Skip to content
Home » ਪਰਮੇਸ਼ੁਰ ਦਾ ਬ੍ਰਹਿਮੰਡ ਦਾ ਨ੍ਰਿਤ – ਸਰਿਸ਼ਟੀ ਤੋਂ ਲੈ ਕੇ ਸਲੀਬ ਤੀੱਕੁਰ ਇੱਕੋ ਸੁਰ ਤਾਲ ਵਿੱਚ

ਪਰਮੇਸ਼ੁਰ ਦਾ ਬ੍ਰਹਿਮੰਡ ਦਾ ਨ੍ਰਿਤ – ਸਰਿਸ਼ਟੀ ਤੋਂ ਲੈ ਕੇ ਸਲੀਬ ਤੀੱਕੁਰ ਇੱਕੋ ਸੁਰ ਤਾਲ ਵਿੱਚ

  • by

ਨ੍ਰਿਤ ਕੀ ਹੁੰਦਾ ਹੈ? ਰੰਗ ਮੰਚਾਂ ਉੱਤੇ ਕੀਤੇ ਜਾਣ ਵਾਲੇ ਨ੍ਰਿਤ-ਗਾਣ ਵਿੱਚ ਸੁਰ ਤਾਲ ਵਾਲੀਆਂ ਸਰੀਰਕ ਹਰਕਤਾਂ ਹੁੰਦੀਆਂ ਹਨ ਜਿਹੜੀਆਂ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ ਅਤੇ ਇੱਕ ਕਹਾਣੀ ਨੂੰ ਦੱਸਦਿਆਂ ਹਨ। ਨੱਚਣ ਵਾਲੇ ਆਪਣੀਆਂ ਸਰੀਰਕ ਹਰਕਤਾਂ ਨੂੰ ਦੂਜੇ ਨਰਤਕਾਂ ਦੇ ਨਾਲ ਆਪਣੇ ਸਰੀਰ ਦੇ ਵੱਖੋ-ਵੱਖਰੇ ਹਿੱਸਿਆਂ ਦੀ ਵਰਤੋਂ ਕਰਦੇ ਹੋਏ ਜੋੜਦੇ ਹਨ, ਤਾਂ ਜੋ ਉਨ੍ਹਾਂ ਦੀਆਂ ਸਰੀਰਕ ਹਰਕਤਾਂ ਦਰਸ਼ਕਾਂ ਵਿੱਚ ਸੁਹਜ ਅਤੇ ਮੋਹ ਲੈਣ ਵਾਲੀ ਤਾਲ ਨੂੰ ਪੈਦਾ ਕਰਨ ਲਈ ਦਿਲ ਖਿੱਚਵੀਂ ਹੋਵੇ, ਅਤੇ ਨੱਚਣ ਨੂੰ ਮਾਪਣ ਲਈ ਇੱਕ ਤਾਲ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨੂੰ ਨਰਤਕ ਨੂੰ ਮਾਪਣ ਵਾਲਾ ਪੈਮਾਨਾ ਕਹਿੰਦੇ ਹਨ।

ਨੱਚ-ਗਾਣ ਉੱਤੇ ਲਿਖਿਆ ਹੋਇਆ ਸਾਹਿਤ ਨਾਟਯ ਸ਼ਾਸਤਰ ਸਿਖਾਉਂਦਾ ਹੈ ਕਿ ਮਨੋਰੰਜਨ ਸਿਰਫ਼ ਨੱਚ-ਗਾਣ ਦੇ ਪ੍ਰਭਾਵ ਤੋਂ ਪੈਦਾ ਹੋਣਾ ਚਾਹੀਦਾ ਹੈ, ਪਰ ਇਹ ਇਸਦਾ ਮੁਢਲਾ ਟੀਚਾ ਨਹੀਂ ਹੈ। ਸੰਗੀਤ ਅਤੇ ਨ੍ਰਿਤ ਦਾ ਟੀਚਾ ਰਸ  ਦੀ ਪ੍ਰਾਪਤੀ ਹੈ, ਇਹ ਦਰਸ਼ਕਾਂ ਨੂੰ ਡੂੰਘੀ ਹਕੀਕਤ ਵੱਲ ਲੈ ਜਾਂਦਾ ਹੈ, ਜਿੱਥੇ ਉਹ ਆਤਮਕ ਅਤੇ ਨੈਤਿਕ ਪ੍ਰਸ਼ਨਾਂ ਉੱਤੇ ਹੈਰਾਨ ਹੋ ਕੇ ਆਤਮਿਕ ਸੋਚ-ਵਿਚਾਰ ਕਰਦੇ ਹਨ।

ਸ਼ਿਵ ਦੇ ਤਾਂਡਵ ਦਾ ਨਟਰਾਜ

ਸ਼ਿਵ ਦਾ ਸੱਜਾ ਪੈਰ ਰਾਖਸ਼ ਨੂੰ ਕੁਚਲ ਰਿਹਾ ਹੈ

ਇਸ ਲਈ ਹੁਣ ਇਸ਼ੁਰੀ ਨ੍ਰਿਤ ਕਿਵੇਂ ਵਿਖਾਈ ਦਿੰਦਾ ਹੈ? ਤਾੰਡਵ (ਤਾੰਡਵਮ, ਤਾੰਡਵ ਨਾਟਿਅਮ ਜਾਂ ਨਾਦਾੰਤ) ਦਿਓਤਿਆਂ ਦੇ ਨ੍ਰਿਤ ਨਾਲ ਜੁੜਿਆ ਹੋਇਆ ਹੈ। ਅਨੰਦ ਤਾੰਡਵ ਖੁਸ਼ੀ ਨਾਲ ਭਰੇ ਇੱਕ ਨ੍ਰਿਤ ਨੂੰ ਪ੍ਰਦਰਸ਼ਿਤ ਕਰਦੇ ਹਨ, ਜਦੋਂ ਕਿ ਰੁਦਰਾ ਤਾੰਡਵ ਗੁੱਸੇ ਨਾਲ ਭਰੇ ਇੱਕ ਨ੍ਰਿਤ ਨੂੰ ਪਰਗਟ ਕਰਦਾ ਹੈ। ਨਟਰਾਜ ਇਸ਼ੁਰੀ ਨ੍ਰਿਤ ਨੂੰ ਦਰਸਾਉਂਦਾ ਹੈ, ਜਿਸ ਵਿੱਚ ਸ਼ਿਵ ਸਰੀਰ ਦੀ ਆਪਣੀ ਜਾਣੀ-ਪਛਾਣੀ ਹਰਕਤਾਂ (ਨ੍ਰਿਤ ਦੇ ਰੂਪ ਵਿੱਚ ਹੱਥ ਅਤੇ ਪੈਰ ਵਿਖਾਉਂਦੇ ਹੋਏ) ਵਿੱਚ ਨ੍ਰਿਤ ਦੇ ਸੁਆਮੀ ਵਜੋਂ ਵਿਖਾਇਆ ਗਿਆ ਹੈ। ਉਸਦੀ ਸੱਜੀ ਲੱਤ ਰਾਖ਼ਸ ਅਪਸਮਾਰ ਜਾਂ ਮੁਯਾਲਕਾ ਨੂੰ ਕੁਚਲ ਰਹੀ ਹੈ। ਹਾਲਾਂਕਿ, ਉਂਗਲਾਂ ਖੱਬੇ ਪੈਰ ਦੀ ਵੱਲ ਇਸ਼ਾਰਾ ਕਰਦੀਆਂ ਹਨ, ਜਿਹੜਾ ਜ਼ਮੀਨ ਤੋਂ ਉੱਚਾ ਹੈ।

ਸ਼ਿਵ ਦੇ ਨ੍ਰਿਤ ਦੀ ਨਟਰਾਜ ਵਾਲੀ ਤਸਵੀਰ

ਉਹ ਇਸ ਵੱਲ ਇਸ਼ਾਰਾ ਕਿਉਂ ਕਰਦਾ ਹੈ?

