ਸ਼ਲੋਕ 3 ਅਤੇ 4 ਤੋਂ ਬਾਅਦ, ਪੁਰਸ਼ਾ ਸੁਕਤਾ ਆਪਣਾ ਧਿਆਨ ਪੁਰਸ਼ਾ ਅਰਥਾਤ ਪੁਰਖ ਦੇ ਗੁਣਾਂ ਤੋਂ ਪੁਰਸ਼ਾ ਦੇ ਬਲੀਦਾਨ ਉੱਤੇ ਕੇਂਦ੍ਰਿਤ ਕਰਦਾ ਹੈ। ਸ਼ਲੋਕ 6 ਅਤੇ 7 ਇਸੇ ਤਰੀਕੇ ਵਿੱਚ ਆਪਣਾ ਧਿਆਨ ਨੂੰ ਇਸ ‘ਤੇ ਕੇਂਦ੍ਰਤ ਕਰਦੇ ਹਨ। (ਸੰਸਕ੍ਰਿਤ ਦਾ ਭਾਸ਼ਾਅੰਤਰਨ ਪੁਰਸ਼ਾ ਅਰਥਾਤ ਪੁਰਖ ਦੀ ਵਿਆਖਿਆ ਕਰਨ ਲਈ ਲਏ ਗਏ ਮੇਰੇ ਬਹੁਤ ਸਾਰੇ ਵਿਚਾਰ ਜੋਸਫ਼ ਪਦਨੇਜ਼ਰਕਰਾ ਦੁਆਰਾ ਪ੍ਰਾਚੀਨ ਵੇਦਾਂ ਵਿੱਚ ਮਸੀਹ (346 ਪੰਨੇ, 2007) ਨਾਮ ਦੀ ਇੱਕ ਪੁਸਤਕ ਦੇ ਅਧਿਐਨ ਤੋਂ ਆਏ ਹਨ।)
ਪੁਰਸ਼ਾ ਸੁਸਕਤਾ ਵਿੱਚ ਸ਼ਲੋਕ 6-7
ਪੰਜਾਬੀ ਅਨੁਵਾਦ | ਸੰਸਕ੍ਰਿਤ ਦਾ ਪੰਜਾਬੀ ਵਿੱਚ ਭਾਸ਼ਾਅੰਤਰਨ |
ਜਦੋਂ ਦਿਓਤਿਆਂ ਨੇ ਪੁਰਸ਼ਾ ਨੂੰ ਲੈ ਕੇ ਹੋਮ ਦੇ ਲਈ ਇੱਕ ਬਲੀਦਾਨ ਕੀਤਾ ਤਾਂ ਬਸੰਤ ਇੱਕ ਪਿਘਲੇ ਹੋਏ ਘੀ ਵਾਂਙੁ, ਗਰਮੀ ਇਸਦੀ ਲਈ ਜਲਾਉਣ ਵਾਲੀ ਲਕੜ ਵਾਂਙੁ, ਅਤੇ ਠੰਡ ਇਸਦੀ ਹੋਮ ਬਲੀ ਸੀ। ਉਨ੍ਹਾਂ ਨੇ ਪੁਰਸ਼ਾ ਅਰਥਾਤ ਪੁਰਖ ਨੂੰ ਛਿੜਕਿਆ ਜਿਹੜਾ ਤੂੜੀ ਵਿੱਚ ਇੱਕ ਬਲੀਦਾਨ ਵਜੋਂ ਪੈਦਾ ਹੋਇਆ ਸੀ। ਦਿਓਤਿਆਂ, ਰਿਸ਼ੀਆਂ ਅਤੇ ਮੁਨੀਆਂ ਨੇ ਓਸ ਨੂੰ ਸ਼ਿਕਾਰ ਵਾਂਙੁ ਬਲੀਦਾਨ ਕਰ ਦਿੱਤਾ। | ਯਤਪੁਰੁਸੇਨ ਹਵੀਸਾ ਦੇਵਾ ਯਜਨਮ ਅਤਨਾਵਤ ਵਸੰਤੋ ਅਸ੍ਯਸਿਦ ਅਜਯਮ ਗ੍ਰਿਸ੍ਮਾ ਇਧਮਾਹ ਸਰਧਾਵੀ ਤਾਮ ਯਜ੍ਣਮ ਬਾਰ੍ਹਿਸ਼ੀ ਪੁਰੁਸਕਨ ਪੁਰੂਸਾਮ ਜਾਤਮਗ੍ਰਥਥਨ ਤੇਨਾ ਦੇਵਾ ਅਯਜੰਤ ਸਾਧਯ ਰਸਯਾਸ ਕਾ ਯੇ |
ਹਾਲਾਂਕਿ ਇਨ੍ਹਾਂ ਸ਼ਲੋਕਾਂ ਦੇ ਸਾਰੇ ਪਹਿਲੂ ਇੱਕਦਮ ਸਪੱਸ਼ਟ ਨਹੀਂ ਹੁੰਦੇ ਹਨ, ਪਰ ਇੱਥੇ ਜੋ ਸਪੱਸ਼ਟ ਹੈ ਉਹ ਇਹ ਹੈ ਕਿ ਇਸਦਾ ਧਿਆਨ ਪੁਰਸ਼ਾ ਅਰਥਾਤ ਪੁਰਖ ਦੀ ਬਲੀਦਾਨ ਵੱਲ ਹੈ। ਪ੍ਰਾਚੀਨ ਵੈਦਿਕ ਟਿੱਪਣੀਕਾਰ ਸ਼ੰਕਰਾਚਾਰੀਆ ਨੇ ਇਸ ਤਰ੍ਹਾਂ ਟਿੱਪਣੀ ਕੀਤੀ ਹੈ:
“ਰਿਸ਼ੀ – ਮੁਨੀ ਅਤੇ ਦਿਓਤਿਆਂ ਨੇ ਬਲੀਦਾਨ ਦੇ ਸ਼ਿਕਾਰ – ਪੁਰਸ਼ਾ – ਨੂੰ ਬਲੀ ਚੜ੍ਹਾਉਣ ਵਾਲੇ ਪਸ਼ੂ ਵਜੋਂ ਬਲੀਦਾਨ ਕਰਨ ਲਈ ਬੰਨ੍ਹਿਆ ਅਤੇ ਉਸਨੂੰ ਬਲੀਦਾਨ ਦੀ ਅੱਗ ਵਿੱਚ ਆਪਣੇ ਮਨਾਂ ਦੁਆਰਾ ਬਲੀ ਕੀਤਾ।”
ਰਿਗਵੇਦ 10.90.7 ਦੇ ਉੱਤੇ ਸ਼ੰਕਰਾਚਾਰੀਆ ਟਿੱਪਣੀ
