ਜੀਵਨ ਦੇ ਮਹੱਤਵਪੂਰਨ ਫੈਸਲਿਆਂ (ਵਿਆਹ, ਪੇਸ਼ੇ, ਆਦਿ) ਦਾ ਸਾਹਮਣਾ ਕਰਦੇ ਵੇਲੇ ਬਹੁਤ ਸਾਰੇ ਲੋਕ ਮਾਰਗਦਰਸ਼ਨ ਲੈਣ ਅਤੇ ਗਲਤ ਚੋਣਾਂ ਕਰਨ ਤੋਂ ਬਚਣ ਲਈ ਆਪਣੀ ਕੁੰਡਲੀ ਦੀ ਵਰਤੋਂ ਕਰਦੇ ਹਨ। ਕੁੰਡਲੀ, ਜਿਸ ਨੂੰ ਜਨਮ ਕੁੰਡਲੀ, ਜਨਮ ਪਤ੍ਰੀ, ਜਨਮ ਨਾਲ ਸਬੰਧਤ ਗ੍ਰਹਿ ਦਸ਼ਾ, ਜਾਂ ਜਨਮ ਟੇਵਾ ਵੀ ਕਿਹਾ ਜਾਂਦਾ ਹੈ, ਇਹ 12-ਗ੍ਰਿਹਾਂ ਦਾ ਇੱਕ ਜੋਤਿਸ਼ ਵਿਗਿਆਨ (ਵੈਦਿਕ ਜੋਤਿਸ਼ ਵਿਗਿਆਨ) ਤਸਵੀਰ ਹੈ, ਜਿਹੜਾ ਇੱਕ ਵਿਅਕਤੀ ਦੇ ਜਨਮ ਦੀ ਸਹੀ ਮਿਤੀ/ਸਮਾਂ ਦੀ ਭਵਿੱਖਬਾਣੀ ਉੱਤੇ ਅਧਾਰਿਤ ਹੈ। ਮਿਤੀ/ਸਮਾਂ ਅਤੇ ਅਸਥਾਨ। ਵੈਦਿਕ ਜੋਤਿਸ਼ ਵਿਗਿਆਨ ਸ਼ਾਸਤਰ ਇੱਕ ਪ੍ਰਾਚੀਨ ਕਲਾ ਹੈ, ਪਰ ਇਸਦੇ ਮੂਲ ਦੀ ਪੜਚੋਲ ਕਰਨ ਤੋਂ ਪਹਿਲਾਂ, ਆਓ ਅਸੀਂ ਵਿਚਾਰ ਕਰਿਏ ਕਿ ਇਹ ਅੱਜ ਕਿਵੇਂ ਇਸਤੇਮਾਲ ਕੀਤਾ ਜਾਂਦਾ ਹੈ।
ਅੱਜ ਦੇ ਸਮੇਂ ਵਿੱਚ ਜੋਤਿਸ਼ ਵਿਗਿਆਨ
ਵੈਦਿਕ ਜਾਂ ਹਿੰਦੂ ਜੋਤਿਸ਼ ਵਿਗਿਆਨ 12 ਰਾਸ਼ੀਆਂ ਜਾਂ ਕੁੰਡਲੀਆਂ ਨੂੰ 12 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਹੜੇ ਧਰਤੀ ਦੇ 360-ਡਿਗਰੀ ਵਾਲੇ ਗੋਲੇ ਉੱਤੇ ਅਧਾਰਿਤ ਤਾਰਿਆਂ ਦੇ ਨਾਲ ਸੰਬੰਧਿਤ ਹੁੰਦੇ ਹੋਏ, ਆਕਾਸ਼ੀ ਨਿਸ਼ਾਨਾਂ ਦੇ ਅਨੁਸਾਰ ਕੰਮ ਕਰਦੇ ਹੈ। ਇਸ ਤਰ੍ਹਾਂ ਹਰ ਇੱਕ ਹਿੱਸਾ ਧਰਤੀ ਦੇ ਘੁੰਮਣ ਦੀ 30 ਡਿਗਰੀ ਵਰਕ ਰੇਖਾ ਉੱਤੇ ਕਾਇਮ ਰਹਿੰਦਾ ਹੈ। ਇਸੇ ਤਰ੍ਹਾਂ, ਤੁਹਾਡੇ ਜੀਉਣ ਨੂੰ 12 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਹਰ ਇੱਕ ਹਿੱਸਾ ਤੁਹਾਡੇ ਜੀਵਨ ਦੇ ਇੱਕ ਪਹਿਲੂ ਨੂੰ ਦਰਸਾਉਂਦਾ ਹੈ (ਜਿਵੇਂ ਕਿ ਵਿਖਾਵਾ, ਧਨ-ਦੌਲਤ, ਸਿਰਜਨ ਕਰਨ ਦੀ ਸ਼ਕਤੀ, ਬੁੱਧ ਆਦਿ)। ਇਸ ਤਰ੍ਹਾਂ ਹਰੇਕ ਰਾਸ਼ੀ ਦਾ ਨਿਸ਼ਾਨ ਅਤੇ ਹਰੇਕ ਗ੍ਰਹਿ ਇੱਕ ਦੂਏ ਨਾਲ ਮੇਲ ਖਾਂਦਾ ਹੈ।
ਆਪਣੀ ਕੁੰਡਲੀ ਨੂੰ ਬਣਾਓਣਾ
ਵੈਦਿਕ ਜੋਤਸ਼ੀ 12 ਗ੍ਰਿਹਾਂ ਉੱਤੇ ਅਧਾਰਿਤ ਹੋ ਕੇ ਹਰੇਕ ਨੂੰ ਉਨ੍ਹਾਂ ਤੋ ਸੰਬੰਧਿਤ ਸਹੀ ਕੁੰਡਲੀਆਂ ਵਿੱਚ ਵੰਡਦੇ ਹਨ। ਰਾਸ਼ੀ ਦੇ ਗ੍ਰਹਿ ਦੇ ਨਾਲ ਤੁਹਾਡੀ ਕੁੰਡਲੀ ਦਾ ਮੇਲ ਖਾਂਦਾ ਹੋਇਆ ਨਿਸ਼ਾਨ ਤੁਹਾਡੀ ਰਾਸ਼ੀ ਦੀ ਕੁੰਡਲੀ ਦੀ ਤਸਵੀਰ ਹੈ। ਇੱਕ ਕੁੰਡਲੀ ਨੂੰ ਬਣਾਉਣ ਲਈ ਤੁਹਾਡੇ ਜਨਮ ਦੇ ਵਿਸਥਾਰ ਵਾਲੇ ਵੇਰਵੇਂ ਦੀ ਲੋੜ ਹੁੰਦੀ ਹੈ ਕਿਉਂਕਿ ਇੱਕ ਜੋਤਸ਼ੀ ਹਿਸਾਬ ਲਾ ਸੱਕਦਾ ਹੈ ਕਿ ਤੁਹਾਡੇ ਜਨਮ ਦੇ ਸਮੇਂ ਅਤੇ ਸਥਾਨ ‘ਤੇ 12 ਰਾਸ਼ੀਆਂ ਵਿੱਚੋਂ ਕਿਹੜੀ ਰਾਸ਼ੀ ਜਾਂ ਨਿਸ਼ਾਨ ਪੱਛਮ ਤੋਂ ਉੱਤਾਂਹ ਨੂੰ ਚੜ੍ਹ ਰਿਹਾ ਸੀ। ਇਹ ਰਾਸ਼ੀ ਪੱਛਮ ‘ਤੇ ਉਤਾਂਹ ਨੂੰ ਚੜ੍ਹਦੀ ਹੈ ਕਿਉਂਕਿ ਧਰਤੀ ਦੇ ਘੁੰਮਣ ਨਾਲ ਹੀ ਤਾਰਾ ਮੰਡਲ ਵੱਧਦਾ ਹੋਇਆ ਵਿਖਾਈ ਦਿੰਦਾ ਹੈ।
ਤੁਹਾਡੇ ਜਨਮ ਦੇ ਸਮੇਂ ਪੱਛਮ ਤੋਂ ਉੱਤਾਂਹ ਨੂੰ ਚੱੜ੍ਹਨ ਵਾਲੇ ਕੁੰਡਲੀ ਦੇ ਨਿਸ਼ਾਨ ਨੂੰ ਚੱੜ੍ਹਦਾ ਹੋਇਆ ਲਗਨ ਜਾਂ ਸਭ ਤੋਂ ਪ੍ਰਭਾਵੀ ਬਿੰਦੂ (MEP) ਕਿਹਾ ਜਾਂਦਾ ਹੈ। ਵੈਦਿਕ ਜੋਤਿਸ਼ ਵਿਗਿਆਨ ਦੱਸਦਾ ਹੈ ਕਿ ਚੜ੍ਹਦਾ ਹੋਇਆ ਲਗਨ ਤੁਹਾਡੇ ਜੀਵਨ ਦੇ ਉੱਤੇ ਮੁੱਢਲਾ ਸੁਰਗੀ ਪ੍ਰਭਾਵ ਹੈ। ਇਸ ਤਰ੍ਹਾਂ ਜੋਤਸ਼ੀ ਇਸ ਉੱਤਾਂਹ ਨੂੰ ਚੜ੍ਹਦੀ ਹੋਈ ਰਾਸ਼ੀ ਨੂੰ ਕੁੰਡਲੀ ਦੇ ਪਹਿਲੇ ਗ੍ਰਹਿ ਵਿੱਚ ਰੱਖਦੇ ਹਨ। ਇਸ ਤੋਂ ਬਾਅਦ, ਘੜੀ ਦੀ ਉਲਟ ਦਿਸ਼ਾ ਵਿੱਚ ਚਲਦੇ ਹੋਏ, ਕੁੰਡਲੀ ਹੋਰ ਨੌਂ ਨਵੇਕਲੇ ਗ੍ਰਹਿਆਂ (ਗ੍ਰਹਿ, ਸੂਰਜ ਅਤੇ ਚੰਦਰਮਾ) ਦੇ ਅਧਾਰ ਤੇ ਹੋਰ ਗਿਆਰਾਂ ਗ੍ਰਹਿਆਂ ਨਾਲ ਭਰੀ ਹੋਈ ਹੈ, ਜਿਸਦੇ ਸਿੱਟੇ ਵਜੋਂ ਹੇਠਾਂ ਦਿੱਤੀ ਗਈ ਤਸਵੀਰ ਮਿਲਦੀ ਹੈ। ਇੱਕ ਕੁੰਡਲੀ ਜਨਮ ਦੇ ਸਮੇਂ ਇਨ੍ਹਾਂ ਗ੍ਰਹਿਆਂ ਦੀ ਦਸ਼ਾਵਾਂ ਨੂੰ ਦਰਸਾਉਂਦੀ ਹੈ। ਇੱਕ ਕੁੰਡਲੀ ਜਨਮ ਦੇ ਸਮੇਂ ਇਹਨਾਂ ਗ੍ਰਹਿਆਂ ਦੀ ਸਥਿਤੀ ਨੂੰ ਦਰਸਾਉਂਦੀ ਹੈ। ਹਰੇਕ ਗ੍ਰਹਿ ਵਿੱਚ ਕਰਕ (ਮਹੱਤਵਪੂਰਣ) ਗ੍ਰਹਿ/ਘਰ ਜੁੜੇ ਹੁੰਦੇ ਹਨ ਜੋ ਕਿਸੇ ਖਾਸ ਗ੍ਰਹਿ ਦੀ ਵਿਆਖਿਆ ਨੂੰ ਬਦਲ ਸੱਕਦੇ ਹਨ।
ਕੁੰਡਲੀ ਦੇ ਆਧਾਰ ‘ਤੇ, ਵੈਦਿਕ ਜੋਤਿਸ਼ ਵਿਗਿਆਨ 27 ਚੰਦਰ ਤਾਰਾ ਮੰਡਲ, ਜਾਂ ਨਛਤਰ ਮੰਡਲਾਂ ਦੇ ਆਧਾਰ ‘ਤੇ ਵਧੇਰੇ ਗੁੰਝਲਦਾਰ ਸਬੰਧ ਨੂੰ ਵਿਕਸਿਤ ਕਰਦਾ ਹੈ। ਇਹ ਮਨੁੱਖ ਦੇ ਕਰਮਾਂ ਨੂੰ ਘਟਾਉਣ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।
ਆਧੁਨਿਕ ਹਿੰਦੂ ਸੰਸਕ੍ਰਿਤੀ ਵਿੱਚ ਵੈਦਿਕ ਜੋਤਿਸ਼ ਵਿਗਿਆਨ ਦੀ ਮਹੱਤਤਾ
