Skip to content
Home » ਦਿਨ 6: ਸ਼ੁੱਭ ਸ਼ੁੱਕਰਵਾਰ – ਯਿਸੂ ਦੀ ਮਹਾ ਸ਼ਿਵਰਾਤਰੀ

ਦਿਨ 6: ਸ਼ੁੱਭ ਸ਼ੁੱਕਰਵਾਰ – ਯਿਸੂ ਦੀ ਮਹਾ ਸ਼ਿਵਰਾਤਰੀ

ਮਹਾ ਸ਼ਿਵਰਾਤਰੀ ਦਾ ਤਿਉਹਾਰ (ਸ਼ਿਵ ਦੀ ਵੱਡੀ ਰਾਤ) ਫੱਗਣ ਮਹੀਨੇ ਦੇ 13ਵੇਂ ਦਿਨ (ਫਰਵਰੀ/ਮਾਰਚ) ਦੀ ਸ਼ਾਮ ਤੋਂ ਸ਼ੁਰੂ ਹੋ ਕੇ 14ਵੇਂ ਦਿਨ ਤੀਕੁਰ ਚੱਲਦਾ ਰਹਿੰਦਾ ਹੈ। ਦੂਜੇ ਤਿਉਹਾਰਾਂ ਦੇ ਉਲਟ, ਇਹ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਅਗਲੇ ਦਿਨ ਸਵੇਰ ਤੀਕੁਰ ਸਾਰੀ ਰਾਤ ਚਲਦਾ ਰਹਿੰਦਾ ਹੈ। ਇਹ ਤਿਉਹਾਰ ਦੂਜੇ ਤਿਉਹਾਰਾਂ ਦੇ ਉਲਟ ਹੈ, ਜਿੰਨ੍ਹਾਂ ਵਿੱਚ ਖਾਣਾ-ਪੀਣਾ ਅਤੇ ਮਨੋਰੰਜਨ ਦੀ ਹੋਰ ਗੱਲਾਂ ਕੀਤੀਆਂ ਜਾਂਦੀਆਂ ਹਨ, ਉਸ ਦੀ ਥਾਂ ਤੇ ਇਸ ਵਿੱਚ ਵਰਤ, ਆਤਮ ਚਿੰਤਨ ਅਤੇ ਧਿਆਨ ਆਦਿਕ ਉੱਤੇ ਖਾਸਾ ਧਿਆਨ ਕੇਦ੍ਰਿੰਤ ਕੀਤਾ ਜਾਂਦਾ ਹੈ। ਮਹਾ ਸ਼ਿਵਰਾਤਰੀ ਜੀਵਨ ਅਤੇ ਸੰਸਾਰ ਵਿੱਚ “ਅਨ੍ਹੇਰੇ ਅਤੇ ਅਗਿਆਨਤਾ ਉੱਤੇ ਜਿੱਤ” ਦੀ ਯਾਦ ਕਰਾਉਂਦੀ ਹੈ। ਉਤਸ਼ਾਹੀ ਸਰਧਾਲੂ ਸਾਰੀ ਰਾਤ ਜਗਰਾਤਾ ਕਰਦੇ ਹਨ।

ਮਹਾ ਸ਼ਿਵਰਾਤਰੀ ਅਤੇ ਸਮੁੰਦਰ ਦਾ ਮੰਥਨ ਕੀਤਾ ਜਾਣਾ

ਮਿਥਿਹਾਸਕ ਕਹਾਣੀ ਵਿੱਚ ਮਹਾ ਸ਼ਿਵਰਾਤਰੀ ਨੂੰ ਮਨਾਉਣ ਦੇ ਬਹੁਤ ਸਾਰੇ ਕਾਰਨ ਦਿੱਤੇ ਗਏ ਹਨ। ਕੁੱਝ ਕਹਿੰਦੇ ਹਨ ਕਿ ਇਸ ਦਿਨ ਭਗਵਾਨ ਸ਼ਿਵ ਨੇ ਸਮੁੰਦਰ ਦੇ ਮੰਥਨ ਵੇਲੇ ਪੈਦਾ ਹੋਏ ਜ਼ਹਿਰ ਹਲਾਹਲ ਨੂੰ ਆਪਣੇ ਗਲ਼ੇ ਵਿੱਚ ਰੱਖ ਲਿਆ ਸੀ। ਸਿੱਟੇ ਵਜੋਂ ਉਨ੍ਹਾਂ ਦਾ ਗਲਾ ਨੀਲਾ ਹੋ ਗਿਆ ਅਤੇ ਇਸ ਲਈ ਉਨ੍ਹਾਂ ਦਾ ਨਾਮ ਨੀਲਕੰਠ ਪੈ ਗਿਆ। ਭਗਵਤ ਪੁਰਾਣ, ਗ੍ਰੰਥ ਮਹਾ ਭਾਰਤ ਅਤੇ ਵਿਸ਼ਨੂੰ ਪੁਰਾਣ ਇਸ ਕਥਾ ਦਾ ਵੇਰਵਾਂ ਦਿੰਦੇ ਹਨ, ਇਹ ਨਾਲ ਹੀ ਅਮਰਤਾ ਦੇ ਜਲ ਅੰਮ੍ਰਿਤ ਦੇ ਪੈਦਾ ਹੋਣ ਦੇ ਬਾਰੇ ਵੀ ਦੱਸਦੇ ਹਨ। ਕਹਾਣੀ ਕੁੱਝ ਇਸ ਤਰ੍ਹਾਂ ਹੈ ਕਿ ਦੇਓਤਿਆਂ ਅਤੇ ਅਸੁਰਾਂ ਨੇ ਇੱਕ ਅਸਥਾਈ ਗੱਠਜੋੜ ਬਣਾ ਕੇ, ਅਮਰਤਾ ਦੇ ਇਸ ਅੰਮ੍ਰਿਤ ਜਲ ਦੀ ਪ੍ਰਾਪਤ ਕਰਨ ਲਈ ਸਮੁੰਦਰ ਦਾ ਮੰਥਨ ਕੀਤਾ। ਉਨ੍ਹਾਂ ਨੇ ਸਮੁੰਦਰ ਨੂੰ ਮੰਥਨ ਕਰਨ ਲਈ ਮੰਦਰਾ ਪਰਬਤ ਦੀ ਵਰਤੋਂ ਇੱਕ ਮੰਥਨ ਕਰਨ ਵਾਲੀ ਰੱਸੀ ਦੇ ਰੂਪ ਵਿੱਚ ਕੀਤੀ। ਉਨ੍ਹਾਂ ਨੇ ਇੱਕ ਨਾਗ ਪਾਤਸ਼ਾਹ, ਵਾਸੂਕੀ ਨੂੰ ਸ਼ਿਵ ਦੇ ਗਲੇ ਵਿੱਚ ਬੰਨ੍ਹਦੇ ਹੋਇਆ ਉਸਨੂੰ ਮੰਥਨ ਦੀ ਰੱਸੀ ਵਾਂਙੁ ਵਰਤਿਆ।

