Skip to content
Home » ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਬ੍ਰਿਸ਼ਭ ਰਾਸ਼ੀ

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਬ੍ਰਿਸ਼ਭ ਰਾਸ਼ੀ

  • by

ਬ੍ਰਿਸ਼ਭ ਸ਼ਕਤੀਸ਼ਾਲੀ ਸਿੰਗਾਂ ਵਾਲੇ ਇੱਕ ਕ੍ਰੋਧੀ, ਉਤਸ਼ਾਹੀ ਬੈਲ ਦੀ ਤਸਵੀਰ ਨੂੰ ਬਣਾਉਂਦਾ ਹੈ। ਅੱਜ ਦੇ ਆਧੁਨਿਕ ਵੈਦਿਕ ਜੋਤਿਸ਼ ਵਿਗਿਆਨ ਵਿੱਚ, ਬ੍ਰਿਸ਼ਭ ਨਿਸ਼ਾਨ ਦੀ ਵਰਤੋਂ ਤੁਹਾਡੀ ਸ਼ਖਸੀਅਤ ਦੀ ਕੁੰਡਲੀ ਬਣਾਉਣ ਲਈ ਪ੍ਰੇਮ ਸਬੰਧਾਂ, ਚੰਗੀ ਕਿਸਮਤ, ਸਿਹਤ ਅਤੇ ਗੁਪਤ ਗਿਆਨ ਲਈ ਇੱਕ ਮਾਰਗਦਰਸ਼ਕ ਵਜੋਂ ਕੀਤੀ ਜਾਂਦੀ ਹੈ।

ਪਰ ਇਸ ਵਿੱਚ ਬਲਦ ਜਾਂ ਬੈਲ ਕਿੱਥੋਂ ਆਇਆ?

ਅਤੇ ਅਰੰਭਿਕ ਜੋਤਸ਼ੀਆਂ ਲਈ ਇਸਦਾ ਕੀ ਅਰਥ ਸੀ?

ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਜੋਤਿਸ਼-ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…

ਪ੍ਰਾਚੀਨ ਰਾਸ਼ੀ ਵਿੱਚ, ਬ੍ਰਿਸ਼ਭ ਜੋਤਿਸ਼ ਵਿਗਿਆਨ ਦੇ ਬਾਰਾਂ ਤਾਰਾ ਮੰਡਲਾਂ ਵਿੱਚੋਂ ਨੌਵਾਂ ਸੀ, ਜਿਹੜੇ ਇਕੱਠੇ ਮਿਲਕੇ ਇੱਕ ਵੱਡੀ ਕਹਾਣੀ ਨੂੰ ਬਣਾਉਂਦੇ ਹਨ। ਅਸੀਂ ਪ੍ਰਾਚੀਨ ਜੋਤਸ਼ ਵਿਗਿਆਨ ਦੀ ਪੜਚੋਲ ਕੀਤੀ ਅਤੇ ਫਿਰ ਅਸੀਂ ਵੇਖਿਆ ਕਿ ਕੰਨਿਆ ਤੋਂ ਲੈ ਕੇ ਧਨੂੰ ਰਾਸ਼ੀ ਤੀਕੁਰ ਪ੍ਰਾਚੀਨ ਕੁੰਡਲੀਆਂ ਨੇ ਇੱਕ ਜੋਤਸ਼ੀ ਇਕਾਈ ਨੂੰ ਬਣਾਇਆ ਜਿਸ ਨੇ ਮਹਾਨ ਮੁਕਤੀਦਾਤਾ ਅਤੇ ਉਸਦੇ ਦੁਸ਼ਮਣ ਨਾਲ ਉਸਦੇ ਮਾਰੂ ਸੰਘਰਸ਼ ਦਾ ਬਿਆਨ ਕੀਤਾ। ਮਕਰ ਤੋਂ ਲੈ ਕੇ ਮੇਖ ਤੀਕੁਰ ਰਾਸ਼ੀ ਦੇ ਨਿਸ਼ਾਨ ਸਾਡੇ ਲਈ ਇਸੇ ਮੁਕਤੀਦਾਤਾ ਦੇ ਕੰਮ ‘ਤੇ ਕੇਂਦ੍ਰਤ ਕਰਨ ਵਾਲੀ ਇਕ ਹੋਰ ਇਕਾਈ ਨੂੰ ਬਣਾਉਂਦੇ ਹਨ। ਬ੍ਰਿਸ਼ਭ ਤੀਜੀ ਅਤੇ ਅਖੀਰਲੀ ਇਕਾਈ ਨੂੰ ਖੋਲ੍ਹਦਾ ਹੈ, ਜਿਹੜੀ ਮੁਕਤੀਦਾਤਾ ਦੀ ਵਾਪਸੀ ਅਤੇ ਉਸਦੀ ਪੂਰੀ ਜਿੱਤ ‘ਤੇ ਕੇਂਦਰਿਤ ਹੈ। ਕਿਉਂਕਿ ਇਹ ਇਕਾਈ ਬਲਦ ਨਾਲ ਖੁੱਲ੍ਹਦੀ ਹੈ ਅਤੇ ਸ਼ੇਰ (ਸਿੰਘ) ਨਾਲ ਬੰਦ ਹੁੰਦੀ ਹੈ, ਇਸ ਲਈ ਇਹ ਸਮਰਥਾ ਅਤੇ ਅਧਿਕਾਰ ਤੋਂ ਸਬੰਧਤ ਹੈ।