ਕਿਉਂਕਿ ਉਸਦਾ ਉਠਾਇਆ ਹੋਇਆ ਪੈਰ, ਗੰਭੀਰਤਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਛੁਟਕਾਰੇ, ਮੋਖ  ਦਾ ਨਿਸ਼ਾਨ ਹੈ। ਜਿਵੇਂ ਕਿ ਤਮਿਲ ਲੇਖ ਉਮਈ ਉਲਖਾਮ ਦੱਸਦਾ ਹੈ:

“ਬ੍ਰਹਿਮੰਡ ਗੇਂਦ ਤੋਂ ਪੈਦਾ ਹੁੰਦਾ ਹੈ; ਆਸ ਦੇ ਹੱਥੋਂ ਸੁਰੱਖਿਆ ਆਉਂਦੀ ਹੈ; ਤਬਾਹੀ ਅੱਗ ਤੋਂ ਆਉਂਦੀ ਹੈ; ਬੁਰਿਆਈ ਨੂੰ ਮੁਯਾਲਕਾ ਰਾਖਸ਼ ਤੇ ਰੱਖੇ ਹੋਏ ਪੈਰ ਦੁਆਰਾ ਨਸ਼ਟ ਕੀਤਾ ਜਾਂਦਾ ਹੈ; ਉੱਚੀ ਉੱਠੀ ਹੋਈ ਲੱਤ ਮੁਕਤੀ ਨੂੰ ਪ੍ਰਦਾਨ ਕਰਦੀ ਹੈ….”

ਕ੍ਰਿਸ਼ਨ ਰਾਖ਼ਸ-ਸੱਪ ਕਾਲੀਆ ਦੇ ਸਿਰ ਉੱਤੇ ਨੱਚਦਾ ਹੈ

ਕਾਲੀਆ ਨਾਗ ਉੱਤੇ ਕ੍ਰਿਸ਼ਨ ਨੱਚ ਰਿਹਾ ਹੈ

ਇੱਕ ਹੋਰ ਇਸ਼ੁਰੀ ਨ੍ਰਿਤ ਕਾਲੀਆ ਸੱਪ ਉੱਤੇ ਕ੍ਰਿਸ਼ਨ ਦਾ ਹੈ। ਮਿਥਿਹਾਸਕ ਕਹਾਣੀ ਅਨੁਸਾਰ ਕਾਲੀਆ ਸੱਪ ਯਮੁਨਾ ਨਦੀ ਵਿੱਚ ਰਹਿੰਦਾ ਸੀ, ਉਥੋਂ ਉਹ ਲੋਕਾਂ ਨੂੰ ਡਰਾਉਂਦਾ ਸੀ ਅਤੇ ਆਪਣੇ ਜ਼ਹਿਰ ਨੂੰ ਸਾਰੀ ਜਮੀਨ ਉੱਤੇ ਫੈਲਾਉਂਦਾ ਸੀ।

ਜਦੋਂ ਕ੍ਰਿਸ਼ਨ ਨੇ ਨਦੀ ਵਿੱਚ ਛਾਲ ਮਾਰੀ, ਤਾਂ ਉਸਨੂੰ ਕਾਲੀਆ ਸੱਪ ਨੇ ਫੜ ਲਿਆ। ਕਾਲੀਆ ਸੱਪ ਫਿਰ ਕ੍ਰਿਸ਼ਨ ਨੂੰ ਆਪਣੀ ਕੁੰਡਲੀ ਵਿੱਚ ਫਸਾ ਲੈਂਦਾ ਹੈ, ਇਹ ਵੇਖਣ ਵਾਲਿਆਂ ਵਿੱਚ ਚਿੰਤਾ ਨੂੰ ਪੈਦਾ ਕਰਦਾ ਹੈ। ਕ੍ਰਿਸ਼ਨ ਨੇ ਅਜਿਹਾ ਹੋਣ ਦਿੱਤਾ ਸੀ, ਪਰ ਲੋਕਾਂ ਦੀ ਚਿੰਤਾ ਨੂੰ ਵੇਖਦੇ ਹੋਇਆ, ਉਸਨੇ ਉਨ੍ਹਾਂ ਨੂੰ ਭਰੋਸਾ ਦਿਵਾਉਣ ਦਾ ਫੈਸਲਾ ਕੀਤਾ। ਇਸ ਤਰ੍ਹਾਂ, ਕ੍ਰਿਸ਼ਨ ਨੇ ਸੱਪ ਦੇ ਸਿਰ ਉੱਤੇ ਛਾਲ ਮਾਰਦੇ ਹੋਇਆ, ਆਪਣੇ ਮਸ਼ਹੂਰ ਨ੍ਰਿਤ ਨੂੰ ਅਰੰਭ ਕੀਤਾ, ਇਹ ਭਗਵਾਨ ਦੀ ਲੀਲਾ (ਇਸ਼ੁਰੀ ਨਾਟਕ) ਦਾ ਨਿਸ਼ਾਨ ਸੀ, ਜਿਸ ਨੂੰ “ਅਰਾਭਤੀ” ਨ੍ਰਿਤ ਕਿਹਾ ਜਾਂਦਾ ਹੈ। ਆਪਣੀ ਤਾਲ ਵਿੱਚ ਨ੍ਰਿਤ ਕਰਦੇ ਹੋਏ ਕ੍ਰਿਸ਼ਨ ਨੇ ਉਸਦੇ ਹਰ ਇੱਕ ਫਨ ਦੇ ਉੱਤੇ ਨੱਚਦੇ ਹਇਆ ਕਾਲੀਆ ਨੂੰ ਹਰਾ ਦਿੱਤਾ।

ਸਲੀਬ – ਸੱਪ ਦੇ ਸਿਰ ਉੱਤੇ ਸੁਰ ਤਾਲ ਨਾਲ ਕੀਤਾ ਹੋਇਆ ਇੱਕ ਨ੍ਰਿਤ

ਇੰਜੀਲ ਵਿੱਚ ਮੁਨਾਦੀ ਕੀਤੀ ਗਈ ਹੈ ਕਿ ਯਿਸੂ ਦਾ ਸਲੀਬ ਦਿੱਤਾ ਜਾਣਾ ਅਤੇ ਜੀ ਉੱਠਣਾ ਠੀਕ ਉਸੇ ਤਰ੍ਹਾਂ ਸੱਪ ਨੂੰ ਹਰਾਉਣ ਲਈ ਉਸਦਾ ਪਰਮੇਸ਼ੁਰ ਦਾ ਨ੍ਰਿਤ ਸੀ। ਇਹ ਦੋਵੇਂ ਅਨੰਦ ਦਾ ਤਾੰਡਵ ਅਤੇ ਰੁਦਰਾ ਦਾ ਤਾੰਡਵ ਸੀ, ਇਸ ਨ੍ਰਿਤ ਨੇ ਪ੍ਰਭੁ ਪਰਮੇਸ਼ੁਰ ਵਿੱਚ ਦੋਵੇਂ ਖੁਸ਼ੀ ਅਤੇ ਗੁੱਸੇ ਨੂੰ ਪੈਦਾ ਕੀਤਾ। ਅਸੀਂ ਇਸਨੂੰ ਮਨੁੱਖੀ ਇਤਿਹਾਸ ਦੇ ਠੀਕ ਅਰੰਭ ਵਿੱਚ ਹੀ ਵੇਖਦੇ ਹਾਂ, ਜਦੋਂ ਆਦਮ, ਪਹਿਲੇ ਮਨੂੰ ਨੇ ਸੱਪ ਅੱਗੇ ਗੋਡੇ ਟੇਕ ਦਿੱਤੇ ਸਨ। ਪਰਮੇਸ਼ੁਰ (ਵੇਰਵਾ ਇੱਥੇ ਦਿੱਤਾ ਗਿਆ ਹੈ) ਨੇ ਸੱਪ ਨੂੰ ਕਿਹਾ ਸੀ

ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।।

ਉਤਪਤ 3:15
ਇੱਕ ਇਸਤ੍ਰੀ ਦੀ ਸੰਤਾਨ ਸੱਪ ਦੇ ਸਿਰ ਨੂੰ ਕੁਚਲ ਦਵੇਗੀ

ਇਸ ਤਰ੍ਹਾਂ, ਇਸ ਨਾਟਕ ਨੇ ਸੱਪ ਅਤੇ ਸੰਤਾਨ ਜਾਂ ਇਸਤ੍ਰੀ ਦੇ ਕੁਲ ਵਿੱਚਕਾਰ ਟਕਰਾਓ ਨੂੰ ਪਹਿਲਾਂ ਤੋਂ ਹੀ ਦੱਸ ਦਿੱਤਾ। ਇਹ ਸੰਤਾਨ ਯਿਸੂ ਸੀ ਅਤੇ ਉਨ੍ਹਾਂ ਦੇ ਸੰਘਰਸ਼ ਦੀ ਟੀਸੀ ਸਲੀਬ ਸੀ। ਜਿਵੇਂ ਕ੍ਰਿਸ਼ਨ ਨੇ ਕਾਲੀਆ ਨੂੰ ਡੰਗ ਮਾਰਨ ਦਾ ਹੁਕਮ ਦਿੱਤਾ ਸੀ, ਠੀਕ ਉਸੇ ਤਰ੍ਹਾਂ ਯਿਸੂ ਨੇ ਸੱਪ ਨੂੰ ਉਸਨੂੰ ਮਾਰਨ ਲਈ ਪ੍ਰਵਾਨਗੀ ਦਿੱਤੀ, ਕਿਉਂਕਿ ਉਸਨੂੰ ਅਖੀਰ ਵਿੱਚ ਆਪਣੀ ਜਿੱਤ ਦਾ ਪੂਰਾ ਭਰੋਸਾ ਸੀ। ਜਿਵੇਂ ਸ਼ਿਵ ਨੇ ਮੋਖ ਅਰਥਾਤ ਛੁਟਕਾਰੇ ਵੱਲ ਇਸ਼ਾਰਾ ਕਰਦੇ ਹੋਇਆ ਅਪਸਮਾਰ ਨੂੰ ਕੁਚਲ ਦਿੱਤਾ ਸੀ, ਯਿਸੂ ਨੇ ਸੱਪ ਨੂੰ ਆਪਣੇ ਪੈਰ ਨਾਲ ਕੁਚਲ ਦਿੱਤਾ ਅਤੇ ਜੀਵਨ ਦੇ ਰਾਹ ਨੂੰ ਪੱਧਰਾ ਕੀਤਾ। ਬਾਈਬਲ ਉਸਦੀ ਜਿੱਤ ਅਤੇ ਸਾਡੇ ਲਈ ਜੀਵਨ ਨੂੰ ਜੀਉਣ ਦੇ ਢੰਗ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ:

13ਅਤੇ ਉਸ ਨੇ ਤੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮੋਏ ਹੋਏ ਸਾਓ ਉਹ ਦੇ ਨਾਲ ਜਿਵਾਲਿਆ ਕਿਉਂ ਜੋ ਉਸ ਨੇ ਸਾਡੇ ਸਾਰੇ ਅਪਰਾਧ ਸਾਨੂੰ ਮਾਫ਼ ਕੀਤੇ 14ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਉਸ ਨੇ ਮੇਸ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ 15ਉਹ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਗੱਲੋਂ ਲਾਹ ਕੇ ਅਤੇ ਉਸੇ ਦੇ ਦੁਆਰਾ ਓਹਨਾਂ ਨੂੰ ਫਤਹ ਕਰ ਕੇ ਖੁੱਲਮਖੁੱਲਾ ਤਮਾਸ਼ਾ ਬਣਾਇਆ।।

ਕੁਲੁੱਸੀਆਂ 2:13-15

ਉਨ੍ਹਾਂ ਦਾ ਸੰਘਰਸ਼ ‘ਸੱਤ’ ਅਤੇ ‘ਤਿੰਨ’ ਦੇ ਇੱਕ ਸੁਰ-ਤਾਲ ਵਾਲੇ ਨ੍ਰਿਤ ਵਿੱਚ ਸਾਡੇ ਅੱਗੇ ਖੁੱਲਦਾ ਚਲਿਆ ਜਾਂਦਾ ਹੈ, ਜਿਸਨੂੰ ਸਰਿਸ਼ਟੀ ਦੁਆਰਾ ਯਿਸੂ ਦੇ ਅਖੀਰਲੇ ਹਫ਼ਤੇ ਵਿੱਚ ਵੇਖਿਆ ਜਾਂਦਾ ਹੈ।

ਪਰਮੇਸ਼ੁਰ ਦੇ ਸਰਬ-ਗਿਆਨ ਇਬਰਾਨੀ ਵੇਦਾਂ ਦੇ ਅਰੰਭ ਤੋਂ ਹੀ ਪ੍ਰਗਟ ਕੀਤਾ ਗਿਆ ਹੈ

ਸਾਰੀਆਂ ਪਵਿੱਤਰ ਪੁਸਤਕਾਂ (ਸੰਸਕ੍ਰਿਤ ਅਤੇ ਇਬਰਾਨੀ ਵੇਦ, ਇੰਜੀਲ) ਵਿੱਚ ਸਿਰਫ਼ ਦੋ  ਹਫ਼ਤੇ ਹੀ ਅਜਿਹੇ ਮਿਲਦੇ ਹਨ ਜਿਸ ਵਿੱਚ ਆਉਣ ਵਾਲੇ ਹਰ ਦਿਨ ਦੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ। ਇਸ ਕਿਸਮ ਦਾ ਪਹਿਲਾ ਹਫ਼ਤਾ ਇਬਰਾਨੀ ਵੇਦਾਂ ਦੇ ਅਰੰਭ ਵਿੱਚ ਦਰਜ਼ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਨੇ ਸਭ ਕੁੱਝ ਨੂੰ ਕਿਵੇਂ ਬਣਾਇਆ।

