ਧਾਰਮਿਕ ਜੀਵਨ ਨੂੰ ਅਵਸਥਾਵਾਂ (ਆਸ਼ਰਮਾਂ) ਵਿੱਚ ਵੰਡਿਆ ਗਿਆ ਹੈ। ਅਵਸਥਾਵਾਂ/ਆਸ਼ਰਮਾਂ ਅਜਿਹੇ ਉਦੇਸ਼, ਯੋਗਦਾਨ ਅਤੇ ਗਤੀਵਿਧੀਆਂ ਹਨ ਜਿਹੜੀਆਂ ਇੱਕ ਵਿਅਕਤੀ ਦੇ ਜੀਵਨ ਦੀ ਵੱਖੋਂ-ਵੱਖਰੀ ਅਵਸਥਾਵਾਂ ਲਈ ਢੁਕਵੀਆਂ ਹਨ। ਜੀਵਨ ਨੂੰ ਵੱਖੋ-ਵੱਖਰੀ ਅਵਸਥਾਵਾਂ ਵਿੱਚ ਵੰਡਦੇ ਹੋਇਆਂ, ਆਸ਼ਰਮ ਧਰਮ, ਸਰੀਰ, ਮਨ ਅਤੇ ਭਾਵਨਾਵਾਂ ਦੇ ਨਾਲ ਮੇਲ ਖਾਂਦਾ ਹੋਇਆ ਜੀਉਣ ਦੀ ਚਾਰ ਅਵਸਥਾਵਾਂ ਵਿੱਚੋਂ ਵਿਕਾਸ ਕਰਦਾ ਹੋਇਆ ਲੰਘਦਾ ਹੈ। ਇਹ ਹਜ਼ਾਰਾਂ ਸਾਲਾਂ ਪਹਿਲਾਂ ਵਿਕਸਤ ਕੀਤਾ ਗਿਆ ਸੀ ਅਤੇ ਧਰਮ ਸ਼ਾਸਤਰਾਂ ਵਜੋਂ ਜਾਣੇ ਜਾਂਦੇ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਸਾਡੀਆਂ ਜਿੰਮਵਾਰੀਆਂ ਵੱਖੋਂ-ਵੱਖਰੀਆਂ ਹੁੰਦੀਆਂ ਹਨ, ਜਿਵੇਂ-ਜਿਵੇਂ ਅਸੀਂ ਲੜਕਪੁਣੋਂ ਤੋਂ ਲੈ ਕੇ ਜਵਾਨੀ, ਵੱਡੀ ਉਮਰ ਅਤੇ ਬੁਢਾਪੇ ਵੱਲ ਜਾਂਦੇ ਹਾਂ।
ਪਰਮ ਪ੍ਰਧਾਨ ਪਰਮੇਸ਼ੁਰ ਦਾ ਦੇਹਧਾਰੀ ਹੋਣ ਵਜੋਂ, ਯਿਸੂ ਨੇ ਆਪਣੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਆਸ਼ਰਮ ਧਰਮ ਦੀ ਪਾਲਣਾ ਕਰਨੀ ਅਰੰਭ ਕਰ ਦਿੱਤੀ ਸੀ। ਉਸਨੇ ਇਹ ਕਿਵੇਂ ਕੀਤਾ, ਕਿਉਂਕਿ ਉਹ ਸਾਨੂੰ ਜੀਵਨ ਜੀਉਣ ਲਈ ਇੱਕ ਆਦਰਸ਼ ਪੇਸ਼ ਕਰਦਾ ਹੈ ਕਿ ਕਿਸ ਤਰ੍ਹਾਂ ਆਸ਼ਰਮ ਜੀਉਣ ਦੀ ਅਵਸਥਾਵਾਂ ਸਾਡੇ ਲਈ ਢੁਕਵੀਆਂ ਹਨ। ਅਸੀਂ ਬ੍ਰਹਮਚਰਿਆ ਤੋਂ ਅਰੰਭ ਕਰਦੇ ਹਾਂ, ਜਿੱਥੇ ਸਾਨੂੰ ਉਪਨਯਨ ਅਤੇ ਵਿਦਿਆ ਅਰੰਭ ਸੰਸਕਰ ਵਰਗੇ ਮੀਲ ਦੇ ਪੱਥਰ ਮਿਲਦੇ ਹਨ।
ਯਿਸੂ ਇੱਕ ਬ੍ਰਹਮਚਾਰੀ ਦੇ ਰੂਪ ਵਿੱਚ
ਵਿਦਿਆਰਥੀ ਜੀਵਨ ਲਈ ਬ੍ਰਹਮਚਰਿਆ ਦੀ ਅਵਸਥਾ ਜਾਂ ਆਸ਼ਰਮ ਸਭਨਾਂ ਤੋਂ ਪਹਿਲਾਂ ਆਉਂਦਾ ਹੈ। ਜੀਵਨ ਦੇ ਇਸ ਸਮੇਂ ਵਿੱਚ, ਇੱਕ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਬ੍ਰਹਮਚਰਿਆ ਆਸ਼ਰਮ ਵਿੱਚ ਅਣਵਿਹਾਉਤਾ ਜੀਵਨ ਵਤੀਤ ਕਰਦਾ ਹੈ, ਜਿਹੜਾ ਕਿ ਬਾਅਦ ਵਿੱਚ ਆਉਣ ਵਾਲੇ ਆਸ਼ਰਮਾਂ ਲਈ ਲੋੜੀਂਦਾ ਹੈ। ਯਿਸੂ ਇੱਕ ਇਬਰਾਨੀ ਦੀਖਿਆ ਵਾਲੀ ਰਸਮ ਰਾਹੀਂ ਬ੍ਰਹਮਚਰਿਆ ਵਿੱਚ ਦਾਖਲ ਹੋਇਆ, ਜਿਹੜਾ ਕਿ ਅਜੋਕੇ ਸਮੇਂ ਦੇ ਉਪਨਯਨ ਸੰਸਕਾਰ ਦੀ ਵਾਂਙੁ ਹੀ ਹੈ, ਹਾਲਾਂਕਿ ਇਹ ਉਸ ਤੋਂ ਥੋੜ੍ਹਾ ਜਿਹਾ ਵੱਖਰਾ ਹੈ, ਕਿਉਂਕਿ ਇਸਦੇ ਵਿੱਚ ਜਨੇਓ ਪਾਇਆ ਜਾਂਦਾ ਹੈ। ਉਸ ਦਾ ਉਪਨਯਨ ਸੰਸਕਾਰ ਇੰਜੀਲ ਵਿੱਚ ਕੁੱਝ ਇਸ ਤਰ੍ਹਾਂ ਦਰਜ਼ ਕੀਤਾ ਹੋਇਆ ਹੈ।
ਯਿਸੂ ਦਾ ਉਪਨਯਨ ਸੰਸਕਾਰ
20ਅਤੇ ਅਯਾਲੀ ਇਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜਿੱਕੁਰ ਉਨ੍ਹਾਂ ਨੂੰ ਕਹੀਆਂ ਗਈਆਂ ਸਨ ਤਿੱਕੁਰ ਸੁਣ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਮੁੜ ਗਏ।।
