ਸਾਡੇ ਪਿਛਲੇ ਲੇਖ ਵਿੱਚ ਅਸੀਂ ਵੇਖਿਆ ਕਿ ਮੁਕਤੀ ਦਾ ਵਾਅਦਾ ਮਨੁੱਖੀ ਇਤਿਹਾਸ ਦੇ ਅਰੰਭ ਵਿੱਚ ਹੀ ਦੇ ਦਿੱਤਾ ਗਿਆ ਸੀ। ਅਸੀਂ ਇਹ ਵੀ ਧਿਆਨ ਦਿੱਤਾ ਕਿ ਸਾਡੇ ਵਿੱਚ ਕੁੱਝ ਅਜਿਹਾ ਹੈ, ਜਿਹੜਾ ਭਰਿਸ਼ਟਾਚਾਰ ਵੱਲ ਝੁਕਿਆ ਹੋਇਆ ਹੈ, ਜਿਹੜਾ ਸਾਡੇ ਕੰਮਾਂ ਵਿੱਚ ਵਿਖਾਈ ਦਿੰਦਾ ਹੈ ਕਿ ਅਸੀਂ ਆਪਣੇ ਲਈ ਨਿਰਧਾਰਿਤ ਕੀਤੇ ਗਏ ਨੈਤਿਕ ਵਿਵਾਹਰ ਵਾਲੇ ਜੀਵਨ ਦੇ ਨਿਸ਼ਾਨੇ ਨੂੰ ਗੁਆ ਚੁੱਕੇ ਹਾਂ, ਅਤੇ ਇੱਥੋ ਤੱਕ ਕਿ ਇਹ ਸਾਡੀ ਹੋਂਦ ਦੇ ਸੁਭਾਓ ਦੀ ਗਹਿਰਾਈ ਵਿੱਚ ਜੁੜਿਆ ਹੋਇਆ ਹੈ। ਸਾਡਾ ਅਸਲ ਸਰੂਪ, ਜਿਸਨੂੰ ਪਰਮੇਸ਼ੁਰ (ਪ੍ਰਜਾਪਤੀ) ਦੁਆਰਾ ਬਣਾਇਆ ਗਿਆ ਸੀ, ਵਿਗੜ ਗਿਆ ਹੈ। ਹਾਲਾਂਕਿ ਅਸੀਂ ਇਸ ਨੂੰ ਬਹੁਤ ਸਾਰੇ ਧਾਰਮਿਕ ਰੀਤੀ ਰਿਵਾਜਾਂ, ਇਸਨਾਨਾਂ ਅਤੇ ਪ੍ਰਾਰਥਨਾਵਾਂ ਦੁਆਰਾ ਸਾਫ਼ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਭਰਿਸ਼ਟਾਚਾਰ ਦੀ ਇਹ ਹਕੀਕਤ ਸਾਨੂੰ ਸਾਡੇ ਸਹਿਜ ਸੁਭਾਓ ਵਿੱਚ ਸ਼ੁੱਧ ਹੋਣ ਦੀ ਲੋੜ ਦਾ ਅਹਿਸਾਸ ਕਰਵਾਉਂਦੀ ਹੈ, ਜਿਸਨੂੰ ਅਸੀਂ ਖੁਦ ਆਪਣੇ ਆਪ ਤੋਂ ਪ੍ਰਾਪਤ ਨਹੀਂ ਕਰ ਸੱਕਦੇ ਹਾਂ। ਅਸੀਂ ਅਕਸਰ ਪੂਰਣ ਸੰਪੂਰਨਤਾ ਨਾਲ ਜੀਵਨ ਬਤੀਤ ਕਰਨ ਲਈ ‘ਸਖਤ’ ਸੰਘਰਸ਼ ਕਰਕੇ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਪਰ ਜੇ ਬਗੈਰ ਕਿਸੇ ਨੈਤਿਕ ਸੰਜਮ ਨੂੰ ਕੀਤੇ ਹੋਏ ਇਹ ਭਰਿਸ਼ਟਾਚਾਰ ਵਧੱਦਾ ਰਹਿੰਦਾ ਹੈ ਤਾਂ ਅਸੀਂ ਛੇਤੀ ਹੀ ਨਾਸ਼ ਹੋ ਜਾਵਾਂਗੇ। ਇਹ ਮਨੁੱਖੀ ਇਤਿਹਾਸ ਦੇ ਅਰੰਭਿਕ ਸਮੇਂ ਵਿੱਚ ਹੀ ਹੋ ਗਿਆ ਸੀ। ਬਾਈਬਲ (ਵੇਦ ਪੁਸਤਕ) ਦੇ ਅਰੰਭਿਕ ਅਧਿਆਇ ਸਾਨੂੰ ਦੱਸਦੇ ਹਨ ਕਿ ਇਹ ਕਿਵੇਂ ਹੋਇਆ। ਇਹ ਬਿਰਤਾਂਤ ਸੱਥਪਥ ਬ੍ਰਾਹਮਣ ਦੀ ਤੁਲਨਾ ਵਿੱਚ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਮਨੁੱਖਜਾਤੀ ਦਾ ਪਿਓ ਦਾਦਾ – ਜਿਸਨੂੰ ਮਨੂੰ ਵਜੋਂ ਜਾਣਿਆ ਜਾਂਦਾ ਹੈ – ਮਨੁੱਖੀ ਭ੍ਰਿਸ਼ਟਾਚਾਰ ਦੇ ਕਾਰਨ ਆਏ ਇੱਕ ਬਹੁਤ ਵੱਡੇ ਜਲ ਪਰਲੋ ਦੇ ਨਾਲ ਦੇ ਵੱਡੇ ਨਿਆਂ ਤੋਂ ਬਚ ਗਿਆ ਸੀ, ਅਤੇ ਉਸਨੇ ਆਪਣੀ ਰੱਖਿਆ ਇੱਕ ਵੱਡੀ ਸਮੁੰਦਰੀ ਕਿਸ਼ਤੀ ਵਿੱਚ ਪਨਾਹ ਲੈ ਕੇ ਕੀਤੀ ਸੀ। ਬਾਈਬਲ (ਵੇਦ ਪੁਸਤਕ) ਅਤੇ ਸੰਸਕ੍ਰਿਤ ਵੇਦ ਦੋਵਾਂ ਵਿੱਚ ਲਿਖਿਆ ਹੋਇਆ ਸਾਨੂੰ ਦੱਸਦਾ ਹੈ ਕਿ ਅੱਜ ਦੇ ਸਾਰੇ ਜੀਉਂਦੇ ਮਨੁੱਖ ਇੱਕ ਵਿਅਕਤੀ ਦੇ ਵੰਸ਼ ਤੋਂ ਆਏ ਹਨ।
ਪ੍ਰਾਚੀਨ ਮਨੂੰ – ਜਿਸ ਤੋਂ ਸਾਨੂੰ ਅੰਗਰੇਜ਼ੀ ਸ਼ਬਦ ‘ਮੈਨ‘ ਅਰਥਾਤ ਪੁਰਸ਼ ਜਾਂ ਪੁਰਖ ਮਿਲਦਾ ਹੈ
ਅੰਗਰੇਜ਼ੀ ਸ਼ਬਦ ‘ਮੈਨ’ ਅਰੰਭਿਕ ਜਰਮਨ ਭਾਸ਼ਾ ਤੋਂ ਆਇਆ ਹੈ। ਟੈਕਟਿਕਸ, ਇੱਕ ਰੋਮਨ ਇਤਿਹਾਸਕਾਰ ਜਿਹੜਾ ਯਿਸੂ ਮਸੀਹ (ਯਿਸੂ ਸਤਿਸੰਗ) ਦੇ ਸਮੇਂ ਦੇ ਨੇੜੇ-ਤੇੜੇ ਰਹਿੰਦਾ ਸੀ, ਨੇ ਜਰਮਨ ਲੋਕਾਂ ਦੇ ਇਤਿਹਾਸ ਬਾਰੇ ਜਰਮਨੀਆ ਨਾਮ ਦੀ ਇੱਕ ਕਿਤਾਬ ਲਿਖੀ ਸੀ। ਇਸ ਵਿੱਚ, ਉਹ ਕਹਿੰਦਾ ਹੈ ਕਿ
ਆਪਣੀ ਪੁਰਾਣੀਆਂ ਕਹਾਣੀਆਂ ਵਿੱਚ (ਜਿਹੜੀਆਂ ਉਨ੍ਹਾਂ ਦੇ ਇਤਿਹਾਸ ਵਿੱਚ ਮਿਲਦੀਆਂ ਹਨ), ਉਹ ਤਿਓਸਤੋਂ, ਧਰਤੀ ਤੋਂ ਨਿਕਲ ਕੇ ਆਉਣ ਵਾਲੇ ਇੱਕ ਇਸ਼ੁਰ ਅਤੇ ਉਸ ਦੇ ਪੁੱਤਰ ਮਾਨੂਸ਼, ਨੂੰ ਕੌਮਾਂ ਦੇ ਪਿਤਾ ਅਤੇ ਸੰਸਥਾਪਕ ਦੇ ਰੂਪ ਮੰਨਦੇ ਹੋਏ ਤਿਓਹਾਰ ਮਨਾਉਂਦੇ ਹਨ। ਉਸਨੇ ਮਾਨੂਸ਼ ਨੂੰ ਤਿੰਨ ਪੁੱਤਰਾਂ ਦੀ ਦਾਤ ਬਖ਼ਸੀ, ਜਿਨ੍ਹਾਂ ਦੇ ਨਾਮ ਦੇ ਉੱਤੇ ਬਹੁਤ ਸਾਰੇ ਲੋਕ ਸੱਦੇ ਜਾਂਦੇ ਹਨ
ਟੈਕਟਿਕਸ. ਜਰਮਨੀਕਾ ਅਧਿਆਇ 2. 100 ਈ. ਸ. ਵਿੱਚ ਲਿਖੀ ਗਈ ਪੁਸਤਕ
ਸ਼ਬਦ ਸ਼ਾਸਤਰ ਵਿਗਿਆਨੀ ਸਾਨੂੰ ਦੱਸਦੇ ਹਨ ਕਿ ਪ੍ਰਾਚੀਨ ਜਰਮਨੀ ਵਿੱਚ ਇਹ ਸ਼ਬਦ ‘ਮਾਨੂਸ਼’ ਪੂਰਵ-ਇੰਡੋ-ਯੂਰਪੀਅਨ “ਮਨੂੰਹ” (ਸੰਸਕ੍ਰਿਤ ਦੇ ਮਨੂੰਹ, ਅਵੇਸਤਾ ਮਨੂੰ ਨਾਲ ਤੁਲਨਾ ਕਰੋ) ਤੋਂ ਆਉਂਦਾ ਹੈ। ਇਸ ਤਰ੍ਹਾਂ, ਅੰਗਰੇਜ਼ੀ ਸ਼ਬਦ ‘ਮੈਨ’ ਸ਼ਬਦ ਮਾਨੂ ਤੋਂ ਆਇਆ ਹੈ, ਜਿਸਨੂੰ ਬਾਈਬਲ (ਵੇਦ ਪੁਸਤਕ) ਅਤੇ ਸੱਥਪਥ ਬ੍ਰਾਹਮਣ ਦੋਵੇਂ ਸਾਡਾ ਪਿਓ ਦਾਦਾ ਕਹਿੰਦੇ ਹਨ! ਇਸ ਕਾਰਨ, ਆਓ ਅਸੀਂ ਇਸ ਵਿਅਕਤੀ ਤੇ ਧਿਆਨ ਕੇਂਦਰਿਤ ਕਰੀਏ ਅਤੇ ਵੇਖੀਏ ਕਿ ਅਸੀਂ ਇਸ ਤੋਂ ਕੀ ਸਿੱਖ ਸੱਕਦੇ ਹਾਂ। ਅਸੀਂ ਸੱਥਪਥ ਬ੍ਰਾਹਮਣ ਦੇ ਸੰਖੇਪ ਤੋਂ ਅਰੰਭ ਕਰਾਂਗੇ। ਕੁੱਝ ਵਿਆਖਿਆਵਾਂ ਵਿੱਚ, ਇਸ ਬਿਰਤਾਂਤ ਦੇ ਥੋੜ੍ਹੇ ਜਿਹੇ ਵੱਖਰੇ ਪੱਖ ਮਿਲਦੇ ਹਨ, ਇਸ ਲਈ ਮੈਂ ਦੋਵਾਂ ਵਿੱਚ ਇੱਕ ਜਿਹੇ ਮਿਲਣ ਵਾਲੇ ਤੱਥਾਂ ਦਾ ਹੀ ਵੇਰਵਾਂ ਦਵਾਂਗਾ।
