Skip to content
Home » ਬਲੀਦਾਨ ਪਹਾੜ ਨੂੰ ਪਵਿੱਤਰ ਬਣਾਉਂਦਾ ਹੈ

ਬਲੀਦਾਨ ਪਹਾੜ ਨੂੰ ਪਵਿੱਤਰ ਬਣਾਉਂਦਾ ਹੈ

  • by

ਕੈਲਾਸ਼ ਪਰਬਤ (ਜਾਂ ਕੈਲਾਸਾ) ਚੀਨ ਦੇ ਤਿੱਬਤੀ ਖੇਤਰ ਵਿੱਚ ਭਾਰਤ ਦੀ ਸਰਹੱਦ ਤੋਂ ਬਿਲਕੁਲ ਪਾਰ ਇੱਕ ਪਹਾੜੀ ਹੈ। ਹਿੰਦੂ, ਬੋਧ ਅਤੇ ਜੈਨ ਕੈਲਾਸ਼ ਪਰਬਤ ਨੂੰ ਪਵਿੱਤਰ ਪਹਾੜ ਮੰਨਦੇ ਹਨ। ਹਿੰਦੂ, ਕੈਲਾਸ਼ ਪਰਬਤ ਨੂੰ ਭਗਵਾਨ ਸ਼ਿਵ (ਜਾਂ ਮਹਾਦੇਵ), ਨਾਲ ਹੀ ਉਸਦੀ ਜੀਵਨ ਸਾਥੀ, ਪਾਰਵਤੀ, ਜਿਸ ਨੂੰ ਉਮਾ, ਗੌਰੀ ਵੀ ਕਿਹਾ ਜਾਂਦਾ ਹੈ, ਅਤੇ ਉਨ੍ਹਾਂ ਦੀ ਸੰਤਾਨ ਭਗਵਾਨ ਗਣੇਸ਼ (ਗਣਪਤੀ ਜਾਂ ਵਿਨਾਯਕ) ਦੇ ਵਾਸ ਕਰਨ ਦੀ ਥਾਂ ਮੰਨਦੇ ਹਨ। ਹਜ਼ਾਰਾਂ ਹਿੰਦੂ ਅਤੇ ਜੈਨ ਪਵਿੱਤਰ ਰਸਮ ਨੂੰ ਪੂਰਾ ਕਰਨ ਲਈ ਇਸਦੇ ਆਲੇ ਦੁਆਲੇ ਘੁੰਮਦੇ ਅਤੇ ਇਸ ਦੀ ਅਸੀਸ ਨੂੰ ਪ੍ਰਾਪਤ ਕਰਨ ਲਈ ਕੈਲਾਸ਼ ਪਰਬਤ ਦੀ ਯਾਤਰਾ ਕਰਦੇ ਹਨ।

ਕੈਲਾਸ਼ ਪਰਬਤ

ਕੈਲਾਸ਼ ਉਹ ਅਸਥਾਨ ਹੈ ਜਿੱਥੇ ਭਗਵਾਨ ਸ਼ਿਵ ਨੇ ਗਣੇਸ਼ ਦਾ ਸਿਰ ਕੱਦਦੇ ਹੋਏ ਉਸਨੂੰ ਮਾਰ ਦਿੱਤਾ ਸੀ ਜਦੋਂ ਗਣੇਸ਼ ਨੇ ਉਸ ਨੂੰ ਪਾਰਵਤੀ ਨੂੰ ਵੇਖਣ ਤੋਂ ਮੰਨ੍ਹਾ ਕਰ ਦਿੱਤਾ ਸੀ ਜਿਸ ਵੇਲੇ ਉਹ ਨਹਾ ਰਹੀ ਸੀ। ਇਸ ਤਰ੍ਹਾਂ ਮਸ਼ਹੂਰ ਕਹਾਣੀ ਜਾਰੀ ਰਹਿੰਦੀ ਹੈ ਕਿ ਕਿਵੇਂ ਗਣੇਸ਼ ਨੂੰ ਮੌਤ ਤੋਂ ਬਾਅਦ ਸ਼ਿਵ ਦੁਆਰਾ ਵਾਪਸ ਲਿਆਂਦਾ ਗਿਆ ਸੀ ਜਦੋਂ ਉਸ ਦੇ ਸਰੀਰ ‘ਤੇ ਹਾਥੀ ਦਾ ਸਿਰ ਰੱਖ ਦਿੱਤਾ ਗਿਆ ਸੀ। ਹਾਥੀ ਦੀ ਬਲੀਦਾਨ ਭਰੀ ਮੌਤ ਗਣੇਸ਼ ਨੂੰ ਉਸਦੇ ਲਈ ਸਿਰ ਦੇਣ ਦੇ ਕਾਰਨ ਹੋਈ ਸੀ ਤਾਂ ਜੋ ਭਗਵਾਨ ਸ਼ਿਵ ਆਪਣੇ ਪੁੱਤਰ ਨੂੰ ਮੌਤ ਤੋਂ ਵਾਪਸ ਪ੍ਰਾਪਤ ਕਰ ਸੱਕਣ। ਇਹ ਬਲੀਦਾਨ ਕੈਲਾਸ਼ ਉੱਤੇ ਦਿੱਤਾ ਗਿਆ ਸੀ, ਜਿਹੜਾ ਇਸਨੂੰ ਅੱਜ ਪਵਿੱਤਰ ਪਹਾੜ ਬਣਾ ਦਿੰਦਾ ਹੈ। ਕੁੱਝ ਲੋਕ ਇਹ ਵੀ ਮੰਨਦੇ ਹਨ ਕਿ ਕੈਲਾਸ਼, ਪਹਾੜ ਮੇਰੂ – ਬ੍ਰਹਿਮੰਡ ਦਾ ਆਤਮਕ ਅਤੇ ਅਲੰਕਾਰਿਕ ਕੇਂਦਰ ਬਿੰਦੂ ਦਾ ਸਰੀਰਕ ਪ੍ਰਗਟਾਵਾ ਹੈ। ਬਥੇਰੇ ਮੰਦਰਾਂ ਨੂੰ ਮੇਰੂ ਪਹਾੜ ਤੋਂ ਲੈ ਕੇ ਕੈਲਾਸ਼ ਪਰਬਤ ਤੱਕ ਧਿਆਨ ਵਿੱਚ ਰੱਖਦੇ ਹੋਇਆ ਕੇਂਦ੍ਰਤ ਚੱਕਰ ਨਾਲ ਬਣਾਇਆ ਗਿਆ ਹੈ, ਜਿਹੜੇ ਇਸਦੀ ਆਤਮਿਕਤਾ ਨੂੰ ਦਰਸਾਉਂਦੇ ਹਨ।

