ਵੱਖ ਵੱਖ ਲੇਖਾਂ ਵਿੱਚ ਦੱਖ਼ਸ਼ ਯੱਗ ਦੀ ਕਥਾ ਨੂੰ ਦੱਸਿਆ ਗਿਆ ਹੈ, ਪਰ ਇਸਦਾ ਸਾਰ ਇਹ ਹੈ ਕਿ ਸ਼ਿਵ ਆਦਿ ਪਾਰਾਸ਼ਕਤੀ ਨੇ ਆਦ ਸ਼ਕਤੀ ਦੇ ਅਵਤਾਰ ਦੱਖ਼ਸ਼ਯਾਨ/ਸਤੀ ਨਾਲ ਵਿਆਹ ਕੀਤਾ ਸੀ ਜਿਸ ਨੂੰ ਸ਼ਕਤੀ ਦੇ ਭਗਤ ਮੂਲ ਊਰਜਾ ਮੰਨਦੇ ਹਨ। (ਆਦਿ ਪਾਰਾ ਸ਼ਕਤੀ ਨੂੰ ਪਰਮ ਸ਼ਕਤੀ, ਆਦਿ ਸ਼ਕਤੀ, ਮਹਾਸ਼ਕਤੀ, ਮਹਾਦੇਵੀ, ਮਹਾਗੌਰੀ, ਮਹਾਕਾਲੀ ਜਾਂ ਸਤਿਆਮ ਸ਼ਕਤੀ ਵੀ ਕਿਹਾ ਜਾਂਦਾ ਹੈ)।
ਸ਼ਿਵ ਵੱਲੋਂ ਵਧੇਰੇ ਤਪੱਸਿਆ ਕਰਨ ਦੇ ਕਾਰਨ, ਦੱਖ਼ਸ਼ਯਾਨੀ ਦੇ ਪਿਤਾ, ਦੱਖ਼ਸ਼ ਨੇ ਸ਼ਿਵ ਨਾਲ ਉਸਦੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਜਦੋਂ ਦੱਖ਼ਸ਼ ਇੱਕ ਯੱਗ ਦੀ ਰਸਮ ਪੂਰੀ ਕਰ ਰਿਹਾ ਸੀ ਤਾਂ ਉਸਨੇ ਆਪਣੀ ਧੀ ਸਤੀ ਅਤੇ ਉਸਦੇ ਪਤਿ ਸ਼ਿਵ ਨੂੰ ਛੱਡ ਕੇ ਸਾਰੇ ਪਰਿਵਾਰ ਨੂੰ ਸੱਦਿਆ। ਪਰ ਯੱਗ ਦੀ ਰਸਮ ਸੁਣਨ ਤੋਂ ਬਾਅਦ, ਸਤੀ ਸੱਦਾ ਮਿਲਣ ਤੋਂ ਬਗੈਰ ਉੱਥੇ ਚਲੀ ਗਈ। ਜਿਸ ਕਾਰਨ ਉਸਦੇ ਪਿਤਾ ਨੂੰ ਗੁੱਸਾ ਆਇਆ ਕਿ ਉਸਨੇ ਯੱਗ ਵਿੱਚ ਹਿੱਸਾ ਕਿਉਂ ਲਿਆ ਸੀ ਅਤੇ ਉਹ ਉਸਦੇ ਉੱਤੇ ਉੱਥੋਂ ਚਲੇ ਜਾਣ ਲਈ ਚਿਲਾਉਂਦਾ ਹੈ। ਸਿੱਟੇ ਵਜੋਂ ਸਤੀ ਨੂੰ ਗੁੱਸਾ ਆਇਆ ਅਤੇ ਉਹ ਆਪਣੇ ਆਦਿ ਪਾਰਾਸ਼ਕਤੀ ਸਰੂਪ ਵਿੱਚ ਵਾਪਸ ਪਰਤ ਗਈ ਅਤੇ ਉਸਨੇ ਆਪਣੇ ਸਤੀ ਸਰੂਪ ਸਰੀਰ ਨੂੰ ਯੱਗ ਦੀ ਅੱਗ ਵਿੱਚ ਦੇ ਦਿੱਤਾ, ਸਿੱਟੇ ਵਜੋਂ ਉਹ ਅੱਗ ਦੀਆਂ ਲਪਟਾਂ ਵਿੱਚ ਸੜ ਗਈ।
ਦੱਖ਼ਸ਼ ਯੱਗ ਤੋਂ ਹੋਣ ਵਾਲੇ ‘ਨੁਕਸਾਨ‘ ਨੂੰ ਵੇਖਣਾ
ਸਤੀ ਵੱਲੋਂ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਣ ਨਾਲ ਸ਼ਿਵ ਉਦਾਸੀ ਨਾਲ ਭਰ ਗਿਆ। ਉਸਨੇ ਆਪਣੀ ਪਿਆਰੀ ਸਤੀ ਨੂੰ ਗੁਆ ਦਿੱਤਾ ਸੀ। ਨਤੀਜੇ ਵਜੋਂ, ਸ਼ਿਵ ਨੇ ਇੱਕ ਭਿਆਨਕ “ਤਾੰਡਵ” ਕੀਤਾ, ਜਾਂ ਉਹ ਵਿਨਾਸ਼ ਲਈ ਨੱਚਣ ਲੱਗਾ, ਅਤੇ ਜਿੰਨ੍ਹਾਂ ਜ਼ਿਆਦਾ ਸ਼ਿਵ ਨੱਚਦਾ ਸੀ, ਉਨ੍ਹਾਂ ਹੀ ਜ਼ਿਆਦਾ ਤਬਾਹੀ ਹੁੰਦੀ ਸੀ। ਉਸ ਦੇ ਤਾੰਡਵ ਦੇ ਕਾਰਣ ਆਉਣ ਵਾਲੇ ਦਿਨਾਂ ਵਿੱਚ ਵਿਆਪਕ ਤਬਾਹੀ ਅਤੇ ਮੌਤਾਂ ਹੋਈਆਂ। ਸੋਗ ਅਤੇ ਗੁੱਸੇ ਵਿੱਚ, ਸ਼ਿਵ ਨੇ ਸਤੀ ਦੇ ਸਰੀਰ ਨੂੰ ਆਪਣੇ ਉੱਤੇ ਚੁੱਕ ਲਿਆ ਅਤੇ ਉਸਨੂੰ ਲੈ ਕੇ ਸਾਰੇ ਬ੍ਰਹਿਮੰਡ ਵਿੱਚ ਘੁੰਮਿਆ। ਵਿਸ਼ਨੂੰ ਨੇ ਸਤੀ ਦੇ ਸਰੀਰ ਨੂੰ 51 ਅੰਗਾਂ ਵਿੱਚ ਕੱਟ ਦਿੱਤਾ ਸੀ ਜਿਹੜੇ ਧਰਤੀ ਉੱਤੇ ਡਿੱਗ ਗਏ ਜਿਸ ਦੇ ਸਿੱਟੇ ਵਜੋਂ ਸ਼ਕਤੀ ਪੀਠਾਂ ਦੇ ਰੂਪ ਵਿੱਚ ਪਵਿੱਤਰ ਅਸਥਾਨਾਂ ਦਾ ਵਾਧਾ ਹੋਇਆ। ਇਹ 51 ਪਵਿੱਤਰ ਅਸਥਾਨ ਅੱਜ ਸਾਨੂੰ ਸ਼ਕਤੀ ਦੇ ਕਈ ਮੰਦਰਾਂ ਦੇ ਰੂਪ ਮਿਲਦੇ ਹੋਏ, ਸ਼ਿਵ ਦੁਆਰਾ ਸਤੀ ਨੂੰ ਗੁਆਉਣ ਨਾਲ ਹੋਏ ਨੁਕਸਾਨ ਦਾ ਅਨੁਭਵ ਕਰਾਉਂਦੇ ਹਨ।
ਦੱਖ਼ਸ਼ ਯੱਗ ਵਿੱਚ, ਅਸੀਂ ਇਸੇ ਨੁਕਸਾਨ ਨੂੰ ਵੇਖਦੇ ਹਾਂ ਅਤੇ ਇਸ ਗੱਲ ਦੀ ਪ੍ਰਸੰਸਾ ਕਰਦੇ ਹਾਂ ਕਿ ਦੇਵਤੇ ਅਤੇ ਦੇਵੀਆਂ ਵੀ ਇੱਕ ਦੂਜੇ ਨੂੰ ਮਾਰਦੇ ਹਨ। ਪਰ ਅਸੀਂ ਸਾਰੇ ਆਪਣੇ ਅਜ਼ੀਜ਼ਾਂ ਨੂੰ ਮੌਤ ਦੇ ਹੱਥੋਂ ਗੁਆ ਕੇ ਨੁਕਸਾਨ ਸਹਿਣ ਕਰਦੇ ਹਾਂ। ਜਦੋਂ ਤੁਸੀਂ ਆਪਣੇ ਪ੍ਰੇਮ ਕਰਨ ਵਾਲੇ ਕਿਸੇ ਨੂੰ ਗੂਆ ਦਿੰਦੇ ਹੋ ਤੋਂ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਨਿਰਾਸ਼ਾ ਵਿੱਚ ਭਰਦੇ ਹੋਇਆਂ ਆਸ ਨੂੰ ਛੱਡ ਦਿੰਦੇ ਹੋ? ਜਾਂ ਕੀ ਤੁਸੀਂ ਗੁੱਸੇ ਵਿੱਚ ਭਰ ਜਾਂਦੇ ਹੋ? ਜਾਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਹੋ?
ਪਰਮੇਸ਼ੁਰ ਬਾਰੇ ਕੀ ਕਿਹਾ ਜਾਵੇ? ਕੀ ਪਰਮੇਸ਼ੁਰ ਉਦੋਂ ਧਿਆਨ ਦਿੰਦਾ ਹੈ ਜਦੋਂ ਸਾਡੇ ਵਿੱਚੋਂ ਕੋਈ ਉਸ ਦੇ ਰਾਜ ਵਿੱਚ ਦਾਖਲ ਹੋਣ ਤੋਂ ਅਸਫਲ ਹੋ ਜਾਂਦਾ ਹੈ?
ਯਿਸੂ ‘ਨੁਕਸਾਨ‘ ਦੇ ਨਜ਼ਰੀਏ ਤੋਂ ਸਿੱਖਿਆ ਦਿੰਦੇ ਹਨ
