Skip to content
Home » ਅਬਰਾਹਾਮ ਦੁਆਰਾ ਅਰੰਭ ਕੀਤੀ ਗਈ : ਹਰ ਸਮੇਂ ਅਤੇ ਸਾਰੇ ਲੋਕਾਂ ਲਈ ਤੀਰਥ ਯਾਤਰਾ

ਅਬਰਾਹਾਮ ਦੁਆਰਾ ਅਰੰਭ ਕੀਤੀ ਗਈ : ਹਰ ਸਮੇਂ ਅਤੇ ਸਾਰੇ ਲੋਕਾਂ ਲਈ ਤੀਰਥ ਯਾਤਰਾ

  • by

ਕਟਾਰਗਾਮਾ ਤਿਉਹਾਰ ਲਈ ਕੀਤੀ ਜਾਣ ਵਾਲੀ ਤੀਰਥ ਯਾਤਰਾ (ਪੈਦਲ ਯਾਤਰਾ) ਭਾਰਤ ਤੋਂ ਕਿੱਤੇ ਦੂਰ ਤਕ ਜਾਂਦੀ ਹੈ। ਇਹ ਤੀਰਥ ਯਾਤਰਾ ਭਗਵਾਨ ਮੁਰੂਗਨ (ਭਗਵਾਨ ਕਟਾਰਗਾਮਾ, ਕਾਰਤੀਕੇਯ ਜਾਂ ਸਕੰਦ) ਦੀ ਯਾਤਰਾ ਦੀ ਯਾਦ ਦਿਵਾਉਂਦੀ ਹੈ, ਜਦੋਂ ਉਸਨੇ ਸਥਾਨਕ ਲੜਕੀ ਵਾਲੀ ਦੇ ਪਿਆਰ ਦੇ ਕਾਰਨ ਆਪਣੇ ਮਾਤਾ ਪਿਤਾ (ਸ਼ਿਵ ਅਤੇ ਪਾਰਵਤੀ) ਦੇ ਹਿਮਾਲਿਆ ਵਾਲੇ ਘਰ ਨੂੰ ਛੱਡ ਦਿੱਤਾ ਸੀ, ਅਤੇ ਸ਼੍ਰੀ ਲੰਕਾ ਦੀ ਯਾਤਰਾ ਕੀਤੀ ਸੀ। ਉਨ੍ਹਾਂ ਦੇ ਪਿਆਰ ਅਤੇ ਵਿਆਹ ਨੂੰ ਸ਼੍ਰੀ ਲੰਕਾ ਦੇ ਕਟਾਰਗਾਮਾ ਮੰਦਰ ਵਿਖੇ ਕਟਾਰਗਾਮਾ ਪੇਰਹੇਰਾ ਤਿਉਹਾਰ ਵਿੱਚ ਯਾਦ ਕੀਤਾ ਜਾਂਦਾ ਹੈ।

ਤਿਉਹਾਰ ਤੋਂ 45 ਦਿਨ ਪਹਿਲਾਂ ਹੀ ਕਟਾਰਗਾਮਾ ਪਹੁੰਚਣ ਲਈ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਨ ਲਈ ਸ਼ਰਧਾਲੂ ਕਈ ਵਾਰ ਆਪਣੀ ਤੀਰਥ ਯਾਤਰਾ ਦੀ ਸ਼ੁਰੂਆਤ ਕਰਦੇ ਹਨ। ਜੰਗ ਲੜਨ ਵਾਲੇ ਭਗਵਾਨ ਮੁਰਗਾਨ ਦੀ ਯਾਦ ਵਿੱਚ, ਬਹੁਤ ਸਾਰੇ ਲੋਕ ਜਦੋਂ ਆਪਣੀ ਜਾਣ ਪਹਿਚਾਣ ਦੀ ਸੁਰੱਖਿਅਤ ਥਾਂ ਨੂੰ ਛੱਡਦੇ ਹਨ ਅਤੇ ਇਸ ਤੀਰਥ ਯਾਤਰਾ ਦੁਆਰਾ ਅਣਜਾਣ ਰਸਤਿਆਂ ਵਿਚੋਂ ਜਾਂਦੇ ਹਨ, ਤਾਂ ਵੇਲ (ਬਰਛੀ) ਆਪਣੇ ਨਾਲ ਲੈ ਜਾਂਦੇ ਹਨ।

ਤੀਰਥ ਯਾਤਰੀ ਨਵੇਂ ਚੰਦਰਮਾ ‘ਤੇ ਕਟਾਰਗਾਮਾ ਤਿਉਹਾਰ ਦੀ ਸ਼ੁਰੂਆਤ ਕਰਨ ਲਈ ਕਟਾਰਗਾਮਾ ਪਹਾੜ ਉੱਤੇ ਚੜ੍ਹਦਿਆਂ ਹੋਇਆ ਆਪਣੀ ਯਾਤਰਾ ਨੂੰ ਪੂਰਾ ਕਰਦੇ ਹਨ। ਲਗਾਤਾਰ 14 ਦਿਨਾਂ ਰੋਜਾਨਾ ਦੀਆਂ ਸ਼ਾਮਾਂ ਨੂੰ ਰਾਤ ਵਾਲੀ ਮੁਰੂਗਨ ਦੀ ਮੂਰਤੀ ਦਾ ਪਰੇਰਾ ਵੈਲੀ ਦੇ ਮੰਦਰ ਵਿੱਚ ਜਾਂਦੇ ਹੋਇਆ ਤਿਓਹਾਰ ਸਰੂਪ ਮਨਾਇਆ ਜਾਂਦਾ ਹੈ। ਪੂਰਨਮਾਸ਼ੀ ਦੇ ਅਖੀਰਲੇ ਸਵੇਰੇ ਜਲ ਸੰਸਕਾਰ ਸਮਾਰੋਹ ਵਿੱਚ ਤਿਉਹਾਰ ਆਪਣੀ ਟੀਸੀ ‘ਤੇ ਪਹੁੰਚ ਜਾਂਦਾ ਹੈ, ਜਦੋਂ ਮੁਰੂਗਨ ਦੀ ਮੂਰਤੀ ਨੂੰ ਮੇਨਿਕ ਗੰਗਾ ਨਦੀ ਵਿੱਚ ਡੁਬੋ ਦਿੱਤਾ ਜਾਂਦਾ ਹੈ ਅਤੇ ਇਸਦਾ ਪਵਿੱਤਰ ਜਲ ਸ਼ਰਧਾਲੂਆਂ ‘ਤੇ ਡ੍ਹੋਲਿਆ ਜਾਂਦਾ ਹੈ।