ਪ੍ਰਾਚੀਨ ਰਾਸ਼ੀ ਵਿੱਚ, ਬ੍ਰਿਸ਼ਭ ਸਾਰੇ ਲੋਕਾਂ ਲਈ ਸੀ ਕਿਉਂਕਿ ਇਹ ਸਭ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਦੀ ਭਵਿੱਖਬਾਣੀ ਕਰਦਾ ਹੈ। ਇਸ ਲਈ ਭਾਵੇਂ ਤੁਸੀਂ ਆਧੁਨਿਕ ਕੁੰਡਲੀ ਦੇ ਅਰਥਾਂ ਵਿੱਚ ਬ੍ਰਿਸ਼ਭ ਨਾ ਹੋਵੋ, ਤਾਂ ਵੀ ਜੋਤਿਸ਼ ਵਿਗਿਆਨ ਵਿੱਚ ਬ੍ਰਿਸ਼ਭ ਦੀ ਪ੍ਰਾਚੀਨ ਕਹਾਣੀ ਨੂੰ ਸਮਝਣਾ ਤੁਹਾਡੇ ਲਈ ਲਾਭ ਵਾਲਾ ਹੋ ਸੱਕਦਾ ਹ।

ਜੋਤਿਸ਼ ਵਿਗਿਆਨ ਵਿੱਚ ਬ੍ਰਿਸ਼ਭ ਤਾਰਾ ਮੰਡਲ

ਬ੍ਰਿਸ਼ਭ (ਜਾਂ ਬਲਦ) ਤਾਰਿਆਂ ਦਾ ਇੱਕ ਤਾਰਾ ਮੰਡਲ ਹੈ ਜਿਹੜਾ ਪ੍ਰਮੁੱਖ ਸਿੰਘਾਂ ਵਾਲਾ ਇੱਕ ਬਲਦ ਬਣਾਉਂਦਾ ਹੈ। ਬ੍ਰਿਸ਼ਭ ਦੇ ਤਾਰਿਆਂ ਨੂੰ ਧਿਆਨ ਨਾਲ ਵੇਖੋ। ਕੀ ਤੁਸੀਂ ਇਸ ਤਸਵੀਰ ਵਿੱਚ ਇੱਕ ਸਿੰਗਾਂ ਵਾਲੇ ਬਲਦ ਵਰਗਾ ਕੁੱਝ ਵੇਖ ਸੱਕਦੇ ਹੋ?

ਬ੍ਰਿਸ਼ਭ ਦੇ ਤਾਰੇ

ਇੱਥੇ ਬ੍ਰਿਸ਼ਭ ਲਈ ਨੈਸ਼ਨਲ ਜੀਓਗ੍ਰਾਫਿਕ ਕੇਂਦਰ ਵਲੋਂ ਰਾਸ਼ੀਆਂ ਦੇ ਜੋਤਿਸ਼ ਵਿਗਿਆਨ ਅਧਾਰਿਤ ਤਸਵੀਰਾਂ ਤੋਂ ਸਬੰਧਿਤ ਇੱਕ ਤਸਵੀਰ ਦਿੱਤੀ ਗਈ ਹੈ। ਕੀ ਬਲਦ ਕਿਸੇ ਤਰ੍ਹਾਂ ਸਾਫ ਵਿਖਾਈ ਦੇ ਰਿਹਾ ਹੈ?

ਨੈਸ਼ਨਲ ਜੀਓਲੋਜੀਕਲ ਕੇਂਦਰ ਦੀ ਤਸਵੀਰ ਵਿੱਚ ਬ੍ਰਿਸ਼ਭ ਤਾਰਾ ਮੰਡਲ

ਬ੍ਰਿਸ਼ਭ ਨੂੰ ਬਣਾਉਣ ਵਾਲੀਆਂ ਲਕੀਰਾਂ ਨਾਲ ਤਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਕੀ ਤੁਸੀਂ ਸਿੰਙ ਵਾਲੇ ਬਲਦ ਨੂੰ ਹੋਰ ਸਾਫ਼ ਸਾਫ਼ ਵੇਖ ਸੱਕਦੇ ਹੋ? ਇਹ ਇੱਕ ਛੋਟੇ ਅੱਖਰ K ਵਰਗਾ ਜਾਪਦਾ ਹੈ।

