ਵਿਸ਼ਨੂੰ ਪੁਰਾਣ ਰਾਜਾ ਵੀਣਾ ਬਾਰੇ ਦੱਸਦਾ ਹੈ। ਹਾਲਾਂਕਿ ਵੀਣਾ ਨੇ ਇੱਕ ਚੰਗੇ ਰਾਜੇ ਵਜੋਂ ਸ਼ੁਰੂਆਤ ਕੀਤੀ ਸੀ, ਪਰ ਭਰਿਸ਼ਟ ਪ੍ਰਭਾਵਾਂ ਦੇ ਸਿੱਟੇ ਵਜੋਂ ਉਹ ਐਨਾ ਜਿਆਦਾ ਵਿਗੜ ਗਿਆ ਸੀ ਕਿ ਉਸਨੇ ਬਲੀਆਂ ਅਤੇ ਪ੍ਰਾਰਥਨਾ ਨੂੰ ਗੈਰਕਾਨੂੰਨੀ ਹੋਣ ਦਾ ਆਦੇਸ਼ ਦੇ ਦਿੱਤਾ। ਉਸਨੇ ਇਥੋਂ ਤੀਕੁਰ ਦਾਅਵਾ ਕੀਤਾ ਕਿ ਉਹ ਵਿਸ਼ਨੂੰ ਤੋਂ ਵੀ ਉੱਚਾ ਸੀ। ਰਿਸ਼ੀ ਅਤੇ ਬ੍ਰਾਹਮਣ/ਪੁਜਾਰੀਆਂ ਨੇ ਇਹ ਕਹਿ ਕੇ ਉਸ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਰਾਜਾ ਹੋਣ ਦੇ ਨਾਤੇ ਉਸਨੂੰ ਸਹੀ ਧਰਮ ਦੇ ਲਈ ਇੱਕ ਆਦਰਸ਼ ਪੇਸ਼ ਕਰਨਾ ਚਾਹੀਦਾ ਹੈ ਅਤੇ ਇਸਨੂੰ ਸਿਖਾਉਣੀ ਚਾਹੀਦਾ ਹੈ, ਨਾ ਕਿ ਇਸਦਾ ਅਨਾਦਰ ਕਰਨਾ ਚਾਹੀਦਾ ਹੈ। ਕੁੱਝ ਵੀ ਕਿਉਂ ਨਾ ਹੋਵੇ ਵੀਣਾ ਨੇ ਉਸਦੀ ਨਹੀਂ ਸੁਣੀ। ਇਸ ਲਈ ਪੁਜਾਰੀ ਸਹੀ ਧਰਮ ਨੂੰ ਮੁੜ ਸੁਰਜੀਤ ਕਰਨ ਲਈ ਤਰਸ ਰਹੇ ਸਨ, ਅਤੇ ਕਿਉਂਕਿ ਉਹ ਉਸਨੂੰ ਪਛਤਾਉਣਾ ਲਈ ਨਹੀਂ ਸਮਝਾ ਸਕੇ, ਇਸ ਲਈ ਉਨ੍ਹਾਂ ਨੇ ਮਿਲਕੇ ਬੁਰਿਆਈ ਦੇ ਰਾਜ ਤੋਂ ਛੁਟਕਾਰਾ ਪਾਉਣ ਲਈ ਉਸਨੂੰ ਮਾਰ ਦਿੱਤਾ।
ਇਸ ਕਾਰਨ ਰਾਜ ਇੱਕ ਸ਼ਾਸਕ ਤੋਂ ਬਗੈਰ ਰਹਿ ਗਿਆ। ਇਸ ਲਈ ਪੁਜਾਰੀਆਂ ਨੇ ਰਾਜੇ ਦੇ ਸੱਜੇ ਹੱਥ ਨੂੰ ਰਗੜਿਆ ਅਤੇ ਇੱਕ ਸੱਜਣ ਵਿਅਕਤੀ ਪ੍ਰਗਟ ਹੋਇਆ, ਜਿਸਦਾ ਨਾਮ ਪ੍ਰਿਥੂ/ਪ੍ਰੂਥੂ ਸੀ। ਪ੍ਰਿਥੂ ਨੂੰ ਵੀਣਾ ਦੇ ਉੱਤਰਾਧਿਕਾਰੀ ਵਜੋਂ ਚੁਣਿਆ ਗਿਆ। ਸਾਰਿਆਂ ਨੂੰ ਖੁਸ਼ੀ ਹੋਈ ਕਿ ਇੱਕ ਨੈਤਿਕ ਵਿਅਕਤੀ ਰਾਜਾ ਬਣ ਰਿਹਾ ਸੀ ਅਤੇ ਇੱਥੋਂ ਤੀਕੁਰ ਕਿ ਬ੍ਰਹਮਾ ਵੀ ਪ੍ਰਿਥੂ ਦੇ ਤਾਜਪੋਸ਼ੀ ਦੇ ਲਈ ਹੋਈ ਸਭਾ ਵਿੱਚ ਪੇਸ਼ ਹੋਏ। ਪ੍ਰਿਥੂ ਦੇ ਸ਼ਾਸਨ ਅਧੀਨ ਉਸਦਾ ਰਾਜ ਇੱਕ ਸੁਨਹਿਰੀ ਜੁਗ ਵਿੱਚ ਦਾਖਲ ਹੋਇਆ ਸੀ।
ਇਹ ਇਬਰਾਨੀ ਰਿਸ਼ੀ ਯਸਾਯਾਹ ਅਤੇ ਯਿਰਮਿਯਾਹ ਦੁਆਰਾ ਸਾਮ੍ਹਣਾ ਕੀਤੀ ਜਾ ਰਹੀ ਉਸੇ ਤਰ੍ਹਾਂ ਦੀ ਦੁਬਿਧਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅਰੰਭ ਵਿੱਚ ਇਸਰਾਏਲ ਦੇ ਰਾਜਿਆਂ ਨੂੰ ਸੱਜਣਤਾ ਦਾ ਅਭਿਆਸ ਕਰਦੇ ਹੋਇਆਂ ਅਤੇ ਦਸ ਹੁਕਮਾਂ ਦੀ ਪਾਲਣਾ ਕਰਦੇ ਹੋਇਆਂ ਵੇਖਿਆ ਸੀ, ਪਰ ਬਾਅਦ ਵਿੱਚ ਉਹ ਭਰਿਸ਼ਟ ਹੋ ਗਏ ਸਨ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਰੁੱਖ ਦੇ ਕੱਟੇ ਜਾਣ ਨਾਲ ਸ਼ਾਹੀ ਖ਼ਾਨਦਾਨ ਬਰਬਾਦ ਹੋ ਜਾਵੇਗਾ। ਪਰ ਨਾਲ ਹੀ ਉਨ੍ਹਾਂ ਨੇ ਭਵਿੱਖ ਵਿੱਚ ਇੱਕ ਮਹਾਨ ਰਾਜੇ ਦੇ ਆਉਣ ਬਾਰੇ ਵੀ ਭਵਿੱਖਬਾਣੀ ਕੀਤੀ, ਜਿਵੇਂ ਇੱਕ ਸ਼ਾਖ ਕੱਟੇ ਹੋਏ ਰੁੱਖ ਦੇ ਟੁੰਡ ਤੋਂ ਪੁੰਗਰ ਪੈਂਦੀ ਹੈ।
ਵੀਣਾ ਦੀ ਕਹਾਣੀ ਪੁਜਾਰੀਆਂ ਅਤੇ ਰਾਜਿਆਂ ਵਿੱਚਕਾਰ ਮਿਲਣ ਵਾਲੀ ਭੂਮਿਕਾ ਦੇ ਸਪੱਸ਼ਟ ਵਿਛੋੜੇ ਨੂੰ ਵਿਖਾਉਂਦੀ ਹੈ। ਜਦੋਂ ਰਾਜਾ ਵੀਣਾ ਨੂੰ ਪੁਜਾਰੀਆਂ ਨੇ ਗੱਦੀ ਤੋਂ ਹਟਾ ਦਿੱਤਾ, ਤਾਂ ਹੁਣ ਉਹ ਰਾਜ ਨਹੀਂ ਕਰ ਸੱਕਦਾ ਸੀ, ਕਿਉਂਕਿ ਉਸਦੇ ਕੋਲ ਇਸਦਾ ਅਧਿਕਾਰ ਨਹੀਂ ਸੀ। ਯਸਾਯਾਹ ਅਤੇ ਯਿਰਮਿਯਾਹ ਦੇ ਸਮੇਂ ਵਿੱਚ ਵੀ ਰਾਜਿਆਂ ਅਤੇ ਪੁਜਾਰੀਆਂ ਅਰਥਾਤ ਜਾਜਕਾਂ ਵਿੱਚਕਾਰ ਕੰਮ ਦੀਆਂ ਵੱਖਰਿਆਂ ਭੂਮਿਕਾ ਲਾਗੂ ਸਨ। ਇਨ੍ਹਾਂ ਕਹਾਣੀਆਂ ਵਿੱਚ ਇੱਕੋ ਫਰਕ ਇਹ ਹੈ ਕਿ ਪ੍ਰਿਥੂ ਦਾ ਨਾਮ ਉਸਦੇ ਜਨਮ ਤੋਂ ਬਾਅਦ ਰੱਖਿਆ ਗਿਆ ਸੀ, ਜਦੋਂ ਕਿ ਅਸੀਂ ਵੇਖਾਂਗੇ ਕਿ ਕਿਵੇਂ ਇਬਰਾਨੀ ਰਿਸ਼ੀਆਂ ਨੇ ਆਉਣ ਵਾਲੇ ਮਹਾਨ ਰਾਜੇ ਦਾ ਨਾਮ ਉਸਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ।
ਯਸਾਯਾਹ ਨੇ ਆਉਣ ਵਾਲੀ ਸ਼ਾਖ ਦੇ ਬਾਰੇ ਵਿੱਚ ਸਭਨਾਂ ਤੋਂ ਪਹਿਲਾਂ ਲਿਖਿਆ ਸੀ। ਦਾਊਦ ਦੇ ਮੋਏ ਹੋਏ ਸ਼ਾਹੀ ਖ਼ਾਨਦਾਨ ਵਿੱਚੋਂ ਆਉਣ ਵਾਲਾ ‘ਵਿਅਕਤੀ’ ਸਿਆਣਪ ਅਤੇ ਸ਼ਕਤੀ ਨੂੰ ਰੱਖਦਾ ਸੀ। ਯਿਰਮਿਯਾਹ ਨੇ ਅੱਗੇ ਕਿਹਾ ਕਿ ਇਹ ਸ਼ਾਖ ਯਹੋਵਾਹ ਵਜੋਂ ਜਾਣੀ ਜਾਂਦੀ ਹੈ – ਇਹ ਨਾਮ ਯਹੂਦੀਆਂ ਦੁਆਰਾ ਸਿਰਜਣਹਾਰ ਪਰਮੇਸ਼ੁਰ ਲਈ ਵਰਤਿਆ ਜਾਂਦਾ ਸੀ ਅਤੇ ਉਹ ਸਾਡੀ ਧਾਰਮਿਕਤਾ ਹੋਵੇਗਾ।
ਜ਼ਕਰਯਾਹ ਸ਼ਾਖ ਦੇ ਵਿਸ਼ੇ ਨੂੰ ਅੱਗੇ ਵਧਾਉਂਦਾ ਹੈ
ਜ਼ਕਰਯਾਹ ਬਾਬਲ ਦੀ ਅਸੀਰੀ ਤੋਂ ਹੈਕਲ ਨੂੰ ਦੁਬਾਰਾ ਬਣਾਉਣ ਲਈ ਵਾਪਸ ਆਇਆ ਸੀ
ਰਿਸ਼ੀ – ਜ਼ਕਰਯਾਹ 520 ਈ.ਪੂ. ਵਿੱਚ ਰਹਿੰਦਾ ਸੀ, ਜਦੋਂ ਯਹੂਦੀ ਆਪਣੀ ਪਹਿਲੀ ਅਸੀਰੀ ਤੋਂ ਯਰੂਸ਼ਲਮ ਵਾਪਸ ਪਰਤੇ ਸਨ। ਆਪਣੀ ਵਾਪਸੀ ਤੋਂ ਬਾਅਦ, ਯਹੂਦੀਆਂ ਨੇ ਉਨ੍ਹਾਂ ਦੇ ਤਬਾਹ ਕੀਤੇ ਹੋਏ ਮੰਦਰ ਨੂੰ ਮੁੜ ਉਸਾਰਨਾ ਅਰੰਭ ਕਰ ਦਿੱਤਾ। ਉਸ ਵੇਲੇ ਯਹੋਸ਼ੁਆ ਨਾਓ ਦਾ ਮਹਾਜਾਜਕ ਸੀ ਅਤੇ ਉਹ ਮੰਦਰ ਵਿੱਚ ਜਾਜਕ ਦੀ ਸੇਵਕਾਈ ਨੂੰ ਦੁਬਾਰਾ ਅਰੰਭ ਕਰ ਰਿਹਾ ਸੀ। ਰਿਸ਼ੀ – ਭਵਿੱਖਵਕਤਾ ਜ਼ਕਰਯਾਹ ਨੇ ਆਪਣੇ ਸਾਥੀ ਯਹੋਸ਼ੁਆ, ਮਹਾਂ ਜਾਜਕ ਦੇ ਨਾਲ, ਯਹੂਦੀਆਂ ਨੂੰ ਪਰਤਣ ਵਿੱਚ ਅਗਵਾਈ ਦਿੱਤੀ। ਹੇਠਾਂ ਜ਼ਕਰਯਾਹ ਦੇ ਦੁਆਰਾ – ਪਰਮੇਸ਼ੁਰ ਨੇ – ਯਹੋਸ਼ੁਆ ਦੇ ਬਾਰੇ ਇੰਝ ਆਖੇ ਹੋਏ ਨੂੰ ਦਿੱਤਾ ਗਿਆ ਹੈ:
8ਹੇ ਯਹੋਸ਼ੁਆ, ਪਰਧਾਨ ਜਾਜਕ, ਸੁਣੀਂ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ ਕਿਉਂ ਜੋ ਏਹ ਨਿਸ਼ਾਨ ਦੇ ਮਨੁੱਖ ਹਨ। ਵੇਖੋ ਨਾ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ 9ਕਿਉਂ ਜੋ ਉਸ ਪੱਥਰ ਨੂੰ ਵੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ। ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ। ਵੇਖ, ਮੈਂ ਏਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਮੈਂ ਇੱਕੋ ਦਿਨ ਵਿੱਚ ਏਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ।
ਜ਼ਕਰਯਾਹ 3:8-9
ਸ਼ਾਖ! ਯਸਾਯਾਹ ਦੁਆਰਾ 200 ਸਾਲ ਪਹਿਲਾਂ ਇਹ ਵਿਸ਼ਾ ਅਰੰਭ ਕੀਤਾ ਗਿਆ ਸੀ, 60 ਸਾਲ ਪਹਿਲਾਂ ਯਿਰਮਿਯਾਹ ਦੁਆਰਾ ਅਗਾਹਾਂ ਵਧਾਇਆ ਗਿਆ, ਜ਼ਕਰਯਾਹ ਇਸ ਵਿਸ਼ੇ ਨੂੰ ਅੱਗੇ ਵਧਾਉਂਦਾ ਹੋਇਆ ਇਸਨੂੰ ‘ਸ਼ਾਖ’ ਕਹਿੰਦਾ ਹੈ, ਹਾਲਾਂਕਿ ਸ਼ਾਹੀ ਖ਼ਾਨਦਾਨ ਖ਼ਤਮ ਹੋ ਚੁੱਕਾ ਸੀ। ਇੱਕ ਬੋਹੜ ਦੇ ਰੁੱਖ ਵਾਂਙੁ, ਇਹ ਸ਼ਾਖ ਮੋਏ ਹੋਏ ਟੁੰਡ ਤੋਂ ਲਗਾਤਾਰ ਅੱਗੇ ਵਧਦੀ ਰਹਿੰਦੀ ਹੈ। ਇਸ ਸ਼ਾਖ ਨੂੰ ਹੁਣ ‘ਮੇਰਾ ਸੇਵਕ’ ਅਰਥਾਤ – ਪਰਮੇਸ਼ੁਰ ਦਾ ਸੇਵਕ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮਹਾਜਾਜਕ ਯਹੋਸ਼ੁਆ, ਦਾ ਸਾਥੀ ਜ਼ਕਰਯਾਹ 520 ਈ. ਪੂ. ਵਿੱਚ ਯਰੂਸ਼ਲਮ ਵਿੱਚ ਰਹਿੰਦਾ ਸੀ, ਆਉਣ ਵਾਲੀ ਇਸ ਸ਼ਾਖ ਦਾ ਨਿਸ਼ਾਨ ਸੀ।
ਪਰ ਕਿਵੇਂ?
ਕਿਵੇਂ ‘ਇੱਕ ਦਿਨ’ ਵਿੱਚ ਹੀ, ਪਾਪ ਯਹੋਵਾਹ ਪਰਮੇਸ਼ੁਰ ਦੁਆਰਾ ਹਟਾ ਦਿੱਤੇ ਜਾਣਗੇ?
