ਯਿਸੂ ਯਰੂਸ਼ਲਮ ਵਿੱਚ ਪਾਤਸ਼ਾਹ ਹੋਣ ਅਤੇ ਸਾਰੀਆਂ ਕੌਮਾਂ ਲਈ ਚਾਨਣ ਹੋਣ ਦਾ ਦਾਅਵਾ ਕਰਦਾ ਹੋਇਆ ਦਾਖਲ ਹੋਇਆ। ਇਸਨੇ ਇਤਿਹਾਸ ਦੇ ਸਭਨਾਂ ਤੋਂ ਪਰੇਸ਼ਾਨੀ ਨਾਲ ਭਰੇ ਹਫ਼ਤਿਆਂ ਵਿੱਚੋਂ ਇੱਕ ਨੂੰ ਅਰੰਭ ਕੀਤਾ, ਜਿਸਨੂੰ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ। ਪਰ ਇਹ ਉਹ ਗੱਲ ਸੀ ਜਿਹੜੀ ਉਸਨੇ ਮੰਦਰ ਵਿੱਚ ਕੀਤੀ ਸੀ ਜਿਸਨੇ ਧਾਰਮਿਕ ਆਗੂਆਂ ਨਾਲ ਉਸਦੇ ਵੱਧ ਹੋਏ ਸੰਘਰਸ਼ ਦੀ ਅੱਗ ਨੂੰ ਭੜਕਾ ਦਿੱਤਾ ਸੀ। ਉਸ ਮੰਦਰ ਵਿੱਚ ਜੋ ਕੁੱਝ ਹੋਇਆ ਉਸਨੂੰ ਸਮਝਣ ਲਈ, ਸਾਨੂੰ ਇਸਦੀ ਤੁਲਨਾ ਅੱਜ ਦੇ ਅਮੀਰ ਅਤੇ ਸਭਨਾਂ ਤੋਂ ਪ੍ਰਸਿੱਧ ਮੰਦਰਾਂ ਨਾਲ ਕਰਨੀ ਚਾਹੀਦੀ ਹੈ।
ਭਾਰਤ ਦੇ ਅਮੀਰ ਅਤੇ ਮਸ਼ਹੂਰ ਮੰਦਰ
ਬ੍ਰਿਹਦੀਸ਼ਵਰ ਮੰਦਰ
(ਰਾਜਰਾਜੇਸ਼ਵਰਮ ਜਾਂ ਪੇਰੂਵਿੱਡਯਾਰ ਕੋਵਿਲ) ਤਾਮਿਲ ਪਾਤਸ਼ਾਹ ਰਾਜਾ ਚੋਲਾ 1 (1003-1010 ਈ. ਸ.) ਦੁਆਰਾ ਇੱਕ ਸ਼ਾਹੀ ਮੰਦਰ ਦੇ ਰੂਪ ਵਿੱਚ ਬਣਾਇਆ ਗਿਆ ਸੀ। ਇਸ ਦੀ ਉਸਾਰੀ ਦੇ ਪਿੱਛੇ ਪਾਤਸ਼ਾਹ ਅਤੇ ਰਾਜ ਦੀ ਸ਼ਕਤੀ ਅਤੇ ਸਰੋਤਾਂ ਦੇ ਹੋਣ ਕਾਰਨ, ਇਹ ਸ਼ਾਹੀ ਮੰਦਰ ਬਹੁਤ ਵੱਡਾ ਸੀ, ਜਿਸਨੂੰ ਵੱਡੇ ਕੱਟੇ ਹੋਏ ਪੱਥਰਾਂ ਨਾਲ ਬਣਾਇਆ ਗਿਆ ਸੀ। ਜਦੋਂ ਬ੍ਰਿਹਦੀਸ਼ਵਰ ਮੰਦਰ ਦੀ ਉਸਾਰੀ ਮੁਕੰਮਲ ਕੀਤੀ ਗਈ ਸੀ, ਤਾਂ ਉਸ ਵੇਲੇ ਇਹ ਭਾਰਤ ਦਾ ਸਭਨਾਂ ਤੋਂ ਵੱਡਾ ਮੰਦਰ ਸੀ ਅਤੇ ਅੱਜ ਇਸਨੂੰ “ਬੱਚੇ ਹੋਏ ਚੋਲਾ ਮੰਦਰਾਂ” ਵਿੱਚੋਂ ਸਭਨਾਂ ਤੋਂ ਸੋਹਣੇ ਨਮੂਨੇ ਵਜੋਂ ਮੰਨਿਆ ਜਾਂਦਾ ਹੈ।
ਕੈਲਾਸ਼ ਪਹਾੜੀ ਵਿੱਖੇ ਆਪਣੇ ਪੱਕੇ ਘਰ ਦੇ ਪੂਰਕ ਲਈ ਸ਼ਿਵ ਦੇ ਲਈ ਦੱਖਣੀ ਘਰ ਵਜੋਂ ਇਸ ਨੂੰ ਬਣਾਇਆ ਗਿਆ ਹੈ, ਇਹ ਇੱਕ ਮਾਲਕ, ਜ਼ਿਮੀਂਦਾਰ ਅਤੇ ਕਰਜਾ ਦੇਣ ਵਾਲੇ ਵਾਂਙੁ ਵੀ ਕੰਮ ਕਰਦਾ ਹੈ। ਇਨ੍ਹਾਂ ਗਤੀਵਿਧੀਆਂ ਦੇ ਕਾਰਨ ਬ੍ਰਿਹਦੀਸ਼ਵਰ ਮੰਦਰ ਬਹੁਤ ਜ਼ਿਆਦਾ ਦੌਲਤ ਰੱਖਣ ਵਾਲਾ ਦੱਖਣ ਭਾਰਤ ਵਿੱਚ ਇੱਕ ਪ੍ਰਮੁੱਖ ਆਰਥਿਕ ਸੰਸਥਾ ਵਿੱਚ ਤਬਦੀਲ ਹੋ ਗਿਆ ਹੈ। ਪਾਤਸ਼ਾਹ ਦੀ ਸਰਕਾਰ ਨੇ ਸ਼ਾਹੀ ਮੰਦਰ ਦੇ ਕਰਮਚਾਰੀਆਂ ਨੂੰ ਕੰਮ ਉੱਤੇ ਰੱਖਿਆ ਸੀ ਜਿਹੜੇ ਨਿਰਧਾਰਤ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਦੇ ਵਿੱਚ ਰਹਿੰਦੇ ਹੋਇਆਂ ਕੰਮ ਕਰਦੇ ਸਨ। ਨਤੀਜੇ ਵਜੋਂ, ਕਿਸੇ ਵੀ ਮੰਦਰ ਤੀ ਤੁਲਨਾ ਵਿੱਚ ਇਸ ਮੰਦਰ ਕੋਲ ਦੌਲਤ, ਸੋਨਾ ਅਤੇ ਨਕਦੀ ਉਸੇ ਵੇਲੇ ਤੀਕੁਰ ਵਧੇਰੇ ਸੀ, ਜਦੋਂ ਤੱਕ ਕਿ ਮੰਦਰ ਦੀ ਸ਼ੋਭਾ ਆਉਣ ਵਾਲੇ ਸਮਾਂ ਵਿੱਚ ਘੱਟਦੀ ਨਹੀਂ ਚਲੀ ਗਈ…
ਵੈਂਕਟੇਸ਼ਵਰ ਮੰਦਰ
