Skip to content
Home » ਖੁਸ਼ਖ਼ਬਰੀ ਦੇ ਸਨੇਹੇ ਅਰਥਾਤ ਇੰਜੀਲ ਦੀ ਕਹਾਣੀ ਵਿੱਚ ਤੁਲਸੀ ਵਿਆਹ ਨੂੰ ਕਿਵੇਂ ਵਿਖਾਇਆ ਗਿਆ ਹੈ?

ਖੁਸ਼ਖ਼ਬਰੀ ਦੇ ਸਨੇਹੇ ਅਰਥਾਤ ਇੰਜੀਲ ਦੀ ਕਹਾਣੀ ਵਿੱਚ ਤੁਲਸੀ ਵਿਆਹ ਨੂੰ ਕਿਵੇਂ ਵਿਖਾਇਆ ਗਿਆ ਹੈ?

  • by

ਤੁਲਸੀ ਵਿਆਹ ਦਾ ਤਿਉਹਾਰ ਭਗਵਾਨ ਸ਼ਾਲੀਗ੍ਰਾਮ (ਵਿਸ਼ਨੂੰ) ਅਤੇ ਲਕਸ਼ਮੀ ਵਿੱਚਕਾਰ ਤੁਲਸੀ (ਵਿਰਿੰਦਾਵਨੀ) ਦੇ ਪੌਦੇ ਦੇ ਰੂਪ ਵਿੱਚ ਮਿਲਣ ਵਾਲੇ ਪਿਆਰ ਦੀ ਯਾਦਗਾਰੀ ਵਿੱਚ ਮਨਾਏ ਜਾਣ ਵਾਲਾ ਇੱਕ ਤਿਉਹਾਰ ਹੈ। ਇਸ ਤਰ੍ਹਾਂ ਤੁਲਸੀ ਵਿਆਹ ਤੁਲਸੀ ਦੇ ਪੌਦੇ, ਵਿਆਹ ਅਤੇ ਇੱਕ ਪਵਿੱਤਰ ਪੱਥਰ (ਸ਼ਾਲੀਗ੍ਰਾਮ) ‘ਤੇ ਕੇਂਦ੍ਰਿਤ ਹੈ। ਇਸ ਤਿਉਹਾਰ ਦੇ ਪਿੱਛੇ ਇੱਕ ਮਿਥਿਹਾਸਿਕ ਕਹਾਣੀ ਮਿਲਦੀ ਹੈ ਅਤੇ ਇਸ ਤੋਂ ਬਾਅਦ ਹੋਣ ਵਾਲੇ ਰੀਤੀ-ਰਿਵਾਜਾਂ ਨੂੰ ਅੱਜ ਵੀ ਸ਼ਰਧਾਲੂ ਮਨਾਉਂਦੇ ਹਨ। ਪ੍ਰੰਤੂ ਇਹ ਇੰਜੀਲ ਦੀ ਇੱਕ ਖ਼ੂਬਸੂਰਤ ਤਸਵੀਰ ਨੂੰ ਵੀ ਪ੍ਰਦਾਨ ਕਰਦਾ ਹੈ, ਕਿਉਂਕਿ ਵਿਆਹ, ਪਵਿੱਤਰ ਪੱਥਰ, ਅਤੇ ਇੱਕ ਬਣੇ ਰਹਿਣ ਵਾਲੇ ਪੌਦੇ ਇੰਜੀਲ ਦੀ ਕਹਾਣੀ ਦੀਆਂ ਮੁੱਖ ਤਸਵੀਰਾਂ ਹਨ। ਅਸੀਂ ਇਸਨੂੰ ਇੱਥੇ ਹੇਠਾਂ ਵੇਖਦੇ ਹਾਂ।

