ਮੀਨ, ਜਾਂ ਮੱਛੀ, ਪ੍ਰਾਚੀਨ ਰਾਸ਼ੀ ਚੱਕਰ ਦੀ ਕਹਾਣੀ ਦਾ ਸੱਤਵਾਂ ਅਧਿਆਇ ਹੈ, ਜਿਹੜਾ ਉਸ ਵਿਅਕਤੀ ਦੀ ਜਿੱਤ ਦੇ ਨਤੀਜਿਆਂ ਨੂੰ ਵਿਖਾਉਂਦਾ ਹੈ, ਜਿਹੜਾ ਸਾਡੇ ਕੋਲ ਰਾਸ਼ੀ ਇਕਾਈ ਦੇ ਹਿੱਸੇ ਵਜੋਂ ਆਉਂਦਾ ਹੈ। ਮੀਨ ਇੱਕ ਲੰਬੀ ਰੱਸੀ ਨਾਲ ਬੰਨ੍ਹੀ ਹੋਈ ਦੋ ਮੱਛੀਆਂ ਦੀ ਤਸਵੀਰ ਨੂੰ ਬਣਾਉਂਦਾ ਹੈ। ਅਜੌਕੇ ਸਮੇਂ ਵਿੱਚ ਇਸ ਪ੍ਰਾਚੀਨ ਰਾਸ਼ੀ ਦੇ ਨਿਸ਼ਾਨ ਤੋਂ, ਤੁਸੀਂ ਆਪਣੀ ਕੁੰਡਲੀ ਤੋਂ ਸਬੰਧਤ ਆਪਣੀ ਸ਼ਖਸੀਅਤ ਲਈ ਪ੍ਰੇਮ, ਚੰਗੀ ਕਿਸਮਤ, ਧਨ ਦੌਲਤ, ਸਿਹਤ ਅਤੇ ਗੁਪਤ ਗਿਆਨ ਨੂੰ ਲੱਭਣ ਲਈ ਮੀਨ ਰਾਸ਼ੀ ਲਈ ਆਪਣੀ ਕੁੰਡਲੀ ਦਾ ਅਧਿਐਨ ਕਰਦੇ ਹੋ।
ਪਰ ਸਾਡੇ ਬਜੂਰਗਾਂ ਲਈ ਇਸ ਦਾ ਕੀ ਅਰਥ ਸੀ?
ਲੰਬੀ ਰੱਸੀ ਨਾਲ ਜੁੜੀਆਂ ਹੋਇਆਂ ਦੋ ਮੱਛੀਆਂ ਦੀ ਤਸਵੀਰ ਕਿੱਥੋਂ ਆਈ?
ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਜੋਤਿਸ਼ ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…
ਅਸੀਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਖੋਜ ਕੀਤੀ, ਅਤੇ ਕੰਨਿਆ ਤੋਂ ਕੁੰਭ ਤੀਕੁਰ ਪ੍ਰਾਚੀਨ ਕੁੰਡਲੀਆਂ ਦੀ ਜਾਂਚ ਕਰਨ ਤੋਂ ਬਾਅਦ, ਅਸੀਂ ਮੀਨ ਰਾਸ਼ੀ ਵੱਲ ਵਧਦੇ ਹਾਂ। ਤਾਰਿਆਂ ਦੇ ਇਸ ਪ੍ਰਾਚੀਨ ਜੋਤਿਸ਼ ਵਿਗਿਆਨ ਦਾ ਹਰ ਅਧਿਆਇ ਸਾਰੇ ਲੋਕਾਂ ਲਈ ਹੈ। ਇਸ ਲਈ ਭਾਵੇਂ ਤੁਸੀਂ ਕੁੰਡਲੀ ਦੇ ਆਧੁਨਿਕ ਅਰਥਾਂ ਵਿੱਚ ਮੀਨ ਦੇ ‘ਸੰਬੰਧਿਤ’ ਨਾ ਹੋਵੋ, ਤਾਂ ਵੀ ਮੀਨ ਰਾਸ਼ੀ ਦੇ ਤਾਰਿਆਂ ਤੋਂ ਪ੍ਰਾਚੀਨ ਕਹਾਣੀ ਨੂੰ ਜਾਣਨਾ ਲਾਭ ਵਾਲਾ ਹੈ।
ਤਾਰਿਆਂ ਵਿੱਚ ਮੀਨ ਤਾਰਾ ਮੰਡਲ ਦਾ ਜੋਤਿਸ਼ ਵਿਗਿਆਨ
ਇੱਥੇ ਮੀਨ ਜਾਂ ਮੱਛੀ ਦੀ ਤਸਵੀਰ ਬਣਾਉਣ ਵਾਲੇ ਤਾਰੇ ਵਿਖਾਏ ਗਏ ਹਨ। ਕੀ ਤੁਸੀਂ ਇਸ ਤਸਵੀਰ ਵਿੱਚ ਇੱਕ ਲੰਬੀ ਰੱਸੀ ਦੁਆਰਾ ਦੋ ਮੱਛੀਆਂ ਵਰਗਾ ਕੁੱਝ ਵੇਖ ਸੱਕਦੇ ਹੋ?
