Skip to content
Home » ਜੀ ਉੱਠਣ ਦਾ ਪਹਿਲੇ ਫਲ: ਤੁਹਾਡੇ ਲਈ ਜੀਵਨ

ਜੀ ਉੱਠਣ ਦਾ ਪਹਿਲੇ ਫਲ: ਤੁਹਾਡੇ ਲਈ ਜੀਵਨ

ਅਸੀਂ ਹਿੰਦੂ ਕੈਲੇੰਡਰ ਅਰਥਾਤ ਪੰਚਾੰਗ ਦੇ ਅਨੁਸਾਰ ਅਖੀਰਲੀ ਪੂਰਨਮਾਸ਼ੀ ਵਾਲੇ ਦਿਨ ਹੋਲੀ ਦਾ ਤਿਉਹਾਰ ਮਨਾਉਂਦੇ ਹਾਂ। ਸੂਰਜ ਦੇ ਘੁਮੰਣ ਦੀ ਗਤੀ ਦੇ ਅਨੁਸਾਰ, ਹੋਲੀ ਪੱਛਮੀ ਕੈਲੇੰਡਰ ਦੇ ਆਲੇ-ਦੁਆਲੇ ਘੁੰਮਦੀ ਹੋਈ, ਇਸ ਨੂੰ ਇੱਕ ਅਨੰਦ ਨਾਲ ਭਰਿਆ ਹੋਇਆ ਤਿਉਹਾਰ ਬਣਾਉਂਦੀ ਹੈ, ਜਿਹੜਾ ਆਮ ਤੌਰ ਤੇ ਮਾਰਚ ਵਿੱਚ, ਬਸੰਤ ਰੁੱਤ ਦੇ ਆਉਣ ਦਾ ਸਮਾਂ ਹੁੰਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਇੱਕ ਅਜਿਹਾ ਤਿਉਹਾਰ ਹੈ ਜਿਸ ਦੀਆਂ ਕਈ ਗੱਲਾਂ ਪਹਿਲੇ ਫਲਾਂ ਦੇ ਤਿਉਹਾਰ ਦੇ ਨਾਲ ਮਿਲਦੀਆਂ ਜੁਲਦੀਆਂ ਹਨ, ਅਤੇ ਬਾਅਦ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਈਸਟਰ  ਜਾਂ ਜੀ ਉੱਠਣਾ ਇਸੋ ਤੋਂ ਆਇਆ ਹੈ। ਇਹ ਜਸ਼ਨ ਬਸੰਤ ਦੇ ਪੂਰੇ ਚੰਦਰਮਾ ‘ਤੇ ਅਧਾਰਤ ਹੁੰਦੇ ਹਨ ਅਤੇ ਇਸ ਲਈ ਅਕਸਰ ਇੱਕ ਦੂਏ ਦੀ ਮਿੱਤੀ ਉੱਤੇ ਆਉਂਦੇ ਹਨ।

ਹੋਲੀ ਦਾ ਤਿਉਹਾਰ

ਲੋਕ ਹੋਲੀ ਨੂੰ ਬਸੰਤ ਦੇ ਤਿਉਹਾਰ, ਪਿਆਰ ਦੇ ਤਿਉਹਾਰ ਜਾਂ ਰੰਗਾਂ ਦੇ ਤਿਉਹਾਰ ਵਜੋਂ ਮਨਾਉਂਦੇ ਹਨ। ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਉਦੇਸ਼ ਫਸਲਾਂ ਦੀ ਕਟਾਈ ਹੈ ਜਿਹੜੀ ਬਸੰਤ ਰੁੱਤ ਵਿੱਚ ਸ਼ੁਰੂ ਹੁੰਦੀ ਹੈ। ਰਵਾਇਤੀ ਸਾਹਿਤ ਹੋਲੀ ਦੀ ਪਛਾਣ ਇੱਕ ਅਜਿਹੇ ਤਿਉਹਾਰ ਵਜੋਂ ਪਛਾਣਦਾ ਹੈ ਜਿਹੜਾ ਬਸੰਤ ਰੁੱਤ ਵਿੱਚ ਫਸਲਾਂ ਦੀ ਭਰਪੂਰੀ ਨੂੰ ਵਿਖਾਉਂਦਾ ਹੈ।

ਹੋਲੀ ਬੁਰਿਆਈ ਉੱਤੇ ਸਹੀ ਦੀ ਜਿੱਤ ਦਾ ਜਸ਼ਨ ਦਾ ਮਨਾਉਣਾ ਹੈ। ਹੋਲੀਕਾ ਦਹਨ ਦੀ ਸ਼ਾਮ ਤੋਂ ਬਾਅਦ, ਹੋਲੀ (ਜਾਂ ਰੰਗਾਂ ਵਾਲੀ ਹੋਲੀ, ਧੂਲੇਤੀ, ਧੂਲੰਡੀ ਜਾਂ ਫਾਗ) ਅਗਲੇ ਦਿਨ ਤੱਕ ਚੱਲਦੀ ਰਹਿੰਦੀ ਹੈ।

ਲੋਕ ਇੱਕ ਦੂਏ ਨੂੰ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਉਹ ਪਾਣੀ ਦੀਆਂ ਬੰਦੂਕਾਂ ਅਤੇ ਪਾਣੀ ਨਾਲ ਭਰੇ ਹੋਏ ਬੈਲੂਨ ਨੂੰ ਇੱਕ ਦੂਏ ‘ਤੇ ਸੁੱਟਣ ਅਤੇ ਰੰਗਣ ਲਈ ਵਰਤਦੇ ਹਨ। ਇਹ ਇੱਕ ਪਾਣੀ ਵਾਲੀ ਲੜਾਈ ਵਾਂਙੁ ਹੈ, ਪਰ ਰੰਗੀਨ ਪਾਣੀ ਨਾਲ। ਇਹ ਬਗੈਰ ਕਿਸੇ ਪੱਖਪਾਤ, ਮਿਤਰ ਜਾਂ ਅਣਜਾਣ, ਅਮੀਰ ਜਾਂ ਗਰੀਬ, ਪੁਰਸ਼ ਜਾਂ ਔਰਤ, ਬੱਚੇ ਜਾਂ ਬਜ਼ੁਰਗ ਨਾਲ ਖੇਡਿਆ ਜਾਂਦਾ ਹੈ। ਰੰਗ ਅਸਧਾਰਨ ਤੌਰ ਤੇ ਖੁੱਲੀ ਗਲੀਆਂ ਵਿੱਚ, ਪਾਰਕਾਂ, ਮੰਦਰਾਂ ਅਤੇ ਇਮਾਰਤਾਂ ਦੇ ਬਾਹਰ ਇੱਕ ਦੂਜੇ ਉੱਤੇ ਲਗਾਇਆ ਜਾਂਦਾ ਹੈ। ਵੱਖੋ ਵੱਖਰੇ ਸਮੂਹ ਥਾਂਈਂ-ਥਾਂਈਂ ਠੋਲ, ਨਗਾੜੇ ਅਤੇ ਸਾਜ਼ ਵਜਾਉਂਦੇ, ਗਾਉਂਦੇ ਅਤੇ ਨੱਚਦੇ ਹਨ। ਮਿਤਰ ਅਤੇ ਦੁਸ਼ਮਣ ਇੱਕ ਦੂਏ ਤੇ ਰੰਗੀਨ ਪਾਊਡਰ ਸੁੱਟਣ ਲਈ ਇਕੱਠੇ ਹੁੰਦੇ ਹੋਏ, ਹੱਸਦੇ ਹੋਏ, ਗੱਪਾਂ ਮਾਰਦੇ ਹਨ, ਫਿਰ ਉਸ ਤੋਂ ਬਾਅਦ ਹੋਲੀ ਦੇ ਪਕਵਾਨਾਂ, ਭੋਜਨ ਅਤੇ ਖਾਣ-ਪੀਣ ਨੂੰ ਇੱਕ ਦੂਏ ਨਾਲ ਸਾਂਝਿਆਂ ਕਰਦੇ ਹਨ। ਦੇਰ ਸਵੇਰ ਤੀਕੁਰ, ਹਰ ਕੋਈ ਰੰਗਾਂ ਦੇ ਨਾਲ ਭਰਿਆ ਹੋਇਆ ਵਿਖਾਈ ਦਿੰਦਾ ਹੈ, ਇਸ ਲਈ ਇਸਦਾ ਨਾਮ “ਰੰਗਾ ਦਾ ਤਿਉਹਾਰ” ਹੈ।

