Skip to content
Home » ਭਰਿਸ਼ਟ (ਭਾਗ 2) … ਆਪਣੇ ਨਿਸ਼ਾਨੇ ਨੂੰ ਗੁਆਉਣਾ

ਭਰਿਸ਼ਟ (ਭਾਗ 2) … ਆਪਣੇ ਨਿਸ਼ਾਨੇ ਨੂੰ ਗੁਆਉਣਾ

  • by

ਮੇਰੇ ਪਿਛਲੇ ਲੇਖ ਵਿੱਚ ਅਸੀਂ ਵੇਖਿਆ ਕਿ ਕਿਵੇਂ ਵੇਦ ਪੁਸਤਕ (ਬਾਈਬਲ) ਸਾਨੂੰ ਦੱਸਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਸੱਚੇ ਸਰੂਪ ਵਿੱਚ ਭਰਿਸ਼ਟ ਹੋ ਗਏ ਹਾਂ ਜਿਸ ਵਿੱਚ ਸਾਨੂੰ ਰਚਿਆ ਗਿਆ ਸੀ। ਇੱਕ ਤਸਵੀਰ ਜਿਸ ਨੇ ਇਸ ਨੂੰ ਚੰਗੀ ਤਰ੍ਹਾਂ ‘ਵੇਖਣ’ ਵਿੱਚ ਮੇਰੀ ਮਦਦ ਕੀਤੀ ਉਹ ਧਰਤੀ ਦੇ ਵਿੱਚਕਾਰ ਰਹਿੰਦਾ ਹੋਏ ਓਰਕਸ ਦੀ ਸੀ, ਜਿਹੜੇ ਐਲ੍ਵਸ ਤੋਂ ਭਰਿਸ਼ਟ ਹੋਏ ਸਨ। ਪਰ ਇਹ ਕਿਵੇਂ ਹੋਇਆ?

ਪਾਪ ਦਾ ਅਰੰਭ

ਇਸ ਦਾ ਜ਼ਿਕਰ ਬਾਈਬਲ ਦੀ ਉਤਪਤ ਨਾਮ ਦੀ ਇੱਕ ਪੁਸਤਕ ਵਿੱਚ ਕੀਤਾ ਗਿਆ ਹੈ। ਪਰਮੇਸ਼ੁਰ ਦੇ ਸਰੂਪ ਵਿੱਚ ਰਚੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਹੀ, ਪਹਿਲੇ ਮਨੁੱਖ ਦੀ ਜਾਂਚ ਕੀਤੀ ਗਈ। ਉੱਥੇ ਲਿਖਿਆ ਹੋਇਆ ਬਿਤ੍ਰਾਂਤ ‘ਸੱਪ’ ਨਾਲ ਗੱਲਬਾਤ ਦਾ ਸੰਕੇਤ ਦਿੰਦਾ ਹੈ। ਸੱਪ ਨੂੰ ਹਮੇਸ਼ਾਂ ਹੀ ਵਿਸ਼ਵਵਿਆਪੀ ਤੌਰ ਤੇ ਸ਼ੈਤਾਨ-ਪਰਮੇਸ਼ੁਰ ਦੇ ਵਿਰੁੱਧ ਖੜ੍ਹੀ ਰਹਿਣ ਵਾਲੀ ਇੱਕ ਆਤਮਾ ਵਜੋਂ ਸਮਝਿਆ ਗਿਆ ਹੈ। ਬਾਈਬਲ ਦੀ ਵਰਤੋਂ ਕਰਦੇ ਹੋਇਆ – ਸ਼ਤਾਨ ਅਕਸਰ ਕਿਸੇ ਹੋਰ ਵਿਅਕਤੀ ਦੁਆਰਾ  ਬੁਰੀਆਂ ਗੱਲਾਂ ਕਰਦੇ ਹੋਏ ਪਰਤਾਏ ਵਿੱਚ ਪਾ ਦਿੰਦਾ ਹੈ। ਇਸ ਘਟਨਾ ਵਿੱਚ, ਉਸਨੇ ਸੱਪ ਦੁਆਰਾ ਗੱਲਬਾਤ ਕੀਤੀ। ਇਹ ਇਸ ਬਿਆਨ ਇਸ ਤਰਾਂ ਕੀਤਾ ਗਿਆ ਹੈ।

1ਸੱਪ ਸਭ ਜੰਗਲੀਂ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ? 2ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ 3ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ 4ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ 5ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ 6ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ

ਉਤਪਤ 3:1-6

ਉਸ ਦੀ ਚੋਣ ਦਾ ਮੂਲ ਕਾਰਨ, ਅਤੇ ਇਸ ਕਾਰਨ ਪ੍ਰੀਖਿਆ ਅਜਿਹਾ ਸੀ ਕਿ ਉਹ ਪਰਮੇਸ਼ੁਰ ਵਰਗਾ  ਹੋ ਸੱਕਦਾ ਸੀ। ਇਸ ਸਮੇਂ ਤਕ, ਉਸਨੇ ਹਰ ਚੀਜ਼ ਲਈ ਪਰਮੇਸ਼ੁਰ ‘ਤੇ ਭਰੋਸਾ ਕੀਤਾ ਸੀ ਅਤੇ ਸਰੀਆਂ ਚੀਜ਼ਾਂ ਦੀ ਪ੍ਰਾਪਤੀ ਲਈ ਉਸ ਦੇ ਬਚਨ ਨੂੰ ਇੰਨ-ਬਿੰਨ ਮੰਨ ਲਿਆ ਸੀ। ਪਰ ਹੁਣ ਉਨ੍ਹਾਂ ਕੋਲ ਇਸ ਚੋਣ ਨੂੰ ਇੱਕ ਪਾਸੇ ਰੱਖ ਦੀ ਚੋਣ ਸੀ, ਉਹ ‘ਪਰਮੇਸ਼ੁਰ ਵਰਗੇ’ ਬਣਨਾ ਚਾਹੁੰਦੇ ਸਨ, ਆਪਣੇ ‘ਤੇ ਭਰੋਸਾ ਕਰਨ ਅਤੇ ਚੀਜ਼ਾਂ ਦੀ ਪ੍ਰਾਪਤੀ ਲਈ ਆਪਣੇ ਹੀ ਸ਼ਬਦ ਨੂੰ ਮੁਲ ਦੇਣਾ ਚਾਹੁੰਦੇ ਸਨ। ਉਹ ਆਪਣੇ ਆਪ ਵਿੱਚ ‘ਦੇਓਤੇ’ ਬਣ ਸੱਕਦੇ ਸਨ, ਆਪਣੇ ਜਹਾਜ਼ ਦੇ ਆਪ ਹੀ ਕਪਤਾਨ ਹੋ ਸੱਕਦੇ ਸਨ, ਆਪਣੀ ਮੰਜ਼ਲ ਤੀਕੁਰ ਪਹੁੰਚਣ ਲਈ ਆਪ ਮਾਲਕ ਹੋ ਸੱਕਦੇ ਸਨ, ਆਪਣੇ ਉੱਤੇ ਨਿਰਭਰ ਰਹਿ ਸੱਕਦੇ ਸਨ ਅਤੇ ਆਪਣੇ ਆਪ ਦੀ ਵੱਲ ਹੀ ਜੁਆਬਦੇਹ ਹੋ ਸੱਕਦੇ ਹਨ।

ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨ ਨਾਲ ਉਨ੍ਹਾਂ ਵਿੱਚ ਕੁੱਝ ਬਦਲ ਗਿਆ ਸੀ। ਜਿਵੇਂ ਕਿ ਇਹ ਹਵਾਲੇ ਬਿਆਨ ਕਰਦਾ ਹੈ, ਉਨ੍ਹਾਂ ਨੇ ਸ਼ਰਮਿੰਦਗੀ ਮਹਿਸੂਸ ਕੀਤੀ, ਅਤੇ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕੀਤੀ। ਦਰਅਸਲ, ਉਸ ਤੋਂ ਬਾਅਦ, ਜਦੋਂ ਪਰਮੇਸ਼ੁਰ ਨੇ ਆਦਮ ਨੂੰ ਉਸ ਦੀ ਅਣਆਗਿਆਕਾਰੀ ਲਈ ਸਵਾਲ ਜੁਆਬ ਕੀਤਾ, ਤਾਂ ਉਸ ਵੇਲੇ ਆਦਮ ਨੇ ਹੱਵਾਹ (ਅਤੇ ਉਸ ਪਰਮੇਸ਼ੁਰ ਨੇ ਜਿਸ ਨੇ ਉਸ ਨੂੰ ਬਣਾਇਆ ਸੀ) ਨੂੰ ਹੀ ਦੋਸ਼ੀ ਠਹਿਰਾਇਆ। ਉਸਨੇ ਇਸ ਦੀ ਬਦਲੇ ਵਿੱਚ ਸੱਪ ਨੂੰ ਦੋਸ਼ੀ ਠਹਿਰਾਇਆ। ਕੋਈ ਵੀ ਆਪਣੀ ਜ਼ਿੰਮੇਵਾਰ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ।

