Skip to content
Home » ਕਾਲੀ, ਮੌਤ ਅਤੇ ਪਸਾਹ ਦਾ ਨਿਸ਼ਾਨ

ਕਾਲੀ, ਮੌਤ ਅਤੇ ਪਸਾਹ ਦਾ ਨਿਸ਼ਾਨ

  • by

ਕਾਲੀ ਨੂੰ ਆਮ ਤੌਰ ਤੇ ਮੌਤ ਦੀ ਦੇਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਪਰੰਤੂ ਉਸ ਦਾ ਸਭ ਤੋਂ ਸਹੀ ਅਰਥ ਸੰਸਕ੍ਰਿਤ ਸ਼ਬਦ ਕਾਲ ਤੋਂ ਆਉਂਦਾ ਹੈ, ਜਿਸਦਾ ਅਰਥ ਸਮਾਂ ਤੋਂ ਹੈ। ਕਾਲੀ ਦੀ ਤਸਵੀਰ ਡਰਾਉਣੀ ਹੈ ਕਿਉਂਕਿ ਉਸ ਨੂੰ ਆਮ ਤੌਰ ‘ਤੇ ਕੱਟੇ ਹੋਏ ਸਿਰਾਂ ਦਾ ਹਾਰ ਅਤੇ ਕੱਟੇ ਹੋਏ ਹੱਥਾਂ ਦੇ ਟੁਕੜੇ ਦੀ ਫਰਾਕ ਪਾਈ ਹੋਏ ਜਦ ਕਿ ਉਸਦੇ ਇੱਕ ਹੱਥ ਵਿੱਚ ਲਹੂ ਵੱਗਦਾ ਹੋਇਆ ਤਾਜਾ ਕੱਟਿਆ ਸਿਰ, ਉਸਦੇ ਇੱਕ ਪੈਰ ਨੂੰ ਉਸਦੇ ਅਧਮੂਏ ਪਤਿ ਸ਼ਿਵ ਤੇ ਉੱਤੇ ਰੱਖਿਆ ਹੋਇਆ ਵਿਖਾਇਆ ਜਾਂਦਾ ਹੈ। ਸਾਨੂੰ ਕਾਲੀ ਇਬਰਾਨੀ ਵੇਦ – ਬਾਈਬਲ ਵਿੱਚ ਮੌਤ ਦੀ ਇੱਕ ਹੋਰ ਕਹਾਣੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ।

ਕਾਲੀ ਅਧਮੂਏ ਸ਼ਿਵ ਦੇ ਸ਼ਰੀਰ ਉੱਤੇ ਕੱਟੇ ਹੋਏ ਸਿਰਾਂ ਦੀ ਮਾਲਾ ਨਾਲ ਸਜੀ ਹੋਈ ਹੈ

ਕਾਲੀ ਦੇ ਵਿੱਖੇ ਮਿਥਿਹਾਸਕ ਕਹਾਣੀਆਂ ਦੱਸਦੀਆਂ ਹਨ ਕਿ ਰਾਖਸ਼-ਰਾਜਾ ਮਾਹੀਸਾਸੁਰ ਨੇ ਦੇਵਤਿਆਂ ਵਿਰੁੱਧ ਯੁੱਧ ਦੀ ਧਮਕੀ ਦਿੱਤੀ ਸੀ। ਇਸ ਲਈ ਉਨ੍ਹਾਂ ਨੇ ਕਾਲੀ ਨੂੰ ਆਪਣੇ ਤੱਤ ਤੋਂ ਰਚਿਆ। ਕਾਲੀ ਨੇ ਬੜੀ ਬੇਰਹਿਮੀ ਨਾਲ ਲਹੂ ਨਾਲ ਭਰੇ ਹੋਏ ਯੁੱਧ ਵਿੱਚ ਰਾਖਸ਼-ਸੈਨਾ ਨੂੰ ਆਪਣੀ ਕਾਟਰੀ ਨਾਲ ਹਰਾ ਦਿੱਤਾ ਅਤੇ ਉਨ੍ਹਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ ਜੋ ਉਸ ਦੇ ਰਾਹ ਵਿੱਚ ਆ ਰਹੇ ਸਨ। ਯੁੱਧ ਦੀ ਟੀਸੀ ਰਾਖਸ਼-ਰਾਜਾ ਮਾਹੀਸਾਸੁਰ ਦੇ ਨਾਲ ਉਸਦੀ ਲੜਾਈ ਸੀ ਜਿਸ ਨੂੰ ਉਸਨੇ ਹਿੰਸਾ ਨਾਲ ਭਰੇ ਹੋਏ ਟਕਰਾਓ ਨਾਲ ਤਬਾਹ ਕਰ ਦਿੱਤਾ। ਕਾਲੀ ਨੇ ਆਪਣੇ ਵਿਰੋਧੀਆਂ ਦੇ ਸ਼ਰੀਰਾਂ ਦੇ ਟੋਟੇ-ਟੋਟੇ ਕਰਦੇ ਹੋਏ ਉਨ੍ਹਾਂ ਨੂੰ ਤਬਾਹ ਕਰ ਦਿੱਤਾ, ਪਰ ਉਹ ਆਪ ਹੀ ਉਸ ਸਾਰੇ ਲਹੂ ਦੇ ਕਾਰਨ ਨਸ਼ੇ ਨਾਲ ਭਰ ਗਈ ਇਸ ਕਾਰਨ ਉਹ ਮੌਤ ਅਤੇ ਤਬਾਹੀ ਨੂੰ ਕਰਦੇ ਰਹਿਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੀ। ਦੇਵਤਿਆਂ ਨੂੰ ਪੱਕਾ ਪਤਾ ਨਹੀਂ ਸੀ ਕਿ ਉਸ ਨੂੰ ਕਿਵੇਂ ਰੋਕਿਆ ਜਾਵੇ ਜਦ ਤੀਕੁਰ ਕਿ ਸ਼ਿਵ ਸਵੈ-ਇੱਛਾ ਨਾਲ ਲੜਾਈ ਦੇ ਮੈਦਾਨ ਵਿੱਚ ਆਪਣੇ ਨੂੰ ਮੋਇਆ ਹੋਇਆ ਵਿਖਾਉਂਦੇ ਹੋਇਆ ਉਸਦੇ ਸਾਮ੍ਹਣੇ ਨਹੀਂ ਆ ਗਿਆ। ਇਸ ਲਈ ਜਦੋਂ ਕਾਲੀ ਆਪਣੇ ਮੋਏ ਹੋਏ ਵਿਰੋਧੀਆਂ ਦੇ ਸਿਰਾਂ ਦੀ ਮਾਲਾ ਅਤੇ ਉਨ੍ਹਾਂ ਦੇ ਕੱਟੇ ਹੋਏ ਹੱਥਾਂ ਦੀ ਫਰਾਕ ਦਾ ਸ਼ਿੰਗਾਰ ਕੀਤੇ ਹੋਏ, ਅਧਮੂਏ ਸ਼ਿਵ ਦੇ ਸ਼ਰੀਰ ਦੇ ਉੱਤੇ ਰੱਖਦੀ ਹੈ ਅਤੇ ਉਸਨੂੰ ਵੇਖਦੀ ਹੈ ਤਾਂ ਉਹ ਵਾਪਸ ਆਪਣੇ ਹੋਸ਼ ਵਿੱਚ ਆ ਜਾਂਦੀ ਹੈ ਅਤੇ ਇਸ ਤਰ੍ਹਾਂ ਤਬਾਹੀ ਦਾ ਸਿਲਸਿਲਾ ਬੰਦ ਹੁੰਦਾ ਹੈ।

