ਕੁੰਭ, ਜਾਂ ਜਲਧਾਰੀ, ਪ੍ਰਾਚੀਨ ਰਾਸ਼ੀ ਦੀ ਛੇਵੀਂ ਕੁੰਡਲੀ ਹੈ ਅਤੇ ਰਾਸ਼ੀ ਚੱਕਰ ਇਕਾਈ ਦਾ ਇੱਕ ਅਜਿਹਾ ਹਿੱਸਾ ਹੈ ਜਿਹੜਾ ਸਾਡੇ ਕੋਲ ਆਉਣ ਵਾਲੇ ਵਿਅਕਤੀ ਦੀ ਜਿੱਤ ਦੇ ਨਤੀਜਿਆਂ ਨੂੰ ਪ੍ਰਗਟ ਕਰਦਾ ਹੈ। ਕੁੰਭ ਸ਼ਬਦ, ਲਾਤੀਨੀ ਭਾਸ਼ਾ ਤੋਂ ਆਇਆ ਹੋਇਆ, ‘ਜਲ-ਧਾਰੀ’ ਨੂੰ ਵਿਖਾਉਂਦਾ ਹੈ, ਅਰਥਾਤ ਇਹ ਇੱਕ ਅਜਿਹੇ ਵਿਅਕਤੀ ਦੀ ਤਸਵੀਰ ਬਣਾਉਂਦਾ ਹੈ ਜਿਹੜਾ ਸੁਰਗੀ ਪਿਆਲੇ ਤੋਂ ਨਦੀਆਂ ਵਿੱਚ ਪਾਣੀ ਡੋਲ੍ਹਦਾ ਹੈ। ਆਧੁਨਿਕ ਜੋਤਿਸ਼ ਵਿਗਿਆਨ ਵਿੱਚ, ਕੁੰਭ ਰਾਸ਼ੀ ਦੇ ਲੋਕ ਆਪਣੀ ਕੁੰਡਲੀ ਦੁਆਰਾ ਪਿਆਰ, ਚੰਗੀ ਕਿਸਮਤ, ਸਿਹਤ ਲਾਭ ਅਤੇ ਆਪਣੀ ਸ਼ਖਸੀਅਤ ਬਾਰੇ ਗੁਪਤ ਗਿਆਨ ਪ੍ਰਾਪਤ ਕਰਨ ਲਈ ਇਸ ਕੁੰਡਲੀ ਦੀ ਸਲਾਹ ਦੀ ਪਾਲਣਾ ਕਰਦੇ ਹਨ।
ਪਰ ਕੁੰਭ ਵਿਖਾਉਂਦਾ ਹੈ ਕਿ ਸਾਡੀ ਪਿਆਸ ਉਸ ਖੁਸ਼ੀ ਨਾਲ ਨਹੀਂ ਬੁਝਦੀ ਹੈ ਜਿਹੜੀ ਸਾਨੂੰ ਪੈਸੇ, ਕਿਸਮਤ ਅਤੇ ਪ੍ਰੇਮ ਤੋਂ ਮਿਲਦੀ ਹੈ। ਕੇਵਲ ਕੁੰਭ ਰਾਸ਼ੀ ਵਾਲਾ ਵਿਅਕਤੀ ਹੀ ਉਹ ਪਾਣੀ ਪ੍ਰਦਾਨ ਕਰ ਸੱਕਦਾ ਹੈ, ਜਿਹੜਾ ਸਾਡੀ ਪਿਆਸ ਨੂੰ ਬੁੱਝਾ ਸੱਕਦਾ ਹੈ। ਇਸ ਪ੍ਰਾਚੀਨ ਰਾਸ਼ੀ ਵਿੱਚ, ਕੁੰਭ ਸਾਰੇ ਲੋਕਾਂ ਨੂੰ ਆਪਣਾ ਪਾਣੀ ਦੇਣ ਦਾ ਪ੍ਰਸਤਾਵ ਪੇਸ਼ ਕਰਦਾ ਹੈ। ਇਸ ਲਈ ਭਾਵੇਂ ਤੁਸੀਂ ਆਧੁਨਿਕ ਕੁੰਡਲੀ ਦੇ ਅਰਥਾਂ ਵਿੱਚ ਕੁੰਭ ਨਾ ਵੀ ਹੋਵੇ, ਤਾਂ ਵੀ ਕੁੰਭ ਵਿੱਚ ਤਾਰਿਆਂ ਦਾ ਪ੍ਰਾਚੀਨ ਜੋਤਿਸ਼ ਵਿਗਿਆਨ ਕਹਾਣੀ ਨੂੰ ਜਾਣਨਾ ਲਈ ਲਾਭਦਾਇਕ ਹੈ, ਤਾਂ ਜੋ ਤੁਸੀਂ ਇਹ ਚੁਣ ਸਕੋ ਕਿ ਇਸਦਾ ਪਾਣੀ ਪੀਣਾ ਹੈ ਜਾਂ ਨਹੀਂ।
ਤਾਰਿਆਂ ਵਿੱਚ ਤਾਰਾ ਮੰਡਲ ਕੁੰਭ
ਇੱਥੇ ਉਹ ਤਾਰੇ ਹਨ ਜਿਹੜੇ ਕੁੰਭ ਨੂੰ ਬਣਾਉਂਦੇ ਹਨ। ਕੀ ਤੁਸੀਂ ਇਸ ਤਾਰਿਆਂ ਵਾਲੀ ਤਸਵੀਰ ਵਿੱਚ ਇੱਕ ਪਿਆਲੇ ਵਿੱਚੋਂ ਪਾਣੀ ਡੋਲ੍ਹਣ ਵਾਲੇ ਵਿਅਕਤੀ ਵਰਗਾ ਕੁੱਝ ਵੀ ਵੇਖ ਸੱਕਦੇ ਹੋ?
