ਮੈਂ ਕਈ ਵਾਰ ਲੋਕਾਂ ਨੂੰ ਪੁੱਛਦਾ ਹਾਂ ਕਿ ਯਿਸੂ ਦੇ ਨਾਮ ਵਿੱਚ ਅਖੀਰਲਾ ਸ਼ਬਦ ਕਿਹੜਾ ਹੈ। ਅਕਸਰ ਉਹ ਉੱਤਰ ਦਿੰਦੇ ਹਨ,
“ਮੇਰੇ ਖਿਆਲ ਵਿੱਚ ਉਸਦੇ ਨਾਮ ਵਿੱਚ ਆਖਰੀਲਾ ਨਾਮ ‘ਮਸੀਹ’ ਸੀ, ਪਰ ਮੈਨੂੰ ਇਸ ਬਾਰੇ ਯਕੀਨੀ ਪਤਾ ਨਹੀਂ ਹੈ।”
ਫਿਰ ਮੈਂ ਪੁੱਛਦਾ ਹਾਂ,
“ਜਦੋਂ ਯਿਸੂ ਇੱਕ ਲੜਕਾ ਸੀ, ਤਾਂ ਕੀ ਯੂਸੁਫ਼ ਮਸੀਹ ਅਤੇ ਮਰਿਯਮ ਮਸੀਹ ਅਰਥਾਤ ਨਿਆਣੇ ਬੱਚੇ ਯਿਸੂ ਮਸੀਹ ਨੂੰ ਬਾਜ਼ਾਰ ਵਿੱਚ ਲੈ ਗਏ ਸਨ?”
ਇਸਨੂੰ ਇਸ ਤਰ੍ਹਾਂ ਕਿਹਾ ਜਾਵੇ ਤਾਂ ਜਿਆਦਾ ਚੰਗਾ ਰਹੇਗਾ, ਉਹ ਜਾਣਦੇ ਸਨ ਕਿ ਯਿਸੂ ਦੇ ਨਾਮ ਵਿੱਚ ਅਖੀਰਲਾ ਸ਼ਬਦ ‘ਮਸੀਹ’ ਯਿਸੂ ਦੇ ਪਰਿਵਾਰਿਕ ਨਾਓ ਨਹੀਂ ਸੀ। ਇਸ ਕਾਰਨ, ਹੁਣ ਸ਼ਬਦ ‘ਮਸੀਹ’ ਕੀ ਹੈ? ਇਹ ਕਿੱਥੋਂ ਆਇਆ? ਇਸਦਾ ਕੀ ਅਰਥ ਹੈ? ਇਹ ਬਹੁਤਿਆਂ ਲਈ ਹੈਰਾਨ ਕਰਨ ਵਾਲੀ ਗੱਲ ਹੈ, ‘ਮਸੀਹ’ ਇੱਕ ਪਦਵੀ ਹੈ ਜਿਸਦਾ ਅਰਥ ‘ਸ਼ਾਸਕ’ ਜਾਂ ‘ਸ਼ਾਸਨ’ ਤੋਂ ਹੈ। ਇਹ ਪਦਵੀ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਸਾਨੂੰ ਬ੍ਰਿਟਿਸ਼ ਰਾਜ ਵਿੱਚ ਮਿਲਦੀ ਹੈ, ਜਿਸਨੇ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਇਸ ਉੱਤੇ ਰਾਜ ਕੀਤਾ ਸੀ।
ਅਨੁਵਾਦ ਬਨਾਮ ਲਿਪੀ ਅੰਤਰਨ
ਇਸਨੂੰ ਸਮਝਣ ਲਈ, ਸਾਨੂੰ ਸਭਨਾਂ ਤੋਂ ਪਹਿਲਾਂ ਅਨੁਵਾਦ ਦੇ ਕੁੱਝ ਸਿਧਾਂਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅਨੁਵਾਦਕ ਕਈ ਵਾਰ ਅਰਥਾਂ ਦੀ ਬਜਾਏ ਸਮਾਨ ਆਵਾਜ਼ਾਂ ਵਾਲੇ ਸ਼ਬਦਾਂ ਦਾ ਅਨੁਵਾਦ ਕਰਨ ਦੀ ਚੋਣ ਕਰਦੇ ਹਨ, ਖ਼ਾਸਕਰ ਨਾਵਾਂ ਅਤੇ ਪਦਵਿਆਂ ਲਈ। ਇਸ ਨੂੰ ਲਿੱਪੀ ਅੰਤਰਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਦਾਹਰਣ ਵਜੋਂ, “Kumbh