ਮੀਨ ਰਾਸ਼ੀ ਦੇ ਤਾਰਿਆਂ ਨੂੰ ਲਕੀਰਾਂ ਨਾਲ ਜੋੜਦੇ ਸਮੇਂ ਵੀ, ਮੱਛੀਆਂ ਸਾਫ਼ ਨਹੀਂ ਵਿਖਾਈ ਦਿੰਦੀਆਂ ਹਨ। ਅਰੰਭਿਕ ਜੋਤਸ਼ੀਆਂ ਨੇ ਇਨ੍ਹਾਂ ਤਾਰਿਆਂ ਦੇ ਸਬੰਧ ਵਿੱਚ ਦੋ ਮੱਛੀਆਂ ਬਾਰੇ ਕਿਵੇਂ ਸੋਚਿਆ ਸੀ?
ਮੀਨ ਦਾ ਇਹ ਨਿਸ਼ਾਨ ਬੀਤੇ ਹੋਏ ਸਮੇਂ ਵਿੱਚ ਉਸ ਵੇਲੇ ਤੀਕੁਰ ਜਾਂਦਾ ਹੈ ਜਿੱਥੋਂ ਤੱਕ ਅਸੀਂ ਮਨੁੱਖੀ ਇਤਿਹਾਸ ਬਾਰੇ ਜਾਣਦੇ ਹਾਂ। ਇੱਥੇ 2000 ਸਾਲ ਤੋਂ ਵੱਧ ਪੁਰਾਣੇ ਮਿਸਰ ਦੇ ਡੇਂਡੇਰਾ ਮੰਦਰ ਵਿੱਚ ਮਿਲੀ ਰਾਸ਼ੀ ਦੀ ਇੱਕ ਤਸਵੀਰ ਦਿੱਤੀ ਗਈ ਹੈ, ਜਿਸ ਵਿੱਚ ਦੋ ਮੱਛੀਆਂ ਦੇ ਉੱਤੇ ਲਾਲ ਰੰਗ ਗੋਲਾ ਕੀਤਾ ਗਿਆ ਹੈ। ਤੁਸੀਂ ਸੱਜੇ ਪਾਸੇ ਤਸਵੀਰ ਵਿੱਚ ਇਹ ਵੀ ਵੇਖ ਸੱਕਦੇ ਹੋ ਕਿ ਕਿਵੇਂ ਰੱਸੀ ਉਹਨਾਂ ਨੂੰ ਆਪਸ ਵਿੱਚ ਬੰਨ੍ਹਦੀ ਹੈ।
ਹੇਠਾਂ ਮੀਨ ਰਾਸ਼ੀ ਦੀ ਇੱਕ ਵਰਤੋਂ ਕੀਤੀ ਜਾਣ ਵਾਲੀ ਇੱਕ ਤਸਵੀਰ ਦਿੱਤੀ ਗਈ ਹੈ ਜਿਸਦੀ ਵਰਤੋਂ ਜੋਤਿਸ਼ ਵਿਗਿਆਨ ਦੁਆਰਾ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਜਿੰਨ੍ਹਾਂ ਕਿ ਅਸੀਂ ਇਸਨੂੰ ਬੀਤੇ ਹੋਏ ਸਮੇਂ ਤੋਂ ਜਾਣਦੇ ਹਾਂ।
ਦੋ ਮੱਛੀਆਂ ਦਾ ਕੀ ਅਰਥ ਹੈ?
ਅਤੇ ਉਸ ਦੀਆਂ ਦੋ ਪੂਛਾਂ ਨੂੰ ਰੱਸੀ ਨਾਲ ਕਿਉਂ ਬੰਨ੍ਹਿਆ ਹੋਇਆ ਹੈ?
ਤੁਹਾਡੇ ਅਤੇ ਮੇਰੇ ਲਈ ਇਸ ਦੀ ਕੀ ਮਹੱਤਤਾ ਹੈ?
hਮੀਨ ਦਾ ਅਸਲ ਅਰਥ
ਮੱਕਰ ਰਾਸ਼ੀ ਨੇ ਸਾਨੂੰ ਵਿਖਾਇਆ ਕਿ ਇੱਕ ਮੱਛੀ ਦੀ ਪੂੰਛੜ ਨੇ ਇੱਕ ਬੱਕਰੀ ਦੇ ਮਰ ਰਹੇ ਸਿਰ ਤੋਂ ਜੀਵਨ ਪ੍ਰਾਪਤ ਕੀਤਾ ਸੀ। ਕੁੰਭ ਰਾਸ਼ੀ ਨੇ ਵਿਖਾਇਆ ਕਿ ਮੱਛੀ – ਦੱਖਣੀ ਮੱਛੀ ਉੱਤੇ ਪਾਣੀ ਡੋਲ੍ਹਿਆ ਜਾਂਦਾ ਹੈ। ਮੱਛੀ ਉਨ੍ਹਾਂ ਲੋਕਾਂ ਦੀ ਬਹੁਗਿਣਤੀ ਨੂੰ ਵਿਖਾਉਂਦੀ ਸੀ ਜਿਸਨੂੰ ਜੀਉਂਦੇ ਲੋਕ ਪ੍ਰਾਪਤ ਕਰਨਗੇ। ਜਦੋਂ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ, ਤਾਂ ਸ਼੍ਰੀ ਅਬਰਾਹਾਮ ਨੇ ਪਹਿਲਾਂ ਹੀ ਇਸ ਨੂੰ ਵੇਖ ਲਿਆ ਸੀ।
ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।
ਉਤਪਤ 12:3
ਅਬਰਾਹਾਮ ਇੱਕ ਵੱਡੀ ਅਰ ਬਲਵੰਤ ਕੌਮ ਹੋਵੇਗਾ ਅਰ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਤੋਂ ਬਰਕਤ ਪਾਉਣਗੀਆਂ।
ਉਤਪਤ 22:18
ਆਉਣ ਵਾਲੇ ਇਸ ਮਨੁੱਖ ਰਾਹੀਂ ਲੋਕਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ
ਹਾਂ, ਉਹ ਆਖਦਾ ਹੈ ਕਿ ਏਹ ਛੋਟੀ ਗੱਲ ਹੈ, ਕਿ ਤੂੰ ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ ਮੇਰਾ ਦਾਸ ਹੋਵੇਂ, ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਭਈ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!।।
ਯਸਾਯਾਹ 49:6
ਯਸਾਯਾਹ ਨੇ ‘ਯਾਕੂਬ ਦੇ ਗੋਤ’ (ਅਰਥ ਯਹੂਦੀਆਂ) ਦੇ ਨਾਲ-ਨਾਲ ‘ਗੈਰ ਕੋਮਾਂ’, ਭਾਵ ਗ਼ੈਰ-ਯਹੂਦੀ ਲੋਕਾਂ ਬਾਰੇ ਲਿਖਿਆ। ਇਹ ਮੀਨ ਰਾਸ਼ੀ ਦੀਆਂ ਦੋ ਮੱਛੀਆਂ ਹਨ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਸੱਦਿਆ, ਤਾਂ ਉਸਨੇ ਉਨ੍ਹਾਂ ਨੂੰ ਇਹ ਕਿਹਾ ਸੀ,
ਅਤੇ ਉਨ੍ਹਾਂ ਨੂੰ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।
ਮੱਤੀ 4:19
ਯਿਸੂ ਦੇ ਪਹਿਲੇ ਚੇਲਿਆਂ ਨੇ ਇਹ ਵਿਖਾਉਣ ਲਈ ਮੱਛੀ ਦੇ ਨਿਸ਼ਾਨ ਦੀ ਵਰਤੋਂ ਕੀਤੀ ਕਿ ਉਹ ਉਸ ਤੋਂ ਸਬੰਧਤ ਸਨ। ਇੱਥੇ ਇੱਕ ਪ੍ਰਾਚੀਨ ਕਬਰ ਦੀ ਤਸਵੀਰ ਦਿੱਤੀ ਗਈ ਹੈ।
ਮੀਨ ਦੀਆਂ ਦੋ ਮੱਛੀਆਂ ਵਿਖਾਉਂਦੀਆਂ ਹਨ ਕਿ ਯਾਕੂਬ ਦੇ ਗੋਤ ਅਤੇ ਗ਼ੈਰ-ਯਹੂਦੀ ਲੋਕਾਂ ਜਿਹੜੇ ਯਿਸੂ ਦੇ ਪਿਛਾਂਹ ਚਲ ਰਹੇ ਸਨ, ਉਨ੍ਹਾਂ ਨੂੰ ਉਸ ਵਲੋਂ ਬਰਾਬਰ ਦਾ ਜੀਉਣ ਦਿੱਤਾ ਗਿਆ ਹੈ। ਰੱਸੀ ਵੀ ਦੋਹਾਂ ਮੱਛੀਆਂ ਨੂੰ ਬਰਾਬਰੀ ਤੇ ਬਨ੍ਹ ਕੇ ਰੱਖਦੀ ਹੈ।
ਰੱਸੀ – ਖ਼ਤਮ ਹੋ ਜਾਣ ਵਾਲੀ ਕੈਦ
ਮੀਨ ਰਾਸ਼ੀ ਵਿੱਚ ਰੱਸੀ ਦੋ ਮੱਛੀਆਂ ਨੂੰ ਜੋੜਦੀ ਹੈ। ਰੱਸੀ ਦੋਵਾਂ ਮੱਛੀਆਂ ਨੂੰ ਆਪਸ ਵਿੱਚ ਜੋੜੀ ਰੱਖਦਾ ਹੈ। ਪਰ ਅਸੀਂ ਵੇਖਦੇ ਹਾਂ ਕਿ ਮੇਖ ਰਾਸ਼ੀ ਦੀ ਭੇਡ, ਅਰਥਾਤ ਲੇਲਾ, ਰੱਸੀ ਵੱਲ ਵਧ ਰਿਹਾ ਹੈ। ਇਹ ਉਸ ਦਿਨ ਬਾਰੇ ਗੱਲ ਕਰਦਾ ਹੈ ਜਦੋਂ ਮੱਛੀ ਨੂੰ ਮੇਖ ਦੁਆਰਾ ਛੁਟਕਾਰਾ ਦੇ ਦਿੱਤਾ ਜਾਵੇਗਾ।
