ਅਸੀਂ ਕ੍ਰਿਸ਼ਨ ਦੇ ਜਨਮ ਦੁਆਰਾ ਯਿਸੂ ਦੇ ਜਨਮ (ਯਿਸੂ ਸਤਿਸੰਗ) ਦੀ ਜਾਂਚ ਪੜਤਾਲ ਕੀਤੀ। ਮਿੱਥਕ ਕਹਾਣੀ ਦਰਜ਼ ਕਰਦੀ ਹੈ ਕਿ ਕ੍ਰਿਸ਼ਨ ਦਾ ਇੱਕ ਵੱਡਾ ਭਰਾ ਬਲਰਾਮ (ਬਲਰਾਮਾ) ਸੀ। ਨੰਦ ਕ੍ਰਿਸ਼ਨਾ ਦਾ ਪਾਲਣ ਪੋਸ਼ਣ ਕਰਨ ਵਾਲਾ ਧਰਮ-ਪਿਤਾ ਸੀ ਜਿਸਨੇ ਕ੍ਰਿਸ਼ਨ ਦੇ ਵੱਡੇ ਭਰਾ ਬਲਾਰਾਮ ਦਾ ਵੀ ਪਾਲਨ ਪੋਸ਼ਣ ਕੀਤਾ ਸੀ। ਮਹਾ ਕਾਵਿ ਕ੍ਰਿਸ਼ਨ ਅਤੇ ਬਲਰਾਮ ਦੇਵੇਂ ਭਰਾਵਾਂ ਦੀ ਬਚਪਨ ਦੀਆਂ ਕਈ ਕਹਾਣੀਆਂ ਨੂੰ ਦਰਜ਼ ਕਰਦਾ ਹੈ, ਜਿਸ ਵਿੱਚ ਉਹ ਦੋਵੇਂ ਮਿਲਕੇ ਲੜਾਈਆਂ ਵਿੱਚ ਕਈ ਅਸੁਰਾਂ ਨੂੰ ਹਰਾਉਂਦੇ ਹਨ। ਕ੍ਰਿਸ਼ਨ ਅਤੇ ਬਲਰਾਮ ਸਾਂਝੇ ਟੀਚੇ ਦੀ ਪ੍ਰਾਪਤੀ ਲਈ ਬੁਰਿਆਈ ਨੂੰ ਹਰਾਉਣ ਲਈ ਸਹਿਯੋਗੀ ਬਣ ਗਏ ਸਨ।
ਕ੍ਰਿਸ਼ਨ ਅਤੇ ਬਲਾਰਾਮ ਵਾਂਙੁ, ਯਿਸੂ ਅਤੇ ਯੂਹੰਨਾ
ਕ੍ਰਿਸ਼ਨ ਦੀ ਤਰ੍ਹਾਂ ਹੀ, ਯਿਸੂ ਦਾ ਵੀ ਇੱਕ ਨਜ਼ਦੀਕੀ ਰਿਸ਼ਤੇਦਾਰ, ਯੂਹੰਨਾ ਸੀ, ਜਿਸਦੇ ਨਾਲ ਉਸਨੇ ਆਪਣੀ ਸੇਵਕਾਈ ਨੂੰ ਸਾਂਝਿਆ ਕੀਤਾ। ਯਿਸੂ ਅਤੇ ਯੂਹੰਨਾ ਆਪਣੀਆਂ ਮਾਵਾਂ ਦੇ ਕਾਰਨ ਆਪਸ ਵਿੱਚ ਰਿਸ਼ਤੇਦਾਰ ਸਨ, ਅਤੇ ਯੂਹੰਨਾ ਦਾ ਜਨਮ ਯਿਸੂ ਤੋਂ ਠੀਕ 3 ਮਹੀਨੇ ਪਹਿਲਾਂ ਹੋਇਆ ਸੀ। ਇੰਜੀਲਾਂ ਵਿੱਚ ਯਿਸੂ ਦੀ ਸਿੱਖਿਆ ਅਤੇ ਚੰਗਾ ਕਰਨ ਦੀ ਸੇਵਾ ਬਾਰੇ ਬਿਰਤਾਂਤ ਦਰਜ ਕੀਤਾ ਗਿਆ ਹੈ ਪਰ ਪਹਿਲਾਂ ਯੂਹੰਨਾ ਉੱਤੇ ਧਿਆਨ ਕੇਂਦ੍ਰਤ ਕਰਦੇ ਹੋਇਆ। ਅਸੀਂ ਯਿਸੂ ਦੇ ਆਉਣ ਦੇ ਮਕਸਦ ਨੂੰ ਉਦੋਂ ਤੀਕੁਰ ਨਹੀਂ ਸਮਝ ਸੱਕਦੇ ਜਦੋਂ ਤੀਕੁਰ ਅਸੀਂ ਸਭਨਾਂ ਤੋਂ ਪਹਿਲਾਂ ਯੂਹੰਨਾ ਦੀ ਸਿੱਖਿਆ ਨੂੰ ਨਹੀਂ ਸਮਝ ਲੈਂਦੇ ਹਾਂ। ਯੂਹੰਨਾ ਨੇ ਪਛਤਾਵਾ (ਤੋਬਾ) ਅਤੇ ਸ਼ੁੱਧਤਾ (ਆਪਣੇ ਆਪ ਨੂੰ ਮਸਹ ਕਰਨ) ਨੂੰ ਖੁਸ਼ਖਬਰੀ ਦੇ ਅਰੰਭਿਕ ਬਿੰਦੂਆਂ ਵਜੋਂ ਸਿਖਾਉਣ ਦੀ ਕੋਸ਼ਿਸ਼ ਕੀਤੀ।
ਬਪਤਿਸਮਾ ਦੇਣ ਵਾਲਾ ਯੂਹੰਨਾ: ਸਾਨੂੰ ਤਿਆਰ ਕਰਨ ਲਈ ਪਹਿਲਾਂ ਤੋਂ ਆਉਣ ਵਾਲੇ ਸੁਆਮੀ ਬਾਰੇ ਦੱਸਿਆ ਗਿਆ ਸੀ
ਇੰਜੀਲਾਂ ਵਿੱਚ ਅਕਸਰ ‘ਯੂਹੰਨਾ ਨੂੰ ਬਪਤਿਸਮਾ ਦੇਣ’ ਵਾਲਾ ਕਿਹਾ ਜਾਂਦਾ ਹੈ, ਕਿਉਂਕਿ ਉਹ ਸ਼ੁੱਧਤਾ ਉੱਤੇ ਪਛਤਾਓ (ਤੋਬਾ ਕਰਨ) ਨੂੰ ਨਿਸ਼ਾਨੀ ਮੰਨਦੇ ਹੋਇਆਂ ਜੋਰ ਦਿੰਦਾ ਸੀ, ਯੂਹੰਨਾ ਦੇ ਆਉਣ ਦੀ ਭਵਿੱਖਬਾਣੀ ਸੈਂਕੜੇ ਸਾਲਾਂ ਪਹਿਲਾਂ ਪੁਰਾਣੇ ਇਬਰਾਨੀ ਵੇਦਾਂ ਵਿੱਚ ਕੀਤੀ ਗਈ ਸੀ।
3ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬੇਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹ ਰਾਹ ਨੂੰ ਸਿੱਧਾ ਬਣਾਓ।
4ਹਰੇਕ ਦੂਣ ਉੱਚੀ ਕੀਤੀ ਜਾਵੇਗੀ, ਅਤੇ ਹਰੇਕ ਪਹਾੜ ਅਰ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਲਾ ਪੱਧਰਾ ਅਰ ਬਿਖਰੇ ਥਾਂ ਮਦਾਨ ਹੋਣਗੇ।
5ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਭ ਬਸ਼ਰ ਇਕੱਠੇ ਵੇਖਣਗੇ, ਯਹੋਵਾਹ ਦਾ ਮੂੰਹ ਜੋ ਇਹ ਬੋਲਿਆ ਹੈ।।
ਯਸਾਯਾਹ 40:3-5
ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਇੱਕ ਵਿਅਕਤੀ ‘ਬੇਆਬਾਨ ਵਿੱਚ’ ਆਵੇਗਾ ਅਤੇ ਪ੍ਰਭੁ ਪਰਮੇਸ਼ੁਰ ਲਈ ‘ਸ਼ਾਹੀ ਰਾਹ ਤਿਆਰ ਕਰੇਗਾ’। ਉਹ ਰੁਕਾਵਟਾਂ ਨੂੰ ਸੁਲਝਾਵੇਗਾ ਤਾਂ ਜੋ ‘ਯਹੋਵਾਹ ਦਾ ਪਰਤਾਪ’ ਪਰਗਟ ਹੋਵੇ।
ਇਤਿਹਾਸਕ ਸਮਾਂ-ਰੇਖਾ ਵਿੱਚ ਯਸਾਯਾਹ ਅਤੇ ਹੋਰ ਇਬਰਾਨੀ ਰਿਸ਼ੀ (ਭਵਿੱਖਵਕਤਾ)। ਯਿਸੂ ਦੇ ਆਉਣ ਤੋਂ ਪਹਿਲਾਂ ਮਲਾਕੀ ਇਨ੍ਹਾਂ ਵਿੱਚੋਂ ਅਖੀਰਲਾ ਸੀ
ਯਸਾਯਾਹ ਦੁਆਰਾ ਇਬਰਾਨੀ ਵੇਦਾਂ (ਪੁਰਾਣੇ ਨੇਮ) ਦੀ ਅਖੀਰਲੀ ਪੋਥੀ ਲਿਖਣ ਤੋਂ 300 ਸਾਲ ਬਾਅਦ ਮਲਾਕੀ ਭਵਿੱਖਵਕਤਾ ਆਇਆ। ਜੋ ਕੁੱਝ ਯਸਾਯਾਹ ਨੇ ਭਵਿੱਖ ਵਿੱਚ ਰਾਹ ਨੂੰ ਤਿਆਰ ਕਰਨ ਲਈ ਆਉਣ ਵਾਲੇ ਬਾਰੇ ਕਿਹਾ ਸੀ ਉਸਦੇ ਉੱਤੇ ਮਲਾਕੀ ਵਿਸਥਾਰ ਨਾਲ ਗੱਲਬਾਤ ਕਰਦਾ ਹੈ। ਉਸਨੇ ਭਵਿੱਖਬਾਣੀ ਕੀਤੀ ਕਿ:
ਵੇਖੋ, ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੁ ਜਿਹ ਨੂੰ ਤੁਸੀਂ ਭਾਲਦੇ ਹੋ ਅਚਾਣਕ ਆਪਣੀ ਹੈਕਲ ਵਿੱਚ ਆ ਜਾਵੇਗਾ, ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, – ਵੇਖੋ, ਉਹ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ
ਮਲਾਕੀ 3:1
ਮੀਕਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਤਿਆਰ ਕਰਨ ਵਾਲੇ ‘ਦੂਤ’ ਦੇ ਆਉਣ ਤੋਂ ਠੀਕ ਇੱਕਦਮ ਬਾਅਦ, ਪਰਮੇਸ਼ੁਰ ਆਪ ਉਸ ਦੀ ਹੈਕਲ ਅਰਥਾਤ ਮੰਦਿਰ ਵਿੱਚ ਪਰਗਟ ਹੋਵੇਗਾ। ਇਹ ਯੂਹੰਨਾ ਦੇ ਆਉਣ ਤੋਂ ਇੱਕਦਮ ਬਾਅਦ, ਦੇਹਧਾਰੀ ਪਰਮੇਸ਼ੁਰ, ਯਿਸੂ ਨੂੰ ਦਰਸਾਉਂਦਾ ਹੈ।
