Skip to content
Home » ਪਰਮੇਸ਼ੁਰ ਦੇ ਸਰੂਪ ਉੱਤੇ

ਪਰਮੇਸ਼ੁਰ ਦੇ ਸਰੂਪ ਉੱਤੇ

  • by

ਅਸੀਂ ਪਹਿਲਾਂ ਹੀ ਵੇਖ ਲਿਆ ਹੈ ਕਿ ਪੁਰਸ਼ਾ ਸੁਕਤਾ ਕਿਵੇਂ ਸਮੇਂ ਦੇ ਅਰੰਭ ਹੋਣ ਤੋਂ ਪਹਿਲਾਂ ਸ਼ੁਰੂ ਕਰਦਾ ਹੈ ਅਤੇ ਪੁਰਸ਼ਾ ਅਰਥਾਤ ਪੁਰਖ ਨੂੰ ਬਲੀਦਾਨ ਕਰਨ ਦੇ ਲਈ ਪਰਮੇਸ਼ੁਰ (ਪ੍ਰਜਾਪਤੀ) ਦੇ ਮਨ ਦੇ ਫੈਸਲੇ ਦਾ ਬਿਆਨ ਕਰਦਾ ਹੈ। ਇਸ ਫੈਸਲੇ ਤੋਂ ਬਾਅਦ ਬ੍ਰਹਿਮੰਡ ਦੀਆਂ ਚੀਜ਼ਾਂ ਦੀ ਸਿਰਜਣਾ ਕੀਤੀ ਗਈ ਹੈ – ਜਿਸ ਵਿੱਚ ਮਨੁੱਖਤਾਈ ਦੀ ਰਚਨਾ ਵੀ ਸ਼ਾਮਲ ਹੈ।

ਅਸੀਂ ਅਕਸਰ ਇਹ ਵਾਕ ਅਤਿਥੀ ਦੇਵੋ ਭਵ (ਪ੍ਰਹੁਣਾ ਦੇਵਤਾ ਹੈ) ਜਾਂ ‘ਨਮਸਤੇ’ (ਮੈਂ ਤੁਹਾਡੇ ਅੰਦਰਲੇ ਇਸ਼ੁਰ ਨੂੰ ਮੱਥਾ ਟੇਕਦਾ ਹਾਂ) ਨੂੰ ਸੁਣਦੇ ਅਤੇ ਵਰਤਦੇ ਹਾਂ। ਇਹ ਵਾਕ ਉਸ ਸੱਚਿਆਈ ਨੂੰ ਦਰਸਾਉਂਦੇ ਹਨ ਕਿ ਕੁੱਝ ਇਸ਼ੁਰਤਾਈ ਸਾਰੇ ਲੋਕਾਂ ਵਿੱਚ ਮਿਲਦੀ ਹੈ। ਇਬਰਾਨੀ ਵੇਦ ਦੱਸਦੇ ਹਨ ਕਿ ਇਹ ਇਸ਼ੁਰਾਤਾਈ ਕਿਵੇਂ ਸਾਡੇ ਸਾਰਿਆਂ ਵਿੱਚ ਮਿਲਦੀ ਹੈ, ਅਤੇ ਇਸਦੀ ਵਿਆਖਿਆ ਸਾਨੂੰ ਮਨੁੱਖਤਾ ਦੀ ਸਿਰਜਣਾ ਵੱਲ ਲੈ ਜਾਂਦੀ ਹੈ। ਇਹ ਉਹੋ ਹੈ ਜੋ ਸਾਡੇ ਸਾਰਿਆਂ ਨੂੰ ਕਦਰ ਅਤੇ ਸਤਿਕਾਰ ਦਿੰਦੀ ਹੈ।

ਆਓ ਹੁਣ ਧਿਆਨ ਦੇਈਏ ਕਿ ਵੇਦ ਪੁਸਤਕ (ਬਾਈਬਲ) ਮਨੁੱਖ ਦੀ ਸਿਰਜਣਾ ਬਾਰੇ ਕੀ ਕਹਿੰਦੀ ਹੈ ਤਾਂ ਜੋ ਸ੍ਰਿਸ਼ਟੀ ਦੇ ਵਰਣਨ ਦੇ ਮੁੱਖ ਪ੍ਰਸੰਗ ਨੂੰ ਵੇਖ ਕੇ ਅਸੀਂ ਇਹ ਸਮਝ ਪ੍ਰਾਪਤ ਕਰ ਸਕੀਏ ਜਿਸਦੇ ਦੁਆਰਾ ਬਾਈਬਲ ਸਾਡੇ ਬਾਰੇ ਸਾਨੂੰ ਸਿਖਾਉਂਦੀ ਹੈ।

ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਅਕਾਸ਼ ਦਿਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਘਿੱਸਰਨ ਵਾਲਿਆਂ ਉੱਤੇ ਰਾਜ ਕਰਨ ਸੋ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।

ਉਤਪਤ 1:26-27)

ਪਰਮੇਸ਼ੁਰ ਦੇ ਸਰੂਪ ਉੱਤੇ”

