Skip to content
Home » ਯਿਸੂ ਗੁਰੂ ਗ੍ਰੰਥ: ਅਸੀਰਸਾ ਦੇ ਸਿਧਾਂਤ ਨੂੰ ਇਖ਼ਤਿਆਰ ਦੇ ਨਾਲ ਸਿਖਾਉਣ ਦੀ ਇਜਾਜ਼ਤ ਦੇਵੇਗਾਮਹਾ ਪ੍ਰਤਿਸ਼ਠਾ ਨੂੰ ਵੀ ਗਿਆਨ ਦੇਣਾ

ਯਿਸੂ ਗੁਰੂ ਗ੍ਰੰਥ: ਅਸੀਰਸਾ ਦੇ ਸਿਧਾਂਤ ਨੂੰ ਇਖ਼ਤਿਆਰ ਦੇ ਨਾਲ ਸਿਖਾਉਣ ਦੀ ਇਜਾਜ਼ਤ ਦੇਵੇਗਾਮਹਾ ਪ੍ਰਤਿਸ਼ਠਾ ਨੂੰ ਵੀ ਗਿਆਨ ਦੇਣਾ

  • by

ਸੰਸਕ੍ਰਿਤ ਵਿੱਚ ਸ਼ਬਦ ਗੁਰੂ (गुरु) ਦਾ ਅਰਥ ‘ਗੁ’ (ਅਨ੍ਹੇਰੇ) ਅਤੇ ‘ਰੂ’ (ਚਾਨਣ) ਤੋਂ ਹੈ। ਇੱਕ ਗੁਰੂ ਸਿੱਖਿਆ ਦਿੰਦਾ ਹੈ, ਤਾਂ ਜੋਂ ਅਗਿਆਨ ਦੇ ਅਨ੍ਹੇਰੇ ਨੂੰ ਸੱਚੇ ਗਿਆਨ ਜਾਂ ਸਿਆਣਪ ਦੇ ਚਾਨਣ ਵਿੱਚ ਪਾਰ ਕੀਤਾ ਜਾ ਸਕੇ। ਯਿਸੂ ਦੀ ਪਛਾਣ ਅਜਿਹੀ ਸਮਝ ਦੇਣ ਵਾਲੀ ਸਿੱਖਿਆ ਦੇਣ ਲਈ ਕੀਤੀ ਜਾਂਦੀ ਹੈ ਜਿਹੜਾ ਅਨ੍ਹੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਆਪ-ਤੋਂ ਸੁਜਾਖਾ ਹੋਣਾ ਬਣਾਉਂਦੀ ਹੈ ਸਿੱਟੇ ਵੱਜੋਂ ਉਸਨੂੰ ਇੱਕ ਗੁਰੂ ਜਾਂ ਅਚਾਰੀਆ ਮੰਨਿਆ ਜਾਂਦਾ ਹੈ। ਰਿਸ਼ੀ ਯਸਾਯਾਹ ਨੇ ਇਸ ਆਉਣ ਵਾਲੇ ਵਿਅਕਤੀ ਬਾਰੇ ਭਵਿੱਖਬਾਣੀ ਕੀਤੀ ਸੀ। 700 ਈ. ਪੂ. ਵਿੱਚ ਉਸਨੇ ਇਬਰਾਨੀ ਵੇਦਾਂ ਵਿੱਚ ਕਿਹਾ ਸੀ ਕਿ:

1ਅ ਪਿੱਛਲੇ ਸਮੇਂ ਵਿੱਚ ਉਹ ਨੇ ਜ਼ਬੁਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਓਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ।। 2ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।

ਯਸਾਯਾਹ 9:1ਅ-2

ਇਤਿਹਾਸਕ ਸਮਾਂ-ਰੇਖਾ ਵਿੱਚ ਰਿਸ਼ੀ ਯਸਾਯਾਹ, ਦਾਊਦ ਅਤੇ ਹੋਰ ਇਬਰਾਨੀ ਰਿਸ਼ੀ (ਭਵਿੱਖਵਕਤਾ)

ਇਹ ਕਿਹੜਾ ‘ਚਾਨਣ’ ਸੀ ਜਿਹੜਾ ਅਨ੍ਹੇਰੇ ਵਿੱਚ ਚਲ ਰਹੇ ਲੋਕਾਂ ਦੇ ਲੋਕਾਂ ਉੱਤੇ ਆਉਣ ਵਾਲਾ ਸੀ? ਯਸਾਯਾਹ ਅੱਗੇ ਕਹਿੰਦਾ ਹੈ:

ਸਾਡੇ ਲਈ ਤਾਂ ਇੱਕ ਬਾਲਕ ਜੰਮਿਆਂ, ਅਤੇ ਸਾਨੂੰ ਇੱਕ ਪੁੱਤ੍ਰ ਬ਼ਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, “ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ”।

ਯਸਾਯਾਹ 9:6

ਯਸਾਯਾਹ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਆਉਣ ਵਾਲਾ ਵਿਅਕਤੀ ਕੁਆਰੀ ਤੋਂ ਪੈਦਾ ਹੋਵੇਗਾ। ਇੱਥੇ ਉਹ ਉਸਨੂੰ ਇਹ ਕਹਿੰਦਿਆਂ ਹੋਇਆ ਖਾਸ ਬਣਾਉਂਦਾ ਹੈ ਕਿ ਉਸਨੂੰ ‘ਸ਼ਕਤੀਮਾਨ ਪਰਮੇਸ਼ੁਰ’ ਕਿਹਾ ਜਾਵੇਗਾ, ਅਤੇ ਉਹ ਸ਼ਾਂਤੀ ਲਿਆਉਣ ਲਈ ਸਲਾਹਕਾਰ ਹੋਵੇਗਾ। ਗਲੀਲ ਦੇ ਕੰਡਿਆਂ ਤੋਂ ਇਸ ਸ਼ਾਂਤੀ ਨੂੰ ਲਿਆਉਣ ਵਾਲੇ ਅਧਿਆਪਕ ਦੁਆਰਾ ਦਿੱਤੀ ਗਈ ਸਿੱਖਿਆ ਦੇ ਪ੍ਰਭਾਵ ਦਾ ਅਹਿਸਾਸ ਦੂਰ-ਦੁਰਾੜ੍ਹੇ ਭਾਰਤ ਵਿੱਚ ਰਹਿਣ ਵਾਲੇ ਮਹਾਤਮਾ ਗਾਂਧੀ ਦੇ ਉੱਤੇ ਮਹਿਸੂਸ ਕੀਤਾ ਜਾਂਦਾ ਹੈ।

ਗਾਂਧੀ ਅਤੇ ਯਿਸੂ ਦਾ ਪਹਾੜੀ ਉਪਦੇਸ਼

ਗਾਂਧੀ ਕਾਨੂੰਨ ਦੇ ਇੱਕ ਵਿਦਿਆਰਥੀ ਵਜੋਂ

ਇੰਗਲੈਂਡ ਵਿੱਚ, ਯਿਸੂ ਦੇ ਜਨਮ ਤੋਂ 1900 ਸਾਲ ਬਾਅਦ, ਇੱਕ ਨੌਜਵਾਨ ਵਿਦਿਆਰਥੀ, ਜਿਸ ਨੂੰ ਹੁਣ ਮਹਾਤਮਾ ਗਾਂਧੀ (ਜਾਂ ਮੋਹਨਦਾਸ ਕਰਮਚੰਦ ਗਾਂਧੀ) ਕਿਹਾ ਜਾਂਦਾ ਹੈ, ਭਾਰਤ ਤੋਂ ਕਾਨੂੰਨ ਦਾ ਅਧਿਐਨ ਕਰਨ ਲਈ ਆਇਆ ਸੀ ਜਿਸਨੂੰ ਇੱਕ ਬਾਈਬਲ ਦਿੱਤੀ ਜਾਂਦੀ ਹੈ। ਜਦੋਂ ਉਸਨੇ ਪਹਾੜੀ ਉਪਦੇਸ਼ ਵਜੋਂ ਪਛਾਣੀ ਜਾਣ ਵਾਲੀ ਯਿਸੂ ਦੀ ਸਿੱਖਿਆਵਾਂ ਨੂੰ ਪੜ੍ਹਿਆ, ਤਾਂ ਉਸਨੂੰ ਯਾਦ ਕਰਦੇ ਹੋਇਆ ਇੰਝ ਕਿਹਾ