 ਲਕੀਰਾਂ ਨਾਲ ਜੁੜੇ ਤਾਰਿਆਂ ਵਾਲਾ ਬ੍ਰਿਸ਼ਭ ਤਾਰਾ ਮੰਡਲ

ਪਰ ਇਹ ਨਿਸ਼ਾਨੀ ਮਨੁੱਖੀ ਇਤਿਹਾਸ ਵਿੱਚ ਉੱਥੋਂ ਤੀਕੁਰ ਬੀਤੇ ਹੋਏ ਸਮੇਂ ਵਿੱਚ ਚਲਿਆ ਜਾਂਦਾ ਹੈ ਜਿੱਥੇ ਤੀਕੁਰ ਅਸੀਂ ਇਸਨੂੰ ਜਾਣਦੇ ਹਾਂ। ਇੱਥੇ 2000 ਸਾਲ ਤੋਂ ਜ਼ਿਆਦਾ ਪੁਰਾਣੇ ਮਿਸਰ ਦੇ ਡੇਂਡੇਰਾ ਮੰਦਰ ਵਿੱਚ ਇਸ ਰਾਸ਼ੀ ਦੀ ਤਸਵੀਰ ਦਿੱਤੀ ਗਈ ਹੈ, ਜਿਸ ਵਿੱਚ ਬਲਦ ਬ੍ਰਿਸ਼ਭ ਦੇ ਉੱਤੇ ਲਾਲ ਰੰਗ ਨਾਲ ਗੋਲਾ ਕੀਤਾ ਹੋਇਆ ਹੈ।

 ਪ੍ਰਾਚੀਨ ਮਿਸਰੀ ਡੈਂਡੇਰਾ ਮੰਦਰ ਵਿਚ ਬ੍ਰਿਸ਼ਭ ਰਾਸ਼ੀ ਦੀ ਤਸਵੀਰ

ਜਿਵੇਂ ਕਿ ਪਿਛਲੇ ਤਾਰਾਮੰਡਲਾਂ ਦੇ ਨਾਲ ਸੀ, ਜੋਸ਼ੀਲੇ ਬਲਦ ਦਾ ਸਰੂਪ ਆਪਣੇ ਆਪ ਤੋਂ ਤਾਰਿਆਂ ਵਿੱਚ ਨਹੀਂ ਵੇਖਿਆ ਗਿਆ ਸੀ। ਇਸ ਦੀ ਬਜਾਇ, ਸਭ ਤੋਂ ਪਹਿਲਾਂ ਇੱਕ ਜੋਸ਼ੀਲੇ ਬਲਦ ਦਾ ਖ਼ਿਆਲ ਆਇਆ। ਅਰੰਭਿਕ ਜੋਤਸ਼ੀਆਂ ਨੇ ਫਿਰ ਜੋਤਿਸ਼ ਵਿਗਿਆਨ ਦੁਆਰਾ ਤਾਰਿਆਂ ‘ਤੇ ਇੱਕ ਨਿਸ਼ਾਨ ਦੇ ਤੌਰ ‘ਤੇ ਇਸ ਨੂੰ ਬਣਾਇਆ। ਉਦੋਂ ਤੋਂ ਸਾਡੇ ਬਜੂਰਗ ਆਪਣੇ ਬੱਚਿਆਂ ਨੂੰ ਬ੍ਰਿਸ਼ਭ ਦੇ ਤਾਰਾ ਮੰਡਲ ਬਾਰੇ ਦੱਸ ਸੱਕਦੇ ਹਨ ਅਤੇ ਉਨ੍ਹਾਂ ਨੂੰ ਉਤਸ਼ਾਹੀ ਬਲਦ ਨਾਲ ਸਬੰਧਤ ਕਹਾਣੀ ਸੁਣਾ ਸੱਕਦੇ ਸਨ।

ਪ੍ਰੰਤੂ ਕਿਉਂ? ਸਾਡੇ ਬਜੂਰਗਾਂ ਲਈ ਇਸਦਾ ਕੀ ਅਰਥ ਸੀ?

ਬ੍ਰਿਸ਼ਭ ਦੇ ਬਲਦ ਦਾ ਮੂਲ ਅਰਥ

ਬ੍ਰਿਸ਼ਭ ਦੀ ਤਸਵੀਰ ਬਲਦ ਦੇ ਮੁੱਖ ਸਿੰਗਾਂ ਦੇ ਨਾਲ ਵਿਖਾਈ ਦਿੰਦਾ ਹੈ, ਸਿਰ ਨੀਵਾਂ, ਪਰ ਉਤਸ਼ਾਹੀ। ਬਲਦ ਤੀਬਰ ਗੁੱਸਾ ਵਿਖਾਉਂਦਾ ਹੈ – ਇਹ ਤੇਜ਼ੀ ਨਾਲ ਅਤੇ ਵੱਡੀ ਊਰਜਾ ਨਾਲ ਅੱਗੇ ਵੱਧਦਾ ਹੋਇਆ ਵਿਖਾਇਆ ਗਿਆ ਹੈ, ਇਹ ਜੋ ਕੋਈ ਵੀ ਇਸਦੇ ਰਾਹ ਵਿੱਚ ਆਉਂਦਾ ਹੈ ਉਸਨੂੰ ਕੁਚਲਣ ਲਈ ਤਿਆਰ ਹੈ।