Mela” ਹਿੰਦੀ ਵਿੱਚ कुंभ मेला ਦਾ ਅੰਗਰੇਜ਼ੀ ਲਿਪੀ ਅੰਤਰਨ ਹੈ। ਹਾਲਾਂਕਿ मेला ਸ਼ਬਦ ਦਾ ਅਰਥ ‘ਪ੍ਰਦਰਸ਼ਨੀ’ ਜਾਂ ‘ਤਿਉਹਾਰ’ ਤੋਂ ਹੈ, ਅਜਿਹਾ ਅਕਸਰ ਇੱਕੋ ਜਿਹੇ ਆਵਾਜ਼ ਵਾਲੇ ਸ਼ਬਦ ਭਾਵ Kumbh Fair ਦੀ ਥਾਂਈ ਅੰਗਰੇਜ਼ੀ ਵਿੱਚ ਸਿਰਫ਼ Kumbh Mela ਵਜੋਂ ਵਰਤਿਆ ਜਾਂਦਾ ਹੈ। ਸ਼ਬਦ ਰਾਜ ਪੰਜਾਬੀ ਦਾ ਇਕ ਅੰਗਰੇਜ਼ੀ ਸ਼ਬਦ “Raj” ਦਾ ਲਿੱਪੀ ਅੰਤਰਨ ਹੈ। ਹਾਲਾਂਕਿ ਸ਼ਬਦ ਰਾਜ ਦਾ ਅਰਥ ‘ਸ਼ਾਸ਼ਨ’ ਕਰਨ ਤੋਂ ਹੈ, ਪਰ ਇਸਨੂੰ ਅੰਗਰੇਜ਼ੀ ਵਿਚ “British Rule” ਦੀ ਥਾਂਈ “British Raj” ਸ਼ਬਦਾਂ ਵਿੱਚ ਆਵਾਜ਼ ਦੀ ਸੁਮੇਲਤਾ ਦੇ ਕਾਰਨ ਲਿਆਇਆ ਗਿਆ ਹੈ। ਜਦੋਂ ਗੱਲ ਬਾਈਬਲ ਦੀ ਆਉਂਦੀ ਹੈ, ਤਾਂ ਅਨੁਵਾਦਕਾਂ ਨੂੰ ਹੀ ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਕਿਹੜੇ ਨਾਮਾਂ ਅਤੇ ਪਦਵੀਆਂ ਦਾ ਅਨੁਵਾਦ (ਅਰਥ ਦੁਆਰਾ) ਜਾਂ ਲਿਪੀ ਅੰਤਰਨ (ਆਵਾਜ਼ ਦੁਆਰਾ) ਕੀਤਾ ਜਾਣਾ ਚਾਹੀਦਾ ਹੈ। ਇਸਦੇ ਲਈ ਕੋਈ ਖਾਸ ਨਿਯਮ ਨਹੀਂ ਹਨ।
ਸੇਪਟੁਜਿੰਟ
ਬਾਈਬਲ ਸਭਨਾਂ ਤੋਂ ਪਹਿਲਾ 250 ਈ. ਪੂ. ਵਿੱਚ ਅਨੁਵਾਦ ਕੀਤੀ ਗਈ ਸੀ ਜਦੋਂ ਇਬਰਾਨੀ ਪੁਰਾਣੇ ਨੇਮ ਦਾ ਅਨੁਵਾਦ ਉਸ ਸਮੇਂ ਵਿੱਚ ਪੂਰੇ ਸੰਸਾਰ ਵਿੱਚ ਵਰਤੀ ਜਾਂਦੀ ਭਾਸ਼ਾ – ਯੂਨਾਨੀ ਵਿੱਚ ਕੀਤਾ ਗਿਆ। ਇਹ ਅਨੁਵਾਦ ਨੂੰ ਸੇਪਟੁਜਿੰਟ ਅਰਥਾਤ ਸਪਤਤੀ ਅਨੁਵਾਦ (ਜਾਂ LXX) ਦੇ ਤੌਰ ਤੇ ਜਾਣਿਆ ਜਾਂਦਾ ਹੈ, ਅਤੇ ਇਹ ਬਹੁਤ ਜਿਆਦਾ ਪ੍ਰਭਾਵਸ਼ਾਲੀ ਹੈ। ਕਿਉਂਕਿ ਨਵਾਂ ਨੇਮ ਯੂਨਾਨੀ ਭਾਸ਼ਾ ਵਿੱਚ ਲਿਖਿਆ ਗਿਆ ਸੀ, ਇਸ ਲਈ ਇਸ ਵਿੱਚ ਦਿੱਤੇ ਗਏ ਪੁਰਾਣੇ ਨੇਮ ਦੇ ਬਹੁਤ ਸਾਰੇ ਹਵਾਲੇ ਸੇਪਟੁਜਿੰਟ ਤੋਂ ਹੀ ਲਏ ਗਏ ਹਨ।
ਸੇਪਟੁਜਿੰਟ ਵਿੱਚ ਵਿਆਖਿਆ ਅਤੇ ਲਿਪੀ ਅੰਤਰਨ
