Skip to content
Home » ਧਰਤੀ ਦੇ ਵਿੱਚਕਾਰ ਰਹਿਣ ਵਾਲੇ… ਓਰਕਸ ਵਾਂਙੁ ਭਰਿਸ਼ਟ

ਧਰਤੀ ਦੇ ਵਿੱਚਕਾਰ ਰਹਿਣ ਵਾਲੇ… ਓਰਕਸ ਵਾਂਙੁ ਭਰਿਸ਼ਟ

  • by

ਮੇਰੇ ਪਿਛਲੇ ਲੇਖ ਵਿੱਚ, ਅਸੀਂ ਵੇਖਿਆ ਕਿ ਕਿਵੇਂ ਬਾਈਬਲ ਸਾਨੂੰ ਅਤੇ ਹੋਰਾਂ ਨੂੰ ਵਿਖਾਉਂਦੀ ਹੈ – ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਰਚੇ ਗਏ ਹਾਂ। ਪਰ ਵੇਦ ਪੁਸਤਕ (ਬਾਈਬਲ) – ਇਸ ਨੀਂਹ ਤੇ ਹੋਰ ਅਗਾਂਹ ਦੀ ਉਸਾਰੀ ਕਰਦੀ ਹੈ। ਜ਼ਬੂਰ ਪਵਿੱਤਰ ਗੀਤਾਂ ਅਤੇ ਭਜਨਾਂ ਦਾ ਸੰਗ੍ਰਹਿ ਹੈ ਜਿੰਨ੍ਹਾਂ ਨੂੰ ਪੁਰਾਣੇ ਨੇਮ ਦੇ ਇਬਰਾਨੀ ਲੋਕਾਂ ਦੁਆਰਾ ਉਨ੍ਹਾਂ ਦੀ ਅਰਾਧਨਾ ਸਭਾਵਾਂ ਵਿੱਚ ਵਰਤਿਆ ਜਾਂਦਾ ਸੀ। ਜ਼ਬੂਰ 14 ਨੂੰ ਲਗਭਗ 100 ਈ. ਪੂ. ਵਿੱਚ ਰਾਜਾ ਦਾਊਦ (ਜੋ ਇੱਕ ਰਿਸ਼ੀ ਵੀ ਸੀ) ਵੱਲੋਂ ਲਿਖਿਆ ਗਿਆ ਸੀ, ਅਤੇ ਇਹ ਭਜਨ ਜੀਵਨ ਦੀਆਂ ਗੱਲਾਂ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਵੇਖਦਾ ਹੈ।

ਯਹੋਵਾਹ ਨੇ ਸੁਰਗ ਉੱਤੋਂ ਆਦਮ ਵੰਸ ਉੱਤੇ ਦਰਿਸ਼ਟੀ ਕੀਤੀ, ਤਾਂ ਉਹ ਵੇਖੇ ਭਈ ਕੋਈ ਬੁੱਧਵਾਨ, ਪਰਮੇਸ਼ੁਰ ਦਾ ਤਾਲਿਬ ਹੈ ਕਿ ਨਹੀਂ? ਓਹ ਸੱਭੇ ਕੁਰਾਹੇ ਪੈ ਗਏ, ਓਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ। ਕੋਈ ਭਲਾ ਕਰਨ ਵਾਲਾ ਨਹੀਂ – ਇੱਕ ਵੀ ਨਹੀਂ!