ਪਹਾੜ ਉੱਤੇ ਬਲੀਦਾਨ ਦੇ ਜ਼ਰੀਏ ਪਰਮੇਸ਼ੁਰ ਦਾ ਇਸ ਪ੍ਰਗਟਾਵਾ ਨੂੰ ਜਿਸ ਵਿੱਚ ਇੱਕ ਪੁਤਰ ਨੂੰ ਉਸਦੀ ਮੌਤ ਤੋਂ ਵਾਪਸ ਲਿਆਂਦਾ ਗਿਆ ਸੀ, ਸ੍ਰੀ ਅਬਰਾਹਾਮ ਦੇ ਦੁਆਰਾ ਇੱਕ ਹੋਰ ਪਹਾੜ – ਮੋਰਿਆਹ ਪਹਾੜ – ਦੇ ਉੱਤੇ ਆਪਣੇ ਪੁੱਤਰ ਨਾਲ ਅਨੁਭਵ ਕੀਤਾ ਗਿਆ ਸੀ। ਉਹ ਬਲੀਦਾਨ ਵੀ ਯਿਸੂ ਸਤਿਸੰਗ – ਯਿਸੂ ਦੇ ਆਉਣ ਵਾਲੇ ਦੇਹਧਾਰਨ ਵਿੱਚ ਇੱਕ ਡੂੰਘੇ ਰੂਪਕ ਵਾਲੀ ਹਕੀਕਤ ਵੱਲ ਇਸ਼ਾਰਾ ਕਰਦਾ ਹੋਇਆ ਇੱਕ ਨਿਸ਼ਾਨ ਸੀ। ਇਬਰਾਨੀ ਵੇਦ 4000 ਸਾਲ ਪਹਿਲਾਂ ਸ਼੍ਰੀ ਅਬਰਾਹਾਮ ਦੇ ਤਜ਼ਰਬਿਆਂ ਨੂੰ ਸਾਡੇ ਲਈ ਬਿਆਨ ਕਰਦਾ ਹੈ ਅਤੇ ਇਸ ਦੀ ਮਹੱਤਤਾ ਬਾਰੇ ਦੱਸਦਾ ਹੈ। ਇਹ ਐਲਾਨ ਕਰਦਾ ਹੈ ਕਿ ਇਸ ਨਿਸ਼ਾਨੀ ਨੂੰ ਸਮਝਣ ਦਾ ਸਿੱਟਾ ‘ਸਾਰੀਆਂ ਕੌਮਾਂ’ ਨੂੰ ਅਸੀਸ ਵਿੱਚ ਹੀ ਮਿਲੇਗਾ – ਕੇਵਲ ਇਬਰਾਨੀਆਂ ਨੂੰ ਹੀ ਨਹੀਂ। ਇਸ ਲਈ ਇਸ ਕਹਾਣੀ ਨੂੰ ਸਿੱਖਣਾ ਅਤੇ ਇਸ ਦੀ ਮਹੱਤਤਾ ਨੂੰ ਸਮਝਣਾ ਮਹੱਤਵਪੂਰਣ ਹੈ।

ਸ੍ਰੀ ਅਬਰਾਹਾਮ ਦੇ ਬਲੀਦਾਨ ਦਾ ਪਹਾੜੀ ਨਿਸ਼ਾਨ

ਅਸੀਂ ਵੇਖਿਆ ਕਿ ਕਿਵੇਂ ਅਬਰਾਹਾਮ ਨੂੰ ਕੌਮਾਂ ਦੇ ਹੋਣ ਦਾ ਇੱਕ ਵਾਅਦਾ ਬਹੁਤ ਪਹਿਲਾਂ ਹੀ ਦੇ ਦਿੱਤਾ ਗਿਆ ਸੀ। ਯਹੂਦੀ ਅਤੇ ਅਰਬੀ ਲੋਕ ਅੱਜ ਅਬਰਾਹਾਮ ਤੋਂ ਆਏ ਹਨ, ਇਸ ਲਈ ਅਸੀਂ ਜਾਣਦੇ ਹਾਂ ਕਿ ਵਾਅਦਾ ਪੂਰਾ ਹੋਇਆ ਅਤੇ ਉਹ ਇਤਿਹਾਸ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨੂੰ ਅਦਾ ਕਰ ਰਿਹਾ ਹੈ। ਕਿਉਂਕਿ ਅਬਰਾਹਾਮ ਨੂੰ ਇਸ ਵਾਅਦੇ ‘ਤੇ ਭਰੋਸਾ ਸੀ, ਸਿੱਟੇ ਵੱਜੋਂ ਉਸ ਨੂੰ ਧਾਰਮਿਕਤਾ ਦਿੱਤੀ ਗਈ ਸੀ – ਉਸਨੇ ਸਖ਼ਤ ਮਿਹਨਤ ਦੁਆਰਾ ਨਹੀਂ ਸਗੋ ਉਸਨੇ ਮੁਕਤੀ ਨੂੰ ਪ੍ਰਾਪਤ ਕੀਤਾ ਸੀ ਪਰ ਇੱਕ ਮੁਫਤ ਤੋਹਫ਼ੇ ਵਜੋਂ।

ਥੋੜ੍ਹੇ ਸਮੇਂ ਬਾਅਦ, ਅਬਰਾਹਾਮ ਨੇ ਉਸ ਲੰਬੇ ਉਡੀਕੇ ਹੋਏ ਪੁਤਰ, ਇਸਹਾਕ ਨੂੰ ਪ੍ਰਾਪਤ ਕੀਤਾ (ਜਿਸ ਤੋਂ ਅੱਜ ਯਹੂਦੀ ਆਪਣੇ ਵੰਸ਼ ਦਾ ਪਤਾ ਲਗਾਉਂਦੇ ਹਨ)। ਇਸਹਾਕ ਇੱਕ ਲੜਕੇ ਵੱਜੋਂ ਵੱਡਾ ਹੋ ਗਿਆ। ਪਰ ਫਿਰ ਪਰਮੇਸ਼ੁਰ ਨੇ ਅਬਰਾਹਾਮ ਦੀ ਪਰੀਖਿਆ ਨਾਟਕੀ ਢੰਗ ਨਾਲ ਕੀਤੀ। ਤੁਸੀਂ ਇਸਦਾ ਪੂਰਾ ਬਿਰਤਾਂਤ ਇੱਥੇ ਪੜ੍ਹ ਸੱਕਦੇ ਹੋ ਅਤੇ ਅਸੀਂ ਇਸ ਰਹੱਸਮਈ ਪਰੀਖਿਆ ਦੇ ਅਰਥ ਨੂੰ ਸਮਝਣ ਲਈ ਕੁੱਝ ਮੁੱਖ ਗੱਲਾਂ ਉੱਤੇ ਵਿਚਾਰ ਕਰਾਂਗੇ – ਜਿਹੜੀਆਂ ਸਾਨੂੰ ਇਹ ਸਮਝਣ ਵਿੱਚ ਸਹਾਇਤਾ ਕਰਨਗੀਆਂ ਕਿ ਧਾਰਮਿਕਤਾ ਦੀ ਕੀਮਤ ਕਿਵੇਂ ਅਦਾ ਕੀਤੀ ਜਾਂਦੀ ਹੈ।