ਹੇਠਾਂ ਦਿੱਤੀ ਗਈ ਤਸਵੀਰ ਇਸ ਪ੍ਰਕਿਰਿਆ ਨੂੰ ਦਰਸਾਉਂਦੀ ਹੈ ਅਤੇ ਇਹ ਕਿ ਕਿਵੇਂ ਅਜੋਕੀ ਬਾਈਬਲ ਨੂੰ ਪ੍ਰਭਾਵਤ ਕਰਦੀ ਹੈ
ਮੂਲ ਭਾਸ਼ਾਵਾਂ ਤੋਂ ਆਧੁਨਿਕ-ਸਮੇਂ ਦੀ ਬਾਈਬਲ ਦੀ ਵਿਆਖਿਆ ਦਾ ਵਹਾਓ
ਅਸਲ ਇਬਰਾਨੀ ਪੁਰਾਣਾ ਨੇਮ (1500 – 400 ਈ. ਪੂ. ਵਿੱਚ ਲਿਖਿਆ ਗਿਆ ਸੀ) ਨੂੰ ਚਿੱਤਰ # 1 ਵਿੱਚ ਵਿਖਾਇਆ ਗਿਆ ਹੈ। ਕਿਉਂਕਿ ਸੇਪਟੁਜਿੰਟ 250 ਈ. ਪੂ. ਵਿੱਚ ਲਿਖਿਆ ਗਿਆ ਇਬਰਾਨੀ –> ਯੂਨਾਨੀ ਅਨੁਵਾਦ ਸੀ ਇਸ ਲਈ ਇਸਨੂੰ ਚਿੱਤਰ #1 ਤੋਂ # 2 ਵੱਲ ਵੱਧਦੇ ਹੋਏ ਤੀਰ ਵਿੱਚ ਵਿਖਾਇਆ ਗਿਆ ਹੈ। ਨਵਾਂ ਨੇਮ ਯੂਨਾਨ ਵਿੱਚ (50-90 ਈ. ਸ.) ਲਿਖਿਆ ਗਿਆ ਸੀ, ਇਸ ਲਈ # 2 ਵਿੱਚ ਪੁਰਾਣੇ ਅਤੇ ਨਵੇਂ ਦੋਵੇਂ ਨੇਮ ਸ਼ਾਮਲ ਹਨ। ਤਸਵੀਰ ਦੇ ਹੇਠਲੇ ਅੱਧ ਵਿੱਚ (# 3) ਬਾਈਬਲ ਦੀ ਇੱਕ ਆਧੁਨਿਕ ਭਾਸ਼ਾ ਦੀ ਵਿਆਖਿਆ ਦਿੱਤੀ ਗਈ ਹੈ। ਪੁਰਾਣੇ ਨੇਮ (ਇਬਰਾਨੀ ਵੇਦ) ਦਾ ਅਨੁਵਾਦ ਮੂਲ ਇਬਰਾਨੀ (1–> 3) ਅਤੇ ਨਵੇਂ ਨੇਮ ਦਾ ਅਨੁਵਾਦ ਯੂਨਾਨ (2–> 3) ਤੋਂ ਕੀਤਾ ਗਿਆ ਹੈ। ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ, ਕਿ ਅਨੁਵਾਦਕਾਂ ਨੂੰ ਨਾਮਾਂ ਅਤੇ ਪਦਵੀਆਂ ਨੂੰ ਨਿਰਧਾਰਤ ਕਰਨ ਲਈ ਆਪ ਹੀ ਫੈਸਲਾ ਲੈਣਾ ਪੈਂਦਾ ਹੈ। ਲਿਪੀ ਅੰਤਰਨ ਅਤੇ ਅਨੁਵਾਦ ਦੇ ਸ਼ਬਦਾਂ ਨੂੰ ਨੀਲੇ ਤੀਰ ਦੇ ਨਿਸ਼ਾਨ ਦੇ ਨਾਲ ਵਿਖਾਇਆ ਗਿਆ ਹੈ, ਜਿਹੜਾ ਵਿਖਾਉਂਦਾ ਹੈ ਕਿ ਅਨੁਵਾਦਕ ਕਿਸੇ ਵੀ ਦ੍ਰਿਸ਼ਟੀਕੋਣ ਨੂੰ ਲੈ ਸੱਕਦਾ ਹੈ।
ਸ਼ਬਦ ‘ਮਸੀਹ’ ਦਾ ਅਰੰਭ
ਹੁਣ ਉੱਤੇ ਦਿੱਤੀ ਗਈ ਪ੍ਰਕਿਰਿਆ ਦੀ ਪਾਲਣਾ ਕਰਾਂਗੇ, ਪਰ ਫਿਲਹਾਲ ਅਸੀਂ ‘ਮਸੀਹ’ ਸ਼ਬਦ ‘ਤੇ ਧਿਆਨ ਕੇਂਦਰਤ ਕਰਾਂਗੇ।
ਬਾਈਬਲ ਵਿੱਚ ਸ਼ਬਦ ‘ਮਸੀਹ‘ ਕਿੱਥੋਂ ਆਇਆ ਹੈ?
