ਰਾਮਾਇਣ ਤੋਂ ਵੀ ਵਧੀਆ ਪ੍ਰੇਮ ਨਾਲ ਭਰਿਆ ਇੱਕ ਮਹਾ ਕਾਵਿ – ਤੁਸੀਂ ਇਸ ਵਿੱਚ ਹਿੱਸਾ ਲੈ ਸੱਕਦੇ ਹੋ
ਜਦੋਂ ਇੱਕ ਵਿਅਕਤੀ ਸਾਰੇ ਮਹਾਨ ਮਹਾ ਕਾਵਿਆਂ ਅਤੇ ਪ੍ਰੇਮ ਕਹਾਣੀਆਂ ਦੇ ਉੱਤੇ ਧਿਆਨ ਦਿੰਦਾ ਹੈ, ਤਾਂ ਰਾਮਾਇਣ ਨਿਸ਼ਚਤ ਤੌਰ ਤੇ ਇਸ ਸੂਚੀ ਵਿੱਚ ਸਭਨਾਂ ਤੋਂ ਉੱਤੇ ਮਿਲਦੀ ਹੈ। ਇਸ ਮਹਾ ਕਾਵਿ ਦੇ ਬਹੁਤ ਸਾਰੇ ਸੋਹਣੇ ਪਹਿਲੂ ਮਿਲਦੇ ਹਨ:
- ਰਾਮ ਅਤੇ ਸੀਤਾ ਵਿੱਚ ਪਿਆਰ,
- ਰਾਜ ਗੱਦੀ ਲਈ ਲੜਨ ਦੀ ਥਾਂ, ਜੰਗਲ ਦੀ ਅਸੀਰੀ ਵਿੱਚ ਜਾਣ ਦੀ ਚੋਣ ਕਰਨ ਵਿੱਚ ਰਾਮ ਦੀ ਨਿਮਰਤਾ,
- ਰਾਵਣ ਦੀ ਬੁਰਿਆਈ ਦੀ ਤੁਲਨਾ ਵਿੱਚ ਰਾਮ ਵਲੋਂ ਭਲਿਆਈ ਨੂੰ ਕਰਨਾ,
- ਰਾਵਣ ਦੀ ਕੈਦ ਵਿੱਚ ਸੀਤਾ ਦੀ ਪਵਿੱਤਰਤਾਈ
- ਸੀਤਾ ਨੂੰ ਬਚਾਉਣ ਵਿੱਚ ਰਾਮ ਦਾ ਬਹਾਦਰੀ ਭਰਿਆ ਕੰਮ
ਬੁਰਿਆਈ ਉੱਤੇ ਚੰਗਿਆਈ ਦੀ ਲੰਮੀ ਯਾਤਰਾ ਦੇ ਸਿੱਟੇ ਵਜੋਂ, ਜਿਹੜਾ ਆਪਣੇ ਆਪ ਹੀ ਇਸਦੇ ਨਾਇਕਾਂ ਦੇ ਕਿਰਦਾਰ ਨੂੰ ਬੜ੍ਹੇ ਸੋਹਣੇ ਤਰੀਕੇ ਨਾਲ ਵਿਖਾਉਂਦਾ ਹੈ, ਨੇ ਰਾਮਾਇਣ ਨੂੰ ਇੱਕ ਸਦੀਵੀ ਮਹਾ ਕਾਵਿ ਬਣਾ ਦਿੱਤਾ ਹੈ। ਇਸੇ ਕਾਰਨ, ਵੱਖੋਂ-ਵੱਖਰੇ ਸਮਾਜ ਸਾਲਾਨਾ ਤੌਰ ਤੇ ਰਾਮਲੀਲਾ ਦਾ ਨਾਟਕੀ ਪ੍ਰਦਰਸ਼ਨ ਕਰਦੇ ਹਨ, ਖ਼ਾਸ ਕਰਕੇ ਵਿਜੈ ਦਸ਼ਮੀ ਤਿਓਹਾਰ (ਦੁਸ਼ਹਿਰਾ, ਦਸ਼ੇਹਰਾ ਜਾਂ ਦਸ਼ਹਿਨ) ਦੇ ਸਮਾਂ ਤੇ, ਅਕਸਰ ਰਾਮਚਰਿਤ੍ਰਮਾਨਸ ਵਰਗੇ ਸਾਹਿਤ ਤੇ ਅਧਾਰਤ ਹੋ ਕੇ ਰਾਮਾਇਣ ਦਾ ਨਾਟਕੀ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਅਸੀਂ ਰਾਮਾਇਣ ਦੇ ‘ਵਿੱਚਲੇ‘ ਇੱਕ ਵਿਅਕਤੀ ਨਹੀਂ ਬਣ ਸੱਕਦੇ ਹਾਂ
ਰਾਮਾਇਣ ਦੀ ਇੱਕ ਸਭਨਾਂ ਤੋਂ ਵੱਡੀ ਕਮੀ ਇਹ ਹੈ ਕਿ ਅਸੀਂ ਸਿਰਫ਼ ਇਸ ਦੇ ਨਾਟਕ ਨੂੰ ਪੜ੍ਹ, ਸੁਣ ਜਾਂ ਵੇਖ ਸੱਕਦੇ ਹਾਂ। ਕੁੱਝ ਲੋਕ ਰਾਮਲੀਲਾ ਵਿੱਚ ਹਿੱਸਾ ਲੈ ਸੱਕਦੇ ਹਨ, ਪਰ ਰਾਮਲੀਲਾ ਅਸਲ ਕਹਾਣੀ ਨਹੀਂ ਹੈ। ਇਹ ਕਿੰਨਾ ਚੰਗਾ ਹੋਵੇਗਾ ਕਿ ਅਸੀਂ ਅਸਲ ਵਿੱਚ ਅਯੁੱਧਿਆ ਦੇ ਪਾਤਸ਼ਾਹ ਦਸਰੱਥ ਦੇ ਰਾਜ ਵਿੱਚ ਰਾਮਾਇਣ ਦੀ ਸੰਸਾਰ ਵਿੱਚ ਦਾਖਲ ਹੋ ਸੱਕਦੇ ਅਤੇ ਰਾਮ ਨਾਲ ਉਸਦੇ ਵੱਲੋਂ ਕੀਤੇ ਜਾ ਰਹੇ ਰੋਮਾਂਚ ਵਿੱਚ ਹਿੱਸਾ ਲੈ ਸਕਦੇ।
ਅਜਿਹਾ ਮਹਾ ਕਾਵਿ ਜਿਸ ‘ਵਿੱਚ‘ ਸਾਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ
ਹਾਲਾਂਕਿ ਇਹ ਸਾਡੇ ਲਈ ਉਪਲਬਧ ਨਹੀਂ ਹੈ, ਪਰ ਇੱਕ ਹੋਰ ਮਹਾ ਕਾਵਿ ਰਮਾਇਣ ਦੀ ਬਰਾਬਰੀ ਉੱਤੇ ਹੈ, ਜਿਸ ਵਿੱਚ ਸਾਨੂੰ ਦਾਖਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਮਹਾ ਕਾਵਿ ਵਿੱਚ ਰਾਮਾਇਣ ਵਰਗੀਆਂ ਬਹੁਤ ਸਾਰੀਆਂ ਸਮਾਨਤਾਵਾਂ ਮਿਲਦੀਆਂ ਹਨ ਜਿਸਦੇ ਕਾਰਨ ਅਸੀਂ ਰਾਮਾਇਣ ਦੀ ਵਰਤੋਂ ਅਸਲ-ਜੀਵਨ ਦੇ ਮਹਾ ਕਾਵਿ ਨੂੰ ਸਮਝਣ ਲਈ ਇੱਕ ਆਦਰਸ਼ ਵਜੋਂ ਕਰ ਸੱਕਦੇ ਹਾਂ। ਇਹ ਮਹਾ ਕਾਵਿ ਪੁਰਾਣੇ ਇਬਰਾਨੀ ਵੇਦਾਂ ਦੁਆਰਾ ਰਚਿਆ ਗਿਆ ਸੀ, ਜਿਸ ਨੂੰ ਅਕਸਰ ਬਾਈਬਲ ਕਿਹਾ ਜਾਂਦਾ ਹੈ। ਪਰ ਇਸ ਮਹਾ ਕਾਵਿ ਨੂੰ ਸਾਡੇ ਇਸ ਸੰਸਾਰ ਦੇ ਜੀਉਣ ਵਿੱਚ ਖੇਡਿਆ ਜਾਂਦਾ ਹੈ, ਸਿੱਟੇ ਵਜੋਂ ਇਹ ਸਾਨੂੰ ਆਪਣੇ ਨਾਟਕ ਵਿੱਚ ਦਾਖਲ ਹੋਣ ਦਿੰਦਾ ਹੈ। ਕਿਉਂਕਿ ਇਹ ਸਾਡੇ ਲਈ ਨਵਾਂ ਹੋ ਸੱਕਦਾ ਹੈ, ਇਸ ਲਈ ਅਸੀਂ ਇਸ ਦੀ ਕਹਾਣੀ ਅਤੇ ਇਸ ਦੀ ਭੂਮਿਕਾ ਨੂੰ ਰਾਮਾਇਣ ਦੇ ਨਜ਼ਰੀਏ ਤੋਂ ਵੇਖ ਕੇ ਸਮਝ ਸੱਕਦੇ ਹਾਂ।
ਇਬਰਾਨੀ ਵੇਦ: ਰਾਮਾਇਣ ਵਾਂਙੁ ਪ੍ਰੇਮ ਨਾਲ ਭਰਿਆ ਹੋਇਆ ਇੱਕ ਮਹਾ ਕਾਵਿ
ਇਹ ਮਹਾ ਕਾਵਿ, ਹਾਲਾਂਕਿ ਕਈ ਛੋਟੀਆਂ ਕਹਾਣੀਆਂ ਦੇ ਨਾਲ ਮਿਲਕੇ ਬਣਿਆ ਹੈ, ਪਰ ਇਸਦਾ ਹੀਰੋ ਰਾਮ ਅਤੇ ਇਸਦੀ ਹੀਰੋਇਨ ਸੀਤਾ, ਰਾਮਾਇਣ ਦੇ ਅਸਲ ਨਾਟਕ ਦੇ ਵਿੱਚਕਾਰ ਇੱਕ ਪ੍ਰੇਮ ਕਹਾਣੀ ਦੀ ਉਸਾਰੀ ਕਰਦੇ ਹਨ। ਠੀਕ ਇਸੇ ਤਰ੍ਹਾਂ, ਹਾਲਾਂਕਿ ਇਬਰਾਨੀ ਵੇਦ ਬਹੁਤ ਸਾਰੀਆਂ ਛੋਟੀਆਂ ਕਹਾਣੀਆਂ ਨੂੰ ਮਿਲਦਾਉਂਦੇ ਹੋਇਆ ਇੱਕ ਵੱਡੇ ਮਹਾ ਕਾਵਿ ਨੂੰ ਤਿਆਰ ਕਰਦੇ ਹਨ, ਬਾਈਬਲ ਦਾ ਕੇਂਦਰੀ ਵਿਚਾਰ ਯਿਸੂ (ਹੀਰੋ) ਅਤੇ ਇਸ ਸੰਸਾਰ ਦੇ ਲੋਕਾਂ ਵਿੱਚਕਾਰ ਮਿੱਲਣ ਵਾਲੀ ਇੱਕ ਪ੍ਰੇਮ ਕਹਾਣੀ ਹੈ, ਜਿਹੜੀ ਉਸਦੀ ਲਾੜੀ ਬਣ ਗਈ। ਜਿਵੇਂ ਸੀਤਾ ਰਾਮ ਦੀ ਦੁਲਹਨ ਬਣ ਗਈ ਸੀ। ਜਿਸ ਤਰ੍ਹਾਂ ਰਾਮਾਇਣ ਵਿੱਚ ਸੀਤਾ ਦੀ ਭੂਮਿਕਾ ਮਹੱਤਵਪੂਰਣ ਹੈ, ਉਸੇ ਤਰ੍ਹਾਂ ਬਾਈਬਲ ਦੀ ਕਹਾਣੀ ਵਿੱਚ ਸਾਡੀ ਭੂਮਿਕਾ ਮਹੱਤਵਪੂਰਣ ਹੈ।
ਅਰੰਭ: ਪਿਆਰ ਖ਼ਤਮ ਹੋ ਗਿਆ
