Skip to content
Home » ਦਿਵਾਲੀ ਅਤੇ ਪ੍ਰਭੁ ਯਿਸੂ

ਦਿਵਾਲੀ ਅਤੇ ਪ੍ਰਭੁ ਯਿਸੂ

  • by
diwali-lamps

ਜਦੋਂ ਮੈਂ ਭਾਰਤ ਵਿੱਚ ਕੰਮ ਉੱਤੇ ਲੱਗਾ ਹੋਇਆ ਸੀ ਤਾਂ ਉਸ ਸਮੇਂ ਮੈਂ ਪਹਿਲੀ ਵਾਰੀ’ਬੜੀ ਨਜ਼ਦੀਕੀ’ਦੇ ਨਾਲ ਦੀਵਾਲੀ ਦਾ ਅਨੁਭਵ ਕੀਤਾ। ਮੈਂ ਇੱਥੇ ਇੱਕ ਮਹੀਨਾ ਰਹਿਣ ਦੇ ਲਈ ਆਇਆ ਹੋਇਆ ਸੀ ਅਤੇ ਮੇਰੇ ਰਹਿਣ ਦੇ ਸ਼ੁਰੂ ਦੇ ਦਿਨਾਂ ਵਿੱਚ ਹੀ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ ਸੀ। ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਯਾਦ ਹੈ ਉਹ ਹਨ ਪਟਾਕੇ – ਹਵਾ ਧੂਏਂ ਨਾਲ ਭਰੀ ਹੋਈ ਸੀ ਅਤੇ ਇਸ ਨਾਲ ਮੇਰੀਆਂ ਅੱਖਾਂ ਵਿੱਚ ਥੋੜ੍ਹੀ ਜਿਹੀ ਜਲ੍ਹਣ ਹੋ ਰਹੀ ਸੀ। ਮੇਰੇ ਚਾਰੇ ਪਾਸੇ ਚੱਲ ਰਹੇ ਤਿਉਹਾਰ ਦੇ ਨਾਲ ਮੈਂ ਦਿਵਾਲੀ ਦੇ ਬਾਰੇ ਜਾਨਣਾ ਚਾਹੁੰਦਾ ਸੀ, ਕਿ ਇਹ ਕੀ ਹੈ ਅਤੇ ਇਸ ਦਾ ਕੀ ਮਤਲਬ ਹੈ। ਅਤੇ ਮੈਂ ਇਸ ਦੇ ਪਿਆਰ ਦੇ ਵਿੱਚ ਪੈ ਗਿਆ।

‘ਚਾਨਣ ਜਾਂ ਪ੍ਰਕਾਸ਼ ਦੇ ਤਿਓਹਾਰਾਂ’ ਨੇ ਮੈਨੂੰ ਉਤੇਜਨਾ ਨਾਲ ਭਰ ਦਿੱਤਾ ਕਿਉਂਕਿ ਮੈਂ ਇੱਕ ਵਿਸ਼ਵਾਸੀ ਹਾਂ, ਅਤੇ ਯਿਸੂ ਸੰਗਤੀ ਜਿਸ ਨੂੰ ਪ੍ਰਭੁ ਯਿਸੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦਾ ਮੰਨਣ ਵਾਲਾ ਹਾਂ। ਅਤੇ ਉਸ ਦੇ ਸੰਦੇਸ਼ ਦੀ ਮੁੱਖ ਸਿੱਖਿਆ ਇਹ ਹੈ ਕਿ ਉਸ ਦਾ ਚਾਨਣ ਅਰਥਾਤ ਪ੍ਰਕਾਸ਼ ਸਾਡੇ ਵਿਚਕਾਰ ਦੇ ਅਨ੍ਹੇਰੇ ਉੱਤੇ ਜਿੱਤ ਪਾ ਲਵੇਗਾ। ਇਸ ਤਰੀਕੇ ਨਾਲ ਦਿਵਾਲੀ ਦਾ ਪ੍ਰਭੁ ਯਿਸੂ ਦੇ ਨਾਲ ਮਜ਼ਬੂਤ ਸੰਬੰਧ ਸੀ।