ਅਸੀਂ ਵੇਖ ਸੱਕਦੇ ਹਾਂ ਕਿ ਇਬਰਾਨੀ ਪੁਰਾਣੇ ਨੇਮ ਵਿੱਚ ਪਦਵੀ ‘מָשִׁיחַ’ (ਮਸੀਹਯਾਖ਼) ਹੈ, ਜਿਸਦਾ ਸ਼ਾਬਦਿਕ ਅਰਥ ‘ਮਸਹ ਕੀਤੇ ਹੋਏ ਜਾਂ ਅੱਡ ਕੀਤੇ ਹੋਏ ਵਿਅਕਤੀ’ ਜਿਵੇਂ ਕਿ ਰਾਜਾ ਜਾਂ ਸ਼ਾਸਕ ਤੋਂ ਹੈ। ਪੁਰਾਣੇ ਨੇਮ ਦੇ ਸਮਾਂ ਵਿੱਚ, ਇਬਰਾਨੀ ਰਾਜਿਆਂ ਨੂੰ ਰਾਜਾ ਬਣਨ ਤੋਂ ਪਹਿਲਾਂ ਮਸਹ (ਰਸਮੀ ਤੇਲ ਨਾਲ) ਕੀਤਾ ਜਾਂਦਾ ਸੀ, ਇਸ ਤੋਂ ਪਹਿਲਾਂ ਕਿ ਉਹ ਰਾਜ ਬਣਨ, ਇਸ ਤਰ੍ਹਾਂ ਉਹ ਮਸਹ ਕੀਤੇ ਹੋਏ ਜਾਂ ਮਸੀਹਯਾਖ਼ ਸਨ। ਇਸ ਤਰ੍ਹਾਂ ਉਹ ਰਾਜੇ ਬਣ ਜਾਂਦੇ ਸਨ, ਪਰ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ, ਉਨ੍ਹਾਂ ਦਾ ਰਾਜ ਕਰਨਾ ਸਵਰਗੀ ਰਾਜ ਦੇ ਅਧੀਨ ਹੁੰਦਾ ਸੀ। ਇਸ ਅਰਥ ਵਿੱਚ, ਪੁਰਾਣੇ ਨੇਮ ਦਾ ਇੱਕ ਇਬਰਾਨੀ ਰਾਜਾ ਦਾ ਰਾਜ ਬ੍ਰਿਟਿਸ਼ ਰਾਜ ਵਾਂਙੁ ਹੀ ਸੀ। ਬਿਟ੍ਰਿਸ਼ ਰਾਜ ਵਿੱਚ ਦੱਖਣੀ ਏਸ਼ੀਆ ਦੇ ਖੇਤਰਾਂ ਉੱਤੇ ਰਾਜ ਕੀਤਾ ਗਿਆ ਸੀ, ਪਰ ਇਹ ਸਰਕਾਰ ਬ੍ਰਿਟੇਨ ਦੇ ਕਾਨੂੰਨ ਦੀ ਅਧੀਨਗੀ ਵਿੱਚ ਸੀ।
ਪੁਰਾਣੇ ਨੇਮ ਵਿੱਚ ਇੱਕ ਖਾਸ ਮਸੀਹਯਾਖ (‘ਨਿਸ਼ਚਤ’ ਸ਼ਬਦ ਦੇ ਨਾਲ) ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ, ਜਿਹੜਾ ਇੱਕ ਖਾਸ ਤਰ੍ਹਾਂ ਦਾ ਰਾਜਾ ਹੋਵੇਗਾ। ਜਦੋਂ ਸੇਪਟੁਜਿੰਟ ਅਰਥਾਤ ਸਪਤਤੀ ਅਨੁਵਾਦ, 250 ਈ. ਪੂ. ਵਿੱਚ ਅਨੁਵਾਦ ਕੀਤਾ ਗਿਆ ਸੀ, ਤਾਂ ਅਨੁਵਾਦਕ ਨੇ ਕ੍ਰੀ ਦੇ ਉੱਤੇ ਅਧਾਰਿਤ ਇੱਕ ਯੂਨਾਨੀ ਸ਼ਬਦ Χριστός (ਕ੍ਰਿਸਟੋਸ ਦੀ ਅਵਾਜ਼ ਨੂੰ ਦਿੰਦਾ ਹੋਇਆ) ਦੀ ਚੋਣ ਕੀਤੀ ਜਿਸਦਾ ਅਰਥ ਤੇਲ ਦੇ ਨਾਲ ਰਮਸੀ ਤੌਰ ਤੇ ਰਗੜਨਾ ਹੁੰਦਾ ਹੈ। ਇਸ ਤਰ੍ਹਾਂ, ਇਬਰਾਨੀ ਸ਼ਬਦ ‘ਮਸੀਹਯਾਖ’ ਦਾ ਯੂਨਾਨੀ ਸੇਪਟੁਜਿੰਟ ਵਿੱਚ ਦਿੱਤੇ ਹੋਏ Χριστός ਦੇ ਅਰਥ (ਆਵਾਜ਼ ਦੁਆਰਾ ਲਿਪੀ ਅੰਤਰਨ ਨਹੀਂ) ਨਾਲ ਕੀਤਾ ਗਿਆ ਹੈ। ਨਵੇਂ ਨੇਮ ਦੇ ਲੇਖਕ ਯਿਸੂ ਨੂੰ ਪਚਿਚਾਨ ਕਰਨ ਲਈ ਕ੍ਰਿਸਟੋਸ ਸ਼ਬਦ ਦੀ ਵਰਤੋਂ ਕਰਦੇ ਰਹੇ, ਜਿਸਦੀ ਭਵਿੱਖਬਾਣੀ ‘ਮਸੀਹਯਾਖ’ ਵਜੋਂ ਕੀਤੀ ਗਈ ਸੀ।
ਪਰ ਜਦੋਂ ਅਸੀਂ ਯੂਰਪ ਦੀਆਂ ਭਾਸ਼ਾਵਾਂ ਬਾਰੇ ਗੱਲ ਕਰਦੇ ਹਾਂ, ਤਦ ਅਸੀਂ ਵੇਖਦੇ ਹਾਂ ਕਿ ਕੋਈ ਸਪੱਸ਼ਟ ਸ਼ਬਦ ਯੂਨਾਨ ਦੇ ਸ਼ਬਦ ‘ਕ੍ਰਿਸਟੋਸ‘ ਨਾਲ ਮੇਲ ਨਹੀਂ ਖਾਂਦਾ ਹੈ, ਇਸ ਲਈ ਇਸ ਦਾ ਅਨੁਵਾਦ ‘ਕ੍ਰਾਈਸਟ’ ਅਰਥਾਤ ਮਸੀਹ ਵਿੱਚ ਕੀਤਾ ਗਿਆ। ਸ਼ਬਦ ‘ਕ੍ਰਾਈਸਟ‘ ਪੁਰਾਣੇ ਨੇਮ ਦੇ ਵਿੱਚ ਮਿਲਣ ਵਾਲੀ ਪਦਵੀ ਹੈ, ਜਿਸਨੂੰ ਇਬਰਾਨੀ ਤੋਂ ਯੂਨਾਨੀ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਅਤੇ ਫਿਰ ਇਸਦਾ ਯੂਨਾਨੀ ਤੋਂ ਆਧੁਨਿਕ ਭਾਸ਼ਾਵਾਂ ਵਿੱਚ ਲਿਪੀ ਅੰਤਰਨ ਹੁੰਦਾ ਹੈ। ਇਬਰਾਨੀ ਪੁਰਾਣੇ ਨੇਮ ਦੀ ਸਿੱਧੀ ਬਥੇਰੀਆਂ ਆਧੁਨਿਕ ਭਾਸ਼ਾਵਾਂ ਵਿੱਚ ਵਿਆਖਿਆ ਕੀਤੀ ਜਾਂਦੀ ਹੈ, ਅਤੇ ਅਨੁਵਾਦਕ ਮੂਲ ਇਬਰਾਨੀ ਸ਼ਬਦ ‘ਮਸੀਹਯਾਖ’ ਦੇ ਸੰਬੰਧ ਵਿੱਚ ਵੱਖੋ-ਵੱਖਰੇ ਫੈਸਲੇ ਲੈਂਦੇ ਹਨ। ਕੁੱਝ ਬਾਈਬਲਾਂ ਮੂਲ ਸ਼ਬਦ ‘ਮਸੀਹਯਾਖ’ ਦਾ ਅਨੁਵਾਦ ਸ਼ਬਦ ‘ਮਸੀਹ’ ਵਿੱਚ ਕਰਦੀਆਂ ਹਨ, ਦੂਜਿਆਂ ਇਸਦਾ ਅਰਥ “ਮਸਹ ਕੀਤੇ ਹੋਏ” ਵਜੋਂ ਕਰਦੀਆਂ ਹਨ, ਅਤੇ ਕਈ ਹੋਰ ਇਸਦਾ ਅਨੁਵਾਦ ਸ਼ਬਦ ‘ਕ੍ਰਾਈਸਟ ‘ ਤੋਂ ਕਰਦੀਆਂ ਹਨ। ਕ੍ਰਾਈਸਟ ਜਾਂ ਮਸੀਹ (मसीह) ਲਈ ਇੱਕ ਹਿੰਦੀ ਸ਼ਬਦ ਅਰਬੀ ਭਾਸ਼ਾ ਤੋਂ ਲਿਪੀ ਲਿਪੀ ਅੰਤਰਨ ਕੀਤਾ ਗਿਆ ਹੈ, ਜਿਸਨੂੰ ਬਦਲੇ ਵਿੱਚ ਮੂਲ ਇਬਰਾਨੀ ਭਾਸ਼ਾ ਤੋਂ ਲਿਪੀ ਅੰਤਰਨ ਕੀਤਾ ਗਿਆ ਹੈ। ਇਸ ਲਈ ‘ਮਸੀਹ’ ਦਾ ਉਚਾਰਨ ਮੂਲ ਇਬਰਾਨੀ ਭਾਸ਼ਾ ਦੇ ਬਹੁਤ ਜਿਆਦਾ ਨੇੜੇ ਹੈ, ਜਦੋਂ ਕਿ ਇੱਕ ਹੋਰ ਅੰਗਰੇਜ਼ੀ ਸ਼ਬਦ ‘ਖ੍ਰੀਸਤ’ ਅੰਗ੍ਰੇਜੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਇਹ ‘ਕ੍ਰਾਈਸਟ’ ਵਰਗੀ ਹੀ ਆਵਾਜ਼ ਨੂੰ ਦਿੰਦਾ ਹੈ। ਕ੍ਰਾਈਸਟ ਅਰਥਾਤ ਮਸੀਹ ਲਈ ਪੰਜਾਬੀ ਸ਼ਬਦ ਯੂਨਾਨ ਭਾਸ਼ਾ ਦੇ ਸ਼ਬਦ ਕ੍ਰਿਸਟੋਸ ਦੀ ਵਿਆਖਿਆ ਹੈ ਅਤੇ ਇਸ ਲਈ ਇਸਨੂੰ ਸ਼ਬਦ ਮਸੀਹ ਵਿੱਚ ਉਚਾਰਿਆ ਜਾਂਦਾ ਹੈ।
ਕਿਉਂਕਿ ਅਸੀਂ ਆਮ ਤੌਰ ‘ਤੇ ਪੁਰਾਣੇ ਨੇਮ ਵਿੱਚ ‘ਮਸੀਹ‘ ਸ਼ਬਦ ਨੂੰ ਨਹੀਂ ਵੇਖਦੇ ਹਾਂ, ਇਸ ਲਈ ਇਸਦਾ ਸੰਬੰਧ ਪੁਰਾਣੇ ਨੇਮ ਵਿੱਚ ਹਮੇਸ਼ਾ ਸਪਸ਼ਟ ਨਹੀਂ ਹੁੰਦਾ ਹੈ। ਪਰ ਅਸੀਂ ਇਸ ਅਧਿਐਨ ਤੋਂ ਜਾਣਦੇ ਹਾਂ ਕਿ ਬਾਈਬਲ ‘ਕ੍ਰਾਈਸਟ‘ = ‘ਮਸੀਹ‘ = ‘ਮਸਹ ਕੀਤੇ ਹੋਏ‘ ਦੀ ਵਰਤੋਂ ਕਰਦੀ ਹੈ, ਅਤੇ ਇਹ ਕਿ ਇਹ ਇੱਕ ਖਾਸ ਪਦਵੀ ਸੀ।
ਪਹਿਲੀ ਸਦੀ ਵਿੱਚ ਆਸ ਕੀਤਾ ਹੋਇਆ ਮਸੀਹ
ਆਓ ਅਸੀਂ ਇੰਜੀਲ ਤੋਂ ਕੁੱਝ ਵਿਚਾਰਾਂ ਨੂੰ ਪ੍ਰਾਪਤ ਕਰੀਏ। ਹੇਠਾਂ ਰਾਜਾ ਹੇਰੋਦੇਸ ਦੀ ਪ੍ਰਤਿਕ੍ਰਿਆ ਵਿਖਾਈ ਦਿੰਦੀ ਹੈ ਜਦੋਂ ਜੋਤਸ਼ੀ ਯਹੂਦੀਆਂ ਦੇ ਰਾਜੇ ਨੂੰ ਮਿਲਣ ਲਈ ਆਏ, ਜਿਹੜਾ ਕ੍ਰਿਸਮਿਸ ਦੀ ਕਹਾਣੀ ਦਾ ਇੱਕ ਮਸ਼ਹੂਰ ਹਿੱਸਾ ਹੈ। ਧਿਆਨ ਦਿਓ, ਇੱਥੇ ‘ਸ਼ਬਦ’ ਮਸੀਹ ਦੀ ਵਰਤੋਂ ਕੀਤੀ ਗਈ ਹੈ, ਹਾਲਾਂਕਿ ਇਹ ਖਾਸ ਤੌਰ ‘ਤੇ ਯਿਸੂ ਦੇ ਬਾਰੇ ਹਵਾਲਾ ਨਹੀਂ ਦੇ ਰਿਹਾ ਹੈ।
3ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਣੇ ਘਬਰਾਇਆ 4ਅਤੇ ਉਸ ਨੇ ਸਾਰੇ ਪਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇੱਕਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ ।