ਪਰ ਆਓ ਮੁੱਢ ਤੋਂ ਅਰੰਭ ਕਰੀਏ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਧਰਤੀ ਦੀ ਮਿੱਟੀ ਤੋਂ ਬਣਾਇਆ ਸੀ, ਇਹ ਕੁੱਝ ਇਸ ਤਰ੍ਹਾਂ ਸੀ ਜਿਵੇਂ ਸਾਨੂੰ ਰਮਾਇਣ ਦੇ ਵੇਧੇਰੇ ਮੂਲ ਪਾਠਾਂ ਵਿੱਚ ਮਿਲਦਾ ਹੈ ਕਿ ਸੀਤਾ ਧਰਤੀ ਤੋਂ ਬਾਹਰ ਆਈ ਸੀ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਮਨੁੱਖ ਨੂੰ ਪਿਆਰ ਕਰਦਾ ਸੀ, ਅਤੇ ਉਸ ਨਾਲ ਸੰਬੰਧ ਰੱਖਣਾ ਚਾਹੁੰਦਾ ਸੀ। ਧਿਆਨ ਦਿਓ ਕਿ ਪਰਾਚੀਨ ਇਬਰਾਨੀ ਵੇਦਾਂ ਵਿੱਚ ਪਰਮੇਸ਼ੁਰ ਲੋਕਾਂ ਲਈ ਆਪਣੀ ਮਰਜ਼ੀ ਦਾ ਬਿਆਨ ਕਿਵੇਂ ਕਰਦਾ ਹੈ
ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ, ਜਿਨ੍ਹਾਂ ਦੇ ਲਈ ਉਸ ਧੂਪ ਧੁਖਾਈ, ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ ਉਹ ਆਪਣੇ ਧਗੜਿਆਂ ਦੇ ਪਿੱਛੇ ਗਈ, ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ
ਹੋਸ਼ੇਆ 2:23
ਵਿਲੇਨ ਵੱਲੋਂ ਹੀਰੋਇਨ ਨੂੰ ਕੈਦ ਕੀਤਾ ਜਾਣਾ
ਹਾਲਾਂਕਿ ਪਰਮੇਸ਼ੁਰ ਨੇ ਮਨੁੱਖ ਨੂੰ ਇਸ ਸੰਬੰਧ ਲਈ ਬਣਾਇਆ ਸੀ, ਪਰ ਇੱਕ ਵਿਲੇਨ ਨੇ ਇਸ ਸੰਬੰਧ ਨੂੰ ਨਾਸ਼ ਕਰ ਦਿੱਤਾ। ਜਿਵੇਂ ਰਾਵਣ ਨੇ ਸੀਤਾ ਨੂੰ ਅਗਵਾ ਕਰ ਲਿਆ ਸੀ ਅਤੇ ਉਸਨੂੰ ਆਪਣੇ ਲੰਕਾ ਦੇ ਰਾਜ ਵਿੱਚ ਕੈਦ ਕਰ ਲਿਆ ਸੀ, ਠੀਕ ਇਸੇ ਤਰ੍ਹਾਂ ਪਰਮੇਸ਼ੁਰ ਦਾ ਵਿਰੋਧੀ, ਸ਼ਤਾਨ, ਜਿਸ ਨੂੰ ਅਕਸਰ ਰਾਖ਼ਸ-ਵਾਂਙੁ ਵਿੱਖਦੇ ਸੱਪ ਵਾਂਙੁ ਵਿਖਾਇਆ ਜਾਂਦਾ ਹੈ, ਮਨੁੱਖਤਾ ਉੱਤੇ ਆਪਣੀ ਕੈਦ ਨੂੰ ਲੈ ਆਇਆ। ਬਾਈਬਲ ਹੇਠਲੇ ਸ਼ਬਦਾਂ ਵਿੱਚ ਉਸ ਦੇ ਵੱਲੋਂ ਸਾਡੀ ਅਧੀਨਗੀ ਦੀ ਅਵਸਥਾ ਦਾ ਬਿਆਨ ਕਰਦੀ ਹੈ।
1ਉਹ ਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਾਓ ਜਿਵਾਲਿਆ 2ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਓ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ 3ਅਤੇ ਉਨ੍ਹਾਂ ਵਿੱਚ ਅਸੀਂ ਵੀ ਸੱਭੋ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਙੁ ਆਪਣੇ ਸੁਭਾਉ ਕਰਕੇ ਗਜ਼ਬ ਦੇ ਪੁੱਤ੍ਰ ਸਾਂ।
ਅਫ਼ਸੀਆਂ 2:1-3
ਆਉਣ ਵਾਲੇ ਸੰਘਰਸ਼ ਦੀ ਉਸਾਰੀ ਹੁੰਦੀ ਹੈ
