Skip to content
Home » ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਸਿੰਘ ਰਾਸ਼ੀ

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਸਿੰਘ ਰਾਸ਼ੀ

  • by

ਸਿੰਘ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਸ਼ੇਰ ਜਾਂ ਸਿੰਘ ਤੋਂ ਆਇਆ ਹੈ। ਪ੍ਰਾਚੀਨ ਰਾਸ਼ੀ ਦੇ ਆਧੁਨਿਕ ਜੋਤਿਸ਼ ਵਿਗਿਆਨ ਨੂੰ ਪੜ੍ਹਨ ਵਿੱਚ, ਤੁਸੀਂ ਪ੍ਰੇਮ, ਚੰਗੀ ਕਿਸਮਤ, ਸਿਹਤ ਅਤੇ ਆਪਣੀ ਸ਼ਖਸੀਅਤ ਬਾਰੇ ਸਮਝ ਪ੍ਰਾਪਤ ਕਰਨ ਲਈ ਸਿੰਘ ਦੀ ਇਸ ਕੁੰਡਲੀ ਤੋਂ ਸਲਾਹ ਨੂੰ ਪ੍ਰਾਪਤ ਕਰਦੇ ਹੋ।

ਪਰ ਕੀ ਬਜੂਰਗਾਂ ਨੇ ਸਿੰਘ ਰਾਸ਼ੀ ਨੂੰ ਇਸ ਤਰ੍ਹਾਂ ਪੜ੍ਹਿਆ ਸੀ?

ਇਸਦਾ ਅਸਲ ਵਿੱਚ ਕੀ ਅਰਥ ਸੀ?

ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਜੋਤਿਸ਼ ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…

ਅਸੀਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਖੋਜ ਕੀਤੀ, ਅਤੇ ਕੰਨਿਆ ਤੋਂ ਕਰਕ ਤੀਕੁਰ ਪ੍ਰਾਚੀਨ ਕੁੰਡਲੀਆਂ ਦੀ ਜਾਂਚ ਕਰਨ ਤੋਂ ਬਾਅਦ, ਹੁਣ ਸਿੰਘ ਵੱਲ ਵਧਦੇ ਹਾਂ।

ਤਾਰਿਆਂ ਵਿੱਚ ਸਿੰਘ ਤਾਰਾ ਮੰਡਲ ਦਾ ਜੋਤਿਸ਼ ਵਿਗਿਆਨ

ਸਿੰਘ ਦਾ ਨਿਸ਼ਾਨ ਬਣਾਉਣ ਵਾਲੇ ਤਾਰਾ ਮੰਡਲ ਦੀ ਹੇਠਾਂ ਦਿੱਤੀ ਗਈ ਤਸਵੀਰ ਨੂੰ ਵੇਖੇ। ਕੀ ਤੁਸੀਂ ਤਾਰਿਆਂ ਵਿੱਚ ਸ਼ੇਰ ਵਰਗਾ ਕੁੱਝ ਵੇਖ ਸੱਕਦੇ ਹੋ?

ਸਿੰਘ ਰਾਸ਼ੀ ਦੇ ਤਾਰਾ ਮੰਡਲ ਦੀ ਤਸਵੀਰ। ਕੀ ਤੁਸੀਂ ਸ਼ੇਰ ਨੂੰ ਵੇਖ ਸੱਕਦੇ ਹੋ?

ਜੇਕਰ ਅਸੀਂ ਸਿੰਘ ਦੇ ਤਾਰਿਆਂ ਨੂੰ ਲਕੀਰਾਂ ਨਾਲ ਜੋੜਦੇ ਹਾਂ, ਤਾਂ ਸਿੰਘ ਨੂੰ ‘ਵੇਖਣਾ’ ਹੋਰ ਵੀ ਔਖਾ ਹੋ ਜਾਂਦਾ ਹੈ।

ਤਾਰਿਆਂ ਦੇ ਨਾਲ ਸਿੰਘ ਨੂੰ ਲਕੀਰਾਂ ਦੁਆਰਾ ਜੁੜਿਆ ਹੋਇਆ ਹੈ ਅਤੇ ਇਸਨੂੰ ਨਾਮ ਦਿੱਤਾ ਗਿਆ ਹੈ

ਇੱਥੇ ਹੇਠਾਂ ਨੈਸ਼ਨਲ ਜੀਓਗ੍ਰਾਫਿਕ ਵੱਲੋਂ ਇਸ ਰਾਸ਼ੀ ਦੀ ਇੱਕ ਤਸਵੀਰ ਦਿੱਤੀ ਗਈ ਹੈ, ਜਿਹੜੀ ਉੱਤਰੀ ਗੋਲਿਸਫਾਇਰ ਵਿੱਚ ਸਿੰਘ ਨੂੰ ਵਿਖਾਉਂਦੀ ਹੈ।

ਨੈਸ਼ਨਲ ਜੀਓਗ੍ਰਾਫਿਕ ਵਲੋਂ ਦਿੱਤੇ ਗਏ ਤਾਰਾ ਮੰਡਲ ਵਿੱਚ ਸਿੰਘ ਦੇ ਤਾਰਿਆਂ ਨੂੰ ਲਾਲ ਰੰਗ ਨਾਲ ਵਿਖਾਇਆ ਗਿਆ ਹੈ

ਲੋਕਾਂ ਨੇ ਸਭ ਤੋਂ ਪਹਿਲਾਂ ਇਸ ਵਿੱਚੋਂ ਇੱਕ ਸਿੰਘ ਦੀ ਤਸਵੀਰ ਨੂੰ ਕਿਵੇਂ ਕੱਢਿਆ? ਪਰ ਸਿੰਘ ਦਾ ਇਹ ਨਿਸ਼ਾਨੀ ਇਤਿਹਾਸ ਵਿੱਚ ਉੱਥੋਂ ਤੀਕੁਰ ਪਿੱਛਾਂਹ ਚਲੀ ਜਾਂਦੀ ਹੈ ਜਿੱਥੋਂ ਤੀਕੁਰ ਅਸੀਂ ਮਨੁੱਖੀ ਇਤਿਹਾਸ ਬਾਰੇ ਜਾਣਦੇ ਹਾਂ।

ਤਾਰਾ ਮੰਡਲ ਦੇ ਅੰਦਰ ਇਹ ਤਾਰਾ ਆਪਣੇ ਆਪ ਵੇਖਣ ਵਿੱਚ ਨਹੀਂ ਮਿਲਦਾ। ਸਗੋਂ ਸਿੰਘ ਦਾ ਵਿਚਾਰ ਪਹਿਲਾਂ ਆਇਆ। ਅਰੰਭਿਕ ਜੋਤਸ਼ੀਆਂ ਨੇ ਇਸ ਵਿਚਾਰ ਨੂੰ ਤਾਰਿਆਂ ‘ਤੇ ਨਿਸ਼ਾਨ ਵਜੋਂ ਆਧਾਰਿਤ ਕੀਤਾ। ਸਾਡੇ ਬਜੂਰਗ ਆਪਣੇ ਬੱਚਿਆਂ ਨੂੰ ਸਿੰਘ ਦੇ ਨਿਸ਼ਾਨ ਵੱਲ ਇਸ਼ਾਰਾ ਕਰ ਸੱਕਦੇ ਹਨ ਅਤੇ ਉਨ੍ਹਾਂ ਨੂੰ ਸਿੰਘ ਦੀ ਕਹਾਣੀ ਦੱਸ ਸੱਕਦੇ ਸਨ।

ਕਿਉਂ? ਸਾਡੇ ਬਜੂਰਗਾਂ ਲਈ ਇਸਦਾ ਕੀ ਅਰਥ ਸੀ?

ਤਾਰਾ ਮੰਡਲ ਵਿੱਚ ਸਿੰਘ ਰਾਸ਼ੀ

ਹੇਠਾਂ ਸਿੰਘ ਰਾਸ਼ੀ ਤੋਂ ਸਬੰਧਤ ਕੁੱਝ ਆਮ ਜੋਤਸ਼ ਸਬੰਧੀ ਤਸਵੀਰਾਂ ਹਨ।

 ਤਾਰਿਆਂ ਵਿੱਚ ਸਿੰਘ
ਸਿੰਘ ਛਾਲ ਮਾਰਨ ਲਈ ਤਿਆਰ ਹੈ

ਡੇਂਡੇਰਾ ਦੇ ਪ੍ਰਾਚੀਨ ਮਿਸਰੀ ਮੰਦਰ ਵਿੱਚ ਸਿੰਘ ਰਾਸ਼ੀ ਦੇ ਨਿਸ਼ਾਨ ਨੂੰ ਲਾਲ ਰੰਗ ਨਾਲ ਵਿਖਾਇਆ ਗਿਆ ਹੈ

ਮਿਸਰ ਦੇ ਪ੍ਰਾਚੀਨ ਡੇਂਡੇਰਾ ਮੰਦਰ ਵਿੱਚ ਸਿੰਘ ਰਾਸ਼ੀ

ਪ੍ਰਾਚੀਨ ਕਹਾਣੀ ਵਿੱਚ ਸਿੰਘ ਰਾਸ਼ੀ

ਅਸੀਂ ਵੇਖਿਆ ਹੈ ਕਿ ਬਾਈਬਲ ਕਹਿੰਦੀ ਹੈ ਕਿ ਸਿਰਜਣਹਾਰ ਪਰਮੇਸ਼ੁਰ ਨੇ ਤਾਰਾ ਮੰਡਲ ਬਣਾਏ ਹਨ। ਉਸਨੇ 12 ਤਾਰਾ ਮੰਡਲਾਂ ਦੁਆਰਾ ਆਪਣੀ ਕਹਾਣੀ ਦੱਸਣ ਲਈ ਰਾਸ਼ੀ ਦੇ ਸਰੂਪਾਂ ਦੀਆਂ ਤਸਵੀਰਾਂ ਨੂੰ ਤਿਆਰ ਕੀਤਾ। ਅਰੰਭਿਕ ਮਨੁੱਖਾਂ ਨੇ ਉਸ ਦੀ ਇਸ ਕਹਾਣੀ ਨੂੰ ਆਪਣੇ ਤੋਂ ਬਾਅਦ ਵਿੱਚ ਆਉਣ ਵਾਲੀਆਂ ਪੜ੍ਹੀਆਂ ਨੂੰ ਹਿਦਾਇਤ ਦੇਣ ਲਈ ਇੰਨ੍ਹਾਂ ਤੋਂ ਸਿੱਖਿਆ ਦਿੱਤੀ।

ਸਿੰਘ ਰਾਸ਼ੀ ਨੇ ਕਹਾਣੀ ਨੂੰ ਮੁਕਾਇਆ ਹੈ। ਭਾਵੇਂ ਤੁਸੀਂ ਆਧੁਨਿਕ ਕੁੰਡਲੀ ਦੇ ਅਰਥਾਂ ਵਿੱਚ ਸਿੰਘ ਨਾ ਹੋਵੋ, ਫਿਰ ਵੀ ਮਿਥੁਨ ਦੀ ਜੋਤਿਸ਼ ਵਿਗਿਆਨ ਅਧਾਰਿਤ ਕਹਾਣੀ ਨੂੰ ਜਾਣਨਾ ਲਾਭਦਾਈ ਹੋ ਸੱਕਦਾ ਹੈ।

ਸਿੰਘ ਰਾਸ਼ੀ ਦਾ ਪ੍ਰਾਚੀਨ ਅਰਥ

ਪੁਰਾਣੇ ਨੇਮ ਵਿੱਚ, ਯਾਕੂਬ ਨੇ ਯਹੂਦਾਹ ਦੇ ਗੋਤ ਦੀ ਇਹ ਭਵਿੱਖਬਾਣੀ ਦਿੱਤੀ ਸੀ

9ਯਹੂਦਾਹ ਸਿੰਘ ਦਾ ਬੱਚਾ ਹੈ। ਮੇਰੇ ਪੁੱਤ ਤੂੰ ਸ਼ਿਕਾਰ ਮਾਰ ਕੇ ਉਤਾਹਾਂ ਆਇਆ। ਉਹ ਸਿੰਘ ਵਾਂਙੁ ਸਗੋਂ ਸਿੰਘਣੀ ਵਾਂਙੁ ਨਿਵਿਆ ਤੇ ਛੈਹ ਗਿਆ। ਕੌਣ ਉਹ ਨੂੰ ਛੇੜੇਗਾ? 10ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ, ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।

