Skip to content
Home » ਪੁਰਸ਼ਾ ਸੁਕਤਾ ਉੱਤੇ ਵਿਚਾਰ ਕਰਨਾ – ਪੁਰਖ ਦੀ ਉਸਤਤਿ ਦਾ ਭਜਨ

ਪੁਰਸ਼ਾ ਸੁਕਤਾ ਉੱਤੇ ਵਿਚਾਰ ਕਰਨਾ – ਪੁਰਖ ਦੀ ਉਸਤਤਿ ਦਾ ਭਜਨ

  • by

ਸ਼ਾਇਦ ਰਿਗਵੇਦ (ਰਿਗਨ ਵੇਦ) ਦਾ ਸਭਨਾਂ ਤੋਂ ਮਸ਼ਹੂਰ ਕਾਵ ਜਾਂ ਪ੍ਰਾਰਥਨਾ ਪੁਰਸ਼ਾ ਸੁਕਤਾ (ਪੁਰਸ਼ਾ ਸੁਕਤਮ) ਹੈ। ਇਹ 90 ਵੇਂ ਅਧਿਆਇ ਅਤੇ 10 ਵੇਂ ਮੰਡਲ ਵਿੱਚ ਮਿਲਦੀ ਹੈ। ਹੈ। ਇਹ ਇੱਕ ਵਿਸ਼ੇਸ਼ ਵਿਅਕਤੀ – ਪੁਰਖ (ਜਿਸ ਨੂੰ ਪੁਰਸ਼ਾ ਕਿਹਾ ਜਾਂਦਾ ਹੈ) ਲਈ ਗਾਇਆ ਗਿਆ ਇੱਕ ਭਜਨ ਹੈ। ਕਿਉਂਕਿ ਇਹ ਰਿਗਵੇਦ ਵਿੱਚ ਮਿਲਦਾ ਹੈ, ਜਿਹੜਾ ਕਿ ਇਸ ਸੰਸਾਰ ਦਾ ਸਭਨਾਂ ਤੋਂ ਪੁਰਾਣਾ ਮੰਤਰ ਹੈ, ਅਤੇ ਇਸੇ ਲਈ ਇਸ ਦਾ ਅਧਿਐਨ ਕਰਨਾ ਫਾਇਦੇਮੰਦ ਹੈ, ਜਿਸ ਵਿੱਚ ਅਸੀਂ ਮੁਕਤੀ ਜਾਂ ਮੋਖ (ਆਤਮ ਗਿਆਨ) ਦੇ ਤਰੀਕੇ ਵਿੱਖੇ ਸਿੱਖ ਸੱਕਦੇ ਹਾਂ।

ਹੁਣ ਇਹ ਪੁਰਖ ਕੌਣ ਹੈ? ਵੈਦਿਕ ਹਵਾਲੇ ਸਾਨੂੰ ਦੱਸਦੇ ਹਨ ਕਿ

“ਪੁਰਸ਼ਾ ਅਤੇ ਪ੍ਰਜਾਪਤੀ ਇਕੋ ਵਿਅਕਤੀ ਹੀ ਹਨ।” (ਸੰਸਕ੍ਰਿਤ ਭਾਸ਼ਾਅੰਤਰਨ ਪੁਰਸ਼ੋਹੀ ਪ੍ਰਜਾ ਪਤੀ)ਮਧਯਾਨਿਦੀਆ ਸ਼ਥਪਥ ਬ੍ਰਾਹਮਣ

VII. 4/1/156

ਉਪਨੀਸ਼ਦ ਇਸ ਸੋਚ ਨੂੰ ਜਾਰੀ ਰੱਖਦੇ ਹਨ ਅਤੇ ਕਹਿੰਦੇ ਹਨ

“ਪੁਰਸ਼ਾ ਸਭਨਾਂ ਚੀਜ਼ਾਂ ਵਿਚੋਂ ਸਰਬੋਤਮ ਹੈ। ਕੁੱਝ ਵੀ [ਕੋਈ ਵੀ] ਪੁਰਸ਼ਾ ਨਾਲੋਂ ਉੱਤਮ ਨਹੀਂ ਹੈ। ਉਹੀ ਅੰਤ ਹੈ ਅਤੇ ਸਭਨਾਂ ਤੋਂ ਉੱਚਾ ਮਿੱਥੀਆ ਹੋਇਆ ਟੀਚਾ ਹੈ।” (ਅਵਯਕਤ ਪੁਰਸ਼ਾ ਪਰਾਹ। ਪੁਰਸ਼ਾਨਾਨ ਪਰਮ ਕੰਨਚਿਤਸਾ ਕਸ਼ਥਾ ਸੇ ਪਾਰਾ ਗਤੀ)