ਯਿਸੂ ਨੇ ਬਹੁਤ ਸਾਰੀਆਂ ਦ੍ਰਿਸ਼ਟਾਂਤ ਸਾਨੂੰ ਇਹ ਵਿਖਾਉਣ ਲਈ ਦਿੱਤੇ ਕਿ ਪਰਮੇਸ਼ੁਰ ਕਿਵੇਂ ਮਹਿਸੂਸ ਕਰਦਾ ਹੈ ਅਤੇ ਉਹ ਕੀ ਕਰਦਾ ਹੈ ਜਦੋਂ ਸਾਡੇ ਵਿੱਚੋਂ ਇੱਕ ਗੁਆਚ ਜਾਂਦਾ ਹੈ।
ਉਸ ਦੀਆਂ ਸਿੱਖਿਆਵਾਂ ਦੀ ਮਹੱਤਤਾ ਨੂੰ ਸਮਝਣ ਲਈ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਵਿੱਤਰ ਲੋਕ ਅਕਸਰ ਉਨ੍ਹਾਂ ਲੋਕਾਂ ਤੋਂ ਵੱਖ ਹੋ ਜਾਂਦੇ ਹਨ ਜਿਹੜੇ ਪਵਿੱਤਰ ਨਹੀਂ ਹਨ ਤਾਂ ਜੋ ਉਹ ਉਨ੍ਹਾਂ ਤੋਂ ਅਸ਼ੁੱਧ ਨਾ ਹੋਣ। ਯਿਸੂ ਦੇ ਸਮੇਂ ਧਾਰਮਿਕ ਬਿਵਸਥਾ ਦੇ ਗੁਰੂਆਂ ਨਾਲ ਇਹੋ ਗੱਲ ਸੱਚੀ ਸੀ। ਪਰ ਯਿਸੂ ਨੇ ਸਿਖਾਇਆ ਕਿ ਸਾਡੀ ਪਵਿੱਤਰਤਾ ਅਤੇ ਸਫ਼ਾਈ ਸਾਡੇ ਮਨਾਂ ਲਈ ਸਭਨਾਂ ਤੋਂ ਮਹੱਤਪੂਰਣ ਵਿਸ਼ਾ ਹੈ, ਅਤੇ ਸਰਗਰਮੀ ਨਾਲ ਉਨ੍ਹਾਂ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜੇ ਰਸਮਾਂ ਅਨੁਸਾਰ ਸ਼ੁੱਧ ਨਹੀਂ ਹਨ। ਹੇਠਾਂ ਦਿੱਤੀ ਗਈ ਇਹ ਖੁਸ਼ਖਬਰੀ ਅਸ਼ੁੱਧ ਲੋਕਾਂ ਨਾਲ ਉਸਦੀ ਸਾਂਝ ਨੂੰ ਅਤੇ ਉਸਦੇ ਨਾਲ ਧਾਰਮਿਕ ਗੁਰੂਆਂ ਦੀ ਹੋਈ ਪ੍ਰਤੀਕ੍ਰਿਆ ਨੂੰ ਦਰਜ਼ ਕਰਦੀ ਹੈ।
1ਸਭ ਮਸੂਲੀਏ ਅਰ ਪਾਪੀ ਉਹ ਦੀ ਸੁਣਨ ਲਈ ਉਹ ਦੇ ਨੇੜੇ ਆਉਂਦੇ ਸਨ 2ਅਤੇ ਫ਼ਰੀਸੀ ਅਰ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ ਭਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਹੈ।
ਲੂਕਾ 15:1-2
ਕਿਊਂ ਯਿਸੂ ਪਾਪੀਆਂ ਦਾ ਸੁਆਗਤ ਕਰੇਗਾ ਅਤੇ ਉਨ੍ਹਾਂ ਨਾਲ ਭੋਜਨ ਕਰੇਗਾ? ਕੀ ਉਸ ਨੇ ਪਾਪ ਦਾ ਅਨੰਦ ਲਿਆ? ਯਿਸੂ ਨੇ ਇਸ ਦਾ ਉੱਤਰ ਆਪਣੇ ਆਲੋਚਕਾਂ ਨੂੰ ਤਿੰਨ ਦ੍ਰਿਸ਼ਟਾਂਤਾਂ ਨੂੰ ਦੇ ਕੇ ਦਿੱਤਾ।
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
