Skip to content
Home » ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਮਿਥੁਨ ਰਾਸ਼ੀ

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਮਿਥੁਨ ਰਾਸ਼ੀ

  • by

ਮਿਥੁਨ ਲਾਤੀਨੀ ਸ਼ਬਦ ਤੋਂ ਜੁੜਵੇ ਸ਼ਬਦ ਲਈ ਲਿਆ ਗਿਆ ਹੈ ਅਤੇ ਇਹ ਦੋ ਵਿਅਕਤੀਆਂ ਦੀ ਤਸਵੀਰ ਨੂੰ ਵਿਖਾਉਂਦਾ ਹੈ, ਆਮ ਤੌਰ ‘ਤੇ (ਪ੍ਰੰਤੂ ਹਮੇਸ਼ਾ ਨਹੀਂ) ਇਹ ਅਜਿਹੇ ਪੁਰਸ਼ਾਂ ਨੂੰ ਵਿਖਾਉਂਦਾ ਹੈ ਜਿਹੜੇ ਜੁੜਵਾਂ ਹਨ। ਪ੍ਰਾਚੀਨ ਰਾਸ਼ੀ ਦੇ ਆਧੁਨਿਕ ਜੋਤਿਸ਼ ਵਿਗਿਆਨ ਦੀ ਕੁੰਡਲੀ ਵਿੱਚ, ਤੁਸੀਂ ਪ੍ਰੇਮ, ਚੰਗੀ ਕਿਸਮਤ, ਸਿਹਤ ਅਤੇ ਆਪਣੀ ਸ਼ਖਸੀਅਤ ਬਾਰੇ ਸਮਝ ਪ੍ਰਾਪਤ ਕਰਨ ਲਈ ਮਿਥੁਨ ਰਾਸ਼ੀ ਤੋਂ ਸਬੰਧਿਤ ਇਸ ਕੁੰਡਲੀ ਤੋਂ ਸਲਾਹ ਨੂੰ ਆਪਣੇ ਜੀਉਣ ਵਿੱਚ ਲਾਗੂ ਕਰ ਸੱਕਦੇ ਹੋ।

ਪ੍ਰੰਤੂ ਮਿਥੁਨ ਦਾ ਸਾਡੇ ਬਜੂਰਗਾਂ ਲਈ ਕੀ ਅਰਥ ਸੀ?

ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਜੋਤਿਸ਼ ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…

ਅਸੀਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਖੋਜ ਕੀਤੀ, ਅਤੇ ਕੰਨਿਆ ਤੋਂ ਲੈ ਕੇ ਬ੍ਰਿਸ਼ਭ ਤੀਕੁਰ ਪ੍ਰਾਚੀਨ ਕੁੰਡਲੀਆਂ ਦੀ ਜਾਂਚ ਕਰਨ ਤੋਂ ਬਾਅਦ, ਹੁਣ ਅਸੀਂ ਮਿਥੁਨ ਵੱਲ ਅਗਾਂਹ ਵਧਦੇ ਹਾਂ।

ਤਾਰਿਆਂ ਵਿੱਚ ਮਿਥੁਨ ਤਾਰਾ ਮੰਡਲ ਦਾ ਜੋਤਿਸ਼ ਵਿਗਿਆਨ

ਮਿਥੁਨ ਤਾਰਿਆਂ ਦੇ ਤਾਰਾ ਮੰਡਲ ਦੀ ਹੇਠਾਂ ਦਿੱਤੀ ਹੋਈ ਤਸਵੀਰ ਨੂੰ ਵੇਖੇ। ਕੀ ਤੁਸੀਂ ਤਾਰਿਆਂ ਵਿੱਚ ਜੁੜਵਾਂ ਵਰਗਾ ਕੁੱਝ ਵੇਖ ਸੱਕਦੇ ਹੋ?

ਮਿਥੁਨ ਤਾਰਾ ਮੰਡਲ ਦੀ ਤਸਵੀਰ। ਕੀ ਤੁਸੀਂ ਜੁੜਵਾਂ ਨੂੰ ਵੇਖ ਸੱਕਦੇ ਹੋ?

ਜੇ ਅਸੀਂ ਮਿਥੁਨ ਦੇ ਤਾਰਿਆਂ ਨੂੰ ਲਕੀਰਾਂ ਨਾਲ ਜੋੜਦੇ ਹਾਂ, ਤਾਂ ਜੁੜਵਾਂ ਨੂੰ ‘ਵੇਖਣਾ’ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਅਸੀਂ ਦੋ ਵਿਅਕਤੀਆਂ ਨੂੰ ਵੇਖ ਸੱਕਦੇ ਹਾਂ, ਪਰ ਇਹ ‘ਜੁੜਵਾਂ’ ਕਿਵੇਂ ਪੈਦਾ ਹੋਏ?

ਲਕੀਰਾਂ ਦੀ ਨਿਸ਼ਾਨਦੇਹੀ ਤਾਰਾਂ ਨਾਲ ਚਿੱਤਰਣ ਹੋਇਆ ਮਿਥੁਨ

ਇੱਥੇ ਹੇਠਾਂ ਨੈਸ਼ਨਲ ਜੀਓਗ੍ਰਾਫਿਕ ਕੇਂਦਰ ਵੱਲੋਂ ਰਾਸਿਆਂ ਦੀ ਇੱਕ ਤਾਰਾ ਮੰਡਲੀ ਤਸਵੀਰ ਦਿੱਤੀ ਗਈ ਹੈ, ਜਿਹੜੀ ਉੱਤਰੀ ਗੋਲਿਸਫਾਇਰ ਵਿੱਚ ਮਿਥੁਨ ਨੂੰ ਵਿਖਾਉਂਦੀ ਹੈ।

ਨੈਸ਼ਨਲ ਜੀਓਗ੍ਰਾਫਿਕ ਕੇਂਦਰ ਵੱਲੋਂ ਦਿੱਤੇ ਗਏ ਮਿਥੁਨ ਰਾਸ਼ੀ ਦੀ ਤਾਰਾ ਮੰਡਲੀ ਤਸਵੀਰ ਨੂੰ ਲਾਲ ਰੰਗ ਨਾਲ ਗੋਲਾ ਕੀਤਾ ਹੋਇਆ ਹੈ

ਇੱਥੋਂ ਤੀਕੁਰ ਕਿ ਜਦੋਂ ਮਿਥੁਨ ਦੇ ਤਾਰੇ ਲਕੀਰਾਂ ਨਾਲ ਆਪਸ ਵਿੱਚ ਜੁੜੇ ਹੋਏ ਹੁੰਦੇ ਹਨ, ਤਾਂ ਵੀ ਜੁੜਵਿਆਂ ਨੂੰ ਵੇਖਣਾ ਔਖਾ ਜਾਪਦਾ ਹੈ। ਪ੍ਰੰਤੂ ਮਿਥੁਨ ਰਾਸ਼ੀ ਮਨੁੱਖ ਇਤਿਹਾਸ ਵਿੱਚ ਜਿੱਥੋਂ ਤੀਕੁਰ ਅਸੀਂ ਇਸਨੂੰ ਜਾਣਦੇ ਹਾਂ, ਪਿਛਾਂਹ ਨੂੰ ਲੈ ਜਾਂਦਾ ਹੈ।

ਬਹੁਤ ਸਮਾਂ ਪਹਿਲਾਂ ਪੁਨਰਵਾਸੂ-ਪਲਕਸ ਅਤੇ ਪੁਨਰਵਾਸੂ-ਕੈਸਟਰ ਜਾਂ ਦੇਉਸਕੂਰੀ

ਬਾਈਬਲ ਵਿੱਚ ਮਿਥੁਨ ਰਾਸ਼ੀ ਦਾ ਜ਼ਿਕਰ ਕੀਤਾ ਗਿਆ ਹੈ, ਜਦੋਂ ਪੌਲੁਸ ਅਤੇ ਉਸ ਦੇ ਸਾਥੀ ਸਮੁੰਦਰੀ ਜਹਾਜ਼ ਰਾਹੀਂ ਰੋਮ ਜਾ ਰਹੇ ਸਨ ਅਤੇ ਉਨ੍ਹਾਂ ਵੇਖਿਆ

ਤਿੰਨਾਂ ਮਹੀਨਿਆਂ ਦੇ ਪਿੱਛੇ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਪਤਾ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ।

ਰਸੂਲਾਂ ਦੇ ਕਰਤੱਬ 28:11

ਦੇਉਸਕੂਰੀ ਦੇਵਤੇ ਮਿਥੁਨ ਦੀ ਜੁੜਵੀਂ ਸੰਤਾਨਾਂ ਦੇ ਰਵਾਇਤੀ ਨਾਮ ਹਨ। ਜਿਹੜਾ ਇਹ ਸੁਝਾਓ ਦਿੰਦਾ ਹੈ ਕਿ ਜੁੜਵਾਂ ਬੱਚਿਆਂ ਦਾ ਇਹ ਇਸ਼ੁਰੀ ਵਿਚਾਰ ਲਗਭਗ 2000 ਸਾਲ ਪਹਿਲਾਂ ਆਮ ਸੁਣਨ ਨੂੰ ਮਿਲਦਾ ਸੀ।

ਪਿਛਲੀਆਂ ਰਾਸ਼ੀਆਂ ਦੇ ਤਾਰਾ ਮੰਡਲਾਂ ਵਾਂਕੁ ਹੀ, ਤਾਰਾ ਮੰਡਲ ਦੋ ਜੁੜਵਾਂ ਬੱਚਿਆਂ ਦੀ ਤਸਵੀਰ ਤੋਂ ਸਿੱਧੇ ਤੌਰ ‘ਤੇ ਸਪੱਸ਼ਟ ਨਹੀਂ ਹੁੰਦਾ। ਇਹ ਤਾਰਾ ਪ੍ਰਣਾਲੀ ਦੇ ਵਿੱਚ ਆਪਣੇ ਆਪ ਵੇਖਣ ਨੂੰ ਨਹੀਂ ਮਿਲਦਾ ਹੈ। ਇਸ ਦੀ ਬਜਾਇ, ਜੁੜਵਾਂ ਬੱਚਿਆਂ ਦਾ ਵਿਚਾਰ ਪਹਿਲਾਂ ਆਇਆ। ਅਰੰਭਿਕ ਜੋਤਸ਼ੀਆਂ ਨੇ ਇਸ ਵਿਚਾਰ ਨੂੰ ਤਾਰਿਆਂ ‘ਤੇ ਨਿਸ਼ਾਨ ਵਜੋਂ ਵਰਤੋਂ ਕੀਤਾ। ਸਾਡੇ ਬਜੂਰਗ ਆਪਣੇ ਬੱਚਿਆਂ ਨੂੰ ਮਿਥੁਨ ਦੇ ਨਿਸ਼ਾਨ ਵੱਲ ਇਸ਼ਾਰਾ ਕਰ ਸੱਕਦੇ ਹਨ ਅਤੇ ਉਨ੍ਹਾਂ ਨੂੰ ਜੁੜਵਾਂ ਬੱਚਿਆਂ ਦੀ ਕਹਾਣੀ ਦੱਸ ਸੱਕਦੇ ਸਨ। ਇਹ ਇਸਦਾ ਮੂਲ ਜੋਤਸ਼ ਉਦੇਸ਼ ਸੀ ਜਿਵੇਂ ਕਿ ਅਸੀਂ ਇੱਥੇ ਵੇਖਦੇ ਹਾਂ।

ਪਰ ਇਸਦਾ ਅਸਲ ਵਿੱਚ ਕੀ ਅਰਥ ਸੀ?