ਆਦਮ ਦੀ ਬਗਾਵਤ ਦੇ ਨਤੀਜੇ

ਅਤੇ ਜਿਹੜਾ ਉਸ ਦਿਨ ਅਰੰਭ ਹੋਇਆ ਸੀ ਉਹ ਅੱਜ ਵੀ ਜਾਰੀ ਹੈ ਕਿਉਂਕਿ ਸਾਡੇ ਕੋਲ ਉਹੀ ਸੁਭਾਵਕ ਸੁਭਾਓ ਹੈ ਜਿਹੜਾ ਸਾਨੂੰ ਸਾਡੇ ਪੈਦਾ ਹੋਣ ਦੇ ਵੇਲੇ ਪ੍ਰਾਪਤ ਹੋਇਆ ਹੈ। ਇਸ ਲਈ ਅਸੀਂ ਆਦਮ ਵਾਂਗ ਵਿਵਹਾਰ ਕਰਦੇ ਹਾਂ – ਕਿਉਂਕਿ ਸਾਨੂੰ ਉਸ ਦਾ ਸੁਭਾਓ ਵਿਰਾਸਤ ਵਿੱਚ ਮਿਲਿਆ ਹੈ। ਕੁੱਝ ਲੋਕ ਇਸ ਭੁਲੇਖੇ ਵਿੱਚ ਆ ਜਾਂਦੇ ਹਨ ਕਿ ਬਾਈਬਲ ਕਹਿੰਦੀ ਹੈ ਕਿ ਸਾਨੂੰ ਆਦਮ ਦੀ ਬਗਾਵਤ ਲਈ ਦੋਸ਼ੀ  ਠਹਿਰਾਇਆ ਗਿਆ ਹੈ। ਸੱਚਿਆਈ ਤਾਂ ਇਹ ਹੈ ਕਿ ਇਹ ਸਿਰਫ਼ ਆਦਮ ਹੀ ਹੈ ਜਿਸਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ ਪਰ ਅਸੀਂ ਉਸਦੀ ਬਗਾਵਤ ਦੇ ਨਤੀਜਿਆਂ  ਵਿੱਚ ਜੀਵਨ ਬਤੀਤ ਕਰਦੇ ਹਾਂ। ਅਸੀਂ ਇਸ ਨੂੰ ਜੈਨੇਟਿਕ ਸਮਝ ਸੱਕਦੇ ਹਾਂ। ਬੱਚੇ ਆਪਣੇ ਮਾਪਿਆਂ ਤੋਂ ਉਨ੍ਹਾਂ ਦੇ ਚੰਗੇ ਅਤੇ ਮਾੜੇ ਗੁਣਾਂ ਨੂੰ – ਆਪਣੀ ਜੀਨਾਂ ਵਿੱਚ ਵਿਰਾਸਤ ਵਜੋਂ ਪ੍ਰਾਪਤ ਕਰਦੇ ਹਨ। ਸਾਨੂੰ ਆਦਮ ਦਾ ਇਹ ਬਗਾਵਤ ਨਾਲ ਭਰਿਆ ਹੋਇਆ ਸੁਭਾਓ ਵਿਰਾਸਤ ਵਿੱਚ ਮਿਲਿਆ ਹੈ ਅਤੇ ਇਸ ਤਰ੍ਹਾਂ ਸਾਡੇ ਅੰਦਰੂਨੀ ਹਿੱਸਿਆਂ ਵਿੱਚ, ਲਗਭਗ ਅਚੇਤ, ਪਰ ਜਾਣ ਬੁੱਝ ਕੇ ਅਸੀਂ ਉਸ ਬਗਾਵਤ ਨੂੰ ਜਾਰੀ ਰੱਖਦੇ ਹਾਂ ਜਿਸ ਦੀ ਉਸਨੇ ਸ਼ੁਰੂਆਤ ਕੀਤੀ ਸੀ। ਹੋ ਸੱਕਦਾ ਹੈ ਕਿ ਅਸੀਂ ਸਾਰੇ ਬ੍ਰਹਿਮੰਡ ਦੇ ਪਰਮੇਸ਼ੁਰ ਨਹੀਂ ਬਣਨਾ ਚਾਹੁੰਦੇ ਹੋਈਏ, ਪਰ ਅਸੀਂ ਆਪਣੇ ਹਾਲਾਤਾਂ ਦੇ ਵਿੱਚ ਪਰਮੇਸ਼ੁਰ ਬਣਕੇ, ਪਰਮੇਸ਼ੁਰ ਤੋਂ ਵੱਖਰੇ ਆਪਣੇ ਖੁਦ ਦੇ ਉੱਤੇ ਪਰਮੇਸ਼ੁਰ ਬਣਨਾ ਚਾਹੁੰਦੇ ਹਾਂ।