ਸੰਸਕ੍ਰਿਤ ਵੇਦਾਂ ਵਿੱਚ ਮਨੂੰ ਦਾ ਬਿਰਤਾਂਤ
ਮਨੂੰ ਵੈਦਿਕ ਬਿਰਤਾਂਤਾਂ ਵਿੱਚ ਇੱਕ ਧਰਮੀ ਵਿਅਕਤੀ ਸੀ ਜਿਹੜਾ ਸੱਚਿਆਈ ਦੀ ਭਾਲ ਕਰਦਾ ਸੀ। ਕਿਉਂਕਿ ਮਨੂੰ ਪੂਰੀ ਤਰ੍ਹਾਂ ਇਮਾਨਦਾਰ ਸੀ, ਇਸ ਲਈ ਉਹ ਸ਼ੁਰੂ ਵਿੱਚ ਸੱਤਿਆਵਰਤਾ (“ਅਜਿਹਾ ਵਿਅਕਤੀ ਜਿਸਨੇ ਸੱਚ ਬੋਲਣ ਦੀ ਸਹੁੰ ਖਾਧੀ ਹੋਵੇ”) ਵਜੋਂ ਜਾਣਿਆ ਜਾਂਦਾ ਸੀ।
ਸੱਥਪਥ ਬ੍ਰਾਹਮਣ (ਸੱਥਪਥ ਬ੍ਰਾਹਮਣ ਦੇ ਬਿਰਤਾਂਤ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ) ਦੇ ਅਨੁਸਾਰ, ਇੱਕ ਅਵਤਾਰ ਨੇ ਮਨੂੰ ਨੂੰ ਆਉਣ ਵਾਲੀ ਜਲ ਪਰਲੋ ਦੇ ਸੰਬੰਧ ਵਿੱਚ ਚੇਤਾਵਨੀ ਦਿੱਤੀ ਸੀ। ਇਹ ਅਵਤਾਰ ਅਰੰਭ ਵਿੱਚ ਸਾਫਰੀ (ਇੱਕ ਛੋਟੀ ਮੱਛੀ) ਦੇ ਰੂਪ ਵਿੱਚ ਪ੍ਰਗਟ ਹੋਇਆ ਜਦੋਂ ਉਸਨੇ ਇੱਕ ਨਦੀ ਵਿੱਚ ਆਪਣੇ ਹੱਥ ਧੋਤੇ। ਇਸ ਛੋਟੀ ਮੱਛੀ ਨੇ ਮਨੂੰ ਨੂੰ ਬਚਾਉਣ ਲਈ ਕਿਹਾ ਅਤੇ ਤਰਸ ਵਿੱਚ ਭਰਦੇ ਹੋਏ ਉਸਨੇ ਉਸਨੂੰ ਪਾਣੀ ਦੇ ਘੜੇ ਵਿੱਚ ਪਾ ਦਿੱਤਾ। ਇਹ ਵੱਡੀ ਹੁੰਦੀ ਚਲੀ ਗਈ ਜਦੋਂ ਤੱਕ ਮਨੂੰ ਉਸਨੂੰ ਵੱਡੇ ਤੋਂ ਵੱਡੇ ਘੜਿਆਂ ਵਿੱਚ ਪਾਂਦਾ ਰਿਹਾ, ਅਤੇ ਫਿਰ ਅੰਤ ਵਿੱਚ ਉਸਨੇ ਇਸਨੂੰ ਖੂਹ ਵਿੱਚ ਪਾ ਦਿੱਤਾ। ਜਦੋਂ ਇਸ ਵੱਡੀ ਹੁੰਦੀ ਮੱਛੀ ਲਈ ਖੂਹ ਵੀ ਬਹੁਤ ਛੋਟਾ ਹੋ ਗਿਆ, ਤਾਂ ਮਨੂੰ ਨੇ ਇਸਨੂੰ ਇੱਕ ਸਰੋਵਰ (ਤਲਾਓ) ਵਿੱਚ ਪਾ ਦਿੱਤਾ, ਜੋ ਕਿ ਧਰਤੀ ਤੋਂ ਦੋ ਯੋਜਨ (25 ਕਿਲੋਮੀਟਰ) ਉੱਚਾ ਸੀ, ਅਤੇ ਇੰਨਾ ਹੀ ਲੰਮਾ, ਅਤੇ ਇੱਕ ਯੋਜਨਾ (13 ਕਿਲੋਮੀਟਰ) ਚੌੜਾ ਸੀ। ਜਦੋਂ ਮੱਛੀ ਹੋਰ ਵੱਡੀ ਹੁੰਦੀ ਚਲੀ ਗਈ, ਤਾਂ ਮਨੂੰ ਨੇ ਇਸਨੂੰ ਨਦੀ ਵਿੱਚ ਛੱਡ ਦਿੱਤਾ, ਅਤੇ ਜਦੋਂ ਨਦੀ ਵੀ ਉਸਦੇ ਲਈ ਛੋਟੀ ਪੈ ਗਈ, ਤਾਂ ਉਸਨੇ ਇਸਨੂੰ ਸਮੁੰਦਰ ਵਿੱਚ ਛੱਡ ਦਿੱਤਾ, ਜਿਸਦੇ ਬਾਅਦ ਇਸ ਨੇ ਵਿਸ਼ਾਲ ਸਮੁੰਦਰ ਦੇ ਲਗਭਗ ਸਾਰੇ ਹਿੱਸੇ ਨੂੰ ਆਪਣੇ ਨਾਲ ਭਰ ਲਿਆ।