ਬ੍ਰਿਸ਼ਭ ਇੱਕ ਜੋਤਸ਼ੀ ਤਸਵੀਰ ਦੇ ਰੂਪ ਵਿੱਚ – ਕ੍ਰਿਤਿਕਾ ਅਰਥਾਤ ਪਲੇਅਡਸ ਦੇ ਨਾਲ ਚੱਕਰ ਲਗਾਉਂਦੀ ਹੈ

ਬ੍ਰਿਸ਼ਭ ਦੀ ਥੌਣ ਦੇ ਵਿੱਚਕਾਰ, ਕ੍ਰਿਤਿਕਾ ਅਰਥਾਤ ਸਪਤ੍ਰਿਖ, ਪਲੇਅਡਸ (ਜਾਂ ਸਪਤਰਿਸ਼ੀ) ਵਜੋਂ ਜਾਣੇ ਜਾਂਦੇ ਤਾਰੇ ਦੇ ਸਮੂਹ ਨੂੰ ਲਾਲ ਰੰਗ ਵਿੱਚ ਗੋਲਾ ਪਾ ਕੇ ਵਿਖਾਇਆ ਗਿਆ ਹੈ। ਕ੍ਰਿਤਿਕਾ ਦਾ ਸਭ ਤੋਂ ਪਹਿਲਾ ਸਿੱਧਾ ਹਵਾਲਾ ਬਾਈਬਲ ਵਿੱਚ ਅੱਯੂਬ ਦੀ ਪੋਥੀ ਤੋਂ ਮਿਲਦਾ ਹੈ। ਅੱਯੂਬ ਅਬਰਾਹਾਮ ਦੇ ਸਮੇਂ ਤੋਂ ਲਗਭਗ 4000 ਸਾਲ ਪਹਿਲਾਂ ਜੀਉਂਦਾ ਸੀ। ਉੱਥੇ ਅਸੀਂ ਪੜ੍ਹਦੇ ਹਾਂ ਕਿ:

ਜੋ ਸਪਤ੍ਰਿਖ, ਜੱਬਾਰ, ਖਿੱਤੀਆਂ ਅਤੇ ਦੱਖਣ ਦੀਆਂ ਕੋਠੜੀਆਂ ਦਾ ਸਰਜਣਹਾਰ ਹੈ।

ਅੱਯੂਬ 9:9

ਇਸ ਤਰ੍ਹਾਂ ਸਿਰਜਣਹਾਰ ਨੇ ਕ੍ਰਿਤਿਕਾ ਅਰਥਾਤ ਸਪਤ੍ਰਿਖ (ਅਤੇ ਇਸ ਤਰ੍ਹਾਂ ਬ੍ਰਿਸ਼ਭ) ਦੇ ਨਾਲ ਹੋਰ ਕਈ ਤਾਰਾ ਮੰਡਲ ਬਣਾਏ। ਬ੍ਰਿਸ਼ਭ ਦੇ ਸਿੰਙ ਅਤੇ ਜ਼ਬੂਰਾਂ ਦੇ ਭਜਨ ਇਸ ਨੂੰ ਸਮਝਣ ਦੀਆਂ ਚਾਬੀਆਂ ਹਨ। ਮਸੀਹ ਦਾਊਦ ਦੀ ਵੰਸ਼ ਵਿੱਚੋਂ ਆਉਣਾ ਸੀ (‘ਮਸੀਹ’ ਦਾ ਸਿਰਲੇਖ’ = ‘ਮਸੀਹ’)। ਆਉਣ ਵਾਲੇ ਮਸੀਹ ਨੂੰ ਵਿਖਾਉਂਦੀਆਂ ਤਸਵੀਰਾਂ ਵਿੱਚੋਂ ਇੱਕ ‘ਸਿੰਙ’ ਦੀ ਸੀ।

ਉੱਥੇ ਮੈਂ ਦਾਊਦ ਲਈ ਇੱਕ ਸਿੰਙ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ।

ਜ਼ਬੂਰ 132:17

ਪਰ ਤੈਂ ਜੰਗਲੀ ਸਾਂਢ ਦੇ ਸਿੰਙ ਵਾਂਙੁ ਮੇਰੇ ਸਿੰਙ ਨੂੰ ਉੱਚਿਆਂ ਕੀਤਾ ਹੈ, ਮੈਂ ਸੱਜਰੇ ਤੇਲ ਨਾਲ ਮਲਿਆ ਗਿਆ।

ਜ਼ਬੂਰ 92:10

‘ਸਿੰਙ’ ਸਮਰਥਾ ਅਤੇ ਅਧਿਕਾਰ ਨੂੰ ਵਿਖਾਉਂਦਾ ਹੈ। ਮਸਾਹ ਕੀਤਾ ਹੋਇਆ (ਮਸੀਹ) ਦਾਊਦ ਦਾ ਸਿੰਙ ਸੀ। ਆਪਣੇ ਪਹਿਲੇ ਆਉਣ ਵਿੱਚ ਉਸਨੇ ਆਪਣੇ ਸਿੰਙ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਉਹ ਇੱਕ ਗੁਲਾਮ ਵਜੋਂ ਆਇਆ ਸੀ। ਪਰ ਧਿਆਨ ਦਿਓ ਕਿ ਉਸਦਾ ਦੂਜਾ ਆਉਣਾ ਕਿਹੋ ਜਿਹਾ ਹੋਵੇਗਾ।

ਬਲਦ ਦੀ ਆਮਦ

1ਹੇ ਕੌਮੋ, ਸੁਣਨ ਲਈ ਨੇੜੇ ਆਓ, ਹੇ ਉੱਮਤੋ, ਕੰਨ ਲਾਓ! ਧਰਤੀ ਅਰ ਉਹ ਦੀ ਭਰਪੂਰੀ, ਜਗਤ ਅਤੇ ਸਭ ਜੋ ਉਸ ਵਿੱਚੋਂ ਨਿੱਕਲਦਾ ਹੈ, ਸੋ ਸੁਣੋ! 2ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਲਾਲ ਪੀਲਾ ਹੋਇਆ ਹੈ, ਉਹ ਓਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭਖਿਆ ਹੋਇਆ ਹੈ, ਉਹ ਓਹਨਾਂ ਨੂੰ ਅਰਪਣ ਕਰ ਦਿੱਤਾ, ਉਸ ਓਹਨਾਂ ਨੂੰ ਵੱਢੇ ਜਾਣ ਲਈ ਦੇ ਦਿੱਤਾ ਹੈ। 3ਓਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਓਹਨਾਂ ਦੀਆਂ ਲੋਥਾਂ ਤੋਂ ਸੜਿਆਂਧ ਉੱਠੇਗੀ, ਅਤੇ ਪਹਾੜ ਓਹਨਾਂ ਦੇ ਲਹੂ ਨਾਲ ਵਗ ਤੁਰਨਗੇ। 4ਅਕਾਸ਼ ਦੀ ਸਾਰੀ ਸੈਨਾਂ ਗਲ ਜਾਵੇਗੀ, ਅਤੇ ਅਕਾਸ਼ ਪੱਤ੍ਰੀ ਵਾਂਙੁ ਲਪੇਟੇ ਜਾਣਗੇ, ਅਤੇ ਓਹਨਾਂ ਦੀ ਸਾਰੀ ਸੈਨਾ ਝੜ ਜਾਵੇਗੀ, ਜਿਵੇਂ ਪੱਤੇ ਬੇਲ ਤੋਂ ਝੜ ਜਾਂਦੇ, ਅਤੇ ਜਿਵੇਂ ਓਹ ਹਜੀਰ ਤੋਂ ਝੜ ਜਾਂਦੇ ਹਨ।। 5ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੇ ਅਤੇ ਮੇਰੀ ਫਿੱਟੀ ਹੋਈ ਕੌਮ ਉੱਤੇ ਨਿਆਉਂ ਲਈ ਜਾ ਪਵੇਗੀ। 6ਯਹੋਵਾਹ ਦੀ ਤਲਵਾਰ ਲਹੂ ਨਾਲ ਲਿਬੜੀ ਹੋਈ ਹੈ, ਉਹ ਚਰਬੀ ਨਾਲ ਥਿੰਧਿਆਈ ਹੋਈ ਹੈ, ਲੇਲੀਆਂ ਅਰ ਬੱਕਰੀਆਂ ਦੇ ਲਹੂ ਨਾਲ, ਛੱਤਰਿਆਂ ਦੇ ਗੁਰਦੇ ਦੀ ਚਰਬੀ ਨਾਲ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ ਹੈ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਵਢਾਂਗਾ ਹੈ। 7ਜੰਗਲੀ ਸਾਨ੍ਹ ਉਨ੍ਹਾਂ ਦੇ ਨਾਲ ਲਹਿ ਆਉਣਗੇ, ਅਤੇ ਸਾਨ੍ਹਾਂ ਦੇ ਨਾਲ ਬਲਦ ਹੋਣਗੇ, ਓਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਓਹਨਾਂ ਦੀ ਧੂੜ ਚਰਬੀ ਨਾਲ ਥਿੰਧਿਆਈ ਜਾਵੇਗੀ। 8ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਕਾਰਨ ਇੱਕ ਵੱਟਾ ਦੇਣ ਦਾ ਵਰਹਾ।

