Skip to content
Home » ਸੂਰਜ ਦੇ ਹੇਠ ਜੀਵਨ ਵਿੱਚ ਸੰਤੁਸ਼ਟੀ ਦੀ ਭਾਲ ਲਈ ਮਾਇਆ

ਸੂਰਜ ਦੇ ਹੇਠ ਜੀਵਨ ਵਿੱਚ ਸੰਤੁਸ਼ਟੀ ਦੀ ਭਾਲ ਲਈ ਮਾਇਆ

  • by

ਸੰਸਕ੍ਰਿਤ ਸ਼ਬਦ ਮਾਇਆ ਦਾ ਅਰਥ ਹੈ ‘ਉਹ ਨਹੀਂ ਜਿਹੜਾ’ ਵਿੱਖਦਾ ਹੈ ਅਤੇ ਇਸ ਲਈ ਇਹ ‘ਭਰਮ’ ਹੈ। ਵੱਖੋ-ਵੱਖਰੇ ਰਿਸ਼ੀ ਅਤੇ ਸਿਖਿਆ ਪ੍ਰਣਾਲੀਆਂ ਨੇ ਮਾਇਆ ਦੇ ਭਰਮ ਦੇ ਉੱਤੇ ਵੱਖੋ-ਵੱਖਰੇ ਤਰੀਕਿਆਂ ਨਾਲ ਜ਼ੋਰ ਦਿੱਤਾ ਹੈ, ਪਰ ਇਹ ਸਾਰੇ ਆਮ ਤੌਰ ਤੇ ਇਹੋ ਵਿਚਾਰ ਪ੍ਰਗਟ ਕਰਦੇ ਹਨ ਕਿ ਪਦਾਰਥ ਜਾਂ ਸਰੀਰ ਸਾਡੀ ਆਤਮਾ ਨੂੰ ਗਲਤ ਦਿਸ਼ਾ ਵੱਲ ਲੈ ਜਾ ਸੱਕਦਾ ਹੈ ਅਤੇ ਇਸ ਕਾਰਨ ਉਹ ਇਸਦੀ ਕੈਦ ਵਿੱਚ ਫਸਿਆ ਹੋਇਆ ਹੈ ਅਤੇ ਬੰਨ੍ਹਿਆ ਹੋਇਆ ਹੈ। ਸਾਡੀ ਆਤਮਾ ਪਦਾਰਥ ਅਰਥਾਤ ਸਰੀਰ ਨੂੰ ਕਾਬੂ ਕਰਨ ਦੀ ਅਤੇ ਇਸਦਾ ਅਨੰਦ ਲੈਣ ਦੀ ਇੱਛਿਆ ਰੱਖਦੀ ਹੈ। ਹਾਲਾਂਕਿ, ਅਜਿਹਾ ਕਰਦਿਆਂ ਹੋਇਆਂ, ਅਸੀਂ ਸਿਰਫ਼ ਵਾਸਨਾ, ਲੋਭ ਅਤੇ ਗੁੱਸੇ ਵਾਲੇ ਕੰਮਾਂ ਨੂੰ ਹੀ ਕਰਦੇ ਹਾਂ। ਅਕਸਰ ਅਸੀਂ ਫਿਰ ਦੁਬਾਰਾ ਆਪਣੀਆਂ ਕੋਸ਼ਿਸ਼ਾਂ ਨੂੰ ਦੁਗਣਾ ਕਰਦੇ ਹਾਂ, ਗਲਤਿਆਂ ਉੱਤੇ ਗਲਤਿਆਂ ਕਰਦੇ ਹਾਂ ਅਤੇ ਭੁਲੇਖੇ ਜਾਂ ਭਰਮ ਅਰਥ ਮਾਇਆ ਵਿੱਚ ਪੈ ਜਾਂਦੇ ਹਾਂ। ਇਸ ਤਰ੍ਹਾਂ ਮਾਇਆ ਇਕ ਵਾਵਰੋਲੋ ਵਾਂਙੁ ਕੰਮ ਕਰ ਸੱਕਦੀ ਹੈ, ਜਿਹੜੀ ਵੱਧ ਰਹੀ ਸ਼ਕਤੀ ਦੇ ਨਾਲ, ਜਿਆਦਾ ਤੋਂ ਜਿਆਦਾ ਚੀਜ਼ਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੀ ਚਲੀ ਜਾਂਦੀ ਹੈ, ਸਿੱਟੇ ਵਜੋਂ ਨਿਰਾਸ਼ਾ ਪੈਦਾ ਹੁੰਦੀ ਹੈ। ਮਾਇਆ ਇਹ ਵਿਸ਼ਵਾਸ ਕਰਨ ਦਾ ਸਿੱਟਾ ਕੱਢਦੀ ਹੈ ਕਿ ਜਿਹੜਾ ਅਸਥਾਈ ਹੈ ਉਸਦੀ ਸਥਾਈ ਕੀਮਤ ਹੈ, ਅਤੇ ਉਹ ਇਸ ਸੰਸਾਰ ਵਿੱਚ ਸਥਾਈ ਖ਼ੁਸ਼ੀ ਦੀ ਭਾਲ ਦੀ ਉਡੀਕ ਕਰ ਰਿਹਾ ਹੈ, ਜਿਸਨੂੰ ਇਹ ਪ੍ਰਦਾਨ ਨਹੀਂ ਕਰ ਸੱਕਦਾ ਹੈ।

ਬੁੱਧੀ ਉੱਤੇ ਲਿਖੀ ਹੋਈ ਆਪਣੇ ਆਪ ਵਿੱਚ ਖਾਸ ਤਾਮਿਲ ਪੁਸਤਕ, ਥਿਰੁਕੂਰਾਲ, ਮਾਇਆ ਦੇ ਬਿਆਨ ਅਤੇ ਇਸਦੇ ਪ੍ਰਭਾਵ ਦਾ ਇਸ ਤਰਾਂ ਵਰਣਨ ਕਰਦੀ ਹੈ:

“ਜੇ ਕੋਈ ਮੋਹ ਮਾਯਾ ਦੇ ਪਿਆਰ ਵਿੱਚ ਫਸ ਜਾਂਦਾ ਹੈ ਅਤੇ ਇਸ ਨੂੰ ਛੱਡਣ ਤੋਂ ਇਨਕਾਰ ਕਰਦਾ ਹੈ, ਤਾਂ ਦੁੱਖ ਉਸਨੂੰ ਆਪਣੀ ਫੜ੍ਹ ਤੋਂ ਨਹੀਂ ਜਾਣ ਦੇਵੇਗਾ।”

