ਬ੍ਰਿਸ਼ਚਕ, ਜਿਸਨੂੰ ਬਿੱਛੂ ਦੇ ਨਿਸ਼ਾਨ ਦੁਆਰਾ ਵੀ ਜਾਣਿਆ ਜਾਂਦਾ ਹੈ, ਇਹ ਪ੍ਰਾਚੀਨ ਜੋਤਿਸ਼ ਵਿਗਿਆਨ ਦੇ ਤੀਜਾ ਤਾਰਾ ਮੰਡਲ ਬਣਾਉਂਦਾ ਹੈ ਅਤੇ ਇੱਕ ਜ਼ਹਿਰੀਲੇ ਬਿੱਛੂ ਦੀ ਤਸਵੀਰ ਨੂੰ ਵਿਖਾਉਂਦਾ ਹੈ। ਬ੍ਰਿਸ਼ਚਕ ਛੋਟੇ ਤਾਰਾ ਮੰਡਲ (ਤਾਰਾ ਦੀ ਗੰਗਾ) ਸਰਪਧਾਰੀ ਜਾਂ ਓਫੀਯੂਕਸ ਅਤੇ ਉੱਤਰਕੀਰਤ ਜਾਂ ਕੋਰੋਨਾ ਬੋਰੇਲਿਸ ਦੇ ਨਾਲ ਵੀ ਜੋੜਿਆ ਜਾਂਦਾ ਹੈ, ਜਿਸ ਦੇ ਦੋ ਹਿੱਸੇ ਹਨ – “ਸੱਪ ਦਾ ਸਿਰ” ਅਤੇ “ਸੱਪ ਦੀ ਪੂਛ”। ਅੱਜ ਦੇ ਆਧੁਨਿਕ ਵੈਦਿਕ ਜੋਤਿਸ਼ ਵਿਗਿਆਨ ਵਿੱਚ, ਇਸ ਰਾਸ਼ੀ ਨੂੰ ਤੁਹਾਡੀ ਸ਼ਖਸੀਅਤ ਦੀ ਕੁੰਡਲੀ ਬਣਾਉਣ ਲਈ ਪ੍ਰੇਮ ਸਬੰਧਾਂ, ਚੰਗੀ ਕਿਸਮਤ, ਸਿਹਤ ਅਤੇ ਗੁਪਤ ਗਿਆਨ ਪ੍ਰਾਪਤੀ ਲਈ ਇੱਕ ਮਾਰਗਦਰਸ਼ਕ ਵਜੋਂ ਵਰਤਿਆ ਜਾਂਦਾ ਹੈ।
ਪਰ ਕੀ ਅਰੰਭ ਵਿੱਚ ਇਸਨੂੰ ਇਸੇ ਤਰ੍ਹਾਂ ਸਮਝਿਆ ਗਿਆ ਸੀ?
ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਖਗੋਲ-ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…
ਅਸੀਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਪੜਚੋਲ ਕੀਤੀ ਅਤੇ ਕੰਨਿਆ ਅਤੇ ਤੁਲਾ ਦੀਆਂ ਪ੍ਰਾਚੀਨ ਕੁੰਡਲੀਆਂ ਦੀ ਜਾਂਚ ਕਰਨ ਤੋਂ ਬਾਅਦ, ਅਸੀਂ ਬ੍ਰਿਸ਼ਚਕ ਵੱਲ ਵਧਦੇ ਹਾਂ।
ਬ੍ਰਿਸ਼ਚਕ ਦੀ ਸ਼ੁਰੂਆਤ ਕਿੱਥੋਂ ਹੋਈ?
ਇੱਥੇ ਤਾਰਿਆਂ ਦਾ ਇੱਕ ਤਸਵੀਰ ਦਿੱਤੀ ਗਈ ਹੈ ਜਿਹੜੇ ਮਿਲ ਕੇ ਬ੍ਰਿਸ਼ਚਕ ਦਾ ਤਾਰਾ ਮੰਡਲ ਬਣਾਉਂਦੇ ਹਨ। ਕੀ ਤੁਸੀਂ ਤਾਰਿਆਂ ਦੀ ਇਸ ਤਸਵੀਰ ਵਿੱਚ ਬਿੱਛੂ ਨੂੰ ਲੱਭ ਸੱਕਦੇ ਹੋ? ਤੁਹਾਨੂੰ ਇਸਦੇ ਲਈ ਬਹੁਤ ਜਿਆਦਾ ਕਲਪਨਾ ਕਰਨੀ ਪਵੇਗੀ!
