ਅੱਜ ਸੰਸਾਰ ਦਾ ਧਿਆਨ ਫੀਫਾ ਵਰਲਡ ਕੱਪ ਦੇ ਡਰਾਅ ‘ਤੇ ਕੇਂਦਰਤ ਹੈ। ਹਾਲਾਂਕਿ ਇਸ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਦੁਆਰਾ ਆਪਣੀ ਭੜਾਸ ਕੱਢਦੇ ਹੋਏ, ਸੰਸਾਰ ਦਾ ਇੱਕ ਬਹੁਤ ਵੱਡਾ ਹਿੱਸਾ ਥਾਈਲੈਂਡ ਅਤੇ ਯੂਕਰੇਨ ਵਿੱਚ ਹੋਏ ਦੰਗਿਆਂ ਅਤੇ ਅਸ਼ਾਂਤੀ ਉੱਤੇ ਆਪਣੇ ਧਿਆਨ ਨੂੰ ਕੇਂਦ੍ਰਿਤ ਕੀਤੇ ਹੋਇਆ ਹੈ। ਫਿਰ ਸੀਰੀਆ ਵਿੱਚ ਹਮੇਸ਼ਾ ਦੀ ਤਰ੍ਹਾਂ ਗ੍ਰਹਿ ਜੁੱਧ ਚੱਲ ਰਿਹਾ ਹੈ। ਅਤੇ ਇਸ ਵਿੱਚ ਹੀ … ਨੈਲਸਨ ਮੰਡੇਲਾ ਦਾ ਮੌਤ ਹੋ ਗਿਆ ਹੈ।
ਪਰ ਸ਼ਾਇਦ ਜਦੋਂ ਤੁਸੀਂ ਇਸ ਲਿਖਤ ਨੂੰ ਪੜ੍ਹੋਗੇ ਤਾਂ ਇੰਨ੍ਹਾਂ ਘਟਨਾਵਾਂ ਨੂੰ ਵੱਡੇ ਪੱਧਰ ਤੇ ਭੁੱਲਾ ਦਿੱਤਾ ਜਾਵੇਗਾ। ਸੰਸਾਰ ਜਿਸ ਗੱਲ ਵਿੱਚ ਹੁਣ ਬਹੁਤ ਜ਼ਿਆਦਾ ਦਿਲਚਸਪੀ ਲੈਂਦਾ ਹੈ, ਉਹ ਛੇਤੀ ਹੀ ਭੁੱਲਾ ਦਿੱਤੀ ਜਾਂਦੀ ਹੈ ਕਿਉਂਕਿ ਅਸੀਂ ਹੋਰ ਵੇਧੇਰੇ ਮਨੋਰੰਜਨ, ਖੇਡਾ ਪ੍ਰਤੀਯੋਗਤਾਵਾਂ ਜਾਂ ਰਾਜਨੀਤਿਕ ਸੰਕਟ ਵੱਲ ਤੁਰ ਪੈਂਦੇ ਹਾਂ। ਸਾਡੇ ਦੁਆਰਾ ਕਿਸੇ ਵੇਲੇ ਧਿਆਨ ਦਿੱਤੀ ਗਈ ਘਟਨਾ ਇਕ ਦਿਨ ਭੁੱਲਿਆ ਹੋਇਆ ਇਤਿਹਾਸ ਬਣ ਜਾਂਦਾ ਹੈ।
ਅਸੀਂ ਆਪਣੇ ਪਿਛਲੇ ਲੇਖਾਂ ਵਿੱਚ ਵੇਖਿਆ ਸੀ ਕਿ ਅਬਰਾਹਾਮ ਦੇ ਪ੍ਰਾਚੀਨ ਸਮੇਂ ਵਿੱਚ ਵੀ ਇਹੋ ਗੱਲ ਸੱਚ ਸੀ। ਮਹੱਤਵਪੂਰਣ ਅਤੇ ਤਮਾਸ਼ੇ ਨਾਲ ਭਰੇ ਹੋਏ ਮੁਕਾਬਲੇ, ਪ੍ਰਾਪਤੀਆਂ ਅਤੇ ਗੱਪਾਂ ਜਿਹੜੇ 4000 ਸਾਲ ਪਹਿਲਾਂ ਜੀ ਰਹੇ ਲੋਕਾਂ ਦੀਆਂ ਗੱਲਾਂ ਸਨ ਹੁਣ ਪੂਰੀ ਤਰ੍ਹਾਂ ਭੁੱਲਾ ਦਿੱਤੀਆਂ ਗਈਆਂ ਹਨ, ਪਰ ਇਕ ਵਿਅਕਤੀ ਨਾਲ ਚੁੱਪ-ਚਾਪ ਵਿਸ਼ਵਾਸਯੋਗਤਾ ਨਾਲ ਬੋਲਿਆ ਗਿਆ ਵਾਅਦਾ, ਹਾਲਾਂਕਿ ਉਸ ਸਮੇਂ ਪੂਰੇ ਸੰਸਾਰ ਨੇ ਅਣਦੇਖਾ ਕੀਤਾ ਸੀ, ਸਾਡੀਆਂ ਅੱਖਾਂ ਦੇ ਅੱਗੇ ਖੁਲ੍ਹ ਰਿਹਾ ਅਤੇ ਵੱਧਦਾ ਚੱਲਿਆ ਜਾ ਰਿਹਾ ਹੈ। ਸਾਫ਼ ਵਿਖਾਈ ਦੇਣ ਵਾਲਾ, ਪਰ ਅਕਸਰ ਨਜ਼ਰਅੰਦਾਜ਼ ਕੀਤਾ ਗਿਆ ਤੱਥ ਇਹ ਹੈ ਕਿ ਅਬਰਾਹਾਮ ਨੂੰ ਲਗਭਗ 4000 ਸਾਲ ਪਹਿਲਾਂ ਦਿੱਤਾ ਗਿਆ ਵਾਅਦਾ ਸ਼ਾਬਦਿਕ, ਇਤਿਹਾਸਕ ਅਤੇ ਤਸਦੀਕੀ ਰੂਪ ਵਿੱਚ ਸੱਚ ਸਾਬਿਤ ਹੋਇਆ ਹੈ। ਇਹ ਸੰਕੇਤ ਕਰਦਾ ਹੈ ਕਿ ਪਰਮੇਸ਼ੁਰ ਉਸੇ ਤਰ੍ਹਾਂ ਹੀ ਬਾਈਬਲ (ਵੇਦ ਪੁਸਤਕ) ਵਿੱਚ ਪ੍ਰਗਟ ਹੋਇਆ ਹੈ ਅਤੇ ਇਹ ਵੇਖਣ ਲਈ ਕੰਮ ਕਰ ਰਿਹਾ ਹੈ ਕਿ ਉਸ ਦੇ ਵਾਅਦੇ ਪੂਰੇ ਹੋਣਗੇ। ਇਹ ਸਿਰਫ਼ ਕਹਾਣੀ ਜਾਂ ਕੋਈ ਕਾਲਪਨਿਕ ਰੂਪਕ ਨਹੀਂ ਹੈ।