ਸਮੁੰਦਰ ਦੇ ਮੰਥਨ ਸੰਬੰਧੀ ਬਹੁਤ ਸਾਰੀਆਂ ਕਲਾਕ੍ਰਿਤੀਆਂ ਮਿਲਦੀਆਂ ਹਨ।

ਸਮੁੰਦਰ ਨੂੰ ਰਿੜਕਣ ਵੇਲੇ ਸੱਪ ਵਾਸੂਕੀ ਨੇ ਸ਼ਕਤੀਸ਼ਾਲੀ ਮਾਰੂ ਜ਼ਹਿਰ ਨੂੰ ਛੱਡਿਆ ਜਿਹੜਾ ਨਾ ਕੇਵਲ ਸਮੁੰਦਰ ਨੂੰ ਮੰਥਨ ਕਰਨ ਵਾਲਿਆਂ ਨੂੰ ਮਾਰ ਸੱਕਦਾ ਸੀ, ਸਗੋਂ ਸੰਸਾਰ ਦੀ ਹਰ ਚੀਜ਼ ਨੂੰ ਤਬਾਹ ਕਰ ਸੱਕਦਾ ਸੀ। ਉਨ੍ਹਾਂ ਨੂੰ ਬਚਾਉਣ ਲਈ ਸ਼ਿਵ ਨੇ ਜ਼ਹਿਰ ਨੂੰ ਆਪਣੇ ਮੂੰਹ ਵਿੱਚ ਰੋਕ ਲਿਆ ਅਤੇ ਸਿੱਟੇ ਵਜੋਂ ਉਨ੍ਹਾਂ ਦਾ ਗਲਾ ਨੀਲਾ ਹੋ ਗਿਆ। ਕੁੱਝ ਅਨੁਵਾਦ ਕਹਿੰਦੇ ਹਨ ਕਿ ਭਗਵਾਨ ਸ਼ਿਵ ਨੇ ਜ਼ਹਿਰ ਨੂੰ ਨਿਗਲ ਲਿਆ ਸੀ ਅਤੇ ਜਿਵੇਂ ਹੀ ਜ਼ਹਿਰ ਉਨ੍ਹਾਂ ਦੇ ਸਰੀਰ ਵਿੱਚ ਦਾਖਲ ਹੋਇਆ ਉਨ੍ਹਾਂ ਨੂੰ ਬਹੁਤ ਜਿਆਦਾ ਦਰਦ ਹੋਇਆ। ਇਸ ਕਰਕੇ, ਸ਼ਰਧਾਲੂ ਇਸ ਤਿਉਹਾਰ ਨੂੰ ਵਰਤ, ਫਿੱਕਾ ਅਤੇ ਆਤਮ ਚਿੰਤਨ ਦੇ ਰੂਪ ਵਿੱਚ ਮਨਾਉਂਦੇ ਹਨ।

ਬਹੁਰੂਪੀਆ ਸ਼ਿਵ ਸੱਪ ਦੇ ਜ਼ਹਿਰ ਨੂੰ ਲੈਂਦਾ ਹੋਇਆ

ਸਮੁੰਦਰ ਮੰਥਨ ਅਤੇ ਮਹਾ ਸ਼ਿਵਰਾਤਰੀ ਦੀ ਕਹਾਣੀ ਤਿਉਹਾਰ ਦੇ ਰੂਪ ਵਿੱਚ ਮਨਾਈ ਜਾਂਦੀ ਹੈ, ਜਿਹੜੀ ਉਸ ਵਿਸ਼ੇ ਦੇ ਪ੍ਰਸੰਗ ਨੂੰ ਪ੍ਰਦਾਨ ਕਰਦੀ ਹੈ ਜਿਸ ਨੂੰ ਯਿਸੂ ਨੇ ਦੁੱਖ ਭੋਗਣ ਵਾਲੇ ਹਫ਼ਤੇ ਦੇ ਦਿਨ 6 ਵਿੱਚ ਕੀਤਾ ਸੀ, ਇਸ ਲਈ ਅਸੀਂ ਇਸ ਦੇ ਅਰਥ ਦੀ ਪ੍ਰਸ਼ੰਸਾ ਕਰ ਸੱਕਦੇ ਹਾਂ।

ਯਿਸੂ ਅਤੇ ਸਮੁੰਦਰ ਦਾ ਲਾਖਣਿਕ ਮੰਥਨ

ਜਦੋਂ ਯਿਸੂ ਦਿਨ 1 ਵਿੱਚ ਯਰੂਸ਼ਲਮ ਵਿੱਚ ਦਾਖਲ ਹੋਇਆ ਸੀ, ਉਹ ਮੋਰੀਯਾਹ ਪਹਾੜ ਦੀ ਟੀਸੀ ਉੱਤੇ ਖੜਾ ਹੋਇਆ, ਜਿੱਥੇ ਅਬਰਾਹਾਮ ਨੇ 2000 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ (ਭਵਿੱਖ ਵਾਕ ਵਿੱਚ ਵਿੱਚ) ਇੱਕ ਵੱਡੇ ਬਲੀਦਾਨ ਦਾ ‘ਪ੍ਰਬੰਧ ਕੀਤਾ ਜਾਵੇਗਾ’। ਤਦ ਯਿਸੂ ਨੇ ਮੁਨਾਦੀ ਕੀਤਾ ਕਿ:

ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ।

ਯੂਹੰਨਾ 12:31
 ਸਲੀਬ ਦੇ ਉੱਤੇ ਸੱਪ ਦੀ ਸੰਘਰਸ਼ ਕਰਦੀ ਹੋਈ ਬਹੁਤ ਸਾਰਿਆਂ ਕਲਾਕ੍ਰਿਤੀਆਂ ਹਨ

ਇਹ ‘ਸੰਸਾਰ’ ਉਸ ਪਹਾੜ ‘ਤੇ ਉੱਤੇ ਹੋਣ ਵਾਲੇ ਟਕਰਾਓ ਦੇ ਆਲੇ ਦੁਆਲੇ ਘੁੰਮਣ ਵਾਲਾ ਸੀ, ਜਿਹੜਾ ਉਸਦੇ ਅਤੇ ਇਸ ‘ਸੰਸਾਰ ਦੇ ਰਾਜਕੁਮਾਰ’ ਸ਼ਤਾਨ ਦੇ ਵਿੱਚਕਾਰ ਹੋਣ ਵਾਲਾ ਸੀ, ਜਿਸ ਨੂੰ ਅਕਸਰ ਸੱਪ ਵਜੋਂ ਵਿਖਾਇਆ ਜਾਂਦਾ ਹੈ। ਲਾਖਣਿਕ ਰੂਪ ਵਿੱਚ ਬੋਲਣਾ, ਮੋਰੀਯਾਹ ਪਹਾੜ ਮੰਦਰਾ ਪਰਬਤ ਸੀ,  ਰਿੜਕਣ ਵਾਲੀ ਰੱਸੀ ਆਉਣ ਵਾਲੀ ਲੜਾਈ ਵਿੱਚ ਪੂਰੇ ਸੰਸਾਰ ਦਾ ਮੰਥਨ ਕਰੇਗੀ।

ਸੱਪ (ਨਾਗ ਪਾਤਸ਼ਾਹ) ਸ਼ਤਾਨ ਯਿਸੂ ਮਸੀਹ ਉੱਤੇ ਹਮਲਾ ਕਰਨ ਲਈ 5ਵੇਂ ਦਿਨ ਯਹੂਦਾ ਵਿੱਚ ਦਾਖਲ ਹੋਇਆ ਸੀ। ਜਿਵੇਂ ਕਿ ਵਾਸੂਕੀ ਮੰਥਨ ਦੀ ਰੱਸੀ ਬਣ ਗਿਆ ਸੀ, ਲਾਖਣਿਕ ਰੂਪ ਵਿੱਚ ਬੋਲਣਾ, ਮੋਰੀਯਾਹ ਪਹਾੜ ਦੇ ਆਲੇ ਦੁਆਲੇ ਮੰਥਨ ਦੀ ਰੱਸੀ ਸ਼ਤਾਨ ਬਣ ਜਾਵੇਗਾ ਕਿਉਂਕਿ ਇਨ੍ਹਾਂ ਦੋਵਾਂ ਵਿੱਚਾਲੇ ਲੜਾਈ ਆਪਣੀ ਟੀਸੀ ਤੇ ਸੀ।