ਅਬਰਾਹਾਮ ਦਾ ਪਰਤਾਇਆ ਜਾਣਾ

ਇਹ ਪਰੀਖਿਆ ਇੱਕ ਗੰਭੀਰ ਹੁਕਮ ਨਾਲ ਅਰੰਭ ਹੋਈ:

ਤਾਂ ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇੱਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।

ਉਤਪਤ 22:2

ਅਬਰਾਹਾਮ, ਹੁਕਮ ਦੀ ਪਾਲਣਾ ਕਰਦੇ ਹੋਇਆਂ ‘ਤੜਕੇ ਉੱਠਿਆ’ ਅਤੇ ‘ਤਿੰਨ ਦਿਨਾਂ ਦੀ ਯਾਤਰਾ ਤੋਂ ਬਾਅਦ’ ਉਸ ਪਹਾੜ ‘ਤੇ ਪਹੁੰਚ ਗਿਆ। ਫਿਰ

9ਓਹ ਉਸ ਥਾਂ ਉੱਤੇ ਜਾ ਪੁੱਜੇ ਜਿਹੜੀ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਬੰਨ੍ਹਕੇ ਜਗਵੇਦੀ ਪੁਰ ਲੱਕੜੀਆਂ ਉੱਤੇ ਰੱਖ ਦਿੱਤਾ 10ਤਾਂ ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਕੱਢਕੇ ਛੁਰੀ ਫੜੀ ਕਿ ਆਪਣੇ ਪੁੱਤ੍ਰ ਨੂੰ ਕੋਹੇ।

ਉਤਪਤ 22:9-10

ਅਬਰਾਹਾਮ ਹੁਕਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਹੋਇਆ। ਪਰ ਫਿਰ ਕੁੱਝ ਹੈਰਾਨੀ ਨਾਲ ਭਰਿਆ ਹੋਇਆ ਵਾਪਰਿਆ:

11ਤਾਂ ਯਹੋਵਾਹ ਦੇ ਦੂਤ ਨੇ ਉਹ ਨੂੰ ਅਕਾਸ਼ ਤੋਂ ਪੁਕਾਰਿਆ, “ਅਬਰਾਹਾਮ ਅਬਾਰਾਹਮ!” ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ 12ਉਸ ਆਖਿਆ, ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁੱਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇੱਕਲੌਤੇ ਪੁੱਤ੍ਰ ਦਾ ਵੀ ਮੈਂਥੋਂ ਸਰਫਾ ਨਹੀਂ ਕੀਤਾ 13ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕਕੇ ਡਿੱਠਾ ਤਾਂ ਵੇਖੋ ਉਹ ਦੇ ਪਿੱਛੇ ਇੱਕ ਛੱਤ੍ਰਾ ਸੀ ਜਿਹ ਦੇ ਸਿੰਙ ਇੱਕ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਗਿਆ ਅਰ ਛੱਤ੍ਰੇ ਨੂੰ ਫੜ ਕੇ ਲੈ ਆਂਦਾ ਅਰ ਉਸ ਨੂੰ ਆਪਣੇ ਪੁੱਤ੍ਰ ਦੀ ਥਾਂ ਹੋਮ ਦੀ ਬਲੀ ਚੜਾਇਆ।

ਉਤਪਤ 22:11-13

ਅਖੀਰਲੇ ਪਲਾਂ ਵਿੱਚ ਇਸਹਾਕ ਮੌਤ ਤੋਂ ਬਚ ਗਿਆ ਅਤੇ ਅਬਰਾਹਾਮ ਨੇ ਇੱਕ ਛੱਤ੍ਰੇ ਅਰਥਾਤ ਲੇਲੇ ਨੂੰ ਵੇਖਿਆ ਅਤੇ ਪੁਤਰ ਦੀ ਥਾਂ ਤੇ ਇਸਦੀ ਬਲੀ ਚੜ੍ਹਾਈ। ਪਰਮੇਸ਼ੁਰ ਨੇ ਇੱਕ ਲੇਲੇ ਨੂੰ ਪ੍ਰਦਾਨ ਕੀਤਾ ਸੀ ਅਤੇ ਇਸ ਲੇਲੇ ਨੇ ਇਸਹਾਕ ਦੀ ਥਾਂ ਲੈ ਲਈ ਸੀ।

ਬਲੀਦਾਨ: ਭਵਿੱਖ ਵੱਲ ਵੇਖਣਾ

ਅਬਰਾਹਾਮ ਫਿਰ ਉਸ ਥਾਂ ਨੂੰ ਨਾਮ ਦਿੰਦਾ ਹੈ। ਧਿਆਨ ਦਿਓ ਕਿ ਉਹ ਉਸਦਾ ਕੀ ਨਾਮ ਰੱਖਦਾ ਹੈ।

ਤਾਂ ਅਬਰਾਹਾਮ ਨੇ ਉਸ ਥਾਂ ਦਾ ਨਾਉਂ ‘ਯਹੋਵਾਹ ਪ੍ਰਬੰਧ ਕਰੇਗਾ’ ਰੱਖਿਆ। ਜਿਸ ਲਈ ਅੱਜ ਤੀਕ ਆਖੀਦਾ ਹੈ ਕਿ ਯਹੋਵਾਹ ਦੇ ਪਰਬਤ ਉੱਤੇ ਦਿੱਤਾ ਜਾਵੇਗਾ।

