ਵਟ-ਦਰੱਖਤ, ਜਾਂ ਬੋਹੜ ਦਾ ਰੁੱਖ, ਦੱਖਣੀ ਏਸ਼ੀਆਈ ਆਤਿਮਕ ਜੀਵਨ ਵਿੱਚ ਕੇਂਦਰੀ ਅਸਥਾਨ ਰੱਖਦਾ ਹੈ ਅਤੇ ਇਹ ਭਾਰਤ ਦਾ ਰਾਸ਼ਟਰੀ ਬਿਰਛ ਹੈ। ਇਹ ਮੌਤ ਦੇ ਦੇਵਤਾ ਯਮ ਨਾਲ ਜੁੜਿਆ ਹੋਇਆ ਹੈ, ਇਸ ਲਈ, ਇਸਨੂੰ ਅਕਸਰ ਸ਼ਮਸ਼ਾਨ ਘਾਟਾਂ ਦੇ ਨੇੜੇ ਲਗਾਇਆ ਜਾਂਦਾ ਹੈ। ਦੁਬਾਰਾ ਪੁੰਗਰਣ ਦੀ ਯੋਗਤਾ ਦੇ ਕਾਰਨ, ਇਸਦਾ ਜੀਵਨ ਲੰਬਾ ਹੁੰਦਾ ਹੈ ਅਤੇ ਇਹ ਅਮਰਤਾ ਦਾ ਨਿਸ਼ਾਨ ਹੈ। ਇੱਕ ਬੋਹੜ ਦੇ ਦਰੱਖਤ ਦੇ ਹੇਠਾਂ ਹੀ ਇੱਕ ਅਜਿਹੀ ਘਟਨਾ ਵਾਪਰੀ ਸੀ, ਜਿਸ ਵਿੱਚ ਸਾਵਿਤਰੀ ਨੇ ਆਪਣੇ ਮੋਏ ਹੋਏ ਪਤੀ ਅਤੇ ਰਾਜਾ ਸੱਤਿਆਵਾਨ ਦੇ ਲਈ ਜੀਵਨ ਪ੍ਰਾਪਤ ਕਰਨ ਲਈ ਯਮ ਨਾਲ ਸੌਦੇਬਾਜ਼ੀ ਕੀਤੀ ਸੀ, ਤਾਂ ਜੋ ਉਹ ਇੱਕ ਪੁੱਤਰ ਪ੍ਰਾਪਤ ਕਰ ਸਕੇ – ਜਿਸਦੀ ਯਾਦਗਾਰੀ ਵਟ ਪੂਰਨੀਮਾ ਅਤੇ ਵਟ ਸਾਵਿਤਰੀ ਦੇ ਸਾਲਾਨਾ ਤਿਉਹਾਰ ਵਿੱਚ ਕੀਤੀ ਜਾਂਦੀ ਹੈ।
ਇਬਰਾਨੀ ਵੇਦ (ਬਾਈਬਲ) ਵਿੱਚ ਵੀ ਕੁੱਝ ਇਹੋ ਜਿਹਾ ਵੇਰਵਾ ਮਿਲਦਾ ਹੈ। ਉੱਥੇ ਇੱਕ ਮੋਇਆ ਹੋਏ ਰੁੱਖ ਹੈ… ਜਿਹੜਾ ਦੁਬਾਰਾ ਜੀਅ ਪੈਂਦਾ ਹੈ… ਇਹ ਰਾਜਿਆਂ ਦੀ ਮੋਈ ਹੋਈ ਅੰਸ ਤੋਂ ਆਉਣ ਵਾਲੇ ਇੱਕ ਪੁੱਤਰ ਨੂੰ ਦਰਸਾਉਂਦਾ ਹੈ। ਸਭਨਾਂ ਤੋਂ ਵੱਡਾ ਅੰਤਰ ਇਹ ਹੈ ਕਿ ਇਸ ਵੇਰਵੇ ਵਿੱਚ ਭਵਿੱਖ ਵੱਲ ਵੇਖਦੀ ਹੋਈ ਇੱਕ ਭਵਿੱਖਬਾਣੀ ਮਿਲਦੀ ਹੈ ਅਤੇ ਇਹ ਸੈਂਕੜੇ ਸਾਲਾਂ ਤੋਂ ਵੱਖੋ ਵੱਖਰੇ ਭਵਿੱਖਵਕਤਾਵਾਂ (ਰਿਸ਼ੀਆਂ) ਦੁਆਰਾ ਵਿਕਸਤ ਕੀਤੀ ਗਈ ਸੀ। ਉਨ੍ਹਾਂ ਦੀ ਕਹਾਣੀ ਨੂੰ ਇੱਕਠਾ ਕਰਨ ਤੇ ਇਹ ਪਤਾ ਚੱਲਦਾ ਹੈ ਕਿ ਕੋਈ ਆ ਰਿਹਾ ਸੀ। ਯਸਾਯਾਹ (750 