ਇਹ ਤਿਰੂਪਤੀ, ਆਂਧਰਾ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਮੰਦਰ ਵੈਂਕਟੇਸ਼ਵਰ (ਬਾਲਾਜੀ, ਗੋਵਿੰਦ, ਜਾਂ ਸ਼੍ਰੀਨਿਵਾਸ) ਨੂੰ ਸਮਰਪਿਤ ਹੈ। ਇਸ ਮੰਦਰ ਦੇ ਹੋਰ ਨਾਮ ਵੀ ਹਨ: ਤਿਰੂਮਾਲਾ ਮੰਦਰ, ਤਿਰੂਪਤੀ ਮੰਦਰ ਅਤੇ ਤਿਰੂਪਤੀ ਬਾਲਾਜੀ ਮੰਦਰ। ਇਸ ਨੂੰ ਆਂਧਰਾ ਪ੍ਰਦੇਸ਼ ਸਰਕਾਰ ਦੁਆਰਾ ਚਲਿਆ ਜਾਂਦਾ ਹੈ, ਜਿਹੜਾ ਇਸ ਮੰਦਰ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦੀ ਵਰਤੋਂ ਕਰਦੀ ਹੈ। ਵੈਂਕਟੇਸ਼ਵਰ ਮੰਦਰ ਭਾਰਤ ਦਾ ਸਭਨਾਂ ਤੋਂ ਅਮੀਰ ਮੰਦਰ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਸੰਸਾਰ ਦੀ ਸਭਨਾਂ ਤੋਂ ਅਮੀਰ ਧਾਰਮਿਕ ਸੰਸਥਾਵਾਂ ਵਿੱਚੋਂ ਇੱਕ ਹੈ।
ਇੱਥੇ ਰੋਜਾਨਾ ਇੱਕ ਲੱਖ ਸ਼ਰਧਾਲੂਆਂ ਆਉਂਦੇ ਹਨ ਅਤੇ ਇੱਥੇ ਆਮ ਤੌਰ ‘ਤੇ ਨਕਦ ਅਤੇ ਸੋਨੇ ਦੇ ਰੂਪ ਵਿੱਚ ਦਾਨ ਚੜ੍ਹਾਇਆ ਜਾਂਦਾ ਹੈ, ਪਰ ਵਾਲਾਂ ਦੇ ਰੂਪ ਵਿੱਚ ਵੀ ਸ਼ਰਧਾਲੂਆਂ ਦੁਆਰਾ ਵੱਡੀ ਮਾਤਰਾ ਵਿੱਚ ਦਾਨ ਦਿੱਤਾ ਜਾਂਦਾ ਹੈ। ਇਸ ਦੇ ਪਿੱਛੇ ਦੀ ਕਹਾਣੀ ਦਾ ਵਿਸ਼ਾ ਵੈਂਕਟੇਸ਼ਵਰ ਦਾ ਦਾਜ ਦੇ ਜਾਲ ਵਿੱਚ ਫਸੀ ਇੱਕ ਅਸਥਾਨਕ ਲੜਕੀ ਨਾਲ ਵਿਆਹ ਹੈ। ਬਹੁਤ ਸਾਰੇ ਸ਼ਰਧਾਲੂ ਮੰਨਦੇ ਹਨ ਕਿ ਉਹ ਉਸ ਲਈ ਕੁੱਝ ਵਿਆਜ ਅਦਾ ਕਰਨ ਵਿੱਚ ਮਦਦ ਕਰਦੇ ਹਨ। ਕੋਵਿਡ -19 ਦੇ ਕਾਰਨ, ਮੰਦਰ ਮੁਸ਼ਕਲ ਸਮੇ ਦੇ ਦੌਰ ਵਿੱਚ ਚੱਲ ਰਿਹਾ ਹੈ ਅਤੇ ਇਸਨੂੰ ਆਪਣੇ 1200 ਕਰਮਚਾਰਿਆਂ ਨੂੰ ਨੌਕਰੀ ਤੋਂ ਕੱਢਣਾ ਪਿਆ ਹੈ।
ਪਦਮਨਭ ਸੁਆਮੀ ਮੰਦਰ …
ਕੇਰਲ ਵਿੱਚ ਹਾਲ ਦੇ ਸਮੇਂ ਵਿੱਚ ਇਹ ਸਭਨਾਂ ਤੋਂ ਅਮੀਰ ਮੰਦਰਾਂ ਦੀ ਸੂਚੀ ਵਿੱਚ ਸਭਨਾਂ ਤੋਂ ਪਹਿਲੇ ਨੰਬਰ ਤੇ ਆਇਆ ਹੈ। ਇਸ ਮੰਦਰ ਵਿੱਚ ਪਦਮਨਭ ਸੁਆਮੀ, ਸੱਪ ਆਦਿ ਸ਼ੇਸ਼ਨਾਗ ਦੇ ਉੱਤੇ ਵਸੇ ਮੁੱਖ ਦੇਵਤੇ ਹਨ। ਇਸਦਾ ਸਭਨਾਂ ਤੋਂ ਵੱਡਾ ਤਿਉਹਾਰ ਲਕਸ਼ ਦੀਪਮਾਲਾ ਹੈ, ਜਾਂ ਇੱਕ ਲੱਖ ਦੀਵਾਆਂ ਨੂੰ 6 ਸਾਲਾਂ ਵਿੱਚ ਇੱਕ ਵਾਰ ਇੱਕਠੇ ਜਲਾਉਣਾ ਹੁੰਦਾ ਹੈ। ਸਾਲ 2011 ਵਿੱਚ, ਸਰਕਾਰੀ ਅਧਿਕਾਰੀਆਂ ਨੇ ਮੁਨਾਦੀ ਕੀਤੀ ਕਿ ਉਨ੍ਹਾਂ ਨੂੰ ਪਦਮਨਭ ਸੁਆਮੀ ਮੰਦਰ ਦੇ ਗੁਪਤ ਗੁਫ਼ਾਖਾਨੇ ਵਿੱਚ ਸਥਿਤ ਤੀਜੌਰੀਆਂ ਵਿੱਚ ਹੀਰੇ, ਸੋਨੇ ਦੇ ਸਿੱਕੇ, ਸੋਨੇ ਦੀਆਂ ਮੂਰਤੀਆਂ, ਗਹਿਣਿਆਂ ਅਤੇ ਹੋਰ ਪੈਸੇ ਦੀਆਂ ਬੋਰੀਆਂ ਵਾਲਾ ਖਜ਼ਾਨਾ ਮਿਲਿਆ ਹੈ। ਮਾਹਰ ਲੋਕ ਹੁਣ ਇਸਦੀ ਕੀਮਤ ਦਾ ਅਨੁਮਾਨ ਦੋ ਖਰਬ ਅਮਰੀਕੀ ਡਾਲਰ ਹੋਣਾ ਲਗਾਉਂਦੇ ਹਨ।
ਇਬਰਾਨੀ ਮੰਦਰ
