ਸੰਸਕ੍ਰਿਤ (भक्ति) ਵਿੱਚ ਭਗਤੀ ਸ਼ਬਦ ਦਾ ਭਾਵ “ਲਗਾਵ, ਹਿੱਸਾ ਲੈਣਾ, ਕਿਸੇ ਨਾਲ ਪਿਆਰ ਕਰਨਾ, ਸਤਿਕਾਰ, ਪਿਆਰ, ਪੂਜਾ, ਅਰਾਧਨਾ” ਆਦਿਕ ਤੋਂ ਹੈ। ਇਹ ਇੱਕ ਪੱਕੀ ਸ਼ਰਧਾ ਅਤੇ ਇੱਕ ਉਪਾਸਕ ਵੱਲੋਂ ਪਰਮੇਸ਼ੁਰ ਲਈ ਵਿਖਾਏ ਜਾਣ ਵਾਲੇ ਪਿਆਰ ਨੂੰ ਵਿਖਾਉਂਦੀ ਹੈ। ਇਸ ਲਈ, ਭਗਤੀ ਲਈ ਉਪਾਸਕ ਅਤੇ ਇਸ਼ੁਰ ਵਿੱਚਕਾਰ ਇੱਕ ਸੰਬੰਧ ਦੀ ਲੋੜ ਹੁੰਦੀ ਹੈ। ਭਗਤੀ ਕਰਨ ਵਾਲੇ ਨੂੰ ਭਗਤ ਕਿਹਾ ਜਾਂਦਾ ਹੈ। ਭਗਤ ਅਕਸਰ ਵਿਸ਼ਨੂੰ (ਵੈਸ਼ਨਵਾਦ), ਸ਼ਿਵ (ਸ਼ੈਵਵਾਦ), ਜਾਂ ਦੇਵੀ (ਸ਼ਕਤੀਵਾਦ) ਦੀ ਭਗਤੀ ਕਰਦੇ ਹਨ। ਹਾਲਾਂਕਿ ਕੁੱਝ ਸ਼ਰਧਾਲੂ ਭਗਤੀ ਲਈ ਦੂਜੇ ਦਿਓਤਿਆਂ ਦੀ ਚੋਣ ਕਰਦੇ ਹਨ (ਉਦਾਹਰਣ ਵਜੋਂ ਕ੍ਰਿਸ਼ਨ)।
ਭਗਤੀ ਕਰਨ ਲਈ ਪਿਆਰ ਅਤੇ ਉਪਾਸਨਾ ਦੀ ਲੋੜ ਹੁੰਦੀ ਹੈ, ਜਿਹੜੀ ਭਾਵਨਾ ਅਤੇ ਬੁੱਧ ਦੋਵਾਂ ਨੂੰ ਆਪਸ ਵਿੱਚ ਜੋੜਦੀ ਹੈ। ਭਗਤੀ ਸਿਰਫ਼ ਪਰਮੇਸ਼ੁਰ ਦੀ ਅਰਾਧਨਾ ਕਰਨ ਲਈ ਕੋਈ ਰੀਤੀ ਰਿਵਾਜ ਭਰੀ ਰਸਮ ਹੀ ਨਹੀਂ ਹੈ, ਸਗੋਂ ਇਹ ਇੱਕ ਅਜਿਹੇ ਰਾਹ ਉੱਤੇ ਚਲਣਾ ਹੈ ਜਿਸ ਵਿੱਚ ਵਿਹਾਰ, ਨੈਤਿਕਤਾ ਅਤੇ ਆਤਮਕਤਾ ਸ਼ਾਮਲ ਹੁੰਦੀ ਹੈ। ਹੋਰ ਚੀਜ਼ਾਂ ਦੇ ਨਾਲ, ਇਸ ਸਾਧਕ ਦੀ ਮਨ ਦੀ ਅਵਸਥਾ ਨੂੰ ਸ਼ੁੱਧ ਕਰਨਾ, ਪਰਮੇਸ਼ੁਰ ਨੂੰ ਜਾਣਨਾ, ਪਰਮੇਸ਼ੁਰ ਵਿੱਚ ਹਿੱਸਾ ਲੈਣਾ, ਅਤੇ ਪਰਮੇਸ਼ੁਰ ਨੂੰ ਆਪਣੇ ਅੰਦਰੂਨੀ ਭਾਗ ਵਿੱਚ ਮਹਿਸੂਸ ਕਰਨਾ ਸ਼ਾਮਲ ਹੈ। ਜਿਸ ਆਤਮਕ ਰਾਹ ਦੇ ਉੱਤੇ ਇੱਕ ਭਗਤ ਚੱਲਦਾ ਹੈ ਉਸਨੂੰ ਭਗਤੀ ਮਾਰਗ ਕਿਹਾ ਜਾਂਦਾ ਹੈ। ਕਈਂ ਸਾਲਾਂ ਵਿੱਚ ਕਈ ਕਾਵਿ ਸਾਹਿਤ ਅਤੇ ਕਈ ਗੀਤ ਪਰਮੇਸ਼ੁਰ ਵੱਲ ਆਪਣੀ ਸ਼ਰਧਾ ਨੂੰ ਪਰਗਟ ਕਰਦੇ ਹੋਏ ਲਿਖੇ ਅਤੇ ਗਾਏ ਗਏ ਹਨ।
ਪਰਮੇਸ਼ੁਰ ਵੱਲੋਂ ਆਉਣ ਵਾਲੀ ਭਗਤੀ?
ਹਾਲਾਂਕਿ ਭਗਤਾਂ ਨੇ ਵੱਖੋ-ਵੱਖਰੇ ਦੇਵੀ ਦਿਓਤਿਆਂ ਦੀ ਪੂਜਾ ਲਈ ਬਹੁਤ ਸਾਰੇ ਭਗਤੀ ਵਾਲੇ ਗੀਤਾਂ ਅਤੇ ਕਾਵਿ ਸਾਹਿਤ ਨੂੰ ਲਿਖਿਆ ਹੈ, ਪਰ ਫਿਰ ਵੀ ਅਲੋਪ ਹੋਏ ਕੁੱਝ ਦੇਵੀ ਦਿਓਤਿਆਂ ਨੇ ਮਨੁੱਖਾਂ ਲਈ ਭਗਤ ਨਾਲ ਭਰੇ ਹੋਏ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ। ਮਿਥਿਹਾਸਕ ਕਹਾਣੀਆਂ ਜਿਸ ਤਰ੍ਹਾਂ ਦੀ ਭਗਤੀ ਨੂੰ ਦਰਸ਼ਾਉਂਦੀ ਹੈ ਉਹ ਪਰਮੇਸ਼ੁਰ ਕੋਲ ਆਉਣ ਵਾਲੇ ਇੱਕ ਵਿਅਕਤੀ ਦੀ ਭਗਤੀ ਨਾਲ ਅਰੰਭ ਨਹੀਂ ਹੁੰਦੀ ਹੈ। ਪ੍ਰਭੂ ਰਾਮ ਦੀ ਵੱਲ ਹਨੂੰਮਾਨ ਦੀ ਭਗਤੀ ਇੱਕ ਨੌਕਰ ਵਰਗੀ ਹੈ (ਦਾਸ ਭਾਵ); ਅਰਜੁਨ ਅਤੇ ਵਿਰਿੰਦਾਵਨ ਦੇ ਗਵਾਲੇ ਲੜਕਿਆਂ ਦਾ ਪਿਆਰ ਕ੍ਰਿਸ਼ਨ ਵੱਲ ਇੱਕ ਮਿੱਤਰ (ਸੱਖਾ ਭਾਵ) ਵਾਲਾ ਸੀ; ਕ੍ਰਿਸ਼ਨ ਵੱਲ ਰਾਧਾ ਦਾ ਪਿਆਰ (ਪ੍ਰੇਮ ਭਾਵ) ਵਾਲਾ ਸੀ; ਅਤੇ ਯਸ਼ੋਦਾ, ਜਿਸਨੇ ਬਚਪਨ ਵਿੱਚ ਕ੍ਰਿਸ਼ਨ ਦੀ ਦੇਖਭਾਲ ਕੀਤੀ ਸੀ, ਦਾ ਪਿਆਰ ਲਗਾਓ (ਵਾਤਸਲਿਆ ਭਾਵ) ਵਾਲਾ ਸੀ।