21ਜਾਂ ਅੱਠ ਦਿਨ ਪੂਰੇ ਹੋਏ ਕਿ ਉਹ ਦੀਆਂ ਸੁੰਨਤਾਂ ਹੋਣ ਤਾਂ ਉਹ ਦਾ ਨਾਮ ਯਿਸੂ ਰੱਖਿਆ ਗਿਆ ਜੋ ਉਹ ਦੇ ਕੁਖ ਵਿੱਚ ਪੈਣ ਤੋਂ ਅੱਗੇ ਦੂਤ ਨੇ ਰੱਖਿਆ ਸੀ।।
22ਜਾਂ ਮੂਸਾ ਦੀ ਸ਼ਰ੍ਹਾ ਮੂਜਬ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੁ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ
23ਜਿਵੇਂ ਪ੍ਰਭੁ ਦੀ ਸ਼ਰਾ ਵਿੱਚ ਲਿਖਿਆ ਹੋਇਆ ਹੈ ਭਈ ਹਰੇਕ ਕੁੱਖ ਦਾ ਖੋਲ੍ਹਣ ਵਾਲਾ ਨਰ ਪ੍ਰਭੁ ਦੇ ਲਈ ਪਵਿੱਤ੍ਰ ਕਹਾਵੇਗਾ
24ਅਤੇ ਉਸ ਗੱਲ ਅਨੁਸਾਰ ਜੋ ਪ੍ਰਭੁ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਹੈ ਅਰਥਾਤ ਖੁਮਰੀਆਂ ਦਾ ਇੱਕ ਜੋੜਾ ਯਾ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ
25ਅਤੇ ਵੇਖੋ, ਯਰੂਸ਼ਲਮ ਵਿੱਚ ਸਿਮਓਨ ਕਰਕੇ ਇੱਕ ਮਨੁੱਖ ਸੀ ਅਰ ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਸਰਾਏਲ ਦੀ ਤਸੱਲੀ ਦੀ ਉਡੀਕ ਵਿੱਚ ਸੀ ਅਰ ਪਵਿੱਤ੍ਰ ਆਤਮਾ ਉਸ ਉੱਤੇ ਸੀ
26ਅਰ ਉਹ ਨੂੰ ਪਵਿੱਤ੍ਰ ਆਤਮਾ ਨੇ ਖਬਰ ਦਿੱਤੀ ਸੀ ਭਈ ਜਦ ਤੀਕਰ ਤੂੰ ਪ੍ਰਭੁ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ
27ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਿਸ ਵੇਲੇ ਮਾਪੇ ਉਸ ਬਾਲਕ ਯਿਸੂ ਨੂੰ ਅੰਦਰ ਲਈ ਆਉਂਦੇ ਸਨ ਜੋ ਸ਼ਰ੍ਹਾ ਦੀ ਰੀਤ ਅਨੁਸਾਰ ਉਹ ਦੇ ਲਈ ਅਮਲ ਕਰਨ
28ਓਨ ਉਸ ਨੂੰ ਕੁੱਛੜ ਲਿਆ ਅਤੇ ਪਰਮੇਸ਼ੁਰ ਨੂੰ ਮੁਬਾਰਕਬਾਦ ਦੇਕੇ ਬੋਲਿਆ,
29ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈਂ,
30ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ,
31ਜਿਹੜੀ ਤੈਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ,
32ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਤੇਜ।।
33ਤਦ ਉਹ ਦੇ ਪਿਤਾ ਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਹ ਦੇ ਵਿਖੇ ਆਖੀਆਂ ਗਈਆਂ ਹੈਰਾਨ ਹੋ ਰਹੇ ਸਨ
34ਤਾਂ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਹ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦੇ ਲਈ ਠਹਿਰਾਇਆ ਹੋਇਆ ਹੈ ਅਤੇ ਇੱਕ ਨਿਸ਼ਾਨ ਲਈ ਜਿਹ ਦੇ ਵਿਰੁੱਧ ਗੱਲਾਂ ਹੋਣਗੀਆਂ