ਥਿਰੁਕੂਰਾਲ  35.347–348

ਇਬਰਾਨੀ ਵੇਦਾਂ ਵਿੱਚ, ਥਿਰੁਕੂਰਾਲ ਦੀ ਤਰ੍ਹਾਂ ਹੀ ਬੁੱਧ ਸਾਹਿਤ ਮਿਲਦਾ ਹੈ। ਇਸ ਬੁੱਧ ਜਾਂ ਸਿਆਣਪ ਦੇ ਉੱਤੇ ਲਿਖੇ ਹੋਏ ਕਵਿ ਸਾਹਿਤ ਦਾ ਲੇਖਕ ਸੁਲੇਮਾਨ ਸੀ। ਉਹ ਦੱਸਦਾ ਹੈ ਕਿ ਉਸਨੇ ਮਾਇਆ ਅਤੇ ਇਸ ਦੇ ਪ੍ਰਭਾਵਾਂ ਦਾ ਕਿਵੇਂ ਅਨੁਭਵ ਕੀਤਾ ਸੀ, ਜਦੋਂ ਉਸਨੇ ਆਪਣੇ ਜੀਵਨ ਨੂੰ ‘ਸੂਰਜ ਦੇ ਹੇਠਾਂ’ ਬਤੀਤ ਕੀਤਾ – ਭਾਵ, ਉਹ ਇਸ ਤਰ੍ਹਾਂ ਜੀਵਨ ਬਤੀਤ ਕਰਦਾ ਸੀ ਜਿਵੇਂ ਸਿਰਫ਼ ਪਦਾਰਥ ਦੀ ਹੀ ਕੀਮਤ ਹੈ ਅਤੇ ਇਹ ਪਦਾਰਥਕ ਸੰਸਾਰ ਵਿੱਚ ਸੂਰਜ ਦੇ ਹੇਠਾਂ ਜੀਵਨ ਬਤੀਤ ਕਰਦੇ ਹੋਏ ਸਥਾਈ ਖ਼ੁਸ਼ੀ ਦੀ ਭਾਲ ਕਰਨ ਲਈ ਮਹੱਤਵਪੂਰਣ ਹੈ।

ਸੂਰਜ ਦੇ ਹੇਠਾਂ ਮਾਇਆ ਦੇ ਪ੍ਰਤੀ ਸੁਲੇਮਾਨ ਦਾ ਤਜ਼ਰਬਾ

ਇਕ ਪ੍ਰਾਚੀਨ ਰਾਜਾ, ਸੁਲੇਮਾਨ ਆਪਣੀ ਬੁੱਧ ਲਈ ਮਸ਼ਹੂਰ ਸੀ, ਉਸਨੇ ਬਹੁਤ ਸਾਰੀਆਂ ਕਵਿਤਾਵਾਂ ਨੂੰ ਲਿਖਿਆ ਜਿਹੜੀਆਂ ਬਾਈਬਲ ਦੇ ਪੁਰਾਣੇ ਨੇਮ ਦਾ ਹਿੱਸਾ ਹਨ ਜਿਹੜਾ ਲਗਭਗ 950 ਈ. ਪੂ. ਵਿੱਚ ਲਿਖੀਆ ਗਈਆਂ ਸਨ। ਉਸ ਨੇ ਉਪਦੇਸ਼ਕ ਦੀ ਪੋਥੀ ਵਿੱਚ ਦੱਸਿਆ ਹੈ ਕਿ ਉਸ ਨੇ ਜੀਵਨ ਵਿੱਚ ਸੰਤੁਸ਼ਟੀ ਪ੍ਰਾਪਤੀ ਲਈ ਕੀ ਕੁੱਝ ਕੀਤਾ ਹੈ। ਉਹ ਲਿਖਦਾ ਹੈ:

1ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾਂ ਲਵਾਂਗਾ, ਸੋਂ ਸੁਖ ਭੋਗ, ਅਤੇ ਵੇਖੋ, ਇਹ ਭੀ ਵਿਅਰਥ ਸੀ 2ਮੈਂ ਹਾਸੀ ਨੂੰ ਆਖਿਆ, ਤੂੰ ਕਮਲੀ ਹੈਂ, ਅਤੇ ਅਨੰਦ ਨੂੰ, ਇਹ ਕੀ ਕਰਦਾ ਹੈਂ? 3ਮੈਂ ਆਪਣੇ ਮਨ ਵਿੱਚ ਜੁਗਤ ਵਿਚਾਰੀ ਭਈ ਮੈਂ ਆਪਣੇ ਸਰੀਰ ਨੂੰ ਮੈ ਪੀ ਕੇ ਖੁਸ਼ ਕਰਾਂ, ਪਰ ਇਉਂ ਜੋ ਮੇਰਾ ਮਨ ਬੁੱਧ ਵੱਲ ਲੱਗਾ ਰਹੇ, ਅਤੇ ਮੂਰਖਤਾਈ ਨੂੰ ਫੜ ਕੇ ਰੱਖਾਂ ਜਦ ਤੋੜੀ ਨਾ ਵੇਖਾਂ ਜੋ ਕਿਹੜਾ ਕੰਮ ਚੰਗਾ ਹੈ ਜੋ ਆਦਮ ਵੰਸ਼ੀ ਅਕਾਸ਼ ਦੇ ਹੇਠਾਂ ਆਪਣੇ ਜੀਉਣ ਦੇ ਥੋੜੇ ਜੇਹੇ ਦਿਨਾਂ ਵਿੱਚ ਕਰਨ 4ਮੈਂ ਵੱਡੇ ਵੱਡੇ ਕੰਮ ਕੀਤੇ। ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਾਈਆਂ 5ਮੈਂ ਆਪਣੇ ਲਈ ਬਗੀਚੇ ਅਤੇ ਬਾਗ ਬਣਾਏ ਅਤੇ ਓਹਨਾਂ ਵਿੱਚ ਭਾਂਤ ਭਾਂਤ ਦੇ ਫਲਾਂ ਵਾਲੇ ਬਿਰਛ ਲਾਏ 6ਮੈਂ ਆਪਣੇ ਹਰੇ ਬਿਰਛਾਂ ਦੀ ਰੱਖ ਨੂੰ ਸਿੰਜਣ ਦੇ ਲਈ ਤਲਾਓ ਬਣਾਏ 7ਮੈਂ ਟਹਿਲੀਏ ਅਤੇ ਟਹਿਲਣਾਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਟਹਿਲੀਏ ਵੀ ਸਨ, ਨਾਲੇ ਮੇਰੇ ਕੋਲ ਓਹਨਾਂ ਸਭਨਾਂ ਨਾਲੋਂ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸਨ ਵੱਗਾਂ ਅਤੇ ਇੱਜੜਾਂ ਦੀ ਵਧੀਕ ਜਾਏਦਾਦ ਹੈਸੀ 8ਮੈਂ ਸੋਨਾ ਅਤੇ ਚਾਂਦੀ ਅਤੇ ਪਾਤਸ਼ਾਹਾਂ ਅਤੇ ਸੂਬਿਆਂ ਦੇ ਖਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਵੱਯੇ ਅਤੇ ਗਾਉਣ ਵਾਲੀਆਂ ਅਤੇ ਆਦਮ ਵੰਸੀਆਂ ਲਈ ਮਨਮੋਹਣੀਆਂ ਸੁਰੀਤਾਂ ਬਹੁਤ ਸਾਰੀਆਂ ਪ੍ਰਾਪਤ ਕੀਤੀਆਂ 9ਸੋ ਮੈਂ ਵੱਡਾ ਹੋਇਆ ਅਤੇ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਹੋਏ ਨਾਲ ਓਹਨਾਂ ਸਭਨਾਂ ਨਾਲੋਂ ਬਹੁਤ ਵਾਧਾ ਕੀਤਾ, ਨਾਲੇ ਮੇਰੀ ਬੁੱਧ ਵੀ ਮੇਰੇ ਵਿੱਚ ਟਿਕੀ ਰਹੀ 10ਅਤੇ ਸਭ ਕੁਝ ਜੋ ਮੇਰੀਆਂ ਅੱਖੀਆ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਵਰਜਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ।

