Skip to content
Home » ਸੰਸਕ੍ਰਿਤ ਅਤੇ ਇਬਰਾਨੀ ਵੇਦਾਂ ਦਾ ਇੱਕੋ ਪਾਸੇ ਝੁਕਾਓ: ਕਿਉਂ?

ਸੰਸਕ੍ਰਿਤ ਅਤੇ ਇਬਰਾਨੀ ਵੇਦਾਂ ਦਾ ਇੱਕੋ ਪਾਸੇ ਝੁਕਾਓ: ਕਿਉਂ?

  • by

ਪਿਛਲੇ ਲੇਖ ਵਿੱਚ ਅਸੀਂ ਸੰਸਕ੍ਰਿਤ ਵੇਦਾਂ ਵਿੱਚ ਮਿਲਣ ਵਾਲੇ ਮਨੂੰ ਦੇ ਬਿਰਤਾਂਤ ਅਤੇ ਇਬਰਾਨੀ ਵੇਦਾਂ ਵਿੱਚ ਨੂਹ ਦੇ ਮਿਲਣ ਵਾਲੇ ਬਿਰਤਾਂਤ ਵਿੱਚਕਾਰ ਕਈ ਸਮਾਨਤਾਵਾਂ ਨੂੰ ਵੇਖਿਆ ਸੀ। ਇਹ ਸਮਾਨਤਾ ਜਲੋ ਪਰਲੋ ਤੇ ਬਿਰਤਾਂਤ ਤੋਂ ਕਿਤੇ ਜਿਆਦਾ ਵਧੇਰੇ ਹਨ। ਇਬਰਾਨੀ ਪੁਸਤਕ ਉਤਪਤ ਵਿੱਚ ਵਾਅਦਾ ਕੀਤੀ ਹੋਈ ਸੰਤਾਨ ਅਤੇ ਸਮੇਂ ਦੇ ਅਰੰਭ ਵਿੱਚ ਹੀ ਪੁਰਸ਼ਾ ਅਰਥਾਤ ਪੁਰਖ ਦੇ ਬਲੀਦਾਨ ਨੂੰ ਕੀਤੇ ਜਾਣ ਵਾਲੇ ਵਾਅਦੇ ਵਿੱਚਕਾਰ ਵੀ ਇੱਕ ਹੋਰ ਸਮਾਨਤਾ ਮਿਲਦੀ ਹੈ। ਅਸੀਂ ਇੰਨ੍ਹਾਂ ਸਮਾਨਤਾਵਾਂ ਨੂੰ ਕਿਉਂ ਵੇਖਦੇ ਹਾਂ? ਕੀ ਇਹ ਸੰਜੋਗ ਹੈ? ਕੀ ਕੋਈ ਬਿਰਤਾਂਤ ਕਿਸੇ ਹੋਰ ਬਿਰਤਾਂਤ ਦੀ ਵਰਤੋਂ ਕਰ ਰਿਹਾ ਜਾਂ ਹੋਰਾਂ ਦੀ ਸਾਹਿਤ ਸਮਗਰੀ ਨੂੰ ਚੋਰੀ ਕਰ ਰਿਹਾ ਹੈ? ਇੱਥੇ ਮੈਂ ਇੱਕ ਸੁਝਾਓ ਪੇਸ਼ ਕਰਦਾ ਹਾਂ।

ਬਾਬਲ ਦਾ ਬੁਰਜ – ਜਲ ਪਰਲੋ ਤੋਂ ਬਾਅਦ

ਨੂਹ ਦੇ ਬਿਰਤਾਂਤ ਤੋਂ ਬਾਅਦ, ਵੇਦ ਪੁਸਤਕ (ਬਾਈਬਲ) ਉਸਦੇ ਤਿੰਨ ਪੁੱਤਰਾਂ ਦੀ ਸੰਤਾਨ ਦਾ ਜ਼ਿਕਰ ਕਰਦੀ ਹੈ ਅਤੇ ਕਹਿੰਦੀ ਹੈ ਕਿ, “ਇਨ੍ਹਾਂ ਤੋਂ ਧਰਤੀ ਉੱਤੇ ਪਰਲੋ ਦੇ ਪਿੱਛੋਂ ਕੌਮਾਂ ਖਿੰਡ ਗਈਆਂ।” (ਉਤਪਤ 10:32)। ਸੰਸਕ੍ਰਿਤ ਦੇ ਵੇਦ ਇਹ ਵੀ ਮੁਨਾਦੀ ਕਰਦੇ ਹਨ ਕਿ ਮਨੂੰ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਤੋਂ ਸਾਰੀ ਮਨੁੱਖਜਾਤੀ ਦਾ ਜਨਮ ਹੋਇਆ ਸੀ। ਪਰ ਧਰਤੀ ਉੱਤੇ “ਖਿੰਡਣ” ਦਾ ਇਹ ਕੰਮ ਕਿਵੇਂ ਪ੍ਰਗਟ ਹੋਇਆ?

ਪਰਾਚੀਨ ਇਬਰਾਨੀ ਬਿਰਤਾਂਤ ਵਿੱਚ ਨੂਹ ਦੇ ਇਨ੍ਹਾਂ ਤਿੰਨ ਪੁੱਤਰਾਂ ਦੀਆਂ ਸੰਤਾਨਾਂ ਦੇ ਨਾਓ ਅਤੇ ਸੂਚੀਆਂ ਬਾਰੇ ਦੱਸਿਆ ਗਿਆ ਹੈ। ਤੁਸੀਂ ਪੂਰੀ ਸੂਚੀ ਇੱਥੇ ਪੜ੍ਹ ਸੱਕਦੇ ਹੋ। ਫਿਰ ਇਹ ਬਿਰਤਾਂਤ ਦੱਸਦਾ ਹੈ ਕਿ ਕਿਵੇਂ ਇਨ੍ਹਾਂ ਸੰਤਾਨਾਂ ਨੇ ਪਰਮੇਸ਼ੁਰ (ਪ੍ਰਜਾਪਤੀ) – ਸਿਰਜਣਹਾਰ, ਦੇ ਦਿਸ਼ਾ ਨਿਰਦੇਸ਼ਾਂ ਦੀ ਅਣਦੇਖੀ ਕੀਤੀ, ਜਿਸ ਨੇ ਉਨ੍ਹਾਂ ਨੂੰ ‘ਧਰਤੀ ਨੂੰ ਭਰਨ’ ਦਾ ਹੁਕਮ ਦਿੱਤਾ ਸੀ (ਉਤਪਤ 9:1)। ਪਰ ਇਸ ਦੀ ਬਜਾਏ ਇਹ ਲੋਕ ਬੁਰਜ ਬਣਾਉਣ ਲਈ ਇਕੱਠੇ ਰਹਿਣ ਲੱਗੇ। ਤੁਸੀਂ ਇਸ ਘਟਨਾ ਨੂੰ ਇੱਥੇ ਪੜ੍ਹ ਸੱਕਦੇ ਹੋ। ਇਹ ਬਿਰਤਾਂਤ ਕਹਿੰਦਾ ਹੈ ਕਿ ਇਹ ਇੱਕ ਬੁਰਜ ਸੀ ਜਿਸਦੀ ਟੀਸੀ ‘ਅਕਾਸ਼ ਤੀਕ ਹੋਵੇ’ (ਉਤਪਤ 11:4)। ਇਸਦਾ ਅਰਥ ਇਹ ਹੈ ਕਿ ਨੂਹ ਦੀ ਇੰਨ੍ਹਾਂ ਪਹਿਲਿਆਂ ਸੰਤਾਨਾਂ ਦਾ ਉਦੇਸ਼ ਬੁਰਜ ਦੀ ਉਸਾਰੀ ਕਰਦੇ ਹੋਏ ਸਿਰਜਣਹਾਰ ਦੀ ਥਾਈਂ ਤਾਰਿਆਂ ਅਤੇ ਸੂਰਜ, ਚੰਦ, ਗ੍ਰਹਿਆਂ, ਆਦਿਕ ਦੀ ਪੂਜਾ ਕਰਨਾ ਸੀ। ਇਹ ਇੱਕ ਜਾਣਿਆ-ਪਛਾਣਿਆ ਤੱਥ ਹੈ ਕਿ ਤਾਰਿਆਂ ਦੀ ਪੂਜਾ ਦੀ ਸ਼ੁਰੂਆਤ ਮੇਸੋਪੋਟੇਮੀਆ (ਜਿੱਥੇ ਇਹ ਸੰਤਾਨ ਰਹਿ ਰਹੀ ਸੀ) ਵਿੱਚ ਹੋਈ ਸੀ ਅਤੇ ਉਸ ਤੋਂ ਬਾਅਦ ਇਹ ਇੱਥੋਂ ਸਾਰੇ ਸੰਸਾਰ ਵਿੱਚ ਖਿੱਲਰ ਗਈ।

ਇਸ ਤਰ੍ਹਾਂ ਸਿਰਜਣਹਾਰ ਦੀ ਅਰਾਧਨਾ ਕਰਨ ਦੀ ਬਜਾਏ ਸਾਡੇ ਪਿਓ ਦਾਦਿਆਂ ਨੇ ਤਾਰਿਆਂ ਦੀ ਪੂਜਾ ਕੀਤੀ। ਬਿਰਤਾਂਤ ਫਿਰ ਕਹਿੰਦਾ ਹੈ ਕਿ ਇਸ ਨੂੰ ਰੋਕਣ ਲਈ, ਤਾਂ ਕਿ ਅਰਾਧਨਾ ਵਿੱਚ ਆਇਆ ਹੋਇਆ ਭ੍ਰਿਸ਼ਟਾਚਾਰ ਵਾਪਸ ਹੋਣ ਵਾਲੇ ਬਦਲਾਓ ਨੂੰ ਨਾ ਲਿਆਵੇ, ਸਿਰਜਣਹਾਰ ਨੇ ਫ਼ੈਸਲਾ ਕੀਤਾ

…ਕਿ ਉਨ੍ਹਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦੇਈਏ ਭਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ।

ਉਤਪਤ 11:7

ਨਤੀਜੇ ਵਜੋਂ, ਨੂਹ ਦੀ ਇਹ ਪਹਿਲਾ ਸੰਤਾਨ ਇੱਕ ਦੂਜੇ ਨੂੰ ਸਮਝ ਨਹੀਂ ਸਕੀ ਅਤੇ ਇਸ ਤਰ੍ਹਾਂ ਸਿਰਜਣਹਾਰ ਨੇ

ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।

ਉਤਪਤ 11:8

ਹੁਣ ਜਦੋਂ ਕਿ ਇਹ ਲੋਕ ਆਪਸ ਵਿੱਚ ਗੱਲ ਨਹੀਂ ਕਰ ਸੱਕਦੇ ਸਨ, ਤਾਂ ਉਹ ਇੱਕ ਦੂਜੇ ਤੋਂ ਆਪਣੇ ਨਵੇਂ ਬਣੇ ਭਾਸ਼ਾਈ ਸਮੂਹ ਦੇ ਨਾਲ ਮਿਲਕੇ ਦੂਜਿਆਂ ਥਾਵਾਂ ਤੋਂ ਚਲੇ ਗਏ, ਅਤੇ ਇਸ ਤਰ੍ਹਾਂ ‘ਖਿੰਡ ਗਏ’। ਇਹ ਵਿਆਖਿਆ ਕਰਦਾ ਹੈ ਕਿ ਕਿਉਂ ਅੱਜ ਸੰਸਾਰ ਵਿੱਚ ਵੱਖੋ-ਵੱਖਰੇ ਲੋਕਾਂ ਦੇ ਸਮੂਹ ਇੱਕ ਦੂਜੇ ਤੋਂ ਬਹੁਤ ਜਿਆਦਾ ਵੱਖਰੀ ਭਾਸ਼ਾ ਬੋਲਦੇ ਹਨ, ਜਦੋਂ ਕਿ ਉਹ ਸਾਰੇ ਮੇਸੋਪੋਟੇਮੀਆ (ਕਈ ਵਾਰ ਕਈ ਪੀੜ੍ਹੀਆਂ ਤੋਂ ਬਾਅਦ) ਦੇ ਆਪਣੇ ਅਸਲ ਕੇਂਦਰ ਤੋਂ ਉਨ੍ਹਾਂ ਥਾਵਾਂ ਤੇ ਚਲੇ ਗਏ ਜਿੱਥੇ ਉਹ ਅੱਜ ਮਿਲਦੇ ਹਨ। ਇਸ ਤਰ੍ਹਾਂ, ਉਨ੍ਹਾਂ ਤੋਂ ਸਬੰਧਤ ਇਤਿਹਾਸ ਅੱਗੇ ਤੋਂ ਇਸ ਥਾਂ ਤੋਂ ਇੱਕ ਦੂਜੇ ਤੋਂ ਵੱਖਰਾ ਹੋ ਜਾਂਦਾ ਹੈ। ਪਰ ਹਰ ਭਾਸ਼ਾਈ ਸਮੂਹ (ਜਿਸ ਨੇ ਮਿਲਕੇ ਪਹਿਲੀ ਕੌਮਾਂ ਦੀ ਉਸਾਰੀ ਕੀਤੀ) ਦਾ ਇਸ ਥਾਂ ਤੀਕੁਰ  ਸਾਂਝਾ ਇਤਿਹਾਸ ਮਿਲਦਾ ਹੈ। ਇਸ ਆਮ ਇਤਿਹਾਸ ਵਿੱਚ ਪੁਰਖ ਅਰਥਾਤ ਪੁਰਸ਼ਾ ਦੀ ਬਲੀਦਾਨ ਰਾਹੀਂ ਮੁਕਤੀ ਦੀ ਪ੍ਰਾਪਤੀ ਅਤੇ ਮਨੂੰ (ਨੂਹ) ਦੇ ਜਲ ਪਰਲੋ ਦਾ ਬਿਰਤਾਂਤ ਸ਼ਾਮਲ ਹੈ। ਸੰਸਕ੍ਰਿਤ ਰਿਸ਼ੀਆਂ ਨੇ ਇਨ੍ਹਾਂ ਵੇਰਵਿਆਂ ਨੂੰ ਆਪਣੇ ਵੇਦਾਂ ਰਾਹੀਂ ਯਾਦ ਕੀਤਾ ਹੈ ਅਤੇ ਇਬਰਾਨੀ ਲੋਕਾਂ ਨੇ ਆਪਣੇ ਵੇਦਾਂ (ਰਿਸ਼ੀ ਮੂਸਾ ਦੀ ਤੌਰਾਤ ਪੋਥੀ) ਰਾਹੀਂ ਅਜਿਹੀਆਂ ਘਟਨਾਵਾਂ ਨੂੰ ਯਾਦ ਕੀਤਾ ਹੈ।

ਵੱਖੋ-ਵੱਖਰੇ ਜਲ ਪਰਲੋ ਦੇ ਬਿਰਤਾਂਤਾਂ ਦੀ ਗਵਾਹੀ – ਪੂਰੇ ਸੰਸਾਰ ਤੋਂ

ਦਿਲਚਸਪ ਗੱਲ ਇਹ ਹੈ ਕਿ ਜਲ ਪਰਲੋਂ ਤੋਂ ਹੋਈ ਬਰਬਾਦੀ ਦਾ ਬਿਰਤਾਂਤ ਸਿਰਫ਼ ਪੁਰਾਣੇ ਇਬਰਾਨੀ ਅਤੇ ਸੰਸਕ੍ਰਿਤ ਵੇਦਾਂ ਵਿੱਚ ਹੀ ਨਹੀਂ ਮਿਲਦਾ ਹੈ। ਪੂਰੇ ਸੰਸਾਰ ਵਿੱਚ ਮਿਲਣ ਵਾਲੇ ਵੱਖੋ-ਵੱਖਰੇ ਲੋਕਾਂ ਦੇ ਸਮੂਹਾਂ ਨੇ ਆਪਣੇ-ਆਪਣੇ ਇਤਿਹਾਸ ਵਿੱਚ ਜਲ ਪਰਲੋ ਦੇ ਇਸ ਇਤਿਹਾਸ ਨੂੰ ਯਾਦ ਕੀਤਾ ਹੈ। ਹੇਠਾਂ ਦਿੱਤਾ ਚਾਰਟ ਇਹ ਵਿਖਾਉਂਦਾ ਹੈ।