35ਸਗੋਂ ਤਲਵਾਰ ਤੇਰੀ ਜਿੰਦ ਦੇ ਵਿੱਚੋਂ ਵੀ ਫਿਰ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਸੋਚਾਂ ਪਰਗਟ ਹੋ ਜਾਣ
36ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਉਂ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ ।ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰਪੁਣੇ ਤੋਂ ਸੱਤ ਵਰਹੇ ਭਰਥਾ ਨਾਲ ਨਿਰਵਾਹ ਕੀਤਾ ਸੀ
37ਅਤੇ ਉਹ ਚੁਰਾਸੀਆਂ ਵਰਿਹਾਂ ਤੋਂ ਵਿਧਵਾ ਸੀ ਜੋ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ 38ਉਸ ਨੇ ਉਸੇ ਘੜੀ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ
39ਅਤੇ ਜਾਂ ਓਹ ਪ੍ਰਭੁ ਦੀ ਸ਼ਰ੍ਹਾਂ ਦੇ ਅਨੁਸਾਰ ਸਭ ਕੁਝ ਕਰ ਹਟੇ ਤਾਂ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਮੁੜੇ।।
40ਉਹ ਮੁੰਡਾ ਵੱਧਦਾ ਅਤੇ ਗਿਆਨ ਨਾਲ ਭਰਪੂਰ ਹੋਕੇ ਜ਼ੋਰ ਫੜਦਾ ਗਿਆ, ਅਤੇ ਪ੍ਰਭੁ ਦੀ ਕਿਰਪਾ ਉਸ ਉੱਤੇ ਸੀz
ਲੂਕਾ 2:22-40
ਅੱਜ, ਉਪਨਯਨ ਦੀ ਕੁੱਝ ਰਸਮਾਂ ਵਿੱਚੋਂ, ਇੱਕ ਮੰਦਰ ਵਿੱਚ ਬੱਕਰੇ ਦੀ ਬਲੀ ਦਿੱਤੀ ਜਾਣਾ ਹੈ। ਇਬਰਾਨੀ ਉਪਨਯਨ ਰੀਤੀ ਰਿਵਾਜਾਂ ਵਿੱਚ ਵੀ ਇਹ ਇੱਕ ਆਮ ਜਿਹੀ ਪ੍ਰਥਾ ਸੀ, ਪਰ ਮੂਸਾ ਦੀ ਬਿਵਸਥਾ ਨੇ ਗਰੀਬ ਪਰਿਵਾਰਾਂ ਨੂੰ ਬੱਕਰੀ ਦੀ ਥਾਂ ਕਬੂਤਰਾਂ ਨੂੰ ਬਲੀ ਵਿੱਚ ਦੇਣ ਦੀ ਪ੍ਰਵਾਨਗੀ ਦਿੱਤੀ। ਅਸੀਂ ਵੇਖਦੇ ਹਾਂ ਕਿ ਯਿਸੂ ਦਾ ਪਾਲਨ ਪੋਸ਼ਣ ਨਿਮਰਤਾ ਨਾਲ ਕੀਤਾ ਗਿਆ ਸੀ ਕਿਉਂਕਿ ਉਸ ਦੇ ਮਾਪੇ ਬਲੀਦਾਨ ਦੇਣ ਲਈ ਲਈ ਇੱਕ ਬੱਕਰੀ ਨਹੀਂ ਦੇ ਸੱਕਦੇ ਸਨ, ਇਸ ਲਈ ਉਨ੍ਹਾਂ ਨੇ ਕਬੂਤਰ ਦੀ ਭੇਟ ਚੜ੍ਹਾਈ।
ਇੱਕ ਪਵਿੱਤਰ ਰਿਸ਼ੀ, ਸਿਮਓਨ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਸਾਰੀਆਂ ਭਾਸ਼ਾਵਾਂ ਦੇ ਸਮੂਹਾਂ ਲਈ ਅਰਥਾਤ ‘ਸਾਰੀਆਂ ਕੌਮਾਂ’ ਲਈ ‘ਚਾਨਣ’ ਅਤੇ ‘ਮੁਕਤੀ’ ਹੋਵੇਗਾ। ਇਸ ਲਈ ਯਿਸੂ ਤੁਹਾਡੇ ਅਤੇ ਮੇਰੇ ਲਈ ਮੁਕਤੀ ਲਿਆਉਣ ਲਈ ਇੱਕ ‘ਚਾਨਣ’ ਹੈ, ਕਿਉਂਕਿ ਅਸੀਂ ਸੰਸਾਰ ਵਿੱਚ ਮਿਲਣ ਵਾਲੇ ਭਾਸ਼ਾ ਸਮੂਹਾਂ ਵਿੱਚੋਂ ਇੱਕ ਹਾਂ। ਅਸੀਂ ਬਾਅਦ ਵਿੱਚ ਇਹ ਵੇਖਾਂਗੇ ਕਿ ਯਿਸੂ ਇਹ ਕਿਵੇਂ ਕਰਦਾ ਹੈ।