ਅਬਰਾਹਾਮ ਦੀ ਕਹਾਣੀ ਵਿੱਚ ਦੋ ਹੋਰ ਮਹੱਤਵਪੂਰਨ ਮੁਲਾਕਾਤਾਂ ਮਿਲਦੀਆਂ ਹਨ, ਇਸਤੋਂ ਪਹਿਲਾਂ ਕਿ ਵਾਅਦਾ ਕਰਨ ਵਾਲਾ ਪਰਮੇਸ਼ੁਰ ਉਸਦੇ ਨਾਲ ਵਾਇਦਾ ਕਰੇ। ਅਬਰਾਹਾਮ (ਅਤੇ ਅਸੀਂ ਜਿਹੜੇ ਉਸ ਦੀ ਯਾਤਰਾ ਨੂੰ ਵੇਖ ਰਹੇ ਹਾਂ) ਇੰਨ੍ਹਾਂ ਤੋਂ ਬਹੁਤ ਕੁੱਝ ਸਿੱਖਦੇ ਹਾਂ – ਇੱਥੋਂ ਤੱਕ ਕਿ ਇਤਿਹਾਸ ਦੇ ਖੇਤਰ ਤੋਂ ਮੁਕਤੀ ਪ੍ਰਾਪਤ ਕਰਨ ਵੱਲ ਵਧਦੇ ਹੋਏ, ਪਰ ਇੱਕ ਬਹੁਤ ਹੀ ਵੱਖਰੇ ਢੰਗ ਨਾਲ – ਇੱਕ ਸਰਲ ਜਿਹੇ ਢੰਗ ਵਿੱਚ – ਇਸਦੀ ਬਜਾਏ ਕਿ ਅਸੀਂ ਕਿਸੇ ਹੋਰ ਦੀ ਆਸ ਕਰੀਏ। ਅਬਰਾਹਾਮ ਦੀ ਕਹਾਣੀ ਨੂੰ ਅੱਜ ਦੀ ਖੇਡਾਂ ਦੀ ਘਟਨਾਵਾਂ ਵਾਂਙੁ ਛੇਤੀ ਨਹੀਂ ਭੁੱਲਿਆ ਜਾਂਦਾ ਹੈ; ਇਹ ਨਜਰਅੰਦਾਜ਼ ਕੀਤਾ ਹੋਇਆ ਵਿਅਕਤੀ ਹੈ, ਜਿਹੜਾ ਸਦੀਵੀ ਜੀਵਨ ਦੀ ਪ੍ਰਾਪਤੀ ਨੂੰ ਸਮਝਣ ਲਈ ਨੀਂਹ ਦੀ ਸਥਾਪਨਾ ਕਰਦਾ ਹੈ, ਇਸ ਲਈ ਅਸੀਂ ਇਸ ਤੋਂ ਸਿੱਖਣ ਨਾਲ ਬੁੱਧ ਨੂੰ ਪ੍ਰਾਪਤ ਕਰਾਂਗੇ।
ਮਹਾਭਾਰਤ ਸੰਤਾਨ ਤੋਂ ਬਗੈਰ ਰਾਜਾ ਪਾਂਡੂ ਦੁਆਰਾ ਸਾਮਹ੍ਹਣਾ ਕੀਤੇ ਹੋਏ ਸੰਘਰਸ਼ਾਂ ਦਾ ਜ਼ਿਕਰ ਕਰਦਾ ਹੈ, ਜਿਸਦੇ ਕੋਲ ਕੋਈ ਵੀ ਵਾਰਸ ਨਹੀਂ ਸੀ। ਰਿਸ਼ੀ ਕਿਂਦਾਮਾ ਅਤੇ ਉਸ ਦੀ ਪਤਨੀ ਨੇ ਗੁਪਚੁਪ ਪ੍ਰੇਮ ਕਰਨ ਵਾਸਤੇ ਹਿਰਨ ਦੇ ਰੂਪਾਂ ਨੂੰ ਧਾਰਨ ਕੀਤਾ ਹੋਇਆ ਸੀ। ਬਦਕਿਸਮਤੀ ਨਾਲ, ਰਾਜਾ ਪਾਂਡੂ ਉਸ ਵੇਲੇ ਸ਼ਿਕਾਰ ਕਰ ਰਿਹਾ ਸੀ ਅਤੇ ਉਸ ਨੇ ਅਚਾਨਕ ਉਨ੍ਹਾਂ ਉੱਤੇ ਆਪਣਾ ਤੀਰ ਚਲਾ ਦਿੱਤਾ। ਗੁੱਸੇ ਵਿੱਚ ਆ ਕੇ, ਕਿਂਦਾਮਾ ਨੇ ਰਾਜਾ ਪਾਂਡੂ ਨੂੰ ਸਰਾਪ ਦਿੱਤਾ ਕਿ ਜਦੋਂ ਉਹ ਅਗਲੀ ਵਾਰ ਆਪਣੀਆਂ ਪਤਨੀਆਂ ਨੂੰ ਪ੍ਰੇਮ ਕਰੇਗਾ ਤਾਂ ਉਹ ਮਰ ਜਾਵੇਗਾ। ਰਾਜਾ ਪਾਂਡੂ ਨੂੰ ਇਸ ਤਰ੍ਹਾਂ ਕਿਸੇ ਵੀ ਸੰਤਾਨ ਨੂੰ ਪੈਦਾ ਕਰਨ ਅਤੇ ਉਸਦੀ ਰਾਜਗੱਦੀ ਉੱਤੇ ਕਿਸੇ ਵੀ ਵਾਰਸ ਨੂੰ ਉਸਦੇ ਮਗਰ ਆਉਣ ਤੋਂ ਰੋਕ ਦਿੱਤਾ ਗਿਆ। ਆਪਣੀ ਰਾਜਗੱਦੀ ਲਈ ਉਸਨੇ ਇਸ ਖ਼ਤਰੇ ਉੱਤੇ ਕਿਵੇਂ ਜਿੱਤ ਪ੍ਰਾਪਤ ਕੀਤੀ?