ਸ਼ਾਇਦ ਹੋਲੀ ਦਾ ਸਭਨਾਂ ਤੋਂ ਖਾਸ ਵਿਸ਼ਾ ਸਮਾਜਿਕ ਭੂਮਿਕਾਵਾਂ ਦੇ ਉਲਟ ਹੈ। ਲੈਟਰਿੰਗ ਦੀ ਸਫਾਈ ਕਰਨ ਵਾਲਾ ਵਿਅਕਤੀ ਇੱਕ ਬ੍ਰਾਹਮਣ ਨੂੰ ਰੰਗ ਲਗਾ ਸੱਕਦਾ ਹੈ ਅਤੇ ਇਸ ਤਰ੍ਹਾਂ ਇਹ ਤਿਉਹਾਰ ਦੀ ਭੂਮਿਕਾ ਵਿੱਚ ਬਦਲਾਓ ਦਾ ਇੱਕ ਸਮਾਜਕ ਹਿੱਸਾ ਹੈ। ਮਾਂ-ਪਿਓ ਅਤੇ ਬੱਚਿਆਂ, ਭੈਣਾਂ-ਭਰਾਵਾਂ, ਗੁਆਂਢੀਆਂ ਅਤੇ ਵੱਖੋ-ਵੱਖਰੀਆਂ ਕੌਮਾਂ ਦੇ ਵਿੱਚਕਾਰ ਪਿਆਰ ਅਤੇ ਸਤਿਕਾਰ ਦੇ ਰਵਾਇਤੀ ਪ੍ਰਗਟਾਵੇ ਇਸ ਵਿੱਚ ਬਿਲਕੁਲ ਉਲਟ ਮਿਲਦੇ ਹਨ।

ਹੋਲੀ ਦੀ ਮਿਥਿਹਾਸਕ ਕਹਾਣੀ

ਹੋਲੀ ਦੇ ਬਾਰੇ ਬਹੁਤ ਸਾਰੀਆਂ ਮਿਥਿਹਾਸਕ ਕਹਾਣੀਆਂ ਮਿਲਦੀਆਂ ਹਨ। ਹੋਲਿਕਾ ਦਹਨ ਤੋਂ ਅੱਗੇ ਵਧਦੇ ਹੋਇਆਂ, ਕਹਾਣੀ ਪਾਤਸ਼ਾਹ ਹਿਰਨਿਆਕਸ਼ਯਪ ਦੀ ਕਿਸਮਤ ਨਾਲ ਸਬੰਧਤ ਹੈ, ਜਿਸਨੇ ਆਪਣੀ ਖਾਸ਼ ਸ਼ਕਤੀਆਂ ਨਾਲ ਪ੍ਰਹਿਲਾਦ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਉਹ ਉਸਨੂੰ ਕਿਸੇ ਵੀ ਤਰੀਕੇ ਨਾਲ ਨਹੀਂ ਮਾਰ ਨਹੀਂ ਸਕਿਆ: ਨਾ ਕਿਸੇ ਵਿਅਕਤੀ ਦੁਆਰਾ, ਨਾ ਹੀ ਕਿਸੇ ਜਾਨਵਰ ਦੁਆਰਾ, ਨਾ ਹੀ ਘਰ ਦੇ ਅੰਦਰ, ਨਾ ਹੀ ਰਾਹ ਵਿੱਚ, ਨਾ ਹੀ ਦਿਨ ਵਿੱਚ ਜਾਂ ਨਾ ਹੀ ਰਾਤ ਦੇ ਵੇਲੇ, ਨਾ ਕਿਸੇ ਜ਼ਮੀਨ ਉੱਤੇ, ਨਾ ਪਾਣੀ ਦੁਆਰਾ ਅਤੇ ਨਾ ਹੀ ਹਵਾ ਦੁਆਰਾ, ਨਾ ਹੀ ਕਿਸੇ ਚੁੱਕੇ ਜਾਣ ਵਾਲੇ ਹਥਿਆਰ ਦੁਆਰਾ, ਨਾ ਹੀ ਹੱਥ ਵਿੱਚਲੇ ਹਥਿਆਰ ਦੁਆਰਾ। ਹੋਲਿਕਾ ਦੁਆਰਾ ਪ੍ਰਹਿਲਾਦ ਨੂੰ ਸਾੜਨ ਦੀ ਕੋਸ਼ਿਸ਼ ਤੋਂ ਬਾਅਦ, ਵਿਸ਼ਨੂੰ ਨਰਸਿਮਹਾ ਨੂੰ ਅੱਧੇ ਮਨੁੱਖ, ਅੱਧੇ ਸ਼ੇਰ (ਨਾ ਤਾਂ ਮਨੁੱਖ ਨਾ ਹੀ ਜਾਨਵਰ) ਦੇ ਰੂਪ ਵਿੱਚ, ਸ਼ਾਮ ਦੇ ਵੇਲੇ (ਨਾ ਤਾਂ ਦਿਨ ਅਤੇ ਨਾ ਹੀ ਰਾਤ ਵਿੱਚ), ਹਿਰਨਿਆਕਸ਼ਯਪ ਨੂੰ ਮਹਿਲ ਦੇ ਮੁੱਖ ਦਰਵਜੇ ਦੀ ਡਿਊਢੀ ਵਿੱਚ (ਜਿਹੜਾ ਨਾ ਤਾਂ ਘਰ ਦੇ ਬਾਹਰ ਅਤੇ ਨਾ ਹੀ ਅੰਦਰ), ਆਪਣੀ ਗੋਦ ਵਿੱਚ (ਨਾ ਤਾ ਜਮੀਨ ਉੱਤੇ ਨਾ ਹੀ ਹਵਾ ਵਿੱਚ) ਰੱਖਦੇ ਹੋਇਆ, ਆਪਣੇ ਲੰਮੇ ਤਿੱਖੇ ਨਹੁੰਆਂ (ਨਾ ਤਾਂ ਹੱਥ ਵਿੱਚ ਫੜੇ ਜਾਣ ਵਾਲੇ ਹਥਿਆਰ ਨਾਲ ਅਤੇ ਨਾ ਹੀ ਹਵਾ ਵਿੱਚ ਚੱਲਣ ਵਾਲੇ ਕਿਸੇ ਹਥਿਆਰ) ਨਾਲ ਮਾਰਦਾ ਹੈ। ਇਸ ਤਰ੍ਹਾਂ ਹੋਲੀ ਬੁਰਿਆਈਆਂ ਦੇ ਉੱਤੇ ਭਲਿਆਈ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੈ।