ਇਸ ਦਾ ਕੀ ਅਰਥ ਹੈ ਕਿ ਮਨੁੱਖ ਨੂੰ ‘ਪਰਮੇਸ਼ੁਰ ਦੇ ਸਰੂਪ ਦੇ ਉੱਤੇ’ ਬਣਾਇਆ ਗਿਆ ਹੈ?’ ਇਸ ਦਾ ਇਹ ਅਰਥ ਨਹੀਂ ਹੈ ਕਿ ਪਰਮੇਸ਼ੁਰ ਦੋ ਹੱਥਾਂ, ਇੱਕ ਸਿਰ, ਆਦਿ ਤੋਂ ਬਣਿਆ ਹੋਇਆ ਸਰੀਰਕ ਪ੍ਰਾਣੀ ਹੈ। ਇਸ ਦੀ ਬਜਾਏ, ਇਹ ਡੂੰਘਿਆਈ ਨਾਲ ਕਹਿ ਰਿਹਾ ਹੈ ਕਿ ਲੋਕਾਂ ਵਿੱਚ ਮਿਲਣ ਵਾਲੇ ਮੁਢਲੇ ਗੁਣ ਪਰਮੇਸ਼ੁਰ ਦੇ ਗੁਣਾਂ ‘ਤੇ ਅਧਾਰਤ ਹਨ। ਉਦਾਹਰਣ ਵਜੋਂ, ਦੋਵੇਂ ਅਰਥਾਤ ਪਰਮੇਸ਼ੁਰ (ਬਾਈਬਲ ਵਿੱਚ) ਅਤੇ ਲੋਕਾਂ (ਨਿਰੀਖਣ ਕਰਨ ਤੋਂ ਪਤਾ ਚਲਦਾ ਹੈ) ਵਿੱਚ ਬੁੱਧੀ, ਭਾਵਨਾਵਾਂ ਅਤੇ ਇੱਛਿਆਵਾਂ ਹਨ। ਬਾਈਬਲ ਵਿੱਚ ਕਈ ਵਾਰ ਪਰਮੇਸ਼ੁਰ ਨੂੰ ਉਦਾਸ, ਦੁੱਖੀ, ਗੁੱਸੇ ਵਿੱਚ ਜਾਂ ਅਨੰਦ ਮਨਾਉਂਦੇ ਹੋਇਆ ਦਰਸਾਇਆ ਗਿਆ ਹੈ – ਭਾਵਨਾਵਾਂ ਦੀ ਉਹੋ ਸ਼੍ਰੇਣੀ ਜਿਸ ਦਾ ਅਸੀਂ ਮਨੁੱਖ ਅਨੁਭਵ ਕਰਦੇ ਹਾਂ। ਅਸੀਂ ਰੋਜ਼ਾਨਾ ਦੇ ਅਧਾਰ ਤੇ ਫੈਸਲੇ ਲੈਂਦੇ ਅਤੇ ਚੋਣਾਂ ਕਰਦੇ ਹਾਂ। ਬਾਈਬਲ ਵਿੱਚ ਇਸੇ ਤਰ੍ਹਾਂ, ਪਰਮੇਸ਼ੁਰ ਚੋਣਾਂ ਕਰਦਾ ਹੈ ਜੋ ਫ਼ੈਸਲਿਆਂ ਦੀ ਟੀਸੀ ‘ਤੇ ਪਹੁੰਚਦਾ ਹੈ। ਸਾਡੀ ਤਰਕ-ਵਿਤਰਕ ਕਰਨ ਅਤੇ ਸੋਚਣ ਦੀ ਯੋਗਤਾ ਪਰਮੇਸ਼ੁਰ ਵੱਲੋਂ ਆਉਂਦੀ ਹੈ। ਸਾਡੇ ਕੋਲ ਬੁੱਧੀ, ਭਾਵਨਾ ਅਤੇ ਇੱਛਿਆ ਦੀ ਯੋਗਤਾ ਹੈ ਕਿਉਂਕਿ ਇਹ ਪਰਮੇਸ਼ੁਰ ਕੋਲ ਹੈ ਅਤੇ ਅਸੀਂ ਉਸ ਦੇ ਸਰੂਪ ਵਿੱਚ ਬਣੇ ਹੋਏ ਹਾਂ।

ਡੁਘਿਆਈ ਦੇ ਪੱਧਰ ‘ਤੇ ਅਸੀਂ ਵੇਖਦੇ ਹਾਂ ਕਿ ਅਸੀਂ ‘ਮੈਂ’ ਅਤੇ ‘ਤੁਸੀਂ’ ਆਪਣੇ ਜ਼ਮੀਰ ਤੋਂ ਹੀ ਸੰਵੇਦਨਸ਼ੀਲ, ਸਵੈ-ਚੇਤੰਨ ਵਾਲੇ ਅਤੇ ਰਚੇ ਹੋਏ ਪ੍ਰਾਣੀ ਹਾਂ। ਸਾਡੀ ਸ਼ਖ਼ਸੀਅਤ ‘ਠੋਸ’ ਵਸਤੂਆਂ ਵਾਲੀ ਨਹੀਂ ਹਾਂ। ਇਸ ਬੁਨਿਆਦੀ ਦ੍ਰਸ਼ਿਟੀਕੋਣ ਵਿੱਚ, ਬਾਈਬਲ ਦੇ ਪਰਮੇਸ਼ੁਰ ਨੂੰ ਮਸ਼ਹੂਰ ਫਿਲਮ ਸਟਾਰ ਵਾਰਜ਼ ਵਿਚ ‘ਸ਼ਕਤੀ’ ਵਰਗਾ ਸਰਵੇਸ਼ਵਰਵਾਦੀ ਬਗੈਰ ਸ਼ਖਸੀਅਤ ਵਜੋਂ ਨਹੀਂ ਦਰਸਾਇਆ ਗਿਆ ਹੈ। ਇਹ ਤੱਥ ਕਿ ਮਨੁੱਖ ‘ਠੋਸ’ ਵਸਤੂ ਹੋਣ ਦੀ ਬਜਾਏ ਇੱਕ ਸੰਵੇਦਨਸ਼ੀਲ ਪ੍ਰਾਣੀ ਹੈ, ਪਰਮੇਸ਼ੁਰ ਬਾਰੇ ਇਸ ਮੁਢਲੀ ਸਿੱਖਿਆ ਦੀ ਰੋਸ਼ਨੀ ਵਿੱਚ ਅਰਥ ਦਿੰਦਾ ਹੈ। ਅਸੀਂ ਇਸ ਤਰ੍ਹਾਂ ਇਸ ਲਈ ਬਣੇ ਹੋਏ ਹਾਂ ਕਿਉਂਕਿ ਪਰਮੇਸ਼ੁਰ ਇਸੇ ਤਰ੍ਹਾਂ ਹੈ, ਅਤੇ ਅਸੀਂ ਉਸਦੇ ਸਰੂਪ ਉੱਤੇ ਬਣੇ ਗਏ ਹਾਂ।