ਇਬਰਾਨੀਆਂ ਦਾ ਇੱਕੋ ਇੱਕ ਮੰਦਰ ਸੀ, ਅਤੇ ਇਹ ਯਰੂਸ਼ਲਮ ਵਿੱਚ ਸਥਿਤ ਸੀ। ਬ੍ਰਿਹਦੀਸ਼ਵਰ ਦੀ ਵਾਂਙੁ ਹੀ, ਇਹ ਇੱਕ ਸ਼ਾਹੀ ਮੰਦਰ ਸੀ, ਜਿਸਨੂੰ ਪਾਤਸ਼ਾਹ ਸੁਲੇਮਾਨ ਦੁਆਰਾ 950 ਈ. ਪੂ. ਵਿੱਚ ਬਣਾਇਆ ਗਿਆ ਸੀ। ਇਹ ਇੱਕ ਵਿਸਥਾਰ ਨਾਲ ਬਣਿਆ ਹੋਇਆ ਢਾਂਚਾ ਸੀ ਜਿਸ ਵਿੱਚ ਬਹੁਤ ਸਾਰੇ ਮੋੜ ਦਿੰਦੇ ਹੋਏ ਪੱਖਰ, ਸਜਾਵਟੀ ਸਮਾਨ ਸਨ ਅਤੇ ਇਸ ਨੂੰ ਬਹੁਤ ਸਾਰੇ ਸੋਨੇ ਦੇ ਨਾਲ ਬਣਾਇਆ ਗਿਆ ਸੀ। ਇਬਰਾਨੀਆਂ ਨੇ ਪਹਿਲੇ ਮੰਦਰ ਦੇ ਤਬਾਹ ਹੋ ਜਾਣ ਤੋਂ ਬਾਅਦ ਠੀਕ ਉਸੇ ਥਾਂ ਤੇ ਦੂਜੇ ਮੰਦਰ ਦੀ ਉਸਾਰੀ ਕੀਤੀ ਸੀ। ਸ਼ਕਤੀਸ਼ਾਲੀ ਹੇਰੋਦੇਸ ਮਹਾਨ ਨੇ ਮੰਦਰ ਦਾ ਵਿਸਥਾਰ ਹੋਰ ਜਿਆਦਾ ਕੀਤਾ ਅਤੇ ਯਿਸੂ ਦੇ ਦਾਖਲ ਹੋਣ ਦੇ ਸਮੇਂ ਤੇ ਇਹ ਰੋਮੀ ਸਾਮਰਾਜ ਦੇ ਸਭਨਾਂ ਤੋਂ ਪ੍ਰਭਾਵਸ਼ਾਲੀ ਢਾਂਚਿਆਂ ਵਿੱਚੋਂ ਇੱਕ ਸੀ, ਜਿਸ ਨੂੰ ਸੋਨੇ ਨਾਲ ਸਜਾਇਆ ਗਿਆ ਸੀ। ਯਹੂਦੀ ਸ਼ਰਧਾਲੂ ਅਤੇ ਪੂਰੇ ਰੋਮੀ ਸਾਮਰਾਜ ਤੋਂ ਸੈਲਾਨੀ ਲਾਗਾਤਾਰ ਹੜ੍ਹ ਵਾਂਙੁ ਨਿਰਧਾਰਤ ਤਿਉਹਾਰਾਂ ਤੇ ਇੱਥੇ ਆਉਂਦੇ ਸਨ। ਇਸ ਤਰ੍ਹਾਂ ਪੁਜਾਰੀਆਂ ਅਤੇ ਕਾਰੋਬਾਰੀਆਂ ਦੀ ਇੱਕ ਵੱਡੀ ਗਿਣਤੀ ਇੱਥੇ ਕੰਮ ਕਰਦੀ ਸੀ ਜਿਸਨੇ ਮੰਦਰ ਨੂੰ ਪੂਜਾ ਦੀ ਥਾਂ ਤੇ ਇੱਕ ਵਧਦੇ ਹੋਏ ਉਦਯੋਗ ਵਿੱਚ ਤਬਦੀਲ ਕਰ ਦਿੱਤਾ।
ਦੌਲਤ, ਪ੍ਰਸਿੱਧੀ, ਤਾਕਤ ਅਤੇ ਸ਼ਾਨ ਵਿੱਚ ਇਹ ਮੰਦਰ ਬ੍ਰਿਹਦੀਸ਼ਵਰ, ਵੈਂਕਟੇਸ਼ਵਰ ਅਤੇ ਪਦਮਨਭ ਸੁਆਮੀ ਮੰਦਰਾਂ ਦੇ ਵਾਂਙੁ ਹੀ ਸੀ।
ਪਰ ਤਾਂ ਵੀ ਇਹ ਦੂਜੇ ਤਰੀਕਿਆਂ ਵਿੱਚ ਉਨ੍ਹਾਂ ਤੋਂ ਵੱਖਰਾ ਸੀ। ਸਾਰੀ ਧਰਤੀ ਉੱਤੇ ਇਹ ਆਪਣੇ ਆਪ ਵਿੱਚ ਇੱਕੋ ਅਦਭੁਤ ਮੰਦਰ ਸੀ। ਇਸ ਦੇ ਵਿਹੜੇ ਵਿੱਚ ਕੋਈ ਵੀ ਬੁਤ ਜਾਂ ਮੂਰਤੀ ਨਹੀਂ ਸੀ। ਇਹ ਉਸ ਦਾਅਵੇ ਨੂੰ ਦਰਸਾਉਂਦਾ ਹੈ ਜਿਸਨੂੰ ਪਰਮੇਸ਼ੁਰ ਨੇ ਆਪਣੇ ਪਰਾਚੀਨ ਇਬਰਾਨੀ ਭਵਿੱਖਵਕਤਾਆਂ ਰਾਹੀਂ ਆਪਣਾ ਵਾਸ ਅਸਥਾਨ ਹੋਣ ਬਾਰੇ ਗੱਲ ਕੀਤੀ ਸੀ।
1‘ਯਹੋਵਾਹ ਇਉਂ ਆਖਦਾ ਹੈ’ ਕਿ ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, – ਉਹ ਭਵਨ ਫੇਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ? ਅਤੇ ਮੇਰੀ ਅਰਾਮ ਗਾਹ ਫੇਰ ਕਿੱਥੇ ਹੋਵੇਗੀ? 2ਏਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਐਉਂ ਏਹ ਸਭ ਹੋ ਗਏ, ਯਹੋਵਾਹ ਦਾ ਵਾਕ ਹੈ। ਮੈ ਅਜੇਹੇ ਜਨ ਉੱਤੇ ਨਿਗਾਹ ਰੱਖਾਂਗਾ, – ਅਧੀਨ ਉੱਤੇ ਅਤੇ ਨਿਮਰ ਆਤਮਾ ਵਾਲੇ ਉੱਤੇ ਜੋ ਮੇਰੇ ਬਚਨ ਤੋਂ ਕੰਬ ਜਾਂਦਾ ਹੈ।।
ਯਸਾਯਾਹ 66:1-2ਓ
ਮੰਦਰ ਉਹ ਥਾਂ ਨਹੀਂ ਸੀ ਜਿੱਥੇ ਪਰਮੇਸ਼ੁਰ ਵਾਸ ਕਰਦਾ ਸੀ। ਇਸ ਦੀ ਬਜਾਏ, ਇਹ ਉਹ ਥਾਂ ਸੀ ਜਿੱਥੇ ਲੋਕ ਸਿੱਧੇ ਪਰਮੇਸ਼ੁਰ ਦਾ ਦਰਸ਼ਨ ਆਹਮੋ-ਸਾਮ੍ਹਣੇ ਕਰ ਸੱਕਦੇ ਸਨ, ਜਿੱਥੇ ਉਸਦੀ ਮੌਜੂਦਗੀ ਸਰਗਰਮੀ ਨਾਲ ਮਿਲਦੀ ਸੀ। ਪਰਮੇਸ਼ੁਰ ਇੱਥੇ ਸਰਗਰਮ ਵਿਚੋਲਾ ਸੀ, ਉਪਾਸਕ ਨਹੀਂ।
ਸਰਗਰਮ ਵਿਚੋਲਗੀ ਦਾ ਜਾਂਚ: ਪਰਮੇਸ਼ੁਰ ਜਾਂ ਤੀਰਥ ਯਾਤਰੀ?