ਜੇਕਰ ਅਸੀਂ ਕੁੰਭ ਰਾਸ਼ੀ ਦੇ ਤਾਰਿਆਂ ਨੂੰ ਲਕੀਰਾਂ ਨਾਲ ਜੋੜਦੇ ਹਾਂ, ਤਾਂ ਵੀ ਅਜਿਹੀ ਕੋਈ ਵੀ ਤਸਵੀਰ ‘ਵੇਖਣਾ’ ਔਖਾ ਹੋ ਜਾਂਦਾ ਹੈ। ਕੋਈ ਕਿਵੇਂ ਸੋਚ ਸੱਕਦਾ ਹੈ ਕਿ ਕੋਈ ਇਸ ਨਾਲ ਮੱਛੀ ‘ਤੇ ਪਾਣੀ ਡੋਹਲੇਗਾ?
ਪਰ ਇਹ ਨਿਸ਼ਾਨ ਮਨੁੱਖੀ ਇਤਿਹਾਸ ਦੇ ਬੀਤੇ ਹੋਏ ਸਮੇਂ ਵਿੱਚ ਉੱਥੋਂ ਤੀਕੁਰ ਚੱਲਿਆ ਜਾਂਦਾ ਜਿੱਥੇ ਤੀਕੁਰ ਅਸੀਂ ਇਸਦੇ ਬਾਰੇ ਸੋਚ ਸੱਕਦੇ ਹਾਂ। ਇਸ ਰਾਸ਼ੀ ਦਾ ਨਿਸ਼ਾਨ ਮਿਸਰ ਦੇ ਡੇਂਡੇਰਾ ਮੰਦਿਰ ਵਿੱਚ ਵੇਖਿਆ ਗਿਆ ਹੈ, ਜਿਹੜਾ ਕਿ 2000 ਸਾਲਾਂ ਤੋਂ ਵੱਧ ਪੁਰਾਣਾ ਹੈ, ਜਿਸ ਵਿੱਚ ਪਾਣੀ ਨੂੰ ਚੁੱਕਣ ਵਾਲੇ ਕੁੰਭ ਅਰਥਾਤ ਜਲਧਾਰੀ ਦੀ ਤਸਵੀਰ ਇੱਕ ਲਾਲ ਗੋਲੇ ਨਾਲ ਵਿਖਾਈ ਗਈ ਹੈ। ਤੁਸੀਂ ਸਮੁੰਦਰੀ ਕੰਢੇ ‘ਤੇ ਤਸਵੀਰ ਵਿੱਚ ਵੀ ਵੇਖ ਸੱਕਦੇ ਹੋ ਕਿ ਪਾਣੀ ਮੱਛੀ ਵੱਲ ਵਹਿ ਰਿਹਾ ਹੈ।
ਇੱਥੇ ਰਾਸ਼ੀ ਦਾ ਇੱਕ ਨੈਸ਼ਨਲ ਜੀਓਗ੍ਰਾਫਿਕ ਤਸਵੀਰ ਦਿੱਤੀ ਗਈ ਹੈ, ਜਿਹੜੀ ਦੱਖਣੀ ਗੋਲਿਸਫਾਇਰ ਵਿੱਚ ਕੁੰਭ ਨੂੰ ਵਿਖਾਉਂਦਾ ਹੈ।
ਕੁੰਭ ਨੂੰ ਬਣਾਉਣ ਵਾਲੇ ਤਾਰਿਆਂ ਨੂੰ ਲਕੀਰਾਂ ਨਾਲ ਜੋੜਨ ਤੋਂ ਬਾਅਦ ਵੀ, ਇਸ ਤਾਰਾ ਮੰਡਲ ਵਿੱਚ ਇੱਕ ਵਿਅਕਤੀ, ਇੱਕ ਪਿਆਲਾ ਅਤੇ ਪਾਣੀ ਡੋਲ੍ਹਣ ਵਰਗਾ ਕੁੱਝ ਵੀ ‘ਵੇਖਣਾ’ ਔਖਾ ਹੈ। ਪਰ ਹੇਠਾਂ ਕੁੰਭ ਰਾਸ਼ੀ ਨਾਲ ਸਬੰਧਤ ਕੁੱਝ ਆਮ ਜੋਤਿਸ਼ ਵਿਗਿਆਨ ਸੰਬੰਧੀ ਤਸਵੀਰਾਂ ਦਿੱਤੀਆਂ ਗਈਆਂ ਹਨ
ਕੁੰਭ ਅਤੇ ਪਾਣੀ ਦੀਆਂ ਨਦੀਆਂ
ਪਿਛਲੀ ਰਾਸ਼ੀ ਦੇ ਤਾਰਾ ਮੰਡਲ ਵਾਂਗੂ ਹੀ, ਇਸ ਤਾਰਾ ਮੰਡਲ ਦੇ ਜਲ-ਧਾਰੀ ਦੀ ਤਸਵੀਰ ਤੋਂ ਕੁੱਝ ਵੀ ਸਪੱਸ਼ਟ ਨਹੀਂ ਹੁੰਦਾ। ਇਹ ਤਾਰਾ ਤਾਰਾ ਮੰਡਲ ਦੇ ਵਿੱਚ ਪੂਰੀ ਤਰ੍ਹਾਂ ਵਿਖਾਈ ਨਹੀਂ ਦਿੰਦਾ। ਇਸ ਦੀ ਬਜਾਇ, ਜਲ-ਧਾਰੀ ਦਾ ਵਿਚਾਰ ਪਹਿਲਾਂ ਆਇਆ। ਪ੍ਰਾਚੀਨ ਜੋਤਸ਼ੀਆਂ ਨੇ ਆਪਣੀ ਯਾਦ ਨੂੰ ਤਾਜਾ ਰਖਣ ਵਿੱਚ ਸਹਾਇਤਾ ਕਰਨ ਲਈ ਇਸ ਵਿਚਾਰ ਨੂੰ ਤਾਰਿਆਂ ‘ਤੇ ਇੱਕ ਤਸਵੀਰ ਬਣਾ ਕੇ ਕੀਤਾ। ਬਜੂਰਗ ਆਪਣੀ ਸੰਤਾਨਾਂ ਨੂੰ ਇਸ ਤਸਵੀਰ ਵੱਲ ਇਸ਼ਾਰਾ ਕਰ ਸੱਕਦੇ ਹਨ ਅਤੇ ਉਨ੍ਹਾਂ ਨੂੰ ਜਲ-ਧਾਰੀ ਨਾਲ ਜੁੜੀ ਹੋਈ ਕਹਾਣੀ ਦੱਸ ਸੱਕਦੇ ਸਨ। ਇਹੋ ਇਸਦਾ ਮੂਲ ਜੋਤਸ਼ ਉਦੇਸ਼ ਸੀ ਜਿਵੇਂ ਕਿ ਅਸੀਂ ਇੱਥੇ ਵੇਖਿਆ ਹੈ।
ਪਰ ਅਜਿਹਾ ਕਿਉਂ ਹੈ? ਅਤੇ ਸਾਡੇ ਪੁਰਖਿਆਂ ਲਈ ਇਸਦਾ ਕੀ ਅਰਥ ਸੀ?
ਕੁੰਭ ਨੂੰ ਪ੍ਰਾਚੀਨ ਸਮੇਂ ਤੋਂ ਦੱਖਣੀ ਮੱਛੀ ਤਾਰਾ ਮੰਡਲ ਨਾਲ ਕਿਉਂ ਜੋੜਿਆ ਗਿਆ ਹੈ ਤਾਂ ਜੋ ਕੁੰਭ ਦਾ ਪਾਣੀ ਮੱਛੀ ਵੱਲ ਵਗਦਾ ਰਹੇ?
ਪ੍ਰਾਚੀਨ ਰਾਸ਼ੀ ਚੱਕਰ ਦੀ ਕਹਾਣੀ
ਅਸੀਂ ਵੇਖਿਆ ਹੈ ਕਿ ਬਾਈਬਲ ਦੀਆਂ ਪੁਰਾਣੀਆਂ ਪੁਸਤਕਾਂ ਇਹ ਐਲਾਨ ਕਰਦੀਆਂ ਹਨ ਕਿ ਪਰਮੇਸ਼ੁਰ ਨੇ ਤਾਰਿਆਂ ਨੂੰ ਬਣਾਇਆ ਹੈ। ਤਾਰਾ ਮੰਡਲ ਮਨੁੱਖ ਜਾਤੀ ਦੀ ਅਗਵਾਈ ਕਰਨ ਵਾਲੇ ਪਰਮੇਸ਼ੁਰ ਦੀ ਕਹਾਣੀ ਵਿੱਚ ਨਿਸ਼ਾਨ ਵਜੋਂ ਕੰਮ ਕਰਦੇ ਹਨ। ਇਸ ਤਰ੍ਹਾਂ ਆਦਮ/ਮਨੂੰ ਅਤੇ ਉਸਦੇ ਪੁੱਤਰਾਂ ਨੇ ਉਸਨੂੰ ਉਸਦੇ ਉੱਤਰਾਧਿਕਾਰੀਆਂ ਨੂੰ ਇਸ਼ੁਰੀ ਯੋਜਨਾ ਦੇ ਵਿਖੇ ਸਿਖਾਇਆ। ਕੰਨਿਆ ਨੇ ਇੱਕ ਕੁਆਰੀ ਤੋਂ ਬੇਟੇ – ਯਿਸੂ ਦੇ ਆਉਣ ਦੀ ਭਵਿੱਖਬਾਣੀ ਕੀਤੀ। ਅਸੀਂ ਇਸ ਨੂੰ ਵੱਡੇ ਸੰਘਰਸ਼ ਨਾਲ ਭਰੀ ਹੋਈ ਇੱਕ ਕਹਾਣੀ ਰਾਹੀਂ ਵੇਖਿਆ ਅਤੇ ਹੁਣ ਅਸੀਂ ਇਸ ਦੀ ਦੂਜੀ ਇਕਾਈ ਵਿੱਚ ਹਾਂ, ਜਿਹੜੀ ਸਾਨੂੰ ਉਸਦੀ ਜਿੱਤ ਦੇ ਫਾਇਦੇ ਦੱਸਦੀ ਹੈ।
ਕੁੰਭ ਦਾ ਅਰਥ
ਕੁੰਭ ਨੇ ਸਾਡੇ ਬਜੂਰਗਾਂ ਨੂੰ ਦੋ ਮਹਾਨ ਸੱਚਿਆਇਆਂ ਬਾਰੇ ਦੱਸਿਆ ਜਿਹੜੀਆਂ ਅੱਜ ਵੀ ਸਾਨੂੰ ਗਿਆਨ ਦੀ ਗੱਲ ਦੱਸਦੀਆਂ ਹਨ।
• ਅਸੀਂ ਪਿਆਸੇ ਅਰਥਾਤ ਤਿਹਾਏ ਹੋਏ ਲੋਕ ਹਾਂ (ਇਹ ਦੱਖਣੀ ਮੱਛੀ ਦੇ ਪੀਣ ਵਾਲੇ ਪਾਣੀ ਵਿੱਚ ਵੇਖਿਆ ਜਾ ਸੱਕਦਾ ਹੈ)
• ਪਾਣੀ ਉਸ ਮਨੁੱਖ ਦੁਆਰਾ ਡੋਲ੍ਹਿਆ ਗਿਆ ਉਹੀ ਪਾਣੀ ਹੈ ਜੋ ਅਖੀਰ ਵਿੱਚ ਸਾਡੀ ਪਿਆਸ ਬੁਝਾ ਦਿੰਦਾ ਹੈ।
ਇਹੋ ਦੋ ਸੱਚਿਆਇਆਂ ਪ੍ਰਾਚੀਨ ਰਿਸ਼ੀ/ਨਬੀਆਂ ਦੁਆਰਾ ਵੀ ਸਿਖਾਇਆ ਗਇਆਂ ਹਨ।