ਉਪਦੇਸ਼ਕ 2:1-10

ਅਮੀਰੀ, ਪ੍ਰਸਿੱਧੀ, ਸਿਆਣਪ, ਪਰਿਯੋਜਨਾਵਾਂ, ਔਰਤਾਂ, ਅਨੰਦ, ਰਾਜ, ਰੁਜ਼ਗਾਰ, ਸ਼ਰਾਬ, ਆਦਿ … ਸੁਲੇਮਾਨ ਕੋਲ ਇਹ ਸਭ ਕੁੱਝ ਸਨ – ਅਤੇ ਉਸ ਨੂੰ ਆਪਣੇ ਦਿਨਾਂ ਵਿੱਚ ਜਾਂ ਸਾਡੀ ਤੁਲਨਾ ਵਿੱਚ ਕਿਸੇ ਵੀ ਹੋਰ ਵਿਅਕਤੀ ਨਾਲੋਂ ਵਧੇਰੇ ਪ੍ਰਾਪਤ ਹੋਇਆ ਸੀ। ਆਈਨਸਟਾਈਨ ਦੀ ਅਕਲ, ਲਕਸ਼ਮੀ ਮਿੱਤਲ ਦੀ ਅਮੀਰੀ, ਅੰਬਾਨੀ ਭਰਾਵਾਂ ਜਾਂ ਰਤਨ ਟਾਟਾ ਦੀ ਦੌਲਤ, ਬਾਲੀਵੁੱਡ ਦੇ ਹੀਰੋ ਸਲਮਾਨ ਖਾਨ ਦਾ ਸਮਾਜਿਕ/ਜਿਨਸੀ ਜੀਵਨ, ਸ਼ਾਹੀ ਵੰਸ਼ ਤੋਂ ਹੋਣ ਦੀ ਮਿਸਾਲ, ਜਿਵੇਂ ਕਿ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ ਪ੍ਰਿੰਸ ਵਿਲੀਅਮ – ਇਹ ਸਭ ਚੀਜ਼ਾਂ ਇਸ ਇੱਕੋ ਵਿਅਕਤੀ ਦੇ ਵਿੱਚ ਮਿਲਦੀਆਂ ਹਨ। ਇਸ ਸੁਮੇਲ ਨੂੰ ਕੌਣ ਹਰਾ ਸੱਕਦਾ ਹੈ? ਤੁਸੀਂ ਸੋਚੋਗੇ ਕਿ ਉਹ ਸਾਰਿਆਂ ਲੋਕਾਂ ਵਿਚੋਂ ਇਕਲੌਤਾ ਵਿਅਕਤੀ ਹੋਵੇਗਾ ਜਿਸ ਦੇ ਕੋਲ ਜ਼ਰੂਰ ਹੀ ਸੰਤੁਸ਼ਟੀ ਸੀ।

ਉਸਦੇ ਦੁਆਰਾ ਲਿਖੀ ਹੋਈ ਇੱਕ ਹੋਰ ਕਵਿਤਾਵਾਂ ਦਾ ਸੰਗ੍ਰਹਿ, ਸਰੇਸ਼ਟ ਗੀਤ, ਉਹ ਵੀ ਬਾਈਬਲ ਵਿੱਚ ਹੀ ਮਿਲਦਾ ਹੈ, ਉਹ ਇਸਦੇ ਵਿੱਚ ਗਹਿਰੇ ਗਰਮ ਇਸ਼ਕ ਭਰੇ ਪਿਆਰ ਵਾਲੇ ਸੰਬੰਧ ਬਾਰੇ ਦੱਸਦਾ ਹੈ, ਜਿਹੜਾ ਉਸਦਾ ਕਿਸੇ ਦੇ ਨਾਲ ਚਲ ਰਿਹਾ ਸੀ – ਇਹ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਸਾਰੀ ਸੰਤੁਸ਼ਟੀ ਪ੍ਰਦਾਨ ਕਰਦੀ ਹੈ। ਪੂਰੀ ਕਵਿਤਾ ਇੱਥੇ ਦਿੱਤੀ ਗਈ ਹੈ। ਪਰ ਇੱਥੇ ਕਵਿਤਾ ਦਾ ਉਹੀ ਹਿੱਸਾ ਦਿੱਤਾ ਗਿਆ ਹੈ ਜਿਸ ਵਿੱਚ ਉਸਦੇ ਅਤੇ ਉਸਦੀ ਪ੍ਰੇਮਿਕਾ ਦੇ ਵਿੱਚ ਪਿਆਰ ਦੀ ਅਦਲਾ-ਬਦਲੀ ਕੀਤੀ ਗਈ ਹੈ।