ਰਾਜਾ ਪਾਂਡੂ ਦਾ ਜਨਮ ਪਿਛਲੀ ਪੀੜ੍ਹੀ ਦੀ ਇਸੇ ਤਰ੍ਹਾਂ ਦੀ ਸਮੱਸਿਆ ਨੂੰ ਸੁਲਝਾਉਣ ਲਈ ਆਪਣੇ ਆਪ ਵਿੱਚ ਇੱਕ ਨਿਰਾਸ਼ਾ ਭਰਿਆ ਕੰਮ ਸੀ। ਸਾਬਕਾ ਰਾਜਾ, ਵਿਚਿੱਤਰਵੀਰਿਆ, ਸੰਤਾਨ ਤੋਂ ਬਗੈਰ ਮੋਇਆ ਸੀ, ਇਸ ਲਈ ਇੱਕ ਵਾਰਸ ਦੀ ਲੋੜ ਸੀ। ਵਿਚਿੱਤਰਵੀਰਿਆ ਦੀ ਮਾਤਾ ਸਤਯਾਵਤੀ ਦਾ ਵਿਆਹ ਹੋਣ ਤੋਂ ਪਹਿਲਾਂ ਰਾਜਾ ਸ਼ਾਂਤਨੂੰ ਤੋਂ ਇੱਕ ਪੁੱਤਰ ਹੋਇਆ ਸੀ। ਇਸ ਪੁਤਰ, ਵਿਆਸ ਨੂੰ, ਵਿਚਿੱਤਰਵੀਰਿਆ ਦੀ ਵਿਧਵਾਵਾਂ ਅੰਬਿਕਾ ਅਤੇ ਅੰਬਾਲਿਕਾ ਦੀ ਕੁੱਖਾਂ ਵਿੱਚ ਸੰਤਾਨ ਦਾ ਬੀਜ ਪਾਉਣ ਲਈ ਸੱਦਿਆ ਗਿਆ। ਪਾਂਡੂ ਦਾ ਜਨਮ ਵਿਆਸ ਅਤੇ ਅੰਬਾਲਿਕਾ ਦੇ ਵਿੱਚਕਾਰ ਹੋਏ ਮੇਲ ਤੋਂ ਹੋਇਆ ਸੀ। ਰਾਜਾ ਪਾਂਡੂ ਇਸ ਤਰ੍ਹਾਂ ਵਿਆਸ ਦਾ ਜੀਵ-ਪੁੱਤਰ ਸੀ ਪਰ ਨਿਓਗ ਰਾਹੀਂ ਸਾਬਕਾ ਰਾਜਾ ਵਿਚਿੱਤਰਵੀਰਿਆ ਦਾ ਵਾਰਸ ਸੀ, ਇਹ ਅਜਿਹੀ ਪ੍ਰਥਾ ਸੀ ਜਿਸ ਵਿੱਚ ਇੱਕ ਪਾਲਣਹਾਰ ਵਿਅਕਤੀ ਇੱਕ ਬੱਚੇ ਦਾ ਪਿਤਾ ਬਣ ਸੱਕਦਾ ਸੀ, ਉਦੋਂ ਜਦੋਂ ਪਤੀ ਦੀ ਮੌਤ ਹੋ ਜਾਂਦੀ ਸੀ। ਵੱਡੀ ਲੋੜ ਨੇ ਇਸ ਕਠੋਰ ਕਾਰਵਾਈ ਨੂੰ ਜਨਮ ਦਿੱਤਾ।
ਹੁਣ ਰਾਜਾ ਪਾਂਡੂ ਨੂੰ ਵੀ ਉਸੇ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਰਿਸ਼ੀ ਕਿਂਦਾਮਾ ਦੁਆਰਾ ਉਸਨੂੰ ਸਰਾਪ ਦੇ ਦਿੱਤਾ ਗਿਆ ਸੀ। ਕੀ ਕੀਤਾ ਜਾਵੇ? ਇਕ ਵਾਰ ਫਿਰ, ਲਾਚਾਰੀ ਭਰੇ ਹਾਲਾਤਾਂ ਵਿੱਚ ਕਾਰਵਾਈ ਦੀ ਲੋੜ ਸੀ। ਪਾਂਡੂ ਦੀ ਇਕ ਪਤਨੀ, ਰਾਣੀ ਕੁੰਤੀ (ਜਾਂ ਪ੍ਰਥਾ), ਇੱਕ ਗੁਪਤ ਮੰਤਰ ਨੂੰ ਜਾਣਦੀ ਸੀ (ਇਹ ਉਸ ਉੱਤੇ ਬ੍ਰਾਹਮਣ ਦੁਰਵਾਸਾ ਦੁਆਰਾ ਬਚਪਨ ਵਿੱਚ ਪ੍ਰਗਟ ਕੀਤਾ ਗਿਆ ਸੀ), ਜਿਸਦੀ ਵਰਤੋਂ ਨਾਲ ਉਹ ਇੱਕ ਦੇਵਤਾ ਦੁਆਰਾ ਗਰਭ ਧਾਰਨ ਕਰ ਸੱਕਦੀ ਸੀ। ਇਸ ਲਈ ਰਾਣੀ ਕੁੰਤੀ ਨੇ ਇਸ ਗੁਪਤ ਮੰਤਰ ਦੀ ਵਰਤੋਂ ਤਿੰਨ ਵੱਡੇ ਪਾਂਡਓ ਭਰਾਵਾਂ: ਯੁਧੀੱਸ਼ਟਰ, ਭੀਮ ਅਤੇ ਅਰਜੁਨ ਦੀ ਪ੍ਰਾਪਤ ਲਈ ਇਸਤੇਮਾਲ ਕੀਤਾ। ਰਾਣੀ ਕੁੰਤੀ ਦੇ ਨਾਲ ਹੀ ਦੂਜੀ ਪਤਨੀ ਰਾਣੀ ਮਾਦਰੀ ਨੇ ਇਸ ਮੰਤਰ ਨੂੰ ਰਾਣੀ ਕੁੰਤੀ ਤੋਂ ਪ੍ਰਾਪਤ ਕੀਤਾ ਅਤੇ ਉਸਨੇ ਛੋਟੇ ਪਾਂਡਓ ਭਰਾਵਾਂ ਨਕੁਲ ਅਤੇ ਸਹਿਦੇਵ ਨੂੰ ਇਸੇ ਤਰ੍ਹਾਂ ਜਨਮ ਦਿੱਤਾ।
