Skip to content
Home » ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਮਕਰ ਰਾਸ਼ੀ

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਮਕਰ ਰਾਸ਼ੀ

  • by

ਮਕਰ ਰਾਸ਼ੀ, ਜਿਸ ਨੂੰ ਲੇਲੇ ਜਾਂ ਬਕਰੀ ਵਾਲੀ ਰਾਸ਼ੀ ਵੀ ਕਿਹਾ ਜਾਂਦਾ ਹੈ, ਤਾਰਾ ਮੰਡਲ ਵਿੱਚ ਪੰਜਵੀਂ ਰਾਸ਼ੀ ਹੈ। ਵੈਦਿਕ ਜੋਤਿਸ਼ ਵਿਗਿਆਨ ਅੱਜ ਤੁਹਾਡੀ ਕੁੰਡਲੀ ਬਣਾਉਣ ਲਈ ਮਕਰ ਰਾਸ਼ੀ ਦੇ ਤਾਰਾ ਮੰਡਲ ਦੀ ਵਰਤੋਂ ਰਿਸ਼ਤੇ ਬਣਾਉਣ, ਸਿਹਤ ਅਤੇ ਧਨ-ਦੌਲਤ ਵਿੱਚ ਸਫਲਤਾ ਦੇ ਫੈਸਲੇ ਲੈਣ ਲਈ ਇੱਕ ਮਾਰਗਦਰਸ਼ਕ ਵਜੋਂ ਕਰਦਾ ਹੈ।

ਪਰ ਇਸਦੀ ਅਸਲ ਵਰਤੋਂ ਕੀ ਸੀ?

ਮਕਰ ਰਾਸ਼ੀ ਵਿੱਚ ਇੱਕ ਮੱਛੀ ਦੀ ਪੂਛਣ ਨਾਲ ਜੁੜੀ ਇੱਕ ਬੱਕਰੀ ਦੀ ਤਸਵੀਰ ਵਿਖਾਈ ਦਿੰਦੀ ਹੈ। ਬੱਕਰੀ-ਮੱਛੀ ਕਿੱਥੋਂ ਆਈ?

ਅਰੰਭ ਤੋਂ ਇਸ ਦਾ ਕੀ ਅਰਥ ਸੀ?

ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਖਗੋਲ-ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…

ਕੰਨਿਆ ਤੋਂ ਧਨੂੰ ਤੀਕੁਰ ਅਸੀਂ ਵੇਖਦੇ ਹਾਂ ਕਿ ਪਹਿਲੇ ਚਾਰ ਤਾਰਾ ਮੰਡਲ ਇੱਕ ਮਹਾਨ ਮੁਕਤੀਦਾਤਾ ਅਤੇ ਦੁਸ਼ਮਣ ਨਾਲ ਉਸਦੇ ਮਾਰੂ ਸੰਘਰਸ਼ ਤੋਂ ਸਬੰਧਤ ਇੱਕ ਜੋਤਸ਼ੀ ਇਕਾਈ ਨੂੰ ਬਣਾਉਂਦੇ ਹਨ। ਅਸੀਂ ਇੱਥੇ ਇੰਨ੍ਹਾਂ ਸਭਨਾਂ ਤੋਂ ਪ੍ਰਾਚੀਨ ਰਾਸ਼ੀ ਦੀ ਕਹਾਣੀ ਦਾ ਮੁਢ ਪੇਸ਼ ਕੀਤਾ ਹੈ

ਮਕਰ ਇੱਕ ਦੂਜੀ ਇਕਾਈ ਨੂੰ ਪੇਸ਼ ਕਰਦਾ ਹੈ, ਇਸ ਮੁਕਤੀਦਾਤਾ ਦੇ ਕੰਮ ‘ਤੇ ਧਿਆਨ ਕੇਂਦਰਤ ਕਰਦਾ ਹੈ ਕਿਉਂਕਿ ਇਹ ਸਾਨੂੰ ਪ੍ਰਭਾਵਿਤ ਕਰਦਾ ਹੈ। ਇਸ ਇਕਾਈ ਵਿੱਚ ਅਸੀਂ ਆਪਣੇ ਦੁਸ਼ਮਣ ਉੱਤੇ ਸਾਡੇ ਮੁਕਤੀਦਾਤਾ ਦੀ ਜਿੱਤ ਦੀਆਂ ਅਸੀਸਾਂ – ਨਤੀਜਿਆਂ — ਨੂੰ ਵੇਖਦੇ ਹਾਂ। ਇਹ ਇਕਾਈ ਬੱਕਰੀ ਦੇ ਨਾਲ ਖੁੱਲ੍ਹਦੀ ਹੈ ਅਤੇ ਇੱਕ ਲੇਲੇ (ਮੇਖ) ਨਾਲ ਬੰਦ ਹੁੰਦੀ ਹੈ ਅਤੇ ਇਸਦੇ ਵਿੱਚਕਾਰਲੀਆਂ ਦੋ ਰਾਸ਼ੀਆਂ ਮੱਛੀਆਂ (ਕੁੰਭ ਅਤੇ ਮੀਨ) ਤੋਂ ਸਬੰਧਤ ਹਨ। ਇਸੇ ਕਰਕੇ, ਇਹ ਕਿੰਨੀ ਕੂ ਸਹੀ ਹੈ ਕਿ ਬੱਕਰੀ ਦਾ ਅਗਲਾ ਹਿੱਸਾ ਮੱਛੀ ਦੀ ਪੂਛ ਨਾਲ ਜੁੜਿਆ ਹੋਇਆ ਹੈ, ਜਿਹੜਾ ਕਿ ਹਮੇਸ਼ਾ ਤੋਂ ਮਕਰ ਰਾਸ਼ੀ ਦਾ ਨਿਸ਼ਾਨ ਰਿਹਾ ਹੈ।