ਤੁਲਸੀ ਦੇ ਪੌਧੇ ਦੇ ਨਾਲ ਤੁਲਸੀ ਵਿਆਹ ਵਾਲਾ ਇੱਕ ਮੰਦਿਰ

ਤੁਲਸੀ ਵਿਆਹ ਦੀ ਕਥਾ

ਦੇਵੀ ਭਾਗਵਤ ਪੁਰਾਣ, ਬ੍ਰਹਮਵੈਵਰਤ ਪੁਰਾਣ ਅਤੇ ਸ਼ਿਵ ਪੁਰਾਣ ਤੁਲਸੀ ਵਿਆਹ ਨਾਲ ਸਬੰਧਤ ਮਿਥਿਹਾਸਕ ਸਰੋਤ ਪ੍ਰਦਾਨ ਕਰਦੇ ਹਨ। ਇਹ ਪੁਰਾਣ ਤੁਲਸੀ ਵਿਆਹ ਨਾਲ ਸਬੰਧਤ ਘਟਨਾਵਾਂ ਦੀ ਲੜੀ ਦਾ ਬਿਆਨ ਕਰਦੇ ਹਨ। ਲਕਸ਼ਮੀ ਦਾ ਇੱਕ ਇਸਤ੍ਰੀ ਅਵਤਾਰ, ਜਿਸਦਾ ਨਾਮ ਵਿਰਿੰਦਾ (ਜਾਂ ਬਰਿੰਦਾ) ਸੀ, ਨੇ ਰਾਖਸ ਰਾਜੇ ਜਲੰਧਰ ਨਾਲ ਵਿਆਹ ਕੀਤਾ। ਵਿਸ਼ਨੂੰ ਦਾ ਭਗਤ ਹੋਣ ਕਰਕੇ, ਵਿਸ਼ਨੂੰ ਨੇ ਰਾਜਾ ਜਲੰਧਰ ਨੂੰ ਯੁੱਧ ਵਿੱਚ ਅਜਿੱਤ ਹੋਣ ਦਾ ਵਰਦਾਨ ਦੇ ਦਿੱਤਾ। ਸਿੱਟੇ ਵੱਜੋਂ ਦੇਵਤੇ ਉਸ ਨਾਲ ਲੜਾਈ ਹਾਰਦੇ ਰਹੇ ਅਤੇ ਰਾਜਾ ਜਲੰਧਰ ਹੰਕਾਰੀ ਹੋ ਗਿਆ।

ਦਿੱਤੀ ਗਈ ਤਸਵੀਰ ਵਿੱਚ ਪਵਿੱਤ੍ਰ ਸ਼ਾਲੀਗ੍ਰਾਮ ਪੱਥਰ ਦੇ ਜੀਵਾਸ਼ਮ ਅਮੋਨਾਈਟਸ ਹਨ, ਜਿਹੜੇ ਵਿਸ਼ਨੂੰ ਦੀ ਗੈਰ-ਮਨੁੱਖੀ ਤਸਵੀਰ ਨੂੰ ਵਿਖਾਉਣ ਲਈ ਵਰਤੇ ਜਾਂਦੇ ਹਨ।