ਦੂਜਾ ਹਫ਼ਤਾ ਯਿਸੂ ਦੇ ਜੀਉਣ ਦਾ ਅਖੀਰਲਾ ਹਫ਼ਤਾ ਹੈ, ਜਿਸ ਵਿੱਚ ਰੋਜ਼ਾਨਾ ਦੀਆਂ ਘਟਨਾਵਾਂ ਦਰਜ਼ ਕੀਤੀਆਂ ਗਈਆਂ ਹਨ। ਸਾਨੂੰ ਇੱਕ ਪੂਰਾ ਹਫ਼ਤਾ ਕਿਸੇ ਵੀ ਹੋਰ ਰਿਸ਼ੀ, ਮੁਨੀ ਜਾਂ ਪੈਗੰਬਰ ਦੇ ਸੰਬੰਧ ਵਿੱਚ ਰੋਜ਼ਾਨਾ ਦੇ ਕੰਮਾਂ ਨਾਲ ਸੰਬੰਧਿਤ ਨਹੀਂ ਮਿਲਦਾ ਹੈ। ਇਬਰਾਨੀ ਵੇਦਾਂ ਵਿੱਚ ਰਚੀ ਗਈ ਸਰਿਸ਼ਟੀ ਦੀ ਘਟਨਾ ਤੋਂ ਸੰਬੰਧਿਤ ਵੇਰਵਾ ਇੱਥੇ ਦਿੱਤਾ ਗਿਆ ਹੈ। ਅਸੀਂ ਯਿਸੂ ਦੇ ਜੀਵਨ ਦੇ ਅਖੀਰਲੇ ਹਫ਼ਤੇ ਵਿੱਚ ਵਾਪਰਨ ਵਾਲੀਆਂ ਰੋਜਾਨਾ ਦੀਆਂ ਘਟਨਾਵਾਂ ਨੂੰ ਵੇਖਿਆ ਹੈ, ਅਤੇ ਹੇਠਾਂ ਦਿੱਤੀ ਗਈ ਸਾਰਣੀ ਇਨ੍ਹਾਂ ਦੋ ਹਫਤਿਆਂ ਵਿੱਚ ਇੱਕ ਦੂਏ ਦੇ ਨਾਲ ਚਲਦੀਆਂ ਹੋਈਆਂ ਘਟਨਾਵਾਂ ਨੂੰ ਨਾਲ-ਨਾਲ ਦਰਸਾਉਂਦੀ ਹੈ। ਸ਼ੁਭ ਨੰਬਰ ‘ਸੱਤ’, ਜਿਹੜਾ ਇੱਕ ਹਫ਼ਤੇ ਦੀ ਰਚਨਾ ਕਰਦਾ ਹੈ, ਇਸ ਤਰ੍ਹਾਂ ਮਾਪਣ ਦੀ ਇਕਾਈ ਜਾਂ ਸਮਾਂ ਹੁੰਦਾ ਹੈ, ਜਿਸਨੂੰ ਸਿਰਜਣਹਾਰ ਪਰਮੇਸ਼ੁਰ ਨੇ ਆਪਣੇ ਸੁਰ-ਤਾਲ ਦੇ ਲਈ ਮਾਪਣ ਦੀ ਮੁੱਢਲਈ ਇਕਾਈ ਬਣਾਇਆ।

ਹਫ਼ਤੇ ਦਾ ਦਿਨਸਰਿਸ਼ਟੀ ਰਚਨਾ ਦਾ ਹਫ਼ਤਾਯਿਸੂ ਦੇ ਜੀਵਨ ਦਾ ਅਖੀਰਲਾ ਹਫ਼ਤਾ
ਦਿਨ 1ਚਾਰੇ ਪਾਸੇ ਅਨ੍ਹੇਰੇ ਵਿੱਚ ਪਰਮੇਸ਼ੁਰ ਕਹਿੰਦਾ ਹੈ, ਚਾਨਣ ਹੋਵੇ ਅਤੇ ਅਨ੍ਹੇਰੇ ਵਿੱਚ ਚਾਨਣ ਹੋ ਗਿਆਯਿਸੂ ਨੇ ਕਿਹਾ “ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ …” ਅਨ੍ਹੇਰੇ ਵਿੱਚ ਚਾਨਣ ਹੈ
ਦਿਨ 22 ਪਰਮੇਸ਼ੁਰ ਧਰਤੀ ਨੂੰ ਅਕਾਸ਼ ਅਰਥਾਤ ਸੁਰਗ ਤੋਂ ਵੱਖ ਕਰਦਾ ਹੈਯਿਸੂ ਮੰਦਰ ਨੂੰ ਪ੍ਰਾਰਥਨਾ ਦੀ ਥਾਂਈਂ ਵਜੋਂ ਸਾਫ ਕਰਦਾ ਹੈ ਜਿਸਦਾ ਸਿੱਟਾ ਧਰਤੀ ਨੂੰ ਸੁਰਗ ਤੋਂ ਵੱਖਰਾ ਕਰਨਾ ਹੈ
ਦਿਨ 3ਪਰਮੇਸ਼ੁਰ ਬੋਲਦਾ ਹੈ ਸਿੱਟੇ ਵਜੋਂ ਧਰਤੀ ਸਮੁੰਦਰ ਵਿੱਚੋਂ ਬਾਹਰ ਆਉਂਦੀ ਹੈ। ਯਿਸੂ ਉਸ ਵਿਸ਼ਵਾਸ ਦੀ ਗੱਲ ਕਰਦਾ ਹੈ ਜਿਸਦੇ ਦੁਆਰਾ ਪਹਾੜ ਸਮੁੰਦਰ ਵਿੱਚ ਚੱਲਿਆ ਜਾਂਦਾ ਹੈ।
 ਪਰਮੇਸ਼ੁਰ ਫਿਰ ਦੁਬਾਰਾ ਬੋਲਦਾ ਹੈ ਧਰਤੀ ਤੋਂ ਪੌਦ ਪੁੰਗਰੇ ਅਤੇ ਹਰਿਆਲੀ ਪੈਦਾ ਹੋ ਗਈ।ਯਿਸੂ ਨੇ ਇੱਕ ਸਰਾਪ ਦਿੱਤਾ ਅਤੇ ਬਿਰਛ ਸੁੱਕ ਗਿਆ।
ਦਿਨ 4ਪਰਮੇਸ਼ੁਰ ਬੋਲਿਆ ਅਕਾਸ਼ ਦੇ ਅੰਬਰ ਵਿੱਚ ਜੋਤ ਹੋਵੇ ਅਤੇ ਸੂਰਜ, ਚੰਦਰਮਾ ਅਤੇ ਤਾਰੇ ਅੰਬਰ ਵਿੱਚ ਚਮਕਣ ਲੱਗਦੇ ਹਨ।ਯਿਸੂ ਆਪਣੀ ਵਾਪਸੀ ਦੇ ਨਿਸ਼ਾਨ ਬਾਰੇ ਬੋਲਦਾ ਹੈ – ਸੂਰਜ, ਚੰਦ ਅਤੇ ਤਾਰੇ ਅਨ੍ਹੇਰੇ ਹੋ ਜਾਣਗੇ।
ਦਿਨ 5ਪਰਮੇਸ਼ੁਰ ਡਾਇਨੋਸੌਰ ਸੱਪ, ਜਾਂ ਅਜਗਰ ਸਣੇ ਉਡਣ ਵਾਲੇ ਜਾਨਵਰਾਂ ਦੀ ਸਿਰਜਣਾ ਕਰਦਾ ਹੈ।ਸ਼ਤਾਨ, ਵੱਡਾ ਅਜਗਰ, ਮਸੀਹ ਉੱਤੇ ਹਮਲਾ ਕਰਨ ਲਈ ਅੱਗੇ ਵੱਧਦਾ ਹੈ
ਦਿਨ 6ਪਰਮੇਸ਼ੁਰ ਬੋਲਦਾ ਹੈ ਅਤੇ ਧਰਤੀ ਉੱਤੇ ਤੁਰਣ ਵਾਲੇ ਜਾਨਵਰਾਂ ਦੀ ਸਿਰਜਣਾ ਹੋ ਜਾਂਦੀ ਹੈ।ਹੈਕਲ ਵਿੱਚ ਪਸਾਹ ਦੇ ਲੇਲੇ ਮਾਰੇ ਜਾਂਦੇ ਹਨ।
 ਯਹੋਵਾਹ ਪਰਮੇਸ਼ੁਰਆਦਮੀ ਦੀ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆਆਦਮ ਨੇ ਸਾਹ ਲੈਣਾ ਅਰੰਭ ਕੀਤਾ“ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ।” (ਮਰਕੁਸ 15:37)
 ਪਰਮੇਸ਼ੁਰ ਆਦਮ ਨੂੰ ਬਾਗ਼ ਵਿੱਚ ਰੱਖਦਾ ਹੈਯਿਸੂ ਅਜਾਦੀ ਨਾਲ ਬਾਗ਼ ਵਿੱਚ ਦਾਖਲ ਹੁੰਦਾ ਹੈ
 ਆਦਮ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸਰਾਪ ਦੇ ਨਾਲ ਭਲੇ ਅਤੇ ਬੁਰੇ ਦੇ ਗਿਆਨ ਦੇ ਬਿਰਛ ਤੋਂ ਦੂਰ ਰਹੇ।ਯਿਸੂ ਨੂੰ ਰੁੱਖ ਉੱਤੇ ਟੰਗ ਦਿੱਤਾ ਗਿਆ ਅਤੇ ਉਹ ਸਰਾਪੀ ਹੋਇਆ  (ਗਲਾਤੀਆਂ 3:13 – ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਭਈ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ)
 ਆਦਮ ਲਈ ਕੋਈ ਵੀ ਜਾਨਵਰ ਢੁੱਕਵਾਂ ਨਹੀਂ ਮਿਲਿਆ। ਇੱਕ ਵਿਅਕਤੀ ਦੀ ਲੋੜ ਸੀ।ਪਸਾਹ ਦੇ ਜਾਨਵਰਾਂ ਦੀਆਂ ਬਲੀਆਂ ਕਾਫ਼ੀ ਨਹੀਂ ਸਨ। ਇੱਕ ਵਿਅਕਤੀ ਦੀ ਲੋੜ ਸੀ।  (ਇਬਰਾਨੀਆਂ10:4-5 – ਕਿਉਂ ਜੋ ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, – ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ ।)
 ਪਰਮੇਸ਼ੁਰ ਆਦਮ ਨੂੰ ਡੂੰਘੀ ਨੀਂਦ ਵਿੱਚ ਪਾ ਦਿੰਦਾ ਹੈਯਿਸੂ ਮੌਤ ਦੀ ਨੀਂਦ ਵਿੱਚ ਦਾਖਲ ਹੁੰਦਾ ਹੈ
 ਪਰਮੇਸ਼ੁਰ ਆਦਮ ਦੀ ਪਸਲੀ ਨੂੰ ਮਾਰਦਾ ਹੈ ਜਿਸ ਤੋ ਉਹ ਆਦਮ ਦੀ ਲਾੜੀ ਬਣਾਉਂਦਾ ਹੈਯਿਸੂ ਨੇ ਪੱਸਲੀ ਨੂੰ ਵਿਨ੍ਹਿਆ ਗਿਆ। ਆਪਣੇ ਬਲੀਦਾਨ ਦੇ ਨਾਲ, ਯਿਸੂ ਨੇ ਆਪਣੀ ਲਾੜ੍ਹੀ ਨੂੰ ਜਿੱਤ ਲਿਆ, ਜੋ ਉਸ ਦੀ ਸੀ। (ਪਰਕਾਸ਼ ਦੀ ਪੋਥੀ 21:9- ਜਿਨ੍ਹਾਂ ਸੱਤਾਂ ਦੂਤਾਂ ਕੋਲ ਓਹ ਸੱਤ ਕਟੋਰੇ ਸਨ ਅਤੇ ਜਿਹੜੇ ਛੇਕੜਲੀਆਂ ਸੱਤ ਬਵਾਂ ਨੂੰ ਲਏ ਹੋਏ ਸਨ ਓਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।)
Day 7ਪਰਮੇਸ਼ੁਰ ਕੰਮ ਤੋਂ ਅਰਾਮ ਕਰਦਾ ਹੈ।ਯਿਸੂ ਮੌਤ ਵਿੱਚ ਅਰਾਮ ਕਰਦਾ ਹੈ।