“… ਪਹਾੜੀ ਉਪਦੇਸ਼ ਸਿੱਧਾ ਮੇਰੇ ਮਨ ਦੇ ਵਿੱਚ ਵਿੱਚ ਚਲਿਆ ਗਿਆ।”

ਐਮ.ਕੇ. ਗਾਂਧੀ, ਸਵੈ-ਜੀਵਨੀ ਜਾਂ ਸੱਚਿਆਈ ਦੇ ਨਾਲ ਮੇਰੀ ਜਾਂਚ ਪੜਚੋਲ ਦੀ ਕਹਾਣੀ. 1927 ਪੰਨਾ. 63

ਯਿਸੂ ਦੀ ‘ਦੂਈ ਗੱਲ੍ਹ ਵੀ ਉਹ ਦੀ ਵੱਲ ਭੁਆ ਦਿਹ’ ਵਾਲੀ ਸਿੱਖਿਆ ਦੇ ਅਧਿਐਨ ਨੇ ਗਾਂਧੀ ਨੂੰ ਅਹਿੰਸਾ ਦੀ ਪੁਰਾਣੀ ਧਾਰਣਾ (ਕਿਸੇ-ਨੂੰ ਸੱਟ ਨਾ ਮਾਰਨੀ ਅਤੇ ਕਤਲ ਨਾ ਕਰਨਾ) ਦੇ ਵਿੱਖੇ ਸਮਝ ਦਿੱਤੀ। ਇਹ ਸੋਚ ਚੰਗੀ ਤਰ੍ਹਾਂ ਜਾਣੇ ਜਾਂਦੇ ਵਾਕਾਂਸ਼ ‘ਅਹਿੰਸਾ ਪਰਮੋ ਧਰਮ’ ਵਿੱਚ ਪਰਗਟ ਹੁੰਦੀ ਹੈ (ਅਹਿੰਸਾ ਸਭਨਾਂ ਤੋਂ ਉੱਚਾ ਨੈਤਿਕ ਗੁਣ ਹੈ)। ਬਾਅਦ ਵਿੱਚ ਗਾਂਧੀ ਨੇ ਇਸ ਸਿੱਖਿਆ ਵਿੱਚ ਸੋਧ ਕਰਦੇ ਹੋਇਆ ਇਸਨੂੰ ਰਾਜਨੀਤਿਕ ਸ਼ਕਤੀ ਸੱਤਿਯਦਾਗ੍ਰਿਹ ਜਾਂ ਸੱਤਿਯਾਗ੍ਰਹਿ ਦੇ ਵਿੱਚ ਇਸਤੇਮਾਲ ਕੀਤਾ। ਉਨ੍ਹਾਂ ਦੀ ਵਰਤੋਂ ਇਸ ਵਿੱਚ ਬ੍ਰਿਟਿਸ਼ ਸ਼ਾਸਕਾਂ ਨਾਲ ਬਗੈਰ ਕਿਸੇ ਹਿੰਸਾ ਦੇ ਸਹਿਯੋਗ ਨਾ ਕਰਨ ਦੀ ਸੀ। ਸੱਤਿਆਗ੍ਰਹਿ ਕਰਨ ਦੇ ਕਈ ਦਹਾਕਿਆਂ ਦੇ ਨਤੀਜੇ ਵਜੋਂ ਭਾਰਤ ਨੇ ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ ਹਾਸਲ ਕੀਤੀ। ਗਾਂਧੀ ਦੇ ਸੱਤਿਆਗ੍ਰਹਿ ਨੇ ਸ਼ਾਂਤੀ ਨਾਲ ਭਰੇ ਹੋਏ ਤਰੀਕੇ ਵਿੱਚ ਬ੍ਰਿਟੇਨ ਤੋਂ ਵੱਡੇ ਪੱਧਰ ‘ਤੇ ਭਾਰਤ ਨੂੰ ਆਜ਼ਾਦੀ ਦਿਵਾਉਣ ਦਾ ਰਾਹ ਪੱਧਰਾ ਕੀਤਾ। ਯਿਸੂ ਦੀ ਸਿੱਖਿਆ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਪ੍ਰਭਾਵਤ ਕੀਤਾ।