ਈ. ਪੂ.) ਨੇ ਸਭਨਾਂ ਤੋਂ ਪਹਿਲਾਂ ਇੱਸ ਕਹਾਣੀ ਦਾ ਅਰੰਭ ਕੀਤਾ, ਜਿਸਨੂੰ ਉਸਦੇ ਬਾਅਦ ਆਉਣ ਵਾਲੇ ਰਿਸ਼ੀ-ਭਵਿੱਖਵਕਤਾਵਾਂ ਨੇ ਅਗਾਂਹ ਵਿਕਸਿਤ ਕੀਤਾ – ਮੋਏ ਹੋਏ ਦਰੱਖਤ ਵਿੱਚੋਂ ਇੱਕ ਟਹਿਣੀ ਅਰਥਾਤ ਟੁੰਡ ਵਿੱਚੋਂ ਇੱਕ ਟਹਿਣਾ ਦਾ ਨਿੱਕਲਣਾ।
ਯਸਾਯਾਹ ਅਤੇ ਟਹਿਣੀ
ਯਸਾਯਾਹ ਇਤਿਹਾਸਕ ਤੌਰ ਤੇ ਪੁਸ਼ਟੀ ਕੀਤੇ ਹੋਏ ਸਮੇਂ ਵਿੱਚ ਰਹਿੰਦਾ ਸੀ, ਜਿਸਨੂੰ ਹੇਠਾਂ ਦਿੱਤੀ ਗਈ ਸਮਾਂ-ਰੇਖਾ ਵਿੱਚ ਵੇਖਿਆ ਜਾ ਸੱਕਦਾ ਹੈ। ਇਹ ਸਮਾਂ-ਰੇਖਾ ਯਹੂਦੀਆਂ ਦੇ ਇਤਿਹਾਸ ਤੋਂ ਲਈ ਗਈ ਹੈ
ਯਸਾਯਾਹ ਨੂੰ ਇਤਿਹਾਸਕ ਸਮਾਂ-ਰੇਖਾ ਵਿੱਚ ਇਸਰਾਏਲ ਦੇ ਦਾਊਦਵੰਸ਼ੀ ਰਾਜਿਆਂ ਦੇ ਸਮੇਂ ਵਿੱਚ ਰਹਿੰਦਾ ਹੋਇਆ ਵਿਖਾਇਆ ਗਿਆ ਹੈ।
ਤੁਸੀਂ ਵੇਖ ਸੱਕਦੇ ਹੋ ਕਿ ਯਸਾਯਾਹ ਦੀ ਪੋਥੀ ਨੂੰ ਰਾਜਾ ਦਾਊਦ ਦੇ ਸ਼ਾਹੀ ਖ਼ਾਨਦਾਨ (1000-600 ਈ. ਪੂ.) ਦੇ ਦੁਆਰਾ ਰਾਜ ਕਰਨ ਦੇ ਸਮਾਂ ਯਰੂਸ਼ਲਮ ਵਿੱਚ ਲਿਖਿਆ ਗਿਆ ਸੀ। ਯਸਾਯਾਹ (750 ਈ. ਪੂ.) ਦੇ ਸਮੇਂ ਵਿੱਚ ਇਹ ਸ਼ਾਹੀ ਖ਼ਾਨਦਾਨ ਅਤੇ ਇਸਦਾ ਸ਼ਾਸਨ ਭਰਿਸ਼ਟ ਹੋ ਗਏ ਸਨ। ਯਸਾਯਾਹ ਨੇ ਰਾਜਿਆਂ ਨੂੰ ਪਰਮੇਸ਼ੁਰ ਅਤੇ ਮੂਸਾ ਦੇ ਦਸ ਹੁਕਮਾਂ ਦੀ ਪਾਲਣਾ ਕਰਨ ਲਈ ਵਾਪਸ ਮੁੜ ਆਉਣ ਲਈ ਬੇਨਤੀ ਕੀਤੀ। ਪਰ ਯਸਾਯਾਹ ਜਾਣਦਾ ਸੀ ਕਿ ਇਸਰਾਏਲ ਤੋਬਾ ਨਹੀਂ ਕਰੇਗਾ, ਅਤੇ ਇਸ ਲਈ ਉਸਨੇ ਪਹਿਲਾਂ ਹੀ ਵੇਖ ਲਿਆ ਸੀ ਕਿ ਇਹ ਰਾਜ ਬਰਬਾਦ ਹੋ ਜਾਵੇਗਾ ਅਤੇ ਇਸਦੇ ਰਾਜੇ ਸ਼ਾਸਨ ਕਰਨਾ ਬੰਦ ਕਰ ਦੇਣਗੇ।