ਉਤਪਤ 49:9-10

ਯਾਕੂਬ ਨੇ ਮੁਨਾਦੀ ਕੀਤੀ ਕਿ ਇੱਕ ਸ਼ਾਸਕ ਆਵੇਗਾ, ਇਹ ‘ਉਹੀ’ ਹੈ, ਜਿਸ ਨੂੰ ਸਿੰਘ ਦੇ ਰੂਪ ਵਿੱਚ ਵਿਖਾਇਆ ਗਿਆ ਹੈ। ਉਸ ਦੇ ਰਾਜ ਵਿੱਚ ‘ਜਾਤਿਆਂ’ ਦੇ ਲੋਕ ਸ਼ਾਮਲ ਹੋਣਗੇ ਅਤੇ ਉਹ ਇਸਰਾਏਲ ਵਿੱਚ ਯਹੂਦਾਹ ਦੇ ਗੋਤ ਤੋਂ ਆਵੇਗਾ। ਯਿਸੂ, ਮਸੀਹ ਵਜੋਂ ਮਸਹ ਕੀਤਾ ਗਿਆ, ਯਹੂਦਾਹ ਦੇ ਗੋਤ ਵਿੱਚੋਂ ਆਇਆ ਸੀ। ਪਰ ਉਸ ਨੇ ਹਾਕਮ ਦਾ ‘ਰਾਜਦੰਡ’ ਨਹੀਂ ਚੁੱਕਿਆ ਸੀ। ਉਸਨੇ ਇਸਨੂੰ ਆਪਣੇ ਅਗਲੇ ਆਉਣ ਲਈ ਬਚਾ ਲਿਆ ਹੈ, ਜਦੋਂ ਉਹ ਆਵੇਗਾ ਅਤੇ ਸਿੰਘ ਵਾਂਗ ਰਾਜ ਕਰੇਗਾ। ਇਹ ਉਹੀ ਹੈ ਜਿਸਨੂੰ ਸਿੰਘ ਰਾਸ਼ੀ ਨੂੰ ਪੁਰਾਣੇ ਜ਼ਮਾਨੇ ਤੋਂ ਵਿਖਾਇਆ ਹੈ।

ਸਿੰਘ ਵੱਲੋਂ ਭਵਿੱਖ ਦਾ ਖੁਲਾਸਾ ਕਰਨਾ

ਉਸਦੇ ਆਉਣ ਨੂੰ ਵੇਖਦਿਆਂ ਹੋਇਆਂ, ਲਿਖਤਾਂ ਨੇ ਸਿੰਘ ਨੂੰ ਪਵਿੱਤਰ ਲਿਖਤਾਂ ਨੂੰ ਖੋਲ੍ਹਣ ਵਾਲੇ ਦੇ ਰੂਪ ਵਿੱਚ ਵਿਖਾਇਆ ਹੈ।

1ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਮੈਂ ਉਹ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ਸੱਤਾਂ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ 2ਅਤੇ ਮੈਂ ਇੱਕ ਬਲੀ ਦੂਤ ਨੂੰ ਵੱਡੀ ਅਵਾਜ਼ ਨਾਲ ਇਹ ਪਰਚਾਰ ਕਰਦੇ ਵੇਖਿਆ ਭਈ ਪੋਥੀ ਨੂੰ ਖੋਲ੍ਹਣ ਅਤੇ ਉਹ ਦੀਆਂ ਮੋਹਰਾਂ ਨੂੰ ਤੋੜਨ ਦੇ ਜੋਗ ਕੌਣ ਹੈ? 3ਤਾਂ ਨਾ ਸੁਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ ਜੋ ਓਸ ਪੋਥੀ ਨੂੰ ਖੋਲ੍ਹ ਸੱਕਦਾ ਯਾ ਉਸ ਉੱਤੇ ਨਿਗਾਹ ਕਰ ਸੱਕਦਾ 4ਤਾਂ ਮੈਂ ਬਹੁਤ ਰੁੰਨਾ ਇਸ ਲਈ ਜੋ ਓਸ ਪੋਥੀ ਦੇ ਖੋਲ੍ਹਣ ਯਾ ਉਸ ਉੱਤੇ ਨਿਗਾਹ ਕਰਨ ਦੇ ਜੋਗ ਕੋਈ ਨਾ ਨਿੱਕਲਿਆ 5ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ! ਵੇਖ, ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ “ਦਾਊਦ ਦੀ ਜੜ੍ਹ” ਹੈ ਉਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ।

ਪਰਕਾਸ਼ ਦੀ ਪੋਥੀ 5:1-5

ਸਿੰਘ ਨੇ ਆਪਣੀ ਪਹਿਲੀ ਆਮਦ ‘ਤੇ ਆਪਣੇ ਦੁਸ਼ਮਣ ਨੂੰ ਜਿੱਤ ਲਿਆ ਸੀ ਅਤੇ ਇਸ ਲਈ ਹੁਣ ਉਹ ਅਜਿਹੀਆਂ ਮੁਹਰਬੰਦਾਂ ਨੂੰ ਖੋਲ੍ਹਣ ਦੇ ਯੋਗ ਹੈ ਜੋ ਅੰਤਲੇ ਸਮੇਂ ਲਈ ਬੰਦ ਕੀਤੀਆਂ ਗਈਆਂ ਹਨ। ਅਸੀਂ ਇਸਨੂੰ ਪ੍ਰਾਚੀਨ ਰਾਸ਼ੀ ਸਿੰਘ ਵਿੱਚ ਸਿੰਘ ਨੂੰ ਉਸਦੇ ਦੁਸ਼ਮਣ ਹਾਈਡਰਾ ਨਾਮ ਦੇ ਸੱਪ ਨੂੰ ਮਿੱਧਦੇ ਹੋਇਆਂ ਵੇਖਦੇ ਹਾਂ।

                                                ਡੇਂਡੇਰਾ ਦੇ ਪ੍ਰਾਚੀਨ ਮੰਦਰ ਵਿੱਚ ਸਿੰਘ ਸੱਪ ਨੂੰ ਲਤਾੜਦਾ ਹੋਇਆ
ਮੱਧਕਾਲੀ ਪੇਂਟਿੰਗ ਵਿੱਚ ਹਾਈਡਰਾ ਨਾਮ ਦੇ ਸੱਪ ਨੂੰ ਮਿੱਧਦੇ ਹੋਇਆਂ
ਤਾਰਾ ਮੰਡਲ ਦੀ ਤਸਵੀਰ। ਸਿੰਘ ਨੇ ਸੱਪ ਦਾ ਸਿਰ ਫੜਿਆ ਹੋਇਆ ਹੈ