ਸ਼ਲੋਕ 8-9 ਦੀ ਸ਼ੁਰੂਆਤ “ਤਸਮਾਦਿਜਨਾਤਸਰਵਹੁਤਾਹ …” ਨਾਲ ਹੁੰਦੀ ਹੈ ਜਿਸਦਾ ਅਰਥ ਹੈ ਕਿ ਆਪਣੇ ਬਲੀਦਾਨ ਵਿੱਚ, ਪੁਰਸ਼ਾ ਨੇ ਉਹ ਸਭ ਕੁੱਝ ਦਿੱਤਾ ਜੋ ਉਸਦੇ ਕੋਲ ਸੀ – ਉਸਨੇ ਕੁੱਝ ਵੀ ਆਪਣੇ ਕੋਲ ਨਹੀਂ ਰੱਖਿਆ। ਉਸਨੇ ਆਪਣਾ ਬਲੀਦਾਨ ਦੇ ਕੇ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ। ਇਹ ਪ੍ਰੇਮ ਹੀ ਹੈ ਜਿਸ ਵਿੱਚ ਹੋ ਕੇ ਅਸੀਂ ਆਪਣੇ ਆਪ ਨੂੰ ਦੂਜਿਆਂ ਨੂੰ ਦੇ ਸੱਕਦੇ ਹਾਂ ਅਤੇ ਆਪਣੇ ਲਈ ਕੁੱਝ ਨਹੀਂ ਰਖਦੇ ਹਾਂ। ਯਿਸੂ ਸਤਿਸੰਗ (ਯਿਸੂ ਮਸੀਹ) ਵੇਦ ਪੁਸਤਕ (ਬਾਈਬਲ) ਵਿੱਚ ਲਿਖਿਆ ਹੈ ਕਿ:
“ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ”
ਯੂਹੰਨਾ 15:13
ਯਿਸੂ ਸਤਿਸੰਗ (ਯਿਸੂ ਮਸੀਹ) ਨੇ ਆਪਣੇ ਚੇਲਿਆਂ ਨੂੰ ਇਹ ਕਿਹਾ ਜਦੋਂ ਉਹ ਸਵੈ-ਇੱਛਿਆ ਨਾਲ ਆਪਣੇ ਆਪ ਨੂੰ ਸਲੀਬ ਉੱਤੇ ਬਲੀਦਾਨ ਦੇ ਰੂਪ ਵਿੱਚ ਚਾੜ੍ਹਨ ਲਈ ਪੇਸ਼ ਕਰ ਰਿਹਾ ਸੀ। ਕੀ ਪੁਰਸ਼ਾ ਅਰਥਾਤ ਪੁਰਖ ਦੇ ਬਲੀਦਾਨ ਅਤੇ ਯਿਸੂ ਸਤਿਸੰਗ ਵਿੱਚ ਕੋਈ ਸੰਬੰਧ ਹੈ? ਪੁਰਸ਼ਾ ਸੁਕਤਾ ਦਾ ਸ਼ਲੋਕ 5 (ਜਿਸਨੂੰ ਅਸੀਂ ਹੁਣ ਤੱਕ ਨਹੀਂ ਵੇਖਿਆ ਹੈ) ਸਾਨੂੰ ਇੱਕ ਸੁਰਾਗ ਪ੍ਰਦਾਨ ਕਰਦਾ ਹੈ – ਪਰ ਇਹ ਸੁਰਾਗ ਬੜ੍ਹਾ ਹੀ ਜਿਆਦਾ ਭੇਦ ਭਰਿਆ ਹੈ। ਇਹ ਸ਼ਲ਼ੋਕ 5 ਹੈ
ਪੁਰਸ਼ਾ ਸੁਕਤਾ ਵਿੱਚ ਸ਼ੋਲਕ 5
ਪੰਜਾਬੀ ਅਨੁਵਾਦ | ਸੰਸਕ੍ਰਿਤ ਦਾ ਪੰਜਾਬੀ ਵਿੱਚ ਭਾਸ਼ਾਅੰਤਰਨ |
ਪੁਰੁਸ਼ਾ ਦੇ ਇੱਕ ਹਿੱਸੇ ਤੋਂ – ਬ੍ਰਹਿਮੰਡ ਦਾ ਜਨਮ ਹੋਇਆ ਸੀ ਅਤੇ ਇਸਨੂੰ ਪੁਰੁਸ਼ਾ ਦਾ ਤਖ਼ਤ ਬਣਾਇਆ ਗਿਆ ਸੀ ਅਤੇ ਓਹ ਸਰਬ-ਵਿਆਪੀ ਹੋ ਗਿਆ। | ਤਸਮਦ ਵਿਰਲਾਜਯਤ ਵਿਰਾਜੋ ਆਦ ਪੁਰਸ਼ਹਸ਼ ਜਾਤੋ ਅਤ੍ਰਿਯਚਿਤ ਪਸਚਦਭੂਮਿਮ ਅਥੋ ਪੁਰਹੁ |
ਪੁਰਸ਼ਾ ਸੁਕਤਾ ਦੇ ਅਨੁਸਾਰ, ਪੁਰਸ਼ਾ ਅਰਥਾਤ ਪੁਰਖ ਦਾ ਬਲੀਦਾਨ ਸਮੇਂ ਦੇ ਅਰੰਭ ਵਿੱਚ ਹੀ ਦੇ ਦਿੱਤਾ ਗਿਆ ਸੀ ਅਤੇ ਨਤੀਜੇ ਵਜੋਂ ਬ੍ਰਹਿਮੰਡ ਦੀ ਸਿਰਜਣਾ ਹੋਈ। ਇਸ ਕਾਰਨ ਇਹ ਬਲੀਦਾਨ ਧਰਤੀ ਉੱਤੇ ਨਹੀਂ ਦਿੱਤਾ ਜਾ ਸੱਕਦਾ ਹੈ ਕਿਉਂਕਿ ਇਹ ਬਲੀਦਾਨ ਅਜਿਹਾ ਸੀ ਜਿਸਦੇ ਸਿੱਟੇ ਵੱਜੋਂ ਧਰਤੀ ਆਈ। ਸ਼ਲੋਕ 13 ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਇਹ ਸਿਰਜਣਾ ਪੁਰਸ਼ਾ ਦੇ ਬਲੀਦਾਨ ਦੇ ਸਿੱਟੇ ਵਜੋਂ ਪੈਦਾ ਹੋਈ ਹੈ। ਇਹ ਕਹਿੰਦਾ ਹੈ ਕਿ:
ਪੁਰਸ਼ਾ ਸੁਕਤਾ ਵਿੱਚ ਸ਼ਲੋਕ 13
ਪੰਜਾਬੀ ਅਨੁਵਾਦ | ਸੰਸਕ੍ਰਿਤ ਦਾ ਪੰਜਾਬੀ ਵਿੱਚ ਭਾਸ਼ਾਅੰਤਰਨ |