ਯਿਸੂ ਦਾ ਪਹਾੜੀ ਉਪਦੇਸ਼

ਹੁਣ ਯਿਸੂ ਦਾ ਪਹਾੜੀ ਉਪਦੇਸ਼ ਕੀ ਸੀ ਜਿਸਨੇ ਗਾਂਧੀ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ? ਇੰਜੀਲਾਂ ਵਿੱਚ ਇਹ ਯਿਸੂ ਦਾ ਸਭਨਾਂ ਤੋਂ ਲੰਬਾ ਦਰਜ਼ ਕੀਤਾ ਹੋਇਆ ਸੰਦੇਸ਼ ਹੈ। ਇੱਥੇ ਪੂਰੇ ਪਹਾੜੀ ਉਪਦੇਸ਼ ਨੂੰ ਦਿੱਤਾ ਗਿਆ ਹੈ, ਜਦੋਂ ਕਿ ਹੇਠਾਂ ਅਸੀਂ ਇਸ ਦੀਆਂ ਕੁੱਝ ਖ਼ਾਸ ਗੱਲਾਂ ਉੱਤੇ ਵਿਚਾਰ ਵਟਾਂਦਰਾ ਕਰਾਂਗੇ।

21ਤੁਸਾਂ ਸੁਣਿਆਂ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ 22ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ “ਮੂਰਖਾ” ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ 23ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ 24ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾਂ 25ਜਿੰਨਾ ਚਿਰ ਤੂੰ ਆਪਣੇ ਮੁਦਈ ਨਾਲ ਰਸਤੇ ਵਿੱਚ ਹੈਂ ਛੇਤੀ ਉਹ ਦੇ ਨਾਲ ਮਿਲਾਪ ਕਰ ਮਤੇ ਮੁਦਈ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ 26ਮੈਂ ਤੈਨੂੰ ਸਤ ਆਖਦਾ ਹਾਂ ਭਈ ਜਿੰਨ੍ਹਾਂ ਚਿਰ ਤੂੰ ਕੌਡੀ ਕੌਡੀ ਨਾ ਭਰ ਦੇਵੇਂ ਉੱਥੋਂ ਕਿਸੇ ਬਿਧ ਨਾ ਛੁੱਟੇਂਗਾ।। 27ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ 28ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ 29ਅਰ ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ 30ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਜਾਵੇ 31ਅਤੇ ਇਹ ਵੀ ਕਿਹਾ ਗਿਆ ਸੀ ਭਈ ਜਿਹੜਾ ਆਪਣੀ ਤੀਵੀਂ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰੀ ਲਿਖ ਦੇਵੇ 32ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜਿਹੜਾ ਆਪਣੀ ਤੀਵੀਂ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ ਉਹ ਉਸ ਕੋਲੋਂ ਜ਼ਨਾਹ ਕਰਾਉਂਦਾ ਹੈ ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜ਼ਨਾਹ ਕਰਦਾ ਹੈ।। 33ਫੇਰ ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਭਈ ਤੂੰ ਝੂਠੀ ਸੌਂਹ ਨਾ ਖਾਹ ਪਰ ਪ੍ਰਭੁ ਦੇ ਲਈ ਆਪਣੀਆਂ ਸੌਂਹਾਂ ਪੂਰੀਆਂ ਕਰ 34ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਕਦੀ ਵੀ ਸੌਂਹ ਨਾ ਖਾਣੀ, ਨਾ ਅਕਾਸ਼ ਦੀ ਇਸ ਲਈ ਜੋ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ 35ਅਤੇ ਨਾ ਧਰਤੀ ਦੀ ਇਸ ਲਈ ਜੋ ਉਹ ਉਸ ਦੇ ਚਰਨਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ 36ਅਤੇ ਨਾ ਆਪਣੇ ਸਿਰ ਦੀ ਸੌਂਹ ਖਾਹ ਕਿਉਂ ਜੋ ਤੂੰ ਇੱਕ ਵਾਲ ਨੂੰ ਧੌਲਾ ਯਾ ਕਾਲਾ ਨਹੀਂ ਕਰ ਸੱਕਦਾ ਹੈ 37ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਅਰ ਜੋ ਇੰਨ੍ਹਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ।। 38ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ 39ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋਂ ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਭੁਆ ਦਿਹ 40ਅਤੇ ਜਿਹੜਾ ਤੇਰੇ ਉੱਤੇ ਨਾਲਸ਼ ਕਰਕੇ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਹ ਨੂੰ ਚਾਦਰ ਵੀ ਲੈਣ ਦਿਹ 41ਅਤੇ ਜੋ ਕੋਈ ਤੈਨੂੰ ਇੱਕ ਕੋਹ ਵਿਗਾਰੇ ਲੈ ਜਾਵੇ ਤਾਂ ਉਹ ਦੇ ਨਾਲ ਦੋ ਕੋਹ ਚੱਲਿਆ ਜਾਹ 42ਜਿਹੜਾ ਤੈਥੋਂ ਮੰਗੇ ਉਹ ਨੂੰ ਦਿਹ ਅਤੇ ਜੋ ਤੇਰੇ ਕੋਲੋਂ ਉਧਾਰ ਮੰਗੇ ਉਸ ਤੋਂ ਮੂੰਹ ਨਾ ਮੋੜ।। 43ਤੁਸਾਂ ਸੁਣਿਆਂ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ 44ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ 45ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੇ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ 46ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ? ਭਲਾ, ਮਸੂਲੀਏ ਭੀ ਇਹੋ ਨਹੀਂ ਕਰਦੇ? 47ਅਤੇ ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪਰਨਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ ? ਭਲਾ ਪਰਾਈ ਕੌਮਾਂ ਦੇ ਲੋਕ ਭੀ ਇਹੋ ਨਹੀਂ ਕਰਦੇ? 48ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।।

