Skip to content
Home » ਯਿਸੂ ਦਾ ਜੀ ਉੱਠਣਾ: ਮਿਥਿਹਾਸ ਜਾਂ ਇਤਿਹਾਸ

ਯਿਸੂ ਦਾ ਜੀ ਉੱਠਣਾ: ਮਿਥਿਹਾਸ ਜਾਂ ਇਤਿਹਾਸ

  • by

ਪੁਰਾਣਾਂ, ਰਾਮਾਇਣ ਅਤੇ ਮਹਾ ਭਾਰਤ ਨੇ ਅੱਠ ਚਿਰੰਜੀਵੀਆਂ, ਅਰਥਾਤ, ਅਮਰ ਜੀਵਾਂ ਦਾ ਵਰਣਨ ਕੀਤਾ ਹੈ, ਜਿਹੜੇ ਅੰਤ ਤੀਕੁਰ ਜੀਉਂਦੇ ਰਹਿਣਗੇ। ਜੇ ਇਹ ਮਿਥਿਹਾਸਕ ਕਹਾਣੀਆਂ ਇਤਿਹਾਸਕ ਹਨ, ਤਾਂ ਚਿਰੰਜੀਵੀ ਅਜੇ ਵੀ ਧਰਤੀ ‘ਤੇ ਜੀਉਂਦੇ ਵਸ ਰਹੇ ਹਨ, ਅਤੇ ਉਹ ਅਜਿਹਾ ਹਜ਼ਾਰਾਂ ਸਾਲਾਂ ਤੋਂ ਰਦਦੇ ਆ ਰਹੇ ਹਨ।

ਇਹ ਚਿਰੰਜੀਵੀ ਹੇਠਾਂ ਦਿੱਤੇ ਗਏ ਹਨ:

ਮਹਾ ਭਾਰਤ ਦੀ ਰਚਨਾ ਕਰਨ ਵਾਲੇ ਵੇਦ ਵਿਆਸ, ਜਿਹੜੇ ਤ੍ਰੇਤਾ ਜੁਗ ਦੇ ਅਖੀਰ ਵਿੱਚ ਪੈਦਾ ਹੋਏ ਸਨ।

• ਬ੍ਰਹਮਾਚਾਰੀਆਂ ਵਿੱਚੋਂ ਇੱਕ ਹਨੂਮਾਨ ਨੇ ਰਾਮ ਦੀ ਸੇਵਾ ਕੀਤੀ ਸੀ ਜਿਵੇਂ ਕਿ ਰਾਮਾਇਣ ਵਿੱਚ ਦੱਸਿਆ ਗਿਆ ਹੈ।

ਪਰਸ਼ੁਰਾਮ, ਪੁਜਾਰੀ-ਯੋਧਾ ਅਤੇ ਵਿਸ਼ਨੂੰ ਦਾ ਛੇਵਾਂ ਅਵਤਾਰ, ਯੁੱਧ ਲੜਨ ਦੇ ਸਾਰੇ ਤਰਾਕਿਆਂ ਵਿੱਚ ਮੁਹਾਰਤ ਰੱਖਦਾ ਸੀ।

ਵਿਭੀਖ਼ਣ, ਰਾਵਣ ਦਾ ਭਰਾ, ਜਿਸਨੇ ਰਾਮ ਅੱਗੇ ਸਮਰਪਣ ਕਰ ਦਿੱਤਾ। ਰਾਵਣ ਨੂੰ ਮਾਰਨ ਤੋਂ ਬਾਅਦ, ਰਾਮ ਨੇ ਵਿਭੀਖ਼ਣ ਨੂੰ ਲੰਕਾ ਦਾ ਪਾਤਸ਼ਾਹ ਬਣਾਇਆ। ਉਸ ਨੂੰ ਮਹਾ ਜੁਗ ਦੇ ਅਖੀਰ ਤੀਕੁਰ ਜੀਉਣ ਦੀ ਲੰਬੀ ਉਮਰ ਦੀ ਬਖਸ਼ਿਸ਼ ਦਿੱਤੀ ਗਈ ਸੀ।

ਅਸ਼ਵਤਥਾਮਾ ਅਤੇ ਕ੍ਰਿਪਾ ਹੀ ਕੁਰੂਕਸ਼ੇਤਰ ਦੇ ਯੁੱਧ ਵਿੱਚੋਂ ਬਚੇ ਰਹ ਗਏ ਸਨ। ਅਸ਼ਵਤਥਾਮਾ ਨੇ ਕੁੱਝ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਮਾਰਿਆ ਸੀ, ਸਿੱਟੇ ਵੱਜੋਂ ਕ੍ਰਿਸ਼ਨ ਨੇ ਉਸ ਨੂੰ ਚੰਗੇ ਨਾ ਹੋਣ ਵਾਲੇ ਫੋੜਿਆਂ ਦੇ ਨਾਲ ਧਰਤੀ ਉੱਤੇ ਭਟਕਦੇ ਰਹਿਣ ਦਾ ਸਰਾਪ ਦਿੱਤਾ ਸੀ।

ਮਹਾਬਲੀ, (ਚੱਕਰਵਰਤੀ ਪਾਤਸ਼ਾਹ ਬਾਲੀ) ਕੇਰਲਾ ਦੇ ਨੇੜੇ-ਤੇੜੇ ਦੀ ਕਿਸੇ ਥਾਂਈਂ ਦਾ ਰਾਖ਼ਸ-ਪਾਤਸ਼ਾਹ ਸੀ। ਉਹ ਐਨਾ ਜਿਆਦਾ ਸ਼ਕਤੀਸ਼ਾਲੀ ਸੀ ਕਿ ਦਿਓਤਿਆਂ ਨੇ ਉਸਦੇ ਕਾਰਨ ਖਤਰੇ ਨੂੰ ਮਹਿਸੂਸ ਕੀਤਾ ਸੀ। ਇਸ ਲਈ ਵਿਸ਼ਨੂੰ ਦੇ ਬੌਣੇ ਅਵਤਾਰੀ ਵਾਮਨ ਨੇ ਉਸਦੇ ਨਾਲ ਧੋਖਾ ਕੀਤਾ ਅਤੇ ਉਸਨੂੰ ਪਤਾਲ ਲੋਕ ਵਿੱਚ ਭੇਜ ਦਿੱਤਾ।

ਮਹਾ ਭਾਰਤ ਵਿੱਚ ਮਿਲਣ ਵਾਲੇ ਰਾਜਕੁਮਾਰਾਂ ਦਾ ਗੁਰੂ, ਕ੍ਰਿਪਾ, ਕੁਰੂਕਸ਼ੇਤਰ ਦੀ ਲੜਾਈ ਤੋਂ ਬਾਅਦ ਬਚੇ ਹੋਏ ਤਿੰਨ ਕੌਰਵਾਂ ਵਿੱਚੋਂ ਇੱਕ ਸੀ। ਇੱਕ ਅਦਭੁਤ ਗੁਰੂ ਹੋਣ ਕਰਕੇ ਕ੍ਰਿਸ਼ਨ ਨੇ ਉਸ ਨੂੰ ਅਮਰ ਰਹਿਣ ਦਾ ਆਸ਼ੀਰਵਾਦ ਦਿੱਤਾ ਸੀ ਅਤੇ ਉਹ ਅਜੇ ਵੀ ਜੀਉਂਦਾ ਹੈ।

ਮਾਰਕੰਡੇਯ ਇੱਕ ਪਰਾਚੀਨ ਰਿਸ਼ੀ ਹੈ, ਜਿਸ ਦਾ ਜ਼ਿਕਰ ਮਹਾ ਭਾਰਤ ਵਿੱਚ ਮਿਲਦਾ ਹੈ, ਜਿਸ ਨੂੰ ਸ਼ਿਵ ਨੇ ਉਸਦੀ ਭਗਤੀ ਦੇ ਕਾਰਨ ਅਮਰ ਰਹਿਣ ਦਾ ਆਸ਼ੀਰਵਾਦ ਦਿੱਤਾ ਸੀ।

ਕੀ ਚਿਰੰਜੀਵੀ ਇਤਿਹਾਸਕ ਹਨ?