Flood accounts from cultures around the world compared to the flood account in the Bible
ਬਾਈਬਲ ਵਿੱਚ ਮਿਲਣ ਵਾਲੇ ਜਲ ਪਰਲੋ ਦੇ ਬਿਰਤਾਂਤ ਦੀ ਤੁਲਨਾ ਪੂਰੇ ਸੰਸਾਰ ਦੀਆਂ ਸੰਸਕ੍ਰਿਤੀਆਂ ਦੇ ਵਿੱਚ ਮਿਲਣ ਵਾਲੇ ਜਲ ਪਰਲੋ ਨਾਲ

ਚਾਰਟ ਦੇ ਸਭ ਤੋਂ ਉੱਤੇ ਇਹ ਵੱਖ-ਵੱਖ ਭਾਸ਼ਾਵਾਂ ਦੇ ਸਮੂਹਾਂ ਨੂੰ ਵਿਖਾਇਆ ਗਿਆ ਹੈ, ਜਿਹੜੇ ਵੱਖੋ-ਵੱਖਰੇ ਮਹਾਂਦੀਪਾਂ ਵਿੱਚ ਰਹਿੰਦੇ ਹਨ। ਚਾਰਟ ਵਿੱਚ ਦਿੱਤੇ ਹੋਏ ਖਾਨੇ ਸੰਕੇਤ ਦਿੰਦੇ ਹਨ ਕਿ ਕੀ ਇਬਰਾਨੀ ਜਲ ਪਰਲੋ ਬਿਰਤਾਂਤ (ਚਾਰਟ ਦੇ ਖੱਬੇ ਹੇਠਾਂ ਸੂਚੀਬੱਧ) ਦਾ ਵਿਸ਼ੇਸ਼ ਵੇਰਵਾ ਉਨ੍ਹਾਂ ਦੇ ਆਪਣੇ ਜਲ ਪਰਲੋ ਵਾਲੇ ਬਿਰਤਾਂਤ ਵਿੱਚ ਹੈ। ਕਾਲੇ ਖਾਨੇ ਸੰਕੇਤ ਦਿੰਦੇ ਹਨ ਕਿ ਇਹ ਵੇਰਵਾਂ ਉਨ੍ਹਾਂ ਦੇ ਜਲ ਪਰਲੋ ਵਾਲੇ ਬਿਰਤਾਂਤ ਵਿੱਚ ਮਿਲਦਾ ਹੈ, ਜਦੋਂ ਕਿ ਖਾਲੀ ਖਾਨੇ ਸੰਕੇਤ ਦਿੰਦੇ ਹਨ ਕਿ ਇਹ ਵੇਰਵਾਂ ਉਨ੍ਹਾਂ ਦੇ ਸਥਾਨਕ ਜਲ ਪਰਲੋਂ ਦੇ ਬਿਰਤਾਂਤ ਵਿੱਚ ਨਹੀਂ ਮਿਲਦਾ ਹੈ। ਤੁਸੀਂ ਵੇਖ ਸੱਕਦੇ ਹੋ ਕਿ ਲਗਭਗ ਸਾਰੇ ਸਮੂਹਾਂ ਵਿੱਚ ਘੱਟੋ ਘੱਟ  ਆਮ ਤੌਰ ਤੇ ਇਹ ਗੱਲ ‘ਯਾਦ’ ਹੈ ਕਿ ਜਲ ਪਰਲੋ ਸਿਰਜਣਹਾਰ ਦੁਆਰਾ ਨਿਆਂ ਸਿੱਟੇ ਭੇਜਿਆ ਗਿਆ ਸੀ ਪਰ ਕੁੱਝ ਮਨੁੱਖ ਇੱਕ ਵੱਡੀ ਕਿਸ਼ਤੀ ਵਿੱਚ ਜਾਣ ਨਾਲ ਬਚ ਗਏ ਸਨ। ਦੂਜੇ ਸ਼ਬਦਾਂ ਵਿੱਚ, ਇਸ ਜਲ ਪਰਲੋ ਅਰਥਾਤ ਹੜ੍ਹ ਦੀ ਯਾਦ ਸਿਰਫ਼ ਸੰਸਕ੍ਰਿਤ ਅਤੇ ਇਬਰਾਨੀ ਵੇਦਾਂ ਵਿੱਚ ਹੀ ਨਹੀਂ ਮਿਲਦੀ, ਸਗੋ ਸੰਸਾਰ ਅਤੇ ਮਹਾਂਦੀਪਾਂ ਤੋਂ ਇਲਾਵਾ ਹੋਰ ਸੰਸਕ੍ਰਿਤੀਆਂ ਦੇ ਇਤਿਹਾਸ ਵਿੱਚ ਵੀ ਮਿਲਦੀ ਹੈ। ਇਹ ਉਸ ਘਟਨਾ ਵੱਲ ਸੰਕੇਤ ਦਿੰਦਾ ਹੈ ਜਿਹੜੀ ਸਾਡੇ ਪਿਛਲੇ ਸਮੇਂ ਵਿੱਚ ਵਾਪਰੀ ਸੀ।

ਹਿੰਦੀ ਜੰਤਰੀ ਦੀ ਗਵਾਹੀ

hindu-calendar-panchang
ਹਿੰਦੀ ਜੰਤਰੀ – ਮਹੀਨੇ ਦੇ ਦਿਨ ਉੱਪਰੋਂ ਹੇਠਾਂ ਆਉਂਦੇ ਹਨ, ਪਰ ਇੱਕ ਹਫ਼ਤਾ 7 ਦਿਨ ਹੁੰਦਾ ਹੈ