ਵੈਦਿਕ ਜੋਤਿਸ਼ ਵਿਗਿਆਨ ਹਿੰਦੂ ਸੰਸਕ੍ਰਿਤੀ ਦੇ ਤਾਣੇ-ਬਾਣੇ ਦਾ ਇੱਕ ਹਿੱਸਾ ਹੈ। ਅਸਲ ਵਿੱਚ, 2001 ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਦੁਆਰਾ ਜੋਤਿਸ਼ ਵਿਗਿਆਨ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਤੋਂ ਬਾਅਦ, ਕੁੱਝ ਭਾਰਤੀ ਯੂਨੀਵਰਸਿਟੀਆਂ ਹੁਣ ਹਿੰਦੂ ਜੋਤਿਸ਼ ਵਿਗਿਆਨ ਵਿੱਚ ਖਾਸ ਡਿਗਰੀਆਂ ਦਿੰਦੀਆਂ ਹਨ।
ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਕ ਜੋਤਸ਼ੀ ਕਿਸ ਹਿਸਾਬ-ਕਿਤਾਬ ਨਾਲ ਕੰਮ ਕਰਦਾ ਹੈ, ਅੱਜ ਇਹ ਬਾਰਾਂ ਰਾਸ਼ੀਆਂ ਜਾਂ ਕੁੰਡਲੀਆਂ ਦੇ ਨਿਸ਼ਾਨ ਵੈਦਿਕ ਜੋਤਿਸ਼ ਵਿਗਿਆਨ ਅਤੇ ਤੁਹਾਡੀ ਕੁੰਡਲੀ ਲਈ ਮੁੱਖ ਅਸਥਾਨ ਰੱਖਦੇ ਹਨ। ਅੱਜ ਦੀ ਕੁੰਡਲੀ ਹਰ ਉਹ ਚੀਜ਼ ਦੀ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਇਹਨਾਂ ਬਾਰਾਂ ਰਾਸ਼ੀਆਂ ਦੇ ਨਾਲ ਤੁਹਾਡੀ ਜਨਮ ਮਿਤੀ ਦੇ ਸਬੰਧ ‘ਤੇ ਅਧਾਰਤ ਨਹੀਂ ਹੈ। ਇਹ ਬਾਰਾਂ ਜੋਤਿਸ਼ ਵਿਗਿਆਨ ਵਿਗਿਆਨੀ ਨਿਸ਼ਾਨ ਉਨ੍ਹਾਂ ਦੀਆਂ ਸ਼ੁਭ ਮਿਤੀਆਂ ਦੇ ਨਾਲ ਹੇਠਾਂ ਦਿੱਤੇ ਗਏ ਹਨ:
1. ਕੰਨਿਆ (ਕੁਆਰੀ ਲੜਕੀ): 24 ਅਗਸਤ – 23 ਸਤੰਬਰ
2. ਤੁਲਾ (ਤੱਕੜੀ): 24 ਸਤੰਬਰ – 23 ਅਕਤੂਬਰ
3. ਬ੍ਰਿਸ਼ਚਕ (ਬਿੱਛੂ): 24 ਅਕਤੂਬਰ – 22 ਨਵੰਬਰ
4. ਧਨੂੰ (ਤੀਰਅੰਦਾਜ਼): 23 ਨਵੰਬਰ – 21 ਦਸੰਬਰ
5. ਮਕਰ: (ਮੱਛ) 22 ਦਸੰਬਰ – 20 ਜਨਵਰੀ
6. ਕੁੰਭ (ਪਾਣੀ ਉੰਡੇਲਣ ਵਾਲਾ ਮਨੁੱਖ): 21 ਜਨਵਰੀ – 19 ਫਰਵਰੀ
7. ਮੀਨ (ਮੱਛੀ): 20 ਫਰਵਰੀ – 20 ਮਾਰਚ
8. ਮੇਖ ਜਾਂ ਮੇਸ਼ (ਭੇਡ): 21 ਮਾਰਚ-20 ਅਪ੍ਰੈਲ
9. ਬ੍ਰਿਸ਼ਭ (ਬਲਦ): 21 ਅਪ੍ਰੈਲ – 21 ਮਈ
10. ਮਿਥੁਨ (ਜੁੜਵਾਂ): 22 ਮਈ – 21 ਜੂਨ
11. ਕਰਕ (ਕੇਕੜਾ): 22 ਜੂਨ – 23 ਜੁਲਾਈ
12. ਲਿਓ (ਸ਼ੇਰ): 24 ਜੁਲਾਈ – 23 ਅਗਸਤ
ਪਰ ਕੀ ਇਹੋ ਅਸਲ ਤਰੀਕਾ ਹੈ ਜਿਸ ਵਿੱਚ ਸਾਡੇ ਪੂਰਵਜਾਂ ਨੇ ਰਾਸ਼ੀ ਅਧਾਰਿਤ ਜੋਤਿਸ਼ ਵਿਗਿਆਨ ਦਾ ਅਧਿਐਨ ਕੀਤਾ ਸੀ? ਵੇਦਾਂ ਨੇ ਇਸ ਨੂੰ ਕਿਵੇਂ ਦਰਸਾਇਆ ਹੈ?
ਸਚੇਤ ਰਹੋ! ਇਸ ਦਾ ਜੁਆਬ ਦੇਣਾ ਤੁਹਾਡੇ ਜੋਤਸ਼ੀ ਵਿਗਿਆਨ ਨੂੰ ਇੱਕ ਅਜਿਹੇ ਪੱਖ ਨਾਲ ਖੋਲ੍ਹ ਦੇਵੇਗਾ – ਜਿਹੜਾ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਦੇ ਵੇਲੇ ਤੁਹਾਡੇ ਇਰਾਦੇ ਨਾਲੋਂ ਵੱਖਰੀ ਯਾਤਰਾ ‘ਤੇ ਲੈ ਜਾਵੇਗਾ।
ਰਾਸ਼ੀ ਦਾ ਨਿਸ਼ਾਨ ਕਿੱਥੋਂ ਆਇਆ?