ਜਦੋਂ ਰਾਵਣ ਨੇ ਸੀਤਾ ਨੂੰ ਆਪਣੇ ਰਾਜ ਵਿੱਚ ਕੈਦ ਕਰ ਲਿਆ, ਤਾਂ ਰਾਮ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਸੀਤਾ ਨੂੰ ਬਚਾਵੇਗਾ ਅਤੇ ਉਸਨੂੰ ਬਰਬਾਦ ਕਰ ਦਵੇਗਾ। ਠੀਕ ਉਸੇ ਤਰ੍ਹਾਂ, ਜਦੋਂ ਸ਼ਤਾਨ ਸਾਡੇ ਉੱਤੇ ਪਾਪ ਅਤੇ ਮੌਤ ਦੁਆਰਾ ਬਰਬਾਦੀ ਨੂੰ ਲੈ ਆਇਆ, ਤਾਂ ਪਰਮੇਸ਼ੁਰ ਨੇ ਮਨੁੱਖੀ ਇਤਿਹਾਸ ਦੇ ਅਰੰਭ ਵਿੱਚ ਸ਼ਤਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਵੇਂ ਇੱਕ ਇਸਤ੍ਰੀ ਦੀ ਸੰਤਾਨ ਦੁਆਰਾ ਸ਼ਤਾਨ ਨੂੰ ਬਰਬਾਦ ਕਰ ਦਵੇਗਾ, ਅਤੇ ਇਹ ਉਹੀ ਪਹੇਲੀ ਹੈ ਜਿਹੜੀ ਇਨ੍ਹਾਂ ਵਿਰੋਧੀਆਂ ਵਿੱਚ ਟਕਰਾਓ ਦਾ ਕੇਂਦਰ ਬਣ ਗਈ।
ਪਰਮੇਸ਼ੁਰ ਨੇ ਪਰਾਚੀਨ ਸਮੇਂ ਵਿੱਚ ਹੀ ਇਸ ਆਉਣ ਵਾਲੇ ਵੰਸ਼ ਦੇ ਪੁਸ਼ਟੀ ਕਰ ਦਿੱਤੀ ਸੀ:
- ਇੱਕ ਅਸੰਭਵ ਗਰਭ ਨੇ ਧਾਰਨ ਕਰਨਾ
- ਇੱਕ ਪੁੱਤਰ ਨੂੰ ਦਿੱਤਾ ਜਾਣਾ,
- ਜ਼ੁਲਮ ਤੋਂ ਛੁਟਕਾਰਾ,
- ਅਤੇ ਇੱਕ ਸ਼ਾਹੀ ਖ਼ਾਨਦਾਨ ਦੀ ਸਥਾਪਨਾ ਕੀਤੇ ਜਾਣ।
ਇਸੇ ਤਰ੍ਹਾਂ, ਰਾਵਣ ਅਤੇ ਰਾਮ ਵਿਚਾਲੇ ਬਣੇ ਤਣਾਓ ਨੂੰ ਰਾਮਾਇਣ ਵਿੱਚ ਵੇਖਿਆ ਜਾ ਸੱਕਦਾ ਹੈ:
- ਇੱਕ ਅਸੰਭਵ ਗਰਭ ਨੇ ਧਾਰਨ ਕਰਨਾ – (ਦਸ਼ਰਥ ਦੀਆਂ ਪਤਨੀਆਂ ਦਿਓਤਿਆਂ ਦੇ ਦਖਲ ਤੋਂ ਬਗੈਰ ਗਰਭ ਧਾਰਨ ਨਹੀਂ ਕਰ ਸੱਕਦੀਆਂ ਸਨ),
- ਇੱਕ ਪੁੱਤਰ ਨੂੰ ਦਿੱਤਾ ਜਾਣਾ – (ਦਸ਼ਰਥ ਨੇ ਰਾਮ ਨੂੰ ਜੰਗਲ ਦੀ ਅਸੀਰੀ ਵਿੱਚ ਜਾਣ ਦਿੱਤਾ),
- ਜ਼ੁਲਮ ਤੋਂ ਛੁਟਕਾਰਾ ਅਰਥਾਤ ਲੋਕਾਂ ਦਾ ਬਚਾਓ – (ਰਖ਼ਸ਼ ਸਬਾਹੂ ਨੇ ਜੰਗਲ ਦੇ ਰਿਸ਼ੀਆਂ ਅਤੇ ਮੁਨੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ, ਖਾਸ ਕਰਕੇ ਵਿਸ਼ਵਾ ਮਿੱਤਰ ਨੂੰ, ਜਦੋਂ ਤੀਕੁਰ ਕਿ ਰਾਮ ਨੇ ਉਸਨੂੰ ਖ਼ਤਮ ਨਹੀਂ ਕਰ ਦਿੱਤਾ),
- ਇੱਕ ਸ਼ਾਹੀ ਖ਼ਾਨਦਾਨ ਦੀ ਸਥਾਪਨਾ ਕੀਤੇ ਜਾਣ – (ਅਖੀਰ ਵਿੱਚ ਰਾਮ ਇੱਕ ਪਾਤਸ਼ਾਹ ਵਾਂਙੁ ਰਾਜ ਕਰਨ ਦੇ ਯੋਗ ਹੋਇਆ)।
ਹੀਰੋ ਆਪਣੇ ਪਿਆਰ ਨੂੰ ਬਚਾਉਣ ਲਈ ਆਉਂਦਾ ਹੈ
ਇੰਜੀਲਾਂ ਵਿੱਚ ਯਿਸੂ ਨੂੰ ਉਸ ਬੀਜ ਵਜੋਂ ਪਰਗਟ ਕਰਦੇ ਹੋਇਆ ਵਾਅਦਾ ਕੀਤਾ ਗਿਆ ਜਿਹੜਾ ਇੱਕ ਕੁਆਰੀ ਇਸਤ੍ਰੀ ਤੋਂ ਜਨਮ ਲਵੇਗਾ। ਜਿਵੇਂ ਰਾਮ ਰਾਵਣ ਦੁਆਰਾ ਕੈਦ ਕੀਤੀ ਗਈ ਸੀਤਾ ਨੂੰ ਬਚਾਉਣ ਆਇਆ ਸੀ, ਠੀਕ ਉਸੇ ਤਰ੍ਹਾਂ ਮੌਤ ਅਤੇ ਪਾਪ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਯਿਸੂ ਧਰਤੀ ਉੱਤੇ ਆਇਆ। ਹਾਲਾਂਕਿ, ਰਾਮ ਦੀ ਵਾਂਙੁ ਹੀ, ਉਹ ਇਸ਼ੁਰੀ ਸ਼ਾਹੀ ਸੀ, ਉਸਨੇ ਆਪਣੀ ਮਰਜ਼ੀ ਨਾਲ ਆਪਣੇ ਅਧਿਕਾਰ ਅਤੇ ਸ਼ਕਤੀ ਨੂੰ ਛੱਡ ਦਿੱਤਾ। ਬਾਈਬਲ ਇਸ ਬਾਰੇ ਇਸ ਤਰ੍ਹਾਂ ਬਿਆਨ ਕਰਦੀ ਹੈ
5ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ 6ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ 7ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ 8ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।
ਫ਼ਿਲਿੱਪੀਆਂ 2:5ਅ-8
ਹਾਰ ਤੋਂ ਜਿੱਤ
ਇੱਥੇ ਹੀ ਰਾਮਾਇਣ ਅਤੇ ਬਾਈਬਲ ਦੇ ਮਹਾ ਕਾਵਿ ਵਿੱਚ ਬਹੁਤ ਵੱਡਾ ਅੰਤਰ ਵੇਖਣ ਨੂੰ ਮਿਲਦਾ ਹੈ। ਰਾਮਾਇਣ ਵਿੱਚ, ਰਾਮ ਨੇ ਸ਼ਕਤੀ ਦੇ ਜ਼ੋਰ ‘ਤੇ ਰਾਵਣ ਨੂੰ ਹਰਾਇਆ। ਉਸਨੇ ਉਸ ਨੂੰ ਬਹਾਦਰੀ ਨਾਲ ਲੜਾਈ ਵਿੱਚ ਮਾਰ ਦਿੱਤਾ।
ਜਿੱਤ ਦਾ ਰਾਹ ਯਿਸੂ ਲਈ ਵੱਖਰਾ ਸੀ; ਇਹ ਹਾਰ ਦੇ ਰਾਹ ਤੋਂ ਹੋ ਕੇ ਲੰਘਿਆ। ਜਿਸ ਤਰ੍ਹਾਂ ਦੱਸਿਆ ਗਿਆ ਸੀ, ਸਰੀਰਕ ਲੜਾਈ ਜਿੱਤਣ ਦੀ ਬਜਾਏ, ਯਿਸੂ ਨੂੰ ਸਰੀਰਕ ਮੌਤ ਮਿਲੀ, ਜਿਸਦੀ ਭਵਿੱਖਵਾਣੀ ਪਹਿਲਾਂ ਹੀ ਕਰ ਦਿੱਤੀ ਗਈ ਸੀ। ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਸਾਡੀ ਗ਼ੁਲਾਮੀ ਆਪ ਮੌਤ ਦੇ ਅਧੀਨ ਸੀ, ਇਸ ਲਈ ਉਸਨੂੰ ਮੌਤ ਨੂੰ ਹਰਾਉਣਾ ਲੋੜੀਦਾ ਸੀ। ਉਸਨੇ ਅਜਿਹਾ ਮੋਇਆਂ ਹੋਇਆਂ ਵਿੱਚੋਂ ਜੀਉਂਦਾ ਹੋ ਕੇ ਕੀਤਾ, ਜਿਸਦਾ ਅਸੀਂ ਇਤਿਹਾਸਕ ਮੁਲਾਂਕਣ ਕਰ ਸੱਕਦੇ ਹਾਂ। ਉਸਨੇ ਸੱਚਮੁੱਚ ਸਾਡੇ ਲਈ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ। ਜਿਵੇਂ ਬਾਈਬਲ ਯਿਸੂ ਬਾਰੇ ਦੱਸਦੀ ਹੈ
ਜਿਹ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।।
ਤੀਤੁਸ 2:14
ਪ੍ਰੇਮੀ ਦਾ ਸੱਦਾ…
ਰਾਮਾਇਣ ਵਿੱਚ, ਰਾਮ ਅਤੇ ਸੀਤਾ ਰਾਵਣ ਨੂੰ ਹਰਾਉਣ ਤੋਂ ਬਾਅਦ ਇੱਕਠੇ ਹੋ ਗਏ। ਬਾਈਬਲ ਦੇ ਮਹਾ ਕਾਵਿ ਵਿੱਚ, ਹੁਣ ਜਦੋਂ ਯਿਸੂ ਨੇ ਮੌਤ ਨੂੰ ਹਰਾ ਦਿੱਤਾ ਹੈ, ਯਿਸੂ ਨੇ ਤੁਹਾਨੂੰ ਅਤੇ ਮੈਨੂੰ ਭਗਤੀ ਵਿੱਚ ਉੱਤਰ ਦੇਣ ਲਈ ਉਸਦੇ ਨਾਲ ਇੱਕ ਹੋਣ ਲਈ ਸੱਦਾ ਦਿੱਤਾ ਹੈ। ਜਿਹੜੇ ਇਸਨੂੰ ਚੁਣਦੇ ਹਨ ਉਹ ਉਸਦੀ ਲਾੜੀਆਂ ਹਨ
25ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ 26ਭਈ ਉਸ ਨੂੰ ਜਲ ਦੇ ਅਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰ ਕੇ ਪਵਿੱਤਰ ਕਰੇ 27ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਯਾ ਬੱਜ ਯਾ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੋ।
ਅਫ਼ਸੀਆਂ 5:25-27
ਇਹ ਭੇਤ ਤਾਂ ਵੱਡਾ ਹੈ ਪਰ ਮੈਂ ਮਸੀਹ ਅਤੇ ਕਲੀਸਿਯਾ ਦੇ ਵਿਖੇ ਬੋਲਦਾ ਹਾਂ।
ਅਫ਼ਸੀਆਂ 5:32
… ਸੁੰਦਰ ਅਤੇ ਸ਼ੁੱਧ ਹੋਣ ਲਈ
ਰਾਮ ਸੀਤਾ ਨੂੰ ਇਸ ਲਈ ਪਿਆਰ ਕਰਦਾ ਹੈ ਕਿਉਂਕਿ ਉਹ ਸੁੰਦਰ ਹੈ
ਰਾਮਾਇਣ ਵਿੱਚ, ਰਾਮ ਸੀਤਾ ਨਾਲ ਪਿਆਰ ਕਰਦਾ ਹੈ ਕਿਉਂਕਿ ਉਹ ਸੁੰਦਰ ਸੀ। ਉਸੇ ਸਮੇਂ ਉਸਦੇ ਕੋਲ ਸ਼ੁੱਧ ਚਰਿੱਤਰ ਵੀ ਸੀ। ਬਾਈਬਲ ਦਾ ਮਹਾ ਕਾਵਿ ਸਾਡੇ ਜੀਵਨ ਨਾਲ ਇਸ ਸੰਸਾਰ ਵਿੱਚ ਖੁੱਲ੍ਹਦਾ ਹੈ, ਜਿਹੜੇ ਸ਼ੁੱਧ ਨਹੀਂ ਹਨ। ਪਰ ਯਿਸੂ ਅਜੇ ਵੀ ਉਨ੍ਹਾਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਸੱਦੇ ਜਾਣ ਦਾ ਉੱਤਰ ਦਿੰਦੇ ਹਨ, ਇਸ ਲਈ ਨਹੀਂ ਕਿਉਂਕੇ ਉਹ ਸੁੰਦਰ ਅਤੇ ਸ਼ੁੱਧ ਹਨ, ਬਲਕਿ ਉਨ੍ਹਾਂ ਨੂੰ ਹੇਠ ਦਿੱਤੀਆਂ ਗੱਲਾਂ ਨਾਲ ਸੁੰਦਰ ਅਤੇ ਸ਼ੁੱਧ ਬਣਾਉਣ ਲਈ,
22ਪਰ ਆਤਮਾ ਦਾ ਫਲ ਇਹ ਹੈ – ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ 23ਨਰਮਾਈ, ਸੰਜਮ। ਇਹੋ ਜੇਹਿਆਂ ਗੱਲਾਂ ਦੇ ਵਿਰੁਧ ਕੋਈ ਸ਼ਰਾ ਨਹੀਂ ਹੈ 24ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਂ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ੍ਹ ਦਿੱਤਾ।।
ਗਲਾਤੀਆਂ 5:22-23
ਅੱਗ ਦੀ ਪ੍ਰੀਖਿਆ ਤੋਂ ਬਾਅਦ
ਯਿਸੂ ਆਪਣੀ ਲਾੜੀ ਨੂੰ – ਅਜ਼ਮਾਇਸ਼ਾਂ ਵਿੱਚੋਂ ਜਾਣ ਤੋਂ ਬਾਅਦ ਅੰਦਰੋਂ ਸੁੰਦਰ ਬਣਾਉਣ ਲਈ ਪਿਆਰ ਕਰਦਾ ਹੈ