ਪ੍ਰਾਚੀਨ ਰਾਸ਼ੀ ਵਿੱਚ, ਮਕਰ ਸਾਰੇ ਲੋਕਾਂ ਲਈ ਸੀ ਕਿਉਂਕਿ ਇਹ ਇੱਕ ਵਿਅਕਤੀ ਲਈ ਉਪਲਬਧ ਲਾਭਾਂ ਦੀ ਭਵਿੱਖਬਾਣੀ ਕਰਦਾ ਸੀ। ਇਸ ਲਈ ਭਾਵੇਂ ਤੁਸੀਂ ਆਧੁਨਿਕ ਕੁੰਡਲੀ ਦੇ ਅਰਥਾਂ ਵਿੱਚ ਮਕਰ ਨਾ ਹੋਵੋ, ਫਿਰ ਵੀ ਇਹ ਮਕਰ ਰਾਸ਼ੀ ਦੇ ਤਾਰਿਆਂ ਵਿੱਚ ਮਿਲਣ ਵਾਲੇ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਕਹਾਣੀ ਨੂੰ ਸਮਝਾਉਂਦੀ ਹੈ।

ਤਾਰਿਆਂ ਵਿੱਚ ਮਕਰ ਰਾਸ਼ੀ ਦਾ ਜੋਤਿਸ਼ ਵਿਗਿਆਨ

ਇੱਥੇ ਮਕਰ ਰਾਸ਼ੀ ਬਣਾਉਣ ਵਾਲੇ ਤਾਰੇ ਲਕੀਰਾਂ ਨਾਲ ਜੁੜੇ ਹੋਏ ਹਨ। ਕੀ ਤੁਸੀਂ ਇਸ ਤਸਵੀਰ ਵਿੱਚ ਬੱਕਰੀ-ਮੱਛੀ ਵਰਗੀ ਕੋਈ ਤਸਵੀਰ ਵੇਖ ਸੱਕਦੇ ਹੋ? ਇਨ੍ਹਾਂ ਤਾਰਿਆਂ ਨਾਲ ਜੁੜੀ ਹੋਈ ਬੱਕਰੀ ਅਤੇ ਮੱਛੀ ਦੇ ਜੀਵ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ?

ਮਕਰ ਰਾਸ਼ੀ ਦਾ ਤਾਰਾ ਮੰਡਲ

ਕੁਦਰਤ ਦਾ ਬੱਕਰੀਆਂ ਅਤੇ ਮੱਛੀਆਂ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਪਰ ਇਹ ਨਿਸ਼ਾਨੀ ਬੀਤੇ ਹੋਏ ਸਮੇਂ ਵਿੱਚ ਵਾਪਸ ਚਲੀ ਜਾਂਦੀ ਹੈ ਜਿੱਥੋਂ ਤੀਕੁਰ ਅਸੀਂ ਮਨੁੱਖੀ ਇਤਿਹਾਸ ਨੂੰ ਜਾਣਦੇ ਹਾਂ। ਇੱਥੇ ਮਿਸਰ ਦੇ ਡੇਂਡੇਰਾ ਮੰਦਿਰ ਵਿੱਚ ਵਿਖਾਈ ਗਈ ਰਾਸ਼ੀ ਦੀ ਇੱਕ ਤਸਵੀਰ ਦਿੱਤੀ ਗਈ ਹੈ, ਜਿਹੜਾ 2000 ਸਾਲ ਤੋਂ ਵੱਧ ਪੁਰਾਣੀ ਹੈ, ਜਿਸ ਵਿੱਚ ਬੱਕਰੀ-ਮੱਛੀ ਮਕਰ ਦੀ ਇੱਕ ਤਸਵੀਰ ਨੂੰ ਲਾਲ ਰੰਗ ਨਾਲ ਗੋਲਾ ਲਾਇਆ ਹੋਇਆ ਹੈ।

ਡੇਂਡੇਰਾ ਦੇ ਪ੍ਰਾਚੀਨ ਮਿਸਰੀ ਮੰਦਰ ਵਿੱਚ ਮਕਰ ਰਾਸ਼ੀ ਦੇ ਉੱਤੇ ਲਾਲ ਰੰਗ ਨਾਲ ਗੋਲਾ ਲਗਾਇਆ ਗਿਆ ਹੈ