ਫਿਰ ਵੀ ਇਨ੍ਹਾਂ ਵਿੱਚੋਂ ਕੋਈ ਵੀ ਉਦਾਹਰਣ ਇਸ਼ੁਰ ਵੱਲੋਂ ਇੱਕ ਮਨੁੱਖ ਵਿੱਚ ਅਰੰਭ ਕੀਤੀ ਗਈ ਭਗਤੀ ਤੋਂ ਅਰੰਭ ਨਹੀਂ ਹੁੰਦਾ ਹੈ। ਪਰਮੇਸ਼ੁਰ ਦੁਆਰਾ ਮਨੁੱਖ ਨੂੰ ਦਿੱਤੀ ਗਈ ਭਗਤੀ ਐਨੀ ਜਿਆਦਾ ਘੱਟ ਹੈ ਕਿ ਅਸੀਂ ਇਸ ਬਾਰੇ ਕਦੇ ਵੀ ਨਹੀਂ ਸੋਚਦੇ ਹਾਂ ਕਿ ਅਜਿਹਾ ਕਿਉਂ ਹੈ। ਜੇ ਅਸੀਂ ਅਜਿਹੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਜਿਹੜਾ ਸਾਡੀ ਭਗਤੀ ਦਾ ਉੱਤਰ ਦੇ ਸੱਕਦਾ ਹੈ, ਤਾਂ ਇਸ ਇਸ਼ੁਰ ਨੂੰ ਸਾਡੀ ਭਗਤੀ ਦੇ ਅਰੰਭ ਹੋਣ ਦੀ ਉਡੀਕ ਨਹੀਂ ਕਰਨੀ ਪਵੇਗੀ, ਕਿਉਂਕਿ ਪਰਮੇਸ਼ੁਰ ਖੁਦ ਇਸ ਨੂੰ ਅਰੰਭ ਕਰ ਸੱਕਦਾ ਹੈ।
ਭਗਤੀ ਦੇ ਇਸ ਵਿਸ਼ੇ ਨੂੰ ਇਸ ਤਰ੍ਹਾਂ ਵੇਖਣਾ ਚਾਹੀਦਾ ਹੈ, ਮਨੁੱਖ ਤੋਂ ਪਰਮੇਸ਼ੁਰ ਦੀ ਬਜਾਏ ਪਰਮੇਸ਼ੁਰ ਤੋਂ ਮਨੁੱਖ ਤੀਕੁਰ, ਤਾਂ ਜੋ ਅਸੀਂ ਸਮਝ ਸਕੀਏ ਕਿ ਸਾਨੂੰ ਭਗਤੀ ਦਾ ਅਭਿਆਸ ਕਿਵੇਂ ਕਰਨਾ ਚਾਹੀਦਾ ਹੈ।
ਇਬਰਾਨੀ ਗੀਤਾ ਅਤੇ ਇਸ਼ੁਰੀ ਭਗਤੀ
ਮਨੁੱਖ ਤੋਂ ਪਰਮੇਸ਼ੁਰ ਤੀਕੁਰ ਵਾਲੀ ਭਗਤੀ ਲਈ ਲਿਖੀਆਂ ਗਈਆਂ ਕਵਿਤਾਵਾਂ ਅਤੇ ਭਜਨ ਇਬਰਾਨੀ ਵੇਦਾਂ ਵਿੱਚ ਮਿਲਦੇ ਹਨ। ਇਸ ਸੰਗ੍ਰਹਿ ਨੂੰ ਜ਼ਬੂਰ ਕਿਹਾ ਜਾਂਦਾ ਹੈ, ਜਿਹੜੀ ਕਿ ਇਬਰਾਨੀ ਗੀਤਾ ਹੈ। ਹਾਲਾਂਕਿ ਇਹ ਲੋਕਾਂ ਦੁਆਰਾ ਲਿਖੀ ਗਈ ਸੀ, ਪਰ ਇਸ ਦੇ ਲੇਖਕਾਂ ਨੇ ਦਾਅਵਾ ਕੀਤਾ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰੇਰਿਆ ਸੀ, ਅਤੇ ਸਿੱਟੇ ਵਜੋਂ ਇਹ ਪਰਮੇਸ਼ੁਰ ਨਾਲ ਸਬੰਧਤ ਹਨ। ਪਰ ਜੇ ਇਹ ਸੱਚ ਹੈ, ਤਾਂ ਅਸੀਂ ਇਸ ਨੂੰ ਕਿਵੇਂ ਜਾਣ ਸੱਕਦੇ ਹਾਂ? ਅਸੀਂ ਇਸ ਇਸ ਤਰ੍ਹਾਂ ਜਾਣ ਸੱਕਦੇ ਹਾਂ, ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਅਸਲ ਮਨੁੱਖੀ ਇਤਿਹਾਸ ਨੂੰ ਵੇਖ ਲਿਆ ਸੀ ਜਾਂ ਇਸਦੀ ਭਵਿੱਖਬਾਣੀ ਕੀਤੀ ਸੀ ਅਤੇ ਅਸੀਂ ਭਵਿੱਖਬਾਣੀਆਂ ਦੀ ਜਾਂ ਪੜਤਾਲ ਕਰ ਸੱਕਦੇ ਹਾਂ।
ਉਦਾਹਰਣ ਵਜੋਂ ਜ਼ਬੂਰ 22 ਨੂੰ ਲਓ। ਇਬਰਾਨੀ ਰਾਜਾ ਦਾਊਦ ਨੇ ਇਸ ਨੂੰ 1000 ਈ. ਪੂ. ਵਿੱਚ ਲਿਖਿਆ (ਉਸਨੇ ਪਹਿਲਾਂ ਵੀ ਆਉਣ ਵਾਲੇ ‘ਮਸੀਹ’ ਨੂੰ ਵੇਖ ਲਿਆ ਸੀ)। ਇਸਦੇ ਵਿੱਚ ਉਸ ਵਿਅਕਤੀ ਦੀ ਉਸਤਤ ਕੀਤੀ ਗਈ ਹੈ ਜਿਸ ਦੇ ਹੱਥਾਂ-ਪੈਰਾਂ ਨੂੰ ਤਸੀਹੇ ਦਿੰਦੇ ਹੋਏ ‘ਵਿੰਨ੍ਹਿਆ’ ਗਿਆ ਸੀ, ਫਿਰ ਉਸਨੂੰ ‘ਧੂੜ ਵਿੱਚ ਦੱਬ ਦਿੱਤਾ ਗਿਆ ਸੀ’, ਪਰ ਬਾਅਦ ਵਿੱਚ ਉਸਨੇ ‘ਧਰਤੀ ਦੇ ਸਾਰੇ ਦੂਰ ਦੇ ਦੇਸ਼ਾਂ ਦੇ ਲੋਕਾਂ’ ਲਈ ਵੱਡੀ ਜਿੱਤ ਨੂੰ ਹਾਸਲ ਕੀਤਾ ਸੀ। ਪ੍ਰਸ਼ਨ ਇਹ ਹੈ ਕਿ ਇਹ ਕੌਣ ਹੈ?
ਅਤੇ ਕਿਉਂ?