ਇਬਰਾਨੀ ਵੇਦ ਵਿੱਚ ਪਸਾਹ ਦਾ ਬਿਰਤਾਂਤ ਕਾਲੀ ਅਤੇ ਸ਼ਿਵ ਦੀ ਇਸ ਕਹਾਣੀ ਨੂੰ ਦਰਸਾਉਂਦਾ ਹੈ। ਪਸਾਹ ਦੀ ਕਹਾਣੀ ਇੱਕ ਦੂਤ ਦਾ ਬਿਆਨ ਕਰਦੀ ਹੈ, ਜਿਹੜਾ ਕਾਲੀ ਵਾਂਗ ਇੱਕ ਦੁਸ਼ਟ ਰਾਜੇ ਦਾ ਵਿਰੋਧ ਕਰਨ ਲਈ ਵੱਡੀ ਮੌਤ ਨੂੰ ਲਿਆਉਂਦਾ ਹੈ। ਮੌਤ ਦਾ ਇਹ ਦੂਤ, ਜਿਵੇਂ ਸ਼ਿਵ ਕਾਲੀ ਨੂੰ ਰੋਕਣ ਲਈ ਕਮਜ਼ੋਰ ਅਵਸਥਾ ਵਿੱਚ ਸੀ, ਉਸੇ ਤਰ੍ਹਾਂ ਉਸ ਨੂੰ ਕਿਸੇ ਵੀ ਅਜਿਹੇ ਘਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ ਜਿੱਥੇ ਇੱਕ ਬੇਸਹਾਰਾ ਲੇਲੇ ਦੀ ਬਲੀ ਦਿੱਤੀ ਗਈ ਸੀ। ਰਿਸ਼ੀ ਸਾਨੂੰ ਦੱਸਦੇ ਹਨ ਕਿ ਕਾਲੀ ਦਾ ਅਰਥ ਹੰਕਾਰ ਦੇ ਉੱਤੇ ਜਿੱਤ ਹਾਸਲ ਕਰਨ ਤੋਂ ਹੈ। ਪਸਾਹ ਦੀ ਕਹਾਣੀ ਦਾ ਨਾਸਰਤ ਦੇ ਯਿਸੂ – ਯਿਸੂ ਸਤਿਸੰਗ ਦੇ ਆਉਣ ਅਤੇ ਉਸ ਦਾ ਹੰਕਾਰ ਨੂੰ ਤਿਆਗਣਾ ਅਤੇ ਸਾਡੀ ਵੱਲੋਂ ਆਪਣੇ ਆਪ ਨੂੰ ਬਲੀਦਾਨ ਕਰਨ ਵਿੱਚ ਵਿਖਾਈ ਜਾਣ ਵਾਲੀ ਨਿਮਰਤਾ ਵੱਲ ਇਸ਼ਾਰਾ ਕਰਨ ਦੇ ਇੱਕ ਅਰਥ ਨੂੰ ਵੀ ਵਿਖਾਉਂਦਾ ਹੈ। ਪਸਾਹ ਦੀ ਕਹਾਣੀ ਜਾਣਨ ਯੋਗ ਹੈ।

ਕੂਚ ਦਾ ਪਸਾਹ

ਅਸੀਂ ਵੇਖਿਆ ਹੈ ਕਿ ਕਿਵੇਂ ਰਿਸ਼ੀ ਅਬਰਾਹਾਮ ਦੁਆਰਾ ਆਪਣੇ ਪੁੱਤਰ ਇਸਹਾਕ ਦਾ ਬਲੀਦਾਨ ਯਿਸੂ ਦੇ ਬਲੀਦਾਨ ਦੀ ਵੱਲ ਇਸ਼ਾਰਾ ਕਰ ਰਿਹਾ ਸੀ। ਅਬਰਾਹਾਮ ਦੀ ਮੌਤ ਤੋਂ ਬਾਅਦ, ਉਸ ਦੇ ਪੁੱਤਰ ਇਸਹਾਕ ਦੀ ਸੰਤਾਨ, ਜਿਸ ਨੂੰ ਹੁਣ ਇਸਰਾਏਲੀ ਕਿਹਾ ਜਾਂਦਾ ਹੈ, ਵੱਡੀ ਗਿਣਤੀ ਵਾਲੇ ਲੋਕ ਬਣ ਗਏ, ਪਰ ਉਸੇ ਸਮੇਂ ਉਹ ਮਿਸਰ ਵਿੱਚ ਗੁਲਾਮ ਵੀ ਹੋ ਗਏ।

