ਯਿਸੂ ਸਾਰਿਆਂ ਲੋਕਾਂ ਦੇ ਲਈ ਬਲੀਦਾਨ ਦੇਣ ਲਈ ਆਇਆ। ਇਹ ਸੰਦੇਸ਼ ਪ੍ਰਾਚੀਨ ਰਿਗਵੇਦ ਦੇ ਭਜਨਾਂ ਵਿੱਚ ਪ੍ਰਾਰੰਭਿਕ ਆਦਰਸ਼ ਅਤੇ ਨਾਲ ਹੀ ਨਾਲ ਵਾਅਦਿਆਂ ਅਤੇ ਪ੍ਰਾਚੀਨ ਵੇਦਾਂ ਵਿੱਚ ਵੀ ਮਿਲਦਾ ਹੈ। ਯਿਸੂ ਉਸ ਪ੍ਰਸ਼ਨ ਦਾ ਉੱਤਰ ਹੈ ਜਿਸ ਨੂੰ ਅਸੀਂ ਹਰ ਵਾਰੀ ਬੋਲੀ ਗਈ ਪ੍ਰਥਾ ਇਸ਼ਨਾਨ (ਜਾਂ ਪ੍ਰਤਾਸਨਾ) ਮੰਤਰ ਦੀ ਪ੍ਰਾਰਥਨਾ ਦੇ ਸਮੇਂ ਪੁੱਛਦੇ ਹਾਂ। ਇਸ ਤਰ੍ਹਾਂ ਕਿਵੇਂ ਹੋ ਸੱਕਦਾ ਹੈ? ਬਾਈਬਲ (ਵੇਦ ਕਿਤਾਬ) ਕੰਮਾਂ ਦੀ ਇੱਕ ਅਜਿਹੀ ਬਿਵਸਥਾ ਦਾ ਬਿਆਨ ਕਰਦੀ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ:
ਕਿਉਂਕਿ ਪਾਪ ਦੀ ਮਜੂਰੀ ਤਾਂ ਮੌਤ ਹੈ…(ਰੋਮੀਆਂ 6:23)
ਮੈਂ ਹੇਠਾਂ ਇੱਕ ਉਦਾਹਰਣ ਦੇ ਦੁਆਰਾ ਕੰਮਾਂ ਦੀ ਬਿਵਸਥਾ ਨੂੰ ਵਿਖਾਇਆ ਹੈ। “ਮੌਤ” ਦਾ ਮਤਲਬ ਸੰਬੰਧ ਅਲੱਗਤਾਈ ਤੋਂ ਹੈ। ਜਦੋਂ ਸਾਡਾ ਪ੍ਰਾਣ ਸਾਡੇ ਸਰੀਰ ਤੋਂ ਵੱਖ ਹੋ ਜਾਂਦਾ ਹੈ ਤਾਂ ਅਸੀਂ ਸਰੀਰਕ ਤੌਰ ’ਤੇ ਮਰ ਜਾਂਦੇ ਹਾਂ। ਇਸ ਤਰੀਕੇ ਨਾਲ ਅਸੀਂ ਪਰਮੇਸ਼ੁਰ ਨਾਲੋਂ ਆਤਮਿਕ ਰੂਪ ਵਿੱਚ ਵੱਖਰੇ ਹੋ ਜਾਂਦੇ ਹਾਂ। ਇਹ ਸੱਚਾਈ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਪਵਿੱਤਰ (ਪਾਪ ਕੋਂ ਰਹਿਤ) ਹੈ।
ਅਸੀਂ ਖੁਦ ਨੂੰ ਇਸ ਤਰ੍ਹਾਂ ਵਿਖਾਉਂਦੇ ਹਾਂ ਜਿਵੇਂ ਇੱਕ ਚੋਟੀ ਉੱਤੇ ਅਸੀਂ ਹਾਂ ਅਤੇ ਦੂਸਰੀ ਚੋਟੀ ਉੱਤੇ ਪਰਮੇਸ਼ੁਰ ਹੈ ਅਤੇ ਅਸੀਂ ਇੱਕ ਪਾਪ ਦੀ ਡੂੰਘੀ ਖੱਡ ਤੋਂ ਵੱਖਰੇ ਕੀਤੇ ਹੋਏ ਹਾਂ।
ਇਹ ਅਲੱਗਤਾਈ ਦੋਸ਼ ਅਤੇ ਡਰ ਨੂੰ ਪੈਦਾ ਕਰਦੀ ਹੈ। ਇਸ ਲਈ ਅਸੀਂ ਸੁਭਾਵਿਕ ਰੂਪ ਨਾਲ ਇੱਕ ਪੁਲ ਨੂੰ ਉਸਰਾਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਸਾਨੂੰ ਸਾਡੀ ਵੱਲੋਂ (ਮੌਤ ਤੋਂ) ਪਰਮੇਸ਼ੁਰ ਦੀ ਵੱਲ੍ਹ ਲੈ ਜਾਵੇ। ਅਸੀਂ ਬਲੀਦਾਨਾਂ ਨੂੰ ਚੜ੍ਹਾਉਂਦੇ ਹਾਂ, ਪੂਜਾ ਪਾਠ ਕਰਦੇ ਹਾਂ, ਤਪੱਸਿਆ ਕਰਦੇ ਹਾਂ, ਤਿਓਹਾਰਾਂ ਵਿੱਚ ਹਿੱਸਾ ਲੈਂਦੇ ਹਾਂ, ਮੰਦਿਰਾਂ ਵਿੱਚ ਵੀ ਜਾਂਦੇ ਹਾਂ, ਅਤੇ ਕਈ ਪ੍ਰਕਾਰ ਦੀਆਂ ਪ੍ਰਾਰਥਨਾਵਾਂ ਕਰਦੇ ਹਾਂ ਅਤੇ ਇੱਥੋਂ ਤੱਕ ਕਿ ਅਸੀਂ ਪਾਪ ਨਾ ਕਰਨ ਜਾਂ ਘੱਟ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਾਂ। ਕੰਮਾਂ ਦੀ ਇਹ ਲੜ੍ਹੀ ਚੰਗੇ ਕੰਮਾਂ ਨੂੰ ਹਾਸਲ ਕਰਨ ਦੇ ਲਈ ਸਾਡੇ ਵਿੱਚੋਂ ਕਈਆਂ ਦੇ ਲਈ ਲੰਮੀ ਹੋ ਸੱਕਦੀ ਹੈ। ਮੁਸ਼ਕਿਲ ਇਹ ਹੈ ਕਿ ਸਾਡੀ ਕੋਸ਼ਿਸ਼, ਚੰਗਾ ਕੰਮ, ਬਲੀਦਾਨ ਅਤੇ ਤਪੱਸਿਆ ਨਾਲ ਭਰੇ ਹੋਏ ਕੰਮ ਆਦਿ, ਜੇਕਰ ਇਹ ਖੁਦ ਵਿੱਚ ਬੁਰੇ ਨਹੀਂ ਹਨ, ਪਰ ਫਿਰ ਇਹ ਵੀ ਸੰਪੂਰਣ ਨਹੀਂ ਕਿਉਂਕਿ ਜਿਸ ਮੁੱਲ ਦੀ ਅਦਾਇਗੀ (ਮਜ਼ਦੂਰੀ) ਦੀ ਲੋੜ੍ਹ ਸਾਡੇ ਪਾਪਾਂ ਦੇ ਲਈ ਹੈ ਉਹ ਮੌਤ ਹੈ। ਇਸ ਦਾ ਵਰਣਨ ਅਗਲੀ ਤਸਵੀਰ ਵਿੱਚ ਕੀਤਾ ਗਿਆ ਹੈ।
ਅਸੀਂ ਆਪਣੀਆਂ ਧਾਰਮਿਕ ਕੋਸ਼ਿਸ਼ਾਂ ਦੇ ਦੁਆਰਾ ਅਜਿਹੇ “ਪੁੱਲ” ਦੀ ਉਸਾਰੀ ਕਰਦੇ ਹਾਂ ਜਿਹੜੇ ਕਿ ਪਰਮੇਸ਼ੁਰ ਤੋਂ ਵੱਖ ਹੋਣ ਵਾਲੇ ਰਾਹ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਵੇਂ ਹੀ ਇਹ ਬੁਰਾ ਨਹੀਂ ਹੈ, ਪਰ ਫਿਰ ਵੀ ਇਹ ਸਾਡੀ ਮੁਸ਼ਕਿਲ ਦਾ ਹੱਲ ਨਹੀਂ ਕਰਦਾ ਹੈ। ਕਿਉਂਕਿ ਇਹ ਦੂਜੇ ਪਾਸੇ ਪਹੁੰਚਾਉਣ ਵਿੱਚ ਪੂਰੇ ਤਰੀਕੇ ਨਾਲ ਕਾਮਯਾਬ ਨਹੀਂ ਹੁੰਦਾ ਹੈ। ਸਾਡੀਆਂ ਕੋਸ਼ਿਸ਼ਾਂ ਸੰਪੂਰਣ ਨਹੀਂ ਹਨ। ਇਹ ਕੈਂਸਰ (ਜਿਸ ਦਾ ਅਖੀਰ ਮੌਤ ਹੀ ਹੈ) ਨੂੰ ਸਿਰਫ਼ ਸਾਗ ਸਬਜ਼ੀਆਂ ਨੂੰ ਖਾ ਕੇ ਠੀਕ ਕਰਨ ਦੀ ਕੋਸ਼ਿਸ਼ ਵਾੰਙੁ ਹੈ। ਸਾਗ ਸਬਜ਼ੀਆਂ ਖਾਣੀਆਂ ਬਹੁਤ ਚੰਗੀ ਗੱਲ੍ਹ ਹੈ – ਪਰ ਇਹ ਕੈਂਸਰ ਨੂੰ ਚੰਗਾ ਨਹੀਂ ਕਰਦਾ ਹੈ। ਇਸ ਲਈ ਤੁਹਾਨੂੰ ਪੂਰੇ ਤਰੀਕੇ ਨਾਲ ਇੱਕ ਵੱਖਰੇ ਇਲਾਜ ਦੀ ਲੋੜ੍ਹ ਹੈ। ਅਸੀਂ ਇਨ੍ਹਾਂ ਕੋਸ਼ਿਸ਼ਾਂ ਨੂੰ ਧਰਮ ਦੇ ਚੰਗੇ ਕੰਮਾਂ ਦੇ ਇੱਕ ਅਜਿਹੇ ‘ਪੁੱਲ’ ਦੇ ਰੂਪ ਵਿੱਚ ਵਿਖਾ ਸੱਕਦੇ ਹਾਂ ਜਿਹੜੇ ਕਿ ਸਿਰਫ਼-ਕੁਝ-ਦੂਰੀ ਤੱਕ ਹੀ ਖੱਡ ਵਿੱਚ ਜਾਂਦੇ ਹੋਇਆਂ – ਸਾਨੂੰ ਫਿਰ ਵੀ ਪਰਮੇਸ਼ੁਰ ਤੋਂ ਵੱਖਰਾ ਹੀ ਰੱਖਦਾ ਹੈ।
ਕੰਮਾਂ ਦੀ ਬਿਵਸਥਾ ਇੱਕ ਬੁਰੀ ਖੁਸ਼ਖਬਰੀ ਹੈ – ਇਹ ਇੰਨਾ ਬੁਰਾ ਹੈ ਕਿ ਅਸੀਂ ਅਕਸਰ ਇਸ ਦੇ ਬਾਰੇ ਸੁਣਨਾ ਪਸੰਦ ਹੀ ਨਹੀਂ ਕਰਦੇ ਹਾਂ ਅਤੇ ਅਸੀਂ ਅਕਸਰ ਆਪਣੇ ਜੀਵਨਾਂ ਵਿੱਚ ਕਈ ਪ੍ਰਕਾਰ ਦੇ ਰੁੱਝੇਵਿਆਂ ਅਤੇ ਅਜਿਹੀਆਂ ਗੱਲਾਂ ਅਤੇ ਉਮੀਦਾਂ ਨਾਲ ਕਰਦੇ ਹੋਏ ਭਰ ਦਿੰਦੇ ਹਾਂ ਕਿ ਇਹ ਬਿਵਸਥਾ ਚਲੀ ਜਾਵੇਗੀ – ਅਤੇ ਇਹ ਅਸੀਂ ਉਸ ਵੇਲੇ ਕਰਦੇ ਹਾਂ ਜਦੋਂ ਸਾਡੇ ਹਾਲਾਤਾਂ ਦਾ ਬੋਝ ਸਾਡੇ ਪ੍ਰਾਣਾਂ ਨੂੰ ਚਾਰੇ ਪਾਸਿਓਂ ਘੇਰ ਲੈਂਦਾ ਹੈ। ਪਰ ਬਾਈਬਲ ਕੰਮਾਂ ਦੀ ਬਿਵਸਥਾ ਦੇ ਨਾਲ ਖ਼ਤਮ ਨਹੀਂ ਹੁੰਦੀ ਹੈ।
ਕਿਉਂਕਿ ਪਾਪ ਦੀ ਮਜੂਰੀ ਤਾਂ ਮੌਤ ਹੈ ਪਰ … (ਰੋਮੀਆਂ 6:23)
ਛੋਟਾ ਜਿਹਾ ਸ਼ਬਦ ‘ਪਰ’ ਇੱਥੇ ਇਹ ਬਿਵਸਥਾ ਦੀ ਹਾਲਾਤ ਨੂੰ ਵਿਖਾਉਂਦਾ ਹੈ ਕਿ ਇਹ ਹੁਣ ਕਿਸੇ ਹੋਰ ਹੀ ਪਾਸੇ, ਅਰਥਾਤ ਚੰਗਾ ਸੰਦੇਸ਼ – ਖੁਸ਼ਖਬਰੀ ਦੀ ਵੱਲ੍ਹ ਜਾਣ ਦੇ ਲਈ ਤਿਆਰ ਹੈ। ਇਹ ਅਜਿਹੇ ਕੰਮਾਂ ਦੀ ਬਿਵਸਥਾ ਹੈ ਜਿਹੜੀ ਮੁਕਤੀ ਅਤੇ ਪ੍ਰਕਾਸ਼ਿਤ ਹੋਣ ਵਾਲੇ ਇੱਕ ਮਨੁੱਖ ਦੇ ਲਈ ਸੁਰੱਖਿਅਤ ਕੀਤੀ ਗਈ ਹੈ। ਇਸ ਲਈ ਹੁਣ ਮੁਕਤੀ ਦੀ ਬਿਵਸਥਾ ਕੀ ਹੈ?