ਕਥੋਪਨੀਸ਼ਦ 3:11

“ਅਤੇ ਦਰਅਸਲ ਪ੍ਰਗਟ ਹੋਣ ਤੋਂ ਪਰੇ ਸ਼ਭਨਾਂ ਤੋਂ ਉੱਚਾ ਪੁਰਸ਼ਾ ਹੈ… ਜਿਹੜਾ ਉਸਨੂੰ ਜਾਣਦਾ ਹੈ ਉਹ ਅਜ਼ਾਦ ਹੋ ਜਾਂਦਾ ਹੈ ਅਤੇ ਅਮਰਤਾ ਨੂੰ ਪ੍ਰਾਪਤ ਕਰ ਲੈਂਦਾ ਹੈ ” (ਅਵਯਕਤ ਯਾ ਪਰਾਹ ਪੁਰਸ਼ਾ…ਯਜਨਾ ਤਵੇ ਮੁਕਯਾਤੇ ਜਾਨੂੰਤੁਰਮਤਤਵਮ ਕਾ ਗਛਤੀ)

ਕਥੋਪਨੀਸ਼ਦ 6:8

ਇਸ ਤਰ੍ਹਾਂ, ਪੁਰਸ਼ਾ ਅਰਥਾਤ ਪੁਰਖ ਹੀ ਪ੍ਰਜਾਪਤੀ ਹੈ  (ਸਾਰੀ ਸ੍ਰਿਸ਼ਟੀ ਦਾ ਮਾਲਕ)। ਪਰ, ਸ਼ਾਇਦ ਇਸ ਤੋਂ ਵੀ ਮਹੱਤਵਪੂਰਣ ਇਹ ਹੈ, ਕਿ ਸਿੱਧੇ ਤੌਰ ‘ਤੇ ਉਸਨੂੰ ਜਾਣਨਾ ਤੁਹਾਡੇ ਅਤੇ ਮੇਰੇ ਉਤੇ ਪ੍ਰਭਾਵ ਪਾਉਂਦਾ ਹੈ। ਉਪਨੀਸ਼ਦ ਕਹਿੰਦੇ ਹਨ ਕਿ:

“ਸਦੀਵੀ ਜੀਵਨ ਦੇ ਲਈ ਕੋਈ ਹੋਰ ਰਾਹ ਨਹੀਂ ਹੈ (ਪਰ ਕੇਵਲ ਪੁਰਖ)” (ਨਾਨੀਹਾਪੰਥ ਵਿਦਿਆਤ – ਅਯਾਨਾ)