ਮੱਤੀ 5:21-48

ਯਿਸੂ ਨੇ ਇਸ ਸਰੂਪ ਦੀ ਵਰਤੋਂ ਕਰਦੇ ਹੋਇਆ ਸਿਖਿਆ ਦਿੱਤੀ:

“ਤੁਸੀਂ ਸੁਣਿਆ ਹੈ ਕਿ ਕਿਹਾ ਗਿਆ ਸੀ… ਪਰ ਮੈਂ ਤੁਹਾਨੂੰ ਇਹ ਦੱਸਦਾ ਹਾਂ…”

ਅਜਿਹੇ ਢਾਂਚੇ ਵਿੱਚ, ਉਹ ਸਭਨਾਂ ਤੋਂ ਪਹਿਲਾਂ ਮੂਸਾ ਦੀ ਬਿਵਸਥਾ ਤੋਂ ਹਵਾਲਾ ਦਿੰਦਾ ਹੈ, ਅਤੇ ਫਿਰ ਹੁਕਮ ਦੇ ਦਾਇਰੇ ਨੂੰ ਮਨਸੂਬਿਆਂ, ਵਿਚਾਰਾਂ ਅਤੇ ਸ਼ਬਦਾਂ ਤੀਕੁਰ ਵਿਸਥਾਰ ਕਰਦਾ ਹੈ। ਯਿਸੂ ਨੇ ਮੂਸਾ ਦੁਆਰਾ ਦਿੱਤੇ ਹੋਏ ਕਠੋਰ ਹੁਕਮਾਂ ਤੋਂ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਉਸ ਤੋਂ ਵੀ ਔਖਾ ਬਣਾ ਦਿੱਤਾ!

ਪਹਾੜੀ ਉਪਦੇਸ਼ ਵਿੱਚ ਨਿਮਰ ਇਖ਼ਤਿਆਰ

ਹੈਰਾਨੀ ਦੀ ਗੱਲ ਇਹ ਹੈ ਕਿ ਉਸਨੇ ਬਿਵਸਥਾ ਦੇ ਹੁਕਮਾਂ ਦਾ ਵਿਸਥਾਰ ਕੀਤਾ। ਉਸਨੇ ਅਜਿਹਾ ਆਪਣੇ ਇਖ਼ਤਿਆਰ ਦੇ ਉੱਤੇ ਅਧਾਰਤ ਹੋ ਕੇ ਕੀਤਾ। ਬਗੈਰ ਕਿਸੇ ਬਹਿਸ ਦੇ ਅਤੇ ਧਮਕੀ ਦਿੰਦੇ ਹੋਇਆ, ਉਸਨੇ ਸਿਰਫ਼ ਐਨਾ ਹੀ ਕਿਹਾ, ‘ਪਰ ਮੈਂ ਤੁਹਾਨੂੰ ਕਹਿੰਦਾ ਹਾਂ …’ ਅਤੇ ਇਸਦੇ ਨਾਲ ਹੀ ਉਸਨੇ ਹੁਕਮ ਦੇ ਦਾਇਰੇ ਨੂੰ ਵਧਾ ਦਿੱਤਾ। ਉਸਨੇ ਇਖ਼ਤਿਆਰ ਦੇ ਨਾਲ ਪਰ ਅਜਿਹਾ ਨਿਮਰਤਾ ਨਾਲ ਕੀਤਾ। ਇਹੋ ਉਸਦੀ ਸਿੱਖਿਆ ਵਿੱਚ ਮਿਲਣ ਵਾਲੀ ਵਿਲੱਖਣ ਗੱਲ ਸੀ। ਜਿਵੇਂ ਕਿ ਇੰਜੀਲ ਕਹਿੰਦੀ ਹੈ ਕਿ ਜਦੋਂ ਉਸਨੇ ਇਸ ਉਪਦੇਸ਼ ਨੂੰ ਦਿੱਤਾ।  