ਵਿਕੀਪੀਡੀਆ ਸਾਨੂੰ ਦੱਸਦੀ ਹੈ ਕਿ ਜੋਤਿਸ਼ ਵਿਗਿਆਨ ਦਾ ਵਿਗਿਆਨ ਵੇਦਾਂ ਵਿੱਚ ਚਰਚਾ ਕੀਤੇ ਛੇ ਵਿਸ਼ਿਆਂ (ਜਾਂ ਵੇਦਾਂਗਾਂ) ਵਿੱਚੋਂ ਇੱਕ ਸੀ। ਪਰ ਮੂਲ ਰੂਪ ਵਿੱਚ ਵੇਦਾਂ ਵਿੱਚ ਗ੍ਰਹਿਆਂ (ਨਵੇਕੇਲ ਗ੍ਰਹਿ) ਦਾ ਕੋਈ ਬਿਆਨ ਨਹੀਂ ਮਿਲਦਾ ਹੈ। ਵੇਦਾਂ ਨੇ ਜੋਤਿਸ਼ ਵਿਗਿਆਨ ਦੀ ਵਰਤੋਂ ਕੇਵਲ ਜੰਤਰੀ ਜਾਂ ਪੰਚਾਂਗ ਯਾਨੀ ਕੈਲੰਡਰ ਦੇ ਸ਼ੁਭ ਤਿਉਹਾਰ ਦੀਆਂ ਮਿਤਿਆਂ ਨੂੰ ਮਿੱਥਣ ਲਈ ਤਿਆਰ ਕਰਨ ਲਈ ਕੀਤੀ ਸੀ। ਇਹ ਯੂਨਾਨੀ ਲੋਕ ਸਨ ਜਿੰਨ੍ਹਾਂ ਨੇ ਸਿੰਧੂ ਘਾਟੀ ਨੂੰ ਜਿੱਤ ਲਿਆ ਸੀ, ਅਤੇ ਅੱਜੋਕੇ ਭਾਰਤ ਵਿੱਚ ਵੈਦਿਕ ਜੋਤਿਸ਼ ਵਿਗਿਆਨ ਵਗਿਆ ਨੂੰ ਲਿਆ ਕੇ ਦਿੱਤਾ।
ਯੂਨਾਨੀ ਜੋਤਿਸ਼ ਵਿਗਿਆਨ ਅਤੇ ਖਗੋਲ-ਵਿਗਿਆਨ ਨੇ ਲੋਕਾਂ ਨੂੰ ਬਾਰਾਂ ਰਾਸ਼ੀਆਂ ਦੇ ਨਿਸ਼ਾਨਾਂ ਬਾਰੇ ਦੱਸਿਆ ਜੋ ਮੇਸ਼ ਤੋਂ ਸ਼ੁਰੂ ਹੁੰਦੇ ਹਨ ਅਤੇ ਬਾਰਾਂ ਜੋਤਿਸ਼ ਵਿਗਿਆਨ ਅਧਾਰਿਤ ਅਸਥਾਨਾਂ ਵਿੱਚ ਉਲਟੀ ਦਿਸ਼ਾ ਵਿੱਚ ਚਲਦੇ ਹੋਏ ਉੱਤਾਂਹ ਨੂੰ ਚੜ੍ਹਦੇ ਹਨ। [17]:384 ਭਾਰਤ ਵਿੱਚ ਯੂਨਾਨੀ ਜੋਤਿਸ਼ ਵਿਗਿਆਨ ਦੀ ਸ਼ੁਰੂਆਤ ਦਾ ਪਹਿਲਾ ਸਬੂਤ ਯਵਨਜਾਤਕ ਹੈ, ਜਿਹੜਾ ਪਹਲੀ ਸਦੀ ਈਸਵੀ ਦੇ ਸ਼ੁਰੂ ਵਿੱਚ ਮਿਲਦਾ ਹੈ। ਯਵਨਜਾਤਕ (ਸ਼ਾਬਦਿਕ ਤੌਰ ‘ਤੇ “ਯੂਨਾਨੀਆਂ ਦੀਆਂ ਕਹਾਉਤਾਂ”) ਦਾ ਯੂਨਾਨੀ ਤੋਂ ਸੰਸਕ੍ਰਿਤ ਵਿੱਚ 2ਜੀ ਸਦੀ ਈਸਵੀ ਦੌਰਾਨ ਯਵਨੇਸ਼ਵਰ ਦੁਆਰਾ ਅਨੁਵਾਦ ਕੀਤਾ ਗਿਆ ਸੀ, ਅਤੇ ਇਸਨੂੰ ਸੰਸਕ੍ਰਿਤ ਭਾਸ਼ਾ ਵਿੱਚ ਪਹਿਲਾ ਭਾਰਤੀ ਜੋਤਿਸ਼ ਗ੍ਰੰਥ ਮੰਨਿਆ ਜਾਂਦਾ ਹੈ।
ਵਿਕੀਪੀਡੀਆ
ਅਸਲ ਵਿੱਚ, ਕੁੰਡਲੀ ਸ਼ਬਦ ਯੂਨਾਨੀ ਸ਼ਬਦ ਹੋਰੋ (ώρα) ਤੋਂ ਆਇਆ ਹੈ ਜਿਸਦਾ ਅਰਥ ‘ਘੜੀ, ਰੁਤ ਜਾਂ ਸਮੇਂ ਦੀ ਮਿਆਦ’ ਤੋ ਹੈ ਅਤੇ ਯੂਨਾਨੀ ਸਕੋਪਸ (σκοπός) ਦਾ ਅਰਥ ਹੈ ‘ਟੀਚਾ ਜਾਂ ਨਿਸ਼ਾਨ ਜਿਸ ‘ਤੇ ਧਿਆਨ ਕੇਂਦਰਿਤ ਕਰਨਾ ਹੈ’। ਜੋਤਿਸ਼ ਵਿਗਿਆਨ ਵੀ ਐਸਟ੍ਰੋ (άστρο) ‘ਸਟਾਰ’ ਜਾਂ ਤਾਰਾ ਅਤੇ ਲੋਗੀਆ (λογια) ‘ਸਟੱਡੀ’ ਜਾਂ ਅਧਿਐਨ ਅਰਥਾਤ ਤਾਰਿਆਂ ਦੇ ਅਧਿਐਨ ਤੋਂ ਆਇਆ ਹੈ। ਇਸ ਕਲਾ ਦਾ ਵਰਣਨ ਕਰਨ ਲਈ ਸ਼ਬਦ ਯੂਨਾਨੀ ਤੋਂ ਆਏ ਹਨ। ਪਰ ਅੱਜ ਦਾ ਜੋਤਿਸ਼ ਵਿਗਿਆਨ ਕਦੇ ਵੀ ਇਨ੍ਹਾਂ ਤਾਰਾ ਮੰਡਲਾਂ ਦੀਆਂ ਤਸਵੀਰਾਂ ਦਾ ਅਧਿਐਨ ਨਹੀਂ ਕਰਦਾ – ਜਿਨ੍ਹਾਂ ਦੇ ਅਰਥ ‘ਜੋਤਿਸ਼ ਵਿਗਿਆਨ’ ਸ਼ਬਦ ਵਿੱਚ ਮਿਲਦੇ ਹਨ।
ਹਾਲਾਂਕਿ, ਯੂਨਾਨੀਆਂ ਨੇ ਵੀ ਜੋਤਿਸ਼ ਵਿਗਿਆਨ ਜਾਂ ਰਾਸਿਆਂ ਦੇ ਨਿਸ਼ਾਨ ਦੀ ਕਾਢ ਨਹੀਂ ਕੀਤੀ ਸੀ। ਬਦਲੇ ਵਿੱਚ, ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰਾਚੀਨ ਬਾਬੇਲ ਦੇ ਵਾਸਨੀਕਾਂ ਤੋਂ ਸਿੱਖਿਆ ਸੀ।