ਉਸਨੇ ਇਸ ਖ਼ਾਨਦਾਨ ਲਈ ਇੱਕ ਤਸਵੀਰ ਦੀ ਵਰਤੋਂ ਨਿਸ਼ਾਨ ਵਜੋਂ ਕੀਤੀ, ਜਿਸ ਵਿੱਚ ਇਸਨੂੰ ਇੱਕ ਵੱਡੇ ਬੋਹੜ ਦੇ ਦਰੱਖਤ ਵਾਂਙੁ ਪੇਸ਼ ਕੀਤਾ ਗਿਆ ਸੀ। ਇਸ ਦਰੱਖਤ ਦੀਆਂ ਜੜ੍ਹਾਂ ਰਾਜਾ ਦਾਊਦ ਦੇ ਪਿਤਾ ਯੱਸੀ ਦੇ ਉੱਤੇ ਅਧਾਰਤ ਸਨ। ਯੱਸੀ ਦੇ ਉੱਤੇ ਅਧਾਰਤ ਰਾਜਿਆਂ ਦਾ ਸ਼ਾਹੀ ਖ਼ਾਨਦਾਨ ਦਾਊਦ ਤੋਂ ਅਰੰਭ ਹੋਇਆ ਸੀ ਅਤੇ ਉਸਦੇ ਉੱਤਰਾਧਿਕਾਰੀ, ਰਾਜਾ ਸੁਲੇਮਾਨ ਦੇ ਨਾਲ ਅੱਗੇ ਵੱਧਿਆ। ਜਿਵੇਂ ਕਿ ਹੇਠਾਂ ਦਿੱਤੀ ਤਸਵੀਰ ਵਿੱਚ ਵਿਖਾਇਆ ਗਿਆ ਹੈ, ਦਰੱਖਤ ਵੱਡਾ ਹੁੰਦਾ ਚਲਿਆ ਗਿਆ, ਜਦੋਂ ਇਸ ਸ਼ਾਹੀ ਖ਼ਾਨਦਾਨ ਦੇ ਅਗਲੇ ਪੁੱਤਰ ਨੇ ਸ਼ਾਸਨ ਕਰਨਾ ਅਰੰਭ ਕੀਤਾ।
ਪਹਿਲਾਂ ਇੱਕ ਰੁੱਖ … ਫਿਰ ਇੱਕ ਟੁੰਡ … ਫਿਰ ਇੱਕ ਟਹਿਣੀ
ਯਸਾਯਾਹ ਨੇ ਚੇਤਾਵਨੀ ਦਿੱਤੀ ਕਿ ਇਸ ‘ਰੁੱਖ’ ਅਰਥਾਤ ਸ਼ਾਹੀ ਖਾਨਦਾਨ ਨੂੰ ਛੇਤੀ ਹੀ ਵੱਡ ਦਿੱਤਾ ਜਾਵੇਗਾ, ਸਿੱਟੇ ਵਜੋਂ ਇਸਦੇ ਕੋਲ ਇੱਕ ਮੋਇਆ ਹੋਇਆ ਟੁੰਡ ਹੀ ਰਹਿ ਜਾਵੇਗਾ। ਹੇਠਾਂ ਦੱਸਿਆ ਗਿਆ ਹੈ ਕਿ ਕਿਵੇਂ ਉਸਨੇ ਇੱਕ ਟੁੰਡ ਅਤੇ ਟਹਿਣੀ ਦੇ ਰੂਪ ਵਿੱਚ ਅੰਗਮ ਵਾਕ ਨੂੰ ਲਿਖਿਆ:
1ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।
ਯਸਾਯਾਹ 11:1-2
2ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ।
ਇਹ ‘ਰੁੱਖ’ ਯਸਾਯਾਹ ਦੇ 150 ਸਾਲ ਬਾਅਦ 600 ਈ. ਪੂ. ਵਿੱਚ ਵੱਢ ਦਿੱਤਾ ਗਿਆ, ਜਦੋਂ ਬਾਬਲ ਦੇ ਲੋਕਾਂ ਨੇ ਯਰੂਸ਼ਲਮ ਉੱਤੇ ਜਿੱਤ ਨੂੰ ਹਾਸਲ ਕੀਤਾ ਅਤੇ ਇਸਰਾਏਲੀਆਂ ਅਤੇ ਇਸਦੇ ਰਾਜਿਆਂ ਨੂੰ ਬਾਬਲ ਦੀ ਗ਼ੁਲਾਮੀ ਅਰਥਾਤ ਅਸੀਰੀ ਵਿੱਚ ਲੈ ਲਿਆ (ਉੱਤੇ ਦਿੱਤੀ ਹੋਈ ਸਮਾਂ ਰੇਖਾ ਵਿੱਚ ਲਾਲ ਰੰਗ ਵਾਲਾ ਸਮਾਂ)। ਇਹ ਯਹੂਦੀਆਂ ਦੀ ਪਹਲੀ ਅਸੀਰੀ ਸੀ – ਜਿਨ੍ਹਾਂ ਵਿੱਚੋਂ ਕੁੱਝ ਭਾਰਤ ਵਿੱਚ ਆ ਗਏ। ਸਾਵਿਤਰੀ ਅਤੇ ਸੱਤਿਆਵਾਨ ਦੀ ਕਹਾਣੀ ਵਿੱਚ, ਰਾਜਾ ਦਾ ਇੱਕ ਮੋਇਆ ਹੋਇਆ ਪੁੱਤਰ – ਸੱਤਿਆਵਾਨ ਹੈ। ਟੁੰਡ ਦੀ ਭਵਿੱਖਬਾਣੀ ਵਿੱਚ, ਰਾਜਿਆਂ ਦੇ ਸ਼ਾਹੀ ਖ਼ਾਨਦਾਨ ਦਾ ਹੀ ਅੰਤ ਹੋ ਜਾਵੇਗਾ ਅਤੇ ਰਾਜਵੰਸ਼ ਆਪਣੇ ਆਪ ਹੀ ਮਰ ਜਾਵੇਗਾ।
ਟਹਿਣੀ: ਦਾਊਦੀ ਦੀ ਅੰਸ ਤੋਂ ਆਉਣ ਵਾਲਾ ਇੱਕ ਸਮਝ ਰੱਖਣ ਵਾਲਾ ‘ਵਿਅਕਤੀ’
ਪਰ ਭਵਿੱਖਬਾਣੀ ਨੇ ਰਾਜਿਆਂ ਦੇ ਇੱਕ ਦਰੱਖਤ ਵਾਂਙੁ ਵੱਢੇ ਜਾਣ ਤੋਂ ਜਿਆਦਾ ਦੂਰ ਤੀਕੁਰ ਭਵਿੱਖ ਵਿੱਚ ਵੇਖਿਆ। ਉਸਨੇ ਅਜਿਹਾ ਬੋਹੜ ਦੇ ਰੁੱਖ ਦੀ ਇੱਕ ਆਮ ਤਸਵੀਰ ਦੀ ਵਰਤੋਂ ਕਰਦੇ ਹੋਇਆ ਵੇਖਿਆ। ਜਦੋਂ ਬੋਹੜ ਦੀ ਬੀਜ ਪੁੰਗਰਦਾ ਹੈ ਤਾਂ ਉਸ ਵੇਲੇ ਉਹ ਅਕਸਰ ਦੂਜੇ ਰੁੱਖਾਂ ਦੀ ਟੁੰਡਾਂ ਉੱਤੇ ਪੁੰਗਰਦਾ ਹੈ। ਟੁੰਡ ਬੋਹੜ ਦੇ ਬੀਜ ਨੂੰ ਪੁੰਗਰਣ ਲਈ ਖੁਰਾਕ ਦਿੰਦਾ ਹੈ। ਜਦੋਂ ਇੱਕ ਵਾਰ ਬੋਹੜ ਦਾ ਬੀਜ ਪੁੰਗਰ ਜਾਂਦਾ ਹੈ, ਤਾਂ ਉਹ ਵਧੇਰੇ ਉਤਾਂਹ ਤੀਕੁਰ ਵੱਡਾ ਹੋ ਜਾਂਦਾ ਹੈ ਖੁਰਾਕ ਦੇਣ ਵਾਲੀ ਟੁੰਡ ਤੋਂ ਜਿਆਦਾ ਲੰਮਾ ਜੀਵਨ ਵਤੀਤ ਕਰਦਾ ਹੈ। ਯਸਾਯਾਹ ਨੇ ਪਹਿਲਾਂ ਤੋਂ ਹੀ ਇਸ ਟੁੰਡ ਨੂੰ ਇੱਕ ਵੱਡੇ ਬੋਹੜ ਦੇ ਰੂਪ ਵਿੱਚ ਵੇਖ ਲਿਆ ਸੀ, ਕਿਉਂਕਿ ਇਸਦੀ ਨਵੀਂ ਲਗਰ ਇਸਦੀ ਜੜ੍ਹਾਂ ਤੋਂ ਉਤਾਂਹ ਨੂੰ ਫੈਲ ਜਾਵੇਗੀ – ਤਾਂ ਜੋ ਇੱਕ ਟਹਿਣੀ ਨੂੰ ਬਣਾ ਸਕੇ।