ਅਸੀਂ ਪਿਆਸੇ ਹਾਂ
ਪ੍ਰਾਚੀਨ ਨਬੀਆਂ ਨੇ ਸਾਡੀ ਪਿਆਸ ਬਾਰੇ ਵੱਖ-ਵੱਖ ਤਰੀਕਿਆਂ ਨਾਲ ਲਿਖਿਆ। ਜ਼ਬੂਰਾਂ ਦੀ ਪੋਥੀ (ਪ੍ਰਾਚੀਨ ਗੀਤਾ) ਇਸ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ ਹੈ:
1ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀ, ਹੇ ਪਰਮੇਸ਼ੁਰ, ਤੇਰੇ ਲਈ ਤਰਸਦਾ ਹੈ। 2ਮੇਰਾ ਜੀ ਪਰਮੇਸ਼ੁਰ ਦੇ ਲਈ, ਜੀਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਵਾਂ ਅਤੇ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵਾਂ?
ਜ਼ਬੂਰ 42:1-2
ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ।
ਜ਼ਬੂਰ 63:1
ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਇਸ ਪਿਆਸ ਨੂੰ ਕਿਸੇ ਹੋਰ ‘ਪਾਣੀ’ ਨਾਲ ਬੁਝਾਉਣਾ ਚਾਹੁੰਦੇ ਹਾਂ। ਯਿਰਮਿਯਾਹ ਨੇ ਦਸਿਆ ਕਿ ਅਜਿਹਾ ਸਾਡੇ ਪਾਪ ਦੇ ਕਾਰਨ ਹੈ।
ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ, – ਓਹਨਾਂ ਨੇ ਮੈਨੂੰ ਦਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ।।
ਯਿਰਮਿਯਾਹ 2:13
ਪਾਣੀ ਦੇ ਚੁਬੱਜੇ ਜਿਨ੍ਹਾਂ ਵੱਲ ਅਸੀਂ ਜਾਂਦੇ ਹਾਂ, ਉਹ ਬਹੁਤ ਸਾਰੇ ਹਨ, ਜਿਵੇਂ ਕਿ: ਧਨ, ਸੈਕਸ, ਅਨੰਦ, ਕੰਮ, ਪਰਿਵਾਰ, ਵਿਆਹ, ਮਸ਼ਹੂਰੀ ਆਦਿ। ਪਰ ਇਹ ਅਖੀਰ ਵਿੱਚ ਸੰਤੁਸ਼ਟੀ ਨਹੀਂ ਦੇਣਗੇ ਅਤੇ ਅਸੀਂ ਹੋਰ ਅਤੇ ਹੋਰ ਜਿਆਦਾ ‘ਪਿਆਸ’ ਵਲ ਵੱਧਦੇ ਚਲੇ ਜਾਵਾਂਗੇ। ਇਹ ਉਹੀ ਗੱਲ ਹੈ ਜਿਸਦੇ ਲਈ ਮਹਾਨ ਰਾਜਾ ਸੁਲੇਮਾਨ ਆਪਣੀ ਸਿਆਣਪ ਲਈ ਜਾਣਿਆ ਜਾਂਦਾ ਹੈ, ਜਿਸ ਨੇ ਇਸ ਨੂੰ ਸਾਡੇ ਕੰਮਾਂ ਨੂੰ ਧੋਖੇ ਅਰਥਾਤ ਮਾਇਆ ਦੇ ਰੂਪ ਵਿੱਚ ਲਿਖਿਆ ਸੀ। ਪਰ ਹੁਣ ਅਸੀਂ ਆਪਣੀ ਪਿਆਸ ਬੁਝਾਉਣ ਲਈ ਕੀ ਕਰ ਸੱਕਦੇ ਹਾਂ?