ਹਾਲਾਂਕਿ ਇੰਨ੍ਹਾਂ ਦੀ ਉਪਾਸਨਾ ਪ੍ਰੇਰਣਾ ਦੇਣ ਵਜੋਂ ਕੀਤੀ ਜਾਂਦੀ ਹੈ, ਇਤਿਹਾਸ ਵਿੱਚ ਚਿਰੰਜੀਵਿਆਂ ਦੀ ਹੌਂਦ ਨੂੰ ਨਹੀਂ ਸਵੀਕਾਰਿਆ ਗਿਆ ਹੈ। ਕਿਸੇ ਵੀ ਇਤਿਹਾਸਕਾਰ ਨੇ ਉਨ੍ਹਾਂ ਦਾ ਅੱਖੀ ਡਿੱਠਾ ਬਿਰਤਾਂਤ ਨਹੀਂ ਲਿਖਿਆ ਹੈ। ਮਿਥਿਹਾਸਕ ਕਹਾਣੀਆਂ ਵਿੱਚ ਬਿਆਨ ਕੀਤੀਆਂ ਗਈਆਂ ਬਹੁਤ ਸਾਰੀਆਂ ਥਾਵਾਂ ਭੂਗੋਲਿਕ ਤੌਰ ਤੇ ਹੌਂਦ ਵਿੱਚ ਨਹੀਂ ਮਿਲਦੀਆਂ ਹਨ। ਲਿਖਤ ਸਾਹਿਤ, ਜਿਵੇਂ ਕਿ ਮਹਾ ਭਾਰਤ, ਰਾਮਾਇਣ ਅਤੇ ਪੁਰਾਣਾਂ, ਦੀ ਇਤਿਹਾਸਕ ਤੌਰ ‘ਤੇ ਪੁਸ਼ਟੀ ਕਰਨਾ ਔਖੀ ਹੈ। ਉਦਾਹਰਣ ਵਜੋਂ, ਵਿਦਵਾਨ ਮੁਲਾਂਕਣ ਕਰਦੇ ਹਨ ਕਿ ਰਾਮਾਇਣ ਨੂੰ 5 ਵੀਂ ਸਦੀ ਈ. ਪੂ. ਵਿੱਚ ਲਿਖਿਆ ਗਿਆ ਸੀ। ਪਰ ਇਸਦੇ ਦੇ ਵਿੱਚ ਮਿਲਦਾ ਇਤਿਹਾਸ 870000 ਸਾਲ ਪਹਿਲਾਂ, ਭਾਵ, ਤ੍ਰੇਤਾ ਜੁਗ ਤੋਂ ਹੋਣ ਦਾ ਪਤਾ ਚੱਲਦਾ ਹੈ, ਸਿੱਟੇ ਵਜੋਂ, ਇਸ ਵਿੱਚ ਵਾਪਰੀਆਂ ਘਟਨਾਵਾਂ ਦਾ ਸ਼ਾਇਦ ਹੀ ਕੋਈ ਗਵਾਹ ਹੋਵੇਗਾ। ਇਸੇ ਤਰ੍ਹਾਂ, ਮਹਾ ਭਾਰਤ ਕਿਸੇ ਵੇਲੇ 3ਜੀ ਸਦੀ ਈ. ਪੂ. ਅਤੇ 3ਜੀ ਸਦੀ ਈ. ਸ. ਵਿੱਚ ਲਿਖੀ ਗਈ ਸੀ ਜਦੋਂ ਕਿ ਇਸਦੇ ਵਿੱਚ ਲਿਖੀ ਹੋਈ ਘਟਨਾਵਾਂ 8-9ਵੀਂ ਸਦੀ ਈ. ਸ. ਦੇ ਵਿੱਚਕਾਰ ਦੀਆਂ ਮਿਲਦੀਆਂ ਹਨ। ਲੇਖਕ ਉਨ੍ਹਾਂ ਘਟਨਾਵਾਂ ਦੇ ਅੱਖੀ ਡਿੱਠੇ ਗਵਾਹ ਨਹੀਂ ਸਨ ਜਿੰਨ੍ਹਾਂ ਨੇ ਉਨ੍ਹਾਂ ਨੂੰ ਲਿਖਿਆ ਹੈ, ਜਿਵੇਂ ਕਿ ਉਹ ਸੈਂਕੜੇ ਸਾਲ ਪਹਿਲਾਂ ਵਾਪਰੀਆਂ ਸਨ।

ਯਿਸੂ ਦੇ ਜੀ ਉੱਠਣ ਦੀ ਇਤਿਹਾਸਕ ਜਾਂਚ ਕੀਤੀ ਗਈ ਹੈ।

ਬਾਈਬਲ ਵਿੱਚ ਦਿੱਤੇ ਗਏ ਯਿਸੂ ਦੇ ਜੀ ਉੱਠਣ ਅਤੇ ਨਵੇਂ ਜੀਵਨ ਦੇ ਬਾਰੇ ਕੀਤੇ ਗਏ ਦਾਅਵੇ ਬਾਰੇ ਕੀ ਕਿਹਾ ਜਾਵੇ? ਕੀ ਯਿਸੂ ਦਾ ਜੀ ਉੱਠਣਾ ਚਿਰੰਜੀਵੀਆਂ ਵਾਂਙੁ ਹੀ ਮਿਥਿਹਾਸਕ ਹੈ, ਜਾਂ ਇਹ ਇਤਿਹਾਸਕ ਹੈ?

ਇਹ ਜਾਂਚ ਪੜਤਾਲ ਦਾ ਵਿਸ਼ਾ ਹੈ, ਕਿਉਂਕਿ ਇਹ ਸਿੱਧਾ ਸਾਡੇ ਜੀਵਨ ਨੂੰ ਪ੍ਰਭਾਵਤ ਕਰਦਾ ਹੈ। ਅਸੀਂ ਸਾਰੇ ਮਰ ਜਾਵਾਂਗੇ, ਭਾਵੇਂ ਸਾਡੇ ਕੋਲ ਕਿੰਨੀ ਵੀ ਦੌਲਤ, ਸਿੱਖਿਆ, ਸਿਹਤ ਅਤੇ ਪ੍ਰਾਪਤ ਹੋਣ ਵਾਲੇ ਹੋਰ ਟੀਚੇ ਹੀ ਕਿਉਂ ਨਾ ਹੋਣ। ਜੇ ਯਿਸੂ ਨੇ ਮੌਤ ਨੂੰ ਹਰਾ ਦਿੱਤਾ ਹੈ, ਤਾਂ ਇਹ ਸਾਡੀ ਆਉਣ ਵਾਲੀ ਮੌਤ ਵਿੱਚ ਆਸ ਦਿੰਦਾ ਹੈ। ਇੱਥੇ ਅਸੀਂ ਉਸ ਦੇ ਜੀ ਉੱਠਣ ਦਾ ਸਮਰਥਨ ਕਰਨ ਵਾਲੇ ਕੁੱਝ ਇਤਿਹਾਸਕ ਤੱਥਾਂ ਨੂੰ ਵੇਖਦੇ ਹਾਂ।

ਯਿਸੂ ਲਈ ਇਤਿਹਾਸਕ ਪਿੱਠਭੂਮੀ

ਇਹ ਤੱਥ ਕਿ ਯਿਸੂ ਹੌਂਦ ਵਿੱਚ ਸੀ ਅਤੇ ਜਨਤਕ ਤੌਰ ਤੇ ਮਰਿਆ, ਇਤਿਹਾਸ ਦੀ ਦਿਸ਼ਾਂ ਨੂੰ ਹੀ ਬਦਲ ਦਿੰਦਾ ਹੈ। ਸੰਸਾਰਿਕ ਇਤਿਹਾਸ ਵਿੱਚ ਯਿਸੂ ਦੇ ਬਾਰੇ ਬਹੁਤ ਸਾਰੇ ਹਵਾਲੇ ਅਤੇ ਉਸ ਦੇ ਸਮੇਂ ਦੇ ਸੰਸਾਰ ਉੱਤੇ ਉਸਦਾ ਪ੍ਰਭਾਵ ਦਰਜ ਹੈ। ਅਸੀਂ ਦੋ ਉੱਤੇ ਧਿਆਨ ਕੇਂਦਰਤ ਕਰਾਂਗੇ

ਟੇਸੀਟਸ

ਰੋਮੀ ਰਾਜਪਾਲ-ਇਤਿਹਾਸਕਾਰ ਟੇਸੀਟਸ ਨੇ ਯਿਸੂ ਦਾ ਇੱਕ ਦਿਲਚਸਪ ਹਵਾਲਾ ਲਿਖਦੇ ਹੋਏਆ ਉਸ ਇਤਿਹਾਸ ਬਾਰੇ ਲਿਖਿਆ ਕਿ ਕਿਵੇਂ ਰੋਮੀ ਸਮਰਾਟ ਨੀਰੋ ਨੇ 1ਲੀ ਸਦੀ ਵਿੱਚ ਮਸੀਹ ਵਿਸ਼ਵਾਸੀਆਂ (65 ਈ. ਸ. ਵਿੱਚ) ਨੂੰ  ਮਾਰਿਆ ਸੀ। ਟੇਸੀਟਸ ਨੇ ਕੁੱਝ ਇਸ ਤਰ੍ਹਾਂ ਲਿਖਿਆ।

‘ਜਿਨ੍ਹਾਂ ਨੂੰ ਨੀਰੋ ਨੇ ਬਹੁਤ ਸਖ਼ਤ ਤਸੀਹੇ ਦਿੱਤੇ, ਆਮ ਤੌਰ ਤੇ ਉਹ ਮਸੀਹੀ ਕਹਾਉਂਦੇ ਸਨ, ਜਿਨ੍ਹਾਂ ਨੂੰ ਨਫ਼ਰਤ ਵਿੱਚ ਭਰਦੇ ਹੋਇਆਂ ਤਸੀਹੇ ਦਿੱਤੇ ਗਏ ਸਨ। ਮਸੀਹੀ ਧਰਮ ਦੀ ਸਥਾਪਨ ਕਰਨ ਵਾਲੇ ਦਾ ਨਾਮ ਮਸੀਹ ਸੀ, ਜਿਸ ਨੂੰ ਤਿਬਰਓਸ ਕੈਸਰ ਦੇ ਰਾਜ ਵਿੱਚ ਯਹੂਦਿਯਾ ਦੇ ਹਾਕਿਮ ਪਿੰਤੁਸ ਪਿਲਾਤੁਸ ਨੇ ਕਤਲ ਕਰ ਦਿੱਤਾ ਸੀ; ਪਰ ਕੁਝ ਸਮੇਂ ਲਈ ਦਬਾਇਆ ਗਿਆ ਖ਼ਤਰਨਾਕ ਅੰਧਵਿਸ਼ਵਾਸ ਫਿਰ ਦੁਬਾਰਾ ਫੁੱਟ ਪਿਆ, ਨਾ ਸਿਰਫ ਯਹੂਦਿਆ ਵਿੱਚ, ਜਿੱਥੇ ਇਸ ਸ਼ਰਾਰਤ ਦਾ ਅਰੰਭ ਹੋਇਆ ਸੀ, ਸਗੋਂ ਰੋਮ ਦੇ ਸ਼ਹਿਰ ਵਿੱਚ ਵੀ।’

ਟੇਸੀਟਸ ਇਤਿਹਾਸ XV. 44. 112ਈ. ਸ.