ਉਤਪਤ 22:14

ਅਬਰਾਹਾਮ ਨੇ ਇਸਦਾ ਨਾਮ ਯਹੋਵਾਹ ਪ੍ਰਬੰਧ ਕਰੇਗਾ  ਦਿੱਤਾ। ਹੁਣ ਇੱਥੇ ਇੱਕ ਪ੍ਰਸ਼ਨ ਹੈ। ਕੀ ਉਹ ਨਾਮ ਭੂਤ ਕਾਲ, ਵਰਤ ਮਾਨ ਕਾਲ ਜਾਂ ਭਵਿੱਖ ਕਾਲ ਕਿਹੜੇ ਕਾਲ ਵਿੱਚ ਲਿਖਿਆ ਗਿਆ ਹੈ? ਇਹ ਸਪਸ਼ਟ ਤੌਰ ਤੇ ਭਵਿੱਖ ਕਾਲ ਨੂੰ ਵਿਖਾਉਂਦਾ ਹੈ। ਸਾਰੇ ਸ਼ੱਕ ਦੂਰ ਕਰਨ ਲਈ ਟਿੱਪਣੀ, ਜਿਹੜੀ ਉਤੋਂ ਬਾਅਦ ਆਉਂਦੀ ਹੈ, “… ਦਿੱਤਾ ਜਾਵੇਗਾ” ਇਹ ਇੱਕ ਵਾਰੀ ਫਿਰ ਦੁਬਾਰਾ ਭਵਿੱਖ ਕਾਲ ਵਿੱਚ ਹੈ – ਇਸ ਤਰ੍ਹਾਂ ਫਿਰ ਦੁਬਾਰਾ ਭਵਿੱਖ ਵੱਲ ਵੇਖ ਰਹੀ ਹੈ। ਪਰ ਨਾਮ ਰੱਖੇ ਜਾਣ ਦੀ ਇਹ ਘਟਨਾ ਲੇਲੇ (ਇੱਕ ਭੇਡ) ਦੇ ਬਲੀਦਾਨ ਦੇ ਦਿੱਤੇ ਜਾਣ ਬਾਅਦ ਘਟੀ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਅਬਰਾਹਾਮ, ਜਦੋਂ ਉਸ ਥਾਂ ਨੂੰ ਨਾਮ ਦੇ ਰਿਹਾ ਸੀ, ਤਾਂ ਉਸ ਲੇਲੇ ਦਾ ਜ਼ਿਕਰ ਕਰ ਰਿਹਾ ਸੀ ਜਿਹੜਾ ਝਾੜੀ ਵਿੱਚ ਫਸਿਆ ਹੋਇਆ ਸੀ ਅਤੇ ਜਿਸਨੂੰ ਉਸਨੇ ਆਪਣੇ ਪੁੱਤਰ ਦੀ ਥਾਂ ਬਲੀ ਕੀਤਾ ਸੀ। ਪਰ ਇਸ ਬਿੰਦੂ ਤੋਂ ਪਹਿਲਾਂ ਹੀ ਉਸਦੀ ਬਲੀ ਚੜ੍ਹਾ ਦਿੱਤੀ ਗਈ ਸੀ ਅਤੇ ਉਸਨੂੰ ਸਾੜ ਦਿੱਤਾ ਗਿਆ ਸੀ। ਜੇ ਅਬਰਾਹਾਮ ਲੇਲੇ ਬਾਰੇ ਸੋਚ ਰਿਹਾ ਸੀ – ਜਿਹੜਾ ਪਹਿਲਾਂ ਹੀ ਮਰ ਚੁੱਕਾ ਸੀ, ਬਲੀਦਾਨ ਹੋ ਚੁੱਕਾ ਸੀ ਅਤੇ ਸਾੜਿਆ ਜਾ ਚੁੱਕਾ ਸੀ – ਤਾਂ ਉਸਨੇ ਉਸ ਅਸਥਾਨ ਦਾ ਨਾਮ ਯਹੋਵਾਹ ਨੇ ਪ੍ਰਬੰਧ ਕਰ ਦਿੱਤਾ ਹੈ  ਰਖਿਆ ਹੁੰਦਾ, ਅਰਥਾਤ ਭੂਤ ਕਾਲ ਵਾਲੇ ਵਾਕ ਵਿੱਚ। ਅਤੇ ਟਿੱਪਣੀ ਨੇ ਇੰਝ ਕਿਹਾ ਹੁੰਦਾ ‘ਅਤੇ ਅੱਜ ਤੱਕ ਇਹ ਕਿਹਾ ਜਾਂਦਾ ਹੈ ਕਿ “ਯਹੋਵਾਹ ਦੇ ਪਹਾੜ ਉੱਤੇ ਇਸਦਾ ਪ੍ਰਬੰਧ ਕੀਤਾ ਗਿਆ ਸੀ” ਪਰ ਅਬਰਾਹਾਮ ਨੇ ਸਪਸ਼ਟ ਤੌਰ ਤੇ ਭਵਿੱਖ ਵਾਕ ਵਿੱਚ ਇਸਦਾ ਨਾਮ ਰੱਖਿਆ ਅਤੇ ਇਸ ਲਈ ਉਹ ਪਹਿਲਾਂ ਤੋਂ ਮੋਏ ਹੋਏ ਅਤੇ ਬਲੀਦਾਨ ਕੀਤੇ ਹੋਏ ਲੇਲੇ ਬਾਰੇ ਨਹੀਂ ਸੋਚ ਰਿਹਾ ਸੀ। ਉਹ ਕੁੱਝ ਵੱਖਰੀ ਗਲ ਲਈ ਸੁਝਵਾਨ ਹੋਇਆ ਸੀ। ਉਸ ਕੋਲ ਭਵਿੱਖ ਬਾਰੇ ਕੁੱਝ ਸਮਝ ਸੀ। ਪਰ ਇਹ ਕੀ ਸੀ?