ਇਸ ਤਿਉਹਾਰ ਦੀ ਇਕ ਹੋਰ ਖ਼ਾਸ ਗੱਲ ਅੱਗ ਵਿੱਚ ਚੱਲਣ ਵਾਲੀ ਰਿਵਾਇਤ ਹੈ, ਜਦੋਂ ਸ਼ਰਧਾਲੂ ਭੜਕਦੇ ਹੋਏ ਗਰਮ ਕੋਲਿਆਂ ਵਾਲੀ ਅੱਗ ਵਿਚੋਂ ਵਿਸ਼ਵਾਸ ਨਾ ਕੀਤੇ ਜਾਣ ਵਾਲੇ ਆਪਣੇ ਵਿਸ਼ਵਾਸ ਵਿੱਚ ਬਲਦੇ ਹੋਏ ਕੋਲਿਆਂ ਤੇ ਜਿੱਤ ਨੂੰ ਵਿਖਾਉਂਦੇ ਹੋਇਆ ਲੰਘਦੇ ਹਨ।

ਵੱਖ-ਵੱਖ ਭਾਸ਼ਾਵਾਂ, ਧਰਮਾਂ ਅਤੇ ਨਸਲਾਂ ਦੇ ਲੋਕ ਇਸ ਸਲਾਨਾ ਤੀਰਥ ਯਾਤਰਾ ਵਿੱਚ ਇੱਕਠੇ ਹੋ ਕੇ ਮਾਰਗ ਦਰਸ਼ਨ, ਅਸ਼ੀਰਵਾਦ, ਤੰਦਰੁਸਤੀ, ਅਤੇ ਆਪਣੇ ਵਿਸ਼ਵਾਸ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਸੰਬੰਧ ਵਿੱਚ ਉਹ ਅਬਰਾਹਾਮ ਦੁਆਰਾ 4000 ਸਾਲ ਪਹਿਲਾਂ ਨਿਰਧਾਰਤ ਕੀਤੇ ਗਏ ਨਮੂਨੇ ਦੀ ਪਾਲਣਾ ਕਰਦੇ ਹਨ। ਉਹ ਨਾ ਸਿਰਫ਼ ਕਈ ਮਹੀਨਿਆਂ ਲਈ, ਸਗੋਂ ਆਪਣੇ ਪੂਰੇ ਜੀਵਨ ਵਿੱਚ ਤੀਰਥ ਯਾਤਰਾ ਕਰਦਾ ਰਿਹਾ ਸੀ। ਉਸਦੀ ਤੀਰਥ ਯਾਤਰਾ ਦਾ ਪ੍ਰਭਾਵ ਤੁਹਾਡੇ ਅਤੇ ਮੇਰੇ ਜੀਵਨ ਉੱਤੇ 4000 ਸਾਲਾਂ ਬਾਅਦ ਵੀ ਪ੍ਰਭਾਵਤ ਕਰਦਾ ਹੈ। ਉਸਦੀ ਤੀਰਥ ਯਾਤਰਾ ਵਿੱਚ ਵੀ ਇਹ ਸ਼ਰਤ ਮਿਲਦੀ ਹੈ ਕਿ ਉਹ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਨੂੰ, ਇੱਕ ਨਾ ਯਕੀਨ ਕੀਤੇ ਜਾਣ ਵਾਲੇ ਪਵਿੱਤਰ ਪਰਬਤ ਉੱਤੇ ਬਲੀਦਾਨ ਨੂੰ ਚੜ੍ਹਾ ਕੇ ਵਿਖਾਵੇ। ਇਸਨੇ ਸਮੁੰਦਰ ਨੂੰ ਦੋ ਭਾਗਾਂ ਵਿੱਚ ਵੰਡਦੇ ਹੋਇਆ ਅਤੇ ਅੱਗ ਨਾਲ ਤੁਰਦੇ ਹੋਇਆ ਇਕ ਕੌਮ ਨੂੰ ਜਨਮ ਦਿੱਤਾ – ਜਿਸਦੇ ਸਿੱਟੇ ਵੱਜੋਂ ਸਾਰਾ ਦੱਖਣੀ ਏਸ਼ੀਆ ਪ੍ਰਭਾਵਤ ਹੋਇਆ। ਇਹ ਗੱਲ ਸਮਝਣੀ ਕਿ ਉਸਦੀ ਤੀਰਥ ਯਾਤਰਾ ਕਿਵੇਂ ਅਰੰਭ ਹੋਈ ਅੱਜ ਸਾਡੇ ਲਈ ਅਸੀਸਾਂ ਅਤੇ ਮਾਰਗ ਦਰਸ਼ਨ ਨੂੰ ਪ੍ਰਦਾਨ ਕਰਦੀ ਹੈ, ਜਿਹੜੀ ਸਾਡੇ ਲਈ ਆਤਮ ਗਿਆਨ ਲਈ ਅਰੰਭ ਹੋ ਸੱਕਦਾ ਹੈ। ਅਬਰਾਹਾਮ ਦੀ ਤੀਰਥ ਯਾਤਰਾ ਦੀ ਪੜਤਾਲ ਕਰਨ ਤੋਂ ਪਹਿਲਾਂ, ਸਾਨੂੰ ਵੇਦ ਪੁਸਤਕ ਤੋਂ ਕੁਝ ਪਿੱਡਭੂਮੀ ਮਿਲ ਜਾਂਦੀ ਹੈ, ਜੋ ਉਸਦੀ ਯਾਤਰਾ ਨੂੰ ਦਰਜ਼ ਕਰਦੀ ਹੈ।

ਮਨੁੱਖ ਦੀ ਸਮੱਸਿਆ – ਪਰਮੇਸ਼ੁਰ ਦੀ ਯੋਜਨਾ

ਅਸੀਂ ਵੇਖਿਆ ਸੀ ਕਿ ਮਨੁੱਖੀਜਾਤੀ ਨੇ ਤਾਰਿਆਂ ਅਤੇ ਗ੍ਰਹਿਆਂ ਦੀ ਪੂਜਾ ਕਰਦਿਆਂ ਹੋਇਆਂ ਸਿਰਜਣਹਾਰ ਪ੍ਰਜਾਪਤੀ ਦੀ ਅਰਾਧਨਾ ਨੂੰ ਭਰਿਸ਼ਟ ਕੀਤਾ ਸੀ। ਇਸ ਕਰਕੇ, ਪ੍ਰਜਾਪਤੀ ਨੇ ਉਨ੍ਹਾਂ ਦੀਆਂ ਭਾਸ਼ਾਵਾਂ ਵਿੱਚ ਗੜਬੜ੍ਹੀ ਪਾਉਣ ਨਾਲ ਮਨੂੰ/ਨੂਹ ਦੇ ਤਿੰਨ ਪੁੱਤਰਾਂ ਦੀ ਸੰਤਾਨ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਇਸੇ ਲਈ ਅੱਜ ਬਹੁਤ ਸਾਰੀਆਂ ਕੌਮਾਂ ਭਾਸ਼ਾ ਦੇ ਕਾਰਨ ਇੱਕ ਦੂਜੇ ਤੋਂ ਵੱਖਰੀਆਂ ਹਨ। ਮਨੁੱਖ ਦੇ ਪਿਛਲੇ ਇਤਿਹਾਸ ਵਿੱਚ ਮਿਲਣ ਵਾਲੀਆਂ ਸਮਾਨ ਗੱਲਾਂ ਅੱਜ ਪੂਰੇ ਸੰਸਾਰ ਵਿੱਚ 7-ਦਿਨਾਂ ਵਾਲੇ ਕੈਲੇੰਡਰ ਵਿੱਚ, ਅਤੇ ਵੱਡੀ ਜਲ ਪਰਲੋ ਦੀ ਯਾਦਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਉਣ ਵਿੱਚ ਵੇਖੀ ਜਾ ਸੱਕਦੀ ਹੈ।