ਚੰਨ ਉਸ ਦੇ ਮਨ ਵਿਚੋਂ ਪੈਦਾ ਹੋਇਆ ਸੀ। ਉਸਦੀ ਅੱਖ ਵਿਚੋਂ ਸੂਰਜ ਨਿਕਲਿਆ। ਬਿਜਲੀ, ਮੀਂਹ ਅਤੇ ਅੱਗ ਉਸਦੇ ਮੂੰਹ ਵਿੱਚੋਂ ਪੈਦਾ ਹੋਏ। ਹਵਾ ਦਾ ਜਨਮ ਉਸ ਦੇ ਸਾਹਾਂ ਤੋਂ ਹੋਇਆ ਸੀ। | ਚੰਦ੍ਰਾਮ ਮਨਸੋ ਜਾਤਸਕ ਸੋਹ ਸੂਰਯੋ ਅਜਯਤ ਮੁਕਦ ਇੰਦ੍ਰਾ ਸ੍ਟ੍ਰੀ ਅਗਨੀਸ਼੍ਚ ਪ੍ਰਵਦ ਵਾਯੁਯਰ ਅਜਯਤ |
ਵੇਦ ਪੁਸਤਕ (ਬਾਈਬਲ) ਦੀ ਇਸ ਗਹਿਰੀ ਸਮਝ ਤੋਂ ਇਹ ਸਭ ਕੁੱਝ ਸਪਸ਼ਟ ਹੋ ਜਾਂਦਾ ਹੈ। ਅਸੀਂ ਇਸ ਸਪਸ਼ਟਤਾ ਨੂੰ ਉਸ ਵੇਲੇ ਵੇਖਦੇ ਹਾਂ ਜਦੋਂ ਅਸੀਂ ਰਿਸ਼ੀ (ਨਬੀ) ਮੀਕਾਹ ਦੀਆਂ ਲਿਖਤਾਂ ਨੂੰ ਪੜ੍ਹਦੇ ਹਾਂ। ਉਹ ਲਗਭਗ 750 ਈ. ਪੂ. ਵਿੱਚ ਰਿਹਾ ਸੀ ਅਤੇ ਯਿਸੂ ਮਸੀਹ (ਯਿਸੂ ਸਤਿਸੰਗ) ਦੇ ਆਉਣ ਤੋਂ 750 ਸਾਲ ਪਹਿਲਾਂ ਹੀ ਉਸਨੇ ਉਸ ਸ਼ਹਿਰ ਨੂੰ ਵੇਖ ਲਿਆ ਸੀ ਜਿਸ ਵਿੱਚ ਉਸ ਦਾ ਜਨਮ ਹੋਣਾ ਸੀ। ਉਸਨੇ ਇਸ ਤਰ੍ਹਾਂ ਲਿਖਿਆ:
ਪਰ ਹੇ ਬੈਤਲਹਮ ਅਫ਼ਰਾਥਾਹ,
ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ,
ਤੈਥੋਂ ਇੱਕ ਮੇਰੇ ਲਈ ਨਿੱਕਲੇਗਾ
ਜੋ ਇਸਰਾਏਲ ਵਿੱਚ ਹਾਕਮ ਹੋਵੇਗਾ,
ਜਿਹ ਦਾ ਨਿੱਕਲਣਾ ਪਰਾਚੀਨ ਸਮੇਂ ਤੋਂ,
ਸਗੋਂ ਅਨਾਦ ਤੋਂ ਹੈ।
ਮੀਕਾਹ 5:2
ਮੀਕਾਹ ਨੇ ਭਵਿੱਖਬਾਣੀ ਕੀਤੀ ਕਿ ਰਾਜ ਕਰਨ ਵਾਲਾ (ਜਾਂ ਮਸੀਹ) ਬੈਤਲਹਮ ਸ਼ਹਿਰ ਵਿਚੋਂ ਆਵੇਗਾ। ਇਸ ਦਰਸ਼ਨ ਦੀ ਪੂਰਤੀ 750 ਸਾਲਾਂ ਬਾਅਦ, ਯਿਸੂ ਮਸੀਹ (ਯਿਸੂ ਸਤਿਸੰਗ) ਦਾ ਜਨਮ ਦੁਆਰਾ ਇਸ ਸ਼ਹਿਰ ਵਿੱਚ ਹੋਈ। ਸੱਚਿਆਈ ਦੇ ਖੋਜ਼ ਕਰਨ ਵਾਲੇ ਸਾਧਕ ਅਕਸਰ ਮੀਕਾਹ ਦੇ ਇਸ ਦਰਸ਼ਣ ਦੇ ਇਸ ਪਹਿਲੂ ਤੋ ਹੈਰਾਨੀ ਹੁੰਦੇ ਹਨ। ਹਾਲਾਂਕਿ, ਇਸ ਬਿੰਦੂ ‘ਤੇ ਮੈਂ ਆਪਣਾ ਧਿਆਨ ਇਸ ਆਉਣ ਵਾਲੇ ਦੇ ਸ਼ੁਰੂਆਤੀ ਵੇਰਵਿਆਂ ਉੱਤੇ ਕੇਂਦਰਤ ਕਰਨਾ ਚਾਹੁੰਦਾ ਹਾਂ। ਮੀਕਾਹ ਭਵਿੱਖ ਵਿੱਚ ਆਉਣ ਵਾਲੇ ਦੇ ਵਿੱਖੇ ਭਵਿੱਖਬਾਣੀ ਕਰਦਾ ਹੈ, ਪਰ ਉਹ ਕਹਿੰਦਾ ਹੈ ਕਿ ਇਸ ਆਉਣ ਵਾਲੇ ਦਾ ਮੁੱਢ ਬੀਤੇ ਸਮੇਂ ਦੀਆਂ ਡੂੰਘਾਈਆਂ ਵਿੱਚ ਹੈ। ਉਸ ਦਾ ‘ਨਿੱਕਲਣਾ ਪਰਾਚੀਨ ਸਮੇਂ ਤੋਂ’ ਹੋ ਰਿਹਾ ਹੈ। ਇਸ ਆਉਣ ਵਾਲੇ ਦੇ ਆਉਣ ਦਾ ਮੁੱਢ ਧਰਤੀ ਉੱਤੇ ਉਸ ਦੇ ਆਉਣ ਤੋਂ ਬਹੁਤ ਪਹਿਲਾਂ ਹੈ! ਇਹ ‘ਪਰਾਚੀਨ ਸਮੇਂ…’ ਤੇ ਚੱਲਿਆ ਆ ਰਿਹਾ ਹੈ? ਇਹ ‘ਸਦੀਵੀ ਦਿਨਾਂ‘ ਤਕ ਚਲਿਆ ਜਾਂਦਾ ਹੈ। ਵੇਦ ਪੁਸਤਕ (ਬਾਈਬਲ) ਵਿੱਚ ਦੱਸੇ ਹੋਏ ਕਈ ਵਾਕ ਇਸਨੂੰ ਹੋਰ ਵੇਧੇਰੇ ਸਪੱਸ਼ਟ ਕਰਦੇ ਹਨ। ਕੁਲੁੱਸੀਆਂ 1:15 ਵਿੱਚ, ਰਿਸ਼ੀ ਪੌਲੁਸ (ਜਿਸ ਨੇ ਇਸ ਨੂੰ ਲਗਭਗ 50 ਈ. ਸ. ਵਿੱਚ ਲਿਖਿਆ ਸੀ) ਨੇ ਯਿਸੂ ਦਾ ਬਾਰੇ ਇੰਝ ਕਿਹਾ ਹੈ:
ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ ।
ਕੁਲੁੱਸੀਆਂ 1:15
ਯਿਸੂ ਨੂੰ ‘ਅਲੱਖ ਪਰਮੇਸ਼ੁਰ ਦਾ ਰੂਪ’ ਅਤੇ ‘ਸਾਰੀ ਸਰਿਸ਼ਟ ਦਾ ਜੇਠਾ’ ਐਲਾਨਿਆ ਗਿਆ ਹੈ। ਦੂਜੇ ਸ਼ਬਦਾਂ ਵਿੱਚ, ਹਾਲਾਂਕਿ ਯਿਸੂ ਦਾ ਦੇਹਧਾਰੀ ਇਤਿਹਾਸ ਦੇ ਢੁਕਵੇਂ ਸਮੇਂ (4 ਈ. ਪੂ. – 33 ਈ. ਸ.) ਵਿੱਚ ਹੋਇਆ ਸੀ, ਉਹ ਬੀਤੇ ਸਮੇਂ ਵਿੱਚ – ਕਿਸੇ ਵੀ ਵਸਤ ਦੀ ਸਿਰਜਣਾ ਤੋਂ ਪਹਿਲਾਂ ਵੀ ਸਦੀਵ ਤੋਂ ਮੌਜੂਦ ਸੀ। ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਪਰਮੇਸ਼ੁਰ (ਪ੍ਰਜਾਪਤੀ) ਬੀਤੇ ਸਮੇਂ ਤੋਂ ਸਦਾ ਲਈ ਹੋਂਦ ਵਿੱਚ ਹੈ, ਅਤੇ ਯਿਸੂ (ਯਿਸੂ ਸਤਿਸੰਗ) ਹਮੇਸ਼ਾਂ ਤੋਂ ਉਸ ਦੇ ‘ਸਰੂਪ’ ਵਜੋਂ ਹੋਂਦ ਵਿੱਚ ਸੀ।
ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਬਲੀਦਾਨ – ਸਾਰੀਆਂ ਚੀਜ਼ਾਂ ਦੀ ਮੁਢ
ਪਰੰਤੂ ਉਹ ਨਾ ਸਿਰਫ ਪ੍ਰਾਚੀਨ ਸਮੇਂ ਤੋਂ ਹੀ ਹੈ, ਸਗੋਂ ਰਿਸ਼ੀ (ਨਬੀ) ਯੂਹੰਨਾ ਨੇ ਇਸ ਯਿਸੂ (ਯਿਸੂ ਸਤਿਸੰਗ) ਨੂੰ ਸਵਰਗ ਦੇ ਦਰਸ਼ਨ ਵਿੱਚ ਕੁੱਝ ਇਸ ਤਰ੍ਹਾਂ ਦਰਸਾਇਆ ਹੈ:
“ਲੇਲਾ… ਜਗਤ ਦੇ ਮੁੱਢੋਂ ਹੀ ਕੋਹਿਆ ਗਿਆ ਸੀ।”
ਪ੍ਰਕਾਸ਼ ਦੀ ਪੁਸਤਕ 13:8
ਕੀ ਇਹ ਆਪਸ ਵਿੱਚ ਵਿਰੋਧਤਾਈ ਨਹੀਂ ਹੈ? ਕੀ ਯਿਸੂ (ਯਿਸੂ ਸਤਿਸੰਗ) 30 ਈ. ਸਨ. ਵਿੱਚ ਨਹੀਂ ਮਾਰਿਆ ਗਿਆ ਸੀ? ਜੇ ਉਹ ਉਸ ਸਮੇਂ ਮਾਰਿਆ ਗਿਆ ਸੀ, ਤਾਂ ਉਹ ‘ਜਗਤ ਦੇ ਮੁੱਢ’ ਵਿੱਚ ਕਿਵੇਂ ਮਾਰਿਆ ਜਾ ਸੱਕਦਾ ਹੈ? ਇਹ ਇਸ ਵਿਰੋਧਤਾਈ ਵਿੱਚ ਹੈ ਕਿ ਅਸੀਂ ਵੇਖਦੇ ਹਾਂ ਕਿ ਪੁਰਸ਼ਾ ਸੁਕਤਾ ਅਤੇ ਵੇਦ ਪੁਸਤਕ (ਬਾਈਬਲ) ਇੱਕੋ ਹੀ ਗੱਲ ਦਾ ਬਿਆਨ ਕਰ ਰਹੇ ਹਨ। ਅਸੀਂ ਵੇਖ ਲਿਆ ਹੈ ਕਿ ਪੁਰਸ਼ਾ ਅਰਥਾਤ ਪੁਰਖ ਦਾ ਬਲੀਦਾਨ ‘ਅਰੰਭ ਵਿੱਚ‘ ਹੀ ਹੋ ਗਿਆ ਸੀ। ਜੋਸਫ਼ ਪਦਨੇਜ਼ਰਕਰਾ ਆਪਣੀ ਪੁਸੁਤਕ ਪ੍ਰਾਚੀਨ ਵੇਦਾਂ ਵਿੱਚ ਮਸੀਹ ਵਿੱਚ ਸੰਕੇਤ ਦਿੰਦੇ ਹਨ ਕਿ ਪੁਰਸ਼ਾ ਸੁਕਤਾ ਉੱਤੇ ਦਿੱਤੀ ਗਈ ਸੰਸਕ੍ਰਿਤ ਟੀਕਾ ਸਾਨੂੰ ਦੱਸਦੀ ਹੈ ਕਿ ਪੁਰਸ਼ਾ ਦਾ ਅਰੰਭ ਵਿੱਚ ਕੀਤਾ ਗਿਆ ਬਲੀਦਾਨ ਹੀ ‘ਪਰਮੇਸ਼ੁਰ ਦੇ ਮਨ ਵਿੱਚ’ ਸੀ (ਉਸਨੇ ਇਸਦੇ ਅਰਥ ਨੂੰ ਸੰਸਕ੍ਰਿਤ ਦੇ ਸ਼ਬਦ ਮਨਸਾਯਗ੍ਯਮ ਵਿੱਚੋਂ ਅਨੁਵਾਦ ਕੀਤਾ ਹੈ)। ਉਹ ਸੰਸਕ੍ਰਿਤ ਦੇ ਵਿਦਵਾਨ ਐਨ. ਜੇ. ਸਿੰਦੇ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਮੁੱਢੋਂ ਦਿੱਤਾ ਗਿਆ ਬਲੀਦਾਨ “ਮਾਨਸਿਕ ਜਾਂ ਪ੍ਰਤੀਕ” ਸੀ*
ਇਸ ਤਰ੍ਹਾਂ ਪੁਰਸ਼ਾ ਸੁਕਤਾ ਦਾ ਭੇਤ ਸਪਸ਼ਟ ਹੋ ਜਾਂਦਾ ਹੈ। ਪਰਮੇਸ਼ੁਰ ਅਤੇ ਪਰਮੇਸ਼ੁਰ ਦਾ ਸਰੂਪ ਬੀਤੇ ਹੋਏ ਸਦੀਪਕ ਕਾਲ ਤੋਂ ਸੀ। ਕੁੱਝ ਵੀ ਮੌਜੂਦ ਹੋਣ ਤੋਂ ਪਹਿਲਾਂ ਉਹ ਹੋਂਦ ਵਿੱਚ ਸੀ। ਉਹੀ ਸਭਨਾਂ ਚੀਜ਼ਾਂ ਵਿੱਚੋਂ ਜੇਠਾ ਹੈ। ਪਰਮੇਸ਼ੁਰ, ਆਪਣੇ ਸਰਬ-ਗਿਆਨ ਵਿੱਚ, ਪਹਿਲਾਂ ਤੋਂ ਹੀ ਜਾਣਦਾ ਸੀ ਕਿ ਮਨੁੱਖ ਦੀ ਸਿਰਜਣਾ ਲਈ ਬਲੀਦਾਨ ਦੀ ਲੋੜ ਪਵੇਗੀ – ਇਸ ਬਲੀਦਾਨ ਲਈ ਉਹ ਸਭ ਲੋੜੀਂਦੇ ਨੂੰ – ਪੁਰਸ਼ਾ ਦੇ ਦੇਹਧਾਰੀ ਹੋਣ ਦੁਆਰਾ, ਇਸ ਸੰਸਾਰ ਵਿੱਚ ਸ਼ੁੱਧਤਾ ਜਾਂ ਪਾਪਾਂ ਦੇ ਧੋਣ ਲਈ ਬਲੀ ਦਵੇਗਾ। ਇਸੇ ਸਮੇਂ, ਪਰਮੇਸ਼ੁਰ ਨੂੰ ਇਹ ਫੈਸਲਾ ਲੈਣਾ ਸੀ ਕਿ ਬ੍ਰਹਿਮੰਡ ਅਤੇ ਮਨੁੱਖਜਾਤੀ ਨੂੰ ਬਣਾਉਣਾ ਹੈ ਜਾਂ ਨਹੀਂ। ਇਸ ਫੈਸਲੇ ਵਿੱਚ, ਪੁਰਸ਼ਾ ਨੇ ਸਵੈ-ਇੱਛਿਆ ਨਾਲ ਆਪਣੇ ਆਪ ਨੂੰ ਬਲੀਦਾਨ ਕਰਨ ਦਾ ਫੈਸਲਾ ਲਿਆ, ਅਤੇ ਇਸ ਤਰ੍ਹਾਂ ਸਿਰਜਣਾ ਸਿਰਜੀ ਗਈ। ਇਸ ਤਰ੍ਹਾਂ, ਮਾਨਸਿਕ ਤੌਰ ਤੇ, ਜਾਂ ਪਰਮੇਸ਼ੁਰ ਦੇ ਮਨ ਵਿੱਚ, ਪੁਰਸ਼ਾ “ਸੰਸਾਰ ਦੇ ਅਰੰਭ ਹੋਣ ਤੇ ਹੀ ਮਾਰਿਆ ਗਿਆ ਸੀ” ਜਿਵੇਂ ਵੇਦ ਪੁਸਤਕ (ਬਾਈਬਲ) ਨੇ ਘੋਸ਼ਣਾ ਕੀਤੀ ਹੈ।
ਇੱਕ ਵਾਰ ਜਦੋਂ – ਸਮੇਂ ਦੇ ਅਰੰਭ ਵਿੱਚ ਹੀ – ਫੈਸਲਾ ਲੈ ਲਿਆ ਗਿਆ ਸੀ – ਪਰਮੇਸ਼ੁਰ (ਪ੍ਰਜਾਪਤੀ – ਸਾਰੀ ਸ੍ਰਿਸ਼ਟੀ ਦਾ ਮਾਲਕ) ਨੇ ਸਮਾਂ, ਬ੍ਰਹਿਮੰਡ ਅਤੇ ਮਨੁੱਖਜਾਤੀ ਦੀ ਸਿਰਜਣਾ ਕੀਤੀ। ਇਸ ਤਰ੍ਹਾਂ, ਪੁਰਸ਼ਾ ਅਰਥਾਤ ਪੁਰਖ ਦੇ ਸਵੈ-ਇੱਛਿਆ ਨਾਲ ਕੀਤੇ ਹੋਏ ਬਲੀਦਾਨ ਦੇ ਕਾਰਨ ‘ਬ੍ਰਹਿਮੰਡ ਦੀ ਸਿਰਜਣਾ’ ਹੋਈ (ਸ਼ਲੋਕ 5), ਚੰਦਰਮਾ, ਸੂਰਜ, ਬਿਜਲੀ ਅਤੇ ਮੀਂਹ (ਸ਼ਲੋਕ 13) ਦੀ ਸਰਿਸ਼ਟੀ ਹੋਈ, ਅਤੇ ਇੱਥੋ ਤਕ ਕਿ ਸਮਾਂ ਦੀ ਵੀ (ਵਸੰਤ, ਗਰਮੀ ਅਤੇ ਪਤਝੜ ਜਿੰਨਾਂ ਦਾ ਬਿਆਨ ਸ਼ਲੋਕ 6 ਵਿੱਚ ਕੀਤਾ ਗਿਆ ਹੈ)। ਪੁਰਸ਼ਾ ਉਨ੍ਹਾਂ ਸਾਰਿਆਂ ਵਿਚੋਂ ਪਹਿਲੇ ਸੀ।
ਪੁਰਸ਼ ਦੀ ਬਲੀ ਦੇਣ ਵਾਲੇ ‘ਦੇਓਤੇ‘ ਕੌਣ ਹਨ?