ਅਸੀ ਸਹਿਜ ਸੁਭਾਓ ਵਾਲੇ ਕਿਉਂ ਹਾਂ

ਸਾਨੂੰ ਕਲਾ ਅਤੇ ਨਾਟਕ ਵੀ ਪਸੰਦ ਹਨ। ਅਸੀਂ ਕੁਦਰਤੀ ਤੌਰ ਤੇ ਕਦਰ ਕਰਦੇ ਹਾਂ ਅਤੇ ਇੱਥੋਂ ਤਕ ਕਿ ਸਾਨੂੰ ਸੁੰਦਰਤਾ ਦੀ ਵੀ ਲੋੜ ਹੁੰਦੀ ਹੈ। ਜਿਹੜੀ ਇਸ ਵਿਖਾਈ ਦੇਣ ਵਾਲੀ ਸੁੰਦਰਤਾ ਤੋਂ ਪਰੇ ਤਕ ਜਾਂਦੀ ਹੋਈ ਸੰਗੀਤ ਅਤੇ ਸਾਹਿਤ ਨੂੰ ਇਸ ਵਿੱਚ ਸ਼ਾਮਲ ਕਰਦੀ ਹੈ। ਇਸ ਬਾਰੇ ਸੋਚੋ ਕਿ ਸਾਡੇ ਲਈ ਸੰਗੀਤ ਕਿੰਨਾ ਜਿਆਦਾ ਮਹੱਤਵਪੂਰਣ ਹੈ – ਇੱਥੋਂ ਤੱਕ ਕਿ ਸਾਨੂੰ ਨੱਚਣਾ ਕਿੰਨਾ ਜਿਆਦਾ ਪਸੰਦ ਹੈ। ਸੰਗੀਤ ਸਾਡੇ ਜੀਵਨ ਨੂੰ ਬਹੁਤ ਜ਼ਿਆਦਾ ਖੁਸ਼ਹਾਲ ਬਣਾ ਦਿੰਦਾ ਹੈ। ਅਸੀਂ ਚੰਗੀਆਂ ਕਹਾਣੀਆਂ ਸੁਣਨਾ ਪਸੰਦ ਕਰਦੇ ਹਾਂ, ਭਾਵੇਂ ਨਾਵਲ ਹੋਣ ਜਾਂ ਨਾਟਕ, ਜਾਂ ਆਮ ਤੌਰ ‘ਤੇ ਫਿਲਮਾਂ ਵਿੱਚ ਵਿਖਾਈ ਜਾਣ ਵਾਲੀਆਂ ਕਹਾਣੀਆਂ। ਕਹਾਣੀਆਂ ਦੇ ਹੀਰੋ, ਵਿਲੇਨ, ਕਥਾ ਅਤੇ ਪ੍ਰਸਿੱਧ ਕਹਾਣੀਆਂ ਇਨ੍ਹਾਂ ਹੀਰੋ, ਵਿਲੇਨ ਅਤੇ ਕਹਾਣੀ ਨੂੰ ਸਾਡੀ ਕਲਪਨਾ ਵਿੱਚ ਮਿਲਾਉਂਦੀਆਂ ਹਨ। ਸਾਡੇ ਲਈ ਆਪਣੇ ਆਪ ਨੂੰ ਖੁਸ਼ ਕਰਨ ਲਈ, ਸੁਰਜੀਤ ਕਰਨ ਅਤੇ ਤਾਜ਼ਗੀ ਦੇਣ ਲਈ ਕਈ ਤਰੀਕਿਆਂ ਨਾਲ ਕਲਾ ਦੀ ਕਦਰ ਅਤੇ ਵਰਤੋਂ ਕਰਨੀ ਬਹੁਤ ਜਿਆਦਾ ਸੁਭਾਵਕ ਹੈ। ਕਿਉਂਕਿ ਪਰਮੇਸ਼ੁਰ ਇੱਕ ਕਲਾਕਾਰ ਹੈ ਅਤੇ ਅਸੀਂ ਉਸ ਦੇ ਸਰੂਪ ਉੱਤੇ ਪੈਦਾ ਕੀਤੇ ਗਏ ਹਾਂ।

