ਹਿੰਦੂ ਸਾਲ ਦੇ ਵਿੱਚ ਅਖੀਰਲੀ ਪੂਰਨਮਾਸ਼ੀ ਹੋਲੀ ਮਨਾਉਣ ਦਾ ਨਿਸ਼ਾਨ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਖੁਸ਼ੀ ਨਾਲ ਮਨਾਉਂਦੇ ਹਨ, ਸਿਰਫ਼ ਕੁੱਝ ਕੁ ਹੀ ਜਾਣਦੇ ਹਨ ਕਿ ਇਸ ਦੀ ਬਰਾਬਰੀ ਉੱਤੇ ਇੱਕ ਹੋਰ ਪਰਾਚੀਨ ਤਿਉਹਾਰ – ਪਸਾਹ ਦਾ ਤਿਉਹਾਰ ਮਿਲਦਾ ਹੈ।
ਬਸੰਤ ਰੁੱਤ ਵਿੱਚ ਪੂਰਨਮਾਸ਼ੀ ਵਾਲੇ ਦਿਨ ਪਸਾਹ ਦਾ ਦਿਨ ਵੀ ਹੁੰਦਾ ਹੈ। ਕਿਉਂਕਿ ਇਬਰਾਨੀ ਕੈਲੇੰਡਰ ਦਾ ਸੂਰਜੀ ਸਾਲ ਚੰਦਰ ਦੇ ਚੱਕਰ ਨਾਲ ਵੱਖਰੇ ਹੁੰਦਾ ਹੈ, ਇਹ ਲਈ ਕਈ ਵਾਰ ਇਹ ਪੂਰੇ ਚੰਦਰਮਾ ਵਾਲੇ ਦਿਨ ਜਾਂ ਫਿਰ ਕਈ ਵਾਰੀ ਆਉਣ ਵਾਲੇ ਪੂਰੇ ਚੰਦਰਮਾ ਵਾਲੇ ਦਿਨ ਆਉਂਦਾ ਹੈ। 2021 ਵਿੱਚ, ਪਸਾਹ ਅਤੇ ਹੋਲੀ ਦੋਵੇਂ ਐਤਵਾਰ, 28 ਮਾਰਚ ਨੂੰ ਆਏ ਸਨ। ਪਰ 2022 ਵਿੱਚ, ਹੋਲੀ 18 ਮਾਰਚ ਨੂੰ ਅਰੰਭ ਹੋਈ ਸੀ, ਜਦੋਂ ਕਿ ਪਸਾਹ ਦਾ ਅਰੰਭ ਆਉਣ ਵਾਲੇ ਪੂਰੇ ਚੰਦਰਮਾ ਵਾਲੇ ਦਿਨ ਹੋਇਆ ਸੀ। ਹਾਲਾਂਕਿ, ਇਹ ਹੋਲੀ ਜਾਂ ਹੋਲਿਕਾ ਦਹਨ ਅਰਥਾਤ ਹੋਲਿਕਾ ਨੂੰ ਸਾੜਨ ਦੀ ਸ਼ਾਮ ਹੈ, ਜਿਹੜੀ ਪਸਾਹ ਦੀ ਬਰਾਬਰੀ ਤੇ ਹੈ।
ਹੋਲਿਕਾ ਦਹਨ
ਹੋਲੀ ਸ਼ੁਰੂ ਹੋਣ ਤੋਂ ਇੱਕ ਰਾਤ ਪਹਿਲਾਂ, ਲੋਕ ਹੋਲੀਕਾ ਦਹਨ (ਛੋਟਾ ਹੋਲੀ ਜਾਂ ਕਮਦੂ ਦੀ ਅਰਥੀ ਦੀ ਚਿਖਾ) ਕਰਦੇ ਹਨ। ਹੋਲਿਕਾ ਦਹਨ ਨੂੰ ਪ੍ਰਹਿਲਾਦ ਦੀ ਭਲਿਆਈ ਅਤੇ ਰਾਖ਼ਸਣ ਹੋਲਿਕਾ ਦੇ ਸੜਨ ਲਈ ਯਾਦ ਕੀਤਾ ਜਾਂਦਾ ਹੈ। ਕਹਾਣੀ ਦਾ ਅਰੰਭ ਰਾਖ਼ਸ ਪਾਤਸ਼ਾਹ ਹਿਰਨਿਆਕਸ਼ਯਪ ਅਤੇ ਉਸਦੇ ਪੁੱਤਰ ਪ੍ਰਹਲਾਦ ਨਾਲ ਸ਼ੁਰੂ ਹੁੰਦਾ ਹੈ। ਹਿਰਨਿਆਕਸ਼ਯਪ ਨੇ ਸਾਰੀ ਧਰਤੀ ਨੂੰ ਜਿੱਤ ਲਿਆ ਸੀ। ਉਸਨੂੰ ਇੰਨਾ ਮਾਣ ਸੀ ਕਿ ਉਸਨੇ ਆਪਣੇ ਰਾਜ ਵਿੱਚ ਹਰੇਕ ਨੂੰ ਉਸਦੀ ਪੂਜਾ ਕਰਨ ਦਾ ਹੁਕਮ ਦਿੱਤਾ। ਪਰ ਉਹ ਉਦੋ ਨਿਰਾਸ਼ ਹੋ ਗਿਆ ਜਦੋਂ ਉਸਦੇ ਆਪਣੇ ਪੁੱਤਰ ਪ੍ਰਹਿਲਾਦ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਆਪਣੇ ਪੁੱਤਰ ਦੇ ਸਪੱਸ਼ਟ ਇਨਕਾਰ ਦੇ ਕਾਰਨ ਗੁੱਸੇ ਵਿੱਚ ਆ ਕੇ, ਹਿਰਨਿਆਕਸ਼ਯਪ ਨੇ ਪ੍ਰਹਿਲਾਦ ਨੂੰ ਮੌਤ ਦੀ ਸਜਾ ਸੁਣਾ ਦਿੱਤੀ ਅਤੇ ਉਸਨੂੰ ਮਾਰਨ ਦੀ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ। ਜ਼ਹਿਰੀਲੇ ਸੱਪਾਂ ਦੇ ਡੰਗਣ ਤੋ ਲੈ ਕੇ, ਹਾਥੀਆਂ ਨਾਲ ਕੁਚਲ ਦੇਣ ਤੋਂ ਬਾਅਦ ਵੀ, ਪ੍ਰਹਿਲਾਦ ਬਗੈਰ ਕਿਸੇ ਨੁਕਸਾਨ ਦੇ ਜੀਉਂਦਾ ਰਿਹਾ।
ਅਖੀਰ ਵਿੱਚ, ਹਿਰਨਿਆਕਸ਼ਯਪ ਮਦਦ ਲਈ ਆਪਣੀ ਰਾਖ਼ਸਣ ਭੈਣ ਹੋਲਿਕਾ ਵੱਲ ਮੁੜਿਆ। ਉਸਦੇ ਕੋਲ ਇੱਕ ਸ਼ਾਲ ਸੀ ਜਿਸਨੂੰ ਪਾਉਣ ਨਾਲ ਅੱਗ ਦੇ ਕੋਈ ਅਸਰ ਨਹੀਂ ਹੁੰਦਾ ਸੀ। ਇਸ ਲਈ ਹਿਰਨਿਆਕਸ਼ਯਪ ਨੇ ਹੋਲਿਕਾ ਨੂੰ ਪ੍ਰਹਿਲਾਦ ਨੂੰ ਸਾੜ ਕੇ ਮਾਰਨ ਲਈ ਕਿਹਾ। ਹੋਲਿਕਾ ਚਿਖਾ ਉੱਤੇ ਬੈਠ ਗਈ ਅਤੇ ਮਿੱਤਰ ਹੋਣ ਦਾ ਦਿਖਾਵਾ ਕਰਦੀ ਹੋਈ ਨੌਜਵਾਨ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਲੈ ਬੈਠਾ ਲਿਆ। ਫਿਰ, ਉਸਨੇ ਕਾਹਲੀ ਨਾਲ ਧੋਖਾ ਦਿੰਦੇ ਹੋਇਆਂ, ਆਪਣੇ ਸੇਵਾਦਾਰਾਂ ਨੂੰ ਚਿਖਾ ਨੂੰ ਸਾੜਨ ਦਾ ਹੁਕਮ ਦਿੱਤਾ। ਹਾਲਾਂਕਿ, ਹੋਲਿਕਾ ਦੀ ਸ਼ਾਲ ਉੱਡਦੀ ਹੋਈ ਹੇਠਾ ਉਤਰ ਆਈ ਅਤੇ ਉਸਨੇ ਪ੍ਰਹਿਲਾਦ ਨੂੰ ਢੱਕ ਲਿਆ। ਅੱਗ ਦੀਆਂ ਲਾਟਾਂ ਨੇ ਪ੍ਰਹਿਲਾਦ ਨੂੰ ਨਹੀਂ ਸਾੜਿਆ, ਜਦ ਕਿ ਹੋਲਿਕਾ ਦੀ ਮੌਤ ਉਸਦੀ ਆਪਣੀ ਰਚੀ ਹੋਈ ਬੁਰੀ ਸਾਜਿਸ਼ ਦੇ ਕਾਰਨ ਹੋ ਗਈ। ਇਸ ਤਰ੍ਹਾਂ ਹੋਲੀ ਦਹਨ ਦਾ ਨਾਮ ਹੋਲਿਕਾ ਦਹਨ ਤੋਂ ਹਾਸਲ ਹੁੰਦਾ ਹੈ।
ਯਹੂਦਾ: ਹੋਲੀਕਾ ਦੇ ਵਾਂਙੁ ਧੋਖੇ ਦੇ ਅਧੀਨ