ਇਹੋ ਅੱਜ ਯਿਸੂ ਦੇ ਸਾਰੇ ਚੇਲਿਆਂ ਦਾ ਅਨੁਭਵ ਹੈ। ਬਾਈਬਲ ਦੁੱਖ, ਸੜਨ ਅਤੇ ਮੌਤ ਦੇ ਸਾਡੇ ਮੌਜੂਦਾ ਬੰਧਨ ਦਾ ਬਿਆਨ ਕਰਦੀ ਹੈ। ਪਰ ਫਿਰ ਵੀ ਆਸ ਵਿੱਚ ਅਸੀਂ ਇਸ ਬੰਧਨ ਅਰਥਾਤ ਕੈਦ ਤੋਂ ਛੁਟਕਾਰਾ ਪਾਉਣ ਵਾਲੇ ਦਿਨ ਦੀ ਉਡੀਕ ਕਰਦੇ ਹਾਂ (ਜਿਸਨੂੰ ਰੱਸੀ ਨਾਲ ਮੀਨ ਰਾਸ਼ੀ ਦੁਆਰਾ ਵਿਖਾਇਆ ਗਿਆ ਹੈ)।
18ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ 19ਅਤੇ ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡਕਦੀ ਹੈ 20ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ 21ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ 22ਅਸੀਂ ਜਾਣਦੇ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ 23ਅਤੇ ਨੀਰੀ ਉਹ ਤਾਂ ਨਹੀਂ ਸਗੋਂ ਅਸੀਂ ਆਪ ਭੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਹੁਕੇ ਭਰਦੇ ਹਾਂ ਅਤੇ ਪੁੱਤ੍ਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ 24ਉਮੇਦ ਨਾਲ ਅਸੀਂ ਬਚਾਏ ਗਏ ਹਾਂ ਪਰ ਉਮੇਦ ਜਿਹੜੀ ਵੇਖੀ ਗਈ ਉਹ ਉਮੇਦ ਨਾ ਰਹੀ ਕਿਉਂਕਿ ਜਿਹੜੀ ਵਸਤ ਕੋਈ ਵੇਖਦਾ ਹੈ ਉਹ ਦੀ ਉਮੇਦ ਕਾਹ ਨੂੰ ਕਰੇ? 25ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ ਜੇ ਉਹ ਦੀ ਉਮੇਦ ਰੱਖੀਏ ਤਾਂ ਧੀਰਜ ਨਾਲ ਉਹ ਦੀ ਉਡੀਕ ਵਿੱਚ ਰਹਿੰਦੇ ਹਾਂ।।
ਰੋਮੀਆਂ 8:18-25
ਅਸੀਂ ਮੌਤ ਤੋਂ ਆਪਣੇ ਸਰੀਰਾਂ ਦੇ ਛੁਟਕਾਰਾ ਦੀ ਉਡੀਕ ਕਰਦੇ ਹਾਂ। ਜਿਵੇਂ ਕਿ ਅੱਗੇ ਕਿਹਾ ਗਿਆ ਹੈ ਕਿ
50ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸੱਕਦੇ, ਨਾ ਵਿਨਾਸ ਅਵਿਨਾਸ ਦਾ ਅਧਿਕਾਰੀ ਹੁੰਦਾ ਹੈ 51ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹੈ ਜੋ ਅਸੀਂ ਸੱਭੇ ਨਹੀਂ ਸੌਵਾਂਗੇ, 52ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ 53ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ 54ਪਰ ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, – ਮੌਤ ਫਤਹ ਦੀ ਬੁਰਕੀ ਹੋ ਗਈ। 55ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?।। 56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ 57ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ!