ਸ਼ਾਖ: ਜਾਜਕ ਅਤੇ ਰਾਜੇ ਨੂੰ ਆਪਸ ਵਿੱਚ ਜੋੜਦੀ ਹੈ
ਇਸ ਨੂੰ ਸਮਝਣ ਲਈ ਸਾਨੂੰ ਜਾਜਕ ਅਤੇ ਰਾਜੇ ਦੀਆਂ ਭੂਮਿਕਾਵਾਂ ਨੂੰ ਸਮਝਣ ਦੀ ਲੋੜ ਹੈ, ਜਿਹੜੇ ਇਬਰਾਨੀ ਨੇਮ ਵਿੱਚ ਇੱਕ ਦੂਏ ਤੋਂ ਬਹੁਤ ਜਿਆਦਾ ਅੱਡ ਹਨ। ਕੋਈ ਵੀ ਰਾਜਾ ਜਾਜਕ ਨਹੀਂ ਹੋ ਸੱਕਦਾ ਸੀ ਅਤੇ ਕੋਈ ਵੀ ਜਾਜਕ ਰਾਜਾ ਨਹੀਂ ਬਣ ਸੱਕਦਾ ਸੀ। ਜਾਜਕ ਦੀ ਭੂਮਿਕਾ ਪਾਪਾਂ ਦੇ ਪ੍ਰਾਸਚਿਤ ਲਈ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਦੇ ਨਾਲ ਮਨੁੱਖ ਅਤੇ ਪਰਮੇਸ਼ੁਰ ਦੇ ਵਿੱਚਕਾਰ ਵਿਚੌਲਗੀ ਕਰਨ ਦੀ ਸੀ ਅਤੇ ਰਾਜਿਆਂ ਦੀ ਜਿੰਮੇਵਾਰੀ ਰਾਜ ਸਿੰਘਾਸਨ ਤੋਂ ਧਾਰਮਿਕਤਾ ਨਾਲ ਰਾਜ ਕਰਨ ਦੀ ਵਿਚੋਲਗੀ ਵਜੋਂ ਕੰਮ ਕਰਨਾ ਸੀ। ਦੋਵੇਂ ਮਹੱਤਵਪੂਰਣ ਸਨ; ਪਰ ਦੋਵੇਂ ਇੱਕ ਦੂਜੇ ਤੋਂ ਵੱਖਰੇ ਸਨ। ਹਾਲਾਂਕਿ, ਜ਼ਕਰਯਾਹ ਨੇ ਲਿਖਿਆ ਕਿ ਭਵਿੱਖ ਵਿੱਚ:
9ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ… 11ਅਤੇ ਚਾਂਦੀ ਸੋਨਾ ਲੈ ਕੇ ਤਾਜ ਬਣਾ ਅਤੇ ਪਰਧਾਨ ਜਾਜਕ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਦੇ ਸਿਰ ਉੱਤੇ ਰੱਖ 12ਅਤੇ ਤੂੰ ਉਹ ਨੂੰ ਆਖ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ ਕਿ ਵੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ 13ਉਹੀ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ। ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ ਅਤੇ ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੇ ਮਤੇ ਹੋਣਗੇ।()
ਜ਼ਕਰਯਾਹ 6:9, 11-13
ਇੱਥੇ, ਪਿਛਲੇ ਉਦਾਹਰਣ ਦੇ ਉਲਟ, ਜ਼ਕਰਯਾਹ (ਯਹੋਸ਼ੁਆ) ਦੇ ਦਿਨਾਂ ਵਿੱਚ, ਮਹਾਜਾਜਕ ਨੂੰ ਰਾਜਾ ਦੇ ਮੁਕੁਟ ਨੂੰ ਇੱਕ ਸ਼ਾਖ ਵਜੋਂ ਨਿਸ਼ਾਨੀ ਦੇ ਤੌਰ ਤੇ ਆਪਣੇ ਸਿਰ ਉੱਤੇ ਰੱਖਣਾ ਸੀ। (ਯਾਦ ਰੱਖਣਾ ਚਾਹੀਦਾ ਹੈ ਕਿ ਯਹੋਸ਼ੁਆ ‘ਆਉਣ ਵਾਲੀਆਂ ਚੀਜ਼ਾਂ ਦਾ ਨਿਸ਼ਾਨ ਸੀ’)। ਮਹਾਜਾਜਕ, ਯਹੋਸ਼ੁਆ ਦਾ ਇੱਕ ਸ਼ਾਹੀ ਤਾਜ ਨੂੰ ਪਾਇਆ ਹੋਇਆ ਹੋਣਾ, ਰਾਜੇ ਅਤੇ ਜਾਜਕ ਨੂੰ ਇੱਕ ਇੱਕਲੇ ਵਿਅਕਤੀ ਵਿੱਚ ਜੋੜਦਾ ਹੈ – ਜਿਸਦਾ ਅਰਥ ਇਹ ਹੈ ਕਿ ਇੱਕ ਜਾਜਕ ਰਾਜਾ ਦੇ ਰਾਜ ਸਿੰਘਾਸਨ ਉੱਤੇ ਬੈਠਾ ਹੋਇਆ ਹੈ। ਇਸ ਤੋਂ ਇਲਾਵਾ, ਜ਼ਕਰਯਾਹ ਨੇ ਲਿਖਿਆ ਕਿ ‘ਯਹੋਸ਼ੁਆ’ ਉਸ ਸ਼ਾਖ ਦਾ ਨਾਮ ਸੀ। ਇਸਦਾ ਕੀ ਅਰਥ ਹੈ?