ਇਸੇ ਵੇਲੇ ਅਵਤਾਰ ਨੇ ਮਨੂੰ ਨੂੰ ਇੱਕ ਆਉਣ ਵਾਲੀ ਜਲ ਪਰਲੋ ਤੋਂ ਹੋਣ ਵਾਲੀ ਸੰਪੂਰਨ-ਤਬਾਹੀ ਬਾਰੇ ਖ਼ਬਰ ਦਿੱਤੀ ਜਿਹੜੀ ਛੇਤੀ ਹੀ ਆਉਣ ਵਾਲੀ ਸੀ। ਇਸ ਲਈ ਮਨੂੰ ਨੇ ਇੱਕ ਵੱਡੀ ਕਿਸ਼ਤੀ ਬਣਾਈ ਜਿਸ ਵਿੱਚ ਉਸ ਦਾ ਪਰਿਵਾਰ, ਵੱਖੋ-ਵੱਖਰੇ ਕਿਸਮਾਂ ਦੇ ਬੀਜ ਅਤੇ ਜਾਨਵਰ ਨੂੰ ਲੈ ਲਿਆ ਤਾਂ ਜੋ ਉਹ ਇਸ ਧਰਤੀ ਨੂੰ ਦੁਬਾਰਾ ਭਰਨ, ਕਿਉਂਕਿ ਜਲ ਪਰਲੋ ਦੀ ਸਮਾਪਤੀ ਤੋਂ ਬਾਅਦ ਮਹਾਂਸਾਗਰਾਂ ਅਤੇ ਸਮੁੰਦਰਾਂ ਦੇ ਪਾਣੀ ਘੱਟ ਜਾਣਗੇ ਅਤੇ ਸੰਸਾਰ ਨੂੰ ਫਿਰ ਦੁਬਾਰਾ ਲੋਕਾਂ ਅਤੇ ਜਾਨਵਰਾਂ ਨਾਲ ਭਰਨ ਦੀ ਲੋੜ ਪਵੇਗੀ। ਜਲ ਪਰਲੋ ਦੇ ਸਮੇਂ ਮਨੂੰ ਨੇ ਕਿਸ਼ਤ ਨੂੰ ਮੱਛੀ ਦੇ ਸਿੰਗ ਨਾਲ ਬੰਨ੍ਹਿਆ ਜਿਹੜੀ ਆਪ ਅਵਤਾਰ ਸੀ। ਜਲ ਪਰਲੋ ਦੇ ਪਾਣੀ ਦੇ ਘੱਟ ਜਾਣ ਤੋਂ ਬਾਅਦ ਉਸ ਦੀ ਕਿਸ਼ਤੀ ਪਹਾੜ ਦੀ ਟੀਸੀ ਤੇ ਆ ਕੇ ਖਲੋ ਗਈ। ਉਹ ਫਿਰ ਪਹਾੜ ਤੋਂ ਹੇਠਾਂ ਉਤਰਿਆ ਅਤੇ ਆਪਣੇ ਛੁਟਕਾਰੇ ਲਈ ਬਲੀਦਾਨਾਂ ਅਤੇ ਬਲੀਆਂ ਨੂੰ ਚੜ੍ਹਾਈਆ। ਅੱਜ ਧਰਤੀ ਦੇ ਸਾਰੇ ਲੋਕ ਉਸੇ ਤੋਂ ਆਏ ਹਨ।
ਬਾਈਬਲ (ਵੇਦ ਪੁਸਤਕ) ਵਿੱਚ ਨੂਹ ਦਾ ਬਿਰਤਾਂਤ
ਬਾਈਬਲ (ਵੇਦ ਪੁਸਤਕ) ਇੱਕ ਅਜਿਹੀ ਹੀ ਘਟਨਾ ਦਾ ਬਿਰਤਾਂਤ ਦਿੰਦੀ ਹੈ, ਪਰ ਇਸ ਬਿਰਤਾਂਤ ਵਿੱਚ ਮਨੂੰ ਨੂੰ ‘ਨੂਹ’ ਕਿਹਾ ਗਿਆ ਹੈ। ਬਾਈਬਲ ਵਿੱਚ ਦਿੱਤੇ ਹੋਏ ਨੂਹ ਦੇ ਬਿਰਤਾਂਤ ਅਤੇ ਪੂਰੇ ਸੰਸਾਰ ਵਿੱਚ ਆਏ ਜਲ ਪਰਲੋ ਦਾ ਵੇਰਵਾ ਪੜ੍ਹਨ ਲਈ ਇੱਥੇ ਕਲਿੱਕ ਕਰੋ। ਸੰਸਕ੍ਰਿਤ ਵੇਦਾਂ ਅਤੇ ਬਾਈਬਲ ਦੇ ਨਾਲ ਹੀ ਇਸ ਘਟਨਾ ਦੀਆਂ ਯਾਦਾਂ ਨੂੰ ਵੱਖੋ-ਵੱਖਰੇ ਸਭਿਆਚਾਰਾਂ, ਧਰਮਾਂ ਅਤੇ ਇਤਿਹਾਸ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਸੰਸਾਰ ਇੱਕ ਤਲਛਟੀ ਵਾਲੀ ਚਟਾਨ ਦੇ ਨਾਲ ਢੱਕਿਆ ਹੋਇਆ ਹੈ, ਜਿਸਦੀ ਬਣਤਰ ਇੱਕ ਜਲ ਪਰਲੋ ਦੇ ਵਿਚਾਲੇ ਹੋਈ ਸੀ, ਇਸ ਤਰ੍ਹਾਂ ਸਾਡੇ ਕੋਲ ਇਸ ਜਲ ਪਰਲੋ ਦੇ ਅਸਲ ਸਬੂਤ ਦੇ ਨਾਲ ਹੀ ਪੁਰਾਤਤ ਵਿਗਿਆਨੀ ਸਬੂਤ ਵੀ ਹਨ। ਪਰ ਇਹ ਸਾਨੂੰ ਅੱਜ ਕਿਹੜਾ ਸਬਕ ਸਿਖਾਉਂਦੀ ਹੈ ਤਾਂ ਜੋ ਸਾਨੂੰ ਆਪਣੇ ਧਿਆਨ ਨੂੰ ਇਸ ਬਿਰਤਾਂਤ ਉੱਤੇ ਕਰਨਾ ਚਾਹੀਦਾ ਹੈ?