ਇਸ ਦਾ ਅਰਥ ਹੈ ਕਿ ਬੱਕਰੀ-ਮੱਛੀ ਦਾ ਖ਼ਿਆਲ ਪਹਿਲਾਂ ਆਇਆ ਸੀ, ਮਕਰ ਰਾਸ਼ੀ ਦੇ ਤਾਰਿਆਂ ਨੂੰ ਵੇਖ ਕੇ ਨਹੀਂ। ਅਰੰਭਿਕ ਜੋਤਸ਼ੀਆਂ ਨੇ ਫਿਰ ਯਾਦਗਾਰੀ ਦੀ ਵਰਤੋਂ ਕਰਕੇ ਯਾਦ ਦਿਲਾਉਣ ਵਾਲੇ ਨਿਸ਼ਾਨਾਂ ਵਜੋਂ ਮਕਰ ਰਾਸ਼ੀ ਦੀ ਤਸਵੀਰ ਬਣਾਉਣ ਲਈ ਇਸ ਵਿਚਾਰ ਨੂੰ ਤਾਰਿਆਂ ‘ਤੇ ਲਾਗੂ ਕੀਤਾ। ਸਾਡੇ ਬਜੂਰਗ ਆਪਣੇ ਬੱਚਿਆਂ ਨੂੰ ਬੱਕਰੀ ਅਤੇ ਮੱਛੀ ਬਾਰੇ ਦੱਸ ਸੱਕਦੇ ਸਨ ਅਤੇ ਉਨ੍ਹਾਂ ਨੂੰ ਤਸਵੀਰ ਨਾਲ ਸਬੰਧਤ ਕਹਾਣੀ ਸੁਣਾ ਸੱਕਦੇ ਸਨ। ਇਹੋ ਰਾਸ਼ੀ ਦਾ ਮੂਲ ਜੋਤਸ਼ ਵਿਗਿਆਨੀ ਉਦੇਸ਼ ਸੀ ਜਿਵੇਂ ਕਿ ਅਸੀਂ ਇੱਥੇ ਵੇਖਿਆ ਹੈ।

ਪਰ ਬਜੂਰਗਾਂ ਲਈ ਇਸ ਦਾ ਕੀ ਅਰਥ ਸੀ?

ਮਕਰ ਬੱਕਰੀ

ਮਕਰ ਰਾਸ਼ੀ ਦੀ ਤਸਵੀਰ ਵਿੱਚ ਬੱਕਰੀ ਦਾ ਸਿਰ ਝੁਕਿਆ ਹੋਇਆ ਹੈ, ਇਸਦੀ ਸੱਜੀ ਲੱਤ ਨੂੰ ਸਰੀਰ ਦੇ ਹੇਠਾਂ ਜੋੜਿਆ ਗਿਆ ਹੈ, ਅਤੇ ਇੰਝ ਜਾਪਦਾ ਹੈ ਕਿ ਇਹ ਖੱਬੀ ਲੱਤ ਨੂੰ ਉੱਤਾਂਹ ਚੁੱਕਣ ਵਿੱਚ ਅਸਮਰੱਥ ਹੈ। ਇੰਝ ਜਾਪਦਾ ਹੈ ਜਿਵੇਂ ਬੱਕਰੀ ਮਰ ਰਹੀ ਹੋਵੇ। ਪਰ ਮੱਛੀ ਦੀ ਪੂਛ ਲਚਕੀਲੀ, ਮਰੋੜੀ ਹੋਈ ਅਤੇ ਜੋਸ਼ ਅਤੇ ਜੀਵਨ ਨਾਲ ਭਰਪੂਰ ਹੈ।

ਮਕਰ ਬੱਕਰੀ ਮਰ ਰਹੀ ਹੈ ਪਰ ਮੱਛੀ ਦੀ ਪੂੰਛੜ ਜ਼ਿੰਦਾ ਹੈ

ਬੱਕਰੀ (ਅਤੇ ਭੇਡ) ਮਨੁੱਖੀ ਇਤਿਹਾਸ ਦੀ ਅਰੰਭ ਤੋਂ ਹੀ ਪਰਮੇਸ਼ੁਰ ਅਗੇ ਬਲੀਆਂ ਚੜ੍ਹਾਉਣ ਦਾ ਇੱਕ ਪ੍ਰਵਾਨਿਤ ਤਰੀਕਾ ਰਿਹਾ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਆਦਮ/ਮਨੂੰ ਦੇ ਪੁੱਤਰ ਹਾਬਲ ਨੇ ਆਪਣੇ ਪਸ਼ੂਆਂ ਦੇ ਇਜੜ ਵਿੱਚੋਂ ਬਲੀਆਂ ਚੜ੍ਹਾਈਆਂ। ਅਬਰਾਹਾਮ ਨੇ ਇੱਕ (ਬੱਕਰੀ ਜਾਂ ਭੇਡ) ਲੇਲੇ ਨੂੰ ਚੜ੍ਹਾਇਆ ਸੀ, ਸਿੱਟੇ ਵੱਜੋਂ ਪਹਾੜ ਕੈਲਾਸ਼ ਵਾਂਙੁ ਪਵਿੱਤਰ ਬਣਾ ਦਿੱਤਾ ਗਿਆ ਸੀ। ਮੂਸਾ ਨੇ ਮੌਤ ਨੂੰ ਕਾਲੀ ਵਾਂਗ ਸ਼ਕਤੀਸ਼ਾਲੀ ਠਹਿਰਾਉਂਦੇ ਹੋਏ ਇਸਰਾਏਲੀਆਂ ਨੂੰ ਪਸਾਹ ਦੇ ਤਿਉਹਾਰ ਲਈ ਲੇਲੇ ਦੀ ਬਲੀ ਚੜ੍ਹਾਉਣ ਲਈ ਕਿਹਾ। ਇਹ ਸਾਨੂੰ ਸਿਖਾਉਣ ਲਈ ਸੰਕੇਤ ਸਨ ਕਿ ਸਾਨੂੰ ਤੁਲਾ ਦੀ ਤਕੜੀ ਦੇ ਸੰਤੁਲਨ ਵਿੱਚ ਪੂਰਾ ਹੋਣ ਲਈ ਛੁਟਕਾਰੇ ਦੀ ਲੋੜ ਪਵੇਗੀ। ਯਿਸੂ ਨੇ ਸਲੀਬ ਉੱਤੇ ਆਪਣੇ ਆਪਨੂੰ ਕੁਰਬਾਨੀ ਵਿੱਚ ਆਪਣੀ ਮਰਜ਼ੀ ਨਾਲ ਦੇ ਦੇਣ ਲਈ ਆਪਣੇ ਬਲੀਦਾਨ ਦੀ ਪੇਸ਼ਕਸ਼ ਕੀਤੀ ਸੀ।