ਹਾਲਾਂਕਿ ਰਾਵਣ ਦੀ ਹਾਰ ਤੋਂ ਬਾਅਦ ਸੀਤਾ ਅਤੇ ਰਾਮ ਦੁਬਾਰਾ ਇਕੱਠੇ ਹੋ ਗਏ ਸਨ, ਪਰ ਸੀਤਾ ਦੇ ਚਰਿੱਤਰ ਉੱਤੇ ਸਵਾਲ ਖੜੇ ਕੀਤੇ ਗਏ ਸਨ। ਕੁੱਝ ਲੋਕਾਂ ਨੇ ਰਾਵਣ ਦੀ ਕੈਦ ਵਿੱਚ ਰਹਿੰਦੇ ਹੋਏ ਉਸ ਉੱਤੇ ਅਪਵਿੱਤਰ ਹੋਣ ਦਾ ਦੋਸ਼ ਲਾਇਆ। ਸਿੱਟੇ ਵਜੋਂ ਸੀਤਾ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਅਗਨ ਪ੍ਰੀਖਿਆ (ਅੱਗ ਵਿੱਚੋਂ ਲੰਘਣਾ) ਵਿੱਚੋਂ ਲੰਘਣਾ ਪਿਆ। ਬਾਈਬਲ ਦੇ ਮਹਾ ਕਾਵਿ ਵਿੱਚ, ਪਾਪ ਅਤੇ ਮੌਤ ਉੱਤੇ ਜਿੱਤ ਨੂੰ ਹਾਸਲ ਕਰਨ ਤੋਂ ਬਾਅਦ, ਯਿਸੂ ਆਪਣੇ ਪਿਆਰ ਦੀ ਤਿਆਰੀ ਲਈ ਸੁਰਗ ਉੱਤੇ ਚਲਿਆ ਗਿਆ, ਜਿੱਥੋਂ ਉਹ ਉਸਨੂੰ ਲੈਣ ਲਈ ਵਾਪਸ ਆਵੇਗਾ। ਉਸ ਤੋਂ ਵੱਖ ਹੁੰਦੇ ਹੋਏ, ਸਾਨੂੰ ਅਜ਼ਮਾਇਸਾਂ ਜਾਂ ਪਰੀਖਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਦੀ ਤੁਲਨਾ ਬਾਈਬਲ ਅੱਗ ਨਾਲ ਕਰਦੀ ਹੈ; ਆਪਣੇ ਨਿਰਦੋਸ਼ ਹੋਣ ਨੂੰ ਸਾਬਤ ਕਰਨ ਲਈ ਨਹੀਂ, ਸਗੋਂ ਆਪਣੇ ਆਪ ਨੂੰ ਉਨ੍ਹਾਂ ਤੋਂ ਸ਼ੁੱਧ ਕਰਨ ਲਈ ਅਰਥਾਤ ਉਨ੍ਹਾਂ ਸਾਰਿਆਂ ਗੱਲਾਂ ਤੋਂ ਜਿਹੜੀਆਂ ਉਸਦੇ ਸ਼ੁੱਧ ਪਿਆਰ ਨੂੰ ਦੂਸ਼ਿਤ ਕਰਦੀਆਂ ਹਨ। ਬਾਈਬਲ ਇਸ ਰੂਪਕ ਨੂੰ ਇਸ ਤਰੀਕੇ ਨਾਲ ਇਸਤੇਮਾਲ ਕਰਦੀ ਹੈ
3ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਆਪਣੀ ਅੱਤ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ 4ਅਰਥਾਤ ਓਸ ਅਵਨਾਸੀ, ਨਿਰਮਲ ਅਤੇ ਨਾ ਕੁਮਲਾਉਣ ਵਾਲੇ ਅਧਕਾਰ ਲਈ ਜੋ ਸੁਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ 5ਜਿਹੜੇ ਨਿਹਚਾ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਓਸ ਮੁਕਤੀ ਨੂੰ ਪਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹੋ 6ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ ਭਾਵੇਂ ਹੁਣ ਥੋੜਾਕੁ ਚਿਰ ਜੇਕਰ ਲੋੜੀਦਾ ਹੋਵੇ ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ 7ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ 8ਜਿਹ ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਓਸ ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ।
1 ਪਤਰਸ 1:3-9
… ਇੱਕ ਵੱਡੇ ਵਿਆਹ ਲਈ
ਬਾਈਬਲ ਦਾ ਮਹਾ ਕਾਵਿ ਵਿਆਹ ਦੇ ਨਾਲ ਮੁਕਦਾ ਹੈ