ਟੇਸੀਟਸ ਯਿਸੂ ਦੀ ਪੁਸ਼ਟੀ ਇੰਝ ਕਰਦਾ ਹੈ ਕਿ:

1. ਉਹ ਇੱਕ ਇਤਿਹਾਸਕ ਸ਼ਖਸੀਅਤ ਸੀ;

2. ਜਿਸ ਨੂੰ ਪਿੰਤੁਸ ਪਿਲਾਤੁਸ ਨੇ;

3. ਯਹੂਦੀਆ/ਯਰੂਸ਼ਲਮ ਵਿੱਚ ਮਾਰਿਆ ਸੀ

5. ਪਰ 65 ਈ. ਸ. ਤੀਕੁਰ ਯਿਸੂ ਵਿੱਚ ਵਿਸ਼ਵਾਸ ਭੂਮੱਧ ਸਾਗਰ ਤੋਂ ਰੋਮ ਤੀਕੁਰ ਐਨੀ ਸ਼ਕਤੀ ਨਾਲ ਫੈਲ ਗਿਆ ਸੀ ਕਿ ਰੋਮ ਦੇ ਪਾਤਸ਼ਾਹ ਨੇ ਮਹਿਸੂਸ ਕੀਤਾ ਕਿ ਉਸਨੂੰ ਇਸਦਾ ਨਿਪਟਾਰਾ ਕਰਨਾ ਚਾਹੀਦਾ ਹੈ।

ਧਿਆਨ ਦਵੋ ਕਿ ਟੇਸੀਟਸ ਇਨ੍ਹਾਂ ਚੀਜ਼ਾਂ ਦਾ ਬਿਆਨ ਵਿਰੋਧ ਕਰਨ ਵਾਲੇ ਗਵਾਹ ਵਜੋਂ ਕਰ ਰਿਹਾ ਹੈ ਕਿਉਂਕਿ ਉਹ ਮੰਨਦਾ ਹੈ ਕਿ ਯਿਸੂ ਨੇ ਜਿਸ ਅੰਦੋਲਨ ਦਾ ਅਰੰਭ ਕੀਤਾ ਸੀ ਉਹ ਸਿਰਫ਼ ਇੱਕ ‘ਦੁਸ਼ਟਤਾਈ ਨਾਲ ਭਰਿਆ ਹੋਇਆ ਵਹਿਮ’ ਸੀ। ਉਹ ਇਸਦਾ ਵਿਰੋਧ ਕਰਦਾ ਹੈ, ਪਰ ਉਹ ਇਸਦੇ ਇਤਿਹਾਸਕ ਹੋਣ ਤੋਂ ਇਨਕਾਰ ਨਹੀਂ ਕਰਦਾ ਹੈ।

ਜੋਸੀਫੁਸ

ਜੋਸੀਫੁਸ, ਪਹਿਲੀ ਸਦੀ ਦਾ ਲੇਖਕ ਅਤੇ ਯਹੂਦੀ ਫੌਜੀ ਆਗੂ/ਇਤਿਹਾਸਕਾਰ ਸੀ, ਜਿਸਨੇ ਯਹੂਦੀ ਇਤਿਹਾਸ ਨੂੰ ਪਹਿਲੀ ਸਦੀ ਦੇ ਅਰੰਭ ਤੋਂ ਲਿੱਖਦੇ ਹੋਇਆ ਆਪਣੇ ਸਮੇਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਅਜਿਹਾ ਕਰਦੇ ਹੋਇਆ, ਉਹ ਯਿਸੂ ਦੇ ਸਮੇਂ ਅਤੇ ਜੀਵਨ ਨੂੰ ਇਨ੍ਹਾਂ ਸ਼ਬਦਾਂ ਨਾਲ ਹੇਠਾਂ ਪੇਸ਼ ਕਰਦਾ ਹੈ:

‘ਇਸ ਸਮੇਂ ਵਿੱਚ ਇੱਕ ਬੁੱਧੀਮਾਨ ਵਿਅਕਤੀ … ਯਿਸੂ …ਭਲਾ, ਅਤੇ … ਗੁਣਾਂ ਨਾਲ ਭਰਪੂਰ ਸੀ। ਅਤੇ ਬਹੁਤ ਸਾਰੇ ਯਹੂਦੀ ਅਤੇ ਹੋਰ ਲੋਕ ਉਸਦੇ ਚੇਲੇ ਬਣ ਗਏ। ਪਿਲਾਤੁਸ ਨੇ ਉਸਨੂੰ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਮਾਰਨ ਦੀ ਸਜ਼ਾ ਦਿੱਤੀ। ਅਤੇ ਜਿਹੜੇ ਉਸ ਦੇ ਚੇਲੇ ਬਣੇ ਸਨ ਉਨ੍ਹਾਂ ਨੇ ਉਸਦੇ ਚੇਲੇਪੁਣੇ ਨੂੰ ਨਹੀਂ ਛੱਡਿਆ। ਉਸਨੇ ਦੱਸਿਆ ਕਿ ਉਹ ਉਸਦੇ ਸਲੀਬ ਤੇ ਚੜ੍ਹਨ ਤੋਂ ਤਿੰਨ ਦਿਨ ਬਾਅਦ ਉਸ ਅੱਗੇ ਪਰਗਟ ਹੋਇਆ ਸੀ ਅਤੇ ਜੀਉਂਦਾ ਸੀ।’

ਜੋਸੀਫੁਸ. 90 ਈ. ਸ. ਪਰਾਚੀਨ ਇਤਿਹਾਸ xviii. 33

ਜੋਸੀਫੁਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ:

1. ਯਿਸੂ ਜੀਉਂਦਾ ਸੀ,

2. ਉਹ ਇੱਕ ਧਾਰਮਿਕ ਗੁਰੂ ਸੀ,

3. ਉਸਦੇ ਚੇਲਿਆਂ ਨੇ ਜਨਤਕ ਤੌਰ ‘ਤੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਮੁਨਾਦੀ ਕੀਤੀ ਸੀ।

ਇਹ ਇਤਿਹਾਸਕ ਝਲਕੀਆਂ ਦਰਸਾਉਂਦੀਆਂ ਹਨ ਕਿ ਮਸੀਹ ਦੀ ਮੌਤ ਇੱਕ ਜਾਣੀ-ਪਛਾਣੀ ਘਟਨਾ ਸੀ ਅਤੇ ਉਸ ਦੇ ਚੇਲੇ ਯੂਨਾਨੀ-ਰੋਮੀ ਸੰਸਾਰ ਵਿੱਚ ਉਸ ਦੇ ਜੀ ਉੱਠਣ ਦੇ ਵਿੱਖੇ ਉੱਤੇ ਜ਼ੋਰ ਦਿੰਦੇ ਸਨ।

ਜੋਸੀਫੁਸ ਅਤੇ ਟੇਸੀਟਸ ਨੇ ਪੁਸ਼ਟੀ ਕੀਤੀ ਕਿ ਯਿਸੂ ਦਾ ਅੰਦੋਲਨ ਯਹੂਦਿਯਾ ਵਿੱਚ ਅਰੰਭ ਹੋਇਆ ਸੀ ਪਰ ਛੇਤੀ ਹੀ ਰੋਮ ਵਿੱਚ ਪਹੁੰਚ ਗਿਆ ਸੀ।

ਬਾਈਬਲ ਦੀ ਇਤਿਹਾਸਕ ਪਿੱਠਭੂਮੀ

ਇਤਿਹਾਸਕਾਰ ਲੂਕਾ ਨੇ ਅੱਗੇ ਦੱਸਿਆ ਕਿ ਪਰਾਚੀਨ ਸੰਸਾਰ ਵਿੱਚ ਇਹ ਵਿਸ਼ਵਾਸ ਕਿਵੇਂ ਵਿਕਸਤ ਹੋਇਆ। ਇੱਥੇ ਬਾਈਬਲ ਦੇ ਵਿੱਚ ਮਿਲਣ ਵਾਲੀ ਰਸੂਲਾਂ ਦੇ ਕਰਤੱਬ ਦੀ ਪੋਥੀ ਵਿੱਚੋਂ ਕੁੱਝ ਹਿੱਸੇ ਦਿੱਤੇ ਗਏ ਹਨ:

1ਜਾਂ ਓਹ ਲੋਕਾਂ ਨਾਲ ਬਚਨ ਕਰ ਰਹੇ ਸਨ ਤਾਂ ਜਾਜਕ, ਹੈਕਲ ਦਾ ਸਰਦਾਰ ਅਤੇ ਸਦੂਕੀ ਓਹਨਾਂ ਉੱਤੇ ਚੜ੍ਹ ਆਏ 2ਕਿਉਂ ਜੋ ਉਹ ਇਸ ਗੱਲ ਤੋਂ ਚਿੜ ਗਏ ਭਈ ਓਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੋਇਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ 3ਅਤੇ ਓਹਨਾਂ ਤੇ ਹੱਥ ਪਾ ਕੇ ਦੂਏ ਦਿਨ ਤੀਕੁਰ ਹਵਾਲਾਤ ਵਿੱਚ ਰੱਖਿਆ ਕਿਉਂ ਜੋ ਹੁਣ ਸੰਝ ਪੈ ਗਈ ਸੀ 4ਪਰ ਉਨ੍ਹਾਂ ਵਿੱਚੋਂ ਜਿਨ੍ਹਾਂ ਬਚਨ ਸੁਣਿਆ ਸੀ ਬਹੁਤਿਆਂ ਨੇ ਨਿਹਚਾ ਕੀਤੀ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।। 5ਦੂਜੇ ਦਿਨ ਇਉਂ ਹੋਇਆ ਕਿ ਉਨ੍ਹਾਂ ਨੇ ਸਰਦਾਰ ਅਤੇ ਬਜ਼ੁਰਗ ਅਤੇ ਗ੍ਰੰਥੀ ਯਰੂਸ਼ਲਮ ਵਿੱਚ ਇੱਕਠੇ ਹੋਏ 6ਅਰ ਸਰਦਾਰ ਜਾਜਕ ਅੰਨਾਸ ਉੱਤੇ ਸੀ ਨਾਲੇ ਕਯਾਫ਼ਾ ਅਰ ਯੂਹੰਨਾ ਅਰ ਸਿਕੰਦਰ ਅਤੇ ਜਿੰਨੇ ਸਰਦਾਰ ਦੇ ਸਾਕ ਨਾਤੇ ਦੇ ਸਨ 7ਤਾਂ ਓਹਨਾਂ ਨੂੰ ਵਿਚਾਲੇ ਖੜਾ ਕਰ ਕੇ ਪੁੱਛਿਆ, ਤੁਸਾਂ ਕਿਹੜੀ ਸ਼ਕਤੀ ਯਾ ਕਿਹੜੇ ਨਾਮ ਨਾਲ ਇਹ ਕੀਤਾ? 8ਤਦੋਂ ਪਤਰਸ ਨੇ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਉਨ੍ਹਾਂ ਨੂੰ ਆਖਿਆ, ਹੇ ਕੌਮ ਦੇ ਸਰਦਾਰੋ ਅਤੇ ਬਜ਼ੁਰਗੋ 9ਜੇ ਅੱਜ ਸਾਥੋ ਇਸ ਭਲੇ ਕੰਮ ਦੇ ਵਿਖੇ ਪੁੱਛੀਦਾ ਹੈ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਭਈ ਉਹ ਕਿੱਕਰ ਚੰਗਾ ਕੀਤਾ ਗਿਆ ਹੈ 10ਤਾਂ ਤੁਸਾਂ ਸਭਨਾਂ ਨੂੰ ਅਤੇ ਇਸਰਾਏਲ ਦਿਆਂ ਸਾਰਿਆਂ ਲੋਕਾਂ ਨੂੰ ਮਲੂਮ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਹ ਨੂੰ ਤੁਸਾਂ ਸਲੀਬ ਉੱਤੇ ਚੜ੍ਹਾਇਆ ਅਤੇ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਉੱਸੇ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ 11ਇਹ ਉਹ ਪੱਥਰ ਹੈ ਜਿਹ ਨੂੰ ਤੁਸਾਂ ਰਾਜਾਂ ਨੇ ਰੱਦਿਆ ਜਿਹੜਾ ਖੂੰਜੇ ਦਾ ਸਿਰਾ ਹੋ ਗਿਆ 12ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।। 13ਜਾਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਜੋ ਉਹ ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ ਤਾਂ ਅਚਰਜ ਮੰਨਿਆ। ਫੇਰ ਓਹਨਾਂ ਨੂੰ ਪਛਾਣਿਆ ਭਈ ਏਹ ਯਿਸੂ ਦੇ ਨਾਲ ਰਹੇ ਸਨ 14ਅਤੇ ਉਹ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਓਹਨਾਂ ਦੇ ਨਾਲ ਖੜਾ ਵੇਖ ਕੇ ਇਹ ਦੇ ਵਿਰੁੱਧ ਕੁਝ ਨਾ ਕਹਿ ਸੱਕੇ 15ਪਰ ਓਹਨਾਂ ਨੂੰ ਸਭਾ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਮਤਾ ਪਕਾਉਣ ਲੱਗੇ 16ਅਤੇ ਕਿਹਾ ਭਈ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਹ ਜੋ ਓਹਨਾਂ ਤੋਂ ਇੱਕ ਪਰਤੱਖ ਨਿਸ਼ਾਨ ਹੋਇਆ ਯਰੂਸ਼ਲਮ ਦੇ ਸਾਰੇ ਰਹਿਣ ਵਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਮੁੱਕਰ ਨਹੀਂ ਸੱਕਦੇ 17ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਏ, ਆਓ ਅਸੀਂ ਓਹਨਾਂ ਨੂੰ ਦਬਕਾਈਏ ਜੋ ਓਹ ਐਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ।

ਰਸੂਲਾਂ 4:1-17 (63 ਈ. ਸ.)