9ਹੇ ਮੇਰੀ ਪ੍ਰੀਤਮਾ, ਮੈਂ ਤੈਨੂੰ ਆਪਣੀ ਘੋੜੀ ਨਾਲ

ਜਿਹੜੀ ਫ਼ਿਰਊਨ ਦੇ ਰਥਾਂ ਵਿੱਚ ਹੈ ਮਿਲਾਇਆ।

10ਤੇਰੀਆਂ ਗਲ੍ਹਾਂ ਬਾਲੀਆਂ ਨਾਲ ਸੋਹਣੀਆਂ ਹਨ,

ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ।

11ਅਸੀਂ ਤੇਰੇ ਲਈ ਸੋਨੇ ਦੇ ਹਾਰ

ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।।

12ਜਦ ਤੀਕ ਪਾਤਸ਼ਾਹ ਆਪਣੀ ਮੇਜ਼ ਤੇ ਸੀ,

ਮੇਰੇ ਜਟਾ ਮਾਸੀ ਦੀ ਸੁਗੰਧ ਉੱਡਦੀ ਰਹੀ।

13ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ,

ਜੋ ਮੇਰੀਆਂ ਛਾਤੀਆਂ ਵਿੱਚ ਰਾਤ ਕੱਟਦਾ ਹੈ।

14ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ,

ਏਨ ਗਦੀ ਦੇ ਬਗ਼ੀਚਿਆਂ ਵਿੱਚ ਹੈ।।

15ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ,

ਵੇਖ, ਤੂੰ ਰੂਪਵੰਤ ਹੈਂ,

ਤੇਰੀਆਂ ਅੱਖਾਂ ਕਬੂਤਰੀਆਂ ਹਨ।।

16ਹੇ ਮੇਰੇ ਬਾਲਮ ਵੇਖ,

ਤੂੰ ਰੂਪਵੰਤ ਹੈਂ, ਤੂੰ ਸੱਚ ਮੁੱਚ ਪ੍ਰੇਮ ਰੱਤਾ ਹੈਂ,

ਸਾਡੀ ਸੇਜ ਹਰੀ ਹੈ।

17ਸਾਡੇ ਘਰ ਦੇ ਸ਼ਤੀਰ ਦਿਆਰ ਦੇ,

ਸਾਡੀਆਂ ਕੜੀਆਂ ਸੂਰ ਦੀਆਂ ਹਨ।।

2:1ਮੈਂ ਸ਼ਾਰੋਨ ਦੀ ਨਰਗਸ,

ਤੇ ਦੂਣਾਂ ਦੀ ਸੋਸਨ ਹਾਂ।।

2ਜਿਵੇਂ ਸੋਸਨ ਝਾੜੀਆਂ ਦੇ ਵਿੱਚ

ਤਿਵੇਂ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ।।

3ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ

ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ।

ਮੈਂ ਵੱਡੀ ਚਾਹ ਨਾਲ ਉਸ ਦੇ ਸਾਯੇ ਵਿੱਚ ਬੈਠੀ ਸਾਂ,

ਉਸ ਦਾ ਫਲ ਤੇਰੇ ਤਾਲੂ ਨੂੰ ਮਿੱਠਾ ਲੱਗਦਾ ਸੀ।

4ਉਹ ਮੈਨੂੰ ਦਾਉਤ-ਖ਼ਾਨੇ ਨੂੰ ਲੈ ਆਇਆ,

ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।

5ਮੈਨੂੰ ਸੌਗੀ ਨਾਲ ਸਹਾਰਾ ਦਿਓ,

ਸੇਆਂ ਨਾਲ ਮੈਨੂੰ ਨਰੋਆ ਕਰੋ,

ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ।

6ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ,

ਅਤੇ ਉਸ ਦਾ ਸੱਜਾ ਹੱਥਾ ਮੈਨੂੰ ਘੇਰੇ ਵਿੱਚ ਲੈਂਦਾ!

7ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ,

ਅਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ,

ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ,

ਜਦ ਤੀਕ ਉਹ ਨੂੰ ਨਾ ਭਾਵੇ!

ਸਰੇਸ਼ਟ ਗੀਤ 1:9-2:7

ਲਗਭਗ 3000 ਸਾਲ ਪੁਰਾਣੀ ਇਸ ਕਵਿਤਾ ਵਿੱਚ ਬਾਲੀਵੁੱਡ ਦੀਆਂ ਸਰਬੋਤਮ ਪਿਆਰ ਵਾਲੀਆਂ ਫਿਲਮਾਂ ਦਾ ਤੀਬਰ ਇਸ਼ਕ ਵੇਖਣ ਨੂੰ ਮਿਲਦਾ ਹੈ। ਦਰਅਸਲ, ਬਾਈਬਲ ਦਰਜ਼ ਕਰਦੀ ਹੈ ਕਿ ਉਸ ਨੇ ਆਪਣੀ ਵੱਡੀ ਅਮੀਰੀ ਦੇ ਕਾਰਨ ਆਪਣੇ ਲਈ 700 ਪਤਨੀਆਂ ਪ੍ਰਾਪਤ ਕੀਤੀਆਂ! ਇਹ ਬਾਲੀਵੁੱਡ ਜਾਂ ਹਾਲੀਵੁੱਡ ਦੇ ਕਿਸੇ ਵੀ ਸਫਲ ਪ੍ਰੇਮੀਆਂ ਨਾਲੋਂ ਜ਼ਿਆਦਾ ਹੈ। ਇਸ ਲਈ ਤੁਸੀਂ ਸੋਚੋਗੇ ਕਿ ਉਹ ਜ਼ਰੂਰ ਐਨੇ ਜਿਆਦਾ ਪਿਆਰ ਨਾਲੋਂ ਸੰਤੁਸ਼ਟ ਹੋਇਆ ਹੋਵੇਗਾ। ਪਰ ਫਿਰ ਵੀ ਇਸ ਤਰ੍ਹਾਂ ਦੇ ਸਾਰੇ ਪਿਆਰ, ਹਰ ਤਰ੍ਹਾਂ ਦੀ ਅਮੀਰੀ, ਹਰ ਤਰ੍ਹਾਂ ਦੀ ਪ੍ਰਸਿੱਧੀ ਅਤੇ ਗਿਆਨ ਨੂੰ ਰੱਖਣ ਤੋਂ ਬਾਅਦ ਵੀ – ਉਹ ਇੰਝ ਕਹਿੰਦਾ ਹੈ:

1ਯਰੂਸ਼ਲਮ ਦੇ ਪਾਤਸ਼ਾਹ ਦਾਊਦ ਦੇ ਪੁੱਤ੍ਰ ਉਪਦੇਸ਼ਕ ਦੇ ਬਚਨ। 2ਉਪਦੇਸ਼ਕ ਆਖਦਾ ਹੈ, ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਸਭ ਕੁਝ ਵਿਅਰਥ ਹੈ! 3ਆਦਮੀ ਨੂੰ ਉਸ ਦੇ ਸਾਰੇ ਧੰਦੇ ਤੋਂ, ਜੋ ਉਹ ਸੂਰਜ ਦੇ ਹੇਠ ਕਰਦਾ ਹੈ, ਕੀ ਲਾਭ ਹੁੰਦਾ ਹੈ? 4ਇੱਕ ਪੀੜੀ ਚੱਲੀ ਜਾਂਦੀ ਹੈ, ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ 5ਸੂਰਜ ਚੜ੍ਹਦਾ ਹੈ ਅਤੇ ਸੂਰਜ ਲਹਿੰਦਾ ਹੈ, ਅਤੇ ਆਪਣੇ ਥਾਂ ਲਈ ਜਿੱਥੋਂ ਉਹ ਚੜ੍ਹਦਾ ਹੈ ਘਰਕਦਾ ਜਾਂਦਾ ਹੈ। 6ਪੌਣ ਦੱਖਣ ਵੱਲ ਚੱਲੀ ਜਾਂਦੀ, ਫੇਰ ਉੱਤਰ ਵੱਲ ਮੁੜ ਪੈਂਦੀ ਹੈ, ਇਹ ਸਦਾ ਭੌਂਦੀ ਫਿਰਦੀ ਹੈ, ਅਤੇ ਆਪਣੇ ਗੇੜਾਂ ਅਨੁਸਾਰ ਮੁੜ ਜਾਂਦੀ ਹੈ।

7ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ ਹਨ, ਉੱਥੇ ਹੀ ਮੁੜ ਜਾਂਦੀਆਂ ਹਨ। 8ਏਹਨਾਂ ਸਾਰੀਆਂ ਗੱਲਾਂ ਨਾਲ ਥਕਾਉਣਾ ਹੈ, ਇਹ ਗੱਲ ਮਨੁੱਖ ਬੋਲ ਨਹੀਂ ਸੱਕਦਾ, ਅੱਖ ਵੇਖਣ ਨਾਲ ਨਹੀਂ ਰੱਜਦੀ, ਅਤੇ ਕੰਨ ਸੁਣਨ ਨਾਲ ਨਹੀਂ ਭਰਦਾ। 9ਜੋ ਹੋਇਆ ਓਹੋ ਫੇਰ ਹੋਵੇਗਾ, ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ, ਅਤੇ ਸੂਰਜ ਦੇ ਹੇਠ ਕੋਈ ਨਵੀਂ ਗੱਲ ਨਹੀਂ। 10ਭਲਾ, ਕੋਈ ਅਜਿਹੀ ਗੱਲ ਹੈ ਜਿਹ ਨੂੰ ਅਸੀਂ ਆਖ ਸੱਕੀਏ, ਲਓ, ਵੇਖੋ, ਏਹ ਨਵੀਂ ਹੈ? ਓਹ ਤਾਂ ਪਹਿਲਾਂ ਪੁਰਾਣਿਆਂ ਸਮਿਆਂ ਵਿੱਚ ਹੋਈ, ਜੋ ਸਾਥੋਂ ਅੱਗੇ ਸਨ।

11ਪਹਿਲੀਆਂ ਗੱਲਾਂ ਦਾ ਕੁਝ ਚੇਤਾ ਨਹੀਂ, ਅਤੇ ਆਉਣ ਵਾਲੀਆਂ ਗੱਲਾਂ ਦਾ ਓਹਨਾਂ ਦੇ ਪਿੱਛੇ ਆਉਣ ਵਾਲਿਆਂ ਨੂੰ ਕੋਈ ਚੇਤਾ ਨਾ ਰਹੇਗਾ।। 12ਮੈਂ ਉਪਦੇਸ਼ਕ ਯਰੂਸ਼ਲਮ ਵਿੱਚ ਇਸਰਾਏਲ ਉੱਤੇ ਪਾਤਸ਼ਾਹ ਸਾਂ 13ਅਤੇ ਮੈਂ ਆਪਣਾ ਮਨ ਲਾਇਆ ਭਈ ਜੋ ਕੁਝ ਅਕਾਸ਼ ਦੇ ਹੇਠ ਵਰਤਦਾ ਹੈ, ਬੁੱਧ ਨਾਲ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ੁਰ ਨੇ ਆਦਮੀ ਦੀ ਵੰਸ ਨੂੰ ਕਰੜੀ ਕਸ਼ਟਣੀ ਦਿੱਤੀ ਹੈ ਜਿਹ ਦੇ ਵਿੱਚ ਓਹ ਲੱਗੇ ਰਹਿਣ 14ਮੈਂ ਓਹਨਾਂ ਸਾਰਿਆਂ ਕੰਮਾਂ ਨੂੰ ਡਿੱਠਾ ਜੋ ਅਕਾਸ਼ ਦੇ ਹੇਠ ਹੁੰਦੇ ਹਨ, ਅਤੇ ਵੇਖੋ, ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸਨ!