ਬਾਈਬਲ ਮੁਨਾਦੀ ਕਰਦੀ ਹੈ ਕਿ ਯਿਸੂ ਆਪਣੇ ਪਿਆਰ ਨੂੰ ਲੱਭਣ ਲਈ ਮੁੜ ਵਾਪਸ ਆਵੇਗਾ ਅਤੇ ਅਜਿਹਾ ਕਰਨ ਨਾਲ ਉਹ ਉਸ ਨੂੰ ਆਪਣੀ ਦੁਲਹਨ ਬਣਾ ਲਵੇਗਾ। ਇਸ ਲਈ, ਜਿਵੇਂ ਕਿ ਹੋਰ ਸਾਰੇ ਵੱਡੇ ਮਹਾ ਕਾਵਿਆਂ ਵਿੱਚ ਵੇਖਣ ਨੂੰ ਮਿਲਦਾ ਹੈ, ਬਾਈਬਲ ਵਿਆਹ ਦੇ ਨਾਲ ਖ਼ਤਮ ਹੁੰਦੀ ਹੈ। ਯਿਸੂ ਨੇ ਜਿਸ ਕੀਮਤ ਨੂੰ ਅਦਾ ਕੀਤਾ ਹੈ, ਉਸਨੇ ਸਿੱਟੇ ਵੱਜੋਂ ਇਸ ਵਿਆਹ ਦਾ ਰਾਹ ਨੂੰ ਪੱਧਰਾ ਕਰ ਦਿੱਤਾ ਹੈ। ਇਹ ਵਿਆਹ ਖਿਆਲੀ ਨਹੀਂ ਸਗੋਂ ਅਸਲ ਹੈ ਅਤੇ ਜੋ ਲੋਕ ਉਸ ਦੇ ਵਿਆਹ ਦੇ ਸੱਦੇ ਨੂੰ ਸਵੀਕਾਰਦੇ ਹਨ ਉਹ ਉਸ ਨੂੰ ‘ਮਸੀਹ ਦੀ ਦੁਲਹਨ’ ਕਹਿੰਦੇ ਹਨ। ਜਿਵੇਂ ਕਿਹਾ ਗਿਆ ਹੈ ਕਿ:
ਆਓ, ਅਸੀਂ ਅਨੰਦ ਕਰੀਏ ਅਤੇ ਨਿਹਾਲ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
ਪਰਕਾਸ਼ ਦੀ ਪੋਥੀ 19:7
ਉਹ ਜਿਹੜੇ ਯਿਸੂ ਦੇ ਛੁਟਕਾਰੇ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹਨ ਉਹ ਉਸ ਦੀ ‘ਲਾੜੀ’ ਬਣ ਜਾਂਦੇ ਹਨ। ਉਹ ਸਾਨੂੰ ਸਾਰਿਆਂ ਨੂੰ ਇਸ ਸਵਰਗੀ ਵਿਆਹ ਦਾ ਸੱਦਾ ਦਿੰਦਾ ਹੈ। ਬਾਈਬਲ ਤੁਹਾਨੂੰ ਅਤੇ ਮੈਨੂੰ ਉਸ ਦੇ ਵਿਆਹ ਵਿੱਚ ਆਉਣ ਦਾ ਸੱਦਾ ਦਿੰਦੀ ਹੋਈ ਮੁਕਦੀ ਹੈ।
ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।।
ਪਰਕਾਸ਼ ਦੀ ਪੋਥੀ 22:17
ਮਹਾ ਕਾਵਿ ਵਿੱਚ: ਉੱਤਰ ਦਿੰਦੇ ਹੋਇਆ ਦਾਖਲ ਹੋਵੋ
ਰਾਮਾਇਣ ਵਿਚ ਸੀਤਾ ਅਤੇ ਰਾਮ ਦੇ ਵਿੱਚਾਲੇ ਸੰਬੰਧ ਯਿਸੂ ਦੇ ਨਾਲ ਸਾਡੇ ਲਈ ਪੇਸ਼ ਕੀਤੇ ਗਏ ਸੰਬੰਧ ਨੂੰ ਸਮਝਣ ਲਈ ਸ਼ੀਸ਼ੇ ਵਜੋਂ ਵਰਤੇ ਗਏ ਹਨ। ਇਹ ਪਰਮੇਸ਼ੁਰ ਦਾ ਸਵਰਗੀ ਰੋਮਾਂਸ ਹੈ, ਜਿਹੜਾ ਸਾਨੂੰ ਪਿਆਰ ਕਰਦਾ ਹੈ। ਉਹ ਉਨ੍ਹਾਂ ਸਾਰਿਆਂ ਨੂੰ ਆਪਣੀ ਦੁਲਹਨ ਵਜੋਂ ਸਵੀਕਾਰ ਕਰੇਗਾ ਜਿਹੜੇ ਉਸਦੇ ਨਾਲ ਵਿਆਹ ਦੇ ਪ੍ਰਸਤਾਓ ਨੂੰ ਸਵੀਕਾਰ ਕਰਦੇ ਹਨ। ਜਿਵੇਂ ਕਿ ਕਿਸੇ ਵੀ ਹੋਰ ਵਿਆਹ ਪ੍ਰਸਤਾਓ ਨਾਲ ਹੁੰਦਾ ਹੈ, ਤੁਹਾਡੇ ਕੋਲ ਇਸ ਪ੍ਰਸਤਾਓ ਨੂੰ ਸਵੀਕਾਰ ਕਰਨ ਲਈ ਇੱਕ ਸਰਗਰਮ ਭੂਮਿਕਾ ਹੈ। ਇਸ ਪ੍ਰਸਤਾਓ ਨੂੰ ਸਵੀਕਾਰ ਕਰਨ ਨਾਲ ਤੁਸੀਂ ਇੱਕ ਸਦੀਵੀ ਮਹਾ ਕਾਵਿ ਵਿੱਚ ਦਾਖਲ ਹੋਵੋਗੇ ਜਿਹੜਾ ਰਾਮਾਇਣ ਵਰਗੇ ਮਹਾ ਕਾਵਿ ਨੂੰ ਬਹੁਤ ਪਿਛਾਂਹ ਛੱਡ ਦਿੰਦਾ ਹੈ।
…………………………………………………………………