ਪਸਾਹ

ਇਸ ਲਈ ਹੁਣ ਅਸੀਂ ਇਕ ਬਹੁਤ ਹੀ ਨਾਟਕੀ ਸੰਘਰਸ਼ ਵੱਲ ਆਉਂਦੇ ਹਾਂ ਜਿਸਦੀ ਅਗੁਵਾਈ ਇਸਰਾਏਲੀ ਆਗੂ ਮੂਸਾ ਦੁਆਰਾ ਕੀਤੀ ਗਈ ਸੀ ਜਿਹੜਾ ਬਾਈਬਲ ਵਿਚ ਦਿੱਤੇ ਹੋਏ ਇਬਰਾਨੀ ਵੇਦ ਕੂਚ ਦੇ ਵਿੱਚ ਦਰਜ ਹੈ। ਇਹ ਬਿਆਨ ਕਰਦਾ ਹੈ ਕਿ ਕਿਵੇਂ ਅਬਰਾਹਾਮ ਤੋਂ 500 ਸਾਲ ਬਾਅਦ ਮੂਸਾ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਬਾਹਰ ਲਗਭਗ 1500 ਈ.ਪੂ. ਵਿੱਚ ਕੱਢ ਕੇ ਲਿਆਇਆ ਸੀ। ਮੂਸਾ ਨੂੰ ਸਿਰਜਣਹਾਰ ਪਰਮੇਸ਼ੁਰ ਦੁਆਰਾ ਮਿਸਰ ਦੇ ਫ਼ਿਰਊਨ (ਸ਼ਾਸਕ) ਦਾ ਸਾਮ੍ਹਣਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਅਤੇ ਇਸ ਦੇ ਸਿੱਟੇ ਵਜੋਂ ਦੋਵਾਂ ਵਿੱਚਕਾਰ ਟਕਰਾਓ ਹੋ ਗਿਆ ਜਿਸ ਦੇ ਕਾਰਨ ਮਿਸਰ ਉੱਤੇ ਨੌ ਬਵਾਂਵਾਂ ਜਾਂ ਬਿਪਤਾਵਾਂ ਆਈਆਂ ਸਨ। ਪਰ ਫਿਰ ਵੀ ਫ਼ਿਰਊਨ ਨੇ ਇਸਰਾਏਲੀਆਂ ਨੂੰ ਆਜ਼ਾਦ ਕਰਨ ਲਈ ਸਹਿਮਤੀ ਨਹੀਂ ਦਿੱਤੀ ਸੀ ਇਸ ਲਈ ਪਰਮੇਸ਼ੁਰ 10 ਵੀਂ ਅਤੇ ਅਖੀਰਲੀ ਬਿਪਤਾ ਨੂੰ ਭੇਜਣ ਵਾਲਾ ਸੀ। 10 ਵੀਂ ਬਿਪਤਾ ਦਾ ਪੂਰਾ ਵੇਰਵਾਂ ਇੱਥੇ ਦਿੱਤਾ ਗਿਆ ਹੈ।

ਪਰਮੇਸ਼ੁਰ ਦੁਆਰਾ 10 ਵੀਂ ਬਿਪਤਾ ਦੀ ਆਗਿਆ ਇਹ ਸੀ ਕਿ ਮੌਤ ਦਾ ਇੱਕ ਦੂਤ (ਆਤਮਾ) ਮਿਸਰ ਦੇ ਹਰ ਘਰ ਦੇ ਅਗੋ ਲੰਘੇਗਾ। ਉਸ ਦੇਸ਼ ਦੀ ਸਾਰੀ ਧਰਤੀ ਦੇ ਉੱਤੇ ਇੱਕ ਖਾਸ ਰਾਤ ਵਿੱਚ, ਹਰ ਪਲੌਠਾ ਉਨ੍ਹਾਂ ਘਰਾਂ ਨੂੰ ਛੱਡ ਕੇ ਮਰ ਜਾਵੇਗਾ, ਜਿੱਥੇ ਇੱਕ ਲੇਲੇ ਦੀ ਬਲੀ ਦਿੱਤੀ ਗਈ ਹੈ ਅਤੇ ਉਸਦਾ ਲਹੂ ਨੂੰ ਉਸ ਘਰ ਦੇ ਦਰਵਾਜ਼ੇ ਦੀ ਦੋਹਾਂ ਬਾਹੀਆਂ ਉੱਤੇ ਲਗਾਇਆ ਗਿਆ ਹੈ। ਇਹ ਫ਼ਿਰਊਨ ਲਈ ਬਰਬਾਦੀ ਸੀ, ਜੇ ਉਸਨੇ ਹੁਕਮ ਨਹੀਂ ਮੰਨਿਆ ਅਤੇ ਲੇਲੇ ਦੇ ਲਹੂ ਨੂੰ ਆਪਣੇ ਦਰਵਜ਼ੇ ਦੀ ਦੋਹਾਂ ਬਾਹੀਆਂ ਉੱਤੇ ਨਹੀਂ ਲਗਾਇਆ, ਤਾਂ ਔਉਂ ਹੋਵੇਗਾ ਕਿ ਉਸਦਾ ਪੁੱਤਰ ਅਤੇ ਉਸਦੇ ਸਿੰਘਾਸਨ ਦਾ ਵਾਰਸ ਮਰ ਜਾਵੇਗਾ। ਅਤੇ ਮਿਸਰ ਵਿੱਚ ਹਰੇਕ  ਘਰ ਆਪਣੇ ਜੇਠੇ ਪੁਤਰ ਨੂੰ ਗੂਆ ਦੇਵੇਗਾ – ਜੇ ਲੇਲੇ ਦਾ ਬਲੀ ਕੀਤਾ ਹੋਇਆ ਲਹੂ ਦਰਵਜ਼ੇ ਦੀ ਦੋਹਾਂ ਬਾਹੀਆਂ ਉੱਤੇ ਨਹੀਂ ਲਗਿਆ ਹੋਇਆ ਹੈ। ਇਸ ਤਰ੍ਹਾਂ ਮਿਸਰ ਇੱਕ ਰਾਸ਼ਟਰੀ ਸੰਕਟ ਦਾ ਸਾਹਮਣਾ ਕਰਦਾ ਹੈ।