3ਤਾਂ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ, 4ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਸੌ ਭੇਡਾਂ ਹੋਣ ਅਰ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਉਨ੍ਹਾਂ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਹ ਉਸ ਨੂੰ ਨਾ ਲੱਭੇ? 5ਅਰ ਜਾਂ ਲੱਭ ਪਵੇ ਤਾਂ ਉਹ ਨੂੰ ਖੁਸ਼ੀ ਨਾਲ ਆਪਣਿਆਂ ਮੋਢਿਆਂ ਉਤੇ ਰੱਖ ਲੈਂਦਾ 6ਅਤੇ ਘਰ ਜਾ ਕੇ ਆਪਣੇ ਮਿੱਤ੍ਰਾਂ ਅਤੇ ਗੁਆਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ 7ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।।
ਲੂਕਾ 15:3-7
ਇਸ ਕਹਾਣੀ ਵਿੱਚ ਇੱਕ ਅਯਾਲੀ ਵਾਂਙੁ ਯਿਸੂ ਸਾਨੂੰ ਆਪਣੀਆਂ ਭੇਡਾਂ ਮੰਨਦੇ ਹੋਇਆਂ ਦੇਖਭਾਲ ਕਰਦਾ ਹੈ। ਜਿਵੇਂ ਕੋਈ ਅਯਾਲੀ ਆਪਣੀਆਂ ਗੁਆਚੀਆਂ ਹੋਈਆਂ ਭੇਡਾਂ ਨੂੰ ਲੱਭ ਰਿਹਾ ਹੋਵੇ, ਉਹ ਆਪ ਗੁਆਚੇ ਹੋਏ ਲੋਕਾਂ ਨੂੰ ਲੱਭਣ ਲਈ ਤਿਆਰ ਹੋਇਆ। ਸ਼ਾਇਦ ਕੁੱਝ ਪਾਪ – ਇੱਥੋਂ ਤੀਕੁਰ ਕਿ ਇੱਕ ਲੁਕੇ ਹੋਏ ਪਾਪ – ਨੇ ਸ਼ਾਇਦ ਤੁਹਾਨੂੰ ਕੈਦ ਕਰ ਲਿਆ ਹੋਵੇ, ਜਿਸਦੇ ਕਾਰਨ ਤੁਸੀਂ ਆਪਣੇ ਆਪ ਨੂੰ ਗੁਆਚਾ ਹੋਇਆ ਮਹਿਸੂਸ ਕਰ ਸੱਕਦੇ ਹੋ। ਜਾਂ ਸ਼ਾਇਦ ਤੁਹਾਡਾ ਜੀਵਨ ਸਾਰੀਆਂ ਸਮੱਸਿਆਵਾਂ ਨਾਲ ਐਨਾ ਜਿਆਦਾ ਉਲਝਣ ਵਿੱਚ ਹੋਵੇ ਕਿ ਤੁਸੀਂ ਆਪਣੇ ਆਪ ਨੂੰ ਹੀ ਗੁਆਚਿਆ ਹੋਇਆ ਮਹਿਸੂਸ ਕਰਦੇ ਹੋਵੋ। ਇਹ ਕਹਾਣੀ ਆਸ ਨੂੰ ਦਿੰਦੀ ਹੈ ਤਾਂ ਜੋ ਤੁਸੀਂ ਜਾਣ ਸੱਕੋ ਕਿ ਯਿਸੂ ਤੁਹਾਨੂੰ ਲੱਭਣ ਲਈ ਤੁਹਾਨੂੰ ਭਾਲ ਰਿਹਾ ਹੈ। ਨੁਕਸਨ ਹੋਣ ਤੋਂ ਪਹਿਲਾਂ ਹੀ ਉਹ ਤੁਹਾਨੂੰ ਬਚਾਉਣਾ ਚਾਹੁੰਦਾ ਹੈ। ਉਹ ਅਜਿਹਾ ਇਸ ਲਈ ਕਰਦਾ ਹੈ ਕਿਉਂਕਿ ਉਹ ਆਪ ਨੁਕਸਾਨ ਨੂੰ ਮਹਿਸੂਸ ਕਰਦਾ ਹੈ ਜਦੋਂ ਤੁਸੀਂ ਗੁਆਚ ਜਾਂਦੇ ਹੋ।