ਸਾਡੇ ਬਜੂਰਗਾਂ ਨੇ ਸਾਨੂੰ ਕੁਰਬਾਨੀ ਦੇਣ ਵਾਲੇ ਦੇ ਆਉਣ ਦਾ ਵਾਅਦਾ ਕੀਤੇ ਹੋਏ ਮੁਕਤੀਦਾਤਾ ਦੀ ਯਾਦ ਦਿਵਾਉਣ ਲਈ ਮਕਰ ਰਾਸ਼ੀ ਵਾਲੀ ਬੱਕਰੀ ਦੀ ਵਰਤੋਂ ਕੀਤੀ।

ਮਕਰ ਮੱਛੀ

ਪਰ ਮਕਰ ਮੱਛੀ ਦੀ ਪੂਛ ਦਾ ਕੀ ਅਰਥ ਹੈ? ਇਹ ਵਿਖਾਉਣ ਲਈ ਅਸੀਂ ਇਕ ਹੋਰ ਪ੍ਰਾਚੀਨ ਸਭਿਆਚਾਰ ਅਰਥਾਤ – ਚੀਨੀ ਸਭਿਆਚਾਰ ਨੂੰ ਵੇਖਦੇ ਹਾਂ। ਚੀਨੀ ਨਵੇਂ ਸਾਲ ਦਾ ਜਸ਼ਨ ਜਨਵਰੀ/ਫਰਵਰੀ (ਮਕਰ ਦੇ ਸਮੇਂ ਦੇ ਆਲੇ-ਦੁਆਲੇ) ਵਿੱਚ ਮਨਾਉਂਦੇ ਅਤੇ ਇਹ ਅਜਿਹੀ ਪਰੰਪਰਾ ਹੈ ਜਿਹੜੀ ਹਜ਼ਾਰਾਂ ਸਾਲ ਪੁਰਾਣੀ ਹੈ। ਤਿਉਹਾਰ ਅਜਿਹੇ ਸਾਜੋ ਸਜਾਵਟ ਨਾਲ ਮਨਾਇਆ ਜਾਂਦਾ ਹੈ ਜਿੰਨ੍ਹਾਂ ਨੂੰ ਚੀਨੀ ਲੋਕ ਆਪਣੇ ਦਰਵਾਜ਼ਿਆਂ ‘ਤੇ ਲਟਕਾਉਂਦੇ ਹਨ। ਇਸ ਦੀਆਂ ਕੁੱਝ ਤਸਵੀਰਾਂ ਪੇਸ਼ ਹਨ।

ਨਵੇਂ ਸਾਲ ਦੇ ਲਈ ਚੀਨੀ ਕਾਰਡ
ਚੀਨੀ ਨਵੇਂ ਸਾਲ ਲਈ ਸਜਾਵਟ ਸਮੱਗਰੀ
ਚੀਨੀ ਨਵਾਂ ਸਾਲ – ਮੱਛੀਆਂ

ਤੁਸੀਂ ਵੇਖੇਗੇ ਕਿ ਇਹ ਸਾਰੇ ਦੇ ਸਾਰੇ ਮੱਛਿਆਂ ਨੂੰ ਵਿਖਾਉਂਦੇ ਹਨ। ਉਹ ਆਪਣੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵਿੱਚ ਮੱਛੀ ਦੀ ਵਰਤੋਂ ਕਰਦੇ ਹਨ, ਕਿਉਂਕਿ ਪੁਰਾਣੇ ਸਮੇਂ ਤੋਂ, ਮੱਛੀ ਜੀਵਨ, ਭਰਪੂਰਤਾ ਅਤੇ ਫਲਦਾਈ ਜੀਉਣ ਦਾ ਪ੍ਰਤੀਕ ਰਹੀ ਸੀ।