ਪਰ ਹਰ ਉਹ ਘਰ ਜਿੱਥੇ ਇੱਕ ਲੇਲੇ ਦੀ ਬਲੀ ਦਿੱਤੀ ਗਈ ਸੀ ਅਤੇ ਇਸਦਾ ਲਹੂ ਦਰਵਜ਼ੇ ਦੀ ਦੋਹਾਂ ਬਾਹੀਆਂ ਉੱਤੇ ਲਗਾਇਆ ਗਿਆ ਸੀ, ਉੱਥੇ ਹਰ ਕੋਈ ਸੁਰੱਖਿਅਤ ਰਹੇਗਾ। ਮੌਤ ਦਾ ਦੂਤ ਉਸ ਘਰ ਨੂੰ ਛੱਡ ਕੇ ਅਗਾਂਹ ਵੱਧ ਜਾਵੇਗਾ। ਇਸ ਤਰ੍ਹਾਂ, ਇਸ ਦਿਨ ਨੂੰ ਪਸਾਹ ਕਿਹਾ ਜਾਂਦਾ ਸੀ (ਕਿਉਂਕਿ ਮੌਤ ਹਰ ਉਸ ਘਰ ਨੂੰ ਛੱਡਦੀ ਹੋਈ ਅਗਾਂਹ  ਵੱਧ ਗਈ ਸੀ ਜਿੱਥੇ ਲਹੂ ਲਗਾਇਆ ਹੋਇਆ ਸੀ)।

ਪਸਾਹ ਦਾ ਨਿਸ਼ਾਨ

ਹੁਣ ਜਿਨ੍ਹਾਂ ਨੇ ਇਹ ਕਹਾਣੀ ਸੁਣੀ ਉਹ ਮੰਨਦੇ ਹਨ ਕਿ ਦਰਵਾਜ਼ਿਆਂ ਉੱਤੇ ਲਗਾਇਆ ਹੋਇਆ ਲਹੂ ਮੌਤ ਦੇ ਦੂਤ ਦੇ ਲਈ ਨਿਸ਼ਾਨ ਸੀ। ਪਰ 3500 ਸਾਲ ਪਹਿਲਾਂ ਲਿਖੇ ਬਿਰਤਾਂਤ ਵਿੱਚ ਦਿੱਤੇ ਹੋਏ ਉਤਸਾਹ ਪੈਦਾ ਕਰਨ ਵਾਲੇ ਵੇਰਵਿਆਂ ਵੱਲ ਧਿਆਨ ਦਿਓ।

ਪਰਮੇਸ਼ੁਰ ਨੇ ਮੂਸਾ ਨੂੰ ਕਿਹਾ… “… ਮੈਂ ਯਹੋਵਾਹ ਹਾਂ। ਅਰ ਉਹ ਲਹੂ  [ਪਸਾਹ ਦੇ ਲੇਲੇ ਦਾ] ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਅਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ

ਕੂਚ 12:13

ਹਾਲਾਂਕਿ ਪਰਮੇਸ਼ੁਰ ਦਰਵਜ਼ੇ ਦੇ ਉੱਤੇ ਲਹੂ ਨੂੰ ਵੇਖ ਰਿਹਾ ਸੀ, ਅਤੇ ਜਦੋਂ ਉਸਨੇ ਇਸਨੂੰ ਵੇਖਿਆ ਤਾਂ ਮੌਤ ਉਸ ਘਰ ਨੂੰ ਛੱਡ ਕੇ ਅਗਾਂਹ ਲੰਘ ਗਈ, ਲਹੂ ਪਰਮੇਸ਼ੁਰ ਲਈ ਨਿਸ਼ਾਨੀ ਨਹੀਂ ਸੀ। ਇਹ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ ਲਹੂ ‘ਤੁਹਾਡੇ ਲਈ ਇੱਕ ਨਿਸ਼ਾਨ’ ਹੋਵੇਗਾ – ਅਰਥਾਤ ਲੋਕਾਂ ਲਈ ਇੱਕ ਨਿਸ਼ਾਨ। ਇਹ ਉਨ੍ਹਾਂ ਸਾਰਿਆਂ ਲਈ ਵੀ ਨਿਸ਼ਾਨ ਹੈ ਜਿਹੜੇ ਇਸ ਬਿਰਤਾਂਤ ਨੂੰ ਪੜ੍ਹਦੇ ਹਨ। ਪਰ ਇਹ ਨਿਸ਼ਾਨ ਕਿਵੇਂ ਹੈ? ਇਸ ਘਟਨਾ ਦੇ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਆਗਿਆ ਦਿੱਤਾ:

24ਤੁਸੀਂ ਆਪਣੇ ਅਰ ਆਪਣੇ ਪੁੱਤ੍ਰਾਂ ਲਈ ਏਸ ਗੱਲ ਨੂੰ ਸਦਾ ਦੀ ਬਿਧੀ ਮਨਾਇਆ ਕਰੋ 25ਅਰ ਐਉਂ ਹੋਵੇ ਕਿ ਜਦ ਤੁਸੀਂ ਉਸ ਦੇਸ ਵਿੱਚ ਵੜੋ ਜਿਹੜਾ ਯਹੋਵਾਹ ਆਪਣੇ ਕੀਤੇ ਹੋਏ ਬਚਨ ਦੇ ਅਨੁਸਾਰ ਤੁਹਾਨੂੰ ਦੇਵੇਗਾ ਤਾਂ ਤੁਸੀਂ ਏਸ ਰੀਤੀ ਨੂੰ ਮਨਾਇਆ ਕਰਿਓ 26ਅਰ ਅਜੇਹਾ ਹੋਵੇਗਾ ਕਿ ਜਾਂ ਤੁਹਾਡੇ ਪੁੱਤ੍ਰ ਤੁਹਾਨੂੰ ਪੁੱਛਣ ਕਿ ਤੁਹਾਡਾ ਏਸ ਰੀਤੀ ਤੋਂ ਕੀ ਮਤਲਬ ਹੈ? 27ਤਾਂ ਤੁਸੀਂ ਆਖਿਓ ਕਿ ਏਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ। ਤਾਂ ਪਰਜਾ ਨੇ ਸੀਸ ਨਿਵਾ ਕੇ ਮੱਥਾ ਟੇਕਿਆ।