ਇਸਦੇ ਬਾਰੇ ਇਸ ਤਰ੍ਹਾਂ ਵਿਚਾਰ ਕਰੋ। ਬ੍ਰਿਹਦੀਸ਼ਵਰ, ਵੈਂਕਟੇਸ਼ਵਰ ਅਤੇ ਪਦਮਨਭ ਸੁਆਮੀ ਮੰਦਰਾਂ ਦੀ ਤੀਰਥ ਯਾਤਰਾ ਕਰਨ ਦੇ ਵੇਲੇ, ਸ਼ਰਧਾਲੂ ਚੁਣਦੇ ਹਨ ਕਿ ਉਹ ਕਿਹੜੇ ਦੇਵਤੇ ਦੀ ਪੂਜਾ ਕਰਨਗੇ। ਉਦਾਹਰਣ ਵਜੋਂ, ਹਾਲਾਂਕਿ ਬ੍ਰਿਹਦੀਸ਼ਵਰ ਮੰਦਰ ਮੁੱਖ ਤੌਰ ਤੇ ਸ਼ਿਵ ਦੀ ਪੂਜਾ ਲਈ ਬਣਾਇਆ ਗਿਆ ਮੰਦਰ ਹੈ, ਪਰ ਇਸ ਵਿੱਚ ਵਿਸ਼ਨੂੰ, ਗਣੇਸ਼, ਹਰੀਹਰ (ਅੱਧਾ ਸ਼ਿਵ, ਅੱਧਾ ਵਿਸ਼ਨੂੰ), ਸਰਸਵਤੀ ਦੇ ਨਾਲ ਹੀ ਹੋਰ ਦੇਓਤੇ ਵੀ ਮਿਲਦੇ ਹਨ। ਇਸ ਲਈ ਸ਼ਰਧਾਲੂਆਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਬ੍ਰਿਹਦੀਸ਼ਵਰ ਮੰਦਰ ਦੇ ਵਿਹੜੇ ਵਿੱਚ ਦਾਖਲ ਹੋਣ ਤੇ ਕਿਹੜੇ ਦਿਓਤੇ ਦੀ ਪੂਜਾ ਕਰਨਾ ਪਸੰਦ ਕਰਦੇ ਹਨ। ਉਹ ਆਪਣੀ ਪਸੰਦ ਦੇ ਕਿਸੀ ਵੀ, ਜਾਂ ਕੁੱਝ ਦੇਵੀ-ਦਿਓਤਿਆਂ ਦੀ ਪੂਜਾ ਕਰ ਸੱਕਦੇ ਹਨ। ਇਹ ਗੱਲ ਇਨ੍ਹਾਂ ਸਾਰੇ ਮੰਦਰਾਂ ਦੇ ਨਾਲ ਵੀ ਸੱਚੀ ਹੈ, ਕਿਉਂਕਿ ਉਨ੍ਹਾਂ ਵਿੱਚ ਕਈ ਕਿਸਮਾਂ ਦੀਆਂ ਮੂਰਤੀਆਂ ਮਿਲੀਆਂ ਹਨ। ਦੇਵਤੇ ਦੀ ਚੋਣ ਇੱਕ ਸ਼ਰਧਾਲੂ ‘ਤੇ ਟਿਕੀ ਹੋਈ ਹੈ।
ਇਸ ਤੋਂ ਇਲਾਵਾ, ਇਨ੍ਹਾਂ ਮੰਦਰਾਂ ਵਿੱਚ ਸ਼ਰਧਾਲੂ ਚੜ੍ਹਾਉਣ ਲਈ ਕਿਸੇ ਚੀਜ਼ ਦਾ ਜਾਂ ਚੜ੍ਹਾਉਣ ਲਈ ਦਾਨ ਦੀ ਚੋਣ ਵੀ ਆਪ ਹੀ ਕਰਦੇ ਹਨ। ਇਹ ਮੰਦਰ ਸੈਂਕੜੇ ਸਾਲਾਂ ਤੋਂ ਅਮੀਰ ਬਣੇ ਹੋਏ ਹਨ, ਕਿਉਂਕਿ ਸ਼ਰਧਾਲੂਆਂ, ਪਾਤਸ਼ਾਹਾਂ ਅਤੇ ਅਧਿਕਾਰੀਆਂ ਨੇ ਫੈਸਲਾ ਲਿਆ ਸੀ ਕਿ ਉਨ੍ਹਾਂ ਵਿੱਚੋਂ ਹਰ ਇੱਕ ਕੀ ਦਵੇਗਾ। ਮੰਦਰਾਂ ਵਿੱਚ ਦਿਓਤਿਆਂ ਨੇ ਖੁਦ ਆਪ ਤੈਅ ਨਹੀਂ ਕੀਤਾ ਕਿ ਉਨ੍ਹਾਂ ਨੂੰ ਕੀ ਚੜ੍ਹਾਇਆ ਜਾਣਾ ਚਾਹੀਦਾ ਹੈ।
ਹਾਲਾਂਕਿ ਅਸੀਂ ਦਿਓਤਿਆਂ ਦੀ ਪੂਜਾ ਕਰਨ ਲਈ ਤੀਰਥ ਯਾਤਰਾਵਾਂ ਨੂੰ ਕਰਦੇ ਹਾਂ, ਪਰ ਅਸੀਂ ਇਸ ਤਰ੍ਹਾਂ ਕੰਮ ਕਰਦੇ ਹਾਂ ਜਿਵੇਂ ਕਿ ਦੇਓਤੇ ਅਸਲ ਵਿੱਚ ਸ਼ਕਤੀਹੀਣ ਹਨ ਕਿਉਂਕਿ ਅਸੀਂ ਉਨ੍ਹਾਂ ਵੱਲੋਂ ਕਦੇ ਵੀ ਸਾਨੂੰ ਚੁਣਨ ਦੀ ਆਸ ਨਹੀਂ ਕਰਦੇ; ਪਰ ਅਸੀਂ ਉਨ੍ਹਾਂ ਨੂੰ ਚੁਣਦੇ ਹਾਂ।
ਇਹ ਸਾਨੂੰ ਇਹ ਪ੍ਰਸ਼ਨ ਦੇ ਉੱਤਰ ਨੂੰ ਪਤਾ ਲਗਾਉਣ ਵੱਲ ਲੈ ਚਲਦਾ ਹੈ ਕਿ ਮੰਦਰ, ਪਰਮੇਸ਼ੁਰ ਜਾਂ ਯਾਤਰੀ ਵਿੱਚ ਸਰਗਰਮ ਵਿਚੋਲਾ ਕੌਣ ਹੈ, ਅਸੀਂ ਸਮਝ ਸੱਕਦੇ ਹਾਂ ਕਿ ਸੋਮਵਾਰ, ਦੁੱਖ ਭੋਗਣ ਵਾਲੇ ਹਫ਼ਤੇ ਦੇ 2ਜੇ ਦਿਨ ਯਿਸੂ ਦੇ ਨਾਲ ਕੀ ਕੁੱਝ ਵਾਪਰਿਆ ਸੀ। ਮੰਦਰ ਦੇ ਪਰਮੇਸ਼ੁਰ, ਜਿਸ ਨੇ ਸੁਰਗ ਅਤੇ ਧਰਤੀ ਨੂੰ ਬਣਾਇਆ, ਨੇ ਉਸ ਨੂੰ ਚੁਣਿਆ ਅਤੇ ਉਸ ਕੋਲੋਂ ਭੇਟ ਚੜ੍ਹਾਏ ਜਾਣ ਦੀ ਮੰਗ ਕੀਤੀ। ਇਸ ਦ੍ਰਿਸ਼ਟੀਕੌਣ ਨਾਲ ਅਸੀਂ ਇਸਦੀ ਪਿੱਠਭੂਮੀ ਵਿੱਚ ਮਿਲਣ ਵਾਲੇ ਨਿਯਮਾਂ ਦੀ ਸਮੀਖਿਆ ਕਰਦੇ ਹਾਂ।