ਗੁਆ ਦੇਣਾ ਬਨਾਮ ਦਇਆ ਪ੍ਰਾਪਤ ਕਰਨਾ
ਜਦੋਂ ਅਸੀਂ ਲੋਕਾਂ ਨਾਲ ਗੱਲ ਕਰਦਾ ਹਾਂ ਕਿ ਕੀ ਪਰਮੇਸ਼ੁਰ ਭਰਿਸ਼ਟਾਚਾਰ (ਪਾਪ) ਦਾ ਨਿਆਂ ਕਰਦਾ ਹੈ, ਅਤੇ ਖ਼ਾਸਕਰ ਸਾਡੇ ਪਾਪ ਦਾ ਨਿਆਂ ਕੀਤਾ ਜਾਏਗਾ ਜਾਂ ਨਹੀਂ, ਤਾਂ ਇਸਦਾ ਉੱਤਰ ਅਕਸਰ ਕੁੱਝ ਇਸ ਤਰ੍ਹਾਂ ਦਾ ਮਿਲਦਾ ਹੈ, “ਮੈਂ ਨਿਆਂ ਬਾਰੇ ਜ਼ਿਆਦਾ ਪਰੇਸ਼ਾਨ ਨਹੀਂ ਹਾਂ ਕਿਉਂਕਿ ਪਰਮੇਸ਼ੁਰ ਦਿਆਲੂ ਅਤੇ ਕਿਰਪਾਲੂ ਹੈ ਅਤੇ ਅਜਿਹਾ ਕਿ ਮੈਨੂੰ ਨਹੀਂ ਲਗਦਾ ਕਿ ਉਹ ਸੱਚਮੁੱਚ ਮੇਰਾ ਨਿਆਂ ਕਰੇਗਾ।” ਨੂਹ (ਜਾਂ ਮਨੂੰ) ਦਾ ਇਹ ਬਿਰਤਾਂਤ ਸਾਨੂੰ ਇਸ ਬਾਰੇ ਦੁਬਾਰਾ ਇਸ ਦੇ ਉੱਤੇ ਵਿਚਾਰ ਕਰਨ ਲਈ ਕਾਰਨ ਬਣਨਾ ਚਾਹੀਦਾ ਹੈ। ਉਸ ਨਿਆਂ ਵਿੱਚ (ਨੂਹ ਅਤੇ ਉਸਦੇ ਪਰਿਵਾਰ ਨੂੰ ਛੱਡ ਕੇ) ਸਾਰਾ ਸੰਸਾਰ ਤਬਾਹ ਹੋ ਗਿਆ ਸੀ। ਉਸੇ ਵੇਲੇ ਉਸਦੀ ਦਇਆ ਕਿੱਥੇ ਸੀ? ਇਸਦਾ ਪ੍ਰਬੰਧ ਕਿਸ਼ਤੀ ਵਿਚ ਕੀਤਾ ਗਿਆ ਸੀ।
ਆਪਣੀ ਦਇਯਾ ਵਿੱਚ, ਪਰਮੇਸ਼ੁਰ ਨੇ ਇੱਕ ਕਿਸ਼ਤੀ ਦਾ ਪ੍ਰਬੰਧ ਕੀਤਾ ਜਿਹੜੀ ਹਰ ਕਿਸੇ ਵਾਸਤੇ ਉਪਲਬਧ ਸੀ। ਕੋਈ ਵੀ ਇਸ ਵਿੱਚ ਦਾਖਲ ਹੋ ਸੱਕਦਾ ਹੈ ਅਤੇ ਆਉਣ ਵਾਲੀ ਜਲ ਤੋਂ ਬਚਾਓ ਅਤੇ ਰਹਿਮ ਦੀ ਮੰਗ ਕਰ ਸੱਕਦਾ ਹੈ। ਸਮੱਸਿਆ ਇਹ ਸੀ ਕਿ ਲਗਭਗ ਸਾਰਿਆਂ ਲੋਕਾਂ ਨੇ ਆਉਣ ਵਾਲੇ ਜਲ-ਪਰਲੋ ਵੱਲ ਅਵਿਸ਼ਵਾਸ਼ ਵਿੱਚ ਆਪਣੀ ਪ੍ਰਤੀਕ੍ਰਿਆ ਨੂੰ ਪ੍ਰਗਟ ਕੀਤਾ। ਉਨ੍ਹਾਂ ਨੇ ਨੂਹ ਦਾ ਮਜ਼ਾਕ ਉਡਾਇਆ ਅਤੇ ਉਸ ਨਿਆਂ ਵਿੱਚ ਵਿਸ਼ਵਾਸ ਨਹੀਂ ਕੀਤਾ ਜਿਹੜਾ ਅਸਲ ਵਿੱਚ ਆਉਣ ਵਾਲਾ ਸੀ। ਇਸ ਕਰਕੇ ਉਹ ਜਲ ਪਰਲੋ ਵਿੱਚ ਹੀ ਮਰ ਗਏ। ਉਨ੍ਹਾਂ ਨੂੰ ਤਾਂ ਕੇਵਲ ਜਹਾਜ਼ ਵਿੱਚ ਦਾਖਲ ਹੋਣਾ ਸੀ ਅਤੇ ਇਸ ਤਰ੍ਹਾਂ ਨਿਆਂ ਤੋਂ ਬਚਣਾ ਸੀ।
ਜਿਹੜੇ ਲੋਕ ਪਿੱਛੇ ਜੀਉਂਦੇ ਰਹਿ ਗਏ ਸਨ ਉਨ੍ਹਾਂ ਨੇ ਸੋਚਿਆ ਹੋਣਾ ਕਿ ਉਹ ਇੱਕ ਉੱਚੇ ਪਹਾੜ ਤੇ ਚੜ੍ਹ ਕੇ ਜਾਂ ਇੱਕ ਵੱਡੀ ਬੇੜੀ ਬਣਾ ਕੇ ਜਲ-ਪਰਲੋ ਤੋਂ ਬਚ ਸੱਕਦੇ ਸਨ। ਪਰ ਉਹਨਾਂ ਨੇ ਨਿਆਂ ਦੀ ਤਾਕਤ ਅਤੇ ਇਸਦੇ ਅਕਾਰ ਨੂੰ ਬਹੁਤ ਜਿਆਦਾ ਹਲਕੇ ਵਿੱਚ ਲਿਆ ਸੀ। ਇਹ ‘ਚੰਗੇ ਵਿਚਾਰ’ ਉਸ ਨਿਆਂ ਦੇ ਲਈ ਕਾਫ਼ੀ ਨਹੀਂ ਸਨ; ਉਨ੍ਹਾਂ ਨੂੰ ਜਿਸ ਚੀਜ਼ ਦੀ ਲੋੜ ਸੀ ਉਹ ਇਹ ਸੀ ਕਿ ਜਿਹੜੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਢੱਕ ਸਕੇ – ਅਤੇ ਇਹ ਇੱਕ ਕਿਸ਼ਤੀ ਸੀ। ਜਦੋਂ ਇਸ ਸਮੁੰਦਰੀ ਜਹਾਜ਼ ਨੂੰ ਬਣਾਇਆ ਜਾ ਰਿਹਾ ਸੀ, ਤਾਂ ਇਹ ਆਉਣ ਵਾਲੇ ਨਿਆਂ ਅਤੇ ਉਪਲਬਧ ਦਇਆ ਦੋਵਾਂ ਦਾ ਇੱਕ ਸਪਸ਼ਟ ਸੰਕੇਤ ਸੀ। ਅਤੇ ਨੂਹ (ਜਾਂ ਮਨੂੰ) ਦੇ ਉਦਾਹਰਣ ਉੱਤੇ ਧਿਆਨ ਕੇਂਦਰ੍ਰਿਤ ਕਰਨਾ ਸਾਡੇ ਨਾਲ ਇਸੇ ਤਰ੍ਹਾਂ ਦੀਆਂ ਗੱਲ ਕਰਦੇ ਹੋਇਆ ਦਰਸਾਉਂਦਾ ਹੈ ਕਿ ਦਇਆ ਉਸ ਪ੍ਰਬੰਧ ਦੁਆਰਾ ਪ੍ਰਾਪਤ ਕੀਤੀ ਜਾ ਸੱਕਦੀ ਹੈ, ਜਿਸਦੀ ਨੀਂਹ ਪਰਮੇਸ਼ੁਰ ਨੇ ਆਪ ਰੱਖੀ ਹੈ, ਨਾ ਕਿ ਸਾਡੇ ਆਪਣੇ ਚੰਗੇ ਵਿਚਾਰਾਂ ਤੋਂ।
ਹੁਣ ਕਿਉਂ ਨੂਹ ਨੂੰ ਪਰਮੇਸ਼ੁਰ ਦੀ ਦਇਆ ਪ੍ਰਾਪਤ ਹੋਈ? ਤੁਸੀਂ ਧਿਆਨ ਦਵੋਗੇ ਕਿ ਬਾਈਬਲ ਹੇਠਾਂ ਦਿੱਤੇ ਵਾਕ ਨੂੰ ਕਈ ਵਾਰ ਦੁਹਰਾਉਂਦੀ ਹੈ
ਨੂਹ ਨੇ ਸਭ ਕੁੱਝ ਤਿਵੇਂ ਹੀ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਆਗਿਆ ਦਿੱਤੀ ਸੀ
ਮੈਂ ਵੇਖਦਾ ਹਾਂ ਕਿ ਮੇਰਾ ਝੁਕਾਅ ਉਹ ਕਰਨ ਵਿੱਚ ਹੁੰਦਾ ਹੈ, ਜਿਸਨੂੰ ਮੈਂ ਸਮਝਦਾ ਹਾਂ, ਜਾਂ ਜਿਸਨੂੰ ਮੈ ਪਸੰਦ ਕਰਦਾ ਹਾ, ਜਾਂ ਫਿਰ ਜਿਸਦੇ ਨਾਲ ਮੈਂ ਸਹਿਮਤ ਹੁੰਦਾ ਹਾਂ। ਮੈਨੂੰ ਯਕੀਨ ਹੈ ਕਿ ਨੂਹ ਦੇ ਕੋਲ ਵੀ ਆਉਣ ਵਾਲੀ ਜਲ ਪਰਲੋ ਦੀ ਚੇਤਾਵਨੀ ਅਤੇ ਧਰਤੀ ਉੱਤੇ ਇੱਕ ਬੜ੍ਹੀ ਵੱਡੀ ਕਿਸ਼ਤੀ ਬਣਾਉਣ ਦੀ ਆਗਿਆ ਦੇ ਵਿੱਖੇ ਕਈ ਤਰ੍ਹਾਂ ਦੇ ਪ੍ਰਸ਼ਨ ਹੋਣਗੇ। ਮੈਨੂੰ ਯਕੀਨ ਹੈ ਕਿ ਉਸਨੇ ਦਲੀਲ ਦਿੱਤੀ ਹੋਵੇਗੀ ਕਿ ਕਿਉਂਕਿ ਉਹ ਇੱਕ ਚੰਗਾ ਅਤੇ ਸੱਚਿਆਈ ਦੇ ਨਾਲ ਪਿਆਰ ਕਰਨ ਵਾਲਾ ਵਿਅਕਤੀ ਸੀ, ਇਸ ਲਈ ਉਸ ਨੂੰ ਇਸ ਕਿਸ਼ਤੀ ਨੂੰ ਬਣਾਉਣ ਲਈ ਇਸ ਉੱਤੇ ਧਿਆਨ ਕੇਂਦ੍ਰਤ ਕਰਨ ਦੀ ਕੋਈ ਲੋੜ ਨਹੀਂ ਸੀ। ਪਰ ਉਸਨੇ ਉਹ ਸਭ ‘ਕੁੱਝ‘ ਕੀਤਾ ਜੋ ਉਸਨੂੰ ਕਰਨ ਦੀ ਆਗਿਆ ਦਿੱਤੀ ਗਈ ਸੀ – ਨਾ ਸਿਰਫ਼ ਉਹ ਜਿਸਨੂੰ ਉਹ ਸਮਝਦਾ ਸੀ, ਨਾ ਹੀ ਉਨ੍ਹਾਂ ਗੱਲਾਂ ਉੱਤੇ ਜਿਸ ਵਿੱਚ ਉਸਨੂੰ ਆਰਾਮ ਮਿਲਦਾ ਸੀ, ਅਤੇ ਨਾ ਹੀ ਉਨ੍ਹਾਂ ਚੀਜ਼ਾਂ ਉੱਤੇ ਜਿਹੜੀਆਂ ਉਸਦੇ ਲਈ ਕੁੱਝ ਅਰਥ ਰੱਖਦੀਆਂ ਸਨ। ਇੱਕ ਨਮੂਨੇ ਦੇ ਪਿਛਾਂਹ ਚੱਲਣ ਲਈ ਇਹ ਇੱਕ ਚੰਗੀ ਉਦਾਹਰਣ ਹੈ।
ਮੁਕਤੀ ਦਾ ਬੂਹਾ
ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਨੂਹ ਤੋਂ ਬਾਅਦ, ਉਸਦਾ ਪਰਿਵਾਰ ਅਤੇ ਜਾਨਵਰ ਕਿਸ਼ਤੀ ਵਿੱਚ ਦਾਖਲ ਹੋਏ,
ਯਹੋਵਾਹ, ਅਰਥਾਤ, ਪਰਮੇਸ਼ੁਰ ਨੇ ਉਹ ਨੂੰ ਅੰਦਰੋਂ ਬੰਦ ਕੀਤਾ।
ਉਤਪਤ 7:16