ਅਧਿਕਾਰੀਆਂ ਵੱਲੋਂ ਅਗੇ ਵਿਰੋਧ ਕਰਨਾ

17ਪਰ ਸਰਦਾਰ ਜਾਜਕ ਅਤੇ ਉਹ ਦੇ ਨਾਲ ਦੇ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਓਹ ਖਾਰ ਨਾਲ ਭਰ ਗਏ 18ਅਤੇ ਰਸੂਲਾਂ ਉੱਤੇ ਹੱਥ ਪਾ ਕੇ ਓਹਨਾਂ ਨੂੰ ਆਮ ਹਵਾਲਾਤ ਵਿੱਚ ਪਾ ਦਿੱਤਾ 19ਪਰ ਰਾਤ ਨੂੰ ਪ੍ਰਭੁ ਦੇ ਇੱਕ ਦੂਤ ਨੇ ਉਸ ਬੰਦੀਖ਼ਾਨੇ ਦੇ ਬੂਹੇ ਖੋਲ੍ਹੇ ਅਤੇ ਓਹਨਾਂ ਨੂੰ ਬਾਹਰ ਕੱਢ ਕੇ ਆਖਿਆ 20ਜਾਓ ਹੈਕਲ ਵਿੱਚ ਖੜੋ ਕੇ ਐਸ ਜੀਉਣ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ 21ਸੋ ਇਹ ਸੁਣ ਕੇ ਓਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਜਾਂ ਸਰਦਾਰ ਜਾਜਕ ਅਰ ਉਹ ਦੇ ਨਾਲ ਦੇ ਆਏ ਤਾਂ ਮਹਾਂ ਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕੈਦਖ਼ਾਨੇ ਵਿੱਚ ਕਹਾ ਭੇਜਿਆ ਭਈ ਓਹਨਾਂ ਨੂੰ ਲੈ ਆਉਣ 22ਪਰ ਜਾਂ ਸਿਪਾਹੀ ਆਏ ਤਾਏ ਓਹਨਾਂ ਨੂੰ ਬੰਦੀਖ਼ਾਨੇ ਵਿੱਚ ਨਾ ਡਿੱਠਾ ਸੋ ਓਹ ਮੁੜ ਆਏ 23ਅਤੇ ਖ਼ਬਰ ਦਿੱਤੀ ਭਈ ਅਸਾਂ ਤਾਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਖਲੋਤੇ ਵੇਖਿਆ ਪਰ ਜਾਂ ਖੋਲ੍ਹਿਆ ਤਾਂ ਅੰਦਰ ਕਿਸੇ ਨੂੰ ਨਾ ਡਿੱਠਾ 24ਜਾਂ ਹੈਕਲ ਦੇ ਸਰਦਾਰ ਅਤੇ ਪਰਧਾਨ ਜਾਜਕਾਂ ਨੇ ਏਹ ਗੱਲਾਂ ਸੁਣੀਆਂ ਤਾਂ ਇਨ੍ਹਾਂ ਕਰਕੇ ਦੁਬਧਾ ਵਿੱਚ ਪਏ ਭਈ ਕੀ ਜਾਣੀਏ ਇਹ ਗੱਲ ਕਿੱਥੋਂ ਤੋੜੀ ਵਧੇ? 25ਤਦ ਕਿਨੇ ਆਣ ਕੇ ਉਨ੍ਹਾਂ ਨੂੰ ਖਬਰ ਦਿੱਤੀ ਕਿ ਵੇਖੋ ਜਿਨ੍ਹਾਂ ਮਨੁੱਖਾਂ ਨੂੰ ਤੁਸਾਂ ਬੰਦੀਖ਼ਾਨੇ ਵਿੱਚ ਪਾ ਦਿੱਤਾ ਸੀ ਓਹ ਹੈਕਲ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਕਰਦੇ ਹਨ! 26ਤਦ ਉਹ ਸਰਦਾਰ ਸਿਪਾਹੀਆਂ ਨਾਲ ਜਾ ਕੇ ਓਹਨਾਂ ਨੂੰ ਲਿਆਇਆ ਪਰ ਧੱਕੇ ਨਾਲ ਨਹੀਂ ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ ਭਈ ਓਹ ਕਿਤੇ ਸਾਨੂੰ ਪਥਰਾਹ ਨਾ ਕਰਨ 27ਅਤੇ ਓਹਨਾਂ ਨੂੰ ਲਿਆ ਕੇ ਮਹਾਂ ਸਭਾ ਵਿੱਚ ਖੜੇ ਕੀਤਾ। ਤਦ ਸਰਦਾਰ ਜਾਜਕ ਨੇ ਓਹਨਾਂ ਨੂੰ ਪੁੱਛਿਆ 28ਭਈ ਅਸੀਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਚਾਹੁੰਦੇ ਹੋ ਜੋ ਇਸ ਮਨੁੱਖ ਦਾ ਖੂਨ ਸਾਡੇ ਜੁੰਮੇ ਲਾਓ 29ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ 30ਸਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਵਾਲਿਆ ਜਿਹ ਨੂੰ ਤੁਸਾਂ ਕਾਠ ਉੱਤੇ ਲਟਕਾ ਕੇ ਮਾਰ ਸੁੱਟਿਆ 31ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਹਾਕਮ ਅਤੇ ਮਕੁਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ32ਅਸੀਂ ਏਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤ੍ਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ।। 33ਇਹ ਸੁਣ ਕੇ ਓਹ ਜਲ ਗਏ ਅਤੇ ਓਹਨਾਂ ਨੂੰ ਮਾਰ ਸੁੱਟਣ ਦੀ ਦਲੀਲ ਕੀਤੀ 34ਪਰ ਗਮਲੀਏਲ ਨਾਮੇ ਇੱਕ ਫ਼ਰੀਸੀ ਨੇ ਜੋ ਸ਼ਰਾ ਦਾ ਪੜ੍ਹਾਉਣ ਵਾਲਾ ਸੀ ਅਤੇ ਸਭਨਾਂ ਲੋਕਾਂ ਵਿੱਚ ਪਤਵੰਤਾ ਸੀ ਮਹਾਂ ਸਭਾ ਵਿੱਚ ਉੱਠ ਕੇ ਹੁਕਮ ਕੀਤਾ ਭਈ ਇਨ੍ਹਾਂ ਮਨੁੱਖਾਂ ਨੂੰ ਰਤੀਕੁ ਬਾਹਰ ਕਰ ਦਿਓ 35ਤਾਂ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਸਰਾਏਲੀ ਲੋਕੋ, ਖਬਰਦਾਰ ਰਹੋ ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ 36ਕਿਉਂ ਜੋ ਇਨ੍ਹਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਭਈ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰਕੁ ਸੌ ਆਦਮੀ ਉਹ ਦੇ ਨਾਲ ਰਲ ਗਏ, ਸੋ ਉਹ ਮਾਰਿਆ ਗਿਆ ਅਰ ਸਭ ਜੋ ਉਹ ਨੂੰ ਮੰਨਦੇ ਸਨ ਖਿੰਡ ਖਿੰਡਾ ਗਏ ਅਤੇ ਬੇ ਠਿਕਾਣੇ ਹੋ ਗਏ 37ਉਹ ਦੇ ਪਿੱਛੋ ਮਰਦੁਮਸ਼ੁਮਾਰੀ ਦੇ ਦਿਨੀਂ ਯਹੂਦਾ ਗਲੀਲੀ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹ ਦਾ ਵੀ ਨਾਸ ਹੋਇਆ ਅਰ ਜਿੰਨੇ ਉਹ ਨੂੰ ਮੰਨਦੇ ਸਨ ਸਭ ਛਿੰਨ ਭਿੰਨ ਹੋ ਗਏ 38ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਭਈ ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ 39ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ 40ਉਨ੍ਹਾਂ ਨੇ ਉਹ ਦੀ ਮੰਨ ਲਈ ਅਰ ਜਾਂ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ 41ਸੋ ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਹ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ।

ਰਸੂਲਾਂ 5:17-41

ਇਹ ਹਵਾਲੇ ਯਹੂਦੀ ਆਗੂਆਂ ਨੂੰ ਇਸ ਨਵੀਂ ਨਿਹਚਾ ਨੂੰ ਰੋਕਣ ਲਈ ਇੱਕ ਵੱਡੀ ਤਾਕਤ ਦੇ ਨਾਲ ਧਿਆਨ ਦੇਣ ਉੱਤੇ ਕੇਂਦ੍ਰਤ ਕਰਦੇ ਹਨ। ਇਹ ਮੁਢਲੇ ਵਿਵਾਦ ਉਸੇ ਸ਼ਹਿਰ ਯਰੂਸ਼ਲਮ ਵਿੱਚ ਹੋਏ ਜਿੱਥੇ ਉਨ੍ਹਾਂ ਨੇ ਕੁੱਝ ਹਫ਼ਤੇ ਪਹਿਲਾਂ ਜਨਤਕ ਤੌਰ ਤੇ ਯਿਸੂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਇਨ੍ਹਾਂ ਇਤਿਹਾਸਕ ਤੱਥਾਂ ਤੋਂ, ਅਸੀਂ ਇਸ ਦੇ ਅਰਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਲਪਾਂ ਦੀ ਤੁਲਨਾ ਕਰਦੇ ਹੋਏ ਜੀ ਉੱਠਣ ਦੀ ਜਾਂਚ-ਪੜਚੋਲ ਕਰ ਸੱਕਦੇ ਹਾਂ।

ਸਰੀਰ ਅਤੇ ਯਿਸੂ ਦੀ ਕਬਰ

ਮੋਏ ਹੋਏ ਮਸੀਹ ਦੀ ਕਬਰ ਦੇ ਸੰਬੰਧ ਵਿੱਚ ਸਿਰਫ਼ ਦੋ ਹੀ ਵਿਕਲਪ ਮਿਲਦੇ ਹਨ। ਜਾਂ ਤਾਂ ਕਬਰ ਉਸ ਜੀ ਉੱਠਣ ਵਾਲੀ ਐਤਵਾਰ ਸਵੇਰੇ ਨੂੰ ਖਾਲੀ ਸੀ ਜਾਂ ਉਸ ਦੀ ਲਾਸ਼ ਅਜੇ ਵੀ ਉੱਥੇ ਹੀ ਪਈ ਸੀ। ਇੱਥੇ ਸਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ।

ਜੀ ਉੱਠਣ ਦੀ ਖ਼ਬਰ ਦਾ ਵਿਰੋਧ ਕਰਨ ਵਾਲੇ ਯਹੂਦੀ ਆਗੂਆਂ ਨੇ ਮੋਏ ਹੋਏ ਸਰੀਰ ਦਾ ਇਨਕਾਰ ਨਹੀਂ ਕੀਤਾ

ਉਹ ਕਬਰ ਜਿਸ ਵਿੱਚ ਯਿਸੂ ਦੀ ਲਾਸ਼ ਪਈ ਸੀ, ਮੰਦਰ ਅਰਥਾਤ ਹੈਕਲ ਤੋਂ ਬਹੁਤ ਜਿਆਦਾ ਦੂਰ ਨਹੀਂ ਸੀ ਜਿੱਥੇ ਉਸਦੇ ਚੇਲੇ ਹੋਕਾ ਦਿੰਦੇ ਹੋਏ ਕਹਿ ਰਹੇ ਸਨ ਕਿ ਉਹ ਮੁਰਦਿਆਂ ਵਿੱਚੋਂ ਜੀ ਉਠਿਆ ਸੀ। ਯਹੂਦੀਆਂ ਦੇ ਆਗੂਆਂ ਲਈ ਇਹ ਸੋਖਾ ਹੋਣਾ ਚਾਹੀਦਾ ਸੀ ਕਿ ਉਹ ਕਬਰ ਵਿੱਚ ਮੁਰਦਾ ਸਰੀਰ ਵਿਖਾ ਕੇ ਉਨ੍ਹਾਂ ਦੇ ਜੀ ਉੱਠਣ ਦੇ ਸੰਦੇਸ਼ ਦਾ ਇਨਕਾਰ ਕਰਦੇ। ਇਤਿਹਾਸ ਦੱਸਦਾ ਹੈ ਕਿ ਜੀ ਉੱਠਣ ਦਾ ਸੰਦੇਸ਼ (ਜਿਹੜਾ ਅਜੇ ਵੀ ਕਬਰ ਵਿੱਚ ਪਏ ਹੋਏ ਇੱਕ ਮੁਰਦਾ ਸਰੀਰ ਦੇ ਕਾਰਨ ਇਨਕਾਰ ਕੀਤਾ ਜਾ ਸੱਕਦਾ ਸੀ) ਕਬਰ ਦੇ ਨੇੜਿਓ ਹੀ ਅਰੰਭ ਹੋਇਆ ਸੀ, ਜਿੱਥੇ ਸਬੂਤ ਸਾਰਿਆਂ ਲਈ ਆਸਾਨੀ ਨਾਲ ਉਪਲਬਧ ਸਨ। ਕਿਉਂਕਿ ਯਹੂਦੀ ਆਗੂ ਮੋਏ ਹੋਏ ਸਰੀਰ ਨੂੰ ਵਿਖਾ ਕੇ ਉਨ੍ਹਾਂ ਦੀ ਖ਼ਬਰ ਦਾ ਇਨਕਾਰ ਨਹੀਂ ਕਰਦੇ ਸਨ, ਪਰ ਵਿਖਾਉਣ ਲਈ ਕਬਰ ਵਿੱਚ ਕੋਈ ਵੀ ਮੋਇਆ ਹੋਇਆ ਕੋਈ ਵੀ ਸਰੀਰ ਨਹੀਂ ਸੀ।