ਪ੍ਰਜਾਪਤੀ ਨੇ ਇਤਿਹਾਸ ਦੇ ਅਰੰਭ ਵਿੱਚ ਹੀ ਇੱਕ ਵਾਅਦਾ ਕੀਤਾ ਸੀ ਕਿ ਇੱਕ ਸੰਪੂਰਨ ਮਨੁੱਖ ਦੇ ਬਲੀਦਾਨ ਰਾਹੀਂ, ‘ਰਿਸ਼ੀ ਅਮਰਤਾ ਨੂੰ ਪ੍ਰਾਪਤ ਕਰਦੇ ਹਨ‘। ਇਹ ਬਲੀਦਾਨ ਇੱਕ ਪੂਜਾ ਵਜੋਂ ਕੰਮ ਕਰੇਗਾ ਜਿਹੜਾ ਸਾਨੂੰ ਬਾਹਰੋਂ ਸ਼ੁੱਧ ਕਰਨ ਦੀ ਬਜਾਏ ਅੰਦਰੂਨੀ ਤੌਰ ਤੇ ਸ਼ੁੱਧ ਕਰੇਗਾ। ਹਾਲਾਂਕਿ, ਸਿਰਜਣਹਾਰ ਦੀ ਭਰਿਸ਼ਟ ਹੋਈ ਅਰਾਧਨਾ ਦੇ ਨਾਲ ਹੀ, ਖਿਲਰੀਆਂ ਹੋਇਆਂ ਨਵੀਆਂ ਸਥਾਪਿਤ ਹੋਇਆਂ ਕੌਮਾਂ ਆਪਣੇ ਅਰੰਭਿਕ ਵਾਅਦੇ ਨੂੰ ਭੁੱਲ ਗਈਆਂ। ਇਸਨੂੰ ਸਿਰਫ਼ ਕੁੱਝ ਹੀ ਸਰੋਤਾਂ ਦੁਆਰਾ ਯਾਦ ਕੀਤਾ ਜਾਂਦਾ ਹੈ, ਜਿਸ ਵਿੱਚ ਪਰਾਚੀਨ ਰਿਗ ਵੇਦ ਅਤੇ ਵੇਦ ਪੁਸਤਕ – ਬਾਈਬਲ ਸ਼ਾਮਲ ਹੈ।

ਪਰ ਪ੍ਰਜਾਪਤੀ/ਪਰਮੇਸ਼ੁਰ ਦੇ ਕੋਲ ਇੱਕ ਯੋਜਨਾ ਸੀ। ਇਹ ਯੋਜਨਾ ਕੁੱਝ ਅਜਿਹਾ ਨਹੀਂ ਸੀ ਜਿਸਦੀ ਮੈਂ ਅਤੇ ਤੁਸੀਂ ਉਡੀਕ ਕਰਦੇ ਹਾਂ ਕਿਉਂਕਿ ਇਹ (ਸਾਨੂੰ) ਬਹੁਤ ਜਿਆਦਾ ਛੋਟੀ ਅਤੇ ਮਾਮੂਲੀ ਜਿਹੀ ਜਾਪੇਗੀ। ਪਰ ਇਹ ਉਹ ਯੋਜਨਾ ਸੀ ਜਿਸਨੂੰ ਉਸਨੇ ਚੁਣਿਆ ਸੀ। ਇਸ ਯੋਜਨਾ ਵਿੱਚ ਇੱਕ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ 2000 ਈ. ਪੂ. ਵਿੱਚ ਸੱਦਣਾ (ਅਰਥਾਤ 4000 ਸਾਲ ਪਹਿਲਾਂ) ਅਤੇ ਉਸ ਨੂੰ ਅਤੇ ਉਸ ਦੀ ਸੰਤਾਨ ਨੂੰ ਆਸੀਸ ਦੇਣ ਦਾ ਇੱਕ ਵਾਅਦਾ ਸ਼ਾਮਲ ਹੈ, ਜੇ ਉਹ ਉਸ ਅਸੀਸ ਨੂੰ ਪ੍ਰਾਪਤ ਕਰਨਾ ਚੁਣਦਾ ਹੈ। ਬਾਈਬਲ ਇਸ ਬਿਰਤਾਂਤ ਦਾ ਵਰਣਨ ਕਿਵੇਂ ਕਰਦੀ ਹੈ, ਇੱਥੇ ਦਿੱਤਾ ਗਿਆ ਹੈ।

ਅਬਰਾਹਾਮ ਨੂੰ ਦਿੱਤਾ ਗਿਆ ਵਾਅਦਾ

1ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ 2ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ 3ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ 4ਸੋ ਅਬਰਾਮ ਜਿਵੇਂ ਯਹੋਵਾਹ ਉਸ ਨੂੰ ਬੋਲਿਆ ਸੀ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ। ਅਬਰਾਮ ਦੀ ਉਮਰ ਪਝੱਤਰਾਂ ਵਰਿਹਾਂ ਦੀ ਸੀ ਜਦ ਉਹ ਹਾਰਾਨ ਤੋਂ ਨਿੱਕਲਿਆ 5ਤਾਂ ਅਬਰਾਮ ਸਾਰਈ ਆਪਣੀ ਪਤਨੀ ਨੂੰ ਅਰ ਲੂਤ ਆਪਣੇ ਭਤੀਜੇ ਨੂੰ ਅਰ ਉਨ੍ਹਾਂ ਦੇ ਸਭ ਧਨ ਨੂੰ ਜੋ ਉਨ੍ਹਾਂ ਨੇ ਇੱਕਠਾ ਕੀਤਾ ਅਰ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪਰਾਪਤ ਕੀਤਾ ਸੀ ਲੈਕੇ ਕਨਾਨ ਦੇਸ ਨੂੰ ਜਾਣ ਲਈ ਨਿੱਕਲ ਤੁਰਿਆ ਅਤੇ ਓਹ ਕਨਾਨ ਦੇਸ ਵਿੱਚ ਆਏ 6ਅਤੇ ਅਬਰਾਮ ਦੇਸ ਦੇ ਵਿੱਚੋਂ ਦੀ ਸ਼ਕਮ ਦੀ ਥਾਂ ਤਾਈਂ ਅਰਥਾਤ ਮੋਰਹ ਦੇ ਬਲੂਤ ਤਾਈਂ ਲੰਘਿਆ ਅਤੇ ਕਨਾਨੀ ਅਜੇ ਉਸ ਦੇਸ ਵਿੱਚ ਹੈ ਸਨ 7ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇਕੇ ਆਖਿਆ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ ਅਤੇ ਉਸ ਨੇ ਉੱਥੇ ਇੱਕ ਜਗਵੇਦੀ ਯਹੋਵਾਹ ਲਈ ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ਬਣਾਈ