ਪੱਛਮੀ ਕੈਲੰਡਰ ਅਰਥਾਤ ਜੰਤਰੀ ਦੇ ਨਾਲ ਹਿੰਦੀ ਕੈਲੰਡਰ ਦੇ ਵਿੱਚ ਫ਼ਰਕ ਅਤੇ ਸਮਾਨਤਾ ਇਸੇ ਤਰ੍ਹਾਂ ਬੀਤੇ ਸਮੇਂ ਦੀ ਦੂਰੀ ਵਿੱਚ ਇਸ ਸਾਂਝੀ ਯਾਦ ਦਾ ਸਬੂਤ ਹੈ। ਜ਼ਿਆਦਾਤਰ ਹਿੰਦੀ ਜਾਂ ਪੰਜਾਬੀ ਕੈਲੰਡਰ ਬਣਾਏ ਜਾਂਦੇ ਹਨ ਤਾਂ ਜੋ ਦਿਨ ਲਾਈਨਾਂ (ਖੱਬੇ ਤੋਂ ਸੱਜੇ) ਦੀ ਬਜਾਏ ਕਾਲਮ (ਉੱਪਰ ਤੋਂ ਹੇਠਾਂ) ਹੇਠਾਂ ਜਾਣ, ਜਿਹੜਾ ਪੱਛਮੀ ਕੈਲੰਡਰਾਂ ਵਿੱਚ ਪੂਰੇ ਸੰਸਾਰ ਵਿੱਚ ਮਿਲਣ ਵਾਲਾ ਢਾਂਚਾ ਹੈ। ਭਾਰਤ ਦੇ ਕੁਂਝ ਕੈਲੰਡਰ ਗਿਣਤੀ ਲਈ ਹਿੰਦੀ ਜਾਂ ਪੰਜਾਬੀ ਲਿਪੀ ਦੀ ਵਰਤੋਂ ਕਰਦੇ ਹਨ (१, २, ३ …). ਅਤੇ ਕੁੱਝ ਪੱਛਮੀ ਗਿਣਤੀ ਦੀ ਵਰਤੋ ਕਰਦੇ ਹਨ (1, 2, 3 …) ਇਨ੍ਹਾਂ ਭਿੰਨਤਾਵਾਂ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੈਲੰਡਰ ਨੂੰ ਵਿਖਾਉਣ ਲਈ ਕੋਈ ‘ਸਹੀ’ ਤਰੀਕਾ ਨਹੀਂ ਹੈ। ਪਰ ਸਾਰੇ ਕੈਲੰਡਰਾਂ ਵਿੱਚ ਕੇਂਦਰੀ ਸਮਾਨਤਾ ਹੁੰਦੀ ਹੈ। ਹਿੰਦੀ ਕੈਲੰਡਰ ਵਿੱਚ 7-ਦਿਨ ਦਾ ਹਫ਼ਤਾ ਵਰਤਿਆ ਜਾਂਦਾ ਹੈ – ਇਸੇ ਤਰ੍ਹਾਂ ਪੱਛਮੀ ਸੰਸਾਰ ਵਿੱਚ। ਅਜਿਹਾ ਕਿਉਂ ਹੈ? ਅਸੀਂ ਸਮਝ ਸੱਕਦੇ ਹਾਂ ਕਿ ਕੈਲੰਡਰ ਨੂੰ ਪੱਛਮੀ ਸੰਸਾਰ ਵਾਂਙੁ ਸਾਲਾਂ ਅਤੇ ਮਹੀਨਿਆਂ ਵਿੱਚ ਕਿਉਂ ਵੰਡਿਆ ਗਿਆ ਸੀ ਕਿਉਂਕਿ ਇਹ ਧਰਤੀ ਦੇ ਚਾਰੇ ਪਾਸੇ ਸੂਰਜ ਅਤੇ ਚੰਦਰਮਾ ਦੇ ਚੱਕਰ ਕੱਟੇ ਜਾਣ ਉੱਤੇ ਅਧਾਰਤ ਹਨ – ਇਸ ਤਰ੍ਹਾਂ ਇਹ ਸਾਰੇ ਲੋਕਾਂ ਨੂੰ ਆਕਾਸ਼ੀਯਾ-ਵਿਗਿਆਨ ਦੀ ਆਮ ਨੀਂਹਾਂ ਨੂੰ ਦਿੰਦੇ ਹਨ। ਪਰ ਇੱਥੇ 7-ਦਿਨ ਦੇ ਹਫ਼ਤੇ ਦਾ ਕੋਈ ਆਕਾਸ਼ੀਯਾ ਸਮੇਂ ਵਾਲਾ ਅਧਾਰ ਨਹੀਂ ਹੈ। ਇਹ ਰਿਵਾਜ ਅਤੇ ਪਰੰਪਰਾ ਤੋਂ ਆਇਆ ਹੈ, ਜਿਹੜੀ ਇਤਿਹਾਸ ਵਿੱਚ ਬਹੁਤ ਪਿਛਾਂਹ ਨੂੰ ਚਲੀ ਜਾਂਦੀ ਹੈ (ਕਿੰਨੀ ਦੂਰ ਇਸਦਾ ਕਿਸੇ ਨੂੰ ਪਤਾ ਨਹੀਂ ਹੈ)।

