ਸ਼ੋਲਕ 2 – ਪੁਰਸ਼ਾ ਅਰਥਾਤ ਪੁਰਖ ਅਮਰਤਾ ਦਾ ਪ੍ਰਭੁ ਹੈ

  • by

ਅਸੀਂ ਪੁਰਸ਼ਾ ਸੁਕਤਾ ਦੇ ਪਹਿਲੇ ਸ਼ਲੋਕ ਵਿੱਚ ਵੇਖਿਆ ਹੈ ਕਿ ਪੁਰਸ਼ਾ ਦਾ ਵਰਣਨ ਸਰਬ-ਗਿਆਨੀ, ਸਰਬ-ਸ਼ਕਤੀਮਾਨ ਅਤੇ ਸਰਬ-ਵਿਆਪੀ ਦੇ ਰੂਪ ਵਿੱਚ ਦੱਸਿਆ ਗਿਆ ਹੈ। ਅਸ਼ੀਂ ਫਿਰ ਇਸ ਪ੍ਰਸ਼ਨ ਨੂੰ ਪੁੱਛਿਆ ਕਿ ਕੀ ਇਹ ਵਿਅਕਤੀ ਯਿਸੂ ਸਤਿਸੰਗ (ਯਿਸੂ ਮਸੀਹ) ਹੋ ਸੱਕਦਾ ਹੈ ਜਾਂ ਨਹੀਂ ਅਤੇ ਇਸ ਪ੍ਰਸ਼ਨ ਦੇ ਪ੍ਰਕਾਸ਼ ਹੇਠ ਪੁਰਸ਼ਾ ਸੁਕਤਾ ਵਿੱਚੋਂ ਅਧਿਐਨ ਅਰੰਭ ਕੀਤਾ। ਇਸ ਤਰ੍ਹਾਂ, ਹੁਣ ਅਸੀਂ ਪੁਰਸ਼ਾ ਸੁਕਤਾ ਦੇ ਦੂਜੇ ਸ਼ਲੋਕ ਤੱਕ ਆ ਗਏ ਹਾਂ, ਜਿਹੜਾ ਇਸ ਵਿਅਕਤੀ ਪੁਰਸ਼ਾ ਅਰਥਾਤ ਪੁਰਖ ਨੂੰ ਬਹੁਤ ਹੀ ਜਿਆਦਾ ਅਸਾਧਾਰਣ ਸ਼ਬਦਾਂ ਵਿੱਚ ਬਿਆਨ ਕਰਦਾ ਹੈ। ਇੱਥੇ ਸੰਸਕ੍ਰਿਤ ਭਾਸ਼ਾਅੰਤਰਨ ਅਤੇ ਇਸ ਦਾ ਪੁੰਜਾਬੀ ਅਨੁਵਾਦ ਦਿੱਤਾ ਗਿਆ ਹੈ। (ਸੰਸਕ੍ਰਿਤ ਦਾ ਭਾਸ਼ਾਅੰਤਰਨ ਪੁਰਸ਼ਾ ਅਰਥਾਤ ਪੁਰਖ ਦੀ ਵਿਆਖਿਆ ਕਰਨ ਲਈ ਮੇਰੇ ਬਹੁਤ ਸਾਰੇ ਵਿਚਾਰ ਜੋਸਫ਼ ਪਦਨੇਜ਼ਰਕਰਾ ਦੁਆਰਾ ਪ੍ਰਾਚੀਨ ਵੇਦਾਂ ਵਿੱਚ ਮਸੀਹ (346 ਪੰਨੇ, 2007) ਨਾਮ ਦੀ ਇੱਕ ਪੁਸਤਕ ਦੇ ਅਧਿਐਨ ਤੋਂ ਆਏ ਹਨ।)

ਪੁਰਸ਼ਾ ਸੁਕਤਾ ਦਾ ਦੂਜਾ ਸ਼ਲੋਕ
ਸੰਸਕ੍ਰਿਤ ਤੋਂ ਪੁੰਜਾਬੀ ਅਨੁਵਾਦਸੰਸਕ੍ਰਿਤ ਦਾ ਪੰਜਾਬੀ ਭਾਸਾਅੰਤਰਨ
ਇਹ ਸਾਰਾ ਬ੍ਰਹਿਮੰਡ ਪੁਰਸ਼ਾ ਹੈ, ਜੋ ਹੁਣ ਤੱਕ ਰਿਹਾ ਹੈ ਅਤੇ ਜੋ ਅੱਗੇ ਰਹੇਗਾ। ਅਤੇ ਉਹ ਅਮਰਤਾ ਦਾ ਪ੍ਰਭੁ ਹੈ, ਜਿਸ ਨੂੰ ਉਹ ਬਗੈਰ ਭੋਜਨ [ਕੁਦਰਤੀ ਪਦਾਰਥ] ਪ੍ਰਦਾਨ ਕਰਦਾ ਹੈਪੁਰਸ਼ਾ ਅਵੇਦਮ ਸਰ੍ਵ ਯਦਭੂਤਮ ਯਚ੍ਤਿ ਭੈਵਯਮ ਉਤ੍ਤਮਤ੍ਤ੍ਵਾਸੀਯਸਨੋ ਯਧਨੇਨੇਤਿਰੋਹੋਤਿ