ਇਸ ਲਈ ਵਿਸ਼ਨੂੰ ਚਾਹੁੰਦਾ ਸੀ ਕਿ ਰਾਜਾ ਜਲੰਧਰ ਆਪਣਾ ਅਜਿੱਤ ਹੋਣ ਦੇ ਗੁਣ ਨੂੰ ਗੁਆ ਲਵੇ, ਪ੍ਰੰਤੂ ਬ੍ਰਹਮਾ ਨੇ ਵਿਸ਼ਨੂੰ ਨੂੰ ਕਿਹਾ ਕਿ ਅਜਿਹਾ ਕਰਨ ਲਈ, ਉਸ ਨੂੰ ਵਰੰਦਾ ਨਾਲ ਜਲੰਧਰ ਦੀ ਬਣੀ ਹੋਈ ਵਿਆਹਿਕ ਸ਼ੁੱਧਤਾ ਨੂੰ ਤੋੜਨਾ ਪਵੇਗਾ। ਇਸ ਲਈ ਜਦੋਂ ਜਲੰਧਰ ਲੜਾਈ ਵਿੱਚ ਦੂਰ ਸੀ, ਤਾਂ ਵਿਸ਼ਨੂੰ ਨੇ ਉਸਦਾ ਰੂਪ ਧਾਰ ਲਿਆ ਅਤੇ ਵਿਰਿੰਦਾ ਨੂੰ ਆਪਣੇ ਨਾਲ ਉਸਦੀ ਪਵਿੱਤਰਤਾਈ ਗੁਆਉਣ ਲਈ ਧੋਖਾ ਦਿੱਤਾ। ਇਸ ਤਰ੍ਹਾਂ ਜਲੰਧਰ ਨੇ ਸ਼ਿਵ ਨਾਲ ਯੁੱਧ ਵਿੱਚ ਆਪਣੇ ਅਜਿੱਤ ਹੋਣ ਦੇ ਗੁਣ (ਅਤੇ ਆਪਣੇ ਸਿਰ) ਨੂੰ ਗੁਆ ਦਿੱਤਾ। ਧੋਖੇ ਬਾਰੇ ਪਤਾ ਲੱਗਣ ‘ਤੇ, ਵਿਰਿੰਦਾ ਨੇ ਵਿਸ਼ਨੂੰ ਨੂੰ ਸ਼ਾਲੀਗ੍ਰਾਮ ਬਣ ਜਾਣ ਦਾ ਸਰਾਪ ਦਿੱਤਾ, ਭਾਵ ਇਕ ਪਵਿੱਤਰ ਕਾਲਾ ਪੱਥਰ ਜਿਸ ‘ਤੇ ਵਿਸ਼ਨੂੰ ਦੇ ਨਿਸ਼ਾਨ ਵਜੋਂ ਜੈਵਿਕ ਸ਼ੈੱਲਾਂ ਦੇ ਨਿਸ਼ਾਨ ਮਿਲਦੇ ਹਨ। ਇਸ ਤੋਂ ਬਾਅਦ ਵਿਰਿੰਦਾ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਅਤੇ ਤੁਲਸੀ ਦਾ ਪੌਦਾ ਬਣ ਗਈ। ਇਸ ਤਰ੍ਹਾਂ ਆਪਣੇ ਅਗਲੇ ਜਨਮ ਵਿੱਚ ਵਿਰਿੰਦਾ (ਤੁਲਸੀ ਦੇ ਰੂਪ ਵਿੱਚ) ਨੇ ਵਿਸ਼ਨੂੰ (ਸ਼ਾਲੀਗ੍ਰਾਮ ਦੇ ਰੂਪ ਵਿੱਚ) ਨਾਲ ਵਿਆਹ ਕਰਵਾ ਲਿਆ। ਇਸ ਲਈ ਸ਼ਰਧਾਲੂ ਹਰ ਸਾਲ ਪ੍ਰਬੋਧਿਨੀ ਇਕਾਦਸ਼ੀ ‘ਤੇ ਸ਼ਾਲੀਗ੍ਰਾਮ ਨਾਲ ਤੁਲਸੀ ਦਾ ਵਿਆਹ ਕਰਵਾਉਂਦੇ ਹਨ।

ਗੰਡਕੀ ਨਦੀ ‘ਤੇ ਦੁਨੀਆ ਦਾ ਸਭ ਤੋਂ ਵੱਡਾ ਸ਼ਾਲੀਗ੍ਰਾਮ ਪੱਥਰ । ਤਸਵੀਰ ਵੱਲੋਂ ਪ੍ਰਜੀਨਾ ਖਾਤੀਵਾੜਾ
ਵਿਰਿੰਦਾ ਵੱਲੋਂ ਵਿਸ਼ਨੂੰ ਨੂੰ ਸਰਾਪ ਦੇਣ ਵਾਲੀ ਰਵਾਇਤੀ ਕਲਾਕਾਰੀ

ਤੁਲਸੀ ਵਿਆਹ ਦੀ ਰਸਮ

ਤੁਲਸੀ ਵਿਆਹ ਵਾਲਾ ਮੰਦਿਰ ਤੁਲਸੀ ਦੇ ਪੌਦੇ ਅਤੇ ਸ਼ਾਲੀਗ੍ਰਾਮ ਪੱਥਰ ਨਾਲ ਵਿਆਹ ਨੂੰ ਵਿਖਾਉਂਦਾ ਹੋਇਆ