ਬਾਈਬਲ ਸ਼ਤਾਨ ਨੂੰ ਰਾਜ ਕਰਦੇ ਹੋਏ ਰਾਖ਼ਸ ਵਜੋਂ ਵਿਖਾਉਂਦੀ ਹੈ। ਹਿਰਨਿਆਕਸ਼ਯਪ ਵਾਂਙੁ ਸ਼ਤਾਨ ਵੀ ਸਾਜਿਸ਼ ਰਚ ਰਿਹਾ ਹੈ ਕਿ ਉਸਦੀ ਅਰਾਧਨਾ ਯਿਸੂ ਦੇ ਨਾਲ ਹਰ ਇੱਕ ਵਿਅਕਤੀ ਕਰੇ। ਜਦੋਂ ਉਹ ਆਪਣੀ ਇਸ ਕੋਸ਼ਿਸ਼ ਵਿੱਚ ਅਸਫਲ ਰਿਹਾ ਤਾਂ ਉਸਨੇ ਲੋਕਾਂ ਨੂੰ ਯਿਸੂ ਦੀ ਹੱਤਿਆ ਕਰਨ ਦੇ ਲਈ ਉਸਦੀ ਸਾਜਿਸ਼ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਜਿਵੇਂ ਹੀ ਹਿਰਨਿਆਕਸ਼ਯਪ ਨੇ ਹੋਲਿਕਾ ਰਾਹੀਂ ਪ੍ਰਹਿਲਾਦ ਨੂੰ ਮਾਰਨ ਦਾ ਕੰਮ ਕੀਤਾ, ਸ਼ਤਾਨ ਨੇ ਯਿਸੂ ਨੂੰ ਮਾਰਨ ਲਈ ਦਿਨ 5 ਵਿੱਚ ਯਹੂਦਾ ਰਾਹੀਂ ਕੰਮ ਕੀਤਾ, ਠੀਕ ਉਸ ਤੋਂ ਬਾਅਦ ਜਦੋਂ ਯਿਸੂ ਨੇ ਆਪਣੀ ਆਮਦ ਦੇ ਬਾਰੇ ਸਿੱਖਿਆ ਦੇ ਦਿੱਤੀ ਸੀ। ਵੇਰਵਾ ਇੱਥੇ ਦਿੱਤਾ ਗਿਆ ਹੈ:
1ਪਤੀਰੀ ਰੋਟੀ ਤਾ ਤਿਉਹਾਰ ਜਿਹ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ 2ਅਰ ਪਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਭਈ ਉਹ ਨੂੰ ਕਿੱਕੁਰ ਜਾਨੋਂ ਮਾਰੀਏ? ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ।। 3ਤਦ ਸ਼ਤਾਨ ਯਹੂਦਾ ਵਿੱਚ ਸਮਾਇਆ ਜਿਹੜਾ ਇਸਕਰਿਯੋਤੀ ਕਰਕੇ ਆਖੀਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਦੀ ਗਿਣਤੀ ਵਿੱਚ ਸੀ 4ਅਰ ਉਸ ਨੇ ਜਾ ਕੇ ਪਰਧਾਨ ਜਾਜਕਾਂ ਅਤੇ ਸਰਦਾਰਾ ਦੇ ਨਾਲ ਮਤਾ ਪਕਾਇਆ ਜੋ ਉਹ ਨੂੰ ਉਨ੍ਹਾਂ ਦੇ ਹੱਥ ਕਿਸ ਬਿੱਧ ਫੜਵਾ ਦੇਵੇ 5ਓਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਕਰਾਰ ਕੀਤਾ 6ਉਸ ਨੇ ਮੰਨ ਲਿਆ ਅਰ ਦਾਉ ਲੱਭਦਾ ਸੀ ਭਈ ਉਹ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜਵਾਏ।।
ਲੂਕਾ 22:1-6
ਸ਼ਤਾਨ ਨੇ ਉਨ੍ਹਾਂ ਦੇ ਸੰਘਰਸ਼ ਦਾ ਲਾਭ ਚੁੱਕਦੇ ਹੋਇਆ ਯਹੂਦਾ ਨੂੰ ਯਿਸੂ ਨਾਲ ਧੋਖਾ ਕਰਨ ਲਈ ਉਸਦੇ ਵਿੱਚ ‘ਸਮਾ’ ਗਿਆ। ਇਹ ਸਾਨੂੰ ਹੈਰਾਨ ਨਹੀਂ ਕਰਨਾ ਚਾਹੀਦਾ। ਇੰਜੀਲ ਸ਼ਤਾਨ ਦਾ ਵੇਰਵਾਂ ਇਸ ਤਰ੍ਹਾਂ ਦਿੰਦੀ ਹੈ:
7ਫੇਰ ਸੁਰਗ ਵਿੱਚ ਜੁੱਧ ਹੋਇਆ । ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ 8ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ 9ਅਤੇ ਉਹ ‘ਵੱਡਾ ਅਜਗਰ’ ਹੇਠਾਂ ਸੁੱਟਿਆ ਗਿਆ, ਉਹ ‘ਪੁਰਾਣਾ ਸੱਪ’ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।
ਪਰਕਾਸ਼ ਦੀ ਪੋਥੀ 12:7-9
ਬਾਈਬਲ ਸ਼ਤਾਨ ਦੀ ਤੁਲਨਾ ਇੱਕ ਸ਼ਕਤੀਸ਼ਾਲੀ ਅਜਗਰ ਵਜੋਂ ਕਰਦੀ ਹੈ ਜਿਹੜਾ ਐਨਾ ਜਿਆਦਾ ਚਲਾਕ ਹੈ ਕਿ ਸਾਰੇ ਸੰਸਾਰ ਨੂੰ ਭਟਕਾ ਸੱਕਦਾ ਹੈ, ਉਹ ਹਿਰਨਿਆਕਸ਼ਯਪ ਵਾਂਙੁ ਸ਼ਕਤੀਸ਼ਾਲੀ ਰਾਖ਼ਸ ਹੈ। ਉਸਦੀ ਤੁਲਨਾ ਸੱਪ ਨਾਲ ਵੀ, ਸੰਘਰਸ਼ ਦਾ ਹਵਾਲਾ ਕਰਦੇ ਹੋਇਆਂ ਕੀਤੀ ਗਈ ਹੈ ਜਿਹੜਾ ਮਨੁੱਖੀ ਇਤਿਹਾਸ ਦੇ ਵਿੱਚ ਅਰੰਭ ਹੋਇਆ ਸੀ। ਇਹ ਪਰਾਚੀਨ ਸੱਪ ਹੁਣ ਮਾਰਨ ਲਈ ਉੱਠ ਖੜ੍ਹ ਹੁੰਦਾ ਹੈ। ਉਸਨੇ ਯਿਸੂ ਨੂੰ ਖ਼ਤਮ ਕਰਨ ਲਈ ਯਹੂਦਾਹ ਨਾਲ ਚਲਾਕੀ ਨਾਲ ਕੰਮ ਕੀਤਾ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਹਿਰਨਿਆਕਸ਼ਯਪ ਨੇ ਹੋਲਿਕਾ ਰਾਹੀਂ ਕੰਮ ਕੀਤਾ ਸੀ। ਇੰਜੀਲ ਇਸਨੂੰ ਇਸ ਤਰਾਂ ਦਰਜ਼ ਕਰਦੀ ਹੈ:
ਅਤੇ ਉਹ ਉਸੇ ਵੇਲਿਓਂ ਉਸ ਦੇ ਫੜਵਾਉਣ ਦਾ ਦਾਉ ਲੱਭਦਾ ਸੀ।।
ਮੱਤੀ 26:16
ਅਗਲੇ ਦਿਨ, ਦਿਨ 6 ਵਿੱਚ, ਪਸਾਹ ਦਾ ਤਿਉਹਾਰ ਸੀ। ਸ਼ਤਾਨ, ਯਹੂਦਾਹ ਦੇ ਦੁਆਰਾ, ਕਿਵੇਂ ਮਾਰ ਦਵੇਗਾ? ਯਹੂਦਾਹ ਦਾ ਕੀ ਹੋਵੇਗਾ? ਅਸੀਂ ਇਸਨੂੰ ਅਗਲੇ ਲੇਖ ਵਿੱਚ ਵੇਖਾਂਗੇ।
ਦਿਨ 5 ਦਾ ਸਾਰ
ਸਮਾਂ-ਰੇਖਾ ਦੱਸਦੀ ਹੈ ਕਿ ਹਫ਼ਤੇ ਦੇ ਇਸ 5ਵੇਂ ਦਿਨ ਵੱਡਾ ਰਾਖ਼ਸ ਅਜਗਰ, ਸ਼ਤਾਨ ਆਪਣੇ ਦੁਸ਼ਮਣ ਯਿਸੂ ਨੂੰ ਮਾਰਨ ਲਈ ਉੱਠ ਖੜ੍ਹਾ ਹੁੰਦਾ ਹੈ।