ਉਪਦੇਸ਼ਕ 1:1-14

11ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਜੋ ਮੈਂ ਕੰਮ ਕਰਨ ਦੇ ਵਿੱਚ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।। 12ਤਾਂ ਮੈਂ ਬੁੱਧ ਅਤੇ ਸੁਦਾ ਅਤੇ ਮੂਰਖਤਾਈ ਦੇ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਆਦਮੀ ਜੋ ਪਾਤਸ਼ਾਹ ਦੇ ਪਿੱਛੋਂ ਆਵੇਗਾ, ਕੀ ਕਰੇ? ਬੱਸ, ਓਹੋ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ 13ਤਦ ਮੈਂ ਡਿੱਠਾ ਭਈ ਜਿਵੇਂ ਚਾਨਣ ਅਨ੍ਹੇਰੇ ਨਾਲੋਂ ਉੱਤਮ ਹੈ ਤਿਵੇਂ ਹੀ ਮੂਰਖਤਾਈ ਨਾਲੋਂ ਬੁੱਧ ਸਰੇਸ਼ਟ ਹੈ 14ਬੁੱਧਵਾਨ ਦੀਆਂ ਅੱਖੀਆਂ ਸਿਰ ਵਿੱਚ ਰਹਿੰਦੀਆਂ ਸਨ, ਪਰ ਮੂਰਖ ਅਨ੍ਹੇਰੇ ਵਿੱਚ ਤੁਰਦਾ ਹੈ। ਤਾਂ ਵੀ ਮੈਂ ਜਾਣ ਲਿਆ ਜੋ ਸਭਨਾਂ ਲਈ ਇੱਕੋ ਬੀਤਦੀ ਹੈ 15ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੇਹੀਕੁ ਮੂਰਖ ਉੱਤੇ ਬੀਤਦੀ ਹੈ ਤੇਹੀ ਮੇਰੇ ਉੱਤੇ ਬੀਤੇਗੀ, ਤਾਂ ਫੇਰ ਮੈਂ ਵਧੀਕ ਬੁੱਧਵਾਨ ਕਿਉਂ ਬਣਿਆ? ਸੋ ਮੈਂ ਆਪਣੇ ਮਨ ਵਿੱਚ ਆਖਿਆ ਭਈ ਇਹ ਵੀ ਵਿਅਰਥ ਹੀ ਹੈ। 16ਕਿਉਂ ਜੋ ਨਾ ਤਾਂ ਬੁੱਧਵਾਨ ਦਾ ਅਤੇ ਨਾ ਮੂਰਖ ਦਾ ਚੇਤਾ ਸਦਾ ਤਾਈਂ ਰਹੇਗਾ, ਏਸ ਲਈ ਭਈ ਆਉਂਣ ਵਾਲਿਆਂ ਸਮਿਆਂ ਵਿੱਚ ਸੱਭੋ ਕੁਝ ਵਿੱਸਰ ਜਾਵੇਗਾ। ਬੁੱਧਵਾਨ ਕਿਸ ਤਰ੍ਹਾਂ ਮਰਦਾ ਹੈ? ਓਸੇ ਤਰ੍ਹਾਂ ਜਿੱਕਰ ਮੂਰਖ! 17ਸੋ ਮੈਂ ਜੀਉਣ ਤੋਂ ਅੱਕ ਗਿਆ ਕਿਉਂ ਜੋ ਉਹ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ ਏਸ ਲਈ ਜੋ ਸਭ ਵਿਅਰਥ ਅਤੇ ਹਵਾ ਦਾ ਫੱਕਣਾ ਹੈ 18ਸਗੋਂ ਮੈਂ ਆਪਣੇ ਸਾਰੇ ਮਿਹਨਤ ਦੇ ਕੰਮ ਨਾਲ ਜੋ ਸੂਰਜ ਦੇ ਹੇਠ ਕੀਤਾ ਸੀ ਅੱਕ ਗਿਆ ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਜੋ ਮੈਥੋਂ ਪਿੱਛੋਂ ਆਵੇਗਾ ਛੱਡਣਾ ਪਵੇਗਾ। 19ਕੌਣ ਜਾਣਦਾ ਹੈ ਜੋ ਉਹ ਬੁੱਧਵਾਨ ਹੋਵੇਗਾ ਯਾ ਮੂਰਖ? ਤਾਂ ਵੀ ਉਹ ਮੇਰੀ ਸਾਰੀ ਮਿਹਨਤ ਦੇ ਕੰਮ ਉੱਤੇ ਜੋ ਮੈਂ ਕੀਤਾ ਅਤੇ ਜਿਹ ਦੇ ਉੱਤੇ ਸੂਰਜ ਦੇ ਹੇਠ ਮੈਂ ਆਪਣੀ ਬੁੱਧ ਖਰਚ ਕੀਤੀ, ਮਾਲਕ ਬਣੇਗਾ! ਇਹ ਵੀ ਵਿਅਰਥ ਹੈ 20ਤਦ ਮੈਂ ਮੁੜਿਆ ਅਤੇ ਆਪਣੇ ਮਨ ਨੂੰ ਉਸ ਸਾਰੇ ਕੰਮ ਤੋਂ ਜੋ ਮੈਂ ਸੂਰਜ ਦੇ ਹੇਠ ਕੀਤਾ ਸੀ ਨਿਰਾਸ ਕੀਤਾ 21ਕਿਉਂ ਜੋ ਇੱਕ ਜਣਾ ਹੈ ਜਿਹ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਛੱਡ ਜਾਵੇਗਾ ਭਈ ਉਹ ਦੀ ਵੰਡ ਹੋਵੇ। ਇਹ ਵੀ ਵਿਅਰਥ ਅਤੇ ਡਾਢੀ ਬਿਪਤਾ ਹੈ 22ਭਲਾ, ਆਦਮੀ ਨੂੰ ਆਪਣੇ ਸਾਰੇ ਧੰਦੇ ਅਤੇ ਮਨ ਦੇ ਕਸ਼ਟ ਤੋਂ ਜੋ ਉਹ ਨੇ ਸੂਰਜ ਦੇ ਹੇਠ ਕੀਤਾ ਸੀ ਕੀ ਲਾਭ ਹੁੰਦਾ ਹੈ? 23ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮਿਹਨਤ ਸੋਗ ਹੈ ਸਗੋਂ ਉਹ ਦੇ ਮਨ ਨੂੰ ਰਾਤੀਂ ਵੀ ਅਰਾਮ ਨਹੀਂ ਕੀਤਾ ਹੁੰਦਾ। ਇਹ ਵੀ ਵਿਅਰਥ ਹੈਂ!।।

ਉਪਦੇਸ਼ਕ 2:11-23

ਉਸਦੇ ਦੁਆਰਾ ਵਿਖਾਇਆ ਗਿਆ ਅਨੰਦ, ਅਮੀਰੀ, ਕੰਮ, ਤਰੱਕੀ, ਇਸ਼ਕ ਭਰਿਆ ਪਿਆਰ ਅਖੀਰ  ਵਿੱਚ ਸੰਤੁਸ਼ਟੀ ਦਾ ਵਾਅਦਾ ਕਰਦਾ ਹੈ, ਜਿਹੜਾ ਕਿ ਸਿਰਫ਼ ਇੱਕ ਭਰਮ ਸੀ। ਪਰ ਅੱਜ ਵੀ ਤੁਸੀਂ ਅਤੇ ਮੈਂ ਇਸੇ ਹੀ ਸੰਦੇਸ਼ ਨੂੰ ਸੁਣਦੇ ਹਾਂ ਕਿ ਸੰਤੁਸ਼ਟੀ ਦਾ ਇਹੋ ਰਾਹ ਯਕੀਨੀ ਹੈ। ਸੁਲੇਮਾਨ ਦੇ ਕਾਵ ਸਾਹਿਤ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਉਸਨੂੰ ਇਨ੍ਹਾਂ ਤਰੀਕਿਆਂ ਤੋਂ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ ਸੀ।