ਵਿਆਹ ਦੇ ਨਾਲ ਇਸਦੇ ਨੇੜਤਾ ਭਰੇ ਸਬੰਧਾਂ ਦੇ ਕਾਰਨ, ਤੁਲਸੀ ਵਿਆਹ ਨੇਪਾਲ ਅਤੇ ਭਾਰਤ ਵਿੱਚ ਵਿਆਹ ਦੇ ਸਮੇਂ ਦੀ ਸ਼ੁਰੂਆਤ ਕਰਦਾ ਹੈ। ਸ਼ਰਧਾਲੂ ਪ੍ਰਬੋਧਿਨੀ ਇਕਾਦਸ਼ੀ ਅਤੇ ਕਾਰਤਿਕ ਪੂਰਨੀਮਾ – ਕੱਤਕ ਮਹੀਨੇ ਦੀ ਪੂਰਨਮਾਸ਼ੀ (ਆਮ ਤੌਰ ‘ਤੇ ਪੱਛਮੀ ਕੈਲੰਡਰ ਵਿੱਚ ਅਕਤੂਬਰ-ਨਵੰਬਰ ਦੇ ਵਿੱਚਕਾਰ ਆਉਂਦੀ ਹੈ) ਦੇ ਦਿਨ ਤੁਲਸੀ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਦੇ ਹਨ। ਤੁਲਸੀ ਨੂੰ ਵਿਸ਼ਨੂੰਪ੍ਰਿਯਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਸਦਾ ਅਰਥ ਭਗਵਾਨ ਵਿਸ਼ਨੂੰ ਦੀ ਸਭ ਤੋਂ ਪਿਆਰੀ ਹੋਣ ਤੋਂ ਹੈ। ਹਰ ਇੱਕ ਹਿੰਦੂ ਪਰਿਵਾਰ ਇਸਦੇ ਵਿੱਖੇ ਆਪਣੀ ਸ਼ਰਧਾ ਵਿਖਾਉਂਦਾ ਹੈ, ਸਿੱਟੇ ਵਜੋਂ ਇਹ ਸਾਰੇ ਪੌਦਿਆਂ ਵਿੱਚੋਂ ਸਭ ਤੋਂ ਪਵਿੱਤਰ ਪੌਦਾ ਬਣ ਗਿਆ ਹੈ। ਸ਼ਰਧਾਲੂ ਆਪਣੇ ਘਰਾਂ ਵਿੱਚ ਤੁਲਸੀ ਦੇ ਪੌਦੇ ਨੂੰ ਰੱਖਣਾ ਅਤੇ ਇਸ ਦੀ ਪੂਜਾ ਕਰਨਾ ਬਹੁਤ ਜਿਆਦਾ ਸ਼ੁਭ ਮੰਨਦੇ ਹਨ। ਤੁਲਸੀ ਵਿਆਹ ਤਿਉਹਾਰ ਵਿੱਚ, ਤੁਲਸੀ ਦਾ ਇੱਕ ਪੌਦਾ ਰਸਮੀ ਤੌਰ ‘ਤੇ ਭਗਵਾਨ ਵਿਸ਼ਨੂੰ ਨਾਲ ਵਿਆਹਿਆ ਜਾਂਦਾ ਹੈ। ਹਰੇਕ ਭਾਈਚਾਰੇ ਦੇ ਰੀਤੀ-ਰਿਵਾਜਾਂ ਅਨੁਸਾਰ ਪੂਜਾ ਦਾ ਤਰੀਕਾ ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਵੱਖਰਾ ਹੋ ਸੱਕਦਾ ਹੈ।