‘ਯਹੋਸ਼ੁਆ‘ ਅਤੇ ‘ਯਿਸੂ‘ ਨਾਮ
ਇਸ ਨੂੰ ਸਮਝਣ ਲਈ ਸਾਨੂੰ ਬਾਈਬਲ ਦੇ ਅਨੁਵਾਦ ਦੇ ਕੁੱਝ ਇਤਿਹਾਸ ਦੀ ਜਾਣਕਾਰੀ ਲੋੜੀਦੀ ਹੈ। ਮੂਲ ਇਬਰਾਨੀ ਵੇਦਾਂ ਨੂੰ ਯੂਨਾਨੀ ਭਾਸ਼ਾ ਵਿੱਚ 250 ਈ. ਪੂ. ਵਿੱਚ ਅਨੁਵਾਦ ਕੀਤਾ ਗਿਆ ਸੀ, ਅਤੇ ਇਸਨੂੰ ਸੈਪਟੁਜਿੰਟ ਜਾਂ LXX ਅਰਥਾਤ ਸਪਤਤੀ ਅਨੁਵਾਦ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸਦੀ ਵਰਤੋਂ ਅਜੇ ਵੀ ਵੱਡੇ ਪੱਧਰ ਉੱਤੇ ਕੀਤੀ ਜਾਂਦੀ ਹੈ, ਅਸੀਂ ਵੇਖਿਆ ਹੈ ਕਿ ਕਿਵੇਂ ਸੈਪਟੁਜਿੰਟ ਵਿੱਚ ਸ਼ਬਦ ‘ਮਸੀਹ’ ਦੀ ਵਰਤੋਂ ਗਈ ਸੀ ਅਤੇ ਇੱਥੇ ਅਸੀਂ ‘ਯਹੋਸ਼ੂਆ’ ਲਈ ਉਸੇ ਵਿਸ਼ਲੇਸ਼ਣ ਦੀ ਵਰਤੋਂ ਕਰਾਂਗੇ
‘ਯਹੋਸ਼ੁਆ‘ = ‘ਯਿਸੂ‘ ਦੋਵੇਂ ਹੀ ਇਬਰਾਨੀ ਨਾਮ ‘ਯਹੋਵਾਸ਼ੁਵਾ‘ ਤੋਂ ਆਏ ਹਨ।
ਜਿਵੇਂ ਕਿ ਤੁਸੀਂ ਤਸਵੀਰ ਵਿੱਚ ਵੇਖ ਸੱਕਦੇ ਹੋ, ਯਹੋਸ਼ੁਆ ਪੰਜਾਬੀ ਮੂਲ ਇਬਰਾਨੀ ਨਾਓ ‘ਯਹੋਵਾਸ਼ੁਵਾ‘ ਦਾ ਲਿਪੀ ਅੰਤਰਨ ਹੈ। ਗੋਲਾ # 1 ਦਰਸਾਉਂਦਾ ਹੈ ਕਿ ਜ਼ਕਰਯਾਹ ਨੇ 520 ਈ. ਪੂ. ਵਿੱਚ ਇਬਰਾਨੀ ਭਾਸ਼ਾ ਵਿੱਚ ‘ਯਹੋਸ਼ੁਆ’ ਲਿਖਿਆ ਸੀ। ਇਸਨੂੰ ਪੰਜਾਬੀ ਵਿੱਚ ‘ਯਹੋਸ਼ੁਆ’ (#1 => # 3) ਦੇ ਰੂਪ ਵਿੱਚ ਅਨੁਵਾਦ ਕੀਤਾ ਗਿਆ ਹੈ। ਇਬਰਾਨੀ ਭਾਸ਼ਾ ਵਾਲਾ ‘ਯਹੋਵਾਸ਼ੁਵਾ‘ ਪੰਜਾਬੀ ਭਾਸ਼ਾ ਵਾਲੇ ਯਹੋਸ਼ੁਆ ਦੀ ਬਰਾਬਰੀ ਤੇ ਹੈ। ਜਦੋਂ ਸੈਪਟੁਜਿੰਟ ਦਾ ਯੂਨਾਨੀ ਭਾਸ਼ਾ ਵਿੱਚ 250 ਈ. ਪੂ. ਵਿੱਚ ਅਨੁਵਾਦ ਕੀਤਾ ਗਿਆ, ਤਾਂ ‘ਯਹੋਵਾਸ਼ੁਵਾ‘ ਦੀ ਲਿੱਪੀ ਅੰਤਰਨ ਈਸੌਸ (# 1 => # 2) ਵਿੱਚ ਕੀਤਾ ਗਿਆ। ਯੂਨਾਨੀ ਭਾਸ਼ਾ ਦਾ ਸ਼ਬਦ ਈਸੌਸ ਇਬਰਾਨੀ ਭਾਸ਼ਾ ਦੇ ਸ਼ਬਦ ‘ਯਹੋਵਾਸ਼ੁਵਾ‘ ਦੀ ਬਰਾਬਰੀ ਤੇ ਹੈ। ਜਦੋਂ ਯੂਨਾਨੀ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ, ਤਾ ਈਸੌਸ ਦਾ ਅਨੁਵਾਦ ‘ਯਿਸੂ’ ਵਿੱਚ ਕੀਤਾ ਗਿਆ (# 2 => # 3)। ਯੂਨਾਨੀ ਭਾਸ਼ਾ ਦਾ ਈਸੌਸ, ਪੰਜਾਬੀ ਭਾਸ਼ਾ ਦਾ ਯਿਸੂ ਹੈ।
ਜਦੋਂ ਇਬਰਾਨੀ ਭਾਸ਼ਾ ਨੂੰ ਬੋਲਿਆ ਜਾਂਦਾ ਹੈ, ਤਾਂ ਯਿਸੂ ਨੂੰ ‘ਯਹੋਵਾਸ਼ੁਵਾ‘ ਕਿਹਾ ਜਾਂਦਾ ਸੀ, ਪਰ ਯੂਨਾਨੀ ਨਵੇਂ ਨੇਮ ਵਿੱਚ ਉਸ ਦਾ ਨਾਮ ‘ਈਸੌਸ‘ ਲਿਖਿਆ ਗਿਆ ਸੀ – ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਯੂਨਾਨ ਦੇ ਸੈਪਟੁਜਿੰਟ ਨੇ ਇੰਨ੍ਹਾਂ ਨਾਮਾਂ ਨੂੰ ਲਿਖਿਆ ਸੀ। ਜਦੋਂ ਨਵੇਂ ਨੇਮ ਦਾ ਅਨੁਵਾਦ ਯੂਨਾਨੀ ਤੋਂ ਪੰਜਾਬੀ (# 2 => # 3) ਭਾਸ਼ਾ ਵਿੱਚ ਕੀਤਾ ਜਾਂਦਾ ਹੈ, ਤਾਂ ‘ਈਸੌਸ‘ ਦਾ ਲਿਪੀ ਅੰਤਰਨ ਮਿਲਦੇ ਜੁਲਦੇ ਨਾਮ ਯਿਸੂ ਵਿੱਚ ਕੀਤਾ ਜਾਂਦਾ ਹੈ। ਇਸ ਤਰ੍ਹਾਂ, ‘ਯਿਸੂ‘ = ‘ਯਹੋਸ਼ੁਆ‘ ਦਾ ਨਾਮ, ਇਬਰਾਨੀ ਭਾਸ਼ਾ ਤੋਂ ਸਿੱਧੇ ਯੂਨਾਨੀ ਭਾਸ਼ਾ ਤੋਂ ਲੰਘਦਾ ਹੋਇਆ ‘ਯਿਸੂ’ ਨਾਲ ਵਿੱਚ ਮਿਲਦਾ ਹੈ, ਅਤੇ ‘ਯਹੋਸ਼ੁਆ’ ਸਿੱਧੇ ਇਬਰਾਨੀ ਭਾਸ਼ਾ ਤੋਂ ਆਉਂਦਾ ਹੈ।
ਸਿੱਟੇ ਵਿੱਚ, ਨਾਸਰਤ ਦਾ ਯਿਸੂ ਅਤੇ 520 ਈ. ਪੂ. ਦਾ ਮਹਾਜਾਜਕ ਯਹੋਸ਼ੁਆ ਦੋਵੋਂ ਇੱਕੋ ਹੀ ਨਾਮ ਹਨ, ਦੋਵਾਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ ਵਿੱਚ ‘ਯਹੋਵਾਸ਼ੁਵਾ‘ ਕਿਹਾ ਜਾਂਦਾ ਹੈ। ਯੂਨਾਨੀ ਵਿੱਚ ਦੋਵਾਂ ਨੂੰ ‘ਈਸੌਸ‘ ਕਿਹਾ ਜਾਂਦਾ ਹੈ।
ਯਿਸੂ ਨਾਸਰਤ ਦੀ ਸ਼ਾਖ ਹੈ
ਹੁਣ ਜ਼ਕਰਯਾਹ ਦੁਆਰਾ ਕੀਤੀ ਗਈ ਭਵਿੱਖਬਾਣੀ ਅਰਥ ਨੂੰ ਦਿੰਦੀ ਹੈ। 520 ਈ. ਪੂ. ਵਿੱਚ ਆਉਣ ਵਾਲੀ ਸ਼ਾਖ ਦੇ ਨਾਮ ਦੀ ਭਵਿੱਖਬਾਣੀ ਸਿੱਧੇ ਹੀ ਨਾਸਰਤ ਦੇ ‘ਯਿਸੂ‘ ਦਾ ਜ਼ਿਕਰ ਕਰ ਰਹੀ ਹੈ।
ਯਿਸੂ ‘ਯੱਸੀ ਦੀ ਟੁੰਡ ਵਿੱਚੋਂ’ ਆਇਆ ਹੈ ਕਿਉਂਕਿ ਯੱਸੀ ਅਤੇ ਦਾਊਦ ਉਸ ਦੇ ਪਿਉ ਦਾਦੇ ਸਨ। ਯਿਸੂ ਕੋਲ ਸਿਆਣਪ ਅਤੇ ਸਮਝ ਇੱਕ ਅਜਿਹੀ ਹੱਦ ਤੀਕੁਰ ਸੀ ਜਿਸਨੇ ਉਸਨੂੰ ਸਾਰਿਆਂ ਤੋਂ ਅੱਡ ਕਰ ਦਿੱਤਾ। ਉਸਦੀ ਚਤੁਰਾਈ, ਸੰਤੁਲਨ ਅਤੇ ਸੂਝ-ਬੂਝ ਅਲੋਚਕਾਂ ਅਤੇ ਉਸਦੇ ਪਿੱਛਾਂਹ ਚੱਲਣ ਵਾਲੇ ਦੋਵਾਂ ਨੂੰ ਲਗਾਤਾਰ ਪ੍ਰਭਾਵਤ ਕਰਦੀ ਰਹਿੰਦੀ ਹੈ। ਇੰਜੀਲਾਂ ਵਿੱਚ ਆਪਣੇ ਅਚਰਜ ਕੰਮਾਂ ਦੇ ਰਾਹੀਂ ਉਸ ਦੀ ਸ਼ਕਤੀ ਇਨਕਾਰੀ ਨਹੀਂ ਜਾ ਸੱਕਦੀ ਹੈ। ਇੱਕ ਵਿਅਕਤੀ ਉਸ ਉੱਤੇ ਵਿਸ਼ਵਾਸ ਨਾ ਕਰਨ ਦੀ ਚੋਣ ਕਰ ਸੱਕਦਾ ਹੈ; ਪਰ ਕੋਈ ਵੀ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸੱਕਦਾ ਹੈ। ਯਿਸੂ ਬੇਮਿਸਾਲ ਸਿਆਣਪ ਅਤੇ ਸ਼ਕਤੀ ਨੂੰ ਰੱਖਣ ਦੇ ਗੁਣ ਨੂੰ ਪੂਰਾ ਕਰਦਾ ਹੈ ਜਿਸਦੇ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਇੱਕ ਦਿਨ ਇਸ ਸ਼ਾਖ ਤੋਂ ਆਵੇਗਾ।
ਹੁਣ ਨਾਸਰਤ ਦੇ ਯਿਸੂ ਦੇ ਜੀਵਨ ਦੇ ਬਾਰੇ ਵਿਚਾਰ ਕਰੋ। ਉਸਨੇ ਨਿਸ਼ਚਤ ਤੌਰ ਤੇ ਇੱਕ ਰਾਜਾ – ਅਸਲ ਰਾਜਾ ਹੋਣ ਦਾ ਦਾਅਵਾ ਕੀਤਾ। ‘ਮਸੀਹ’ ਦਾ ਅਰਥ ਇਹ ਹੈ। ਪਰ ਜੋ ਕੁੱਝ ਉਸਨੇ ਇਸ ਧਰਤੀ ਉੱਤੇ ਰਹਿੰਦੀਆ ਕੀਤਾ ਸੀ ਉਹ ਅਸਲ ਵਿੱਚ ਜਾਜਕ ਦਾ ਕੰਮ ਸੀ। ਜਾਜਕ ਨੇ ਲੋਕਾਂ ਦੇ ਲਈ ਸਵੀਕਾਰ ਕੀਤੇ ਜਾਣ ਵਾਲੇ ਬਲੀਦਾਨਾਂ ਨੂੰ ਭੇਂਟ ਵਿੱਚ ਚੜ੍ਹਾਇਆ। ਯਿਸੂ ਦੀ ਮੌਤ ਆਪਣੇ ਆਪ ਵਿੱਚ ਇਸ ਲਈ ਮਹੱਤਵਪੂਰਣ ਸੀ, ਕਿਉਂਕਿ ਇਹ ਸਾਡੇ ਬਦਲੇ, ਪਰਮੇਸ਼ੁਰ ਦੇ ਲਈ ਇੱਕ ਭੇਟ ਸੀ। ਉਸਦੀ ਮੌਤ ਕਿਸੇ ਵੀ ਵਿਅਕਤੀ ਦੇ ਪਾਪ ਅਤੇ ਦੋਸ਼ ਦਾ ਪ੍ਰਸਾਚਿਤ ਕਰਦੀ ਹੈ। ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਸੀ- ਜਿਸ ਦਿਨ ਯਿਸੂ ਮਾਰਿਆ ਜਾਵੇਗਾ ਅਤੇ ਸਾਰੇ ਪਾਪਾਂ ਦੀ ਕੀਮਤ ਨੂੰ ਅਦਾ ਕਰੇਗਾ, ਉਸੇ ਦਿਨ ਦੇਸ਼ ਦੇ ਪਾਪਾਂ ਨੂੰ ਸ਼ਾਬਦਿਕ ਤੌਰ ‘ਤੇ ਇੱਕੋ ਦਿਨ’ ਵਿੱਚ ਮਿਟਾ ਦਿੱਤਾ ਗਿਆ ਸੀ। ਆਪਣੀ ਮੌਤ ਵਿੱਚ ਉਸਨੇ ਜਾਜਕ ਦੇ ਤੌਰ ਤੇ ਸਾਰੀਆਂ ਸ਼ਰਤਾਂ ਨੂੰ ਪੂਰਿਆਂ ਕੀਤਾ, ਹਲਾਂਕਿ ਕਿ ਉਹ ਜ਼ਿਆਦਾਤਰ ‘ਮਸੀਹ’/ਰਾਜਾ ਵਜੋਂ ਜਾਣਿਆ ਜਾਂਦਾ ਹੈ। ਆਪਣੇ ਜੀ ਉੱਠਣ ਦੁਆਰਾ, ਉਸਨੇ ਮੌਤ ਉੱਤੇ ਆਪਣੀ ਸ਼ਕਤੀ ਅਤੇ ਅਧਿਕਾਰ ਨੂੰ ਵਿਖਾਇਆ। ਉਹ ਦੋਵਾਂ ਭੂਮਿਕਾਵਾਂ ਨੂੰ ਇੱਕਠੇ ਲੈ ਆਇਆ ਸੀ। ਸ਼ਾਖ, ਉਹ ਸੀ ਜਿਸਨੂੰ ਦਾਊਦ ਨੇ ਬਹੁਤ ਪਹਿਲਾਂ “ਮਸੀਹ” ਕਿਹਾ ਸੀ, ਮਹਾਜਾਜਕ ਹੈ। ਅਤੇ ਜ਼ਕਰਯਾਹ ਨੇ ਉਸਦੇ ਜਨਮ ਤੋਂ 500 ਸਾਲ ਪਹਿਲਾਂ ਉਸਦੇ ਨਾਮ ਦੀ ਭਵਿੱਖਬਾਣੀ ਕੀਤੀ ਸੀ।
ਭਵਿੱਖਬਾਣੀ ਦੇ ਸਬੂਤ
ਅੱਜ ਦੀ ਤਰ੍ਹਾਂ, ਉਸ ਦੇ ਦਿਨਾਂ ਵਿੱਚ ਵੀ, ਯਿਸੂ ਨੂੰ ਆਲੋਚਕਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਨ੍ਹਾਂ ਨੇ ਉਸ ਦੇ ਇਖ਼ਤਿਆਰ ਬਾਰੇ ਪ੍ਰਸ਼ਨ ਕੀਤਾ ਸੀ। ਉਸ ਦੇ ਉੱਤਰ ਨੇ ਉਨ੍ਹਾਂ ਭਵਿੱਖਵਕਤਾਵਾਂ ਵੱਲ ਇਸ਼ਾਰਾ ਕੀਤਾ ਜੋ ਉਸ ਤੋਂ ਪਹਿਲਾਂ ਆਏ ਸਨ, ਜਿਨ੍ਹਾਂ ਨੇ ਉਸਦੇ ਭਵਿੱਖ ਦੇ ਜੀਵਨ ਨੂੰ ਪਹਿਲਾਂ ਤੋਂ ਵੇਖ ਲੈਣ ਦਾ ਦਾਅਵਾ ਕੀਤਾ ਸੀ। ਇੱਥੇ ਇੱਕ ਉਦਾਹਰਣ ਦਿੱਤਾ ਗਿਆ ਹੈ ਜਿਸ ਵਿੱਚ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਉੱਤਰ ਦਿੱਤਾ ਜਿਨ੍ਹਾਂ ਨੇ ਉਸਦਾ ਇਸ ਤਰ੍ਹਾਂ ਵਿਰੋਧ ਕੀਤਾ:
…ਤੁਸੀਂ ਲਿਖਤਾਂ ਨੂੰ ਭਾਲਦੇ ਹੋ…ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਏਹੋ ਹਨ…
ਯੂਹੰਨਾ 5:39
ਦੂਜੇ ਸ਼ਬਦਾਂ ਵਿੱਚ, ਯਿਸੂ ਨੇ ਦਾਅਵਾ ਕੀਤਾ ਕਿ ਇਬਰਾਨੀ ਵੇਦਾਂ ਵਿੱਚ ਉਸ ਦੇ ਜੀਵਨ ਦੇ ਬਾਰੇ ਹਜ਼ਾਰਾਂ ਸਾਲਾਂ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਗਈ ਸੀ। ਕਿਉਂਕਿ ਮਨੁੱਖੀ ਸੂਝ-ਬੂਝ ਹਜ਼ਾਰਾਂ ਸਾਲਾਂ ਪਹਿਲਾਂ ਦੇ ਭਵਿੱਖ ਬਾਰੇ ਭਵਿੱਖਬਾਣੀ ਨਹੀਂ ਕਰ ਸੱਕਦੀ ਹੈ, ਯਿਸੂ ਨੇ ਕਿਹਾ ਕਿ ਇਹ ਉਹ ਸਬੂਤ ਹੈ ਜਿਹੜਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਅਸਲ ਵਿੱਚ ਮਨੁੱਖਾਂ ਲਈ ਪਰਮੇਸ਼ੁਰ ਦੀ ਯੋਜਨਾ ਅਨੁਸਾਰ ਆਇਆ ਸੀ। ਇਨ੍ਹਾਂ ਗੱਲਾਂ ਦੀ ਪੁਸ਼ਟੀ ਕਰਨ ਲਈ ਅੱਜ ਵੀ ਇਬਰਾਨੀ ਵੇਦ ਸਾਡੇ ਕੋਲ ਉਪਲਬਧ ਹਨ।