ਪਰ ਇੱਕ ਬੁਝਾਰਤ ਅਜੇ ਵੀ ਸੁਲਝੇ ਬਗੈਰ ਹੀ ਰਹਿ ਜਾਂਦੀ ਹੈ। ਪੁਰਸ਼ਾ ਸੁਕਤਾ ਸ਼ਲੋਕ 6 ਕਹਿੰਦਾ ਹੈ ਕਿ ‘ਦਿਓਤਿਆਂ’ (ਦੇਵ) ਨੇ ਪੁਰਸ਼ਾ ਦੀ ਬਲੀ ਦਿੱਤੀ? ਇਹ ਦਿਓਤੇ ਕੌਣ ਹਨ? ਵੇਦ ਪੁਸਤਕ (ਬਾਈਬਲ) ਇਸ ਬਾਰੇ ਦੱਸਦੀ ਹੈ। ਦਾਊਦ ਨਾਮ ਦੇ ਇੱਕ ਰਿਸ਼ੀ ਨੇ 1000 ਸਾਲ ਪਹਿਲਾਂ ਇੱਕ ਪਵਿੱਤਰ ਭਜਨ ਵਿੱਚ ਲਿਖਿਆ ਸੀ ਜੋ ਪ੍ਰਗਟ ਕਰਦਾ ਹੈ ਕਿ ਪਰਮੇਸ਼ੁਰ (ਪ੍ਰਜਾਪਤੀ) ਕਿਵੇਂ ਮਰਦਾਂ ਅਤੇ ਔਰਤਾਂ ਲਈ ਬੋਲਿਆ ਹੈ:
“ਮੈਂ ਆਖਿਆ, ਤੁਸੀਂ “ਦਿਓਤੇ” ਹੋ, ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤ੍ਰ ਹੋ।” ()
ਜ਼ਬੂਰਾਂ ਦੀ ਪੋਥੀ 82:6
1000 ਸਾਲ ਬਾਅਦ, ਯਿਸੂ ਸਤਿਸੰਗ (ਯਿਸੂ ਮਸੀਹ) ਨੇ ਰਿਸ਼ੀ ਦਾਊਦ ਦੁਆਰਾ ਲਿਖੇ ਹੋਏ ਇਸ ਪਵਿੱਤਰ ਜ਼ਬੂਰ ਅਰਥਾਤ ਭਜਨ ਉੱਤੇ ਟਿੱਪਣੀ ਕੀਤੀ ਹੈ:
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਹਾਡੀ ਸ਼ਰਾ ਵਿੱਚ ਇਹ ਨਹੀਂ ਲਿਖਿਆ ਹੋਇਆ ਹੈ ਕਿ ਮੈਂ ਆਖਿਆ, ਤੁਸੀਂ ਦਿਓਤੇ ਹੋ? ਜੇਕਰ ਉਸ ਨੇ ਉਨ੍ਹਾਂ ਨੂੰ ਦਿਓਤੇ ਆਖਿਆ ਜਿੰਨ੍ਹਾਂ ਦੇ ਕੋਲ ਪਰਮੇਸ਼ੁਰ ਦੀ ਬਾਣੀ ਆਈ, ਅਤੇ ਲਿਖਤ ਖੰਡਣ ਨਹੀਂ ਹੋ ਸੱਕਦੀ ਤਾਂ ਜਿਹ ਨੂੰ ਪਿਤਾ ਨੇ ਪਵਿੱਤਰ ਕਰ ਕੇ ਜਗਤ ਵਿੱਚ ਘੱਲਿਆ, ਕੀ ਤੁਸੀਂ ਉਹ ਨੂੰ ਇਹ ਆਖਦੇ ਹੋ ਭਈ ਤੂੰ ਕੁਫ਼ਰ ਬਕਦਾ ਹੈ ਇਸ ਲਈ ਜੋ ਮੈਂ ਕਿਹਾ ਸੀ ਕਿ ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ।”
ਯੂਹੰਨਾ 10:34–36
ਯਿਸੂ ਸਤਿਸੰਗ (ਯਿਸੂ ਮਸੀਹ) ਪੁਸ਼ਟੀ ਕਰਦਾ ਹੈ ਕਿ ਰਿਸ਼ੀ ਦਾਊਦ ਨੇ ਸੱਚੇ ਪਵਿੱਤਰ ਸ਼ਾਸ਼ਤ੍ਰ ਦੇ ਵਿੱਚ ਸ਼ਬਦ “ਦਿਓਤੇ” ਦੀ ਵਰਤੋਂ ਕੀਤੀ ਹੈ। ਕਿਸ ਅਰਥ ਵਿੱਚ ਉਸਨੇ ਅਜਿਹਾ ਕੀਤਾ ਹੈ? ਅਸੀਂ ਵੇਖਦੇ ਹਾਂ ਕਿ ਵੇਦ ਪੁਸਤਕ (ਬਾਈਬਲ) ਵਿੱਚ ਸਰਿਸ਼੍ਰਟੀ ਦੇ ਬਿਤ੍ਰਾਂਤ ਵਿੱਚ ਸਾਨੂੰ ‘ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ’ (ਉਤਪਤ 1:27) ਗਿਆ ਹੈ। ਇਸ ਅਰਥ ਵਿੱਚ, ਅਸੀਂ ਕੁੱਝ ਹੱਦ ਤਕ ‘ਦਿਓਤੇ’ ਮੰਨੇ ਜਾ ਸੱਕਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਰਚੇ ਗਏ ਹਾਂ। ਪਰ ਵੇਦ ਪੁਸਤਕ (ਬਾਈਬਲ) ਇਸ ਦੀ ਹੋਰ ਵੀ ਅਗਾਂਹ ਵਿਆਖਿਆ ਕਰਦੀ ਹੈ। ਉਹ ਘੋਸ਼ਣਾ ਕਰਦੀ ਹੈ ਕਿ ਜੋ ਲੋਕ ਪੁਰਸ਼ਾ ਦੇ ਇਸ ਬਲੀਦਾਨ ਨੂੰ ਸਵੀਕਾਰ ਕਰਦੇ ਹਨ ਉਹ:
ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਭਈ ਅਸੀਂ ਉਹ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤ੍ਰ ਹੋਣ ਨੂੰ ਅੱਗੋ ਹੀ ਠਹਿਰਾਇਆ ।
ਅਫ਼ਸੀਆਂ 1:4-5