ਜੇਕਰ ਅਸੀਂ ‘ਬ੍ਰਿਸ਼ਚਕ’ ਦੇ ਤਾਰਿਆਂ ਨੂੰ ਲਕੀਰਾਂ ਨਾਲ ਜੋੜਦੇ ਹਾਂ ਤਾਂ ਵੀ ਬਿੱਛੂ ਨੂੰ ਵੇਖਣਾ ਮੁਸ਼ਕਲ ਹੈ। ਪਰ ਇਹ ਨਿਸ਼ਾਨੀ ਮਨੁੱਖੀ ਇਤਿਹਾਸ ਵਿੱਚ ਬੀਤੇ ਹੋਏ ਸਮੇਂ ਵਿੱਚ ਲੈ ਜਾਂਦੀ ਹੈ ਜਿੱਥੋਂ ਤੱਕ ਅਸੀਂ ਇਸਨੂੰ ਜਾਣਦੇ ਹਾਂ।
ਇੱਥੇ 2000 ਸਾਲ ਤੋਂ ਵੱਧ ਪੁਰਾਣੇ ਮਿਸਰ ਦੇ ਡੇਂਡੇਰਾ ਮੰਦਰ ਵਿੱਚੋਂ ਦਿੱਤੀ ਗਈ ਇਸ ਰਾਸ਼ੀ ਦੀ ਇੱਕ ਤਸਵੀਰ ਹੈ, ਜਿਸ ਵਿੱਚ ਬਿੱਛੂ ਰਾਸ਼ੀ ਉੱਤੇ ਲਾਲ ਰੰਗ ਵਿੱਚ ਗੋਲਾ ਕੀਤਾ ਹੋਇਆ ਹੈ।
ਇੱਥੇ ਹੇਠਾਂ ਨੈਸ਼ਨਲ ਜੀਓਗ੍ਰਾਫਿਕ ਰਾਸ਼ੀ ਦੇ ਤਾਰਿਆਂ ਦਾ ਇੱਕ ਚਿੱਤਰ ਦਿੱਤਾ ਗਿਆ ਹੈ, ਜਿਹੜਾ ਦੱਖਣੀ ਗੋਲਿਸਫਾਇਰ ਵਿੱਚ ਬ੍ਰਿਸ਼ਚਕ ਨੂੰ ਵਿਖਾਉਂਦਾ ਹੈ। ਭਾਵੇਂ ਨੈਸ਼ਨਲ ਜੀਓਗਰਾਫਿਕ ਨੇ ਬ੍ਰਿਸ਼ਚਕ ਨੂੰ ਬਣਾਉਣ ਵਾਲੀ ਰਾਸ਼ੀ ਦੇ ਤਾਰਿਆਂ ਨੂੰ ਜੋੜਿਆ ਹੈ, ਪਰ ਲਕੀਰਾਂ ਨੂੰ ਜੋੜਨ ਤੋਂ ਬਾਅਦ ਵੀ ਇਸ ਤਾਰਾ ਮੰਡਲ ਵਿੱਚ ਬਿੱਛੂ ਨੂੰ ‘ਵੇਖਣਾ’ ਔਖਾ ਹੈ।
ਜਿਵੇਂ ਪਿਛਲੇ ਤਾਰਾ ਮੰਡਲਾਂ ਦੇ ਵਿੱਚ ਸੀ, ਬਿੱਛੂ ਦੇ ਡੰਗਣ ਲਈ ਤਿਆਰ ਹੋਣ ਦੀ ਨਿਸ਼ਾਨੀ ਆਪਣੇ ਆਪ ਵਿੱਚ ਤਾਰਿਆਂ ਵਿੱਚ ਵਿਖਾਈ ਦੇਣ ਵਿੱਚ ਪਹਿਲੀ ਨਹੀਂ ਸੀ। ਪਰ ਪਹਿਲਾਂ ਡੰਗ ਮਾਰਨ ਵਾਲੇ ਬਿੱਛੂ ਦਾ ਖਿਆਲ ਆਇਆ। ਅਰੰਭਿਕ ਜੋਤਸ਼ੀਆਂ ਨੇ ਤਾਰਿਆਂ ‘ਤੇ ਇਸ ਵਿਚਾਰ ਨੂੰ ਬਣਾਇਆ। ਸਾਡੇ ਬਜੂਰਗ ਆਪਣੇ ਬੱਚਿਆਂ ਨੂੰ ਬ੍ਰਿਸ਼ਚਕ ਰਾਸ਼ੀ ਵੱਲ ਇਸ਼ਾਰਾ ਕਰ ਸੱਕਦੇ ਹਨ ਅਤੇ ਇਸ ਨਾਲ ਜੁੜੀ ਕਹਾਣੀ ਦੱਸ ਸੱਕਦੇ ਹਨ।
ਇਸ ਪ੍ਰਾਚੀਨ ਰਾਸ਼ੀ ਦੀ ਕਹਾਣੀ
ਰਾਸ਼ੀ ਨਾਲ ਸਬੰਧਤ ਤਾਰਾ ਮੰਡਲ ਇਕੱਠੇ ਮਿਲ ਕੇ ਇੱਕ ਜੋਤਸ਼ ਕਹਾਣੀ ਨੂੰ ਬਣਾਉਂਦੇ ਹਨ – ਜਿਹੜੀ ਤਾਰਿਆਂ ਨਾਲ ਲਿਖੀ ਜਾਂਦੀ ਹੈ। ਬ੍ਰਿਸ਼ਚਕ ਬਾਰਾਂ ਕੁੰਡਲੀਆਂ ਵਿੱਚੋਂ ਤੀਜੀ ਕੁੰਡਲੀ ਹੈ। ਅਸੀਂ ਵੇਖਿਆ ਹੈ ਕਿ ਪੁਰਾਣੇ ਸਮੇਂ ਤੋਂ ਹੀ ਬਾਈਬਲ ਵਿੱਚ ਇਹ ਕਿਹਾ ਗਿਆ ਹੈ ਕਿ ਸਿਰਜਣਹਾਰ ਨੇ ਰਾਸ਼ੀਆਂ ਦੇ ਇਨ੍ਹਾਂ ਤਾਰਿਆਂ ਉੱਤੇ ਨਿਸ਼ਾਨੀ ਲਾਈ ਹੈ। ਇਸ ਲਈ ਇਹ ਇਸ਼ੁਰ ਦੀ ਆਪਣੀ ਕਹਾਣੀ ਹੈ, ਜਿਹੜੀ ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਰਚੀ ਗਈ ਹੈ। ਇਹ ਜੋਤਿਸ਼ ਵਿਗਿਆਨ ਦੀ ਕਹਾਣੀ ਹੈ, ਜਿਸ ਨੂੰ ਸਭ ਤੋਂ ਪਹਿਲਾਂ ਮਨੁੱਖਾਂ ਦੁਆਰਾ ਰਾਸ਼ੀ ਚੱਕਰ ਵਿੱਚ ਪੜ੍ਹਿਆ ਗਿਆ ਸੀ ਜਿਸਨੂੰ ਅਸੀਂ ਹੁਣ ਰਾਸ਼ੀ ਦੇ ਰੂਪ ਵਿੱਚ ਜਾਣਦੇ ਹਾਂ।
ਇਸ ਲਈ ਮੂਲ ਰਾਸ਼ੀ ਤੁਹਾਡੇ ਜਨਮ ਸਮੇਂ ਅਤੇ ਗ੍ਰਹਿ ਚਾਲ ਦੇ ਆਧਾਰ ‘ਤੇ ਚੰਗੀ ਕਿਸਮਤ, ਸਿਹਤ, ਪਿਆਰ ਅਤੇ ਗੁਪਤ ਗਿਆਨ ਪ੍ਰਾਪਤੀ ਲਈ ਮਾਰਗਦਰਸ਼ਨ ਲੈਣ ਲਈ ਰੋਜ਼ਾਨਾ ਦੇ ਫੈਸਲਿਆਂ ਲਈ ਕੁੰਡਲੀ ਨਹੀਂ ਸੀ। ਇਹ ਸਿਰਜਣਹਾਰ ਦਾ ਮਾਰਗਦਰਸ਼ਕ ਸੀ ਜਿਸਨੇ ਇੰਨ੍ਹਾਂ ਉੱਤੇ ਆਪਣੀ ਯੋਜਨਾ ਲਿਖੀ, ਤਾਂ ਜੋ ਲੋਕ ਹਰ ਰਾਤ ਇਸਨੂੰ ਵੇਖਣ ਅਤੇ ਯਾਦ ਕਰ ਸੱਕਣ। ਕਹਾਣੀ ਕੰਨਿਆ ਦੇ ਵੰਸ਼ ਦੇ ਵਾਅਦੇ ਨਾਲ ਅਰੰਭ ਹੁੰਦੀ ਹੈ। ਇਹ ਤੁਲਾ ਦੀ ਤੋਲਣ ਵਾਲੀ ਤਕੜੀ ਨਾਲ ਅਗਾਂਹ ਵਧਦੀ ਹੈ ਅਤੇ ਇਹ ਮੁਨਾਦੀ ਕਰਦੀ ਹੈ ਕਿ ਸਾਡੇ ਕੰਮਾਂ ਦਾ ਸੰਤੁਲਨ ਸੁਰਗ ਦੇ ਰਾਜ ਦੀ ਤੁਲਨਾ ਵਿੱਚ ਬਹੁਤ ਜਿਆਦਾ ਘੱਟ ਹੈ। ਸਾਨੂੰ ਸਾਡੇ ਹਲਕੇ ਕੰਮਾਂ ਦੇ ਛੁਟਕਾਰੇ ਲਈ ਇੱਕ ਕੀਮਤ ਨੂੰ ਅਦਾ ਕਰਨਾ ਚਾਹੀਦਾ ਹੈ।
ਪ੍ਰਾਚੀਨ ਰਾਸ਼ੀ ਵਿੱਚ ਬ੍ਰਿਸ਼ਚਕ ਕੁੰਡਲੀ
ਪਰ ਇਸ ਅਦਾਇਗੀ ਦੀ ਮੰਗ ਕੌਣ ਕਰ ਰਿਹਾ ਹੈ? ਬ੍ਰਿਸ਼ਚਕ ਇਸਨੂੰ ਹੀ ਸਾਨੂੰ ਵਿਖਾਉਂਦਾ ਹੈ ਅਤੇ ਕੁਆਰੀ ਕੰਨਿਆ ਦੇ ਵੰਸ਼ ਅਤੇ ਬਿੱਛੂ ਦੇ ਵਿੱਚਕਾਰ ਸੁਰਗੀ ਸੰਘਰਸ਼ ਨੂੰ ਪ੍ਰਗਟ ਕਰਦਾ ਹੈ। ਇਸ ਟਕਰਾਓ ਨੂੰ ਸਮਝਣ ਲਈ, ਸਾਨੂੰ ਬ੍ਰਿਸ਼ਚਕ (ਇਸ ਤੋਂ ਸੰਬੰਧਿਤ ਤਾਰਾ ਮੰਡਲ) ਨੂੰ ਸਰਪਧਾਰੀ ਜਾਂ ਓਫੀਯੂਕਸ ਤਾਰਾ ਮੰਡਲ ਦੇ ਨਾਲ ਵੇਖਣਾ ਪਵੇਗਾ।
ਸੰਪਾਦਨ ਤੋਂ (ਸੈਮੂਅਲ ਕਿਨਜ਼, ਲੰਡਨ)।