ਪੁਰਸ਼ਾ ਦੀ ਯੋਗਤਾਵਾਂ

ਪੁਰਸ਼ਾ ਅਰਥਾਤ ਪੁਰਖ ਬ੍ਰਹਿਮੰਡ ਵਿੱਚ ਸਭਨਾਂ ਤੋਂ ਉੱਚਾ ਹੈ (ਪੁਲਾੜ ਅਤੇ ਪਦਾਰਥ ਦੇ ਪੂਰੇ ਵਿਸਥਾਰ ਵਿੱਚ) ਅਤੇ ਓਹ ਸਮੇਂ ਦਾ ਪ੍ਰਭੁ ਹੈ (‘ਜੋ ਕੁੱਝ ਰਿਹਾ ਹੈ ਅਤੇ ਜੋ ਕੁੱਝ ਅੱਗੇ ਆਵੇਗਾ’) ਅਤੇ ਨਾਲ ਹੀ ਨਾਲ ‘ਅਮਰਤਾ ਦਾ ਪ੍ਰਭੁ’ – ਭਾਵ ਸਦੀਵੀ ਜੀਵਨ ਹੈ। ਹਿੰਦੂ ਮਿਥਿਹਾਸਕ ਕਥਾਵਾਂ ਵਿੱਚ ਬਹੁਤ ਸਾਰੇ ਦੇਵੀ ਦੇਉਤੇ ਮਿਲਦੇ ਹਨ, ਪਰ ਕਿਸੇ ਨੂੰ ਵੀ ਅਜਿਹੀ ਅਨੰਤ ਯੋਗਤਾ ਨਹੀਂ ਦਿੱਤੀ ਗਈ ਹੈ।

ਇਹ ਅਜਿਹੇ ਅਚੰਭੇ ਵਾਲੇ ਗੁਣ ਹਨ ਜਿਹੜੇ ਕੇਵਲ ਇੱਕ ਸੱਚੇ ਪਰਮੇਸ਼ੁਰ ਨਾਲ ਹੀ ਜੁੜੇ ਹੋਏ ਹੋ ਸੱਕਦੇ ਹਨ – ਅਰਥਾਤ ਆਪ ਸਰਿਸ਼ਟੀ ਦੇ ਮਾਲਕ ਤੋ। ਇਹ ਰਿਗਵੇਦ ਦਾ ਪ੍ਰਜਾਪਤੀ (ਇਬਰਾਨੀ ਪੁਰਾਣੇ ਨੇਮ ਵਿੱਚ ਯਹੋਵਾਹ ਦਾ ਸਮਾਨਾਰਥੀ) ਹੋਵੇਗਾ। ਇਸ ਤਰ੍ਹਾਂ, ਇਹ ਪੁਰਸ਼ ਕੇਵਲ ਇਸੇ ਰੂਪ ਵਿੱਚ ਸਮਝਿਆ ਜਾ ਸੱਕਦਾ ਹੈ, ਕਿ ਉਹ ਪਰਮੇਸ਼ੁਰ – ਅਰਥਾਤ ਸਾਰੀ ਸਰਿਸ਼ਟੀ ਦੇ ਮਾਲਕ ਦਾ ਦੇਹਧਾਰੀ ਹੀ ਸੱਕਦਾ ਹੈ।  

ਪਰ ਸਾਡੇ ਲਈ ਇਸ ਤੋਂ ਵੀ ਵਧੇਰੇ ਢੁਕਵੀਂ ਗੱਲ ਇਹ ਹੈ ਕਿ ਇਹ ਪੁਰਸ਼ਾ ਅਰਥਾਤ ਪੁਰਖ ਸਾਡੇ ਲਈ ਅਮਰਤਾ (ਸਦੀਵੀ ਜੀਵਨ) ਦਾ ਪ੍ਰਬੰਧ ਕਰਦਾ ਹੈ। ਉਹ ਅਜਿਹਾ ਕੁਦਰਤੀ ਪਦਾਰਥ ਦੀ ਵਰਤੋਂ ਨਾਲ ਨਹੀਂ ਕਰਦਾ, ਅਰਥਾਤ ਉਹ ਸਰਿਸ਼ਟੀ ਦੀ ਕੁਦਰਤੀ ਪ੍ਰਕਿਰਿਆਵਾਂ ਜਾਂ ਕੁਦਰਤੀ ਪਦਾਰਥ/ਊਰਜਾ ਨੂੰ ਸਦੀਵੀ ਜੀਵਨ ਦੇਣ ਜਾਂ ਪ੍ਰਦਾਨ ਕਰਨ ਲਈ ਨਹੀਂ ਵਰਤਦਾ ਹੈ। ਅਸੀਂ ਸਾਰੇ ਮੌਤ ਅਤੇ ਕੰਮਾਂ ਦੇ ਸਰਾਪ ਦੇ ਅਧੀਨ ਹਾਂ। ਇਹ ਸਾਡੀ ਹੋਂਦ ਨੂੰ ਵਿਅਰਥ ਕਰਦਾ ਹੈ, ਜਿਸ ਤੋਂ ਅਸੀਂ ਛੁਟਕਾਰਾ ਪਾਉਣ ਲਈ ਤਰਸਦੇ ਹਾਂ ਅਤੇ ਜਿਸ ਲਈ ਅਸੀਂ ਪੂਜਾ-ਪਾਠ, ਪਵਿੱਤਰ ਇਸ਼ਨਾਨਾਂ ਨੂੰ ਕਰਨਾ ਅਤੇ ਹੋਰ ਸੰਨਿਆਸੀ ਅਭਿਆਸਾਂ ਭਰੇ ਮੁਸ਼ਕਲ ਕੰਮਾਂ ਨੂੰ ਕਰਦੇ ਹਾਂ। ਜੇ ਥੋੜ੍ਹੀ ਜਿਹੀ ਵੀ ਸੰਭਾਵਨਾ ਹੁੰਦੀ ਕਿ ਇਹ ਸੱਚੇ ਹਨ ਅਤੇ ਇਹ ਕਿ ਪੁਰਸ਼ਾ ਅਰਥਾਤ ਪੁਰਖ ਦੇ ਕੋਲ ਅਮਰਤਾ ਪ੍ਰਦਾਨ ਕਰਨ ਦੀ ਇੱਛਿਆ ਅਤੇ ਤਾਕਤ ਦੋਵੇਂ ਹਨ, ਤਾਂ ਘੱਟੋ-ਘੱਟ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ।