ਕਿਉਂਕਿ ਪਾਪ ਦੀ ਮਜੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਸਦੀਪਕ ਜੀਵਨ ਹੈ। (ਰੋਮੀਆਂ 6:23)
ਖੁਸ਼ਖ਼ਬਰੀ ਦਾ ਸ਼ੁੱਭ ਸੰਦੇਸ਼ ਇਹ ਹੈ ਕਿ ਯਿਸੂ ਦਾ ਬਲੀਦਾਨ ਪਰਮੇਸ਼ੁਰ ਅਤੇ ਸਾਡੇ ਵਿਚਕਾਰ ਦੀ ਖੱਡ ਨੂੰ ਭਾਰਨ ਵਾਲੇ ਪੁੱਲ ਦੇ ਲਈ ਸੰਪੂਰਣ ਹੈ। ਅਸੀਂ ਇਸ ਨੂੰ ਜਾਣਦੇ ਹਾਂ ਕਿਉਂਕਿ ਯਿਸੂ ਆਪਣੀ ਸਰੀਰਕ ਮੌਤ ਦੇ ਠੀਕ ਤਿੰਨ ਦਿਨ ਬਾਅਦ ਹੀ ਜੀ ਉਠਿਆ, ਭੌਤਿਕ ਰੂਪ ਨਾਲ ਪੁਨਰਉੱਥਾਨ ਦੇ ਦੁਆਰਾ ਉਹ ਇੱਕ ਵਾਰੀ ਫਿਰ ਤੋਂ ਜੀਉਂਦਾ ਹੋ ਗਿਆ। ਫਿਰ ਵੀ ਜੇਕਰ ਕੁਝ ਲੋਕ ਅੱਜ ਯਿਸੂ ਦੇ ਜੀ ਉੱਠਣ ਵਿੱਚ ਅਵਿਸ਼ਵਾਸ ਕਰਨ ਨੂੰ ਚੁਣਦੇ ਹਨ ਤਾਂ ਉਸ ਦੇ ਉਲਟ ਇੱਕ ਸ਼ਕਤੀਸ਼ਾਲੀ ਪ੍ਰਮਾਣ ਵਿਖਾਈ ਦਿੰਦਾ ਹੈ ਜਿਹੜਾ ਇਸ ਜਨਤਕ ਭਾਸ਼ਣ ਵਿੱਚ ਦਿੱਤਾ ਗਿਆ ਹੈ ਜਿਹੜਾ ਮੈਂ ਇੱਕ ਵਿਸ਼ਵ ਵਿਦਿਆਲਯ ਵਿੱਚ ਦਿੱਤਾ ਸੀ (ਇਸ ਵੀਡੀਓ ਲਿੰਕ ਨੂੰ ਖੋਲੋ)
ਯਿਸੂ ਉਹ ਇਨਸਾਨ ਹੈ ਜਿਸ ਨੇ ਸੰਪੂਰਣ ਬਲੀਦਾਨ ਦਿੱਤਾ। ਕਿਉਂਕਿ ਉਹ ਇੱਕ ਮਨੁੱਖ ਸੀ ਇਸ ਲਈ ਉਹ ਪੁੱਲ ਨੂੰ ਬਣਾਉਣ ਦੇ ਯੋਗ ਹੈ ਜਿਹੜਾ ਉਸ ਖੱਡ ਉੱਤੇ ਰਾਹ ਬਣਾਉਂਦਾ ਹੈ ਅਤੇ ਇਸ ਪਾਸੇ ਦੇ ਮਨੁੱਖ ਉਸ ਹਿੱਸੇ ਨੂੰ ਛੂਹ ਸੱਕਦੇ ਹਨ ਕਿਉਂਕਿ ਉਹ ਸੰਪੂਰਣ ਹੈ ਇਸ ਲਈ ਉਹ ਪਰਮੇਸ਼ੁਰ ਦੇ ਵੱਲ੍ਹ ਦੇ ਹਿੱਸੇ ਨੂੰ ਵੀ ਛੂਹਦਾ ਹੈ। ਉਹ ਜੀਉਣ ਦਾ ਪੁੱਲ ਅਤੇ ਇਸ ਨੂੰ ਹੇਠਾਂ ਇਸ ਤਰੀਕੇ ਨਾਲ ਵਿਖਾਇਆ ਜਾ ਸੱਕਦਾ ਹੈ।