ਸਾਡੇਂ ਵਿੱਚੋਂ ਬਹੁਤ ਸਾਰੇ ਲੋਕ ਇਹ ਜਾਣਦੇ ਹਨ ਕਿ ਸਾਡੇ ਵਿਚਕਾਰ ਦੇ ਅਨ੍ਹੇਰੇ ਨਾਲ ਇੱਕ ਮੁਸ਼ਕਿਲ ਹੈ। ਇਸ ਕਰਕੇ ਹੀ ਕਈ ਲੱਖਾਂ ਦੀ ਗਿਣਤੀ ਵਿੱਚ ਕੁੰਭ ਦੇ ਮੇਲੇ ਦੇ ਵਿੱਚ ਹਿੱਸਾ ਲੈਂਦੇ ਹਨ – ਕਿਉਂਕਿ ਸਾਡੇ ਵਿੱਚੋਂ ਲੱਖਾਂ ਇਹ ਜਾਣਦੇ ਹਨ ਕਿ ਅਸੀਂ ਪਾਪ ਕੀਤਾ ਹੈ ਅਤੇ ਇਹ ਕਿ ਸਾਨੂੰ ਇਨ੍ਹਾਂ ਨੂੰ ਧੋਣ ਅਤੇ ਖੁਦ ਨੂੰ ਸ਼ੁੱਧ ਕਰਨ ਦੀ ਲੋੜ੍ਹ ਹੈ। ਇਸ ਦੇ ਨਾਲ ਹੀ, ਪ੍ਰਥਾ ਇਸ਼ਨਾਨ (ਜਾਂ ਪ੍ਰਤਾਸਨਾ) ਮੰਦਰ ਦੀ ਪੌਰਾਣਿਕ ਜਾਣੀ-ਪਹਿਚਾਣੀ ਪ੍ਰਾਰਥਨਾ ਇਸ ਪਾਪ ਨੂੰ ਜਾਂ ਸਾਡੇ ਅੰਦਰ ਦੇ ਅੰਨ੍ਹੇਰੇ ਨੂੰ  ਕਬੂਲ ਕਰਦੀ ਹੈ।

ਮੈਂ ਇੱਕ ਪਾਪੀਂ ਹਾਂ। ਮੈਂ ਪਾਪ ਦਾ ਸਿੱਟਾ ਹਾਂ। ਮੈਂ ਪਾਪ ਵਿੱਚ ਪੈਦਾ ਹੋਇਆ। ਮੇਰੀ ਜਾਨ ਪਾਪ ਦੀ ਗੁਲਾਮ ਹੈ। ਮੈਂ ਸਭ ਤੋਂ ਵੱਡਾ ਪਾਪੀ ਹਾਂ। ਹੇ ਪ੍ਰਭੁ ਜਿਸ ਦੇ ਕੋਲ ਸੋਹਣੀਆਂ ਅੱਖਾਂ ਹਨ, ਮੈਨੂੰ ਬਚਾ ਲੈ, ਬਲੀਦਾਨ ਦੇਣ ਵਾਲੇ ਹੇ ਪ੍ਰਭੁ!

ਪਰ ਅੰਧਕਾਰ, ਜਾਂ ਪਾਪ ਦੇ ਸਾਡੇ ਅੰਦਰ ਦੇ ਇਹ ਸਾਰੇ ਵਿਚਾਰ, ਸਾਨੂੰ ਉਤੇਜਿਤ ਨਹੀਂ ਕਰਦੇ ਹਨ। ਸੱਚਾਈ ਤਾਂ ਇਹ ਹੈ ਕਿ ਅਸੀਂ ਕਈ ਵਾਰੀ ਇਨ੍ਹਾਂ ਨੂੰ ‘ਬੁਰੇ ਸਮਾਚਾਰਾਂ’ ਦੇ ਰੂਪ ਵਿੱਚ ਸੋਚਦੇ ਹਾਂ। ਇਸ ਕਾਰਨ ਅੰਧਕਾਰ ਦੇ ਉੱਤੇ ਜਿੱਤ ਪਾਉਂਦਾ ਹੋਇਆ ਚਾਨਣ ਦਾ ਇਹ ਵਿਚਾਰ ਸਾਨੂੰ ਬਹੁਤ ਜ਼ਿਆਦਾ ਉਮੀਦ ਅਤੇ ਖੁਸ਼ੀ ਦਿੰਦਾ ਹੈ। ਅਤੇ ਇਸ ਲਈ ਮੋਮਬੱਤੀਆਂ, ਮਿਠਾਈਆਂ ਅਤੇ ਪਟਾਕਿਆਂ ਦੇ ਨਾਲ, ਦਿਵਾਲੀ ਇਸ ਉਮੀਦ ਨੂੰ ਪ੍ਰਗਟ ਕਰਦੀ ਹੈ ਕਿ ਚਾਨਣ ਅੰਧਕਾਰ ਦੇ ਉੱਤੇ ਜਿੱਤ ਪਾ ਲੈਂਦਾ ਹੈ।

ਪ੍ਰਭੁ ਯਿਸੂ – ਸੰਸਾਰ ਵਿੱਚ ਚਾਨਣ

ਅਸਲ ਵਿੱਚ ਇਹੀ ਕੁਝ ਪ੍ਰਭੁ ਯਿਸੂ ਨੇ ਕੀਤਾ। ਵੇਦ ਕਿਤਾਬ (ਜਾਂ ਬਾਈਬਲ) ਵਿੱਚ ਖੁਸ਼ਖਬਰੀ ਯਿਸੂ ਨੂੰ ਇਸ ਤਰ੍ਹਾਂ ਨਾਲ ਦੱਸਦੇ ਹਨ:

ਆਦ ਵਿੱਚ ਸ਼ਬਦ ਸੀ, ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ, ਅਤੇ ਸ਼ਬਦ ਪਰਮੇਸ਼ੁਰ ਸੀ। ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ। ਸੱਭੋ ਕੁਝ ਉਸ ਤੋਂ ਰਚਿਆ ਗਿਆ, ਅਤੇ ਰਚਨਾ ਵਿੱਚੋਂ ਇੱਕ ਭੀ ਵਸਤੁ ਉਸ ਤੋਂ ਬਿਨਾਂ ਨਹੀਂ ਰਚੀ ਗਈ। ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ। ਉਹ ਚਾਨਣ ਅਨ੍ਹੇਰੇ ਵਿੱਚ ਚਮਕਦਾ ਹੈ, ਪਰ ਅੰਨ੍ਹੇਰੇ ਨੇ ਉਹ ਨੂੰ ਨਾ ਬੁਝਾਇਆ । (ਯੂਹੰਨਾ 1:1-5)

ਇਸ ਤਰੀਕੇ ਨਾਲ ਤੁਸੀਂ ਵੇਖਦੇ ਹੋ, ਇਹ ‘ਸ਼ਬਦ’ ਉਸ ਉਮੀਦ ਦੀ ਸੰਪੂਰਣਤਾ ਹੈ ਜਿਸ ਨੂੰ ਦਿਵਾਲੀ ਪ੍ਰਗਟ ਕਰਦੀ ਹੈ। ਅਤੇ ਇਹ ਉਮੀਦ ਪਰਮੇਸ਼ੁਰ ਦੀ ਵੱਲੋਂ ਇਸ ‘ਸ਼ਬਦ’ ਤੋਂ ਆਉਂਦੀ ਹੈ, ਜਿਸ ਦੀ ਯੂਹੰਨਾ ਨੇ ਬਾਅਦ ਵਿੱਚ ਪ੍ਰਭੁ ਯਿਸੂ ਦੇ ਰੂਪ ਵਿੱਚ ਪਹਿਚਾਣ ਕੀਤੀ। ਖੁਸ਼ਖਬਰੀ ਲਗਾਤਾਰ ਇਹ ਆਖਦੀ ਜਾਂਦੀ ਹੈ ਕਿ

ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ, ਜਗਤ ਵਿੱਚ ਆਉਣ ਵਾਲਾ ਸੀ। ਉਹ ਜਗਤ ਵਿੱਚ ਸੀ, ਅਤੇ ਜਗਤ ਉਸ ਤੋਂ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਾ ਪਛਾਤਾ। ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ। ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ, ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾਂ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ। (ਯੂਹੰਨਾ 1:9-13)

ਇਹ ਹਵਾਲਾ ਦਿੰਦਾ ਹੈ ਕਿ ਪ੍ਰਭੁ ਯਿਸੂ ਕਿਵੇਂ ‘ਹਰ ਇੱਕ ਨੂੰ ਚਾਨਣ’ ਜਾਂ ਪ੍ਰਕਾਸ਼ ਦੇਣ ਦੇ ਲਈ ਆਇਆ ਸੀ। ਕੁਝ ਲੋਕ ਇਹ ਸੋਚਦੇ ਹਨ ਕਿ ਇਹ ਸਿਰਫ਼ ਕੁਝ ਹੀ ਲੋਕਾਂ ਦੇ ਉੱਤੇ ਲਾਗੂ ਹੰਦਾ ਹੈ, ਪਰ ਧਿਆਨ ਦਿਓ ਕਿ ਇਹ ਆਖਦਾ ਹੈ ਕਿ ਇਹ ਪ੍ਰਸਤਾਵ ਇਸ ‘ਸੰਸਾਰ’ ਵਿੱਚ ਰਹਿਣ ਵਾਲੇ ‘ਹਰੇਕ’ ਦੇ ਲਈ ਹੈ ਕਿ ਉਹ ‘ਪਰਮੇਸ਼ੁਰ ਦੀ ਔਲਾਦ’ ਬਣ ਜਾਣ। ਇਹ ਇੱਕ ਅਜਿਹਾ ਪ੍ਰਸਤਾਵ ਹੈ ਕਿ ਹਰ ਇੱਕ, ਘੱਟ ਤੋਂ ਘੱਟ ਹਰ ਇੱਕ ਜੋ ਦਿਵਾਲੀ ਵਰਗੇ ਤਿਓਹਾਰ ਵਿੱਚ ਦਿਲਚਸਪੀ ਰੱਖਦਾ ਹੈ, ਦੇ ਅੰਦਰ ਦੇ ਅੰਨ੍ਹੇਰੇ ਉੱਤੇ ਪ੍ਰਕਾਸ਼ ਜਿੱਤ ਪਾਉਂਦਾ ਹੈ।