ਸਰਿਸ਼ਟੀ ਦਾ ਅਖੀਰਲਾ ਹਫ਼ਤਾ ਯਿਸੂ ਦੇ ਜੀਵਨ ਦੇ ਅਖੀਰਲੇ ਹਫ਼ਤੇ ਦੇ ਨਾਲ ਸੁਰ-ਤਾਲ ਵਿੱਚ

ਯਿਸੂ ਨਾਲ ਨ੍ਰਿਤ ਕਰਦਾ ਹੋਇਆ ਆਦਮ ਦਾ 6 ਵਾਂ ਦਿਨ

ਇਨ੍ਹਾਂ ਦੋ ਹਫਤਿਆਂ ਦੇ ਹਰ ਇੱਕ ਦਿਨ ਦੀਆਂ ਘਟਨਾਵਾਂ ਆਪਸ ਵਿੱਚ ਇੱਕ ਦੂਏ ਦੇ ਨਾਲ ਇੱਕੋ ਸੁਰ-ਤਾਲ ਵਿੱਚ ਮੇਲ ਖਾਂਦੀਆਂ ਹਨ। ਇਨ੍ਹਾਂ ਦੋਵਾਂ ਦੇ 7ਵੇਂ ਦਿਨਾਂ ਦੇ ਚੱਕਰ ਦੇ ਅੰਤ ਵਿੱਚ, ਨਵੇਂ ਜੀਉਣ ਦੇ ਪਹਿਲਾ ਫਲ ਪੁੰਗਰਣ ਲਈ ਤਿਆਰ ਹੈ ਅਤੇ ਇੱਕ ਨਵੀਂ ਸਿਰਜਨਾ ਵਿੱਚ ਵੱਧਣ ਲਈ ਤਿਆਰ ਹੈ। ਇਸ ਤਰ੍ਹਾਂ ਆਦਮ ਅਤੇ ਯਿਸੂ ਇਕੱਠੇ ਮਿਲਕੇ ਨ੍ਰਿਤ ਕਰਦੇ ਹੋਏ, ਅਤੇ ਇੱਕ ਸੁਰ ਵਾਲਾ ਨਾਟਕ ਤਿਆਰ ਕਰ ਰਹੇ ਹਨ।

ਬਾਈਬਲ ਆਦਮ ਦੇ ਬਾਰੇ ਇੰਝ ਕਹਿੰਦੀ ਹੈ ਕਿ

…ਆਦਮ ਆਉਣ ਵਾਲੇ ਦਾ ਨਮੂਨਾ ਸੀ।

ਰੋਮੀਆਂ 5:14

ਅਤੇ

21ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ 22ਜਿਸ ਤਰ੍ਹਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।