ਰਿਸ਼ੀਆਂ ਦੀ ਤੁਲਨਾ ਵੇਦ ਪੁਸਤਕ (ਬਾਈਬਲ) ਦੇ ਨਾਲ

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਆਓ ਮਨੁੱਖੀ ਇਤਿਹਾਸ ਦੇ ਸਭਨਾਂ ਤੋਂ ਪੁਰਾਣੇ ਪਵਿੱਤਰ ਲੇਖਾਂ ਉੱਤੇ ਵਿਚਾਰ ਕਰੀਏ। ਇਹ ਇਬਰਾਨੀ ਪੋਥੀ (ਜਿਸਨੂੰ ਬਾਈਬਲ ਦਾ ਪੁਰਾਣਾ ਨੇਮ ਜਾਂ ਵੇਦ ਪੁਸਤਕ ਕਿਹਾ ਜਾਂਦਾ ਹੈ) ਵਿੱਚ ਮਿਲਦਾ ਹੈ। ਰਿਗਵੇਦ ਦੀ ਤਰ੍ਹਾਂ ਹੀ ਇਹ ਪੁਸਤਕ ਦੇਵਾਂ, ਇਸ਼ੁਰੀ ਬਚਨ, ਭਜਨਾਂ, ਇਤਿਹਾਸ ਅਤੇ ਵੱਖ-ਵੱਖ ਰਿਸ਼ੀਆਂ ਦੀਆਂ ਭਵਿੱਖਬਾਣੀਆਂ ਦਾ ਸੰਗ੍ਰਹਿ ਹੈ, ਹਾਲਾਂਕਿ ਜਿਨ੍ਹਾਂ ਨੇ ਇਨ੍ਹਾਂ ਨੂੰ ਬਹੁਤ ਪਹਿਲਾਂ ਲਿਖਿਆ ਸੀ, ਪ੍ਰੰਤੂ ਉਹ ਇਤਿਹਾਸ ਦੇ ਵੱਖ-ਵੱਖ ਸਮਿਆਂ ਵਿੱਚ ਰਹੇ ਸਨ। ਇਸ ਤਰ੍ਹਾਂ, ਪੁਰਾਣਾ ਨੇਮ ਇੱਕ ਪੁਸਤਕ ਦੇ ਰੂਪ ਵਿੱਚ ਵਿਚਾਰਾਂ ਦਾ ਇੱਕ ਸੰਗ੍ਰਹਿ ਜਾਂ ਪ੍ਰੇਰਿਤ ਕੀਤੀਆਂ ਗਈਆਂ ਲਿਖਤਾਂ ਦੀ ਲਾਇਬ੍ਰੇਰੀ ਦਾ ਇੱਕ ਸਭਨਾਂ ਤੋਂ ਉੱਤਮ ਇੱਕਠ ਹੈ। ਇਨ੍ਹਾਂ ਰਿਸ਼ੀ ਦੀਆਂ ਜ਼ਿਆਦਾਤਰ ਰਚਨਾਵਾਂ ਇਬਰਾਨੀ ਭਾਸ਼ਾ ਵਿੱਚ ਲਿਖਿਆ ਹੋਇਆ ਹਨ ਅਤੇ ਇਸ ਤਰ੍ਹਾਂ ਉਹ ਮਹਾਨ ਰਿਸ਼ੀ ਅਬਰਾਹਾਮ ਤੋਂ ਆਇਆਂ ਹਨ ਜਿਹੜਾ 2000 ਈ. ਪੂ. ਦੇ ਨੇੜੇ-ਤੇੜੇ ਰਹਿੰਦਾ ਸੀ। ਪਰ ਫਿਰ ਵੀ, ਰਿਸ਼ੀ ਅੱਯੂਬ ਦੁਆਰਾ ਲਿਖੀ ਹੋਈ ਇੱਕ ਹੋਰ ਲਿਖਤ ਹੈ, ਜਿਹੜਾ ਅਬਰਾਹਾਮ ਤੋਂ ਵੀ ਬਹੁਤ ਪਹਿਲਾਂ ਰਹਿੰਦਾ ਸੀ। ਉਨ੍ਹਾਂ ਦੇ ਰਹਿਣ ਦੇ ਸਮੇਂ ਤਕ ਇਬਰਾਨੀ ਨਸਲ ਅੱਜੇ ਪੈਦਾ ਨਹੀਂ ਹੋਈ ਸੀ। ਜਿਨ੍ਹਾਂ ਨੇ ਅੱਯੂਬ ਦਾ ਅਧਿਐਨ ਕੀਤਾ ਹੈ, ਉਹ ਅੰਦਾਜ਼ਾ ਲਗਾ ਸੱਕਦੇ ਹਨ ਕਿ ਉਹ ਲਗਭਗ 2200 ਈ. ਪੂ., ਅਰਥਾਤ 4000 ਸਾਲ ਪਹਿਲਾਂ ਰਹਿੰਦਾ ਸੀ।