ਇਸੇ ਤਰ੍ਹਾਂ, ਪਹਿਲਾ ਫਲ ਇੱਕ ਜਿੱਤ ਦੇ ਜਸ਼ਨ ਨੂੰ ਮਨਾਉਂਣਾ ਹੈ, ਪਰ ਕਿਸੇ ਦੁਸ਼ਟ ਪਾਤਸ਼ਾਹ ਉੱਤੇ ਨਹੀਂ, ਸਗੋਂ ਖੁਦ ਮੌਤ ਉੱਤੇ। ਇੰਜੀਲ ਦੱਸਦੀ ਹੈ ਕਿ ਕਿਵੇਂ ਪਹਿਲਾ ਫਲ, ਜਿਸ ਨੂੰ ਹੁਣ ਈਸਟਰ ਐਤਵਾਰ  ਅਰਥਾਤ ਜੀ ਉੱਠਣ ਦੀ ਐਤਵਾਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਇਸਨੂੰ ਸਪੱਸ਼ਟ ਕਰਦਾ ਹੈ ਕਿ ਇਹ ਤੁਹਾਨੂੰ ਅਤੇ ਮੈਨੂੰ ਇੱਕ ਨਵਾਂ ਜੀਵਨ ਦਿੰਦਾ ਹੈ।

ਪਰਾਚੀਨ ਅਰਾਮੀ ਵੇਦ ਤਿਉਹਾਰ

ਅਸੀਂ ਪਿਛਲੇ ਹਫ਼ਤੇ ਯਿਸੂ ਦੇ ਜੀਵਨ ਦੀਆਂ ਰੋਜ਼ਾਨਾ ਦੀ ਘਟਨਾਵਾਂ ਨੂੰ ਵੇਖਿਆ। ਉਹ ਯਹੂਦੀਆਂ ਦੇ ਤਿਉਹਾਰ ਪਸਾਹ ਦੇ ਦਿਨ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਅਤੇ ਉਸਨੇ ਹਫ਼ਤੇ ਦੇ ਸੱਤਵੇਂ ਦਿਨ ਸਬਤ ਦੇ ਦਿਨ ਆਪਣੀ ਮੌਤ ਵਿੱਚ ਅਰਾਮ ਕੀਤਾ। ਪਰਮੇਸ਼ੁਰ ਨੇ ਇਨ੍ਹਾਂ ਪਵਿੱਤਰ ਦਿਨਾਂ ਨੂੰ ਬਹੁਤ ਪਹਿਲਾਂ ਇਬਰਾਨੀ ਵੇਦਾਂ ਵਿੱਚ ਸਥਾਪਿਤ ਕੀਤਾ ਸੀ। ਇਸਦੇ ਲਈ ਇਸ ਤਰ੍ਹਾਂ ਦੇ ਨਿਰਦੇਸ਼ ਮਿਲਦੇ ਹਨ:

1ਯਹੋਵਾਹ ਮੂਸਾ ਨਾਲ ਬੋਲਿਆ ਕਿ 2ਇਸਰਾਏਲੀਆਂ ਨੂੰ ਐਉਂ ਬੋਲ, ਜਿਹੜੇ ਯਹੋਵਾਹ ਦੇ ਪਰਬ ਹਨ, ਜੋ ਤੁਸਾਂ ਪਵਿੱਤ੍ਰ ਮੇਲੇ ਕਰਨੇ ਸੋ ਏਹ ਮੇਰੇ ਪਰਬ ਹਨ 3ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਅਰਾਮ ਦਾ ਸਬਤ ਇੱਕ ਪਵਿੱਤ੍ਰ ਮੇਲਾ ਹੈ, ਤੁਸਾਂ ਉਸ ਦੇ ਵਿੱਚ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਯਹੋਵਾਹ ਦਾ ਸਬਤ ਹੈ।। 4ਜਿਹੜੇ ਤੁਸਾਂ ਉਨ੍ਹਾਂ ਦਿਆਂ ਵੇਲਿਆਂ ਸਿਰ ਹੋਕਾ ਦੇਣਾ ਹੈ, ਸੋ ਯਹੋਵਾਹ ਦੇ ਪਰਬ ਅਤੇ ਪਵਿੱਤ੍ਰ ਮੇਲੇ ਏਹ ਹਨ 5ਪਹਿਲੇ ਮਹੀਨੇ ਦੀ ਚੌਧਵੀਂ ਮਿਤੀ ਨੂੰ ਸੰਧਿਆ ਵੇਲੇ ਤਾਈਂ ਯਹੋਵਾਹ ਦਾ ਪਸਾਹ ਦਾ ਪਰਬ ਹੈ।

ਲੇਵੀਆਂ 23:1-5

ਕੀ ਇਹ ਉਤਸੁਕਤਾ ਭਰੀ ਗੱਲ ਨਹੀਂ ਹੈ ਕਿ ਯਿਸੂ ਨੂੰ ਸਲੀਬ ਦਿੱਤਾ ਜਾਣ ਅਤੇ ਮੌਤ ਦੋਵੇਂ 1500 ਸਾਲ ਪਹਿਲਾਂ ਸਥਾਪਿਤ ਕੀਤੇ ਗਏ ਇਨ੍ਹਾਂ ਦੋ ਪਵਿੱਤਰ ਤਿਉਹਾਰਾਂ ਤੇ ਹੋਇਆ ਸੀ?

ਕਿਉਂ? ਇਸਦਾ ਕੀ ਅਰਥ ਹੈ?

ਯਿਸੂ ਨੂੰ ਸਲੀਬ ਦਿੱਤੀ ਗਈ (ਦਿਨ 6) ਅਤੇ ਉਸ ਦਾ ਅਰਾਮ ਸਬਤ ਦੇ ਦਿਨ (ਦਿਨ 7) ਤੇ ਹੋਇਆ

ਪਰਾਚੀਨ ਇਬਰਾਨੀ ਵੇਦ ਵਿੱਚ ਇਹ ਸਮਾਂ ਤਿਉਹਾਰਾਂ ਨਾਲ ਅਗੇ ਵੱਧਦਾ ਰਹਿੰਦਾ ਹੈ। ਪਸਾਹ ਅਤੇ ਸਬਤ ਦੇ ਬਾਅਦ ਅਗਲਾ ਤਿਉਹਾਰ ‘ਪਹਿਲਾ ਫਲ’ ਸੀ। ਇਬਰਾਨੀ ਵੇਦਾਂ ਨੇ ਇਸਦੇ ਲਈ ਹੇਠ ਲਿਖੀਆਂ ਹਿਦਾਇਤਾਂ ਦਿੱਤੀਆਂ ਹਨ।