ਇਸੇ ਤਰ੍ਹਾਂ, ਪ੍ਰਾਚੀਨ ਰਾਸ਼ੀ ਵਿੱਚ, ਬਹੁਗਿਣਤੀ – ਮੱਛੀਆਂ – ਜੀਉਂਦੇ ਲੋਕਾਂ ਵਿੱਚ ਭਰਪੂਰੀ ਨੂੰ ਵਿਖਾਉਂਦੀਆਂ ਹਨ ਜਿਨ੍ਹਾਂ ਨੇ ਆਪਣੇ ਲਈ ਕੁਰਬਾਨੀ ਨੂੰ ਸਵੀਕਾਰ ਕੀਤਾ ਹੈ।

ਯਿਸੂ ਨੇ ਮੱਛੀ ਦੀ ਉਹੀ ਤਸਵੀਰ ਦੀ ਵਰਤੋਂ ਕੀਤੀ ਜਦੋਂ ਉਸ ਨੇ ਬਹੁਗਿਣਤੀ ਲੋਕਾਂ ਬਾਰੇ ਸਿਖਾਇਆ ਸੀ ਕਿ ਉਨ੍ਹਾਂ ਤੀਕੁਰ ਉਸਦੀ ਕੁਰਬਾਨੀ ਪਹੁੰਚ ਜਾਵੇਗੀ। ਉਸ ਨੇ ਇੰਝ ਸਿਖਾਇਆ

47ਫੇਰ ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛ ਕੱਛ ਸਮੇਟ ਲਿਆਇਆ 48ਸੋ ਜਾਂ ਉਹ ਭਰ ਗਿਆ ਤਾਂ ਲੋਕ ਕੰਢੇ ਉੱਤੇ ਖਿੱਚ ਕੇ ਲੈ ਆਏ ਅਤੇ ਬੈਠ ਕੇ ਖਰੀਆਂ ਨੂੰ ਭਾਂਡਿਆਂ ਵਿੱਚ ਜਮਾ ਕੀਤਾ ਅਤੇ ਨਿਕੰਮੀਆਂ ਨੂੰ ਪਰੇ ਸੁੱਟ ਦਿੱਤਾ।

ਮੱਤੀ 13:47-48

ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਭਵਿੱਖ ਦੇ ਕੰਮਾਂ ਬਾਰੇ ਗੱਲ ਕੀਤੀ, ਤਾਂ ਉਸਨੇ ਇਹ ਕਿਹਾ:

18ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸ ਨੇ ਦੋ ਭਰਾਵਾਂ ਅਰਥਾਤ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ ਕਿਉਂ ਜੋ ਓਹ ਮਾਛੀ ਸਨ 19ਅਤੇ ਉਨ੍ਹਾਂ ਨੂੰ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।

ਮੱਤੀ 4:18-19

ਦੋਵੇਂ ਵਾਰ ਮੱਛੀਆਂ ਦਾ ਰੂਪ ਉਨ੍ਹਾਂ ਲੋਕਾਂ ਦੀ ਭੀੜ ਨੂੰ ਵਿਖਾਉਂਦਾ ਹੈ ਜਿਹੜੇ ਯਿਸ਼ੂ ਭਗਤੀ ਦੀ ਦਾਤ ਨੂੰ ਸਵੀਕਾਰ ਕਰਨਗੇ। ਤੁਸੀਂ ਵੀ ਕਿਉਂ ਨਹੀਂ ਇਸਨੂੰ ਸਵੀਕਾਰ ਕਰਦੇ ਹੋ?

ਮਕਰ ਰਾਸ਼ੀ ਤਾਰਾ ਚੱਕਰ

ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਇਸ ਲਈ ਇਹ ਇੱਕ ਖਾਸ ਘੜੀ ਦਾ ਅਰਥ ਦਿੰਦਾ ਹੈ। ਭਵਿੱਖਬਾਣੀ ਦੇ ਹਵਾਲੇ ਯਿਸੂ ਦੁਆਰਾ ਮਕਰ ਰਾਸ਼ੀ ਤੀਕੁਰ ‘ਹੋਰੋ’ ਦੀ ਸਜੀਵੀ ਨਿਸ਼ਾਨਦੇਹੀ ਕਰਦੇ ਹਨ। ਕਿਉਂਕਿ ਮਕਰ ਦੋ-ਪੱਖੀ ਹੈ (ਬੱਕਰੀ ਅਤੇ ਮੱਛੀ), ਸਿੱਟੇ ਵੱਜੋਂ ਬਲੀਦਾਨ ਦਾ ਸਮਾਂ ਵੀ ਦੋ-ਪੱਖੀ ਹੈ: ਕੁਰਬਾਨੀ ਦਾ ਸਮਾਂ ਅਤੇ ਭੀੜ ਦਾ ਸਮਾਂ। ਯਿਸੂ ਨੇ ਇਨ੍ਹਾਂ ਸ਼ਬਦਾਂ ਨਾਲ ਪਹਿਲੇ ਘੜੀ ਦੀ ਨਿਸ਼ਾਨਦੇਹੀ ਕੀਤੀ।

14ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹ ਦੇ ਨਾਲ ਬੈਠੇ 15ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ 16ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਇਹ ਨੂੰ ਨਾ ਖਾਵਾਂਗਾ ਜਦ ਤੀਕੁਰ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ।20ਅਤੇ ਖਾਣ ਦੇ ਪਿੱਛੋਂ ਇਸੇ ਤਰਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।