ਯਸਾਯਾਹ ਨੇ ਇਸ ਤਸਵੀਰ ਦੀ ਵਰਤੋਂ ਕੀਤੀ ਅਤੇ ਭਵਿੱਖਬਾਣੀ ਕੀਤੀ ਕਿ ਭਵਿੱਖ ਵਿੱਚ ਇੱਕ ਦਿਨ ਇੱਕ ਟੁੰਡ, ਜਿਸ ਨੂੰ ਇੱਕ ਟਹਿਣੀ ਵਜੋਂ ਜਾਣਿਆ ਜਾਂਦਾ ਸੀ, ਜਿਹੜੀ ਇੱਕ ਮੋਏ ਹੋਏ ਟੁੰਡ ਤੋਂ ਵਿਖਾਈ ਦਵੇਗੀ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਬੋਹੜ ਦੀ ਲਗਰ ਰੁੱਖ ਦੇ ਟੁੰਡ ਤੋਂ ਪੁੰਗਰਦੀ ਹੈ। ਯਸ਼ਾਯਹ ਇਸ ਲਗਰ ਨੂੰ ‘ਉਹ’ ਕਹਿ ਕੇ ਸੱਦਦਾ ਹੈ, ਇਸ ਤਰ੍ਹਾਂ ਯਸਾਯਾਹ ਇੱਕ ਖ਼ਾਸ ਵਿਅਕਤੀ ਦਾ ਜ਼ਿਕਰ ਕਰ ਰਿਹਾ ਹੈ ਜਿਹੜਾ ਸ਼ਾਹੀ ਖ਼ਾਨਦਾਨ ਦੇ ਬਰਬਾਦ ਹੋ ਜਾਣ ਤੋਂ ਬਾਅਦ ਦਾਊਦ ਦੇ ਸ਼ਾਹੀ ਖਾਨਦਾਨ ਤੋਂ ਆ ਰਿਹਾ ਹੈ। ਇਸ ਵਿਅਕਤੀ ਕੋਲ ਗਿਆਨ, ਤਾਕਤ ਅਤੇ ਅਜਿਹੀ ਬੁੱਧ ਹੋਵੇਗੀ ਕਿ ਮੰਨੋ ਇਸਦੇ ਉੱਤੇ ਪਰਮੇਸ਼ੁਰ ਦਾ ਆਤਮਾ ਹੈ।
ਮਿਥਿਹਾਸਕ ਕਹਾਣੀਆਂ ਵਿੱਚ, ਕਈ ਸਦੀਆਂ ਤੋਂ ਬੋਹੜ ਦੇ ਰੁੱਖ ਨੂੰ ਅਮਰਤਾ ਦਾ ਨਿਸ਼ਾਨ ਮੰਨਿਆ ਜਾਂਦਾ ਰਿਹਾ ਹੈ। ਇਸ ਦੀਆਂ ਵੱਡੀਆਂ ਜੜ੍ਹਾਂ ਮਿੱਟੀ ਵਿੱਚ ਵੱਧਦੀਆਂ ਹਨ ਅਤੇ ਵਧੇਰੇ ਟਹਿਣੀਆਂ ਬਣ ਜਾਂਦੀਆਂ ਹਨ। ਇਹ ਲੰਬੀ ਉਮਰ ਦਾ ਨਿਸ਼ਾਨ ਹੈ ਅਤੇ ਇਸ ਤਰ੍ਹਾਂ ਇਹ ਸਿਰਜਣਹਾਰ ਪਰਮੇਸ਼ੁਰ ਨੂੰ ਦਰਸਾਉਂਦਾ ਹੈ। ਜਿਸ ਟਹਿਣੀ ਨੂੰ ਯਸਾਯਾਹ ਨੇ 570 ਈ. ਪੂ. ਵਿੱਚ ਵੇਖਿਆ ਸੀ, ਉਸ ਵਿੱਚ ਵੀ ਇਹੋ ਜਿਹੇ ਇਸ਼ੁਰੀ ਗੁਣ ਹੋਣਗੇ ਅਤੇ ਸ਼ਾਹੀ ਖਾਨਦਾਨ ਦੇ “ਟੁੰਡ” ਦੇ ਗਾਇਬ ਹੋਣ ਦੇ ਬਾਅਦ ਵੀ ਵੇਧੇਰੇ ਸਮੇਂ ਤੀਕੁਰ ਇਹ ਬਚਿਆ ਰਹੇਗਾ।
ਯਿਰਮਿਯਾਹ ਅਤੇ ਟਹਿਣੀ