ਉਤਪਤ 12:1-7

ਅੱਜ ਸਾਡੇ ਵਿੱਚੋਂ ਕੁੱਝ ਲੋਕ ਇਸ ਗੱਲ ‘ਤੇ ਹੈਰਾਨ ਹੋ ਜਾਂਦੇ ਹਨ ਕਿ ਕੀ ਕੋਈ ਨਿਜੀ ਪਰਮੇਸ਼ੁਰ ਹੈ, ਜਿਹੜਾ ਸਾਡੀ ਐਨੀ ਜਿਆਦਾ ਪਰਵਾਹ ਕਰਦਾ ਹੈ ਕਿ ਸਾਡੇ ਪਰੇਸ਼ਾਨ ਜੀਵਨ ਵਿੱਚ ਆਸ ਦੇਣ ਲਈ ਸਿੱਧਾ ਦਖਲ ਦਿੰਦਾ ਹੈ। ਇਸ ਬਿਰਤਾਂਤ ਦੇ ਜ਼ਰੀਏ ਅਸੀਂ ਇਸ ਸਵਾਲ ਦੀ ਪੜਚੋਲ ਕਰ ਸੱਕਦੇ ਹਾਂ ਕਿਉਂਕਿ ਇਸਦੇ ਵਿੱਚ ਇੱਕ ਨਿਜੀ ਵਾਅਦਾ ਇੱਕ ਨਿਜੀ ਵਿਅਕਤੀ ਦੁਆਰਾ ਬੰਨ੍ਹਿਆ ਹੋਇਆ ਹੈ, ਜਿਸ ਦੇ ਕੁੱਝ ਹਿੱਸਿਆਂ ਨੂੰ ਅਸੀਂ ਤਸਦੀਕ ਕਰ ਸੱਕਦੇ ਹਾਂ। ਇਹ ਬਿਰਤਾਂਤ ਦੱਸਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਅਬਰਾਹਾਮ ਨਾਲ ਸਿੱਧੇ ਇੱਕ ਵਾਅਦਾ ਕੀਤਾ ਸੀ ਕਿ ‘ਮੈਂ ਤੇਰਾ ਨਾਉਂ ਵੱਡਾ ਕਰਾਂਗਾ’। ਅਸੀਂ 21 ਵੀਂ ਸਦੀ ਵਿੱਚ – 4000 ਸਾਲ ਬਾਅਦ ਰਹਿੰਦੇ ਹਾਂ – ਅਤੇ ਅਬਰਾਮ/ਅਬਰਾਹਾਮ ਦਾ ਨਾਮ ਪੂਰੇ ਸੰਸਾਰ ਦੇ ਇਤਿਹਾਸ ਵਿੱਚ ਸਭਨਾਂ ਤੋਂ ਵੱਧ ਜਾਣਿਆ ਪਛਾਣਿਆ ਨਾਮ ਹੈ। ਇਹ ਵਾਅਦੇ ਦੀ ਸ਼ਾਬਦਿਕ, ਇਤਿਹਾਸਕ  ਅਤੇ ਸਹੀ ਹੋਣ  ਦੀ ਤਸਦੀਕ ਕੀਤੀ ਗਈ ਹੈ।

ਬਾਈਬਲ ਦੀ ਸਭਨਾਂ ਤੋਂ ਪੁਰਾਣੀ ਨਕਲ ਮ੍ਰਿਤ ਸਾਗਰ ਦਾ ਕੁੰਡਲ ਪਤਰੇ ਹਨ, ਜਿਹੜੀ 200-100 ਈ. ਪੂ. ਵਿੱਚ ਲਿਖੀ ਗਈ ਸੀ। ਜਿਸਦਾ ਅਰਥ ਹੈ ਕਿ ਇਸ ਵਾਅਦਾ ਲਿਖਤ ਰੂਪ ਉਸ ਵੇਲੇ ਦੇ ਅਰੰਭਕ ਪਤਰਿਆਂ ਵਿੱਚ ਲਿੱਖਤ ਰੂਪ ਵਿੱਚ ਮਿਲਦਾ ਹੈ। ਪਰ ਐਥੋਂ ਤੀਕੁਰ ਕਿ 200 ਈ. ਪੂ. ਤਕ ਘੱਟ ਗਿਣਤੀ ਸਮੂਹ ਵਾਲੇ ਯਹੂਦੀਆਂ ਨੂੰ ਛੱਡ ਕੇ, ਅਬਰਾਹਾਮ ਨਾਉਂ ਦਾ ਇੱਕ ਵਿਅਕਤੀ ਅਤੇ ਉਸਦੇ ਨਾਮ ਨੂੰ ਬਹੁਤ ਜਿਆਦਾ ਜਾਣਿਆ-ਪਛਾਣਿਆ ਨਹੀਂ ਗਿਆ ਸੀ। ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਵਾਅਦਿਆਂ ਦੀ ਪੂਰਤੀ ਕੇਵਲ ਇਸਦੇ ਲਿਖੇ ਜਾਣ ਤੋਂ ਬਾਅਦ ਹੋਈ। ਇਹ ਕਿਸੇ ਵਾਅਦੇ ਦੇ ਪੂਰੇ ਹੋਣ ਤੋਂ ਬਾਅਦ ਉਸ ਵਾਅਦੇ ਦੇ ‘ਪੂਰੇ ਹੋਣ’ ਨੂੰ ਲਿਖਣ ਦਾ ਮਾਮਲਾ ਨਹੀਂ ਹੈ।