ਰਾਸ਼ੀ ਚੱਕਰ ਦੀ ਕਹਾਣੀ ਦਾ ਸਿੱਟਾ

ਸੱਪ ਨਾਲ ਸਿੰਘ ਦੇ ਸੰਘਰਸ਼ ਦੇ ਪਿੱਛੇ ਇਰਾਦਾ ਸਿਰਫ਼ ਉਸਨੂੰ ਹਰਾਉਣਾ ਹੀ ਨਹੀਂ ਸੀ, ਸਗੋਂ ਉਸਦੇ ਉੱਤੇ ਰਾਜ ਕਰਨਾ ਵੀ ਸੀ। ਪੁਰਾਣਿਆਂ ਲਿਖਤਾਂ ਤਸਵੀਰਾਂ ਵਿੱਚ ਇਹਨਾਂ ਸ਼ਬਦਾਂ ਨਾਲ ਸਿੰਘ ਦੇ ਰਾਜ ਨੂੰ ਵਿਖਾਉਂਦੀਆਂ ਹਨ।

1ਤਾਂ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ 2ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਪਰਮੇਸ਼ੁਰ ਦੇ ਕੋਲੋਂ ਅਕਾਸ਼ੋਂ ਉਤਰਦੀ ਨੂੰ ਵੇਖਿਆ 3ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ 4ਅਤੇ ਓਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ 5ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਾਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁੱਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ 6ਅਤੇ ਓਨ ਮੈਨੂੰ ਆਖਿਆ, ਹੋ ਗਿਆ ਹੈ ! ਮੈਂ ਅਲਫਾ ਅਤੇ ਉਮੇਗਾ, ਆਦ ਅਤੇ ਅੰਤ ਹਾਂ । ਜਿਹੜਾ ਤਿਹਾਇਆ ਹੈ ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚ ਮੁਖਤ ਪਿਆਵਾਂਗਾ 7ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤ੍ਰ ਹੋਵੇਗਾ

ਪਰਕਾਸ਼ ਦੀ ਪੋਥੀ 21:1-7

21ਅਤੇ ਬਾਰਾਂ ਦਰਵੱਜੇ ਬਾਰਾਂ ਮੌਤੀ ਸਨ। ਇੱਕ ਇੱਕ ਦਰਵੱਜਾ ਇੱਕ ਇੱਕ ਮੌਤੀ ਦਾ ਸੀ, ਅਤੇ ਓਸ ਨਗਰੀ ਦਾ ਚੌਂਕ ਨਖਾਲਸ ਸੋਨੇ ਦਾ ਸੀ ਨਿਰਮਲ ਸ਼ੀਸ਼ੇ ਵਰਗਾ 22ਮੈਂ ਓਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ 23ਅਤੇ ਓਸ ਨਗਰੀ ਨੂੰ ਸੂਰਜ ਦੀ ਕੁੱਝ ਲੋੜ ਨਹੀਂ, ਨਾ ਚੰਦਰਮਾ ਦੀ ਭਈ ਓਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ 24ਅਤੇ ਕੌਮਾਂ ਉਹ ਦੇ ਚਾਨਣੇ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਤੇ ਰਾਜੇ ਆਪਣੀ ਸ਼ਾਨ ਓਸ ਵਿੱਚ ਲਿਆਉਣਗੇ 25ਅਤੇ ਉਹ ਦੇ ਦਰਵੱਜੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ 26ਅਤੇ ਓਹ ਕੌਮਾਂ ਦੀ ਸ਼ਾਨ ਅਤੇ ਮਾਣ ਓਸ ਵਿੱਚ ਲਿਆਉਣਗੇ 27ਪਰ ਕੋਈ ਅਪਵਿੱਤਰ ਵਸਤ ਯਾ ਕੋਈ ਘਿਣਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਓਸ ਵਿੱਚ ਕਦੇ ਨਾ ਵੜੇਗਾ ਪਰ ਨਿਰੇ ਓਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ ।।

ਪਰਕਾਸ਼ ਦੀ ਪੋਥੀ 21:22-27

ਰਾਸ਼ੀ ਦੇ ਨਿਸ਼ਾਨ ਦਾ ਪੂਰਾ ਹੋਣਾ

ਇਸ ਫ਼ਲਸਫ਼ੇ ਵਿੱਚ ਅਸੀਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਕਥਾ ਦੀ ਸੰਪੂਰਨਤਾਈ ਅਤੇ ਪੂਰਨਤਾਈ ਨੂੰ ਵੇਖਦੇ ਹਾਂ। ਅਸੀਂ ਲਾੜੀ ਅਤੇ ਉਸਦੇ ਪਤੀ ਨੂੰ; ਪਰਮੇਸ਼ੁਰ ਅਤੇ ਉਸਦੀ ਸੰਤਾਨ ਨੂੰ – ਅਸੀਂ ਮਿਥੁਨ ਵਿੱਚ ਇਹੋ ਦੋ-ਪੱਖੀ ਤਸਵੀਰ ਨੂੰ ਵੇਖਦੇ ਹਾਂ। ਅਸੀਂ ਪਾਣੀ ਦੀ ਨਦੀ ਨੂੰ ਵੇਖਦੇ ਹਾਂ – ਜਿਸਦਾ ਕੁੰਭ ਵਿੱਚ ਵਾਅਦਾ ਕੀਤਾ ਗਿਆ ਸੀ। ਮੌਤ ਦਾ ਪੁਰਾਣੀ ਵਿਵਸਥਾ – ਮੀਨ ਰਾਸ਼ੀ ਦੇ ਆਲੇ ਦੁਆਲੇ ਰੱਸੀ ਨਾਲ ਵਿਖਾਈ ਗਈ – ਹੁਣ ਉੱਥੇ ਨਹੀਂ ਹੈ। ਲੇਲਾ ਉੱਥੇ ਹੈ – ਜਿਹੜਾ ਮੇਖ ਵਿੱਚ ਜੀ ਉੱਠਿਆ ਹੈ, ਅਤੇ ਤਸਵੀਰ ਵਿੱਚ ਜੀ ਉੱਠੇ ਲੋਕ – ਕਰਕ ਵਿੱਚ ਵਿਖਾਇਆ ਗਿਆ ਹੈ – ਉਸਦੇ ਨਾਲ ਰਹਿੰਦੇ ਹਨ। ਤੁਲਾ ਦਾ ਤਰਾਜੂ ਹੁਣ ਸੰਤੁਲਿਤ ਹੋ ਗਿਆ ਹੈ ਕਿਉਂਕਿ ‘ਕੋਈ ਅਸ਼ੁੱਧ ਚੀਜ਼’ ਹੁਣ ਇਸ ਵਿੱਚ ਦਾਖਲ ਨਹੀਂ ਹੋਵੇਗੀ। ਅਸੀਂ ਉੱਥੇ ਸਾਰੀਆਂ ਕੌਮਾਂ ਦੇ ਰਾਜੇ ਨੂੰ ਵੀ ਵੇਖਦੇ ਹਾਂ, ਜਿਹੜੇ ਰਾਜਿਆਂ ਦੇ ਰਾਜੇ ਅਤੇ ਪ੍ਰਭੂਆਂ ਦੇ ਪ੍ਰਭੂ ਮਸੀਹ ਦੇ ਅਧਿਕਾਰ ਅਧੀਨ ਰਾਜ ਕਰਦੇ ਹਨ – ਜਿਹੜੇ ਇੱਕ ਕੰਨਿਆ ਦੇ ਬੀਜ ਦੇ ਰੂਪ ਵਿੱਚ ਅਰੰਭ ਹੋਇਆ ਸੀ, ਅਤੇ ਅੰਤ ਵਿੱਚ ਇੱਕ ਸਿੰਘ ਦੇ ਰੂਪ ਵਿੱਚ ਪ੍ਰਗਟ ਹੋਇਆ।