ਬਾਬੇਲ ਦੇ ਵਾਸੀਆਂ ਨੇ ਜੋਤਿਸ਼ ਵਿਗਿਆਨ ਦੀ ਪਹਿਲੀ ਸੰਗਠਿਤ ਪ੍ਰਣਾਲੀ ਵਿਕਸਿਤ ਕੀਤੀ, ਜਿਹੜੀ ਕਿ ਦੂਜੀ ਹਜ਼ਾਰ ਸਾਲ ਇਸਵੀ ਸਨ ਵਿੱਚ ਸ਼ੁਰੂ ਹੋਈ ਸੀ।
ਹਵਾਲਾ
ਸਭ ਤੋਂ ਪੁਰਾਣਾ ਲਿਖਤੀ ਸਰੋਤ
ਸ਼ਾਇਦ ਸਭ ਤੋਂ ਪੁਰਾਣੀ ਮੌਜੂਦਾ ਪੋਥੀ, ਜਿਹੜੀ ਕਿ 4000 ਸਾਲ ਪਹਿਲਾਂ ਲਿਖੀ ਗਈ ਸੀ, ਅੱਯੂਬ ਦੀ ਹੈ। ਅੱਯੂਬ ਬਾਈਬਲ ਦੀਆਂ ਕਿਤਾਬਾਂ ਵਿੱਚੋਂ ਇੱਕ ਹੈ। ਅੱਯੂਬ ਕਹਿੰਦਾ ਹੈ ਕਿ ਤਾਰਾ ਮੰਡਲ, ਯਾਨੀ ਅਕਾਸ਼ ਗੰਗਾ, ਸਿਰਜਣਹਾਰ ਪਰਮੇਸ਼ੁਰ ਦੁਆਰਾ ਰਚੇ ਗਏ ਸਨ।
ਜੋ ਸਪਤ੍ਰਿਖ, ਜੱਬਾਰ, ਖਿੱਤੀਆਂ ਅਤੇ ਦੱਖਣ ਦੀਆਂ ਕੋਠੜੀਆਂ ਦਾ ਸਰਜਣਹਾਰ ਹੈ।
ਅੱਯੂਬ 9:9
ਇਸੇ ਤਰ੍ਹਾਂ ਆਮੋਸ, ਇਕ ਹੋਰ ਪ੍ਰਾਚੀਨ ਬਾਈਬਲ ਦਾ ਰਿਸ਼ੀ ਨਬੀ ਨੇ ਇੰਝ ਲਿਖਿਆ ਹੈ।
ਉਹ ਜੋ ਕੱਚ ਪਚਿਆ ਅਤੇ ਸਪਤ੍ਰਿਖ ਦੇ ਬਣਾਉਣ ਵਾਲਾ ਹੈ, ਜੋ ਮੌਤ ਦੇ ਸਾਏ ਨੂੰ ਫਜ਼ਰ ਵਿੱਚ ਬਦਲ ਦਿੰਦਾ ਹੈ, ਅਤੇ ਦਿਨ ਨੂੰ ਰਾਤ ਦਾ ਅਨ੍ਹੇਰਾ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ, ਅਤੇ ਓਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਯਹੋਵਾਹ ਉਹ ਦਾ ਨਾਮ ਹੈ!
ਆਮੋਸ 5:8 (700 ਈ.ਪੂ.)
ਕਚਪਚੀਆ ਜਾਂ ਸਪਤ੍ਰਿਖ ਤਾਰਾਗੁਛਾ ਯਾਨੀ ਪਲੇਇਡਸ ਅਜਿਹੇ ਤਾਰੇ ਹਨ ਜਿਹੜੇ ਬ੍ਰਿਸ਼ਭ ਤਾਰਾ ਮੰਡਲ ਦੇ ਹਿੱਸਾ ਹਨ। ਜੇ ਅੱਯੂਬ 4000 ਸਾਲ ਤੋਂ ਵੱਧ ਪੁਰਾਣੀ ਕਿਤਾਬ ਵਿੱਚ ਉਨ੍ਹਾਂ ਬਾਰੇ ਗੱਲ ਕਰਦਾ ਹੈ, ਤਾਂ ਰਾਸ਼ੀ ਦੇ ਤਾਰਾ ਮੰਡਲ ਅਰਥਾਤ ਮ੍ਰਿਗਾਸ਼ਿਰਾ ਸਾਡੇ ਕੋਲ ਬਹੁਤ ਲੰਬੇ ਸਮੇਂ ਤੋਂ ਹਨ।
ਯਹੂਦੀ ਇਤਿਹਾਸਕਾਰ ਜੋਸੀਫੁਸ (37-100 ਈ.ਸ), ਪਹਿਲੇ ਮਨੂ ਦੇ ਬਾਰੇ ਲਿਖਦੇ ਹੋਏ, ਜਿਸ ਨੂੰ ਬਾਈਬਲ ਆਦਮ ਕਹਿੰਦੀ ਹੈ, ਉਸ ਬਾਰੇ ਅਤੇ ਉਸ ਦੇ ਪਹਿਲੀ ਸੰਤਾਨ ਦੇ ਬਾਰੇ ਇੰਝ ਕਹਿੰਦਾ ਹੈ:
ਉਹ ਉਸ ਅਜੀਬ ਕਿਸਮ ਦੀ ਬੁੱਧੀ ਦੇ ਖੋਜੀ ਵੀ ਸਨ ਜੋ ਸਵਰਗੀ ਸਰੀਰਾਂ, ਅਤੇ ਉਹਨਾਂ ਦੇ ਆਦੇਸ਼ ਨਾਲ ਸਬੰਧਤ ਹੈ।
ਬੀਤੇ ਸਮੇਂ ਦਾ ਇਤਿਹਾਸ II i
ਇਸ ਤਰ੍ਹਾਂ ਤਾਰਿਆਂ ਵਿੱਚ ਨਿਸ਼ਾਨਾਂ ਦਾ ਅਧਿਐਨ ਸਭ ਤੋਂ ਪਹਿਲਾਂ ਮੁਢਲੇ ਮਨੁੱਖਾਂ ਨਾਲ ਹੀ ਸ਼ੁਰੂ ਹੋ ਗਿਆ ਸੀ! ਮਨੂ/ਆਦਮ ਦੀ ਸੰਤਾਨ ਨੇ ਸਿਰਜਣਹਾਰ ਦੀ ਮਹਾਨ ਕਹਾਣੀ ਨੂੰ ਯਾਦ ਰੱਖਣ ਵਿੱਚ ਮਦਦ ਕਰਨ ਲਈ ਤਾਰਿਆਂ ਵਿੱਚ 12 ਨਿਸ਼ਾਨਾਂ ਜਾਂ ਰਾਸ਼ੀਆਂ ਵਾਲੇ ਨਿਸ਼ਾਨ ਰੱਖੇ। ਇਹ ਕਹਾਣੀ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਇਹ ਦਰਸਾਉਂਦੀ ਹੈ ਕਿ ਤੁਹਾਡੀ ਮੰਜਿਲ ਇਸ ਆਕਾਸ਼ੀ ਕਹਾਣੀ ਨਾਲ ਕਿਵੇਂ ਜੁੜੀ ਹੋਈ ਹੈ, ਅਜਿਹਾ ਗ੍ਰਹਿਆਂ ਦੇ ਕਾਰਨ ਨਹੀਂ, ਸਗੋਂ ਸਿਰਜਣਹਾਰ ਦੀ ਸਮਰਥਾ ਅਤੇ ਉਦੇਸ਼ਾਂ ਦੇ ਕਾਰਨ ਹੈ, ਜਿੰਨ੍ਹਾਂ ਨੂੰ ਇਹ 12 ਨਿਸ਼ਾਨ ਦਰਸਾਉਂਦੇ ਹਨ।