ਕੂਚ 12:24-27
Jewish man with lamb at Passover
ਪਸਾਹ ਦੇ ਤਿਉਹਾਰ ਤੇ ਲੇਲੇ ਨਾਲ ਇੱਕ ਯਹੂਦੀ

ਇਸਰਾਏਲੀਆਂ ਨੂੰ ਹਰ ਸਾਲ ਉਸੇ ਦਿਨ ਪਸਾਹ ਦਾ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ਗਿਆ ਸੀ। ਯਹੂਦੀ ਕੈਲੇੰਡਰ, ਹਿੰਦੂ ਕੈਲੇੰਡਰ ਵਾਂਙੁ ਚੰਦਰਮਾ ਅਧਾਰਤ ਲੂਨਰ ਕੈਲੇੰਡਰ ਹੋਣ ਵਜੋਂ, ਪੱਛਮੀ ਕੈਲੇੰਡਰ ਤੋਂ ਥੋੜ੍ਹਾ ਜਿਹਾ ਵੱਖਰਾ ਹੈ, ਇਸ ਲਈ ਤਿਉਹਾਰ ਦਾ ਦਿਨ ਹਰ ਸਾਲ ਪੱਛਮੀ ਕੈਲੇੰਡਰ ਅਨੁਸਾਰ ਬਦਲਦਾ ਰਹਿੰਦਾ ਹੈ। ਪਰ ਅੱਜ ਦੇ ਦਿਨ ਤੀਕੁਰ, ਤਕਰੀਬਨ 3500 ਸਾਲਾਂ ਬਾਅਦ, ਯਹੂਦੀ ਇਸ ਸਾਲ ਨੂੰ ਪਸਾਹ ਦੇ ਤਿਉਹਾਰ ਦੇ ਰੂਪ ਵਿੱਚ ਮਨਾਉਂਦੇ ਹਨ, ਜਾਂ ਹਰ ਸਾਲ ਉਸੇ ਦਿਨ ਵਿੱਚ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਅਜਿਹਾ ਇਸਦੇ ਸੰਬੰਧ ਵਿੱਚ ਦਿੱਤੇ ਹੋਏ ਹੁਕਮ ਦੇ ਕਾਰਨ ਕਰਦੇ ਹਨ।

ਪਸਾਹ ਦਾ ਨਿਸ਼ਾਨ ਪ੍ਰਭੁ ਯਿਸੂ ਵੱਲ ਇਸ਼ਾਰਾ ਕਰ ਰਿਹਾ ਹੈ

ਇਤਿਹਾਸ ਵਿੱਚ ਇਸ ਤਿਉਹਾਰ ਦੀ ਪੜਚੋਲ ਕਰਦੇ ਵੇਲੇ, ਅਸੀਂ ਕੁੱਝ ਅਸਧਾਰਨ ਗੱਲਾਂ ਉੱਤੇ ਧਿਆਨ ਕਰ ਸੱਕਦੇ ਹਾਂ। ਤੁਸੀਂ ਇੰਜੀਲਾਂ ਵਿੱਚ ਵੀ ਧਿਆਨ ਦੇ ਸੱਕਦੇ ਹੋ ਜਿੱਥੇ ਯਿਸੂ ਦੇ ਫੜੇ ਜਾਣ ਅਤੇ ਜਾਂਚ ਕੀਤੇ ਜਾਣ ਦਾ ਵੇਰਵਾ (ਪਹਿਲੇ ਪਸਾਹ ਦੇ ਬਿਪਤਾ ਤੋਂ 1500 ਸਾਲਾਂ ਬਾਅਦ) ਮਿਲਦਾ ਹੈ:

ਫੇਰ ਯਿਸੂ ਨੂੰ ਕਯਾਫ਼ਾ ਦੇ ਕੋਲੋਂ ਹਾਕਮ ਦੀ ਕਚਹਿਰੀ ਲੈ ਗਏ ਅਤੇ ਸਞੇਰ ਦਾ ਵੇਲਾ ਸੀ ਉਹ ਆਪ ਕਚਹਿਰੀ ਦੇ ਅੰਦਰ ਨਾ ਗਏ ਭਈ ਕਿਤੇ ਭ੍ਰਿਸ਼ਟ ਨਾ ਹੋ ਜਾਣ ਪਰ ਪਸਾਹ ਦਾ ਭੋਜਨ ਖਾ ਸੱਕਣ। 

ਯੂਹੰਨਾ 18:28

ਪਰ ਤੁਹਾਡਾ ਇਹ ਦਸਤੂਰ ਹੈ ਜੋ ਮੈਂ ਤੁਹਾਡੇ ਲਈ ਪਸਾਹ ਦੇ ਸਮੇਂ ਇੱਕ ਨੂੰ ਛੱਡ ਦਿਆਂ । ਸੋ ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ?

ਯੂਹੰਨਾ 18:39

ਦੂਜੇ ਸ਼ਬਦਾਂ ਵਿੱਚ, ਯਿਸੂ ਨੂੰ ਫੜ ਲਿਆ ਗਿਆ ਸੀ ਅਤੇ ਯਹੂਦੀ ਕੈਲੇੰਡਰ ਦੇ ਅਨੁਸਾਰ ਪਸਾਹ ਦੇ ਦਿਨ ਵਿੱਚ  ਸਲੀਬ ਦਿੱਤੇ ਜਾਣ ਲਈ ਭੇਜ ਦਿੱਤਾ ਗਿਆ ਸੀ। ਯਿਸੂ ਨੂੰ ਦਿੱਤਾ ਗਿਆ ਇੱਕ ਅਹੁਦਾ ਇਹ ਸੀ:

ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!  ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਸ਼ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ।