ਉਸ ਦਿਨ ਲੇਲਿਆਂ ਦੀ ਚੌਣ ਕੀਤਾ ਜਾਣਾ
ਯਿਸੂ ਦੁੱਖ ਭੋਗਣ ਵਾਲੇ ਪਵਿੱਤਰ ਹਫ਼ਤੇ ਦੇ ਦਿਨ 1, ਨੀਸਾਨ 9, ਐਤਵਾਰ ਨੂੰ ਯਰੂਸ਼ਲਮ ਵਿੱਚ ਦਾਖਲ ਹੋਇਆ ਸੀ। ਪਰਾਚੀਨ ਇਬਰਾਨੀ ਵੇਦਾਂ ਨੇ ਨੀਸਾਨ 10 ਦੇ ਅਗਲੇ ਦਿਨ ਲਈ ਨਿਯਮ ਦਿੱਤੇ ਹਨ, ਸਿੱਟੇ ਵਜੋਂ ਇਹ ਉਨ੍ਹਾਂ ਦੇ ਕੈਲੇੰਡਰ ਨੂੰ ਵਿਲੱਖਣ ਬਣਾ ਦਿੰਦਾ ਹੈ। ਪੰਦਰਾਂ ਸੌ ਸਾਲ ਪਹਿਲਾਂ, ਪਰਮੇਸ਼ੁਰ ਨੇ ਮੂਸਾ ਨੂੰ ਨਿਰਦੇਸ਼ ਦਿੱਤਾ ਸੀ ਕਿ ਆਉਣ ਵਾਲੇ ਪਸਾਹ ਦੇ ਤਿਉਹਾਰ ਦੀ ਤਿਆਰੀ ਕਿਵੇਂ ਕੀਤੀ ਜਾਵੇ। ਪਰਮੇਸ਼ੁਰ ਨੇ ਕਿਹਾ ਸੀ ਕਿ:
1ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ 2ਏਹ ਮਹੀਨਾ ਤੁਹਾਡੇ ਮਹੀਨਿਆਂ ਦਾ ਅਰੰਭ ਹੋਵੇਗਾ ਅਰ ਏਹ ਤੁਹਾਡੇ ਵਰਹੇ ਦੇ ਮਹੀਨਿਆਂ ਵਿੱਚ ਪਹਿਲਾ ਹੈ 3ਇਸਰਾਏਲ ਦੀ ਸਾਰੀ ਮੰਡਲੀ ਨੂੰ ਏਹ ਬੋਲੋ ਕਿ ‘ਏਸ ਮਹੀਨੇ ਦੀ ਦਸਵੀਂ’ ਨੂੰ ਇੱਕ ਇੱਕ ਜਣਾ ਆਪੋ ਆਪਣੇ ਪਿਤ੍ਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਇੱਕ ਲੇਲਾ ਲਵੇ।
ਕੂਚ 12:1-3
… ਅਤੇ ਕੇਵਲ ਉਸ ਦਿਨ
ਨੀਸਾਨ ਯਹੂਦੀ ਸਾਲ ਦਾ ਪਹਿਲਾ ਮਹੀਨਾ ਸੀ। ਇਸ ਲਈ, ਮੂਸਾ ਨੇ ਹਰੇਕ ਯਹੂਦੀ ਪਰਿਵਾਰ ਨੂੰ ਨੀਸਾਨ 10 ਤੋਂ ਬਾਅਦ ਪਸਾਹ ਦੇ ਤਿਉਹਾਰ ਲਈ ਆਪਣੇ ਲਈ ਇੱਕ ਲੇਲਾ ਚੁਣਨ ਲਈ ਕਿਹਾ। ਉਨ੍ਹਾਂ ਨੇ ਇਸਦੀ ਚੋਣ ਕੇਵਲ ਇਸੇ ਦਿਨ ਕੀਤੀ ਸੀ। ਉਨ੍ਹਾਂ ਨੇ ਯਰੂਸ਼ਲਮ ਦੇ ਮੰਦਰ ਦੇ ਵਿਹੜੇ ਵਿੱਚ ਪਸਾਹ ਦੇ ਲੇਲਿਆਂ ਦੀ ਚੋਣ ਕੀਤੀ ਸੀ – ਠੀਕ ਉਸੇ ਥਾਂ ਤੇ ਜਿੱਥੇ ਅਬਰਾਹਾਮ ਦੇ ਬਲੀਦਾਨ ਨੇ ਯਰੂਸ਼ਲਮ ਨੂੰ ਬਹੁਤ ਪਹਿਲਾਂ ਪਵਿੱਤਰ ਬਣਾਇਆ ਸੀ। ਇੱਕ ਖ਼ਾਸ ਥਾਂ ‘ਤੇ, ਇੱਕ ਨਿਸ਼ਿਚਤ ਦਿਨ ਉੱਤੇ (ਨੀਸਾਨ 10), ਯਹੂਦੀਆਂ ਨੇ ਆਉਣ ਵਾਲੇ ਪਸਾਹ ਦੇ ਤਿਉਹਾਰ (ਨੀਸਾਨ 14) ਲਈ ਆਪਣੇ ਲੇਲੇ ਚੁਣੇ।
ਜਿਵੇਂ ਕਿ ਤੁਸੀਂ ਕਲਪਨਾ ਕਰ ਸੱਕਦੇ ਹੋ, ਨੀਸਾਨ ਦੇ 10ਵੇਂ ਦਿਨ, ਲੋਕਾਂ ਅਤੇ ਜਾਨਵਰਾਂ ਦੇ ਵਿਸ਼ਾਲ ਇਕੱਠ, ਅਦਲਾ-ਬਦਲੀ ਲਈ ਕਾਰੋਬਾਰ ਕਰਦਾ ਸੀ, ਸਿੱਟੇ ਵੱਜੋਂ ਵਪਾਰ ਦੇ ਰੌਲੇ ਨੇ, ਪੈਸਿਆਂ ਦੇ ਲੈਣ ਦੇਣ ਨੂੰ ਮੰਦਰ ਨੂੰ ਇੱਕ ਭੜਕੀਲੇ ਬਾਜ਼ਾਰ ਵਿੱਚ ਤਬਦੀਲ ਕਰ ਦਿੱਤਾ। ਬ੍ਰਿਹਦੀਸ਼ਵਰ, ਵੈਂਕਟੇਸ਼ਵਰ ਅਤੇ ਪਦਮਨਭ ਸੁਆਮੀ ਮੰਦਰਾਂ ਵਿੱਚ ਅੱਜ ਜਿੰਨ੍ਹਾਂ ਗਤੀਵੀਧਿਆਂ ਅਤੇ ਸ਼ਰਧਾਲੂਆਂ ਨੂੰ ਤੁਸੀਂ ਵੇਖ ਰਹੇ ਹੋ, ਉਸਦੀ ਤੁਲਨਾ ਵਿੱਚ ਇਹ ਸ਼ਾਂਤ ਜਿਹਾ ਜਾਪੇਗਾ।
ਮੰਦਰ ਨੂੰ ਬੰਦ ਕਰਨ ਦੁਆਰਾ – ਯਿਸੂ ਨੂੰ ਚੁਣਿਆ ਗਿਆ ਸੀ