ਯਸਾਯਾਹ 34:1-8

ਤਾਰਿਆਂ ਦਾ ਘੁਲ ਜਾਣਾ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਵੇਂ ਯਿਸੂ ਨੇ ਕਿਹਾ ਸੀ ਅਤੇ ਇਹ ਉਸਦੀ ਆਮਦ ਦੇ ਨਿਸ਼ਾਨ ਨੂੰ ਦੇਵੇਗਾ। ਨਬੀ ਯਸਾਯਾਹ (700 ਈ.ਪੂ.) ਇਸੇ ਘਟਨਾ ਦੀ ਭਵਿੱਖਬਾਣੀ ਕਰ ਰਿਹਾ ਹੈ। ਇਹ ਆਉਣ ਵਾਲੇ ਨਿਆਂ ਦੇ ਸਮੇਂ ਦਾ ਵਰਣਨ ਕਰ ਰਿਹਾ ਹੈ – ਅਰਥਾਤ ਧਰਮ ਨਾਲ ਸੰਸਾਰ ਦਾ ਨਿਆਂ ਕਰਨ ਲਈ ਮਸੀਹ ਦੇ ਆਉਣ ਦਾ ਸਮਾਂ। ਇਹ ਆਕਾਸ਼ ਵਿੱਚ ਬ੍ਰਿਸ਼ਭ ਦੇ ਨਾਲ ਵਿਖਾਇਆ ਗਿਆ ਹੈ, ਅਤੇ ਪੋਥੀ ਵਿੱਚ ਲਿਖਿਆ ਗਿਆ ਹੈ। ਉਹ ਨਿਆਈ ਵਜੋਂ ਆ ਰਿਹਾ ਹੈ।

ਬ੍ਰਿਸ਼ਭ ਰਾਸ਼ੀ ਦੀ ਕੁੰਡਲੀ

ਭਵਿੱਖਬਾਣੀ ਦੀਆਂ ਲਿਖਤਾਂ ਬ੍ਰਿਸ਼ਭ ਦੇ ‘ਹੋਰੋ’ ਅਰਥਾਤ ਘੜੀ ਦੀ ਨਿਸ਼ਾਨਦੇਹੀ ਇਸ ਤਰ੍ਹਾਂ ਕਰਦੀਆਂ ਹਨ।

6ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ 7ਅਤੇ ਓਸ ਨੇ ਵੱਡੀ ਅਵਾਜ਼ ਨਾਲ ਆਖਿਆ ਭਈ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ !।। 8ਉਹ ਦੇ ਪਿੱਛੋਂ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਭਈ ਢਹਿ ਪਈ ਬਾਬਲ ! ਉਹ ਵੱਡੀ ਨਗਰੀ ਢਹਿ ਪਈ ਜਿਹ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈ ਸਭਨਾਂ ਕੌਮਾਂ ਨੂੰ ਪਿਆਈ ਹੈ !।।

ਪਰਕਾਸ਼ ਦੀ ਪੋਥੀ 14:6-7

ਭਵਿੱਖਬਾਣੀ ਦੀਆਂ ਲਿਖਤਾਂ ਕਹਿੰਦੀਆਂ ਹਨ ਕਿ ਇਸ ਵਾਰ ਇਹ ਘੜੀ ਆਵੇਗੀ ਅਤੇ ਇਹ ਸਮਾਂ ਆ ਗਿਆ ਹੈ, ਜਿਹੜਾ ਕਿ ਪ੍ਰਾਚੀਨ ਜੋਤਿਸ਼ ਵਿਗਿਆਨ ਕੁੰਡਲੀ ਵਿੱਚ ਬ੍ਰਿਸ਼ਭ ਦਾ ਨਿਸ਼ਾਨ ਹੈ।

ਤੁਹਾਡੀ ਵੱਲੋਂ ਬ੍ਰਿਸ਼ਭ ਰਾਸ਼ੀ ਨੂੰ ਪੜਨਾ

ਤੁਸੀਂ ਅਤੇ ਮੈਂ ਅੱਜ ਹੇਠਾਂ ਦਿੱਤੇ ਤਰੀਕੇ ਨਾਲ ਬ੍ਰਿਸ਼ਭ ਰਾਸ਼ੀ ਨੂੰ ਪੜ੍ਹ ਕੇ ਇਸ ਦੀਆਂ ਗੱਲਾਂ ਨੂੰ ਆਪਣੇ ਜੀਉਣ ਵਿੱਚ ਲਾਗੂ ਕਰ ਸੱਕਦੇ ਹਾਂ।