ਇਸ ਤਾਰਾ ਮੰਡਲ ਦੀ ਤਸਵੀਰ ਵਿੱਚ ਇੱਕ ਵਿਸ਼ਾਲ ਬ੍ਰਿਸ਼ਚਕ (ਬਿੱਛੂ) ਇੱਕ ਤਾਕਤਵਰ ਵਿਅਕਤੀ (ਓਫੀਯੂਕਸ) ਨੂੰ ਅੱਡੀ ਵਿੱਚ ਡੰਗਣ ਦੀ ਕੋਸ਼ਿਸ਼ ਕਰਦਾ ਵਿਖਾਇਆ ਗਿਆ ਹੈ, ਜਦੋਂ ਕਿ ਸਰਪਧਾਰੀ ਜਾਂ ਓਫੀਯੂਕਸ ਇੱਕ ਬਿੱਛੂ ਨੂੰ ਮਿੱਧ ਰਿਹਾ ਹੈ ਅਤੇ ਨਾਲ ਹੀ ਨਾਲ ਇੱਕ ਸੱਪ ਨਾਲ ਲੜ ਰਿਹਾ ਹੈ। ਇਸ ਵੱਡੇ ਬਿੱਛੂ ਦੀ ਪੂਛ ਗੁੱਸੇ ਵਿੱਚ ਉਤਾਂਹ ਉੱਠੀ ਹੋਈ ਹੈ, ਇਹ ਮਨੁੱਖ ਦੀ ਲੱਤ ‘ਤੇ ਵਾਰ ਕਰਨ ਲਈ ਤਿਆਰ ਹੈ। ਇਹ ਨਿਸ਼ਾਨੀ ਦੱਸਦੀ ਹੈ ਕਿ ਇਹ ਸੰਘਰਸ਼ ਮਰਦੇ ਦਮ ਤੱਕ ਚੱਲਣ ਵਾਲਾ ਹੈ। ਬ੍ਰਿਸ਼ਚਕ ਵਿੱਚ ਅਸੀਂ ਤੁਲਾ ਦੇ ਨਿਆਓ ਦੀ ਤਕੜੀਆਂ ਤੋਂ ਸਾਨੂੰ ਛੁਟਕਾਰਾ ਦੇਣ ਲਈ ਭੁਗਤਾਨ ਦੇ ਸੁਭਾਓ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਬ੍ਰਿਸ਼ਚਕ ਅਤੇ ਸੱਪ (ਸਰਪਧਾਰੀ) ਇੱਕੋ ਵਿਰੋਧੀ – ਸ਼ੈਤਾਨ ਦੀਆਂ ਦੋ ਤਸਵੀਰਾਂ ਹਨ।
ਤਾਰਿਆਂ ਵਿੱਚ ਦਿੱਤਾ ਗਿਆ ਇਹ ਨਿਸ਼ਾਨ ਦੇ ਮਨੂੰ/ਆਦਮ ਨਾਲ ਕੀਤੇ ਵਾਅਦੇ ਨੂੰ ਦੁਹਰਾਉਂਦਾ ਹੈ ਅਤੇ ਇਸਨੂੰ ਉਤਪਤ ਦੀ ਪੋਥੀ ਵਿੱਚ ਦਰਜ਼ ਕੀਤਾ ਗਿਆ ਹੈ ਜਦੋਂ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਕੁਆਰੀ ਕੰਨਿਆ ਦੇ ਵੰਸ਼ ਬਾਰੇ ਦੱਸਿਆ ਸੀ।
ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।।
ਉਤਪਤ 3:15
ਯਿਸੂ ਦੇ ਸਲੀਬ ਦਿੱਤੇ ਜਾਣ ਦੇ ਸਮੇਂ, ਇੱਕ ਬਿੱਛੂ ਨੇ ਉਸਦੀ ਅੱਡੀ ‘ਤੇ ਹਮਲਾ ਕੀਤਾ ਸੀ, ਪਰ ਜਦੋਂ ਯਿਸੂ ਤਿੰਨ ਦਿਨਾਂ ਬਾਅਦ ਮੌਤ ਤੋਂ ਜੀ ਉੱਠਿਆ, ਤਾਂ ਬਿੱਛੂ ਨੂੰ ਭਿਆਨਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਬ੍ਰਿਤਾਂਤ ਦੀ ਭਵਿੱਖਵਾਣੀ ਬ੍ਰਿਸ਼ਚਕ, ਸਰਪਧਾਰੀ ਜਾਂ ਓਫੀਯੂਕਸ ਅਤੇ ਸੱਪ ਨੇ ਬਹੁਤ ਪਹਿਲਾਂ ਕੀਤੀ ਸੀ।
ਬ੍ਰਿਸ਼ਚਕ ਨਾਲ ਟਕਰਾਓ ਦੂਜਿਆਂ ਦੁਆਰਾ ਯਾਦ ਕੀਤਾ ਜਾਂਦਾ ਹੈ
ਪ੍ਰਾਚੀਨ ਸਭਿਆਚਾਰਾਂ ਨੇ ਵਿਖਾਇਆ ਕਿ ਉਹਨਾਂ ਨੇ ਇਸ ਵਾਅਦਾ ਕੀਤੇ ਹੋਏ ਸੰਘਰਸ਼ ਨੂੰ ਯਾਦ ਕੀਤਾ ਜਿਹੜਾ ਅਦਨ ਦੇ ਬਾਗ ਵਿੱਚ ਅਰੰਭ ਹੋਇਆ ਸੀ ਅਤੇ ਸਲੀਬ ਦੇ ਸਮੇਂ ਇਸ ਦੀ ਟੀਸੀ ‘ਤੇ ਪਹੁੰਚ ਗਿਆ ਸੀ।
2200 ਈਸਾ ਪੂਰਬ ਬੇਬੀਲੋਨੀ ਮੋਹਰ,