ਲੂਕਾ 22:14-16, 20

ਇਹ ਮਕਰ ਬੱਕਰੀ ਦੀ ‘ਘੜੀ’ ਹੈ। ਕੂਚ ਦਾ ਪਸਾਹ 1500 ਸਾਲ ਪਹਿਲਾਂ ਵਾਪਰਿਆ ਸੀ, ਜਦੋਂ ਕੁਰਬਾਨੀ ਦਾ ਲਹੂ ਦਰਵਾਜ਼ੇ ‘ਤੇ ਛਿੜਕਿਆ ਗਿਆ ਸੀ ਤਾਂ ਜੋ ਮੌਤ ਇਸ ਨੂੰ ਵੇਖੇ ਅਤੇ ਛੱਡ ਕੇ ਅਗਾਂਹ ਚਲੀ ਜਾਵੇ, ਇਸ ਨੇ ਆਉਣ ਵਾਲੀ ਘੜੀ ਦੀ ਪਹਿਲਾਂ ਤੋਂ ਹੀ ਸੂਚਨਾ ਦੇ ਦਿੱਤੀ। ਉਸੇ ਵੇਲੇ ਯਿਸੂ ਨੇ ਪਸਾਹ ਦਾ ਪੂਰਾ ਅਰਥ ਇਹ ਕਹਿ ਕੇ ਪ੍ਰਗਟ ਕੀਤਾ ਹੈ ਕਿ ਉਸਦਾ ਲਹੂ ਉਨ੍ਹਾਂ ਲਈ ਵਹਾਇਆ ਜਾਵੇਗਾ… ਅਤੇ ਸਾਡੇ ਲਈ ਵੀ। ਉਹ ਮਰ ਜਾਵੇਗਾ ਤਾਂ ਜੋ ਸਾਨੂੰ ਜੀਵਨ ਮਿਲੇ, ਜਿਵੇਂ ਕਿ ਮੂਸਾ ਨਾਲ ਹੋਇਆ ਸੀ… ਜਿਵੇਂ ਮਕਰ ਵਾਲੀ ਬੱਕਰੀ ਨਾਲ ਸੀ। ਉਹ ਘੜ੍ਹੀ ਅਗਲੀ ਘੜੀ ਵੱਲ ਲੈ ਚਲਦੀ ਹੈ – ਪੂਰਨਤਾਈ ਦਾ ਜੀਉਣ।

14ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਬੱਦਲ ਹੈ ਅਤੇ ਓਸ ਬੱਦਲ ਉੱਤੇ ਮਨੁੱਖ ਦੇ ਪੁੱਤ੍ਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜੀ ਬੈਠਾ ਹੈ 15ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾ ਆ ਗਿਆ ਇਸ ਲਈ ਜੋ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ! 16ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਡੀ ਗਈ।।

ਪਰਕਾਸ਼ ਦੀ ਪੋਥੀ 14:14-16

ਭਵਿੱਖਬਾਣੀ ਦੀਆਂ ਲਿਖਤਾਂ ਦੱਸਦੀਆਂ ਹਨ ਕਿ ਉਹ ਘੜੀ ਆਵੇਗੀ ਜਦੋਂ ਮਕਰ ਦੇ ਬਲੀਦਾਨ ਵਿੱਚ ਹਿੱਸਾ ਲੈਣ ਵਾਲੇ ਲੋਕ ਇਸ ਯੁਗ ਦੇ ਅਖੀਰ ਵਿੱਚ ਸੁਰਗ ਵੱਲੋਂ ਕੀਤੀ ਜਾਣ ਵਾਲੀ ਵਾਢੀ ਵਿੱਚ ਹਿੱਸਾ ਲੈਣਗੇ। ਇਸ ਘੜੀ ਦੀ ਗੱਲ ਯਿਸੂ ਦੇ ਜਾਲ ਨਾਲ ਭਰੇ ਹੋਏ ਮੱਛੀ ਵਾਲੇ ਦ੍ਰਿਸ਼ਟਾਂਤ ਵਿੱਚ ਕੀਤੀ ਗਈ ਹੈ। ਬੱਕਰੀ ਅਤੇ ਮੱਛੀ ਦੀ ਇਹ ਦੋ ਰਾਸ਼ੀਆਂ ਸੰਤੁਲਨ ਬਣਾਉਂਦੀਆਂ ਹਨ ਅਤੇ ਇੱਕ ਦੂਏ ਦੀ ਪੂਰਕ ਹਨ। ਇਹ ਦੋ ਘੜੀਆਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਕੁੰਡਲੀ ਵਿੱਚ ਮਕਰ ਰਾਸ਼ੀ ਦੀ ਨਿਸ਼ਾਨਦੇਹੀ ਕਰਦੀਆਂ ਹਨ।

ਤੁਹਾਡੇ ਵੱਲੋਂ ਮਕਰ ਰਾਸ਼ੀ ਨੂੰ ਪੜ੍ਹਨਾ

ਅੱਜ ਦੇ ਦਿਨਾਂ ਵਿੱਚ, ਤੁਸੀਂ ਮਕਰ ਰਾਸ਼ੀ ਨੂੰ ਪੜ੍ਹ ਸੱਕਦੇ ਹੋ ਅਤੇ ਇਸਨੂੰ ਹੇਠ ਲਿਖੇ ਅਨੁਸਾਰ ਲਾਗੂ ਕਰ ਸੱਕਦੇ ਹੋ।