ਜਿੱਥੇ ਬਲੀਦਾਨ ਹੋਇਆ

ਯਾਦ ਰੱਖੋ ਕਿ ਉਹ ਪਹਾੜ ਜਿੱਥੇ ਅਬਰਾਹਾਮ ਨੂੰ ਇਸ ਬਲੀਦਾਨ ਨੂੰ ਦੇਣ ਲਈ ਨਿਰਦੇਸ਼ ਦਿੱਤਾ ਗਿਆ ਸੀ:

ਤਾਂ ਪਰਮੇਸ਼ੁਰ ਨੇ ਆਖਿਆ, “ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇੱਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ

ਆਇਤ 2

ਇਹ ‘ਮੋਰੀਯਾਹ’ ਦੀ ਧਰਤੀ ਉੱਤੇ ਦਿੱਤਾ ਗਿਆ ਸੀ। ਉਹ ਕਿੱਥੇ ਹੈ? ਹਾਲਾਂਕਿ ਇਹ ਅਬਰਾਹਾਮ ਦੇ ਦਿਨ (2000 ਈ.ਪੂ.) ਵਿੱਚ ਇੱਕ ਉਜਾੜ ਨਾਲ ਭਰਿਆ ਹੋਇਆ ਇਲਾਕਾ ਸੀ, ਪਰ ਹਜ਼ਾਰ ਸਾਲ ਬਾਅਦ (1000 ਈ.ਸਨ.) ਰਾਜਾ ਦਾਊਦ ਨੇ ਉੱਥੇ ਯਰੂਸ਼ਲਮ ਦੀ ਸਥਾਪਨਾ ਕੀਤੀ, ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਉੱਥੇ ਪਹਿਲੇ ਮੰਦਰ ਦੀ ਉਸਾਰੀ ਕੀਤੀ ਸੀ। ਅਸੀਂ ਬਾਅਦ ਵਿੱਚ ਪੁਰਾਣੇ ਨੇਮ ਦੀਆਂ ਇਤਿਹਾਸਕ ਕਿਤਾਬਾਂ ਵਿੱਚ ਪੜ੍ਹਦੇ ਹਾਂ ਕਿ:

ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ।

2 ਇਤਹਾਸ 3:1

ਦੂਜੇ ਸ਼ਬਦਾਂ ਵਿੱਚ, ਅਬਰਾਹਾਮ (4000 ਈ.ਪੂ.) ਦੇ ਅਰੰਭਿਕ ਸਮੇਂ ਵਿੱਚ ਪੁਰਾਣੇ ਨੇਮ ਵਿੱਚ ‘ਮੋਰਿਯਾਹ ਪਹਾੜ’ ਉਜਾੜ ਵਿੱਚ ਪਈ ਹੋਈ ਇੱਕ ਵੱਖਰੀ ਪਹਾੜੀ ਦੀ ਚੋਟੀ ਸੀ ਪਰ 1000 ਸਾਲ ਬਾਅਦ ਦਾਊਦ ਅਤੇ ਸੁਲੇਮਾਨ ਦੁਆਰਾ ਇਹ ਇਸਰਾਏਲੀਆਂ ਦਾ ਕੇਂਦਰੀ ਸ਼ਹਿਰ ਬਣ ਗਿਆ ਜਿੱਥੇ ਉਨ੍ਹਾਂ ਨੇ ਮੰਦਰ ਦੀ ਉਸਾਰੀ ਕੀਤੀ। ਅੱਜ ਤੀਕੁਰ ਇਹ ਯਹੂਦੀ ਲੋਕਾਂ ਲਈ ਇੱਕ ਪਵਿੱਤਰ ਅਸਾਥਨ ਅਤੇ ਇਸਰਾਏਲ ਦੀ ਰਾਜਧਾਨੀ ਹੈ।

ਯਿਸੂ – ਯਿਸੂ ਸਤਿਸੰਗ – ਅਤੇ ਅਬਰਾਹਾਮ ਦਾ ਬਲੀਦਾਨ

ਹੁਣ ਨਵੇਂ ਨੇਮ ਵਿੱਚ ਯਿਸੂ ਦੀ ਪਦਵੀਆਂ ਬਾਰੇ ਵਿਚਾਰ ਕਰੋ। ਯਿਸੂ ਦੇ ਕੋਲ ਉਸਦੀ ਪਦਵੀਆਂ ਤੋਂ ਸਬੰਧੰਤ ਬਹੁਤ ਸਾਰੇ ਨਾਓ ਜੁੜੇ ਹੋਏ ਹਨ। ਸ਼ਾਇਦ ਸਭਨਾਂ ਤੋਂ ਮਸ਼ਹੂਰ ਸਿਰਲੇਖ ‘ਮਸੀਹ ਹੈ’। ਪਰ ਉਸ ਨੂੰ ਦਿੱਤਾ ਹੋਇਆ ਇੱਕ ਹੋਰ ਸਿਰਲੇਖ ਵੀ ਮਹੱਤਵਪੂਰਣ ਹੈ। ਅਸੀਂ ਯੂਹੰਨਾ ਦੀ ਇੰਜੀਲ ਵਿੱਚ ਇਸਨੂੰ ਵੇਖਦੇ ਹਾਂ ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲਾ ਉਸਦੇ ਬਾਰੇ ਇੰਝ ਕਹਿੰਦਾ ਹੈ:

ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!

ਯੂਹੰਨਾ 1:29

ਦੂਜੇ ਸ਼ਬਦਾਂ ਵਿੱਚ, ਯਿਸੂ ਨੂੰ ‘ਪਰਮੇਸ਼ੁਰ ਦਾ ਲੇਲਾ’ ਵਜੋਂ ਜਾਣਿਆ ਜਾਂਦਾ ਸੀ। ਹੁਣ ਯਿਸੂ ਦੇ ਜੀਵਨ ਦੇ ਅੰਤ ਉੱਤੇ ਵਿਚਾਰ ਕਰੋ। ਉਸਨੂੰ ਕਿੱਥੇ ਕੈਦ ਕੀਤਾ ਗਿਆ ਸੀ ਅਤੇ ਸਲੀਬ ਦਿੱਤੀ ਗਈ? ਇਹ ਯਰੂਸ਼ਲਮ  ਵਿੱਚ ਹੋਇਆ ਸੀ (ਜਿਸ ਨੂੰ ਅਸੀਂ ਵੇਖਿਆ = ‘ਮੋਰਿਯਾਹ ਪਹਾੜ’)। ਉਸਦੇ ਫੜ੍ਹ ਲਏ ਜਾਣ ਦੇ ਵੇਲੇ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ:

ਅਤੇ ਜਾਂ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ਼ ਦੇ ਇਲਾਕੇ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ ਘੱਲਿਆ।

ਲੂਕਾ 23:7

ਯਿਸੂ ਦੀ ਗ੍ਰਿਫਤਾਰੀ, ਮੁਕੱਦਮਾ ਅਤੇ ਸਲੀਬੀ ਮੌਤ ਯਰੂਸ਼ਲਮ (= ਮੋਰਿਆਹ ਪਹਾੜ) ਵਿੱਚ ਹੋਈ। ਸਮਾਂ ਰੇਖਾ ਉਨ੍ਹਾਂ ਘਟਨਾਵਾਂ ਨੂੰ ਦਰਸਾਉਂਦੀ ਹੈ ਜੋ ਮੋਰਿਯਾਹ ਪਹਾੜ ਤੇ ਵਾਪਰੀਆਂ ਸਨ।