ਇਸ ਗੱਲ ਉੱਤੇ ਧਿਆਨ ਦਿਓ ਕਿ ਕਿਸ ਤਰ੍ਹਾਂ ਯਿਸੂ ਦਾ ਬਲੀਦਾਨ ਸਾਨੂੰ ਦਿਤਾ ਗਿਆ। ਇਹ ਸਾਨੂੰ ਇੱਕ …‘ਬਖ਼ਸ਼ੀਸ਼‘ ਅਰਥਾਤ ਇਨਾਮ ਦੇ ਰੂਪ ਵਿੱਚ ਦਿੱਤਾ ਗਿਆ ਹੈ। ਇਸ ਬਖ਼ਸ਼ੀਸ਼ ਅਰਥਾਤ ਇਨਾਮ ਦੇ ਬਾਰੇ ਵਿੱਚ ਸੋਚੋ। ਇਹ ਮਹੱਤਵਪੂਰਣ ਨਹੀਂ ਹੈ ਕਿ ਇਹ ਬਖ਼ਸ਼ੀਸ਼ ਕੀ ਹੈ, ਜੇਕਰ ਇਹ ਸਹੀ ਵਿੱਚ ਇੱਕ ਇਨਾਮ ਹੈ ਤਾਂ ਇਹ ਅਜਿਹਾ ਹੈ ਜਿਸ ਦੇ ਲਈ ਤੁਸੀਂ ਆਪਣੇ ਆਪ ਕੁਝ ਕੰਮ ਨਹੀ ਕੀਤਾ ਹੈ ਅਤੇ ਇਸ ਨੂੰ ਤੁਸੀਂ ਆਪਣੇ ਚੰਗੇ ਕੰਮਾਂ ਦੇ ਮੁਤਾਬਿਕ ਕਮਾ ਨਹੀਂ ਸੱਕਦੇ ਹੋ। ਜੇਕਰ ਤੁਸੀਂ ਇਸ ਨੂੰ ਕਮਾ ਲੈਂਦੇ ਹੋ ਤਾਂ ਇਹ ਫਿਰ ਇੱਕ ਇਨਾਮ ਦੇ ਰੂਪ ਵਿੱਚ ਹੀ ਨਹੀਂ ਰਿਹ ਜਾਂਦਾ ਹੈ! ਇਸ ਤਰ੍ਹਾਂ ਨਾਲ ਤੁਸੀਂ ਯਿਸੂ ਦੇ ਬਲੀਦਾਨ ਨੂੰ ਚੰਗੇ ਕੰਮਾਂ ਜਾਂ ਆਪਣੀ ਕਮਾਈ ਨਾਲ ਕਮਾ ਨਹੀਂ ਸੱਕਦੇ ਹੋ। ਇਹ ਤੁਹਾਨੂੰ ਬਖ਼ਸ਼ੀਸ਼ ਅਰਥਾਤ ਤੋਹਫੇ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ।
ਅਤੇ ਇਹ ਇਨਾਮ ਕੀ ਹੈ? ਇਹ‘ਸਦੀਪਕ ਜੀਉਂਣ‘ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜਾ ਪਾਪ ਮੌਤ ਨੂੰ ਤੁਹਾਡੇ ਉੱਤੇ ਲੈ ਕੇ ਆਇਆ ਉਹ ਹੁਣ ਮਿਟਾ ਦਿੱਤਾ ਗਿਆ ਅਰਥਾਤ ਰੱਦ ਕਰ ਦਿੱਤਾ ਗਿਆ ਹੈ। ਯਿਸੂ ਦਾ ਬਲੀਦਾਨ ਉਹ ਪੁੱਲ ਹੈ ਜਿਸ ਦੇ ਉੱਤੇ ਚੱਲ ਕੇ ਤੁਸੀਂ ਪਰਮੇਸ਼ੁਰ ਦੇ ਨਾਲ ਰਿਸ਼ਤਾ ਬਣਾ ਸੱਕਦੇ ਹੋ ਅਤੇ ਜੀਵਨ ਨੂੰ – ਜੋ ਹਮੇਸ਼ਾ ਕਾਇਮ ਰਹੇਗਾ – ਹਾਸਲ ਕਰ ਸੱਕਦੇ ਹੋ। ਇਹ ਬਖ਼ਸ਼ੀਸ਼ ਅਰਥਾਤ ਇਨਾਮ ਯਿਸੂ ਦੇ ਦੁਆਰਾ ਦਿੱਤਾ ਗਿਆ ਹੈ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ, ਖੁਦ ਨੂੰ ‘ਪ੍ਰਭੁ’ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ।