ਮਕਰ ਵਿਖਾਉਂਦਾ ਹੈ ਕਿ ਜੀਵਨ ਵਿੱਚ ਜੋ ਕੁੱਝ ਵੀ ਵਿਖਾਈ ਦੇ ਰਿਹਾ ਹੈ, ਉਸ ਤੋਂ ਵਧੇਰਾ ਬਹੁਤ ਕੁੱਝ ਹੈ। ਜੇਕਰ ਤੁਸੀਂ ਬ੍ਰਹਿਮੰਡ ਨੂੰ ਚਲਾ ਰਹੇ ਹੁੰਦੇ, ਤਾਂ ਸ਼ਾਇਦ ਇਸਦੇ ਸਾਰੇ ਗੁਣ ਸਿੱਧੇ ਅਤੇ ਸਪੱਸ਼ਟ ਹੋ ਜਾਂਦੇ। ਪਰ ਤੁਹਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਪਏਗਾ ਕਿ ਨਾ ਤਾਂ ਤੁਸੀਂ ਅਤੇ ਨਾ ਹੀ ਮੈਂ ਇਸ ਨੂੰ ਆਪਣੇ ਕਾਬੂ ਵਿੱਚ ਕੀਤੇ ਹੋਏ ਹਾਂ। ਜਿਸ ਤਰ੍ਹਾਂ ਗ੍ਰਹਿਆਂ ਦੀ ਗਤੀ ਨੂੰ ਕਾਬੂ ਕਰਨ ਵਾਲੇ ਭੌਤਿਕ ਨਿਯਮ ਹਨ, ਉਸੇ ਤਰ੍ਹਾਂ ਅਧਿਆਤਮਿਕ ਨਿਯਮ ਵੀ ਹਨ ਜੋ ਤੁਹਾਨੂੰ ਆਪਣੇ ਕਾਬੂ ਵਿੱਚ ਰੱਖਦੇ ਹਨ। ਇਸ ਹਕੀਕਤ ਨੂੰ ਸਵੀਕਾਰ ਕਰਨਾ ਹੀ ਸਹੀ ਹੈ ਇਸਦੀ ਬਜਾਇ ਕਿ ਇਸਦੇ ਸਮਝਣ ਦੀ ਕੋਸ਼ਿਸ਼ ਕਰਦੇ ਰਹੀਇਏ ਜਾਂ ਇਸਦੇ ਆਲੇ ਦੁਆਲੇ ਜਾਣ ਦੀ ਕੋਸ਼ਿਸ਼ ਕਰਦੇ ਰਹੀਹਿਏ। ਨਹੀਂ ਤਾਂ ਤੁਸੀਂ ਵੇਖੇਗੇ ਕਿ ਇਹਨਾਂ ਕਾਨੂੰਨਾਂ ਦੇ ਵਿਰੁੱਧ ਜਾਣਾ ਓਨਾ ਹੀ ਦੁਖਦਾਈ ਹੈ ਜਿੰਨਾ ਸਰੀਰਕ ਨਿਯਮਾਂ ਦੇ ਵਿਰੁੱਧ ਜਾਣਾ। ਤੁਸੀਂ ਯਕੀਨੀ ਤੌਰ ‘ਤੇ ਮੁੱਖ ਅਧਿਆਤਮਿਕ ਨਿਸ਼ਾਨਾਂ ਨਾਲ ਆਪਣੀ ਦੁਸ਼ਮਣੀ ਨਹੀਂ ਬਣਾਉਣਾ ਚਾਹੋਗੇ।

