Skip to content
Home » ਕੁਰੂਕਸ਼ੇਤਰ ਦੀ ਲੜਾਈ ਵਾਂਙੁ: ਇੱਕ ‘ਮਸਹ ਕੀਤੇ’ ਹੋਏ ਸ਼ਾਸਕ ਦੇ ਆਉਣ ਲਈ ਭਵਿੱਖਬਾਣੀ

ਕੁਰੂਕਸ਼ੇਤਰ ਦੀ ਲੜਾਈ ਵਾਂਙੁ: ਇੱਕ ‘ਮਸਹ ਕੀਤੇ’ ਹੋਏ ਸ਼ਾਸਕ ਦੇ ਆਉਣ ਲਈ ਭਵਿੱਖਬਾਣੀ

  • by

ਭਗਵਦ ਗੀਤਾ ਮਹਾਭਾਰਤ ਵਿੱਚ ਬੁੱਧ ਸਾਹਿਤ ਦਾ ਕੇਂਦਰੀ ਬਿੰਦੂ ਹੈ। ਹਾਲਾਂਕਿ ਇਸਨੂੰ ਗੀਤਾ (ਗੀਤ) ਦੇ ਰੂਪ ਵਿੱਚ ਲਿਖਿਆ ਗਿਆ ਹੈ, ਪਰ ਇਸਨੂੰ ਅਕਸਰ ਪੜ੍ਹਿਆ ਜਾਂਦਾ ਹੈ। ਗੀਤਾ – ਸ਼ਾਹੀ ਪਰਿਵਾਰ ਦੇ ਦੋਵਾਂ ਧਿਰਾਂ ਵਿੱਚਕਾਰ ਲੜਾਈ ਤੋਂ ਪਹਿਲਾਂ ਕੁਰੂਕਸ਼ੇਤਰ ਦੀ ਸਭਨਾਂ ਤੋਂ ਵੱਡੀ ਲੜਾਈ ਬਾਰੇ ਭਗਵਾਨ ਕ੍ਰਿਸ਼ਨ ਅਤੇ ਸ਼ੂਰਵੀਰ ਸ਼ਾਹੀ ਰਾਜਾ ਅਰਜੁਨ ਵਿੱਚਕਾਰ ਹੋਈ ਗੱਲਬਾਤ ਹੈ। ਇਸ ਲੜਾਈ ਵਿੱਚ ਇੱਕ ਦੂਜੇ ਦਾ ਵਿਰੋਧ ਕਰਦੇ ਹੋਇਆ, ਪ੍ਰਾਚੀਨ ਸ਼ਾਹੀ ਖ਼ਾਨਦਾਨ ਦੇ ਮੋਢੀ, ਰਾਜਾ ਕੁਰੂ ਦੇ ਖ਼ਾਨਦਾਨ ਦੇ ਦੋ ਵੰਸਾਂ ਦੇ ਸ਼ੂਰਵੀਰ ਅਤੇ ਸ਼ਾਸਕ ਸਨ। ਪਾਂਡਵ ਅਤੇ ਕੌਰਵ ਚਚੇਰੇ ਭਰਾ ਇੱਕ ਦੂਜੇ ਨਾਲ ਲੜਨ ਜਾ ਰਹੇ ਸਨ ਕਿ ਕਿਸ ਦੇ ਕੋਲ ਰਾਜ ਕਰਨ ਦਾ ਅਧਿਕਾਰ ਸੀ – ਅਰਥਾਤ ਪਾਂਡਵ ਰਾਜਾ ਯੁਧੀਸ਼ਟਰ ਜਾਂ ਕੌਰਵ ਰਾਜਾ ਦੁਰਯੋਧਨ। ਦੁਰਯੋਧਨ ਨੇ ਯੁਧੀਸ਼ਟਰ ਤੋਂ ਗੱਦੀ ਖੋਹ ਲਈ ਲਈ ਸੀ, ਇਸ ਲਈ ਯੁਧੀਸ਼ਟਰ ਅਤੇ ਉਸ ਦੇ ਪਾਂਡਵ ਸਹਿਯੋਗੀ ਇਸ ਨੂੰ ਮੁੜ ਵਾਪਸ ਲੈਣ ਲਈ ਲੜਨ ਲਈ ਜਾ ਰਹੇ ਸਨ। ਪਾਂਡਵ ਸ਼ੂਰਵੀਰ ਅਰਜੁਨ ਅਤੇ ਭਗਵਾਨ ਕ੍ਰਿਸ਼ਨ ਦੇ ਵਿੱਚਕਾਰ ਹੋਈ ਗੱਲਬਾਤ ਭਗਵਦ ਗੀਤਾ ਦੇ ਵਿੱਚ ਵੱਖੋ-ਵੱਖਰੇ ਹਾਲਾਤਾਂ ਵਿੱਚ ਸੱਚੇ ਗਿਆਨ ਦੇ ਉੱਤੇ ਕੇਂਦ੍ਰਿਤ ਹੁੰਦੇ ਹੋਇਆਂ ਆਤਮਿਕ ਅਜ਼ਾਦੀ ਅਤੇ ਆਸ਼ੀਸ਼ ਨੂੰ ਦਿੰਦੀ ਹੈ।