.ਉਸਦੀ ਮਹਾਨ ਕੌਮ ਦੇ ਜ਼ਰੀਏ

ਜਿਹੜੀ ਗੱਲ ਬਰਾਬਰ ਹੈਰਾਨੀ ਵਾਲੀ ਗੱਲ ਹੈ, ਉਹ ਇਹ ਹੈ ਕਿ ਅਬਰਾਹਾਮ ਨੇ ਅਸਲ ਵਿੱਚ ਆਪਣੇ ਜੀਵਨ ਵਿੱਚ ਕੋਈ ਖਾਸ ਕੰਮ ਨਹੀਂ ਕੀਤਾ – ਇੱਕ ਅਜਿਹੀ ਤਰ੍ਹਾਂ ਦਾ ਕੰਮ ਜਿਹੜਾ ਆਮ ਤੌਰ ‘ਤੇ ਇਕ ਵਿਅਕਤੀ ਦੇ ਨਾਉਂ ਨੂੰ ‘ਵੱਡਾ’ ਬਣਾਉਂਦਾ ਹੈ। ਉਸਨੇ ਕੁੱਝ ਅਸਧਾਰਨ ਨਹੀਂ ਲਿਖਿਆ (ਵਿਆਸ ਵਾਂਙੁ ਜਿਸਨੇ ਮਹਾਭਾਰਤ ਲਿਖੀ ਸੀ), ਉਸਨੇ ਕੋਈ ਖਾਸ ਚੀਜ਼ ਨਹੀਂ ਖੜ੍ਹੀ ਕੀਤੀ (ਸ਼ਾਹਜਹਾਂ ਵਾਂਙੁ ਜਿਸ ਨੇ ਤਾਜ ਮਹਲ ਬਣਾਇਆ ਸੀ), ਉਸਨੇ ਪ੍ਰਭਾਵਸ਼ਾਲੀ ਫੌਜੀ ਹੁਨਰ ਨਾਲ ਕਿਸੇ ਸੈਨਾਂ ਦੀ ਅਗਵਾਈ ਨਹੀਂ ਕੀਤੀ (ਭਗਵਤ ਗੀਤਾ ਵਿੱਚ ਅਰਜੁਨ ਵਾਂਙੁ), ਅਤੇ ਨਾ ਹੀ ਉਸਨੇ ਰਾਜਨੀਤਿਕ ਤੌਰ ਤੇ ਅਗਵਾਈ ਦਿੱਤੀ (ਜਿਵੇਂ ਮਹਾਤਮਾ ਗਾਂਧੀ ਨੇ ਕੀਤੀ ਸੀ)। ਉਸਨੇ ਰਾਜੇ ਵਾਂਙੁ ਕਿਸੇ ਰਾਜ ਉੱਤੇ ਸ਼ਾਸ਼ਨ ਵੀ ਨਹੀਂ ਕੀਤਾ। ਉਸਨੇ ਅਸਲ ਵਿੱਚ ਇੱਕ ਥਾਂਈਂ ਤੋਂ ਦੂਜੀ ਥਾਈਂ ਡੇਰਾ ਲਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ ਅਤੇ ਉਜਾੜ ਵਿੱਚ ਪ੍ਰਾਰਥਨਾ ਕੀਤੀ ਅਤੇ ਫਿਰ ਇੱਕ ਪੁੱਤਰ ਨੂੰ ਜਨਮ ਦਿੱਤਾ।

ਜੇ ਤੁਸੀਂ ਉਸਦੇ ਦਿਨਾਂ ਵਿੱਚ ਰਹਿੰਦੇ ਹੋਏ ਭਵਿੱਖਬਾਣੀ ਕਰਦੇ ਕਿ ਹਜ਼ਾਰਾਂ ਸਾਲ ਬਾਅਦ ਕਿਸਨੂੰ ਸਭ ਤੋਂ ਵੱਧ ਯਾਦ ਕੀਤਾ ਜਾਵੇਗਾ, ਤਾਂ ਤੁਸੀਂ ਉਸ ਵੇਲੇ ਰਹਿੰਦੇ ਹੋਏ ਬਾਦਸ਼ਾਹਾਂ, ਜਰਨੈਲਾਂ, ਸ਼ੂਰਵੀਰਾਂ, ਜਾਂ ਦਰਬਾਰੀ ਕਵੀਆਂ ਦੇ ਉੱਤੇ ਦਾਓ ਲਗਾਓਗੇ ਜਿੰਨ੍ਹਾਂ ਨੂੰ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਵੇਗਾ। ਪਰ ਉਨ੍ਹਾਂ ਸਾਰਿਆਂ ਦੇ ਨਾਮ ਭੁੱਲਾ ਦਿੱਤੇ ਗਏ ਹਨ – ਜਦੋਂ ਕਿ ਜੰਗਲ ਵਿੱਚ ਇੱਕ ਪਰਿਵਾਰ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਦਾ ਨਾਮ ਅੱਜ ਪੂਰੇ ਸੰਸਾਰ ਵਿੱਚ ਇੱਕ ਘਰੇਲੂ ਨਾਮ ਬਣ ਗਿਆ ਹੈ। ਉਸਦਾ ਨਾਮ ਸਿਰਫ਼ ਇਸ ਲਈ ਵੱਡਾ ਹੈ ਕਿਉਂਕਿ ਜਿਸ ਕੌਮ (ਕੌਮਾਂ) ਦੀ ਉਸਨੇ ਪਰਵਰਿਸ਼ ਕੀਤੀ, ਉਸਨੇ ਉਸਦੇ ਬਿਤਰਾਂਤ ਨੂੰ ਸੰਭਾਲ ਕੇ ਰੱਖਿਆ ਹੈ – ਅਤੇ ਫਿਰ ਲੋਕ ਅਤੇ ਕੌਮਾਂ ਜਿਹੜੀਆਂ ਉਸ ਤੋਂ ਆਈਆਂ ਵੱਡੀਆਂ ਬਣ ਗਈਆਂ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਸਦਾ ਬਹੁਤ ਪਹਿਲਾਂ ਵਾਅਦਾ ਕੀਤਾ ਗਿਆ ਸੀ (“ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ… ਮੈਂ ਤੇਰਾ ਨਾਉਂ ਵੱਡਾ ਕਰਾਂਗਾ”)। ਮੈਂ ਪੂਰੇ ਇਤਿਹਾਸ ਵਿੱਚ ਐਨੇ ਮਸ਼ਹੂਰ ਕਿਸੇ ਹੋਰ ਬਾਰੇ ਨਹੀਂ ਸੋਚ ਸੱਕਦਾ ਜਿਹੜਾ ਐਨਾ ਜਿਆਦਾ ਵੱਡਾ ਹੋਵੇ, ਉਸਦੀ ਸੰਤਾਨ ਨੂੰ ਛੱਡ ਕੇ ਇਸਦੀ ਬਜਾਏ ਕੇ ਜਿਹੜਾ ਆਪਣੀ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਤੋਂ ਮਸ਼ਹੂਰ ਹੋਇਆ ਹੋਵੇ।