ਜਦੋਂ ਪ੍ਰਜਾਪਤੀ-ਪੁਰਸ਼ਾ ਅਰਥਾਤ ਪੁਰਖ ਨੇ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਪੁਰਸ਼ਾ ਦੇ ਬਲੀਦਾਨ ਨੂੰ ਪੂਰਨ ਬਲੀਦਾਨ ਵਜੋਂ ਬਲੀਦਾਨ ਕਰਨ ਦਾ ਫੈਸਲਾ ਕੀਤਾ ਸੀ, ਤਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵੀ ਚੁਣਿਆ ਸੀ। ਉਸਨੇ ਉਨ੍ਹਾਂ ਨੂੰ ਕਿਸ ਮਕਸਦ ਲਈ ਚੁਣਿਆ? ਇਹ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ ਉਸਨੇ ਸਾਨੂੰ ਆਪਣੇ ‘ਪੁੱਤਰਾਂ‘ ਵਜੋਂ ਚੁਣਿਆ।
ਦੂਜੇ ਸ਼ਬਦਾਂ ਵਿੱਚ, ਵੇਦ ਪੁਸਤਕ (ਬਾਈਬਲ) ਘੋਸ਼ਣਾ ਕਰਦੀ ਹੈ ਕਿ ਮਰਦਾਂ ਅਤੇ ਔਰਤਾਂ ਦੀ ਚੋਣ ਉਦੋਂ ਕੀਤੀ ਗਈ ਸੀ ਜਦੋਂ ਪਰਮੇਸ਼ੁਰ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਲੀਦਾਨ ਦੇ ਵਿੱਚ ਚੜ੍ਹਾਉਣ ਦੀ ਚੋਣ ਕੀਤੀ ਤਾਂ ਜੋ ਉਹ ਆਪਣੇ ਬਲੀਦਾਨ ਰਾਹੀਂ ਪਰਮੇਸ਼ੁਰ ਦਾ ਸੰਤਾਨ ਬਣ ਜਾਣ। ਇਨ੍ਹਾਂ ਅਰਥਾਂ ਵਿੱਚ ਸਾਨੂੰ ‘ਦਿਓਤੇ’ ਕਿਹਾ ਜਾਂਦਾ ਹੈ। ਇਹ ਉਨ੍ਹਾਂ ਲਈ ਸੱਚ ਹੈ (ਜਿਵੇਂ ਯਿਸੂ ਸਤਿਸੰਗ ਨੇ ਉੱਤੇ ਘੋਸ਼ਣਾ ਕੀਤਾ ਹੈ) ਜਿਨ੍ਹਾਂ ਕੋਲ ‘ਪਰਮੇਸ਼ੁਰ ਦਾ ਸ਼ਬਦ ਆਇਆ ਹੈ‘ – ਅਰਥਾਤ ਉਨ੍ਹਾਂ ਲਈ ਜੋ ਉਸ ਦੇ ਸ਼ਬਦ ਨੂੰ ਪ੍ਰਾਪਤ ਕਰਦੇ ਹਨ। ਇਸ ਅਰਥ ਵਿੱਚ ਇਹ ਭਵਿੱਖ ਵਿੱਚ ਦਿਓਤੇ ਦੇ ਪ੍ਰਤ੍ਰਾਂ ਦੀ ਲੋੜ ਸੀ ਜਿਸਦੇ ਕਾਰਨ ਪੁਰਸ਼ਾ ਨੂੰ ਬਲੀਦਾਨ ਹੋਣ ਲਈ ਮਜਬੂਰ ਹੋਣਾ ਪਿਆ। ਜਿਵੇਂ ਪੁਰਸ਼ਾ ਸੁਕਤਾ ਸ਼ੋਲਕ 6 ਕਹਿੰਦਾ ਹੈ ਕਿ ‘ਜਦੋਂ ਦਿਓਤਿਆਂ ਨੇ ਪੁਰਸ਼ਾ ਨੂੰ ਲੈ ਕੇ ਹੋਮ ਦੇ ਲਈ ਇਕ ਬਲੀਦਾਨ ਚੜ੍ਹਾਇਆ’। ਪੁਰਸ਼ਾ ਦੀ ਬਲੀਦਾਨ ਸਾਡੀ ਸਫਾਈ ਲਈ ਸੀ।
ਪੁਰਸ਼ਾ ਦੀ ਬਲੀਦਾਨ – ਸਵਰਗ ਦਾ ਰਾਹ
ਇਸ ਤਰ੍ਹਾਂ, ਅਸੀਂ ਪ੍ਰਾਚੀਨ ਪੁਰਸ਼ਾ ਸੁਕਤਾ ਵਿੱਚ ਦਿੱਤੀ ਗਈ ਬੁੱਧ ਵਿੱਚ ਅਤੇ ਵੇਦ ਪੁਸਤਕ ਅਰਥਾਤ ਬਾਈਬਲ ਵਿੱਚ ਦਿੱਤੀ ਗਈ ਪਰਮੇਸ਼ੁਰ ਦੀ ਯੋਜਨਾ ਨੂੰ ਵੇਖਦੇ ਹਾਂ। ਇਹ ਇੱਕ ਹੈਰਾਨ ਕਰਨ ਵਾਲੀ ਯੋਜਨਾ ਹੈ – ਅਜਿਹੀ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸੱਕਦੀ। ਇਹ ਸਾਡੇ ਲਈ ਬਹੁਤ ਜਿਆਦਾ ਮਹੱਤਵਪੂਰਣ ਹੈ ਕਿਉਂਕਿ ਜਿਵੇਂ ਪੁਰਸ਼ਾ ਸੁਕਤਾ ਸ਼ਲ਼ੋਕ 16 ਵਿੱਚ ਸੰਖੇਪ ਦੇ ਨਾਲ ਖ਼ਤਮ ਕਰਦਾ ਹੈ:
ਪੰਜਾਬੀ ਅਨੁਵਾਦ | ਸੰਸਕ੍ਰਿਤ ਦਾ ਪੰਜਾਬੀ ਵਿੱਚ ਭਾਸ਼ਾਅੰਤਰਨ |
ਦਿਓਤਿਆਂ ਨੇ ਪੁਰਸ਼ਾ ਨੂੰ ਬਲਿਦਾਨ ਵਿੱਚ ਪਸ਼ੂ ਵਜੋਂ ਬਲੀ ਦਿੱਤੀ। ਇਹ ਪਹਿਲਾ ਸਥਾਪਤ ਸਿਧਾਂਤ ਹੈ। ਇਸ ਦੇ ਦੁਆਰਾ ਰਿਸ਼ੀਆਂ ਨੂੰ ਸਵਰਗ ਵਿੱਚ ਪ੍ਰਾਪਤ ਹੋਇਆ। | ਯਜ੍ਨੇਨਾਂ ਯਜ੍ਨਾਂਮਜਯਨ੍ਤ ਦੇਵਸ੍ਥਾਨਿ ਧਰ੍ਮਣਿ ਪ੍ਰਥਮਣ੍ਯਸਂ ਤੇਂ ਨਕਾਮਂ ਮਹਿਮਹਂ ਸਤਤਂ ਯਾਤਰਾ ਪ੍ਰਵੇ ਸਿਦ੍ਯਾਹ ਸਂਤਿਦੇਵੇ। |