ਇਬਰਾਨੀ ਵੇਦ ਪੁਸਤਕ ਬਾਈਬਲ ਵਿੱਚ ਦਿੱਤੇ ਗਏ ਬੁੱਧ ਸਾਹਿਤ ਵਿੱਚ ਜ਼ਬੂਰ ਮੁੱਖ ਕੇਂਦਰੀ ਬਿੰਦੂ ਹੈ। ਹਾਲਾਂਕਿ ਇਹ ਗੀਤਾਂ (ਗੀਤਾ) ਦੇ ਰੂਪ ਵਿੱਚ ਲਿਖੇ ਗਏ ਹਨ, ਪਰ ਅੱਜ ਇਸਨੂੰ ਆਮ ਤੌਰ ਤੇ ਪੜ੍ਹਿਆ ਜਾਂਦਾ ਹੈ। ਜ਼ਬੂਰ ਵਿੱਚ ਦੋ ਵਿਰੋਧੀ ਸ਼ਕਤੀਆਂ ਵਿੱਚਕਾਰ ਇੱਕ ਵੱਡੀ ਲੜਾਈ ਹੋਣ ਤੋਂ ਬਿਲਕੁਲ ਪਹਿਲਾਂ, ਅਰਥਾਤ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਸਹ ਕੀਤੇ ਹੋਏ (= ਸ਼ਾਸਕ) ਵਿੱਚਕਾਰ ਹੋਈ ਗੱਲਬਾਤ ਦੇ ਬਾਰੇ ਵਿੱਚ ਦੱਸਦਾ ਹੈ। ਵੱਡੇ ਸ਼ੂਰਵੀਰਾਂ ਅਤੇ ਹਾਕਮਾਂ ਦੇ ਵਿੱਚਕਾਰ ਹੋਈ ਲੜਾਈ ਦੇ ਦੋਵੇਂ ਧਿਰ ਇਸਦੇ ਵਿੱਚ ਮਿਲਦੇ ਹਨ। ਇੱਕ ਪਾਸੇ ਇੱਕ ਰਾਜਾ ਹੈ, ਜਿਹੜਾ ਇੱਕ ਪ੍ਰਾਚੀਨ ਸ਼ਾਹੀ ਖ਼ਾਨਦਾਨ ਦੇ ਮੋਢੀ, ਪ੍ਰਾਚੀਨ ਰਾਜਾ ਦਾਊਦ ਤੋਂ ਆਉਂਦਾ ਹੈ। ਦੋਵੇਂ ਪੱਖ ਲੜਨ ਵਾਲੇ ਸਨ ਕਿ ਕਿਸ ਦੇ ਕੋਲ ਰਾਜ ਕਰਨ ਦਾ ਅਧਿਕਾਰ ਸੀ। ਜ਼ਬੂਰ 2 ਵਿੱਚ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਸ਼ਾਸਕ ਵਿੱਚਕਾਰ ਗੱਲਬਾਤ ਆਜ਼ਾਦੀ, ਬੁੱਧ ਅਤੇ ਅਸੀਸ ਦੇ ਉੱਤੇ ਅਧਾਰਤ ਹੈ।

ਕੀ ਤੁਸੀਂ ਅਜਿਹਾ ਨਹੀਂ ਸੋਚਦੇ?

ਜਿਵੇਂ ਕਿ ਭਗਵਦ ਗੀਤਾ ਸੰਸਕ੍ਰਿਤ ਵੇਦਾਂ ਦੇ ਬੁੱਧ ਸਾਹਿਤ ਨੂੰ ਸਮਝਣ ਲਈ ਅਰੰਭਿਕ ਬਿੰਦੂ ਹੈ, ਠੀਕ ਉਸੇ ਤਰ੍ਹਾਂ ਜ਼ਬੂਰ ਇਬਰਾਨੀ ਵੇਦਾਂ (ਬਾਈਬਲ) ਦੇ ਬੁੱਧ ਦੇ ਸਾਹਿਤ ਨੂੰ ਸਮਝਣ ਲਈ ਅਰੰਭਿਕ ਬਿੰਦੂ ਹੈ। ਇਸ ਗਿਆਨ ਨੂੰ ਪ੍ਰਾਪਤ ਕਰਨ ਲਈ ਸਾਨੂੰ ਜ਼ਬੂਰਾਂ ਅਤੇ ਇਸਦੇ ਮੁੱਖ ਲਿਖਾਰੀ ਰਾਜਾ ਦਾਊਦ ਦੇ ਪਿਛੋਕੜ ਬਾਰੇ ਥੋੜਾ ਜਿਹਾ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ।