ਅੱਯੂਬ ਦੀ ਪੁਸਤਕ ਵਿੱਚ

ਉਸਦੀ ਪਵਿੱਤਰ ਪੁਸਤਕ ਵਿੱਚ, ਜਿਸ ਨੂੰ ਅੱਯੂਬ ਕਹਿੰਦੇ ਹਨ, ਅਸੀਂ ਉਸਨੂੰ ਹੇਠਾਂ ਦਿੱਤੇ ਹੋਏ ਸ਼ਬਦਾਂ ਨੂੰ ਉਸ ਦੇ ਸਾਥੀਆਂ ਨੂੰ ਕਹਿੰਦੇ ਹੋਏ ਸੁਣਦੇ ਹਾਂ:

25 ਮੈਂ ਤਾਂ ਜਾਣਦਾ ਹਾਂਭਈ ਮੇਰਾ ਨਿਸਤਾਰਾ ਦੇਣ ਵਾਲਾ ਜੀਉਂਦਾ ਹੈ,ਅਤੇ ਓੜਕ ਨੂੰ ਉਹ ਖ਼ਾਕ ਉੱਤੇ ਖੜਾ ਹੋਵੇਗਾ,26 ਅਤੇ ਆਪਣੇ ਇਸ ਖੱਲ ਦੇ ਨਾਸ ਹੋਣ ਦੇ ਮਗਰੋਂਮੈਂ ਆਪਣੇ ਮਾਸ ਤੋਂ ਬਿਨਾ ਪਰਮੇਸ਼ੁਰ ਨੂੰ ਵੇਖਾਂਗਾ,27 ਜਿਹ ਨੂੰ ਮੈਂ ਆਪਣੀ ਵੱਲ ਵੇਖਾਂਗਾ,ਅਤੇ ਮੇਰੀਆਂ ਅੱਖਾਂ ਵੇਖਣਗੀਆਂ,ਕਿ ਉਹ ਗੈਰ ਨਹੀਂ,ਮਰੇ ਗੁਰਦੇ ਮੇਰੇ ਵਿੱਚੋਂ ਨਾਸ ਹੋ ਗਏ!

ਅੱਯੂਬ 19:25-27

ਅੱਯੂਬ ਇੱਕ ਨਿਸਤਾਰਾ ਦੇਣ ਵਾਲੇ ਅਰਥਾਤ ਛੁਡਾਉਣ ਵਾਲੇ ਦੇ ਆਉਣ ਦੀ ਗੱਲ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਅੱਯੂਬ ਭਵਿੱਖ ਵੱਲ ਵੇਖਦਾ ਹੈ ਕਿਉਂਕਿ ਨਿਸਤਾਰਾ ਦੇਣ ਵਾਲਾ ਧਰਤੀ ਦੇ ਉੱਤੇ ਖੜ੍ਹਾ ‘ਹੋਵੇਗਾ’ (ਭਾਵ ਭਵਿੱਖ ਦੇ ਸਮੇਂ ਵਿੱਚ)। ਪਰ ਇਹ ਨਿਸਤਾਰਾ ਦੇਣ ਵਾਲਾ ਜਾਂ ਛੁਡਾਉਣ ਵਾਲਾ ਵਰਤਮਾਨ ਸਮੇਂ ਵਿੱਚ ਵੀ ‘ਰਹਿੰਦਾ’ ਹੈ – ਹਾਲਾਂਕਿ ਧਰਤੀ ਤੋਂ ਉੱਤੇ ਨਹੀਂ। ਇਸੇ ਲਈ ਇਹ ਨਿਸਤਾਰਾ ਦੇਣ ਵਾਲਾ, ਪੁਰਸ਼ਾ ਸੁਕਤਾ ਵਿੱਚ ਦਿੱਤੇ ਹੋਏ ਇਸ ਪੁਰਸ਼ਾ ਅਰਥਾਤ ਪੁਰਖ ਦੀ ਵਾਂਙੁ, ਸਮੇਂ ਦਾ ਮਾਲਕ ਹੈ ਕਿਉਂਕਿ ਉਸ ਦੀ ਹੋਂਦ ਸਾਡੇ ਲਈ ਦਿੱਤੇ ਹੋਏ ਸਮੇਂ ਨਾਲ ਬੱਝੀ ਹੋਈ ਨਹੀਂ ਹੈ।