ਇਹ ਪ੍ਰਸ਼ਨ ਪੁੱਛਣਾ ਮਹੱਤਵਪੂਰਨ ਹੈ। ਅਸੀਂ ਕੁਦਰਤੀ ਤੌਰ ‘ਤੇ ਐਨੇ ਜਿਆਦਾ ਸੁਹਜ ਸੁਭਾਓ ਵਾਲੇ ਕਿਉਂ ਹਾਂ, ਭਾਵੇਂ ਇਹ ਕਲਾ ਹੈ, ਨਾਟਕ ਹੈ, ਸੰਗੀਤ ਹੈ ਜਾਂ ਸਾਹਿਤ ਹੀ ਕਿਉਂ ਨਾ ਹੋਵੇ? ਜਦੋਂ ਵੀ ਮੈਂ ਭਾਰਤ ਦੀ ਯਾਤਰਾ ‘ਤੇ ਜਾਂਦਾ ਹਾਂ, ਮੈਂ ਹਮੇਸ਼ਾ ਅਜਿਹੀ ਭਾਰਤੀ ਫਿਲਮਾਂ ਬਾਰੇ ਹੈਰਾਨ ਹੁੰਦਾ ਰਿਹਾ ਹਾਂ ਜਿਹੜੀਆਂ ਪੱਛਮ ਵਿੱਚ ਬਣੀਆਂ ਫਿਲਮਾਂ ਨਾਲੋਂ ਜ਼ਿਆਦਾ ਸੰਗੀਤ ਅਤੇ ਨੱਚਣ ਗਾਉਣ ਨਾਲ ਭਰੀਆਂ ਹੁੰਦੀਆਂ ਹਨ। ਡੈਨੀਅਲ ਡਨੀਟ, ਇੱਕ ਜਨਤਕ ਨਾਸਤਿਕ ਅਤੇ ਗਿਆਨਵਾਦੀ ਪ੍ਰਕਿਰਿਆਵਾਂ ਵਾਲਾ ਵਿਦਵਾਨ, ਪਦਾਰਥਵਾਦੀ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਇਆ ਉੱਤਰ ਦਿੰਦਾ ਹੈ:

“ਪਰ ਜ਼ਿਆਦਾਤਰ ਇਸ ਖੋਜ ਵਿੱਚ ਅਜੇ ਵੀ ਸੰਗੀਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ। ਇਹ ਸ਼ਾਇਦ ਹੀ ਕਦੀ ਪੁੱਛਿਆ ਜਾਂਦਾ ਹੈ ਕਿ: ਸੰਗੀਤ ਕਿਉਂ ਮੌਜੂਦ ਹੈ? ਜਿੱਥੋਂ ਤੱਕ ਸੰਗੀਤ ਦਾ ਸੰਬੰਧ ਹੈ, ਇਸਦਾ ਇੱਕ ਛੋਟਾ ਉੱਤਰ ਹੈ: ਇਹ ਹੋਂਦ ਵਿੱਚ ਹੈ, ਕਿਉਂਕਿ ਅਸੀਂ ਇਸਨੂੰ ਪ੍ਰੇਮ ਕਰਦੇ ਹਾਂ ਅਤੇ ਇਸ ਲਈ ਅਸੀਂ ਇਸਨੂੰ ਹੋਂਦ ਵਿੱਚ ਬਣਾਈ ਰੱਖਦੇ ਹਾਂ। ਪਰ ਅਸੀਂ ਇਸ ਨੂੰ ਕਿਉਂ ਪ੍ਰੇਮ ਕਰਦੇ ਹਾਂ? ਕਿਉਂਕਿ ਅਸੀਂ ਵੇਖਿਆ ਹੈ ਕਿ ਇਹ ਬਹੁਤ ਜਿਆਦਾ ਸੁੰਦਰ ਹੈ। ਪਰ ਇਹ ਸਾਡੇ ਲਈ ਸੁੰਦਰ ਕਿਉਂ ਹੈ? ਇਹ ਆਪਣੇ ਆਪ ਵਿੱਚ ਇੱਕ ਚੰਗਾ ਜੈਵਿਕ ਪ੍ਰਸ਼ਨ ਹੈ, ਪਰ ਅਜੇ ਤਕ ਇਸਦਾ ਕੋਈ ਸੋਹਣਾ ਉੱਤਰ ਨਹੀਂ ਮਿਲਿਆ ਹੈ। (ਡੈਨੀਅਲ ਡਨੀਟ. ਬ੍ਰੇਕਿੰਗ ਦ ਸੱਪੈਲ: ਰਿਲੀਜਨ ਐਸ ਏ ਨੈਚੁਰਲ

ਫੇਨੋਮੀਨਨ। ਪੰਨਾ 43

ਮਨੁੱਖਤਾ ਦੇ ਪਦਾਰਥਵਾਦੀ ਨਜ਼ਰੀਏ ਉੱਤੇ ਆਧਾਰਿਤ ਸਾਡੇ ਮਨੁੱਖੀ ਸੁਭਾਓ ਬਾਰੇ ਇਸ ਬੁਨਿਆਦੀ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਹੈ। ਬਾਈਬਲ ਦੇ ਦ੍ਰਿਸ਼ਟੀਕੋਣ ਤੋਂ ਇਹ ਜਾਣਿਆ ਜਾਂਦਾ ਹੈ ਕਿ ਪਰਮੇਸ਼ੁਰ ਇੱਕ ਕਲਾਕਾਰ ਅਤੇ ਸਹਿਜ ਸੁਭਾਓ ਵਾਲਾ ਹੈ। ਉਹ ਚੀਜ਼ਾਂ ਨੂੰ ਸੁੰਦਰਤਾ ਨਾਲ ਬਣਾਉਂਦਾ ਹੈ ਅਤੇ ਉਨ੍ਹਾਂ ਦਾ ਅਨੰਦ ਲੈਂਦਾ ਹੈ। ਅਸੀਂ, ਜਿਹੜੇ ਉਸਦੇ ਸਰੂਪ ਉੱਤੇ ਬਣਾਏ ਗਏ ਹਾਂ, ਉਸੇ ਵਰਗੇ ਹਾਂ।