ਰਾਜਾ ਦਾਊਦ ਕੌਣ ਸੀ ਅਤੇ ਜ਼ਬੂਰਾਂ ਦੀ ਪੋਥੀ ਕੀ ਹੈ?

ਇਤਿਹਾਸਕ ਸਮਾਂ-ਰੇਖਾ ਵਿੱਚ ਰਾਜਾ, ਜ਼ਬੂਰ ਅਤੇ ਲਿਖਤਾਂ

ਤੁਸੀਂ ਇਸਰਾਏਲੀਆਂ ਦੇ ਇਤਿਹਾਸ ਤੋਂ ਲਏ ਗਏ ਸਮੇਂ ਤੋਂ ਵੇਖ ਸੱਕਦੇ ਹੋ ਕਿ ਦਾਊਦ ਲਗਭਗ 1000 ਈ. ਪੂ. ਵਿੱਚ ਰਹਿੰਦਾ ਸੀ, ਉਹ ਸ਼੍ਰੀ ਅਬਰਾਹਾਮ ਤੋਂ ਹਜ਼ਾਰ ਸਾਲ ਬਾਅਦ ਅਤੇ ਸ਼੍ਰੀ ਮੂਸਾ ਤੋਂ 500 ਸਾਲ ਬਾਅਦ ਆਇਆ। ਦਾਊਦ ਨੇ ਇੱਕ ਅਯਾਲੀ ਦੇ ਰੂਪ ਵਿੱਚ ਆਪਣੇ ਪਰਿਵਾਰ ਦੀਆਂ ਭੇਡਾਂ ਚਰਾਉਂਦੇ ਹੋਇਆ ਅਰੰਭ ਕੀਤਾ। ਗੋਲਿਅਥ ਨਾਂ ਦਾ ਇੱਕ ਵੱਡਾ ਦੁਸ਼ਮਣ ਅਤੇ ਕਦ ਕਾਠੀ ਵਿੱਚ ਵੱਡਾ ਵਿਅਕਤੀ, ਇਸਰਾਏਲੀਆਂ ਉੱਤੇ ਜਿੱਤ ਪ੍ਰਾਪਤ ਕਰਨ ਲਈ ਇੱਕ ਸੈਨਾ ਦੀ ਅਗਵਾਈ ਕਰਦਾ ਸੀ, ਜਿਸਦੇ ਸਿੱਟੇ ਵੱਜੋਂ ਇਸਰਾਏਲੀ ਨਿਰਾਸ਼ ਹੋ ਗਏ ਅਤੇ ਹਾਰ ਗਏ ਸਨ। ਦਾਊਦ ਨੇ ਗੋਲਿਅਥ ਨੂੰ ਚੁਣੌਤੀ ਦਿੱਤੀ ਅਤੇ ਉਸਨੂੰ ਲੜਾਈ ਵਿੱਚ ਮਾਰ ਦਿੱਤਾ। ਇੱਕ ਵੱਡੇ ਸ਼ੂਰਵੀਰ ਉੱਤੇ ਇੱਕ ਛੋਟੇ ਜਿਹੇ ਅਯਾਲੀ ਲੜਕੇ ਦੀ ਇਸ ਸ਼ਾਨਦਾਰ ਜਿੱਤ ਨੇ ਦਾਊਦ ਨੂੰ ਮਸ਼ਹੂਰ ਕਰ ਦਿੱਤਾ।