ਅਸ਼ਾਇ ਰੱਬਾਨੀ ਅਰਥਾਤ ਪ੍ਰਭੂ ਭੋਜ

ਅਗਲੀ ਸ਼ਾਮ, ਯਿਸੂ ਨੇ ਆਪਣੇ ਚੇਲਿਆਂ ਨਾਲ ਅਖੀਰਲੀ ਵਾਰੀ ਭੋਜਨ ਕੀਤਾ। ਇਹ ਮਹੀਨੇ ਦੀ 13ਵੀਂ ਸ਼ਾਮ ਸੀ, ਕਿਉਂਕਿ ਮਹਾ ਸ਼ਿਵਰਾਤਰੀ ਮਹੀਨੇ ਦੇ 13ਵੇਂ ਦਿਨ ਤੋਂ ਸ਼ੁਰੂ ਹੁੰਦੀ ਹੈ। ਉਸ ਭੋਜਨ ਤੇ, ਯਿਸੂ ਨੇ ਉਸ ‘ਪਿਆਲੇ’ ਦੇ ਬਾਰੇ ਸਾਂਝਿਆ ਕੀਤਾ ਜਿਸਨੂੰ ਉਹ ਪੀਣ ਵਾਲਾ ਸੀ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸ਼ਿਵ ਨੇ ਵਾਸੂਕੀ ਦਾ ਜ਼ਹਿਰ ਪੀਤਾ ਸੀ। ਇਸਦੀ ਚਰਚਾ ਹੇਠਾਂ ਦਿੱਤੀ ਗਈ ਹੈ।

27ਫੇਰ ਉਹ ਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ 28ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਦੇ ਲਈ ਵਹਾਇਆ ਜਾਂਦਾ ਹੈ।

ਮੱਤੀ 26:27-28

ਉਸ ਤੋਂ ਬਾਅਦ ਉਸਨੇ ਉਦਾਹਰਣ ਦੁਆਰਾ ਸਮਝਾਇਆ ਅਤੇ ਸਿੱਖਿਆ ਦਿੱਤੀ ਕਿ ਕਿਵੇਂ ਸਾਨੂੰ ਇੱਕ ਦੂਏ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਸਾਡੇ ਲਈ ਪਰਮੇਸ਼ੁਰ ਦੇ ਮਹਾਨ ਪਿਆਰ ਨੂੰ ਸਿਖਾਇਆ, ਜਿਸਨੂੰ ਇੰਜੀਲ ਤੋਂ ਇੱਥੇ ਦਰਜ਼ ਕੀਤਾ ਗਿਆ ਹੈ। ਉਸ ਤੋਂ ਬਾਅਦ, ਉਸਨੇ ਸਾਰੇ ਵਿਸ਼ਵਾਸੀਆਂ ਲਈ ਪ੍ਰਾਰਥਨਾ ਕੀਤੀ (ਇੱਥੇ ਪੜ੍ਹੋ)।

ਗਥਸਮਨੀ ਦੇ ਬਾਗ਼ ਵਿੱਚ

ਫਿਰ, ਜਿਵੇਂ ਅਸੀਂ ਮਹਾ ਸ਼ਿਵਰਾਤਰੀ ਵਿੱਚ ਵੇਖਦੇ ਹਾਂ, ਉਸੇ ਤਰ੍ਹਾਂ ਉਸਨੇ ਸਾਰੀ ਰਾਤ ਜਾਗਣ ਦੇ ਕੰਮ ਨੂੰ ਸ਼ੁਰੂ ਕੀਤਾ।

36ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਐਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ 37ਅਤੇ ਪਤਰਸ ਅਰ ਜ਼ਬਦੀ ਦੇ ਦੇਵੋਂ ਪੁੱਤ੍ਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਦਿਲਗੀਰ ਹੋਣ ਲੱਗਾ 38ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ । ਤੁਸੀਂ ਐਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ 39ਅਰ ਥੋੜਾ ਅੱਗੇ ਵੱਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹੋ ਜੋ ਤੂੰ ਚਾਹੁੰਦਾ ਹੈਂ 40ਅਤੇ ਚੇਲਿਆਂ ਦੇ ਕੋਲ ਆਣ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ, ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ? 41ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ 42ਫੇਰ ਉਹ ਦੂਈ ਵਾਰ ਗਿਆ ਅਤੇ ਏਹ ਕਹਿ ਕੇ ਉਹ ਨੇ ਪ੍ਰਾਰਥਨਾ ਕੀਤੀ, ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨਾ ਨਹੀਂ ਟਲ ਸੱਕਦਾ ਤਾਂ ਤੇਰੀ ਮਰਜੀ ਹੋਵੇ 43ਅਤੇ ਉਸ ਨੇ ਆਣ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਸਨ 44ਅਤੇ ਉਨ੍ਹਾਂ ਨੂੰ ਫੇਰ ਛੱਡ ਕੇ ਗਿਆ ਅਰ ਉਹੋ ਗੱਲ ਕਹਿ ਕੇ ਤੀਜੀ ਵਾਰੀ ਪ੍ਰਾਰਥਨਾ ਕੀਤੀ 45ਫੇਰ ਚੇਲਿਆਂ ਕੋਲ ਆਣ ਕੇ ਉਨ੍ਹਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਵਿਸਰਾਮ ਕਰੋ। ਵੇਖੋ, ਘੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤ੍ਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ 46ਉੱਠੋ, ਚੱਲੀਏ, ਵੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।।

ਮੱਤੀ 26:36-46

ਚੇਲੇ ਜਾਗਣ ਤੋਂ ਰਹਿ ਗਏ ਸਨ ਅਤੇ ਜਾਗਣਾ ਤਾਂ ਅਜੇ ਸ਼ੁਰੂ ਹੀ ਹੋਇਆ ਸੀ! ਇੰਜੀਲ ਫਿਰ ਦੱਸਦੀ ਹੈ ਕਿ ਕਿਵੇਂ ਯਹੂਦਾ ਨੇ ਉਸਦੇ ਨਾਲ ਧੋਖਾ ਕੀਤਾ।