ਪਾਪ ਦੇ ਪ੍ਰਭਾਵ ਅੱਜ ਸਪੱਸ਼ਟ ਤੌਰ ਤੇ ਵਿਖਾਈ ਦੇ ਰਹੇ ਹਨ

ਅਤੇ ਇਹ ਮਨੁੱਖੀ ਜੀਵਨ ਦਾ ਇੰਨਾ ਜਿਆਦਾ ਵੇਰਵਾ ਦਿੰਦਾ ਹੈ ਕਿ ਅਸੀਂ ਇਸਦੀ ਅਸਲ ਕੀਮਤ ਨੂੰ ਨਹੀਂ ਸਮਝਦੇ ਹਾਂ। ਇਹੋ ਕਾਰਨ ਹੈ ਕਿ ਹਰ ਥਾਈਂ  ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜ਼ਿਆਂ ਨੂੰ ਜਿੰਦਰਾ ਲਾਉਣਾ ਪੈਂਦਾ ਹੈ, ਉਨ੍ਹਾਂ ਨੂੰ ਪੁਲਿਸ, ਵਕੀਲਾਂ, ਬੈਂਕ ਸਿਸਟਮ ਲਈ ਇਨਕ੍ਰਿਪਟਡ ਪਾਸਵਰਡਾਂ ਦੀ ਲੋੜ ਪੈਂਦੀ ਹੈ – ਕਿਉਂਕਿ ਸਾਡੇ ਮੌਜੂਦਾ ਹਾਲਾਤਾਂ ਵਿੱਚ ਅਸੀਂ ਇੱਕ ਦੂਜੇ ਤੋਂ ਚੋਰੀ ਕਰਦੇ ਹਾਂ। ਇਹੀ ਕਾਰਨ ਹੈ ਕਿ ਸਮਰਾਜ ਅਤੇ ਸੁਸਾਇਟੀਆਂ ਸਾਰੇ ਆਖਰਕਾਰ ਖ਼ਤਮ ਹੁੰਦੀਆਂ ਹਨ ਅਤੇ ਢਹਿ ਜਾਂਦੀਆਂ ਹਨ – ਕਿਉਂਕਿ ਇਹਨਾਂ ਸਾਰੇ ਸਮਰਾਜਾਂ ਦੇ ਲੋਕਾਂ ਦਾ ਖ਼ਤਮ ਹੋਣ ਵੱਲ ਝੁਕਾਓ ਹੁੰਦਾ ਹੈ। ਸਾਰੀਆਂ ਕਿਸਮਾਂ ਦੀਆਂ ਸਰਕਾਰਾਂ ਅਤੇ ਆਰਥਿਕ ਪ੍ਰਣਾਲੀਆਂ ਦੀ ਵਰਤੋਂ ਕਰਨ ਤੋਂ ਬਾਅਦ ਵੀ, ਅਤੇ ਹਾਲਾਂਕਿ ਇਹ ਕੁੱਝ ਹੋਰਾਂ ਨਾਲੋਂ ਵਧੇਰੇ ਕੁਸ਼ਲਤਾ ਨਾਲ ਕੰਮ ਕਰਦੀਆਂ ਹਨ, ਤਾਂ ਵੀ ਅਜਿਹਾ ਜਾਪਦਾ ਹੈ ਕਿ ਹਰ ਇੱਕ ਰਾਜਨੀਤਿਕ ਅਤੇ ਆਰਥਿਕ ਪ੍ਰਣਾਲੀ ਆਖਰਕਾਰ ਆਪਣੇ ਆਪ ਹੀ ਖ਼ਤਮ ਹੋ ਜਾਂਦੀਆਂ ਹਨ – ਕਿਉਂਕਿ ਇਹਨਾਂ ਵਿਚਾਰਧਾਰਾਵਾਂ ਨੂੰ ਮੰਨਣ ਵਾਲੇ ਲੋਕਾਂ ਵਿੱਚ ਝੁਕਾਓ ਹੁੰਦਾ ਹੈ ਜਿਹੜਾ ਆਖਰਕਾਰ ਸਾਰੇ ਸਿਸਟਮਾਂ ਨੂੰ ਹੇਠਾਂ ਬਰਬਾਦੀ ਵੱਲ ਖਿੱਚ ਲੈਂਦਾ ਹੈ। ਇਹੀ ਕਾਰਨ ਹੈ ਕਿ ਭਾਵੇਂ ਸਾਡੀ ਪੀੜ੍ਹੀ ਹੁਣ ਤੀਕੁਰ ਆਇਆਂ ਸਾਰੀਆਂ ਪੀੜ੍ਹੀਆਂ ਵਿੱਚ ਸਭਨਾਂ ਤੋਂ ਵੱਧ ਪੜ੍ਹੀ ਲਿਖੀ ਹੈ, ਫਿਰ ਵੀ ਸਾਡੇ ਕੋਲ ਇਹੋ ਜਿਹੀਆਂ ਮੁਸ਼ਕਲਾਂ ਹਨ, ਕਿਉਂਕਿ ਇਹ ਸਿੱਖਿਆ ਦੇ ਸਾਡੇ ਪੱਧਰ ਦੀ ਤੁਲਨਾ ਵਿੱਚ ਸਾਡੀ ਜੜ੍ਹਾਂ ਦੇ ਵਿੱਚ ਡੂੰਘਿਆਈ ਨਾਲ ਚਲੀਆਂ ਜਾਂਦੀਆਂ ਹਨ। ਇਸੇ ਲਈ ਅਸੀਂ ਪ੍ਰਾਸਤਨਾ ਮੰਤਰ ਦੀ ਪ੍ਰਾਰਥਨਾ ਦੇ ਨਾਲ ਆਪਣੇ ਆਪ ਦੀ ਪਹਿਚਾਨ ਕਰ ਸੱਕਦੇ ਹਾਂ – ਕਿਉਂਕਿ ਇਹ ਸਾਡਾ ਵੇਰਵਾਂ ਬੜ੍ਹੀ ਚੰਗੀ ਤਰ੍ਹਾਂ ਦਿੰਦਾ ਹੈ।