ਤੁਲਸੀ ਵਿਆਹ ਅਤੇ ਇੰਜੀਲ ਵਿੱਚ ਮਿਲਣ ਵਾਲਾ ਵਿਆਹ

ਹਾਲਾਂਕਿ ਬਹੁਤ ਸਾਰੇ ਲੋਕ ਤੁਲਸੀ ਵਿਆਹ ਦੇ ਮਿਥਿਹਾਸ ਅਤੇ ਰੀਤੀ-ਰਿਵਾਜਾਂ ਨੂੰ ਜਾਣਦੇ ਹਨ, ਪ੍ਰੰਤੂ ਇੰਜੀਲ ਅਰਥਾਤ ਖੁਸ਼ਖਬਰੀ ਦੀ ਕਹਾਣੀ ਵਿੱਚ ਇਸਦੇ ਨਿਸ਼ਾਨਾਂ ਬਾਰੇ ਘੱਟ ਹੀ ਵਿਖਾਈ ਦਿੰਦਾ ਹੈ। ਖੁਸ਼ਖਬਰੀ ਦੀ ਵਿਆਖਿਆ ਕਰਨ ਲਈ ਬਾਈਬਲ ਵਿੱਚ ਸਭ ਤੋਂ ਸੱਪਸ਼ਟ ਤਸਵੀਰ ਵਿਆਹ ਦੀ ਮਿਲਦੀ ਹੈ। ਇਹ ਵਿਆਹ ਇਸ ਲਈ ਸੰਭਵ ਹੋਇਆ ਕਿਉਂਕਿ ਨਾਸਰਤ ਦੇ ਲਾੜੇ, ਯਿਸੂ ਨੇ ਆਪਣੀ ਲਾੜੀ ਨੂੰ ਖਰੀਦਣ ਲਈ ਦਾਜ ਜਾਂ ਕੀਮਤ ਨੂੰ ਅਦਾ ਕੀਤਾ ਸੀ। ਇਹ ਦੁਲਹਨ ਸਾਰੇ ਲੋਕਾਂ ਦੇ ਨਾਲ ਮਿਲਕੇ ਬਣੀ ਹੋਈ ਹੈ, ਭਾਵੇਂ ਉਹ ਕਿਸੇ ਵੀ ਸੱਭਿਆਚਾਰ, ਸਿੱਖਿਆ, ਭਾਸ਼ਾ, ਜਾਂ ਜਾਤ ਤੋਂ ਕਿਉਂ ਨਾ ਹੋਣ, ਜਿਹੜੇ ਇਸ ਸੰਸਾਰ ਵਿੱਚ ਪਾਪ ਵਿੱਚ ਡਿੱਗਣ ਅਰਥਾਤ ਪਤਨ ਅਤੇ ਸੜਾਉ ਤੋਂ ਬਚਣ ਲਈ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹਨ। ਦਾਜ ਨੂੰ ਯਿਸੂ ਦੇ ਸਰਬੋਤਮ ਬਲੀਦਾਨ ਨੂੰ ਦੇਣ ਦੇ ਦੁਆਰਾ ਅਦਾ ਕੀਤਾ ਗਿਆ ਹੈ – ਅਰਥਾਤ, ਯਿਸੂ ਦਾ ਸਲੀਬ ‘ਤੇ ਸਾਰਿਆਂ ਲਈ ਮਰਨਾ – ਅਤੇ ਸਲੀਬ ਦੇ ਉੱਤੇ ਜਿੱਤ ਹਾਸਿਲ ਕਰਨਾ – ਅਤੇ ਮੌਤ ਤੋਂ ਜੀ ਉੱਠਣਾ। ਹੇਠਾਂ ਇਸ ਆਉਣ ਵਾਲੇ ਵਿਆਹ ਦੀ ਵਿਆਖਿਆ ਨੂੰ ਡੂੰਘਿਆਈ ਨਾਲ ਪੜ੍ਹੋ।