1 ਕੁਰਿੰਥੀਆਂ 15:21-22

ਇਨ੍ਹਾਂ ਦੋ ਹਫਤਿਆਂ ਦੀ ਤੁਲਨਾ ਕਰਦੇ ਹੋਏ, ਅਸੀਂ ਵੇਖਦੇ ਹਾਂ ਕਿ ਆਦਮ ਨੇ ਯਿਸੂ ਵੱਲੋਂ ਰਾਸ  ਪੈਦਾ ਕਰਨ ਲਈ ਨਮੂਨਾ ਨੂੰ ਨਾਟਕ ਵਜੋਂ ਪੇਸ਼ ਕੀਤਾ ਹੈ। ਕੀ ਸੰਸਾਰ ਨੂੰ ਬਣਾਉਣ ਲਈ ਪਰਮੇਸ਼ੁਰ ਨੂੰ ਛੇ ਦਿਨਾਂ ਦੀ ਲੋੜ ਸੀ? ਕੀ ਉਹ ਇੱਕ ਸ਼ਬਦ ਦੇ ਨਾਲ ਸਭ ਕੁੱਝ ਨਹੀਂ ਬਣਾ ਸੱਕਦਾ ਸੀ? ਫਿਰ ਉਸਨੇ ਸਰਿਸ਼ਟੀ ਨੂੰ ਉਸ ਲੜੀ ਵਿੱਚ ਕਿਉਂ ਬਣਾਇਆ ਜਿਸ ਵਿੱਚ ਅਸੀਂ ਉਸਨੂੰ ਵੇਖਦੇ ਹਾਂ? ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕਿਉਂ ਕੀਤਾ ਕਿਉਂਕਿ ਉਹ ਥੱਕ ਨਹੀਂ ਸੱਕਦਾ ਹੈ? ਉਸਨੇ ਸਭ ਕੁੱਝ ਨੂੰ ਸਮੇਂ ਸਿਰ ਅਤੇ ਢਬ ਸਿਰ ਬਣਾਇਆ ਹੈ ਤਾਂ ਜੋ ਸ੍ਰਿਸ਼ਟੀ ਦਾ ਪਹਿਲਾ ਹਫ਼ਤਾ ਹੀ ਯਿਸੂ ਦੇ ਅਖੀਰਲੇ ਹਫਤੇ ਨੂੰ ਪਹਿਲਾਂ ਤੋਂ ਹੀ ਵਿਖਾ ਦਵੇ।

ਇਹ ਖਾਸ ਤੌਰ ‘ਤੇ 6ਵੇਂ ਦਿਨ ਲਈ ਸੱਚ ਹੈ। ਅਸੀਂ ਵਰਤੇ ਗਏ ਸ਼ਬਦਾਂ ਦੀ ਸਿੱਧੀ ਸਮਮਿਤੀ ਨੂੰ ਵੇਖਦੇ ਹਾਂ। ਉਦਾਹਰਣ ਵਜੋਂ, ਇੰਜੀਲ ਸਿਰਫ਼ ਇਹ ਕਹਿਣ ਦੀ ਬਜਾਏ ਕਿ ‘ਯਿਸੂ ਮਰ ਗਿਆ’, ਇੰਝ ਕਹਿੰਦੀ ਹੈ ਕਿ ਉਸਨੇ ਆਪਣਾ ‘ਆਖਰੀਲਾ ਸਾਹ’ ਲਿਆ, ਇਹ ਆਦਮ ਦੇ ਨਮੂਨੇ ਦੇ ਬਿਲਕੁਲ ਉਲਟ ਹੈ, ਜਿਸਨੇ ‘ਜੀਵਨ ਦਾ ਸਾਹ’ ਲਿਆ ਸੀ। ਸਮੇਂ ਦੇ ਅਰੰਭ ਵਿੱਚ ਹੀ ਅਜਿਹੇ ਨਮੂਨੇ ਦਾ ਪੇਸ਼ ਕੀਤਾ ਜਾਣਾ ਸਮੇਂ ਦੇ ਵਿਸਥਾਰ ਅਤੇ ਸੰਸਾਰ ਦਾ ਪਹਿਲਾਂ ਤੋਂ ਹੀ ਗਿਆਨ ਹੋਣ ਦੇ ਵਿੱਖੇ ਦੱਸਦਾ ਹੈ। ਸੰਖੇਪ ਵਿੱਚ, ਇਹ ਇੱਕ ਇਸ਼ੁਰੀ ਨ੍ਰਿਤ ਹੈ।

‘ਤਿੰਨ’ ਦੀ ਸੁਰ ਤਾਲ ਉੱਤੇ ਨ੍ਰਿਤ ਕਰਨਾ

ਨੰਬਰ ਤਿੰਨ ਨੂੰ ਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਤ੍ਰਿਹ ਰਤਮ  ਨੂੰ ਪਰਗਟ ਕਰਦਾ ਹੈ, ਸੁਰ-ਤਾਲ ਵਿੱਚ ਢਬ ਸਿਰ ਹੋਣਾ ਅਤੇ ਸਮਾਂ ਦੀ ਪਾਬੰਦੀ ਸ੍ਰਿਸ਼ਟੀ ਨੂੰ ਆਪਣੇ ਆਪ ਵਿਚ ਕਾਇਮ ਰੱਖਦੀ ਹੈ। ਰਤਮ ਸਾਰੀ ਸ੍ਰਿਸ਼ਟੀ ਵਿੱਚ ਕੰਬਣੀ ਪਾਉਣ ਵਾਲੀ ਮੁੱਢਲੀ ਤਾਲ ਹੈ। ਇਸ ਲਈ, ਇਹ ਸਮੇਂ ਅਤੇ ਘਟਨਾਵਾਂ ਦੇ ਹੌਲੀ ਹੌਲੀ ਹੋਣ ਵਾਲੇ ਵਿਕਾਸ ਦੇ ਰੂਪ ਵਿੱਚ ਆਪਣੇ ਆਪ ਨੂੰ ਕਈ ਤਰੀਕਿਆਂ ਨਾਲ ਪਰਗਟ ਕਰਦਾ ਹੈ।

ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਉਹੀ ਸਮਾਂ ਹੈ, ਜਿਹੜਾ ਸਰਿਸ਼ਟੀ ਦੇ ਪਹਿਲੇ 3 ਦਿਨਾਂ ਅਤੇ ਯਿਸੂ ਦੀ ਮੌਤ ਦੇ ਤਿੰਨ ਦਿਨਾਂ ਦੇ ਵਿੱਚਕਾਰ ਮਿਲਦਾ ਹੈ। ਹੇਠਾਂ ਦਿੱਤੀ ਗਈ ਸਾਰਣੀ ਇਸ ਨਮੂਨੇ ‘ਤੇ ਰੋਸ਼ਨੀ ਪਾਉਂਦੀ ਹੈ।

 ਸਰਿਸ਼ਟੀ ਰਚਨਾ ਦਾ ਹਫ਼ਤਾਮੌਤ ਦੇ ਦਿਨਾਂ ਵਿੱਚ ਯਿਸੂ ਦੇ ਦਿਨ
ਦਿਨ 1 ਅਤੇ ਸ਼ੁਭ ਸ਼ੁਕਰਵਾਰਚਾਰੇ ਪਾਸੇ ਅਨ੍ਹੇਰੇ ਵਿੱਚ ਪਰਮੇਸ਼ੁਰ ਕਹਿੰਦਾ ਹੈ, ਚਾਨਣ ਹੋਵੇ ਅਤੇ ਅਨ੍ਹੇਰੇ ਵਿੱਚ ਚਾਨਣ ਹੋ ਗਿਆਦਿਨ ਅਨ੍ਹੇਰੇ ਨਾਲ ਘਿਰੇ ਚਾਨਣ (ਯਿਸੂ) ਨਾਲ ਅਰੰਬ ਹੁੰਦਾ ਹੈ. ਉਸ ਦੀ ਮੌਤ ਤੇ ਚਾਨਣ ਬੁਝ ਗਿਆ ਅਤੇ ਗ੍ਰਹਿਣ ਲੱਗਣ ਦੇ ਕਾਰਨ ਸੰਸਾਰ ਹਨੇਰਾ ਹੋ ਗਿਆ.
ਦਿਨ 2 ਅਤੇ ਸਬਤ ਦਾ ਅਰਾਮ Restਪਰਮੇਸ਼ੁਰ ਧਰਤੀ ਨੂੰ ਅਕਾਸ਼ ਅਰਥਾਤ ਸੁਰਗ ਤੋਂ ਅਕਾਸ਼ ਨੂੰ ਧਰਤੀ ਤੋਂ ਅੱਡ ਕਰਦੇ ਹੋਏ ਵੱਖ ਕਰਦਾ ਹੈਜਦੋਂ ਉਸ ਦਾ ਸਰੀਰ ਅਰਾਮ ਕਰਦਾ ਹੈ, ਯਿਸੂ ਦੀ ਆਤਮਾ ਧਰਤੀ ਦੇ ਹੇਠਾਂ ਕੈਦ ਵਿੱਚ ਮਰੇ ਹੋਏ ਲੋਕਾਂ ਨੂੰ ਸਵਰਗ ਤੀਕੁਰ ਜਾਣ ਲਈ ਆਜ਼ਾਦ ਕਰਦੀ ਹੈ।
ਦਿਨ 3 ਅਤੇ ਜੀ ਉੱਠਣਾ ਦਾ ਪਹਿਲਾ ਫਲਪਰਮੇਸ਼ੁਰ ਬੋਲਦਾ ਹੈ ਧਰਤੀ ਤੋਂ ਪੌਦ ਪੁੰਗਰੇ ਅਤੇ ਹਰਿਆਲੀ ਪੈਦਾ ਹੋ ਗਈ।ਜਿਹੜੀ ਸੰਤਾਨ ਮਰੀ ਉਹ ਨਵੇਂ ਜੀਵਨ ਨੂੰ ਲਿਆਉਂਦੀ ਹੈ, ਇਹ ਉਨ੍ਹਾਂ ਸਾਰਿਆਂ ਲਈ ਉਪਲਬਧ ਹੈ ਜਿਹੜੇ ਇਸ ਨੂੰ ਹਾਸਲ ਕਰਨਗੇ।