ਸਵਾਮੀ ਯੂਹੰਨਾ
ਇੰਜੀਲ ਯੂਹੰਨਾ ਬਾਰੇ ਇੰਝ ਲਿਖਦੀ ਹੈ:
ਅਤੇ ਉਹ ਬਾਲਕ ਵਧਦਾ ਅਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ ਉਜਾੜ ਵਿੱਚ ਰਿਹਾ।।
ਲੂਕਾ 1:80
ਜਦੋਂ ਉਹ ਉਜਾੜ ਵਿੱਚ ਰਹਿੰਦਾ ਸੀ:
ਇਸ ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹ ਦੇ ਲੱਕ ਦੇ ਦੁਆਲੇ ਸੀ ਅਤੇ ਉਹ ਦਾ ਭੋਜਨ ਟਿੱਡੀਆਂ ਅਤੇ ਬਣ ਦਾ ਸ਼ਹਿਤ ਸੀ।
ਮੱਤੀ 3:4
ਜਿਸ ਤਰ੍ਹਾਂ ਬਲਾਰਾਮ ਕੋਲ ਬਹੁਤ ਜਿਆਦਾ ਸਰੀਰਕ ਤਾਕਤ ਸੀ, ਉਸੇ ਤਰ੍ਹਾਂ ਯੂਹੰਨਾ ਕੋਲ ਵੀ ਸੀ, ਪਰ ਉਸਦੀ ਵੱਡੀ ਮਾਨਸਿਕ ਅਤੇ ਆਤਮਿਕ ਤਾਕਤ ਉਸਨੂੰ ਬਚਪਨ ਵਿੱਚ ਹੀ ਵਾਨਪ੍ਰਸੱਥ (ਉਜਾੜ ਵਿੱਚ ਰਹਿਣ ਵਾਲੇ ਲੋਕ) ਆਸ਼ਰਮ ਅਰਥਾਤ ਅਵਸਥਾ ਵਿੱਚ ਲੈ ਗਈ। ਉਸ ਦੀ ਮਜ਼ਬੂਤ ਆਤਮਾ ਨੇ ਉਸ ਨੂੰ ਵਾਨਪ੍ਰਸਥੀਆਂ ਵਾਲੇ ਜੀਵਨ ਵਰਗੇ ਪਹਿਰਾਵੇ ਨੂੰ ਪਾਉਣ ਅਤੇ ਖਾਣ-ਪੀਣ ਲਈ ਪ੍ਰੇਰਿਆ, ਹਲਾਂਕਿ ਉਸਨੂੰ ਜੀਵਨ ਤੋਂ ਤਿਆਗ ਲਈ ਨਹੀਂ, ਸਗੋਂ ਇਹ ਉਸ ਨੂੰ ਉਸਦੀ ਸੇਵਕਾਈ ਪੂਰੀ ਕਰਨ ਲਈ ਤਿਆਰ ਕਰਨ ਲਈ ਸੀ। ਉਸਦੇ ਉਜਾੜ ਦੇ ਜੀਵਨ ਨੇ ਉਸ ਨੂੰ ਆਪਣੇ ਬਾਰੇ ਵਿੱਚ ਸਿੱਖਣ ਲਈ ਤਿਆਰ ਕੀਤਾ ਅਤੇ ਉਸਨੂੰ ਸਮਝ ਦਿੱਤੀ ਕਿ ਪਰਤਾਵੇ ਦਾ ਸਾਮ੍ਹਣਾ ਕਿਵੇਂ ਕਰਨਾ ਹੈ। ਉਸਨੇ ਸਪਸ਼ਟ ਤੌਰ ‘ਤੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਇਸ਼ੁਰ ਦਾ ਦੇਹਧਾਰੀ ਨਹੀਂ ਸੀ, ਅਤੇ ਨਾ ਹੀ ਉਹ ਮੰਦਰ ਦਾ ਪੁਜਾਰੀ ਭਾਵ ਇੱਕ ਜਾਜਕ ਸੀ। ਉਸਦੀ ਸਵੈ-ਸਮਝ ਨੇ ਉਸਨੂੰ ਇੱਕ ਮਹਾਨ ਅਧਿਆਪਕ ਵਜੋਂ ਸਾਰਿਆਂ ਲੋਕਾਂ ਵਲੋਂ ਸਵੀਕਾਰ ਕੀਤਾ। ਕਿਉਂਕਿ ਸਵਾਮੀ ਸ਼ਬਦ ਸੰਸਕ੍ਰਿਤ ਭਾਸ਼ਾ (स्वामी) ਤੋਂ ਆਇਆ ਹੈ, ਜਿਸਦਾ ਅਰਥ ਹੈ ‘ਉਹ ਵਿਅਕਤੀ ਜੋ ਜਾਣਦਾ ਹੈ ਜਾਂ ਉਹ ਵਿਅਕਤੀ ਜਿਸਨੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ ਹੈ’, ਸਾਨੂੰ ਸਮਝ ਦਿੰਦਾ ਹੈ ਕਿ ਯੂਹੰਨਾ ਨੂੰ ਸੁਆਮੀ ਮੰਨਣਾ ਸਾਡੇ ਲਈ ਸਹੀ ਹੈ।
ਸਵਾਮੀ ਯੂਹੰਨਾ – ਇਤਿਹਾਸ ਵਿੱਚ ਤਕੜਾਈ ਨਾਲ ਵਿੱਖਦਾ ਹੈ