ਫਿਰ ਉਸਨੇ ਇੱਕ ਦੂਜੀ ਕਹਾਣੀ ਸੁਣਾਈ।
ਗੁਆਚੇ ਹੋਏ ਸਿੱਕੇ ਦੀ ਕਹਾਣੀ
8ਕਿਹੜੀ ਤੀਵੀਂ ਹੈ ਜਿਹ ਦੇ ਕੋਲ ਦੱਸ ਅਠੰਨੀਆਂ ਹੋਣ ਜੇ ਇੱਕ ਅਠੰਨੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝ ਹਾਂਝ ਕੇ ਉਹ ਨੂੰ ਜਤਨ ਨਾਲ ਨਾ ਢੂੰਡੇ ਜਦ ਤੀਕੁਰ ਉਹ ਨੂੰ ਨਾ ਲੱਭੇ? 9ਅਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਢਣਾਂ ਨੂੰ ਇੱਕਠੀਆਂ ਬੁਲਾ ਤੇ ਆਖਦੀ ਹੈ, ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ ਲੱਭੀ ਹੈ 10ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।।
ਲੂਕਾ 15:8-10
ਇਸ ਕਹਾਣੀ ਵਿੱਚ ਅਸੀਂ ਇੱਕ ਕੀਮਤੀ ਪਰ ਇੱਕ ਗੁਆਚੀ ਹੋਈ ਅਠੰਨੀ ਜਾਂ ਸਿੱਕੇ ਵਰਗੇ ਹਾਂ ਅਤੇ ਉਹ ਇਸਨੂੰ ਲਭ ਰਿਹਾ ਹੈ। ਹਾਲਾਂਕਿ ਸਿੱਕਾ ਗੁਆਚ ਗਿਆ ਹੈ, ਪਰ ਉਹ ਨਹੀਂ ਜਾਣਦਾ ਕਿ ਇਹ ਆਪ ਗੁਆਚਿਆ ਹੋਇਆ ਹੈ। ਉਹ ਆਪਣਾ ਨੁਕਸਾਨ ਮਹਿਸੂਸ ਨਹੀਂ ਕਰਦਾ। ਇਹ ਉਹ ਇਸਤ੍ਰੀ ਵਾਂਙੁ ਹੈ ਜੋ ਨੁਕਸਾਨ ਨੂੰ ਸਮਝਦੀ ਹੈ ਅਤੇ ਇਸ ਲਈ ਉਹ ਬਹੁਤ ਜਿਆਦਾ ਸਾਵਧਾਨੀ ਨਾਲ ਘਰ ਦੀ ਸਫਾਈ ਕਰਦੀ ਹੈ ਅਤੇ ਹਰ ਚੀਜ਼ ਦੇ ਹੇਠਾਂ ਅਤੇ ਅੱਗੇ ਪਿੱਛੇ ਵੇਖਦੀ ਹੈ, ਉਹ ਉਦੋਂ ਤੀਕੁਰ ਸੰਤੁਸ਼ਟ ਨਹੀਂ ਹੁੰਦੀ ਜਦੋਂ ਤੀਕੁਰ ਉਸ ਨੂੰ ਉਹ ਕੀਮਤੀ ਸਿੱਕਾ ਨਹੀਂ ਲੱਭ ਜਾਂਦਾ। ਤੁਸੀਂ ਸ਼ਾਇਦ ਨੁਕਸਾਨ ਮਹਿਸੂਸ ਨਾ ਕਰੋ। ਪਰ ਸੱਚਿਆਈ ਤਾਂ ਇਹੋ ਹੈ ਕਿ ਅਸੀਂ ਸਾਰੇ ਗੁਆਚੇ ਹੋਏ ਹਾਂ, ਭਾਵੇਂ ਸਾਨੂੰ ਇਸ ਦਾ ਅਹਿਸਾਸ ਹੈ ਜਾਂ ਨਹੀਂ। ਤੁਸੀਂ ਯਿਸੂ ਦੀ ਨਿਗਾਹ ਵਿੱਚ ਕੀਮਤੀ ਹੋ ਪਰ ਤੁਸੀਂ ਇੱਕ ਗੁਆਚੇ ਹੋਏ ਸਿੱਕੇ ਹੋ ਅਤੇ ਉਹ ਨੁਕਸਾਨ ਨੂੰ ਮਹਿਸੂਸ ਕਰਦਾ ਹੈ ਇਸ ਲਈ ਉਹ ਤੁਹਾਨੂੰ ਭਾਲਦਾ ਹੈ ਅਤੇ ਤੁਹਾਨੂੰ ਲੱਭਣ ਦਾ ਕੰਮ ਕਰਦਾ ਹੈ।