ਪਰ ਯਿਸੂ ਨੂੰ ਇਸ ਭੂਮਿਕਾ ਨੂੰ ਨਿਭਾਉਣ ਲਈ ਗਿਆਨ ਅਤੇ ਸਮਝ ਵਿੱਚ ਪਹਿਲ ਕਰਨ ਦੀ ਲੋੜ ਸੀ। ਸਾਨੂੰ ਇਹ ਬਿਲਕੁਲ ਵੀ ਨਹੀਂ ਪਤਾ ਹੈ ਕਿ ਵਿਦਿਆ ਅਰੰਭ ਦੀ ਦਿਖਿਆ ਉਸਦੇ ਜੀਵਨ ਵਿੱਚ ਕਦੋਂ ਪੂਰੀ ਹੋਈ। ਪਰ ਉਸਦੇ ਪਰਿਵਾਰ ਨੇ ਗਿਆਨ, ਸਮਝ ਅਤੇ ਸਿੱਖਿਆ ‘ਤੇ ਜ਼ੋਰ ਦਿੱਤਾ ਅਤੇ ਉਸਦੇ ਵੱਲੋਂ ਸਿਖਿਆ ਨੂੰ ਹਾਸਲ ਕਰਨਾ ਸਪੱਸ਼ਟ ਵਿਖਾਈ ਦਿੰਦਾ ਹੈ, ਕਿਉਂਕਿ ਉਸਦੇ ਗਿਆਨ ਦੇ ਪੱਧਰ ਦੀ ਇੱਕ ਛੋਟੀ ਜਿਹੀ ਤਸਵੀਰ 12 ਸਾਲ ਦੀ ਉਮਰ ਵਿੱਚ ਪੇਸ਼ ਕੀਤੀ ਗਈ ਹੈ। ਉਸਦਾ ਬਿਰਤਾਂਤ ਇੱਥੇ ਦਿੱਤਾ ਗਿਆ ਹੈ:
41ਉਹ ਦੇ ਮਾਪੇ ਵਰਹੇ ਦੇ ਵਰਹੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ
42ਅਤੇ ਜਾਂ ਉਹ ਬਾਰਾਂ ਵਰਿਹਾਂ ਦਾ ਹੋਇਆ ਤਾਂ ਓਹ ਤਿਉਹਾਰ ਦੀ ਰੀਤ ਅਨੁਸਾਰ ਗਏ
43ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰ ਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਪਰ ਉਹ ਦੇ ਮਾਪਿਆਂ ਨੂੰ ਮਲੂਮ ਨਾ ਸੀ
44ਪਰ ਇਹ ਸਮਝ ਕੇ ਭਈ ਉਹ ਕਾਫਲੇ ਵਿੱਚ ਹੈ ਓਹ ਇੱਕ ਮੰਜ਼ਲ ਗਏ ਤਦ ਉਹ ਨੂੰ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਭਾਲਿਆ
45ਅਰ ਜਦ ਉਹ ਨਾ ਲੱਭਾ ਉਹ ਦੀ ਭਾਲ ਵਿੱਚ ਯਰੂਸ਼ਲਮ ਨੂੰ ਮੁੜੇ
46ਅਤੇ ਐਉਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਹ ਨੂੰ ਹੈਕਲ ਵਿੱਚ ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ
47ਅਤੇ ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ
48ਤਦ ਓਹ ਉਸ ਨੂੰ ਵੇਖ ਕੇ ਅਚਰਜ ਹੋਏ ਅਤੇ ਉਹ ਦੀ ਮਾਤਾ ਨੇ ਉਹ ਨੂੰ ਆਖਿਆ, ਪੁੱਤ੍ਰ ਤੈਂ ਸਾਡੇ ਨਾਲ ਇਹ ਕੀ ਕੀਤਾ? ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ
49ਉਹ ਨੇ ਉਨ੍ਹਾਂ ਨੂੰ ਆਖਿਆ, ਕਾਹ ਨੂੰ ਤੁਸੀਂ ਮੈਨੂੰ ਲੱਭਦੇ ਸਾਓ? ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ?
50ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸਨੇ ਉਨ੍ਹਾਂ ਨੂੰ ਆਖੀ ਨਾ ਸਮਝਿਆ।
52ਅਤੇ ਯਿਸੂ ਗਿਆਨ ਅਰ ਕੱਦ ਅਰ ਪਰਮੇਸ਼ਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ ।।
ਲੂਕਾ 2:41-51
ਇਬਰਾਨੀ ਵੇਦਾਂ ਦੀਆਂ ਗੱਲਾਂ ਦਾ ਪੂਰਾ ਹੋਣਾ
ਯਿਸੂ ਦਾ ਬਚਪਨ ਅਤੇ ਵੱਡਾ ਹੋਣਾ ਉਸ ਦੀ ਬਾਅਦ ਦੀ ਸੇਵਾ ਦੀ ਤਿਆਰੀ ਲਈ ਸੀ, ਜਿਸਦੇ ਬਾਰੇ ਰਿਸ਼ੀ ਯਸਾਯਾਹ ਨੇ ਪਹਿਲਾਂ ਤੋਂ ਹੀ ਭਵਿੱਖਬਾਣੀ ਕੀਤੀ ਸੀ: ਯਸਾਯਾਹ ਨੇ ਇੰਝ ਲਿਖਿਆ ਹੈ:
ਇਤਿਹਾਸਕ ਸਮਾਂ-ਰੇਖਾ ਵਿੱਚ ਯਸਾਯਾਹ ਅਤੇ ਹੋਰ ਇਬਰਾਨੀ ਰਿਸ਼ੀ (ਭਵਿੱਖਵਕਤਾ)