ਬ੍ਰਿਸ਼ਭ ਤੁਹਾਨੂੰ ਦੱਸਦਾ ਹੈ ਕਿ ਅੰਤ ਇੰਨੇ ਵੱਡੇ ਧਮਾਕੇ ਨਾਲ ਆਵੇਗਾ ਕਿ ਅਸਮਾਨ ਦੀਆਂ ਸਾਰੀਆਂ ਰੌਸ਼ਨੀਆਂ ਬੁਝ ਜਾਣਗੀਆਂ। ਕਿਸੇ ਵੀ ਤਾਰੇ ਦੇ ਆਲੇ-ਦੁਆਲੇ ਕੋਈ ਗ੍ਰਹਿ ਨਹੀਂ ਹੋਵੇਗਾ ਜੋ ਉਸ ਨੂੰ ਰੌਸ਼ਨੀ ਦਵੇ। ਇਸ ਲਈ ਸਭ ਤੋਂ ਚੰਗਾ ਇਹ ਹੈ ਕਿ ਜਦੋਂ ਤੀਕੁਰ ਰੋਸ਼ਨੀ ਮਿਲ ਰਹੀ ਹੈ, ਉਦੋਂ ਤੀਕੁਰ ਆਪਣੇ ਸਮੇਂ ਦੀ ਸਹੀ ਵਰਤੋਂ ਕਰੋ। ਅਰੰਭ ਕਰਨ ਲਈ ਸਭ ਤੋਂ ਵਧੀਆ ਥਾਂ ਤੁਹਾਡੀ ਨਿਮਰਤਾ ਦੇ ਗੁਣਾਂ ‘ਤੇ ਕੰਮ ਕਰਨਾ ਹੈ ਕਿਉਂਕਿ ਪਰਮੇਸ਼ੁਰ ਹੰਕਾਰੀ ਲੋਕਾਂ ਦਾ ਵਿਰੋਧ ਕਰਦਾ ਹੈ, ਪ੍ਰੰਤੂ ਨਿਮਾਣਿਆਂ ਉੱਤੇ ਕਿਰਪਾ ਕਰਦਾ ਹੈ। ਦੂਏ ਸ਼ਬਦਾਂ ਵਿੱਚ, ਤੁਹਾਡੇ ਹੰਕਾਰ ਅਤੇ ਇਸ ਦੀ ਆਪਸ ਵਿੱਚ ਕੋਈ ਤੁਲਨਾ ਨਹੀਂ ਹੈ। ਅਤੇ ਉਸ ਦੇ ਆਉਣ ਦੀ ਆਵਾਜ਼ ‘ਤੇ ਤੁਸੀਂ ਉਸ ਸਮੇਂ ਉਸ ਤੋਂ ਦਇਆ ਪ੍ਰਾਪਤ ਕਰਨ ਦੀ ਭਾਲ ਵਿੱਚ ਹੋਵੋਗੇ। ਇੱਕ ਗੁਣ ਜੋ ਉਸ ਘੜੀ ਵਿੱਚ ਪਰਖਿਆ ਜਾਵੇਗਾ ਉਹ ਇਹ ਹੈ ਕਿ ਤੁਸੀਂ ਉਸਨੂੰ ਪ੍ਰੇਮ ਕਰਦੇ ਹੋ ਜਾਂ ਨਹੀਂ। ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸੀਂ ਉਸਨੂੰ ਪ੍ਰੇਮ ਕਰਦੇ ਹੋ? ਅਜਿਹਾ ਉਸ ਅਨੁਸਾਰ ਹੁੰਦਾ ਹੈ, ਜਿਸ ਵਿੱਚ ਤੁਸੀਂ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹੋ, ਜਿਹੜਾ ਇਹ ਦੱਸਦਾ ਹੈ ਕਿ ਤੁਸੀਂ ਉਸਨੂੰ ਪ੍ਰੇਮ ਕਰਦੇ ਹੋ। ਘੱਟੋ-ਘੱਟ, ਉਸਦੇ ਹੁਕਮਾਂ ਦੀ ਪਾਲਣਾ ਕਰਨ ਦਾ ਅਰਥ ਉਹਨਾਂ ਨੂੰ ਜਾਣਨਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ।