ਇਬਰਾਨੀਆਂ ਦਾ ਪਹਿਲੇ ਫਲਾਂ ਦਾ ਤਿਉਹਾਰ

9ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ 10ਇਸਰਾਏਲੀਆਂ ਨਾਲ ਗੱਲ਼ ਕਰ ਅਤੇ ਐਉਂ ਓਹਨਾਂ ਨੂੰ ਆਖ ਭਈ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਆ ਗਏ ਹੋ ਅਤੇ ਉਸ ਦੀ ਹਾੜੀ ਭੀ ਵੱਢੋਗੇ ਤਾਂ ਤੁਸਾਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ 11ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਸਾਹਮਣੇ ਹਿਲਾਵੇ ਭਈ ਉਹ ਤੁਹਾਡੇ ਕੋਲੋਂ ਮੰਨਿਆਂ ਜਾਏ, ਉਸ ‘ਸਬਤ ਦੇ ਅਗਲੇ ਭਲਕ’ ਨੂੰ ਜਾਜਕ ਉਸ ਨੂੰ ਹਿਲਾਵੇ।

ਲੇਵੀਆਂ 23:9-11

ਅਤੇ ਜਿਸ ਦਿਨ ਤਾਂਈ ਤੁਸੀਂ ਆਪਣੇ ਪਰਮੇਸ਼ੁਰ ਅੱਗੇ ਇੱਕ ਭੇਟ ਨਾ ਲਿਆਓ, ਉਸ ਦਿਨ ਤੋੜੀ ਤੁਸਾਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ, ਨਾ ਹਰੇ ਸਿੱਟੇ ਖਾਣੇ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਹੋਵੇ।।

ਲੇਵੀਆਂ 23:14

ਪਸਾਹ ਦਾ ‘ਸਬਤ ਤੋਂ ਅਗਲੇ ਦਿਨ’ ਤੀਜਾ ਪਵਿੱਤਰ ਤਿਉਹਾਰ ਪਹਿਲਾ ਫਲ ਸੀ। ਹਰ ਸਾਲ ਇਸ ਦਿਨ ਪਰਧਾਨ ਜਾਜਕ ਪਵਿੱਤਰ ਹੈਕਲ ਅਰਥਾਤ ਮੰਦਰ ਵਿੱਚ ਦਾਖਲ ਹੁੰਦਾ ਸੀ ਅਤੇ ਬਸੰਤ ਰੁੱਤ ਵਿੱਚ ਅਨਾਜ ਦੀ ਪਹਿਲੀ ਵਾਢੀ ਨੂੰ ਪ੍ਰਭੁ ਪਰਮੇਸ਼ੁਰ ਅੱਗੇ ਭੇਟ ਚੜ੍ਹਾਉਂਦਾ ਸੀ। ਜਿਵੇਂ ਹੋਲੀ ਨਾਲ ਹੈ, ਉਸੇ ਤਰ੍ਹਾਂ ਇਹ ਸਰਦੀਆਂ ਤੋਂ ਬਾਅਦ ਲੋਕਾਂ ਨੂੰ ਭਰਪੂਰ ਵਾਢੀ ਤੋਂ ਪ੍ਰਾਪਤ ਹੋਏ ਭੋਜਨ ਤੋਂ ਮਿਲੀ ਸੰਤੁਸ਼ਟੀ ਵੱਲ ਵੇਖਦੇ ਹੋਇਆ ਨਵੇਂ ਜੀਵਨ ਦੇ ਅਰੰਭ ਵੱਲ ਇਸ਼ਾਰਾ ਕਰਦਾ ਹੈ।

ਨੀਸਾਨ 16 ਨਵੇਂ ਹਫ਼ਤੇ ਦਾ ਐਤਵਾਰ ਹੈ, ਇਹ ਸਬਤ ਦੇ ਠੀਕ ਇੱਕ ਦਿਨ ਬਾਅਦ ਸੀ ਜਦੋਂ ਯਿਸੂ ਨੇ ਮੌਤ ਤੋਂ ਬਾਅਦ ਅਰਾਮ ਕੀਤਾ। ਇੰਜੀਲ ਵਿੱਚ ਦਰਜ਼ ਹੈ ਕਿ ਉਸ ਦਿਨ ਕੀ ਹੋਇਆ ਸੀ ਜਦੋਂ ਸਰਦਾਰ ਜਾਜਕ ਮੰਦਰ ਵਿੱਚ ‘ਪਹਿਲੇ ਫਲ’ ਨੂੰ ਦੇਣ ਲਈ ਗਿਆ ਸੀ ਜਿਹੜਾ ਨਵੇਂ ਜੀਵਨ ਨੂੰ ਵਿਖਾਉਂਦਾ ਹੈ।

ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ

1ਪਰ ਹਫਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਨ੍ਹਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈਕੇ ਕਬਰ ਉੱਤੇ ਆਈਆਂ 2ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰੋਂ ਲਾਭੇਂ ਰਿੜ੍ਹਿਆ ਪਿਆ ਹੋਇਆ ਡਿੱਠਾ 3ਅਤੇ ਅੰਦਰ ਜਾ ਕੇ ਪ੍ਰਭੁ ਯਿਸੂ ਦੀ ਲੋਥ ਨਾ ਪਾਈ 4ਅਤੇ ਇਉਂ ਹੋਇਆ ਕਿ ਜਾਂ ਓਹ ਇਸ ਦੇ ਕਾਰਨ ਦੁਬਧਾ ਵਿੱਚ ਪਈਆਂ ਤਾਂ ਵੇਖੋ ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀਂ ਉਨ੍ਹਾਂ ਦੇ ਕੋਲ ਆ ਖਲੋਤੇ 5ਜਾਂ ਓਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾ ਉਨ੍ਹਾਂ ਇਨ੍ਹਾਂ ਨੂੰ ਆਖਿਆ, ਤੁਸੀਂ ਜੀਉਂਦੇ ਨੂੰ ਮੋਇਆਂ ਵਿੱਚ ਕਿਉਂ ਭਾਲਦੀਆਂ ਹੋ? 6ਉਹ ਐਥੇ ਹੈ ਨਹੀਂ ਪਰ ਜੀ ਉੱਠਿਆ ਹੈ। ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕਿੱਕੁਰ ਕਿਹਾ ਸੀ 7ਭਈ ਮਨੁੱਖ ਦੇ ਪੁੱਤ੍ਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਤੀਏ ਦਿਨ ਜੀ ਉੱਠਣਾ ਜ਼ਰੂਰ ਹੈ 8ਤਾਂ ਉਸ ਦੀਆਂ ਗੱਲਾਂ ਉਨ੍ਹਾਂ ਨੂੰ ਚੇਤੇ ਆਈਆਂ 9ਅਤੇ ਕਬਰ ਤੋਂ ਮੁੜ ਕੇ ਓਹਨਾਂ ਨੇ ਏਹ ਸਾਰੀਆਂ ਗੱਲਾਂ ਉਨ੍ਹਾਂ ਗਿਆਰਾਂ ਅਤੇ ਹੋਰਨਾਂ ਸਭਨਾਂ ਨੂੰ ਦੱਸ ਦਿੱਤੀਆਂ 10ਸੋ ਮਰਿਯਮ ਮਗਦਲੀਨੀ ਅਤੇ ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਅਰ ਉਨ੍ਹਾਂ ਦੇ ਨਾਲ ਦੀਆਂ ਹੋਰ ਤੀਵੀਆਂ ਨੇ ਰਸੂਲਾਂ ਨੂੰ ਏਹ ਗੱਲਾਂ ਕਹੀਆਂ 11ਅਤੇ ਏਹ ਗੱਲਾਂ ਉਨ੍ਹਾਂ ਨੂੰ ਕਹਾਣੀਆਂ ਜਹੀਆਂ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਓਹਨਾਂ ਦਾ ਸਤ ਨਾ ਮੰਨਿਆ 12ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁਕ ਕੇ ਨਿਰੇ ਓਹ ਕੱਪੜੇ ਡਿੱਠੇ ਅਰ ਇਸ ਵਾਰਤਾ ਤੋਂ ਅਚਰਜ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ।। 13ਤਾਂ ਵੇਖੋ ਓਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਉਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ ਪੰਜ ਕੋਹ ਵਾਟ ਤੇ ਹੈ 14ਸੋ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲ ਬਾਤ ਕਰਦੇ ਸਨ 15ਅਤੇ ਐਉਂ ਹੋਇਆ ਕਿ ਜਾਂ ਓਹ ਗੱਲ ਬਾਤ ਅਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਿਆ ਗਿਆ 16ਪਰ ਉਨ੍ਹਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹ ਨੂੰ ਨਾ ਸਿਆਣਨ 17ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਓਹ ਉਦਾਸ ਹੋ ਕੇ ਖਲੋ ਗਏ 18ਤਦ ਕਲਿਉਪਸ ਨਾਉਂ ਦੇ ਇੱਕ ਨੇ ਉਹ ਨੂੰ ਉੱਤਰ ਦਿੱਤਾ, ਭਲਾ, ਤੂੰਏਂ ਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈਂ? 19ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਵਾਰਤਾਂ? ਤਾਂ ਉਨ੍ਹਾਂ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਵਿਖੇ ਜਿਹੜਾ ਨਬੀ ਅਰ ਨਾਲੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰਥ ਸੀ 20ਅਰ ਕਿਸ ਤਰਾਂ ਪਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ 21ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ ਅਰੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਝ ਐਸ ਮਾਜਰੇ ਬੀਤੇ ਨੂੰ ਅੱਜ ਤੀਆ ਦਿਨ ਹੋ ਗਿਆ ਹੈ 22ਪਰ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਭੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਓਹ ਤੜਕੇ ਕਬਰ ਤੇ ਗਈਆਂ 23ਅਤੇ ਜਾਂ ਉਹ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਭੀ ਹੋਇਆ ਜਿਨ੍ਹਾਂ ਆਖਿਆ ਭਈ ਉਹ ਜੀਉਂਦਾ ਹੈ! 24ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈਕੁ ਕਬਰ ਉੱਤੇ ਗਏ ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ ਪਰ ਉਸ ਨੂੰ ਨਾ ਡਿਠਾ 25ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਰ ਨਬੀਆਂ ਦਿਆਂ ਸਾਰਿਆ ਬਚਨਾਂ ਉੱਤੇ ਪਰਤੀਤ ਕਰਨ ਵਿੱਚ ਢਿੱਲਿਓ! 26ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਏਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ ਕਰੇ? 27ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ 28ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ ਅਰ ਉਸ ਨੇ ਅੱਗੇ ਵਧਨ ਨੂੰ ਕੀਤਾ 29ਤਾਂ ਉਨ੍ਹਾਂ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸੰਝ ਪੈ ਗਈ ਅਤੇ ਹੁਣ ਦਿਨ ਲਹਿ ਚੱਲਿਆ ਹੈ ਅਰ ਉਹ ਉਨ੍ਹਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ 30ਇਉਂ ਹੋਇਆ ਕਿ ਜਾਂ ਉਹ ਉਨ੍ਹਾਂ ਦੇ ਨਾਲ ਪਰਸ਼ਾਦ ਛੱਕਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜਾਈ 31ਤਦ ਉਨ੍ਹਾਂ ਦੇ ਨੇਤਰ ਖੁਲ੍ਹ ਗਏ ਅਤੇ ਉਨ੍ਹਾਂ ਉਸ ਨੂੰ ਸਿਆਣ ਲਿਆ ਅਰ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ 32ਤਾਂ ਓਹ ਇੱਕ ਦੂਏ ਨੂੰ ਆਖਣ ਲੱਗੇ ਭਈ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕਿ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ? 33ਓਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰਾਂ ਚੇਲਿਆਂ ਅਰ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ 34ਜਿਹੜੇ ਕਹਿੰਦੇ ਸਨ ਕਿ ਪ੍ਰਭੁ ਸੱਚੀ ਮੁੱਚੀ ਜੀ ਉੱਠਿਆ ਅਰ ਸ਼ਮਊਨ ਨੂੰ ਵਿਖਾਈ ਦਿੱਤਾ! 35ਤਾਂ ਉਨ੍ਹਾਂ ਨੇ ਸੁਣਾਇਆ ਭਈ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵਿੱਚ ਅਸਾਂ ਉਹ ਨੂੰ ਕਿੱਕੁਰ ਸਿਆਤਾ।।

36ਓਹ ਅਜੇ ਇਹ ਗੱਲਾਂ ਕਰਦੇ ਹੀ ਸਨ ਕਿ ਓਹ ਆਪ ਉਨ੍ਹਾਂ ਦੇ ਵਿੱਚ ਆ ਖਲੋਤਾ ਅਤੇ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ 37ਪਰ ਉਹ ਬਿਆਕੁਲ ਹੋ ਕੇ ਡਰ ਗਏ ਅਤੇ ਇਸ ਸਮਝੇ ਭਈ ਅਸੀਂ ਭੂਤ ਨੂੰ ਵੇਖਦੇ ਹਾਂ 38ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਚਿੰਤਾਂ ਕਿਉਂ ਉਪਜੀਆਂ ਹਨ? 39ਮੇਰੇ ਹੱਥ ਅਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ । ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ 40ਅਤੇ ਉਸ ਨੇ ਇਹ ਕਹਿ ਕਿ ਉਨ੍ਹਾਂ ਨੂੰ ਹੱਥ ਪੈਰ ਵਿਖਾਲੇ 41ਤਾਂ ਓਹ ਖੁਸ਼ੀ ਦੇ ਮਾਰੇ ਅਜੇ ਪਰਤੀਤ ਨਹੀਂ ਕਰਦੇ ਅਤੇ ਹੈਰਾਨ ਹੋ ਰਹੇ ਸਨ ਕਿ ਉਸ ਨੇ ਉਨ੍ਹਾਂ ਨੂੰ ਆਖਿਆ, ਐੱਥੇ ਤੁਹਾਡੇ ਕੋਲ ਕੁਝ ਭੋਜਨ ਹੈ? 42ਉਨ੍ਹਾਂ ਉਸ ਨੂੰ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ 43ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾ ਲਿਆ।।

44ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆ ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੀ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ 45ਤਦ ਉਸ ਨੇ ਉਨ੍ਹਾਂ ਦੀ ਬੁੱਧ ਖੋਲ੍ਹ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ 46ਅਤੇ ਉਨ੍ਹਾਂ ਨੂੰ ਆਖਿਆ ਕਿ ਇਉਂ ਲਿਖਿਆ ਹੈ ਜੋ ਮਸੀਹ ਦੁਖ ਝੱਲੇਗਾ ਅਰ ਤੀਏ ਦਿਨ ਮੁਰਦਿਆਂ ਵਿੱਚੋਂ ਫੇਰ ਜੀ ਉੱਠੇਗਾ 47ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹ ਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ 48ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ।