ਜੀਵਨ ਦੇ ਨਾਲ-ਨਾਲ, ਸੁਲੇਮਾਨ ਨੇ ਆਪਣੇ ਕਾਵ ਸਾਹਿਤ ਵਿੱਚ ਮੌਤ ਦੇ ਵਿਸ਼ਿਆਂ ਦੀ ਵੀ ਝਲਕ ਨੂੰ ਵਿਖਾਇਆ ਹੈ:

19ਕਿਉਂਕਿ ਜੋ ਕੁਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,-ਜਿੱਕਰ ਇਹ ਮਰਦਾ ਹੈ ਓਸੇ ਤਰ੍ਹਂ ਉਹ ਮਰਦਾ ਹੈ, – ਹਾਂ ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ ਸਭ ਵਿਅਰਥ ਹੈ! 20ਸਾਰਿਆਂ ਦੇ ਸਾਰੇ ਇੱਕ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ 21ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ?

ਉਪਦੇਸ਼ਕ 3:19-21

2ਸਭ ਕੁਝ ਜੋ ਹੁੰਦਾ ਹੈ ਸਾਰਿਆਂ ਉੱਤੇ ਇੱਕੋ ਜਿਹਾ ਬੀਤਦਾ ਹੈ। ਧਰਮੀ ਅਤੇ ਦੁਸ਼ਟ ਉੱਤੇ, ਭਲੇਮਾਣਸ, ਪਾਕ ਅਤੇ ਪਲੀਤ ਉੱਤੇ, ਜਿਹੜਾ ਬਲੀ ਚੜ੍ਹਾਉਂਦਾ ਹੈ ਉਸ ਉੱਤੇ ਅਤੇ ਜਿਹੜਾ ਬਲੀ ਨਹੀਂ ਚੜ੍ਹਾਉਂਦਾ ਹੈ ਉਸ ਉੱਤੇ ਇੱਕੋ ਜਿਹੀ ਗੱਲ ਬੀਤਦੀ ਹੈ, ਜਿਹਾ ਭਲਾਮਾਣਸ ਹੈ ਜਿਹਾ ਹੀ ਪਾਪੀ, ਜਿਹਾ ਸੌਂਹ ਖਾਣ ਵਾਲਾ ਹੈ ਤਿਹਾ ਹੀ ਉਹ ਹੈ ਜੋ ਸੌਂਹ ਤੋਂ ਡਰਦਾ ਹੈ 3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹੀ ਬੀਤਦੀ ਹੈ, ਹਾਂ, ਆਦਮ ਵੰਸ ਦਾ ਮਨ ਵੀ ਬਦੀ ਨਾਲ ਭਰਪੂਰ ਹੈ ਅਤੇ ਜਦ ਤੋੜੀ ਓਹ ਜੀਉਂਦੇ ਹਨ ਉਨ੍ਹਾਂ ਦੇ ਮਨ ਵਿੱਚ ਸੁਦਾਪੁਣਾ ਰਹਿੰਦਾ ਹੈ ਅਤੇ ਇਹ ਦੇ ਪਿੱਛੋਂ ਫੇਰ ਮੁਰਦਿਆਂ ਵਿੱਚ ਚਲੇ ਜਾਂਦੇ ਹਨ 4ਜਿਹੜਾ ਸਾਰੇ ਜੀਉਂਦਿਆਂ ਵਿੱਚ ਰਲਿਆ ਹੈ ਉਹ ਦੇ ਲਈ ਆਸ ਹੈ ਕਿਉਂ ਜੋ ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ 5ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।

ਉਪਦੇਸ਼ਕ 9:2-5

ਬਾਈਬਲ, ਇਕ ਪਵਿੱਤਰ ਪੁਸਤਕ, ਅਮੀਰੀ ਅਤੇ ਪਿਆਰ ਦੀ ਪ੍ਰਾਪਤੀ ਬਾਰੇ ਕਵਿ ਸਾਹਿਤ ਦਾ ਵਰਣਨ ਕਿਉਂ ਕਰਦੀ ਹੈ – ਕਿਉਂਕਿ ਇਹ ਉਹ ਚੀਜ਼ਾਂ ਹਨ ਜਿਹੜੀਆਂ ਅਸੀਂ ਪਵਿੱਤਰਤਾਈ ਨਾਲ ਨਹੀਂ ਜੋੜਦੇ ਹਾਂ? ਸਾਡੇ ਵਿੱਚੋਂ ਬਥੇਰੇ ਲੋਕ ਆਸ ਕਰਦੇ ਹਨ ਕਿ ਪਵਿੱਤਰ ਪੁਸਤਕਾਂ ਨੂੰ ਜੀਵਨ ਬਤੀਤ ਕਰਨ ਲਈ ਤਪੱਸਿਆ, ਧਰਮ ਅਤੇ ਨੈਤਿਕ ਵਿਚਾਰਧਾਰਾਵਾਂ ਬਾਰੇ ਵਿਚਾਰ ਵਟਾਂਦਰਾ ਹੀ ਕਰਨ ਚਾਹੀਦਾ ਹੈ। ਅਤੇ ਸੁਲੇਮਾਨ ਬਾਈਬਲ ਵਿੱਚ ਮੌਤ ਬਾਰੇ ਅਜਿਹੇ ਅਖੀਰਲੇ ਅਤੇ ਨਿਰਾਸ਼ਾਵਾਦੀ ਢੰਗੀ ਨਾਲ ਕਿਉਂ ਲਿਖਦਾ ਹੈ?