ਸੰਤਾਨ ਤੋਂ ਬਗੈਰ ਰਹਿਣਾ ਜੋੜਿਆਂ ਉੱਤੇ ਬਹੁਤ ਜਿਆਦਾ ਉਦਾਸੀ ਨੂੰ ਲਿਆ ਸੱਕਦਾ ਹੈ। ਇਹ ਸਹਿਣਾ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਜਦੋਂ ਕੌਮ ਦਾ ਵਾਰਸ ਹੀ ਦਾਓ ਉੱਤੇ ਲੱਗ ਹੋਵੇ। ਭਾਵੇ ਪਾਲਣਹਾਰ ਭਾਈਵਾਲ ਨੂੰ ਲੱਭਣਾ ਹੋਵੇ ਜਾਂ ਦੇਵਤਾਂਵਾਂ ਨੂੰ ਕਾਰਵਾਹੀ ਕਰਨ ਲਈ ਗੁਪਤ ਮੰਤਰਾਂ ਦੀ ਹੀ ਵਰਤੋਂ ਹੀ ਕਿਉਂ ਨਾ ਹੋਵੇ, ਅਜਿਹੀ ਅਵਸਥਾ ਵਿੱਚ ਲਾਪਰਵਾਹ ਬਣੇ ਰਹਿਣਾ ਸ਼ਾਇਦ ਹੀ ਕੋਈ ਵਿਕਲਪ ਹੋਵੇਗਾ।
ਰਿਸ਼ੀ ਅਬਰਾਹਾਮ ਨੇ 4000 ਸਾਲ ਪਹਿਲਾਂ ਇਹੋ ਜਿਹੇ ਹਲਾਤਾਂ ਦਾ ਸਾਹਮਣਾ ਕੀਤਾ ਸੀ। ਜਿਸ ਤਰੀਕੇ ਨਾਲ ਉਸਨੇ ਸਮੱਸਿਆ ਨੂੰ ਸੁਲਝਾਇਆ ਉਹ ਬਿਆਨ ਵੇਦ ਪੁਸਤਕ (ਬਾਈਬਲ) ਦੁਆਰਾ ਇੱਕ ਨਮੂਨੇ ਵਜੋਂ ਮੰਨਿਆ ਜਾਂਦਾ ਹੈ, ਇਸ ਲਈ ਅਸੀਂ ਇਸ ਤੋਂ ਸਿੱਖਣ ਵਿੱਚ ਬੁੱਧ ਨੂੰ ਪ੍ਰਾਪਤ ਕਰਾਂਗੇ।
ਅਬਰਾਹਾਮ ਦੀ ਸ਼ਿਕਾਇਤ
ਅਬਰਾਹਾਮ ਦੇ ਜੀਵਨ ਦੇ ਵਧੇਰੇ ਸਾਲ ਉਤਪਤ 12 ਵਿੱਚ ਦਰਜ਼ ਕੀਤੀ ਗਏ ਵਾਇਦੇ ਤੋਂ ਬਾਦ ਲੰਘ ਗਏ ਸਨ। ਅਬਰਾਹਾਮ ਨੂੰ ਆਗਿਆ ਪਾਲਣ ਕਰਨ ਲਈ ਇਸ ਵਾਅਦੇ ਦੇ ਪਿਛਾਂਹ ਚਲਦੇ ਹੋਇਆ ਵਾਅਦਾ ਕੀਤੇ ਹੋਏ ਦੇਸ਼ ਵੱਲ ਸਫ਼ਰ ਕਰਨਾ ਸੀ, ਜਿਸਨੂੰ ਅੱਜ ਦਾ ਇਸਰਾਏਲ ਕਿਹਾ ਜਾਂਦਾ ਹੈ। ਉਸਦੇ ਜੀਵਨ ਵਿੱਚ ਬਹੁਤ ਸਾਰੀਆਂ ਹੋਰ ਘਟਨਾਵਾਂ ਵਾਪਰੀਆਂ, ਇੱਕ ਨੂੰ ਛੱਡ ਕੇ ਜਿਸਦੀ ਉਸਨੂੰ ਬਹੁਤ ਜਿਆਦਾ ਇੱਛਿਆ ਸੀ – ਇੱਕ ਪੁੱਤਰ ਦਾ ਜਨਮ ਜਿਸਦੇ ਦੁਆਰਾ ਇਹ ਵਾਅਦਾ ਪੂਰਾ ਹੋਵੇਗਾ। ਇਸ ਲਈ ਅਸੀਂ ਅਬਰਾਹਾਮ ਦੀ ਸ਼ਿਕਾਇਤ ਨਾਲ ਇਸ ਬਿਰਤਾਂਤ ਦਾ ਅਧਿਐਨ ਅਰੰਭ ਕਰਦੇ ਹਾਂ:
1ਇਨ੍ਹਾਂ ਗੱਲਾਂ ਦੇ ਮਗਰੋਂ ਯਹੋਵਾਹ ਦਾ ਬਚਨ ਅਬਰਾਮ ਦੇ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅੱਤ ਵੱਡਾ ਅਜਰ ਹਾਂ 2ਉਪਰੰਤ ਅਬਰਾਮ ਨੇ ਆਖਿਆ ਹੇ ਯਹੋਵਾਹ ਪ੍ਰਭੁ ਤੂੰ ਮੈਨੂੰ ਕੀ ਦੇਵੇਂਗਾ? ਕਿਉਂਜੋ ਮੈਂ ਔਤ ਜਾਂਦਾ ਹਾਂ ਅਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ 3ਨਾਲੇ ਅਬਰਾਮ ਨੇ ਆਖਿਆ ਵੇਖ ਤੈਂ ਮੈਨੂੰ ਕੋਈ ਅੰਸ ਨਾ ਦਿੱਤੀ ਅਰ ਵੇਖ ਮੇਰਾ ਘਰਜੰਮ ਮੇਰਾ ਵਾਰਿਸ ਹੋਵੇਗਾ।
ਉਤਪਤ 15:1-3
ਪਰਮੇਸ਼ੁਰ ਦਾ ਵਾਅਦਾ