1 ਕੁਰਿੰਥੀਆਂ 15:50-57
ਮੀਨ ਦੀ ਮੱਛੀ ਦੇ ਆਲੇ ਦੁਆਲੇ ਰੱਸੀ ਸਾਡੀ ਮੌਜੂਦਾ ਦਸ਼ਾ ਨੂੰ ਵਿਖਾਉਂਦੀ ਹੈ। ਪ੍ਰੰਤੂ ਅਸੀਂ ਉਤਸ਼ਾਹ ਨਾਲ ਮੇਖ ਦੇ ਆਉਣ ਦੀ ਉਡੀਕ ਕਰਦੇ ਹਾਂ ਤਾਂ ਜੋ ਉਹ ਸਾਨੂੰ ਬਚਾ ਸਕੇ। ਮੌਤ ਦੇ ਬੰਧਨ ਤੋਂ ਅਜ਼ਾਦੀ ਉਨ੍ਹਾਂ ਸਾਰਿਆਂ ਨੂੰ ਮਿਲੇਗੀ ਜਿਹੜੇ ਮੀਨ ਰਾਸ਼ੀ ਵਿੱਚ ਹਨ। ਮੀਨ ਰਾਸ਼ੀ ਦਾ ਨਿਸ਼ਾਨ ਮੁਨਾਦੀ ਕਰਦਾ ਹੈ ਕਿ ਨਾ ਸਿਰਫ਼ ਯਿਸੂ ਦੀ ਮਹਿਮਾ ਸਾਨੂੰ ਜੀਉਂਦੇ ਜਲ ਨੂੰ ਦਵੇਗੀ, ਸਗੋਂ ਇਹ ਵੀ ਕਿ ਸਾਡੀ ਮੌਜੂਦਾ ਗ਼ੁਲਾਮੀ, ਬਿਪਤਾ ਅਤੇ ਮੌਤ ਤੋਂ ਛੁਟਕਾਰਾ ਪਾਉਣ ਦਾ ਦਿਨ ਨੇੜੇ ਆ ਰਿਹਾ ਹੈ।
ਮੀਨ ਰਾਸ਼ੀ
ਕਿਉਂਕਿ ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਭਵਿੱਖਬਾਣੀ ਦੀਆਂ ਲਿਖਤਾਂ ਸਾਡੇ ਲਈ ਮਹੱਤਵਪੂਰਨ ਘੜੀਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ, ਅਸੀਂ ਮੀਨ ਰਾਸ਼ੀ ਤੋਂ ਸਬੰਧਤ ‘ਘੜੀ’ ‘ਤੇ ਧਿਆਨ ਕੇਂਦਰਿਤ ਕਰਦੇ ਹਾਂ। ਮੱਛੀ ਪਾਣੀ ਵਿੱਚ ਜ਼ਿੰਦਾ ਰਹਿੰਦੀ ਹੈ, ਪਰ ਅਜੇ ਵੀ ਰੱਸੀ ਨਾਲ ਬੰਨ੍ਹੀ ਹੋਈ ਹੈ। ਸੱਚਾ ਜੀਉਣ ਪ੍ਰੰਤੂ ਇਹ ਪੂਰਨ ਆਜ਼ਾਦੀ ਵਿੱਚ ਪ੍ਰਾਪਤ ਹੋਣ ਦੀ ਉਡੀਕ ਵਿੱਚ ਹੈ।
2ਓਹ ਤੁਹਾਨੂੰ ਸਮਾਜਾਂ ਵਿੱਚੋਂ ਛੇਕ ਦੇਣਗੇ ਸਗੋਂ ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ 3ਅਤੇ ਓਹ ਇਸ ਲਈ ਇਹ ਕਰਨਗੇ ਜੋ ਉਨ੍ਹਾਂ ਨਾ ਪਿਤਾ ਨੂੰ ਅਤੇ ਨਾ ਮੈਨੂੰ ਜਾਣਿਆ 4ਪਰ ਮੈਂ ਤੁਹਾਡੇ ਨਾਲ ਏਹ ਗੱਲਾਂ ਇਸ ਲਈ ਕੀਤੀਆਂ ਹਨ ਕਿ ਜਦ ਉਨ੍ਹਾਂ ਦਾ ਸਮਾ ਆਵੇ ਤਦ ਤੁਸੀਂ ਉਨ੍ਹਾਂ ਨੂੰ ਚੇਤੇ ਕਰੋ ਕਿ ਮੈਂ ਤੁਹਾਨੂੰ ਆਖੀਆਂ ਅਤੇ ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ।