ਸ਼ਾਇਦ ਇਹਨਾਂ ਅਧਿਆਤਮਿਕ ਨਿਯਮਾਂ ਨਾਲ ਰੂਬਰੂ ਹੋਣ ਲਈ ਇੱਕ ਚੰਗੀ ਥਾਂ ਇਹ ਹੈ ਕਿ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇੰਨ੍ਹਾਂ ਦੇ ਲਈ ਕੇਵਲ ਧੰਨਵਾਦ ਦਿੱਤਾ ਜਾਵੇ ਅਤੇ ਇੰਨ੍ਹਾਂ ਦੇ ਲਈ ਸ਼ੁਕਰਗੁਜ਼ਾਰੀ ਦਿੱਤੀ ਜਾਵੇ। ਕੁੱਲ ਮਿਲਾ ਕੇ, ਜੇ ਕੋਈ ਅਜਿਹਾ ਵਿਅਕਤੀ ਹੈ ਜਿਹੜਾ ਤੁਹਾਡੇ ਵੱਲ ਇਸ ਤਰ੍ਹਾਂ ਵੇਖ ਰਿਹਾ ਹੈ ਕਿ ਉਸਨੇ ਤੁਹਾਡੇ ਲਈ ਆਪਣਾ ਲਹੂ ਵਹਾਇਆ ਹੈ – ਤਾਂ ਕਿਉਂ ਨਾ ‘ਧੰਨਵਾਦ’ ਕਹਿਣ ਦੀ ਕੋਸ਼ਿਸ਼ ਕੀਤੀ ਜਾਵੇ। ਸ਼ੁਕਰਗੁਜ਼ਾਰ ਹੋਣਾ ਇੱਕ ਅਜਿਹਾ ਗੁਣ ਹੈ ਜਿਹੜਾ ਕਿਸੇ ਵੀ ਰਿਸ਼ਤੇ ਵਿੱਚ ਬਹੁਤ ਸਾਰੇ ਸਵਾਲਾਂ ਦਾ ਨਿਪਟਾਰਾ ਕਰ ਸੱਕਦਾ ਹੈ। ਅਤੇ ਤੁਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਦਿਨ ਆਪਣੇ ਦਿਲ ਤੋਂ ਸਿੱਧਾ ਧੰਨਵਾਦ ਕਰ ਸੱਕਦੇ ਹੋ। ਹੋ ਸੱਕਦਾ ਹੈ ਕਿ ਫਿਰ ਤੁਹਾਡੀ ਜੀਉਣ ਦੇ ਸਾਰੇ ਗੁੰਝਲਦਾਰ ਟੁਕੜੇ ਤੁਹਾਨੂੰ ਸਮਝ ਦੇਣ ਲਈ ਇਕੱਠੇ ਆਉਣੇ ਸ਼ੁਰੂ ਹੋ ਜਾਣਗੇ। ਹੌਂਸਲਾ ਰੱਖੋ, ਨਵੀਂ ਦਿਸ਼ਾ ਪ੍ਰਾਪਤ ਕਰੋ ਅਤੇ ਮਕਰ ਦੇ ਲਈ ‘ਧੰਨਵਾਦ’ ਕਹੋ।

ਰਾਸ਼ੀ ਚੱਕਰ ਦੀ ਕਹਾਣੀ ਵਿੱਚੋਂ ਲੰਘਣਾ ਅਤੇ ਮਕਰ ਵਿੱਚ ਡੂੰਘਿਆਈ ਨਾਲ ਜਾਣਾ

ਮਕਰ ਰਾਸ਼ੀ ਦੀ ਬੱਕਰੀ ਵਿੱਚ ਅਸੀਂ ਮੌਤ ਦੇ ਬਲੀਦਾਨ ਨੂੰ ਦਰਸਾਉਂਦੇ ਹੋਇਆਂ ਵੇਖਦੇ ਹਾਂ। ਮਕਰ ਰਾਸ਼ੀ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਨੂੰ ਕੁਰਬਾਨੀ ਜੀਵਨ ਪ੍ਰਦਾਨ ਕਰਦੀ ਹੈ। ਕਿਉਂਕਿ ਉਹ ਨਿਸ਼ਾਨ ਪਾਣੀ ਵਿੱਚ ਰਹਿੰਦੇ ਹਨ, ਮਕਰ ਰਾਸ਼ੀ ਸਾਨੂੰ ਪ੍ਰਾਚੀਨ ਰਾਸ਼ੀ – ਕੁੰਭ – ਇੱਕ ਵਿਅਕਤੀ ਜਿਹੜਾ ਜੀਉਂਦੇ ਜਲ ਦੀਆਂ ਵਗਾਂ ਅਰਥਾਤ ਨਦੀਆਂ ਨੂੰ ਲਿਆਉਂਦਾ ਹੈ, ਦੀ ਅਗਲੀ ਕੁੰਡਲੀ ਲਈ ਵੀ ਤਿਆਰ ਕਰਦੀ ਹੈ।

ਪ੍ਰਾਚੀਨ ਜੋਤਿਸ਼ ਵਿਗਿਆਨ ਦੀਆਂ ਮੁੱਖ ਗੱਲਾਂ ਇੱਥੋਂ ਜਾਣੋ। ਇਸਦੀ ਸ਼ੁਰੂਆਤ ਕੰਨਿਆ ਤੋਂ ਕਰੋ।

ਮਕਰ ਰਾਸ਼ੀ ਨਾਲ ਸਬੰਧਤ ਲਿਖਤੀ ਕੰਮਾਂ ਦੀ ਡੂੰਘਿਆਈ ਨਾਲ ਸਮਝ ਲਈ, ਇੱਥੇ ਪੜ੍ਹੋ:

• ਅਬਰਾਹਾਮ ਦਾ ਬਲੀਦਾਨ, ਜਿਸ ਨੇ ਪਹਾੜ ਨੂੰ ਪਵਿੱਤਰ ਕੀਤਾ

• ਕਾਲੀ, ਮੌਤ ਅਤੇ ਪਸਾਹ ਦਾ ਪ੍ਰਤੀਕ

• ਅਵਰਨਾ ਤੋਂ ਵਰਨਾ – ਉਹ ਵਿਅਕਤੀ ਜੋ ਸਾਰਿਆਂ ਲਈ ਆਉਂਦਾ ਹੈ

• ਯਿਸੂ ਤੋਂ ਸ਼ੁੱਧਤਾ ਦੀ ਦਾਤ ਨੂੰ ਸਮਝਣਾ ਅਤੇ ਪ੍ਰਾਪਤ ਕਰਨਾ

Leave a Reply

Your email address will not be published. Required fields are marked *