ਇਸ ਤਰ੍ਹਾਂ ਪਰਮੇਸ਼ੁਰ ਇੱਕ ਮੁੱਖ ਸੁਰ-ਤਾਲ (ਸੱਤ ਦਿਨਾਂ ਦੁਆਰਾ) ਅਤੇ ਇੱਕ ਛੋਟੀ ਸੁਰ-ਤਾਲ (ਤਿੰਨ ਦਿਨਾਂ ਦੁਆਰਾ) ਵਿੱਚ ਨੱਚਦਾ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਨ੍ਰਿਤਕ ਆਪਣੇ ਸਰੀਰ ਨੂੰ ਵੱਖੋ-ਵੱਖਰੇ ਟੱਪਿਆਂ ਵਿੱਚ ਘੁੰਮਾਉਂਦੇ ਹਨ।

ਇਸ ਤੋਂ ਬਾਅਦ ਵਾਲੀਆਂ ਸਰੀਰਕ ਹਰਕਤਾਂ

ਇਬਰਾਨੀ ਵੇਦਾਂ ਨੇ ਯਿਸੂ ਦੇ ਆਉਣ ਦੀਆਂ ਖ਼ਾਸ ਘਟਨਾਵਾਂ ਅਤੇ ਤਿਉਹਾਰਾਂ ਨੂੰ ਦਰਜ਼ ਕੀਤਾ ਹੈ। ਪਰਮੇਸ਼ੁਰ ਨੇ ਇੰਨ੍ਹਾਂ ਨੂੰ ਸਾਨੂੰ ਇਸ ਲਈ ਦਿੱਤਾ ਤਾਂ ਜੋ ਅਸੀਂ ਜਾਣ ਸਕੀਏ ਕਿ ਇਹ ਇਨਸਾਨ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਖੇਡ ਸੀ। ਯਿਸੂ ਦੇ ਇਸ ਧਰਤੀ ਉੱਤੇ ਬਤੀਤ ਕੀਤੇ ਗਏ ਜੀਓਣ ਤੋਂ ਸੈਂਕੜੇ ਸਾਲ ਪਹਿਲਾਂ ਦਰਜ਼ ਇਨ੍ਹਾਂ ਵੱਡੀਆਂ ਨਿਸ਼ਾਨਾਂ ਦੇ ਸੰਬੰਧ ਨਾਲ ਹੇਠਾਂ ਦਿੱਤੀ ਸਾਰਣੀ ਕੁੱਝ ਕੂ ਦੇ ਸੰਖੇਪ ਨੂੰ ਦੱਸਦੀ ਹੈ।

ਇਬਰਾਨੀ ਵੇਦਇਹ ਯਿਸੂ ਦੇ ਆਉਣ ਨੂੰ ਕਿਵੇਂ ਪ੍ਰੇਰਦਾ ਹੈ
ਆਦਮ ਦੀ ਨਿਸ਼ਾਨੀਪਰਮੇਸ਼ੁਰ ਨੇ ਸੱਪ ਦਾ ਨਿਆਉਂ ਕੀਤਾ ਅਤੇ ਐਲਾਨ ਕੀਤਾ ਕਿ ਆਉਣ ਵਾਲੀ ਸੰਤਾਨ ਸੱਪ ਦੇ ਸਿਰ ਨੂੰ ਕੁਚਲ ਦੇਵਗੀ।
ਨੂਹ ਵੱਡੀ ਜਲ-ਪਰਲੋ ਤੋਂ ਬਚ ਗਿਆ ਸੀਬਲੀਦਾਨ ਚੜ੍ਹਾਏ ਗਏ ਜਿਹੜੇ ਯਿਸੂ ਦੇ ਆਉਣ ਵਾਲੇ ਬਲੀਦਾਨ ਵੱਲ ਇਸ਼ਾਰਾ ਕਰ ਰਹੇ ਸਨ।
ਅਬਰਾਹਾਮ ਦੇ ਬਲੀਦਾਨ ਦਾ ਨਿਸ਼ਾਨਅਬਰਾਹਾਮ ਦਾ ਚੜ੍ਹਾਇਆ ਗਿਆ ਬਲੀਦਾਨ ਉਸੇ ਪਹਾੜੀ ਦੀ ਉਹੋ ਥਾਂ ਸੀ ਜਿੱਥੇ ਹਜ਼ਾਰਾਂ ਸਾਲ ਬਾਅਦ ਯਿਸੂ ਦੀ ਬਲੀ ਦਿੱਤੀ ਜਾਏਗੀ। ਅਖੀਰਲੇ ਪਲ ਵਿੱਚ ਲੇਲਾ ਦਿੱਤਾ ਗਿਆ ਸਿੱਟੇ ਵੱਜੋਂ ਪੁੱਤਰ ਜੀਉਂਦਾ ਰਿਹਾ, ਜਿਹੜਾ ਇਹ ਦਰਸਾਉਂਦਾ ਹੈ ਕਿ ਕਿਵੇਂ ਯਿਸੂ ‘ਪਰਮੇਸ਼ੁਰ ਦਾ ਲੇਲਾ’ ਆਪਣੇ ਆਪ ਨੂੰ ਬਲੀਦਾਨ ਕਰੇਗਾ ਤਾਂਕਿ ਅਸੀਂ ਜੀ ਸਕੀਏ।
ਪਸਾਹ ਦਾ ਨਿਸ਼ਾਨਲੇਲੇ ਇੱਕ ਖਾਸ ਦਿਨ – ਪਸਾਹ ਵਿੱਚ ਬਲੀ ਦੇਣ ਲਈ ਸਨ। ਉਹ ਜਿਨ੍ਹਾਂ ਨੇ ਆਗਿਆ ਮੰਨੀ ਮੌਤ ਤੋਂ ਬਚ ਗਏ, ਪਰ ਜਿਨ੍ਹਾਂ ਨੇ ਆਗਿਆ ਨਹੀਂ ਮੰਨੀ ਮਰ ਗਏ। ਸੈਂਕੜੇ ਸਾਲ ਬਾਅਦ ਇਸੇ ਦਿਨ – ਅਰਥਾਤ ਪਸਾਹ ਦੇ ਦਿਨ ਯਿਸੂ ਦੀ ਬਲੀ ਦਿੱਤੀ ਗਈ।
ਯੋਮ ਕਿੱਪੁਰਬਲੀ ਦੇ ਬੱਕਰੇ ਦੇ ਬਲੀਦਾਨ ਵਿੱਚ ਸ਼ਾਮਲ ਸਾਲਾਨਾ ਜਸ਼ਨ – ਯਿਸੂ ਦੇ ਬਲੀਦਾਨ ਵੱਲ ਇਸ਼ਾਰਾ ਕਰਦਾ ਹੈ
‘ਰਾਜ’ ਵਾਂਙੁ: ‘ਮਸੀਹ’ ਦਾ ਕੀ ਅਰਥ ਹੈ?‘ਮਸੀਹ’ ਪਦਵੀ ਦਾ ਅਰੰਭ ਉਸ ਦੇ ਆਉਣ ਦੇ ਵਾਅਦੇ ਨਾਲ ਹੋਇਆ
… ਕੁਰੂਕਸ਼ੇਤਰ ਦੀ ਲੜਾਈ ਵਾਂਙੁਲੜਾਈ ਲਈ ਤਿਆਰ ‘ਮਸੀਹ’ ਰਾਜਾ ਦਾਊਦ ਦੇ ਅੰਸ਼ ਤੋਂ ਆਵੇਗਾ
ਸ਼ਾਖ ਦਾ ਨਿਸ਼ਾਨ‘ਮਸੀਹ’ ਮੋਈ ਹੋਈ ਟੁੰਡ ਤੋਂ ਇੱਕ ਟਹਿਣੀ ਵਾਂਙੁ ਪੁੰਗਰ ਪਵੇਗਾ
ਆਉਣ ਵਾਲੀ ਸ਼ਾਖ ਦਾ ਨਾਮ ਦੱਸਿਆ ਗਿਆ ਹੈਇਹ ਪੁੰਗਰਣ ਵਾਲੀ ‘ਸ਼ਾਖ’ ਦਾ ਨਾਮ ਉਸਦੇ ਆਉਣ ਤੋਂ 500 ਸਾਲ ਪਹਿਲਾਂ ਦੱਸਿਆ ਗਿਆ ਸੀ।
ਸਾਰਿਆਂ ਲਈ ਦੁਖੀ ਸੇਵਕਅਗੰਮ ਵਾਕ ਦੱਸਦਾ ਹੈ ਕਿ ਇਹ ਵਿਅਕਤੀ ਕਿਵੇਂ ਸਾਰੀ ਮਨੁੱਖਜਾਤੀ ਦੀ ਸੇਵਾ ਕਰਦਾ ਹੈ
ਪਵਿੱਤਰ ਸਾਤੇ ਵਿੱਚ ਆ ਰਿਹਾ ਹੈਅਗਮ ਵਾਕ ਦੱਸਦੀ ਹੈ ਕਿ ਉਹ ਜਦੋਂ ਆਵੇਗਾ, ਤਾਂ ਇਹ ਸੱਤ ਦੇ ਸਾਤੇ ਹੋਣਗੇ।
ਜਨਮ ਦੀ ਭਵਿੱਖਬਾਣੀਉਸਦਾ ਕੁਆਰੀ ਤੋਂ ਜਨਮ ਲੈਣਾ ਅਤੇ ਜਨਮ ਅਸਥਾਨ ਉਸਦੇ ਜਨਮ ਤੋਂ ਬਹੁਤ ਪਹਿਲਾਂ ਦੱਸ ਦਿੱਤਾ ਗਿਆ ਸੀ