1ਪਰ ਉਹ ਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। ਪਿੱਛਲੇ ਸਮੇਂ ਵਿੱਚ ਉਹ ਨੇ ਜ਼ਬੁਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਓਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ।।
6ਸਾਡੇ ਲਈ ਤਾਂ ਇੱਕ ਬਾਲਕ ਜੰਮਿਆਂ, ਅਤੇ ਸਾਨੂੰ ਇੱਕ ਪੁੱਤ੍ਰ ਬ਼ਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ,
ਯਸਾਯਾਹ 9:1, 6
“ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ”।
ਯਿਸੂ ਦਾ ਇਸਨਾਨ
ਬ੍ਰਹਮਚਰਿਆ ਦੀ ਸੰਪੂਰਨਤਾ ਨੂੰ ਅਕਸਰ ਇਸਨਾਨ ਕਰਨ ਜਾਂ ਸੰਵਰਤਨ ਦੇ ਸੰਸਕਾਰਾਂ ਦੁਆਰਾ ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਹ ਆਮ ਤੌਰ ‘ਤੇ ਅਧਿਆਪਕਾਂ ਅਤੇ ਪ੍ਰਹੁਣਿਆਂ ਦੀ ਹਾਜ਼ਰੀ ਵਿੱਚ ਰਸਮੀ ਇਸ਼ਨਾਨ ਨੂੰ ਲੈਣ ਦੁਆਰਾ ਨਿਸ਼ਾਨਬੱਧ ਕੀਤਾ ਜਾਂਦਾ ਹੈ। ਯਿਸੂ ਨੇ ਸੰਵਰਤਨ ਸੰਸਕਾਰ ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਮਨਾਇਆ ਸੀ, ਜਿਹੜਾ ਲੋਕਾਂ ਨੂੰ ਨਦੀ ਵਿੱਚ ਰਸਮੀ ਇਸਨਾਨ – ਅਰਥਾਤ ਬਪਤਿਸਮਾ ਦਿੰਦਾ ਸੀ। ਮਰਕੁਸ ਦੀ ਇੰਜੀਲ (ਬਾਈਬਲ ਦੀ ਚਾਰ ਇੰਜੀਲਾਂ ਵਿਚੋਂ ਇੱਕ) ਯਿਸੂ ਦੇ ਇਸਨਾਨ ਦੇ ਨਾਲ ਇੰਝ ਅਰੰਭ ਕਰਦੀ ਹੈ:
1ਪਰਮੇਸ਼ੁਰ ਦੇ ਪੁੱਤ੍ਰ ਯਿਸੂ ਮਸੀਹ ਦੀ ਖੁਸ਼ ਖਬਰੀ ਦਾ ਅਰੰਭ 2ਜਿਹਾ ਯਸਾਯਾਹ ਨਬੀ ਵਿੱਚ ਲਿਖਿਆ ਹੈ ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਘੱਲਦਾ ਹਾਂ
ਜੋ ਤੇਰਾ ਰਸਤਾ ਤਿਆਰ ਕਰੇਗਾ, 3ਉਜਾੜ ਵਿੱਚ ਇੱਕ ਹੋਕਾ ਦੋਣ ਵਾਲੇ ਦੀ ਅਵਾਜ਼, ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ।।
4ਯੂਹੰਨਾ ਆਇਆ ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਸੀ ਅਰ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਸੀ 5ਅਤੇ ਸਾਰਾ ਯਹੂਦਿਯਾ ਦੇਸ ਅਰ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿੱਕਲ ਕੇ ਉਹ ਦੇ ਕੋਲ ਚੱਲੇ ਆਉਂਦੇ ਅਤੇ ਆਪੋ ਆਪਣਿਆਂ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਤੇ ਹੱਥੋਂ ਬਪਤਿਸਮਾ ਲੈਂਦੇ ਸਨ 6ਅਤੇ ਯੂਹੰਨਾ ਦੇ ਬਸਤ੍ਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹ ਦੇ ਲੱਕ ਨਾਲ ਸੀ ਅਤੇ ਉਹ ਟਿੱਡੀਆਂ ਅਰ ਬਣ ਦਾ ਸ਼ਹਿਤ ਖਾਂਦਾ ਹੁੰਦਾ ਸੀ 7ਅਰ ਉਸ ਨੇ ਪਰਚਾਰ ਕੀਤਾ ਭਈ ਮੇਰੇ ਪਿੱਛੇ ਉਹ ਆਉਂਦਾ ਹੈ ਜੋ ਮੈਥੋਂ ਬਲਵੰਤ ਹੈ ਅਰ ਮੈਂ ਇਸ ਲਾਇਕ ਨਹੀਂ ਜੋ ਨਿਉਂ ਕੇ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਾਂ 8ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ।। 