ਵਾਅਦਾ ਕਰਨ ਵਾਲੇ ਦੀ ਇੱਛਿਆ ਦੁਆਰਾ

 ਅਤੇ ਅੱਜ ਉਹ ਲੋਕ ਜਿਹੜੇ ਅਬਰਾਹਾਮ ਦੇ ਵੰਸ਼ ਤੋਂ ਹਨ – ਯਹੂਦੀ – ਅਸਲ ਵਿੱਚ ਕਦੇ ਵੀ ਅਜਿਹੀ ਕੌਮ ਨਹੀਂ ਰਹੀ ਜਿਸ ਨੂੰ ਅਸੀਂ ਖਾਸ ਤੌਰ ਤੇ ਮਹਾਨਤਾ ਨਾਲ ਜੋੜੀਏ। ਉਨ੍ਹਾਂ ਨੇ ਕਦੇ ਵੀ ਮਿਸਰ ਦੇ ਪਿਰਾਮਿਡ – ਅਤੇ ਯਕੀਨਨ ਤਾਜ ਮਹਿਲ ਵਰਗੇ ਵੱਡੇ ਢਾਂਚਿਆਂ ਦੀ ਉਸਾਰੀ ਨਹੀਂ ਕੀਤੀ ਸੀ, ਨਾ ਹੀ ਉਨ੍ਹਾਂ ਨੇ ਯੂਨਾਨੀਆਂ ਵਾਂਙੁ ਦਰਸ਼ਨ ਸੰਬੰਧੀ ਕਿਤਾਬਾਂ ਲਿੱਖੀਆਂ ਸਨ, ਜਾਂ ਇੱਥੋਂ ਤੱਕ ਕਿ ਬ੍ਰਿਟੇਨ ਦੇ ਲੋਕਾਂ ਵਾਂਙੁ ਦੂਰ ਦੁਰਾਡੇ ਦੇ ਇਲਾਕਿਆਂ ਦਾ ਸੰਚਾਲਨ। ਇਨ੍ਹਾਂ ਸਾਰੀਆਂ ਕੌਮਾਂ ਨੇ ਆਪਣੇ ਆਪ ਨੂੰ ਸੰਸਾਰ ਦੇ ਉੱਤੇ ਸ਼ਕਤੀਸ਼ਾਲੀ ਸਾਮਰਾਜ ਦੀ ਪਿੱਠਭੂਮੀ ਵਿੱਚ ਸਥਾਪਤ ਕਰਕੇ ਅਜਿਹਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਸਰਹੱਦਾਂ ਨੂੰ ਅਸਾਧਾਰਣ ਫੌਜੀ ਤਾਕਤ ਦੁਆਰਾ ਬਹੁਤ ਅਗਾਂਹ ਤਕ ਵਧਾ ਲਿਆ ਸੀ – ਯਹੂਦੀਆਂ ਨੇ ਅਜਿਹਾ ਕਦੇ ਨਹੀਂ ਕੀਤਾ ਸੀ। ਯਹੂਦੀ ਲੋਕਾਂ ਦੀ ਮਹਾਨਤਾ ਜ਼ਿਆਦਾਤਰ ਬਿਵਸਥਾ ਅਤੇ ਧਰਮ ਪੁਸਤਕ (ਵੇਦ ਪੁਸਤਕ ਜਾਂ ਬਾਈਬਲ) ਦੇ ਕਾਰਨ ਹੈ, ਜਿਸ ਨੂੰ ਉਨ੍ਹਾਂ ਨੇ ਕੁੱਝ ਪ੍ਰਸਿੱਧ ਲੋਕਾਂ ਦੁਆਰਾ ਜਨਮ ਦਿੱਤਾ; ਜਿਹੜੇ ਉਨ੍ਹਾਂ ਦੇ ਕੌਮ ਤੋਂ ਸਨ; ਅਤੇ ਇਹ ਕਿ ਉਹ ਹਜ਼ਾਰਾਂ ਸਾਲਾਂ ਤੋਂ ਇੱਕ ਵੱਖਰੇ ਅਤੇ ਕੁੱਝ ਹੱਦ ਤਕ ਲੋਕਾਂ ਦੇ ਵਿਸ਼ੇਸ਼ ਸਮੂਹ ਦੇ ਰੂਪ ਵਿੱਚ ਬਣੇ ਰਹੇ ਹਨ। ਉਨ੍ਹਾਂ ਦੀ ਮਹਾਨਤਾ ਇਸ ਲਈ ਨਹੀਂ ਹੈ ਕਿ ਅਸਲ ਵਿੱਚ ਉਨ੍ਹਾਂ ਨੇ ਕੁੱਝ ਖਾਸ ਕੀਤਾ ਹੈ, ਸਗੋਂ ਇਸ ਵਿੱਚ ਉਨ੍ਹਾਂ ਦੇ ਨਾਲ ਕੀ  ਕੁੱਝ ਕੀਤਾ ਗਿਆ ਸੀ ਅਤੇ ਉਨ੍ਹਾਂ ਦੁਆਰਾ  ਕੀ ਕੀਤਾ ਗਿਆ ਸੀ।

ਹੁਣ ਆਓ ਅਸੀਂ ਉਸ ਵਿਅਕਤੀ ਉੱਤੇ ਗੌਰ ਕਰੀਏ ਜਿਹੜਾ ਇਸ ਵਾਅਦੇ ਨੂੰ ਪੂਰਾ ਕਰੇਗਾ। ਉੱਥੇ, ਬਿਲਕੁਲ ਸਪੱਸ਼ਟ ਤਰੀਕੇ ਨਾਲ, ਇਹ ਲਗਾਤਾਰ ਕਹਿੰਦਾ ਹੈ, “ਮੈਂ ਕਰਾਂਗਾ…” ਇਤਿਹਾਸ ਵਿੱਚ ਜਿਸ ਢੰਗ ਨਾਲ ਉਨ੍ਹਾਂ ਦੀ ਮਹਾਨਤਾ ਕੰਮ ਕਰਦੀ ਹੈ, ਉਹ ਇੱਕ ਵਾਰ ਫਿਰ ਇਸ ਘੋਸ਼ਣਾ ਵਿੱਚ ਇੱਕ ਅਨੌਖੇ ਤਕੀਕੇ ਨਾਲ ਵਿਖਾਈ ਦਿੰਦੀ ਹੈ ਕਿ ਇਹ ਸਿਰਜਣਹਾਰ ਆਪ ਹੀ ਹੈ, ਜਿਹੜਾ ਇਸਨੂੰ ਪੂਰਾ ਕਰੇਗਾ, ਨਾ ਕਿ ਇਸ ‘ਕੌਮ’ ਦੀਆਂ ਕੁੱਝ ਅੰਦਰੂਨੀ ਯੋਗਤਾ, ਜਿੱਤ ਜਾਂ ਤਾਕਤ। ਇਹ ਧਿਆਨ ਦੇਣ ਯੋਗ ਹੈ ਕਿ ਅਜੋਕੀ ਸੰਸਾਰ ਵਿੱਚ, ਮੀਡੀਆ ਬਹੁਤ ਸਾਰਾ ਧਿਆਨ ਇਸਰਾਏਲ, ਆਧੁਨਿਕ ਯਹੂਦੀ ਕੌਮ ਦੀਆਂ ਘਟਨਾਵਾਂ ਵੱਲ ਲਗਾਉਂਦੀ ਹੈ। ਕੀ ਤੁਸੀਂ ਹੰਗਰੀ, ਨਾਰਵੇ, ਪਾਪੁਆ ਨਿਓਗੁਨੀਆ, ਬੋਲੀਵੀਆ ਜਾਂ ਮੱਧ ਅਫ਼ਰੀਕੀ ਗਣਰਾਜ ਵਰਗੇ ਦੇਸ਼ਾਂ ਦੀਆਂ ਖਬਰਾਂ ਲਗਾਤਾਰ ਸੁਣਦੇ ਹੋ – ਜਿਹੜੇ ਸਾਰੇ ਸੰਸਾਰ ਵਿੱਚ ਇੱਕੋ ਅਕਾਰ ਦੇ ਦੇਸ਼ ਹਨ? ਪਰ 80 ਲੱਖ ਲੋਕਾਂ ਦਾ ਇੱਕ ਛੋਟਾ ਜਿਹਾ ਦੇਸ਼ ਇਸਰਾਏਲ, ਲਗਾਗਾਰ ਅਤੇ ਰੋਜਾਨਾ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ।