ਲੂਕਾ 24:1-48

ਯਿਸੂ ਦੀ ਪਹਿਲੇ ਫਲ ਵਾਲੀ ਜਿੱਤ

ਯਿਸੂ ‘ਪਹਿਲੇ ਫਲ’ ਦੇ ਪਵਿੱਤਰ ਦਿਹਾੜੇ ‘ਤੇ ਮੌਤ ਉੱਤ ਫਤਿਹ ਹਾਸਲ ਕਰਕੇ ਜੀ ਉੱਠਿਆ ਸੀ, ਇਹ ਇੱਕ ਅਜਿਹਾ ਕਾਰਨਾਮਾ ਸੀ ਜਿਹੜਾ ਉਸਦੇ ਦੁਸ਼ਮਣਾਂ ਅਤੇ ਉਸਦੇ ਚੇਲਿਆਂ ਵੱਲੋਂ ਅਸੰਭਵ ਮੰਨਿਆ ਗਿਆ ਸੀ। ਜਿਵੇਂ ਹੋਲੀ ਬੁਰਿਆਈ ਉੱਤੇ ਭਲਿਆਈ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੈ, ਠੀਕ ਉਸੇ ਤਰ੍ਹਾਂ ਯਿਸੂ ਦੀ ਇਸ ਦਿਨ ਜਿੱਤ ਭਲਿਆਈ ਦੀ ਜਿੱਤ ਸੀ।

54ਪਰ ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, – ਮੌਤ ਫਤਹ ਦੀ ਬੁਰਕੀ ਹੋ ਗਈ। 55ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?।। 56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ।

1 ਕੁਰਿੰਥੀਆਂ 15:54-56

ਜਿਵੇਂ ਅਸੀਂ ਉਲਟ ਭੂਮਿਕਾ ਦੀ ਵਰਤੋਂ ਕਰਦੇ ਹੋਇਆ ਹੋਲੀ ਦਾ ਤਿਉਹਾਰ ਮਨਾਉਂਦੇ ਹਾਂ, ਠੀਕ ਉਸੇ ਤਰ੍ਹਾਂ ‘ਪਹਿਲੇ ਫਲਾਂ’ ਦਾ ਤਿਉਹਾਰ ਭੂਮਿਕਾ ਵਿੱਚ ਸਭਨਾਂ ਤੋਂ ਵੱਡੇ ਉਲਟਫੇਰ ਨੂੰ ਲੈ ਆਇਆ। ਪਹਿਲਾਂ ਮੌਤ ਦਾ ਮਨੁੱਖੀ ਜਾਤੀ ਉੱਤੇ ਪੂਰਾ ਅਧਿਕਾਰ ਸੀ। ਹੁਣ ਯਿਸੂ ਨੇ ਮੌਤ ਦੇ ਜਿੱਤ ਹਾਸਲ ਕਰ ਲਈ ਸੀ। ਉਸਨੇ ਉਸਦੀ ਸ਼ਕਤੀ ਨੂੰ ਉਲਟਾ ਦਿੱਤਾ ਸੀ। ਜਿਵੇਂ ਨਰਸਿਮਹਾ ਨੇ ਹਿਰਨਿਆਕਸ਼ਯਪ ਦੀਆਂ ਸ਼ਕਤੀਆਂ ਦੇ ਵਿਰੁੱਧ ਇੱਕ ਅਰੰਭ ਨੂੰ ਹਾਸਲ ਕੀਤਾ ਸੀ, ਠੀਕ ਉਸੇ ਤਰ੍ਹਾਂ ਯਿਸੂ ਨੇ ਇੱਕ ਅਜਿੱਤ ਮੌਤ ਨੂੰ ਹਰਾਉਣ ਦੇ ਅਰੰਭ ਨੂੰ ਬਗੈਰ ਕੋਈ ਪਾਪ ਕਰਦੇ ਹੋਇਆ ਮਰਣ ਦੇ ਦੁਆਰਾ ਹਾਸਲ ਕੀਤਾ।

ਤੁਹਾਡੇ ਅਤੇ ਮੇਰੇ ਲਈ ਜਿੱਤ

ਪਰ ਇਹ ਨਾ ਸਿਰਫ਼ ਯਿਸੂ ਲਈ ਇੱਕ ਜਿੱਤ ਸੀ। ਇਹ ਤੁਹਾਡੇ ਅਤੇ ਮੇਰੇ ਲਈ ਵੀ ਜਿੱਤ ਹੈ, ਜਿਸਦੀ ਪਹਿਲੇ ਫਲਾਂ ਦੇ ਨਾਲ ਇਸਦੇ ਸਮੇਂ ਦੇ ਉੱਤੇ ਵਾਪਰਨ ਦੀ ਗਰੰਟੀ ਵੀ ਦਿੱਤੀ ਗਈ ਸੀ। ਬਾਈਬਲ ਕਹਿੰਦੀ ਹੈ ਕਿ:

20ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆ ਦਾ ਪਹਿਲਾ ਫਲ ਹੈ! 21ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ 22ਜਿਸ ਤਰ੍ਹਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ 23ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਪਹਿਲਾ ਫਲ ਮਸੀਹ, ਫੇਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ 24ਉਹ ਦੇ ਮਗਰੋਂ ਅੰਤ ਹੈ। ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ 25ਕਿਉਂਕਿ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। 26ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।

1 ਕੁਰਿੰਥੀਆਂ 15:20-26

ਯਿਸੂ ਪਹਿਲੇ ਫਲਾਂ ਦੇ ਤਿਉਹਾਰ ਵਾਲੇ ਦਿਨ ਜੀ ਉੱਠਿਆ ਤਾਂ ਜੋ ਅਸੀਂ ਜਾਣ ਸਕੀਏ ਕਿ ਉਸ ਨੇ ਸਾਨੂੰ ਮੌਤ ਤੋਂ ਉਸ ਦੇ ਜੀ ਉੱਠਣ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਜਿਵੇਂ ਪਹਿਲੇ ਫਲ ਤੋਂ ਬਾਅਦ ਨਵੀਂ ਬਸੰਤ ਵਿੱਚ ਇੱਕ ਵੱਡੀ ਵਾਢੀ ਦੀ ਉਡੀਕ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਯਿਸੂ ਦਾ ਮੁੜ ਜੀ ਉੱਠਣ ਸਿੱਟੇ ਵੱਜੋਂ ਬਾਅਦ ਵਿੱਚ ਉਸਤੋਂ ਸਬੰਧਿਤ ਲੋਕਾਂ ਦੇ ਜੀ ਉੱਠਣ ਦੀ ਆਸ ਹੈ।