ਰਾਸ਼ੀਆਂ ਦੇ ਨਿਸ਼ਾਨ ਸਿਰਜਣਹਾਰ ਤੋਂ ਹੀ ਆਉਂਦੇ ਹਨ
ਭਵਿੱਖਬਾਣੀ ਦੇ ਸੰਦੇਸ਼ਾਂ ਨੂੰ ਪੋਥੀਆਂ ਵਿੱਚ ਲਿਖੇ ਜਾਣ ਤੋਂ ਬਹੁਤ ਪਹਿਲਾਂ, ਉਹਨਾਂ ਨੂੰ ਪਰਮੇਸ਼ੁਰ ਦੀ ਯੋਜਨਾ ਦੀ ਕਹਾਣੀ ਦੱਸਣ ਲਈ ਤਾਰਿਆਂ ਵਿੱਚ ਸਰੂਪਾਂ ਦੇ ਰੂਪ ਵਿੱਚ ਰੱਖਿਆ ਗਿਆ ਸੀ। ਇਸ ਤਰ੍ਹਾਂ, ਮੂਲ ਕੁੰਡਲੀ ਦਾ ਅਰਥ ਸਾਡੇ ਜਨਮ ਦੇ ਸਮੇਂ ਅਤੇ ਅਸਥਾਨ ਦੇ ਆਧਾਰ ‘ਤੇ ਦੌਲਤ, ਪ੍ਰੇਮ ਅਤੇ ਚੰਗੀ ਕਿਸਮਤ ਦੀ ਪ੍ਰਾਪਤੀ ਲਈ ਸਾਡੀ ਅਗਵਾਈ ਕਰਨ ਲਈ ਨਹੀਂ ਸੀ। ਸਿਰਜਣਹਾਰ ਦੀ ਯੋਜਨਾ ਨੂੰ ਪ੍ਰਗਟ ਕਰਨ ਲਈ ਰਾਸਿਆਂ ਦੇ ਨਿਸ਼ਾਨ ਵਿਖਾਈ ਦੇਣ ਵਾਲੀ ਕਹਾਣੀ ਸਨ।
ਅਸੀਂ ਇਸਨੂੰ ਇਬਰਾਨੀ ਵੇਦਾਂ (ਬਾਈਬਲ) ਵਿੱਚ ਸਰਿਸ਼ਟੀ ਦੇ ਸਭ ਤੋਂ ਪੁਰਾਣੇ ਬਿਰਤਾਂਤ ਤੋਂ ਵੇਖਦੇ ਹਾਂ। ਸਰਿਸ਼ਟੀ ਦੀ ਬਂਣਤਰ ਵੇਲੇ ਇੰਝ ਕਿਹਾ ਗਿਆ ਹੈ ਕਿ:
ਤਾਂ ਪਰਮੇਸ਼ੁਰ ਨੇ ਆਖਿਆ ਕਿ, “ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂਜੋ ਓਹ ਦਿਨ ਨੂੰ ਰਾਤ ਤੋਂ ਅੱਡ ਕਰਨ, ਨਾਲੇ ਓਹ ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ ਹੋਣ।”
ਉਤਪਤ 1:14
ਆਧੁਨਿਕ ਜੋਤਿਸ਼ ਵਿਗਿਆਨ ਕਿਸੇ ਵਿਅਕਤੀ ਦੇ ਜਨਮ ਦੇ ਸਮੇਂ ਤਾਰਿਆਂ ਦੀ ਦਸ਼ਾ ਦੇ ਆਧਾਰ ‘ਤੇ ਮਨੁੱਖੀ ਵਿਸ਼ਿਆਂ ਅਤੇ ਧਰਤੀ ‘ਤੇ ਹੋਣ ਵਾਲੀਆਂ ਘਟਨਾਵਾਂ ਬਾਰੇ ਜਾਣਨ ਦਾ ਦਾਅਵਾ ਕਰਦਾ ਹੈ। ਪਰ ਇਹ ਤਾਰੇ ਨਹੀਂ ਹਨ ਜਿਹੜੇ ਸਾਡੇ ਜੀਉਣ ਨੂੰ ਪ੍ਰਭਾਵਿਤ ਕਰਦੇ ਹਨ। ਉਹ ਤਾਂ ਸਿਰਫ਼ ਉਹਨਾਂ ਘਟਨਾਵਾਂ ਨੂੰ ਵਿਖਾਉਣ ਵਾਲੇ ਨਿਸ਼ਾਨ ਹਨ ਜਿਹੜੇ ਸਿਰਜਣਹਾਰ ਨੇ ਯੋਜਨਾਬੱਧ ਕੀਤੇ ਹਨ – ਅਤੇ ਇਹ ਉਹ ਆਪ ਪਹਮੇਸ਼ੁਰ ਹੈ ਜਿਹੜਾ ਸਾਡੇ ਜੀਵਨ ਨੂੰ ਪ੍ਰਭਾਵਤ ਕਰਦਾ ਹੈ।
ਕਿਉਂਕਿ ਤਾਰਿਆਂ ਦੀ ਰਚਨਾ ‘ਪਵਿੱਤਰ ਸਮਿਆਂ’ ਨੂੰ ਵਿਖਾਉਣ ਲਈ ਸੀ, ਇਸ ਲਈ ਵੱਖ-ਵੱਖ ਤਾਰਾ ਮੰਡਲਾਂ ਦੀ ਰਚਨਾ ਦੇ ਪਿੱਛੇ ਮਨੋਰਥ ਅਰਥਾਤ ਮਕਸਦ ਇਹ ਸੀ ਕਿ ਅਸੀਂ ਬਾਰਾਂ ਨਿਸ਼ਾਨਾਂ ਦੁਆਰਾ ਪਰਮੇਸ਼ੁਰ ਦੀ ਕੁੰਡਲੀ ਨੂੰ ਜਾਣ ਸੱਕਿਏ। ਉਹ ਤਾਰਿਆਂ ਵਿੱਚ ਇੱਕ ਕਹਾਣੀ ਨੂੰ ਬਣਾਉਂਦੇ ਹਨ, ਅਤੇ ਇਸ ਕਹਾਣੀ ਦਾ ਅਧਿਐਨ ਕਰਨਾ ਹੀ ਜੋਤਿਸ਼ ਵਿਗਿਆਨ ਦਾ ਮੁਢਲਾ ਅਧਿਐਨ ਸੀ।