ਯੂਹੰਨਾ 16:2-4
11ਜਾਂ ਤੁਹਾਨੂੰ ਸਮਾਜਾਂ ਅਰ ਸਰਦਾਰਾਂ ਅਤੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿਕੁਰ ਯਾ ਕੀ ਉੱਤਰ ਦੇਈਏ ਯਾਂ ਕੀ ਆਖੀਏ? 12ਕਿਉਂਕਿ ਪਵਿੱਤ੍ਰ ਆਤਮਾ ਉਸੇ ਘੜੀ ਤੁਹਾਨੂੰ ਸਿਖਾਲੇਗਾ ਭਈ ਕੀ ਕਹਿਣਾ ਚਾਹੀਦਾ ਹੈ।।
ਲੂਕਾ 12:11-12
ਅਸੀਂ ਘੜੀ ਵਿੱਚ ਰਹਿੰਦੇ ਹਾਂ ਅਰਥਾਤ ਕੁੰਭ ਦੇ ਸਮੇਂ ਵਿੱਚ ਅਤੇ ਨਾਲ ਹੀ ਮੀਨ ਦੀ ਘੜੀ ਵਿੱਚ ਵੀ। ਕੁੰਭ ਮੱਛੀ ਨੂੰ ਜੀਵਨ ਦੇਣ ਲਈ ਪਾਣੀ (ਪਰਮੇਸ਼ੁਰ ਦਾ ਆਤਮਾ) ਲਿਆਂਦਾ ਹੈ। ਪ੍ਰੰਤੂ ਅਸੀਂ ਸਿਰਫ ਰਾਸ਼ੀ ਦੀ ਕਹਾਣੀ ਦੇ ਵਿੱਚਕਾਰ ਹੀ ਹਾਂ ਅਤੇ ਰਾਸ਼ੀ ਧਨੂੰ ਰਾਸ਼ੀ ਦੀ ਅਖੀਰਲੀ ਜਿੱਤ ਅਜੇ ਵੀ ਭਵਿੱਖ ਵਿੱਚ ਹੈ। ਅਸੀਂ ਹੁਣ ਇਸ ਸਮਾਂ ਮੁਸੀਬਤਾਂ, ਕਠਿਨਾਈਆਂ, ਸਤਾਓ ਅਤੇ ਸਰੀਰਕ ਮੌਤ ਦਾ ਸਾਹਮਣਾ ਕਰ ਰਹੇ ਹਾਂ, ਜਿਸ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ ਸੀ। ਮੱਛੀ ਦੀਆਂ ਰੱਸੀਆਂ ਅਸਲ ਹਨ। ਪਰ ਅਸੀਂ ਅਜੇ ਵੀ ਜਿਉਂਦੇ ਜਲ ਦਾ ਸੁਆਦ ਲੈਂਦੇ ਹਾਂ, ਜਦੋਂ ਕਿ ਅਸਥਾਈ ਤੌਰ ‘ਤੇ ਰੱਸੀ ਨਾਲ ਬੰਨ੍ਹੇ ਹੋਏ ਹਾਂ। ਪਵਿੱਤਰ ਆਤਮਾ ਸਾਡੇ ਵਿੱਚ ਵੱਸਦਾ ਹੈ, ਸਾਨੂੰ ਸਿਖਾਉਂਦਾ ਹੈ ਅਤੇ ਮਾਰਗਦਰਸ਼ਨ ਦਿੰਦਾ ਹੈ – ਐਥੋਂ ਤੀਕੁਰ ਕਿ ਮੌਤ ਦੇ ਆਉਣ ਤੇ ਵੀ। ਮੀਨ ਰਾਸ਼ੀ ਦੇ ਸਮੇਂ ਦੀ ਘੜੀ ਵਿੱਚ ਤੁਹਾਡਾ ਸੁਆਗਤ ਹੈ।
ਤੁਹਾਡਾ ਮੀਨ ਰਾਸ਼ੀ ਨੂੰ ਪੜ੍ਹਨਾ