ਅਬਰਾਹਾਮ ਇੱਕ ‘ਵੱਡੀ ਕੌਮ’ ਨੂੰ ਅਰੰਭ ਕਰਨ ਵਾਲੇ ਵਾਅਦੇ ਨਾਲ ਉਸ ਧਰਤੀ ਉੱਤੇ ਤੰਬੂਆਂ ਵਿੱਚ ਰਹਿ ਰਿਹਾ ਸੀ ਜਿਸਦਾ ਉਸਨੂੰ ਵਾਅਦਾ ਕੀਤਾ ਗਿਆ ਸੀ। ਪਰ ਅਜੇ ਤੀਕੁਰ ਕੁੱਝ ਨਹੀਂ ਹੋਇਆ ਸੀ ਅਤੇ ਇਸ ਸਮੇਂ ਤੀਕੁਰ ਉਹ ਲਗਭਗ 85 ਸਾਲਾਂ ਦੀ ਸੀ। ਜਿਹੜਾ ਉਸਦੀ ਸ਼ਿਕਾਇਤ ਉੱਤੇ ਧਿਆਨ ਕੇੰਦ੍ਰਿਤ ਕਰਤਾ ਹੈ:
4ਤਾਂ ਵੇਖੋ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖ਼ਮ ਵਿੱਚੋਂ ਨਿੱਕਲੇਗਾ ਤੇਰਾ ਵਾਰਿਸ ਹੋਵੇਗਾ 5ਤਾਂ ਉਹ ਉਸ ਨੂੰ ਬਾਹਰ ਲੈ ਗਿਆ ਅਰ ਆਖਿਆ ਅਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਨ੍ਹਾਂ ਨੂੰ ਗਿਣ ਸੱਕੇਂ, ਫੇਰ ਉਸ ਨੇ ਉਹ ਨੂੰ ਆਖਿਆ ਐਂਨੀ ਹੀ ਤੇਰੀ ਅੰਸ ਹੋਵੇਗੀ।
ਉਤਪਤ 15:4-5
ਆਪਣੀ ਗੱਲਬਾਤ ਵਿੱਚ ਪਰਮੇਸ਼ੁਰ ਨੇ ਇਹ ਮੁਨਾਦੀ ਕਰਦੇ ਹੋਇਆਂ ਆਪਣੇ ਵਾਅਦੇ ਨੂੰ ਨਵਾਂ ਕੀਤਾ ਕਿ ਅਬਰਾਹਾਮ ਆਪ ਇੱਕ ਪੁੱਤਰ ਨੂੰ ਜਨਮ ਦਵੇਗਾ ਜੋ ਐਨੇ ਸਾਰੇ ਲੋਕਾਂ ਵਿੱਚ ਤਬਦੀਲ ਹੋ ਜਾਵੇਗਾ ਕਿ ਉਹ ਅਕਾਸ਼ ਦੇ ਤਾਰਿਆਂ ਵਾਂਙੁ ਗਿਣਿਆ ਨਹੀਂ ਜਾ ਸਕੇਗਾ – ਯਕੀਨਨ ਬਹੁਤ ਸਾਰੇ, ਪਰ ਉਨ੍ਹਾਂ ਦੀ ਗਿਣਤੀ ਕਰਨੀ ਔਖੀ ਹੋਵੇਗੀ।
ਅਬਰਾਹਾਮ ਦਾ ਉੱਤਰ: ਪੂਜਾ ਵਰਗਾ ਸਥਾਈ ਪ੍ਰਭਾਵ
ਹੁਣ ਫਿਰ ਸਭ ਕੁੱਝ ਅਬਰਾਹਾਮ ਦੇ ਹੱਥ ਵਿੱਚ ਸੀ। ਉਹ ਇਸ ਨਵੇਂ ਕੀਤੇ ਹੋਏ ਵਾਅਦੇ ਦੇ ਵਿੱਖੇ ਕਿਵੇਂ ਆਪਣਾ ਉੱਤਰ ਪੇਸ਼ ਕਰਦਾ ਹੈ? ਅਜਿਹਾ ਜੋ ਇਸ ਤੋਂ ਬਾਅਦ ਵਿੱਚ ਆਉਂਦਾ ਹੈ, ਉਹ ਬਾਇਬਲ ਦੇ ਸਭਨਾਂ ਤੋਂ ਮਹੱਤਵਪੂਰਣ ਵਾਕਾਂ ਵਿਚੋਂ ਇੱਕ ਹੈ। ਇਹ ਇੱਕ ਸਦੀਵੀ ਸੱਚਿਆਈ ਨੂੰ ਸਮਝਣ ਦੀ ਨੀਂਹ ਰੱਖਦਾ ਹੈ। ਇਹ ਕਹਿੰਦਾ ਹੈ:
ਉਸ ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਹ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ।
ਉਤਪਤ 15:6
ਸ਼ਾਇਦ ਇਸ ਵਾਕ ਨੂੰ ਸਮਝਣਾ ਹੋਰ ਵੀ ਅਸਾਨ ਹੈ ਜੇ ਅਸੀਂ ਇਸਦੇ ਵਿੱਚ ਮਿਲਣ ਵਾਲੇ ਸਰਵਨਾਮਾਂ ਦੀਂ ਥਾਂ ਤੇ ਨਾਵਾਂ ਨੂੰ ਰੱਖ ਦੇਈਏ, ਤਾਂ ਇਹ ਇਸ ਤਰ੍ਹਾਂ ਪੜ੍ਹਿਆ ਜਾਵੇਗਾ:
ਅਬਰਾਮ ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਯਹੋਵਾਹ ਨੇ ਅਬਰਾਮ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ।
ਉਤਪਤ 15:6