ਪੁਰਾਣੇ ਨੇਮ ਤੋਂ ਲੈ ਕੇ ਨਵੇਂ ਨੇਮ ਤੀਕੁਰ ਪਹਾੜੀ ਮੋਰਿਯਾਹ ਵਿੱਖੇ ਇਤਿਹਾਸ ਦੀਆਂ ਮੁੱਖ ਘਟਨਾਵਾਂ

  ਹੁਣ ਅਬਰਾਹਾਮ ਦੇ ਬਾਰੇ ਵਾਪਸ ਸੋਚੋ। ਭਵਿੱਖ ਵਿੱਚ ਉਸਨੇ ਉਸ ਥਾਂਈਂ ਦਾ ਨਾਮ ਕਿਉਂ ‘ਯਹੋਵਾਹ ਪ੍ਰਬੰਧ ਕਰੇਗਾ’ ਦੇ ਸ਼ਬਦਾਂ ਵਿੱਚ ਰੱਖਿਆ? ਉਹ ਕਿਵੇਂ ਜਾਣ ਸੱਕਦਾ ਸੀ ਕਿ ਭਵਿੱਖ ਵਿੱਚ ਕੁੱਝ ਅਜਿਹਾ ”ਪ੍ਰਬੰਧ” ਕੀਤਾ ਜਾਵੇਗਾ ਜਿਹੜਾ ਮੋਰਿਯਾਹ ਪਹਾੜ ‘ਤੇ ਜੋ ਕੁੱਝ ਉਸਨੇ ਕੀਤਾ ਸੀ ਉਸਦੀ ਇੰਨ ਬਿੰਨ ਨਕਲ ਹੋਵੇਗੀ? ਇਸਦੇ ਬਾਰੇ ਸੋਚੋ – ਉਸ ਦੀ ਪਰੀਖਿਆ ਵਿੱਚ ਇਸਹਾਕ (ਉਸ ਦਾ ਪੁੱਤਰ) ਮੌਤ ਤੋਂ ਅਖੀਰਲੇ ਪਲਾਂ ਵਿੱਚ ਬਚਾ ਲਿਆ ਗਿਆ ਸੀ ਕਿਉਂਕਿ ਉਸ ਦੀ ਥਾਂਈਂ ਇੱਕ ਲੇਲੇ ਦੀ ਬਲੀ ਦਿੱਤੀ ਗਈ ਸੀ। ਦੋ ਹਜ਼ਾਰ ਸਾਲ ਬਾਅਦ, ਯਿਸੂ ਨੂੰ ‘ਪਰਮੇਸ਼ੁਰ ਦਾ ਲੇਲਾ’  ਕਹਿ ਕੇ ਸੱਦਿਆ ਜਾਂਦਾ ਹੈ ਅਤੇ ਉਸਨੂੰ ਉਸੇ ਥਾਂਈਂ  ਬਲੀਦਾਨ ਕੀਤਾ ਜਾਂਦਾ ਹੈ! ਅਬਰਾਹਾਮ ਨੂੰ ਕਿਵੇਂ ਪਤਾ ਸੀ ਕਿ ਇਹ ਉਹੀ ‘ਅਸਥਾਨ’ ਹੋਵੇਗਾ? ਉਹ ਸਿਰਫ ਉਸ ਚੀਜ਼ ਬਾਰੇ ਜਾਣ ਸੱਕਦਾ ਸੀ ਅਤੇ ਉਸਦਾ ਹੀ ਅੰਦਾਜ਼ਾ ਲਗਾ ਸੱਕਦਾ ਸੀ, ਜਿਹੜੀ ਕਿ ਕੁੱਝ ਖਾਸ ਸੀ ਜੇਕਰ ਉਸਨੇ ਇਸਨੂੰ ਪ੍ਰਜਾਪਤੀ, ਸਿਰਜਣਹਾਰ ਪਰਮੇਸ਼ੁਰ ਤੋਂ ਆਤਮ ਗਿਆਨ ਦੁਆਰਾ ਪ੍ਰਾਪਤ ਕੀਤਾ ਹੁੰਦਾ।

ਇਸ਼ੁਰੀ ਮਨ ਪ੍ਰਗਟ ਹੁੰਦਾ ਹੈ

ਇਹ ਮੰਨੋ ਇਸ ਤਰਾਂ ਹੈ ਕਿ ਜਿਵੇਂ ਕੋਈ ਮਨ ਹੈ ਜਿਹੜਾ ਇਹਨਾਂ ਦੋਹਾਂ ਘਟਨਾਵਾਂ ਨੂੰ ਅਸਥਾਨ ਨਾਲ ਆਪਸ ਵਿੱਚ ਜੋੜ ਦਿੰਦਾ ਹੈ, ਹਾਲਾਂਕਿ ਉਹ 2000 ਸਾਲਾਂ ਦੇ ਇਤਿਹਾਸ ਦੁਆਰਾ ਅੱਡ ਹਨ।

ਅਬਰਾਹਾਮ ਦਾ ਬਲੀਦਾਨ ਇੱਕ ਇਸ਼ਾਰਾ ਸੀ – ਜਿਹੜਾ ਸਾਨੂੰ ਯਿਸੂ ਦੇ ਬਲੀਦਾਨ ਬਾਰੇ ਸੋਚਣ ਲਈ ਆਉਣ ਵਾਲੇ – 2000 ਸਾਲਾਂ ਵੱਲ ਇਸ਼ਾਰਾ ਕਰ ਰਿਹਾ ਸੀ।

ਤਸਵੀਰ ਦਰਸਾਉਂਦੀ ਹੈ ਕਿ ਪਹਿਲਾਂ ਵਾਪਰੀ ਹੋਈ ਘਟਨਾ (ਅਬਰਾਹਾਮ ਦਾ ਬਲੀਦਾਨ) ਕਿਵੇਂ ਬਾਅਦ ਵਾਲੇ (ਯਿਸੂ ਦੇ ਬਲੀਦਾਨ) ਨੂੰ ਦਰਸਾਉਂਦੀ ਹੈ ਅਤੇ ਬਾਅਦ ਵਿੱਚ ਵਾਪਰੀ ਇਸ ਘਟਨਾ ਦੀ ਯਾਦ ਦਿਵਾਉਣ ਲਈ ਤਿਆਰ ਕਰਦਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਇਹ ਮਨ (ਸਿਰਜਣਹਾਰ ਪਰਮੇਸ਼ੁਰ) ਹਜ਼ਾਰਾਂ ਸਾਲਾਂ ਤੋਂ ਵੱਖ ਹੋਏ ਇਤਿਹਾਸ ਹਾਲਾਂਕਿ ਘਟਨਾਵਾਂ ਦਾ ਤਾਲਮੇਲ ਕਰਕੇ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਇਹ ਇੱਕ ਨਿਸ਼ਾਨੀ ਹੈ ਕਿ ਪਰਮੇਸ਼ੁਰ ਅਬਰਾਹਾਮ ਦੁਆਰਾ ਬੋਲਿਆ ਸੀ।