ਹਾਲਾਂਕਿ, ਉਹ ਸਿਰਫ਼ ਲੰਬੇ ਅਤੇ ਮੁਸ਼ਕਲ ਤਜ਼ਰਬਿਆਂ ਤੋਂ ਬਾਅਦ ਹੀ ਰਾਜਾ ਬਣਿਆ ਸੀ, ਕਿਉਂਕਿ ਉਸਦੇ ਬਹੁਤ ਸਾਰੇ ਦੁਸ਼ਮਣ ਸਨ, ਦੋਵੇਂ ਬਾਹਰ ਅਤੇ ਇਸਰਾਏਲੀਆਂ ਵਿੱਚ, ਜਿਹੜਾ ਉਸਦਾ ਵਿਰੋਧ ਕਰਦੇ ਸਨ। ਅਖੀਰ ਵਿੱਚ ਦਾਊਦ ਨੇ ਆਪਣੇ ਸਾਰੇ ਦੁਸ਼ਮਣਾਂ ਉੱਤੇ ਜਿੱਤ ਹਾਸਲ ਕੀਤੀ ਕਿਉਂਕਿ ਉਹ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਸੀ ਅਤੇ ਪਰਮੇਸ਼ੁਰ ਨੇ ਉਸ ਦੀ ਮਦਦ ਕੀਤੀ ਸੀ। ਇਬਰਾਨੀ ਵੇਦ, ਬਾਈਬਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਪੋਥੀਆਂ ਹਨ ਜਿਹੜੀਆਂ ਦਾਊਦ ਦੇ ਇਨ੍ਹਾਂ ਸੰਘਰਸ਼ਾਂ ਅਤੇ ਜਿੱਤਾਂ ਨੂੰ ਯਾਦ ਦਿਵਾਉਂਦੀ ਹਨ।

ਦਾਊਦ ਇੱਕ ਸੰਗੀਤਕਾਰ ਵਜੋਂ ਵੀ ਮਸ਼ਹੂਰ ਸੀ, ਉਸਨੇ ਪਰਮੇਸ਼ੁਰ ਲਈ ਸੁੰਦਰ ਜ਼ਬੂਰਾਂ ਅਤੇ ਕਵਿਤਾਵਾਂ ਦੀ ਰਚਨਾ ਕੀਤੀ ਸੀ। ਇਹ ਗੀਤ ਅਤੇ ਕਵਿਤਾਵਾਂ ਪਰਮੇਸ਼ੁਰ ਦੁਆਰਾ ਪ੍ਰੇਰਿਤ ਹਨ ਅਤੇ ਵੇਦ ਪੁਸਤਕ ਇੰਨ੍ਹਾਂ ਨੂੰ ਜ਼ਬੂਰਾਂ ਦੀ ਪੋਥੀ ਦੇ ਤੌਰ ਤੇ ਬਾਈਬਲ ਵਿੱਚ ਦਰਜ਼ ਕਰਦੀ ਹੈ।

ਜ਼ਬੂਰਾਂ ਵਿੱਚ ਮਸੀਹਬਾਰੇ ਭਵਿੱਖਬਾਣੀ

ਹਾਲਾਂਕਿ ਇੱਕ ਮਹਾਨ ਰਾਜਾ ਅਤੇ ਸ਼ੂਰਵੀਰ, ਪਰ ਤਾਂ ਵੀ ਦਾਊਦ ਨੇ ਜ਼ਬੂਰ ਵਿੱਚ ਆਪਣੀ ਸ਼ਾਹੀ ਵੰਸ਼ ਵਿਚੋਂ ਆਉਣ ਵਾਲੇ ‘ਮਸੀਹ’ ਬਾਰੇ ਲਿਖਿਆ ਜਿਹੜਾ ਸ਼ਕਤੀ ਅਤੇ ਅਧਿਕਾਰ ਵਿੱਚ ਉਸ ਤੋਂ ਕਿੱਤੇ ਵੱਡਾ ਹੋਵੇਗਾ। ਇੱਥੇ ਇਬਰਾਨੀ ਵੇਦ (ਬਾਈਬਲ) ਵਿੱਚ ਲਿੱਖੇ ਜ਼ਬੂਰ 2 ਵਿੱਚ ਯਿਸੂ ਮਸੀਹ ਨੂੰ ਇੰਝ ਪੇਸ਼ ਕੀਤਾ ਗਿਆ ਹੈ, ਜਿਹੜਾ ਭਗਵਦ ਗੀਤਾ ਦੇ ਵਰਗੀ ਹੀ ਸ਼ਾਹੀ ਲੜਾਈ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਹੈ।

1ਕੌਮਾਂ ਕਾਹਨੂੰ ਡੰਡ ਪਾਉਂਦੀਆਂ ਹਨ,

ਅਤੇ ਉੱਮਤਾਂ ਵਿਅਰਥ ਸੋਚਾਂ ਕਿਉਂ ਕਰਦੀਆਂ ਹਨ?