ਇਸ ਤਰ੍ਹਾਂ, ਇਹ ਰਾਸ਼ੀਆਂ ਦੇ ਤਾਰਾ ਮੰਡਲ ਵਿੱਚ ਯਾਦ ਕੀਤੇ ਗਏ ਅਤੇ ਆਦਮ/ਮਨੂੰ ਤੋਂ ਬਾਅਦ ਸਦੀਆਂ ਵਿੱਚ ਦੱਸੇ ਗਏ 12 ਰਾਸ਼ੀਆਂ ਦੇ ਚਿੱਤਰਾਂ ਦੁਆਰਾ ਦਿੱਤੀ ਗਈ ਪਰਮੇਸ਼ੁਰ ਦੀ ਯੋਜਨਾ ਦਾ ਅਧਿਐਨ ਕਰਨਾ ਹੈ। ਹੜ੍ਹ ਤੋਂ ਬਾਅਦ, ਮਨੂ ਦੀ ਸੰਤਾਨ ਨੇ ਅਸਲ ਕਹਾਣੀ ਨੂੰ ਵਿਗਾੜ ਦਿੱਤਾ ਅਤੇ ਇਹ ਉਹ ਬਣ ਗਿਆ ਜਿਸਨੂੰ ਅਸੀਂ ਅੱਜ ਵੇਖਦੇ ਹਾਂ।
ਜੋਤਿਸ਼ ਵਿਗਿਆਨ ਅਤੇ ਰਿਸ਼ੀ ਨਬੀ ਇਕੱਠੇ
ਪਵਿੱਤਰ ਸਮਿਆਂ (ਕੁੰਡਲੀ) ਨੂੰ ਵਿਖਾਉਣ ਲਈ ਤਾਰਿਆਂ (ਜੋਤਿਸ਼ ਵਿਗਿਆਨ) ਦਾ ਅਧਿਐਨ ਕਰਨਾ ਇਹ ਸੁਝਾਅ ਨਹੀਂ ਦਿੰਦਾ ਹੈ ਕਿ ਸਿਰਜਣਹਾਰ ਨੇ ਇਹਨਾਂ ਘਟਨਾਵਾਂ ਦੀ ਯੋਜਨਾ ਬਣਾਈ ਹੈ। ਉਸ ਦਾ ਲਿਖਿਆ ਲਿਖਤੀ ਬਿਰਤਾਂਤ ਹੋਰ ਹੀ ਵਿਖਰੇ ਤਰ੍ਹਾਂ ਦੇ ਵੇਰਵੇ ਨੂੰ ਦਿੰਦਾ ਹੈ। ਅਸੀਂ ਯਿਸੂ ਦੇ ਜਨਮ ਵਿੱਚ ਇਸ ਦੇ ਇਕ ਉਦਾਹਰਣ ਨੂੰ ਵੇਖਦੇ ਹਾਂ। ਇੰਜੀਲ ਦਰਜ ਕਰਦੀ ਹੈ ਕਿ ਜੋਤਸ਼ੀ ਤਾਰਿਆਂ ਦੇ ਅਧਿਐਨ ਤੋਂ ਉਸ ਦੇ ਜਨਮ ਨੂੰ ਕਿਵੇਂ ਸਮਝਦੇ ਹਨ।
1ਜਾਂ ਯਿਸੂ ਰਾਜਾ ਹੇਰੋਦੇਸ ਦੇ ਦਿਨੀਂ ਯਹੂਦਿਯਾ ਦੇ ਬੈਤਲਹਮ ਵਿੱਚ ਜੰਮਿਆ ਤਾਂ ਵੇਖੋ, ਜੋਤਸ਼ੀਆਂ ਨੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ, 2ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹ ਦਾ ਤਾਰਾ ਡਿੱਠਾ ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ।
ਮੱਤੀ 2:1-2
ਜੋਤਸ਼ੀ ਤਾਰਿਆਂ ਤੋਂ ਜਾਣਦੇ ਸਨ ਕਿ ‘ਕਿਸ’ (ਮਸੀਹ) ਦਾ ਜਨਮ ਹੋਇਆ ਸੀ। ਪਰ ਤਾਰਿਆਂ ਨੇ ਉਸਨੂੰ ਇਹ ਨਹੀਂ ਦੱਸਿਆ ਕਿ ਉਹ ‘ਕਿੱਥੇ’ ਪੈਦਾ ਹੋਇਆ ਸੀ। ਇਸ ਦੇ ਲਈ ਉਨ੍ਹਾਂ ਨੂੰ ਲਿਖਤੀ ਪ੍ਰਕਾਸ਼ਨ ਦੀ ਲੋੜ ਸੀ।
3ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਣੇ ਘਬਰਾਇਆ 4ਅਤੇ ਉਸ ਨੇ ਸਾਰੇ ਪਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇੱਕਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ । 5ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਐਉਂ ਲਿਖਿਆ ਹੋਇਆ ਹੈ ਕਿ 6ਹੇ ਬੈਤਲਹਮ ਯਹੂਦਾਹ ਦੇਸ ਦੇ, ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰਾਂ ਛੋਟਾ ਨਹੀਂ ਹੈਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਪਾਲਨਾ ਕਰੇਗਾ।।
ਮੱਤੀ 2:3-6