ਇਹ ਇੱਕ ਛੋਟਾ ਜਿਹਾ ਅਤੇ ਗੁਮਨਾਮ ਵਾਕ ਹੈ। ਇਹ ਸਿਰਲੇਖ ਤੋਂ ਬਗੈਰ ਖ਼ਬਰਾਂ ਵਿੱਚ ਆਉਂਦਾ ਅਤੇ ਚੱਲਿਆ ਜਾਂਦਾ ਹੈ ਅਤੇ ਇਸ ਲਈ ਇਸ ਨੂੰ ਗੁਆ ਸੱਕਦੇ ਹਾਂ। ਪਰ ਇਹ ਸਾਡੇ ਲਈ ਅਸਲ ਵਿੱਚ ਬਹੁਤ ਜਿਆਦਾ ਮਹੱਤਪੂਰਨ ਹੈ। ਕਿਉਂ? ਕਿਉਂਕਿ ਅਬਰਾਹਾਮ ਨੂੰ ਇਸ ਛੋਟੇ ਜਿਹੇ ਵਾਕ ਵਿੱਚ ‘ਧਾਰਮਿਕਤਾ‘ ਪ੍ਰਾਪਤ ਹੁੰਦੀ ਹੈ। ਇਹ ਮੰਨੋ ਕਿ ਉਸੇ ਤਰ੍ਹਾਂ ਜਿਵੇਂ ਪੂਜਾ ਵਿੱਚ ਲਾਭ ਨੂੰ ਪ੍ਰਾਪਤ ਕਰਨਾ ਜਿਹੜਾ ਕਦੀ ਵੀ ਘਟ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਗੂਆਇਆ ਜਾਵੇਗਾ। ਧਾਰਮਿਕਤਾ ਇੱਕੋ – ਇੱਕੋ ਗੁਣ ਹੈ – ਜਿਸ ਦੀ ਸਾਨੂੰ ਪਰਮੇਸ਼ੁਰ ਦੇ ਸਾਮ੍ਹਣੇ ਖੜ੍ਹੇ ਹੋਣ ਲਈ ਲੋੜ ਹੈ।
ਭਰਿਸ਼ਟਾਚਾਰ : ਆਪਣੀ ਸਮੱਸਿਆ ਦੀ ਸਮੀਖਿਆ ਕਰਨੀ
ਪਰਮੇਸ਼ੁਰ ਦੇ ਨਜ਼ਰੀਏ ਤੋਂ, ਹਾਲਾਂਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ, ਤਾਂ ਵੀ ਕੁੱਝ ਅਜਿਹਾ ਹੋਇਆ ਜਿਸ ਨੇ ਇਸ ਸਰੂਪ ਨੂੰ ਭਰਿਸ਼ਟ ਕਰ ਦਿੱਤਾ। ਹੁਣ ਇਸਦੇ ਲਈ ਫੈਸਲਾ ਇਹ ਦਿੱਤਾ ਗਿਆ ਹੈ
2ਯਹੋਵਾਹ ਨੇ ਸੁਰਗ ਉੱਤੋਂ ਆਦਮ ਵੰਸ ਉੱਤੇ ਦਰਿਸ਼ਟੀ ਕਤੀ, ਤਾਂ ਉਹ ਵੇਖੇ ਭਈ ਕੋਈ ਬੁੱਧਵਾਨ, ਪਰਮੇਸ਼ੁਰ ਦਾ ਤਾਲਿਬ ਹੈ ਕਿ ਨਹੀਂ? 3ਓਹ ਸੱਭੇ ਕੁਰਾਹੇ ਪੈ ਗਏ, ਓਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ। ਕੋਈ ਭਲਾ ਕਰਨ ਵਾਲਾ ਨਹੀਂ – ਇੱਕ ਵੀ ਨਹੀਂ!
ਜ਼ਬੂਰਾਂ ਦੀ ਪੋਥੀ 14:2-3
ਸਹਿਜ ਬੁੱਧ ਨਾਲ ਅਸੀਂ ਇਸ ਭਰਿਸ਼ਟਾਚਾਰ ਨੂੰ ਮਹਿਸੂਸ ਕਰਦੇ ਹਾਂ। ਇਸੇ ਕਰਕੇ ਅਸੀਂ ਅਜਿਹੇ ਤਿਉਹਾਰਾਂ ਵਿੱਚ ਹਿੱਸਾ ਲੈਂਦੇ ਹਾਂ, ਜਿਵੇਂ ਕੁੰਭ ਮੇਲੇ ਦਾ ਤਿਉਹਾਰ, ਕਿਉਂਕਿ ਸਾਨੂੰ ਸਾਡੇ ਪਾਪਾਂ ਅਤੇ ਉਨ੍ਹਾਂ ਨੂੰ ਸਾਫ਼ ਕਰਨ ਦੀ ਲੋੜ ਦਾ ਅਹਿਸਾਸ ਹੁੰਦਾ ਹੈ। ਪ੍ਰਥਾ ਇਸਨਾਨ (ਜਾਂ ਪ੍ਰਾਤਸਨਾ) ਮੰਤਰ ਵੀ ਇਸੇ ਵਿਚਾਰ ਨੂੰ ਪ੍ਰਗਟ ਕਰਦਾ ਹੈ, ਜਿਹੜਾ ਸਾਡਾ ਆਪਣੇ ਬਾਰੇ ਵਿੱਚ ਹੈ:
ਮੈਂ ਇੱਕ ਪਾਪੀਂ ਹਾਂ। ਮੈਂ ਪਾਪ ਦਾ ਸਿੱਟਾ ਹਾਂ। ਮੈਂ ਪਾਪ ਵਿੱਚ ਪੈਦਾ ਹੋਇਆ। ਮੇਰੀ ਜਾਨ ਪਾਪ ਦੀ ਗੁਲਾਮ ਹੈ। ਮੈਂ ਸਭ ਤੋਂ ਵੱਡਾ ਪਾਪੀ ਹਾਂ। ਹੇ ਪ੍ਰਭੁ ਜਿਸ ਦੇ ਕੋਲ ਸੋਹਣੀਆਂ ਅੱਖਾਂ ਹਨ, ਮੈਨੂੰ ਬਚਾ ਲੈ, ਬਲੀਦਾਨ ਦੇਣ ਵਾਲੇ, ਹੇ ਪ੍ਰਭੁ!