ਯੂਹੰਨਾ 1:29-30

ਇੱਥੇ ਅਸੀਂ ਵੇਖਦੇ ਹਾਂ ਕਿ ਕਿਵੇਂ ਪਸਾਹ ਸਾਡੇ ਲਈ ਇੱਕ ਨਿਸ਼ਾਨ ਹੈ। ਯਿਸੂ, ਪਰਮੇਸ਼ੁਰ ਦੇ ਲੇਲਾ‘, ਨੂੰ ਸਾਲ ਦੇ ਉਸੇ ਸਟੀਕ ਦਿਨ ਵਿੱਚ ਸਲੀਬ ਦਿੱਤੀ ਗਈ ਸੀ (ਭਾਵ ਬਲੀ ਦਿੱਤੀ ਗਈ ਸੀ) ਜਦੋਂ ਸਾਰੇ ਯਹੂਦੀ 1500 ਸਾਲ ਪਹਿਲਾਂ ਹੋਏ ਪਹਿਲੇ ਪਸਾਹ ਦੀ ਯਾਦ ਵਿੱਚ ਲੇਲੇ ਦੀ ਬਲੀ ਦੇ ਰਹੇ ਸਨ। ਇਹ ਹਰ ਸਾਲ ਹੋਣ ਵਾਲੀਆਂ ਦੋ ਛੁੱਟੀਆਂ ਦੇ ਸਾਲਾਨਾ ਸਮੇਂ ਬਾਰੇ ਦੱਸਦਾ ਹੈ। ਯਹੂਦੀ ਪਸਾਹ ਦਾ ਤਿਉਹਾਰ ਲਗਭਗ ਹਰ ਸਾਲ ਉਸੇ ਸਮੇਂ ਹੁੰਦਾ ਹੈ, ਜਦੋਂ ਈਸਟਰ ਦਾ ਤਿਓਹਾਰ ਆਉਂਦਾ ਹੈ – ਕੈਲੰਡਰ ਦੀ ਜਾਂਚ ਕਰੋ। (ਹਰ 19 ਵੇਂ ਸਾਲ ਯਹੂਦੀ ਕੈਲੇੰਡਰ ਵਿਚ ਚੰਦਰ-ਅਧਾਰਤ ਲੀਪ ਸਾਲਾਂ ਦੇ ਚੱਕਰ ਦੇ ਕਾਰਨ ਇਕ ਮਹੀਨੇ ਦੀ ਭਿੰਨਤਾ ਹੁੰਦੀ ਹੈ)। ਇਹੀ ਕਾਰਨ ਹੈ ਕਿ ਈਸਟਰ ਹਰ ਸਾਲ ਅੱਗਾਂਹ ਵੱਧਦਾ ਚਲਿਆ ਜਾਂਦਾ ਹੈ ਕਿਉਂਕਿ ਇਹ ਪਸਾਹ ਦੇ ਤਿਓਹਾਰ ਉੱਤੇ ਅਧਾਰਤ ਹੈ ਅਤੇ ਪਸਾਹ ਦਾ ਸਮਾਂ ਯਹੂਦੀ ਕੈਲੇੰਡਰ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ, ਜਿਹੜਾ ਸਾਲ ਦੇ ਦਿਨਾਂ ਨੂੰ ਪੱਛਮੀ ਕੈਲੇੰਡਰ ਤੋਂ ਵੱਖਰੇ ਤਰੀਕੇ ਨਾਲ ਗਿਣਦਾ ਹੈ।

ਹੁਣ ਇੱਕ ਮਿੰਟ ਲਈ ਵਿਚਾਰ ਕਰੋ ਕਿ ਨਿਸ਼ਾਨ  ਕੀ ਕਰਦੇ ਹਨ। ਤੁਸੀਂ ਹੇਠਾਂ ਕੁੱਝ ਨਿਸ਼ਾਨ ਵੇਖ ਸੱਕਦੇ ਹੋ।

ਭਾਰਤ ਦਾ ਨਿਸ਼ਾਨ
 ਮੈਕਡੋਨਲਡ ਅਤੇ ਨਾਈਕ ਦੇ ਬਾਰੇ ਵਿੱਚ ਸੋਚਣ ਲਈ ਮਜਬੂਰ ਕਰਦੇ ਹੋਏ ਕਾਰੋਬਾਰੀ ਨਿਸ਼ਾਨ

ਝੰਡਾ ਭਾਰਤ ਦਾ ਨਿਸ਼ਾਨ ਜਾਂ ਸੰਕੇਤ ਹੈ। ਅਸੀਂ ਸਿਰਫ਼ ਇੱਕ ਸੰਤਰੇ ਵਾਲੀ ਅਤੇ ਇੱਕ ਹਰੀ ਪੱਟੀ ਨੂੰ ਇੱਕ ਆਇਤਾਕਾਰ ਰੂਪ ਵਿੱਚ ਹੀ ਨਹੀਂ ਵੇਖਦੇ ਹਾਂ। ਨਹੀਂ, ਜਦੋਂ ਵੀ ਅਸੀਂ ਝੰਡੇ ਨੂੰ ਵੇਖਦੇ ਹਾਂ, ਤਾਂ ਅਸੀਂ ਭਾਰਤ ਬਾਰੇ ਸੋਚਦੇ ਹਾਂ। ‘ਸੁਨਹਿਰੀਆਂ ਮੇਘ ਧਣੁਖਾਂ’ ਸਾਨੂੰ ਮੈਕਡੋਨਾਲਡ  ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਟੈਨਿਸ ਖਿਡਾਰੀ, ਨਡਾਲ ਦੇ ਸਿਰ ਤੇ ਬੰਨ੍ਹੀ ਹੋਈ ਪੱਟੀ ਉੱਤੇ ਲਗਿਆ ਹੋਇਆ ‘√’ ਦਾ ਨਿਸ਼ਾਨ ਨਾਈਕ ਬਾਰੇ ਸੋਚਣ ਲਈ ਮਜ਼ਬੂਰ ਕਰਦਾ ਹੈ। ਨਾਈਕ ਚਾਹੁੰਦਾ ਹੈ ਕਿ ਅਸੀਂ ਉਸਦੇ ਬਾਰੇ ਸੋਚੀਏ ਜਦੋਂ ਵੀ ਅਸੀਂ ਨਡਾਲ ਦੇ ਸਿਰ ਦੇ ਉੱਤੇ ਬੰਨ੍ਹੇ ਹੋਏ ਨਿਸ਼ਾਨ ਨੂੰ ਵੇਖਦੇ ਹਾਂ। ਦੂਜੇ ਸ਼ਬਦਾਂ ਵਿੱਚ, ਨਿਸ਼ਾਨ ਸਾਡੇ ਦਿਮਾਗ ਲਈ ਸੰਕੇਤ ਹੁੰਦੇ ਹਨ ਜਿਹੜੇ ਸਾਡੀ ਸੋਚ ਨੂੰ ਲੋੜੀਂਦੀ ਚੀਜ਼ ਵੱਲ ਲੈ ਜਾਂਦੇ ਹਨ।