ਮੱਤੀ 2:3-4
ਤੁਸੀਂ ਇਸ ਨਿਸ਼ਚਤ ਸ਼ਬਦ ‘ਮਸੀਹ’ ਦਾ ਵਿਚਾਰ ਇੱਥੇ ਵੇਖ ਸੱਕਦੇ ਹੋ, ਜਿਸਨੂੰ ਹੇਰੋਦੇਸ ਅਤੇ ਉਸ ਦੇ ਸਲਾਹਕਾਰਾਂ ਵਿੱਚਕਾਰ ਚੰਗੀ ਤਰ੍ਹਾਂ ਸਮਝ ਲਿਆ ਗਿਆ ਸੀ ਅਤੇ ਇਹ ਇੱਥੇ ਖਾਸ ਤੌਰ ‘ਤੇ ਯਿਸੂ ਦਾ ਹਵਾਲਾ ਨਹੀਂ ਦਿੰਦਾ ਹੈ। ਇਹ ਦਰਸਾਉਂਦਾ ਹੈ ਕਿ ‘ਮਸੀਹ‘ ਪੁਰਾਣੇ ਨੇਮ ਤੋਂ ਆਉਂਦਾ ਹੈ, ਜਿਸਦੇ ਬਾਰੇ ਵਿੱਚ ਪਹਿਲੀ ਸਦੀ ਦੇ ਲੋਕਾਂ (ਜਿਵੇਂ ਕਿ ਹੇਰੋਦੇਸ ਅਤੇ ਉਸਦੇ ਸਲਾਹਕਾਰਾਂ) ਨੂੰ ਯੂਨਾਨੀ ਭਾਸ਼ਾ ਦੇ ਸੇਪਟੁਜਿੰਟ ਦੇ ਮੂਲ ਪਾਠ ਤੋਂ ਪਤਾ ਸੀ। ‘ਮਸੀਹ‘ ਇੱਕ ਪਦਵੀ ਸੀ (ਅਤੇ ਹੈ), ਇਹ ਇੱਕ ਨਾਮ ਨਹੀਂ ਸੀ, ਜਿਹੜੀ ਇੱਕ ਸ਼ਾਸਕ ਜਾਂ ਰਾਜਾ ਨੂੰ ਦਰਸਾਉਂਦਾ ਹੈ। ਇਸ ਕਰਕੇ ਹੇਰੋਦੇਸ ‘ਘਬਰਾ’ ਗਿਆ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਕਿਸੇ ਹੋਰ ਰਾਜੇ ਦਾ ਆਉਣਾ ਉਸਦੇ ਲਈ ਖਤਰੇ ਦੀ ਸੰਭਾਵਨਾ ਨੂੰ ਪੈਦਾ ਕਰਦਾ ਹੈ। ਅਸੀਂ ਇਸ ਵਿਚਾਰ ਤੋਂ ਇਨਕਾਰ ਕਰ ਸੱਕਦੇ ਹਾਂ ਕਿ ਸ਼ਬਦ ‘ਮਸੀਹ’ ਦੀ ਖੋਜ ਮਸੀਹੀਆਂ ਦੁਆਰਾ ਕੀਤੀ ਗਈ ਸੀ। ਇਹ ਪਦਵੀ ਕਿਸੇ ਵੀ ਮਸੀਹੀ ਵਿਸ਼ਵਾਸੀ ਦੇ ਆਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਪ੍ਰਚਲਿਤ ਸੀ।
ਮਸੀਹ ਦੇ ਅਧਿਕਾਰ ਦਾ ਵਿਰੋਧਾਭਾਸ
ਯਿਸੂ ਦੇ ਅਰੰਭਿਕ ਚੇਲਿਆਂ ਨੂੰ ਯਕੀਨ ਹੋ ਗਿਆ ਸੀ ਕਿ ਮਸੀਹ ਨੇ ਲਈ ਇਬਰਾਨੀ ਵੇਦਾਂ ਵਿਚ ਕੀਤੀ ਹੋਈ ਭਵਿੱਖਬਾਣੀ ਅਨੁਸਾਰ ਯਿਸੂ ਆਉਣ ਵਾਲਾ ਸੀ, ਜਦੋਂ ਕਿ ਦੂਜਿਆ ਨੇ ਇਸ ਮਾਨਤਾ ਦਾ ਵਿਰੋਧ ਕੀਤਾ ਸੀ।
ਕਿਉਂ?