ਮਿਥੁਨ ਰਾਸ਼ੀ ਤਾਰਾ ਮੰਡਲ ਵਿੱਚ

ਇੱਥੇ ਹੇਠਾਂ ਮਿਸਰ ਦੇ ਪ੍ਰਾਚੀਨ ਡੇਂਡੇਰਾ ਮੰਦਰ ਵਿੱਚ ਦਿੱਤੀ ਗਈ ਇਸ ਰਾਸ਼ੀ ਤੋਂ ਸਬੰਧਤ ਇੱਕ ਤਸਵੀਰ ਦਿੱਤੀ ਗਈ ਹੈ, ਜਿਸ ਵਿੱਚ ਮਿਥੁਨ ਦੀ ਤਸਵੀਰ ਦੇ ਉੱਤੇ ਲਾਲ ਰੰਗ ਨਾਲ ਗੋਲਾ ਕੀਤਾ ਹੋਇਆ ਹੈ।

                ਮਿਥੁਨ ਰਾਸ਼ੀ ਨੂੰ ਡੇਂਡੇਰਾ ਦੇ ਪ੍ਰਾਚੀਨ ਮਿਸਰੀ ਮੰਦਰ ਵਿੱਚ ਗੋਲ ਲਕੀਰਾਂ ਨਾਲ ਵਿਖਾਇਆ ਗਿਆ ਹੈ

ਪ੍ਰਾਚੀਨ ਡੇਂਡੇਰਾ ਦੀ ਰਾਸ਼ੀ ਵਿੱਚ, ਦੋ ਵਿਅਕਤੀਆਂ ਵਿੱਚੋਂ ਇੱਕ ਔਰਤ ਹੈ। ਇਹ ਰਾਸ਼ੀ ਦੋ ਜੁੜਵਾਂ ਬੱਚਿਆਂ ਦੀ ਬਜਾਏ ਇੱਕ ਨਰ-ਮਾਦਾ ਜੋੜੇ ਨੂੰ ਮਿਥੁਨ ਵਜੋਂ ਵਿਖਾਉਂਦੀ ਹੈ।

ਇੱਥੇ ਮਿਥੁਨ ਤੋਂ ਸਬੰਧਤ ਕੁੱਝ ਆਮ ਜੋਤਸ਼ ਸਬੰਧ ਤਸਵੀਰਾਂ ਦਿੱਤੀਆਂ ਗਈਆਂ ਹਨ

ਮਿਥੁਨ ਦੀ ਜੋਤਿਸ਼ ਵਿਗਿਆਨ ਸਬੰਧੀ ਤਸਵੀਰ – ਹਮੇਸ਼ਾ ਇੱਕ ਜੋੜਾ ਪ੍ਰੰਤੂ ਕਦੇ-ਕਦਾਈਂ ਅੱਜ ਤੱਕ ਵੀ ਇੱਕ ਪੁਰਸ਼/ਇਸਤ੍ਹੀ ਵਜੋਂ

ਪੁਰਾਣੇ ਜ਼ਮਾਨੇ ਤੋਂ ਮਿਥੁਨ ਹਮੇਸ਼ਾ ਇੱਕ ਜੋੜਾ ਕਿਉਂ ਰਿਹਾ ਹੈ? ਪਰ ਕੀ ਇਹ ਹਮੇਸ਼ਾ ਨਰ ਜੋੜੇ ਦੇ ਰੂਪ ਵਿੱਚ ਨਹੀਂ ਹਨ?

ਪ੍ਰਾਚੀਨ ਕਹਾਣੀ ਵਿੱਚ ਮਿਥੁਨ

ਅਸੀਂ ਵੇਖਿਆ ਹੈ ਕਿ ਬਾਈਬਲ ਕਹਿੰਦੀ ਹੈ ਕਿ ਸਿਰਜਣਹਾਰ ਪਰਮੇਸ਼ੁਰ ਨੇ ਆਪਣੀ ਕਹਾਣੀ ਨੂੰ ਪ੍ਰਗਟ ਕਰਨ ਲਈ ਤਾਰਿਆਂ ਨੂੰ ਬਣਾਇਆ ਸੀ। ਉਹ ਸਾਨੂੰ ਇਹ ਕਹਾਣੀ ਕੰਨਿਆ ਤੋਂ ਹੋਰ ਰਾਸ਼ੀਆਂ ਤੀਕੁਰ ਵਿਖਾ ਰਹਾ ਹੈ।

ਮਿਥੁਨ ਇਸ ਕਹਾਣੀ ਨੂੰ ਅੱਗੇ ਲੈ ਜਾਂਦਾ ਹੈ। ਆਧੁਨਿਕ ਕੁੰਡਲੀ ਵਿੱਚ ਹੋ ਸੱਕਦਾ ਹੈ ਕਿ ਤੁਸੀਂ ਮਿਥੁਨ ਨਾ ਹੋਵੋ, ਪ੍ਰੰਤੂ ਮਿਥੁਨ ਦੀ ਜੋਤਿਸ਼ ਵਿਗਿਆਨੀ ਕਹਾਣੀ ਨੂੰ ਜਾਣਨਾ ਲਾਭ ਵਾਲੀ ਗੱਲ ਹੈ।

ਮਿਥੁਨ ਦੇ ਮੂਲ ਅਰਥ

ਮਿਥੁਨ ਦੇ ਤਾਰਿਆਂ ਦੇ ਨਾਮ ਤੋਂ, ਸਾਨੂੰ ਇਸਦੇ ਮੂਲ ਅਰਥਾਂ ਦਾ ਪਤਾ ਲਗਦਾ ਹੈ। ਬਾਅਦ ਵਿੱਚ ਯੂਨਾਨੀ ਅਤੇ ਰੋਮੀ ਮੂਰਤ ਸਬੰਧੀ ਕਥਾਵਾਂ ਨੇ ਮਿਥੁਨ ਦੇ ਇਸ ਮੂਲ ਅਰਥ ਨੂੰ ਵਿਗਾੜ ਦਿੱਤਾ ਹੈ।