ਇਹ ਦੋ ਤਸਵੀਰਾਂ ਵਿਖਾਉਂਦੀਆਂ ਹਨ ਕਿ ਕਿਵੇਂ ਪ੍ਰਾਚੀਨ ਮਿਸਰੀ ਅਤੇ ਬਾਬਲ ਵਾਸਿਆਂ ਨੇ ਸੁਰਗ ਦੀਆਂ ਇਨ੍ਹਾਂ ਘਟਨਾਵਾਂ ਨੂੰ ਯਾਦ ਕੀਤਾ ਅਤੇ ਸੱਪ ਦੇ ਸਿਰ ਨੂੰ ਕੁਚਲ ਦੇਣ ਦਾ ਵਾਅਦਾ ਕੀਤਾ। ਪ੍ਰਾਚੀਨ ਯੂਨਾਨੀਆਂ ਨੇ ਇਸਨੂੰ ਬ੍ਰਿਸ਼ਚਕ ਰਾਸ਼ੀ ਦੇ ਨਿਸ਼ਾਨ ਦੁਆਰਾ ਯਾਦ ਕੀਤਾ ਹੈ।
…ਤੁਸੀਂ ਆਪਣੇ ਆਪ ਸਟਾਰਲਾਈਟ ਓਫੀਚਸ ਨੂੰ ਟਰੇਸ ਕਰ ਸਕਦੇ ਹੋ: ਉਸਦੇ ਸਿਰ ਦੇ ਹੇਠਾਂ ਚਮਕਦਾਰ ਢੰਗ ਨਾਲ ਸੈੱਟ ਉਸਦੇ ਚਮਕਦੇ ਮੋਢੇ ਦਿਖਾਈ ਦਿੰਦੇ ਹਨ। … ਉਸਦੇ ਹੱਥ … ਸੱਪ ਨੂੰ ਮਜ਼ਬੂਤੀ ਨਾਲ ਫੜਦੇ ਹਨ, ਜੋ ਓਫੀਚੁਸ ਦੀ ਕਮਰ ਨੂੰ ਘੇਰਦਾ ਹੈ, ਪਰ ਉਹ, ਆਪਣੇ ਦੋਵੇਂ ਪੈਰਾਂ ਨੂੰ ਚੰਗੀ ਤਰ੍ਹਾਂ ਸਥਾਪਤ ਕਰਕੇ, ਇੱਕ ਵਿਸ਼ਾਲ ਰਾਖਸ਼, ਇੱਥੋਂ ਤੱਕ ਕਿ ਬਿੱਛੂ ਨੂੰ ਵੀ ਮਿੱਧਦਾ ਹੈ, ਉਸਦੀ ਅੱਖ ਅਤੇ ਛਾਤੀ ‘ਤੇ ਸਿੱਧਾ ਖੜ੍ਹਾ ਹੈ।
ਯੂਨਾਨੀ ਕਵੀ ਅਰਸਤੂ ਚੌਥੀ ਸਦੀ ਈਸਾ ਪੂਰਵ ਵਿੱਚ ਕੂਚ ਦਾ ਹਵਾਲਾ ਦਿੰਦਾ ਹੈ।
ਉੱਤਰਕੀਰਤ ਜਾਂ ਕੋਰੋਨਾ ਬੋਰੇਲਿਸ ਵਿੱਚ ਸਰਪਧਾਰੀ ਅਤੇ ਤਾਜ
ਬ੍ਰਿਸ਼ਚਕ ਨਾਲ ਜੁੜਿਆ ਤੀਜਾ ਛੋਟਾ ਤਾਰਾ ਮੰਡਲ ਜਾਂ ਤਾਰਾ ਗੰਗਾਂ ਉੱਤਰਕੀਰਤ ਜਾਂ ਕੋਰੋਨਾ ਬੋਰੇਲਿਸ ਹੈ – ਸਰਪਧਾਰੀ ਜਾਂ ਓਫੀਯੂਕਸ ਅਤੇ ਸੱਪ ਦੇ ਸਿਰ ਉੱਤੇ ਰੱਖਿਆ ਹੋਇਆ ਤਾਜ। ਇਕੱਠੇ ਵਿਖਾਏ ਗਏ ਇਹਨਾਂ ਤਿੰਨ ਬ੍ਰਿਸ਼ਚਕ ਨਿਸ਼ਾਨਾਂ ਦੇ ਇੱਕ ਖਾਸ ਜੋਤਸ਼ੀ ਤਸਵੀਰ ‘ਤੇ ਇੱਕ ਝਾਤ ਪਾਓ।
ਉੱਤਰਕੀਰਤ ਅਤੇ ਸਰਪਧਾਰੀ ਦੋਵੇਂ ਤਾਜ ਵੱਲ ਵੇਖ ਰਹੇ ਹਨ – ਅਰਥਾਤ ਅਜਿਹੇ ਤਾਰਾ ਮੰਡਲ ਨੂੰ ਜਿਸ ਨੂੰ ਕੋਰੋਨਾ ਬੋਰੇਲਿਸ ਕਿਹਾ ਜਾਂਦਾ ਹੈ। ਸੱਚਿਆਈ ਤਾਂ ਇਹ ਹੈ ਕਿ ਇਹ ਦੋਵੇਂ ਤਾਜ ਹਾਸਲ ਕਰਨ ਲਈ ਲੜ ਕਰ ਰਹੇ ਹਨ ਅਤੇ ਅਸੀਂ ਸੱਪਾਂ ਨੂੰ ਕੋਰੋਨਾ ਬੋਰੇਲਿਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋਏ ਵੇਖ ਸੱਕਦੇ ਹਾਂ।