ਬਸੰਤ ਦਾ ਬੀਜ…

ਜਾਂ ਇਸ ਬਾਰੇ ਇਸ ਤਰ੍ਹਾਂ ਵਿਚਾਰ ਕਰੋ। ਦਿਨ 1 ਵਿੱਚ, ਯਿਸੂ ਆਪਣੇ ਆਪ ਨੂੰ ‘ਬੀਜ’ ਕਹਿੰਦਾ ਹੈ। ਜਿਵੇਂ ਕਿ ਹੋਲੀ ਬਸੰਤ ਰੁੱਤ ਵਿੱਚ ਬੀਜ ਤੋਂ ਨਵੇਂ ਜੀਵਨ ਨੂੰ ਪੁਗੰਰਣ ਦੇ ਜਸ਼ਨ ਨੂੰ ਮਨਾਉਂਦੀ ਹੈ, ਠੀਕ ਉਸੇ ਤਰ੍ਹਾਂ ਹੋਲੀ ਵੀ ਯਿਸੂ ਦੇ ਨਵੇਂ ਜੀਵਨ ਵੱਲ ਸੰਕੇਤ ਕਰਦੀ ਹੈ, ਅਜਿਹਾ ‘ਬੀਜ’ ਜਿਹੜਾ ਬਸੰਤ ਵਿੱਚ ਮੁੜ ਪੁੰਗਰ ਪੈਂਦਾ ਹੈ।

ਉਹ ਅਗਲਾ ਮਨੂੰ ਹੈ…

ਬਾਈਬਲ ਮਨੂੰ ਦੀ ਧਾਰਨਾ ਦੀ ਵਰਤੋਂ ਕਰਦੇ ਹੋਇਆ ਯਿਸੂ ਦੇ ਜੀ ਉੱਠਣ ਬਾਰੇ ਵੀ ਵਿਆਖਿਆ ਕਰਦੀ ਹੈ। ਅਰੰਭਿਕ ਵੇਦਾਂ ਵਿੱਚ, ਮਨੂੰ ਸਾਰੀ ਮਨੁੱਖਜਾਤੀ ਦਾ ਅਰੰਭ ਕਰਨ ਵਾਲਾ ਸੀ। ਅਸੀਂ ਸਾਰੇ ਉਸਦੀ ਸੰਤਾਨ ਹਾਂ। ਪੁਰਾਣਾਂ ਵਿੱਚ ਹਰ ਕਲਪ ਜਾਂ ਜੁਗ ਵਿੱਚ ਇੱਕ ਨਵਾਂ ਮਨੂੰ ਸ਼ਾਮਲ ਕੀਤਾ ਗਿਆ ਹੈ (ਇਸ ਕਲਪ ਵਿੱਚ ਸ਼ਰਧਾ ਦੇਵ ਮਨੂੰ ਦੇ ਰੂਪ ਵਿੱਚ ਮਨੁੱਖੀ ਅਵਤਾਰੀ ਹੈ)। ਇਬਰਾਨੀ ਵੇਦ ਦੱਸਦੇ ਹਨ ਕਿ ਇਹ ਮਨੂੰ ਆਦਮ ਸੀ, ਜਿਸਦੇ ਕਾਰਨ ਮਨੁੱਖਜਾਤੀ ਉੱਤੇ ਮੌਤ ਤੋਂ ਆਈ ਕਿਉਂਕਿ ਉਸਨੇ ਮੌਤ ਨੂੰ ਆਪਣੀ ਸਾਰੀ ਸੰਤਾਨ ਨੂੰ ਦੇ ਦਿੱਤਾ। 

ਪਰ ਯਿਸੂ ਅਗਲਾ ਮਨੂੰ ਹੈ। ਮੌਤ ਉੱਤੇ ਆਪਣੀ ਜਿੱਤ ਦੇ ਨਾਲ, ਉਸਨੇ ਇੱਕ ਨਵੇਂ ਕਲਪ ਅਰਥਾਤ ਜੁੱਗ ਦਾ ਉਦਘਾਟਨ ਕੀਤਾ। ਉਸਦੀ ਸੰਤਾਨ ਹੋਣ ਦੇ ਕਾਰਨ, ਅਸੀਂ ਯਿਸੂ ਵਾਂਙੁ, ਮੌਤ ਦੇ ਉੱਤੇ ਇਸ ਜਿੱਤ ਵਿੱਚ ਹਿੱਸਾ ਲਵਾਂਗੇ। ਉਹ ਸਭਨਾਂ ਤੋਂ ਪਹਿਲਾਂ ਜੀ ਉਠਿਆ ਅਤੇ ਸਾਡਾ ਜੀ ਉੱਠਣ ਬਾਅਦ ਵਿੱਚ ਹੋਵੇਗਾ। ਉਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਨਵੇਂ ਜੀਵਨ ਦੇ ਪਹਿਲੇ ਫਲਾਂ ਪਿੱਛਾਂਹ ਚਲੀਏ।

ਈਸਟਰ: ਉਸ ਐਤਵਾਰ ਦੇ ਜੀ ਉੱਠਣ ਦਾ ਜਸ਼ਨ ਮਨਾਉਣਾ

holi and easter colours
ਈਸਟਰ ਅਤੇ ਹੋਲੀ ਦੋਵਾਂ ਰੰਗਾਂ ਨਾਲ ਮਨਾਈ ਜਾਂਦੀ ਹੈ

ਅੱਜ, ਅਸੀਂ ਅਕਸਰ ਯਿਸੂ ਦੇ ਜੀ ਉੱਠਣ ਵਾਲੇ ਦਿਨ ਨੂੰ ਈਸਟਰ ਦੇ ਨਾਮ ਤੋਂ ਸੱਦਦੇ ਹਾਂ, ਅਤੇ ਈਸਟਰ ਉਸ ਐਤਵਾਰ ਦੀ ਯਾਦ ਦਿਵਾਉਂਦਾ ਹੈ ਜਿਸ ਵਿੱਚ ਉਹ ਜੀ ਉਠਿਆ ਸੀ। ਬਹੁਤ ਸਾਰੇ ਲੋਕ ਈਸਟਰ ਦਾ ਤਿਉਹਾਰ ਨਵੇਂ ਜੀਵਨ ਦੇ ਨਿਸ਼ਾਨ ਵੱਜੋਂ, ਆਪਣੇ ਘਰਾਂ ਨੂੰ ਰੰਗਾਈ ਪੁਤਾਈ ਕਰਕੇ ਮਨਾਉਂਦੇ ਹਨ। ਜਿਵੇਂ ਅਸੀਂ ਰੰਗਾਂ ਨਾਲ ਹੋਲੀ ਮਨਾਉਂਦੇ ਹਾਂ, ਠੀਕ ਉਸੇ ਤਰ੍ਹਾਂ ਈਸਟਰ ਵੀ ਮਨਾਈ ਜਾਂਦੀ ਹੈ। ਜਿਵੇਂ ਹੋਲੀ ਵਿੱਚ ਨਵੇਂ ਅਰੰਭ ਦੇ ਜਸ਼ਨ ਨੂੰ ਮਨਾਇਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਈਸਟਰ ਮਨਾਈ ਜਾਂਦੀ ਹੈ। ਈਸਟਰ ਮਨਾਉਣ ਦਾ ਖਾਸ ਤਰੀਕਾ ਐਨਾ ਜਿਆਦਾ ਮਹੱਤਵਪੂਰਣ ਨਹੀਂ ਹੈ। ਪਹਿਲੇ ਫਲਾਂ ਦੀ ਭਵਿੱਖਵਾਣੀ ਦੇ ਪੂਰਾ ਹੋਣ ਦੇ ਨਾਲ ਹੀ, ਯਿਸੂ ਦਾ ਜੀ ਉੱਠਣਾ ਅਤੇ ਇਸ ਤੋਂ ਹੋਣ ਵਾਲੇ ਲਾਭ ਵਧੇਰੇ ਮਹੱਤਵਪੂਰਣ ਹਨ।