ਜ਼ਬੂਰ 14:2-3

ਵਾਕ ‘ਭਰਿਸ਼ਟ ਹੋ ਗਏ” ਸਾਰੀ ਮਨੁੱਖਤਾਈ ਦਾ ਬਿਆਨ ਕਰਨ ਲਈ ਵਰਤਿਆ ਜਾਂਦਾ ਹੈ। ਕਿਉਂਕਿ ਇਹ ਅਜਿਹਾ ਕੁੱਝ ਹੈ ਜੋ ਅਸੀਂ ਬਣ ਗਏ ਹਾਂ, ਇੱਥੇ ਭਰਿਸ਼ਟਾਚਾਰ ਦਾ ਹਵਾਲਾ ‘ਪਰਮੇਸ਼ੁਰ ਦੇ ਸਰੂਪ’ ਉੱਤੇ ਬਣਨ ਦੀ ਅਰੰਭਿਕ ਅਵਸਥਾ ਲਈ ਕੀਤਾ ਗਿਆ ਹੈ। ਇਹ ਕਹਿੰਦਾ ਹੈ ਕਿ ਸਾਡੇ ਵਿੱਚ ਇਹ ਵਿਗਾੜ ਪਰਮੇਸ਼ੁਰ ਨਾਲੋਂ ਵੱਖਰੀ ਇੱਕ ਨਿਰਧਾਰਿਤ ਸਵੈ-ਨਿਰਭਰਤਾ ਹੈ (ਉਹ ‘ਸਾਰੇ’ ਪਰਮੇਸ਼ੁਰ ਦੀ ‘ਭਾਲ ਕਰਨ’ ਦੀ ਥਾਂ ‘ਕੁਰਾਹੇ ਪੈ’ ਗਏ ਹਨ) ਅਤੇ ਉਸੇ ਸਮੇਂ ਕੋਈ ਵੀ ਭਲਾ ਕੰਮ ਨਹੀਂ ਕਰ ਰਿਹਾ।

ਐਲਵਜ਼ ਅਤੇ ਓਰਕਸ ਬਾਰੇ ਸੋਚਣਾ

 

Orcs were hideous in so many ways. But they were simply corrupt descendants of elves
ਓਰਕਸ, ਕਈ ਤਰੀਕਿਆਂ ਵਿੱਚ ਘ੍ਰਿਣਾਯੋਗ ਸਨ। ਪ੍ਰੰਤੂ ਉਹ ਤਾਂ ਕੇਵਲ ਐਲ੍ਵਸ ਦੀ ਭਰਿਸ਼ਟ ਸੰਤਾਨ ਸਨ।

ਇਸਦੇ ਉੱਤੇ ਵਿਚਾਰ ਕਰਨ ਲਈ ਧਰਤੀ ਦੇ ਵਿੱਚਕਾਰ ਰਹਿਣ ਵਾਲੇ ਓਰਕਸ ਫਿਲਮਾਂ ਦ ਲਾਰਡ ਆਫ ਦੀ ਰਿੰਗਜ਼ ਜਾਂ ਹੋਬਿਟ  ਇੱਕ ਉਦਾਹਰਣ ਹਨ। ਵਿੱਖਣ ਵਿੱਚ, ਵਿਵਹਾਰ ਅਤੇ ਧਰਤੀ ਨਾਲ ਆਪਣੇ ਬਰਤਾਵ ਵਿੱਚ, ਓਰਕਸ ਘਿਣਾਉਣੇ ਜੀਵਾਂ ਵਰਗੇ ਸਨ। ਹਾਲਾਂਕਿ, ਓਰਕਸ ਐਲ੍ਵਸ ਦੀ ਸੰਤਾਨ ਸਨ ਜਿਹੜੇ ਸ਼ਾਓਰੋਨ ਦੇ ਦੁਆਰਾ ਭਰਿਸ਼ਟ ਹੋ ਗਏ ਸਨ।

The elves were noble and majestic
 ਐਲ੍ਵਸ ਨੇਕ ਅਤੇ ਪਰਤਾਪੀ ਸਨ

ਜਦੋਂ ਤੁਸੀਂ ਦੱਸੇ ਜਾਣ ਵਾਲੇ ਪਰਤਾਪੀ, ਚੰਗੇ ਅਤੇ ਸੰਬੰਧ ਬਣਾਉਣ ਵਾਲੇ ਸੁਭਾਓ ਨਾਲ ਵੇਖਦੇ ਹੋ ਜਿਹੜਾ ਐਲ੍ਵਸ ਦਾ ਸੀ (ਲੇਗਾਲੋਸ ਬਾਰੇ ਸੋਚੋ) ਤਾਂ ਪਛਾਣ ਜਾਂਦੇ ਹੋਏ ਕਿ ਭਰਿਸ਼ਟ ਓਰਕਸ ਕਿਸੇ ਵੇਲੇ ਐਲ੍ਵਸ ਸਨ ਜੋ ‘ਭਰਿਸ਼ਟ ਹੋ ਗਏ’ ਸਨ ਤਾਂ ਤੁਸੀਂ ਉਸ ਸਮਝ ਨੂੰ ਪਾਉਂਦੇ ਹੋ ਜਿਹੜੀ ਇੱਥੇ ਲੋਕਾਂ ਦੇ ਬਾਰੇ ਕਹੀ ਗਈ ਹੈ। ਪਰਮੇਸ਼ੁਰ ਨੇ ਐਲ੍ਵਸ ਨੂੰ ਬਣਾਇਆ, ਪਰ ਉਹ ਓਰਕਸ ਬਣ ਗਏ।

ਇਹ ਇੰਨ-ਬਿੰਨ ਉਸੇ ਨਾਲ ਮੇਲ ਖਾਂਦਾ ਹੈ ਜਿਸਨੂੰ ਅਸੀਂ ਲੋਕਾਂ ਵਿੱਚ ਵਿਆਪਕ ਰੁਝਾਨ ਵਜੋਂ ਵੇਖਿਆ ਹੈ, ਅਰਥਾਤ ਆਪਣੇ ਪਾਪਾਂ ਪ੍ਰਤੀ ਸੁਚੇਤ ਹੋਣ ਦੀ ਅਤੇ ਇਸ ਤੋਂ ਸ਼ੁੱਧ ਹੋਣ ਦੀ ਲੋੜ – ਜਿਵੇਂ ਕਿ ਕੁੰਭ ਮੇਲੇ ਦੇ ਤਿਉਹਾਰ ਵਿੱਚ ਦਰਸਾਈ ਗਈ ਹੈ। ਇਸ ਲਈ ਅਸੀਂ ਇੱਥੇ ਇਸ ਨਜ਼ਰੀਏ ਉੱਤੇ ਆ ਕੇ ਰੁੱਕ ਜਾਂਦੇ ਹਾਂ ਕਿ: ਬਾਈਬਲ ਦਾ ਅਰੰਭਕ ਬਿੰਦੂ ਲੋਕਾਂ ਦੇ ਸੰਵੇਦਨਸ਼ੀਲ, ਵਿਅਕਤੀਗਤ ਅਤੇ ਨੈਤਿਕ ਹੋਣ ਤੋਂ ਅਰੰਭ ਹੁੰਦਾ ਹੈ, ਜੋ ਕਿ ਬਹੁਤ ਹੀ ਜਿਆਦਾ ਸਿੱਖਿਆ ਭਰਿਆ ਹੈ, ਪਰ ਨਾਲ ਹੀ ਇਹ ਭਰਿਸ਼ਟ ਹੈ, ਅਤੇ ਇਹ ਉਸ ਨਾਲ ਮੇਲ ਖਾਂਦਾ ਹੈ, ਜਿਸਨੂੰ ਅਸੀਂ ਆਪਣੇ ਬਾਰੇ ਵਿੱਚ ਵੇਖਦੇ ਹਾਂ। ਬਾਈਬਲ ਲੋਕਾਂ ਦੇ ਬਾਰੇ ਆਪਣਾ ਮੁਲਾਂਕਣ ਬੜੀ ਸਫਾਈ ਨਾਲ ਇਹ ਦਰਸਾਉਂਦੇ ਹੋਇਆਂ ਪਛਾਣਦਾ ਹੈ ਕਿ ਸਾਡੇ ਅੰਦਰ ਇੱਕ ਅੰਦਰੂਨੀ ਨੈਤਿਕ ਸੁਭਾਅ ਹੈ, ਜਿਸਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕੀਤਾ ਜਾ ਸੱਕਦਾ ਹੈ, ਕਿਉਂਕਿ ਸਾਡੇ ਕੰਮ ਅਸਲ ਵਿੱਚ ਕਦੇ ਵੀ ਇਸਦੇ ਨਾਲ ਮੇਲ ਨਹੀਂ ਖਾਂਦੇ ਹਨ – ਕਿਉਂਕਿ ਇਸਦਾ ਕਾਰਨ ਇਹੋ ਭਰਿਸ਼ਟਾਚਾਰ ਹੈ। ਮਨੁੱਖੀ ਜੀਵਨ ਲਈ ਬਾਈਬਲ ਦੀ ਸੋਚ ਬਿਲਕੁਲ ਸਹੀ ਹੈ। ਹਾਲਾਂਕਿ, ਇਹ ਇੱਕ ਸਪੱਸ਼ਟ ਪ੍ਰਸ਼ਨ ਨੂੰ ਪੈਦਾ ਕਰ ਦਿੰਦਾ ਹੈ: ਪਰਮੇਸ਼ੁਰ ਨੇ ਸਾਨੂੰ ਇਸ ਤਰ੍ਹਾਂ ਕਿਉਂ ਬਣਾਇਆ – ਇੱਕ ਨੈਤਿਕ ਕੰਪਾਸ ਦੇ ਨਾਲ ਪ੍ਰੰਤੂ ਇਹ ਭਰਿਸ਼ਟ ਹੈ? ਪ੍ਰਸਿੱਧ ਨਾਸਤਿਕ ਕ੍ਰਿਸਟੋਫਰ ਹਚਿੰਸ ਸ਼ਿਕਾਇਤ ਕਰਦੇ ਹਨ ਕਿ:

“… ਜੇ ਪਰਮੇਸ਼ੁਰ ਸੱਚਮੁੱਚ ਚਾਹੁੰਦਾ ਸੀ ਕਿ ਲੋਕ ਅਜਿਹੇ ਵਿਚਾਰਾਂ ਤੋਂ ਮੁਕਤ ਹੋਣ [ਭਾਵ ਭਰਿਸ਼ਟਾਚਾਰ ਨਾਲ ਭਰੇ ਹੋਏ], ਤਾਂ ਉਸਨੂੰ ਹੋਰ ਸਾਵਧਾਨੀ ਨਾਲ ਵੱਖਰੀਆਂ ਕਿਸਮਾਂ ਦੀਆਂ ਨਸਲਾਂ ਨੂੰ ਪੈਦਾ ਕਰਨਾ ਚਾਹੀਦੀ ਸੀ।” ਕ੍ਰਿਸਟੋਫਰ ਹਚਿੰਸ। 2007. ਪਰਮੇਸ਼ੁਰ ਮਹਾਨ ਨਹੀਂ ਹੈ: ਧਰਮ ਸਭ ਕੁੱਝ ਨੂੰ ਕਿਵੇਂ ਵਿਗਾੜਦਾ ਹੈ। ਪੰਨਾ 100.