ਸਾਡੇ ਭਰਿਸ਼ਟਾਚਾਰ ਦਾ ਅਖੀਰਲਾ ਸਿੱਟਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਧਰਮੀ ਪਰਮੇਸ਼ੁਰ ਤੋਂ ਅੱਡ ਪਾਉਂਦੇ ਹਾਂ ਕਿਉਂਕਿ ਸਾਡੇ ਆਪਣੇ ਆਪ ਵਿੱਚ ਕਿਸੇ ਕਿਸਮ ਦੀ ਕੋਈ ਧਾਰਮਿਕਤਾ ਨਹੀਂ ਹੈ। ਸਾਡਾ ਭਰਿਸ਼ਟਾਚਾਰ ਸਾਡੇ ਨਕਾਰਾਤਮਕ ਕਰਮਾਂ ਦੇ ਵਾਧੇ ਵਿੱਚ ਪ੍ਰਗਟ ਹੁੰਦਾ ਹੈ – ਜਿਸ ਪ੍ਰਤੀ ਸਾਡੀ ਚੇਤਨਾ ਵਿਅਰਥ ਅਤੇ ਮੌਤ ਦੀ ਫਸਲ ਦੀ ਕਟਾਈ ਵਿੱਚ ਹੈ। ਜੇ ਤੁਹਾਨੂੰ ਸ਼ੱਕ ਹੈ, ਤਾਂ ਕੁੱਝ ਮੁੱਖ ਖ਼ਬਰਾਂ ਨੂੰ ਵੇਖੋ ਅਤੇ ਵੇਖੋ ਕਿ ਪਿਛਲੇ 24 ਘੰਟਿਆਂ ਵਿੱਚ ਲੋਕਾਂ ਨਾਲ ਕੀ ਕੁੱਝ ਵਾਪਰਿਆ ਹੈ। ਅਸੀਂ ਜੀਵਨ ਦੇ ਸਿਰਜਣਹਾਰ ਤੋਂ ਅੱਡ ਹੋ ਗਏ ਹਾਂ ਅਤੇ ਇਸ ਲਈ ਵੇਦ ਪੁਸਤਕ (ਬਾਈਬਲ) ਵਿੱਚ ਰਿਸ਼ੀ ਯਸਾਯਾਹ ਦੇ ਸ਼ਬਦ ਸੱਚੇ ਸਾਬਤ ਹੋ ਜਾਂਦੇ ਹਨ।
ਅਸੀਂ ਸੱਭੇ ਭਰਿਸ਼ਟੀ ਵਾਂਙੁ ਹੋ ਗਏ, ਅਤੇ ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ। ਅਸੀਂ ਪੱਤੇ ਵਾਂਙੁ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਙੁ ਸਾਨੂੰ ਚੁੱਕ ਲੈ ਜਾਂਦੀਆਂ ਹਨ।
ਯਸਾਯਾਹ 64:6
ਅਬਰਾਹਾਮ ਅਤੇ ਧਾਰਮਿਕਤਾ
ਪਰ ਇੱਥੇ ਅਬਰਾਹਾਮ ਅਤੇ ਪਰਮੇਸ਼ੁਰ ਦੇ ਵਿੱਚਕਾਰ ਹੋਈ ਗੱਲਬਾਤ ਵਿੱਚ, ਅਸੀਂ ਵੇਖਦੇ ਹਾਂ ਕਿ ਅਬਰਾਹਾਮ ਦੇ ਲਈ ਇਹ ਮੁਨਾਦੀ ਕੀਤੀ ਗਈ ਹੈ ਕਿ ਅਬਰਾਹਾਮ ਨੇ ‘ਧਾਰਮਿਕਤਾ’ ਨੂੰ ਪ੍ਰਾਪਤ ਕਰ ਲਿਆ ਹੈ – ਅਜਿਹੀ ਧਾਰਮਿਕਤਾ ਜਿਸਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ, ਇਸਨੂੰ ਬਹੁਤ ਹੀ ਸ਼ਾਂਤ ਢੰਗ ਨਾਲ ਕਿਹਾ ਗਿਆ ਹੈ, ਇਸ ਕਰਕੇ ਅਸੀਂ ਇਸਨੂੰ ਅਸਾਨੀ ਨਾਲ ਨਹੀਂ ਫੜ ਸੱਕਦੇ ਹਾਂ। ਹੁਣ, ਅਬਰਾਹਾਮ ਨੇ ਇਸ ਧਾਰਮਿਕਤਾ ਨੂੰ ਪ੍ਰਾਪਤ ਕਰਨ ਲਈ ‘ਕੀ‘ ਕੀਤਾ? ਇੱਕ ਵਾਰ ਫਿਰ, ਇਹ ਐਨੀ ਜਿਆਦਾ ਲੁੱਕੀ ਹੋਈ ਗੱਲ ਹੈ ਕਿ ਅਸੀਂ ਇਸਨੂੰ ਗੂਆ ਦੇਣ ਦੇ ਖ਼ਤਰੇ ਵਿੱਚ ਪੈ ਜਾਂਦੇ ਹਾਂ, ਕਿਉਂਕਿ ਇਹ ਬਸ ਇਹੋ ਕਹਿੰਦੀ ਹੈ ਕਿ ਅਬਰਾਹਾਮ ਨੇ ਇਸਦੇ ਲਈ ਸਿਰਫ਼ ‘ਵਿਸ਼ਵਾਸ‘ ਕੀਤਾ। ਬਸ, ਐਨਾ ਹੀ! ਅਸੀਂ ਭਰਿਸ਼ਟਾਚਾਰ ਅਤੇ ਪਾਪ ਦੇ ਕਾਰਨ ਇੱਕ ਬਹੁਤ ਹੀ ਵੱਡੀ ਮੁਸੀਬਤ ਵਿੱਚ ਫਸੇ ਹੋਏ ਹਾਂ ਅਤੇ ਇਸ ਲਈ ਹੁਣ ਤੀਕੁਰ ਕੇ ਯੁਗਾਂ ਤਕ ਸਾਡਾ ਕੁਦਰਤੀ ਝੁਕਾਓ ਗੁੰਝਲਦਾਰ ਅਤੇ ਕਠੋਰਤਾ ਨਾਲ ਭਰੇ ਹੋਏ ਧਰਮਾਂ, ਯਤਨਾਂ, ਪੂਜਾ-ਪਾਠਾਂ, ਨੈਤਿਕਤਾ, ਸੰਨਿਆਸੀ ਰਸਮਾਂ, ਉਪਦੇਸ਼ਾਂ ਆਦਿਕ ਵੱਲ – ਧਾਰਮਿਕਤਾ ਨੂੰ ਪ੍ਰਾਪਤ ਕਰਨ ਲਈ ਹੈ। ਪਰ ਇਸ ਵਿਅਕਤੀ ਅਬਰਾਹਾਮ ਨੂੰ ਸਿਰਫ਼ ‘ਵਿਸ਼ਵਾਸ’ ਕਰਨ ਤੇ ਹੀ ਧਾਰਮਿਕਤਾ ਦਾ ਇਨਾਮ ਮਿਲਿਆ। ਇਹ ਐਨਾ ਸਰਲ ਹੈ ਕਿ ਅਸੀਂ ਇਸਨੂੰ ਲਗਭਗ ਗੁਆ ਜਿਹਾ ਦੇ ਸੱਕਦੇ ਹਾਂ।