ਅੱਯੂਬ ਨੇ ਫਿਰ ਐਲਾਨ ਕੀਤਾ ਕਿ ‘ਇਸ ਖੱਲ ਦੇ ਨਾਸ ਹੋਣ ਦੇ ਮਗਰੋਂ’, (ਭਾਵ, ਉਸ ਦੀ ਮੌਤ ਤੋਂ ਬਾਅਦ) ਉਹ ਉਸਨੂੰ (ਇਹ ਨਿਸਤਾਰਾ ਦੇਣ ਵਾਲੇ ਨੂੰ) ਵੇਖੇਗਾ ਅਤੇ ਉਸੇ ਸਮੇਂ ਉਹ ‘ਪਰਮੇਸ਼ੁਰ ਨੂੰ ਵੇਖਦਾ ਹੈ’। ਦੂਜੇ ਸ਼ਬਦਾਂ ਵਿੱਚ, ਇਹ ਨਿਸਤਾਰਾ ਦੇਣ ਲਈ ਆਉਣ ਵਾਲਾ ਪਰਮੇਸ਼ੁਰ ਦੇਹਧਾਰੀ ਆਪ ਹੈ, ਠੀਕ ਉਸੇ ਤਰ੍ਹਾਂ ਜਿਵੇਂ ਪ੍ਰਜਾਪਤੀ ਪੁਰਸ਼ਾ ਅਰਥਾਤ ਪੁਰਖ ਦਾ ਦੇਹਧਾਰੀ ਹੈ। ਪਰ ਆਪਣੀ ਮੌਤ ਤੋਂ ਬਾਅਦ ਅੱਯੂਬ ਉਸਨੂੰ ਕਿਵੇਂ ਵੇਖ ਸੱਕਦਾ ਹੈ? ਅਤੇ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਕਿਸੇ ਗੱਲ ਉੱਤੇ ਧਿਆਨ ਦੇਣ ਤੋਂ ਨਹੀਂ ਰਹਿ ਗਏ ਹਾਂ, ਅੱਯੂਬ ਨੇ ਘੋਸ਼ਣਾ ਕੀਤੀ ਕਿ ‘ਮੇਰੀਆਂ ਆਪਣੀਆਂ ਅੱਖਾਂ ਨਾਲ – ਮੈਂ ਅਤੇ ਕੋਈ ਹੋਰ ਨਹੀਂ’ ਇਸ ਨਿਸਤਾਰਾ ਦੇਣ ਵਾਲੇ ਨੂੰ ਇਸ ਧਰਤੀ ਉੱਤੇ ਖੜੇ ਵੇਖਾਂਗਾ। ਇਸਦਾ ਇੱਕੋ ਇੱਕ ਸਪੱਸ਼ਟੀਕਰਨ ਇਹ ਹੈ ਕਿ ਇਸ ਨਿਸਤਾਰਾ ਦੇਣ ਵਾਲੇ ਨੇ ਅੱਯੂਬ ਨੂੰ ਅਮਰਤਾ ਪ੍ਰਦਾਨ ਕੀਤੀ ਹੈ ਅਤੇ ਉਸ ਦਿਨ ਦੀ ਉਡੀਕ ਕਰ ਰਿਹਾ ਹੈ, ਜਦੋਂ ਨਿਸਤਾਰਾ ਦੇਣ ਵਾਲਾ ਅਰਥਾਤ ਮੁਕਤੀਦਾਤਾ, ਜੋ ਪਰਮੇਸ਼ੁਰ ਆਪ ਹੈ, ਇਸ ਧਰਤੀ ਉੱਤੇ ਘੁੰਮ ਰਿਹਾ ਹੈ ਅਤੇ ਉਸਨੇ ਅੱਯੂਬ ਨੂੰ ਅਮਰਤਾ ਪ੍ਰਦਾਨ ਕੀਤੀ ਹੈ ਤਾਂ ਜੋ ਉਹ ਵੀ ਦੁਬਾਰਾ ਧਰਤੀ ਤੇ ਤੁਰ ਫਿਰ ਸਕੇ ਅਤੇ ਆਪਣੀ ਅੱਖਾਂ ਨਾਲ ਛੁਡਾਉਣ ਵਾਲੇ ਨੂੰ ਵੇਖੇ। ਇਸ ਦਿਨ ਦੀ ਉਡੀਕ ਨੇ ਉਸ ਨੂੰ ਐਨਾ ਜਿਆਦਾ ਕੈਦ ਕਰ ਲਿਆ ਹੈ ਕਿ ਉਸ ਦੇ ‘ਗੁਰਦੇ ਉਸ ਵਿੱਚੋਂ ਨਾਸ’ ਹੋ ਜਾਂਦੇ ਹਨ। ਇਹ ਉਹ ਮੰਤਰ ਹੈ ਜਿਸ ਨੇ ਉਸ ਨੂੰ ਤਬਦੀਲ ਕਰ ਦਿੱਤਾ।

ਅਤੇ ਯਸਾਯਾਹ

ਇਸ ਇਬਰਾਨੀ ਰਿਸ਼ੀ ਨੇ ਇੱਕ ਵਿਅਕਤੀ ਦੇ ਆਉਣ ਬਾਰੇ ਦੱਸਿਆ ਜਿਸ ਦਾ ਵਰਣਨ ਅੱਯੂਬ ਦੇ ਨਿਸਤਾਰਾ ਦੇਣ ਵਾਲੇ ਅਤੇ ਪੁਰਸ਼ਾ ਅਰਥਾਤ ਪੁਰਖ ਦੇ ਇਸ ਵਰਣਨ ਤੋਂ ਬਹੁਤ ਜਿਆਦਾ ਮਿਲਦਾ ਜੁਲਦਾ ਹੈ। ਯਸਾਯਾਹ ਓਹੋ ਜਿਹਾ ਇੱਕ ਰਿਸ਼ੀ ਹੈ, ਜਿਹੜਾ ਲਗਭਗ 750 ਈ. ਪੂ. ਰਹਿੰਦਾ ਸੀ। ਉਸਨੇ ਇਸ਼ੂਰੀ ਪ੍ਰੇਰਣਾ ਨਾਲ ਬਹੁਤ ਸਾਰੀਆਂ ਆਇਤਾਂ ਨੂੰ ਲਿਖੀਆ ਹੈ। ਇੱਥੇ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਉਹ ਇਸ ਵਿਅਕਤੀ ਦੇ ਆਉਣ ਬਾਰੇ ਦੱਸਦਾ ਹੈ:

1ਪਰ ਉਹ ਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। ਪਿੱਛਲੇ ਸਮੇਂ ਵਿੱਚ ਉਹ ਨੇ ਜ਼ਬੁਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਓਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ।।

2ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ,

ਓਹਨਾਂ ਨੇ ਵੱਡਾ ਚਾਨਣ ਵੇਖਿਆ,

ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ,

ਓਹਨਾਂ ਉੱਤੇ ਚਾਨਣ ਚਮਕਿਆ।6ਸਾਡੇ ਲਈ ਤਾਂ ਇੱਕ ਬਾਲਕ ਜੰਮਿਆਂ,

ਅਤੇ ਸਾਨੂੰ ਇੱਕ ਪੁੱਤ੍ਰ ਬ਼ਖ਼ਸ਼ਿਆ ਗਿਆ,

ਰਾਜ ਉਹ ਦੇ ਮੋਢੇ ਉੱਤੇ ਹੋਵੇਗਾ,

ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ,

“ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ,

ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ”।

ਯਸਾਯਾਹ 9:1-2, 6

ਦੂਜੇ ਸ਼ਬਦਾਂ ਵਿੱਚ, ਰਿਸ਼ੀ ਯਸਾਯਾਹ ਨੇ ਇੱਕ ਪੁੱਤਰ ਦੇ ਜਨਮ ਹੋਣ ਦੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਅਤੇ ਭਵਿੱਖਬਾਣੀ ਕੀਤੀ ਸੀ, ਅਤੇ ਪੁੱਤਰ ਨੂੰ ‘ਸ਼ਕਤੀਸ਼ਾਲੀ ਪਰਮੇਸ਼ੁਰ… ਸੱਦਿਆ ਜਾਵੇਗਾ’। ਇਹ ਖ਼ਬਰ ਉਨ੍ਹਾਂ ਲਈ ਵਿਸ਼ੇਸ਼ ਤੌਰ ‘ਤੇ ਮਦਦ ਦੇਣ ਵਾਲੀ ਸੀ ‘ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ।’ ਇਸਦਾ ਕੀ ਅਰਥ ਹੈ? ਸਾਡੇ ਜੀਵਨ ਇਹ ਜਾਣਕਾਰੀ ਪ੍ਰਾਪਤ ਕਰਦੇ ਹੋਏ ਬਤੀਤ ਹੁੰਦੇ ਹਨ ਕਿ ਅਸੀਂ ਆਪਣੀ ਆਉਣ ਵਾਲੀ ਮੌਤ ਅਤੇ ਸਾਡੇ ਉੱਤੇ ਰਾਜ ਕਰਦੇ ਹੋਏ ਕਰਮਾਂ ਤੋਂ ਨਹੀਂ ਬਚ ਸੱਕਦੇ ਹਾਂ। ਇਸ ਲਈ ਅਸੀਂ ਅਸਲ ਵਿੱਚ ‘ਮੌਤ ਦੇ ਸਾਯੇ’ ਵਿੱਚ ਰਹਿੰਦੇ ਹਾਂ। ਇਸ ਤਰ੍ਹਾਂ ਆਉਣ ਵਾਲੇ ਇਸ ਪੁੱਤਰ ਨੂੰ ‘ਸ਼ਕਤੀਸ਼ਾਲੀ ਪਰਮੇਸ਼ੁਰ’ ਕਿਹਾ ਜਾਵੇਗਾ, ਜੋ ਸਾਡੇ ਵਿੱਚੋਂ ਉਨ੍ਹਾਂ ਲਈ ਵੱਡੀ ਰੋਸ਼ਨੀ ਜਾਂ ਆਸ ਹੋਵੇਗੀ ਜਿਹੜੇ ਆਪਣੀ ਆਉਣ ਵਾਲੀ ਮੌਤ ਦੇ ਸਾਯੇ ਵਿੱਚ ਰਹਿੰਦੇ ਹਨ।

ਅਤੇ ਮੀਕਾਹ

ਇੱਕ ਹੋਰ ਰਿਸ਼ੀ ਜੋ ਯਸਾਯਾਹ (750 ਈ. ਪੂ.) ਦੇ ਸਮੇਂ ਵਿੱਚ ਰਹਿੰਦਾ ਸੀ, ਨੇ ਆਉਣ ਵਾਲੇ ਇਸ ਵਿਅਕਤੀ ਦੇ ਬਾਰੇ ਵਿੱਚ ਇਸ ਅਗਮ ਵਾਕ ਨੂੰ ਕਿਹਾ ਹੈ। ਉਸਨੇ ਲਿਖਿਆ ਕਿ:

ਪਰ ਹੇ ਬੈਤਲਹਮ ਅਫ਼ਰਾਥਾਹ,

ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ,

ਤੈਥੋਂ ਇੱਕ ਮੇਰੇ ਲਈ ਨਿੱਕਲੇਗਾ

ਜੋ ਇਸਰਾਏਲ ਵਿੱਚ ਹਾਕਮ ਹੋਵੇਗਾ,

ਜਿਹ ਦਾ ਨਿੱਕਲਣਾ ਪਰਾਚੀਨ ਸਮੇਂ ਤੋਂ,

ਸਗੋਂ ਅਨਾਦ ਤੋਂ ਹੈ।

ਮੀਕਾਹ 5:2

ਮੀਕਾਹ ਨੇ ਕਿਹਾ ਕਿ ਇੱਕ ਵਿਅਕਤੀ ਅਫ਼ਰਾਥਾਹ ਦੇ ਇਲਾਕੇ ਦੇ ਬੈਤਲਹਮ ਦੇ ਨਗਰ ਵਿੱਚੋਂ ਆਵੇਗਾ, ਜਿੱਥੇ ਯਹੂਦਾਹ ਦਾ ਗੋਤਰ (ਭਾਵ, ਯਹੂਦੀ ਲੋਕ) ਰਹਿੰਦਾ ਸੀ। ਇਸ ਵਿਅਕਤੀ ਲਈ ਸਭਨਾਂ ਤੋਂ ਵਿਲੱਖਣ ਗੱਲ ਇਹ ਹੈ ਕਿ ਹਾਲਾਂਕਿ ਇਹ ਇਤਿਹਾਸ ਦੇ ਇੱਕ ਨਿਸ਼ਚਿਤ ਸਮੇਂ ‘ਤੇ ਬੈਤਲਹਮ ਤੋਂ ‘ਆਵੇਗਾ’, ਪਰ ਉਹ ਆਪਣੇ ਮੂਲ ਵਿੱਚ ਸਮੇਂ ਦੇ ਅਰੰਭ ਤੋਂ ਮੌਜੂਦ ਸੀ। ਇਸ ਤਰ੍ਹਾਂ, ਪੁਰਸ਼ਾ ਸੁਕਤਾ ਦੇ 2ਜੇ ਸ਼ਲੋਕ ਦੀ ਵਾਂਙੁ ਅਤੇ ਅੱਯੂਬ ਦੇ ਨਿਸਤਾਰਾ ਦੇਣ ਲਈ ਆਉਣ ਵਾਲੇ ਵਾਂਙੁ, ਇਹ ਵਿਅਕਤੀ, ਸਾਡੇ ਵਾਂਗ, ਸਮੇਂ ਦੀ ਕੈਦ ਵਿੱਚ ਨਹੀਂ ਹੋਵੇਗਾ। ਉਹ ਆਪ ਸਮੇਂ ਦਾ ਮਾਲਕ ਹੋਵੇਗਾ। ਇਹ ਇਸ਼ੁਰੀ ਗੁਣ ਹੈ, ਮਨੁੱਖ ਨਹੀਂ, ਅਤੇ ਇਸ ਤਰ੍ਹਾਂ ਉਹ ਸਾਰੇ ਇੱਕੋ ਵਿਅਕਤੀ ਦਾ ਹੀ ਹਵਾਲਾ ਦੇ ਰਹੇ ਹਨ।