ਰਿਸ਼ੀ-ਭਵਿੱਖਵਕਤਾ ਯਸਾਯਾਹ ਨੇ ਨਿਸ਼ਾਨ ਵਜੋਂ ਇੱਕ ਬੁਰਜ਼ ਦੀ ਉਸਾਰੀ ਕੀਤੀ ਸੀ ਤਾਂ ਜੋ ਲੋਕ ਭਵਿੱਖ ਵਿੱਚ ਖੁੱਲ ਰਹੀਆਂ ਘਟਨਾਵਾਂ ਨੂੰ ਸਮਝ ਲੈਣ। ਪਰ ਇਹ ਉਸਦੇ ਦੁਆਰਾ ਬਹੁਤ ਸਾਰੇ ਦਿੱਤੇ ਗਏ ਕਈ ਨਿਸ਼ਾਨਾਂ ਵਿੱਚੋਂ ਇੱਕ ਨਿਸ਼ਾਨ ਸੀ। ਯਿਰਮਿਯਾਹ, ਯਸਾਯਾਹ ਤੋਂ ਲਗਭਗ 150 ਸਾਲ ਪਹਿਲਾਂ 600 ਈ. ਪੂ. ਵਿੱਚ ਰਹਿੰਦਾ ਸੀ, ਜਦੋਂ ਦਾਊਦ ਦਾ ਸ਼ਾਹੀ ਖ਼ਾਨਦਾਨ ਉਸਦੀਆਂ ਅੱਖਾਂ ਦੇ ਸਾਮ੍ਹਣੇ ਤਬਾਹ ਹੋ ਗਿਆ ਸੀ, ਤਾਂ ਉਸਨੇ ਇੰਝ ਲਿਖਿਆ:
5ਵੇਖੋ, ਓਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੋਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ 6ਉਹ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁਖ ਨਾਲ ਵੱਸੇਗਾ ਅਤੇ ਉਹ ਦਾ ਏਹ ਨਾਮ ਹੋਵੇਗਾ ਜਿਹ ਦੇ ਨਾਲ ਉਹ ਪੁਕਾਰਿਆ ਜਾਵੇਗਾ, “ਯਹੋਵਾਹ ਸਾਡਾ ਧਰਮ”।
ਯਿਰਮਿਯਾਹ 23:5-6
ਯਿਰਮਿਯਾਹ ਨੇ ਦਾਊਦ ਦੇ ਸ਼ਾਹੀ ਖ਼ਾਨਦਾਨ ਦੀ ਟਹਿਣੀ ਉੱਤੇ ਹੋਰ ਵੇਧੇਰੇ ਵਿਸਥਾਰ ਕਰਦੇ ਹੋਇਆ ਜਾਣਕਾਰੀ ਦਿੱਤੀ। ਇਹ ਟਹਿਣੀ ਇੱਕ ਰਾਜਾ ਵੀ ਹੋਵੇਗੀ। ਪਰ ਇਹ ਦਾਊਦ ਦੇ ਸ਼ਾਹੀ ਖ਼ਾਨਦਾਨ ਦੇ ਪਹਿਲੇ ਰਾਜਿਆਂ ਦੀ ਵਾਂਙੁ ਨਹੀਂ ਹੋਵੇਗਾ ਜਿਹੜੇ ਮੋਏ ਹੋਏ ਟੁੰਡ ਵਾਂਙੁ ਹੀ ਰਹਿ ਗਏ ਸਨ।
ਟਹਿਣੀ: ਯਹੋਵਾਹ ਪਰਮੇਸ਼ੁਰ ਸਾਡੀ ਧਾਰਮਿਕਤਾ ਹੈ
ਇਸ ਟਹਿਣੀ ਦੀ ਭਿੰਨਤਾ ਇਸ ਦੇ ਨਾਮ ਵਿੱਚ ਵੇਖੀ ਜਾ ਸੱਕਦੀ ਹੈ। ਉਸਦੇ ਕੋਲ ਪਰਮੇਸ਼ੁਰ ਦਾ ਨਾਮ ਹੋਵੇਗਾ (‘ਯਹੋਵਾਹ’ – ਇਹ ਨਾਮ ਯਹੂਦੀਆਂ ਦੁਆਰਾ ਪਰਮੇਸ਼ੁਰ ਲਈ ਵਰਤਿਆ ਜਾਂਦਾ ਸੀ), ਇਸ ਲਈ ਇੱਕ ਬੋਹੜ ਦੇ ਰੁੱਖ ਵਾਂਙੁ ਇਹ ਟਹਿਣੀ ਇਸ਼ੁਰੀ ਤਸਵੀਰ ਨੂੰ ਵਿਖਾਵੇਗੀ। ਇਹ ‘ਸਾਡੀ’ (ਅਸੀਂ ਮਨੁੱਖਾਂ ਦੀ) ਧਾਰਮਿਕਤਾ ਵੀ ਹੋਵੇਗੀ।
