ਜਦੋਂ ਅਸੀਂ ਅਸੀਸਾਂ ਅਤੇ ਚੰਗੀ ਕਿਸਮਤ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਲਕਸ਼ਮੀ, ਕਿਸਮਤ, ਸਫਲਤਾ ਅਤੇ ਦੌਲਤ ਦੀ ਦੇਵੀ, ਲਕਸ਼ਮੀ ਵੱਲ ਚਲੇ ਜਾਂਦੇ ਹਨ। ਜਦੋਂ ਕੋਈ ਕੰਮ ਲਾਲਚ ਵਿੱਚ ਹੋ ਕੇ ਨਹੀਂ ਕੀਤਾ ਜਾਂਦਾ, ਤਾਂ ਉਹ ਕਠਿਨ ਮਿਹਨਤ ਉੱਤੇ ਅਸੀਸ ਦਿੰਦਾ ਹੈ। ਝੀਰ ਸਾਗਰ ਨੂੰ ਰਿੜਕਣ ਦੀ ਕਹਾਣੀ ਵਿੱਚ, ਇੰਦਰ ਦੁਆਰਾ ਪਵਿੱਤਰ ਫੁੱਲਾਂ ਨੂੰ ਸੁੱਟਣ ਕਾਰਨ ਹੋਈ ਬੇਇੱਜ਼ਤੀ ਵਜੋਂ ਲਕਸ਼ਮੀ ਦਿਓਤਿਆਂ ਨੂੰ ਛੱਡ ਕੇ ਝੀਰ ਸਾਗਰ ਵਿੱਚ ਦਾਖਲ ਹੋਈ ਸੀ। ਹਾਲਾਂਕਿ, ਝੀਰ ਸਾਗਰ ਨੂੰ ਇੱਕ ਹਜ਼ਾਰ ਸਾਲ ਤੀਕੁਰ ਰਿੜਕਣ ਤੋਂ ਬਾਅਦ ਫਿਰ ਦੁਬਾਰਾ ਜਨਮ ਲੈਂਦੇ ਹੋਇਆਂ ਉਸਨੇ ਆਪਣੀ ਵਾਪਸੀ ਉੱਤੇ ਸ਼ਰਧਾਲੂਆਂ ਨੂੰ ਅਸੀਸ ਦਿੱਤੀ ਸੀ।
ਜਦੋਂ ਅਸੀਂ ਨਾਸ਼, ਉਜਾੜ ਅਤੇ ਕਤਲੇਆਮ ਦੇ ਬਾਰੇ ਵਿੱਚ ਸੋਚਦੇ ਹਾਂ, ਤਾਂ ਸਾਡੀ ਸੋਚ ਭੈਰਵ, ਸ਼ਿਵ ਦੇ ਹਿੰਸਾਂ ਨਾਲ ਭਰੇ ਹੋਏ ਅਵਤਾਰ, ਜਾਂ ਇੱਥੋਂ ਤੀਕੁਰ ਕਿ ਸ਼ਿਵ ਦੀ ਤੀਜੀ ਅੱਖ ਵਲ ਚਲੀ ਜਾਂਦੀ ਹੈ। ਇਹ ਉਂਝ ਤਾਂ ਹਮੇਸ਼ਾਂ ਬੰਦ ਰਹਿੰਦੀ ਹੈ, ਪਰ ਇਹ ਉਨ੍ਹਾਂ ਲੋਕਾਂ ਨੂੰ ਖ਼ਤਮ ਕਰਨ ਲਈ ਖੋਲ੍ਹਦੀ ਹੈ ਜਿਹੜੇ ਬੁਰਿਆਈ ਭਰੇ ਕੰਮਾਂ ਨੂੰ ਕਰਦੇ ਹਨ। ਲਕਸ਼ਮੀ ਅਤੇ ਸ਼ਿਵ ਦੋਵਾਂ ਦੇ ਉੱਤੇ ਸ਼ਰਧਾਲੂ ਬਹੁਤ ਜਿਆਦਾ ਧਿਆਨ ਦਿੰਦੇ ਹਨ, ਕਿਉਂਕਿ ਲੋਕ ਇੱਕ ਤੋਂ ਅਸੀਸਾਂ ਨੂੰ ਚਾਹੁੰਦੇ ਹਨ ਅਤੇ ਦੂਜੇ ਤੋਂ ਆਉਣ ਵਾਲੇ ਸਰਾਪ ਜਾਂ ਵਿਨਾਸ਼ ਤੋਂ ਡਰਦੇ ਹਨ।
ਇਸਰਾਏਲ ਨੂੰ ਦਿੱਤੀਆਂ… ਅਸੀਸਾਂ ਅਤੇ ਸਰਾਪ… ਸਾਨੂੰ ਸਿਖਾਉਣ ਲਈ ਹਨ….