ਸਰਪਧਾਰੀ ਤਾਜ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਦੋਵਾਂ ਵਿਚਾਲੇ ਚੱਲ ਰਹੇ ਟਕਰਾਓ ਦਾ ਰੂਪ ਕਿਹੋ ਜਿਹਾ ਹੈ। ਇਹ ਸਿਰਫ਼ ਮੌਤ ਤੀਕੁਰ ਬਣੇ ਰਹਿਣ ਵਾਲਾ ਸੰਘਰਸ਼ ਨਹੀਂ ਹੈ, ਸਗੋਂ ਇਹ ਸ਼ਾਸਨ ਅਤੇ ਹਕੂਮਤ ਲਈ ਸੰਘਰਸ਼ ਵੀ ਹੈ। ਤਾਜ ਪਾਉਣ ਲਈ ਉੱਤਰਕੀਰਤ ਅਤੇ ਸਰਪਧਾਰੀ ਵਿੱਚਕਾਰ ਲੜਾਈ।
ਤੁਹਾਡੇ ਅਤੇ ਮੇਰੇ ਲਈ ਬ੍ਰਿਸ਼ਚਕ ਵਿੱਚੋਂ ਮਿਲਣ ਵਾਲੀ ਇੱਕ ਕਹਾਣੀ
ਬ੍ਰਿਸ਼ਚਕ ਸਾਰੇ ਲੋਕਾਂ ਲਈ ਹੈ, ਨਾ ਕਿ ਸਿਰਫ ਉਹਨਾਂ ਲਈ ਜਿਹੜੇ ਸਮੇਂ ਦੇ ਇੱਕ ਖਾਸ ਮੌਕੇ ‘ਤੇ ਪੈਦਾ ਹੋਏ ਹਨ। ਇਹ ਸਿਰਫ਼ ਵੱਧ ਤੋਂ ਵੱਧ ਦੌਲਤ ਜਾਂ ਪ੍ਰੇਮ ਪ੍ਰਾਪਤੀ ਲਈ ਮਾਰਗ ਦਰਸ਼ਕ ਨਹੀਂ ਹੈ, ਪਰ ਇਸ ਨੇ ਪੁਰਾਣੇ ਸਮੇਂ ਤੋਂ ਲੋਕਾਂ ਨੂੰ ਇਹ ਯਾਦ ਰੱਖਣ ਵਿੱਚ ਮਦਦ ਕੀਤੀ ਹੈ ਕਿ ਸਾਡੇ ਸਿਰਜਣਹਾਰ ਨੂੰ ਸਾਡੇ ਹਲਕੇ ਕੰਮਾਂ ਤੋਂ ਛੁਟਕਾਰਾ ਪਾਉਣ ਲਈ ਕਿੰਨੀ ਦੂਰ ਜਾਣਾ ਚਾਹੀਦਾ ਹੈ, ਜਿਸ ਲਈ ਮੌਤ ਅਤੇ ਰਾਜ ਕਰਨ ਲਈ ਜਿੱਤ ਦੇ ਇੱਕ ਵੱਡੇ ਸੰਘਰਸ਼ ਦੀ ਲੋੜ ਪਈ। ਅਸਲ ਵਿੱਚ ‘ਮਸੀਹ’ ਸ਼ਬਦ ਦਾ ਅਰਥ ਹੀ ‘ਸ਼ਾਸਕ’ ਤੋਂ ਹੈ।
ਪ੍ਰਾਚੀਨ ਬ੍ਰਿਸ਼ਚਕ ਕੁੰਡਲੀ
ਕਿਉਂਕਿ ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਭਵਿੱਖਬਾਣੀਆਂ ਸਾਡੇ ਲਈ ਇਨ੍ਹਾਂ ਮਹੱਤਵਪੂਰਨ ਘੜੀਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਅਸੀਂ ਬ੍ਰਿਸ਼ਚਕ ਤੋਂ ਸਬੰਧਤ ‘ਘੜੀ’ ਯਾਨੀ ਸਮੇਂ ਵੱਲ ਵੀ ਧਿਆਨ ਦੇ ਸੱਕਦੇ ਹਾਂ। ਬ੍ਰਿਸ਼ਚਕ ਰਾਸ਼ੀ ਨੂੰ ਕੁੱਝ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ:
31ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ 32ਅਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ 33ਉਸ ਨੇ ਇਹ ਆਖਿਆ ਭਈ ਪਤਾ ਦੇਵੇ ਜੋ ਉਹ ਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ।
30 ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁੱਝ ਨਹੀਂ ਹੈ