ਅਸੀਂ ਨੈਤਿਕ ਕਿਉਂ ਹਾਂ

ਇਸ ਤੋਂ ਇਲਾਵਾ, ‘ਪਰਮੇਸ਼ੁਰ ਦੇ ਸਰੂਪ ਵਿੱਚ ਸਿਰਜੇ ਹੋਣਾ’ ਕੁਦਰਤੀ ਨੈਤਿਕ ਯੋਗਤਾ ਦਾ ਵਰਣਨ ਕਰਦਾ ਹੈ ਜੋ ਕਿ ਕਿਸੇ ਵੀ ਸਭਿਆਚਾਰ ਵਿੱਚ ਆਮ ਮਿਲਦਾ ਹੈ, ਅਤੇ ਜਿਸ ਨੂੰ ਅਸੀਂ ਗੁਰੂ ਸਾਈਂ ਬਾਬੇ ਦੀਆਂ ਨੈਤਿਕ ਸਿੱਖਿਆਵਾਂ ਵਿੱਚ ਵੇਖ ਲਿਆ ਹੈ। ਕਿਉਂਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਰਚੇ ਹੋਏ ਹਾਂ ਅਤੇ ਇਸ ਕਾਰਨ ਨੈਤਿਕਤਾ ਸਾਡੇ ਵਿੱਚ ਵਾਸ ਕਰਦਾ ਹੈ, ਜਿਵੇਂ ਇੱਕ ਕੰਪਾਸ ਚੁੰਬਕ ਖਿੱਚਣ ਵਾਲੀ ਉੱਤਰ ਦਿਸ਼ਾ ਨਾਲ ਜੁੜਿਆ ਰਹਿੰਦਾ ਹੁੰਦਾ ਹੈ, ਸਾਡੇ ਵਿੱਚ ਵੀ ਇਸੇ ਤਰ੍ਹਾਂ ‘ਨਿਰਪੱਖ’, ‘ਚੰਗੇ’, ‘ਸਹੀ’ ਦਾ ਤਾਲਮੇਲ ਬਣਿਆ ਰਹਿੰਦਾ ਹੈ, ਕਿਉਂਕਿ ਇਸੇ ਤਰ੍ਹਾਂ ਉਹ ਆਪ ਵੀ ਹੈ। ਇਹ ਸਿਰਫ ਧਾਰਮਿਕ ਲੋਕ ਨਹੀਂ ਹਨ ਜਿਹੜੇ ਇਸ ਤਰ੍ਹਾਂ ਬਣਾਏ ਗਏ ਹਨ – ਪਰ ਹਰੇਕ ਨੂੰ ਇਸੇ ਤਰ੍ਹਾਂ ਬਣਾਇਆ ਗਿਆ ਹੈ। ਇਸ ਦੀ ਪਛਾਣ ਨਾ ਕਰਨ ਨਾਲ ਭੁਲੇਖੇ ਪੈਦਾ ਹੁੰਦਾ ਹੈ। ਉਦਾਹਰਣ ਵਜੋਂ ਪਦਾਰਥਵਾਦੀ ਅਮਰੀਕੀ ਸੈਮ ਹੈਰੀਸ ਤੋਂ ਇਸ ਚੁਣੌਤੀ ਨੂੰ ਸੁਣੋ।

“ਜੇ ਤੁਸੀਂ ਮੰਨਦੇ ਹੋ ਕਿ ਕੇਵਲ ਧਾਰਮਿਕ ਵਿਸ਼ਵਾਸ ਨੈਤਿਕਤਾ ਨੂੰ ਅਸਲ ਅਧਾਰ ਪ੍ਰਦਾਨ ਕਰਦਾ ਹੈ, ਤਾਂ ਨਾਸਤਿਕ ਵਿਸ਼ਵਾਸੀਆਂ ਨਾਲੋਂ ਘੱਟ ਨੈਤਿਕ ਹੋਣੇ ਚਾਹੀਦੇ ਹਨ।” ਸੈਮ ਹੈਰਿਸ. 2005. ਕ੍ਰਿਸ਼ਚੀਅਨ ਨੇਸ਼ਨ ਨੂੰ ਲਿਖਿਆ