ਪਾਪ – ਨਿਸ਼ਾਨੇ ਨੂੰ ਗੁਆ ਦੇਣਾ

ਇਹੀ ਕਾਰਨ ਹੈ ਕਿ ਕੋਈ ਵੀ ਧਰਮ ਸਮਾਜ ਵਿੱਚ ਆਪਣੇ ਦਰਸ਼ਨ ਨੂੰ ਪੂਰੀ ਤਰ੍ਹਾਂ ਪ੍ਰਾਪਤ ਨਹੀਂ ਕਰ ਸੱਕਿਆ ਹੈ – ਸਗੋਂ ਨਾਸਤਿਕਵਾਦੀ ਵੀ ਅਜਿਹਾ ਨਹੀਂ ਕਰ ਸਕੇ ਹਨ (ਸੋਵੀਅਤ ਯੂਨੀਅਨ ਦੇ ਸਟਾਲਿਨ, ਚੀਨ ਦੇ ਮਾਓ, ਕੰਬੋਡੀਆ ਦੇ ਪਾਲ ਪੋਟ ਦੇ ਬਾਰੇ ਵਿੱਚ ਸੋਚੋ) – ਕਿਉਂਕਿ ਇੱਥੇ ਕੁੱਝ ਅਜਿਹਾ ਹੈ ਜਿਹੜਾ ਸਾਡੇ ਉਨ੍ਹਾਂ ਝੁਕਾਓ ਦੀ ਰਾਹ ਵਿੱਚ ਖੜ੍ਹਾ ਹੈ, ਜਿਸ ਵਿੱਚ ਅਸੀਂ ਆਪਣੇ ਦਰਸ਼ਨ ਨੂੰ ਗੂਆ ਦਿੰਦੇ ਹਾਂ। ਸੱਚਿਆਈ ਤਾਂ ਇਹ ਹੈ ਕਿ ਸ਼ਬਦ ‘ਗੁਆ’  ਦੇਣਾ ਸਾਡੇ ਹਾਲਾਤਾਂ ਦਾ ਸਾਰ ਹੈ। ਬਾਈਬਲ ਦੀ ਇੱਕ ਆਇਤ ਇਸ ਦੀ ਇੱਕ ਤਸਵੀਰ ਦਿੰਦੀ ਹੈ ਜਿਸ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮੇਰੀ ਮਦਦ ਕੀਤੀ ਹੈ। ਇਹ ਕਹਿੰਦੀ ਹੈ ਕਿ

ਇਨ੍ਹਾਂ ਸਭਨਾਂ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਸੱਭੇ ਪੱਥਰ ਦੇ ਨਾਲ ਵਾਲ ਬਿੰਨ੍ਹੀ ਕੌਡੀ ਦਾ ਨਸ਼ਾਨਾ ਫੁੰਡਦੇ ਸਨ ਅਤੇ ਉੱਕਦੇ ਨਹੀਂ ਸਨ।

ਨਿਆਇਆਂ 20:16

ਇਹ ਆਇਤ ਉਨ੍ਹਾਂ ਸੈਨਿਕਾਂ ਦਾ ਸੰਕੇਤ ਕਰਦੀ ਹੈ, ਜਿਹੜੇ ਗੁਲੇਲ ਚਲਾਉਣ ਵਿੱਚ ਮਾਹਰ ਸਨ ਅਤੇ ਜਿੰਨ੍ਹਾਂ ਦਾ ਨਿਸ਼ਾਨਾ ਫੁੰਡਦਾ ਨਹੀਂ ਸੀ। ਸ਼ਬਦ ਫੁਡੰਣਾ ਅਰਥਾਤ ‘ਗੁਆ’ ਦੇਣ ਨੂੰ ਮੂਲ ਇਬਰਾਨੀ ਸ਼ਬਦ יַחֲטִֽא׃ ਤੋਂ ਅਨੁਵਾਦ ਕੀਤਾ ਗਿਆ ਹੈ। ਇਹੋ ਇਬਰਾਨੀ ਸ਼ਬਦ ਬਾਈਬਲ ਦੀ ਜ਼ਿਆਦਾਤਰ ਥਾਵਾਂ ਤੇ ਵੀ  ਸ਼ਬਦ ਪਾਪ ਲਈ ਅਨੁਵਾਦ ਕੀਤਾ ਗਿਆ ਹੈ। ਉਦਾਰਹਣ ਵੱਜੋਂ, ਇਹੋ ਇਬਰਾਨੀ ਸ਼ਬਦ ਉਸ ਵੇਲੇ ‘ਪਾਪ’ ਲਈ ਵਰਤਿਆ ਜਾਂਦਾ ਹੈ ਜਦੋਂ ਯੂਸੁਫ਼, ਮਿਸਰ ਲਈ ਗੁਲਾਮੀ ਵਿੱਚ ਵੇਚਿਆ ਗਿਆ ਸੀ, ਪਰ ਜਿਸਨੇ ਆਪਣੇ ਮਾਲਕ ਦੀ ਪਤਨੀ ਨਾਲ ਵਿਭਚਾਰ ਨਹੀਂ ਕੀਤਾ ਸੀ, ਹਾਲਾਂਕਿ ਉਹ ਉਸਨੂੰ ਅਜਿਹਾ ਕਰਨ ਲਈ ਬੇਨਤੀ ਕਰਦੀ ਹੈ। ਉਸਨੇ ਉਸਨੂੰ ਕਿਹਾ:

ਅਰ ਏਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ ਕਿਉਂਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?

ਉਤਪਤ 39:9

ਅਤੇ ਦਸ ਹੁਕਮਾਂ ਨੂੰ ਦੇਣ ਤੋਂ ਠੀਕ ਇੱਕਦਮ ਬਾਅਦ ਇੰਝ ਕਿਹਾ ਗਿਆ ਹੈ:

ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਏਸ ਲਈ ਆਇਆ ਹੈ ਭਈ ਤੁਹਾਨੂੰ ਪਰਤਾਵੇ ਅਰ ਉਸ ਦਾ ਭੈ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ।

ਕੂਚ 20:20

ਇਹੀ ਇਬਰਾਨੀ ਸ਼ਬਦ יַחֲטִֽא׃ ਇਨ੍ਹਾਂ ਦੋਵਾਂ ਥਾਵਾਂ ‘ਤੇ ਵਰਤਿਆ ਗਿਆ ਹੈ, ਜਿਸਦਾ ਅਨੁਵਾਦ ਸ਼ਬਦ ‘ਪਾਪ’ ਵਿੱਚ ਕੀਤਾ ਗਿਆ ਹੈ। ਇਹੋ ਸ਼ਬਦ ਇੱਕ ਸੈਨਿਕ ਦੁਆਰਾ ਨਿਸ਼ਾਨੇ ਨੂੰ ‘ਗੁਆ’ ਦੇਣ ਲਈ ਵਰਤਿਆ ਜਾਂਦਾ ਹੈ, ਜਿਹੜਾ ਆਪਣੀ ਗੁਲੇਲ ਵਿੱਚ ਪੱਥਰ ਨੂੰ ਰੱਖ ਕੇ ਨਿਸ਼ਾਨਾ ਲਾਉਂਦਾ ਹੈ, ਜਿਵੇਂ ਕਿ ਇਨ੍ਹਾਂ ਆਇਤਾਂ ਵਿੱਚ ਦੱਸਿਆ ਗਿਆ ਹੈ, ਜਿਸ ਦਾ ਅਰਥ ‘ਪਾਪ’ ਹੈ ਜਦੋਂ ਲੋਕ ਇੱਕ ਦੂਜੇ ਨਾਲ ਵਿਵਹਾਰ ਕਰਦੇ ਹਨ। ਇਹ ਸਮਝਣ ਲਈ ਕਿ ‘ਪਾਪ’ ਕੀ ਹੈ, ਇਹ ਸਾਨੂੰ ਇੱਕ ਤਸਵੀਰ ਦਿੰਦਾ ਹੈ। ਸੈਨਿਕ ਇੱਕ ਪੱਥਰ ਨੂੰ ਲੈਂਦਾ ਹੈ ਅਤੇ ਇਸਨੂੰ ਆਪਣੀ ਗੁਲੇਲ ਵਿੱਚ ਬੰਨ੍ਹਦਾ ਹੈ ਅਤੇ ਨਿਸ਼ਾਨੇ ‘ਤੇ ਮਾਰ ਦਿੰਦਾ ਹੈ। ਜੇ ਉਹ ਨਿਸਾਨੇ ਨੂੰ ਗੁਆ ਦਿੰਦਾ ਹੈ, ਤਾਂ ਉਹ ਆਪਣਾ ਮਕਸਦ ਵਿੱਚ ਅਸਫਲ ਰਹਿ ਗਿਆ ਹੈ। ਇਸੇ ਤਰ੍ਹਾਂ, ਅਸੀਂ ਉਸ ਨਿਸ਼ਾਨੇ ਉੱਤੇ ਮਾਰਨ ਲਈ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ, ਅਤੇ ਨਿਸ਼ਾਨਾ ਇਹ ਹੈ ਕਿ ਅਸੀਂ ਉਸ ਨਾਲ ਕਿਵੇਂ ਸੰਬੰਧ ਰੱਖਦੇ ਹਾਂ ਅਤੇ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। ‘ਪਾਪ’ ਕਰਨਾ ਸਾਡੇ ਇਸ ਮਕਸਦ ਜਾਂ ਨਿਸ਼ਾਨੇ ਨੂੰ ਗੁਆਉਣਾ ਹੈ, ਜਿਹੜਾ ਸਾਡੇ ਲਈ ਰਖਿਆ ਗਿਆ ਸੀ ਅਤੇ ਜਿਸਨੂੰ ਅਸੀਂ ਆਪਣੀ ਵੱਖ ਵੱਖ ਪ੍ਰਣਾਲੀਆਂ, ਧਰਮਾਂ ਅਤੇ ਵਿਚਾਰਧਾਰਾਵਾਂ ਵਿੱਚ ਵੀ ਆਪਣੇ ਲਈ ਚਾਹੁੰਦੇ ਹਾਂ।