… ਅਤੇ ਬੁੱਧ ਥਾਈ ਜੰਤਰੀ

thai_lunar_calendar
 ਥਾਈ ਜੰਤਰੀ ਖੱਬੇ ਤੋਂ ਸੱਜੇ ਚਲਦੀ ਹੈ, ਪਰ ਇਸਦੇ ਵਿੱਚ ਪੱਛਮ ਦੀ ਤੁਲਨਾ ਵਿੱਚ ਇੱਕ ਵੱਖਰਾ ਸਾਲ ਮਿਲਦਾ ਹੈ, ਹਾਲਾਂਕਿ ਫਿਰ ਵੀ ਇਸ ਵਿੱਚ 7 ਦਿਨਾਂ ਦਾ ਹੀ ਹਫ਼ਤਾ ਹੈ।

ਇੱਕ ਬੁੱਧ ਦੇਸ਼ ਹੋਣ ਦੇ ਕਾਰਨ, ਥਾਈ ਬੁੱਧ ਦੇ ਜੀਵਨ ਤੋਂ ਆਪਣੇ ਸਾਲਾਂ ਨੂੰ ਅਰੰਭ ਕਰਦੇ ਹਨ, ਇਸ ਤਰ੍ਹਾਂ ਉਨ੍ਹਾਂ ਦੇ ਸਾਲ ਪੱਛਮ ਦੇ ਦੇਸ਼ਾਂ ਨਾਲੋਂ ਹਮੇਸ਼ਾਂ 543 ਸਾਲ ਲੰਬੇ ਹੁੰਦੇ ਹਨ (ਉਦਾਰਣ ਵਜੋਂ., 2013 ਈ. ਸਨ ਦਾ ਅਰਥ – ਥਾਈ ਜੰਤਰੀ ਵਿੱਚ – 2556 ਸਾਲ ਦਾ ਬੁੱਧ ਯੁੱਗ ਹੈ)। ਪਰ ਇੱਕ ਵਾਰ ਫਿਰ  ਉਹ ਵੀ ਸਿਰਫ਼ 7 ਦਿਨਾਂ ਦਾ ਹੀ ਹਫਤਾ ਵਰਤਦੇ ਹਨ। ਉਨ੍ਹਾਂ ਨੇ ਇਹ ਕਿੱਥੋਂ ਲਿਆ? ਕਿਉਂ ਵੱਖ-ਵੱਖ ਦੇਸ਼ਾਂ ਵਿੱਚ ਕੈਲੰਡਰ ਅਰਥਾਤ ਜੰਤਰੀਆਂ 7 ਦਿਨਾਂ ਦੇ ਹਫ਼ਤੇ ‘ਤੇ ਅਧਾਰਤ ਹਨ ਹਾਲਾਂਕਿ ਕਈ ਤਰੀਕਿਆਂ ਵਿੱਚ ਇਹ ਆਪਸ ਵਿੱਚ ਇੱਕ ਦੂਏ ਤੋਂ ਬਹੁਤ ਜਿਆਦਾ ਭਿੰਨ ਹਨ ਜਦੋਂ ਕਿ ਜਿੱਥੇ ਸਮਾਂ ਦੀ ਇਕਾਈ ਦਾ ਅਸਲ ਵਿੱਚ ਕੋਈ ਆਕਾਸ਼ੀਯਾ-ਅਧਾਰ ਨਹੀਂ ਹੈ?

ਹਫ਼ਤੇ ਬਾਰੇ ਪਰਾਚੀਨ ਯੂਨਾਨੀਆਂ ਦੀ ਗਵਾਹੀ  

ਪਰਾਚੀਨ ਯੂਨਾਨੀਆਂ ਨੇ ਵੀ ਆਪਣੇ ਕੈਲੰਡਰ ਵਿੱਚ 7-ਦਿਨ ਦੇ ਹਫ਼ਤੇ ਦੀ ਵਰਤੋਂ ਕੀਤੀ ਹੈ।

ਪਰਾਚੀਨ ਯੂਨਾਨ ਦੇ ਡਾਕਟਰ ਹਿਪੋਕ੍ਰੇਟਸ, ਜਿਹੜੇ ਲਗਭਗ 400 ਈ. ਪੂ. ਵਿੱਚ ਰਹਿੰਦੇ ਸਨ, ਨੂੰ ਆਧੁਨਿਕ ਦਵਾਈਆਂ ਦਾ ਪਿਤਾ ਮੰਨਿਆ ਜਾਂਦਾ ਹੈ ਅਤੇ ਉਸਨੇ ਕਿਤਾਬਾਂ ਲਿਖੀਆਂ, ਜਿਹੜੀਆਂ ਹੁਣ ਤਕ ਸੁਰੱਖਿਅਤ ਮਿਲਦੀਆਂ ਹਨ, ਜਿਸ ਵਿੱਚ ਉਸਨੇ ਆਪਣੇ ਡਾਕਟਰੀ ਨਿਰੀਖਣਾਂ ਨੂੰ  ਦਰਜ਼ ਕੀਤਾ ਹੈ। ਅਜਿਹਾ ਕਰਦਿਆਂ ਹੋਇਆਂ ਉਨ੍ਹਾਂ ਨੇ ਸਮਾਂ ਦੀ ਇਕਾਈ ਦੀ ਵਰਤੋਂ ‘ਹਫ਼ਤੇ’ ਵਜੋਂ ਕੀਤੀ ਹੈ। ਕਿਸੇ ਖਾਸ ਬਿਮਾਰੀ ਦੇ ਵਧ ਰਹੇ ਲੱਛਣਾਂ ਬਾਰੇ ਲਿਖਦਿਆਂ ਹੋਇਆ ਉਸਨੇ ਕਿਹਾ:

ਚੌਥਾ ਦਿਨ ਸੱਤਵੇਂ ਦਾ ਸੰਕੇਤ ਹੈ; ਅੱਠਵੇਂ ਦੂਜੇ ਹਫ਼ਤੇ ਦੀ ਸ਼ੁਰੂਆਤ ਹੈ; ਅਤੇ ਇਸ ਤਰ੍ਹਾਂ, ਗਿਆਰ੍ਹਵਾਂ ਦੂਜੇ ਹਫ਼ਤੇ ਦਾ ਚੌਥਾ ਦਿਨ ਹੋਣ ਕਰਕੇ, ਸੰਕੇਤਕ ਹੈ; ਅਤੇ ਇੱਕ ਵਾਰੀ ਫਿਰ, ਸਤਾਰ੍ਹਵਾਂ ਸੰਕੇਤਕ ਹੈ, ਚੌਦ੍ਹਵੇਂ ਤੋਂ ਚੌਥਾ ਹੋਣਾ ਕਰਕੇ ਅਤੇ ਗਿਆਰ੍ਹਵੇਂ ਤੋਂ ਸੱਤਵਾਂ ਹੋਣ ਕਰਕੇ

ਹਿਪੋਕ੍ਰੇਟਸ, ਐਫੋਰਿਜ਼ਮ. # 24

ਅਰਸਤੂ, 350 ਈ. ਪੂ. ਵਿੱਚ ਲਿਖਣ ਦੇ ਵੇਲੇ ਸਮੇਂ ਦਾ ਖਾਸ ਸੰਕੇਤ ਦੇਣ ਲਈ ‘ਹਫ਼ਤੇ’ ਦੀ ਵਰਤੋਂ ਕਰਦਾ ਹੈ। ਇੱਕ ਉਦਾਹਰਣ ਦਾ ਹਵਾਲਾ ਇੱਥੇ ਦਿੰਦੇ ਹੋਇਆ ਜਿਸ ਵਿੱਚ ਉਹ ਇੰਝ ਲਿਖਦਾ ਹੈ

ਬਚਪਨ ਵਿੱਚ ਜ਼ਿਆਦਾਤਰ ਮੌਤਾਂ ਬੱਚੇ ਦੇ ਇੱਕ ਹਫ਼ਤੇ ਦੇ ਹੋਣ ਤੋਂ ਪਹਿਲਾਂ ਹੁੰਦੀਆਂ ਹਨ, ਇਸ ਲਈ ਇਸ ਉਮਰ ਵਿੱਚ ਬੱਚੇ ਦਾ ਨਾਓ ਰੱਖਣ ਦਾ ਰਿਵਾਜ ਇਸ ਵਿਸ਼ਵਾਸ ਦੇ ਨਾਲ ਪੈਦਾ ਹੋਇਆ ਹੈ ਕਿ ਹੁਣ ਉਸਦੇ ਬੱਚਣ ਦੇ ਮੌਕੇ ਜਿਆਦਾ ਹਨ।

ਅਰਸਤੂ, ਜਾਨਵਰਾਂ ਦਾ ਇਤਿਹਾਸ, ਭਾਗ 12, 350 ਈ. ਪੂ

ਤਾਂ ਫਿਰ ਇੰਨ੍ਹਾਂ ਪਰਾਚੀਨ ਯੂਨਾਨੀ ਲੇਖਕਾਂ ਨੂੰ ਜਿਹੜੇ ਭਾਰਤ ਅਤੇ ਥਾਈਲੈਂਡ ਤੋਂ ਬਹੁਤ ਜਿਆਦਾ ਦੂਰ ਸਨ ਕਿਵੇਂ ਇੱਕ ‘ਹਫ਼ਤੇ’ ਦਾ ਵਿਚਾਰ ਪ੍ਰਾਪਤ ਹੋਇਆ, ਅਜਿਹਾ ਕਿ ਜਿਸਦੀ ਉਨ੍ਹਾਂ ਇਹ ਆਸ ਕਰਦੇ ਹੋਇਆ ਵਰਤੋਂ ਕੀਤੀ ਕਿ ਉਨ੍ਹਾਂ ਦੇ ਯੂਨਾਨੀ ਪਾਠਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ‘ਹਫ਼ਤਾ’ ਕੀ ਹੁੰਦਾ ਹੈ? ਸ਼ਾਇਦ ਬੀਤੇ ਹੋਏ ਸਮੇਂ ਵਿੱਚ ਇਨ੍ਹਾਂ ਸੰਸਕ੍ਰਿਤੀਆਂ ਵਿੱਚ ਇੱਕੋ ਜਿਹੀ ਸਮਾਨ ਇਤਿਹਾਸਕ ਘਟਨਾ ਵਾਪਰੀ ਹੋਈ ਹੋਣੀ ਹੈ (ਹਾਲਾਂਕਿ ਹੋ ਸੱਕਦਾ ਹੈ ਕਿ ਉਹ ਇਸ ਨੂੰ ਭੁੱਲ ਗਏ ਹੋਣ) ਜਿਸਨੇ 7 ਦਿਨਾਂ ਦਾ ਇੱਕ ਹਫ਼ਤਾ ਸਥਾਪਤ ਕੀਤਾ?