ਅਬਰਾਹਾਮ ਨੇ ਧਾਰਮਿਕਤਾ ਦੀ ‘ਕਮਾਈ’ ਨਹੀਂ ਕੀਤੀ ਸੀ; ਇਹ ਉਸਦੇ ਲੇਖ ਵਿੱਚ ‘ਗਿਣੀ ਗਈ’ ਸੀ। ਹੁਣ ਇਸ ਵਿੱਚ ਕੀ ਫ਼ਰਕ ਹੈ? ਖੈਰ, ਜੇ ਤੁਸੀਂ ਕੁੱਝ ਕੀਤਾ ਹੈ – ਤੁਸੀਂ ਇਸ ਨੂੰ ਕਠਿਨ ਮਿਹਨਤ ਨਾਲ ‘ਕਮਾਇਆ’ – ਤਾਂ ਤੁਸੀਂ ਇਸ ਦੀ ਪ੍ਰਾਪਤੀ ਦੇ ਲਾਇਕ ਹੋ। ਇਹ ਇਸ ਤਰ੍ਹਾਂ ਹੈ ਕਿ ਮੰਨੋ ਤੁਹਾਡੇ ਦੁਆਰਾ ਕੀਤੇ ਕੰਮ ਦੀ ਮਜ਼ੂਰੀ ਪ੍ਰਾਪਤ ਕਰਨੀ। ਪਰ ਜਦੋਂ ਤੁਹਾਡੇ ਲੇਖ ਵਿੱਚ ਕੁੱਝ ਗਿਣਿਆ ਜਾਂਦਾ ਹੈ, ਤਾਂ ਇਹ ਤੁਹਾਨੂੰ ਦੇ ਦਿੱਤਾ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਮੁਫਤ ਤੋਹਫ਼ਾ ਕਮਾਇਆ ਨਹੀਂ ਜਾਂਦਾ, ਅਤੇ ਨਾ ਹੀ ਤੁਸੀਂ ਇਸਦੇ ਯੋਗ ਹੁੰਦੇ ਹੋ, ਪਰ ਤੁਹਾਨੂੰ ਬਿਲਕੁਲ ਇਸੇ ਤਰ੍ਹਾਂ ਮਿਲ ਜਾਂਦਾ ਹੈ।
ਅਬਰਾਹਾਮ ਦਾ ਇਹ ਬਿਰਤਾਂਤ ਧਾਰਮਿਕਤਾ ਬਾਰੇ ਸਾਡੀ ਪ੍ਰਚਲਿਤ ਸਮਝ ਨੂੰ ਪਲਟ ਦਿੰਦਾ ਹੈ, ਭਾਵੇਂ ਇਹ ਉਸ ਸੋਚ ਨਾਲ ਹੈ, ਜਿਹੜੀ ਵਿਸ਼ਵਾਸ ਨਾਲੋਂ ਆਉਂਦੀ ਹੈ ਕਿ ਪਰਮੇਸ਼ੁਰ ਹੈ, ਜਾਂ ਅਜਿਹੀ ਧਾਰਮਿਕਤਾ ਜਿਸਨੂੰ ਅਸੀਂ ਕਾਫ਼ੀ ਜਾਂ ਚੰਗੀਆਂ ਧਾਰਮਿਕ ਗਤੀਵਿਧੀਆਂ ਨੂੰ ਕਰਨ ਦੁਆਰਾ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਹ ਉਹ ਤਰੀਕਾ ਨਹੀਂ ਸੀ ਜਿਸਨੂੰ ਅਬਰਾਹਾਮ ਨੇ ਲਿਆ ਸੀ। ਉਹ ਸਿਰਫ਼ ਉਸ ਵਾਇਦੇ ਨੂੰ ਮੰਨਦਾ ਸੀ ਜਿਹੜਾ ਉਸਨੂੰ ਦਿੱਤਾ ਗਿਆ ਸੀ ਅਤੇ ਇਹ ਫਿਰ ਉਸਦੇ ਲੇਖੇ ਵਿੱਚ ਗਿਣਿਆ ਗਿਆ ਸੀ, ਜਾਂ ਉਸਨੂੰ ਇਹ ਧਾਰਮਿਕਤਾ ਦਿੱਤੀ ਗਈ ਸੀ।
ਬਾਈਬਲ ਦਾ ਬਾਕੀ ਹਿੱਸਾ ਇਸ ਮੁਲਾਕਾਤ ਨੂੰ ਸਾਡੇ ਲਈ ਇੱਕ ਨਿਸ਼ਾਨੀ ਵਜੋਂ ਵਰਤਦਾ ਹੈ। ਅਬਰਾਹਾਮ ਦਾ ਪਰਮੇਸ਼ੁਰ ਦੇ ਵਾਅਦੇ ਵਿੱਚ ਵਿਸ਼ਵਾਸ ਕਰਨਾ ਅਤੇ ਉਸ ਦੇ ਲੇਖੇ ਵਿੱਚ ਇਸਦਾ ਉਸ ਦੇ ਲਈ ਧਰਮ ਗਿਣਿਆ ਜਾਣਾ, ਸਾਨੂੰ ਇੱਕ ਨਮੂਨਾ ਦਿੰਦਾ ਹੈ ਜਿਸ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਇੰਜੀਲ ਦੀ ਸਾਰੀ ਖੁਸ਼ਖਬਰੀ ਉਨ੍ਹਾਂ ਵਾਅਦਿਆਂ ‘ਤੇ ਅਧਾਰਤ ਹੈ, ਜਿਸਨੂੰ ਪਰਮੇਸ਼ੁਰ ਸਾਡੇ ਸਾਰਿਆਂ ਅਤੇ ਹਰੇਕ ਨੂੰ ਦਿੰਦਾ ਹੈ।
ਪਰ ਹੁਣ ਕੌਣ ਧਾਰਮਿਕਤਾ ਦੀ ਅਦਾਇਗੀ ਕਰਦਾ ਹੈ ਜਾਂ ਇਸ ਨੂੰ ਕਮਾਉਂਦਾ ਹੈ? ਅਸੀਂ ਇਸ ਲੇਖ ਨੂੰ ਅੱਗੇ ਵੇਖਾਂਗੇ।