ਹਜ਼ਾਰਾਂ ਲੋਕਾਂ ਨੇ ਯਰੂਸ਼ਲਮ ਵਿੱਚ ਜੀ ਉੱਠਣ ਦੇ ਸੰਦੇਸ਼ ਉੱਤੇ ਵਿਸ਼ਵਾਸ ਕੀਤਾ

ਇਸ ਸਮੇਂ ਯਰੂਸ਼ਲਮ ਦੇ ਹਜ਼ਾਰਾਂ ਲੋਕ ਯਿਸੂ ਦੇ ਸਰੀਰਕ ਰੂਪ ਵਿੱਚ ਜੀ ਉੱਠਣ ਵਿੱਚ ਵਿਸ਼ਵਾਸ ਕਰਨ ਕਾਰਨ ਉਸਦੇ ਪਿੱਛਾਂਹ ਚੱਲਣ ਲਗੇ। ਜੇ ਤੁਸੀਂ ਸਰੋਤਿਆਂ ਦੀ ਉਸ ਭੀੜ ਵਿੱਚੋਂ ਇੱਕ ਹੁੰਦੇ, ਤਾਂ ਹੈਰਾਨ ਹੁੰਦੇ ਕਿ ਪਤਰਸ ਦਾ ਸੰਦੇਸ਼ ਸੱਚ ਸੀ ਜਾਂ ਨਹੀਂ, ਤਾਂ ਕੀ ਤੁਸੀਂ ਦੁਪਹਿਰ ਦੇ ਭੋਜਨ ਦੇ ਸਮੇਂ ਵਿੱਚਕਾਰ ਕਬਰ ਨੂੰ ਵੇਖਣ ਲਈ ਬਾਹਰ ਨਹੀਂ ਜਾਂਦੇ ਅਤੇ ਇਹ ਨਹੀਂ ਵੇਖਦੇ ਕਿ ਉੱਥੇ ਕੋਈ ਲਾਸ਼ ਪਈ ਹੋਈ ਸੀ ਜਾਂ ਨਹੀਂ? ਜੇ ਯਿਸੂ ਦਾ ਮੋਇਆ ਹੋਇਆ ਸਰੀਰ ਅਜੇ ਵੀ ਕਬਰ ਵਿੱਚ ਸੀ, ਤਾਂ ਕਿਸੇ ਨੇ ਵੀ ਰਸੂਲ ਦੇ ਸੰਦੇਸ਼ ਉੱਤੇ ਕਿਉਂ ਵਿਸ਼ਵਾਸ ਨਹੀਂ ਕੀਤਾ। ਪਰ ਇਤਿਹਾਸ ਦਰਜ਼ ਕਰਦਾ ਹੈ ਕਿ ਉਨ੍ਹਾਂ ਨੇ ਯਰੂਸ਼ਲਮ ਤੋਂ ਅਰੰਭ ਕੀਤਾ ਅਤੇ ਯਿਸੂ ਦੇ ਪਿੱਛਾਂਹ ਚੱਲਣ ਵਾਲੇ ਹਜ਼ਾਰਾਂ ਵਿਸ਼ਵਾਸਿਆਂ ਨੂੰ ਹਾਸਲ ਕੀਤਾ। ਜੇ ਯਰੂਸ਼ਲਮ ਵਿੱਚ ਅਜੇ ਵੀ ਲਾਸ਼ ਪਈ ਹੋਈ ਸੀ, ਤਾਂ ਅਜਿਹਾ ਸੰਭਵ ਨਹੀਂ ਸੀ। ਕਬਰ ਵਿੱਚ ਯਿਸੂ ਦੀ ਲਾਸ਼ ਦੀ ਮੌਜੂਦਗੀ ਦਾ ਹੋਣਾ ਮੂਰਖਤਾ ਵੱਲ ਅਗਵਾਈ ਕਰਦਾ। ਇਹ ਕੋਈ ਅਰਥ ਨਹੀਂ ਰੱਖਦਾ।

ਗੂਗਲ ਨਕਸ਼ੇ ਦੁਆਰਾ ਯਰੂਸ਼ਲਮ ਦਾ ਨਕਸ਼ਾ। ਯਿਸੂ ਦੀ ਕਬਰ ਲਈ ਦੋ ਸੰਭਵ ਅਸਥਾਨ (ਦੋਵੇਂ ਲਾਸ਼ਾਂ ਤੋਂ ਬਗੈਰ ਹਨ) ਯਰੂਸ਼ਲਮ ਦੇ ਮੰਦਰ ਅਰਥਾਤ ਹੈਕਲ ਤੋਂ ਬਹੁਤ ਜਿਆਦਾ ਦੂਰ ਨਹੀਂ ਹਨ, ਜਿੱਥੇ ਅਧਿਕਾਰੀਆਂ ਨੇ ਰਸੂਲ ਦੇ ਸੰਦੇਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਕੀ ਚੇਲਿਆਂ ਨੇ ਸਰੀਰ ਚੋਰੀ ਕੀਤਾ ਸੀ?

ਹੁਣ ਸਰੀਰ ਨਾਲ ਕੀ ਹੋਇਆ ਸੀ? ਸਭਨਾਂ ਤੋਂ ਔਖੀ ਵਿਆਖਿਆ ਇਹ ਹੈ ਕਿ ਚੇਲੇ ਲਾਸ਼ ਨੂੰ ਕਬਰ ਤੋਂ ਚੋਰੀ ਕਰ ਕੇ ਇਸ ਨੂੰ ਕਿਤੇ ਲੁਕਾ ਕੇ ਲੈ ਗਏ ਅਤੇ ਇਸ ਤਰ੍ਹਾਂ ਉਹ ਦੂਜਿਆਂ ਨੂੰ ਗੁਮਰਾਹ ਕਰਨ ਦੇ ਯੋਗ ਹੋ ਗਏ।

ਮੰਨ ਲਓ ਕਿ ਚੇਲੇ ਅਜਿਹਾ ਕਰਨ ਵਿੱਚ ਸਫਲ ਹੋ ਗਏ ਸਨ ਅਤੇ ਫਿਰ ਉਨ੍ਹਾਂ ਨੇ ਆਪਣੇ ਖੁਦ ਦੇ ਧੋਖੇ ਉੱਤੇ ਅਧਾਰਤ ਹੋ ਕੇ ਇੱਕ ਧਾਰਮਿਕ ਵਿਸ਼ਵਾਸ ਅਰੰਭ ਕੀਤਾ। ਪਰ ਰਸੂਲਾਂ ਦੇ ਕਰਤੱਬ ਅਤੇ ਜੋਸੀਫੁਸ ਦੇ ਬਿਰਤਾਂਤਾਂ ਨੂੰ ਵੇਖਦੇ ਹੋਇਆ, ਅਸੀਂ ਇਸ ਵਾਦ ਵਿਵਾਦ ਉੱਤੇ ਧਿਆਨ ਦਿੰਦੇ ਹਾਂ ਕਿ “ਰਸੂਲ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਬਾਰੇ ਉਪਦੇਸ਼ ਦੇ ਰਹੇ ਸਨ ਅਤੇ ਉਸਦਾ ਪ੍ਰਚਾਰ ਕਰ ਰਹੇ ਸਨ।” ਇਹ ਵਿਸ਼ਾ ਉਨ੍ਹਾਂ ਦੀ ਲਿਖਤਾਂ ਵਿੱਚ ਹਰ ਥਾਂਈਂ ਮਿਲ ਜਾਂਦਾ ਹੈ। ਧਿਆਨ ਦਿਓ ਕਿ ਕਿਵੇਂ ਇੱਕ ਹੋਰ ਰਸੂਲ ਪੌਲੁਸ ਨੇ ਮਸੀਹ ਦੇ ਜੀ ਉੱਠਣ ਦੀ ਖਾਸੀਅੱਤ ਬਾਰੇ ਦੱਸਿਆ ਹੈ:

3ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ 4ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ 5ਅਤੇ ਇਹ ਜੋ ਕੇਫਾਸ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ 6ਅਤੇ ਮਗਰੋਂ ਕੁੱਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ ਅਤੇ ਉਹਨਾਂ ਵਿੱਚੋਂ ਬਹੁਤੇ ਅਜੇ ਜੀਉਂਦੇ ਹਨ ਪਰ ਕਈ ਸੌ ਗਏ 7ਪਿੱਛੋਂ ਯਾਕੂਬ ਨੂੰ ਦਰਸ਼ਣ ਦਿੱਤਾ ਅਤੇ ਫੇਰ ਸਭਨਾਂ ਰਸੂਲਾਂ ਨੂੰ 8ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮ ਨੂੰ 9ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਜੋਗ ਨਹੀਂ ਇਸ ਲਈ ਜੋ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ 10ਪਰ ਮੈਂ ਜੋ ਕੁੱਝ ਹਾਂ ਪਰਮੇਸ਼ੁਰ ਦੀ ਕਿਰਪਾ ਹੀ ਨਾਲ ਹਾਂ ਅਤੇ ਉਹ ਦੀ ਕਿਰਪਾ ਜੋ ਮੇਰੇ ਉੱਤੇ ਹੋਈ ਸੋ ਅਕਾਰਥ ਨਾ ਹੋਈ ਪਰ ਮੈਂ ਉਨ੍ਹਾਂ ਸਭਨਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ 11ਉਪਰੰਤ ਭਾਵੇਂ ਉਹ ਭਾਵੇਂ ਅਸੀਂ ਇਉਂ ਪਰਚਾਰ ਕਰਦੇ ਹਾਂ ਅਤੇ ਇਉਂ ਤੁਸਾਂ ਨਿਹਚਾ ਕੀਤੀ।। 12ਹੁਣ ਜੇ ਮਸੀਹ ਦਾ ਇਹ ਪਰਚਾਰ ਕਰੀਦਾ ਹੈ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ 13ਪਰ ਜੇ ਮੁਰਦਿਆਂ ਦਾ ਜੀ ਉੱਠਣ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ 14ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਥੀ ਹੈ 15ਨਾਲੇ ਅਸੀਂ ਪਰਮੇਸ਼ੁਰ ਦੇ ਝੂਠੇ ਗਵਾਹ ਭੀ ਠਹਿਰੇ ਕਿਉਂ ਜੋ ਅਸਾਂ ਪਰਮੇਸ਼ੁਰ ਦੀ ਸਾਖੀ ਦਿੱਤੀ ਜੋ ਉਹ ਨੇ ਮਸੀਹ ਨੂੰ ਜੁਆਲਿਆ ਜਿਹ ਨੂੰ ਉਸ ਨੇ ਨਹੀਂ ਜੁਆਲਿਆ ਜੇਕਰ ਮੁਰਦੇ ਨਹੀਂ ਜੀ ਉੱਠਦੇ ਹੈ 16ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਮਸੀਹ ਭੀ ਨਹੀਂ ਜੀ ਉੱਠਿਆ ਹੈ 17ਅਤੇ ਜੇ ਮਸੀਹ ਨਹੀਂ ਜੀ ਉੱਠਿਆ ਹੈ ਤਾਂ ਤੁਹਾਡੀ ਨਿਹਚਾ ਅਕਾਰਥ ਹੈ। ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ 18ਤਦ ਜਿਹੜੇ ਮਸੀਹ ਵਿੱਚ ਹੋ ਕੇ ਸੌਂ ਗਏ ਹਨ ਉਹ ਵੀ ਨਾਸ ਹੋਏ 19ਜੇ ਨਿਰੇ ਇਸੇ ਜੀਵਨ ਵਿੱਚ ਅਸੀਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਜੋਗ ਹਾਂ।।

1 ਕੁਰਿੰਥੀਆਂ 15:3-19 (57 ਈ. ਸ.)

30ਅਸੀਂ ਭੀ ਹਰ ਘੜੀ ਜੋਖੋਂ ਵਿੱਚ ਕਿਉਂ ਪਏ ਰਹਿੰਦੇ ਹਾਂ? 31ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਅਭਮਾਨ ਮੈ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਕਰਦਾ ਹਾਂ ਉਹ ਦੀ ਸੌਂਹ ਹੈ ਜੋ ਮੈਂ ਹਰ ਰੋਜ ਮਰਦਾ ਹਾਂ 32ਜੇ ਆਦਮੀ ਵਾਂਙੂ ਮੈਂ ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ “ਆਉ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।”

1 ਕੁਰਿੰਥੀਆਂ 15:30–32

ਤੁਸੀਂ ਉਸ ਲਈ ਕਿਉਂ ਮਰਨਾ ਚਾਹੋਗੇ ਜਿਸਨੂੰ ਤੁਸੀਂ ਜਾਣਦੇ ਹੋ ਕਿ ਉਹ ਝੂਠ ਹੈ?

ਸਪੱਸ਼ਟ ਤੌਰ ਤੇ, ਚੇਲਿਆਂ ਨੇ ਮਸੀਹ ਦੇ ਜੀ ਉੱਠਣ ਨੂੰ ਉਨ੍ਹਾਂ ਦੇ ਸੰਦੇਸ਼ ਦੇ ਕੇਂਦਰ ਵਿੱਚ ਰੱਖਿਆ। ਇੱਕ ਮਿੰਟ ਲਈ ਮੰਨ ਲਓ ਕਿ ਇਹ ਸੱਚਮੁੱਚ ਗ਼ਲਤ ਸੀ – ਕਿ ਇਨ੍ਹਾਂ ਚੇਲਿਆਂ ਨੇ ਅਸਲ ਵਿੱਚ ਹੀ ਸਰੀਰ ਚੋਰੀ ਕੀਤਾ ਸੀ, ਇਸ ਲਈ ਉਨ੍ਹਾਂ ਦੇ ਸੰਦੇਸ਼ ਦੇ ਵਿਰੁੱਧ ਸਬੂਤ ਨਹੀਂ ਦਿੱਤੇ ਜਾ ਸੱਕਦੇ ਹਨ। ਤਦ ਤਾਂ ਉਨ੍ਹਾਂ ਨੇ ਸਫਲਤਾ ਨਾਲ ਪੂਰੇ ਸੰਸਾਰ ਨੂੰ ਮੂਰਖ ਬਣਾ ਦਿੱਤਾ ਹੋਵੇਗਾ, ਪਰ ਉਹ ਆਪ ਜਾਣਦੇ ਸਨ ਕਿ ਉਹ ਜੋ ਕੁੱਝ ਪ੍ਰਚਾਰ ਕਰ ਰਹੇ ਸਨ, ਉਹ ਜਿਸ ਵੱਡੀ ਉਥਲ-ਪੁਥਲ ਨੂੰ ਮਚਾ ਰਹੇ ਸਨ ਉਹ ਗਲਤ ਸੀ। ਫਿਰ ਵੀ ਉਨ੍ਹਾਂ ਨੇ ਇਸ ਮਿਸ਼ਨ ਲਈ ਆਪਣੇ ਜੀਵਨ (ਸ਼ਾਬਦਿਕ ਤੌਰ ਤੇ) ਨੂੰ ਦੇ ਦਿੱਤਾ। ਉਹ ਅਜਿਹਾ ਕਿਉਂ ਕਰਨਗੇ – ਜੇ ਉਹ ਜਾਣਦੇ ਸਨ ਕਿ ਇਹ ਗਲਤ ਸੀ

ਲੋਕ ਕਿਸੇ ਖਾਸ ਕਾਰਨਾਂ ਕਰਕੇ ਆਪਣੀਆਂ ਜਾਨਾਂ ਨੂੰ ਦਿੰਦੇ ਹਨ, ਕਿਉਂਕਿ ਉਹ ਉਸ ਕਾਰਨ ‘ਤੇ ਵਿਸ਼ਵਾਸ ਕਰਦੇ ਹਨ ਸਿੱਟੇ ਵੱਜੋਂ ਉਸਦੇ ਲਈ ਲੜਦੇ ਹਨ ਜਾਂ ਕਿਉਂਕਿ ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਇਸ ਕਾਰਨ ਤੋਂ ਉਨ੍ਹਾਂ ਨੂੰ ਕੁੱਝ ਲਾਭ ਮਿਲੇਗਾ। ਜੇ ਚੇਲੇ ਲਾਸ਼ ਨੂੰ ਚੋਰੀ ਕਰਕੇ ਲੁਕਾ ਲੈਂਦੇ, ਤਾਂ ਸਾਰੇ ਲੋਕ ਜਾਣ ਜਾਂਦੇ ਕਿ ਜੀ ਉੱਠਣਾ ਸੱਚ ਨਹੀਂ ਸੀ। ਉਸ ਦੇ ਖੁਦ ਦੇ ਸ਼ਬਦਾਂ ‘ਤੇ ਗੌਰ ਕਰੋ ਕਿ ਚੇਲਿਆਂ ਨੂੰ ਯਿਸੂ ਦੇ ਸੰਦੇਸ਼ ਨੂੰ ਫੈਲਾਉਣ ਲਈ ਕਿੰਨੀ ਜਿਆਦਾ ਕੀਮਤ ਚੁਕਾਣੀ ਪਈ। ਆਪਣੇ ਆਪ ਤੋਂ ਪੁੱਛੋ ਕੀ ਕਿ ਤੁਸੀਂ ਕਿਸੇ ਅਜਿਹੀ ਚੀਜ਼ ਲਈ ਨਿੱਜੀ ਤੌਰ ‘ਤੇ ਐਨੀ ਉੱਚ ਕੀਮਤ ਨੂੰ ਅਦਾ ਕਰੋਗੇ ਜਿਸਦੇ ਵਿੱਖੇ ਤੁਸੀਂ ਜਾਣਦੇ ਕਿ ਉਹ ਗਲਤ ਹੈ:

8ਅਸੀਂ ਸਭ ਪਾਸਿਓ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਦੁਬਧਾ ਵਿੱਚ ਹਾਂ ਪਰ ਹੱਦੋਂ ਵਧ ਨਹੀਂ 9ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ।

2 ਕੁਰਿੰਥੀਆਂ 4:8-9

4ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ, 5ਕੋਰੜੇ ਖਾਣ ਤੋਂ, ਕੈਦ ਤੋਂ, ਘਮਸਾਣਾਂ ਤੋਂ, ਮਿਹਨਤਾਂ ਤੋਂ, ਉਣੀਂਦਿਆਂ ਤੋਂ, ਫਾਕਿਆਂ ਤੋਂ।

2 ਕੁਰਿੰਥੀਆਂ 6:4-5

24ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ ਚਾਲੀ ਕੋਰੜੇ ਖਾਧੇ 25ਮੈਂ ਤਿੰਨ ਵਾਰੀ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰੀ ਪਥਰਾਉ ਹੋਇਆ, ਤਿੰਨ ਵਾਰੀ ਬੇੜੇ ਦੇ ਗਰਕਣ ਤੋਂ ਦੁਖ ਭੋਗਿਆ, ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ 26ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਦਿਆਂ ਭੌਜਲਾਂ ਵਿੱਚ, ਡਾਕੂਆਂ ਦਿਆਂ ਭੌਜਲਾਂ ਵਿੱਚ, ਆਪਣੀ ਕੌਮ ਵੱਲੋਂ ਭੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਭੌਜਲਾਂ ਵਿੱਚ, ਨਗਰ ਦਿਆਂ ਭੌਜਲਾਂ ਵਿੱਚ, ਉਜਾੜ ਦਿਆਂ ਭੌਜਲਾਂ ਵਿੱਚ, ਸਮੁੰਦਰ ਦਿਆਂ ਭੌਜਲਾਂ ਵਿੱਚ, ਖੋਟੇ ਭਰਾਵਾਂ ਦਿਆਂ ਭੌਜਲਾਂ ਵਿੱਚ 27ਮਿਹਨਤ ਪੋਹਰਿਆਂ ਵਿੱਚ, ਕਈ ਵਾਰੀ ਉਣੀਂਦਿਆਂ ਵਿੱਚ, ਭੁੱਖ ਅਤੇ ਤਰੇਹ ਵਿੱਚ, ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ।

2 ਕੁਰਿੰਥੀਆਂ 11:24-27

ਰਸੂਲ ਦਾ ਅਡੋਲ ਹੌਂਸਲਾ

ਜੇ ਤੁਸੀਂ ਉਨ੍ਹਾਂ ਦੇ ਸਾਰੇ ਜੀਵਨ ਵਿੱਚ ਨਿਡੋਲ ਹਿੰਮਤ ਨੂੰ ਵੇਖਦੇ ਹੋ, ਤਾਂ ਇਹ ਵਧੇਰੇ ਅਸਚਰਜ ਭਰਿਆ ਜਾਪਦਾ ਹੈ ਕਿ ਉਨ੍ਹਾਂ ਨੇ ਆਪਣੇ ਸੰਦੇਸ਼ ਉੱਤੇ ਦਿਲੋਂ ਵਿਸ਼ਵਾਸ ਨਹੀਂ ਕੀਤਾ ਸੀ। ਪਰ ਜੇ ਉਹ ਵਿਸ਼ਵਾਸ ਕਰਦੇ, ਤਾਂ ਉਹ ਸੱਚਮੁੱਚ ਮਸੀਹ ਦੇ ਸਰੀਰ ਨੂੰ ਚੋਰੀ ਨਹੀਂ ਕਰ ਸੱਕਦੇ ਸਨ ਅਤੇ ਉਸ ਨੂੰ ਲੁਕਾ ਨਹੀਂ ਸੱਕਦੇ ਸਨ। ਗਰੀਬੀ, ਕੁੱਟਮਾਰ, ਕੈਦ, ਸ਼ਕਤੀਸ਼ਾਲੀ ਵਿਰੋਧ ਅਤੇ ਅਖੀਰ ਵਿੱਚ ਮੌਤ ਦੀ ਸਜ਼ਾ (ਯੂਹੰਨਾ ਨੂੰ ਛੱਡ ਕੇ ਬਾਕੀ ਸਾਰੇ ਰਸੂਲਾਂ ਨੂੰ ਆਖਰ ਵਿੱਚ ਉਨ੍ਹਾਂ ਦੇ ਸੰਦੇਸ਼ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ) ਨੇ ਉਨ੍ਹਾਂ ਨੂੰ ਆਪਣੇ ਉਦੇਸ਼ਾਂ ਦੀ ਸਮੀਖਿਆ ਕਰਨ ਲਈ ਰੋਜ਼ਾਨਾ ਅਵਸਰ ਦਿੱਤੇ ਹੋਣਗੇ। ਫਿਰ ਵੀ ਅਜਿਹਾ ਕੋਈ ਰਸੂਲ ਨਹੀਂ ਮਿਲਦਾ ਜਿਸ ਨੇ ਯਿਸੂ ਨੂੰ ਵੇਖਣ ਦਾ ਦਾਅਵਾ ਕੀਤਾ ਹੋਵੇ, ਅਤੇ ਫਿਰ ਉਸ ਤੋਂ ਮੂੰਹ ਮੋੜ ਲਿਆ ਹੋਵੇ। ਉਨ੍ਹਾਂ ਨੇ ਬੇਮਿਸਾਲ ਬਹਾਦਰੀ ਨਾਲ ਸਾਰੇ ਵਿਰੋਧਾਂ ਦਾ ਸਾਮ੍ਹਣਾ ਕੀਤਾ।

ਇਹ ਉਨ੍ਹਾਂ ਦੇ ਦੁਸ਼ਮਣਾਂ – ਯਹੂਦੀਆਂ ਅਤੇ ਰੋਮੀਆਂ ਦੀ ਚੁੱਪੀ ਤੋਂ ਬਿਲਕੁਲ ਉਲਟ ਹੈ। ਇੰਨ੍ਹਾਂ ਵਿਰੋਧੀ ਗਵਾਹਾਂ ਨੇ ਕਦੇ ਵੀ ‘ਅਸਲ’ ਕਹਾਣੀ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਇਹ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਚੇਲੇ ਕਿੰਨੇ ਜਿਆਦਾ ਗਲਤ ਸਨ। ਰਸੂਲਾਂ ਨੇ ਦੁਸ਼ਮਣ, ਜਾਂਚ ਕਰਨ ਵਾਲੇ ਵਿਰੋਧੀਆਂ ਅੱਗੇ ਜਨਤਕ ਮੰਚਾਂ ਅਤੇ ਪ੍ਰਾਰਥਨਾ ਅਸਥਾਨਾਂ ਵਿੱਚ ਆਪਣੀ ਗਵਾਹੀ ਨੂੰ ਦਿੱਤਾ ਜਿਹੜੇ ਉਨ੍ਹਾਂ ਦੀ ਸੱਚਿਆਈ ਤੋਂ ਇਨਕਾਰ ਕਰਦੇ ਸਨ, ਜਦੋਂ ਕਿ ਤੱਥ ਕੁੱਝ ਹੋਰ ਨਹੀਂ ਸੀ।

ਬਾਗ਼ ਵਿੱਚ ਖਾਲੀ ਕਬਰ
ਬਾਗ ਵਾਲੀ ਕਬਰ ਦਾ ਬਾਹਰਲਾ ਦ੍ਰਿਸ਼

ਬਾਗ ਵਾਲੀ ਕਬਰ: ਲਗਭਗ 130 ਸਾਲ ਪਹਿਲਾਂ ਮਲਬੇ ਨੂੰ ਹਟਾ ਕੇ ਯਿਸੂ ਦੀ ਕਬਰ ਨੂੰ ਵੇਖਣਾ ਸੰਭਵ ਹੋਇਆ ਹੈ।

ਚੇਲਿਆਂ ਦੀ ਅਟੁੱਟ ਬਹਾਦਰੀ ਅਤੇ ਵੈਰ ਕਰਨ ਵਾਲੇ ਅਧਿਕਾਰੀਆਂ ਦੀ ਚੁੱਪੀ ਇੱਕ ਸ਼ਕਤੀਸ਼ਾਲੀ ਸੱਚਿਆਈ ਨੂੰ ਪੈਦਾ ਕਰਦੀ ਹੈ, ਕਿ ਯਿਸੂ ਅਸਲ ਵਿੱਚ ਇਤਿਹਾਸ ਵਿੱਚ ਜੀ ਉੱਠਿਆ ਸੀ। ਅਸੀਂ ਉਸਦੇ ਜੀ ਉੱਠਣ ਉੱਤੇ ਭਰੋਸਾ ਕਰ ਸੱਕਦੇ ਹਾਂ।

Leave a Reply

Your email address will not be published. Required fields are marked *