ਇਤਿਹਾਸ ਜਾਂ ਮਨੁੱਖੀ ਘਟਨਾਵਾਂ ਵਿੱਚ ਅਜਿਹਾ ਕੁੱਝ ਵੀ ਸ਼ਾਮਲ ਨਹੀਂ ਹੈ, ਜਿਸਦੇ ਕਾਰਨ ਇਸ ਪਰਾਚੀਨ ਵਾਅਦੇ ਨੂੰ ਉਸੇ ਤਰੀਕੇ ਵਿੱਚ ਖੋਲ੍ਹਿਆ ਜਾਂਦਾ ਹੈ, ਜਿਸ ਵਿੱਚ ਇਸਦੀ ਮੁਨਾਦੀ ਪਰਾਚੀਨ ਮਨੁੱਖ ਨਾਲ ਕੀਤੀ ਗਈ ਸੀ, ਕਿਉਂਕਿ ਉਸਨੇ ਇਸ ਵਾਅਦੇ ਦੇ ਉੱਤੇ ਚੱਲਣ ਲਈ ਖਾਸ ਰਾਹ ਦੀ ਚੋਣ ਕੀਤੀ ਸੀ। ਉਨ੍ਹਾਂ ਸੰਭਾਵਨਾਵਾਂ ਬਾਰੇ ਸੋਚੋ ਜਿਨ੍ਹਾਂ ਵਿੱਚ ਇਹ ਵਾਅਦਾ ਕੁੱਝ ਤਰੀਕਿਆਂ ਵਿੱਚ ਅਸਫਲ ਹੋ ਸੱਕਦਾ ਸੀ। ਪਰ ਇਸ ਦੀ ਬਜਾਏ ਇਹ ਖੁਲ੍ਹਦਾ ਜਾਂਦਾ ਹੈ ਅਤੇ ਇਸਦਾ ਖੁੱਲ੍ਹਣਾ ਜਾਰੀ ਹੈ, ਠੀਕ ਉਸ ਤਰ੍ਹਾਂ ਜਿਵੇਂ ਇਸ ਦੀ ਹਜ਼ਾਰਾਂ ਸਾਲ ਪਹਿਲਾਂ ਮੁਨਾਦੀ ਕੀਤਾ ਗਿਆ ਸੀ। ਦਰਅਸਲ, ਇਹ ਵਿਸ਼ਾ ਬਹੁਤ ਜਿਆਦਾ ਸ਼ਕਤੀਸ਼ਾਲੀ ​​ਹੈ ਕਿਉਂਕਿ ਇਹ ਸਿਰਫ਼ ਵਾਅਦਾ-ਕਰਨ ਵਾਲੇ ਦੀ ਸ਼ਕਤੀ ਅਤੇ ਅਧਿਕਾਰ ਦੇ ਉੱਤੇ ਅਧਾਰਤ ਹੈ ਕਿ ਇਹ ਪੂਰਾ ਹੋਇਆ ਹੈ।

ਅਜਿਹੀ ਤੀਰਥ ਯਾਤਰਾ ਜਿਹੜਾ ਅਜੇ ਵੀ ਸੰਸਾਰ ਨੂੰ ਹਿਲਾਉਂਦਾ ਹੈ

This map shows the route of Abraham's Journey
ਇਹ ਨਕਸ਼ਾ ਅਬਰਾਹਾਮ ਦੀ ਤੀਰਥ ਯਾਤਰਾ ਦਾ ਰਾਹ ਦਰਸਾਉਂਦਾ ਹੈ।

ਬਾਈਬਲ ਦੱਸਦੀ ਹੈ, “ਸੋ ਅਬਰਾਮ ਜਿਵੇਂ ਯਹੋਵਾਹ ਉਹ ਨੂੰ ਬੋਲਿਆ ਸੀ ਚੱਲਿਆ” (ਆਇਤ 4)। ਉਸਨੇ ਤੀਰਥ ਯਾਤਰਾ ਦੇ ਲਈ ਇੱਕ ਰਾਹ ਚੁਣਿਆ, ਜਿਸ ਨੂੰ ਨਕਸ਼ੇ ਵਿੱਚ ਦਰਸਾਇਆ ਗਿਆ ਜੋ ਅਜੇ ਵੀ ਇਤਿਹਾਸ ਨੂੰ ਬਣਾ ਰਿਹਾ ਹੈ।

ਸਾਡੇ ਲਈ ਅਸੀਸ

ਪਰ ਇਹ ਇੱਥੇ ਖ਼ਤਮ ਨਹੀਂ ਹੁੰਦਾ ਕਿਉਂਕਿ ਇਸ ਵਾਅਦੇ ਨਾਲ ਹੋਰ ਵੀ ਬਹੁਤ ਕੁੱਝ ਜੁੜਿਆ ਹੋਇਆ ਹੈ। ਅਸੀਸ ਨੂੰ ਸਿਰਫ਼ ਅਬਰਾਹਾਮ ਨੂੰ ਨਹੀਂ ਦਿੱਤਾ ਗਿਆ ਸੀ ਕਿਉਂਕਿ ਇਸ ਵਿੱਚ ਇਹ ਵੀ ਕਿਹਾ ਗਿਆ ਹੈ

“ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ “।

ਆਇਤ 3

ਮੈਨੂੰ ਅਤੇ ਤੁਹਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਵੇਂ ਅਸੀਂ ਆਰੀਆ, ਦ੍ਰਾਵਿੜੀਅਨ, ਤਾਮਿਲ, ਨੇਪਾਲੀ ਜਾਂ ਕਿਸੇ ਹੋਰ ਤੋਂ ਹੀ ਕਿਉਂ ਨਾ ਸਬੰਧਤ ਹੋਈਏ; ਕੋਈ ਫ਼ਰਕ ਨਹੀਂ ਪੈਂਦਾ ਸਾਡੀ ਜਾਤ ਕੋਈ ਵੀ ਕਿਉਂ ਨਾ ਹੋਵੇ; ਕੋਈ ਫ਼ਰਕ ਨਹੀਂ ਪੈਂਦਾ ਸਾਡਾ ਧਰਮ ਕੋਈ ਵੀ ਕਿਉਂ ਨਾ ਹੋਵੇ, ਭਾਵ ਹਿੰਦੂ, ਮੁਸਲਮਾਨ, ਜੈਨ, ਸਿੱਖ ਜਾਂ ਇਸਾਈ; ਚਾਹੇ ਅਸੀਂ ਅਮੀਰ ਹਾਂ ਜਾਂ ਗਰੀਬ, ਬਿਮਾਰ ਜਾਂ ਤੰਦਰੁਸਤ, ਪੜ੍ਹੇ-ਲਿਖੇ ਜਾਂ ਅਨਪੜ੍ਹ – ਸਰਿਸ਼ਟੀ ਦੇ ਸਾਰੇ ਘਰਾਣੇ  ਇਸ ਵਿੱਚ ਸਾਨੂੰ ਵੀ ਸ਼ਾਮਲ ਕਰਦੇ ਹਨ। ਅਸੀਸ ਦੇ ਇਸ ਵਾਅਦੇ ਵਿੱਚ ਹੁਣ ਤੀਕ ਰਹਿਣ ਵਾਲਾ ਹਰ ਵਿਅਕਤੀ ਸ਼ਾਮਲ ਹੈ – ਜਿਸਦਾ ਅਰਥ ਤੁਸੀਂ ਵੀ ਹੋ। ਕਿਵੇਂ? ਕਦੋਂ? ਕਿਸ ਕਿਸਮ ਦੀ ਅਸੀਸ? ਇਸਨੂੰ ਸਪੱਸ਼ਟ ਤੌਰ ਤੇ ਇੱਥੇ ਨਹੀਂ ਦੱਸਿਆ ਗਿਆ ਹੈ ਪਰ ਇਹ ਉਸ ਚੀਜ਼ ਦਾ ਜਨਮ ਹੈ ਜਿਹੜੀ ਤੁਹਾਡੇ ਅਤੇ ਮੇਰੇ ਉੱਤੇ ਪ੍ਰਭਾਵ ਪਾਉਂਦੀ ਹੈ।

ਅਸੀਂ ਹੁਣੇ-ਹੁਣੇ ਇਤਿਹਾਸਕ ਅਤੇ ਸ਼ਾਬਦਿਕ ਤੌਰ ਤੇ ਪੁਸ਼ਟੀ ਕੀਤੀ ਹੈ ਕਿ ਅਬਰਾਹਾਮ ਨਾਲ ਕੀਤੇ ਵਾਅਦੇ ਦਾ ਪਹਿਲਾ ਹਿੱਸਾ ਸੱਚ ਸਾਬਿਤ ਹੋਇਆ ਹੈ। ਇਸ ਲਈ ਕੀ ਸਾਡੇ ਕੋਲ ਵਾਅਦੇ ਦੇ ਉਸ ਹਿੱਸੇ ਉੱਤੇ ਵਿਸ਼ਵਾਸ ਕਰਨ ਦਾ ਇੱਕ ਚੰਗਾ ਕਾਰਨ ਨਹੀਂ ਹੈ, ਜਿਹੜਾ ਤੁਹਾਨੂੰ ਅਤੇ ਮੈਨੂੰ ਦਿੱਤਾ ਗਿਆ ਹੈ ਕਿ ਇਹ ਸੱਚ ਸਾਬਤ ਹੋਵੇਗਾ? ਕਿਉਂਕਿ ਇਹ ਵਾਅਦਾ ਪੂਰੇ ਸੰਸਾਰ ਵਿੱਚ ਅਤੇ ਨਾ ਤਬਦੀਲ ਹੋਣ ਵਾਲਾ ਹੈ, ਇਸ ਲਈ ਇਹ ਸੱਚਾ ਹੈ। ਪਰ ਇਸ ਵਾਅਦੇ ਦੀ ਸੱਚਿਆਈ ਨੂੰ ਸਮਝਣ ਲਈ – ਸਾਨੂੰ ਇਸਨੂੰ ਖੋਲ੍ਹਣ ਦੀ ਲੋੜ ਹੈ। ਸਾਨੂੰ ਆਤਮ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਸਮਝ ਸਕੀਏ ਕਿ ਇਹ ਵਾਇਦਾ ਸਾਨੂੰ ਕਿਵੇਂ “ਛੂਹ” ਸੱਕਦਾ ਹੈ। ਅਤੇ ਸਾਨੂੰ ਇਹ ਗਿਆਨ ਅਬਰਾਹਾਮ ਦੀ ਤੀਰਥ ਯਾਤਰਾ ਦੇ ਉੱਤੇ ਚਲਦੇ ਰਹਿਣ ਨਾਲ ਮਿਲਦਾ ਹੈ। ਮੁਕਤੀ ਅਰਥਾਤ ਮੋਖ ਲਈ ਚਾਬੀ, ਜਿਸ ਦੀ ਪ੍ਰਾਪਤੀ ਲਈ ਅੱਜੇ ਪੂਰੇ ਸੰਸਾਰ ਵਿੱਚ ਬਹੁਤ ਸਾਰੇ ਲੋਕ ਸਖ਼ਤ ਮਿਹਨਤ ਕਰ ਰਹੇ ਹਨ, ਸਾਡੇ ਤੇ ਪ੍ਰਕਾਸ਼ਤ ਕੀਤੀ ਗਈ ਹੈ ਜਦੋਂ ਅਸੀਂ ਲਗਾਤਾਰ ਇਸ ਖਾਸ ਵਿਅਕਤੀ ਦੇ ਬਿਰਤਾਂਤ ਦੇ ਪਿਛਾਂਹ ਚਲਦੇ ਰਹਿੰਦੇ ਹਾਂ।

Leave a Reply

Your email address will not be published. Required fields are marked *