ਇਸ ਦਾ ਉੱਤਰ ਸਾਡੀ ਭਗਤੀ ਨੂੰ ਚੰਗੇ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦਾ ਹੈ।
ਜ਼ਬੂਰ 22 ਦੀ ਭਵਿੱਖਬਾਣੀ ਦੁਆਰਾ ਪਰਮੇਸ਼ੁਰ ਦੀ ਭਗਤੀ ਪਹਿਲਾਂ ਤੋਂ ਹੀ
ਵਿਚਾਰ ਕੀਤੀ ਗਈ ਪ੍ਰਮਾਣਿਤ ਹੁੰਦੀ ਹੈ
ਤੁਸੀਂ ਇੱਥੇ ਪੂਰਾ ਜ਼ਬੂਰ 22 ਪੜ੍ਹ ਸੱਕਦੇ ਹੋ। ਹੇਠਲੀ ਸਾਰਣੀ ਵਿੱਚ, ਇੰਜੀਲਾਂ ਵਿੱਚ ਦਰਜ਼ ਕੀਤੇ ਗਏ ਯਿਸੂ ਦੀ ਸਲੀਬ ਦਾ ਵੇਰਵਾ ਜ਼ਬੂਰ 22 ਵਿੱਚ ਇੰਨ-ਬਿੰਨ ਮਿਲਦਾ ਹਿਆ ਸਮਾਨਤਾਵਾਂ ਨੂੰ ਪਰਗਟ ਕਰਦਾ ਹੈ।
ਇਸ ਤੋਂ ਇਲਾਵਾ, ਯੂਹੰਨਾ ਦੀ ਇੰਜੀਲ ਦਰਜ਼ ਕਰਦੀ ਹੈ ਕਿ ਜਦੋਂ ਉਨ੍ਹਾਂ ਨੇ ਯਿਸੂ ਦੀ ਪਸਲੀ ਵਿੱਚ ਬਰਛੀ ਵਿੰਨ੍ਹੀ, ਤਾਂ ਲਹੂ ਅਤੇ ਪਾਣੀ ਦਾ ਵੱਗਣਾ ਇਸ਼ਾਰਾ ਕਰਦਾ ਹੈ ਕਿ ਦਿਲ ਦੇ ਆਲੇ ਦੁਆਲੇ ਪਾਣੀ ਇਕੱਠਾ ਹੋ ਗਿਆ ਸੀ। ਇਸ ਕਾਰਨ ਯਿਸੂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ, ਜਿਹੜਾ ਜ਼ਬੂਰ 22 ਦੇ ਵਰਣਨ ‘ਮੇਰਾ ਦਿਲ ਮੋਮ ਵਰਗਾ ਹੈ‘ ਦੇ ਨਾਲ ਮੇਲ ਖਾਂਦਾ ਹੈ। ਇਬਰਾਨੀ ਸ਼ਬਦ ‘ਵਿੰਨ੍ਹਣ’ ਦਾ ਸ਼ਾਬਦਿਕ ਅਰਥ ‘ਸ਼ੇਰ ਵਰਗਾ‘ ਹੈ। ਦੂਜੇ ਸ਼ਬਦਾਂ ਵਿੱਚ, ਸਿਪਾਹੀਆਂ ਨੇ ਉਸ ਦੀਆਂ ਬਾਹਾਂ ਅਤੇ ਪੈਰਾਂ ਨੂੰ ਵੱਡ ਦਿੱਤਾ ਸੀ, ਜਦੋਂ ਉਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਤਾਂ ਇਹ ਠੀਕ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਇੱਕ ਸ਼ੇਰ ਆਪਣਾ ਸ਼ਿਕਾਰ ਕਰਦਾ ਹੈ।