ਗਿਆ ਇੱਕ ਪੱਤਰ। ਪੰਨੇ 38-39

ਹੈਰਿਸ ਇੱਥੇ ਗਲਤ ਹੈ। ਨੈਤਿਕਤਾ ਬਾਰੇ ਸਾਡੀ ਸਮਝ ਇੱਕ ਧਾਰਮਿਕ ਵਿਅਕਤੀ ਹੋਣ ਨਾਲੋਂ ਪਰਮੇਸ਼ੁਰ ਦੇ ਸਰੂਪ ਉੱਤੇ ਸਿਰਜਣ ਉੱਤੇ ਵਧੇਰੇ ਅਧਾਰਤ ਹੈ। ਅਤੇ ਇਹੀ ਕਾਰਨ ਹੈ ਕਿ ਬਾਕੀ ਸਾਰਿਆਂ ਵਾਂਗ ਨਾਸਤਿਕ ਵੀ ਇਸ ਨੈਤਿਕ ਭਾਵਨਾ ਨੂੰ ਰੱਖਦੇ ਹਨ ਅਤੇ ਨੈਤਿਕਤਾ ਵਿੱਚ ਵਿਵਹਾਰ ਪ੍ਰਗਟ ਕਰਦੇ ਹਨ। ਨਾਸਤਕਵਾਦ ਨਾਲ ਪਰੇਸ਼ਾਨੀ ਇਸ ਗਲ ਦਾ ਉੱਤਰ ਦੇਣ ਵਿੱਚ ਹੈ ਕਿ ਸਾਡੇ ਕੋਲ ਨੈਤਿਕਤਾ ਕਿਉਂ ਹੈ – ਪਰੰਤੂ ਪਰਮੇਸ਼ੁਰ ਦੇ ਨੈਤਿਕ ਰੂਪ ਵਿੱਚ ਸਿਰਜੇ ਹੋਣ ਦੀ ਇੱਕ ਸਧਾਰਣ ਅਤੇ ਸਿੱਧੀ ਸਪੱਸ਼ਟ ਵਿਆਖਿਆ ਮਿਲਦੀ ਹੈ।

ਅਸੀਂ ਐਨੇ ਜਿਆਦਾ ਸੰਬੰਧ ਰੱਖਣ ਵਾਲੇ ਕਿਉਂ ਹਾਂ

ਬਾਈਬਲ ਦੇ ਅਨੁਸਾਰ, ਆਪਣੇ ਆਪ ਨੂੰ ਸਮਝਣ ਦਾ ਮੁਢਲਾ ਬਿੰਦੂ ਇਹ ਪਛਾਣ ਕਰਨੀ ਹੈ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹਾਂ। ਇਹੀ ਕਾਰਨ ਹੈ, ਕਿ ਜਦੋਂ ਅਸੀਂ ਜਾਂ ਤਾਂ ਪਰਮੇਸ਼ੁਰ ਬਾਰੇ (ਬਾਈਬਲ ਵਿੱਚ ਉਸਦੇ ਬਾਰੇ ਪ੍ਰਗਟ ਕੀਤੇ ਗਏ ਦੁਆਰਾ) ਜਾਂ ਲੋਕਾਂ ਬਾਰੇ (ਨਿਰੀਖਣ ਅਤੇ ਪ੍ਰਤੀਬਿੰਬ ਦੁਆਰਾ) ਆਤਮਿਕ ਸਮਝ ਨੂੰ ਪ੍ਰਾਪਤ ਕਰਦੇ ਹਾਂ, ਤਾਂ ਅਸੀਂ ਦੂਜਿਆਂ ਦੇ ਵਿਸ਼ੇ ਵਿੱਚ ਆਤਮਿਕ ਸਮਝ ਨੂੰ ਪ੍ਰਾਪਤ ਕਰ ਸੱਕਦੇ ਹਾਂ। ਉਦਾਹਰਣ ਵਜੋਂ, ਲੋਕ ਆਪਣੇ ਸੰਬੰਧਾਂ ਉੱਤੇ ਐਨਾ ਜਿਆਦਾ ਮਹੱਤਵ ਕਿਉਂ ਦਿੰਦੇ ਹਨ ਦੇ ਉੱਤੇ ਵਿਚਾਰ ਕਰੋ। ਇੱਕ ਚੰਗੀ ਫਿਲਮ ਵੇਖਣੀ ਸੋਹਣੀ ਗੱਲ ਹੈ, ਪਰ ਇੱਕ ਮਿਤਰ ਨਾਲ ਇਸ ਨੂੰ ਵੇਖਣਾ ਇੱਕ ਹੋਰ ਹੀ ਤਰ੍ਹਾਂ ਦਾ ਤਜ਼ੁਰਬਾ ਹੁੰਦਾ ਹੈ। ਅਸੀਂ ਆਪਣੇ ਤਜ਼ੁਰਬੇ ਸਾਂਝਿਆਂ ਕਰਨ ਲਈ ਕੁਦਰਤੀ ਤੌਰ ‘ਤੇ ਮਿਤਰਾਂ ਦੀ ਭਾਲ ਕਰਦੇ ਹਾਂ। ਅਰਥਪੂਰਨ ਮਿਤਰਤਾ ਅਤੇ ਪਰਿਵਾਰਕ ਸੰਬੰਧ ਸਾਡੀ ਭਲਿਆਈ ਦੀ ਭਾਵਨਾ ਦੀ ਚਾਭੀ ਹਨ। ਇਸ ਦੇ ਉਲਟ, ਤਨਹਾਈ ਅਤੇ/ਜਾਂ ਟੁੱਟੇ ਹੋਏ ਪਰਿਵਾਰਕ ਸੰਬੰਧਾਂ ਅਤੇ ਮਿਤਰਤਾਈ ਵਿੱਚ ਆਈਆਂ ਤਰੇੜਾਂ ਸਾਨੂੰ ਤਣਾਓ ਵਿੱਚ ਲਿਆਉਂਦੀਆਂ ਹਨ। ਅਸੀਂ ਦੂਜਿਆਂ ਨਾਲ ਆਪਣੇ ਸੰਬੰਧਾਂ ਦੀ ਹਾਲਤਾਂ ਉੱਤੇ ਆਧਾਰਿਤ ਹੋ ਕੇ ਉਨ੍ਹਾਂ ਤੋਂ ਦੂਰ ਜਾਂ ਉਨ੍ਹਾਂ ਦੇ ਬਗੈਰ ਨਹੀਂ ਰਹਿ ਸੱਕਦੇ ਹਾਂ। ਬਾਲੀਵੁੱਡ ਫਿਲਮਾਂ ਇਸ ਲਈ ਬਹੁਤ ਮਸ਼ਹੂਰ ਹਨ ਕਿਉਂਕਿ ਉਹ ਕਲਾਕਾਰਾਂ (ਪ੍ਰੇਮੀਆਂ, ਪਰਿਵਾਰਕ ਮੈਂਬਰਾਂ ਦੇ ਵਿੱਚਕਾਰ) ਦੇ ਸੰਬੰਧਾਂ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੀਆਂ ਹਨ।