ਪ੍ਰਭੁ ਯਿਸੂ ਦੇ ਜੀਵਨ ਦੀ ਹਜ਼ਾਰਾਂ ਸਾਲ ਪਹਿਲਾਂ ਹੀ ਉਸ ਦੀ ਭਵਿੱਖਬਾਣੀ ਕੀਤੀ ਗਈ ਸੀ

ਪ੍ਰਭੁ ਯਿਸੂ ਦੇ ਬਾਰੇ ਵਿੱਚ ਅਸਧਾਰਣ ਇਹ ਹੈ ਕਿ ਉਸ ਦਾ ਦੇਹ ਧਾਰਨਾ ਜਾਂ ਮਨੁੱਖੀ ਸਰੂਪ ਹੋਣਾ ਅਲੱਗ ਤਰੀਕਿਆਂ ਤੋਂ ਅਤੇ ਸ਼ੁਰੂਆਤੀ ਮਨੁੱਖੀ ਇਤਿਹਾਸ ਦੀਆਂ ਘਟਨਾਵਾਂ ਤੋਂ ਕਈ ਤਰੀਕਿਆਂ ਨਾਲ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਇਹ ਦੱਸ ਦਿੱਤਾ ਗਿਆ ਸੀ ਅਤੇ ਇਬਰਾਨੀ ਲਿਖਤਾਂ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਲਈ ਉਸ ਦੇ ਬਾਰੇ ਵਿੱਚ ਪਹਿਲਾਂ ਤੋਂ ਲਿਖ ਦਿੱਤਾ ਗਿਆ ਸੀ ਜਦੋਂ ਕਿ ਉਹ ਅਜੇ ਤੱਕ ਧਰਤੀ ਉੱਤੇ ਆਇਆ ਹੀ ਨਹੀਂ ਸੀ। ਅਤੇ ਉਸ ਦੇ ਦੇਹ ਧਾਰਣ ਦੀਆਂ ਕਈ ਭਵਿੱਖਬਾਣੀਆਂ ਨੂੰ ਸਭ ਤੋਂ ਪੁਰਾਣੇ ਰਿਗਵੇਦ ਦੇ ਭਜਨਾਂ ਵਿੱਚ ਯਾਦ ਕੀਤਾ ਗਿਆ ਹੈ, ਜਿਹੜੇ ਆਉਣ ਵਾਲੇ ਮਨੁੱਖ ਦੀ ਵਡਿਆਈ ਕਰਦੇ ਹਨ ਅਤੇ ਮਨੁੱਖੀ ਇਤਿਹਾਸ ਦੀਆਂ ਕੁਝ ਸ਼ੁਰੂਆਤੀ ਘਟਨਾਵਾਂ ਦਾ ਜ਼ਿਕਰ ਕਰਦੇ ਹਨ, ਜਿਵੇਂ ਮਨੁ ਦੀ ਜਲ ਪਰਲੋ, ਉਹੀ ਮਨੁੱਖ ਜਿਸ ਨੂੰ

ਬਾਈਬਲ – ਅਰਥਾਤ ਵੇਦ ਕਿਤਾਬ–’ਨੂਹ’ ਦੇ ਨਾਂ ਨਾਲ ਬੁਲਾਈ ਜਾਂਦੀ ਹੈ। ਇਹ ਪੁਰਾਣਾ ਹਵਾਲਾ ਲੋਕਾਂ ਦੇ ਪਾਪਾਂ ਦੇ ਅੰਨ੍ਹੇਰੇ ਨੂੰ ਵਿਖਾਉਂਦਾ ਹੈ, ਜਦੋਂ ਕਿ ਮਨੁੱਖ, ਜਾਂ ਪ੍ਰਭੁ ਯਿਸੂ ਦੇ ਆਗਮਨ ਦੀ ਉਮੀਦ ਦਾ ਪ੍ਰਸਤਾਵ ਦਿੰਦੇ ਹਨ।

ਰਿਗਵੇਦ ਦੀ ਭਵਿੱਖਬਾਣੀਆਂ ਵਿੱਚ, ਮਨੁੱਖ, ਅਰਥਾਤ ਪਰਮੇਸ਼ੁਰ ਦਾ ਦੇਹ ਧਾਰਣ ਅਤੇ ਸੰਪੂਰਣ ਮਨੁੱਖ ਦਾ ਬਲੀਦਾਨ ਹੋਣ ਦੇ ਲਈ ਆ ਰਿਹਾ ਸੀ। ਇਹ ਬਲੀਦਾਨ ਸਾਡੇ ਪਾਪਾਂ ਦੇ ਕੰਮਾਂ ਦੇ ਮੁੱਲ ਨੂੰ  ਚੁਕਾਉਣ ਦੇ ਲਈ ਅਤੇ ਨਾਲ ਹੀ ਸਾਨੂੰ ਅੰਦਰੋਂ ਸ਼ੁੱਧ ਕਰਨ ਦੇ ਲਈ ਇਹ ਸੰਪੂਰਣ ਸੀ। ਸ਼ੁੱਧੀਕਰਨ ਅਤੇ ਪੂਜਾ ਪਾਠ ਚੰਗੇ ਕੰਮ ਹਨ, ਪਰ ਇਹ ਸਾਨੂੰ ਸਿਰਫ਼ ਬਾਹਰ ਤੱਕ ਹੀ ਸੀਮਿਤ ਰੱਖਦੇ ਹਨ। ਸਾਨੂੰ ਅੰਦਰੋਂ ਸ਼ੁੱਧ ਹੋਣ ਦੇ ਲਈ ਬਿਹਤਰ ਬਲੀਦਾਨ ਦੀ ਲੋੜ੍ਹ ਹੈ।