ਇੱਕ ਪੌਦੇ ਦੇ ਰੂਪ ਵਿੱਚ

ਪਰ ਉਸਦੀ ਮੌਤ ਅਤੇ ਜੀ ਉੱਠਣ ਦੀ ਭਵਿੱਖਬਾਣੀ ਉਸਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ ਕੀਤੀ ਗਈ ਸੀ, ਜਦੋਂ ਪ੍ਰਾਚੀਨ ਇਬਰਾਨੀ ਵੇਦਾਂ (ਬਾਈਬਲ) ਦੇ ਰਿਸ਼ੀਆਂ ਜਾਂ ਨਬੀਆਂ ਨੇ ਉਸਦੇ ਆਉਣ ਨੂੰ ਇੱਕ ਮੋਈ ਹੋਈ ਟੁੰਡ ਤੋਂ ਨਿਮਰਤਾ ਨਾਲ ਪੁੰਗਰਦੇ ਹੋਏ ਬੂਟੇ ਦੇ ਰੂਪ ਵਿੱਚ ਵਿਖਾਇਆ ਸੀ। ਇਹ ਪੁੰਗਰਦਾ ਹੋਇਆ ਬੂਟਾ ਅਜਿੱਤ ਹੋਵੇਗਾ ਅਤੇ ਇੱਕ ਵੱਡਾ ਰੁੱਖ ਬਣ ਜਾਵੇਗਾ।

ਅਤੇ ਇੱਕ ਪੱਥਰ ਦੇ ਰੂਪ ਵਿੱਚ

ਇਤਿਹਾਸਕ ਸਮਾਂ-ਰੇਖਾ ਵਿੱਚ ਰਿਸ਼ੀ ਦਾਊਦ ਅਤੇ ਹੋਰ ਇਬਰਾਨੀ ਰਿਸ਼ੀ (ਨਬੀ)

ਇੱਕ ਹੋਰ ਤਸਵੀਰ ਜਿਸਨੂੰ ਪ੍ਰਾਚੀਨ ਰਿਸ਼ੀਆਂ ਨੇ ਇਸਤੇਮਾਲ ਕੀਤਾ ਹੈ, ਇੱਕ ਕਠੋਰ ਪੱਥਰ ਦੀ ਸੀ। ਜਿਸਦੇ ਬਾਰੇ ਦਾਊਦ ਨੇ ਬਹੁਤ ਪਹਿਲਾਂ ਲਿਖਿਆ ਸੀ…

22ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। 23ਏਹ ਯਹੋਵਾਹ ਦੀ ਵੱਲੋਂ ਹੈ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। 24ਏਹ ਦਿਨ ਯਹੋਵਾਹ ਨੇ ਬਣਾਇਆ ਹੈ, ਉਸ ਵਿੱਚ ਅਸੀਂ ਬਾਗ ਬਾਗ ਤੇ ਅਨੰਦ ਹੋਈਏ! 25ਹੇ ਯਹੋਵਾਹ, ਬਿਨਤੀ ਹੈ, ਬਚਾ ਲੈ, ਹੇ ਯਹੋਵਾਹ, ਬਿਨਤੀ ਹੈ, ਨਿਹਾਲ ਕਰ!

ਜ਼ਬੂਰ 118:22-25

ਆਉਣ ਵਾਲੇ ਇਸ ਮਨੁੱਖ ਦੀ ਤੁਲਨਾ ਪੱਥਰ ਨਾਲ ਕੀਤੀ ਗਈ ਹੈ। ਇਹ ਪੱਥਰ ਇਨਕਾਰ ਕਰ ਦਿੱਤਾ ਜਾਵੇਗਾ ਪਰ ਫਿਰ ਵੀ ਖੂੰਜੇ ਦੇ ਸਿਰੇ ਵਾਲਾ ਪੱਥਰ ਬਣ ਜਾਵੇਗਾ (ਆਇਤ 22)। ਇਹ ਸਭ ਕੁੱਝ ਪ੍ਰਭੂ ਪਰਮੇਸ਼ੁਰ ਦੀ ਯੋਜਨਾ (ਆਇਤਾਂ 23-24) ਦੇ ਅਨੁਸਾਰ ਹੋਵੇਗਾ।