ਇਹ ਨੂਹ ਨਹੀਂ ਸੀ – ਸਗੋਂ ਪਰਮੇਸ਼ੁਰ ਸੀ ਜਿਸ ਨੇ ਕਿਸ਼ਤੀ ਦੇ ਉਸੇ ਬੂਹੇ ਨੂੰ ਆਪਣੇ ਹੱਥ ਵਿੱਚ ਰੱਖਿਆ ਅਤੇ ਇਸਨੂੰ ਖੋਲ੍ਹਿਆ ਅਤੇ ਬੰਦ ਕੀਤਾ। ਜਦੋਂ ਨਿਆਂ ਆਇਆ ਅਤੇ ਪਾਣੀ ਨੇ ਵੱਧਣਾ ਸ਼ੁਰੂ ਕੀਤਾ, ਤਾਂ ਨੂਹ ਆਪਣਾ ਬੂਹਾ ਨਹੀਂ ਖੋਲ੍ਹ ਸਕਿਆ ਹਲਾਂਕਿ ਲੋਕਾਂ ਨੇ ਇਸਨੂੰ ਬਾਹਰੋਂ ਕਿੰਨ੍ਹਾ ਹੀ ਜਿਆਦਾ ਕਿਉਂ ਨਾ ਵਜਾਇਆ। ਪਰਮੇਸ਼ੁਰ ਨੇ ਉਸੇ ਬੂਹੇ ਨੂੰ ਆਪਣੇ ਕਾਬੂ ਵਿੱਚ ਰੱਖਿਆ। ਪਰ ਉਸੇ ਸਮੇਂ, ਕਿਸ਼ਤੀ ਦੇ ਵਿੱਚ ਰਹਿਣ ਵਾਲੇ ਲੋਕ ਇਸ ਭਰੋਸੇ ਵਿੱਚ ਰਹਿ ਸੱਕਦੇ ਸਨ ਕਿ ਕਿਉਂਕਿ ਬੂਹਾ ਪਰਮੇਸ਼ੁਰ ਦੇ ਹੱਥ ਵਿੱਚ ਹੈ ਇਸ ਲਈ ਹਵਾ ਦਾ ਕਿਸੇ ਵੀ ਤਰ੍ਹਾਂ ਦਾ ਦਬਾਓ ਜਾਂ ਲਹਿਰ ਦੀ ਤਾਕਤ ਇਸ ਨੂੰ ਨਹੀਂ ਖੋਲ੍ਹ ਸੱਕਦੀ ਹੈ। ਉਹ ਪਰਮੇਸ਼ੁਰ ਦੀ ਦਯਾ ਅਤੇ ਦੇਖਭਾਲ ਦੇ ਹੇਠਾਂ ਉਸ ਬੂਹੇ ਦੇ ਅੰਦਰ ਸੁਰੱਖਿਅਤ ਸਨ।
ਕਿਉਂਕਿ ਪਰਮੇਸ਼ੁਰ ਨਾ ਬਦਲਣ ਵਾਲਾ ਪਰਮੇਸ਼ੁਰ ਹੈ, ਇਸ ਲਈ ਇਹ ਸਿਧਾਂਤ ਅੱਜ ਵੀ ਸਾਡੇ ਉੱਤੇ ਲਾਗੂ ਹੁੰਦਾ ਹੈ। ਬਾਈਬਲ ਇੱਕ ਹੋਰ ਆਉਣ ਵਾਲੇ ਨਿਆਂ ਬਾਰੇ ਚਿਤਾਵਨੀ ਦਿੰਦੀ ਹੈ – ਅਤੇ ਇਸ ਵਾਰ ਇਹ ਅੱਗ ਦੁਆਰਾ ਆਵੇਗਾ – ਪਰ ਨੂਹ ਦਾ ਨਿਸ਼ਾਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਨਿਆਂ ਦੇ ਨਾਲ-ਨਾਲ ਆਪਣੀ ਦਇਆ ਨੂੰ ਵੀ ਵਿਖਾਉਂਦਾ ਹੈ। ਸਾਨੂੰ ਇੱਕ ਬੂਹੇ ਵਾਲੀ ਉਸ ਕਿਸ਼ਤੀ ਵੱਲ ਵੇਖਣਾ ਚਾਹੀਦਾ ਹੈ, ਜਿਹੜੀ ਸਾਡੀ ਲੋੜ ਨੂੰ ਪੂਰਾ ਕਰੇਗੀ ਅਤੇ ਸਾਨੂੰ ਦਇਆ ਦਵੇਗਾ।
ਇੱਕ ਵਾਰੀ ਫਿਰ ਬਲੀਦਾਨ ਦਿੰਦਾ ਹੈ
ਬਾਈਬਲ ਸਾਨੂੰ ਦੱਸਦੀ ਹੈ ਕਿ ਨੂਹ:
ਤਾਂ ਨੂਹ ਨੇ ਇੱਕ ਜਗਵੇਦੀ ਯਹੋਵਾਹ ਅਰਥਾਤ ਪਰਮੇਸ਼ੁਰ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ
ਉਤਪਤ 8:20
ਇਹ ਬਲੀਦਾਨ ਪੁਰਸ਼ਾ ਸੁਕਤਾ ਵਿੱਚ ਦਿੱਤੇ ਹੋਏ ਬਲੀਦਾਨ ਦੇ ਨਮੂਨੇ ਨਾਲ ਮੇਲ ਖਾਂਦਾ ਹੈ ਜੋ ਅਸੀਂ ਪੁਰਸ਼ਾ ਸੁਕਤੀ ਵਿੱਚ ਵੇਖਿਆ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਨੂਹ (ਜਾਂ ਮਨੂੰ) ਜਾਣਦਾ ਸੀ ਕਿ ਇੱਕ ਪੁਰਸ਼ਾ ਅਰਥਾਤ ਪੁਰਖ ਦੀ ਬਲੀ ਦਿੱਤੀ ਜਾਣੀ ਚਾਹੀਦੀ ਹੈ, ਇਸ ਲਈ ਉਸਨੇ ਇੱਕ ਜਾਨਵਰ ਦੀ ਬਲੀ ਦਿੱਤੀ ਜਿਹੜੀ ਆਉਣ ਵਾਲੀ ਬਲੀਦਾਨ ਦੀ ਉਸ ਤਸਵੀਰ ਉੱਤੇ ਉਸਦੇ ਭਰੋਸੇ ਨੂੰ ਵਿਖਾਉਂਦੀ ਹੈ, ਜਿਸਨੂੰ ਪਰਮੇਸ਼ੁਰ ਆਪ ਦਵੇਗਾ। ਸੱਚਿਆਈ ਤਾਂ ਇਹ ਹੈ ਕਿ ਬਾਈਬਲ ਕਹਿੰਦੀ ਹੈ ਕਿ ਇਸ ਬਲੀਦਾਨ ਦੇ ਦਿੱਤੇ ਜਾਣ ਤੋਂ ਠੀਕ ਬਾਅਦ, ਪਰਮੇਸ਼ੁਰ ਨੇ ‘ਨੂਹ ਅਤੇ ਉਸਦੇ ਪੁੱਤਰਾਂ’ ਨੂੰ ਅਸੀਸ ਦਿੱਤੀ (ਉਤਪਤ 9:1)। ਅਤੇ ‘ਨੂਹ ਨਾਲ ਨੇਮ ਬੰਨ੍ਹਿਆ’ (ਉਤਪਤ 9:8) ਕਿ ਉਹ ਹੁਣ ਅਗੋਂ ਤੋਂ ਜਲ ਪਰਲੋ ਨਾਲ ਕਦੀ ਵੀ ਲੋਕਾਂ ਦਾ ਨਿਆਂ ਨਹੀਂ ਕਰੇਗਾ। ਇਸ ਲਈ ਅਜਿਹਾ ਜਾਪਦਾ ਹੈ ਕਿ ਨੂਹ ਦੁਆਰਾ ਅਰਾਧਨਾ ਵਿੱਚ ਚੜ੍ਹਾਇਆ ਗਿਆ ਬਲੀਦਾਨ ਬਹੁਤ ਜਿਆਦਾ ਮਹੱਤਵਪੂਰਣ ਸੀ।