ਪ੍ਰਭੁ ਯਿਸੂ ਦੀ ਇਬਰਾਨੀ ਵੇਦਾਂ ਵਿੱਚ ਭਵਿੱਖਬਾਣੀ ਕਰ ਦਿੱਤੀ ਗਈ ਸੀ

ਰਿਗਵੇਦ ਦੇ ਇਨ੍ਹਾਂ ਭਜਨਾਂ ਨਾਲ ਹੀ, ਇਬਰਾਨੀ ਵੇਦਾਂ ਨੇ ਇਸ ਆਗਮਨ ਦੇ ਬਾਰੇ ਵੀ ਭਵਿੱਖਬਾਣੀ ਕੀਤੀ ਸੀ। ਇਬਰਾਨੀ ਭਜਨਾਂ ਨਾਲ ਹੀ, ਇਬਰਾਨੀ ਵੇਦਾਂ ਵਿੱਚ ਮਹੱਤਵਪੂਰਣ ਰਿਸ਼ੀ ਯਸਾਯਾਹ ਹੈ (ਜਿਹੜਾ 750 ਈਸਵੀ ਪੂਰਵ ਰਿਹਾ, ਦੂਜੇ ਸ਼ਬਦਾਂ ਵਿੱਚ ਪ੍ਰਭੁ ਯਿਸੂ ਦੇ ਇਸ ਧਰਤੀ ਉੱਤੇ 750 ਸਾਲ ਆਉਣ ਤੋਂ ਪਹਿਲਾਂ) ਉਸ ਨੇ ਉਸ ਦੇ ਆਗਮਨ  ਬਾਰੇ ਦੇ ਵਿੱਚ ਕਈ ਅੰਦਰੂਨੀ ਸੂਝਾਂ ਨੂੰ ਦਿੱਤਾ ਹੈ। ਉਸ ਨੇ ਦਿਵਾਲੀ ਦਾ ਅਗੇਤਰ ਕਿਆਸ ਲਗਾ ਲਿਆ ਸੀ। ਜਦੋਂ ਉਸ ਨੇ ਪ੍ਰਭੁ ਯਿਸੂ ਦੇ ਬਾਰੇ ਘੋਸ਼ਣਾ ਕੀਤੀ:

ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲ੍ਹਦੇ  ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਉਹਨਾਂ ਉੱਤੇ ਚਾਨਣ ਚਮਕਿਆ। (ਯਸਾਯਾਹ 9:2)।

ਇਹ ਘਟਨਾ ਕਿਉਂ ਵਾਪਰੇਗੀ? ਉਹ ਲਗਾਤਾਰ ਅੱਗੇ ਦੱਸਦਾ ਹੈ:

ਸਾਡੇ ਲਈ ਤਾਂ ਇੱਕ ਬਾਲਕ ਜੰਮ੍ਹਿਆ, ਅਤੇ ਸਾਨੂੰ ਇੱਕ ਪੁੱਤ੍ਰ ਬੱਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, “ਅਚਰਜ ਸਲਾਹੂ, ਸ਼ਕਤੀ ਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ  ਦਾ ਰਾਜ ਕੁਮਾਰ” (ਯਸਾਯਾਹ 9:6)।

ਭਾਵੇਂ ਹੀ ਉਸ ਨੇ ਦੇਹ ਧਾਰ ਲਈ, ਉਹ ਸਾਡੇ ਲਈ ਇੱਕ ਗੁਲਾਮ ਬਣ ਗਿਆ, ਕਿ ਸਾਡੀ ਅੰਨ੍ਹੇਰੀ ਭਰੀ ਜ਼ਰੂਰਤ ਵਿੱਚ ਮਦਦ ਕਰੇ।

ਸੱਚ ਮੁੱਚ ਉਸ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਙੁ ਭੁੱਲੇ ਫਿਰਦੇ  ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ।। (ਯਸਾਯਾਹ 53:4-6)।

ਰਿਸ਼ੀ ਯਸਾਯਾਹ ਪ੍ਰਭੁ ਯਿਸੂ ਦੀ ਸਲੀਬ ਦਾ ਹਵਾਲਾ ਦੇ ਰਿਹਾ ਹੈ। ਉਹ ਇਸ ਤਰ੍ਹਾਂ ਜ਼ਿਕਰ ਕਰਦਾ ਹੈ ਕਿ ਜਿਵੇਂ ਇਹ 750 ਸਾਲ ਪਹਿਲਾਂ ਵਾਪਰੀ ਹੋਈ ਹੋਵੇ, ਅਤੇ ਓਹ ਨਾਲ ਹੀ ਸਲੀਬ ਦਾ ਜ਼ਿਕਰ ਇਸ ਤਰ੍ਹਾਂ ਦੇ ਬਲੀਦਾਨ ਦੇ ਰੂਪ ਦੇ ਵਿੱਚ ਕਰਦਾ ਹੈ ਜਿਹੜਾ ਕਿ ਸਾਨੂੰ ਚੰਗਾ ਕਰਦਾ ਹੈ। ਅਤੇ ਇਹ ਕੰਮ ਜਿਸ ਦਾ ਪ੍ਰਸਤਾਵ ਇਹ ਗੁਲਾਮ ਦੇਵੇਗਾ ਉਹ ਅਜਿਹਾ ਹੋਵੇਗਾ ਜਿਸ ਨੂੰ ਕਰਨ ਲਈ ਪਰਮੇਸ਼ੁਰ ਉਸ ਨੂੰ ਆਖੇਗਾ।

ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਭਈ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!।। (ਯਸਾਯਾਹ 49:6-7)

ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ। ਇਹ ਮੇਰੇ ਲਈ ਹੈ ਅਤੇ ਇਹ ਤੁਹਾਡੇ ਲਈ ਹੈ। ਇਹ ਹਰ ਇੱਕ ਦੇ ਲਈ ਹੈ।

ਪੌਲੁਸ ਦੀ ਉਦਾਹਰਣ

ਸੱਚਾਈ ਤਾਂ ਇਹ ਹੈ ਕਿ, ਇੱਕ ਮਨੁੱਖ ਜਿਸ ਨੇ ਸੱਚ ਵਿੱਚ ਇਹ ਸੋਚਿਆ ਹੀ ਨਹੀਂ ਕਿ ਪ੍ਰਭੁ ਯਿਸੂ ਦਾ ਬਲੀਦਾਨ ਉਸ ਦੇ ਲਈ ਸੀ ਉਹ ਪੌਲੁਸ ਸੀ ਜਿਸ ਨੇ ਯਿਸੂ ਦੇ ਨਾਮ ਦਾ  ਵਿਰੋਧ ਕੀਤਾ। ਪਰ ਉਸ ਦਾ ਸਾਹਮਣਾ ਪ੍ਰਭੁ ਯਿਸੂ ਦੇ ਨਾਲ ਹੋਇਆ ਜਿਸ ਦੇ ਸਿੱਟੇ ਵਜੋਂ ਉਸ ਨੇ ਬਾਅਦ ਵਿੱਚ ਇਸ ਤਰ੍ਹਾਂ ਲਿਖਿਆ।

ਕਿਉਂ ਜੋ ਪਰਮੇਸ਼ੁਰ ਜਿਹ ਨੇ ਆਖਿਆ ਸੀ ਜੋ “ਅਨ੍ਹੇਰਿਓਂ ਚਾਨਣ ਚਮਕੇ” ਉਹ ਸਾਡਿਆਂ ਮਨਾਂ ਵਿੱਚ ਚਮਕਿਆ ਭਈ ਪਰਮੇਸ਼ੁਰ ਦੇ ਤੇਜ਼ ਦੇ ਗਿਆਨ ਮਸੀਹ ਦੇ ਮੁੱਖ ਵਿੱਚ ਪਰਕਾਸ਼ ਕਰੇ।। (2 ਕੁਰਿੰਥੀਆਂ 4 :6)।

ਪੌਲੁਸ ਦਾ ਯਿਸੂ ਦੇ ਨਾਲ ਵਿਅਕਤੀਗਤ ਸਾਹਮਣਾ ਹੋਇਆ ਜਿਸ ਦੇ ਸਿੱਟੇ ਵਜੋਂ ਚਾਨਣ ਉਸ ਦੇ “ਦਿਲ ਵਿੱਚ ਚਮਕਣ” ਲੱਗਾ

ਯਿਸੂ ਦੇ ਚਾਨਣ ਨੂੰ ਤੁਹਾਡੇ ਖੁਦ ਦੇ ਲਈ ਅਨੁਭਵ ਕਰਨਾ

ਇਸ ਲਈ ਅੰਨ੍ਹੇਰੇ ਅਤੇ ਪਾਪ ਤੋਂ ਚਾਨਣ ਵਿੱਚ ਆਉਣ ਲਈ “ਮੁਕਤੀ” ਨੂੰ ਪਾਉਣ ਦੇ ਲਈ  ਕੀ ਕਰੀਏ ਜਿਸ ਦੇ ਬਾਰੇ ਵਿੱਚ ਰਿਸ਼ੀ ਯਸਾਯਾਹ ਨੇ ਭਵਿੱਖਬਾਣੀ ਕੀਤੀ ਹੈ, ਜੋ ਪ੍ਰਭੁ ਯਿਸੂ ਦੇ ਕੋਲ ਹੈ, ਅਤੇ ਜਿਸ ਦਾ ਅਨੁਭਵ ਪੌਲੁਸ ਨੇ ਕੀਤਾ? ਪੌਲੁਸ ਇਸ ਪ੍ਰਸ਼ਨ ਦਾ ਉੱਤਰ ਆਪਣੇ  ਇੱਕ ਹੋਰ ਪੱਤਰ ਵਿੱਚ ਦਿੰਦਾ ਹੈ ਜਿੱਥੇ ਉਹ ਇਸ ਤਰ੍ਹਾਂ ਲਿਖਦਾ ਹੈ ਕਿ

ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ ।। (ਰੋਮੀਆਂ 6:23)।

ਧਿਆਨ ਦਿਓ ਕਿ ਉਹ ਕਿਸ ਤਰ੍ਹਾਂ ਆਖਦਾ ਹੈ ਇਹ ਇੱਕ “ਬਖ਼ਸ਼ੀਸ਼” ਜਾਂ ਇਨਾਮ ਹੈ। ਇੱਕ ਇਨਾਮ, ਆਪਣੇ ਵੱਲੋਂ ਕਮਾਇਆ ਨਹੀਂ ਜਾ ਸੱਕਦਾ  ਹੈ। ਕੋਈ ਤੁਹਾਨੂੰ ਸਿਰਫ਼ ਐਵੇਂ ਹੀ ਇਨਾਮ ਦੇ ਦਿੰਦਾ ਹੈ ਜਿਸ ਨੂੰ ਤੁਸੀਂ ਕਮਾਇਆ ਹੀ ਨਹੀਂ ਹੈ ਜਿਸ ਦੇ ਲਈ ਤੁਸੀਂ ਚੰਗੇ  ਕੰਮਾਂ ਨੂੰ  ਵੀ ਨਹੀਂ ਕੀਤਾ ਹੈ। ਪਰ ਇਹ ਇਨਾਮ ਤਦ ਤੱਕ ਕੋਈ ਫਾਇਦਾ ਨਹੀਂ ਦੇਵੇਗਾ, ਜਦੋਂ ਤੱਕ ਇਹ ਤੁਹਾਡੀ ਆਪਣੀ ਜਾਇਦਾਦ, ਤੁਹਾਡੇ ਵੱਲੋਂ “ਪ੍ਰਾਪਤ” ਕਰ ਲਏ ਜਾਣ ਦੇ ਦੁਆਰਾ ਬਣ ਨਹੀਂ ਜਾਂਦੀ। ਇਸ ਲਈ ਯੂਹੰਨਾ, ਜਿਸ ਦਾ ਜ਼ਿਕਰ ਮੈਂ ਸ਼ੁਰੂ ਵਿੱਚ ਕੀਤਾ ਹੈ ਇਵੇਂ ਲਿੱਖਦਾ ਹੈ ਕਿ

ਪਰ ਜਿੰਨ੍ਹਿਆ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ (ਯੂਹੰਨਾ 1:12)

ਇਸ ਕਰਕੇ ਤੁਹਾਨੂੰ ਇਸ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਤੁਸੀਂ ਇਸ ਨੂੰ ਉਸ ਕੋਲੋਂ ਮੰਗਣ ਦੁਆਰਾ ਪਾ ਸੱਕਦੇ ਹੋ ਜਿਹੜਾ ਕਿ ਤੁਹਾਨੂੰ ਮੁਫ਼ਤ ਦਿੱਤਾ ਜਾਂਦਾ ਹੈ। ਕਿਉਂਕਿ ਉਹ ਜੀਉਂਦਾ ਹੈ ਇਸ ਲਈ ਤੁਸੀਂ ਉਸ ਕੋਲੋਂ ਮੰਗ ਸੱਕਦੇ ਹੋ। ਹਾਂ, ਉਹ ਤੁਹਾਡੇ ਪਾਪਾਂ ਦੇ ਲਈ ਬਲੀਦਾਨ ਹੋਇਆ, ਪਰ ਤਿੰਨ੍ਹਾਂ ਦਿਨਾਂ ਬਾਅਦ ਉਹ ਵਾਪਸ ਜੀਉਂਦਾ ਹੋ ਗਿਆ, ਠੀਕ ਉਸੇ ਤਰ੍ਹਾਂ ਹੀ ਜਿਵੇਂ ਰਿਸ਼ੀ ਯਸਾਯਾਹ ਨੇ ਹਜ਼ਾਰਾਂ ਸਾਲ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਸੀ ਜਦੋਂ ਉਸ ਨੇ ਦੁੱਖ ਚੁੱਕਣ ਵਾਲੇ ਸੇਵਕ ਦੇ ਬਾਰੇ ਲਿੱਖਿਆ ਸੀ

ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਓਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ। (ਯਸਾਯਾਹ 53:11)

ਇਸ ਤਰ੍ਹਾਂ ਨਾਲ ਪ੍ਰਭੁ ਜੀਉਂਦਾ ਹੈ ਅਤੇ ਤੁਹਾਡੀ ਪ੍ਰਾਰਥਨਾ ਨੂੰ ਉਸ ਵੇਲੇ ਸੁਣ ਸੱਕਦਾ ਹੈ ਜਦੋਂ ਤੁਸੀਂ ਇਸ ਨੂੰ ਉਸ ਅੱਗੇ ਕਰਦੇ ਹੋ। ਤੁਸੀਂ ਪ੍ਰਥਾ ਇਸ਼ਨਾਨ (ਜਾਂ ਪ੍ਰਤਾਸਨਾ) ਮੰਤਰ ਦੀ ਪ੍ਰਾਰਥਨਾ ਨੂੰ ਉਸ ਅੱਗੇ ਕਰ ਸੱਕਦੇ ਹੋ ਅਤੇ ਉਹ ਤੁਹਾਡੀ ਸੁਣੇਗਾ ਅਤੇ ਬਚਾ ਲਵੇਗਾ ਕਿਉਂਕਿ ਉਸ ਨੇ ਆਪਣੇ ਬਲੀਦਾਨ ਨੂੰ ਤੁਹਾਡੇ ਲਈ ਦੇ ਦਿੱਤਾ ਹੈ ਅਤੇ ਹੁਣ  ਉਸ ਦੇ ਕੋਲ ਹਰ ਤਰ੍ਹਾਂ ਦਾ ਅੰਧਕਾਰ ਹੈ। ਇਥੇ ਇੱਕ ਵਾਰੀ ਫਿਰ ਤੋਂ ਪ੍ਰਾਰਥਨਾ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਉਸ ਦੇ ਅੱਗੇ ਕਰ ਸੱਕਦੇ ਹੋ।