ਹੁਣ, ਜੇ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਨਾਲ ਉਸੇ ਤਰ੍ਹਾਂ ਦੇ ਸੰਬੰਧ ਦੀ ਮਹੱਤਤਾ ਦੀ ਉਡੀਕ ਕਰਨੀ ਚਾਹੀਦੀ ਹੈ, ਅਤੇ ਸੱਚਿਆਈ ਇਹ ਹੈ ਕਿ ਅਸੀਂ ਅਜਿਹਾ ਕਰਦੇ ਹਾਂ। ਬਾਈਬਲ ਕਹਿੰਦੀ ਹੈ, “ਪਰਮੇਸ਼ੁਰ ਪ੍ਰੇਮ ਹੈ…” (1 ਯੂਹੰਨਾ 4:8)। ਇਸ ਮਹੱਤਤਾ ਬਾਰੇ ਬਾਈਬਲ ਵਿੱਚ ਬਹੁਤ ਕੁੱਝ ਲਿਖਿਆ ਗਿਆ ਹੈ, ਜਿਸਦੇ ਉੱਤੇ ਜੋਰ ਪਰਮੇਸ਼ੁਰ ਸਾਡੇ ਅਤੇ ਦੂਜਿਆਂ ਲਈ ਉਸਦੇ ਪ੍ਰੇਮ ਦੇ ਕਾਰਨ ਦਿੰਦਾ ਹੈ – ਸਚਿਆਈ ਤਾਂ ਇਹ ਹੈ ਕਿ ਯਿਸੂ (ਯਿਸੂ ਸਤਿਸੰਗ) ਨੇ ਇੰਨ੍ਹਾਂ ਨੂੰ ਬਾਈਬਲ ਵਿੱਚ ਦੋ ਮਹੱਤਵਪੂਰਣ ਆਦੇਸ਼ ਕਹਿ ਕੇ ਸੱਦਿਆ ਹੈ। ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ, ਤਾਂ ਪ੍ਰੇਮ ਸੰਬੰਧ ਰੱਖਣ ਵਾਲਾ ਹੋਣਾ ਚਾਹੀਦਾ  ਹੈ ਕਿਉਂਕਿ ਇਸ ਵਿੱਚ ਉਸ ਵਿਅਕਤੀ ਦੀ ਲੋੜ ਹੁੰਦੀ ਹੈ, ਜਿਸ ਵਿੱਚ ਇੱਕ ਵਿਅਕਤੀ ਪ੍ਰੇਮ (ਪ੍ਰੇਮੀ) ਕਰਦਾ ਹੈ ਅਤੇ ਦੂਜਾ ਵਿਅਕਤੀ ਜਿਹੜਾ ਪ੍ਰੇਮ ਪ੍ਰਾਪਤ ਕਰਨ ਵਾਲਾ ਹੁੰਦਾ ਹੈ – ਅਰਥਾਤ ਪ੍ਰੇਮਿਕਾ।

ਇਸ ਤਰ੍ਹਾਂ ਸਾਨੂੰ ਪਰਮੇਸ਼ੁਰ ਨੂੰ ਪ੍ਰੇਮੀ ਸਮਝਣਾ ਚਾਹੀਦਾ ਹੈ। ਜੇ ਅਸੀਂ ਉਸ ਨੂੰ ਸਿਰਫ ‘ਮੁੱਖ ਚਾਲਕ’, ਜਾਂ ‘ਪਹਿਲਾ ਕਾਰਕ’, ‘ਸਰਬ-ਸ਼ਕਤੀਮਾਨ ਪਰਮੇਸ਼ੁਰ’, ‘ਉਪਰਾਕੀ ਵਿਅਕਤੀ’ ਜਾਂ ਸ਼ਾਇਦ ‘ਗੈਰਸ਼ਖਸੀ ਆਤਮਾ’ ਸਮਝਦੇ ਹਾਂ, ਤਾਂ ਅਸੀਂ ਬਾਈਬਲ ਦੇ ਪਰਮੇਸ਼ੁਰ ਬਾਰੇ ਨਹੀਂ ਸੋਚ ਰਹੇ – ਇਸ ਦੀ ਬਜਾਏ, ਅਸੀਂ ਆਪਣੇ ਮਨਾਂ ਵਿੱਚ ਆਪਣਾ ਹੀ ਇਕ ਇਸ਼ੁਰ ਬਣਾ ਲਿਆ ਹੈ। ਹਾਲਾਂਕਿ ਉਸਦੇ ਕੋਲ ਇਹ ਸਾਰੇ ਗੁਣ ਹਨ, ਉਸਨੂੰ ਨਾਲ ਹੀ ਸੰਬੰਧ ਬਣਾਉਣ ਵਿੱਚ ਜਨੂਨੀ ਰੂਪ ਵਿੱਚ ਬਹੁਤ ਜਿਆਦਾ ਭਾਵੁਕ ਹੋਣ ਵਜੋਂ ਦਰਸਾਇਆ ਗਿਆ ਹੈ। ਉਸਦੇ ਕੋਲ ‘ਪ੍ਰੇਮ’ ਨਹੀਂ ਹੁੰਦਾ। ਉਹ ਪ੍ਰੇਮ ਹੈ। ਬਾਈਬਲ ਲੋਕਾਂ ਨਾਲ ਪਰਮੇਸ਼ੁਰ ਦੇ ਸੰਬੰਧ ਲਈ ਦੋ ਮਹਤਪੂਰਨ ਰੂਪਕਾਂ ਨੂੰ ਦਿੰਦੀ ਹੈ, ਪਿਤਾ ਦਾ ਆਪਣੀ ਸੰਤਾਨ ਨਾਲ ਸੰਬੰਧ ਅਤੇ ਇੱਕ ਪਤੀ ਦਾ ਆਪਣੀ ਪਤਨੀ ਨਾਲ ਸੰਬੰਧ। ਇਹ ‘ਪਹਿਲੇ ਕਾਰਕ’ ਦਾ ਇੱਕ ਅਲੋਚਨਾਤਮਕ ਦਾਰਸ਼ਨਿਕ ਉਦਾਹਰਣ ਨਹੀਂ ਹੈ, ਸਗੋਂ ਇਹ ਮਨੁੱਖੀ ਸੰਬੰਧਾਂ ਵਿੱਚ ਬਹੁਤ ਜਿਆਦਾ ਗੂੜ੍ਹਾ ਅਤੇ ਡੂੰਘਿਆਈ ਰੱਖਣ ਵਾਲਾ ਹੈ।