ਇਸ ਦਾ ਉੱਤਰ ਪਿਆਰ ਜਾਂ ਸ਼ਕਤੀ ਦੇ ਉੱਤੇ ਅਧਾਰਿਤ ਸ਼ਾਸਨ ਦੀ ਮੁੱਢ ਤੀਕੁਰ ਚਲਿਆ ਜਾਂਦਾ ਹੈ। ਰਾਜ ਦੇ ਕਾਰਨ ਬ੍ਰਿਟਿਸ਼ ਤਾਜ ਦੇ ਅਧੀਨ ਭਾਰਤ ਉੱਤੇ ਸ਼ਾਸਨ ਕਰਨ ਦਾ ਅਧਿਕਾਰ ਸੀ। ਪਰੰਤੂ ਇਸਨੇ ਭਾਰਤ ਵਿਚ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਕੀਤਾ ਕਿਉਂਕਿ ਰਾਜ ਸਭਨਾਂ ਤੋਂ ਪਹਿਲਾਂ ਸੈਨਿਕ ਸ਼ਕਤੀ ਦੇ ਰੂਪ ਵਿੱਚ ਆਇਆ ਸੀ ਅਤੇ ਆਪਣੀ ਤਾਕਤ ਦੁਆਰਾ ਬਾਹਰੀ ਅਧੀਨਗੀ ਨੂੰ ਲਾਗੂ ਕੀਤਾ ਸੀ। ਜਨਤਾ ਰਾਜ ਨੂੰ ਪਿਆਰ ਨਹੀਂ ਕਰਦੀ ਸੀ ਅਤੇ ਗਾਂਧੀ ਵਰਗੇ ਆਗੂਆਂ ਦੁਆਰਾ, ਅਖੀਰ ਵਿੱਚ ਰਾਜ ਨੂੰ ਖਤਮ ਕਰ ਦਿੱਤਾ ਗਿਆ।
ਮਸੀਹ ਦੇ ਸਰੂਪ ਵਿੱਚ ਯਿਸੂ ਅਧੀਨਗੀ ਦੀ ਮੰਗ ਕਰਨ ਨਹੀਂ ਆਇਆ ਸੀ, ਹਾਲਾਂਕਿ ਉਸਦੇ ਕੋਲ ਅਧਿਕਾਰ ਸੀ। ਉਹ ਪ੍ਰੇਮ ਜਾਂ ਭਗਤੀ ਦੇ ਉੱਤੇ ਅਧਾਰਤ ਇੱਕ ਸਦੀਵੀ ਰਾਜ ਸਥਾਪਤ ਕਰਨ ਲਈ ਆਇਆ ਸੀ, ਅਤੇ ਇਸਨੇ ਮੰਗ ਕੀਤੀ ਕਿ ਜੇ ਇਕ ਪਾਸੇ ਸ਼ਕਤੀ ਅਤੇ ਅਧਿਕਾਰ ਦੇ ਵਿੱਚਕਾਰ ਮਿਲਣ ਵਾਲਾ ਵਿਰੋਧਾਭਾਸ ਹੈ ਤਾਂ ਜੋ ਉਹ ਦੂਜੇ ਪਾਸੇ ਮਿਲਣ ਵਾਲੇ ਪਿਆਰ ਦੇ ਨਾਲ ਮੁਲਾਕਾਤ ਕਰੇ। ਇਬਰਾਨੀ ਰਿਸ਼ੀਆਂ ਨੇ ਇਸ ਮਸੀਹ ਦੇ ਇਸ ਵਿਰੋਧਾਭਾਸ ਦੀ ਪੜਚੋਲ ਕੀਤੀ ਤਾਂ ਜੋਂ ਉਹ ਆਉਣ ਵਾਲੇ ‘ਮਸੀਹ’ ਦੇ ਬਾਰੇ ਸਮਝਣ ਵਿੱਚ ਸਾਡੀ ਮਦਦ ਕਰ ਸੱਕਣ। ਅਸੀਂ ਇਬਰਾਨੀ ਵੇਦਾਂ ਵਿੱਚ ‘ਮਸੀਹ’ ਦੇ ਪਹਿਲਾਂ ਤੋਂ ਮਿਲਣ ਵਾਲੇ ਪ੍ਰਗਟਾਵੇ ਦੇ ਵਿੱਖੇ ਉਨ੍ਹਾਂ ਦੀ ਸਮਝ ਤੋਂ ਗਿਆਨ ਹਾਸਲ ਕਰ ਸੱਕਦੇ ਹਾਂ, ਜਿਹੜਾ ਇਬਰਾਨੀ ਰਾਜਾ ਦਾਊਦ ਤੋਂ 1000 ਈ. ਪੂ. ਦੇ ਨੇੜੇ-ਤੇੜੇ ਵਿਖਾਈ ਦਿੰਦਾ ਹੈ।