ਸਿਰਜਣਹਾਰ ਪਰਮੇਸ਼ੁਰ ਨੇ ਇਬਰਾਨੀ ਵੇਦਾਂ ਵਿੱਚ ਪ੍ਰਗਟ ਕੀਤਾ ਹੈ ਕਿ ਉਹੋ ਲਕਸ਼ਮੀ ਦੇ ਵਿਰੋਧੀਆਂ ਨੂੰ ਸਰਾਪ ਦੇਣ ਵਾਲਾ ਅਤੇ ਸ਼ਿਵ ਦੀ ਤੀਜੀ ਅੱਖ ਨੂੰ ਖੁਲ੍ਹਣ ਤੇ ਆਉਣ ਵਾਲੇ ਭਿਆਨਕ ਸਰਾਪ ਅਤੇ ਨਾਸ਼ ਨੂੰ ਲਿਖਣ ਦਾ ਲਿਖਾਰੀ ਸੀ। ਇਹ ਉਸਦੇ ਚੁਣੇ ਹੋਏ ਲੋਕ – ਇਸਰਾਏਲੀਆਂ – ਵੱਲ ਇਸ਼ਾਰੇ ਕਰਦੇ ਸਨ, ਜਿਹੜੇ ਉਸਦੇ ਪਿਛਾਂਹ ਚਲਦੇ ਸਨ। ਇਹ ਪਰਮੇਸ਼ੁਰ ਦੁਆਰਾ ਇਸਰਾਏਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ ਬਾਹਰ ਕੱਢਣ ਤੋਂ ਬਾਅਦ ਦਿੱਤੇ ਗਏ ਸਨ ਅਤੇ ਉਸਨੇ ਉਨ੍ਹਾਂ ਨੂੰ ਦਸ ਹੁਕਮ ਦਿੱਤੇ ਸਨ – ਇਹ ਜਾਣਨ ਲਈ ਅਜਿਹੇ ਮਾਪਦੰਡ ਹਨ ਕਿ ਕੀ ਪਾਪ ਨੇ ਉਨ੍ਹਾਂ ਨੂੰ ਆਪਣੇ ਕਾਬੂ ਵਿੱਚ ਤਾਂ ਨਹੀਂ ਰਖਿਆ ਹੋਇਆ। ਇਹ ਅਸੀਸਾਂ ਅਤੇ ਸਰਾਪ ਸਾਰੇ ਇਸਰਾਏਲੀਆਂ ਦੇ ਵੱਲ ਇਸ਼ਾਰਾ ਕਰਦੀਆਂ ਹਨ, ਪਰ ਇਹ ਬਹੁਤ ਸਮਾਂ ਪਹਿਲਾਂ ਹੀ ਐਲਾਨ ਕਰ ਦਿੱਤੇ ਗਏ ਸਨ ਤਾਂ ਜੋ ਹੋਰ ਦੂਜਿਆਂ ਕੌਮਾਂ ਇਸ ਵੱਲ ਧਿਆਨ ਦੇਣ ਅਤੇ ਮਹਿਸੂਸ ਕਰਨ ਕਿ ਇੰਨ੍ਹਾਂ ਨੇ ਸਾਨੂੰ ਉਸੇ ਸ਼ਕਤੀ ਨਾਲ ਇੰਨ੍ਹਾਂ ਅਸੀਸਾਂ ਨੂੰ ਦੇਣ ਦਾ ਸੱਦਾ ਦਿੰਦਾ ਹੈ ਜਿਹੜੀਆਂ ਉਸਨੇ ਇਸਰਾਏਲੀਆਂ ਨੂੰ ਦਿੱਤੀਆਂ ਸਨ। ਸਾਡੇ ਵਿੱਚੋਂ ਉਹ ਜਿਹੜੇ ਖੁਸ਼ਹਾਲੀ ਅਤੇ ਅਸੀਸਾਂ ਨੂੰ ਭਾਲਦੇ ਹਾਂ ਅਤੇ ਤਬਾਹੀ ਅਤੇ ਸਰਾਪ ਤੋਂ ਬਚਣਾ ਚਾਹੰਦੇ ਹਾਂ, ਉਹ ਇਸਰਾਏਲੀਆਂ ਦੇ ਅਨੁਭਵ ਤੋਂ ਸਿੱਖ ਸੱਕਦੇ ਹਾਂ।
ਮੂਸਾ ਲਗਭਗ 3500 ਸਾਲ ਜੀਉਂਦਾ ਰਿਹਾ ਅਤੇ ਉਸਨੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ – ਪੈਂਟਾਟੂਯਖ਼ ਜਾਂ ਤੌਰਾਹ ਲਿਖੀਆਂ। ਪੰਜਵੀਂ ਪੁਸਤਕ ਬਿਵਸਥਾ ਸਾਰ ਵਿੱਚ ਉਸ ਦੀ ਮੌਤ ਤੋਂ ਪਹਿਲਾਂ ਉਸਦੇ ਦੁਆਰਾ ਕਹੇ ਗਏ ਆਖੀਰਲੇ ਸ਼ਬਦ ਹਨ। ਇਹ ਇਸਰਾਏਲ ਦੇ ਲੋਕਾਂ – ਯਹੂਦੀਆਂ ਲਈ ਉਸ ਦੀਆਂ ਅਸੀਸਾਂ ਹਨ, ਪਰ ਉਸੇ ਸਮੇਂ ਸਰਾਪ ਵੀ ਹਨ। ਮੂਸਾ ਨੇ ਲਿਖਿਆ ਕਿ ਇਹ ਅਸੀਸਾਂ ਅਤੇ ਸਰਾਪ ਸੰਸਾਰ ਦੇ ਇਤਿਹਾਸ ਨੂੰ ਰੂਪ ਦੇਣਗੇ ਅਤੇ ਨਾ ਸਿਰਫ਼ ਯਹੂਦੀ, ਬਲਕਿ ਹੋਰਨਾਂ ਕੌਮਾਂ ਦੁਆਰਾ ਵੀ ਧਿਆਨ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਅਸ਼ੀਰਵਾਦਾਂ ਅਤੇ ਸਰਾਪਾਂ ਨੇ ਭਾਰਤ ਦੇ ਇਤਿਹਾਸ ਨੂੰ ਵੀ ਪ੍ਰਭਾਵਤ ਕੀਤਾ ਹੈ। ਇਸ ਲਈ, ਉਨ੍ਹਾਂ ਦੀ ਲਿਖਤ ਸਾਡੀ ਸਵੈ-ਸੋਚ ਲਈ ਹੈ। ਅਸੀਸਾਂ ਅਤੇ ਸਰਾਪਾਂ ਦੀ ਪੂਰੀ ਸੂਚੀ ਇੱਥੇ ਦਿੱਤੀ ਗਈ ਹੈ। ਇਸਦਾ ਸਾਰ ਹੇਠਾਂ ਦਿੱਤਾ ਗਿਆ ਹੈ।