2ਯਹੋਵਾਹ ਅਰ ਉਹ ਦੇ ‘ਮਸੀਹ’ ਦੇ ਵਿਰੁੱਧ

ਧਰਤੀ ਦੇ ਰਾਜੇ ਉੱਠ ਖੜੇ ਹੋਏ,

ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ

3ਭਈ ਆਓ, ਅਸੀਂ ਉਨ੍ਹਾਂ ਦਿਆਂ ਬੰਧਨਾਂ ਨੂੰ ਤੋੜ

ਛੱਡੀਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾਹ ਸੁੱਟੀਏ।।

4ਜਿਹੜਾ ਸੁਰਗ ਵਿੱਚ ਬੈਠਾ ਹੈ ਉਹ ਹੱਸੇਗਾ,

ਪ੍ਰਭੁ ਓਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ

5ਤਦ ਉਹ ਓਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ,

ਅਤੇ ਆਪਣੇ ਕੋਪ ਨਾਲ ਓਹਨਾਂ ਨੂੰ ਔਖਿਆਂ ਕਰੇਗਾ।।

6ਪਰ ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ

ਆਪਣੇ ‘ਪਾਤਸ਼ਾਹ’ ਨੂੰ ਬਹਾ ਦਿੱਤਾ ਹੈ।।

7ਮੈਂ ਫ਼ਰਮਾਨ ਦਾ ਹੋਕਾ ਦਿਆਂਗਾ,

ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ,

ਮੈਂ ਅੱਜ ਤੈਨੂੰ ਜਨਮ ਦੁਆਇਆ ਹੈ।

8ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ,

ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ।

9ਤੂੰ ਲੋਹੇ ਦੇ ਡੰਡੇ ਨਾਲ ਓਹਨਾਂ ਨੂੰ ਭੰਨ ਸੁੱਟੇਂਗਾ,

ਘੁਮਿਆਰ ਦੇ ਭਾਂਡੇ ਵਾਂਙੁ ਤੂੰ ਓਹਨਾਂ ਨੂੰ ਚਕਨਾਚੂਰ ਕਰ ਦੇਵੇਂਗਾ।।

10ਸੋ ਹੁਣ ਹੇ ਰਾਜਿਓ, ਸਿਆਣੇ ਬਣੋ,

ਅਤੇ ਹੇ ਧਰਤੀ ਦੇ ਨਿਆਈਓ, ਤੁਸੀਂ ਸਮਝ ਜਾਓ।

11ਭੈ ਨਾਲ ਯਹੋਵਾਹ ਦੀ ਸੇਵਾ ਕਰੋ

ਅਤੇ ਕੰਬਦੇ ਕੰਬਦੇ ਖੁਸ਼ੀ ਮਨਾਓ,

12ਪੁੱਤ੍ਰ ਨੂੰ ਚੁੰਮੋ ਮਤੇ ਉਹ ਕ੍ਰੋਧ ਵਿੱਚ ਆਵੇ,

ਅਤੇ ਤੁਸੀਂ ਰਾਹ ਵਿੱਚ ਹੀ ਨਾਸ ਹੋ ਜਾਓ,

ਕਿਉਂ ਜੋ ਉਸ ਦਾ ਕ੍ਰੋਧ ਝੱਟ ਭੜਕ ਉੱਠੇਗਾ।

ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।।

ਜ਼ਬੂਰ 2

ਇਸ ਹਵਾਲੇ ਦਾ ਵਰਣਨ ਇੱਥੇ ਕੀਤਾ ਗਿਆ ਹੈ, ਪਰ ਯੂਨਾਨੀ ਵਿੱਚ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ।

1ਕੌਮਾਂ ਕਾਹਨੂੰ ਡੰਡ ਪਾਉਂਦੀਆਂ ਹਨ,

ਅਤੇ ਉੱਮਤਾਂ ਵਿਅਰਥ ਸੋਚਾਂ ਕਿਉਂ ਕਰਦੀਆਂ ਹਨ?