ਇਬਰਾਨੀ ਵੇਦ ਵਿੱਚ ਅਜਿਹੀ ਇੱਕ ਘਟਨਾ – ਸੰਸਾਰ ਦੀ ਅਰੰਭਿਕ ਸਰਿਸ਼ਟੀ ਬਾਰੇ ਦੱਸਿਆ ਗਿਆ ਹੈ। ਵਿਸਥਾਰ ਨਾਲ ਦਿੱਤੇ ਹੋਏ ਅਤੇ ਇਸ ਪਰਾਚੀਨ ਬਿਰਤਾਂਤ ਵਿੱਚ, ਸਿਰਜਣਹਾਰ ਨੇ ਸੰਸਾਰ ਦੀ ਰਚਨਾ ਕੀਤੀ ਅਤੇ ਪਹਿਲੇ ਲੋਕਾਂ ਨੂੰ 7 ਦਿਨਾਂ (ਅਸਲ ਵਿੱਚ 6 ਦਿਨ ਪਰ ਅਰਾਮ ਵਾਲੇ ਦਿਨ ਨਾਲ 7 ਦਿਨ) ਵਿੱਚ ਰਚਿਆ। ਇਸ ਕਰਕੇ, ਪਹਿਲੇ ਮਨੁੱਖਾਂ ਨੇ ਆਪਣੀਆਂ ਜੰਤਰੀਆਂ ਵਿੱਚ 7 ​​ਦਿਨਾਂ ਦੀ ਸਮਾਂ ਦੀ ਇਕਾਈ ਦੀ ਵਰਤੋਂ ਕੀਤੀ। ਜਦੋਂ ਮਨੁੱਖਤਾਈ ਭਾਸ਼ਾ ਦੀ ਉਲਝਨ ਤੋਂ ਬਾਅਦ ਵਿੱਚ ਖਿੰਡ ਗਈ, ਤਾਂ ‘ਖਿੰਡਣ’ ਤੋਂ ਪਹਿਲਾਂ ਵਾਪਰਨ ਵਾਲੀਆਂ ਇੰਨ੍ਹਾਂ ਮੁੱਖ ਘਟਨਾਵਾਂ ਵਿੱਚ, 7-ਦਿਨਾਂ ਦੇ ਇੱਕ ਹਫ਼ਤੇ ਦੇ ਨਾਲ ਉਸ ਸਮੇਂ ਦੀ ਭਿਆਨਕ ਜਲ-ਪਰਲੋ ​​ਦੇ ਬਿਰਤਾਂਤ ਨੂੰ, ਆਉਣ ਵਾਲੇ ਬਲੀਦਾਨ ਦੇ ਵਾਅਦੇ ਦੇ ਨਾਲ ਹੀ ਕੁੱਝ ਵੱਖੋ-ਵੱਖਰੀ ਭਾਸ਼ਾਈ ਸਮੂਹਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਇਹ ਵਿਆਖਿਆ ਨਿਸ਼ਚਤ ਤੌਰ ਤੇ ਇਬਰਾਨੀ ਅਤੇ ਸੰਸਕ੍ਰਿਤ ਵੇਦਾਂ ਦੀ ਸਮਾਨਤਾਵਾਂ ਦੀ ਵਿਆਖਿਆ ਕਰਨ ਦਾ ਸਭਨਾਂ ਤੋਂ ਸਪਸ਼ਟ ਅਤੇ ਸਰਲ ਤਰੀਕਾ ਹੈ। ਅੱਜ ਕੁੱਝ ਲੋਕ ਇਨ੍ਹਾਂ ਪੁਰਾਣੀਆਂ ਰਚਨਾਵਾਂ ਨੂੰ ਸਿਰਫ਼ ਮਿਥਿਹਾਸਕ ਕਹਾਣੀਆਂ ਕਹਿੰਦੇ ਹੋਏ ਨਹੀਂ ਸਵੀਕਾਰਦੇ ਹਨ, ਪਰੰਤੂ ਉਨ੍ਹਾਂ ਦੀਆਂ ਸਮਾਨਤਾਵਾਂ ਸਾਨੂੰ ਉਨ੍ਹਾਂ ਉੱਤੇ ਦੁਬਾਰਾ ਵਿਚਾਰ ਕਰਨ ਲਈ ਮਜ਼ਬੂਰ ਕਰਨੀ ਚਾਹੀਦੀਆਂ ਹਨ।

ਇਸ ਤਰ੍ਹਾਂ, ਅਰੰਭਿਕ ਮਨੁੱਖਤਾਈ ਦਾ ਇੱਕ ਸਾਂਝਾ ਇਤਿਹਾਸ ਸੀ, ਅਤੇ ਇਸ ਇਤਿਹਾਸ ਵਿੱਚ ਸਿਰਜਣਹਾਰ ਵਲੋਂ ਮੁਕਤੀ ਦਾ ਵਾਅਦਾ ਸ਼ਾਮਲ ਸੀ। ਪਰ ਇਹ ਵਾਅਦਾ ਕਿਵੇਂ ਪੂਰਾ ਹੋਵੇਗਾ? ਅਸੀਂ ਆਪਣੇ ਅਧਿਐਨ ਨੂੰ ਉਸ ਪਵਿੱਤਰ ਪੁਰਸਾ ਅਰਥਾਤ ਪੁਰਖ ਦੇ ਬਿਰਤਾਂਤ ਵਿਚੋਂ ਅਗਾਂਹ ਵਧਾਵਾਂਗੇ ਜਿਹੜਾ ਭਾਸ਼ਾਵਾਂ ਵਿੱਚ ਆਈ ਗੜਬੜੀਆਂ ਕਾਰਨ ਲੋਕਾਂ ਦੇ ਖਿੰਡਣ ਤੋਂ ਇੱਕਦਮ ਬਾਦ ਵਿੱਚ ਰਿਹਾ। ਅਸੀਂ ਇਸ ਉੱਤੇ ਅਗਲੇ ਲੇਖ ਵਿੱਚ ਵੇਖਾਂਗੇ।

Leave a Reply

Your email address will not be published. Required fields are marked *