ਇਸ ਤਰ੍ਹਾਂ ਮੈਂ ਅਤੇ ਤੁਸੀਂ ਕਿਵੇਂ ਇਸ ਜੀਉਂਣ ਦੇ ਪੁੱਲ ਨੂੰ ‘ਪਾਰ’ ਕਰਦੇ ਹਾਂ ਜਿਹੜਾ ਯਿਸੂ ਸਾਨੂੰ ਬਖ਼ਸ਼ੀਸ਼ ਦੇ ਰੂਪ ਵਿੱਚ ਦਿੰਦਾ ਹੈ? ਇੱਕ ਵਾਰ ਫਿਰ ਤੋਂ, ਇਨਾਮਾਂ ਦੇ ਬਾਰੇ ਵਿੱਚ ਸੋਚੋ। ਜੇਕਰ ਕੋਈ ਤੁਹਾਡੇ ਕੋਲ ਆਉਂਦਾ ਹੈ ਅਤੇ ਤੁਹਾਨੂੰ ਇੱਕ ਇਨਾਮ ਦਿੰਦਾ ਹੈ ਅਜਿਹਾ ਇਨਾਮ ਜਿਸ ਦੇ ਲਈ ਤੁਸੀਂ ਕੋਈ ਕੰਮ ਨਹੀਂ ਕੀਤਾ ਹੈ। ਪਰ ਇਸ ਇਨਾਮ ਤੋਂ ਲਾਭ ਪਾਉਣ ਦੇ ਲਈ ਤੁਹਾਨੂੰ ਇਸ ਨੂੰ ‘ਹਾਸਲ’ ਕਰ ਲੈਣਾ ਹੋਵੇਗਾ। ਜਦੋਂ ਕਦੀ ਵੀ ਕਿਸੇ ਇਨਾਮ ਨੂੰ ਦਿੱਤਾ ਜਾਂਦਾ ਹੈ ਤਾਂ ਇਸ ਦੇ ਦੋ ਵਿਕਲਪ ਹੁੰਦੇ ਹਨ। ਜਾਂ ਤਾਂ ਇਨਾਮ ਨੂੰ ਕਬੂਲ ਨਹੀਂ ਕੀਤਾ ਜਾਂਦਾ ਹੈ (“ਨਹੀਂ, ਤੁਹਾਡਾ ਧੰਨਵਾਦ”) ਜਾਂ ਇਸ ਨੂੰ ਕਬੂਲ ਕੀਤਾ ਜਾਵੇ (“ਇਸ ਇਨਾਮ ਦੇ ਲਈ ਤੁਹਾਡਾ ਧੰਨਵਾਦ। ਮੈਂ ਇਸ ਨੂੰ ਲੈ ਲੈਂਦਾ ਹਾਂ”)। ਇਸ ਵਿੱਚ ਸਿਰਫ਼ ਸਧਾਰਣ ਰੂਪ ਨਾਲ ‘ਵਿਸ਼ਵਾਸ’, ਇਸ ਦਾ ‘ਚਿੰਤਨ’, ਜਾਂ ਇਸ ਨੂੰ ‘ਸਮਝਣਾ’ ਹੀ ਸਿਰਫ਼ ਨਹੀਂ ਚਾਹੀਦਾ। ਇਸ ਦਾ ਵਰਣਨ ਅਗਲੀ ਤਸਵੀਰ ਵਿੱਚ ਕੀਤਾ ਗਿਆ ਹੈ ਜਿੱਥੇ ਅਸੀਂ ਪਰਮੇਸ਼ੁਰ ਦੀ ਵੱਲ੍ਹ ਮੁੜਨ ਦੇ ਲਈ ਪੁੱਲ ਉੱਤੇ ‘ਚੱਲਦੇ’ ਹਾਂ ਅਤੇ ਉਸ ਇਨਾਮ ਨੂੰ ਹਾਸਲ ਕਰਦੇ ਹਾਂ ਜਿਸ ਨੂੰ ਉਹ ਸਾਨੂੰ ਦੇਣ ਦਾ ਪ੍ਰਸਤਾਵ ਦੇ ਰਿਹਾ ਹੈ।
ਇਸ ਲਈ ਹੁਣ ਕਿਵੇਂ ਇਸ ਇਨਾਮ ਨੂੰ ਹਾਸਲ ਕੀਤਾ ਜਾਂਦਾ ਹੈ? ਬਾਈਬਲ ਦੱਸਦੀ ਹੈ ਕਿ