ਇੰਜੀਲ ਇੰਝ ਬਿਆਨ ਕਰਦੀ ਹੈ ਕਿ:
1ਫੇਰ ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਹ ਦਾ ਭਾਈ ਫਿਲਿੱਪੁਸ ਇਤੂਰਿਯਾ ਅਤੇ ਤ੍ਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ 2ਅੱਨਾਸ ਅਰ ਕਿਯਾਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ।
ਲੂਕਾ 3:1-2
ਇਹ ਯੂਹੰਨਾ ਦੀ ਸੇਵਕਾਈ ਦਾ ਅਰੰਭ ਕਰਦਾ ਹੈ, ਅਤੇ ਇਹ ਉਸਨੂੰ ਬਹੁਤ ਸਾਰੀਆਂ ਪ੍ਰਸਿੱਧ ਇਤਿਹਾਸਕ ਸ਼ਖਸੀਅਤਾਂ ਦੇ ਨਾਲ ਰੱਖ ਦਿੰਦਾ ਹੈ। ਉਸ ਸਮੇਂ ਦੇ ਸ਼ਾਸਕਾਂ ਦੇ ਲਈ ਵਿਸਥਾਰ ਨਾਲ ਦਿੱਤੇ ਹੋਏ ਹਵਾਲੇ ਵੱਲ ਧਿਆਨ ਦਵੋਂ। ਇਹ ਸਾਨੂੰ ਇਤਿਹਾਸਕ ਤੌਰ ਤੇ ਖੁਸ਼ਖਬਰੀ ਦੇ ਬਿਰਤਾਤਾਂ ਦੀ ਸਟੀਕਤਾ ਨਾਲ ਜਾਂਚ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਅਜਿਹਾ ਕਰਨ ਨਾਲ ਸਾਨੂੰ ਇਹ ਪਤਾ ਚੱਲਦਾ ਹੈ ਕਿ ਤਿਬਿਰਿਯੁਸ ਕੈਸਰ, ਪੁੰਤਿਯੁਸ ਪਿਲਾਤੁਸ, ਹੇਰੋਦੇਸ, ਫਿਲਿੱਪੁਸ, ਤ੍ਰਖੋਨੀਤਿਸ, ਲੁਸਾਨਿਯੁਸ, ਅੱਨਾਸ ਅਤੇ ਕਿਯਾਫਾ ਅਜਿਹੇ ਉਹ ਲੋਕ ਸਨ ਜਿਨ੍ਹਾਂ ਦੀ ਪਛਾਣ ਧਰਮ-ਨਿਰਪੱਖ ਰੋਮ ਅਤੇ ਯਹੂਦੀ ਇਤਿਹਾਸਕਾਰਾਂ ਦੁਆਰਾ ਕੀਤੀ ਗਈ ਸੀ। ਵੱਖੋ-ਵੱਖਰੇ ਸ਼ਾਸਕਾਂ ਨੂੰ ਦਿੱਤੀਆਂ ਗਈਆਂ ਵੱਖਰੀਆਂ ਪਦਵੀਆਂ (ਜਿਵੇਂ ਪੁੰਤਿਯੁਸ ਪਿਲਾਤੁਸ ਤੋਂ ‘ਹਾਕਮ’, ਹੇਰੋਦੇਸ ਤੋਂ ‘ਰਾਜਾ’, ਆਦਿ) ਇਤਿਹਾਸਕ ਤੌਰ ‘ਤੇ ਸਹੀ ਅਤੇ ਸਟੀਕ ਪ੍ਰਮਾਣਿਤ ਹੋਏ ਹਨ। ਇਸ ਤਰ੍ਹਾਂ ਅਸੀਂ ਮੁਲਾਂਕਣ ਕਰ ਸੱਕਦੇ ਹਾਂ ਕਿ ਇਹ ਬਿਰਤਾਂਤ ਭਰੋਸੇਯੋਗ ਲਿਖਤਾਂ ਹਨ।
ਤਿਬਿਰਿਯੁਸ ਕੈਸਰ ਨੇ 14 ਈ. ਸ. ਵਿੱਚ ਰੋਮ ਦਾ ਰਾਜਗੱਦੀ ਸੰਭਾਲੀ ਸੀ। ਉਸ ਦੇ ਰਾਜ ਦੇ 15 ਵੇਂ ਸਾਲ ਦਾ ਅਰਥ ਹੈ ਕਿ ਯੂਹੰਨਾ ਨੇ 29 ਈ. ਸ. ਵਿੱਚ ਆਪਣੀ ਸੇਵਕਾਈ ਨੂੰ ਅਰੰਭ ਕੀਤਾ।
ਸਵਾਮੀ ਯੂਹੰਨਾ ਦਾ ਸੰਦੇਸ਼ – ਤੋਬਾ ਅਤੇ ਇਰਰਾਰ
ਯੂਹੰਨਾ ਦਾ ਸੰਦੇਸ਼ ਕੀ ਸੀ? ਉਸ ਦੇ ਜੀਵਨ ਜੀਉਣ ਦੇ ਤਰੀਕੇ ਵਾਂਙੁ, ਉਸ ਦਾ ਸੰਦੇਸ਼ ਸਧਾਰਣ ਪਰ ਸ਼ਕਤੀਸ਼ਾਲੀ ਸੀ। ਇੰਜੀਲ ਕਹਿੰਦੀ ਹੈ ਕਿ:
1ਉਨ੍ਹੀਂ ਦਿਨੀਂ ਯੂਹੰਨਾ ਬਪਤਿਮਸਾ ਦੇਣ ਵਾਲਾ ਆਣ ਕੇ ਯਹੂਦਿਯਾ ਦੇ ਉਜਾੜ ਵਿੱਚ ਪਰਚਾਰ ਕਰਦੇ ਹੋਏ ਕਹਿਣ ਲੱਗਾ 2ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।