ਰਾਸ਼ੀ ਦੀ ਕਹਾਣੀ ਵਿੱਚ ਰਿਹਾਈ ਦੀ ਮੰਗ

ਪਰ ਸਿੰਘ ਨੇ ਅਰੰਭ ਵਿੱਚ ਸੱਪ ਸ਼ਤਾਨ ਦਾ ਨਾਸ਼ ਕਿਉਂ ਨਹੀਂ ਕੀਤਾ? ਰਾਸ਼ੀ ਦੇ ਸਾਰੇ ਅਧਿਆਏ ਕਿਉਂ ਪੜ੍ਹੇ ਜਾਣੇ ਚਾਹੀਦੇ ਹਨ? ਜਦੋਂ ਯਿਸੂ ਨੇ ਆਪਣੇ ਵਿਰੋਧੀ, ਬ੍ਰਿਸ਼ਚਕ ਦਾ ਸਾਮ੍ਹਣਾ ਕੀਤਾ, ਤਾਂ ਉਸਨੇ ਹੇਠ ਲਿਖੀ ਘੜੀ ਦੇ ਨਾਲ ਇਸਦੀ ਨਿਸ਼ਾਨਦੇਹੀ ਕੀਤਾ ਹੈ:

ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ 

ਯੂਹੰਨਾ 12:31

ਇਸ ਸੰਸਾਰ ਦਾ ਹਾਕਮ ਸ਼ਤਾਨ ਸਾਨੂੰ ਮਨੁੱਖੀ ਢਾਲ ਵਜੋਂ ਵਰਤ ਰਿਹਾ ਸੀ। ਜਦੋਂ ਕਿਸੀ ਤਾਕਤਵਰ ਫੌਜ ਦਾ ਸਾਹਮਣਾ ਹੁੰਦਾ ਹੈ ਤਾਂ ਅੱਤਵਾਦੀ ਅਕਸਰ ਆਮ ਲੋਕਾਂ ਦੇ ਪਿੱਛੇ ਲੁਕ ਜਾਂਦੇ ਹਨ। ਇਸੇ ਨਾਲ ਪੁਲਿਸ ਦੁਬਿਧਾ ਵਿੱਚ ਪੈ ਜਾਂਦੀ ਹੋ, ਕਿਉਂਕਿ ਉਹ ਅੱਤਵਾਦੀਆਂ ਨੂੰ ਬਾਹਰ ਕੱਢਦੇ ਹੋਏ ਆਮ ਲੋਕਾਂ ਨੂੰ ਮਾਰ ਸਕਦੀ ਹੈ। ਜਦੋਂ ਸ਼ਤਾਨ ਆਦਮ ਨੂੰ ਭਰਮਾਉਣ ਦੇ ਯੋਗ ਹੋ ਗਿਆ, ਤਾਂ ਉਸ ਨੇ ਉਸ ਨੂੰ ਆਪਣੇ ਲਈ ਮਨੁੱਖੀ ਢਾਲ ਬਣਾਇਆ। ਸ਼ਤਾਨ ਜਾਣਦਾ ਸੀ ਕਿ ਸਿਰਜਣਹਾਰ ਪੁਰੀ ਤਰ੍ਹਾਂ ਨਿਆਈ ਪਰਮੇਸ਼ੁਰ ਹੈ ਅਤੇ ਜੇ ਉਹ ਪਾਪ ਦੀ ਸਜ਼ਾ ਦਿੰਦਾ ਹੈ, ਤਾਂ, ਉਸਦੇ ਨਿਆਂ ਵਿੱਚ ਧਰਮੀ ਹੋਣ ਕਰਕੇ, ਉਸਨੂੰ ਸਾਰੇ ਪਾਪਾਂ ਦਾ ਨਿਆਓ ਕਰਨਾ ਪਏਗਾ। ਜੇ ਪਰਮੇਸ਼ੁਰ ਨੇ ਸ਼ਤਾਨ ਨੂੰ ਤਬਾਹ ਕਰ ਦਿੱਤਾ, ਤਾਂ ਸ਼ਤਾਨ (ਭਾਵ ਦੋਸ਼ ਲਗਾਉਣ ਵਾਲਾ) ਸਿਰਫ਼ ਸਾਡੇ ਆਪਣੇ ਹੀ ਗ਼ਲਤ ਕੰਮਾਂ ਲਈ ਸਾਨੂੰ ਦੋਸ਼ੀ ਠਹਿਰਾ ਸੱਕਦਾ ਹੈ, ਜਿਹੜੇ ਸਾਨੂੰ ਉਸ ਦੇ ਨਾਲ ਨਾਸ਼ ਹੋਣ ਲਈ ਮਜਬੂਰ ਕਰਦਾ ਹੈ। ਇਹ ਇਕ ਹੋਰ ਤਰੀਕੇ ਨਾਲ ਵੇਖਿਆ ਜਾਵੇਗਾ, ਕਿ ਸਾਡੇ ਅਣਆਗਿਆਕਾਰੀ ਨੇ ਹੀ ਸਾਨੂੰ ਸ਼ਤਾਨ ਦੀ ਕਾਨੂੰਨੀ ਅਧੀਨਤਾ ਵਿੱਚ ਲਿਆਇਆ ਹੈ। ਜੇਕਰ ਪਰਮੇਸ਼ੁਰ ਉਸਨੂੰ ਤਬਾਹ ਕਰਦਾ ਹੈ ਤਾਂ ਉਸਨੂੰ ਸਾਨੂੰ ਵੀ ਤਬਾਹ ਕਰਨਾ ਚਾਹੀਦਾ ਹੈ ਕਿਉਂਕਿ ਸ਼ਤਾਨ ਨੇ ਸਾਨੂੰ ਇਸ਼ੁਰੀ ਨੇਮ ਦੀ ਉਲੰਘਣਾ ਕਰਨ ਵਿੱਚ ਫੜਿਆ ਹੈ।