ਤੁਹਾਡੇ ਅਤੇ ਮੇਰੇ ਲਈ ਖੁਸ਼ਖਬਰੀ

ਇਹ ਬਿਰਤਾਂਤ ਵਧੇਰੇ ਨਿੱਜੀ ਕਾਰਨਾਂ ਕਰਕੇ ਸਾਡੇ ਲਈ ਵੀ ਮਹੱਤਵਪੂਰਣ ਹੈ। ਸਿੱਟੇ ਵਜੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਮੁਨਾਦੀ ਕੀਤਾ ਕਿ

“…ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ”

ਉਤਪਤ 22:18

ਤੁਸੀਂ ‘ਧਰਤੀ ਦੀਆਂ ਸਾਰੀਆਂ ਕੌਮਾਂ’ ਵਿੱਚੋਂ ਇੱਕ ਤੋਂ ਸੰਬੰਧਿਤ ਹੋ – ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਹੈ ਕਿ ਤੁਹਾਡੀ ਭਾਸ਼ਾ, ਧਰਮ, ਸਿੱਖਿਆ, ਉਮਰ, ਲਿੰਗ, ਜਾਂ ਅਮੀਰੀ ਕੋਈ ਵੀ ਕਿਉਂ ਨਾ ਹੋਵੇ! ਫਿਰ ਇਹ ਇੱਕ ਵਾਅਦਾ ਹੈ, ਜਿਹੜਾ ਖਾਸ ਕਰਕੇ ਤੁਹਾਨੂੰ ਦਿੱਤਾ ਗਿਆ ਹੈ। ਧਿਆਨ ਦਿਓ ਕਿ ਵਾਅਦਾ ਕੀ ਹੈ – ਤੁਸੀਂ ਪਰਮੇਸ਼ੁਰ ਵੱਲੋਂ ‘ਅਸੀਸ’ ਨੂੰ ਪ੍ਰਾਪਤ ਕਰੋਗੇ! ਇਹ ਸਿਰਫ਼ ਯਹੂਦੀਆਂ ਲਈ ਹੀ ਨਹੀਂ ਸੀ, ਸਗੋ ਸਾਰੇ ਸੰਸਾਰ ਦੇ ਲੋਕਾਂ ਲਈ ਹੈ।

ਇਹ ‘ਅਸੀਸ’ ਕਿਵੇਂ ਦਿੱਤੀ ਜਾਂਦੀ ਹੈ? ਇੱਥੇ ਸ਼ਬਦ ‘ਅੰਸ਼’ ਇੱਕਵਚਨ  ਹੈ। ਇਹ ਬਹੁਤ ਸਾਰੀਆਂ ‘ਸੰਤਾਨਾਂ’ ਨਹੀਂ ਹਨ, ਜਿਵੇਂ ਕਿ ਕਈ ਵਾਰਸ ਜਾ ਲੋਕ, ਪਰ ਇੱਥੇ ‘ਇਹ’ ਇੱਕਵਚਨ ਸ਼ਬਦ ਹੈ। ਇਹ ਬਹੁਤ ਸਾਰੇ ਲੋਕਾਂ ਜਾਂ ਲੋਕਾਂ ਦੇ ਸਮੂਹ ਦੁਆਰਾ ਨਹੀਂ ਹੋਵੇਗਾ ਜਿਵੇਂ ਕਿ ਬਹੁਵਚਨ ਸ਼ਬਦ ‘ਉਹ’ ਵਿੱਚ ਹੁੰਦਾ ਹੈ। ਇਹ ਇਤਿਹਾਸ ਦੇ ਅਰੰਭ ਵਿੱਚ ਦਿੱਤੇ ਵਾਅਦੇ ਦੀ ਇੰਨ ਬਿੰਨ ਪਾਲਣਾ ਕਰਦਾ ਹੈ ਜਦੋਂ ਇੱਕਵਚਨੀ ‘ਉਹ’ ਸੱਪ ਦੀ ‘ਅੱਡੀ’ ਨੂੰ ਫੇਹੇਗਾ ਜਿਸ ਦਾ ਬਿਆਨ ਇਬਰਾਨੀ ਵੇਦਾਂ ਵਿੱਚ ਦਰਜ਼ ਹੈ ਅਤੇ ਪੁਰਸ਼ ਸੁਕਤਾ ਵਿੱਚ ਦਿੱਤੇ ਹੋਏ ਪੁਰਖ ਅਰਥਾਤ ਪੁਰਸ਼ਾ ਦੇ ਬਲੀਦਾਨ (ਇੱਕਵਚਨੀ ‘ਉਹ’) ਦੀ ਸਮਾਨਤਾ ਵਿੱਚ ਦਿੱਤਾ ਗਿਆ ਹੈ। ਇਸ ਨਿਸ਼ਾਨ ਨਾਲ ਇੰਨ ਬਿੰਨ ਉਹੋ ਥਾਂਈਂ – ਪਹਾੜੀ ਮੋਰਿਯਾਹ (= ਯਰੂਸ਼ਲਮ) – ਦੀ ਭਵਿੱਖਬਾਣੀ ਕੀਤੀ ਗਈ ਹੈ ਕਿ ਇਨ੍ਹਾਂ ਪ੍ਰਾਚੀਨ ਵਾਅਦਿਆਂ ਦੇ ਵਿੱਖੇ ਹੋਰ ਵਧੇਰੇ ਵਿਆਖਿਆ ਨੂੰ ਦਵੇ। ਅਬਰਾਹਾਮ ਦੇ ਬਲੀਦਾਨ ਦੇ ਨਾਟਕ ਦਾ ਵੇਰਵਾ ਸਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਇਹ ਅਸੀਸ ਕਿਵੇਂ ਦਿੱਤੀ ਜਾਂਦੀ ਹੈ, ਅਤੇ ਧਾਰਮਿਕਤਾ ਦੀ ਕੀਮਤ ਕਿਵੇਂ ਚੁਕਾਈ ਜਾਂਦੀ ਹੈ।

ਪਰਮੇਸ਼ੁਰ ਦੀ ਅਸੀਸ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ?