ਪਰ ਇਹੋ ਉਹ ਬਿੰਦੂ ਹੈ ਜਿੱਥੇ ਉਹ ਆਪਣੀ ਕਾਹਲੀ ਵਿੱਚ ਬਾਈਬਲ ਦੇ ਗਿਆਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ, ਅਰਥਾਤ ਉਹ ਇੱਕ ਬਹੁਤ ਹੀ ਮਹੱਤਵਪੂਰਣ ਗੱਲ ਨੂੰ ਸਮਝਣ ਤੋਂ ਰਹਿ ਜਾਂਦਾ ਹੈ। ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਨੇ ਸਾਨੂੰ ਇਸ ਤਰੀਕੇ ਨਾਲ ਬਣਾਇਆ ਹੈ, ਪਰ ਕਿਉਂਕਿ ਅਰੰਭਿਕ ਸਿਰਜਣਾ ਤੋਂ ਬਾਅਦ  ਕੁੱਝ ਬਹੁਤਾ ਹੀ ਬੁਰਾ ਵਾਪਰਿਆ ਜਿਹੜਾ ਮਨੁੱਖ ਨੂੰ ਇਸ ਤਰਾਂ ਦੀ ਅਵਸਥਾ ਵਿੱਚ ਲੈ ਆਇਆ। ਮਨੁੱਖੀ ਇਤਿਹਾਸ ਵਿੱਚ ਮਨੁੱਖ ਦੀ ਸਿਰਜਣਾ ਤੋਂ ਬਾਅਦ ਇੱਕ ਮਹੱਤਵਪੂਰਣ ਘਟਨਾ ਵਾਪਰੀ। ਪਹਿਲੇ ਵਿਅਕਤੀ ਨੇ ਪਰਮੇਸ਼ੁਰ ਦਾ ਹੁਕਮ ਤੋੜ ਦਿੱਤਾ, ਜਿਵੇਂ ਕਿ ਉਤਪਤ ਵਿੱਚ ਦੱਸਿਆ ਗਿਆ ਹੈ – ਬਾਈਬਲ ਦੀ ਪਹਿਲੀ ਅਤੇ ਪ੍ਰਾਚੀਨ ਪੁਸਤਕ (ਵੇਦ ਪੁਸਤਕ), ਅਤੇ ਆਪਣੇ ਅਣਆਗਿਆਕਾਰ ਵਿੱਚ ਉਹ ਤਬਦੀਲ ਹੋ ਗਏ ਅਤੇ ਭਰਿਸ਼ਟ ਹੋ ਗਏ। ਇਹੀ ਕਾਰਨ ਹੈ ਕਿ ਅਸੀਂ ਹੁਣ ਤਮਸ ਜਾਂ ਹਨੇਰੇ ਵਿੱਚ ਰਹਿੰਦੇ ਹਾਂ।