ਨ੍ਰਿਤ ਵਿੱਚ ਸਰੀਰਕ ਹਰਕਤਾਂ ਵਾਂਙੁ ਤਿਉਹਾਰ ਅਤੇ ਅੰਗਮ ਵਾਕ ਯਿਸੂ ਵੱਲ ਇਸ਼ਾਰਾ ਕਰਦੇ ਹੋਏ

ਨ੍ਰਿਤ ਵਿੱਚ, ਲੱਤਾਂ ਅਤੇ ਸਰੀਰ ਦੇ ਮੁੱਖ ਅੰਗਾਂ ਦੀਆਂ ਹਰਕਤਾਂ ਹੁੰਦੀਆਂ ਹਨ, ਪਰ ਹੱਥਾਂ ਅਤੇ ਉਂਗਲੀਆਂ ਨੂੰ ਵੀ ਇਸ ਸੁਰ-ਤਾਲ ਵਿੱਚ ਸੋਹਣੇ ਤਰੀਕੇ ਨਾਲ ਵਿਖਾਉਣ ਲਈ ਵਰਤਿਆ ਜਾਂਦਾ ਹੈ। ਅਸੀਂ ਹੱਥ ਅਤੇ ਉਂਗਲਾਂ ਦੀਆਂ ਇਨ੍ਹਾਂ ਹਰਕਤਾਂ ਨੂੰ ਵੱਖੋ ਵੱਖਰੀਆਂ ਹਰਕਤਾਂ ਕਹਿੰਦੇ ਹਾਂ। ਇਹ ਅੰਗਮ ਵਾਕ ਅਤੇ ਤਿਉਹਾਰ ਇਸ਼ੁਰੀ ਨ੍ਰਿਤ ਦੀਆਂ ਹਰਕਤਾਂ ਵਾਂਙੁ ਹਨ। ਕਲਾ ਦੇ ਸੰਬੰਧ ਵਿੱਚ, ਇਹ ਯਿਸੂ ਦੀ ਸ਼ਖ਼ਸ਼ੀਅਤ ਅਤੇ ਕੰਮ ਦੇ ਵੇਰਵੇਂ ਨੂੰ ਦਰਸਾਉਂਦੇ ਹਨ। ਨਾਟਕ ਸ਼ਾਸਤਰ  ਦੀ ਤਰ੍ਹਾਂ ਜਿਹੜਾ ਨ੍ਰਿਤ ਬਾਰੇ ਦੱਸਦਾ ਹੈ, ਪਰਮੇਸ਼ੁਰ ਸਾਨੂੰ ਮਨੋਰੰਜਨ ਤੋਂ ਪਰੇ ਰਾਸ ਜਾਂ ਅਖੀਰਲੇ ਪਰਮ ਅਨੰਦ ਵੱਲ ਜਾਣ ਦਾ ਸੱਦਾ ਦਿੰਦਾ ਹੈ।

ਸਾਡਾ ਸੱਦਾ

ਪਰਮੇਸ਼ੁਰ ਸਾਨੂੰ ਉਸਦੇ ਨ੍ਰਿਤ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹੈ। ਅਸੀਂ ਆਪਣੇ ਉੱਤਰ ਨੂੰ ਭਗਤੀ ਦੇ ਸ਼ਬਦਾਂ ਵਿੱਚ ਸਮਝ ਸੱਕਦੇ ਹਾਂ।

ਉਹ ਸਾਨੂੰ ਉਸਦੇ ਪਿਆਰ ਵਿੱਚ ਦਾਖਲ ਹੋਣ ਲਈ ਸੱਦਾ ਦਿੰਦਾ ਹੈ, ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਰਾਮ ਅਤੇ ਸੀਤਾ ਦੇ ਵਿੱਚਕਾਰ ਗਹਿਰਾ ਪ੍ਰੇਮ ਮਿਲਦਾ ਹੈ।

ਇੱਥੋਂ ਸਿੱਖੋ ਕਿ ਯਿਸੂ ਵੱਲੋਂ ਦਿੱਤੇ ਸਦੀਵੀ ਜੀਵਨ ਦਾਤ ਕਿਵੇਂ ਪ੍ਰਾਪਤ ਕੀਤੀ ਜਾਏ।

Leave a Reply

Your email address will not be published. Required fields are marked *