ਇਬਰਾਨੀ ਵੇਦ ਦੀ ਕੂਚ  ਦੀ ਪੋਥੀ ਵਿੱਚ ਦਿੱਤਾ ਗਿਆ ਪਸਾਹ ਦਾ ਬਿਰਤਾਂਤ ਸਾਫ਼-ਸਾਫ਼ ਦੱਸਦਾ ਹੈ ਕਿ ਇਹ ਨਿਸ਼ਾਨ ਲੋਕਾਂ ਨੂੰ ਦਿੱਤਾ ਗਿਆ ਸੀ, ਸਿਰਜਣਹਾਰ ਪਰਮੇਸ਼ੁਰ ਨੂੰ ਨਹੀਂ (ਹਾਲਾਂਕਿ ਉਹ ਅਜੇ ਵੀ ਲਹੂ ਨੂੰ ਹੀ ਵੇਖੇਗਾ ਅਤੇ ਜੇ ਉਹ ਉਨ੍ਹਾਂ ਨੂੰ ਘਰਾਂ ਦੇ ਉੱਤੇ ਲਗਇਆ ਹੋਇਆ ਵੇਖਦਾ ਹੈ, ਤਾਂ ਉਹ ਉਸ ਘਰ ਨੂੰ ਛੱਡ ਦਵੇਗਾ)। ਜਿਵੇਂ ਕਿ ਹੋਰ ਨਿਸ਼ਾਨਾਂ ਨਾਲ ਹੁੰਦਾ ਹੈ, ਉਹ ਕੀ ਚਾਹੁੰਦਾ ਹੈ ਕਿ ਜਦੋਂ ਅਸੀਂ ਪਸਾਹ ਨੂੰ ਵੇਖੀਏ, ਤਾਂ ਸਾਡੇ ਮਨਾਂ ਵਿੱਚ ਕਿਹੜਾ ਵਿਚਾਰ ਆਉਣਾ ਚਾਹੀਦਾ ਹੈ? ਲੇਲਿਆਂ ਦੇ ਬਲੀਦਾਨ ਦਾ ਮਹੱਤਵਪੂਰਣ ਸਮਾਂ ਉਸ ਦਿਨ ਵਿੱਚ ਸੀ ਜਦੋਂ ਯਿਸੂ ਦੀ ਬਲੀ ਦਿੱਤੀ ਗਈ ਸੀ, ਇਸ ਲਈ ਉਹ ਯਿਸੂ ਦੇ ਬਲੀਦਾਨ ਲਈ ਇੱਕ ਨਿਸ਼ਾਨ ਹੈ।

ਇਹ ਸਾਡੇ ਦਿਮਾਗ ਵਿੱਚ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਮੈਂ ਹੇਠਾਂ ਚਿੱਤਰ ਵਿੱਚ ਵਿਖਾਇਆ ਹੈ। ਨਿਸ਼ਾਨ ਯਿਸੂ ਦੇ ਬਲੀਦਾਨ ਵੱਲ ਇਸ਼ਾਰਾ ਕਰਦਾ ਹੈ

ਪਸਾਹ ਦੇ ਤਿਉਹਾਰ ਉੱਤੇ ਯਿਸੂ ਦੇ ਬਲੀਦਾਨ ਦਾ ਸਟੀਕ ਸਮਾਂ ਇੱਕ ਨਿਸ਼ਾਨ ਹੈ

ਪਹਿਲੇ ਪਸਾਹ ਦੇ ਸਮੇਂ ਲੇਲੇ ਦੀ ਬਲੀ ਦਿੱਤੀ ਗਈ ਸੀ ਅਤੇ ਲਹੂ ਲਗਾਇਆ ਗਿਆ ਸੀ ਤਾਂ ਜੋ ਲੋਕਾਂ ਨੂੰ ਬਚਾਇਆ ਜਾ ਸਕੇ। ਅਤੇ ਇਸੇ ਤਰ੍ਹਾਂ, ਇਹ ਨਿਸ਼ਾਨ ਯਿਸੂ ਵੱਲ ਇਸ਼ਾਰਾ ਸਾਨੂੰ ਇਹ ਦੱਸਣ ਲਈ ਕਰ ਰਿਹਾ ਹੈ ਕਿ ‘ਪਰਮੇਸ਼ੁਰ ਦਾ ਲੇਲਾ’ ਮੌਤ ਵਿੱਚ ਬਲੀ ਦੇਣ ਲਈ ਦਿੱਤਾ ਗਿਆ ਸੀ ਅਤੇ ਉਸਦਾ ਲਹੂ ਵਹਾਇਆ ਗਿਆ ਸੀ ਤਾਂ ਜੋ ਅਸੀਂ ਜੀਵਨ ਪ੍ਰਾਪਤ ਕਰ ਸਕੀਏ।

ਅਸੀਂ ਅਬਰਾਹਾਮ ਦੇ ਨਿਸ਼ਾਨ ਵਿੱਚ ਉਸ ਥਾਂਈਂ  ਨੂੰ ਵੇਖਿਆ ਜਿੱਥੇ ਅਬਰਾਹਾਮ ਨੂੰ ਮੋਰੀਯਾਹ ਪਹਾੜ ਦੀ ਉੱਤੇ ਆਪਣੇ ਪੁੱਤਰ ਦੀ ਬਲੀ ਦੇਣ ਲਈ ਪਰਤਾਵੇ ਵਿੱਚ ਪਾਇਆ ਗਿਆ ਸੀ। ਉੱਥੇ ਇੱਕ ਲੇਲੇ ਨੂੰ ਮਰਨਾ ਪਿਆ ਸੀ ਤਾਂ ਜੋ ਅਬਰਾਹਾਮ ਦਾ ਪੁੱਤਰ ਜੀ ਸਕੇ।