ਮੱਧਕਾਲੀਨ ਯੁੱਗ ਵਿੱਚ, ਅਰਬੀ ਜੋਤਸ਼ੀਆਂ ਨੇ ਪ੍ਰਾਚੀਨ ਕਾਲ ਤੋਂ ਹੀ ਤਾਰਾ ਮੰਡਲਾਂ ਨੂੰ ਨਾਮ ਦਿੱਤੇ ਹਨ। ਅਰਬੀ ਵਿੱਚ ਇਸਨੂੰ “ਅਲ-ਰਸ ਅਲ-ਤੁਆਮ ਅਲ-ਮੁਕਾਦਿਮ” (رأس التوأم المقدم‎) ਕਿਹਾ ਜਾਂਦਾ ਹੈ, ਜਿਸਦਾ ਅਰਥ “ਅੱਗੇ ਵਾਲੇ ਜੁੜਵਾਂ (ਵਿਅਕਤੀ ਜਾਂ ਬੱਚੇ) ਦੇ ਸਿਰ” ਤੋ ਹੈ। ਯਾਦ ਰੱਖੋ ਕਿ “ਮਿਥੁਨ ਤਾਰਾ ਮੰਡਲ” ਦਾ ਅਰਥ “ਜੁੜਵਾਂ (ਵਿਅਕਤੀਆਂ ਜਾਂ ਬੱਚਿਆਂ) ਦਾ ਤਾਰਾ ਮੰਡਲ” ਵੀ ਹੈ। ਇਸ ਵਿੱਚ ਪੁਨਰਵਾਸੂ-ਕੈਸਟਰ ਅਰਥਾਤ ਅਲ-ਤੁਆਮ ਮੁੱਖ ਤਾਰਾ ਹੈ, ਜਿਸਦਾ ਅਰਥ “ਪਿਛਲੀ ਲੱਤ” ਤੋ ਹੈ, ਜਿਸ ਤੋਂ ਸਾਨੂੰ ਪੁਨਰਵਾਸੂ-ਕੈਸਟਰ ਦੇ ਪੈਰ ਦਾ ਬਿਆਨ ਮਿਲਦਾ ਹੈ। ਇਸ ਨੂੰ ਬਾਈਬਲ ਦੀ ਭਾਸ਼ਾ ਵਿੱਚ ਸਾਕੂਰੀ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸਦਾ ਅਰਥ “ਅੱਡੀ” ਤੋ ਹੈ। ਇੱਕ ਹੋਰ ਮੁੱਖ ਤਾਰੇ ਦਾ ਰਵਾਇਤੀ ਨਾਮ ਮੇਬਸੁਤਾ ਹੈ, ਜੋ ਕਿ ਪ੍ਰਾਚੀਨ ਅਰਬੀ ਭਾਸ਼ਾ ਮਬਸੂਹ ਤੋਂ ਆਇਆ ਹੈ, ਜਿਸਦਾ ਅਰਥ “ਖਿੱਚਿਆ ਹੋਇਆ ਪੰਜਾ” ਤੋ ਹੈ। ਅਰਬੀ ਸੱਭਿਆਚਾਰ ਵਿੱਚ, ਮਬਸੂਹ ਸ਼ੇਰ ਦੇ ਪੰਜੇ ਨੂੰ ਵਿਖਾਉਂਦਾ ਸੀ।

ਪੁਨਰਵਾਸੂ-ਪਲੈਕਸ ਨੂੰ ਅਰਬੀ ਭਾਸ਼ਾ “ਅਲ-ਰਸ ਅਲ-ਤੁਆਮ ਅਲ-ਮੁਕਾਦਿਮ” ਤੋਂ “ਤੋ ਜੁੜਵੇਂ ਵਿਅਕਤੀ ਜਾਂ ਬੱਚੇ ਦੇ ਸਿਰ” ਵਜੋਂ ਜਾਣਿਆ ਜਾਂਦਾ ਹੈ। ਇਸਦਾ ਅਰਥ ਇੱਕੋ ਸਮੇਂ ‘ਤੇ ਪੈਦਾ ਹੋਏ ਦੋ ਬੱਚਿਆਂ ਤੋਂ ਨਹੀਂ, ਸਗੋਂ ਦੋ ਵਿਅਕਤੀਆਂ ਦਾ ਇੱਕ ਹੋਣਾ ਜਾਂ ਆਪਸ ਵਿੱਚ ਜੁੜਨ ਤੋਂ ਹੈ। ਮੂਸਾ ਦੀ ਬਿਵਸਥਾ ਇਸ ਸ਼ਬਦ ਦੀ ਵਰਤੋਂ ਕਰਦਾ ਹੈ ਜਦੋਂ ਇਹ ਨੇਮ ਦੇ ਸੰਦੂਕ ਵਿੱਚ ਮਿਲਣ ਵਾਲੀਆਂ ਦੋ ਤਖ਼ਤੀਆਂ ਦਾ ਹਵਾਲਾ ਦਿੰਦਾ ਹੈ।

ਤਾਂ ਜੋ ਓਹ ਹੇਠਾਂ ਦੋਹਰੀਆਂ ਹੋਣ ਅਤੇ ਓਹ ਏਸ ਪਰਕਾਰ ਆਪਣਿਆਂ ਸਿਰਿਆਂ ਤੀਕ ਇੱਕ ਕੜੇ ਨਾਲ ਸਾਬਿਤ ਰਹਿਣ। ਐਉਂ ਉਨ੍ਹਾਂ ਦੋਹਾਂ ਲਈ ਹੋਵੇ ਅਤੇ ਦੋਹਾਂ ਖੂੰਜਿਆਂ ਲਈ ਓਹ ਹੋਣ।

ਕੂਚ 26:24

ਜਿਸ ਤਰ੍ਹਾਂ ਨੇਮ ਦੇ ਸੰਦੂਕ ਵਿੱਚ ਦੋ ਤਖ਼ਤੀਆਂ ਨੂੰ ਇਕੱਠਿਆਂ ਰੱਖਿਆ ਗਿਆ ਸੀ, ਉਸੇ ਤਰ੍ਹਾਂ ਮਿਥੁਨ ਵਿੱਚ ਦੋਵਾਂ ਨੂੰ ਜਨਮ ਦੁਆਰਾ ਨਹੀਂ, ਸਗੋਂ ਇਕੱਠੇ ਮਿਲਾ ਕੇ ਇਕੱਠਾ ਕੀਤਾ ਗਿਆ ਹੈ। ਕਿਉਂਕਿ ਪੁਨਰਵਸੂ-ਕੈਸਟਰ ਜਾਂ ਸਾਕੁਰੀ ਦੀ ਪਛਾਣ ‘ਅੱਡੀ’ (ਬ੍ਰਿਸ਼ਚਕ) ਅਤੇ ‘ਸ਼ੇਰ ਦਾ ਪੰਜਾ’ (ਸਿੰਘ) ਨਾਲ ਕੀਤੀ ਗਈ ਹੈ, ਇਸ ਲਈ ਇਹ ਦੋਵੇਂ ਹੀ ਯਿਸੂ ਮਸੀਹ ਬਾਰੇ ਭਵਿੱਖਬਾਣੀਆਂ ਹਨ, ਇਸ ਤਰ੍ਹਾਂ ਪੁਨਰਵਸੁ-ਕੈਸਟਰ ਜਾਂ ਸਾਕੁਰੀ ਯਿਸੂ ਦੀ ਵਾਪਸੀ ‘ਤੇ ਉਸ ਦਾ ਜੋਤਿਸ਼ ਵਿਗਿਆਨ ਹੈ।

ਪਰ ਉਸ ਨਾਲ ਕੌਣ ਜੁੜਿਆ ਹੋਇਆ ਹੈ?