ਅਸੀਂ ਇਸਨੂੰ ਹਫ਼ਤੇ ਵਿੱਚ ਦਿੱਤੀ ਹੋਈ ਸਮਾਂ-ਰੇਖਾ ਦੇ ਅਨੁਸਾਰ ਵੇਖਦੇ ਹਾਂ:

ਯਿਸੂ ਪਹਿਲੇ ਫਲਾਂ ਦੇ ਤਿਉਹਾਰ ਤੇ ਮੌਤ ਤੋਂ ਦੁਬਾਰਾ ਜੀ ਉੱਠਦਾ ਹੈ – ਮੌਤ ਤੋਂ ਨਵਾਂ ਜੀਵਨ ਤੁਹਾਡੇ ਅਤੇ ਮੇਰੇ ਲਈ ਦਿੱਤੇ ਜਾਣ ਦਾ ਪ੍ਰਸਤਾਓ ਦਿੱਤਾ ਗਿਆ ਹੈ।

‘ਸ਼ੁਭ ਸ਼ੁਕਰਵਾਰ’ ਦਾ ਉੱਤਰ ਦਿੱਤਾ ਗਿਆ ਹੈ

ਇਹ ‘ਸ਼ੁਭ ਸ਼ੁਕਰਵਾਰ’ ਦੇ ਬਾਰੇ ਸਾਡੇ ਪ੍ਰਸ਼ਨ ਦਾ ਉੱਤਰ ਦਿੰਦਾ ਹੈ ਕਿ ਉਹ ‘ਚੰਗਾ’ ਹੈ।

ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘੱਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁਖ ਝੱਲਣ ਦੇ ਕਾਰਨ ਪਰਤਾਪ ਅਤੇ ਮਾਣ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ‘ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ।’

ਇਬਰਾਨੀਆਂ 2:9

ਜਦੋਂ ਯਿਸੂ ਨੇ ‘ਮੌਤ ਦਾ ਸੁਆਦ ਚੱਖਿਆ’ ਤਾਂ ਉਸਨੇ ਅਜਿਹਾ ਤੁਹਾਡੇ ਅਤੇ ਮੇਰੇ ਲਈ ਅਤੇ ਹਰੇਕ ਦੇ ਲਈ ਕੀਤਾ। ਸ਼ੁੱਭ ਸ਼ੁੱਕਰਵਾਰ ਅਰਥਾਤ ਗੁਡ ਫਰਾਈਡੇ ‘ਚੰਗਾ’ ਹੈ ਕਿਉਂਕਿ ਇਹ ਸਾਡੇ ਲਈ ਚੰਗਾ ਸੀ।

ਯਿਸੂ ਦੇ ਜੀ ਉੱਠਣ ਬਾਰੇ ਵਿਚਾਰ ਕਰਨਾ

ਯਿਸੂ ਨੇ ਆਪਣੇ ਜੀ ਉੱਠਣ ਨੂੰ ਪ੍ਰਮਾਣਿਤ ਕਰਨ ਲਈ ਕਈ ਦਿਨਾਂ ਤੀਕੁਰ ਆਪਣੇ ਆਪ ਨੂੰ ਜੀਉਂਦਾ ਵਿਖਾਇਆ, ਜਿਸਦਾ ਬਿਰਤਾਂਤ ਇੱਥੇ ਦਰਜ਼ ਕੀਤਾ ਗਿਆ ਹੈ। ਪਰ ਚੇਲਿਆਂ ਉੱਤੇ ਉਸ ਵੱਲੋਂ ਪਹਿਲਾ ਵਾਰ ਪ੍ਰਗਟ ਹੋਣਾ:

… ਉਨ੍ਹਾਂ ਨੂੰ ਕਹਾਣੀਆਂ ਜਹੀਆਂ ਮਲੂਮ ਹੋਈਆਂ

ਲੂਕਾ 24:11

ਇਸਦੇ ਲਈ, ਯਿਸੂ ਨੂੰ ਇਹ ਕਰਨਾ ਪਿਆ:

ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।

ਲੂਕਾ 24:27

ਅਤੇ ਫਿਰ ਇਸਦੇ ਬਾਅਦ:

ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆ ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੀ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।

ਲੂਕਾ 24:44

ਅਸੀਂ ਕਿਵੇਂ ਯਕੀਨ ਕਰ ਸੱਕਦੇ ਹਾਂ ਕਿ ਇਹ ਸਾਡੇ ਲਈ ਸਦੀਪਕ ਜੀਉਣ ਦੀ ਪਰਮੇਸ਼ੁਰ ਦੀ ਯੋਜਨਾ ਹੈ? ਭਵਿੱਖ ਨੂੰ ਸਿਰਫ਼ ਪਰਮੇਸ਼ੁਰ ਹੀ ਜਾਣਦਾ ਹੈ। ਰਿਸ਼ੀਆਂ ਨੇ ਸੈਂਕੜੇ ਸਾਲ ਪਹਿਲਾਂ ਨਿਸ਼ਾਨਾਂ ਅਤੇ ਭਵਿੱਖਬਾਣੀਆਂ ਨੂੰ ਲਿਖੀਆ ਸੀ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਯਿਸੂ ਨੇ ਉਨ੍ਹਾਂ ਨੂੰ ਪੂਰਾ ਕੀਤਾ…

ਤਾਂ ਜੋ ਤੂੰ ਉਨ੍ਹਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੈਂ ਸਿੱਖਿਆ ਪਾਈ।।

ਲੂਕਾ 1:4

ਯਿਸੂ ਦੀ ਮੌਤ ਅਤੇ ਜੀ ਉੱਠਣ ਬਾਰੇ ਸਮਝ ਪਾਉਣ ਲਈ, ਅਸੀਂ ਹੇਠਲੇ ਲੇਖਾਂ ਵਿੱਚ ਜਾਂਚ ਪੜਤਾਲ ਕਰ ਸੱਕਦੇ ਹਾਂ:

  1. ਇਬਰਾਨੀ ਵੇਦ ਸਰਿਸ਼ਟੀ ਤੋਂ ਚਲ ਰਹੇ ਇੱਕ ਨ੍ਰਿਤ ਨੂੰ ਦੁੱਖ ਭੋਗਣ ਵਾਲੇ ਹਫ਼ਤੇ ਵਜੋਂ ਵਿਖਾਉਂਦਾ ਹੈ
  2. ਇਤਿਹਾਸਕ ਦ੍ਰਿਸ਼ਟੀਕੋਣ ਤੋਂ ਜੀ ਉੱਠਣ ਦੇ ਸਬੂਤ
  3. ਜੀ ਉੱਠਣ ਵਾਲੇ ਇਸ ਜੀਵਨ ਦੀ ਦਾਤ ਨੂੰ ਕਿਵੇਂ ਹਾਸਲ ਕੀਤਾ ਜਾਵੇ
  4. ਭਗਤੀ ਦੁਆਰਾ ਯਿਸੂ ਨੂੰ ਸਮਝਣਾ
  5. ਰਮਾਇਣ ਦੀ ਅੱਖਾਂ ਤੋਂ ਖੁਸ਼ਖ਼ਬਰੀ

Leave a Reply

Your email address will not be published. Required fields are marked *