28ਅਤੇ ਐਉਂ ਹੋਇਆ ਕਿ ਜਾਂ ਯਿਸੂ ਏਹ ਗੱਲਾਂ ਕਰ ਹਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ 29ਕਿਉਂ ਜੋ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।।

ਮੱਤੀ 7:28-29

ਯਿਸੂ ਨੇ ਵੱਡੇ ਇਖ਼ਤਿਆਰ ਨਾਲ ਇੱਕ ਅਧਿਆਪਕ ਵਜੋਂ ਸਿਖਿਆ ਦਿੱਤੀ। ਬਹੁਤੇ ਭਵਿੱਖਵਕਤਾ ਸੰਦੇਸ਼ ਨੂੰ ਲਿਆਉਣ ਵਾਲੇ ਸਨ ਜਿੰਨ੍ਹਾਂ ਨੇ ਦੂਜਿਆਂ ਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਸੀ। ਪਰ ਇੱਥੇ ਕੁੱਝ ਵੱਖਰਾ ਹੀ ਸੀ। ਯਿਸੂ ਅਜਿਹਾ ਕਿਉਂ ਕਰ ਸੱਕਦਾ ਸੀ? ਉਸ ਦੇ ਕੋਲ ‘ਖ੍ਰੀਸਤ’ ਜਾਂ ਮਸੀਹ’  ਹੋਣ ਵਜੋਂ ਸਭਨਾਂ ਤੋਂ ਵੱਡਾ ਇਖ਼ਤਿਆਰ ਸੀ। ਇਬਰਾਨੀ ਵੇਦਾਂ ਦੇ ਜ਼ਬੂਰ 2 ਵਿੱਚ, ਜਿੱਥੇ ਮਸੀਹ ਦੀ ਪਦਵੀ ਦੀ ਸਭਨਾਂ ਤੋਂ ਪਹਿਲੀ ਮੁਨਾਦੀ ਕੀਤੀ ਗਈ ਸੀ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਮਸੀਹ ਦੇ ਨਾਲ ਇੰਝ ਗੱਲ ਕਰ ਰਿਹਾ ਹੈ:

ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ।

ਜ਼ਬੂਰ 2:8

ਮਸੀਹ ਨੂੰ ਧਰਤੀ ਦੇ ਅਖੀਰਲੇ ਬੰਨ੍ਹੇ ਤੀਕੁਰ ਸਾਰੀਆਂ ‘ਕੌਮਾਂ’ ਉੱਤੇ ਇਖ਼ਤਿਆਰ ਦਿੱਤਾ ਗਿਆ ਸੀ। ਇਸ ਲਈ ਮਸੀਹ ਹੋਣ ਦੇ ਨਾਤੇ, ਯਿਸੂ ਦੇ ਕੋਲ ਇਖ਼ਤਿਆਰ ਸੀ ਕਿ ਉਹ ਆਪਣੀ ਸਿੱਖਿਆ ਨੂੰ ਉਸ ਤਰੀਕੇ ਨਾਲ ਪੇਸ਼ ਕਰੇ ਜਿਸ ਤਰ੍ਹਾਂ ਉਸਨੂੰ ਕਰਨਾ ਚਾਹੀਦਾ ਸੀ ਅਤੇ ਉਸਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਸ ਦੀ ਸਿੱਖਿਆ ਸਾਰਿਆਂ ਤੀਕੁਰ ਪਹੁੰਚ ਸਕੇ।

ਦਰਅਸਲ, ਮੂਸਾ ਨੇ ਆਪਣੀ ਸਿੱਖਿਆ ਵਿੱਚ ਇੱਕ ਖ਼ਾਸ ਭਵਿੱਖਵਕਤਾ ਦੇ ਬਾਰੇ (1500 ਈ. ਪੂ.) ਲਿਖਿਆ ਸੀ। ਮੂਸਾ ਨਾਲ ਗੱਲ ਕਰਦੇ ਹੋਇਆ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ

18ਮੈਂ ਉਨ੍ਹਾਂ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਏਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ ਉਨ੍ਹਾਂ ਨੂੰ ਦੱਸੇਗਾ 19ਤਾਂ ਐਉਂ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਸ਼ਬਦ ਨਾ ਸੁਣੇਗਾ ਜੋ ਉਹ ਮੇਰੇ ਨਾਮ ਉੱਤੇ ਬੋਲੇਗਾ ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ।

ਬਿਵਸਥਾਸਾਰ 18:18-19
ਮੂਸਾ ਨੇ ਇਸਰਾਏਲੀਆਂ ਦੀ ਅਗਵਾਈ ਕੀਤੀ ਅਤੇ ਯਿਸੂ ਦੇ ਆਉਣ ਤੋਂ ਲਗਭਗ 1500 ਸਾਲ ਪਹਿਲਾਂ ਬਿਵਸਥਾ ਹਾਸਲ ਕੀਤੀ।

ਜਿਸ ਤਰ੍ਹਾਂ ਉਸਨੇ ਸਿੱਖਿਆ ਦਿੱਤੀ ਉਸ ਵਿੱਚ, ਯਿਸੂ, ਮਸੀਹ ਹੋਣ ਵਜੋਂ ਆਪਣੇ ਇਖ਼ਤਿਆਰ ਦਾ ਇਸਤੇਮਾਲ ਕਰ ਰਿਹਾ ਸੀ ਅਤੇ ਮੂਸਾ ਦੀ ਕੀਤੀ ਹੋਈ ਭਵਿੱਖਵਾਣੀ ਕਿ ਉਹ ਇੱਕ ਨਬੀ ਖੜਾ ਕਰੇਗਾ ਅਤੇ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵੇਗਾ ਨੂੰ ਪੂਰਾ ਕਰ ਰਿਹਾ ਸੀ। ਸ਼ਾਂਤੀ ਅਤੇ ਅਹਿੰਸਾ ਦੀ ਸਿੱਖਿਆ ਦੇਣ ਦੇ ਸਮੇਂ ਉਸਨੇ ਯਸਾਯਾਹ ਦੀ ਭਵਿੱਖਬਾਣੀ ਨੂੰ ਪੂਰੀਆਂ ਕੀਤਾ ਭਈ ਚਾਨਣ ਨਾਲ ਅਨ੍ਹੇਰੇ ਨੂੰ ਦੂਰ ਕੀਤਾ ਜਾਵੇਗਾ। ਉਸਨੇ ਸਿਖਾਇਆ ਕਿ ਉਸ ਦੇ ਕੋਲ ਨਾ ਸਿਰਫ਼ ਗਾਂਧੀ ਦਾ ਗੁਰੂ ਬਣਨ ਦਾ ਇਖ਼ਤਿਆਰ ਸੀ, ਸਗੋਂ ਤੁਹਾਡਾ ਅਤੇ ਮੇਰਾ ਗੁਰੂ ਬਣਨ ਦੀ ਵੀ ਇਖ਼ਤਿਆਰ ਹੈ।