ਲਿਖਤਾਂ ਦੋ ਤਸਵੀਰਾਂ ਦਿੰਦੀਆਂ ਹਨ, ਜਿਹੜੀਆਂ ਮਿਥੁਨ ਦੇ ਦੋ ਚਿੱਤਰਾਂ ਦੇ ਰੂਪਾਂ ਦੀ ਵਿਆਖਿਆ ਕਰਦੀਆਂ ਹਨ।

• 1) ਇੱਕਠੇ ਭਰਾ

• 2) ਇੱਕ ਨਰ-ਮਾਦਾ ਦਾ ਜੋੜਾ।

ਮਿਥੁਨ – ਪਲੌਠਾ…

ਇੰਜੀਲ ਯਿਸੂ ਮਸੀਹ ਬਾਰੇ ਇੰਝ ਦੱਸਦੀ ਹੈ

ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।

ਕੁਲੁੱਸੀਆਂ 1:15

‘ਪਲੌਠੇ’ ਦਾ ਅਰਥ ਹੈ ਕਿ ਦੂਜੇ ਬਾਅਦ ਵਿੱਚ ਆਉਣਗੇ।

ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਉਸ ਨੇ ਓਹਨਾਂ ਨੂੰ ਸੱਦਿਆ ਭੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਭੀ ਠਹਿਰਾਇਆ ਭਈ ਉਹ ਦੇ ਪੁੱਤ੍ਰ ਦੇ ਸਰੂਪ ਉੱਤੇ ਬਣਨ ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ।

ਰੋਮੀਆਂ 8:29

ਇਹ ਤਸਵੀਰ ਸਾਨੂੰ ਬ੍ਰਹਿਮੰਡ ਦੀ ਰਚਨਾ ਵੱਲ ਵਾਪਸ ਲੈ ਜਾਂਦੀ ਹੈ। ਜਦੋਂ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਬਣਾਇਆ ਸੀ, ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਬਣਾਇਆ

ਸੋ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।

ਉਤਪਤ 1:27

ਪਰਮੇਸ਼ੁਰ ਨੇ ਆਦਮ/ਮਨੂੰ ਨੂੰ ਇੱਕ ਜ਼ਰੂਰੀ ਆਤਮਿਕ ਸਰੂਪ ਅਤੇ ਪਰਮੇਸ਼ੁਰ ਦੀ ਸਮਾਨਤਾ ਵਿੱਚ ਬਣਾਇਆ ਸੀ। ਇਸ ਲਈ ਉਸਨੂੰ ਆਦਮ ਕਿਹਾ ਜਾਂਦਾ ਹੈ ਕਿ

ਉਹ ਅਨੋਸ਼ ਦਾ, ਅਤੇ ਉਹ ਸੇਥ ਦਾ, ਅਤੇ ਉਹ ਆਦਮ ਦਾ, ਅਤੇ ਉਹ ਪਰਮੇਸ਼ੁਰ ਦਾ ਪੁੱਤ੍ਰ ਸੀ।

…ਅਤੇ ਗੋਦ ਲਏ ਗਏ ਮਿਥੁਨ ਭਰਾ

ਲੂਕਾ 3:38

ਜਦੋਂ ਆਦਮ ਨੇ ਪਰਮੇਸ਼ੁਰ ਦਾ ਅਣਆਗਿਆਕਾਰੀ ਕੀਤਾ ਤਾਂ ਉਸਨੇ ਇਸ ਸਰੂਪ ਅਤੇ ਸਮਾਨਤਾ ਨੂੰ ਨੁਕਸਾਨ ਪਹੁੰਚਾਇਆ ਅਤੇ ਸਾਡੀ ਪੁਤ੍ਰ ਜਾਂ ਪੁਤ੍ਰੀ ਹੋਣ ਦੀ ਪਦਵੀ ਨੂੰ ਗਵਾਂ ਲਿਆ। ਪਰ ਜਦੋਂ ਯਿਸੂ ਮਸੀਹ ‘ਪਲੌਠੇ ਪੁੱਤਰ’ ਵਜੋਂ ਆਇਆ ਤਾਂ ਉਸਨੇ ਇਸ ਸਰੂਪ ਅਤੇ ਸਮਾਨਤਾ ਨੂੰ ਬਹਾਲ ਕੀਤਾ। ਇਸ ਲਈ ਹੁਣ ਯਿਸੂ ਦੁਆਰਾ…

12ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ 13ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ 14ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ।

ਯੂਹੰਨਾ 1:12-13

ਸਾਨੂੰ ਜਿਹੜਾ ਤੋਹਫ਼ਾ ਜਾਂ ਵਰਦਾਨ ਦਿੱਤਾ ਗਿਆ ਹੈ ਉਹ ‘ਪਰਮੇਸ਼ੁਰ ਦੀ ਸੰਤਾਨ ਬਣਨਾ’ ਹੈ। ਅਸੀਂ ਪਰਮੇਸ਼ੁਰ ਦੀ ਸੰਤਾਨ ਵਜੋਂ ਨਹੀਂ ਪੈਦਾ ਹੋਏ, ਪਰ ਅਸੀਂ ਯਿਸੂ ਮਸੀਹ ਦੁਆਰਾ ਗੋਦ ਲਏ ਜਾਣ ਤੇ ਉਸਦੀ ਸੰਤਾਨ ਬਣ ਗਏ ਹਾਂ।

ਪਰ ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰਾ ਦੇ ਮਤਹਿਤ ਜੰਮਿਆ।

ਗਲਾਤੀਆਂ 4:4

ਇਹ ਸਾਨੂੰ ਤੁਲਾ ਰਾਸ਼ੀ ਵੱਲ ਲੈ ਜਾਂਦਾ ਹੈ। ਪਰਮੇਸ਼ੁਰ ਸਾਨੂੰ ਯਿਸੂ ਮਸੀਹ ਦੁਆਰਾ ਆਪਣੀ ਸੰਤਾਨ ਦੇ ਰੂਪ, ਜੇਠੇ ਪੁੱਤਰ ਯਿਸੂ ਮਸੀਹ ਦੀ ਦਾਤ ਦੁਆਰਾ ਵਿੱਚ ਗੋਦ ਲੈਂਦਾ ਹੈ।