ਸਾਡੀ ਪਿਆਸ ਬੁਝਾਉਣ ਲਈ ਸਦੀਵੀ ਪਾਣੀ
ਇਨ੍ਹਾਂ ਪ੍ਰਾਚੀਨ ਨਬੀਆਂ ਨੇ ਵੀ ਅਜਿਹੇ ਸਮੇਂ ਦੀ ਭਵਿੱਖਬਾਣੀ ਕੀਤੀ ਸੀ ਜਦੋਂ ਸਾਡੀ ਪਿਆਸ ਬੁਝ ਜਾਵੇਗੀ। ਬੀਤੇ ਹੋਏ ਸਮੇਂ ਵੱਲ ਮੁੜਦੇ ਹੋਏ, ਉਹ ਉਸ ਦਿਨ ਦੀ ਉਡੀਕ ਕਰਦੇ ਸਨ ਜਦੋਂ:
ਪਾਣੀ ਉਸ ਦੇ ਕੁਰਾਲਾਂ ਤੋਂ ਵਗੇਗਾ, ਅਤੇ ਉਸ ਦਾ ਬੀ ਬਹੁਤ ਪਾਣੀਆਂ ਵਿੱਚ ਹੋਵੇਗਾ, ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ, ਉਸ ਦਾ ਰਾਜ ਵੱਧਦਾ ਜਾਵੇਗਾ।
ਗਿਣਤੀ 24:7
ਫਿਰ ਯਸਾਯਾਹ ਨਬੀ ਦੇ ਸੰਦੇਸ਼ ਆਏ
1ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ। 2ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।
ਯਸਾਯਾਹ 32:1-2
ਮਸਕੀਨ ਅਰ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਤਿਹਾ ਨਾਲ ਖੁਸ਼ਕ ਹਨ, ਮੈਂ ਯਹੋਵਾਹ ਓਹਨਾਂ ਨੂੰ ਉੱਤਰ ਦਿਆਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ।
ਯਸਾਯਾਹ 41:17
ਹੁਣ ਪਿਆਸ ਕਿਵੇਂ ਬੁਝੇਗੀ? ਯਸਾਯਾਹ ਨੇ ਜਾਰੀ ਰੱਖਿਆ
ਪੰਜਾਹਾਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਚਤਰਾ, ਅਤੇ ਚਾਤਰ ਜਾਦੂਗਰ।
ਯਸਾਯਾਹ 44:3
ਇੰਜੀਲਾਂ ਵਿੱਚ, ਯਿਸੂ ਐਲਾਨ ਕਰਦਾ ਹੈ ਕਿ ਉਹ ਪਾਣੀ ਹੈ
37ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! 38ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ! 39ਪਰ ਉਹ ਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਨ੍ਹਾਂ ਨੂੰ ਪ੍ਰਾਪਤ ਹੋਣਾ ਸੀ ਜਿਨ੍ਹਾਂ ਉਸ ਉੱਤੇ ਨਿਹਚਾ ਕੀਤੀ ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਜੋ ਯਿਸੂ ਦਾ ਤੇਜ ਅਜੇ ਪਰਕਾਸ਼ ਨਹੀਂ ਸੀ ਹੋਇਆ।
ਯੂਹੰਨਾ 7:37-39
ਉਸਨੇ ਸਿਖਾਇਆ ਕਿ ਉਹ ਅਜਿਹਾ ‘ਪਾਣੀ’ ਹੈ ਜਿਹੜਾ ਪਿਆਸ ਬੁਝਾਉਂਦਾ ਹੈ, ਅਤੇ ਪਿਆਸ ਬੁਣਾਉਣ ਵਾਲਾ ਉਸਦਾ ਆਤਮਾ ਜਾਂ ਪ੍ਰਾਣ ਹੈ, ਜਿਹੜਾ ਪੰਤੇਕੁਸਤ ਦੇ ਦਿਨ ਲੋਕਾਂ ਵਿੱਚ ਵੱਸਣ ਲਈ ਆਇਆ ਸੀ। ਇਹ ਥੋੜ੍ਹੀ ਜਿਹੀ ਪੂਰਨਤਾਈ, ਜਿਸਨੂੰ ਪਰਮੇਸ਼ੁਰ ਦੇ ਰਾਜ ਵਿੱਚ ਅਖੀਰਲੇ ਰੂਪ ਵਿੱਚ ਦਿੱਤਾ ਜਾਵੇਗਾ ਜਿਵੇਂ ਕਿ ਹੇਠਾਂ ਦਿੱਤੀ ਗਈ ਪੋਥੀ ਵਿੱਚ ਦੱਸਿਆ ਗਿਆ ਹੈ:
ਓਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਙੁ ਉੱਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ ਓਸ ਨਗਰੀ ਦੇ ਚੌਂਕ ਦੇ ਵਿੱਚਕਾਰ ਮੈਨੂੰ ਵਿਖਾਈ।
ਪਰਕਾਸ਼ ਦੀ ਪੋਥੀ 22:1
ਪਿਆਸੀ ਦੱਖਣੀ ਮੱਛੀ
ਮੱਛੀ ਤੋਂ ਵੱਧ ਪਾਣੀ ਕਿਸ ਨੂੰ ਚਾਹੀਦਾ ਹੈ? ਇਸੇ ਕਰਕੇ ਕੁੰਭ ਨੂੰ ਦੱਖਣੀ ਮੱਛੀ – ਮੀਨ ਉੱਤੇ ਪਾਣੀ ਡੋਲ੍ਹਦਾ ਹੋਇਆ ਵਿਖਾਇਆ ਗਿਆ ਹੈ। ਇਹ ਸਧਾਰਣ ਸੱਚਿਆਈ ਨੂੰ ਵਿਖਾਉਂਦਾ ਹੈ ਕਿ ਉਸ ਮਨੁੱਖ ਦੁਆਰਾ ਪ੍ਰਾਪਤ ਕੀਤੀਆਂ ਜਿੱਤਾਂ ਅਤੇ ਅਸੀਸਾਂ – ਕੁਆਰੀ ਕੰਨਿਆ ਦੇ ਬੀਜ ਭਾਵ ਵੰਸ਼ ਦੁਆਰਾ – ਨਿਸ਼ਚਤ ਤੌਰ ‘ਤੇ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ ਜਿਹੜੇ ਉਨ੍ਹਾਂ ਨੂੰ ਪ੍ਰਾਪਤ ਕਰਨ ਦਾ ਇਰਾਦਾ ਰੱਖਦੇ ਹਨ। ਪਰ ਇਸਨੂੰ ਪ੍ਰਾਪਤ ਕਰਨ ਦੀ ਸਾਨੂੰ ਵੀ ਲੋੜ ਹੈ:
ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਹ ਦੇ ਕੋਲ ਚਾਂਦੀ ਨਹੀਂ, ਤੁਸੀਂ ਆਓ, ਲੈ ਲਓ ਅਤੇ ਖਾ ਲਓ, ਆਓ, ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ ਲੈ ਲਓ! 2ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਧਿਆਈ ਨਾਲ ਤ੍ਰਿਪਤ ਹੋ ਜਾਵੇ। 3ਕੰਨ ਲਾਓ ਅਰ ਮੇਰੀ ਵੱਲ ਆਓ, ਸੁਣੋ ਤੇ ਤੁਹਾਡੀ ਜਾਨ ਜੀਉਂਦੀ ਰਹੇਗੀ, ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ।
ਯਸਾਯਾਹ 55:1-3
ਇਸ ਆਸੀਸ ਨੂੰ ਪ੍ਰਾਪਤ ਕਰਨ ਵਾਲੀ ਭੀੜ ਦੀ ਇਹ ਤਸਵੀਰ ਮੀਨ ਰਾਸ਼ੀ ਦੇ ਨਿਸ਼ਾਨ ਵਿੱਚ ਵਧੇਰੇ ਵਿਸਥਾਰ ਵਿੱਚ ਦਿੱਤੀ ਗਈ ਹੈ। ਪਾਣੀ ਦੀ ਉਸ ਦੀ ਦਾਤ ਸਾਰਿਆਂ ਲਈ ਉਪਲਬਧ ਹੈ – ਇਸ ਵਿੱਚ ਤੁਸੀਂ ਅਤੇ ਮੈਂ ਸ਼ਾਮਲ ਹਾਂ।
ਕੁੰਭ ਰਾਸ਼ੀ
ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਇਸ ਲਈ ਇਹ ਇੱਕ ਖਾਸ ਘੜੀ ਦਾ ਅਰਥ ਦਿੰਦਾ ਹੈ। ਭਵਿੱਖਬਾਣੀ ਦੇ ਹਵਾਲੇ ਯਿਸੂ ਦੁਆਰਾ ਕੁੰਭ ਤੀਕੁਰ ‘ਹੋਰੋ’ ਦੀ ਨਿਸ਼ਾਨਦੇਹੀ ਕਰਦੇ ਹਨ।
13ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਤਿਹਾਇਆ ਹੋਵੇਗਾ 14ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ।
21ਯਿਸੂ ਨੇ ਉਹ ਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਪਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ 22ਤੁਸੀਂ ਜਿਹ ਨੂੰ ਨਹੀਂ ਜਾਣਦੇ ਉਸ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁੱਕਤੀ ਯਹੂਦੀਆਂ ਤੋਂ ਹੈ 23ਪਰ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ।
ਯੂਹੰਨਾ 4:13-14, 21-23
ਇਸ ਤਰ੍ਹਾਂ ਅਸੀਂ ਹੁਣ ਕੁੰਭ ਦੇ ‘ਘੜੀ’ ਵਿੱਚ ਹਾਂ। ਜਿਵੇਂ ਕਿ ਮਕਰ ਰਾਸ਼ੀ ਦੇ ਨਾਲ ਸੀ, ਇਹ ਘੜੀ ਉਸ ਖਾਸ ਸਮੇਂ ਲਈ ਥੋੜ੍ਹੇ ਚਿਰ ਵਾਲੀ ਘੜੀ ਨਹੀਂ ਹੈ। ਇਸ ਦੀ ਬਜਾਏ ਇਹ ਇੱਕ ਲੰਬੀ ਅਤੇ ਬਹੁਤ ਜ਼ਿਆਦਾ ਵੱਡੀ ‘ਘੜੀ’ ਹੈ, ਜਿਹੜੀ ਸਮੇਂ ਦੇ ਅਰੰਭ ਤੋਂ ਲੈ ਕੇ ਅੱਜ ਤੱਕ ਚੱਲ ਰਹੀ ਹੈ। ਕੁੰਭ ਦੇ ਇਸ ਸਮੇਂ ਵਿੱਚ, ਯਿਸੂ ਸਾਨੂੰ ਪਾਣੀ ਦੇਣ ਦੀ ਪੇਸ਼ਕਸ਼ ਕਰਦਾ ਹੈ, ਜਿਹੜਾ ਸਾਨੂੰ ਸਦੀਵੀ ਜੀਵਨ ਵੱਲ ਲੈ ਜਾਵੇਗਾ।
ਤੁਹਾਡੇ ਵੱਲੋਂ ਕੁੰਭ ਨੂੰ ਪੜ੍ਹਨਾ
ਅਜੌਕੇ ਦਿਨਾਂ ਵਿੱਚ, ਤੁਸੀਂ ਕੁੰਭ ਰਾਸ਼ੀ ਨੂੰ ਪੜ੍ਹ ਸੱਕਦੇ ਹੋ ਅਤੇ ਇਸਨੂੰ ਹੇਠ ਲਿਖੇ ਅਨੁਸਾਰ ਆਪਣੇ ਜੀਉਣ ਉੱਤੇ ਲਾਗੂ ਕਰ ਸੱਕਦੇ ਹੋ।
ਕੁੰਭ ਕਹਿੰਦਾ ਹੈ ‘ਆਪਣੇ ਆਪ ਨੂੰ ਜਾਣੋ’। ਤੁਹਾਡੇ ਅੰਦਰ ਅਜਿਹਾ ਕੀ ਹੈ ਜਿਸਦੇ ਲਈ ਤੁਸੀਂ ਪਿਆਸੇ ਹੋ? ਇਹ ਪਿਆਸ ਆਪਣੇ ਆਪ ਨੂੰ ਇੱਕ ਲੱਛਣ ਵਜੋਂ ਕਿਵੇਂ ਵਿਖਾਉਂਦੀ ਹੈ ਜਿਸਨੂੰ ਤੁਹਾਡੇ ਆਲੇ ਦੁਆਲੇ ਦੇ ਲੋਕ ਵੇਖਦੇ ਹਨ? ਸ਼ਾਇਦ ਹੋ ਸੱਕਦਾ ਹੈ ਕਿ ਤੁਸੀਂ ‘ਕਿਸੇ ਹੋਰ ਚੀਜ਼’ ਦੀ ਅਣਜਾਣ ਪਿਆਸ ਤੋਂ ਜਾਣੂ ਹੋਵੋ, ਭਾਵੇ ਉਹ ਪੈਸਾ ਹੋਵੇ, ਜਾਂ ਲੰਬੀ ਉਮਰ, ਜਾਂ ਸੈਕਸ ਪ੍ਰਾਪਤੀ ਵਾਲਾ ਅਨੰਦ, ਜਾਂ ਵਿਆਹ, ਜਾਂ ਰੋਮਾਂਸ ਨਾਲ ਭਰਿਆ ਰਿਸ਼ਤਾ, ਜਾਂ ਫਿਰ ਚੰਗਾ ਭੋਜਨ ਜਿਹਾ ਕੁੱਝ ਕਿਉਂ ਨਾ ਹੋਵੇ। ਉਹ ਪਿਆਸ ਤੁਹਾਨੂੰ ਉਹਨਾਂ ਲੋਕਾਂ ਤੋਂ ਦੂਰ ਕਰ ਸੱਕਦੀ ਹੈ ਜਿਹੜੇ ਪਹਿਲਾਂ ਤੁਹਾਡੇ ਨੇੜੇ ਸਨ, ਉਹ ਤੁਹਾਨੂੰ ਕਿਸੇ ਵੀ ਡੂੰਘੇ ਰਿਸ਼ਤੇ ਵਿੱਚ ਨਿਰਾਸ਼ਾ ਨਾਲ ਭਰ ਸੱਕਦੀ ਹੈ, ਭਾਵੇਂ ਇਹ ਸਹਿਕਰਮੀ, ਪਰਿਵਾਰ ਦਾ ਸੱਦਸ ਜਾਂ ਅਜ਼ੀਜ਼ ਹੀ ਕਿਉਂ ਨਾ ਹੋਵੇ। ਸਾਵਧਾਨ ਰਹੋ ਕਿ ਤੁਸੀਂ ਆਪਣੀ ਪਿਆਸ ਜੋ ਕੁੱਝ ਵੀ ਤੁਹਾਡੇ ਕੋਲ ਹੈ, ਉਸ ਨੂੰ ਗੁਆ ਨਾ ਦਿਓ।
ਹੁਣ ਆਪਣੇ ਆਪ ਤੋਂ ਪੁੱਛਣ ਦਾ ਚੰਗਾ ਸਮਾਂ ਹੈ ਕਿ ‘ਜਾਉਂਦੇ ਜਲ’ ਦਾ ਕੀ ਅਰਥ ਹੈ। ਇਸ ਦੇ ਖਾਸ ਗੁਣ ਕੀ ਹਨ? ਕੁੰਭ ਨੂੰ ਵਿਖਾਉਣ ਲਈ ‘ਸਦੀਵੀ ਜੀਵਨ’, ‘ਬਸੰਤ’, ‘ਆਤਮਾ’ ਅਤੇ ‘ਸੱਚਿਆਈ’ ਵਰਗੇ ਸ਼ਬਦ ਵਰਤੇ ਗਏ ਸਨ। ਉਹ ਸਾਡੇ ਧਿਆਨ ਵਿੱਚ ‘ਬਹੁਤ ਜ਼ਿਆਦਾ’, ‘ਸੰਤੁਸ਼ਟੀ’, ‘ਤਾਜ਼ਾਗੀ’ ਵਰਗੇ ਗੁਣ ਲਿਆਉਂਦੇ ਹਨ। ਇਹ ਤੁਹਾਡੇ ਰਿਸ਼ਤੇ ਨੂੰ ਬਦਲ ਸੱਕਦਾ ਹੈ, ਤੁਹਾਨੂੰ ਸਿਰਫ਼ ‘ਲੈਣ ਵਾਲੇ’ ਦੀ ਬਜਾਏ ਦੇਣ ਵਾਲਾ ‘ਦਾਤਾ’ ਬਣਾ ਸੱਕਦਾ ਹੈ। ਪਰ ਇਹ ਸਭ ਤੁਹਾਡੀ ਪਿਆਸ ਨੂੰ ਜਾਣਨ ਅਤੇ ਉਸ ਵਿਅਕਤੀ ਪ੍ਰਤੀ ਇਮਾਨਦਾਰ ਹੋਣ ਤੋਂ ਅਰੰਭ ਹੁੰਦਾ ਹੈ ਜਿਹੜਾ ਤੁਹਾਨੂੰ ਆਪਣੇ ਆਤਮਾ ਨਾਲ ਉਕਸਾਉਂਦਾ ਹੈ। ਇਸੇ ਨਮੂਨੇ ਨੂੰ ਵੇਖਣ ਲਈ ਇਸਤ੍ਰੀ ਦੇ ਨਾਲ ਹੋਈ ਗੱਲਬਾਤ ਨੂੰ ਵੇਖੇ ਅਤੇ ਪਤਾ ਲਗਾਓ ਕਿ ਉਸ ਨੇ ਇਹ ਪੇਸ਼ਕਸ਼ ਨੂੰ ਕਿਵੇਂ ਸਵੀਕਾਰ ਕੀਤੀ। ਇੱਕ ਫਲਦਾਈ ਜੀਉਣ ਆਉਂਦਾ ਹੈ ਜਦੋਂ ਤੁਸੀਂ ਆਪਣੇ ਮਨ ਦੀ ਜਾਂਚ ਕਰਦੇ ਹੋ।
ਰਾਸ਼ੀ ਚੱਕਰ ਦੀ ਕਹਾਣੀ ਵਿੱਚ ਅੱਗੇ ਵੱਧਣਾ ਅਤੇ ਕੁੰਭ ਰਾਸ਼ੀ ਨੂੰ ਡੂੰਘਿਆਈ ਨਾਲ ਸਮਝਣਾ
ਕੁੰਭ ਨੂੰ ਤਾਰਿਆਂ ਵਿੱਚ ਰੱਖਿਆ ਗਿਆ ਸੀ ਤਾਂ ਜੋ ਹਰ ਕੋਈ ਯਾਦ ਰੱਖ ਸਕੇ ਕਿ ਅਸੀਂ ਇਸ ਜੀਵਨ ਵਿੱਚ ਕੁੱਝ ਹੋਰ ਚਾਹੁੰਦੇ ਹਾਂ ਅਤੇ ਕੰਨਿਆ ਦਾ ਬੀਜ ਭਾਵ ਵੰਸ਼ ਸਾਡੀ ਅੰਦਰੂਨੀ ਪਿਆਸ ਬੁਝਾਉਣ ਲਈ ਆਇਆ ਹੈ।
ਮੀਨ ਰਾਸ਼ੀ ਦੀ ਪ੍ਰਾਚੀਨ ਕਹਾਣੀ ਨੂੰ ਅਗਾਂਹ ਵਧਾਉਂਦੀ ਹੈ। ਪ੍ਰਾਚੀਨ ਜੋਤਿਸ਼ ਵਿਗਿਆਨ ਦੀਆਂ ਮੁੱਖ ਗੱਲਾਂ ਨੂੰ ਇੱਥੋਂ ਜਾਣੋ।
ਕੁੰਭ ਦੇ ਲਿਖਤੀ ਸੰਦੇਸ਼ ਦੀ ਡੂੰਘਿਆਈ ਨਾਲ ਸਮਝ ਲਈ, ਵੇਖੇ:
• ਮਾਇਆ ਦੀ ਭਰਪੂਰੀ ਵਿੱਚ ਸੁਲੇਮਾਨ ਦੀ ਬੁੱਧ