ਆਓ ਸੰਖੇਪ ਵਿੱਚ ਵੇਖੀਏ ਕਿ ਪੁਰਾਣੇ ਨੇਮ ਦੇ ਭਵਿੱਖਵਕਤਾਵਾਂ ਨੇ ਹੁਣ ਤੀਕ ਕੀ ਕੁੱਝ ਕਿਹਾ ਹੈ। ਯਿਸੂ ਦੇ ਆਉਣ ਦਾ ਨਿਸ਼ਾਨ ਮਨੁੱਖੀ ਇਤਿਹਾਸ ਦੇ ਅਰੰਭ ਵਿੱਚ ਹੀ ਦਿੱਤਾ ਗਿਆ ਸੀ। ਫਿਰ ਅਬਰਾਹਾਮ ਨੇ ਉਸ ਥਾਂ ਦੀ ਭਵਿੱਖਬਾਣੀ ਕੀਤੀ ਜਿੱਥੇ ਯਿਸੂ ਦਾ ਬਲੀਦਾਨ ਦਿੱਤਾ ਜਾਵੇਗਾ, ਜਦੋਂ ਕਿ ਪਸਾਹ ਨੇ ਸਾਲ ਦੇ ਦਿਨ ਦੀ ਭਵਿੱਖਬਾਣੀ ਕੀਤੀ ਸੀ। ਅਸੀਂ ਵੇਖਿਆ ਹੈ ਕਿ ਜ਼ਬੂਰ 2 ਉਹ ਥਾਂ ਹੈ ਜਿੱਥੇ ਆਉਣ ਵਾਲੇ ਰਾਜੇ ਲਈ ‘ਮਸੀਹ’ ਦੇ ਨਾਮ ਦੀ ਵਰਤੋਂ ਕਰਦੇ ਹੋਇਆਂ ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਹੈ। ਇੱਥੇ ਅਸੀਂ ਇਸ ਲੇਖ ਵਿੱਚ ਉਸ ਦੀ ਕੁਲਪਤ੍ਰੀ, ਉਸ ਦੀ ਜਾਜਕ ਵਾਲੀ ਸੇਵਕਾਈ ਅਤੇ ਉਸਦੇ ਨਾਮ ਦੀ ਭਵਿੱਖਬਾਣੀ ਵੇਖੀ ਹੈ। ਕੀ ਤੁਸੀਂ ਸੋਚ ਕਰ ਸੱਕਦੇ ਹੋ ਕਿ ਇਤਿਹਾਸ ਵਿੱਚ ਕੋਈ ਹੋਰ ਅਜਿਹਾ ਵਿਅਕਤੀ ਹੈ ਜਿਸਦੇ ਜੀਵਨ ਦੀ ਭਵਿੱਖਵਾਣੀ ਨਾਸਰਤ ਦੇ ਯਿਸੂ ਤੋਂ ਕਿੱਤੇ ਜਿਆਦਾ ਐਨੇ ਸਾਰੇ ਭਵਿੱਖਵਕਤਾਵਾਂ ਦੁਆਰਾ ਕੀਤੀ ਗਈ ਹੈ?
ਨਿਚੋੜ: ਜੀਵਨ ਦਾ ਰੁੱਖ ਸਭਨਾਂ ਲਈ ਦਿੱਤਾ ਗਿਆ ਹੈ
ਇੱਕ ਬੋਹੜ ਦੇ ਰੁੱਖ ਦੀ ਵਾਂਙੁ ਇੱਕ ਅਮਰ ਅਤੇ ਕਾਇਮ ਰਹਿਣ ਵਾਲੇ ਰੁੱਖ ਦੀ ਤਸਵੀਰ, ਬਾਈਬਲ ਦੇ ਅਖੀਰਲੇ ਅਧਿਆਇ ਤੀਕੁਰ ਚਲਦੀ ਰਹਿੰਦੀ ਹੈ, ਇੱਕ ਵਾਰ ਫਿਰ ਦੁਬਾਰਾ ਭਵਿੱਖ ਵੱਲ ਵੇਖਦੀ ਹੋਈ, ਅਰਥਾਤ ਅਗਲੇ ਸੰਸਾਰ ਤੀਕੁਰ ਜਿਸ ਵਿੱਚ ‘ਜੀਵਨ ਦੇ ਪਾਣੀ ਦੀ ਨਦੀ’ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿੱਥੇ
ਓਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ।()
ਪਰਕਾਸ਼ ਦੀ ਪੋਥੀ 22:2
ਤੁਹਾਡੇ ਸਮੇਤ – ਸਾਰੀਆਂ ਕੌਮਾਂ ਦੇ ਲੋਕਾਂ ਨੂੰ ਮੌਤ ਤੋਂ ਬਚਾਉਣ ਲਈ ਅਤੇ ਜੀਵਨ ਦੇ ਰੁੱਖ – ਇੱਕ ਸੱਚੇ ਬੋਹੜ ਦੇ ਰੁੱਖ – ਦੇ ਰੱਹਸ ਦੋਵਾਂ ਦਾ ਅਨੁਭਵ ਕਰਨ ਲਈ ਸੱਦਾ ਦਿੱਤਾ ਗਿਆ ਹੈ। ਪਰ ਇਬਰਾਨੀ ਭਵਿੱਖਵਕਤਾਵਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਤੋਂ ਪਹਿਲਾਂ ਇਸ ਦੀ ਲੋੜ ਕਿਵੇਂ ਪਵੇਗੀ ਕਿ ਸ਼ਾਖ ਨੂੰ ‘ਕੱਟਿਆ ਜਾਵੇ’, ਜਿਵੇਂ ਕਿ ਅਸੀਂ ਅੱਗੇ ਵੇਖਦੇ ਹਾਂ।