ਬਾਗ਼ ਵਿੱਚ ਕੈਦ ਕੀਤਾ ਜਾਣਾ

2ਅਰ ਯਹੂਦੀ ਭੀ ਜਿਹੜਾ ਉਹ ਦਾ ਫੜਾਉਣ ਵਾਲਾ ਹੈਸੀ ਉਸ ਥਾਂ ਨੂੰ ਜਾਣਦਾ ਸੀ ਕਿਉਂ ਜੋ ਯਿਸੂ ਆਪਣਿਆਂ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਸੀ 3ਉਪਰੰਤ ਯਹੂਦਾ ਸਿਪਾਹੀਆਂ ਦਾ ਇੱਕ ਜੱਥਾ ਅਤੇ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਦੀ ਵੱਲੋਂ ਪਿਆਦੇ ਲੈ ਕੇ ਦੀਵਿਆਂ ਅਰ ਮਸਾਲਾਂ ਅਰ ਸ਼ਸਤਰਾਂ ਨਾਲ ਉੱਥੇ ਆਇਆ 4ਤਾਂ ਯਿਸੂ ਸਭ ਕੁਝ ਜੋ ਉਹ ਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹਨੂੰ ਭਾਲਦੇ ਹੋ? 5ਉਨ੍ਹਾਂ ਉਸ ਨੂੰ ਉੱਤਰ ਦਿੱਤਾ, ਯਿਸੂ ਨਾਸਰੀ ਨੂੰ । ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਮੈਂ ਹੀ ਹਾਂ ਅਤੇ ਉਹ ਦਾ ਫੜਾਉਣ ਵਾਲਾ ਯਹੂਦਾ ਭੀ ਉਨ੍ਹਾਂ ਦੇ ਨਾਲ ਖੜਾ ਸੀ 6ਸੋ ਜਾਂ ਉਸ ਨੇ ਉਨ੍ਹਾਂ ਨੂੰ ਆਖਿਆ ਮੈਂ ਹੀ ਹਾਂ ਤਾਂ ਓਹ ਪਿਛਾਹਾਂ ਨੂੰ ਹਟ ਗਏ ਅਤੇ ਭੁੰਞੇਂ ਡਿੱਗ ਪਏ 7ਇਸ ਲਈ ਉਸ ਨੇ ਉਨ੍ਹਾਂ ਨੂੰ ਫੇਰ ਪੁੱਛਿਆ, ਤੁਸੀਂ ਕਿਹਨੂੰ ਭਾਲਦੋ ਹੋ? ਤਾਂ ਓਹ ਬੋਲੇ, ਯਿਸੂ ਨਾਸਰੀ ਨੂੰ 8ਯਿਸੂ ਨੇ ਅੱਗੋਂ ਆਖਿਆ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ ਸੋ ਜੇ ਤੁਸੀਂ ਮੈਨੂੰ ਭਾਲਦੋ ਹੋ ਤਾਂ ਏਹਨਾਂ ਨੂੰ ਜਾਣ ਦਿਓ 9ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੋ ਉਸ ਨੇ ਕਿਹਾ ਸੀ ਪੂਰਾ ਹੋਵੇ ਕਿ ਜਿਹੜੇ ਤੈਂ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ 10ਤਾਂ ਸ਼ਮਊਨ ਪਤਰਸ ਨੇ ਤਲਵਾਰ ਜੋ ਉਹ ਦੇ ਕੋਲ ਸੀ ਧੂਈ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ । ਉਸ ਚਾਕਰ ਦਾ ਨਾਉਂ ਸੀ ਮਲਖੁਸ 11ਤਦ ਯਿਸੂ ਨੇ ਪਤਰਸ ਨੂੰ ਆਖਿਆ, ਤਲਵਾਰ ਮਿਆਨ ਕਰ! ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪਿਆਂ?।। 12ਉਪਰੰਤ ਸਿਪਾਹੀਆਂ ਨੇ ਅਤੇ ਫੌਜ ਦੇ ਸਰਦਾਰ ਅਤੇ ਯਹੂਦੀਆਂ ਦੇ ਪਿਆਦੀਆਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ 13ਅਤੇ ਪਹਿਲਾਂ ਉਹ ਨੂੰ ਅੰਨਾਸ ਕੋਲ ਲੈ ਗਏ ਕਿਉਂ ਜੋ ਉਹ ਕਯਾਫ਼ਾ ਦਾ ਸੌਹਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ।

ਯੂਹੰਨਾ 18:2-13
ਯਿਸੂ ਦਾ ਕੈਦ ਕੀਤਾ ਜਾਣਾ: ਫਿਲਮੀ ਦ੍ਰਿਸ਼

ਯਿਸੂ ਪ੍ਰਾਰਥਨਾ ਕਰਨ ਲਈ ਬਾਗ਼ ਵਿੱਚ ਗਿਆ ਸੀ। ਉੱਥੇ ਯਹੂਦਾ ਉਸਨੂੰ ਫੜਨ ਲਈ ਸਿਪਾਹਿਆਂ ਨੂੰ ਲੈ ਆਇਆ। ਜੇ ਗ੍ਰਿਫਤਾਰੀ ਸਾਨੂੰ ਖ਼ਤਰੇ ਵਿੱਚ ਪਾਉਂਦੀ ਹੈ ਤਾਂ ਅਸੀਂ ਇਸਦੇ ਨਾਲ ਲੜਨ ਦੀ ਕੋਸ਼ਿਸ਼ ਕਰ ਸੱਕਦੇ ਹਾਂ, ਇਸ ਤੋਂ ਭੱਜ ਸੱਕਦੇ ਹਾਂ ਜਾਂ ਇਸ ਤੋਂ ਲੁਕ ਸੱਕਦੇ ਹਾਂ। ਪਰ ਯਿਸੂ ਨੇ ਇਨ੍ਹਾਂ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਕੀਤਾ ਸੀ। ਉਸਨੇ ਮੰਨਿਆ ਕਿ ਉਹੀ ਉਹ ਵਿਅਕਤੀ ਸੀ ਜਿਸਦੀ ਉਹ ਭਾਲ ਕਰ ਰਹੇ ਸਨ। ਉਸਦੇ ਸਪੱਸ਼ਟ ਇੱਕਰਾਰ (“ਮੈਂ ਹੀ ਉਹ ਹਾਂ”) ਨੇ ਸਿਪਾਹੀਆਂ ਨੂੰ ਹੈਰਾਨ ਕਰ ਦਿੱਤਾ, ਇਸ ਲਈ ਉਸਦੇ ਚੇਲੇ ਉੱਥੋਂ ਭੱਜ ਗਏ। ਯਿਸੂ ਨੂੰ ਗ੍ਰਿਫਤਾਰ ਹੋਣ ਲਈ ਆਪਣੇ ਆਪ ਨੂੰ ਦੇ ਦਿੱਤਾ ਅਤੇ ਉਸਨੂੰ ਪੁੱਛ-ਗਿੱਛ ਲਈ ਲੈ ਜਾਇਆ ਗਿਆ।

ਪਹਿਲੀ ਜਾਂਚ

ਇੰਜੀਲ ਵਿੱਚ ਦਰਜ ਹੈ ਕਿ ਕਿਵੇਂ ਉਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਗਈ:

19ਉਪਰੰਤ ਸਰਦਾਰ ਜਾਜਕ ਨੇ ਯਿਸੂ ਤੋਂ ਉਹ ਦੇ ਚੇਲਿਆਂ ਅਤੇ ਉਹ ਦੀ ਸਿੱਖਿਆ ਦੇ ਵਿਖੇ ਪੁੱਛਿਆ 20ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ । ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ 21ਤੂੰ ਮੈਥੋਂ ਕਿਉ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ ਜੋ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੋ ਕੁਝ ਆਖਿਆ ਸੋ ਓਹ ਜਾਣਦੇ ਹਨ 22ਅਰ ਜਦ ਉਹ ਨੇ ਇਉਂ ਕਿਹਾ ਤਦ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜੋਤਾ ਸੀ ਯਿਸੂ ਨੂੰ ਚਪੇੜ ਮਾਰ ਕੇ ਕਿਹਾ, ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈਂ? 23ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ? 24ਤਾਂ ਅੰਨਾਸ ਨੇ ਉਹ ਨੂੰ ਬੱਧਾ ਹੋਇਆ ਕਯਾਫ਼ਾ ਸਰਦਾਰ ਜਾਜਕ ਦੇ ਕੋਲ ਘੱਲਿਆ।।

ਯੂਹੰਨਾ 18:19-24

ਇਸ ਲਈ ਉਨ੍ਹਾਂ ਨੇ ਯਿਸੂ ਨੂੰ ਦੂਜੀ ਵਾਰੀ ਜਾਂਚ ਕੀਤੇ ਜਾਣ ਲਈ ਸਰਦਾਰ ਜਾਜਕ ਦੇ ਕੋਲ ਭੇਜਿਆ।

ਦੂਜੀ ਜਾਂਚ

ਉਸਦੀ ਪੁੱਛ-ਗਿੱਛ ਸਾਰੇ ਆਗੂਆਂ ਦੇ ਅੱਗੇ ਕੀਤੀ ਗਈ। ਇੰਜੀਲਾਂ ਵਿੱਚ ਇਸ ਦੂਜੀ ਜਾਂਚ ਨੂੰ ਹੇਠਾਂ ਦਰਜ਼ ਕੀਤਾ ਗਿਆ ਹੈ:

53ਤਦ ਓਹ ਯਿਸੂ ਨੂੰ ਸਰਦਾਰ ਜਾਜਕ ਕੋਲ ਲੈ ਗਏ ਅਤੇ ਉਹ ਦੇ ਕੋਲ ਸਾਰੇ ਪਰਧਾਨ ਜਾਜਕ ਅਤੇ ਬਜ਼ੁਰਗ ਅਤੇ ਗ੍ਰੰਥੀ ਇਕੱਠੇ ਹੋਏ 54ਅਰ ਪਤਰਸ ਕੁਝ ਵਿੱਥ ਨਾਲ ਉਹ ਦੇ ਪਿੱਛੇ ਪਿੱਛੇ ਸਰਦਾਰ ਜਾਜਕ ਦੇ ਵੇਹੜੇ ਦੇ ਅੰਦਰ ਤੀਕ ਚੱਲਿਆ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ 55ਤਦ ਪਰਧਾਨ ਜਾਜਕ ਅਤੇ ਸਾਰੀ ਮਹਾ ਸਭਾ ਨੇ ਯਿਸੂ ਦੇ ਵਿੱਰੁਧ ਉਹ ਨੂੰ ਜਾਨੋਂ ਮਾਰਨ ਲਈ ਗਵਾਹੀ ਢੂੰਡੀ ਪਰ ਨਾ ਲੱਭੀ 56ਬਹੁਤਿਆਂ ਨੇ ਉਹਦੇ ਵਿੱਰੁਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਨ੍ਹਾਂ ਦੀ ਗਵਾਹੀ ਇੱਕੋ ਜਹੀ ਨਾ ਸੀ 57ਤਦ ਕਈਆਂ ਨੇ ਉੱਠ ਕੇ ਉਹ ਦੇ ਵਿੱਰੁਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ 58ਭਈ ਅਸਾਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਰ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨਾ ਹੱਥ ਲਾਏ ਬਣਾਵਾਂਗਾ 59ਤਾਂ ਵੀ ਉਨ੍ਹਾਂ ਦੀ ਗਵਾਹੀ ਇੱਕੋ ਜਹੀ ਨਾ ਸੀ 60ਤਦ ਸਰਦਾਰ ਜਾਜਕ ਵਿਚਾਲੇ ਖੜਾ ਹੋਇਆ ਅਤੇ ਯਿਸੂ ਨੂੰ ਪੁੱਛਿਆ, ਕੀ ਤੂੰ ਕੁਝ ਜਵਾਬ ਨਹੀਂ ਦਿੰਦਾ? ਏਹ ਤੇਰੇ ਵਿੱਰੁਧ ਕੀ ਗਵਾਹੀ ਦਿੰਦੇ ਹਨ? 61ਪਰ ਉਹ ਚੁੱਪ ਹੀ ਰਿਹਾ ਅਤੇ ਕੁਝ ਜਵਾਬ ਨਾ ਦਿੱਤਾ ਤਾਂ ਸਰਦਾਰ ਜਾਜਕ ਨੇ ਫੇਰ ਉਹ ਨੂੰ ਪੁੱਛਿਆ, ਕੀ ਤੂੰ ਮਸੀਹ ਪਰਮਧੰਨ ਦਾ ਪੁੱਤ੍ਰ ਹੈਂ? 62ਯਿਸੂ ਨੇ ਆਖਿਆ, ਮੈਂ ਹਾਂ ਅਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ 63ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? 64ਤੁਸਾਂ ਇਹ ਕੁਫ਼ਰ ਸੁਣਿਆ, ਤੁਹਾਡੀ ਕੀ ਰਾਈ ਹੈ? ਤਦ ਉਨ੍ਹਾਂ ਸਭਨਾਂ ਨੇ ਉਹ ਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ 65ਅਤੇ ਕਿੰਨੇ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਅਗੰਮ ਦੀ ਖਬਰ ਦਿਹ! ਅਰ ਸਿਪਾਹੀਆਂ ਨੇ ਉਹ ਨੂੰ ਲੈ ਕੇ ਚੁਪੇੜਾਂ ਮਾਰੀਆਂ।।

ਮਰਕੁਸ 14:53-65

ਯਹੂਦੀ ਆਗੂਆਂ ਨੇ ਯਿਸੂ ਨੂੰ ਮੌਤ ਦਿੱਤੇ ਜਾਣ ਦੀ ਸਜ਼ਾ ਦਾ ਦੋਸ਼ ਸੁਣਾਇਆ। ਕਿਉਂਕਿ ਰੋਮੀ ਉਨ੍ਹਾਂ ਉੱਤੇ ਰਾਜ ਕਰਦੇ ਸਨ, ਸਿੱਟੇ ਵਜੋਂ ਸਿਰਫ਼ ਰੋਮੀ ਹਾਕਮ ਹੀ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਆਗਿਆ ਦੇ ਸੱਕਦੇ ਸੀ। ਇਸ ਲਈ ਉਹ ਯਿਸੂ ਨੂੰ ਰੋਮੀ ਹਾਕਮ ਪਿੰਤੁਸ ਪਿਲਾਤੁਸ ਦੇ ਕੋਲ ਲੈ ਗਏ। ਇੰਜੀਲ ਇਹ ਵੀ ਬਿਆਨ ਕਰਦੀ ਹੈ ਕਿ ਯਿਸੂ ਨੂੰ ਧੋਖਾ ਦੇਣ ਵਾਲੇ ਯਹੂਦਾ ਇਸਕਰਿਯੋਤੀ ਦੇ ਨਾਲ ਕੀ ਹੋਇਆ ਸੀ।

ਧੋਖਾ ਦੇਣ ਵਾਲੇ ਯਹੂਦਾ ਇਸਕਰਿਯੋਤੀ ਦੇ ਨਾਲ ਕੀ ਹੋਇਆ?

1ਜਾਂ ਸਵੇਰ ਹੋਈ ਤਾਂ ਸਾਰੇ ਪਰਧਾਨ ਜਾਜਕਾਂ ਅਤੇ ਲੋਕਾਂ ਦੇ ਬਜੁਰਗਾਂ ਨੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਜੋ ਉਹ ਨੂੰ ਜਾਨੋਂ ਮਾਰ ਸੁੱਟਣ 2ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਰ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ।। 3ਤਦ ਯਹੂਦਾ ਜਿਹ ਨੇ ਉਸ ਨੂੰ ਫੜਵਾਇਆ ਸੀ ਇਹ ਵੇਖ ਕੇ ਜੋ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ ਪਛਤਾਇਆ ਅਤੇ ਓਹ ਤੀਹ ਰੁਪਏ ਪਰਧਾਨ ਜਾਜਕਾਂ ਅਤੇ ਬਜੁਰਗਾਂ ਕੋਲ ਮੋੜ ਲਿਆਇਆ 4ਅਤੇ ਬੋਲਿਆ, ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ। ਪਰ ਉਹੋ ਬੋਲੇ, ਸਾਨੂੰ ਕੀ? ਤੂੰ ਹੀ ਜਾਣ 5ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਰ ਜਾ ਕੇ ਆਪੇ ਫਾਹ ਲੈ ਲਿਆ।