ਯੂਹੰਨਾ 12:31-33, 14:30
‘ਹੁਣ’ ਸ਼ਬਦ ਕਹਿ ਕੇ ਯਿਸੂ ਨੇ ਸਾਡੇ ਲਈ ਇਸ ‘ਹੋਰੋ’ ਦੀ ਨਿਸ਼ਾਨਦੇਹੀ ਕੀਤੀ ਹੈ। ਬ੍ਰਿਸ਼ਚਕ ਸਾਨੂੰ ਇਸ ਸੰਘਰਸ਼ ਬਾਰੇ ਦੱਸਦਾ ਹੈ ਕਿ ਕੌਣ ਰਾਜ ਕਰੇਗਾ। ਇਸੇ ਲਈ ਯਿਸੂ ਨੇ ਸ਼ੈਤਾਨ ਨੂੰ ‘ਇਸ ਜਗਤ ਦਾ ਸਰਦਾਰ’ ਕਿਹਾ ਹੈ ਅਤੇ ਉਹ ਉਸ ਸਮੇਂ ਸੰਘਰਸ਼ ਵਿੱਚ ਉਸਦੇ ਨਾਲ ਮੁਲਾਕਾਤ ਕਰਨ ਵਾਲਾ ਸੀ। ਸ਼ੈਤਾਨ ਨੇ ਸਾਡੇ ਸਾਰਿਆਂ ਉੱਤੇ ਕਬਜ਼ਾ ਕਰ ਲਿਆ ਹੈ, ਕਿਉਂਕਿ ਸਾਡੇ ਕੰਮ ਤੱਕੜੀ ਉੱਤੇ ਹਲਕੇ ਗਿਣੇ ਗਏ ਹਨ। ਪਰ ਯਿਸੂ ਨੇ ਭਰੋਸੇ ਨਾਲ ਕਿਹਾ ਕਿ ਉਸ ਦਾ ‘ਮੇਰੇ ਵਿੱਚ ਉਹ ਦਾ ਕੁੱਝ ਨਹੀਂ ਹੈ’ ਅਰਥਾਤ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਸੀ ਅਰਥ ਕਿ ਪਾਪ ਅਤੇ ਮੌਤ ਦੀ ਸ਼ਕਤੀ ਦਾ ਉਸ ਉੱਤੇ ਕੋਈ ਅਧਿਕਾਰ ਨਹੀਂ ਸੀ। ਉਹ ਇਸ ਬਿਆਨ ਨੂੰ ਹੋਰੋ ਅਰਥਾਤ ਘੜੀ ਦੇ ਤੌਰ ‘ਤੇ ਜਾਂਚੇਗਾ ਕਿਉਂਕਿ ਇਹ ਦੋਵੇਂ ਵਿਰੋਧੀ ਇੱਕ ਦੂਏ ਦੇ ਆਹਮੋ-ਸਾਹਮਣੇ ਸਨ।
ਤੁਹਾਡੇ ਵੱਲੋਂ ਬ੍ਰਿਸ਼ਚਕ ਨੂੰ ਪੜਨਾ
ਅੱਜ ਦੇ ਦਿਨਾਂ ਵਿੱਚ ਤੁਸੀਂ ਬ੍ਰਿਸ਼ਚਕ ਰਾਸ਼ੀ ਨੂੰ ਪੜ੍ਹ ਕੇ ਹੇਠਾਂ ਦਿੱਤੇ ਗਏ ਮਾਰਗਦਰਸ਼ਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਸੱਕਦੇ ਹੋ।
ਬ੍ਰਿਸ਼ਚਕ ਸਾਨੂੰ ਦੱਸਦਾ ਹੈ ਕਿ ਤੁਹਾਨੂੰ ਕਿਸੇ ਦੀ ਸੇਵਾ ਕਰਨੀ ਹੈ। ਤੁਹਾਡੇ ਦਿਲ ਦੇ ਤਾਜ ਉੱਤੇ ਉਸ ਵਿਅਕਤੀ ਦਾ ਦਾਅਵਾ ਹੈ। ਇਹ ਕੋਈ ਪ੍ਰੇਮੀ, ਜੀਵਨ ਸਾਥੀ ਜਾਂ ਅਜਿਹਾ ਸਬੰਧ ਨਹੀਂ ਹੈ ਜਿਹੜਾ ਤੁਹਾਡੇ ਦਿਲ ਦੇ ਤਾਜ ‘ਤੇ ਅਖੀਰਲਾ ਦਾਅਵਾ ਰੱਖਦਾ ਹੈ। ਇਹ ਜਾਂ ਤਾਂ ‘ਇਸ ਸੰਸਾਰ ਦਾ ਹਾਕਮ’ ਹੈ ਜਾਂ ‘ਮਸੀਹ’ – ਅਰਥਾਤ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਉੱਤੇ ਰਾਜ ਕਰੇਗਾ। ਹੁਣ ਜਾਂਚ ਕਰੋ ਕਿ ਤੁਹਾਡਾ ਤਾਜ ਕਿਸ ਕੋਲ ਹੈ। ਜੇ ਤੁਸੀਂ ਆਪਣੀ ਜਾਨ ਬਚਾਉਣ ਲਈ ਜੀਉਂਦੇ ਹੋ, ਤਾਂ ਤੁਸੀਂ ‘ਇਸ ਸੰਸਾਰ ਦੇ ਸਰਦਾਰ’ ਨੂੰ ਆਪਣਾ ਤਾਜ ਦੇ ਦਿੱਤਾ ਹੈ ਅਤੇ ਤੁਸੀਂ ਆਪਣੀ ਜਾਨ ਗੁਆ ਬੈਠੋਗੇ। ਕਿਉਂਕਿ ਬ੍ਰਿਸ਼ਚਕ ਭਾਵ ਬਿੱਛੂ ਦੇ ਨਿਸ਼ਾਨ ਦਾ ਅਰਥ ਮਾਰਨਾ, ਚੋਰੀ ਕਰਨਾ ਅਤੇ ਨਸ਼ਟ ਕਰਨਾ ਹੈ, ਇਸ ਲਈ ਜੇਕਰ ਉਸਦੇ ਕੋਲ ਤੁਹਾਡਾ ਤਾਜ ਹੈ ਤਾਂ ਉਹ ਤੁਹਾਡੇ ਲਈ ਸਹੀ ਨਹੀਂ ਹੈ।