2ਯਹੋਵਾਹ ਅਰ ਉਹ ਦੇ ‘ਕ੍ਰਾਈਸਟ’ ਦੇ ਵਿਰੁੱਧ

ਧਰਤੀ ਦੇ ਰਾਜੇ ਉੱਠ ਖੜੇ ਹੋਏ,

ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ

ਜ਼ਬੂਰ 2:1-2 – ਮੂਲ ਯੂਨਾਨੀ, ਸੇਪਟੁਜਿੰਟ,

ਕੁਰੂਕਸ਼ੇਤਰ ਦੀ ਲੜਾਈ ਦੇ ਨਤੀਜੇ

ਜਿਵੇਂ ਕਿ ਤੁਸੀਂ ਵੇਖ ਸੱਕਦੇ ਹੋ, ਜ਼ਬੂਰ 2 ਵਿੱਚ ‘ਮਸੀਹ’/’ਮਸਹ ਕੀਤੇ’ ਦੀ ਪਿੱਠਭੂਮੀ ਭਗਵਦ ਗੀਤਾ ਵਿੱਚ ਕੁਰੂਕਸ਼ੇਤਰ ਦੀ ਲੜਾਈ ਦੇ ਨਾਲ ਮਿਲਦੀ ਜੁਲਦੀ ਹੈ। ਪਰ ਕੁੱਝ ਭਿੰਨਤਾਵਾਂ ਪੈਦਾ ਹੁੰਦੀਆਂ ਹਨ ਜਦੋਂ ਅਸੀਂ ਕੁਰੂਕਸ਼ੇਤਰ ਤੋਂ ਬਾਅਦ ਦੀ ਲੜਾਈ ਦੇ ਬਾਰੇ ਵਿੱਚ ਸੋਚਦੇ ਹਾਂ, ਜਿਸਨੂੰ ਬਹੁਤ ਪਹਿਲਾਂ ਹੀ ਲੜਿਆ ਜਾ ਚੱਕਿਆ ਸੀ। ਅਰਜੁਨ ਅਤੇ ਪਾਂਡਵਾਂ ਨੇ ਲੜਾਈ ਨੂੰ ਜਿੱਤ ਲਿਆ ਸੀ ਅਤੇ ਇਸ ਲਈ ਕੋਰਵਾਂ ਤੋਂ ਹਕੂਮਤ ਨੂੰ ਲੈਂਦੇ ਹੋਏ ਪਾਂਡਵਾਂ ਨੇ ਰਾਜ ਪ੍ਰਾਪਤ ਕਰ ਲਿਆ ਸੀ, ਸਿੱਟੇ ਵਜੋਂ ਯੁਧੀਸ਼ਟਰ ਸਹੀ ਰੂਪ ਵਿੱਚ ਪਾਤਸ਼ਾਹ ਬਣ ਗਿਆ। ਪੰਜੋਂ ਪਾੰਡਓ ਭਰਾ ਅਤੇ ਕ੍ਰਿਸ਼ਨ 18 ਦਿਨਾਂ ਦੀ ਲੜਾਈ ਵਿੱਚ ਬਚ ਗਏ, ਪਰ ਉਨ੍ਹਾਂ ਦੇ ਕੋਲ ਬਚੇ ਹੋਏ ਕੁੱਝ ਹੀ ਲੋਕ ਰਹਿ ਗਏ ਸਨ – ਬਾਕੀ ਸਾਰੇ ਮਾਰੇ ਗਏ ਸਨ। ਪਰ ਲੜਾਈ ਤੋਂ 36 ਸਾਲ ਬਾਅਦ ਤੀਕੁਰ ਰਾਜ ਕਰਨ ਤੋਂ ਬਾਅਦ, ਯੁਧੀਸ਼ਟਰ ਨੇ ਅਰਜੁਨ ਦੇ ਪੋਤਰੇ ਪ੍ਰੀਕਸ਼ਿਤ ਨੂੰ ਰਾਜਗਦੀ ਦਿੰਦੇ ਹੋਇਆ ਰਾਜ ਸਿੰਘਾਸਨ ਛੱਡ ਦਿੱਤਾ। ਫਿਰ ਉਹ ਦ੍ਰੋਪਦੀ ਅਤੇ ਉਸਦੇ ਭਰਾਵਾਂ ਨਾਲ ਹਿਮਾਲਿਆ ਵਿੱਚ ਚਲਿਆ ਗਿਆ। ਦ੍ਰੋਪਦੀ ਅਤੇ ਚਾਰ ਪਾਂਡਵ- ਭੀਮ, ਅਰਜੁਨ, ਨਕੁਲ ਅਤੇ ਸਹਿਦੇਵ ਦੀ ਯਾਤਰਾ ਦੇ ਵਿੱਚਕਾਰ ਹੀ ਮੌਤ ਹੋ ਗਈ। ਕੇਵਲ ਯੁਧੀਸ਼ਟਰ ਨੂੰ ਸਵਰਗ ਦੇ ਵਿੱਚ ਦਾਖਲਾ ਮਿਲਿਆ। ਗਧਾਂਰੀ, ਕੌਰਵਾਂ ਦੀ ਮਾਤਾ, ਕ੍ਰਿਸ਼ਨ ਨੂੰ ਲੜਾਈ ਨੂੰ ਨਾ ਰੋਕਣ ਸੱਦਕੇ ਗੁੱਸੇ ਵਿੱਚ ਸੀ, ਇਸ ਲਈ ਉਸਨੇ ਉਸ ਨੂੰ ਸਰਾਪ ਦਿੱਤਾ ਅਤੇ ਲੜਾਈ ਦੇ 36 ਸਾਲਾਂ ਬਾਅਦ ਕਬੀਲੇ-ਵਿੱਚ ਹੋਈ ਆਪਸੀ ਲੜਾਈ ਕਾਰਨ ਚਲੇ ਹੋਏ ਇੱਕ ਤੀਰ ਨਾਲ ਉਹਦੀ ਅਚਾਨਕ ਮੌਤ ਹੋ ਗਈ। ਕੁਰੂਕਸ਼ੇਤਰ ਦੀ ਲੜਾਈ ਅਤੇ ਇਸ ਤੋਂ ਬਾਅਦ ਕ੍ਰਿਸ਼ਨ ਦੀ ਮੌਤ ਨੇ ਸੰਸਾਰ ਨੂੰ ਕਲਿਜੁਗ ਵਿੱਚ ਤਬਦੀਲ ਕਰ ਦਿੱਤਾ।