ਜਿਹੜਾ ਕੋਈ ਪ੍ਰਭੁ ਦਾ ਨਾਮ ਲਵੇਗਾ, ਉਹ ਮੁਕਤੀ ਪਾਵੇਗਾ (ਰੋਮੀਆਂ 10:12)
ਧਿਆਨ ਦਿਓ ਇਹ ਵਾਇਦਾ ‘ਹਰ ਕਿਸੇ’ ਦੇ ਲਈ ਹੈ, ਨਾ ਕਿ ਕਿਸੇ ਖਾਸ ਧਰਮ, ਜਾਤੀ ਜਾਂ ਦੇਸ਼ ਦੇ ਲਈ। ਕਿਉਂਕਿ ਉਹ ਮੁਰਦਿਆਂ ਵਿੱਚੋਂ ਜੀ ਉਠਿਆ ਹੈ ਇਸ ਲਈ ਯਿਸੂ ਜਿੱਥੋਂ ਤੱਕ ਕਿ ਹੁਣ ਵੀ ਜੀਉਂਦਾ ਹੈ ਅਤੇ ਉਹ ‘ਪ੍ਰਭੁ’ ਹੈ। ਇਸ ਲਈ ਜੇ ਤੁਸੀਂ ਉਸ ਨੂੰ ਪੁਕਾਰੋਗੇ ਤਾਂ ਉਹ ਸੁਣੇਗਾ ਅਤੇ ਤੁਹਾਨੂੰ ਆਪਣੇ ਜੀਵਨ ਦਾ ਇਨਾਮ ਦੇਵੇਗਾ। ਤੁਹਾਨੂੰ ਉਸ – ਨਾਲ ਗੱਲਬਾਤ ਕਰਦੇ ਹੋਇਆਂ ਪੁਕਾਰਨਾ ਚਾਹੀਦਾ ਹੈ ਅਤੇ ਉਸ ਕੋਲੋਂ ਮੰਗਣਾ ਚਾਹੀਦਾ ਹੈ, ਭਾਵੇਂ ਤੁਸੀਂ ਇਸ ਤਰ੍ਹਾਂ ਕਦੀ ਕੀਤਾ ਨਹੀਂ ਹੋਵੇਗਾ। ਇੱਥੇ ਦਿਸ਼ਾ ਨਿਰਦੇਸ਼ ਦਿੱਤਾ ਗਿਆ ਹੈ ਜਿਹੜਾ ਕਿ ਤੁਹਾਨੂੰ ਉਸ ਨਾਲ ਗੱਲ ਬਾਤ ਕਰਨ ਅਤੇ ਉਸ ਅੱਗੇ ਪ੍ਰਾਰਥਨਾ ਕਰਨ ਵਿੱਚ ਮਦਦ ਕਰ ਸੱਕਦਾ ਹੈ। ਇਹ ਕੋਈ ਜਾਦੂ ਨਾਲ ਭਰਿਆ ਹੋਇਆ ਮੰਤਰ ਨਹੀਂ ਹੈ। ਇਹ ਕੋਈ ਖਾਸ ਸ਼ਬਦ ਨਹੀਂ ਹੈ ਜਿਹੜਾ ਕਿ ਤਾਕਤ ਦਿੰਦਾ ਹੈ। ਇਹ ਉਸ ਦੀ ਯੋਗਤਾ ਹੈ ਅਤੇ ਉਸ ਵੱਲੋਂ ਇਨਾਮ ਦੇਣ ਦੀ ਇੱਛਾ ਦੇ ਉੱਤੇ ਭਰੋਸਾ ਕਰਨਾ ਹੈ। ਜਦੋਂ ਅਸੀਂ ਉਸ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ ਅਤੇ ਉੱਤਰ ਦਿੰਦਾ ਹੈ। ਇਸ ਲਈ ਦਿਸ਼ਾ ਨਿਰਦੇਸ਼ ਦਾ ਪਾਲਣ ਕਰਨ ਦੇ ਲਈ ਅਜ਼ਾਦੀ ਨੂੰ ਮਹਿਸੂਸ ਕਰੋ ਜਦੋਂ ਤੁਸੀਂ ਉੱਚੀ ਅਵਾਜ਼ ਵਿੱਚ ਜਾਂ ਆਪਣੀ ਆਤਮਾ ਵਿੱਚ ਯਿਸੂ ਦੇ ਨਾਲ ਗੱਲ ਕਰਦੇ ਹੋ ਅਤੇ ਉਸ ਦੇ ਇਨਾਮ ਨੂੰ ਹਾਸਲ ਕਰਦੇ ਹੋ।