ਨਾਮ ਵਿੱਚ…

ਇਹ ਪੱਥਰ ਕੌਣ ਹੋਵੇਗਾ? ਅਗਲੀ ਆਇਤ ‘ਯਹੋਵਾਹ ਅਰਥਾਤ ਪ੍ਰਭੂ, ਸਾਨੂੰ ਬਚਾ ਲੈ’ ਕਹਿੰਦੀ ਹੈ। ਮੂਲ ਇਬਰਾਨੀ ਭਾਸ਼ਾ ਵਿੱਚ ਯਿਸੂ ਦੇ ਨਾਮ ਦਾ ਸ਼ਾਬਦਿਕ ਅਰਥ ‘ਬਚਾਉਣਾ’ ਜਾਂ ‘ਮੁਕਤੀ’ ਸੀ, ਇਸੇ ਲਈ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੈ ਕਿ ਸਾਨੂੰ ਬਚਾ ਲੈ। ਸਾਡੀ ਕਿਸੇ ਵੀ ਭਾਸ਼ਾ ਵਿੱਚ ਇਸਦਾ ਸਹੀ ਅਨੁਵਾਦ ‘ਪ੍ਰਭੂ, ਯਿਸੂ’ ਵਜੋਂ ਕੀਤਾ ਜਾ ਸੱਕਦਾ ਹੈ। ਕਿਉਂਕਿ ਅਸੀਂ ‘ਯਿਸੂ’ ਦੇ ਅਰਥ ਨੂੰ ਨਹੀਂ ਸਮਝਦੇ ਅਤੇ ਅਸੀਂ ਇਸ ਨੂੰ ਸਿਰਫ਼ ਇੱਕ ਮੁੱਖ ਨਾਂਵ ਜਾਂ ਨਾਮ ਵਜੋਂ ਵੇਖਦੇ ਹਾਂ, ਅਸੀਂ ਆਸਾਨੀ ਨਾਲ ਇਸ ਦੇ ਸਬੰਧ ਨੂੰ ਨਹੀਂ ਵੇਖ ਸੱਕਦੇ ਹਾਂ। ਯਿਸੂ ਦੇ ਭਵਿੱਖਬਾਣੀ ਕੀਤੇ ਗਏ ਨਾਮ ਨੂੰ ਇੱਥੇ ਹੇਠਾਂ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ। ਇਸ ਲਈ ਧਿਆਨ ਦਿਓ ਕਿ ਇਹ ਜ਼ਬੂਰ ਕਿਵੇਂ ਸਮਾਪਤ ਹੁੰਦਾ ਹੈ

26ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ, ਅਸਾਂ ਤੁਹਾਨੂੰ ਯਹੋਵਾਹ ਦੇ ਭਵਨ ਤੋਂ ਬਰਕਤ ਦਿੱਤੀ। 27ਯਹੋਵਾਹ ਪਰਮੇਸ਼ੁਰ ਹੈ ਅਤੇ ਉਹ ਨੇ ਸਾਡੇ ਲਈ ਚਾਨਣ ਕੀਤਾ, ਜਗ ਪਸੂ ਨੂੰ ਰੱਸਿਆਂ ਨਾਲ ਬੰਨ੍ਹ ਦਿਓ, – ਜਗਵੇਦੀ ਦੇ ਸਿੰਙਾਂ ਤੀਕ। 28ਮੇਰਾ ਪਰਮੇਸ਼ੁਰ ਤੂੰ ਹੈਂ, ਮੈਂ ਤੇਰਾ ਧੰਨਵਾਦ ਕਰਾਂਗਾ, ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਬਜ਼ੁਰਗੀ ਕਰਾਂਗਾ। 29ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਉਹ ਦੀ ਦਯਾ ਜੋ ਸਦੀਪਕ ਹੈ।।