ਜਦੋਂ ਉਹ ਵਾਪਸ ਆਵੇਗਾ, ਤਾਂ ਯਿਸੂ ਮਸੀਹ ਰਾਜੇ ਵਜੋਂ ਰਾਜ ਕਰੇਗਾ। ਬਾਈਬਲ ਗੋਦ ਲਏ ਹੋਏ ਇਸ ਛੋਟੇ ਭਰਾ ਦੇ ਦਰਸ਼ਨ ਨਾਲ ਮੁਕਦੀ ਹੈ।

ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਓਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁੱਝ ਲੋੜ ਨਹੀਂ ਕਿਉਂ ਜੋ ਪ੍ਰਭੁ ਪਰਮੇਸ਼ੁਰ ਓਹਨਾਂ ਨੂੰ ਚਾਨਣ ਕਰੇਗਾ ਅਤੇ ਓਹ ਜੁੱਗੋ ਜੁੱਗ ਰਾਜ ਕਰਨਗੇ।। 

ਪਰਕਾਸ਼ ਦੀ ਪੋਥੀ 22:5

ਇਹ ਬਾਈਬਲ ਦਾ ਲਗਭਗ ਆਖੀਰਲਾ ਵਾਕ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦੀ ਪੂਰਣ ਹੋਣ ਵੱਲ ਵੇਖਦਾ ਹੈ। ਉੱਥੇ ਇਹ ਗੋਦ ਲਏ ਹੋਏ ਭਰਾਵਾਂ ਨੂੰ ਪਲੌਠੇ ਦੇ ਨਾਲ ਰਾਜ ਕਰਦੇ ਹੋਇਆਂ ਵਿਖਾਉਂਦਾ ਹੈ। ਮਿਥੁਨ ਨੇ ਸਾਡੇ ਬਜੂਰਗਾਂ ਨੂੰ ਸੁਰਗ ਵਿੱਚ ਰਾਜ ਕਰਨ ਵਾਲੇ ਪਹਿਲੇ ਅਤੇ ਦੂਏ ਭਰਾ ਵਜੋਂ ਵਿਖਾਇਆ।

ਮਿਥੁਨ – ਆਦਮੀ ਅਤੇ ਔਰਤ ਦੀ ਏਕਤਾ

ਬਾਈਬਲ ਇਕ ਪੁਰਸ਼ ਅਤੇ ਇਸਤ੍ਰੀ ਦੇ ਵਿਆਹ ਨੂੰ ਮਸੀਹ ਅਤੇ ਉਨ੍ਹਾਂ ਦੇ ਵਿੱਚਕਾਰਲੇ ਸਬੰਧਾਂ ਨੂੰ ਦਰਸਾਉਣ ਲਈ ਵੀ ਵਰਤਦੀ ਹੈ। ਹੱਵਾਹ ਦੀ ਸਿਰਜਣਾ ਅਤੇ ਸ੍ਰਿਸ਼ਟੀ ਵਾਲੇ ਹਫ਼ਤੇ ਦੇ ਸ਼ੁੱਕਰਵਾਰ ਨੂੰ ਆਦਮ ਨਾਲ ਵਿਆਹ ਦੇ ਬਿਆਨ ਨੇ ਜਾਣਬੁੱਝ ਕੇ ਮਸੀਹ ਨਾਲ ਉਸਦੇ ਮਿਲਾਪ ਨੂੰ ਵਿਖਾਇਆ ਹੈ। ਇੰਜੀਲ ਦਾ ਅੰਤ ਵਿੱਚ ਲੇਲੇ (ਮੇਖ) ਅਤੇ ਉਸਦੀ ਲਾੜੀ ਦੇ ਵਿੱਚਕਾਰ ਇਸ ਵਿਆਹ ਦੀ ਤਸਵੀਰ ਨਾਲ ਹੁੰਦਾ ਹੈ।

ਆਓ, ਅਸੀਂ ਅਨੰਦ ਕਰੀਏ ਅਤੇ ਨਿਹਾਲ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

ਪਰਕਾਸ਼ ਦੀ ਪੋਥੀ 19:7

ਅਖੀਰਲਾ ਅਧਿਆਇ ਸੱਦਾ ਦਿੰਦਾ ਹੈ ਕਿਉਂਕਿ ਇਹ ਲੇਲੇ ਅਤੇ ਉਸਦੀ ਲਾੜੀ ਦੇ ਆਤਮਿਕ ਮਿਲਾਪ ਨੂੰ ਵਿਖਾਉਂਦਾ ਹੈ

ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।।

ਪਰਕਾਸ਼ ਦੀ ਪੋਥੀ 22:17

ਕੁੰਭ ਵਿਆਹ ਕਰੇਗਾ ਅਤੇ ਉਹ ਸਾਨੂੰ ਉਸਦੀ ਦੁਲਹਨ ਬਣਨ ਲਈ ਸੱਦਾ ਦੇ ਰਿਹਾ ਹੈ ਜਿਸ ਨੂੰ ਬਹੁਤ ਪਹਿਲਾਂ ਮਿਥੁਨ ਨਾਲ ਵਿਖਾਇਆ ਗਿਆ ਸੀ – ਲੇਲੇ ਅਤੇ ਉਸਦੀ ਦੁਲਹਨ ਦਾ ਬ੍ਰਾਹਿਮੰਡੀ ਮਿਲਾਪ।

ਮਿਥੁਨ ਕੁੰਡਲੀ

ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਇਸ ਲਈ ਇਹ ਇੱਕ ਖਾਸ ਘੜੀ ਦਾ ਅਰਥ ਦਿੰਦਾ ਹੈ। ਯਿਸੂ ਨੇ ਵਿਆਹ ਦੀ ਦਾਵਤ ਦੀ ਕਹਾਣੀ ਵਿੱਚ ਮਿਥੁਨ ਦੀ ਘੜੀ (ਹੋਰੋ) ਦੀ ਨਿਸ਼ਾਨਦੇਹੀ ਕੀਤੀ ਹੈ।

1ਉਸ ਵੇਲੇ ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸਾਲਾਂ ਲੈਕੇ ਲਾੜੇ ਦੇ ਮਿਲਨ ਨੂੰ ਨਿੱਕਲੀਆਂ 2ਅਰ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਚਤਰ ਸਨ 3ਕਿਉਂਕਿ ਜਿਹੜੀਆਂ ਮੁਰਖਣੀਆਂ ਸਨ ਉਨ੍ਹਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ 4ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ 5ਅਤੇ ਜਦ ਲਾੜੇ ਨੇ ਚਿਰ ਲਾਇਆ ਓਹ ਸਭ ਊਂਘ ਪਈਆਂ ਅਤੇ ਸੌਂ ਗਈਆਂ 6ਅਰ ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਨ ਨੂੰ ਨਿੱਕਲੋ! 7ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ 8ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁੱਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ 9ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਵੇ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ 10ਅਤੇ ਜਦ ਓਹ ਮੁੱਲ ਲੈਣ ਗਈਆਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ 11ਅਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਖੋਲ੍ਹ ਦਿਓ! 12ਪਰ ਉਹਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ 13ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।।

ਮੱਤੀ 25:1-13

ਅਤੇ ਉਸ ਨੇ ਖਾਣੇ ਦੇ ਵੇਲੇ ਆਪਣੇ ਨੌਕਰ ਨੂੰ ਘੱਲਿਆ ਜੋ ਉਹ ਸੱਦੇ ਹੋਇਆਂ ਨੂੰ ਕਹੇ ਭਈ ਆਓ ਕਿਉਂ ਜੋ ਹੁਣ ਸੱਭੋ ਕੁੱਝ ਤਿਆਰ ਹੈ

ਲੂਕਾ 14:17

ਮਿਥੁਨ ਰਾਸ਼ੀ ਵਿੱਚ ਦੋ ਘੜੀਆਂ ਹਨ। ਯਿਸੂ ਨੇ ਸਿਖਾਇਆ ਕਿ ਇੱਕ ਨਿਸ਼ਚਿਤ ਪ੍ਰੰਤੂ ਅਣਜਾਣ ਸਮਾਂ ਆ ਰਿਹਾ ਹੈ ਜਦੋਂ ਇਹ ਵਿਆਹ ਹੋਵੇਗਾ ਅਤੇ ਬਹੁਤ ਸਾਰੇ ਇਸ ਵਿੱਚ ਹਿੱਸਾ ਲੈਣ ਤੋਂ ਬਚ ਜਾਣਗੇ। ਇਹ ਦਸਾਂ ਕੁਆਰੀਆਂ ਦੇ ਦ੍ਰਿਸ਼ਟਾਂਤ ਦਾ ਮੁੱਖ ਨੁਕਤਾ ਹੈ। ਕੁੱਝ ਨਿਰਧਾਰਤ ਸਮੇਂ ਲਈ ਤਿਆਰ ਨਹੀਂ ਸਨ ਅਤੇ ਇਸ ਲਈ ਇਸ ਤੋਂ ਰਹਿ ਗਏ। ਪਰ ਇਹ ਘੜੀ ਅਜੇ ਵੀ ਖੁੱਲ੍ਹੀ ਹੈ ਅਤੇ ਵਿਆਹ ਦੀ ਦਾਵਤ ਦੇ ਸੱਦੇ ਅਜੇ ਵੀ ਸਾਰਿਆਂ ਨੂੰ ਭੇਜੇ ਜਾ ਰਹੇ ਹਨ। ਇਹ ਉਹ ਸਮਾਂ ਹੈ ਜਿਸ ਵਿੱਚ ਅਸੀਂ ਹੁਣ ਰਹਿ ਰਹੇ ਹਾਂ। ਸਾਨੂੰ ਸਿਰਫ਼ ਅੰਦਰ ਆਉਣ ਦੀ ਲੋੜ ਹੈ, ਕਿਉਂਕਿ ਉਸ ਨੇ ਦਾਵਤ ਦੀਆਂ ਤਿਆਰੀਆਂ ਕਰ ਲਈਆਂ ਹਨ।

ਤੁਹਾਡੇ ਵੱਲੋਂ ਆਪਣੀ ਮਿਥੁਨ ਰਾਸ਼ੀ ਨੂੰ ਪੜ੍ਹਨਾ

ਅੱਜ ਦੇ ਦਿਨਾਂ ਵਿੱਚ, ਤੁਸੀਂ ਮਿਥੁਨ ਰਾਸ਼ੀ ਨੂੰ ਪੜ੍ਹ ਸੱਕਦੇ ਹੋ ਅਤੇ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਾਗੂ ਕਰ ਸੱਕਦੇ ਹੋ।

ਮਿਥੁਨ ਘੋਸ਼ਣਾ ਕਰਦਾ ਹੈ ਕਿ ਤੁਹਾਡੇ ਸਭ ਤੋਂ ਮਹੱਤਵਪੂਰਨ ਰਿਸ਼ਤੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਤੁਹਾਡੇ ਲਈ ਸੱਦਾ ਅਜੇ ਵੀ ਖੁੱਲ੍ਹਾ ਹੈ। ਤਾਰਿਆਂ ਦਾ ਕਹਿਣਾ ਹੈ ਕਿ ਸਿਰਫ ਇਹੋ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਤੁਹਾਨੂੰ ਸੱਦਾ ਦਿੱਤਾ ਗਿਆ ਹੈ, ਹੋਰ ਸਾਰੇ ਕੰਮਾਂ ਨੂੰ ਗ੍ਰਹਿਣ ਲਗ ਜਾਵੇਗਾ – ਸੁਰਗੀ ਸ਼ਾਹੀ ਪਰਿਵਾਰ ਵਿੱਚ ਗੋਦ ਲਿੱਤੇ ਜਾਣਾ ਅਤੇ ਨਾਲ ਹੀ ਸੁਰਗੀ ਵਿਆਹ – ਇਹ ਅਜਿਹਾ ਹੋਵੇਗਾ ਕਿ ਕਦੇ ਵੀ ਨਾਸ਼ ਨਹੀਂ ਹੋਵੇਗਾ, ਵਿਗੜੇਗਾ ਜਾਂ ਫਿੱਕਾ ਨਹੀਂ ਹੋਵੇਗਾ। ਪਰ ਇਹ ਲਾੜਾ ਸਦਾ ਲਈ ਉਡੀਕ ਨਹੀਂ ਕਰੇਗਾ। ਇਸ ਲਈ ਸੁਚੇਤ ਅਤੇ ਸ਼ਾਂਤ ਮਨ ਨਾਲ, ਉਸ ਕਿਰਪਾ ‘ਤੇ ਆਪਣੀਆਂ ਉਮੀਦਾਂ ਰੱਖੋ ਜਿਸ ਨੂੰ ਇਹ ਲਾੜੇ ਦੇ ਆਉਣ ‘ਤੇ ਪ੍ਰਗਟ ਕਰੇਗਾ।