ਉਸ ਦੀ ਤੀਜੀ ਕਹਾਣੀ ਸਭਨਾਂ ਤੋਂ ਜਿਆਦਾ ਮਸ਼ਹੂਰ ਹੈ।
ਗੁਆਚੇ ਹੋਏ ਪੁੱਤਰ ਦੀ ਕਹਾਣੀ
11ਫੇਰ ਉਸ ਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤ੍ਰ ਸਨ 12ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ । ਤਾਂ ਉਸ ਨੇ ਉਨ੍ਹਾਂ ਨੂੰ ਪੂੰਜੀ ਵੰਡ ਦਿੱਤੀ 13ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤ੍ਰ ਸੱਭੋ ਕੁਝ ਇੱਕਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ 14ਜਾਂ ਉਹ ਸਭ ਖ਼ਰਚ ਕਰ ਚੁੱਕਿਆਂ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ 15ਤਾਂ ਉਹ ਉਸ ਦੇਸ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹ ਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ 16ਅਰ ਉਹ ਉਨ੍ਹਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਨੇ ਉਹ ਨੂੰ ਕੁਝ ਨਾ ਦਿੱਤਾ 17ਪਰ ਉਹ ਨੇ ਸੁਰਤ ਵਿੱਚ ਆਣ ਕੇ ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ 18ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ 19ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ 20ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆਂ 21ਅਰ ਪੁੱਤ੍ਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ 22ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ 23ਅਤੇ ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ 24ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਓਹ ਲੱਗੇ ਖੁਸ਼ੀ ਕਰਨ।। 