ਮੂਸਾ ਦੀ ਅਸੀਸਾਂ
ਮੂਸਾ ਨੇ ਉਨ੍ਹਾਂ ਅਸੀਸਾਂ ਦਾ ਵਰਣਨ ਕਰਨਾ ਅਰੰਭ ਕੀਤਾ ਜਿਹੜੀਆਂ ਇਸਰਾਏਲੀਆਂ ਨੂੰ ਪ੍ਰਾਪਤ ਹੋਣਗੀਆਂ ਜਦੋਂ ਉਹ ਬਿਵਸਥਾ (ਦਸ ਹੁਕਮਾਂ) ਦੀ ਪਾਲਣਾ ਕਰਨਗੇ। ਪਰਮੇਸ਼ੁਰ ਦੀ ਅਸੀਸ ਐਨੀ ਜਿਆਦਾ ਵੱਡੀ ਹੋਵੇਗੀ ਕਿ ਦੂਜੀਆਂ ਕੌਮਾਂ ਵੀ ਇਨ੍ਹਾਂ ਅਸੀਸਾਂ ਨੂੰ ਪਛਾਣ ਲੈਣਗੀਆਂ। ਇਹਨਾਂ ਅਸੀਸਾਂ ਦੇ ਨਤੀਜੇ ਹੇਠ ਲਿਖੇ ਹੋਣਗੇ:
ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੁਹਾਥੋਂ ਡਰਨਗੇ
ਬਿਵਸਥਾ ਸਾਰ 28:10
… ਅਤੇ ਸਰਾਪ
ਪਰ, ਜੇ ਇਸਰਾਏਲੀ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਸਰਾਪ ਪ੍ਰਾਪਤ ਹੋਣਗੇ ਜਿਹੜੇ ਅਸੀਸਾਂ ਦੀ ਥਾਂ ਤੇ ਹੋਣਗੇ ਅਤੇ ਉਨ੍ਹਾਂ ਦੀ ਤੁਲਨਾ ਵਿੱਚ ਹੋਣਗੇ। ਇੰਨ੍ਹਾਂ ਅਸੀਸਾਂ ਨੂੰ ਆਲੇ ਦੁਆਲੇ ਦੇ ਲੋਕਾਂ ਦੁਆਰਾ ਵੇਖਿਆ ਜਾਵੇਗਾ ਤਾਂ ਜੋ:
ਅਤੇ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿੱਥੇ ਜਿੱਥੇ ਯਹੋਵਾਹ ਤੁਹਾਨੂੰ ਧੱਕ ਦੇਵੇਗਾ ਇੱਕ ਭਿਆਨਕ ਨਮੂਨਾ, ਕਹਾਉਤ ਅਤੇ ਮਖੌਲ ਹੋਵੋਗੇ
ਬਿਵਸਥਾ ਸਾਰ 28:37
ਅਤੇ ਇਹ ਸਰਾਪ ਆਉਣ ਵਾਲੇ ਇਤਿਹਾਸ ਤੀਕੁਰ ਵਿਸਥਾਰ ਕੀਤੇ ਜਾਣਗੇ।
ਅਤੇ ਓਹ ਤੁਹਾਡੇ ਉੱਤੇ ਨਾਲੇ ਤੁਹਾਡੀ ਅੰਸ ਸਦਾ ਤੀਕ ਨਿਸ਼ਾਨ ਅਤੇ ਅਚਰਜ ਲਈ ਹੋਣਗੇ
ਬਿਵਸਥਾ ਸਾਰ 28:46
ਪਰ ਪਰਮੇਸ਼ੁਰ ਨੇ ਚੇਤਾਵਨੀ ਦਿੱਤੀ ਕਿ ਸਰਾਪ ਦਾ ਸਭਨਾਂ ਤੋਂ ਭੈੜਾ ਹਿੱਸਾ ਦੂਜੀਆਂ ਕੌਮਾਂ ਵਲੋਂ ਆਵੇਗਾ।
49ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ ਜਿਵੇਂ ਉਕਾਬ ਉੱਡਦਾ ਹੈ ਇੱਕ ਕੌਮ ਨੂੰ ਲੈ ਆਵੇਗਾ, ਉਹ ਕੌਮ ਜਿਹ ਦੀ ਬੋਲੀ ਤੁਸੀਂ ਨਹੀਂ ਸਮਝੋਗੇ 50ਇੱਕ ਕੌਮ ਜਿਹ ਦਾ ਮੂੰਹ ਗੁੱਸੇ ਵਾਲਾ ਹੋਵੇਗਾ ਜਿਹੜੀ ਨਾ ਬੁੱਢਿਆਂ ਦਾ ਆਦਰ ਕਰੇਗੀ ਨਾ ਜੁਆਨਾਂ ਉੱਤੇ ਦਯਾ ਕਰੇਗੀ 51ਜਦ ਤੀਕ ਉਹ ਤੁਹਾਨੂੰ ਮਿਟਾ ਨਾ ਦੇਵੇ ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ। ਉਹ ਤੁਹਾਡੇ ਲਈ ਅੰਨ, ਨਵੀਂ ਮੈ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ ਨਾ ਛੱਡੇਗੀ ਜਦ ਤੀਕ ਤੁਹਾਨੂੰ ਨਾਸ ਨਾ ਕਰ ਦੇਵੇ 52ਅਤੇ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ ਜਦ ਤੀਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਜਿੰਨ੍ਹਾਂ ਉੱਤੇ ਤੁਸੀਂ ਆਪਣੇ ਦੇਸ ਵਿੱਚ ਨਿਹਚਾ ਕੀਤੀ ਬੈਠੇ ਸਾਓ ਨਾ ਢਾਹੀਆਂ ਜਾਣ। ਇਉਂ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ ਦੇ ਅੰਦਰ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ਘੇਰ ਲਵੇਗੀ।
ਬਿਵਸਥਾ ਸਾਰ 28:49-52
ਇਹ ਬੁਰੀ ਤੋਂ ਜਿਆਦਾ ਭੈੜੇ ਤੀਕੁਰ ਚੱਲਿਆ ਜਾਣਗੀਆਂ।
63ਐਉਂ ਹੋਵੇਗਾ ਕਿ ਜਿਵੇਂ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਵਾਧੇ ਲਈ ਖੁਸ ਹੁੰਦਾ ਸੀ ਹੁਣ ਤਿਵੇਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਡੇ ਨਾਸ ਕਰਨ ਅਤੇ ਤੁਹਾਡੇ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਧਰਤੀ ਉੱਤੋਂ ਜਿੱਥੇ ਤੁਸੀਂ ਕਬਜ਼ ਕਰਨ ਨੂੰ ਜਾਂਦੇ ਹੋ ਉਖੇੜੇ ਜਾਓਗੇ 64ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਪਾਸੇ ਤੋਂ ਧਰਤੀ ਦੇ ਦੂਜੇ ਪਾਸੇ ਤੀਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਹੋਰਨਾਂ ਦੇਵਤਿਆਂ ਦੀ ਪੂਜਾ ਕਰੋਗੇ ਜਿੰਨਾਂ ਨੂੰ ਨਾ ਤੁਸਾਂ ਨਾ ਤੁਹਾਡੇ ਪਿਉ ਦਾਦਿਆਂ ਨੇ ਜਾਤਾ ਸੀ ਅਰਥਾਤ ਲੱਕੜੀ ਅਤੇ ਪੱਥਰ ਦੇ 65ਇਨ੍ਹਾਂ ਕੌਮਾਂ ਵਿੱਚ ਤੁਸੀਂ ਸੁਖ ਨਾ ਪਾਵੋਗੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਅਰਾਮ ਹੋਵੇਗਾ ਸਗੋਂ ਯਹੋਵਾਹ ਉੱਥੇ ਕੰਬਣ ਵਾਲੇ ਦਿਲ ਅਤੇ ਅੱਖਾਂ ਦੀ ਧੁੰਦ ਅਤੇ ਮਨ ਦੀ ਕਲਪਣਾ ਤੁਹਾਨੂੰ ਦੇਵੇਗਾ।
ਬਿਵਸਥਾ ਸਾਰ 28:63-65
ਇਹ ਅਸੀਸਾਂ ਅਤੇ ਸਰਾਪ ਪਰਮੇਸ਼ੁਰ ਅਤੇ ਇਸਰਾਏਲੀਆਂ ਦੇ ਵਿੱਚਕਾਰ ਇੱਕ ਰਸਮੀ ਸਮਝੌਤੇ ਦੁਆਰਾ ਸਥਾਪਿਤ ਕੀਤੇ ਗਏ ਸਨ।
13ਭਈ ਉਹ ਤੁਹਾਨੂੰ ਅੱਜ ਦੇ ਦਿਨ ਆਪਣੀ ਪਰਜਾ ਕਰਕੇ ਕਾਇਮ ਕਰੇ ਅਤੇ ਓਹ ਤੁਹਾਡੇ ਲਈ ਪਰਮੇਸ਼ੁਰ ਹੋਵੇ ਜਿਸ ਉਸ ਤੁਹਾਡੇ ਨਾਲ ਬਚਨ ਕੀਤਾ ਸੀ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਧੀ ਸੀ 14ਨਾ ਕੇਵਲ ਤੁਹਾਡੇ ਨਾਲ ਮੈਂ ਏਹ ਸੌਂਹ ਅਤੇ ਨੇਮ ਬੰਨ੍ਹ ਰਿਹਾ ਹਾਂ 15ਸਗੋਂ ਉਸ ਨਾਲ ਵੀ ਜਿਹੜਾ ਅੱਜ ਇੱਥੇ ਸਾਡੇ ਨਾਲ ਯਹੋਵਾਹ ਸਾਡੇ ਪਰਮੇਸ਼ੁਰ ਦੇ ਸਨਮੁਖ ਖਲੋਤਾ ਹੈ ਅਤੇ ਉਸ ਨਾਲ ਵੀ ਜਿਹੜਾ ਅੱਜ ਇੱਥੇ ਸਾਡੇ ਨਾਲ ਨਹੀਂ ਹੈ।