ਜੋਤਸ਼ੀਆਂ ਨੂੰ ਭਵਿੱਖਬਾਣੀ ਦੀਆਂ ਲਿਖਤਾਂ ਦੀ ਲੋੜ ਸੀ ਤਾਂ ਜੋ ਉਹ ਪੂਰੀ ਤਰ੍ਹਾਂ ਸਮਝ ਸੱਕਣ ਕਿ ਉਨ੍ਹਾਂ ਨੇ ਤਾਰਿਆਂ ਤੋਂ ਕੀ ਲੱਭਿਆ ਹੈ। ਅੱਜ ਸਾਡੇ ਨਾਲ ਵੀ ਅਜਿਹਾ ਹੀ ਹੈ। ਅਸੀਂ ਪ੍ਰਾਚੀਨ ਰਾਸਿਆਂ ਦੇ ਜੋਤਿਸ਼ ਵਿਗਿਆਨ ਅਧਾਰਤ ਕੁੰਡਲੀਆਂ ਤੋਂ ਉਸ ਗੁਪਤ ਗਿਆਨ ਨੂੰ ਪ੍ਰਾਪਤ ਕਰ ਸੱਕਦੇ ਹਾਂ ਜਿਹੜਾ ਪਹਿਲੇ ਮਨੁੱਖਾਂ ਕੋਲ ਸੀ। ਪਰ ਅਸੀਂ ਭਵਿੱਖਬਾਣੀ ਦੀਆਂ ਲਿਖਤਾਂ ਦੁਆਰਾ ਵਧੇਰੇ ਸਮਝ ਪ੍ਰਾਪਤ ਕਰ ਸੱਕਦੇ ਹਾਂ ਜਿਹੜਾ ਹਰੇਕ ਰਾਸ਼ੀ ਦੇ ਨਿਸ਼ਾਨ ਦਾ ਵਿਕਾਸ ਕਰਦੀ ਹੈ। ਮੂਲ ਰਾਸ਼ੀ ਦੀ ਕਹਾਣੀ ਦੇ ਹਰੇਕ ਜੋਤਸ਼ ਵਿਗਿਆਨੀ ਨਿਸ਼ਾਨ ਨੂੰ ਵੇਖਦੇ ਹੋਏ, ਅਸੀਂ ਇੰਝ ਹੀ ਕਰਾਂਗੇ।
ਅਸੀਂ ਪ੍ਰਾਚੀਨ ਰਾਸ਼ੀਆਂ ਦੇ ਨਿਸ਼ਾਨਾਂ ਦੀ ਵੀ ਵਰਤੋਂ ਕਰਾਂਗੇ, ਜਿਹੜੇ ਦੋ ਹਜ਼ਾਰ ਸਾਲ ਤੋਂ ਵੱਧ ਪੁਰਾਣੇ ਹਨ, ਜਿਹੜੇ ਅੱਜ ਵੀ ਮਿਸਰ ਦੇ ਮੰਦਰਾਂ ਵਿੱਚ ਮਿਲਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਡੇਂਡੇਰਾ ਮੰਦਰ ਅਤੇ ਲਕਸਰ ਮੰਦਰ ਦੇ ਨਿਸ਼ਾਨ ਹਨ। ਉਹ ਸਾਨੂੰ ਮਾਰਗਦਰਸ਼ਨ ਦੇਣ ਲਈ ਪੁਰਾਣੇ ਸਬੂਤ ਨੂੰ ਦਿੰਦੇ ਹਨ।
ਰਾਸ਼ੀ ਸੰਬੰਧੀ ਪ੍ਰਾਚੀਨ ਕਹਾਣੀ
ਇਤਿਹਾਸ ਦੇ ਮੁੱਢ ਤੋਂ ਹੀ ਤਾਰਿਆਂ ਵਿੱਚ ਲਿਖੀ ਇਹ ਕਹਾਣੀ ਤੁਹਾਨੂੰ ਸੱਦਾ ਦਿੰਦੀ ਹੈ। ਇਹ ਤੁਹਾਨੂੰ ਸਿਰਜਣਹਾਰ ਦੀ ਇਸ ਸੁਰਗੀ ਯੋਜਨਾ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ। ਪਰ ਇਸ ਕਹਾਣੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਸਾਨੂੰ ਇਸ ਨੂੰ ਸਮਝਣਾ ਪਏਗਾ।
ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਅੱਜ ਦੀ ਰਾਸ਼ੀ ਆਮ ਤੌਰ ‘ਤੇ ਮੇਸ਼ ਯਾ ਮੇਖ ਨਾਲ ਸ਼ੁਰੂ ਹੁੰਦੀ ਹੈ। ਪਰ ਪ੍ਰਾਚੀਨ ਸਮੇਂ ਵਿੱਚ ਅਜਿਹਾ ਨਹੀਂ ਸੀ, ਉਸ ਸਮੇਂ ਇਹ ਕੰਨਿਆ ਰਾਸ਼ੀ ਤੋਂ ਸ਼ੁਰੂ ਹੋਈ ਸੀ ਜਿਵੇਂ ਕਿ ਅਸੀਂ ਮਿਸਰ ਦੇ ਪ੍ਰਾਚੀਨ ਰੇਖਿਕ ਐਸਨਾ ਰਾਸ਼ੀ ਵਿੱਚ ਵੇਖਦੇ ਹਾਂ।
ਅਸੀਂ ਕੰਨਿਆ ਨਾਲ ਰਾਸ਼ੀ ਦੀ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਅਤੇ ਫਿਰ ਵੱਖ-ਵੱਖ ਰਾਸ਼ੀਆਂ ਵੱਲ ਅਗਾਂਹ ਵਧਦੇ ਹਾਂ। ਹਰੇਕ ਰਾਸ਼ੀ ਦਾ ਨਿਸ਼ਾਨ ਇੱਕ ਰਾਸ਼ੀ ਦੇ ਅਧਿਆਏ ਦੀ ਬਣਤਰ ਕਰਦਾ ਹੈ। ਉਹਨਾਂ ਨੂੰ ਮੂਢਲੀ ਕੁੰਡਲੀਆਂ ਦੇ ਰੂਪ ਵਿੱਚ ਸੋਚੋ ਜੋ ਇੱਕ ਕਹਾਣੀ ਨੂੰ ਬਣਾਉਣ ਲਈ ਇੱਕ ਦੂਏ ‘ਤੇ ਨਿਰਭਰ ਹਨ। ਇੱਥੇ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਕੁੰਡਲੀ ਹੇਠਾਂ ਦਿੱਤੀ ਗਈ ਹੈ
• 2. ਤੁਲਾ: ਸੁਰਗੀ ਤੱਕੜੀ ਵਿੱਚ ਤੋਲਿਆ ਜਾਣਾ
• 3. ਬ੍ਰਿਸ਼ਚਕ: ਬ੍ਰਹਿਮੰਡੀ ਟਕਰਾਅ
• 4. ਧਨੂੰ: ਤੀਰਅੰਦਾਜ਼ ਦੀ ਅੰਤਿਮ ਜਿੱਤ
• 5. ਮਕਰ: ਬੱਕਰੀ-ਮੱਛੀ ਦੀ ਵਿਆਖਿਆ
• 6. ਕੁੰਭ: ਜੀਉਂਦੇ ਜਲ ਦੀਆਂ ਨਦੀਆਂ
• 7. ਮੀਨ: ਖ਼ਤਮ ਹੋਣ ਵਾਲੇ ਬੰਧਨ ਵਿੱਚ ਭੀੜ
• 10. ਮਿਥੁਨ: ਰਾਜਸੀ ਪੂਤ੍ਰ ਅਤੇ ਅਲੌਕਿਕ ਲਾੜੀ