ਸ਼ਵੇਤਾਸ਼੍ਵਤ੍ਰੋਪਨੀਸ਼ਦ 3:8

ਇਸ ਲਈ ਅਸੀਂ ਪੁਰਸ਼ਾ ਸੁਕਤਾ ਵਿੱਚ ਦਿੱਤੇ ਹੋਏ ਰਿਗਵੇਦ ਦੇ ਭਜਨ ਦਾ ਅਧਿਐਨ ਕਰਾਂਗੇ ਜਿਹੜਾ ਪੁਰਖ ਦਾ ਵਰਣਨ ਕਰਦਾ ਹੈ। ਅਤੇ ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਮੇਰੇ ਕੋਲ ਸ਼ਾਇਦ ਸੋਚਣ ਲਈ ਇਕ ਅਨੌਖਾ ਅਤੇ ਵਿਲੱਖਣ ਵਿਚਾਰ ਹੈ: ਕੀ ਬੋਲਿਆ ਗਿਆ ਇਹੋ ਪੁਰਖ ਲਗਭਗ 2000 ਸਾਲ ਪਹਿਲਾਂ ਯਿਸੂ ਸਤਸੰਗ (ਨਾਸਰਤ ਦਾ ਯਿਸੂ) ਵਿੱਚ ਦੇਹਧਾਰੀ ਹੋਇਆ ਸੀ? ਜਿਵੇਂ ਮੈਂ ਕਿਹਾ ਹੈ, ਸ਼ਾਇਦ ਇਹ ਵਿਲੱਖਣ ਸੋਚ ਹੋਵੇਗੀ, ਪਰ ਯਿਸੂ ਸਤਸੰਗ (ਨਾਸਰਤ ਦਾ ਯਿਸੂ) ਸਾਰੇ ਧਰਮਾਂ ਵਿੱਚ ਇੱਕ ਪਵਿੱਤਰ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਪਰਮੇਸ਼ੁਰ ਦੇ ਦੇਹਧਾਰੀ ਹੋਣ ਦਾ ਦਾਅਵਾ ਕਰਦਾ ਹੈ, ਜਿਸਦਾ ਅਰਥ ਹੈ ਕਿ ਦੋਵੇਂ ਅਰਥਾਤ ਉਹ ਅਤੇ ਪੁਰਖ ਦਾ ਬਲੀਦਾਨ ਹੋਇਆ ਸੀ (ਜਿਵੇਂ ਕਿ ਅਸੀਂ ਵੇਖਾਂਗੇ), ਇਹ ਸਾਨੂੰ ਇਸ ਧਾਰਨਾ ‘ਤੇ ਵਿਚਾਰ ਕਰਨ ਅਤੇ ਇਸਦੀ ਪੜਚੋਲ ਕਰਨ ਦੇ ਸੋਹਣੇ ਕਾਰਨਾਂ ਨੂੰ ਦਿੰਦਾ ਹੈ। ਸੰਸਕ੍ਰਿਤੀ ਭਾਸ਼ਾਅੰਤਰਨ ਅਤੇ ਪੁਰਸ਼ਾ ਸੁਕਤਾ ਉੱਤੇ ਮੇਰੇ ਬਹੁਤ ਸਾਰੇ ਵਿਚਾਰ ਜੋਸਫ਼ ਪਦਨੇਜ਼ਰਕਾਰ ਦੁਆਰਾ ਲਿਖੀ ਹੋਈ ਪ੍ਰਾਚੀਨ ਵੇਦਾਂ ਵਿੱਚ ਮਸੀਹ  ਨਾਂ ਦੀ ਪੁਸਤਕ ਦੇ ਅਧਿਐਨ ਤੋਂ ਆਏ ਹਨ, (346 ਪੰਨੇ, 2007)।

ਪੁਰਸ਼ਾ ਸੁਕਤਾ ਦਾ ਪਹਿਲਾ ਸ਼ਲੋਕ

ਸੰਸਕ੍ਰਿਤੀ ਵਿੱਚੋਂ ਭਾਸ਼ਾਅੰਤਰਨਪੰਜਾਬੀ ਵਿੱਚ ਅਨੁਵਾਦ
ਸਹਸ੍ਰ ਸਿਰਸਾ-ਪੁਰੁਸ਼ਾਸਹਿਸ੍ਰਾ ਕਾਸ਼ ਸਹਿਸ੍ਰਾਪਟਸ਼ਾ ਭੂਮਿ ਵਿਸ੍ਵਤੋ ਵ ਰਿਤ੍ਵਾਤ੍ਯਤ੍ਯਤਸਦਾਸੰਗੂਲਮਪੁਰੁਸ਼ਾ ਦੇ ਇਕ ਹਜ਼ਾਰ ਸਿਰ, ਇਕ ਹਜ਼ਾਰ ਅੱਖਾਂ ਅਤੇ ਇਕ ਹਜ਼ਾਰ ਪੈਰ ਹਨ। ਬ੍ਰਹਿਮੰਡ ਦੇ ਆਲੇ-ਦੁਆਲੇ, ਉਹ ਚਮਕਦਾ ਹੈ। ਅਤੇ ਉਸਨੇ ਆਪਣੇ ਆਪ ਨੂੰ ਦਸ ਉਂਗਲਾਂ ਤੱਕ ਸੀਮਤ ਕਰ ਲਿਆ ਹੈ।