25ਪਰ ਉਹ ਦਾ ਵੱਡਾ ਪੁੱਤ੍ਰ ਖੇਤ ਵਿੱਚ ਸੀ ਅਰ ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ 26ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ? 27ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ 28ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ। ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ 29ਪਰ ਓਨ ਆਪਣੇ ਪਿਉ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣਿਆਂ ਬੇਲੀਆਂ ਨਾਲ ਖੁਸ਼ੀ ਕਰਾਂ 30ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ 31ਪਰ ਓਨ ਉਸ ਨੂੰ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ 32ਪਰ ਖੁਸ਼ੀ ਕਰਨੀ ਅਤੇ ਅਨੰਦ ਕਰਨਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।।
ਲੂਕਾ 15:11-32
ਇਸ ਕਹਾਣੀ ਵਿੱਚ ਅਸੀਂ ਜਾਂ ਤਾਂ ਵੱਡੇ, ਧਾਰਮਿਕ ਪੁੱਤਰ ਹਾਂ, ਜਾਂ ਫਿਰ ਉਹ ਛੋਟੇ ਪੁੱਤਰ ਹਾਂ ਜਿਹੜਾ ਦੂਰ ਦੇਸ਼ ਨੂੰ ਚੱਲਿਆ ਜਾਂਦਾ ਹੈ। ਹਾਲਾਂਕਿ ਵੱਡਾ ਪੁੱਤਰ ਸਾਰੀਆਂ ਧਾਰਮਿਕ ਰਸਮਾਂ ਦਾ ਪਾਲਣ ਕਰਦਾ ਸੀ, ਪਰ ਉਹ ਆਪਣੇ ਪਿਤਾ ਦੇ ਪਿਆਰ ਨੂੰ ਕਦੇ ਨਹੀਂ ਸਮਝਿਆ। ਛੋਟੇ ਪੁੱਤਰ ਨੇ ਸੋਚਿਆ ਕਿ ਉਹ ਘਰ ਛੱਡ ਕੇ ਆਜ਼ਾਦੀ ਪ੍ਰਾਪਤ ਕਰ ਰਿਹਾ ਹੈ, ਪਰ ਉਹ ਆਪਣੇ ਆਪ ਨੂੰ ਭੁੱਖਮਰੀ ਅਤੇ ਬੇਇੱਜ਼ਤੀ ਦੀ ਅਵਸਥਾ ਵਿੱਚ ਵੇਖਦਾ ਹੈ। ਫੇਰ ਉਹ ਆਪਣੀ ਸੁਰਤ ਵਿੱਚ ਆਇਆ, ਉਹਨੇ ਇਹ ਸਮਝ ਲਿਆ ਕਿ ਉਹ ਘਰ ਵਾਪਸ ਜਾ ਸੱਕਦਾ ਹੈ। ਵਾਪਸ ਪਰਤਣਾ ਇਹ ਦਰਸਾਉਂਦਾ ਹੈ ਕਿ ਉਸਦਾ ਘਰ ਛੱਡਣਾ ਹੀ ਗ਼ਲਤ ਸੀ, ਅਤੇ ਇਸ ਗੱਲ ਨੂੰ ਸਵੀਕਾਰ ਕਰਨ ਲਈ ਉਸ ਨੂੰ ਨਿਮਰ ਬਣਨ ਦੀ ਲੋੜ ਸੀ। ਇਹ ਕਹਾਣੀ ਵਿਖਾਉਂਦੀ ਹੈ ਕਿ ‘ਤੋਬਾ’ ਕੀ ਹੁੰਦੀ ਹੈ, ਜਿਸਨੂੰ ਸੁਆਮੀ ਯੂਹੰਨਾ ਨੇ ਸਿੱਖਾਇਆ।