ਇੰਜੀਲ ਵਿੱਚ ਲਿਖਿਆ ਹੈ ਕਿ ਯਿਸੂ ਨੇ ਉਸ ਦਿਨ ਕੀ ਕੀਤਾ ਸੀ। ਜਦੋਂ ਇਹ ‘ਅਗਲੀ ਸਵੇਰ’ ਕਹਿੰਦਾ ਹੈ, ਤਾਂ ਇਹ ਯਰੂਸ਼ਲਮ ਵਿੱਚ ਉਸਦੀ ਸ਼ਾਹੀ ਦਾਖਲੇ ਤੋਂ ਬਾਅਦ ਮੰਦਰ ਵਿੱਚ ਪਸਾਹ ਦੇ ਲੇਲੇ ਨੂੰ ਚੁਣਨ ਦਾ ਅਗਲਾ ਦਿਨ ਨੀਸਾਨ ਦਾ 10ਵਾਂ ਦਿਨ ਸੀ।
ਉਹ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਗਿਆ ਅਰ ਜਦ ਉਸ ਨੇ ਚਾਰ ਚੁਫੇਰੇ ਸਭ ਕਾਸੇ ਉੱਤੇ ਨਿਗਾਹ ਮਾਰ ਲਈ ਤਦ ਉਨ੍ਹਾਂ ਬਾਰਾਂ ਦੇ ਨਾਲ ਨਿੱਕਲ ਕੇ ਬੈਤਅਨੀਆਂ ਨੂੰ ਗਿਆ ਕਿਉਂ ਜੋ ਸੰਝ ਹੋ ਗਈ ਸੀ।।
ਮਰਕੁਸ 11:11
ਉਹ ਯਰੂਸ਼ਲਮ ਵਿੱਚ ਦਾਖਲ ਹੋਇਆ ਅਤੇ ਮੰਦਰ ਵਿੱਚ ਆਇਆ (ਨੀਸਾਨ ਦਾ ਦਿਨ 9ਵਾਂ)।
ਅਗਲੀ ਸਵੇਰ (ਨੀਸਾਨ ਦਾ ਦਿਨ 10ਵਾਂ)…
ਅਗਲੇ ਦਿਨ ਜਾਂ ਓਹ ਬੈਤਅਨੀਆ ਤੋਂ ਬਾਹਰ ਆਏ…।
ਮਰਕੁਸ 11:12ਓ
ਦੂਜਾ ਦਿਨ (ਨੀਸਾਨ ਦਾ ਦਿਨ 10ਵਾਂ)
15ਓਹ ਯਰੂਸ਼ਲਮ ਵਿੱਚ ਆਏ ਅਰ ਉਹ ਹੈਕਲ ਵਿੱਚ ਜਾਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ 16ਅਰ ਕਿਸੇ ਨੂੰ ਹੈਕਲ ਵਿੱਚੋਂ ਦੀ ਭਾਂਡਾ ਲੈਕੇ ਲੰਘਣ ਨਾ ਦਿੱਤਾ 17ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ, ਕੀ ਇਹ ਨਹੀਂ ਲਿਖਿਆ ਹੈ ਜੋ ‘ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ?’ ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ।
ਮਰਕੁਸ 11:15-17
ਯਿਸੂ ਸੋਮਵਾਰ, ਨੀਸਾਨ ਮਹੀਨੇ ਦੇ 10ਵੇਂ ਦਿਨ, ਮੰਦਰ ਵਿੱਚ ਗਿਆ ਅਤੇ ਉਤਸ਼ਾਹ ਨਾਲ ਕਾਰੋਬਾਰੀ ਗਤੀਵਿਧੀਆਂ ਬੰਦ ਕਰ ਦਿੱਤਾ। ਖਰੀਦ-ਵੇਚ ਨੇ ਪ੍ਰਾਰਥਨਾ ਦੇ ਕੰਮ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਸੀ, ਖ਼ਾਸਕਰ ਦੂਜੀਆਂ ਕੌਮਾਂ ਦੇ ਲੋਕਾਂ ਲਈ। ਇਹਨਾਂ ਕੌਮਾਂ ਲਈ ਚਾਨਣ ਹੋਣ ਕਰਕੇ ਉਸਨੇ ਵਪਾਰ ਦਾ ਕੰਮ ਬੰਦ ਕਰਕੇ ਉਸ ਰੁਕਾਵਟ ਨੂੰ ਤੋੜ ਦਿੱਤਾ। ਪਰ ਉਸੇ ਵੇਲੇ ਕੁੱਝ ਅਣਦੇਖੀਆਂ ਗੱਲਾਂ ਵੀ ਵਾਪਰ ਗਈਆਂ, ਜਿਸਨੂੰ ਹੇਠਾਂ ਦਿੱਤੀ ਗਈ ਪਦਵੀ ਵਿਖਾਉਂਦੀ ਹੈ ਜਿਸ ਵਿੱਚ ਸੁਆਮੀ ਯੂਹੰਨਾ ਨੇ ਇਸਦੀ ਪਛਾਣ ਯਿਸੂ ਨਾਲ ਕੀਤੀ।
ਪਰਮੇਸ਼ੁਰ ਆਪਣੇ ਲੇਲੇ ਨੂੰ ਚੁਣਦਾ ਹੈ
ਉਸਦੀ ਜਾਣ-ਪਛਾਣ ਕਰਦੇ ਹੋਇਆ ਯੂਹੰਨਾ ਨੇ ਕੁੱਝ ਇਸ ਤਰ੍ਹਾਂ ਕਿਹਾ ਹੈ:
ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ‘ਪਰਮੇਸ਼ੁਰ ਦਾ ਲੇਲਾ’ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!