ਜਿਵੇਂ ਕਿ ਅਸੀਂ ਉੱਤੇ ਵੇਖ ਚੁੱਕੇ ਹਾਂ, ਇਹ ਪੁਰਸ਼ਾ ਅਰਥਾਤ ਪੁਰਖ ਇੱਕੋ ਹੀ ਹਨ। ਪ੍ਰਜਾਪਤੀ, ਜਿਵੇਂ ਕਿ ਇੱਥੇ ਦੱਸਿਆ ਗਿਆ ਹੈ, ਪ੍ਰਾਚੀਨ ਵੇਦਾਂ ਵਿੱਚ ਇਸਦੇ ਉੱਤੇ ਪਰਮੇਸ਼ੁਰ ਹੋਣ ਵੱਜੋਂ ਵਿਚਾਰ ਕੀਤਾ ਗਿਆ ਹੈ, ਜਿਸਨੇ ਸਭਨਾਂ ਕੁੱਝ ਰਚਿਆ ਹੈ – ਉਹ “ਸਾਰੀ ਸ੍ਰਿਸ਼ਟੀ ਦਾ ਮਾਲਕ” ਸੀ।

ਪੁਰਸ਼ਾ ਸੁਕਤਾ ਦੇ ਅਰੰਭ ਵਿੱਚ ਹੀ ਅਸੀਂ ਪੁਰਸ਼ਾ ਅਰਥਾਤ ਪੁਰਖ ਦੇ ‘ਇਕ ਹਜ਼ਾਰ ਸਿਰਾਂ ਨੂੰ, ਇਕ ਹਜ਼ਾਰ ਅੱਖਾਂ ਨੂੰ ਅਤੇ ਇਕ ਹਜ਼ਾਰ ਪੈਰਾਂ ਨੂੰ’ ਵੇਖਦੇ ਹਾਂ, ਇਸਦਾ ਕੀ ਅਰਥ ਹੈ? ਇੱਥੇ ‘ਹਜ਼ਾਰ’ ਦਾ ਅਰਥ ਕਿਸੇ ਖਾਸ ਗਿਣੀਆਂ ਗਈਆਂ ਸੰਖਿਆਵਾਂ ਦੇ ਲਈ ਨਹੀਂ ਹੈ, ਪਰ ਇਸਦਾ ਅਰਥ ‘ਅਣਗਣਿਤ’ ਜਾਂ ‘ਸੀਮਾ ਤੋਂ ਪਾਰ’ ਦਾ ਹੈ। ਇਸ ਲਈ, ਪੁਰਸ਼ਾ ਅਰਥਾਤ ਪੁਰਖ ਕੋਲ ਬੁੱਧੀ (‘ਸਿਰ’) ਬਗੈਰ ਕਿਸੇ ਸੀਮਾ ਦੇ ਹੈ। ਅੱਜ ਦੀ ਭਾਸ਼ਾ ਵਿਚ ਅਸੀਂ ਕਹਾਂਗੇ ਕਿ ਉਹ ਸਰਬ-ਸ਼ਕਤੀਮਾਨ ਹੈ ਜਾਂ ਸਭ ਕੁੱਝ ਜਾਣਦਾ ਹੈ। ਇਹ ਪਰਮੇਸ਼ੁਰ (ਪ੍ਰਜਾਪਤੀ) ਦਾ ਗੁਣ ਹੈ, ਜਿਹੜਾ ਕੇਵਲ ਇੱਕ ਹੈ, ਜਿਹੜਾ ਸਰਬ-ਗਿਆਨੀ ਹੈ। ਪਰਮੇਸ਼ੁਰ ਵੇਖਦਾ ਹੈ ਅਤੇ ਸਭ ਕੁੱਝ ਦੀ ਜਾਣਕਾਰੀ ਰੱਖਦਾ ਹੈ। ਇਹ ਕਹਿਣਾ ਕਿ ਪੁਰਖ ਦੀਆਂ ‘ਹਜ਼ਾਰ ਅੱਖਾਂ’ ਹਨ ਠੀਕ ਉਸੇ ਤਰ੍ਹਾਂ ਕਹਿਣਾ ਹੋਇਆ ਕਿ ਪੁਰਸ਼ਾ ਅਰਥਾਤ ਪੁਰਖ ਸਰਬ-ਵਿਆਪੀ ਹੈ – ਉਹ ਸਭ ਕੁੱਝ ਦੀ ਜਾਣਕਾਰੀ ਰੱਖਦਾ ਹੈ ਕਿਉਂਕਿ ਉਹ ਹਰ ਥਾਂਈ ਮੌਜੂਦ ਹੈ। ਇਸੇ ਤਰਾਂ, ਸ਼ਬਦ “ਇੱਕ ਹਜ਼ਾਰ ਪੈਰ” ਉਸਦੀ ਸਰਬ-ਸਮਰਥਾ ਨੂੰ ਦਰਸਾਉਂਦਾ ਹੈ – ਅਰਥਾਤ ਬੇਅੰਤ ਤਾਕਤ ਨੂੰ।