ਹੇ ਪਿਆਰੋ ਪ੍ਰਭੁ ਯਿਸੂ, ਮੈਂ ਸਮਝਦਾ ਹਾਂ ਕਿ ਮੈਂ ਆਪਣੇ ਜੀਵਨ ਦੇ ਪਾਪਾਂ ਦੇ ਨਾਲ ਪਰਮੇਸ਼ੁਰ ਤੋਂ ਵੱਖ ਹਾਂ। ਭਾਵੇਂ ਮੈਂ ਆਪਣੀਆਂ ਉੱਚ ਕੋਟੀ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਫਿਰ ਵੀ, ਮੇਰੀ ਕੋਈ ਕੋਸ਼ਿਸ਼ ਅਤੇ ਬਲੀਦਾਨ ਇਸ ਸੰਬੰਧ ਅਲੱਗਤਾਈ ਨੂੰ ਭਰ ਨਹੀਂ ਕਰ ਸੱਕਦਾ ਹੈ। ਪਰ ਮੈਂ ਸਮਝਦਾ ਹਾਂ ਕਿ ਤੁਹਾਡੀ ਮੌਤ ਇੱਕ ਅਜਿਹਾ ਬਲੀਦਾਨ ਹੈ ਜੋ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ – ਇੱਥੋਂ ਤੱਕ ਕਿ ਮੇਰੇ ਪਾਪਾਂ ਨੂੰ ਵੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਆਪਣੇ ਬਲੀਦਾਨ ਤੋਂ ਬਾਅਦ ਮੁਰਦਿਆਂ ਵਿੱਚੋਂ ਜੀ ਉੱਠੇ। ਇਸ ਤਰ੍ਹਾਂ ਮੈਂ ਜਾਣਦਾ ਹਾਂ ਕਿ ਤੁਹਾਡਾ ਬਲੀਦਾਨ ਕਾਫੀ ਹੈ। ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਮੈਨੂੰ ਮੇਰੇ ਪਾਪਾਂ ਤੋਂ ਸ਼ੁੱਧ ਕਰੋ ਅਤੇ ਮੈਨੂੰ ਪਰਮੇਸ਼ੁਰ ਦੇ ਕੋਲ ਲੈ ਜਾਓ ਤਾਂ ਕਿ ਮੈਂ ਸਦੀਪਕ ਜੀਉਣ ਨੂੰ ਹਾਂਸਿਲ ਕਰ ਸਕਾਂ। ਮੈਂ ਅਜਿਹਾ ਜੀਵਨ ਨਹੀਂ ਚਾਹੁੰਦਾ ਹਾਂ ਜਿਹੜਾ ਪਾਪ ਦਾ ਗੁਲਾਮ ਹੋਵੇ ਇਸ ਲਈ ਕਿਰਪਾ ਕਰਕੇ ਮੈਨੂੰ ਇਨ੍ਹਾਂ ਪਾਪਾਂ ਤੋਂ ਸ਼ੁੱਧ ਕਰੋ, ਜਿੰਨ੍ਹਾਂ ਨੇ ਮੈਨੂੰ ਕੰਮ ਦੇ ਬੰਧਨ ਵਿੱਚ ਜਕੜ੍ਹਿਆ ਹੋਇਆ ਹੈ। ਹੇ ਪ੍ਰਭੁ ਯਿਸੂ, ਮੇਰੇ ਲਈ ਇਹ ਸਭ ਕੁਝ ਕਰਨ ਦੇ ਲਈ ਅਤੇ ਹੁਣ ਲਗਾਤਾਰ ਮੈਨੂੰ ਮੇਰੇ ਜੀਵਨ ਵਿੱਚ ਮੇਰੇ ਪ੍ਰਭੁ ਦੇ ਰੂਪ ਵਿੱਚ ਮਾਰਗ ਦਰਸ਼ਣ ਦਿੰਦੇ ਰਹਿਣ ਦੇ ਲਈ ਤੁਹਾਡਾ ਧੰਨਵਾਦ।