ਆਪਣੀ ਜਾਂਚ ਕਰੋ ਕਿ ਕੀ ਤੁਹਾਨੂੰ ‘ਤੋਬਾ’ ਕਰਨ ਦੀ ਲੋੜ ਹੈ ਜਾ ਨਹੀਂ ਜਿਵੇਂ ਕਿ ਯਿਸੂ ਨੇ ਸਪੱਸ਼ਟ ਤੌਰ ‘ਤੇ ਸਿਖਾਇਆ ਹੈ। ਇਸਦਾ ਅਰਥ ਕੀ ਹੈ, ਇਸਦਾ ਸਹੀ ਅੰਦਾਜ਼ਾ ਲਗਾਉਣ ਲਈ ਤੁਸੀਂ ਜੀਉਣ ਦੇ ਕੁੱਝ ਚੰਗੇ ਨਮੂਨੇ ਨੂੰ ਲੱਭ ਸੱਕਦੇ ਹੋ। ਇਹ ਗ੍ਰਹਿ ਨਹੀਂ ਸਗੋਂ ਤੁਹਾਡਾ ਦਿਲ ਹੈ ਜਿਹੜਾ ਤੁਹਾਡੇ ਲਈ ਨਤੀਜੇ ਨੂੰ ਨਿਰਧਾਰਤ ਕਰੇਗਾ। ਜੀਵਨ ਵਿੱਚ ਲਾਗੂ ਕਰਨ ਲਈ ਚੰਗੇ ਨਮੂਨੇ ਪਵਿੱਤਰ ਸੰਤ ਨਹੀਂ ਹਨ, ਪਰ ਸਥਾਈ ਗੁਣਾਂ ਵਾਲੇ ਆਮ ਲੋਕ ਹਨ ਜਿਨ੍ਹਾਂ ਨੇ ਤੋਬਾ ਕੀਤੀ ਹੋਈ ਹੈ। ਤੋਬਾ ਹਫ਼ਤੇ ਦੇ ਕਿਸੇ ਵੀ ਦਿਨ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਆਦਤ ਵਿੱਚ ਬਦਲਣ ਲਈ ਸ਼ਾਇਦ ਰੋਜ਼ਾਨਾ ਅਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ।
ਰਾਸ਼ੀ ਦੀ ਕਹਾਣੀ ਅਤੇ ਬ੍ਰਿਸ਼ਚਕ ਦੀ ਡੂੰਘਿਆਈ ਵਿੱਚ ਜਾਣਾ
ਦੋ ਵੱਡੇ ਵਿਰੋਧੀਆਂ ਵਿੱਚਕਾਰ ਟਕਰਾਓ ਦੀ ਕਹਾਣੀ ਧਨੂੰ ਰਾਸ਼ੀ ਦੁਆਰਾ ਅੱਗੇ ਵਧਦੀ ਹੈ। ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਕਹਾਣੀ ਦੇ ਆਧਾਰ ‘ਤੇ ਇੱਥੋਂ ਜਾਣਕਾਰੀ ਪ੍ਰਾਪਤ ਕਰੋ। ਕਹਾਣੀ ਕੰਨਿਆ ਰਾਸ਼ੀ ਤੋਂ ਅਰੰਭ ਹੁੰਦੀ ਹੈ।
ਪਰ ਬ੍ਰਿਸ਼ਚਕ ਰਾਸ਼ੀ ਨਾਲ ਜੁੜੀਆਂ ਗੱਲਾਂ ਨੂੰ ਡੂੰਘਿਆਈ ਨਾਲ ਸਮਝਣ ਲਈ ਹੇਠਾਂ ਦਿੱਤੀ ਗਈ ਜਾਣਕਾਰੀ ਨੂੰ ਵੇਖੋ
• ਸਰਪਧਾਰੀ ਜਾਂ ਓਫੀਯੂਕਸ ਦਾ ਸਾਰਿਆਂ ਲਈ ਆਉਣਾ – ਵਰਣ ਤੋਂ ਅਵਰਣ ਵੱਲ
• ਯਿਸੂ ਦੀ ਸ਼ੈਤਾਨ ਦੁਆਰਾ ਪਰੀਖਿਆ – ਪ੍ਰਾਚੀਨ ਅਸੁਰ ਸੱਪ
• ਹੋਲਿਕਾ ਦੁਆਰਾ ਧੋਖੇਬਾਜ਼ੀ ਨਾਲ, ਸ਼ੈਤਾਨ ਦੇ ਹਮਲੇ ਲਈ ਦ੍ਰਿਸ਼ ਨੂੰ ਤਿਆਰ ਕਰਨਾ