ਇਸ ਤਰ੍ਹਾਂ ਅਸੀਂ ਪੁਰਸ਼ਾ ਸੁਕਤਾ ਦੇ ਅਰੰਭ ਵਿੱਚ ਹੀ ਵੇਖਦੇ ਹਾਂ ਕਿ ਪੁਰਸ਼ਾ ਨੂੰ ਸਰਬ ਵਿਆਪੀ, ਸਰਬ-ਗਿਆਨੀ ਅਤੇ ਸਰਬ-ਸਮਰਥੀ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ। ਪਰਮੇਸ਼ੁਰ ਦਾ ਦੇਹ ਧਾਰਨ ਕੇਵਲ ਇੱਕ ਇਹੋ ਜਿਹਾ ਵਿਅਕਤੀ ਹੀ ਹੋ ਸੱਕਦਾ ਹੈ। ਹਾਲਾਂਕਿ, ਇਹ ਸ਼ਲੋਕ ਇਹ ਕਹਿੰਦੇ ਹੋਏ ਖ਼ਤਮ ਜਾਂਦਾ ਹੈ ਕਿ ‘ਉਸਨੇ ਆਪਣੇ ਆਪ ਨੂੰ ਦਸ ਉਂਗਲਾਂ ਤੱਕ ਸੀਮਤ ਕਰ ਲਿਆ ਹੈ’। ਇਸਦਾ ਕੀ ਅਰਥ ਹੈ? ਦੇਹਧਾਰੀ ਵਿਅਕਤੀ ਹੋਣ ਦੇ ਕਾਰਨ, ਪੁਰਸ਼ਾ ਅਰਥਾਤ ਪੁਰਖ ਨੇ ਆਪਣੇ ਆਪ ਨੂੰ ਇਸ ਹੱਦ ਤਕ ਘਟਾ ਲਿਆ ਕਿ ਉਸਨੇ ਆਪਣੀਆਂ ਇਸ਼ੁਰੀ ਸ਼ਕਤੀਆਂ ਨੂੰ ਤਿਆਗ ਦਿੱਤਾ ਅਤੇ ਇੱਕ ਆਮ ਮਨੁੱਖ ਦੇ ਰੂਪ ਵਿੱਚ ਆਪਣੇ ਆਪ ਨੂੰ ‘ਦਸ ਉਂਗਲਾਂ’ ਵਿੱਚ ਸੀਮਤ ਕਰ ਲਿਆ। ਇਸ ਤਰ੍ਹਾਂ, ਭਾਵੇਂ ਕਿ ਪੁਰਸ਼ਾ ਅਰਥਾਤ ਪੁਰਖ ਇਸ਼ੁਰੀ ਸੀ, ਅਰਥਾਤ ਪਰਮੇਸ਼ੁਰ ਦੇ ਸਾਰੇ ਗੁਣ ਹੋਣ ਤੋਂ ਵੀ ਬਾਅਦ,  ਉਸਨੇ ਆਪਣੇ ਆਪ ਨੂੰ ਮਨੁੱਖੀ ਦੇਹਧਾਰੀ ਵਿੱਚ ਨੀਵਾਂ ਕਰ ਲਿਆ।