ਤੁਸੀਂ ਅਤੇ ਮੈਂ ਅੱਜੌਕੇ ਸਮੇਂ ਵਿੱਚ ਮੀਨ ਰਾਸ਼ੀ ਨੂੰ ਹੇਠਾਂ ਦਿੱਤੇ ਹੋਏ ਨੁਕਤਿਆਂ ਨੂੰ ਆਪਣੇ ਉੱਤੇ ਲਾਗੂ ਕਰ ਸੱਕਦੇ ਹਾਂ।
ਮੀਨ ਰਾਸ਼ੀ ਮੁਨਾਦੀ ਕਰਦੀ ਹੈ ਕਿ ਰਾਜ ਵਿੱਚ ਦਾਖਲ ਹੋਣ ਲਈ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਏਗਾ। ਅਸਲ ਵਿੱਚ ਉਸ ਰਾਜ ਵੱਲ ਤੁਹਾਡੀ ਯਾਤਰਾ ਦੇ ਕੁੱਝ ਆਮ ਨਿਸ਼ਾਨ ਮੁਸੀਬਤਾਂ, ਮੁਸ਼ਕਲਾਂ, ਬਿਪਤਾ ਅਤੇ ਇੱਥੋਂ ਤੀਕੁਰ ਕਿ ਮੌਤ ਵੀ ਹਨ। ਇਸ ਸਭ ਨੇ ਤੁਹਾਡੀ ਉਮੀਦ ਨੂੰ ਤੋੜ ਦਿੱਤਾ ਹੈ। ਇਹ ਅਸਲ ਵਿੱਚ ਤੁਹਾਡੇ ਫਾਇਦੇ ਲਈ ਹੈ ਕਿਉਂਕਿ ਇਹ ਤੁਹਾਡੇ ਵਿੱਚ ਤਿੰਨ ਗੁਣਾਂ ਨੂੰ ਅਰਥਾਤ: ਭਰੋਸਾ, ਉਮੀਦ ਅਤੇ ਪ੍ਰੇਮ ਨੂੰ ਵਿਕਸਿਤ ਕਰ ਸੱਕਦਾ ਹੈ। ਜੇਕਰ ਤੁਸੀਂ ਹਾਰ ਨਹੀਂ ਮੰਨਦੇ – ਤਾਂ ਮੀਨ ਦੀਆਂ ਰੱਸੀਆਂ ਤੁਹਾਡੇ ਵਿੱਚ ਅਜਿਹਾ ਹੀ ਕਰ ਸਕਦੀਆਂ ਹਨ। ਭਾਵੇਂ ਤੁਸੀਂ ਬਾਹਰੋਂ ਨਾਸ ਹੋ ਰਹੇ ਹੋਵੋ, ਪਰ ਅੰਦਰੋਂ ਦਿਨ-ਬ-ਦਿਨ ਨਵੇਂ ਬਣਦੇ ਜਾ ਰਹੇ ਹੋ। ਅਜਿਹਾ ਇਸ ਲਈ ਹੈ ਕਿਉਂਕਿ ਤੁਹਾਡੇ ਕੋਲ ਆਤਮਾ ਦਾ ਪਹਿਲਾ ਫਲ ਹੈ। ਇਸ ਲਈ ਜਦੋਂ ਤੁਸੀਂ ਆਪਣੇ ਸਰੀਰ ਦੇ ਛੁਟਕਾਰੇ ਦੀ ਬੇਸਬਰੀ ਨਾਲ ਉਡੀਕ ਕਰਦੇ ਹੋ, ਤਾਂ ਤੁਸੀਂ ਅੰਦਰੋਂ ਪੁਕਾਰਦੇ ਹੋ, ਇੰਝ ਕਿ ਮੰਨੋ ਇਹ ਅਸਲ ਸਮੱਸਿਆਵਾਂ ਤੁਹਾਡੇ ਭਲੇ ਲਈ ਕੰਮ ਕਰ ਰਹੀਆਂ ਹਨ, ਕਿਉਂਕਿ ਇਹ ਤੁਹਾਨੂੰ ਰਾਜੇ ਅਤੇ ਉਸਦੇ ਰਾਜ ਦੇ ਲਾਇਕ ਬਣਾਉਂਦੀਆਂ ਹਨ।