ਮੱਤੀ 3:1-2
ਉਸਦਾ ਸੰਦੇਸ਼ ਸਭਨਾਂ ਤੋਂ ਪਹਿਲਾਂ ਇਸ ਤੱਥ ਦੀ ਮੁਨਾਦੀ ਸੀ ਕਿ – ਸੁਰਗ ਦਾ ਰਾਜ ‘ਨੇੜੇ’ ਆ ਗਿਆ ਸੀ। ਪਰ ਲੋਕ ਉਦੋਂ ਤੀਕੁਰ ਇਸ ਰਾਜ ਲਈ ਤਿਆਰ ਨਹੀਂ ਹੋ ਸੱਕਦੇ ਹਨ ਜਦੋਂ ਤੀਕੁਰ ਉਹ ‘ਤੋਬਾ ਨਹੀਂ ਕਰਦੇ’ ਹਨ। ਦਰਅਸਲ, ਜੇ ਉਹ ‘ਤੋਬਾ’ ਨਹੀਂ ਕਰਦੇ ਹਨ, ਤਾਂ ਉਹ ਇਸ ਰਾਜ ਨੂੰ ਗੁਆ ਦੇਣਗੇ। ਤੋਬਾ ਕਰਨ ਦਾ ਅਰਥ “ਆਪਣਾ ਮਨ ਬਦਲਣਾ; ਦੁਬਾਰਾ ਸੋਚਣਾ; ਵੱਖਰੀ ਸੋਚ ਦਾ ਹੋਣਾ ਆਦਿਕ।” ਇੱਕ ਅਰਥ ਵਿੱਚ, ਇਹ ਪਛਤਾਵੇ ਵਰਗਾ ਹੀ ਹੈ। ਪਰ ਉਸ ਸਮੇਂ ਲੋਕਾਂ ਨੂੰ ਕਿਸਦੇ ਬਾਰੇ ਵੱਖਰੇ ਢੰਗ ਨਾਲ ਸੋਚਣਾ ਚਾਹੀਦਾ ਸੀ। ਅਸੀਂ ਇਸਨੂੰ ਯੂਹੰਨਾ ਦੇ ਸੰਦੇਸ਼ ਦੇ ਲਈ ਦਿੱਤੇ ਗਏ ਜੁਵਾਬਾਂ ਵਿੱਚ ਵੇਖ ਸੱਕਦੇ ਹਾਂ। ਲੋਕਾਂ ਨੇ ਉਸਦੇ ਸੰਦੇਸ਼ ਦਾ ਉੱਤਰ ਇਸ ਤਰ੍ਹਾਂ ਦਿੱਤਾ:
ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ।
ਮੱਤੀ 3:6
ਸਾਡਾ ਕੁਦਰਤੀ ਰੁਝਾਨ ਆਪਣੇ ਪਾਪਾਂ ਨੂੰ ਲੁਕਾਉਣਾ ਅਤੇ ਇੰਝ ਵਿਖਾਉਣਾ ਹੈ ਕਿ ਜਿਵੇਂ ਅਸੀਂ ਕੁੱਝ ਗਲਤ ਨਹੀਂ ਕੀਤਾ ਹੈ। ਸਾਡੇ ਲਈ ਆਪਣੇ ਪਾਪਾਂ ਦਾ ਇੱਕਰਾਰ ਕਰਨਾ ਅਤੇ ਤੋਬਾ ਅਰਥਾਤ ਪਛਤਾਵਾ ਕਰਨਾ ਲਗਭਗ ਅਸੰਭਵ ਜਿਹਾ ਜਾਪਦਾ ਹੈ, ਕਿਉਂਕਿ ਇਹ ਸਾਡੇ ਦੋਸ਼ ਅਤੇ ਸ਼ਰਮ ਦੀ ਭਾਵਨਾ ਨੂੰ ਜ਼ਾਹਰ ਕਰਦਾ ਹੈ। ਯੂਹੰਨਾ ਨੇ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਦੇ ਰਾਜ ਲਈ ਤਿਆਰ ਕਰਨ ਲਈ ਤੋਬਾ ਕਰਨ (ਪਛਤਾਉਣ) ਦੀ ਲੋੜ ਸੀ।
ਇਸ ਪਛਤਾਵੇ ਦੇ ਨਿਸ਼ਾਨ ਵਜੋਂ, ਲੋਕਾਂ ਨੂੰ ਯੂਹੰਨਾ ਵੱਲੋਂ ਨਦੀ ਵਿੱਚ ‘ਬਪਤਿਸਮਾ‘ ਦਿੱਤਾ ਜਾਣਾ ਸੀ। ਬਪਤਿਸਮੇ ਨੂੰ ਰਸਮੀ ਇਸ਼ਨਾਨ ਜਾਂ ਪਾਣੀ ਨਾਲ ਸ਼ੁੱਧ ਕੀਤਾ ਜਾਣਾ ਸੀ। ਇਸ ਤੋਂ ਬਾਅਦ, ਲੋਕਾਂ ਨੇ ਧਾਰਮਿਕ ਤੌਰ ਤੇ ਸ਼ੁੱਧ ਰਹਿਣ ਲਈ ਪਿਆਲੇ ਅਤੇ ਭਾਂਡਿਆਂ ਨੂੰ ‘ਬਪਤਿਸਮਾ’ ਦੇਣਾ ਸ਼ੁਰੂ ਕਰ ਦਿੱਤਾ। ਅਸੀਂ ਪੁਜਾਰੀਆਂ ਦੁਆਰਾ ਪੂਜਾ-ਪਾਠ ਅਤੇ ਤਿਉਹਾਰਾਂ ਦੀ ਤਿਆਰੀ ਵਿੱਚ ਮੂਰਤੀਆਂ ਨੂੰ ਪਾਣੀ ਦੁਆਰਾ ਜਲ-ਅਭਿਸ਼ੇਕ (ਜਲ-ਇਸ਼ਨਾਨ) ਨਾਲ ਪਵਿੱਤਰ ਕਰਕੇ ਸੁੱਧ ਕਰਨ ਦੇ ਵਿੱਖੇ ਜਾਣੂ ਹਾਂ। ਮਨੁੱਖ ‘ਪਰਮੇਸ਼ੁਰ ਦੇ ਸਰੂਪ ਉੱਤੇ ਰਚੇ ਹੋਏ ਹਨ ਅਤੇ ਇਸ ਲਈ ਨਦੀ ਵਿੱਚ ਯੂਹੰਨਾ ਦਾ ਇਸ਼ਨਾਨ ਇੱਕ ਮਸਹ ਅਰਥਾਤ ਅਭਿਸ਼ੇਕ ਵਾਂਙੁ ਸੀ, ਜਿਹੜਾ ਨਿਸ਼ਾਨ ਵਜੋਂ ਸੁਰਗ ਦੇ ਰਾਜ ਲਈ ਪਰਮੇਸ਼ੁਰ ਦੇ ਲਈ ਤੋਬਾ ਕੀਤੇ-ਹੋਏ-ਸਰੂਪ ਨੂੰ ਤਿਆਰ ਕਰਦਾ ਹੈ। ਅੱਜੋਕੇ ਸਮੇਂ ਵਿੱਚ ਬਪਤਿਸਮੇ ਨੂੰ ਆਮ ਤੌਰ ਤੇ ਇੱਕ ਮਸੀਹੀ ਰੀਤੀ ਰਿਵਾਜ ਮੰਨਿਆ ਜਾਂਦਾ ਹੈ, ਪਰੰਤੂ ਇੱਥੇ ਇਸ ਦੀ ਵਰਤੋਂ ਇੱਕ ਵੱਡੇ ਸੁਭਾਓ ਵਾਲੀ ਹੈ ਜਿਹੜੀ ਪਰਮੇਸ਼ੁਰ ਦੇ ਰਾਜ ਦੀ ਤਿਆਰੀ ਵਿੱਚ ਸ਼ੁੱਧਤਾ ਨੂੰ ਦਰਸਾਉਂਦੀ ਹੈ।
ਪਛਤਾਵਾ ਦਾ ਫਲ
ਬਹੁਤ ਸਾਰੇ ਲੋਕ ਯੂਹੰਨਾ ਦੇ ਕੋਲ ਬਪਤਿਸਮਾ ਲੈਣ ਲਈ ਆਏ ਸਨ, ਪਰ ਸਾਰਿਆਂ ਨੇ ਇਮਾਨਦਾਰੀ ਨਾਲ ਆਪਣੇ ਪਾਪਾਂ ਦਾ ਇੱਕਰਾਰ ਨਹੀਂ ਕੀਤਾ। ਇੰਜੀਲ ਕਹਿੰਦੀ ਹੈ:
7ਪਰ ਜਾਂ ਉਹ ਨੇ ਵੇਖਿਆ ਜੋ ਫ਼ਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਕਿ ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ? 8ਸੋ ਤੁਸੀਂ ਤੋਬਾ ਜੋਗਾ ਫਲ ਦਿਓ 9ਅਤੇ ਆਪਣੇ ਮਨ ਵਿੱਚ ਇਸ ਗੱਲ ਦੇ ਕਹਿਣ ਦੀ ਸੋਚ ਨਾ ਕਰੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇੰਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸੱਕਦਾ ਹੈ 10ਅਤੇ ਬਿਰਛਾਂ ਦੀ ਜੜ੍ਹ ਉੱਤੇ ਹੁਣ ਕੁਹਾੜਾ ਰੱਖਿਆ ਹੋਇਆ ਹੈ ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
ਮੱਤੀ 3:7-10
ਫ਼ਰੀਸੀ ਅਤੇ ਸਦੂਕੀ ਮੂਸਾ ਦੀ ਬਿਵਸਥਾ ਨੂੰ ਸਿਖਾਉਣ ਵਾਲੇ ਲੋਕ ਸਨ, ਜਿਨ੍ਹਾਂ ਨੇ ਬਿਵਸਥਾ ਦੇ ਸਾਰੇ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਖਤ ਮਿਹਨਤ ਕੀਤੀ ਸੀ। ਹਰ ਇੱਕ ਨੇ ਇਹੋ ਸੋਚਿਆ ਕਿ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਦੀ ਧਾਰਮਿਕ ਸਿੱਖਿਆ ਅਤੇ ਯੋਗਤਾ ਦੇ ਕਾਰਨ ਪਰਮੇਸ਼ੁਰ ਦੁਆਰਾ ਸਵੀਕਾਰਿਆ ਗਿਆ ਸੀ। ਪਰ ਯੂਹੰਨਾ ਨੇ ਉਨ੍ਹਾਂ ਨੂੰ ‘ਸੱਪਾਂ ਦੇ ਬੱਚਿਓ’ ਕਿਹਾ ਅਤੇ ਉਨ੍ਹਾਂ ਨੂੰ ਆਉਣ ਵਾਲੇ ਨਿਆਂ ਦੇ ਵਿੱਖੇ ਚੇਤਾਵਨੀ ਦਿੱਤੀ।
ਕਿਉਂ?