ਵੇਦ ਪੁਸਤਕ (ਬਾਈਬਲ), ਜਦੋਂ ਯਿਸੂ ਸਤਸੰਗ (ਨਾਸਰਤ ਦਾ ਯਿਸੂ) ਦੀ ਗੱਲ ਕਰਦੀ ਹੈ, ਤਾਂ ਇਸ ਵਿਚਾਰ ਨੂੰ ਸ਼ਾਬਦਿਕ ਰੂਪ ਵਿੱਚ ਇੰਨ-ਬਿੰਨ ਪ੍ਰਗਟ ਕਰਦੀ ਹੈ। ਉਹ ਕਹਿੰਦੀ ਹੈ ਕਿ:

…ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ 

6ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ,

ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ 

7ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ

ਦਾਸ ਦਾ ਰੂਪ ਧਾਰਿਆ

ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ 

8ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ

ਆਪਣੇ ਆਪ ਨੂੰ ਨੀਵਿਆਂ ਕੀਤਾ

ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ

ਆਗਿਆਕਾਰ ਬਣਿਆ!

ਫ਼ਿਲਿੱਪੀਆਂ 2:5-8

ਤੁਸੀਂ ਵੇਖ ਸੱਕਦੇ ਹੋ ਕਿ ਵੇਦ ਪੁਸਤਕ (ਬਾਈਬਲ) ਇੰਨ-ਬਿੰਨ ਉਹੋ ਵਿਚਾਰਾਂ ਦੀ ਵਰਤੋਂ ਕਰਦੀ ਹੈ, ਜਿਹੜੇ ਪੁਰਸ਼ਾ ਅਰਥਾਤ ਪੁਰਖ ਦੀ ਪਛਾਣ ਕਰਾਉਣ ਵਿੱਚ ਪੁਰਸ਼ਾ ਸੁਕਤਾ ਕਰਦਾ ਹੈ – ਇੱਕ ਸੀਮਤ ਮਨੁੱਖ ਵਿੱਚ ਅਸੀਮਿਤ ਪਰਮੇਸ਼ੁਰ ਦਾ ਦੇਹਧਾਰੀ ਹੋਣਾ। ਪਰ ਬਾਈਬਲ ਦੇ ਵਿੱਚ ਇਹ ਪ੍ਰਸੰਗ ਉਸਦੇ ਬਲੀਦਾਨ ਦਾ ਵਰਣਨ ਕਰਨ ਲਈ ਤੇਜ਼ੀ ਨਾਲ ਅੱਗੇ ਵੱਧਦਾ ਚਲਿਆ ਜਾਂਦਾ ਹੈ – ਜਿਵੇਂ ਕਿ ਪੁਰਸ਼ਾ ਸੁਕਤਾ ਵਿੱਚ ਹੁੰਦਾ ਹੈ। ਇਸ ਲਈ, ਇਨ੍ਹਾਂ ਭਵਿੱਖਬਾਣੀਆਂ ਨੂੰ ਲੱਭਣਾ ਸਾਰਿਆਂ ਲਈ ਲਾਭ ਦੀ ਗੱਲ ਹੈ, ਜਿਹੜੇ ਮੁਕਤੀ ਨੂੰ ਪ੍ਰਾਪਤ ਕਰਨ ਦੀ ਇੱਛਿਆ ਰੱਖਦੇ ਹਨ, ਕਿਉਂਕਿ ਜਿਵੇਂ ਉਪਨੀਸ਼ਦ ਵਿੱਚ ਕਿਹਾ ਗਿਆ ਹੈ:

“(ਪੁਰਸ਼ਾ ਨੂੰ ਛੱਡ ਕੇ) ਸਦੀਵੀ ਜੀਵਨ ਦਾ ਕੋਈ ਹੋਰ ਰਾਹ ਨਹੀਂ ਹੈ” (ਨਾਨਯਾਹਪੰਥ ਵਿਦਿਆਤ – ਅਯਾਨੈ)

ਸ਼ਵੇਤਾਸ਼੍ਵਤ੍ਰੋਪਨੀਸ਼ਦ 3:8

ਅਸੀਂ ਇੱਥੇ ਪੁਰਸ਼ਾ ਸੁਕਤਾ ਸ਼ਲੋਕ 2 ਤੋ ਜਾਰੀ ਰੱਖਾਂਗੇ।

Leave a Reply

Your email address will not be published. Required fields are marked *