9ਉਨ੍ਹੀ ਦਿਨੀਂ ਐਉਂ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ 10ਅਰ ਪਾਣੀ ਵਿਚੋਂ ਨਿੱਕਲਦੇ ਸਾਰ ਉਹ ਨੇ ਅਕਾਸ਼ ਨੂੰ ਖੁਲ੍ਹਦਿਆਂ ਅਤੇ ਆਤਮਾ ਨੂੰ ਆਪਣੇ ਉੱਤੇ ਕਬੂਤਰ ਦੀ ਨਿਆਈਂ ਉੱਤਰਦਿਆਂ ਡਿੱਠਾ 11ਅਤੇ ਇੱਕ ਸੁਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।
। ਮਰਕੁਸ 1:1-10
ਯਿਸੂ ਇੱਕ ਗ੍ਰਹਿਸਥ ਵਜੋਂ
ਆਮ ਤੌਰ ‘ਤੇ ਇੱਕ ਗ੍ਰਹਿਸਥ, ਜਾਂ ਘਰ ਦਾ ਮਾਲਕ, ਸੰਬੰਧਿਤ ਆਸ਼ਰਮ ਜਾਂ ਅਵਸਥਾ ਬ੍ਰਹਮਚਰਿਆ ਆਸ਼ਰਮ ਤੋਂ ਬਾਅਦ ਵਿੱਚ ਆਉਂਦਾ ਹੈ, ਹਾਲਾਂਕਿ ਕੁੱਝ ਸੰਨਿਆਸੀ ਗ੍ਰਹਿਸਥ ਆਸ਼ਰਮ ਨੂੰ ਛੱਡ ਦਿੰਦੇ ਹਨ ਅਤੇ ਸਿੱਧੇ ਹੀ ਸੰਨਿਆਸ ਆਸ਼ਰਮ (ਤਿਆਗ) ਦੇ ਵਿੱਚ ਚਲੇ ਜਾਂਦੇ ਹਨ। ਯਿਸੂ ਨੇ ਇੰਨ੍ਹਾਂ ਦੋਵਾਂ ਨੂੰ ਨਹੀਂ ਆਪਣੇ ਜੀਵਨ ਵਿੱਚ ਨਹੀਂ ਲਿਆ। ਮੁਕਤੀ ਦੇ ਵਿਸ਼ੇਸ਼ ਉਦੇਸ਼ ਨੂੰ ਪੂਰਾ ਕਰਨ ਲਈ, ਉਸਨੇ ਗ੍ਰਹਿਸਥ ਆਸ਼ਰਮ ਨੂੰ ਬਾਅਦ ਲਈ ਮੁਲਤਵੀ ਕਰ ਦਿੱਤਾ। ਬਾਅਦ ਵਿੱਚ ਗ੍ਰਹਿਸਥ ਆਸ਼ਰਮ ਵਿੱਚ, ਉਹ ਆਪਣੇ ਲਈ ਇੱਕ ਦੁਲਹਨ ਅਤੇ ਸੰਤਾਨ ਨੂੰ ਲਵੇਗਾ, ਪਰ ਇਸਦਾ ਸੁਭਾਓ ਵੱਖਰਾ ਹੋਵੇਗਾ। ਸਰੀਰਕ ਵਿਆਹ ਅਤੇ ਸੰਤਾਨ ਉਸ ਦੇ ਰਹੱਸਮਈ ਵਿਆਹ ਅਤੇ ਪਰਿਵਾਰ ਦੇ ਨਿਸ਼ਾਨ ਹਨ। ਬਾਈਬਲ ਉਸ ਦੀ ਦੁਲਹਨ ਬਾਰੇ ਇੰਝ ਕਹਿੰਦੀ ਹੈ:
ਆਓ, ਅਸੀਂ ਅਨੰਦ ਕਰੀਏ ਅਤੇ ਨਿਹਾਲ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
ਪਰਕਾਸ਼ ਦੀ ਪੋਥੀ 19:7
ਅਬਰਾਹਾਮ ਅਤੇ ਮੂਸਾ ਦੇ ਨਾਲ ਯਿਸੂ ਨੂੰ ‘ਲੇਲਾ‘ ਕਿਹਾ ਗਿਆ ਹੈ। ਇਹ ਲੇਲਾ ਇੱਕ ਲਾੜੀ ਨਾਲ ਵਿਆਹ ਕਰੇਗਾ, ਪਰ ਜਦੋਂ ਉਸਨੇ ਬ੍ਰਹਮਚਰਿਆ ਅਵਸਥਾ ਨੂੰ ਪੂਰੀਆਂ ਕੀਤਾ, ਤਾਂ ਉਸੇ ਵੇਲੇ ਇਹ ਲਾੜੀ ਤਿਆਰ ਨਹੀਂ ਸੀ। ਦਰਅਸਲ, ਉਸਦੇ ਜੀਵਨ ਦਾ ਉਦੇਸ਼ ਉਸ ਨੂੰ ਹੀ ਤਿਆਰ ਕਰਨਾ ਸੀ। ਕਈ ਇਹ ਅਨੁਮਾਨ ਲਗਾਉਂਦੇ ਹਨ ਕਿ ਕਿਉਂਕਿ ਯਿਸੂ ਨੇ ਗ੍ਰਹਿਸਥ ਆਸ਼ਰਮ ਨੂੰ ਬਾਅਦ ਲਈ ਮੁਲਤਵੀ ਕਰ ਦਿੱਤਾ ਸੀ, ਇਸ ਲਈ ਉਹ ਵਿਆਹ ਦੇ ਵਿਰੁੱਧ ਸੀ। ਪਰ ਸੰਨਿਆਸੀ ਜੀਵਨ ਵਿੱਚ ਜਿਸ ਪਹਿਲੀ ਗਤੀਵਿਧੀ ਵਿੱਚ ਯਿਸੂ ਨੇ ਹਿੱਸਾ ਲਿਆ, ਉਹ ਇੱਕ ਵਿਆਹ ਸੀ।
ਯਿਸੂ ਇੱਕ ਵਾਨਪਰਸੱਥੀ ਦੇ ਰੂਪ ਵਿੱਚ
ਸੰਤਾਨ ਨੂੰ ਲਿਆਉਣ ਲਈ ਉਸਨੂੰ ਸਭਨਾਂ ਤੋਂ ਪਹਿਲਾਂ ਇਹ ਕਰਨਾ ਪਿਆ:
ਜਿਹ ਦੇ ਲਈ ਸੱਭੋ ਕੁਝ ਹੈ ਅਤੇ ਜਿਹ ਦੇ ਰਾਹੀਂ ਸੱਭੋ ਕੁਝ ਹੋਇਆ ਉਹ ਨੂੰ ਜੋਗ ਸੀ ਭਈ ਬਹੁਤਿਆਂ ਪੁੱਤ੍ਰਾਂ ਨੂੰ ਤੇਜ ਵਿੱਚ ਲਿਆਉਂਦਿਆਂ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ।
ਇਬਰਾਨੀਆਂ 2:10
‘ਉਨ੍ਹਾਂ ਦੀ ਮੁਕਤੀ ਦਾ ਆਗੂ’ ਵਾਕ ਯਿਸੂ ਨੂੰ ਦਰਸਾਉਂਦਾ ਹੈ, ਅਤੇ ਇਸ ਲਈ ਸੰਤਾਨ ਨੂੰ ਹਾਸਲ ਕਰਨ ਤੋਂ ਪਹਿਲਾਂ ਉਸਨੂੰ ‘ਦੁੱਖਾਂ’ ਵਿੱਚੋਂ ਲੰਘਣਾ ਸੀ। ਇਸ ਲਈ, ਆਪਣੇ ਬਪਤਿਸਮੇ ‘ਤੇ ਇਸ਼ਨਾਨ ਕਰਨ ਤੋਂ ਬਾਅਦ, ਉਹ ਸਿੱਧਾ ਵਾਨਪਰਸੱਥ (ਜੰਗਲ-ਵਿੱਚ ਵਾਸ ਕਰਨ ਲਈ) ਆਸ਼ਰਮ ਵਿੱਚ ਚੱਲਿਆ ਗਿਆ ਗਿਆ, ਜਿੱਥੇ ਉਹ ਉਜਾੜ ਵਿੱਚ ਰਹਿੰਦੇ ਹੋਏ ਪਰਤਾਵੇ ਵਿੱਚੋਂ ਲੰਘਿਆ, ਜਿਸਦਾ ਬਿਰਤਾਂਤ ਇੱਥੇ ਦਿੱਤਾ ਗਿਆ ਹੈ।
ਯਿਸੂ ਇੱਕ ਸੰਨਿਯਾਸੀ ਦੇ ਰੂਪ ਵਿੱਚ
ਉਜਾੜ ਵਿੱਚ ਵਾਨਪਰਸੱਥ ਆਸ਼ਰਸ ਨੂੰ ਪੂਰਿਆਂ ਕਰਨ ਤੋਂ ਤੁਰੰਤ ਬਾਅਦ, ਯਿਸੂ ਨੇ ਸਾਰੇ ਦੁਨਿਆਵੀ ਸੰਬੰਧਾਂ ਨੂੰ ਤਿਆਗ ਦਿੱਤਾ ਸੀ ਅਤੇ ਆਪਣੇ ਜੀਵਨ ਦੀ ਸ਼ੁਰੂਆਤ ਇੱਕ ਘੁੰਮਣ-ਫਿਰਨ ਵਾਲੇ ਅਧਿਆਪਕ ਵਜੋਂ ਕੀਤੀ। ਯਿਸੂ ਦਾ ਸੰਨਿਆਸ ਆਸ਼ਰਮ ਸਭਨਾਂ ਤੋਂ ਮਸ਼ਹੂਰ ਹੈ। ਇੰਜੀਲਾਂ ਉਸਦੇ ਸੰਨਿਆਸ ਦਾ ਬਿਰਤਾਂਤ ਇਸ ਤਰ੍ਹਾਂ ਦਿੱਤਾ ਗਿਆ ਹੈ:
ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ ।
ਮੱਤੀ 4:23
ਇਸ ਸਮੇਂ ਵਿੱਚ ਉਹ ਇੱਕ ਪਿੰਡ ਤੋਂ ਦੂਜੇ ਪਿੰਡ, ਇੱਥੋਂ ਤੀਕੁਰ ਕਿ ਇਬਰਾਨੀ/ਯਹੂਦੀ ਲੋਕਾਂ ਤੋਂ ਬਾਹਰਲੇ ਪਿੰਡਾਂ ਦੇ ਵਿੱਚੋਂ ਸਫ਼ਰ ਕਰਦਾ ਰਿਹਾ। ਉਹ ਆਪਣੇ ਸੰਨਿਆਸੀ ਜੀਵਨ ਦਾ ਵਰਣਨ ਇਸ ਤਰਾਂ ਕਰਦਾ ਹੈ:
18ਤਦ ਯਿਸੂ ਨੇ ਬਹੁਤ ਭੀੜ ਆਪਣੇ ਚੁਫੇਰੇ ਵੇਖ ਕੇ ਪਾਰ ਚੱਲਣ ਦੀ ਆਗਿਆ ਦਿੱਤੀ 19ਅਤੇ ਇੱਕ ਗ੍ਰੰਥੀ ਨੇ ਕੋਲ ਆਣ ਕੇ ਉਹ ਨੂੰ ਕਿਹਾ, ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ 20ਅਤੇ ਯਿਸੂ ਨੇ ਉਹ ਨੂੰ ਆਖਿਆ ਭਈ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।
ਮੱਤੀ 8:18-20
ਮਨੁੱਖ ਦੇ ਪੁੱਤਰ ਕੋਲ ਰਹਿਣ ਲਈ ਕੋਈ ਥਾਂਈਂ ਨਹੀਂ ਸੀ, ਅਤੇ ਇਸ ਲਈ ਉਸਦੇ ਮਗਰ ਤੁਰਨ ਵਾਲਿਆਂ ਨੂੰ ਵੀ ਇਹੋ ਜਿਹੀ ਉਡੀਕ ਕਰਨੀ ਚਾਹੀਦੀ ਹੈ। ਇੰਜੀਲ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਸਨੇ ਆਪਣੇ ਸੰਨਿਆਸੀ ਜੀਵਨ ਦੀ ਦੇਖਭਾਲ ਵਿੱਤੀ ਤੌਰ ਤੇ ਕਿਵੇਂ ਕੀਤੀ।