ਜਿਵੇਂ ਇੱਕ ਲੇਲੇ ਨੇ ਇਸਹਾਕ ਦੀ ਥਾਂ ਆਪਣਾ ਬਲੀਦਾਨ ਦੇ ਕੇ ਉਸਨੂੰ ਮੌਤ ਤੋਂ ਬਚਾਇਆ ਸੀ, ਠੀਕ ਉਸੇ ਤਰ੍ਹਾਂ ਪਰਮੇਸ਼ੁਰ ਦਾ ਲੇਲਾ ਆਪਣੇ ਬਲੀਦਾਨ ਦੇਣ ਦੁਆਰਾ, ਸਾਨੂੰ ਮੌਤ ਦੀ ਸ਼ਕਤੀ ਅਤੇ ਸਜ਼ਾ ਤੋਂ ਬਚਾਉਂਦਾ ਹੈ। ਬਾਈਬਲ ਇਹ ਐਲਾਨ ਕਰਦੀ ਹੈ ਕਿ

… ਪਾਪ ਦੀ ਮਜੂਰੀ ਤਾਂ ਮੌਤ ਹੈ

ਰੋਮੀਆਂ 6:23

ਇਹ ਇੱਕ ਹੋਰ ਤਰੀਕੇ ਨਾਲ ਕਹਿਣਾ ਹੈ ਕਿ ਸਾਡੇ ਦੁਆਰਾ ਕੀਤੇ ਗਏ ਪਾਪ ਇੱਕ ਕੰਮ ਨੂੰ ਪੈਦਾ ਕਰਦੇ ਹਨ ਜਿਸਦਾ ਸਿੱਟਾ ਮੌਤ ਹੁੰਦੀ ਹੈ। ਪਰ ਮੌਤ ਦੀ ਕੀਮਤ ਇਸਹਾਕ ਦੀ ਥਾਂ ਤੇ ਲੇਲੇ ਦੁਆਰਾ ਚੁੱਕਾ ਦਿੱਤੀ ਗਈ ਸ਼ੀ। ਅਬਰਾਹਾਮ ਅਤੇ ਇਸਹਾਕ ਨੂੰ ਸਿਰਫ਼ ਇਸ ਨੂੰ ਸਵੀਕਾਰ ਕਰਨਾ ਪਿਆ। ਉਹ ਇਸਨੂੰ ਆਪਣੇ ਆਪ ਤੋਂ ਨਹੀਂ ਕਰ ਸੱਕਦਾ ਸੀ ਅਤੇ ਨਾ ਹੀ ਇਸਨੂੰ ਕਰਨ ਦੇ ਯੋਗ ਸੀ। ਪਰ ਉਹ ਇਸ ਨੂੰ ਤੋਹਫ਼ੇ ਵਜੋਂ ਪ੍ਰਾਪਤ ਕਰ ਸੱਕਦਾ ਸੀ। ਇਸ ਤਰ੍ਹਾਂ ਉਸਨੇ ਮੁਕਤੀ ਨੂੰ ਪ੍ਰਾਪਤ ਕੀਤਾ।

ਇਹ ਉਸ ਨਮੂਨੇ ਨੂੰ ਦਰਸਾਉਂਦਾ ਹੈ ਜਿਸਦੀ ਅਸੀਂ ਪਾਲਣਾ ਕਰ ਸੱਕਦੇ ਹਾਂ। ਯਿਸੂ ‘ਪਰਮੇਸ਼ੁਰ ਦਾ ਲੇਲਾ ਹੈ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ’। ਇਸ ਵਿੱਚ ਤੁਹਾਡਾ ਆਪਣਾ ਪਾਪ ਵੀ ਸ਼ਾਮਲ ਹੈ। ਇਸ ਲਈ ਯਿਸੂ, ਲੇਲਾ, ਤੁਹਾਡੇ ਪਾਪਾਂ ਨੂੰ ‘ਚੁੱਕ ਲੈ ਜਾਣ’ ਦੀ ਪੇਸ਼ਕਸ਼ ਕਰਦਾ ਹੈ ਕਿਉਂਕਿ ਉਸਨੇ ਇਸਦੀ ਕੀਮਤ ਚੁੱਕਾ ਦਿੱਤੀ ਹੈ। ਤੁਸੀਂ ਇਸ ਦੇ ਯੋਗ ਨਹੀਂ ਹੋ ਸੱਕਦੇ ਪਰੰਤੂ ਤੁਸੀਂ ਇਸਨੂੰ ਇੱਕ ਤੋਹਫ਼ੇ ਵਜੋਂ ਪ੍ਰਾਪਤ ਕਰ ਸੱਕਦੇ ਹੋ। ਇਸ ਪੁਰਸ਼ਾ ਯਿਸੂ ਨੂੰ ਪੁਕਾਰੋ ਅਤੇ ਉਸ ਨੂੰ ਆਪਣੇ ਪਾਪਾਂ ਨੂੰ ਦੂਰ ਕਰਨ ਲਈ ਕਹੋ। ਅਸੀਂ ਇਸ ਨੂੰ ਜਾਣਦੇ ਹਾਂ ਕਿਉਂਕਿ ਮੋਰਿਯਾਹ ਪਹਾੜ ‘ਤੇ ਅਬਰਾਹਾਮ ਦੇ ਪੁੱਤਰ ਦੇ ਬਲੀਦਾਨ ਦੇ ਖਾਸ ਬਿਰਤਾਂਤ ਵਿੱਚ ਇੰਨ੍ਹਾਂ ਗੱਲਾਂ ਨੂੰ ਪਹਿਲਾਂ ਤੋਂ ਵੇਖ ਲੈਣ ਦੁਆਰਾ ਭਵਿੱਖਬਾਣੀ ਕੀਤੀ ਗਈ ਸੀ, ਜਿੱਥੇ 2000 ਸਾਲਾਂ ਬਾਅਦ ਯਿਸੂ ਦੁਆਰਾ ‘ਇਹ ਪ੍ਰਬੰਧ ਕੀਤਾ ਗਿਆ ਸੀ’।

ਇਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਕਦੋਂ  ਇਹ ਪਸਾਹ ਦੇ ਤਿਉਹਾਰ ਦੇ ਨਿਸ਼ਾਨ ਵਿੱਚ ਵਾਪਰੇਗਾ।

Leave a Reply

Your email address will not be published. Required fields are marked *