ਇੱਕ ਰਿਸ਼ੀ ਇੱਕ ‘ਸਿਆਣਾ’ ਵਿਅਕਤੀ ਹੁੰਦਾ ਹੈ। ਅਤੇ ਸਵਰਗ ਦੀ ਤਾਂਘ ਕਰਨੀ ਸੱਚਮੁੱਚ ਇੱਕ ਬੁੱਧੀਮਾਨ ਭਰੀ ਗੱਲ ਹੈ। ਇਹ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ। ਇਹ ਅਸੰਭਵ ਨਹੀਂ ਹੈ। ਇਹ ਸਿਰਫ਼ ਤਪੱਸਵੀ ਪਵਿੱਤਰ ਲੋਕਾਂ ਲਈ ਵੀ ਨਹੀਂ ਹੈ, ਜਿਹੜੇ ਆਪਣੇ ਕਠੋਰ ਅਨੁਸ਼ਾਸਨ ਅਤੇ ਧਿਆਨ ਦੁਆਰਾ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਨ। ਇਹ ਸਿਰਫ ਗੁਰੂਆਂ ਲਈ ਹੀ ਨਹੀਂ ਹੈ। ਇਸਦੇ ਉਲਟ, ਇਹ ਇੱਕ ਰਾਹ ਹੈ, ਜਿਸਨੂੰ ਪੁਰਸ਼ਾ ਨੇ ਆਪਣੇ ਆਪ ਨੂੰ ਯਿਸੂ ਮਸੀਹ (ਯਿਸੂ ਸਤਿਸੰਗ) ਦੇ ਰੂਪ ਵਿੱਚ ਦੇਹਧਾਰੀ ਹੋਣ ਦੇ ਦੁਆਰਾ ਪ੍ਰਦਾਨ ਕੀਤਾ ਹੈ।
ਪੁਰਸ਼ਾ ਦਾ ਬਲੀਦਾਨ – ਸਵਰਗ ਦੇ ਲਈ ਕੋਈ ਹੋਰ ਰਾਹ ਨਹੀਂ
ਸੱਚਿਆਈ ਤਾਂ ਇਹ ਹੈ ਕਿ ਇਹ ਸਿਰਫ਼ ਸਾਡੇ ਲਈ ਹੀ ਪ੍ਰਬੰਧ ਨਹੀਂ ਕੀਤਾ ਗਿਆ ਸੀ, ਪਰ ਸ਼ੰਕਰਾਚਾਰੀਆ ਦੁਆਰਾ ਪੁਰਸ਼ਾ ਸੁਕਤਾ ਦੇ ਸ਼ੋਲਕ 15ਵੇਂ ਅਤੇ 16ਵੇਂ ਦੇ ਵਿੱਚਕਾਰ ਦਿੱਤੀ ਹੋਈ ਟਿੱਪਣੀ ਅਨੁਸਾਰ ਉਹ ਇੰਝ ਕਹਿੰਦਾ ਹੈ ਕਿ:
ਪੰਜਾਬੀ ਅਨੁਵਾਦ | ਸੰਸਕ੍ਰਿਤ ਦਾ ਪੰਜਾਬੀ ਵਿੱਚ ਭਾਸ਼ਾਅੰਤਰਨ |
ਇਸ ਤਰ੍ਹਾਂ, ਜਿਹੜਾ ਉਸਨੂੰ ਜਾਣਦਾ ਹੈ ਉਹ ਨਿਰਭਉ ਅਵਸਥਾ ਵਿੱਚ ਪਹੁੰਚਣ ਦੇ ਯੋਗ ਹੋ ਜਾਂਦਾ ਹੈ। ਉੱਥੇ ਪਹੁੰਚਣ ਲਈ ਕਿਸੇ ਹੋਰ ਰਾਹ ਦੀ ਪਛਾਣ ਨਹੀਂ ਕੀਤੀ ਗਈ ਹੈ | ਤਮੇਵ ਵਿਦਮਾਨਮਰਤਾ ਇਹ ਭਵਤਿ ਨਾਨਿਹ ਪੰਤ ਅਯਨਯ ਵੇਦ੍ਯਤੇ |
ਸਦੀਵੀ ਜੀਵਨ ਤੱਕ ਪਹੁੰਚਣ ਦਾ ਕੋਈ ਹੋਰ ਰਾਹ (ਮੌਤ ਤੋਂ ਰਹਿਤ) ਨਹੀਂ ਪਛਾਣਿਆ ਗਿਆ ਹੈ! ਯਕੀਨਨ ਇਸ ਵਿਸ਼ੇ ਦਾ ਥੋੜਾ ਹੋਰ ਚੰਗੀ ਤਰ੍ਹਾਂ ਅਧਿਐਨ ਕਰਨਾ ਬੁੱਧੀਮਤਾ ਦੀ ਗੱਲ ਹੈ। ਹੁਣ ਤੱਕ ਅਸੀਂ ਵੇਦ ਪੁਸਤਕ (ਬਾਈਬਲ) ਦੇ ਆਲੇ-ਦੁਆਲੇ ਇਹ ਦਰਸਾਉਣ ਲਈ ਅਧਿਐਨ ਕਰ ਰਹੇ ਸਾਂ ਕਿ ਇਹ ਕਿਵੇਂ ਪਰਮੇਸ਼ੁਰ, ਮਨੁੱਖਤਾ ਅਤੇ ਹਕੀਕਤ ਦੀ ਇੱਕ ਵੱਡੀ ਕਹਾਣੀ ਨੂੰ ਦੱਸਦਾ ਹੈ, ਜਿਹੜੀ ਪੁਰਸ਼ਾ ਸੁਕਤਾ ਵਿੱਚ ਦੱਸੇ ਬਿਤ੍ਰਾਂਤ ਨਾਲ ਮੇਲ ਖਾਂਦੀ ਹੈ। ਪਰ ਅਸੀਂ ਇਹ ਕਹਾਣੀ ਨੂੰ ਵਿਸਥਾਰ ਜਾਂ ਸਿਲਸਿਲੇਵਾਰ ਨਹੀਂ ਵੇਖਿਆ ਹੈ। ਇਸ ਲਈ ਅਸੀਂ ਤੁਹਾਨੂੰ ਸਾਡੇ ਨਾਲ ਵੇਦ ਪੁਸਤਕ ਅਰਥਾਤ ਬਾਈਬਲ ਵਿੱਚੋਂ ਅਧਿਐਨ ਕਰਨ ਦਾ ਸੱਦਾ, ਅਰੰਭ ਤੋਂ ਸ਼ੁਰੂ ਕਰਦੇ ਹੋਇਆਂ, ਸ੍ਰਿਸ਼ਟੀ ਬਾਰੇ ਸਿੱਖਦੇ ਹੋਇਆਂ ਦਿੰਦੇ ਹਾਂ, ਤਾਂ ਜੋ ਇਹ ਸਿੱਖੀਏ ਕਿ ਅਜਿਹਾ ਕੀ ਹੋਇਆ ਜਿਸ ਲਈ ਪੁਰਸ਼ਾ ਅਰਥਾਤ ਪੁਰਖ ਦੇ ਬਲੀਦਾਨ ਦੀ ਲੋੜ ਸੀ, ਇਸ ਸੰਸਾਰ ਨਾਲ ਅਜਿਹਾ ਕੀ ਵਾਪਰਿਆ ਜਿਸਦੇ ਕਾਰਨ ਮਨੂ ਦੀ ਜਲ ਪਰਲੋ ਆਈ (ਵੇਦ ਪੁਸਤਕ ਵਿੱਚ ਉਸਦਾ ਨਾਮ ਨੂਹ ਹੈ) ਅਤੇ ਕਿਵੇਂ ਸੰਸਾਰ ਦੀ ਜੀਉਣ ਗਤੀ ਨੂੰ ਸਮਝਿਜਾ ਸੱਕਤਾ ਹੈ ਅਤੇ ਕਿਵੇਂ ਸੰਸਾਰ ਦੀਆਂ ਕੌਮਾਂ ਨੇ ਸੰਪੂਰਣ ਬਲੀਦਾਨ ਦੇ ਵਾਅਦੇ ਨੂੰ ਸਿੱਖਿਆ ਅਤੇ ਉਸ ਨੂੰ ਸੁਰੱਖਿਅਤ ਰੱਖਿਆ ਜਿਹੜਾ ਉਨ੍ਹਾਂ ਨੂੰ ਮੌਤ ਤੋਂ ਅਜਾਦੀ ਦਵੇਗਾ ਅਤੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਦਾਨ ਕਰੇਗਾ।
* (ਐਨ ਜੇ ਸ਼ਿੰਦੇ । ਵੈਦਿਕ ਸਾਹਿਤ ਵਿਚ ਪੁਰਸ਼ਾ ਸੁਕਤਾ (ਆਰਵੀ 10-90) (ਸੰਸਕ੍ਰਿਤ ਵਿਚ ਐਡਵਾਂਸਡ ਸਟੱਡੀ ਦੇ ਕੇਂਦ੍ਰਰ ਵੱਲੋਂ ਪ੍ਰਕਾਸਨ, ਯੂਨੀਵਰਸਿਟੀ ਔਫ ਪੂਨਾ) 1965.