ਇਕ ਦੂਏ ਨੂੰ ਪ੍ਰੇਮ ਕਰਨਾ ਇਕ ਹੋਰ ਗੁਣ ਹੈ ਜਿਸ ਦੀ ਉਹ ਸਭ ਤੋਂ ਵੱਧ ਕਦਰ ਕਰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੇ ਕੋਲ ਪ੍ਰੇਮ ਕੀ ਹੈ ਇਸ ਬਾਰੇ ਇੱਕ ਵੱਖਰਾ ਹੀ ਨਜ਼ਰੀਆ ਹੋਵੇ, ਇਸ ਲਈ ਤੁਸੀਂ ਜਾਣਨਾ ਚਾਹੋਗੇ ਕਿ ਸੱਚੇ ਪ੍ਰੇਮ ਬਾਰੇ ਉਸਦਾ ਕੀ ਕਹਿਣਾ ਹੈ। ਉਸਦੇ ਪ੍ਰੇਮ ਦਾ ਵਿਚਾਰ ਤੁਹਾਨੂੰ ਕਿਸੇ ਵੀ ਰਿਸ਼ਤੇ ਵਿੱਚ ਬਹੁਤ ਦੂਰ ਲੈ ਜਾਵੇਗਾ, ਭਾਵੇਂ ਤੁਸੀਂ ਕੰਮ ‘ਤੇ ਹੋ, ਘਰ ਵਿੱਚ, ਜਾਂ ਭਾਵੇਂ ਕਿਸੇ ਦੇ ਨਾਲ ਰੋਮਾਂਸ ਵਿੱਚ ਹੋ। ਉਸ ਨੇ ਇਸਦੇ ਬਾਰੇ ਬਹੁਤ ਘੱਟ ਗੱਲਾਂ ਕੀਤੀਆਂ ਹਨ ਕਿ ਉਹ ਕਿੰਨਾਂ ਕੂ ਪ੍ਰੇਮ ਤੁਹਾਡੇ ਲਈ ਮਹਿਸੂਸ ਕਰਦਾ ਹੈ, ਪਰ ਇਸ ਬਾਰੇ ਜ਼ਿਆਦਾ ਗੱਲਾਂ ਕੀਤੀਆਂ ਕਿ ਪ੍ਰੇਮ ਤੁਹਾਨੂੰ ਕੀ ਕਰਨ ਲਈ ਮਜਬੂਰ ਕਰਦਾ ਹੈ ਅਤੇ ਕੀ ਨਹੀਂ। ਉਸ ਨੇ ਕਿਹਾ ਕਿ ਪ੍ਰੇਮ ਧੀਰਜੀ ਅਤੇ ਦਿਆਲੂ ਹੁੰਦਾ ਹੈ ਅਤੇ ਈਰਖਾ ਨਹੀਂ ਕਰਦਾ, ਸ਼ੇਖ਼ੀ ਨਹੀਂ ਮਾਰਦਾ ਅਤੇ ਹੰਕਾਰ ਨਹੀਂ ਕਰਦਾ। ਆਪਣੇ ਜੀਵਨ ਵਿੱਚ ਇਹਨਾਂ ਗੁਣਾਂ ਨੂੰ ਪੈਦਾ ਕਰਨ ਦਾ ਅਭਿਆਸ ਤੁਹਾਨੂੰ ਬ੍ਰਿਸ਼ਭ ਲਈ ਤਿਆਰ ਕਰਨ ਵਿੱਚ ਮਦਦ ਕਰੇਗਾ। ਅਖੀਰਲੇ ਵਿਚਾਰ ਦੇ ਤੌਰ ਤੇ, ਇਹ ਇਸ ਜਾਣਕਾਰੀ ਨੂੰ ਖੁੱਲ੍ਹ ਸੱਕਦਾ ਹੈ ਕਿ ‘ਸਦੀਵੀ ਖੁਸ਼ਖਬਰੀ’ ਕੀ ਸੀ ਜਿਸਦੀ ਮੁਨਾਦੀ ਸੁਰਗਦੂਤ ਨੇ ਸਾਰੀਆਂ ਕੌਮਾਂ ਨੂੰ ਕਰਨੀ ਸੀ।

ਰਾਸ਼ੀ ਦੀ ਕਹਾਣੀ ਵਿੱਚ ਜਾਣਾ ਅਤੇ ਬ੍ਰਿਸ਼ਭ ਦੀ ਡੂੰਘਿਆਈ ਵਿੱਚ ਜਾਣਾ

ਬ੍ਰਿਸ਼ਭ ਵਿੱਚ ਨਿਆਂ ਨੂੰ ਵਿਖਾਇਆ ਗਿਆ ਹੈ। ਮਿਥੁਨ ਰਾਸ਼ੀ ਇਸ ਤਸਵੀਰ ਨੂੰ ਪ੍ਰਗਟ ਕਰੇਗੀ ਕਿ ਇਸ ਨਿਆਂ ਵਿੱਚੋਂ ਲੰਘਣ ਵਾਲਿਆਂ ਦਾ ਕੀ ਹੋਵੇਗਾ। ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਕਹਾਣੀ ਦੇ ਆਧਾਰ ‘ਤੇ ਇੱਥੋਂ ਜਾਣਕਾਰੀ ਹਾਸਲ ਕਰੋ। ਕਹਾਣੀ ਕੰਨਿਆ ਤੋਂ ਅੰਰਭ ਹੁੰਦੀ ਹੈ।

ਪ੍ਰੰਤੂ ਬ੍ਰਿਸ਼ਭ ਰਾਸ਼ੀ ਨਾਲ ਜੁੜੀਆਂ ਗੱਲਾਂ ਨੂੰ ਡੂੰਘਿਆਈ ਨਾਲ ਸਮਝਣ ਲਈ ਹੇਠਾਂ ਦਿੱਤੀ ਗਈ ਜਾਣਕਾਰੀ ਨੂੰ ਵੇਖੇ

• ਰਾਜ ਵਾਂਗ – ‘ਮਸੀਹ’ ਦਾ ਕੀ ਅਰਥ ਹੈ?

• ਆਉਣ ਵਾਲੇ ਸ਼ਾਸਕ ਨੂੰ ਸਮਝਣ ਲਈ ਕੁਰੂਕਸ਼ੇਤਰ ਦੀ ਲੜਾਈ ਨੂੰ ਜਾਣਨਾ

• ਕਲਕੀ ਵਾਂਙੁ ਤਾਰਿਆਂ ਨੂੰ ਹਿਲਾਉਂਦੇ ਹੋਏ ਆਉਣਾ

Leave a Reply

Your email address will not be published. Required fields are marked *