ਪਾਪਦੀ ਬੁਰੀ ਖ਼ਬਰ – ਸੱਚਿਆਈ ਨੂੰ ਤਰਜੀਹ ਨਾ ਦੇਣ ਵਾਲਾ ਵਿਸ਼ਾ ਹੈ

ਮਨੁੱਖ ਦਾ ਇਹ ਭਰਿਸ਼ਟ ਅਤੇ ਨਿਸ਼ਾਨੇ-ਨੂੰ-ਗੁਆ ਦੇਣ ਵਾਲੀ ਮਨੁੱਖੀ ਤਸਵੀਰ ਖੂਬਸੂਰਤ ਨਹੀਂ ਹੈ, ਇਹ ਚੰਗਾ-ਮਹਿਸੂਸ ਕਰਨਾ ਨਹੀਂ ਹੈ, ਨਾ ਹੀ ਇਹ ਆਸ਼ਾ ਭਰੀ ਗੱਲ ਹੈ। ਬੀਤੇ ਕਈ ਸਾਲਾਂ ਵਿੱਚ, ਮੈਂ ਲੋਕਾਂ ਨੂੰ ਇਸ ਖਾਸ ਸਿੱਖਿਆ ਦੇ ਵਿਰੁੱਧ ਆਪਣੀ ਸਖ਼ਤ ਪ੍ਰਤੀਕ੍ਰਿਆ ਨੂੰ ਦਿੰਦੇ ਹੋਇਆ ਵੇਖਿਆ ਹੈ। ਮੈਨੂੰ ਯਾਦ ਹੈ ਕਿ ਇੱਥੇ ਕਨੇਡਾ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਵਾਲਾ ਇੱਕ ਵਿਦਿਆਰਥੀ ਮੈਨੂੰ ਬਹੁਤ ਜਿਆਦਾ ਗੁੱਸੇ ਵਿੱਚ ਭਰਕੇ ਵੇਖਦਿਆਂ ਹੋਇਆਂ ਇੰਝ ਕਹਿੰਦਾ ਹੈ, “ਮੈਂ ਤੁਹਾਡੇ ‘ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ  ਮੈਨੂੰ ਉਹ ਗੱਲਾਂ ਪਸੰਦ ਨਹੀਂ ਹਨ ਜੋ ਤੁਸੀਂ ਕਹਿ ਰਹੇ ਹੋ।” ਹੋ ਸੱਕਦਾ ਕਿ ਸਾਨੂੰ ਇਹ ਪਸੰਦ ਨਾ ਹੋਵੇ, ਪਰ ਇਸ ‘ਤੇ ਧਿਆਨ ਕੇਂਦਰਤ ਕਰਨਾ ਹੀ ਟੀਚੇ ਨੂੰ ਗੁਆਉਣਾ ਹੈ। ਕਿਸੇ ਚੀਜ਼ ਨੂੰ ‘ਪਸੰਦ’ ਕਰਨਾ ਇਸ ਤੋਂ ਕਿਵੇਂ ਸੰਬੰਧ ਰਖਦਾ ਹੈ ਕਿ ਇਹ ਸੱਚ ਹੈ ਜਾਂ ਨਹੀਂ? ਮੈਂ ਟੈਕਸ ਦੇਣ, ਯੁੱਧ, ਏਡਜ਼ ਅਤੇ ਭੁਚਾਲਾਂ ਆਦਿਕ ਨੂੰ ਪਸੰਦ ਨਹੀਂ ਕਰਦਾ – ਕੋਈ ਵੀ ਨਹੀਂ ਕਰਦਾ ਹੈ – ਪਰ ਇਸਦਾ ਅਰਥ ਇਹ ਨਹੀਂ ਹੈ ਕਿ ਉਹ ਇਸ ਤੋਂ ਬਚ ਸੱਕਦੇ ਹਨ, ਅਤੇ ਨਾ ਹੀ ਅਸੀਂ ਉਨ੍ਹਾਂ ਵਿੱਚੋਂ ਕਿਸੇ ਨੂੰ ਨਜ਼ਰ ਅੰਦਾਜ਼ ਕਰ ਸੱਕਦੇ ਹਾਂ।