ਨਵਾਂ ਜਨਮ – ਬਿਵਸਥਾ ਦੁਆਰਾ ਜਾਂ…
ਵੈਦਿਕ ਪਰੰਪਰਾਵਾਂ ਵਿੱਚ, ਮਨੂੰ ਹੀ ਮਨੂੰਸਮਰਤੀ ਦਾ ਸ੍ਰੋਤ ਹੈ, ਜਿਹੜਾ ਇੱਕ ਵਿਅਕਤੀ ਦੇ ਜੀਵਨ ਵਿੱਚ ਉਸਦੇ ਵਰਨ/ਜਾਤ ਨੂੰ ਨਿਰਧਾਰਤ ਕਰਦਾ ਜਾਂ ਉਸਦੇ ਲਈ ਸਲਾਹ ਦਿੰਦੀ ਹੈ। ਯਜੁਰਵੇਦ ਕਹਿੰਦਾ ਹੈ ਕਿ ਜਨਮ ਦੇ ਵੇਲੇ ਹੀ ਸਾਰੇ ਮਨੁੱਖ ਸ਼ੂਦਰ ਜਾਂ ਨੌਕਰਾਂ ਵਜੋਂ ਜਨਮ ਲੈਂਦੇ ਹਨ, ਪਰ ਇਹ ਕਿ ਇਸਦੀ ਕੈਦ ਤੋਂ ਬਚਣ ਲਈ ਸਾਨੂੰ ਦੂਜੇ ਜਾਂ ਨਵੇਂ ਜਨਮ ਦੀ ਲੋੜ ਹੁੰਦੀ ਹੈ। ਮਨੂੰਸਮਰਤੀ ਵਿਵਾਦ ਨਾਲ ਭਰੀ ਹੋਈ ਇੱਕ ਪੋਥੀ ਹੈ ਅਤੇ ਇਸ ਦੇ ਵਿੱਚ ਸਮਰਤੀ ਵਿੱਖੇ ਵੱਖੋ-ਵੱਖਰੇ ਨਜ਼ਰੀਏ ਨੂੰ ਜ਼ਾਹਰ ਕਰਦੀ ਹੈ। ਇੰਨ੍ਹਾਂ ਸਾਰੇ ਵੇਰਵਿਆਂ ਦਾ ਵਿਸ਼ਲੇਸ਼ਣ ਕਰਨਾ ਸਾਡੀ ਹੱਦ ਤੋਂ ਬਾਹਰ ਦੀ ਗੱਲ ਹੈ। ਪਰ ਫਿਰ ਵੀ, ਜਿਹੜੀ ਗੱਲ ਦਿਲਚਸਪ ਹੈ, ਉਸਦੀ ਅਸੀਂ ਇੱਥੇ ਪੜਚੋਲ ਕਰਾਂਗੇ, ਬਾਈਬਲ ਵਿੱਚ ਮਿਲਦਾ ਹੈ ਕਿ ਸਾਮੀ ਲੋਕ ਨੂਹ/ਮਨੂੰ ਦੇ ਵੰਸ਼ ਤੋਂ ਆਏ ਸਨ, ਜਿੰਨ੍ਹਾਂ ਨੂੰ ਵੀ ਦੋ ਤਰੀਕੇ ਪ੍ਰਾਪਤ ਹੋਏ ਸਨ ਜਿਸ ਵਿੱਚ ਉਹ ਸ਼ੁੱਧਤਾ ਅਤੇ ਪਾਪਾਂ ਤੋਂ ਛੁਟਕਾਰੇ ਨੂੰ ਪ੍ਰਾਪਤ ਕਰ ਸੱਕਦੇ ਸਨ। ਇਕ ਤਰੀਕਾ – ਮਨੂਸਮਰਤੀ ਵਾਂਙੁ ਹੀ ਬਿਵਸਥਾ ਦੇ ਦੁਆਰਾ ਸੀ ਜਿਸ ਵਿਚ ਸਫਾਈ, ਰਸਮੀ ਇਸ਼ਨਾਨ ਅਤੇ ਬਲੀਦਾਨ ਸ਼ਾਮਲ ਸਨ। ਦੂਜਾ ਤਰੀਕਾ ਬਹੁਤ ਜ਼ਿਆਦਾ ਰਹੱਸ ਨਾਲ ਭਰਿਆ ਹੋਇਆ ਸੀ, ਅਤੇ ਇਸ ਵਿਚ ਨਵਾਂ ਜਨਮ ਲੈਣ ਤੋਂ ਪਹਿਲਾਂ ਇਕ ਮੌਤ ਸ਼ਾਮਲ ਸੀ। ਯਿਸੂ ਨੇ ਵੀ ਇਸਦੇ ਬਾਰੇ ਵਿੱਚ ਸਿੱਖਿਆ ਦਿੱਤੀ ਹੈ। ਉਸਨੇ ਆਪਣੇ ਦਿਨਾਂ ਦੇ ਇਕ ਉਘੇ ਵਿਦਵਾਨ ਨੂੰ ਕਿਹਾ ਕਿ
ਯਿਸੂ ਨੇ ਉਹ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।”
ਯੂਹੰਨਾ 3:3
ਅਸੀਂ ਇਸਦੇ ਉੱਤੇ ਸਾਡੇ ਹੋਰ ਅੱਗੇ ਆਉਣ ਵਾਲੇ ਅਗਲੇ ਲੇਖਾਂ ਵਿੱਚ ਵੇਖਾਂਗੇ। ਪਰ ਇਸਦੇ ਲੇਖ ਤੋਂ ਬਾਅਦ ਅਸੀਂ ਅਗਲੇ ਲੇਖ ਵਿੱਚ ਇਹ ਪਤਾ ਲਗਾਵਾਂਗੇ ਕਿ ਬਾਈਬਲ ਅਤੇ ਸੰਸਕ੍ਰਿਤ ਦੇ ਵੇਦਾਂ ਵਿੱਚ ਅਜਿਹੀਆਂ ਸਮਾਨਤਾਵਾਂ ਕਿਉਂ ਮਿਲਦੀਆਂ ਹਨ।