ਸ਼ਾਇਦ ਸਭਨਾਂ ਤੋਂ ਵੱਡੇ ਪੱਧਰ ਉੱਤੇ ਵਿਸ਼ਵਵਿਆਪੀ ਛੁੱਟਿਆਂ ਵਿੱਚ ਮਨਾਇਆ ਜਾਣ ਵਾਲਾ – ਕ੍ਰਿਸਮਸ – ਦਾ ਤਿਉਹਾਰ ਯਿਸੂ (ਯਿਸੂ ਸਤਿਸੰਗ) ਦੇ ਜਨਮ ਦੇ ਕਾਰਨ ਹੈ। ਹਾਲਾਂਕਿ ਬਹੁਤ ਸਾਰੇ ਲੋਕ ਕ੍ਰਿਸਮਸ ਦੇ ਬਾਰੇ ਵਿੱਚ ਜਾਣਦੇ ਹਨ, ਪਰ ਬਹੁਤ ਘੱਟ ਲੋਕ ਹੀ ਇੰਜੀਲਾਂ ਤੋਂ ਯਿਸੂ ਦੇ ਜਨਮ ਬਾਰੇ ਮਿਲਣ ਵਾਲੀ ਜਾਣਕਾਰੀ ਨੂੰ ਜਾਣਦੇ ਹਨ। ਜਨਮ ਦੀ ਇਹ ਕਹਾਣੀ ਅਜੌਕੇ ਸਮੇਂ ਵਿੱਚ ਸਾਂਤਾ ਕਲਾਜ਼ ਦੇ ਨਾਲ ਮਨਾਈ ਜਾਣ ਵਾਲੀ ਕ੍ਰਿਸਮਿਸ ਅਤੇ ਦਿੱਤੇ ਜਾਣ ਵਾਲੇ ਤੋਹਫ਼ਿਆਂ ਨਾਲੋਂ ਕਿਤੇ ਸੋਹਣੀ ਹੈ, ਅਤੇ ਇਸ ਲਈ ਇਹ ਜਾਣਨ ਯੋਗ ਹੈ।
ਬਾਈਬਲ ਵਿੱਚ ਯਿਸੂ ਦੇ ਜਨਮ ਬਾਰੇ ਦਿੱਤੀ ਗਈ ਕਹਾਣੀ ਨੂੰ ਸਿੱਖਣ ਦਾ ਇਕ ਮਦਦਗਾਰ ਤਰੀਕਾ ਕ੍ਰਿਸ਼ਨ ਦੇ ਜਨਮ ਦੇ ਨਾਲ ਤੁਲਨਾ ਕਰਨ ਵਿੱਚ ਹੈ ਕਿਉਂਕਿ ਇਨ੍ਹਾਂ ਦੋਵਾਂ ਕਹਾਣੀਆਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਮਿਲਦੀਆਂ ਹਨ।
ਕ੍ਰਿਸ਼ਨ ਦਾ ਜਨਮ
ਵੱਖੋ-ਵੱਖਰੇ ਹਵਾਲੇ ਕ੍ਰਿਸ਼ਨ ਦੇ ਜਨਮ ਦੇ ਵੱਖੋ-ਵੱਖਰੇ ਵੇਰਵੇ ਦਿੰਦੇ ਹਨ। ਹਰੀਵੰਸ਼ ਪੁਰਾਣ ਵਿੱਚ, ਇਹ ਦੱਸਿਆ ਗਿਆ ਹੈ ਕਿ ਵਿਸ਼ਨੂੰ ਨੂੰ ਪਤਾ ਚਲਿਆ ਹੈ ਕਿ ਕਲੇਨੇਮਿਨ ਰਾਖਸ਼ ਦਾ ਦੁਸ਼ਟ ਰਾਜਾ ਕੰਨਸ ਦੇ ਤੌਰ ਤੇ ਦੁਬਾਰਾ ਜਨਮ ਹੋਇਆ ਸੀ। ਕੰਨਸ ਨੂੰ ਮਾਰਨ ਦਾ ਫ਼ੈਸਲਾ ਕਰਦੇ ਹੋਇਆ, ਵਿਸ਼ਨੂੰ ਕ੍ਰਿਸ਼ਨ ਦੇ ਰੂਪ ਵਿੱਚ ਵਾਸੂਦੇਵ (ਇੱਕ ਸਾਬਕਾ ਰਿਸ਼ੀ ਜੋ ਗਵਾਲੇ ਦੇ ਰੂਪ ਵਿੱਚ ਪੈਦਾ ਹੋਇਆ ਸੀ) ਅਤੇ ਉਸਦੀ ਪਤਨੀ ਦੇਵਕੀ ਦੇ ਘਰ ਵਿੱਚ ਜਨਮ ਲੈਂਦੇ ਹੋਇਆ ਅਵਤਾਰ ਲੈਂਦਾ ਹੈ।
ਧਰਤੀ ਉੱਤੇ, ਕੰਨਸ-ਕ੍ਰਿਸ਼ਨ ਦੀ ਲੜਾਈ ਭਵਿੱਖਬਾਣੀ ਦੇ ਨਾਲ ਅਰੰਭ ਹੋਈ, ਜਦੋਂ ਅਕਾਸ਼ ਤੋਂ ਇੱਕ ਅਵਾਜ਼ ਆਈ ਜਿਸ ਵਿੱਚ ਕੰਨਸ ਨੂੰ ਦੱਸਿਆ ਗਿਆ ਕਿ ਦੇਵਕੀ ਦਾ ਪੁੱਤਰ ਕੰਨਸ ਨੂੰ ਮਾਰ ਦਵੇਗਾ। ਇਸ ਲਈ ਕੰਨਸ ਦੇਵਕੀ ਦੇ ਬੱਚਿਆਂ ਤੋਂ ਡਰਦਾ ਸੀ, ਸਿੱਟੇ ਵਜੋਂ ਉਸਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕੈਦ ਕਰ ਲਿਆ, ਅਤੇ ਉਸਦੇ ਬੱਚਿਆਂ ਨੂੰ ਜਨਮ ਲੈਂਦੇ ਹੀ ਮਾਰਦਾ ਚੱਲਿਆ ਗਿਆ ਤਾਂ ਜੋ ਵਿਸ਼ਨੂੰ ਦੇ ਅਵਤਾਰ ਲੈਣ ਤੋਂ ਬੱਚਿਆ ਜਾ ਸਕੇ।
ਹਾਲਾਂਕਿ, ਕ੍ਰਿਸ਼ਨ ਦੇਵਕੀ ਤੋਂ ਪੈਦਾ ਹੋਇਆ ਸੀ ਅਤੇ ਵੈਸ਼ਨਵ ਸ਼ਰਧਾਲੂਆਂ ਅਨੁਸਾਰ, ਉਸਦੇ ਜਨਮ ਤੋਂ ਇੱਕਦਮ ਬਾਅਦ ਖੁਸ਼ਹਾਲੀ ਅਤੇ ਸ਼ਾਂਤੀ ਦਾ ਮਾਹੌਲ ਸੀ, ਕਿਉਂਕਿ ਗ੍ਰਹਿ ਆਪਣੇ ਆਪ ਹੀ ਉਸਦੇ ਜਨਮ ਦੇ ਅਨੁਸਾਰ ਹੋ ਗਏ ਸਨ।