ਇਸ ਤਰ੍ਹਾਂ ਕੁਰੂਕਸ਼ੇਤਰ ਦੀ ਲੜਾਈ ਤੋਂ ਸਾਨੂੰ ਕੀ ਲਾਭ ਹੋਇਆ ਹੈ?

ਕੁਰੂਕਸ਼ੇਤਰ ਦੀ ਲੜਾਈ ਤੋਂ ਸਾਨੂੰ ਮਿਲਣ ਵਾਲੇ ਪ੍ਰਭਾਵ

ਸਾਡੇ ਜਿਹੜੇ ਹਜ਼ਾਰਾਂ ਸਾਲਾਂ ਤੋਂ ਬਾਅਦ ਜੀਅ ਰਹੇ ਹਾਂ, ਅਸੀਂ ਆਪਣੇ ਆਪ ਨੂੰ ਹੋਰ ਵੀ ਵਧੇਰੇ ਲੋੜ ਵਿੱਚ ਪਾਉਂਦੇ ਹਾਂ। ਅਸੀਂ ਇੱਕ ਅਜਿਹੇ ਸੰਸਾਰ ਵਿੱਚ ਰਹਿੰਦੇ ਹਾਂ ਜਿੱਥੇ ਲਗਾਤਾਰ ਦੁੱਖ, ਬਿਮਾਰੀ, ਬੁਢਾਪਾ ਅਤੇ ਮੌਤ ਦੀ ਪਰਛਾਈਂ ਬਣੀ ਰਹਿੰਦਾ ਹੈ। ਅਸੀਂ ਸਰਕਾਰਾਂ ਦੇ ਅਧੀਨ ਰਹਿੰਦੇ ਹਾਂ ਜਿਹੜੀਆਂ ਅਕਸਰ ਭਰਿਸ਼ਟ ਹੁੰਦੀਆਂ ਹਨ ਅਤੇ ਜਿਹੜੀਆਂ ਸ਼ਾਸਨ ਕਰਨ ਵਾਲਿਆਂ ਦੇ ਅਮੀਰ ਅਤੇ ਨਿੱਜੀ ਮਿਤਰਾਂ ਦੀ ਮਦਦ ਕਰਦੀਆਂ ਹਨ। ਅਸੀਂ ਕਲਿਜੁਗ ਦੇ ਪ੍ਰਭਾਵ ਨੂੰ ਕਈ ਤਰੀਕਿਆਂ ਨਾਲ ਮਹਿਸੂਸ ਕਰਦੇ ਹਾਂ।

ਅਸੀਂ ਇੱਕ ਅਜਿਹੀ ਸਰਕਾਰ ਦੀ ਇੱਛਿਆ ਰੱਖਦੇ ਹਾਂ ਜਿਹੜੀ ਭਰਿਸ਼ਟਾਚਾਰ ਨੂੰ ਉਤਸ਼ਾਹਤ ਨਾ ਕਰੇ, ਇੱਕ ਅਜਿਹੇ ਸਮਾਜ ਦੇ ਹੋਣ ਦੀ ਇੱਛਿਆ ਰੱਖਦੇ ਹਾਂ ਜਿਹੜਾ ਕਲਿਜੁਗ ਦੇ ਅਧੀਨ ਨਾ ਹੋਵੇ, ਅਤੇ ਸੰਸਾਰ ਵਿੱਚ ਕਦੇ ਨਾ ਖ਼ਤਮ ਹੋਣ ਵਾਲੇ ਪਾਪਾਂ ਅਤੇ ਮੌਤ ਤੋਂ ਨਿਜੀ ਮੁਕਤੀ ਦੀ ਇੱਛਿਆ ਰੱਖਦਾ ਹੈ।