ਤੁਸੀਂ ਅਤੇ ਮੈਂ ਅਤੇ ਪਹਾੜੀ ਉਪਦੇਸ਼

ਜੇ ਤੁਸੀਂ ਪਹਾੜੀ ਉਪਦੇਸ਼ ਨੂੰ ਇਸ ਲਈ ਪੜ੍ਹਦੇ ਹੋ ਕਿ ਤੁਸੀਂ ਵੇਖੋ ਕਿ ਤੁਹਾਨੂੰ ਇਸਦੀ ਪਾਲਣਾ ਕਿਵੇਂ ਕਰਨੀ ਚਾਹੀਦੀ ਹੈ ਤਾਂ ਤੁਸੀਂ ਉਲਝਣ ਵਿੱਚ ਪੈ ਸੱਕਦੇ ਹੋ। ਕੋਈ ਵੀ ਵਿਅਕਤੀ ਅਜਿਹੇ ਕਿਸਮਾਂ ਦੇ ਹੁਕਮਾਂ ਦੇ ਅਧਾਰ ‘ਤੇ ਕਿਵੇਂ ਜੀਵਨ ਜੀਵਨ ਬਤੀਤ ਕਰ ਸੱਕਦਾ ਹੈ, ਜਿਹੜੇ ਸਾਡੇ ਮਨਾਂ ਅਤੇ ਸਾਡੇ ਉਦੇਸ਼ਾਂ ਨੂੰ ਸਾਫ਼-ਸਾਫ਼ ਪਰਗਟ ਕਰ ਦਿੰਦੇ ਹਨ? ਇਸ ਉਪਦੇਸ਼ ਨੂੰ ਦੇਣ ਦੇ ਦੁਆਰਾ ਯਿਸੂ ਦਾ ਕੀ ਇਰਾਦਾ ਸੀ? ਅਸੀਂ ਇਸਨੂੰ ਉਸਦੇ ਸਿੱਟੇ ਵੱਜੋਂ ਦਿੱਤੇ ਗਏ ਵਾਕ ਵਿੱਚ ਵੇਖ ਸੱਕਦੇ ਹਾਂ।

ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।।

ਮੱਤੀ 5:48

ਇਹ ਸੁਝਾਓ ਨਹੀਂ ਸਗੋਂ ਇੱਕ ਹੁਕਮ ਹੈ। ਉਸਦੀ ਸ਼ਰਤ ਇਹ ਹੈ ਕਿ ਅਸੀਂ ਸੰਪੂਰਣ ਬਣ ਜਾਈਏ!

ਕਿਉਂ?

ਯਿਸੂ ਨੇ ਇਸਦਾ ਉੱਤਰ ਇਸ ਤਰੀਕੇ ਨਾਲ ਜ਼ਾਹਰ ਕੀਤਾ ਜਿਹੜਾ ਉਸਦੇ ਪਹਾੜੀ ਉਪਦੇਸ਼ ਦੀ ਸ਼ੁਰੂਆਤ ਕਰਦਾ ਹੈ। ਉਹ ਆਪਣੀ ਸਿੱਖਿਆ ਦੇ ਅਖੀਰਲੇ ਟੀਚੇ ਦਾ ਹਵਾਲਾ ਦੇ ਕੇ ਅਰੰਭ ਕਰਦਾ ਹੈ।

ਧਨ ਓਹ ਜਿਹੜੇ ਦਿਲ ਦੇ ਗਰੀਬ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।

ਮੱਤੀ 5:3

ਪਹਾੜੀ ਉਪਦੇਸ਼ ‘ਸੁਰਗ ਦੇ ਰਾਜ’ ਦੇ ਬਾਰੇ ਗਹਿਰੀ ਸਮਝ ਨੂੰ ਦੇਣ ਲਈ ਹੈ। ਸੁਰਗ ਦਾ ਰਾਜ ਇਬਰਾਨੀ ਵੇਦਾਂ ਵਿੱਚ ਇੱਕ ਮਹੱਤਵਪੂਰਣ ਵਿਸ਼ਾ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸੰਸਕ੍ਰਿਤ ਵੇਦਾਂ ਵਿੱਚ। ਅਸੀਂ ਸੁਰਗ ਦੇ ਰਾਜ ਜਾਂ ਬੈਕੂੰਠ ਲੋਕ ਦੇ ਸੁਭਾਓ ਦੀ ਜਾਂਚ ਪੜਚੋਲ ਕਰਾਂਗੇ, ਜਦੋਂ ਅਸੀਂ ਵੇਖਾਂਗੇ ਕਿ ਯਿਸੂ ਆਪਣੇ ਰਾਜ ਦੇ ਸੁਭਾਓ ਨੂੰ ਚੰਗਿਆਈ ਦੇ ਅਚਰਜ ਕੰਮਾਂ ਦੁਆਰਾ ਨੂੰ ਕਿਵੇਂ ਪਰਗਟ ਕਰਦਾ ਹੈ।

Leave a Reply

Your email address will not be published. Required fields are marked *