ਮੱਤੀ 27:1-5

ਯਿਸੂ ਦੀ ਪੁੱਛ-ਗਿੱਛ ਰੋਮੀ ਹਾਕਮ ਦੁਆਰਾ

11ਯਿਸੂ ਹਾਕਮ ਦੇ ਸਾਹਮਣੇ ਖੜਾ ਸੀ ਅਰ ਹਾਕਮ ਨੇ ਉਸ ਤੋਂ ਇਹ ਪੁੱਛਿਆ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਸਤ ਆਖਿਆ ਹੈ 12ਜਦ ਪਰਧਾਨ ਜਾਜਕ ਅਰ ਬਜੁਰਗ ਉਸ ਉੱਤੇ ਦੋਸ਼ ਲਾਉਂਦੇ ਸਨ ਉਹ ਕੁਝ ਜਵਾਬ ਨਹੀਂ ਸੀ ਦਿੰਦਾ 13ਤਦ ਪਿਲਾਤੁਸ ਨੇ ਉਹ ਨੂੰ ਕਿਹਾ, ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਉਗਾਹੀਆਂ ਦਿੰਦੇ ਹਨ? 14ਪਰ ਓਸ ਉਹ ਨੂੰ ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ ਐਥੋਂ ਤੀਕ ਜੋ ਹਾਕਮ ਨੇ ਬਹੁਤ ਅਚਰਜ ਮੰਨਿਆ 15ਅਤੇ ਹਾਕਮ ਦਾ ਇਹ ਦਸਤੂਰ ਸੀ ਜੋ ਉਸ ਤਿਉਹਾਰ ਨੂੰ ਲੋਕਾਂ ਦੀ ਖ਼ਾਤਰ ਇੱਕ ਕੈਦੀ ਜਿਹ ਨੂੰ ਓਹ ਚਾਹੁੰਦੇ ਸਨ ਛੱਡਦਾ ਹੁੰਦਾ ਸੀ 16ਅਰ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ 17ਸੋ ਜਾਂ ਓਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ, ਬਰੱਬਾ ਨੂੰ ਯਾ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ? 18ਕਿਉਂਕਿ ਉਹ ਜਾਣਦਾ ਸੀ ਜੋ ਉਨ੍ਹਾਂ ਉਸ ਨੂੰ ਖਾਰ ਦੇ ਮਾਰੇ ਹਵਾਲੇ ਕੀਤਾ ਸੀ 19ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ ਉਹ ਦੀ ਪਤਨੀ ਨੇ ਉਹ ਨੂੰ ਅਖਵਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫਨੇ ਵਿੱਚ ਉਸ ਦੇ ਕਾਰਨ ਵੱਡਾ ਦੁਖ ਡਿੱਠਾ 20ਪਰ ਪਰਧਾਨ ਜਾਜਕਾਂ ਅਤੇ ਬਜੁਰਗਾਂ ਨੇ ਲੋਕਾਂ ਨੂੰ ਉਭਾਰਿਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ 21ਫੇਰ ਹਾਕਮ ਨੇ ਅੱਗੋ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ? ਓਹ ਬੋਲੇ, ਬਰੱਬਾ ਨੂੰ! 22ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ? ਉਹ ਸਭ ਬੋਲੇ, ਸਲੀਬ ਦੇਓ! 23ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ? ਪਰ ਉਨ੍ਹਾਂ ਨੇ ਹੋਰ ਵੀ ਡੰਡ ਪਾ ਕੇ ਆਖਿਆ, ਇਹ ਨੂੰ ਸਲੀਬ ਦਿਓ! 24ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ ਸਗੋਂ ਹੋਰ ਵੀ ਰੌਲਾ ਪੈਂਦਾ ਜਾਂਦਾ ਹੈ ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ। ਤੁਸੀਂ ਜਾਣੋ 25ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਰ ਸਾਡੀ ਉਲਾਦ ਉੱਤੇ ਹੋਵੇ! 26ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੀ ਖ਼ਾਤਰ ਛੱਡ ਦਿੱਤਾ ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ।।

ਮੱਤੀ 27:11-26

ਸਲੀਬ, ਮੌਤ ਅਤੇ ਯਿਸੂ ਦੇ ਦਫ਼ਨਾਇਆ ਜਾਣਾ

ਇਸ ਤੋਂ ਬਾਅਦ ਇੰਜੀਲ ਯਿਸੂ ਦੇ ਸਲੀਬ ਦੇ ਵੇਰਵੇ ਨੂੰ ਦਰਜ਼ ਕਰਦੀ ਹੈ।

27ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦਿਵਾਨਖ਼ਾਨੇ ਵਿੱਚ ਲੈ ਜਾ ਕੇ ਸਾਰਾ ਜੱਥਾ ਉਹ ਦੇ ਕੋਲ ਇੱਕਠਾ ਕੀਤਾ 28ਅਤੇ ਉਹ ਦੇ ਕੱਪੜੇ ਲਾਹ ਕੇ ਕਿਰਮਚੀ ਚੋਗਾ ਉਹ ਨੂੰ ਪੁਆਇਆ 29ਅਤੇ ਉਨ੍ਹਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹ ਦੇ ਸੱਜੇ ਹੱਥ ਵਿੱਚ ਦਿੱਤਾ ਅਰ ਉਹ ਦੇ ਸਾਹਮਣੇ ਗੋਡੇ ਨਿਵਾਏ ਅਤੇ ਉਹ ਨੂੰ ਠੱਠਾ ਮਾਰ ਕੇ ਆਖਿਆ! ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ! 30ਅਤੇ ਉਨ੍ਹਾਂ ਨੇ ਉਸ ਉੱਤੇ ਥੁੱਕਿਆ ਅਰ ਉਹ ਕਾਨਾ ਲੈਕੇ ਉਹ ਦੇ ਸਿਰ ਉੱਤੇ ਮਾਰਿਆ 31ਜਦ ਉਹ ਨੂੰ ਠੱਠਾ ਕਰ ਹਟੇ ਤਦ ਉਨ੍ਹਾਂ ਨੇ ਉਹ ਚੋਗ਼ਾ ਉਹ ਦੇ ਉੱਤੋਂ ਲਾਹ ਲਿਆ ਅਰ ਉਸੇ ਦੇ ਕੱਪੜੇ ਉਹ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹ ਨੂੰ ਲੈ ਗਏ।। 32ਜਦ ਉਹ ਬਾਹਰ ਜਾਂਦੇ ਸਨ ਉਨ੍ਹਾਂ ਨੇ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਲੱਭਿਆ। ਉਹ ਨੂੰ ਵਿਗਾਰੇ ਫੜਿਆ ਭਈ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ 33ਅਤੇ ਜਾਂ ਉਸ ਥਾਂ ਆਏ ਜਿਹ ਦਾ ਨਾਉਂ ਗਲਗਥਾ ਅਰਥਾਤ ਖੋਪਰੀ ਦਾ ਥਾਂ ਸੀ 34ਤਾਂ ਉਨ੍ਹਾਂ ਨੇ ਪਿੱਤ ਦੇ ਨਾਲ ਮਿਲਾਈ ਹੋਈ ਦਾਖ ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ 35ਤਾਂ ਉਨ੍ਹਾਂ ਨੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾਕੇ ਉਹ ਦੇ ਕੱਪੜੇ ਵੰਡ ਲਏ 36ਅਰ ਬੈਠ ਕੇ ਉੱਥੇ ਉਹ ਦੀ ਰਾਖੀ ਕਰਨ ਲੱਗੇ 37ਉਨ੍ਹਾਂ ਨੇ ਉਹ ਦੇ ਸਿਰ ਦੇ ਉਤਾਹਾਂ ਕਰ ਕੇ ਉਹ ਦੀ ਦੋਸ਼-ਪੱਤਰੀ ਲਾਈ, “ਇਹ ਯਿਸੂ ਯਹੂਦੀਆਂ ਦਾ ਪਾਤਸ਼ਾਹ ਹੈ” 38ਉਸ ਵੇਲੇ ਉਹ ਦੇ ਨਾਲ ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਇੱਕ ਖੱਬੇ ਪਾਸੇ 39ਅਤੇ ਆਉਣ ਜਾਣ ਵਾਲੇ ਉਹ ਨੂੰ ਤਾਨੇ ਮਾਰ ਕੇ ਤੇ ਸਿਰ ਹਿਲਾ ਕੇ ਕਹਿਣ ਲੱਗੇ 40ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾ ਸਲੀਬ ਉੱਤੋਂ ਉੱਤਰ ਆ! 41ਅਰ ਇਸੇ ਤਰਾਂ ਪਰਧਾਨ ਜਾਜਕਾਂ ਨੇ ਵੀ ਗ੍ਰੰਥੀਆਂ ਅਤੇ ਬਜੁਰਗਾਂ ਦੇ ਨਾਲ ਮਿਲ ਕੇ ਠੱਠਾ ਮਾਰਿਆ ਅਤੇ ਕਿਹਾ 42ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸੱਕਦਾ! ਏਹ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਨਿਹਚਾ ਕਰਾਂਗੇ 43ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ 44ਅਰ ਓਹ ਡਾਕੂ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਇਸੇ ਤਰ੍ਹਾਂ ਉਹ ਨੂੰ ਬੋਲੀਆਂ ਮਾਰਦੇ ਸਨ।। 45ਦੁਪਹਿਰਾਂ ਤੋਂ ਲੈਕੇ ਤੀਏ ਪਹਿਰ ਤੀਕੁਰ ਸਾਰੀ ਧਰਤੀ ਉੱਤੇ ਅਨ੍ਹੇਰਾ ਰਿਹਾ 46ਅਰ ਤੀਏਕੁ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ “ਏਲੀ ਏਲੀ ਲਮਾ ਸਬਕਤਾਨੀ” ਜਿਹ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ? 47ਅਤੇ ਕਿੰਨੇ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜ੍ਹੇ ਸਨ ਸੁਣ ਕੇ ਬੋਲੇ, ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ 48ਅਰ ਝੱਟ ਉਨ੍ਹਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆ ਅਤੇ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ 49ਹੋਰਨਾਂ ਆਖਿਆ, ਰਹਿਣ ਦਿਹ। ਅਸੀਂ ਵੇਖੀਏ ਭਲਾ, ਏਲੀਯਾਹ ਉਹ ਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ? 50ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ 51ਅਰ ਵੇਖੋ, ਹੈਕਲ ਦਾ ਪੜਦਾ ਉੱਪਰੋਂ ਲੈਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ 52ਅਤੇ ਕਬਰਾਂ ਖੁੱਲ੍ਹ ਗਈਆਂ ਅਰ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ 53ਅਰ ਉਹ ਦੇ ਜੀ ਉੱਠਣ ਦੇ ਪਿੱਛੋਂ ਓਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤ੍ਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ 54ਸੂਬੇਦਾਰ ਅਰ ਜਿਹੜੇ ਉਹ ਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੁਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ!