ਜ਼ਬੂਰ 118:26-29

ਯਿਸੂ ਉਸ ਦਿਨ ‘ਯਹੋਵਾਹ ਅਰਥਾਤ ਪ੍ਰਭੁ ਪਰਮੇਸ਼ੁਰ ਦੇ ਨਾਮ’ ਤੇ ਆਇਆ ਸੀ ਜਿਸ ਦਿਨ ਨੂੰ ਹੁਣ ਖਜ਼ੂਰੀ ਐਤਵਾਰ ਵਜੋਂ ਜਾਣਿਆ ਜਾਂਦਾ ਹੈ, ਜਦੋਂ ਉਹ ਪਵਿੱਤਰ ਸ਼ਹਿਰ ਵਿੱਚ ਦਾਖਲ ਹੋਇਆ ਸੀ। ਉੱਥੇ ਉਸ ਨੂੰ ਬਲੀ ਦੇ ਪਸ਼ੂ ਵਾਂਙੁ ‘ਜਗ ਵੇਦੀ ਦੇ ਸਿੰਙਾਂ’ ਨਾਲ ਬੰਨ੍ਹਿਆ ਗਿਆ ਸੀ। ਇਹ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਇੱਕ ਸਥਾਈ ਪ੍ਰਗਟਾਵਾ ਸੀ, ਅਜਿਹਾ ‘ਪਿਆਰ ਜਿਹੜਾ ਹਮੇਸ਼ਾ ਲਈ ਬਣਿਆ ਰਹਿੰਦਾ ਹੈ’।

ਜੋਤਿਸ਼ ਵਿਗਿਆਨ, ਦੁਰਗਾ ਪੂਜਾ ਅਤੇ ਰਾਮਾਇਣ ਸਮੇਤ ਬਹੁਤ ਸਾਰੇ ਸੱਭਿਆਚਾਰਕ ਨਿਸ਼ਾਨ, ਇੰਜੀਲ ਦੀ ਕਹਾਣੀ ਨੂੰ ਵਿਖਾਉਂਦੇ ਹਨ, ਪਰ ਤੁਲਸੀ ਵਿਆਹ, ਵਿਆਹ ਨਾਲ ਇਸ ਦੇ ਸਬੰਧਾਂ ਦੇ ਕਾਰਨ, ਇੱਕ ਅਜਿਹਾ ਨਿਸ਼ਾਨ ਹੈ ਜਿਸਦੀ ਸਾਨੂੰ ਉਸਤਤ ਕਰਨੀ ਚਾਹੀਦੀ ਹੈ।

ਜਦੋਂ ਅਸੀਂ ਤੁਲਸੀ ਵਿਆਹ ਦੀਆਂ ਇਹਨਾਂ ਤੁਲਨਾਵਾਂ ਅਤੇ ਸਮਾਨਤਾਵਾਂ ਨੂੰ ਦੇਖਦੇ ਹਾਂ, ਤਾਂ ਖਾਸ ਕਰਕੇ ਵਿਆਹਾਂ ਵਿੱਚ, ਪੌਦਿਆਂ ਵਿੱਚ ਅਤੇ ਪੱਥਰਾਂ ਵਿੱਚ, ਤਾਂ ਅਸੀਂ ਦੋਵੇਂ ਗੱਲਾਂ ਦਾ ਅਰਥਾਤ ਤਿਉਹਾਰ ਦਾ ਅਨੰਦ ਲੈ ਸੱਕਦੇ ਹਾਂ ਅਤੇ ਇਸਦੀ ਡੂੰਘਿਆਈ ਦੇ ਨਿਸ਼ਾਨਾਂ ਨੂੰ ਵਿਖਾਉਣ ਵਾਲੇ ਅਰਥਾਂ ਵਿੱਚ ਵੇਖ ਸੱਕਦੇ ਹਾਂ ਜੋ ਉਹਨਾਂ ਰੀਤੀ-ਰਿਵਾਜਾਂ ਅਤੇ ਪੂਜਾ-ਪਾਠਾਂ ਨੂੰ ਵਿਖਾਉਂਦੇ ਹਨ ਜਿੰਨ੍ਹਾਂ ਦਾ ਸੰਬੰਧ ਉਨ੍ਹਾਂ ਤੋਂ ਗਹਿਰੇ ਅਰਥਾਂ ਵਾਲੇ ਹਨ, ਅਤੇ ਜਿੰਨ੍ਹਾਂ ਤੋਂ ਅਸੀਂ ਖੁਸ਼ੀ ਪ੍ਰਾਪਤ ਕਰਦੇ ਹਾਂ।

Leave a Reply

Your email address will not be published. Required fields are marked *