ਬਿਵਸਥਾ ਸਾਰ 29:13-15
ਇਸ ਲਈ ਇਹ ਨੇਮ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਵੀ ਲਾਗੂ ਹੋਵੇਗਾ। ਸਚਿਆਈ ਤਾਂ ਇਹ ਹੈ ਕਿ, ਇਹ ਨੇਮ ਇਸਰਾਏਲ ਅਤੇ ਵਿਦੇਸ਼ੀਆਂ ਦੋਵਾਂ ਦੀ ਭਵਿੱਖ ਦੀਆਂ ਪੀੜ੍ਹੀਆਂ ਲਈ ਬੰਨ੍ਹਿਆ ਗਿਆ ਸੀ।
22ਜਦ ਓਹ ਉਸ ਦੇਸ ਦੀਆਂ ਬਵਾਂ ਅਤੇ ਓਹ ਬਿਮਾਰੀਆਂ ਜਿਨ੍ਹਾਂ ਨਾਲ ਯਹੋਵਾਹ ਨੇ ਉਸ ਨੂੰ ਬਿਮਾਰ ਕੀਤਾ ਵੇਖਣਗੇ ਤਦ ਆਉਣ ਵਾਲੀ ਪੀੜ੍ਹੀ ਅਰਥਾਤ ਤੁਹਾਡੇ ਬੱਚੇ ਜਿਹੜੇ ਤੁਹਾਡੇ ਪਿੱਛੋਂ ਉੱਠਣਗੇ ਅਤੇ ਓਪਰਾ ਜਿਹੜਾ ਦੂਰ ਦੇਸ ਤੋਂ ਆਵੇਗਾ ਆਖਣਗੇ 23ਕਿ ਕਿਵੇਂ ਉਹ ਧਰਤੀ ਗੰਧਕ ਤੇ ਲੂਣ ਹੋ ਗਈ ਅਤੇ ਸੜ ਗਈ! ਨਾ ਤਾਂ ਉਸ ਵਿੱਚ ਕੁਝ ਬੀਜਿਆ ਜਾਂਦਾ ਹੈ, ਨਾ ਹੀ ਕੁਝ ਉੱਗਦਾ ਹੈ, ਨਾ ਹੀ ਉਸ ਵਿੱਚੋਂ ਘਾਹ ਨਿੱਕਲਦਾ ਹੈ। ਉਹ ਸਦੂਮ, ਅਮੂਰਾਹ, ਅਦਮਾਹ ਅਤੇ ਸਬੋਈਮ ਦੇ ਪਲਟਾਓ ਵਾਂਙੁ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਆਪਣੇ ਕ੍ਰੋਧ ਅਤੇ ਗੁੱਸੇ ਨਾਲ ਪਲਟਾ ਦਿੱਤਾ ਸੀ 24ਤਾਂ ਸਾਰੀਆਂ ਕੌਮਾਂ ਵੀ ਆਖਣਗੀਆਂ ਕਿ ਯਹੋਵਾਹ ਨੇ ਏਸ ਧਰਤੀ ਨਾਲ ਇਉਂ ਕਿਉਂ ਕੀਤਾ ਐਨਾ ਵੱਡਾ ਕਰੋਧ ਦਾ ਤੱਤ ਕਿਉਂ ਹੈ?
ਬਿਵਸਥਾ ਸਾਰ 29:22-24
ਅਤੇ ਉੱਤਰ ਇਹ ਹੋਵੇਗਾ:
25ਤਾਂ ਓਹ ਆਖਣਗੇ, ਏਸ ਲਈ ਕੇ ਉਨ੍ਹਾਂ ਨੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਨੇਮ ਨੂੰ ਤਿਆਗ ਦਿੱਤਾ ਜਿਹੜਾ ਉਸ ਉਨ੍ਹਾਂ ਨਾਲ ਬੰਨ੍ਹਿਆ ਸੀ ਜਦ ਉਹ ਉਨ੍ਹਾਂ ਨੂੰ ਮਿਸਰ ਦੇਸ ਤੋਂ ਬਾਹਰ ਲਿਆਇਆ 26ਉਨ੍ਹਾਂ ਨੇ ਜਾਕੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਓਹਨਾਂ ਦੇ ਅੱਗੇ ਮੱਥਾ ਟੇਕਿਆ, ਓਹ ਦੇਵਤੇ ਜਿਨਾਂ ਨੂੰ ਉਹ ਜਾਣਦੇ ਵੀ ਨਹੀਂ ਸਨ, ਨਾ ਉਸ ਨੇ ਉਨ੍ਹਾਂ ਲਈ ਠਹਿਰਾਏ 27ਏਸ ਕਾਰਨ ਯਹੋਵਾਹ ਦਾ ਕ੍ਰੋਧ ਏਸ ਦੇਸ ਦੇ ਉੱਤੇ ਭੜਕਿਆ ਕਿ ਉਹ ਸਾਰੇ ਸਰਾਪ ਜਿਹੜੇ ਏਸ ਪੋਥੀ ਵਿੱਚ ਲਿਖੇ ਹੋਏ ਹਨ ਏਸ ਉੱਤੇ ਪਾਵੇ 28ਯਹੋਵਾਹ ਨੇ ਕ੍ਰੋਧ, ਗੁੱਸੇ ਅਤੇ ਵੱਡੇ ਤੈਸ਼ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਵਿੱਚੋਂ ਉਖਾੜ ਕੇ ਦੂਜੇ ਦੇਸ ਵਿੱਚ ਸੁੱਟ ਦਿੱਤਾ ਜਿਵੇਂ ਅੱਜ ਦੇ ਦਿਨ ਹੈ।
ਬਿਵਸਥਾ ਸਾਰ 29:25-28
ਕੀ ਅਸੀਸਾਂ ਅਤੇ ਸਰਾਪ ਵਾਪਰੇ ਸਨ?