ਮੱਤੀ 27:27-54
ਸਲੀਬ ਦਿੱਤਾ ਗਿਆ ਯਿਸੂ: ਉਸ ਦੇ ਜੀਵਨ ਦਾ ਸਭਨਾਂ ਤੋਂ ਜਿਆਦਾ ਵਿਖਾਇਆ ਜਾਣਾ ਵਾਲਾ ਦ੍ਰਿਸ਼

ਉਸਨੂੰ ਪੱਸਲੀ ਵਿੱਚ ਵਿੰਨ੍ਹਿਆਗਿਆ

ਯੂਹੰਨਾ ਦੀ ਇੰਜੀਲ ਵਿੱਚ ਸਲੀਬ ਦਿੱਤੇ ਜਾਣ ਵਾਲੇ ਦਿਲ ਖਿੱਚਵੇਂ ਬਿਰਤਾਂਤ ਨੂੰ ਦਰਜ਼ ਕੀਤਾ ਗਿਆ ਹੈ। ਇਹ ਕਹਿੰਦਾ ਹੈ ਕਿ:

31ਤਾਂ ਯਹੂਦੀਆਂ ਨੇ ਇਸ ਲਈ ਜੋ ਤਿਆਰੀ ਦਾ ਦਿਨ ਸੀ ਪਿਲਾਤੁਸ ਅੱਗੇ ਬੇਨਤੀ ਕੀਤੀ ਭਈ ਉਨ੍ਹਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਓਹ ਉਤਾਰੇ ਜਾਣ ਤਾਂ ਜੋ ਲੋਥਾਂ ਸਬਤ ਦੇ ਦਿਨ ਸਲੀਬ ਉੱਤੇ ਨਾ ਰਹਿਣ ਕਿਉਂ ਜੋ ਉਸ ਸਬਤ ਦਾ ਦਿਨ ਇੱਕ ਵੱਡਾ ਦਿਨ ਸੀ 32ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਦੀਆਂ ਲੱਤਾਂ ਤੋਂੜਿਆ ਅਤੇ ਪਿੱਛੋਂ ਦੂਏ ਦੀਆਂ ਵੀ ਜਿਹੜਾ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਇਆ ਹੋਇਆ ਸੀ 33ਪਰ ਯਿਸੂ ਦੇ ਕੋਲ ਆਣ ਕੇ ਜਾਂ ਉਨ੍ਹਾਂ ਵੇਖਿਆ ਜੋ ਉਹ ਮਰ ਚੁੱਕਿਆ ਹੈ ਤਾਂ ਉਹ ਦੀਆਂ ਲੱਤਾਂ ਨਾ ਤੋਂੜਿਆ 34ਪਰ ਸਿਪਾਹੀਆਂ ਵਿੱਚੋਂ ਇੱਕ ਨੇ ਬਰਛੀ ਨਾਲ ਉਹ ਦੀ ਵੱਖੀ ਵਿੰਨ੍ਹੀ ਅਤੇ ਓਵੇਂ ਹੀ ਲਹੂ ਅਤੇ ਪਾਣੀ ਨਿੱਕਲਿਆ 35ਅਰ ਜਿਹ ਨੇ ਇਹ ਵੇਖਿਆ ਹੈ ਉਹ ਨੇ ਸਾਖੀ ਦਿੱਤੀ ਹੈ ਅਤੇ ਉਹ ਦੀ ਸਾਖੀ ਸਤ ਹੈ ਅਰ ਉਹ ਜਾਣਦਾ ਹੈ ਭਈ ਸਤ ਆਖਦਾ ਹੈ ਇਸ ਲਈ ਜੋ ਤੁਸੀਂ ਵੀ ਨਿਹਚਾ ਕਰੋ।

ਯੂਹੰਨਾ 19:31–35

ਯੂਹੰਨਾ ਨੇ ਵੇਖਿਆ ਕਿ ਰੋਮੀ ਸਿਪਾਹੀਆਂ ਨੇ ਬਰਛੀ ਨਾਲ ਯਿਸੂ ਦੀ ਪਸਲੀ ਨੂੰ ਵਿੰਨ੍ਹਿਆ ਸੀ। ਇਸ ਵਿੱਚੋਂ ਲਹੂ ਅਤੇ ਪਾਣੀ ਨਿਕਲਿਆ ਸੀ, ਜਿਹੜਾ ਇਹ ਵਿਖਾਉਂਦਾ ਹੈ ਕਿ ਉਸ ਦੀ ਮੌਤ ਹਾਰਟ ਐਟਕ ਅਰਥਾਤ ਦਿਲ ਦੇ ਫੇਲ ਹੋ ਜਾਣ ਕਾਰਨ ਹੋਈ ਸੀ।