ਜਦੋਂ ਉਸਨੇ ਆਪਣਾ ਹੰਕਾਰ ਛੱਡਿਆ ਅਤੇ ਆਪਣੇ ਪਿਤਾ ਕੋਲ ਵਾਪਸ ਪਰਤ ਆਇਆ, ਤਾਂ ਉਸਨੇ ਉਸਦੇ ਪਿਆਰ ਅਤੇ ਉਸ ਵੱਲੋਂ ਉਸਨੂੰ ਸਵੀਕਾਰ ਕੀਤੇ ਜਾਣ ਨਾਲੋਂ ਕਿੱਤੇ ਵਧੇਰੇ ਵੇਖਿਆ ਜਿਸਦੇ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਜੁੱਤੀਆਂ, ਕੱਪੜੇ, ਅਗੂੰਠੀ, ਜਸ਼ਨ, ਆਸ਼ੀਰਵਾਦ, ਸਵੀਕਾਰ ਕੀਤਾ ਜਾਣਾ – ਇਹ ਸਾਰੇ ਸਵਾਗਤ ਨਾਲ ਭਰੇ ਹੋਏ ਪਿਆਰ ਦੀ ਗੱਲ ਕਰਦੇ ਹਨ। ਇਹ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਪਰਮੇਸ਼ੁਰ ਸਾਡੇ ਨਾਲ ਕਿੰਨਾ ਜਿਆਦਾ ਪਿਆਰ ਕਰਦਾ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸਦੇ ਕੋਲ ਵਾਪਸ ਆ ਜਾਈਏ। ਇਸਦੇ ਲਈ ਲੋੜ ਹੈ ਕਿ ਅਸੀਂ ‘ਤੋਬਾ’ ਕਰੀਏ, ਪਰ ਜਦੋਂ ਅਸੀਂ ਅਜਿਹਾ ਕਰਾਂਗੇ, ਤਾਂ ਅਸੀਂ ਉਸਨੂੰ ਸਾਨੂੰ ਸਵੀਕਾਰ ਕਰਨ ਲਈ ਤਿਆਰ ਵੇਖਾਂਗੇ।
ਮੌਤ – ਲੋੜੀਦਾ ਨੁਕਸਾਨ
ਦੱਖ਼ਸ਼ ਯੱਗ ਵਿੱਚ ਅਸੀਂ ਵੇਖਦੇ ਹਾਂ ਕਿ ਸ਼ਿਵ ਅਤੇ ਆਦਿ ਪਾਰਾਸ਼ਕਤੀ ਦੀ ਸ਼ਕਤੀ ਊਰਜਾ ਮੌਤ ਦੇ ਵਿਛੋੜੇ ਉੱਤੇ ਜਿੱਤ ਹਾਸਲ ਨਹੀਂ ਕਰ ਸਕੀ। ਸਤੀ ਦੇ 51 ਸ਼ਕਤੀ ਸਰੂਪ ਵਿੱਚ ਖਿੰਡੇ ਹੋਏ ਸਰੀਰ ਦੇ ਅੰਗ ਸਾਡੇ ਦਿਨਾਂ ਵਿੱਚ ਵੀ ਇਸ ਤੱਥ ਦੀ ਗਵਾਹੀ ਦਿੰਦੇ ਹਨ। ਇਹ ਅਖੀਰਲੇ ‘ਨੁਕਸਾਨ’ ਜਾਂ ਗੁਆਚਣਾ ਨੂੰ ਦਰਸਾਉਂਦਾ ਹੈ। ਇਹ ਉਹ ਤਰ੍ਹਾਂ ਦਾ ‘ਗੁਆਚਣਾ’ ਹੈ ਜਿਸ ਤੋਂ ਯਿਸੂ ਸਾਨੂੰ ਬਚਾਉਣ ਲਈ ਆਇਆ ਸੀ। ਅਸੀਂ ਇਸ ਨੂੰ ਉਸੇ ਵੇਲੇ ਵੇਖਦੇ ਹਾਂ ਜਦੋਂ ਉਹ ਉਸ ਅਖੀਰਲੇ ਦੁਸ਼ਮਣ – ਖੁਦ ਮੌਤ ਦਾ ਸਾਮ੍ਹਣਾ ਕਰਦਾ ਹੈ।