ਫਿਰ ਪੁਰਾਣਾਂ ਵਿੱਚ ਕੰਨਸ ਦੁਆਰਾ ਨਵਜੰਮੇ ਬੱਚੇ ਦਾ ਮਾਰੇ ਜਾਣ ਤੋਂ ਬਚਾਉਣ ਲਈ ਵਾਸੂਦੇਵ (ਕ੍ਰਿਸ਼ਨ ਦੇ ਸਰੀਰਿਕ ਪਿਤਾ) ਦੇ ਭੱਜਣ ਦੇ ਬਾਰੇ ਦੱਸਿਆ ਗਿਆ ਹੈ। ਜਿੱਥੇ ਉਸਨੂੰ ਅਤੇ ਦੇਵਕੀ ਨੂੰ ਦੁਸ਼ਟ ਰਾਜਾ ਦੁਆਰਾ ਕੈਦ ਕੀਤਾ ਗਿਆ ਸੀ, ਵਾਸੂਦੇਵ ਬੱਚੇ ਨੂੰ ਇੱਕ ਨਦੀ ਵਿੱਚੋਂ ਪਾਰ ਕਰਦੇ ਹੋਇਆ ਬਚ ਨਿਕਲਿਆ। ਇੱਕ ਵਾਰੀ ਬੱਚੇ ਨਾਲ ਸੁਰੱਖਿਅਤ ਪਹੁੰਚਣ ਤੋਂ ਬਾਅਦ ਲੜਕੇ ਕ੍ਰਿਸ਼ਨ ਦੀ ਤਬਦੀਲੀ ਇੱਕ ਨਵਜੰਮੀ ਲੜਕੀ ਨਾਲ ਕਰਦੇ ਹੋਇਆਂ ਕ੍ਰਿਸ਼ਨ ਦਾ ਬਚਾਓ ਕੀਤਾ ਗਿਆ। ਕੰਨਸ ਨੂੰ ਬਾਅਦ ਵਿੱਚ ਇਸ ਬਦਲੀ ਹੋਈ ਲੜਕੀ ਦਾ ਪਤਾ ਲੱਗ ਗਿਆ ਅਤੇ ਉਸਨੇ ਉਸ ਨੂੰ ਮਾਰ ਦਿੱਤਾ। ਤਬਦੀਲੀ ਤੋਂ ਬੇਖ਼ਬਰ ਨੰਦ ਅਤੇ ਯਸ਼ੋਦਾ (ਬੱਚੇ ਦੇ ਮਾਪੇ) ਕ੍ਰਿਸ਼ਨ ਦਾ ਪਾਲਨ ਪੋਸ਼ਣ ਇੱਕ ਹਲੀਮ ਗਵਾਲੇ ਵਜੋਂ ਕਰਦੇ ਹਨ ਅਤੇ ਉਸਨੂੰ ਆਪਣਾ ਮੰਨਦੇ ਹਨ। ਕ੍ਰਿਸ਼ਨ ਦੇ ਜਨਮ ਦਿਨ ਕ੍ਰਿਸ਼ਨ ਜਨਮ ਅਸ਼ਟਮੀ ਵਜੋਂ ਮਨਾਇਆ ਜਾਂਦਾ ਹੈ।
ਇਬਰਾਨੀ ਵੇਦਾਂ ਨੇ ਯਿਸੂ ਦੇ ਜਨਮ ਨੂੰ ਪਹਿਲਾਂ ਤੋਂ ਹੀ ਦੱਸ ਦਿੱਤਾ ਸੀ
ਇਬਰਾਨੀ ਰਿਸ਼ੀਆਂ ਨੇ ਆਉਣ ਵਾਲੇ ਮਸੀਹਾ/ਮਸੀਹ ਦੇ ਬਾਰੇ ਅਗੰਮ ਵਾਕ ਪ੍ਰਾਪਤ ਕੀਤੇ ਸਨ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਦੇਵਕੀ ਦਾ ਪੁੱਤਰ ਕੰਨਸ ਨੂੰ ਮਾਰ ਦਵੇਗਾ। ਹਾਲਾਂਕਿ, ਇਹ ਅਗੰਮ ਵਾਕ ਯਿਸੂ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ ਬਹੁਤ ਸਾਰੇ ਭਵਿੱਖਵਕਤਾਵਾਂ ਦੁਆਰਾ ਪ੍ਰਾਪਤ ਕੀਤੇ ਅਤੇ ਲਿਖੇ ਗਏ ਸਨ। ਹੇਠਾਂ ਦਿੱਤੀ ਗਈ ਸਮਾਂ-ਰੇਖਾ ਇਬਰਾਨੀ ਵੇਦਾਂ ਦੇ ਕਈ ਭਵਿੱਖਵਕਤਾਵਾਂ ਨੂੰ ਵਿਖਾਉਂਦੀ ਹੈ, ਜਿਹੜੇ ਦੱਸਦੀ ਹਨ ਕਿ ਉਨ੍ਹਾਂ ਦੀਆਂ ਭਵਿੱਖਬਾਣੀਆਂ ਕਦੋਂ ਉਨ੍ਹਾਂ ਉੱਤੇ ਜਾਹਿਰ ਕੀਤੀਆਂ ਗਈਆਂ ਸਨ ਅਤੇ ਕਦੋਂ ਉਨ੍ਹਾਂ ਨੂੰ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਪਹਿਲਾਂ ਤੋਂ ਹੀ ਇੱਕ ਆਉਣ ਵਾਲੇ ਵਿਅਕਤੀ ਨੂੰ ਇੱਕ ਮੋਈ ਹੋਈ ਟੁੰਡ ਦੀ ਸ਼ਾਖ ਦੇ ਰੂਪ ਵਿੱਚ ਵੇਖਿਆ ਸੀ ਅਤੇ ਉਨ੍ਹਾਂ ਨੇ ਉਸ ਦੇ ਨਾਮ ਦੀ ਭਵਿੱਖਬਾਣੀ ਕੀਤੀ – ਇਹ ਨਾਮ ਯਿਸੂ ਸੀ।
ਇਤਿਹਾਸ ਵਿੱਚ ਯਸਾਯਾਹ ਅਤੇ ਹੋਰ ਇਬਰਾਨੀ ਰਿਸ਼ੀ (ਭਵਿੱਖਵਕਤਾ)। ਯਸਾਯਾਹ ਦੇ ਸਮੇਂ ਵਿੱਚ ਹੀ ਮਿਲਣ ਵਾਲੇ ਮੀਕਾਹ ਉੱਤੇ ਵੀ ਧਿਆਨ ਦਵੋ।
ਯਸਾਯਾਹ ਨੇ ਇਸ ਆਉਣ ਵਾਲੇ ਵਿਅਕਤੀ ਦੇ ਜਨਮ ਦੇ ਸੁਭਾਓ ਬਾਰੇ ਇੱਕ ਹੋਰ ਕਮਾਲ ਦੀ ਭਵਿੱਖਬਾਣੀ ਲਿਖੀ ਹੈ। ਜਿਵੇਂ ਲਿਖਿਆ ਹੈ:
ਏਸ ਲਈ ਪ੍ਰਭੁ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਵੇਖੋ, ਇੱਕ ਕੁਆਰੀ ਗਰਭਵੰਤੀ ਹੋਵੇਗੀ ਅਤੇ ਪੁੱਤ੍ਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ।
ਯਸਾਯਾਹ 7:14
ਇਸਨੇ ਪ੍ਰਾਚੀਨ ਇਬਰਾਨੀ ਲੋਕਾਂ ਨੂੰ ਉਲਝਨ ਵਿੱਚ ਪਾ ਦਿੱਤਾ। ਇੱਕ ਕੁਆਰੀ ਕਿਸ ਤਰ੍ਹਾਂ ਇੱਕ ਪੁੱਤਰ ਨੂੰ ਜਨਮ ਦੇ ਸੱਕਦੀ ਹੈ? ਇਹ ਸੰਭਵ ਨਹੀਂ ਸੀ। ਹਾਲਾਂਕਿ ਭਵਿੱਖਬਾਣੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਪੁਤ੍ਰ ਇੰਮਾਨੂਏਲ ਹੋਵੇਗਾ, ਭਾਵ ‘ਪਰਮੇਸ਼ੁਰ ਸਾਡੇ ਨਾਲ’। ਜਿਹੜਾ ਇਹ ਸੰਸਾਰ ਦਾ ਸਿਰਜਣਹਾਰ, ਪਰਮ ਪ੍ਰਧਾਨ ਪਰਮੇਸ਼ੁਰ ਸੀ ਜਿਸਨੇ ਜਨਮ ਲੈਣਾ ਸੀ, ਤਾਂ ਇਹ ਵਿਚਾਰਨ ਵਾਲੀ ਗੱਲ ਸੀ। ਇਸ ਲਈ ਇਬਰਾਨੀ ਵੇਦਾਂ ਦੀ ਨਕਲ ਕਰਨ ਵਾਲੇ ਰਿਸ਼ੀਆਂ ਅਤੇ ਲਿਖਾਰੀਆਂ ਨੇ ਵੇਦਾਂ ਵਿਚੋਂ ਇਸ ਭਵਿੱਖਬਾਣੀ ਨੂੰ ਹਟਾਉਣ ਦੀ ਹਿੰਮਤ ਨਹੀਂ ਕੀਤੀ, ਅਤੇ ਇਹ ਉਨ੍ਹਾਂ ਦੀ ਪੂਰਤੀ ਦੀ ਉਡੀਕ ਵਿੱਚ ਸਦੀਆਂ ਤੋਂ ਲਿਖਤਾਂ ਵਿੱਚ ਇੰਨ-ਬਿੰਨ ਪਈ ਰਹੀ।
ਉਸੇ ਸਮੇਂ ਜਦੋਂ ਯਸਾਯਾਹ ਨੇ ਕੁਆਰੀ ਤੋਂ ਜਨਮ ਦੀ ਭਵਿੱਖਬਾਣੀ ਕੀਤੀ ਸੀ, ਤਾਂ ਇੱਕ ਹੋਰ ਭਵਿੱਖਵਕਤਾ ਮੀਕਾਹ ਨੇ ਵੀ ਭਵਿੱਖਬਾਣੀ ਕੀਤੀ:
ਪਰ ਹੇ ਬੈਤਲਹਮ ਅਫ਼ਰਾਥਾਹ, ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ, ਤੈਥੋਂ ਇੱਕ ਮੇਰੇ ਲਈ ਨਿੱਕਲੇਗਾ ਜੋ ਇਸਰਾਏਲ ਵਿੱਚ ਹਾਕਮ ਹੋਵੇਗਾ, ਜਿਹ ਦਾ ਨਿੱਕਲਣਾ ਪਰਾਚੀਨ ਸਮੇਂ ਤੋਂ, ਸਗੋਂ ਅਨਾਦ ਤੋਂ ਹੈ।
ਮੀਕਾਹ 5:2
ਮਹਾਨ ਰਾਜਾ ਦਾਊਦ ਦੇ ਪਿਊ ਦਾਦਿਆਂ ਦੇ ਸ਼ਹਿਰ ਬੈਤਲਹਮ ਤੋਂ ਇੱਕ ਹਾਕਮ ਆਵੇਗਾ, ਜਿਸਦਾ ਆਉਣ ਉਸਦੇ ਸਰੀਰਕ ਜਨਮ ਤੋਂ ਬਹੁਤ ਪਹਿਲਾਂ – ‘ਪਰਾਚੀਨ ਸਮੇਂ ਤੋਂ’ ਹੁੰਦਾ ਹੈ।
ਮਸੀਹ ਦਾ ਜਨਮ – ਦਿਓਤਿਆਂ ਦੁਆਰਾ ਮੁਨਾਦੀ ਕੀਤਾ ਗਿਆ ਸੀ
ਸੈਂਕੜੇ ਸਾਲਾਂ ਤੋਂ, ਯਹੂਦੀ/ਇਬਰਾਨੀ ਲੋਕਾਂ ਨੇ ਇਨ੍ਹਾਂ ਭਵਿੱਖਬਾਣੀਆਂ ਦੇ ਪੂਰੇ ਹੋਣ ਦੀ ਉਡੀਕ ਕੀਤੀ। ਕਈਆਂ ਨੇ ਆਸ ਛੱਡ ਦਿੱਤੀ ਸੀ ਅਤੇ ਦੂਜੇ ਉਨ੍ਹਾਂ ਬਾਰੇ ਭੁੱਲ ਗਏ ਸਨ, ਪਰ ਇਹ ਭਵਿੱਖਬਾਣੀ ਆਉਣ ਵਾਲੇ ਦਿਨ ਦੀ ਗਵਾਹੀ ਲਈ ਖਾਮੋਸ਼ ਰਹੀਆਂ। ਅਖੀਰ ਵਿੱਚ, ਤਕਰੀਬਨ 5 ਈ. ਪੂ. ਵਿੱਚ ਇੱਕ ਖ਼ਾਸ ਦੂਤ ਨੇ ਇੱਕ ਜੂਆਨ ਇਸਤ੍ਰੀ ਨੂੰ ਉਲਝਨ ਪੈਦਾ ਕਰਨ ਵਾਲਾ ਸੰਦੇਸ਼ ਦਿੱਤਾ। ਜਿਸ ਤਰ੍ਹਾਂ ਕੰਨਸ ਨੇ ਅਕਾਸ਼ ਤੋਂ ਇੱਕ ਅਵਾਜ਼ ਸੁਣੀ, ਠੀਕ ਉਸੇ ਤਰ੍ਹਾਂ ਇਸ ਇਸਤ੍ਰੀ ਨੇ ਸਵਰਗ ਤੋਂ ਇੱਕ ਦੂਤ ਜਾਂ ਦੇਓਤੇ, ਜਿਬਰਾਏਲ ਤੋਂ ਇਸਨੂੰ ਪ੍ਰਾਪਤ ਕੀਤਾ। ਇਸਦਾ ਬਿਆਨ ਇੰਜੀਲ ਵਿੱਚ ਇਸ ਤਰ੍ਹਾਂ ਦਰਜ਼ ਹੈ:
26ਛੇਂਵੇ ਮਹੀਨੇ ਜਿਬਰਾਏਲ ਦੂਤ ਪਰਮੇਸ਼ੁਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ 27ਇੱਕ ਕੁਆਰੀ ਦੇ ਕੋਲ ਭੇਜਿਆ ਗਿਆ ਜਿਹ ਦੀ ਕੁੜਮਾਈ ਯੂਸੁਫ਼ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ ਅਰ ਉਸ ਕੁਆਰੀ ਦਾ ਨਾਉਂ ਸੀ ਮਰਿਯਮ 28ਅਤੇ ਉਸ ਨੇ ਉਹ ਦੇ ਕੋਲ ਅੰਦਰ ਆਣ ਕੇ ਕਿਹਾ, ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ! ਪ੍ਰਭੁ ਤੇਰੇ ਨਾਲ ਹੈ 29ਪਰ ਉਹ ਇਹ ਬਚਨ ਤੋਂ ਬਹੁਤ ਘਬਰਾਈ ਅਰ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ? 30ਦੂਤ ਨੇ ਉਹ ਨੂੰ ਆਖਿਆ, ਹੇ ਮਰਿਯਮ ਨਾ ਡਰ ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ 31ਅਤੇ ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ 32ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ,
ਲੂਕਾ 1:26-38
ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ।। 33ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ
ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।। 34ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿੱਕੁਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ 35ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ 36ਅਰ ਵੇਖ ਤੇਰੀ ਸਾਕ ਇਲੀਸਬਤ ਉਹ ਨੂੰ ਬੁਢੇਪੇ ਵਿੱਚ ਪੁੱਤ੍ਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਂਉਦੀ ਸੀ ਉਹ ਦਾ ਛੇਵਾਂ ਮਹੀਨਾਂ ਹੈ 37ਕਿਉਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ 38ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੁ ਦੀ ਬਾਂਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਤਦ ਦੂਤ ਉਹ ਦੇ ਕੋਲੋਂ ਚੱਲਿਆ ਗਿਆ।।
ਜਿਬਰਾਏਲ ਦੇ ਸੰਦੇਸ਼ ਦੇਣ ਤੋਂ ਨੌਂ ਮਹੀਨਿਆਂ ਬਾਅਦ, ਯਸਾਯਾਹ ਦੀ ਭਵਿੱਖਬਾਣੀ ਨੂੰ ਪੂਰਾ ਕਰਦੇ ਹੋਇਆ ਯਿਸੂ ਕੁਆਰੀ ਮਰਿਯਮ ਦੀ ਕੁੱਖੋਂ ਪੈਦਾ ਹੋਇਆ। ਪਰ ਮੀਕਾਹ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਦਾ ਜਨਮ ਬੈਤਲਹਮ ਵਿੱਚ ਹੋਵੇਗਾ, ਜਦੋਂ ਕਿ ਮਰਿਯਮ ਨਾਸਰਤ ਵਿੱਚ ਰਹਿੰਦੀ ਸੀ। ਕੀ ਮੀਕਾਹ ਦੀ ਭਵਿੱਖਬਾਣੀ ਅਸਫਲ ਹੋਵੇਗੀ? ਇੰਜੀਲ ਅੱਗੇ ਦੱਸਦੀ ਹੈ ਕਿ:
1ਉੱਨ੍ਹੀਂ ਦਿਨੀਂ ਐਉਂ ਹੋਇਆ ਕਿ ਕੈਸਰ ਔਗੂਸਤੁਸ ਦੇ ਕੋਲੋਂ ਹੁਕਮ ਨਿੱਕਲਿਆ ਜੋ ਸਾਰੀ ਦੁਨਿਆ ਦੀ ਮਰਦੁਮਸ਼ੁਮਾਰੀ ਹੋਵੇ 2ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਿਮ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ 3ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਂਉ ਲਿਖਾਉਣ ਚੱਲੇ 4ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਉਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ 5ਭਈ ਆਪਣੀ ਮੰਗ ਮਰਿਯਮ ਸਣੇ ਜੋ ਗਰਭਵੰਤੀ ਸੀ ਆਪਣਾ ਨਾਉਂ ਲਿਖਾਵੇ 6ਅਤੇ ਐਉਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਣਨੇ ਦੇ ਦਿਨ ਪੂਰੇ ਹੋ ਗਏ 7ਅਤੇ ਉਹ ਆਪਣਾ ਜੇਠਾ ਪੁੱਤ੍ਰ ਜਣੀ ਅਰ ਉਹ ਨੂੰ ਕੱਪੜੇ ਵਿੱਚ ਵਲ੍ਹੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾਂ ਮਿਲਿਆ।।
8ਉਸ ਦੇਸ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ 9ਪ੍ਰਭੁ ਦਾ ਇੱਕ ਦੂਤ ਉਨ੍ਹਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੁ ਦਾ ਤੇਜ ਉਨ੍ਹਾਂ ਦੇ ਚੁਫੇਰੇ ਚਮਕਿਆ ਅਤੇ ਓਹ ਬਹੁਤ ਹੀ ਡਰ ਗਏ 10ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗਾ 11ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ 12ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲ੍ਹੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ 13ਤਾਂ ਇੱਕ ਦਮ ਸੁਰਗ ਦੀ ਫ਼ੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ –14ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ,
ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।। 15ਤਾਂ ਐਉਂ ਹੋਇਆ ਕਿ ਜਦ ਦੂਤ ਉਨ੍ਹਾਂ ਜੇ ਕੋਲੋਂ ਚਲੇ ਗਏ ਤਦ ਅਯਾਲੀਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਤੀਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਪ੍ਰਭੁ ਨੇ ਸਾਨੂੰ ਖਬਰ ਦਿੱਤੀ ਹੈ 16ਤਦ ਉਨ੍ਹਾਂ ਛੇਤੀ ਨਾਲ ਆਣ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਡਿੱਠਾ 17ਅਤੇ ਵੇਖ ਕੇ ਉਨਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਹੱਕ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਸੀ ਸੁਣਾਇਆ 18ਅਤੇ ਸਾਰੇ ਸੁਣਨ ਵਾਲੇ ਇਨ੍ਹਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਨ੍ਹਾਂ ਨੂੰ ਕਹੀਆਂ ਹੈਰਾਨ ਹੋਏ 19ਪਰ ਮਰਿਯਮ ਨੇ ਇਨ੍ਹਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ 20ਅਤੇ ਅਯਾਲੀ ਇਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜਿੱਕੁਰ ਉਨ੍ਹਾਂ ਨੂੰ ਕਹੀਆਂ ਗਈਆਂ ਸਨ ਤਿੱਕੁਰ ਸੁਣ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਮੁੜ ਗਏ।।
ਲੂਕਾ 2:1-20
ਉਸ ਸਮੇਂ ਸੰਸਾਰ ਦਾ ਸਭਨਾਂ ਤੋਂ ਸ਼ਕਤੀਸ਼ਾਲੀ ਵਿਅਕਤੀ, ਰੋਮ ਦੇ ਪਾਤਸ਼ਾਹ ਨੇ ਆਪ ਇੱਕ ਰਾਜ ਆਗਿਆ ਜਾਰੀ ਕੀਤੀ, ਜਿਸਦੇ ਸਿੱਟੇ ਵੱਜੋਂ ਮਰਿਯਮ ਅਤੇ ਯੂਸੁਫ਼ ਨੂੰ ਯਿਸੂ ਦੇ ਜਨਮ ਤੋਂ ਠੀਕ ਪਹਿਲਾਂ ਨਾਸਰਤ ਤੋਂ ਬੈਤਲਹਮ ਜਾਣਾ ਪਿਆ। ਮੀਕਾਹ ਦੀ ਭਵਿੱਖਬਾਣੀ ਵੀ ਪੂਰੀ ਹੋ ਗਈ ਸੀ।
ਜਿਵੇਂ ਕ੍ਰਿਸ਼ਨ ਇੱਕ ਦੀਨ ਗਵਾਲੇ ਵਜੋਂ ਪੈਦਾ ਹੋਇਆ, ਠੀਕ ਉਸੇ ਤਰ੍ਹਾਂ ਯਿਸੂ ਇੱਕ ਦੀਨ ਅਵਸਥਾ ਵਿੱਚ – ਅਰਥਾਤ ਇੱਕ ਚਰਨੀ ਵਿੱਚ ਪੈਦਾ ਹੋਇਆ, ਜਿੱਥੇ ਗਾਵਾਂ ਅਤੇ ਹੋਰ ਜਾਨਵਰਾਂ ਨੂੰ ਰੱਖਿਆ ਜਾਂਦਾ ਸੀ, ਅਤੇ ਉਸਦੇ ਨਾਲ ਮੁਲਾਕਾਤ ਕਰਨ ਲਈ ਨਿਮਰ ਗਵਾਲੇ ਹੀ ਆਏ ਸਨ। ਹਾਲਾਂਕਿ, ਦੂਤਾਂ ਜਾਂ ਦੇਓਤਿਆਂ ਨੇ ਉਸਦੇ ਜਨਮ ਦੇ ਬਾਰੇ ਗੀਤੇ ਗਏ ਸਨ।
ਦੁਸ਼ਟ ਦੇ ਕਾਰਨ ਖ਼ਤਰੇ ਵਿੱਚ
ਕ੍ਰਿਸ਼ਨ ਦੇ ਜਨਮ ਦੇ ਸਮੇਂ, ਰਾਜਾ ਕੰਨਸ ਤੋਂ ਉਸਦੀ ਜਾਨ ਨੂੰ ਖ਼ਤਰਾ ਸੀ, ਜਿਸਨੇ ਉਸਦੇ ਆਉਣ ਨਾਲ ਆਪਣੇ ਆਪ ਨੂੰ ਖ਼ਤਰੇ ਵਿੱਚ ਵੇਖਿਆ। ਇਸੇ ਤਰ੍ਹਾਂ, ਯਿਸੂ ਦੇ ਜਨਮ ਦੇ ਵੇਲੇ, ਉਸਦਾ ਜੀਵਨ ਵੀ ਇੱਕ ਸਥਾਨਕ ਰਾਜਾ ਹੇਰੋਦੇਸ਼ ਦੇ ਕਾਰਨ ਖਤਰੇ ਵਿੱਚ ਪੈ ਗਿਆ ਸੀ। ਹੇਰੋਦੇਸ ਆਪਣੇ ਰਾਜ ਨੂੰ ਕਿਸੇ ਹੋਰ ਰਾਜੇ (ਅਰਥਾਤ ਇਹ ‘ਮਸੀਹ’ ਦਾ ਅਰਥ ਹੈ) ਦੁਆਰਾ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦਾ ਸੀ। ਇੰਜੀਲ ਦੱਸਦੀ ਹੈ ਕਿ:
1ਜਾਂ ਯਿਸੂ ਰਾਜਾ ਹੇਰੋਦੇਸ ਦੇ ਦਿਨੀਂ ਯਹੂਦਿਯਾ ਦੇ ਬੈਤਲਹਮ ਵਿੱਚ ਜੰਮਿਆ ਤਾਂ ਵੇਖੋ, ਜੋਤਸ਼ੀਆਂ ਨੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ, 2ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹ ਦਾ ਤਾਰਾ ਡਿੱਠਾ ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ 3ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਣੇ ਘਬਰਾਇਆ 4ਅਤੇ ਉਸ ਨੇ ਸਾਰੇ ਪਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇੱਕਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ । 5ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਐਉਂ ਲਿਖਿਆ ਹੋਇਆ ਹੈ ਕਿ 6ਹੇ ਬੈਤਲਹਮ ਯਹੂਦਾਹ ਦੇਸ ਦੇ, ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰਾਂ ਛੋਟਾ ਨਹੀਂ ਹੈਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਪਾਲਨਾ ਕਰੇਗਾ।। 7ਤਦ ਹੇਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾ ਕੇ ਉਨ੍ਹਾਂ ਕੋਲੋਂ ਠੀਕ ਠੀਕ ਪਤਾ ਲਿਆ ਕਿ ਤਾਰਾ ਕਦੋਂ ਵਿਖਾਈ ਦਿੱਤਾ 8ਅਤੇ ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਕਹਿ ਕੇ ਘੱਲਿਆ ਭਈ ਜਾਓ ਜਤਨ ਨਾਲ ਉਸ ਬਾਲਕ ਦੀ ਭਾਲ ਕਰੋ ਅਰ ਜਦ ਉਹ ਲੱਭ ਪਵੇ ਤਦ ਮੁੜ ਮੈਨੂੰ ਖ਼ਬਰ ਦਿਓ ਤਾਂ ਮੈਂ ਭੀ ਜਾ ਕੇ ਉਹ ਨੂੰ ਮੱਥਾਂ ਟੇਕਾਂ 9ਉਹ ਰਾਜੇ ਦੀ ਸੁਣ ਕੇ ਤੁਰ ਪਏ ਅਤੇ ਵੇਖੋ ਉਹ ਤਾਰਾ ਜਿਹੜਾ ਉਨ੍ਹਾਂ ਨੇ ਚੜ੍ਹਦੇ ਪਾਸੇ ਡਿੱਠਾ ਸੀ ਉਨ੍ਹਾਂ ਦੇ ਅੱਗੇ ਅੱਗੇ ਚੱਲਿਆ ਇੱਥੋਂ ਤੀਕ ਜੋ ਉਸ ਥਾਂ ਦੇ ਉੱਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ 10ਅਤੇ ਤਾਰੇ ਨੂੰ ਵੇਖ ਕੇ ਓਹ ਵੱਡੇ ਹੀ ਅਨੰਦ ਹੋਏ 11ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਡਿੱਠਾ ਅਰ ਪੈਰੀਂ ਪੈਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ ਅਤੇ ਲੁਬਾਣ ਅਤੇ ਗੰਧਰਸ ਉਹ ਦੀ ਭੇਟ ਕੀਤੀ 12ਅਰ ਸੁਫਨੇ ਵਿੱਚ ਖ਼ਬਰ ਪਾ ਕੇ ਜੋ ਹੇਰੋਦੇਸ ਦੇ ਕੋਲ ਫੇਰ ਨਾ ਜਾਣ ਓਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ।।
13ਜਾਂ ਓਹ ਤੁਰ ਗਏ ਸਨ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਦਰਸ਼ਣ ਦੇ ਕੇ ਆਖਿਆ, ਉੱਠ! ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ ਨੂੰ ਭੱਜ ਜਾਹ ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੁ ਕਿਉਂ ਜੋ ਹੇਰੇਦੇਸ ਉਹ ਦੇ ਨਾਸ ਕਰਨ ਲਈ ਇਸ ਬਾਲਕ ਨੂੰ ਭਾਲੇਗਾ 14ਤਦ ਉਹ ਉੱਠ ਕੇ ਰਾਤੋਂ ਰਾਤ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ 15ਅਤੇ ਹੇਰੋਦੇਸ ਦੇ ਮਰਨ ਤੋੜੀ ਉੱਥੇ ਰਿਹਾ ਇਸ ਲਈ ਕਿ ਜਿਹੜਾ ਬਚਨ ਪ੍ਰਭੁ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਪੂਰਾ ਹੋਵੇ ਭਈ ਮੈਂ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।। 16ਜਾਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆ ਨੇ ਮੇਰੇ ਨਾਲ ਮਖ਼ੌਲ ਕੀਤਾ ਤਾਂ ਉਹ ਨੂੰ ਵੱਡਾ ਕ੍ਰੋਧ ਆਇਆ ਅਤੇ ਮਨੁੱਖਾਂ ਨੂੰ ਘੱਲ ਕੇ ਬੈਤਲਹਮ ਅਤੇ ਉਹ ਦੇ ਆਲੇ ਦੁਆਲੇ ਦੇ ਸਭਨਾਂ ਨੀਂਗਰਾਂ ਨੂੰ ਮਰਵਾ ਸੁੱਟਿਆ ਜਿਹੜੇ ਦੋ ਵਰਿਹਾਂ ਦੇ ਅਤੇ ਏਦੋਂ ਸਿਆਣੇ ਸਨ ਉਸ ਸਮੇ ਦੇ ਅਨੁਸਾਰ ਜਿਹੜਾ ਜੋਤਸ਼ੀਆਂ ਤੋਂ ਠੀਕ ਪਤਾ ਲਿਆ ਸੀ 17ਤਦ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ ਭਈ 18ਰਾਮਾਹ ਵਿੱਚ ਇਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ। ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਓਹ ਨਹੀਂ ਹਨ।।
ਮੱਤੀ 2:1-18
ਯਿਸੂ ਅਤੇ ਕ੍ਰਿਸ਼ਨ ਦੇ ਜਨਮ ਵਿੱਚ ਬਹੁਤ ਸਾਰੀਆਂ ਗੱਲਾਂ ਆਮ ਹਨ। ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ। ਲੋਗੋਸ ਦੇ ਰੂਪ ਵਿੱਚ, ਯਿਸੂ ਪਰਮ ਪ੍ਰਧਾਨ ਪਰਮੇਸ਼ੁਰ ਦਾ ਦੇਹਧਾਰੀ, ਸਰਿਸ਼ਟੀ ਦਾ ਸਿਰਜਣਹਾਰ ਪੈਦਾ ਹੋਇਆ ਸੀ। ਦੋਵੇਂ ਜਨਮਾਂ ਦੀ ਪਹਿਲਾਂ ਤੋਂ ਹੀ ਭਵਿੱਖਬਾਣੀ ਕੀਤੀ ਗਈ ਸੀ, ਦੋਵੇਂ ਜਨਮਾਂ ਦੇ ਲਈ ਸੁਰਗੀ ਸੰਦੇਸ਼ ਨੂੰ ਲਿਆਉਣ ਵਾਲਿਆਂ ਦੀ ਵਰਤੋਂ ਕੀਤੀ ਗਈ ਸੀ ਅਤੇ ਦੋਵਾਂ ਦੇ ਆਉਣ ਦਾ ਵਿਰੋਧ ਦੁਸ਼ਟ ਰਾਜਿਆਂ ਦੁਆਰਾ ਕੀਤਾ ਗਿਆ ਸੀ।
ਪਰ ਯਿਸੂ ਦੇ ਵਿਸਥਾਰ ਨਾਲ ਦੱਸੇ ਹੋਏ ਜਨਮ ਦੇ ਪਿੱਛੇ ਕੀ ਮਕਸਦ ਸੀ? ਉਹ ਕਿਉਂ ਆਇਆ? ਮਨੁੱਖੀ ਇਤਿਹਾਸ ਦੇ ਅਰੰਭ ਤੋਂ ਹੀ ਪਰਮ ਪ੍ਰਧਾਨ ਪਰਮੇਸ਼ੁਰ ਨੇ ਮੁਨਾਦੀ ਕਰ ਦਿੱਤੀ ਸੀ ਕਿ ਉਹ ਸਾਡੀਆਂ ਡੂੰਘੀਆਂ ਲੋੜ੍ਹਾਂ ਨੂੰ ਪੂਰਾ ਕਰੇਗਾ। ਜਿਵੇਂ ਕ੍ਰਿਸ਼ਨ ਕਲਨੇਮਿਨ ਨੂੰ ਨਾਸ਼ ਕਰਨ ਲਈ ਆਇਆ ਸੀ, ਠੀਕ ਉਸੇ ਤਰ੍ਹਾਂ ਯਿਸੂ ਵੀ ਉਸ ਦੇ ਵਿਰੋਧੀਆਂ ਨੂੰ ਖ਼ਤਮ ਕਰਨ ਆਇਆ, ਜਿਸ ਨੇ ਸਾਨੂੰ ਕੈਦੀ ਬਣਾਇਆ ਹੋਇਆ ਹੈ। ਅਸੀਂ ਇੰਜੀਲਾਂ ਵਿੱਚ ਵੇਖਦੇ ਹੋਇਆਂ ਸਿੱਖਦੇ ਹਾਂ ਕਿ ਗੱਲਾਂ ਕਿਵੇਂ ਵਾਪਰੀਆਂ ਸਨ, ਇੰਨ੍ਹਾਂ ਦੀ ਕੀ ਅਰਥ ਹੈ, ਜਦੋਂ ਅਸੀਂ ਯਿਸੂ ਦੇ ਜੀਵਣ ਨੂੰ ਵੇਖਣਾ ਜਾਰੀ ਰੱਖਦੇ ਹਾਂ।