ਜ਼ਬੂਰ 22 ਅਤੇ ਯਿਸੂ ਦੇ ਲਈ ਭਗਤੀ
ਤੁਹਾਡੇ ਅਤੇ ਮੌਜੂਦਾ ਸਮੇਂ ਵਿੱਚ ਰਹਿਣ ਵਾਲੇ ਸਾਡੇ ਲਈ ਪਹਿਲਾਂ ਤੋਂ ਵਿਚਾਰ ਕੀਤਾ ਹੋਇਆ
‘ਧਰਤੀ ਦੇ ਸਾਰੇ ਦੇਸ਼ ਦੇ ਲੋਕ‘ ਵਿੱਚ ਪਰਮੇਸ਼ੁਰ ਵੱਲੋਂ ਦਿੱਤੀ ਗਈ ਭਗਤੀ
ਜਿਵੇਂ ਕਿ ਕਿਹਾ ਗਿਆ ਹੈ, ਭਗਤੀ ਨਾ ਸਿਰਫ਼ ਭਾਵਨਾਵਾਂ ਨੂੰ ਆਪਣੇ ਵਿੱਚ ਜੋੜਦੀ ਹੈ, ਸਗੋਂ ਭਗਤੀ ਵਿੱਚ ਇੱਕ ਭਗਤ ਦੀ ਪੂਰੀ ਸ਼ਖਸ਼ੀਅਤ ਭਗਤੀ ਕੀਤੇ ਜਾ ਰਹੀ ਵਿਅਕਤੀ ਲਈ ਸ਼ਾਮਲ ਹੁੰਦੀ ਹੈ। ਜੇ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਦੇ ਬਲੀਦਾਨ ਨੂੰ ਐਨੀ ਜਿਆਦਾ ਸਾਵਧਾਨੀ ਨਾਲ ਦੇਣ ਦੀ ਯੋਜਨਾ ਬਣਾਈ ਹੈ ਕਿ ਉਸ ਨੇ ਇਸ ਦੇ ਵੇਰਵਿਆਂ ਨੂੰ ਜ਼ਬੂਰਾਂ ਵਿੱਚ 1000 ਸਾਲ ਪਹਿਲਾਂ ਹੀ ਲਿਖਣ ਲਈ ਪ੍ਰੇਰਿਤ ਕੀਤਾ, ਤਾਂ ਉਸਨੇ ਭਾਵਨਾ ਵਿੱਚ ਭਰਦੇ ਹੋਇਆ ਪ੍ਰਤੀਕ੍ਰਿਯਾ ਨਹੀਂ ਵਿਖਾਈ ਸੀ, ਸਗੋਂ ਗੰਭੀਰ ਸੋਚ ਨਾਲ, ਯੋਜਨਾਬੰਦੀ ਅਤੇ ਇਰਾਦਾ ਕੀਤਾ ਸੀ। ਪਰਮੇਸ਼ੁਰ ਨੇ ਇਸ ਕੰਮ ਵਿੱਚ ਪੂਰੀ ਤਰ੍ਹਾਂ ਹਿੱਸਾ ਲਿਆ, ਅਤੇ ਉਸਨੇ ਇਹ ਤੁਹਾਡੇ ਅਤੇ ਮੇਰੇ ਲਈ ਕੀਤਾ ਹੈ।
ਕਿਉਂ?