ਅਸੀਸਾਂ ਅਨੰਦ ਨਾਲ ਭਰੀਆਂ ਹੋਈਆਂ ਸਨ ਅਤੇ ਸਰਾਪ ਡਰਾਉਣੇ ਸਨ, ਪਰ ਸਾਡੇ ਪੁੱਛਣ ਲਈ ਸਭਨਾਂ ਤੋਂ ਮਹੱਤਵਪੂਰਣ ਸਵਾਲ ਇਹ ਹੈ: ‘ਕੀ ਇਹ ਵਾਪਰੇ ਸਨ?’ ਇਬਰਾਨੀ ਵੇਦਾਂ ਦੇ ਪੁਰਾਣੇ ਨੇਮ ਦਾ ਇੱਕ ਵੱਡਾ ਹਿੱਸਾ ਇਸਰਾਏਲੀਆਂ ਦੇ ਇਤਿਹਾਸ ਨੂੰ ਦਰਜ਼ ਕਰਦਾ ਹੈ, ਇਸ ਲਈ ਅਸੀਂ ਉਨ੍ਹਾਂ ਦੇ ਇਤਿਹਾਸ ਨੂੰ ਜਾਣਦੇ ਹਾਂ। ਉਸੇ ਸਮੇਂ ਇਹ ਸਾਡੇ ਕੋਲ ਪੁਰਾਣੇ ਨੇਮ ਤੋਂ ਬਾਹਰ ਦਾ ਇਤਿਹਾਸਕ ਅਤੇ ਪੁਰਾਤੱਤਵ ਸਮਾਰਕਾਂ ਦਾ ਇੱਕ ਲਿਖਤੀ ਵੇਰਵਾ ਹੈ। ਉਹ ਸਾਰੇ ਇਸਰਾਏਲੀਆਂ ਜਾਂ ਯਹੂਦੀਆਂ ਦੇ ਇਤਿਹਾਸ ਦੀ ਇੱਕ ਸਥਾਈ ਤਸਵੀਰ ਨੂੰ ਪੇਸ਼ ਕਰਦੇ ਹਨ। ਇਹ ਇੱਥੇ ਸਮਾਂ-ਰੇਖਾ ਦੁਆਰਾ ਦਿੱਤਾ ਗਿਆ ਹੈ। ਇਸਨੂੰ ਪੜ੍ਹੋ ਅਤੇ ਖੁਦ ਆਪ ਹੀ ਮੁਲਾਂਕਣ ਕਰੋ ਕਿ ਮੂਸਾ ਦੇ ਸਰਾਪ ਪੂਰੇ ਹੋਏ ਹਨ ਜਾਂ ਨਹੀਂ। ਇਹ ਇਸ ਗੱਲ ਦੀ ਵੀ ਵਿਆਖਿਆ ਕਰਦਾ ਹੈ ਕਿਉਂ ਯਹੂਦੀਆਂ ਦੇ ਸਮੂਹ 2700 ਸਾਲਾਂ ਪਹਿਲਾਂ ਭਾਰਤ ਵਿੱਚ ਆਏ ਸਨ (ਉਦਾਹਰਣ ਵਜੋਂ ਮਿਜ਼ੋਰਮ ਦੇ ਬੇਨੀ ਮਨੱਸ਼ੇ)। ਅੱਸ਼ੂਰੀਆਂ ਅਤੇ ਬਾਬੂਲ ਦੇ ਲੋਕਾਂ ਦੀਆਂ ਜੇਤੂ ਮੁਹਿੰਮਾਂ ਦੇ ਸਿੱਟੇ ਵਜੋਂ ਉਹ ਪੂਰੇ ਭਾਰਤ ਵਿੱਚ ਖਿੱਲਰ ਗਏ ਹੋਏ ਸਨ – ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੂਸਾ ਨੇ ਚੇਤਾਵਨੀ ਦਿੱਤੀ ਸੀ।
ਮੂਸਾ ਦੀਆਂ ਅਸੀਸਾਂ ਅਤੇ ਸਰਾਪਾਂ ਦਾ ਸਿੱਟਾ
ਮੂਸਾ ਦੇ ਅਖੀਰਲੇ ਸ਼ਬਦ ਸਰਾਪਾਂ ਨਾਲ ਸਮਾਪਤ ਨਹੀਂ ਹੁੰਦੇ ਹਨ। ਇੱਥੇ ਦਿੱਤਾ ਗਿਆ ਹੈ ਕਿ ਮੂਸਾ ਨੇ ਆਪਣੇ ਅੰਤਮ ਉਪਦੇਸ਼ ਵਿੱਚ ਕਿ ਕੁੱਝ ਕਿਹਾ ਹੈ।
1ਤਾਂ ਐਉਂ ਹੋਵੇਗਾ ਕਿ ਜਦ ਏਹ ਸਾਰੀਆਂ ਗੱਲਾਂ ਤੁਹਾਡੇ ਉੱਤੇ ਆਉਣਗੀਆਂ ਅਰਥਾਤ ਬਰਕਤ ਅਤੇ ਸਰਾਪ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ ਅਤੇ ਜਦ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਵਿੱਚ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹਿੱਕ ਦਿੱਤਾ ਹੈ ਆਪਣੇ ਮਨ ਵਿੱਚ ਯਾਦ ਕਰੋਗੇ 2ਅਤੇ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਸ਼ ਦੀ ਅਵਾਜ਼ ਉਸ ਸਾਰੇ ਹੁਕਮ ਦੇ ਅਨੁਸਾਰ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਤੁਸੀਂ ਅਤੇ ਤੁਹਾਡੀ ਅੰਸ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਸੁਣੋਗੇ 3ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਅਸੀਰੀ ਨੂੰ ਪਲਟ ਕੇ ਤੁਹਾਡੇ ਉੱਤੇ ਤਰਸ ਖਾਵੇਗਾ ਅਤੇ ਸਾਰਿਆਂ ਲੋਕਾਂ ਵਿੱਚੋਂ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਖਿਲਾਰਿਆ ਹੈ ਮੁੜ ਤੁਹਾਨੂੰ ਇਕੱਠਾ ਕਰੇਗਾ 4ਜੇ ਤੁਹਾਡਾ ਕੋਈ ਹੱਕਿਆ ਹੋਇਆ ਅਕਾਸ਼ ਦੇ ਸਿਰੇ ਉੱਤੇ ਹੋਵੇ ਉੱਥੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਕੱਠਾ ਕਰੇਗਾ ਅਤੇ ਉੱਥੋਂ ਤੁਹਾਨੂੰ ਲੈ ਆਵੇਗਾ 5ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਲੈ ਆਵੇਗਾ ਜਿਸ ਉੱਤੇ ਤੁਹਾਡੇ ਪਿਉ ਦਾਦਿਆਂ ਨੇ ਕਬਜ਼ਾ ਕੀਤਾ ਅਤੇ ਤੁਸੀਂ ਵੀ ਕਬਜ਼ਾ ਕਰੋਗੇ ਅਤੇ ਉਹ ਤੁਹਾਡੇ ਨਾਲ ਭਲਿਆਈ ਕਰੇਗਾ ਅਤੇ ਉਹ ਤੁਹਾਨੂੰ ਤੁਹਾਡੇ ਪਿਉ ਦਾਦਿਆਂ ਨਾਲੋਂ ਵਧਾਵੇਗਾ।
ਬਿਵਸਥਾ ਸਾਰ 30:1-5
ਹਜ਼ਾਰਾਂ ਸਾਲਾਂ ਤੀਕੁਰ ਅਸੀਰੀ ਅਰਥਾਤ ਕੈਦ ਵਿੱਚ ਰਹਿਣ ਤੋਂ ਬਾਅਦ, 1948 ਵਿੱਚ – ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਵੀ ਜੀਉਂਦੇ ਹਨ, ਉਨ੍ਹਾਂ ਦੇ ਜੀਵਨ ਵਿੱਚ ਹੀ – ਅਜੋਕੀ ਇਸਰਾਏਲ ਕੌਮ ਸੰਯੁਕਤ ਰਾਸ਼ਟਰ ਦੇ ਮਤੇ ਦੁਆਰਾ ਮੁੜ-ਸਥਾਪਿਤ ਕੀਤੀ ਗਈ ਸੀ ਅਤੇ ਪੂਰੇ ਸੰਸਾਰ ਦੇ ਯਹੂਦੀਆਂ ਨੇ ਇਸ ਵਿੱਚ ਫਿਰ ਦੁਬਾਰਾ ਪਰਤਣਾ ਅਰੰਭ ਕਰ ਦਿੱਤਾ ਹੈ – ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੂਸਾ ਨੇ ਭਵਿੱਖਬਾਣੀ ਕੀਤੀ ਸੀ। ਭਾਰਤ ਵਿੱਚ ਅੱਜ ਯਹੂਦੀਆਂ ਦੇ ਸਮੂਹ, ਕੋਚੀਨ, ਆਂਧਰਾ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਹਨ, ਪਰ ਇਹ ਪ੍ਰਾਚੀਨ ਯਹੂਦੀ ਸਮਾਜ ਹੁਣ ਤੇਜ਼ੀ ਨਾਲ ਘੱਟਦਾ ਜਾ ਰਿਹਾ ਹੈ, ਕਿਉਂਕਿ ਯਹੂਦੀ ਆਪਣੇ ਪਿਓ ਦਾਦਿਆਂ ਦੀ ਧਰਤੀ ਵੱਲ ਪਰਤ ਰਹੇ ਹਨ। ਭਾਰਤ ਵਿੱਚ ਸਿਰਫ਼ 5000 ਯਹੂਦੀ ਹੀ ਬਚੇ ਹਨ। ਮੂਸਾ ਦੀਆਂ ਅਸੀਸਾਂ ਸਾਡੀਆਂ ਅੱਖਾਂ ਸਾਹਮਣੇ ਪੂਰੀਆਂ ਹੋ ਰਹੀਆਂ ਹਨ, ਯਕੀਨੀ ਤੌਰ ਤੇ ਅਸੀਂ ਕਹਿ ਸੱਕਦੇ ਹਾਂ ਕਿ ਸਰਾਪਾਂ ਨੇ ਉਨ੍ਹਾਂ ਦਾ ਇਤਿਹਾਸ ਦੀ ਉਸਾਰੀ ਕੀਤੀ ਹੈ।