ਇਸ ਲਈ ਸਾਨੂੰ ਸ਼ਤਾਨ ਦੀ ਇਸ ਮੰਗ ਤੋਂ ਛੁਡਾਉਣ ਲਈ ਕੁਰਬਾਨੀ ਦੀ ਲੋੜ ਸੀ ਕਿਉਂ ਜੋ ਉਸ ਨੂੰ ਦਿੱਤੀ ਜਾਣ ਵਾਲੀ ਸਜ਼ਾ ਸਾਡੇ ਉੱਤੇ ਵੀ ਆਵੇ। ਸਾਨੂੰ ਪਾਪ ਤੋਂ ਛੁਡਾਉਣ ਲਈ ਕਿਸੇ ਛੁਡਾਉਣ ਵਾਲੇ ਦੀ ਲੋੜ ਸੀ। ਇੰਜੀਲ ਇਸ ਨੂੰ ਇਸ ਤਰ੍ਹਾਂ ਸਮਝਾਉਂਦੀ ਹੈ:

1ਉਹ ਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਾਓ ਜਿਵਾਲਿਆ 2ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਓ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ 3ਅਤੇ ਉਨ੍ਹਾਂ ਵਿੱਚ ਅਸੀਂ ਵੀ ਸੱਭੋ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਙੁ ਆਪਣੇ ਸੁਭਾਉ ਕਰਕੇ ਗਜ਼ਬ ਦੇ ਪੁੱਤ੍ਰ ਸਾਂ।

ਅਫ਼ਸੀਆਂ 2:1-3

ਸਲੀਬ ‘ਤੇ ਮਿਲੀ ਰਿਹਾਈ

ਮਕਰ ਰਾਸ਼ੀ ਵਿੱਚ ਦਰਸਾਏ ਗਏ ਆਪਣੇ ਬਲੀਦਾਨ ਵਿੱਚ, ਯਿਸੂ ਨੇ ਉਸ ਗੁੱਸੇ ਨੂੰ ਆਪਣੇ ਉੱਤੇ ਲੈ ਲਿਆ। ਉਸ ਨੇ ਰਿਹਾਈ ਦੀ ਕੀਮਤ ਅਦਾ ਕੀਤੀ ਤਾਂ ਜੋ ਅਸੀਂ ਆਜ਼ਾਦ ਹੋ ਸਕੀਏ

4ਪਰੰਤੂ ਪਰਮੇਸ਼ੁਰ ਨੇ ਜਿਹੜਾ ਦਯਾ ਦਾ ਧਨੀ ਹੈ ਆਪਣੇ ਉਸ ਵੱਡੇ ਪ੍ਰੇਮ ਕਰਕੇ ਜਿਸ ਤੋਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ 5ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ (ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ) 6ਅਤੇ ਉਹ ਨੇ ਸਾਨੂੰ ਉਸ ਦੇ ਨਾਲ ਉਠਾਇਆ ਅਰ ਸਾਨੂੰ ਮਸੀਹ ਯਿਸੂ ਵਿੱਚ ਸੁਰਗੀ ਥਾਵਾਂ ਉੱਤੇ ਉਸ ਦੇ ਨਾਲ ਬਹਾਲਿਆ 7ਭਈ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲਿਆਂ ਜੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਉਜਾਗਰ ਕਰੇ 8ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ 9ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ।

ਅਫ਼ਸੀਆਂ 2:4-9

ਪਰਮੇਸ਼ੁਰ ਦਾ ਲੋਕਾਂ ਲਈ ਨਿਆਂ ਦਾ ਇਰਾਦਾ ਨਹੀਂ ਸੀ। ਉਸਨੇ ਇਸਨੂੰ ਸ਼ਤਾਨ, ਉਸਦੇ ਵਿਰੋਧੀ (ਇਬਲੀਸ ਦਾ ਅਰਥ ਹੈ ‘ਦੁਸ਼ਮਣ’) ਲਈ ਤਿਆਰ ਕੀਤਾ। ਪਰ ਜੇ ਉਸ ਨੇ ਬਗਾਵਤ ਲਈ ਸ਼ਤਾਨ ਨੂੰ ਤਬਾਹ ਕੀਤਾ, ਤਾਂ ਉਸ ਨੂੰ ਦੂਜਿਆਂ ਲਈ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।

ਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ।

ਮੱਤੀ 25:41

ਇਹੀ ਕਾਰਨ ਹੈ ਕਿ ਯਿਸੂ ਨੇ ਸਲੀਬ ਉੱਤੇ ਇੱਕ ਮਹਾਨ ਜਿੱਤ ਨੂੰ ਹਾਸਲ ਕੀਤਾ। ਉਸ ਨੇ ਸਾਨੂੰ ਉਸ ਕਾਨੂੰਨੀ ਅਧਿਕਾਰ ਤੋਂ ਛੁਟਕਾਰਾ ਦੇ ਦਿੱਤਾ ਜਿਹੜਾ ਸ਼ਤਾਨ ਦਾ ਸਾਡੇ ਉੱਤੇ ਸੀ। ਉਹ ਹੁਣ ਸਾਨੂੰ ਮਾਰੇ ਬਗੈਰ ਵੀ ਸ਼ਤਾਨ ਨੂੰ ਮਾਰ ਸੱਕਦਾ ਹੈ। ਪਰ ਸਾਨੂੰ ਸ਼ਤਾਨ ਦੇ ਰਾਜ ਤੋਂ ਬਚਣ ਦੀ ਚੋਣ ਕਰਨੀ ਚਾਹੀਦੀ ਹੈ। ਸਿੰਘ ਇਸ ਵੇਲੇ ਸੱਪ ਨੂੰ ਫੇਹ ਦੇਣ ਤੋਂ ਪਿੱਛੇ ਹਟ ਰਿਹਾ ਹੈ ਤਾਂ ਜੋ ਲੋਕ ਆਉਣ ਵਾਲੇ ਨਿਆਂ ਤੋਂ ਬਚ ਸੱਕਣ।

ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ। 

2 ਪਤਰਸ 3:9

ਇਹੀ ਕਾਰਨ ਹੈ ਕਿ ਅਸੀਂ ਅਜੇ ਵੀ ਧਨੂੰ ਵਿੱਚ ਦਰਸਾਏ ਗਏ ਸ਼ਤਾਨ ਦੇ ਵਿਰੁੱਧ ਅਖੀਰਲੇ ਹਮਲੇ ਦੀ ਉਡੀਕ ਕਰਦੇ ਹਾਂ, ਅਤੇ ਅਜੇ ਵੀ ਬ੍ਰਿਸ਼ਭ ਵਿੱਚ ਦਰਸਾਏ ਗਏ ਅਖੀਰਲੇ ਨਿਆਓ ਦੀ ਉਡੀਕ ਕਰਦੇ ਹਾਂ। ਪਰ ਲਿਖਤਾਂ ਸਾਨੂੰ ਚੇਤਾਵਨੀ ਦਿੰਦੀਆਂ ਹਨ।

ਪਰੰਤੂ ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ। 

2 ਪਤਰਸ 3:10

ਸਿੰਘ ਰਾਸ਼ੀ ਦੀ ਕੁੰਡਲੀ

ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਇਸ ਲਈ ਇੱਕ ਖਾਸ ਘੜੀ ਦਾ ਅਰਥ ਦਿੰਦਾ ਹੈ। ਯਿਸੂ ਨੇ ਵਿਆਹ ਦੀ ਦਾਅਤ ਦੀ ਆਪਣੀ ਕਹਾਣੀ ਵਿੱਚ ਮਿਥੁਨ ਦੀ ਘੜੀ (ਹੋਰੋ) ਦੀ ਨਿਸ਼ਾਨਦੇਹੀ ਕੀਤੀ ਸੀ।

ਅਤੇ ਤੁਸੀਂ ਸਮਾ ਜਾਣਦੇ ਹੋ ਜੋ ਹੁਣ ਨੀਂਦਰ ਤੋਂ ਤੁਹਾਡੇ ਜਾਗਣ ਦਾ ਵੇਲਾ ਆ ਪੁੱਜਿਆ ਹੈ ਕਿਉਂ ਜੋ ਜਿਸ ਵੇਲੇ ਅਸੀਂ ਨਿਹਚਾ ਕੀਤੀ ਓਸ ਵੇਲੇ ਨਾਲੋਂ ਸਾਡੀ ਮੁਕਤੀ ਹੁਣ ਨੇੜੇ ਹੈ।

ਰੋਮੀਆਂ 13:11

ਇਹ ਮੁਨਾਦੀ ਕਰਦਾ ਹੈ ਕਿ ਅਸੀਂ ਅੱਗ ਨਾਲ ਬਲਦੀ ਹੋਈ ਇਮਾਰਤ ਵਿੱਚ ਸੌਂਦੇ ਹੋਏ ਲੋਕਾਂ ਵਰਗੇ ਹਾਂ। ਸਾਨੂੰ ਜਾਗਣ ਦੀ ਲੋੜ ਹੈ! ਇਸ ਘੜੀ (ਹੋਰੋ) ਵਿੱਚ ਸਾਨੂੰ ਜਾਗਣ ਦੀ ਲੋੜ ਹੈ।

ਕਿਉਂ?

ਕਿਉਂਕਿ ਜਦੋਂ ਗਰਜਦਾ ਹੋਇਆ ਸਿੰਘ ਆਵੇਗਾ, ਤਾਂ ਉਹ ਪ੍ਰਾਚੀਨ ਸੱਪ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮਾਰ ਦੇਵੇਗਾ ਜਿਹੜੇ ਉਸਦੇ ਅਧੀਨ ਕਾਨੂੰਨੀ ਅਧਿਕਾਰ ਨਾਲ ਹਨ। ਅਸੀਂ ਉਸਦੇ ਮੂੰਹੋਂ ਤਬਾਹੀ ਨੂੰ ਆਉਂਦੇ ਹੋਇਆਂ ਵੇਖਾਂਗੇ।

ਤੁਹਾਡੇ ਦੁਆਰਾ ਸਿੰਘ ਰਾਸ਼ੀ ਨੂੰ ਪੜ੍ਹਨਾ

ਅੱਜ ਦੇ ਦਿਨਾਂ ਵਿੱਚ, ਸਿੰਘ ਰਾਸ਼ੀ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਇਸਨੂੰ ਆਪਣੇ ਜੀਵਨ ਵਿੱਚ ਹੇਠ ਲਿਖੇ ਤਰੀਕੇ ਨਾਲ ਲਾਗੂ ਕਰ ਸੱਕਦੇ ਹੋ।