ਸਾਡੇ ਲਈ ਜ਼ਬੂਰ 2 ਵਿੱਚ ਦਿੱਤੇ ਗਏ ਮਸੀਹਦੇ ਆਉਣ ਦੇ ਪ੍ਰਭਾਵ

ਇਬਰਾਨੀ ਸੰਤਾਂ ਨੇ ਦੱਸਿਆ ਕਿ ਜ਼ਬੂਰ 2 ਵਿੱਚ ਕਿਸ ਤਰ੍ਹਾਂ ‘ਮਸੀਹ’ ਨੂੰ ਪੇਸ਼ ਕੀਤਾ ਗਿਆ ਹੈ, ਜਿਹੜੀਆਂ ਸਾਡੀਆਂ ਲੋੜਾਂ ਨੂੰ ਪੂਰਾ ਕਰੇਗਾ। ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਲੜਾਈ ਦੀ ਲੋੜ ਹੋਵੇਗੀ, ਪਰ ਇਹ ਕੁਰੂਕਸ਼ੇਤਰ ਦੀ ਲੜਾਈ ਅਤੇ ਜ਼ਬੂਰ 2 ਵਿੱਚ ਦਿੱਤੇ ਗਈ ਲੜਾਈ ਤੋਂ ਬਿਲਕੁਲ ਵੱਖਰੀ ਹੋਵੇਗੀ। ਇਹ ਇੱਕ ਅਜਿਹੀ ਲੜਾਈ ਹੋਵੇਗੀ ਜਿਸਨੂੰ ਸਿਰਫ਼ ‘ਮਸੀਹ’ ਹੀ ਅਰੰਭ ਕਰ ਸੱਕਦਾ ਹੈ। ਭਵਿੱਖਵਕਤਾ ਇਹ ਵਿਖਾਉਂਦੇ ਹਨ ਕਿ ਤਾਕਤ ਅਤੇ ਜੋਰ ਜਬਰਦਸਤੀ ਨਾਲ ਅਰੰਭ ਕਰਨ ਦੀ ਬਜਾਏ, ਮਸੀਹ ਪਾਪ ਅਤੇ ਮੌਤ ਤੋਂ ਛੁਟਕਾਰਾ ਦਿੰਦੇ ਹੋਇਆ ਮੁਕਤੀ ਦੀ ਸਾਡੀ ਲੋੜ ਨੂੰ ਪੂਰਿਆਂ ਕਰਦਾ ਹੋਇਆ ਅਰੰਭ ਕਰਦਾ ਹੈ। ਉਹ ਵਿਖਾਉਂਦਾ ਹੈ ਕਿ ਕਿਵੇਂ ਜ਼ਬੂਰ 2 ਦੇ ਵਿੱਚ ਇੱਕ ਹੋਰ ਵਿਦਰੋਹੀ ਨੂੰ ਹਰਾਉਣ ਲਈ ਇੱਕ ਤਿਆਰ ਕੀਤੇ ਗਏ ਰਾਹ ਨੂੰ ਵਿਖਾਇਆ ਗਿਆ ਹੈ, ਜਿਹੜਾ ਇੱਕ ਦਿਨ ਆਪਣੀ ਟੀਸੀ ‘ਤੇ ਪਹੁੰਚੇਗਾ, ਪਰ ਇਸਦੇ ਲਈ ਸਭਨਾਂ ਤੋਂ ਪਹਿਲਾਂ ਇੱਕ ਵੱਡੀ ਲੜਾਈ ਨੂੰ ਲੜਨ ਦੀ ਲੋੜ ਹੈ, ਇਹ ਫੌਜੀ ਤਾਕਤ ਦੇ ਦੁਆਰਾ ਨਹੀਂ, ਸਗੋਂ ਆਪਣੇ ਲੋਕਾਂ ਲਈ ਪ੍ਰੇਮ ਅਤੇ ਬਲੀਦਾਨ ਦੁਆਰਾ ਲੜੀ ਜਾਵੇਗਾ, ਜਿਹੜੇ ਇਸ ਸੰਸਾਰ ਦੀ ਕੈਦ ਵਿੱਚ ਹਨ। ਅਸੀਂ ਇਸ ਯਾਤਰਾ ਦਾ ਅਰੰਭ ਦਾਊਦ ਦੇ ਰਾਜ ਦੀ ਮੋਈ ਹੋਈ ਟੁੰਡ ਤੋਂ ਇੱਕ ਲਗਰ ਨਿਕਲਣ ਦੇ ਨਾਲ ਕਰਾਂਗੇ।

Leave a Reply

Your email address will not be published. Required fields are marked *