ਮੈਂ ਇੱਕ ਪਾਪੀ ਹਾਂ। ਮੈਂ ਪਾਪ ਦਾ ਸਿੱਟਾ ਹਾਂ। ਮੈਂ ਪਾਪ ਵਿੱਚ ਪੈਦਾ ਹੋਇਆ। ਮੇਰੀ ਜਾਨ ਪਾਪ ਦੀ ਗੁਲਾਮ ਹੈ। ਮੈਂ ਸਭ ਤੋਂ ਵੱਡਾ ਪਾਪੀ ਹਾਂ। ਹੇ ਪ੍ਰਭੁ ਜਿਸ ਦੇ ਕੋਲ ਸੋਹਣੀਆਂ ਅੱਖਾਂ ਹਨ, ਮੈਨੂੰ ਬਚਾ ਲੈ, ਬਲੀਦਾਨ ਦੇਣ ਵਾਲੇ ਹੇ ਪ੍ਰਭੁ!

ਤੁਹਾਡੇ ਇੱਥੋਂ ਹੋਰਨਾਂ ਲਿਖਤਾਂ ਨੂੰ ਵੀ ਪੜ੍ਹਨ ਤੇ ਸਵਾਗਤ ਹੈ। ਇਹ ਮਨੁੱਖੀ ਇਤਿਹਾਸ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਸੰਸਕ੍ਰਿਤੀ ਅਤੇ ਇਬਰਾਨੀ ਵੇਦਾਂ ਵਿੱਚ ਵੀ ਦਿੱਤੇ ਹੋਏ ਅੰਨ੍ਹੇਰੇ ਤੋਂ ਸਾਨੂੰ ਬਚਾਉਣ ਲਈ ਅਤੇ ਚਾਨਣ ਵਿੱਚ ਲਿਆਉਣ ਲਈ ਪਰਮੇਸ਼ੁਰ ਦੀ ਇਸ ਯੋਜਨਾ ਨੂੰ ਸਿਰਫ਼ ਇੱਕ ਇਨਾਮ ਦੇ ਰੂਪ ਵਿੱਚ ਵਿਖਾਉਂਦੇ ਹਨ। ਜਿਵੇਂ ਜਿਵੇਂ ਮੈਨੂੰ ਸਮਾਂ ਮਿਲਦਾ ਹੈ ਮੈਂ ਹੋਰ ਵੀ ਦੂਜੀਆਂ ਲਿਖਤਾਂ ਨੂੰ ਇਸ ਨਾਲ ਜੋੜਦਾ ਚਲਿਆ ਜਾਵਾਂਗਾ। ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਤਾਂ ਤੁਹਾਡਾ ਮੇਰੇ ਨਾਲ ਸੰਪਰਕ ਕਰਨ ਲਈ ਸਵਾਗਤ ਹੈ।

ਇਸ ਦਿਵਾਲੀ ਉੱਤੇ, ਜਦੋਂ ਤੁਸੀਂ ਮੋਮਬੱਤੀਆਂ ਨੂੰ ਜਗਾਉਂਦੇ ਹੋ ਅਤੇ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਹੋ, ਤਾਂ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਅੰਦਰੂਨੀ ਚਾਨਣ ਅਰਥਾਤ ਪ੍ਰਕਾਸ਼ ਦੇ ਇਨਾਮ ਦਾ ਅਨੁਭਵ ਪ੍ਰਭੁ ਯਿਸੂ ਦੀ ਵੱਲੋਂ ਕਰੋ ਜਿਵੇਂ ਪੌਲੁਸ ਨੇ ਅਨੁਭਵ ਕੀਤਾ ਸੀ ਅਤੇ ਕਈ ਸਾਲ ਪਹਿਲਾਂ ਤਬਦੀਲ ਹੋ ਗਿਆ ਸੀ ਅਤੇ ਜਿਸ ਦਾ ਤੁਹਾਨੂੰ ਵੀ ਦੇਣ ਲਈ ਪ੍ਰਸਤਾਵ ਦਿੱਤਾ ਗਿਆ ਹੈ। ਦਿਵਾਲੀ ਮੁਬਾਰਕ ਹੋਵੇ!

Leave a Reply

Your email address will not be published. Required fields are marked *