ਸਿੰਘ ਤੁਹਾਨੂੰ ਦੱਸਦਾ ਹੈ ਕਿ ਇੱਥੇ ਅਜਿਹੇ ਲੋਕ ਹੋਣਗੇ ਜਿਹੜੇ ਹਰ ਚੀਜ਼ ਦਾ ਮਜ਼ਾਕ ਉਡਾਉਣਗੇ ਅਤੇ ਆਪਣੀਆਂ ਬੁਰੀਆਂ ਇੱਛਿਆਵਾਂ ਦੇ ਮਗਰ ਤੁਰਨਗੇ। ਉਹ ਕਹਿਣਗੇ, “ਉਸ ਵਾਅਦਾ ਕੀਤੇ ਹੋਇਆ ਦਾ ‘ਆਉਣ’ ਕਿੱਥੇ ਹੈ? ਸਰਿਸ਼ਟੀ ਦੇ ਅਰੰਭ ਤੋਂ, ਸਾਡੇ ਪਿਉ ਦਾਦਿਆਂ ਦੀ ਮੌਤ ਤੋਂ ਲੈ ਕੇ, ਸਭ ਕੁੱਝ ਪਹਿਲਾਂ ਵਾਂਗ ਚਲਦਾ ਰਿਹਾ ਹੈ।” ਪਰ ਉਹ ਜਾਣ ਬੁੱਝ ਕੇ ਭੁੱਲ ਜਾਂਦੇ ਹਨ ਕਿ ਪਰਮੇਸ਼ੁਰ ਇਸ ਸੰਸਾਰ ਦੀ ਹਰ ਚੀਜ਼ ਦਾ ਨਿਆਓ ਕਰੇਗਾ ਅਤੇ ਇਸਨੂੰ ਨਸ਼ਟ ਕਰੇਗਾ।

ਕਿਉਂਕਿ ਸਭ ਕੁੱਝ ਇਸ ਤਰ੍ਹਾਂ ਤਬਾਹ ਹੋ ਜਾਵੇਗਾ, ਸਿੱਟੇ ਵੱਜੋਂ ਤੁਹਾਨੂੰ ਕਿਸ ਤਰ੍ਹਾਂ ਦਾ ਵਿਅਕਤੀ ਹੋਣਾ ਚਾਹੀਦਾ ਹੈ?

ਤੁਹਾਨੂੰ ਇੱਕ ਪਵਿੱਤਰ ਅਤੇ ਭਗਤੀ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿਉਂਕਿ ਤੁਸੀਂ ਪਰਮੇਸ਼ੁਰ ਦੇ ਦਿਨ ਦੀ ਉਡੀਕ ਕਰ ਰਹੇ ਹੋ ਅਤੇ ਇਸਦੀ ਆਮਦ ਤੇਜ਼ੀ ਨਾਲ ਨੇੜੇ ਹੈ। ਉਸ ਦਿਨ ਆਕਾਸ਼ ਅੱਗ ਨਾਲ ਤਬਾਹ ਹੋ ਜਾਵੇਗਾ, ਅਤੇ ਚੀਜ਼ਾਂ ਗਰਮੀ ਵਿੱਚ ਪਿਘਲ ਜਾਣਗੀਆਂ। ਪਰ ਉਸਦੇ ਵਾਅਦੇ ਅਨੁਸਾਰ ਤੁਹਾਨੂੰ ਇੱਕ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਨੀ ਚਾਹੀਦੀ ਹੈ, ਜਿੱਥੇ ਧਾਰਮਿਕਤਾ ਵੱਸਦੀ ਹੈ। ਇਸ ਲਈ ਜਦੋਂ ਤੁਸੀਂ ਇਸਦੀ ਆਮਦ ਦੀ ਉਮੀਦ ਕਰ ਰਹੇ ਹੋ, ਤਾਂ ਬੇਦਾਗ, ਨਿਰਦੋਸ਼ ਅਤੇ ਸ਼ਾਂਤੀ ਨਾਲ ਇਸਦੀ ਉਡੀਕ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਯਾਦ ਰੱਖੋ ਕਿ ਸਾਡੇ ਪ੍ਰਭੂ ਦੇ ਧੀਰਜ ਦਾ ਅਰਥ ਤੁਹਾਡੇ ਅਤੇ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਲਈ ਮੁਕਤੀ ਹੈ। ਕਿਉਂ ਜੋ ਤੁਹਾਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਪਹਿਲਾਂ ਤੋਂ ਜਾਣਦੇ ਹੋਏ, ਸਾਵਧਾਨ ਰਹੋ, ਤਾਂ ਜੋ ਤੁਸੀਂ ਕੁਧਰਮੀ ਦੇ ਭੁਲੇਖੇ ਵਿੱਚ ਫਸ ਕੇ ਆਪਣੇ ਟਿੱਕੇ ਰਹਿਣ ਨੂੰ ਗੁਆ ਨਾ ਦੇਓ।

ਪ੍ਰਾਚੀਨ ਜੋਤਿਸ਼ ਵਿਗਿਆਨ ਦੀਆਂ ਮੁੱਖ ਗੱਲਾਂ ਨੂੰ ਇੱਥੋਂ ਜਾਣੋ। ਇਸਦੀ ਸ਼ੁਰੂਆਤ ਕੰਨਿਆ ਤੋਂ ਕਰੋ।

ਸਿੰਘ ਰਾਸ਼ੀ ਦੀ ਡੰਘਿਆਈ ਵਿੱਚ ਜਾਣਾ।

ਸਿੰਘ ਰਾਸ਼ੀ ਨਾਲ ਸਬੰਧਤ ਲਿਖਤਾਂ ਦੀ ਡੂੰਘਿਆਈ ਨਾਲ ਸਮਝ ਲਈ, ਇੱਥੇ ਪੜ੍ਹੋ:

• ਜੀਵਨ ਦੇ ਤੋਹਫ਼ੇ ਨੂੰ ਸਮਝਣਾ ਅਤੇ ਪ੍ਰਾਪਤ ਕਰਨਾ

• ਪੁਰਖ ਦਾ ਬਲੀਦਾਨ

• ਮੋਖ ਦੀ ਪ੍ਰਾਪਤੀ, ਕਰਮਾਂ ਤੋਂ ਆਜ਼ਾਦੀ

• ਮੁਕਤੀ ਪ੍ਰਾਪਤ ਕਰਨ ਲਈ ਅਬਰਾਹਾਮ ਦਾ ਸਰਲ ਤਰੀਕਾ

• ਆਉਣ ਵਾਲੇ ਮਹਾਨ ਬਾਦਸ਼ਾਹ ਨੂੰ ਪਹਿਲਾਂ ਤੋਂ ਹੀ ਨਾਮ ਦਿੱਤਾ ਗਿਆ ਹੈ

• ‘ਸੱਤ’ ਦੇ ਚੱਕਰ ਵਿੱਚ – ਆਉਣ ਵਾਲਾ ਮਸੀਹ

Leave a Reply

Your email address will not be published. Required fields are marked *