ਸੁਲੇਮਾਨ ਦੁਆਰਾ ਲਿਆ ਗਿਆ ਰਾਹ, ਜੋ ਕਿ ਆਮ ਤੌਰ ‘ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਖੁਦ ਦੇ ਲਈ ਜੀਵਨ ਵਤੀਤ ਕਰਨ ਵਿੱਚ ਸੀ, ਭਾਵੇਂ ਉਸ ਨੂੰ ਇੰਨ੍ਹਾਂ ਦੀ ਪ੍ਰਾਪਤੀ ਲਈ ਕਿਸੇ ਵੀ ਤਰੀਕੇ, ਅਨੰਦ ਜਾਂ ਆਦਰਸ਼ ਦੀ ਹੀ ਚੋਣ ਕਿਉਂ ਨਾ ਕਰਨੀ ਪਈ ਹੋਵੇ। ਪਰ ਇਸਦਾ ਅੰਤ ਸੁਲੇਮਾਨ ਦੇ ਲਈ ਚੰਗਾ ਨਹੀਂ ਹੋਇਆ – ਸੰਤੁਸ਼ਟੀ ਅਸਥਾਈ ਅਤੇ ਧੋਖੇ ਦੇਣ ਵਾਲੀ ਸੀ। ਬਾਈਬਲ ਉਸਦੀ ਕਵਿਤਾਵਾਂ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਦੇ ਤੌਰ ਤੇ ਕੰਮ ਕਰਦੀ ਹੈ – “ਉੱਥੇ ਨਾ ਜਾਓ – ਉਹ ਤੁਹਾਨੂੰ ਨਿਰਾਸ਼ ਕਰਨਗੀਆਂ!” ਕਿਉਂਕਿ ਲਗਭਗ ਅਸੀਂ ਸਾਰੇ ਲੋਕ ਉਸੇ ਰਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਜਿਸਦੇ ਉੱਤੇ ਸੁਲੇਮਾਨ ਚਲਿਆ ਸੀ, ਇਸ ਲਈ ਉਸੇ ਵੇਲੇ ਸਿਆਣੇ ਹੋਵੇਗਾਂ ਜਦੋਂ ਅਸੀਂ ਉਸ ਦੀ ਗੱਲਾਂ ਨੂੰ ਸੁਣਦੇ ਹਾਂ।

ਇੰਜੀਲ – ਸੁਲੇਮਾਨ ਦੀਆਂ ਕਵਿਤਾਵਾਂ ਦਾ ਉੱਤਰ ਦਿੰਦਾ ਹੋਇਆ

ਯਿਸੂ ਮਸੀਹ (ਯਿਸੂ ਸਤਿਸੰਗ) ਸ਼ਾਇਦ ਬਾਈਬਲ ਵਿੱਚ ਮਿਲਣ ਵਾਲਾ ਸਭਨਾਂ ਤੋਂ ਮਸ਼ਹੂਰ ਵਿਅਕਤੀ ਹੈ। ਉਸ ਨੇ ਵੀ ਜੀਵਨ ਦੇ ਬਾਰੇ ਇਹ ਬਿਆਨ ਦਿੱਤਾ ਹੈ। ਅਸਲ ਵਿੱਚ ਉਸਨੇ ਇੰਝ ਕਿਹਾ:

“… ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ”

ਯੂਹੰਨਾ 10:10

28ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ 29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ 30ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।

ਮੱਤੀ 11:28-30

ਜਦੋਂ ਯਿਸੂ ਕਹਿੰਦਾ ਹੈ ਕਿ ਉਹ ਵਿਅਰਥ ਅਤੇ ਨਿਰਾਸ਼ਾ ਲਈ ਉੱਤਰ ਦਿੰਦਾ ਹੈ, ਜਿਸਦੇ ਵਿੱਖੇ ਸੁਲੇਮਾਨ ਨੇ ਆਪਣੀਆਂ ਕਵਿਤਾਵਾਂ ਵਿੱਚ ਲਿਖਿਆ ਸੀ। ਤਾਂ ਸ਼ਾਇਦ, ਹੋ ਸੱਕਦਾ ਹੈ ਕਿ, ਇੱਥੇ ਸੁਲੇਮਾਨ ਦੀ ਬੰਦ-ਗਲੀ ਦੇ ਲਈ ਉੱਤਰ ਮਿਲਦਾ ਹੈ। ਕੁਲ ਮਿਲਾ ਕੇ ਇੰਜੀਲ  ਦਾ ਸ਼ਾਬਦਿਕ ਅਰਥ ‘ਖੁਸ਼ਖਬਰੀ’ ਹੈ। ਕੀ ਖੁਸ਼ਖਬਰੀ ਅਸਲ ਵਿੱਚ ਚੰਗੀ ਖ਼ਬਰ  ਹੈ? ਇਸ ਦੇ ਉੱਤਰ ਦੀ ਪ੍ਰਾਪਤੀ ਲਈ, ਸਾਨੂੰ ਇੰਜੀਲ ਦੀ ਸਮਝ ਦੀ ਲੋੜ ਹੈ। ਉਸੇ ਸਮੇਂ, ਸਾਨੂੰ ਇੰਜੀਲ ਦੇ ਬਾਰੇ ਤਰਕ ਨਾਲ ਵੀ ਸੋਚਣ ਦੀ ਲੋੜ ਹੈ – ਅਰਥਾਤ ਖੁਸ਼ਖਬਰੀ ਦੇ ਅਲੋਚਕ ਹੋਣ ਦੇ ਬਗੈਰ ਖੁਸ਼ਖਬਰੀ ਦੇ ਦਾਅਵਿਆਂ ਦੀ ਜਾਂਚ ਪੜਚੋਲ ਕਰਨੀ।

ਜਿਵੇਂ ਕਿ ਮੈਂ ਆਪਣੀ ਕਹਾਣੀ ਵਿੱਚ ਸਾਂਝਿਆਂ ਕੀਤਾ ਹੈ, ਇਸ ਲਈ ਇਹ ਉਹ ਸਫ਼ਰ ਸੀ ਜਿਸਨੂੰ ਮੈਂ ਲਿਆ ਸੀ। ਇਸ ਵੈਬਸਾਈਟ ਦੇ ਵਿੱਚ ਦਿੱਤੇ ਹੋਏ ਲੇਖ ਤੁਹਾਡੇ ਲਈ ਖੁਸ਼ਖਬਰੀ ਦੀ ਖੋਜਬੀਨ ਕਰਨ ਲਈ ਹਨ। ਯਿਸੂ ਮਸੀਹ ਦੇ ਦੇਹਧਾਰਨ ਤੋਂ ਅਰੰਭ ਕਰਨਾ ਇੱਕ ਚੰਗੀ ਸ਼ੁਰੂਆਤ ਹੋਵੇਗੀ।

Leave a Reply

Your email address will not be published. Required fields are marked *