ਯਿਸੂ ਸਤਿਸੰਗ (ਯਿਸੂ ਮਸੀਹ) ਵਿੱਚ ਇਸਦਾ ਪੂਰਨ ਹੋਣਾ

ਪਰ ਹੁਣ ਇਹ ਵਿਅਕਤੀ ਕੌਣ ਹੈ? ਮੀਕਾਹ ਸਾਨੂੰ ਇਸਦਾ ਇੱਕ ਮਹੱਤਵਪੂਰਣ ਇਤਿਹਾਸਕ ਸੁਰਾਗ ਦਿੰਦਾ ਹੈ। ਆਉਣ ਵਾਲਾ ਵਿਅਕਤੀ ਬੈਤਲਹਮ ਤੋਂ ਆਵੇਗਾ। ਬੈਤਲਹਮ ਇੱਕ ਅਜਿਹਾ ਅਸਲ ਸ਼ਹਿਰ ਹੈ, ਜਿਹੜਾ ਹਜ਼ਾਰਾਂ ਸਾਲਾਂ ਤੋਂ ਲੈ ਕੇ ਅੱਜ ਤਕ ਹੋਂਦ ਵਿੱਚ ਹੈ, ਜਿਸਨੂੰ ਇਸਰਾਏਲ/ਵੇਸਟ ਬੈਂਕ ਵਜੋਂ ਜਾਣਿਆ ਜਾਂਦਾ ਹੈ। ਤੁਸੀਂ ਇਸ ਨੂੰ ਗੂਗਲ ਅਰਥ ‘ਤੇ ਲੱਭ ਸੱਕਦੇ ਹੋ ਅਤੇ ਨਕਸ਼ੇ ‘ਤੇ ਵੇਖ ਸੱਕਦੇ ਹੋ। ਇਹ ਕੋਈ ਵੱਡਾ ਸ਼ਹਿਰ ਨਹੀਂ ਹੈ, ਅਤੇ ਨਾ ਹੀ ਕਦੇ ਰਿਹਾ ਹੈ। ਪਰ ਇਹ ਸੰਸਾਰ ਵਿੱਚ ਮਸ਼ਹੂਰ ਹੈ ਅਤੇ ਪੂਰੇ ਸਾਲ ਵਿਸ਼ਵਵਿਆਪੀ ਖ਼ਬਰਾਂ ਵਿੱਚ ਬਣਿਆ ਰਹਿੰਦਾ ਹੈ। ਕਿਉਂ? ਕਿਉਂਕਿ ਇਹ ਯਿਸੂ ਮਸੀਹ (ਜਾਂ ਯਿਸੂ ਸਤਿਸੰਗ) ਦਾ ਜਨਮ ਅਸਥਾਨ ਹੈ। ਇਹ ਉਹੀ ਸ਼ਹਿਰ ਹੈ, ਜਿੱਥੇ ਉਸਦਾ ਜਨਮ ਲਗਭਗ 2000 ਸਾਲ ਪਹਿਲਾਂ ਹੋਇਆ ਸੀ। ਯਸਾਯਾਹ ਨੇ ਸਾਨੂੰ ਇੱਕ ਹੋਰ ਸੁਰਾਗ ਦਿੱਤਾ ਹੈ, ਕਿਉਂਕਿ ਉਹ ਕਹਿੰਦਾ ਹੈ ਕਿ ਇਸ ਵਿਅਕਤੀ ਦਾ ਗਲੀਲ ਉੱਤੇ ਪ੍ਰਭਾਵ ਪਵੇਗਾ ਅਤੇ ਹਾਲਾਂਕਿ ਯਿਸੂ ਸਤਿਸੰਗ (ਯਿਸੂ ਮਸੀਹ) ਬੈਤਲਹਮ ਵਿੱਚ ਪੈਦਾ ਹੋਇਆ ਸੀ (ਜਿਵੇਂ ਮੀਕਾਹ ਪਹਿਲਾਂ ਹੀ ਵੇਖ ਚੁੱਕਾ ਸੀ), ਉਹ ਵੱਡਾ ਹੋਇਆ ਅਤੇ ਉਸਨੇ ਉੱਥੇ ਇੱਕ ਅਧਿਆਪਕ ਦੇ ਰੂਪ ਵਿੱਚ ਸੇਵਾ ਕੀਤੀ, ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ। ਬੈਤਲਹਮ ਉਸ ਦਾ ਜਨਮ ਅਸਥਾਨ ਅਤੇ ਗਲੀਲ ਉਸਦੀ ਸੇਵਕਾਈ ਦਾ ਅਸਥਾਨ ਹੋਣ ਕਰਕੇ ਯਿਸੂ ਸਤਿਸੰਗ (ਯਿਸੂ ਮਸੀਹ) ਦੇ ਜੀਵਨ ਦੇ ਦੋ ਸਭਨਾਂ ਤੋਂ ਜਾਣੇ ਜਾਂਦੇ ਅਸਥਾਨ ਹਨ। ਇਸ ਤਰੀਕੇ ਨਾਲ ਅਸੀਂ ਇੱਥੇ ਵੱਖ-ਵੱਖ ਰਿਸ਼ੀਆਂ ਦੁਆਰਾ ਕੀਤੀਆਂ ਭਵਿੱਖਬਾਣੀਆਂ ਨੂੰ ਵੇਖਦੇ ਹਾਂ ਜੋ ਯਿਸੂ ਮਸੀਹ (ਯਿਸੂ ਸਤਿਸੰਗ) ਵਿੱਚ ਪੂਰੀਆਂ ਹੁੰਦੀਆਂ ਹਨ। ਕੀ ਇਹ ਉਹ ਪੁਰਸ਼ਾ/ਨਿਸਤਾਰਾ ਦੇਣ ਵਾਲਾ/ਹਾਕਮ ਹੈ, ਜਿਸਨੂੰ ਇਨ੍ਹਾਂ ਪ੍ਰਾਚੀਨ ਰਿਸ਼ੀਆਂ ਨੇ ਪਹਿਲਾਂ ਤੋਂ ਹੀ ਵੇਖ ਲਿਆ ਸੀ? ਇਸ ਪ੍ਰਸ਼ਨ ਦਾ ਇਹ ਉੱਤਰ ਦੇਣਾ ਇੱਕ ਅਜਿਹੀ ਕੁੰਜੀ ਹੋ ਸੱਕਦੀ ਹੈ ਜੋ ਉਸਨੂੰ ਖੋਲ੍ਹਦੀ ਹੈ ਕਿ ਜਿਹੜੇ ‘ਮੌਤ ਦੇ ਸਾਯੇ’ ਵਿੱਚ ਜੀਅ ਰਹੇ ਹਨ (ਅਤੇ ਕੰਮ) ਨੂੰ ‘ਅਮਰਤਾ’ ਕਿਵੇਂ ਦਿੱਤੀ ਜਾ ਸੱਕਦੀ ਹੈ, ਇਹ ਸਾਡੇ ਸਮੇਂ ਵਿੱਚ ਵਿਚਾਰਨ ਯੋਗ ਹੈ। ਇਸ ਕਰਕੇ ਜਿਵੇਂ-ਜਿਵੇਂ ਅਸੀਂ ਪੁਰਸ਼ਾ ਸੁਕਤ ਦੇ ਅਧਿਐਨ ਵਿੱਚ ਅੱਗੇ ਵਧਦੇ ਹਾਂ, ਅਸੀਂ ਆਪਣੀ ਪੜਚੋਲ ਨੂੰ ਜਾਰੀ ਰੱਖਾਂਗੇ ਅਤੇ ਇਸ ਦੀ ਤੁਲਨਾ ਇਬਰਾਨੀ ਵੇਦਾਂ ਦੀਆਂ ਪੁਸਤਕਾਂ ਦੇ ਰਿਸ਼ੀਆਂ ਨਾਲ ਕਰਾਂਗੇ।

Leave a Reply

Your email address will not be published. Required fields are marked *