ਇਸ ਤਰ੍ਹਾਂ ਹੁਣ ਅਸੀਂ ਨੀਂਹ ਦੀ ਉਸਾਰੀ ਕਰ ਚੁੱਕੇ ਹਾਂ। ਲੋਕ ਪਰਮੇਸ਼ੁਰ ਦੇ ਸਰੂਪ ਵਿੱਚ ਸਿਰਜੇ ਜਾਂਦੇ ਹੋਏ ਦਿਮਾਗ, ਭਾਵਨਾਵਾਂ ਅਤੇ ਇੱਛਿਆ ਨਾਲ ਬਣੇ ਹੋਏ ਹੈ। ਅਸੀਂ ਸੰਵੇਦਨਸ਼ੀਲ ਅਤੇ ਸਵੈ-ਚੇਤੰਨ ਪ੍ਰਾਣੀ ਹਾਂ। ਅਸੀਂ ‘ਨੈਤਿਕ-ਵਿਆਕਰਣ’ ਨੂੰ ਰੱਖਦੇ ਹੋਏ ਨੈਤਿਕ ਪ੍ਰਾਣੀ ਹਾਂ ਜਿਹੜੀ ਸਾਨੂੰ ‘ਸਹੀ’ ਅਤੇ ‘ਨਿਰਪੱਖ’ ਅਤੇ ਜਿਹੜਾ ਸਹੀ ਨਹੀਂ, ਦੇ ਵੱਲ ਨਿਰਦੇਸ਼ ਦਿੰਦੀ ਹੈ। ਸਾਡੇ ਕੋਲ ਹਰ ਕਿਸਮ ਦੀ ਸੁੰਦਰਤਾ, ਕਲਾ ਅਤੇ ਕਹਾਣੀ ਦੀ ਕਦਰ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੀ ਜਮਾਂਦਰੂ ਯੋਗਤਾ ਹੈ। ਅਤੇ ਅਸੀਂ ਦੂਜਿਆਂ ਨਾਲ ਮਿਤਰਤਾ ਭਰੇ ਅਤੇ ਨੇੜਤਾ ਵਾਲੇ ਅਤੇ ਕੁਦਰਤੀ ਸੰਬੰਧ ਭਾਲਦੇ ਅਤੇ ਵਿਕਸਤ ਕਰਦੇ ਹਾਂ। ਅਸੀਂ ਇਹ ਸਭ ਕੁੱਝ ਇਸ ਲਈ ਹਾਂ ਕਿਉਂਕਿ ਪਰਮੇਸ਼ੁਰ ਇਹ ਸਭ ਕੁੱਝ ਹੈ ਅਤੇ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਰਚੇ ਗਏ ਹਾਂ। ਜਦੋਂ ਅਸੀਂ ਨੀਂਹ ਦੀ ਉਸਾਰੀ ਕਰਦੇ ਹਾਂ, ਤਾਂ ਉਸ ਵੇਲੇ ਇਹ ਸਾਰੀਆਂ ਕਮੀਆਂ ਘੱਟੋ ਘੱਟ ਉਸਦੇ ਨਾਲ ਅਨੁਕੂਲ ਹੁੰਦੀਆਂ ਹਨ ਜਿਸਨੂੰ ਅਸੀਂ ਆਪਣੇ ਬਾਰੇ ਵਿੱਚ ਵੇਖਦੇ ਹਾਂ। ਅਸੀਂ ਕੁੱਝ ਮੁਸ਼ਕਲਾਂ ਨੂੰ ਅਗਲੇ ਲੇਖ ਵਿੱਚ ਵੇਖਦੇ ਹੋਏ ਜਾਰੀ ਰੱਖਾਂਗੇ।

Leave a Reply

Your email address will not be published. Required fields are marked *