ਇਸ ਸੱਚਿਆਈ ਦੇ ਨਾਲ ਬਣੇ ਰਹੋ: ਰਾਜੇ ਨੇ ਆਪਣੀ ਵੱਡੀ ਦਇਆ ਵਿੱਚ, ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੁਆਰਾ, ਉਸਦੀ ਮਹਾਨ ਦਇਆ ਅਨੁਸਾਰ, ਸਾਨੂੰ ਇੱਕ ਜੀਉਂਦੀ ਉਮੀਦ, ਅਤੇ ਇੱਕ ਅਵਿਨਾਸ਼ੀ, ਸ਼ੁੱਧ ਅਤੇ ਨਾਸ਼ ਨਾ ਹੋਣ ਵਾਲੀ ਵਿਰਾਸਤ ਲਈ ਨਵਾਂ ਜਨਮ ਦਿੱਤਾ ਗਿਆ ਹੈ। ਇਹ ਵਿਰਾਸਤ ਤੁਹਾਡੇ ਲਈ ਸੁਰਗ ਵਿੱਚ ਰੱਖੀ ਗਈ ਹੈ; ਪ੍ਰੰਤੂ ਉਨ੍ਹਾਂ ਲਈ ਜਿਹੜੇ ਆਉਣ ਵਾਲੇ ਸਮੇਂ ਵਿੱਚ ਪ੍ਰਗਟ ਹੋਣ ਵਾਲੀ ਮੁਕਤੀ ਲਈ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਸੁਰੱਖਿਅਤ ਹਨ। ਇਸ ਕਾਰਨ ਤੁਸੀਂ ਪ੍ਰਸੰਨ ਹੋ, ਹਾਲਾਂਕਿ ਕਈ ਤਰ੍ਹਾਂ ਦੇ ਇਮਤਿਹਾਨਾਂ ਕਾਰਨ ਤੁਹਾਨੂੰ ਕੁੱਝ ਦਿਨ ਦੁੱਖਾਂ ਵਿੱਚ ਰਹਿਣਾ ਪਵੇਗਾ। ਉਹ ਤੁਹਾਡੇ ਵਿਸ਼ਵਾਸ ਦੀ ਸੱਚਿਆਈ ਦੀ ਗਵਾਹੀ ਦਿੰਦੇ ਹਨ – ਜਿਹੜਾ ਅੱਗ ਦੁਆਰਾ ਸ਼ੁੱਧ ਕੀਤੇ ਗਏ ਨਾਸ਼ਵਾਨ ਸੋਨੇ ਨਾਲੋਂ ਵੱਧ ਕੀਮਤੀ ਹੈ। ਉਹ ਰਾਜੇ ਦੇ ਆਉਣ ‘ਤੇ ਉਸਤਤ, ਮਹਿਮਾ ਅਤੇ ਸਤਿਕਾਰ ਦਾ ਕਾਰਨ ਬਣ ਜਾਂਦੇ ਹਨ।
ਮੀਨ ਰਾਸ਼ੀ ਅਤੇ ਕੁੰਡਲੀ ਨਾਲ ਜੁੜੀਆਂ ਗੱਲਾਂ ਨੂੰ ਡੂੰਘਿਆਈ ਨਾਲ ਸਮਝਣ ਲਈ ਇੱਥੇ ਪੜ੍ਹੋ:
ਇਹ ਮੁਕਤੀ ਕਿਵੇਂ ਪ੍ਰਗਟ ਹੁੰਦੀ ਹੈ, ਅਸੀਂ ਇਸਨੂੰ ਮੇਖ ਰਾਸ਼ੀ ਵਿੱਚ ਵੇਖਦੇ ਹਾਂ। ਇੱਥੋਂ ਜਾਣੋ ਕਿ ਪ੍ਰਾਚੀਨ ਜੋਤਿਸ਼ ਵਿਗਿਆਨ ਦੀਆਂ ਮੁੱਖ ਗੱਲਾਂ ਕਿਹੜੀਆਂ ਹਨ। ਇਸਦੀ ਸ਼ੁਰੂਆਤ ਕੰਨਿਆ ਰਾਸ਼ੀ ਤੋਂ ਕਰੋ।
ਮੀਨ ਰਾਸ਼ੀ ਨਾਲ ਸਬੰਧਤ ਹੋਰ ਲੇਖ ਵੀ ਪੜ੍ਹੋ:
• ਜੀ ਉੱਠਣਾ: ਨਵੇਂ ਜੀਉਣ ਦਾ ਪਹਿਲਾ ਫਲ
• ਬੰਧਨ ਅਤੇ ਛੁਟਕਾਰਾ ਦਾ ਪਹਿਲਾ ਸਵਾਦ: ਯਿਸੂ ਚੰਗਾ ਕਰਦਾ ਹੈ
• ਸਰੀਰ ਵਿੱਚ ਓਮ: ਗੁਪਤ ਸਮੱਰਥਾ ਦਾ ਪ੍ਰਗਟ ਹੋਣਾ