ਇਸਦੇ ਸਾਡੇ ਲਈ ਬਹੁਤ ਸਾਰੇ ਸਬਕ ਹਨ। ਪਹਿਲਾਂ, ਅਸੀਸਾਂ ਅਤੇ ਸਰਾਪ ਆਪਣੇ ਅਧਿਕਾਰ ਅਤੇ ਤਾਕਤ ਨੂੰ ਬਾਈਬਲ ਦੇ ਪਰਮੇਸ਼ੁਰ ਦੁਆਰਾ ਪ੍ਰਾਪਤ ਕਰਦੇ ਹਨ। ਮੂਸਾ ਕੇਵਲ ਇੱਕ ਆਤਮ-ਗਿਆਨ ਪ੍ਰਾਪਤ ਕੀਤਾ ਹੋਇਆ ਵਿਅਕਤੀ – ਅਰਥਾਤ ਇੱਕ ਰਿਸ਼ੀ ਸੀ। ਸੱਚਿਆਈ ਤਾਂ ਇਹ ਹੈ ਕਿ ਇਹ ਅਸੀਸਾਂ ਅਤੇ ਸਰਾਪ ਹਜ਼ਾਰਾਂ ਸਾਲਾਂ ਤੋਂ ਸੰਸਾਰ ਦੀਆਂ ਵਿੱਚ ਚਲ ਰਹੀਆਂ ਕੌਮਾਂ ਤੀਕੁਰ ਵਿਸਥਾਰ ਕਰਦੀਆਂ ਹਨ, ਅਤੇ ਉਨ੍ਹਾਂ ਤੋਂ ਲੱਖਾਂ ਲੋਕ ਪ੍ਰਭਾਵਤ ਹੁੰਦੇ ਰਹੇ ਹਨ (ਯਹੂਦੀਆਂ ਦੇ ਇਸਰਾਏਲ ਵਾਪਸ ਪਰਤਣ ਨੇ ਉਥਲ-ਪੁਥਲ ਮਚਾ ਦਿੱਤੀ ਹੈ – ਇਹ ਲਗਾਤਾਰ ਰੋਜਾਨਾ ਉਨ੍ਹਾਂ ਘਟਨਾਵਾਂ ਦੀ ਅਗਵਾਈ ਕਰਦੇ ਹਨ ਜੋ ਪੂਰੇ ਸੰਸਾਰ ਦੀਆਂ ਸੁਰਖੀਆਂ ਬਣਦੀਆਂ ਹਨ) – ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਕੋਲ ਸ਼ਕਤੀ ਅਤੇ ਅਧਿਕਾਰ ਹੈ, ਜਿਸਦੀ ਬਾਈਬਲ (ਵੇਦ ਪੁਸਤਕ) ਪੁਸ਼ਟੀ ਕਰਦੀ ਹੈ ਕਿ ਉਸਦੇ ਕੋਲ ਹੈ। ਉਸੇ ਇਬਰਾਨੀ ਵੇਦਾਂ ਵਿੱਚ, ਉਸਨੇ ਇਹ ਵਾਅਦਾ ਵੀ ਕੀਤਾ ਸੀ ਕਿ ‘ਧਰਤੀ ਦੇ ਸਾਰੇ ਲੋਕਾਂ’ ਨੂੰ ਅਸੀਸ ਪ੍ਰਾਪਤ ਹੋਵੇਗੀ। ਤੁਸੀਂ ਅਤੇ ਮੈਂ ਵੀ ‘ਧਰਤੀ ਦੇ ਸਾਰੇ ਲੋਕਾਂ’ ਵਿੱਚ ਸ਼ਾਮਲ ਹਾਂ। ਇਸ ਤੋਂ ਬਾਅਦ, ਅਬਰਾਹਾਮ ਦੇ ਪੁੱਤਰ ਦੇ ਬਲੀਦਾਨ ਵਿੱਚ, ਪਰਮੇਸ਼ੁਰ ਨੇ ਪੁਸ਼ਟੀ ਕੀਤੀ ਕਿ ‘ਸਾਰੀਆਂ ਕੌਮਾਂ ਨੂੰ ਅਸੀਸ ਪ੍ਰਾਪਤ ਹੋਵੇਗੀ’। ਇਸ ਬਲੀਦਾਨ ਦਾ ਅਸਚਰਜ ਭਰਿਆ ਅਸਥਾਨ ਅਤੇ ਵੇਰਵਾਂ ਸਾਨੂੰ ਇਸ ਅਸੀਸ ਨੂੰ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਜਾਣਨ ਵਿੱਚ ਮਦਦ ਕਰਨ ਲਈ ਸੁਰਾਗ ਦਿੰਦਾ ਹੈ। ਅਸੀਸ ਨੂੰ ਹੁਣ ਮਿਜ਼ੋਰਮ, ਆਂਧਰਾ ਪ੍ਰਦੇਸ਼ ਅਤੇ ਕੇਰਲ ਤੋਂ ਵਾਪਸ ਪਰਤਣ ਵਾਲੇ ਯਹੂਦੀਆਂ ਦੇ ਉੱਤੇ ਡੋਲ੍ਹਿਆ ਗਿਆ ਹੈ, ਜਿਹੜਾ ਇਸ ਗੱਲ ਦਾ ਸੰਕੇਤ ਹੈ ਕਿ ਪਰਮੇਸ਼ੁਰ, ਜਿਵੇਂ ਕਿ ਉਸਨੇ ਆਪਣੇ ਬਚਨ ਵਿੱਚ ਵਾਅਦਾ ਕੀਤਾ ਸੀ, ਭਾਰਤ ਦੇ ਸਾਰੇ ਪ੍ਰਾਂਤਾਂ ਅਤੇ ਇਸ ਸੰਸਾਰ ਦੀਆਂ ਹੋਰ ਸਾਰੀਆਂ ਕੌਮਾਂ ਵਿੱਚ ਇੱਕੋ ਜਿਹੀ ਹੈ ਅਤੇ ਉਹ ਇਸਨੂੰ ਦੇਣਾ ਚਾਹੁੰਦਾ ਹੈ। ਯਹੂਦੀਆਂ ਦੀ ਵਾਂਙੁ, ਸਾਨੂੰ ਵੀ ਸਾਡੇ ਸਰਾਪਾਂ ਦੇ ਵਿੱਚਕਾਰ ਅਸੀਸ ਦੀ ਪੇਸ਼ਕਸ਼ ਕੀਤੀ ਗਈ ਹੈ। ਅਸੀਂ ਕਿਉਂ ਨਾ ਇਸ ਅਸੀਸ ਨੂੰ ਪ੍ਰਾਪਤ ਕਰੀਏ?