ਯੂਹੰਨਾ 1:29
ਯਿਸੂ ‘ਪਰਮੇਸ਼ੁਰ ਦਾ ਲੇਲਾ’ ਸੀ। ਅਬਰਾਹਾਮ ਦੇ ਬਲੀਦਾਨ ਵਿੱਚ, ਇਹ ਪਰਮੇਸ਼ੁਰ ਸੀ ਜਿਸਨੇ ਅਬਰਾਹਾਮ ਦੇ ਪੁੱਤਰ ਦੀ ਥਾਂ ਤੇ ਲੇਲੇ ਨੂੰ ਬਲੀ ਚੁੜ੍ਹਾਉਣ ਲਈ ਦਿੱਤਾ ਸੀ। ਮੰਦਰ ਇਸੇ ਥਾਂਈਂ ‘ਤੇ ਉਸਾਰਿਆ ਗਿਆ ਸੀ। ਜਦੋਂ ਯਿਸੂ ਨੀਸਾਨ ਦੇ 10ਵੇਂ ਦਿਨ ਹੈਕਲ ਵਿੱਚ ਦਾਖਲ ਹੁੰਦਾ ਹੈ, ਤਾਂ ਪਰਮੇਸ਼ੁਰ ਨੇ ਉਸ ਨੂੰ ਪਸਾਹ ਦੇ ਲਈ ਆਪਣਾ ਲੇਲਾ ਚੁਣਦਾ ਹੈ। ਉਸਦੇ ਚੁਣੇ ਜਾਣ ਲਈ ਉਸਨੂੰ ਇਸੇ ਦਿਨ ਮੰਦਰ ਵਿੱਚ ਹੋਣਾ ਲੋੜੀਦਾ ਸੀ।
ਅਤੇ ਉਹ ਉੱਥੇ ਸੀ।
ਪਰਮੇਸ਼ੁਰ ਨੇ ਲੰਬੇ ਸਮੇਂ ਤੋਂ ਚੁਣੇ ਹੋਏ ਲੋਕਾਂ ਨੂੰ ਸੱਦਣ ਲਈ ਭਵਿੱਖਬਾਣੀ ਕੀਤੀ ਸੀ:
6ਬਲੀਦਾਨ ਅਰ ਭੇਟ ਤੋਂ ਤੂੰ ਪਰਸੰਨ ਨਹੀਂ ਹੁੰਦਾ, ਤੈਂ ਮੇਰੇ ਕੰਮ ਖੋਲ੍ਹੇ ਹਨ, ਹੋਮ ਬਲੀ ਅਰ ਪਾਪ ਬਲੀ ਤੈਂ ਨਹੀਂ ਮੰਗੀਆਂ। 7ਤਦ ਮੈਂ ਆਖਿਆ, ਵੇਖ ਮੈਂ ਆਇਆ ਹਾਂ। ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ 8ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।
ਜ਼ਬੂਰ 40:6-8
ਮੰਦਰ ਦੀਆਂ ਗਤੀਵਿਧੀਆਂ ਦਾਨ ਅਤੇ ਚੜ੍ਹਾਵੇ ਦੁਆਰਾ ਚਲਾਈਆਂ ਜਾਂਦੀਆਂ ਹਨ। ਪਰ ਇਹ ਕਦੇ ਵੀ ਪਰਮੇਸ਼ੁਰ ਦੀ ਮੁੱਢਲੀ ਇੱਛਿਆ ਨਹੀਂ ਰਹੀ ਸੀ। ਭਵਿੱਖਬਾਣੀ ਨੇ ਇਸ਼ਾਰਾ ਕੀਤਾ ਕਿ ਉਹ ਇੱਕ ਖਾਸ ਵਿਅਕਤੀ ਚਾਹੁੰਦਾ ਸੀ। ਜਦੋਂ ਪਰਮੇਸ਼ੁਰ ਉਸਨੂੰ ਵੇਖੇਗਾ, ਤਾਂ ਉਹ ਉਸਨੂੰ ਸੱਦੇਗਾ, ਅਤੇ ਇਹ ਵਿਅਕਤੀ ਉੱਤਰ ਦਵੇਗਾ। ਇਹ ਉਦੋਂ ਹੋਇਆ ਜਦੋਂ ਯਿਸੂ ਨੇ ਮੰਦਰ ਨੂੰ ਬੰਦ ਕਰ ਦਿੱਤਾ। ਭਵਿੱਖਵਕਤਾਵਾਂ ਨੇ ਇਸਦੇ ਬਾਰੇ ਠੀਕ ਉਸੇ ਤਰ੍ਹਾਂ ਭਵਿੱਖਬਾਣੀ ਕੀਤੀ ਸੀ ਅਤੇ ਹਫ਼ਤੇ ਦੇ ਬਾਕੀ ਸਮੇਂ ਲਈ ਵੀ ਜਿਸ ਤਰੀਕੇ ਨਾਲ ਘਟਨਾਵਾਂ ਦਾ ਖੁਲ੍ਹਦੇ ਹੋਏ ਪ੍ਰਗਟਾਵਾ ਹੋ ਰਿਹਾ ਸੀ।
ਯਿਸੂ ਨੇ ਮੰਦਰ ਨੂੰ ਕਿਉਂ ਬੰਦ ਕੀਤਾ ਸੀ
ਉਸਨੇ ਅਜਿਹਾ ਕਿਉਂ ਕੀਤਾ? ਯਿਸੂ ਨੇ ਯਸਾਯਾਹ ਦੇ ਹਵਾਲੇ ਨੂੰ ਦਿੰਦਾ ਹੋਇਆ ਉੱਤਰ ਦਿੱਤਾ, ਪੂਰੀ ਭਵਿੱਖਬਾਣੀ ਨੂੰ ਪੜ੍ਹੋ ‘ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ‘ (ਉਸ ਦੇ ਹਵਾਲੇ ਦੇ ਹੇਠਾਂ ਲਕੀਰ ਖਿੱਚੀ ਗਈ ਹੈ)।
6ਓਪਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ
ਯਸਾਯਾਹ 56:6-7
ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ, ਅਤੇ ਮੇਰੇ ਨਾਮ ਨੂੰ ਫੜੀ ਰੱਖਦਾ ਹੈ, 7ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ ਅਤੇ ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦੁਆਵਾਂਗਾ,
ਓਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ, ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ।
ਇਤਿਹਾਸਕ ਸਮਾਂ-ਰੇਖਾ ਵਿੱਚ ਯਸਾਯਾਹ ਅਤੇ ਹੋਰ ਇਬਰਾਨੀ ਰਿਸ਼ੀ (ਭਵਿੱਖਵਕਤਾ)
‘ਪਵਿੱਤਰ ਪਹਾੜ’ ਮੋਰਿਯਾਹ ਪਹਾੜ ਸੀ, ਜਿੱਥੇ ਪਰਮੇਸ਼ੁਰ ਨੇ ਅਬਰਾਹਾਮ ਲਈ ਲੇਲੇ ਦੀ ਚੋਣ ਕੀਤੀ। ‘ਪ੍ਰਾਰਥਨਾ ਦਾ ਘਰ’ ਉਹ ਮੰਦਰ ਅਰਥਾਤ ਹੈਕਲ ਸੀ ਜਿਸ ਵਿੱਚ ਯਿਸੂ ਨੀਸਾਨ ਮਹੀਨੇ ਦੇ 10ਵੇਂ ਦਿਨ ਦਾਖਲ ਹੋਇਆ ਸੀ। ਹਾਲਾਂਕਿ, ਕੇਵਲ ਯਹੂਦੀ ਹੀ ਯਹੋਵਾਹ ਪਰਮੇਸ਼ੁਰ ਦੀ ਅਰਾਧਨਾ ਕਰਨ ਲਈ ਮੰਦਰ ਵਿੱਚ ਦਾਖਲ ਹੋ ਸੱਕਦੇ ਸਨ। ਪਰ ਯਸਾਯਾਹ ਨੇ ਪਹਿਲਾਂ ਹੀ ਵੇਖ ਲਿਆ ਸੀ ਕਿ ‘ਪਰਾਈਆਂ ਕੌਮਾਂ’ (ਗੈਰ-ਯਹੂਦੀ) ਵੇਖਣਗੀਆਂ ਕਿ ਉਨ੍ਹਾਂ ਦੀਆਂ ਭੇਟਾਂ ਨੂੰ ਉਸਦੇ ਦੁਆਰਾ ਸਵੀਕਾਰਿਆ ਜਾ ਰਿਹਾ ਹੈ। ਯਸਾਯਾਹ ਦੇ ਜ਼ਰੀਏ, ਯਿਸੂ ਨੇ ਮੁਨਾਦੀ ਕੀਤੀ ਸੀ ਕਿ ਉਸਦਾ ਮੰਦਰ ਨੂੰ ਬੰਦ ਕਰਨਾ ਗ਼ੈਰ-ਯਹੂਦੀਆਂ ਲਈ ਖੋਲ੍ਹਣ ਦਾ ਕਾਰਨ ਹੋਵੇਗਾ। ਇਹ ਕਿਵੇਂ ਹੋਏਗਾ, ਅਗਲੇ ਦਿਨਾਂ ਵਿੱਚ ਸਾਫ਼ ਹੋ ਜਾਵੇਗਾ।
ਦੁੱਖ ਭੋਗਣ ਵਾਲੇ ਪਵਿੱਤਰ ਹਫ਼ਤੇ ਵਿੱਚ ਅਗਲੇ ਦਿਨ
ਅਸੀਂ ਉਸ ਸੋਮਵਾਰ ਦੀਆਂ ਘਟਨਾਵਾਂ ਨੂੰ ਸਮਾਂ-ਰੇਖਾ ਦੇ ਵਿੱਚ ਉੱਤਲੇ ਪਾਸੇ ਪਸਾਹ ਦੇ ਲੇਲੇ ਦੀ ਚੋਣ ਅਤੇ ਹੇਠਾਂ ਯਿਸੂ ਦੁਆਰਾ ਮੰਦਰ ਨੂੰ ਬੰਦ ਕਰਨ ਦੇ ਨਿਯਮਾਂ ਨੂੰ ਸ਼ਾਮਲ ਕਰਦੇ ਹੋਇਆ ਵੇਖਦੇ ਹਾਂ।
ਇੰਜੀਲ ਵਿੱਚ ਯਿਸੂ ਦੁਆਰਾ ਮੰਦਰ ਨੂੰ ਬੰਦ ਕਰਨ ਦੇ ਪ੍ਰਭਾਵ ਨੂੰ ਇੰਝ ਦਰਜ ਕੀਤਾ ਗਿਆ ਹੈ:
ਪਰਧਾਨ ਜਾਜਕ ਅਰ ਗ੍ਰੰਥੀ ਇਹ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਭਈ ‘ਉਹ ਦਾ ਕਿੱਕੁਰ ਨਾਸ ਕਰੀਏ’ ਕਿਉਂਕਿ ਓਹ ਉਸ ਤੋਂ ਡਰਦੇ ਸਨ ਇਸ ਲਈ ਜੋ ਸਭ ਲੋਕ ਉਹ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ।
ਮਰਕੁਸ 11:18
ਯਿਸੂ ਦੁਆਰਾ ਮੰਦਰ ਨੂੰ ਬੰਦ ਕਰਨਾ ਆਗੂਆਂ ਨਾਲ ਮਤਭੇਦ ਨੂੰ ਪੈਦਾ ਕਰਦਾ ਹੈ ਕਿਉਂਕਿ ਉਨ੍ਹਾਂ ਨੇ ਹੁਣ ਉਸ ਨੂੰ ਮਾਰਨ ਦੀ ਸਾਜਿਸ਼ ਰਚੀ। ਅਸੀਂ ਇਸਨੂੰ ਅਗਲੇ ਦਿਨ 3 ਵਿੱਚ ਵੇਖਦੇ ਹਾਂ, ਯਿਸੂ ਨੇ ਹਜ਼ਾਰਾਂ ਸਾਲਾਂ ਤੀਕੁਰ ਚੱਲਣ ਵਾਲੇ ਇੱਕ ਸ਼ਾਪ ਨੂੰ ਦਿੱਤਾ।