ਇਸ਼ੁਰੀ ਭਗਤੀ ਵਿੱਚ, ਸਾਡੇ ਲਈ ਉਸਦੀ ਅਰਾਧਨਾ ਲਈ, ਪਰਮੇਸ਼ੁਰ ਨੇ ਯਿਸੂ ਨੂੰ ਘਲਿਆ, ਜਿਸਨੂੰ ਭੇਜਣ ਦੁਆਰਾ ਉਸਨੇ ਇਤਿਹਾਸ ਦੇ ਬਹੁਤ ਅਰੰਭ ਵਿੱਚ ਸਾਨੂੰ ਸਦੀਵੀ ਜੀਵਨ ਦੇਣ ਲਈ ਬੜੀ ਵਿਸਥਾਰ ਨਾਲ ਯੋਜਨਾ ਬਣਾਈ ਸੀ। ਉਹ ਸਾਨੂੰ ਇਹ ਜੀਵਨ ਇੱਕ ਤੋਹਫ਼ੇ ਵਜੋਂ ਦਿੰਦਾ ਹੈ।
ਇਸਦੇ ਉੱਤੇ ਵਿਚਾਰ ਕਰਦੇ ਹੋਇਆ, ਰਿਸ਼ੀ ਪੌਲੁਸ ਨੇ ਇਸ ਤਰ੍ਹਾਂ ਲਿਖਿਆ ਹੈ
6ਜਦੋਂ ਅਸੀਂ ਨਿਰਬਲ ਹੀ ਸਾਂ ਤਦੋਂ ਮਸੀਹ ਵੇਲੇ ਸਿਰ ਕੁਧਰਮੀਆਂ ਦੇ ਲਈ ਮੋਇਆ 7ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਭੀ ਤਿਆਰ ਹੋ ਜਾਵੇ 8ਪਰੰਤੂ ‘ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ’ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।
ਰੋਮੀਆਂ 5:6-8
ਰਿਸ਼ੀ ਯੂਹੰਨਾ ਨੇ ਇਸ ਵਿੱਚ ਇਸ ਤਰਾਂ ਜੋੜਿਆ ਹੈ:
ਕਿਉਂਕਿ ‘ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ’ ਜੋ ਉਹ ਨੇ ਆਪਣੇ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।
ਯੂਹੰਨਾ 3:16
ਸਾਡਾ ਉੱਤਰ – ਭਗਤੀ
ਇਸ ਲਈ ਹੁਣ ਪਰਮੇਸ਼ੁਰ ਕਿਵੇਂ ਚਾਹੁੰਦਾ ਹੈ ਕਿ ਅਸੀਂ ਉਸਦੇ ਪਿਆਰ, ਉਸ ਦੀ ਭਗਤੀ ਦਾ ਉੱਤਰ ਦੇਈਏ? ਬਾਈਬਲ ਕਹਿੰਦੀ ਹੈ ਕਿ
1 ਯੂਹੰਨਾ 4:19
ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।
ਅਤੇ
ਭਈ ਓਹ ਪਰਮੇਸ਼ੁਰ ਨੂੰ ਭਾਲਣ ਭਈ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।
ਰਸੂਲਾਂ ਦੇ ਕਰਤੱਬ 17:27
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸਦੇ ਕੋਲ ਵਾਪਸ ਚਲੇ ਜਾਈਏ, ਉਸਦੇ ਤੋਹਫੇ ਨੂੰ ਹਾਸਲ ਕਰੀਏ, ਅਤੇ ਉਸਨੂੰ ਪਿਆਰ ਵਿੱਚ ਉੱਤਰ ਦਿਓ। ਭਗਤੀ ਨਾਲ ਭਰੇ ਹੋਏ ਰਿਸ਼ਤੇ ਨੂੰ ਅਰੰਭ ਕਰਨ ਲਈ, ਉਸਨੂੰ ਪਿਆਰ ਕਰਨਾ ਸਿੱਖੋ। ਕਿਉਂਕਿ ਉਸਨੇ ਭਗਤੀ ਨੂੰ ਸਥਾਪਿਤ ਕਰਨ ਲਈ ਪਹਿਲਾ ਕਦਮ ਚੁੱਕਿਆ ਸੀ, ਅਜਿਹਾ ਕਦਮ ਜਿਸ ਵਿੱਚ ਉਸਨੇ ਇੱਕ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ, ਜਿਸ ਵਿੱਚ ਪਹਿਲਾਂ ਤੋਂ ਬਹੁਤ ਜ਼ਿਆਦਾ ਸੋਚੀ-ਵਿਚਾਰੀ ਸੋਚ ਸ਼ਾਮਲ ਸੀ, ਇਸ ਲਈ ਕੀ ਇਹ ਤੁਹਾਡੇ ਅਤੇ ਮੇਰੇ ਲਈ ਤਰਕ ਨਾਲ ਭਰੀ ਗੱਲ ਨਹੀਂ ਹੈ ਕਿ ਅਸੀਂ ਉਲਦੇ ਭਗਤ ਦੇ ਰੂਪ ਵਿੱਚ ਉਸ ਨੂੰ ਉੱਤਰ ਦੇਈਏ?