ਆਪਣੇ ਸੁਰਗੀ ਪਿਤਾ ਦੇ ਆਗਿਆਕਾਰ ਬੱਚਿਆਂ ਵਾਂਙੁ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜੇਹੇ ਨਾ ਬਣੋ। ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨਾ ਪੱਖ ਪਾਤ ਨਿਆਉਂ ਕਰਦਾ ਹੈ ਤਾਂ ਆਪਣੀ ਮੁਸਾਫ਼ਰੀ ਦਾ ਸਮਾ ਭੈ ਨਾਲ ਬਤੀਤ ਕਰੋ। ਇਸ ਲਈ, ਸਾਰੇ ਵੈਰ-ਵਿਰੋਧ, ਧੋਖੇ ਅਤੇ ਪੱਖਪਾਤ ਅਤੇ ਈਰਖਾ ਅਤੇ ਕੁਫ਼ਰ ਨੂੰ ਦੂਰ ਕਰ ਕੇ, ਨਵੇਂ ਜੰਮੇ ਬੱਚਿਆਂ ਵਾਂਗ ਸ਼ੁੱਧ ਆਤਮਕ ਦੁੱਧ ਦੀ ਕਾਮਨਾ ਕਰੋ, ਤਾਂ ਜੋ ਤੁਸੀਂ ਇਸ ਦੁਆਰਾ ਮੁਕਤੀ ਵੱਲ ਵਧੋ, ਕਿਉਂਕਿ ਤੁਸੀਂ ਪ੍ਰਭੂ ਦੀ ਕਿਰਪਾ ਦਾ ਸੁਆਦ ਚੱਖਿਆ ਹੈ। ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ। ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ।

ਅਖੀਰ ਵਿੱਚ, ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਹਮਦਰਦ, ਦਿਆਲਗੀ ਭਰਿਆ ਪ੍ਰੇਮ, ਦਿਆਲਤਾ ਅਤੇ ਨਿਮਰ ਬਣੋ। ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਵਿਖਾਈ ਦੇਣ ਵਾਲੇ ਇਹ ਗੁਣ ਤੁਹਾਡੀ ਮੰਜ਼ਿਲ ਦੇ ਅਨੁਕੂਲ ਹੋਣਗੇ – ਕਿਉਂਕਿ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਉਸੇ ਸ਼ਾਹੀ ਜਨਮ ਅਧਿਕਾਰ ਅਤੇ ਵਿਆਹ ਲਈ ਸੱਦਾ ਦਿੱਤਾ ਗਿਆ ਹੈ।

ਰਾਸ਼ੀ ਚੱਕਰ ਦੀ ਕਹਾਣੀ ਦੁਆਰਾ ਅੱਗੇ ਵਧਣਾ ਅਤੇ ਮਿਥੁਨ ਵਿੱਚ ਡੂੰਘਿਆਈ ਨਾਲ ਜਾਣਾ

ਮੁਕਤੀਦਾਤਾ ਨੇ ਮਿਥੁਨ ਨੂੰ ਬਹੁਤ ਸਮਾਂ ਪਹਿਲਾਂ ਤਾਰਿਆਂ ਵਿੱਚ ਰੱਖਿਆ ਸੀ ਤਾਂ ਜੋ ਇਹ ਸੰਕੇਤ ਦਿੱਤਾ ਜਾ ਸਕੇ ਕਿ ਉਹ ਮੁਕਤੀ ਦਾ ਆਪਣਾ ਕੰਮ ਪੂਰਾ ਕਰੇਗਾ। ਮਿਥੁਨ ਸਾਡੇ ਜੇਠੇ ਭਰਾ ਨੂੰ ਗੋਦ ਲੈਣ ਅਤੇ ਸਾਡੇ ਸੁਰਗੀ ਵਿਆਹ ਨੂੰ ਵਿਖਾਉਂਦਾ ਹੈ। ਪਰ ਇਸ ਤੋਂ ਪਹਿਲਾਂ ਕਰਕ ਦੀ ਨਿਸ਼ਾਨੀ ਵਿਖਾਈ ਦੇਣੀ ਚਾਹੀਦੀ ਹੈ ਜਿਸਨੂੰ ਅਸੀਂ ਅੱਗੇ ਵੇਖਦੇ ਹਾਂ।

ਪ੍ਰਾਚੀਨ ਜੋਤਿਸ਼ ਵਿਗਿਆਨ ਦੀਆਂ ਮੁੱਖ ਗੱਲਾਂ ਨੂੰ ਇੱਥੋਂ ਜਾਣੋ। ਇਸਦੀ ਸ਼ੁਰੂਆਤ ਕੰਨਿਆ ਰਾਸ਼ੀ ਤੋਂ ਕਰੋ।

ਮਿਥੁਨ ਤੋਂ ਸਬੰਧਤ ਲਿਖਤ ਰਚਨਾਵਾਂ ਦੀ ਡੂੰਘਿਆਈ ਨਾਲ ਸਮਝ ਲਈ ਹੋਰ ਵਧੇਰੇ ਇੱਥੇ ਪੜ੍ਹੋ:

• ਰਮਾਇਣ ਨਾਲੋਂ ਬਿਹਤਰ ਪ੍ਰੇਮ ਦਾ ਇੱਕ ਮਹਾਂਕਾਵਿ

• ਤੁਹਾਡੇ ਲਈ ਇੱਕ ਹੋਰ ਵਿਆਹ ਦਾ ਸੱਦਾ

• ਸੁਰਗੀ ਸੰਸਾਰ, ਬਹੁਤ ਸਾਰੇ ਇਸ ਲਈ ਸੱਦੇ ਗਏ ਹਨ ਪਰ…

Leave a Reply

Your email address will not be published. Required fields are marked *