ਜਦੋਂ ਸਾਵਿਤਰੀ ਨੇ ਆਪਣੇ ਪਤੀ, ਸੱਤਿਆਵਾਨ ਦੇ ਮੋਏ ਹੋਏ ਸਰੀਰ ਲਈ ਯਮ ਨਾਲ ਝਗੜਾ ਕੀਤਾ, ਤਾਂ ਇਹ ਉਸਦੀ ਧਾਰਮਿਕਤਾ ਸੀ ਜਿਸਨੇ ਉਸਨੂੰ ਮੌਤ (ਯਮ) ਦਾ ਸਾਹਮਣਾ ਕਰਨ ਦਾ ਅਧਿਕਾਰ ਦਿੱਤਾ। ਜਿਵੇਂ ਕਿ ਅਸੀਂ ਕੁੰਭ ਮੇਲੇ ਲੇਖ ਵਿੱਚ ਧਿਆਨ ਦਿੱਦਾ, ਸਾਡੀ ਸਮੱਸਿਆ ਸਾਡਾ ਭਰਿਸ਼ਟਾਚਾਰ ਅਤੇ ਪਾਪ ਹੈ, ਅਤੇ ਇਸ ਲਈ ਸੱਟੇ ਵਜੋਂ ਸਾਡੇ ਕੋਲ ‘ਧਾਰਮਿਕਤਾ’ ਦੀ ਘਾਟ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਇਸ ਲਈ ਸਾਡੇ ਕੋਲ ਮੌਤ ਦਾ ਸਾਮ੍ਹਣਾ ਕਰਨ ਦੀ ਤਾਕਤ ਨਹੀਂ ਹੈ। ਸੱਚਿਆਈ ਤਾਂ ਇਹ ਹੈ ਕਿ ਅਸੀਂ ਇਸ ਦੇ ਵਿਰੁੱਧ ਬੇਵੱਸ ਹਾਂ
…ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਹ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ ਕਰੇ 15ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ ਛੁਡਾਵੇ।
ਇਬਰਾਨੀਆਂ 2:14ਅ-15
ਬਾਈਬਲ ਯਮ ਨੂੰ ਸ਼ਤਾਨ ਵਜੋਂ ਦਰਸਾਉਂਦੀ ਹੈ ਕਿਉਂਕਿ ਉਸਦੇ ਕੋਲ ਸਾਡੇ ਉੱਤੇ ਮੌਤ ਦਾ ਇਖ਼ਤਿਆਰ ਹੈ। ਸੱਚਿਆਈ ਤਾਂ ਇਹ ਹੈ ਕਿ ਜਿਵੇਂ ਯਮ ਸੱਤਿਆਵਨ ਦੀ ਦੇਹ ਦੇ ਉੱਤੇ ਬਹਿਸ ਕਰ ਰਿਹਾ ਸੀ, ਬਾਈਬਲ ਵਿੱਚ ਸ਼ਤਾਨ ਦੇ ਬਿਰਤਾਂਤ ਦਾ ਜ਼ਿਕਰ ਇੱਕ ਥਾਂਈਂ ਇੰਝ ਕੀਤਾ ਗਿਆ ਹੈ, ਜਦੋਂ
…ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ !”