ਯਿਸੂ ਦੀ ਪਸਲੀ ਵਿੰਨ੍ਹ ਗਈ

ਬਹੁਤ ਸਾਰੇ ਲੋਕ ਮਹਾ ਸ਼ਿਵਰਾਤਰੀ ਦਾ ਤਿਉਹਾਰ ਇਸ ਲਈ ਵੀ ਮਨਾਉਂਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਿਵ ਨੇ ਇਸ ਦਿਨ ਪਾਰਵਤੀ ਨਾਲ ਵਿਆਹ ਕੀਤਾ ਸੀ। ਮਹਾ ਸ਼ਿਵਰਾਤਰੀ ਦਾ ਦਿਨ ਸ਼ੁਭ ਸ਼ੁੱਕਰਵਾਰ ਦੇ ਦਿਨ ਦੀ ਬਰਾਬਰੀ ਉੱਤੇ ਹੈ, ਕਿਉਂਕਿ ਇਸ ਦਿਨ ਯਿਸੂ ਨੇ ਆਪਣੀ ਰਹੱਸਮਈ ਦੁਲਹਨ ਨੂੰ ਵੀ ਜਿੱਤ ਲਿਆ, ਜਿਸਨੂੰ ਉਸਦੀ ਪੱਸਲੀ ਵਿੱਚ ਬਰਛੀ ਨਾਲ ਵੰਨ੍ਹਿਆ ਗਿਆ ਹੈ, ਇਹ ਇੱਥੇ ਦੱਸਿਆ ਗਿਆ ਹੈ।

ਯਿਸੂ ਨੂੰ ਦਫ਼ਨਾਉਣ ਜਾਣਾ

ਇੰਜੀਲ ਉਸ ਦਿਨ ਦੀ ਅਖੀਰਲੀ ਘਟਨਾ ਨੂੰ – ਉਸਦੇ ਦਫ਼ਨਾਏ ਜਾਣ ਨਾਲ ਦਰਜ਼ ਕਰਦੀ ਹੈ।

57ਜਾਂ ਸੰਝ ਹੋਈ ਤਾਂ ਯੂਸੁਫ਼ ਨਾਮੇ ਅਰਿਮਥੈਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ 58ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਕੀਤਾ 59ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲੇਟਿਆ 60ਅਰ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ ਚੱਲਿਆ ਗਿਆ 61ਅਤੇ ਮਰਿਯਮ ਮਗਦਲੀਨੀ ਅਰ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ ।।

ਮੱਤੀ 27:57-61

ਦਿਨ 6 – ਸ਼ੁਭ ਸ਼ੁਕਰਵਾਰ

ਯਹੂਦੀ ਕੈਲੇੰਡਰ ਵਿੱਚ ਹਰ ਦਿਨ ਸੂਰਜ ਡੁੱਬਣ ਤੋਂ ਸ਼ੁਰੂ ਹੁੰਦਾ ਹੈ। ਇਸ ਲਈ 6ਵੇਂ ਦਿਨ ਦਾ ਅਰੰਭ ਯਿਸੂ ਨੇ ਆਪਣੇ ਅਖੀਰਲੇ ਭੋਜਨ ਨੂੰ ਆਪਣੇ ਚੇਲਿਆਂ ਨਾਲ ਸਾਂਝਿਆਂ ਕਰਦੇ ਹੋਇਆਂ ਕੀਤਾ ਸੀ। ਦਿਨ ਦੇ ਅਖੀਰ ਵਿੱਚ, ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਸਾਰੀ ਰਾਤ ਕਈ ਵਾਰ ਉਸਦੀ ਜਾਂਚ ਕੀਤੀ ਗਈ, ਉਸਨੂੰ ਸਲੀਬ ਦਿੱਤੀ ਗਈ, ਉਸਨੂੰ ਬਰਛੀ ਨਾਲ ਵਿੰਨ੍ਹਿਆ ਗਿਆ ਅਤੇ ਉਸਨੂੰ ਦਫ਼ਨਾ ਦਿੱਤਾ ਗਿਆ। ਇਹ ਅਸਲ ਵਿੱਚ ‘ਯਿਸੂ ਦੀ ਵੱਡੀ ਰਾਤ ਸੀ।’ ਦੁੱਖ, ਉਦਾਸੀ, ਅਪਮਾਨ ਅਤੇ ਮੌਤ ਇਸ ਦਿਨ ਦੀ ਨਿਸ਼ਾਨਿਆਂ ਹਨ ਅਤੇ ਇਸੇ ਕਾਰਨ ਲੋਕ ਇਸਨੂੰ ਮਹਾ ਸ਼ਿਵਰਾਤਰੀ ਵਜੋਂ ਯਾਦ ਕਰਦੇ ਹਨ। ਪਰ ਇਸ ਦਿਨ ਨੂੰ ‘ਗੁਡ ਫਰਾਈਡੇ’ ਜਾਂ ਸ਼ੁਭ ਸ਼ੁਕਰਵਾਰ ਕਿਹਾ ਜਾਂਦਾ ਹੈ। ਪਰ ਥੋਖੇਬਾਜ਼ੀ, ਦੁੱਖ ਦਿੱਤੇ ਜਾਣਾ ਅਤੇ ਮੌਤ ਦੇ ਇਸ ਦਿਨ ਨੂੰ ਕਿਵੇਂ ‘ਸ਼ੁਭ’ ਕਿਹਾ ਜਾ ਸੱਕਦਾ ਹੈ?

ਸ਼ੁੱਭ ਸ਼ੁੱਕਰਵਾਰ ਕਿਉਂ ਅਤੇ ‘ਮਾੜਾ ਸ਼ੁੱਕਰਵਾਰ ਕਿਉਂ ਨਹੀਂ’?

ਜਿਵੇਂ ਸ਼ਿਵ ਨੇ ਸੱਪ ਦੇ ਜ਼ਹਿਰ ਨੂੰ ਨਿਗਲਣ ਨਾਲ ਇਸ ਸੰਸਾਰ ਨੂੰ ਬਚਾਇਆ ਸੀ, ਉਸੇ ਤਰ੍ਹਾਂ ਯਿਸੂ ਨੇ ਪਿਆਲੇ ਵਿੱਚੋਂ ਪੀ ਕੇ ਸੰਸਾਰ ਨੂੰ ਬਚਾਇਆ ਸੀ। ਇਹ ਦਿਨ ਨੀਸਾਨ ਮਹੀਨੇ ਦੇ 14ਵੇਂ ਦਿਨ, ਅਰਥਾਤ ਉਸੇ ਪਸਾਹ ਦੇ ਦਿਨ ਆਇਆ ਜਦੋਂ ਬਲੀਦਾਨ ਕੀਤੇ ਹੋਏ ਲੇਲਿਆਂ ਨੇ 1500 ਸਾਲ ਪਹਿਲਾਂ ਲੋਕਾਂ ਨੂੰ ਮੌਤ ਤੋਂ ਬਚਾਇਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਯੋਜਨਾ ਪਹਿਲਾਂ ਤੋਂ ਹੀ ਬਣ ਚੁੱਕੀ ਸੀ।

ਇਬਰਾਨੀ ਵੇਦਾਂ ਦੇ ਨਿਯਮਾਂ ਦੀ ਤੁਲਨਾ ਵਿੱਚ ਸ਼ੁੱਕਰਵਾਰ – ਦਿਨ 6 

ਲੋਕਾਂ ਦੇ ਬਿਰਤਾਂਤ ਉਨ੍ਹਾਂ ਦੀ ਮੌਤ ਨਾਲ ਖ਼ਤਮ ਹੋ ਜਾਂਦੇ ਹਨ, ਪਰ ਅਜਿਹਾ ਯਿਸੂ ਨਾਲ ਨਹੀਂ ਹੋਇਆ। ਇਸ ਤੋਂ ਬਾਅਦ ਸਬਤ ਦਾ – ਦਿਨ 7 ਆਇਆ।

Leave a Reply

Your email address will not be published. Required fields are marked *