ਮਨੁੱਖ ਦਾ ਪਾਪ ਵਿੱਚ ਡਿੱਗਣਾ

ਮਨੁੱਖੀ ਇਤਿਹਾਸ ਵਿੱਚ, ਇਸ ਘਟਨਾ ਨੂੰ ਅਕਸਰ ਪਤਨ ਜਾਂ ਪਾਪ ਵਿੱਚ ਡਿੱਗਣਾ ਕਿਹਾ ਜਾਂਦਾ ਹੈ। ਆਦਮ, ਪਹਿਲਾ ਵਿਅਕਤੀ, ਪਰਮੇਸ਼ੁਰ ਦੁਆਰਾ ਰਚਿਆ ਗਿਆ ਸੀ। ਪਰਮੇਸ਼ੁਰ ਅਤੇ ਆਦਮ ਵਿੱਚ ਇੱਕ ਤਰ੍ਹਾਂ ਦਾ ਇੱਕਰਾਰਨਾਮਾ ਸੀ, ਜਿਵੇਂ ਵਿਆਹ ਵਿੱਚ ਵਿਸ਼ਵਾਸਯੋਗਤਾ ਸ਼ਾਮਲ ਹੁੰਦੀ ਹੈ, ਅਤੇ ਆਦਮ ਨੇ ਇਸ ਨੂੰ ਤੋੜ ਦਿੱਤਾ। ਬਾਈਬਲ ਦੱਸਦੀ ਹੈ ਕਿ ਆਦਮ ਨੇ ‘ਭਲੇ ਅਤੇ ਬੁਰੇ ਦੇ ਗਿਆਨ ਨੂੰ ਦੇਣ ਵਾਲੇ ਬਿਰਛ’ ਦਾ ਫਲ ਤੋੜ ਕੇ ਖਾਧਾ, ਹਾਲਾਂਕਿ ਉਹ ਸਹਿਮਤ ਹੋਇਆ ਸੀ ਕਿ ਉਹ ਇਸ ਬਿਰਛ ਤੋਂ ਨਹੀਂ ਖਾਵੇਗਾ। ਇੱਕਰਾਰਨਾਮਾ ਅਤੇ ਬਿਰਛ ਨੇ ਆਪ ਹੀ, ਆਦਮ ਨੂੰ ਇਹ ਚੋਣ ਕਰਨ ਦੀ ਆਜ਼ਾਦੀ ਦਿੱਤੀ ਕਿ ਉਸਨੂੰ ਪਰਮੇਸ਼ੁਰ ਦੀ ਲਈ ਵਿਸ਼ਵਾਸਯੋਗ ਰਹਿਣਾ ਹੈ ਜਾ ਨਹੀਂ। ਆਦਮ ਨੂੰ ਪਰਮੇਸ਼ੁਰ ਦੇ ਸਰੂਪ ਵਿੱਚ ਰਚਿਆ ਗਿਆ ਸੀ, ਅਤੇ ਉਸਨੂੰ ਪਰਮੇਸ਼ੁਰ ਨਾਲ ਮਿਤਰਤਾ ਦੇ ਰਿਸ਼ਤੇ ਵਿੱਚ ਰੱਖਿਆ ਗਿਆ ਸੀ। ਪਰ ਆਦਮ ਕੋਲ ਆਪਣੀ ਰਚਨਾ ਬਾਰੇ ਕੋਈ ਚੋਣ ਨਹੀਂ ਸੀ, ਇਸ ਲਈ ਪਰਮੇਸ਼ੁਰ ਨੇ ਉਸਨੂੰ ਪ੍ਰਵਾਨਗੀ ਦਿੱਤੀ ਕਿ ਉਹ ਪਰਮੇਸ਼ੁਰ ਨਾਲ ਆਪਣੀ ਮਿਤਰਤਾ ਨੂੰ ਕਾਇਮ ਰੱਖਣ ਦੀ ਚੋਣ ਕਰ ਸੱਕਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿ ਖੜ੍ਹੇ ਰਹਿਣਾ ਸਹੀ ਹੈ, ਜੇ ਬੈਠਣਾ ਅਸੰਭਵ ਹੈ, ਆਦਮ ਦੀ ਮਿਤਰਤਾ ਅਤੇ ਪਰਮੇਸ਼ੁਰ ਉੱਤੇ ਭਰੋਸਾ ਇੱਕ ਚੋਣ ਸੀ। ਇਹ ਚੋਣ ਬਿਰਛ ਦਾ ਫਲ ਨਾ ਖਾਣ ਦੇ ਹੁਕਮ ਉੱਤੇ ਅਧਾਰਤ ਸੀ। ਅਤੇ ਆਦਮ ਨੇ ਬਗਾਵਤ ਕਰਨ ਦੀ ਚੋਣ ਕੀਤੀ। ਜੋ ਕੁੱਝ ਆਦਮ ਨੇ ਆਪਣੀ ਬਗਾਵਤ ਤੋਂ ਸ਼ੁਰੂ ਕੀਤਾ ਸੀ ਉਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਬਗੈਰ ਕਿਸੇ ਰੁਕਾਵਟ ਦੇ ਜਾਰੀ ਹੈ। ਅਸੀਂ ਅਗਲੇ ਲੇਖ ਵਿੱਚ ਵੇਖਾਂਗੇ ਕਿ ਇਸਦਾ ਕੀ ਅਰਥ ਹੈ।

Leave a Reply

Your email address will not be published. Required fields are marked *