ਯਹੂਦਾਹ 1:9
ਹੁਣ ਕਿਉਂਕਿ ਸ਼ਤਾਨ ਦੇ ਕੋਲ ਮੂਸਾ ਵਰਗੇ ਸੱਜਣ ਭਵਿੱਖਵਕਤਾ ਦੇ ਸਰੀਰ ਦੇ ਵਿੱਖੇ ਵਿਵਾਦ ਕਰਨ ਦਾ ਅਧਿਕਾਰ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਵਿਤਰੀ ਅਤੇ ਸੱਤਿਆਵਾਨ ਦੀ ਕਹਾਣੀ ਵਿੱਚ ਯਮ ਹੈ, ਇਸ ਲਈ ਉਸਦੇ ਕੋਲ ਯਕੀਨੀ ਤੌਰ ਤੇ ਸਾਡੇ ਉੱਤੇ ਮੌਤ ਦਾ ਸ਼ਕਤੀ ਹੈ – ਇਸਦਾ ਕਾਰਨ ਸਾਡੇ ਪਾਪ ਅਤੇ ਭਰਿਸ਼ਟਾਚਾਰ ਹੈ। ਐਥੋਂ ਤੀਕੁਰ ਕਿ ਮਹਾਂ ਦੂਤ ਨੇ ਵੀ ਸਵੀਕਾਰ ਕੀਤਾ ਕਿ ਕੇਵਲ ਪ੍ਰਭੁ – ਸਿਰਜਣਹਾਰ ਪਰਮੇਸ਼ੁਰ – ਕੋਲ ਹੀ ਸ਼ਤਾਨ ਨੂੰ ਮੌਤ ਦੇ ਵਿੱਸ਼ੇ ਵਿੱਚ ਝਿੜਕਣ ਦਾ ਅਧਿਕਾਰ ਸੀ।
ਇੱਥੇ ‘ਟਹਿਣੀ’ ਵਿੱਚ ਇੱਕ ਵਾਇਦਾ ਹੈ ਕਿ ਭਵਿੱਖ ਵਿੱਚ ਯਹੋਵਾਹ ਪਰਮੇਸ਼ੁਰ ਆਪਣੀ ‘ਧਾਰਮਿਕਤਾ‘ ਸਾਨੂੰ ਦਵੇਗਾ, ਤਾਂ ਜੋ ਅਸੀਂ ਮੌਤ ਉੱਤੇ ਜਿੱਤ ਨੂੰ ਹਾਸਲ ਕਰ ਸਕੀਏ।
ਪਰ ਕਿਵੇਂ?
ਜ਼ਕਰਯਾਹ ਨੇ ਇਸ ਵਿਸ਼ੇ ਉੱਤੇ ਹੋਰ ਵੇਧੇਰੇ ਵਿਸਥਾਰ ਕਰਦੇ ਹੋਇਆ ਐਥੋਂ ਤੀਕੁਰ ਕਿ ਟਹਿਣੀ ਦੇ ਨਾਮ ਦੀ ਭਵਿੱਖਬਾਣੀ ਕਰਦੇ ਹੋਇਆ ਦੱਸਿਆ ਹੈ ਜਿਹੜੀ ਸਾਵਿਤਰੀ ਅਤੇ ਸੱਤਿਆਵਾਨ ਦੀ ਮੌਤ (ਯਮ) ਉੱਤੇ ਜਿੱਤ ਹਾਸਲ ਕਰਨ ਵਾਲੀ ਕਹਾਣੀ ਵਰਗਾ ਹੈ – ਜਿਸਦੇ ਬਾਰੇ ਅਸੀਂ ਅਗਲੇ ਲੇਖ ਵਿੱਚ ਵੇਖਾਂਗੇ।