ਅਬਰਾਹਾਮ ਦਾ ਨਿਸ਼ਾਨ ਉਸ ਥਾਂ ਵੱਲ ਇਸ਼ਾਰਾ ਕਰ ਰਿਹਾ ਸੀ

ਮੋਰਿਯਾਹ ਪਹਾੜ ਉਹੀ ਸਟੀਕ ਥਾਂ ਸੀ ਜਿੱਥੇ ਯਿਸੂ ਦੀ ਬਲੀ ਦਿੱਤੀ ਗਈ ਸੀ। ਇਹ ਉਸੇ ਥਾਂ  ਵੱਲ ਇਸ਼ਾਰਾ ਕਰਕੇ ਸਾਨੂੰ ਉਸ ਦੀ ਮੌਤ ਦੇ ਅਰਥ ਨੂੰ ‘ਵੇਖਣ’ ਦੇਣ ਲਈ ਇਕ ਨਿਸ਼ਾਨ ਸੀ। ਪਸਾਹ ਦੇ ਤਿਉਹਾਰ ਵਿੱਚ ਅਸੀਂ ਯਿਸੂ ਦੇ ਬਲੀਦਾਨ ਦਾ ਇਕ ਹੋਰ ਨਿਸ਼ਾਨ – ਉਸੇ ਸਾਲ ਦੇ ਉਸੇ ਦਿਨ  ਵੱਲ ਇਸ਼ਾਰਾ ਕਰਨ ਵਿੱਚ ਪਾਂਦੇ ਹਾਂ। ਇੱਕ ਲੇਲੇ ਦੀ ਬਲੀ ਇੱਕ ਵਾਰ ਫਿਰ  ਦਿੱਤੀ ਜਾਂਦੀ ਹੈ – ਜਿਹੜਾ ਇਹ ਦਰਸਾਉਂਦੀ ਹੈ ਕਿ ਇਹ ਘਟਨਾ – ਯਿਸੂ ਦੇ ਬਲੀਦਾਨ ਦਿੱਤੇ ਜਾਣ ਵੱਲ ਇਸ਼ਾਰਾ ਕਰਨ ਲਈ ਕੋਈ ਸੰਜੋਗ ਨਾਲ ਭਰੀ ਹੋਈ ਘਟਨਾ ਨਹੀਂ ਹੈ। ਦੋ ਵੱਖ-ਵੱਖ ਤਰੀਕਿਆਂ ਵਿੱਚ (ਅਸਥਾਨ ਦੁਆਰਾ ਅਤੇ ਸਮੇਂ ਦੁਆਰਾ) ਪਵਿੱਤਰ ਇਬਰਾਨੀ ਵੇਦ ਦੇ ਦੋ ਸਭ ਤੋਂ ਮਹੱਤਵਪੂਰਣ ਤਿਉਹਾਰ ਸਿੱਧੇ ਤੌਰ ਤੇ ਯਿਸੂ ਦੇ ਬਲੀਦਾਨ ਵੱਲ ਇਸ਼ਾਰਾ ਕਰਦੇ ਹਨ। ਮੈਂ ਇਤਿਹਾਸ ਵਿੱਚ ਕਿਸੇ ਹੋਰ ਵਿਅਕਤੀ ਬਾਰੇ ਨਹੀਂ ਸੋਚ ਸੱਕਦਾ ਜਿਸ ਦੀ ਮੌਤ ਇੰਨੇ ਜਿਆਦਾ ਨਾਟਕੀ ਤਰੀਕੇ ਨਾਲ ਭਰੀ ਹੋਈ ਸਮਾਨਤਾਵਾਂ ਦੁਆਰਾ ਦਰਸਾਈ ਗਈ ਹੋਵੇ। ਕੀ ਤੁਸੀਂ ਸੋਚ ਸੱਕਦੇ ਹੋ?

ਇਹ ਨਿਸ਼ਾਨ ਇਸ ਲਈ ਦਿੱਤੇ ਗਏ ਹਨ ਤਾਂ ਜੋ ਤੁਹਾਨੂੰ ਯਕੀਨ ਹੋ ਸਕੇ ਕਿ ਯਿਸੂ ਦਾ ਬਲੀਦਾਨ ਅਸਲ ਵਿੱਚ ਪਰਮੇਸ਼ੁਰ ਦੁਆਰਾ ਪਹਿਲਾਂ ਤੋਂ ਬਣਾਈ ਹੋਈ ਯੋਜਨਾ ਅਨੁਸਾਰ ਸੀ ਅਤੇ ਨਿਰਧਾਰਤ ਕੀਤੀ ਗਈ ਸੀ। ਇਹ ਇੱਕ ਉਦਾਹਰਣ ਵਜੋਂ ਦਿੱਤਾ ਗਿਆ ਹੈ ਤਾਂ ਜੋ ਅਸੀਂ ਕਲਪਨਾ ਕਰ ਸਕੀਏ ਕਿ ਕਿਵੇਂ ਯਿਸੂ ਦਾ ਬਲੀਦਾਨ ਸਾਨੂੰ ਮੌਤ ਤੋਂ ਬਚਾਉਂਦਾ ਹੈ ਅਤੇ ਪਾਪ ਤੋਂ ਸਾਨੂੰ ਸ਼ੁੱਧ ਕਰਦਾ ਹੈ – ਪਰਮੇਸ਼ੁਰ ਦੁਆਰਾ ਇੱਕ ਅਜਿਹਾ ਤੋਹਫ਼ਾ ਜਿਸਨੂੰ ਹਰ ਕੋਈ ਪ੍ਰਾਪਤ ਕਰ ਸੱਕਦਾ ਹੈ।

Leave a Reply

Your email address will not be published. Required fields are marked *