‘ਤੋਬਾ ਜੋਗਾ ਫਲ ਦਿਓ’ ਸੁਝਾਓ ਦਿੰਦਾ ਹੈ ਕਿ ਉਨ੍ਹਾਂ ਨੇ ਅਸਲ ਵਿੱਚ ਤੋਬਾ ਨਹੀਂ ਕੀਤੀ ਸੀ। ਉਨ੍ਹਾਂ ਨੇ ਆਪਣੇ ਪਾਪ ਦਾ ਇੱਕਰਾਰ ਨਹੀਂ ਕੀਤਾ, ਸਗੋਂ ਇਸ ਦੀ ਬਜਾਏ ਉਹ ਆਪਣੇ ਧਾਰਮਿਕ ਵਿਖਾਵੇ ਦੀ ਵਰਤੋਂ ਆਪਣੇ ਪਾਪਾਂ ਨੂੰ ਲੁਕਾਉਣ ਲਈ ਕਰ ਰਹੇ ਸਨ। ਹਾਲਾਂਕਿ ਉਹਨਾਂ ਦੀ ਧਾਰਮਿਕ ਵਿਰਾਸਤ ਮਹਾਨ ਸੀ, ਪਰ ਇਸ ਨੇ ਉਨ੍ਹਾਂ ਨੂੰ ਤੋਬਾ ਕਰਨ ਦੀ ਥਾਂਈਂ ਘੁਮੰਡ ਦਾ ਅਹਿਸਾਸ ਦਿੱਤਾ।
ਪਛਤਾਵੇ ਦਾ ਫਲ
ਇੱਕਰਾਰ ਅਤੇ ਪਛਤਾਵੇ ਦੇ ਨਾਲ ਹੀ ਜੀਵਨ ਨੂੰ ਇੱਕ ਵੱਖਰੇ ਤਰੀਕੇ ਨਾਲ ਬਤੀਤ ਕਰਨ ਦੀ ਆਸ ਕੀਤੀ ਜਾਂਦੀ ਹੈ। ਲੋਕਾਂ ਨੇ ਯੂਹੰਨਾ ਨਾਲ ਆਪਣੀ ਚਰਚਾ ਵਿੱਚ ਪੁੱਛਿਆ ਕਿ ਉਨ੍ਹਾਂ ਨੂੰ ਆਪਣਾ ਪਛਤਾਵਾ ਕਿਵੇਂ ਵਿਖਾਉਣਾ ਚਾਹੀਦਾ ਹੈ:
10ਤਦ ਲੋਕਾਂ ਨੇ ਉਸ ਤੋਂ ਪੁੱਛਿਆ ਫਿਰ ਅਸੀਂ ਕੀ ਕਰੀਏ 11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਦੇ ਕੋਲ ਦੋ ਕੁੜਤੇ ਹੋਣ ਉਹ ਉਸ ਨੂੰ ਵੰਡ ਦੇਵੇ ਜਿਹਦੇ ਕੋਲ ਨਹੀਂ ਹੈ ਅਤੇ ਜਿਹਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰਾਂ ਕਰੇ 12ਤਦ ਮਸੂਲੀਏ ਵੀ ਬਪਤਿਸਮਾ ਲੈਣ ਨੂੰ ਆਏ ਅਤੇ ਉਹ ਨੂੰ ਕਿਹਾ, ਗੁਰੂ ਜੀ ਅਸੀ ਕੀ ਕਰੀਏ? 13ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲ ਵਧੀਕ ਨਾ ਲਓ 14ਅਰ ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਅਸੀ ਭੀ ਕੀ ਕਰਿਏ? ਉਸ ਨੇ ਉਨ੍ਹਾਂ ਨੂੰ ਆਖਿਆ, ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਊਜ ਲਾ ਕੇ ਕੁਝ ਲਓ ਅਤੇ ਆਪਣੀ ਤਲਬ ਉੱਤੇ ਰਾਜ਼ੀ ਰਹੋ ।।
ਲੂਕਾ 3:10-14
ਕੀ ਯੂਹੰਨਾ ਮਸੀਹ ਸੀ?