ਕਾਨੂੰਨ, ਪੁਲਿਸ, ਤਾਲੇ, ਚਾਬੀਆਂ, ਸੁਰੱਖਿਆ, ਆਦਿਕ ਜਿਹੜੇ ਅਸੀਂ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਸਮਾਜਾਂ ਵਿੱਚ ਬਣਾਏ ਹਨ, ਸੁਝਾਓ ਦਿੰਦੇ ਹਨ ਕਿ ਕਿਤੇ ਨਾ ਕਿਤੇ ਕੁੱਝ ਗਲਤ ਹੈ। ਸੱਚਿਆਈ ਤਾਂ ਇਹ ਹੈ ਕਿ ਕੁੰਭ ਮੇਲੇ ਵਰਗਾ ਇੱਕ ਤਿਉਹਾਰ ਲੱਖਾਂ ਲੋਕਾਂ ਨੂੰ ‘ਆਪਣੇ ਪਾਪ ਧੋਣ’ ਲਈ ਆਪਣੇ ਵੱਲ ਖਿੱਚਦਾ ਹੈ, ਜਿਸ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਅਸੀਂ ਆਪਣੀ ਸਹਿਜ ਬੁੱਧ ਤੋਂ ਜਾਣਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਆਪਣੇ ਨਿਸ਼ਾਨੇ ਨੂੰ ‘ਗੁਆ’ ਦਿੱਤਾ ਹੈ। ਦਰਅਸਲ ਸਵਰਗ ਜਾਣ ਲਈ ਬਲੀਦਾਨ ਦੇਣ ਦੀ ਵਿਚਾਰਧਾਰਾ ਸਾਰੇ ਧਰਮਾਂ ਵਿੱਚ ਇੱਕ ਸ਼ਰਤ ਵਜੋਂ ਇੱਕ ਸੁਰਾਗ ਦੇ ਰੂਪ ਵਿੱਚ ਮਿਲਦੀ ਹੈ ਕਿ ਸਾਡੇ ਆਪਣੇ ਆਪ ਵਿੱਚ ਕੁੱਝ ਅਜਿਹਾ ਹੈ ਜਿਹੜਾ ਕਿ ਸਹੀ ਨਹੀਂ ਹੈ। ਅਖੀਰ ਵਿੱਚ, ਇਸ ਸਿਧਾਂਤ ਨੂੰ ਨਿਰਪੱਖ ਢੰਗ ਨਾਲ ਵੇਖਣ ਦੀ ਲੋੜ ਹੈ।

ਪਰ ਪਾਪ ਦਾ ਇਹ ਸਿਧਾਂਤ ਲਗਭਗ ਸਾਰਿਆਂ ਧਰਮਾਂ, ਭਾਸ਼ਾਵਾਂ ਅਤੇ ਜਾਤੀਆਂ ਵਿੱਚ ਮੌਜੂਦ ਹੈ – ਜਿਸਦੇ ਕਾਰਨ ਅਸੀਂ ਸਾਰੇ ਹੀ ਨਿਸ਼ਾਨੇ ਨੂੰ ‘ਗੁਆ’ ਦਿੰਦੇ ਹਾਂ, ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਖੜ੍ਹਾ ਕਰ ਦਿੰਦਾ ਹੈ। ਪਰਮੇਸ਼ੁਰ ਇਸਦੇ ਬਾਰੇ ਕੀ ਕਰਨ ਵਾਲਾ ਸੀ? ਅਸੀਂ ਆਪਣੇ ਅਗਲੇ ਲੇਖ ਵਿੱਚ ਪਰਮੇਸ਼ੁਰ ਦੀ ਪ੍ਰਤੀਕ੍ਰਿਯਾ ਬਾਰੇ ਵੇਖਾਂਗੇ – ਜਿੱਥੇ ਅਸੀਂ ਆਉਣ ਵਾਲੇ ਮੁਕਤੀਦਾਤਾ ਦਾ ਪਹਿਲਾ ਵਾਅਦਾ ਵੇਖਦੇ ਹਾਂ – ਉਹ ਪੁਰਸ਼ਾ ਅਰਥਾਤ ਪੁਰਖ ਜਿਸਨੂੰ ਸਾਢੇ ਲਈ ਭੇਜਿਆ ਜਾਵੇਗਾ।

Leave a Reply

Your email address will not be published. Required fields are marked *