1ਇਹ ਦੇ ਥੋੜੇ ਚਿਰ ਪਿੱਛੋਂ ਐਉਂ ਹੋਇਆ ਕਿ ਉਹ ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ ਅਤੇ ਓਹ ਬਾਰਾਂ ਉਸ ਦੇ ਨਾਲ ਸਨ 2ਅਰ ਕਈ ਤੀਵੀਆਂ ਵੀ ਜਿਹੜੀਆਂ ਬਦ ਰੂਹਾਂ ਅਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਹ ਦੇ ਵਿੱਚੋਂ ਸੱਤ ਭੂਤ ਨਿੱਕਲੇ ਸਨ 3ਅਤੇ ਹੇਰੋਦੇਸ ਦੇ ਦਿਵਾਨ ਖੂਜ਼ਾਹ ਨਾਮੇ ਦੀ ਤੀਵੀਂ ਯੋਆਨਾ ਅਰ ਸੁਸੰਨਾ ਅਤੇ ਹੋਰ ਬਥੇਰੀਆਂ ਜੋ ਆਪਣੇ ਮਾਲ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।।
ਲੂਕਾ 8:1-3
ਸਫ਼ਰ ਕਰਦੇ ਹੋਏ ਸੰਨਿਆਸੀ ਦਾ ਪਤਾ ਆਮ ਤੌਰ ਤੇ ਉਸਦੇ ਕੋਲ ਕੇਵਲ ਇੱਕ ਸੋਟੀ ਹੋਣ ਤੋਂ ਲੱਗ ਜਾਂਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਇਹੋ ਸਿਖਾਇਆ ਜਦੋਂ ਉਹ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ ਜਿਹੜੇ ਉਸਦੇ ਪਿਛਾਂਹ ਚਲ ਰਹੇ ਸਨ। ਉਸਦੀਆਂ ਹਿਦਾਇਤਾਂ ਇਹ ਸਨ:
6ਅਤੇ ਉਸਨੇ ਉਨ੍ਹਾਂ ਦੀ ਬੇਪਰਤੀਤੀ ਉੱਤੇ ਅਚਰਜ ਮੰਨਿਆ ਅਰ ਉਹ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਫਿਰਿਆ ।। 7ਫੇਰ ਉਹ ਉਨ੍ਹਾਂ ਬਾਰਾਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਦੋ ਦੋ ਕਰ ਕੇ ਭੇਜਣ ਲੱਗਾ ਅਰ ਉਸ ਨੇ ਉਨ੍ਹਾਂ ਨੂੰ ਭਰਿਸ਼ਟ ਆਤਮਿਆਂ ਉੱਤੇ ਇਖ਼ਤਿਆਰ ਦਿੱਤਾ 8ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਰਾਹ ਦੇ ਲਈ ਲਾਠੀ ਬਿਨਾ ਹੋਰ ਕੁ਼ਝ ਨਾ ਲਓ, ਨਾ ਰੋਟੀ, ਨਾ ਝੋਲਾ, ਨਾ ਕੁਝ ਨਕਦੀ ਆਪਣੇ ਕਮਰ ਕੱਸੇ ਵਿੱਚ 9ਪਰ ਜੁੱਤੀ ਪਾਓ ਅਤੇ ਦੋ ਕੁਰਤੇ ਨਾ ਪਹਿਨੋ 10ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿੱਥੇ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਜਿਨ੍ਹਾਂ ਚਿਰ ਉੱਥੋਂ ਨਾ ਤੁਰੋ ਉੱਥੇ ਹੀ ਟਿਕੋ।
ਮਰਕੁਸ 6:6-10
ਇਤਿਹਾਸ ਵਿੱਚ ਯਿਸੂ ਦਾ ਸੰਨਿਆਸ ਆਸ਼ਰਮ ਇੱਕ ਮਹੱਤਵਪੂਰਣ ਮੋੜ ਸੀ। ਇਸ ਸਮੇਂ ਵਿੱਚਕਾਰ ਉਹ ਇੱਕ ਗੁਰੂ ਬਣ ਗਿਆ ਜਿਸ ਦੀਆਂ ਸਿੱਖਿਆਵਾਂ ਨੇ ਸੰਸਾਰ ਦੇ ਬਹੁਤ ਸਾਰੇ ਸ਼ਕਤੀਸ਼ਾਲੀ ਲੋਕਾਂ (ਜਿਵੇਂ ਕਿ ਮਹਾਤਮਾ ਗਾਂਧੀ) ਨੂੰ ਪ੍ਰਭਾਵਤ ਕੀਤਾ, ਅਤੇ ਉਹ ਤੁਹਾਨੂੰ, ਮੈਨੂੰ ਅਤੇ ਸਾਰੇ ਲੋਕਾਂ ਨੂੰ ਡੂੰਘੀ ਸੂਝ-ਬੂਝ ਦਿੰਦੀਆਂ ਹਨ। ਅਸੀਂ ਉਨ੍ਹਾਂ ਤੋਂ ਜੀਵਨ ਵਿੱਚ ਮਾਰਗ ਦਰਸ਼ਨ, ਉਪਦੇਸ਼ ਅਤੇ ਦਾਤਾਂ ਹਾਸਲ ਕਰਦੇ ਹਾਂ ਜਿਹੜੀਆਂ ਉਸਨੇ ਬਾਅਦ ਵਿੱਚ ਆਪਣੇ ਸੰਨਿਆਸੀ ਆਸ਼ਰਮ ਵਿੱਚਕਾਰ ਸਾਰਿਆਂ ਨੂੰ ਦਿੱਤੀਆਂ ਹਨ, ਪਰ ਇਸ ਤੋਂ ਪਹਿਲਾਂ ਅਸੀਂ ਯੂਹੰਨਾ ਦੀਆਂ ਸਿੱਖਿਆਵਾਂ (ਉਹ ਜਿਸਨੇ ਇਸ਼ਨਾਨ ਦੇਣ ਦੇ ਸੰਸਕਾਰ ਨੂੰ ਪੂਰੀਆਂ ਕੀਤਾ ਸੀ) ਉੱਤੇ ਧਿਆਨ ਦਵਾਂਗੇ।