ਮਜ਼ਬੂਤੀ ਦੇ ਨਾਲ ਕਹੇ ਗਏ ਉਸਦੇ ਸੰਦੇਸ਼ ਦੀ ਤਾਕਤ ਦੇ ਕਾਰਨ, ਬਹੁਤ ਸਾਰੇ ਲੋਕ ਹੈਰਾਨ ਹੋ ਗਏ ਸਨ ਕਿ ਕਿੱਤੇ ਯੂਹੰਨਾ ਮਸੀਹ ਤਾਂ ਨਹੀਂ ਸੀ, ਜਿਸਦਾ ਪ੍ਰਾਚੀਨ ਸਮੇਂ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਉਹ ਪਰਮੇਸ਼ੁਰ ਦਾ ਦੇਹਧਾਰੀ ਹੋਣ ਵਜੋਂ ਆਵੇਗਾ। ਇੰਜੀਲ ਇਸ ਚਰਚਾ ਨੂੰ ਇਸ ਤਰ੍ਹਾਂ ਦਰਜ਼ ਕਰਦੀ ਹੈ:
15ਜਾਂ ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ? 16ਤਾਂ ਯੂਹੰਨਾ ਨੇ ਸਭਨਾਂ ਨੂੰ ਅੱਗੋ ਆਖਿਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਇੱਕ ਮੈਥੋਂ ਬਲਵੰਤ ਆਉਂਦਾ ਹੈ ਜਿਹਦੀ ਜੁੱਤੀ ਦਾ ਤਸਮਾ ਮੈਂ ਖੋਲਣ ਦੇ ਜੋਗ ਨਹੀਂ, ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ 17ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮਾ ਕਰੇ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਜਿਹੜੀ ਬੁੱਝਣ ਵਾਲੀ ਨਹੀਂ ਫੂਕ ਦੇਊਗਾ 18ਫਿਰ ਉਹ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਰਿਹਾ।
ਲੂਕਾ 3:15-18
ਯੂਹੰਨਾ ਨੇ ਉਨ੍ਹਾਂ ਨੂੰ ਦੱਸਿਆ ਕਿ ਮਸੀਹਾ (ਮਸੀਹ) ਛੇਤੀ ਆਉਣ ਵਾਲਾ ਹੈ, ਜਿਸਦਾ ਅਰਥ ਯਿਸੂ ਹੈ।
ਸਵਾਮੀ ਯੂਹੰਨਾ ਦੀ ਸੇਵਾ ਅਤੇ ਅਸੀਂ
ਯੂਹੰਨਾ ਨੇ ਯਿਸੂ ਦੇ ਨਾਲ ਮਿਲਕੇ, ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਲਈ ਤਿਆਰ ਕੀਤਾ, ਜਿਵੇਂ ਬਿਲਾਰਾਮ ਨੇ ਕ੍ਰਿਸ਼ਨ ਦੇ ਨਾਲ ਬੁਰਿਆਈ ਵਿਰੁੱਧ ਕੰਮ ਵਿੱਚ ਸਹਿਯੋਗ ਦਿੱਤਾ ਸੀ। ਯੂਹੰਨਾ ਨੇ ਉਨ੍ਹਾਂ ਨੂੰ ਹੋਰ ਵੇਧੇਰੇ ਨਿਯਮਾਂ ਨੂੰ ਦੇਣ ਦੇ ਨਾਲ ਤਿਆਰ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਵਿਖਾਇਆ ਕਿ ਨਦੀ ਵਿੱਚ ਇਸ਼ਨਾਨ (ਆਪਣੇ ਆਪ ਨੂੰ-ਮਸਾਹ ਕਰਨਾ) ਕਰਨ ਨਾਲ ਉਨ੍ਹਾਂ ਦੀ ਅੰਦਰੂਨੀ ਤੋਬਾ (ਪਛਤਾਵਾ) ਹੁਣ ਉਨ੍ਹਾਂ ਨੂੰ ਸੁਰਗ ਰਾਜ ਲਈ ਤਿਆਰ ਕਰਦੀ ਹੈ।
ਸਖ਼ਤ ਤਪੱਸਿਆ ਦੇ ਨਿਯਮਾਂ ਨੂੰ ਅਪਣਾਉਣ ਨਾਲੋਂ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਬਹੁਤ ਜ਼ਿਆਦਾ ਕਠਿਨ ਹੈ, ਕਿਉਂਕਿ ਇਹ ਸਾਡੀ ਸ਼ਰਮਿੰਦਗੀ ਅਤੇ ਦੋਸ਼ ਨੂੰ ਪਰਗਟ ਕਰਦੀ ਹੈ। ਇਸ ਕਰਕੇ ਧਾਰਮਿਕ ਆਗੂ ਆਪਣੇ ਆਪ ਵਿੱਚ ਤੋਬਾ ਨਹੀਂ ਲਿਆ ਸੱਕਦੇ ਸਨ। ਇਸ ਦੀ ਬਜਾਏ, ਉਨ੍ਹਾਂ ਨੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਧਰਮ ਦੀ ਵਰਤੋਂ ਕੀਤੀ ਸੀ। ਜਦੋਂ ਯਿਸੂ ਉਨ੍ਹਾਂ ਦੇ ਵਿੱਚਕਾਰ ਆਇਆ, ਤਾਂ ਉਹ ਪਰਮੇਸ਼ੁਰ ਦੇ ਰਾਜ ਨੂੰ ਸਮਝਣ ਲਈ ਤਿਆਰ ਨਹੀਂ ਸਨ। ਯੂਹੰਨਾ ਦੀ ਚੇਤਾਵਨੀ ਅੱਜ ਵੀ ਉਨੀ ਹੀ ਢੁੱਕਵੀਂ ਹੈ। ਉਹ ਮੰਗ ਕਰਦਾ ਹੈ ਕਿ ਅਸੀਂ ਆਪਣੇ ਪਾਪ ਤੋਂ ਤੋਬਾ ਕਰੀਏ। ਕੀ ਅਸੀਂ ਕਰਾਂਗੇ?
ਅਸੀਂ ਸ਼ਤਾਨ ਦੁਆਰਾ ਪਰਤਾਏ ਜਾਣ ਦੇ ਨਾਲ ਯਿਸੂ ਨਾਮ ਦੇ ਇਸ ਵਿਅਕਤੀ ਦੀ ਹੋਰ ਵੇਧੇਰੇ ਜਾਣਕਾਰੀ ਅਗੇ ਹਾਸਲ ਕਰਾਂਗੇ।