Skip to content
Home » ਬ੍ਰਹਮਣ ਅਤੇ ਆਤਮਾ ਨੂੰ ਸਮਝਾਉਣ ਲਈ ਲੋਗੋਸ ਦਾ ਦੇਹਧਾਰੀ ਹੋਣਾ

ਬ੍ਰਹਮਣ ਅਤੇ ਆਤਮਾ ਨੂੰ ਸਮਝਾਉਣ ਲਈ ਲੋਗੋਸ ਦਾ ਦੇਹਧਾਰੀ ਹੋਣਾ

  • by

ਭਗਵਾਨ ਬ੍ਰਹਮਾ ਬ੍ਰਹਿਮੰਡ ਦੇ ਸਿਰਜਣਹਾਰ ਦੀ ਪਛਾਣ ਵਜੋਂ ਜਾਣਿਆ ਜਾਣ ਵਾਲਾ ਆਮ ਨਾਮ ਹੈ। ਪ੍ਰਾਚੀਨ ਰਿਗ ਵੇਦ (1500 ਈ. ਪੂ.) ਵਿੱਚ ਪ੍ਰਜਾਪਤੀ ਆਮ ਤੌਰ ਤੇ ਸਿਰਜਣਹਾਰ ਪਰਮੇਸ਼ੁਰ ਲਈ ਵਰਤਿਆ ਜਾਂਦਾ ਸੀ, ਪਰ ਪੁਰਾਣਾਂ ਦੇ ਵਿੱਚ ਇਸ ਨੂੰ ਭਗਵਾਨ ਬ੍ਰਹਮਾ ਨਾਲ ਤਬਦੀਲ ਕਰ ਦਿੱਤਾ ਗਿਆ ਸੀ। ਅਜੋਕੇ ਸਮੇਂ ਦੀ ਵਰਤੋਂ ਵਿੱਚ, ਸਿਰਜਣਹਾਰ ਪਰਮੇਸ਼ੁਰ ਦੇ ਰੂਪ ਵਿੱਚ ਭਗਵਾਨ ਬ੍ਰਹਮਾ, ਵਿਸ਼ਨੂੰ (ਪਾਲਣਹਾਰ) ਅਤੇ ਸ਼ਿਵ (ਵਿਨਾਸ਼ ਕਰਨ ਵਾਲਾ) ਦੇ ਨਾਲ ਇਸ਼ੁਰੀ ਤ੍ਰਿਮੂਰਤੀ (ਤ੍ਰਿ-ਏਕ ਪਰਮੇਸ਼ੁਰ) ਦੇ ਤਿੰਨ ਗੁਣਾਂ ਵਿਚੋਂ ਇੱਕ ਤੋਂ ਮੇਲ ਖਾਂਦਾ ਹੈ। ਈਸ਼ਵਰ (ਈਸ਼ਵਰਾ) ਬ੍ਰਹਮਾ ਦਾ ਸਮਾਨ ਅਰਥੀ ਸ਼ਬਦ ਹੈ, ਕਿਉਂਕਿ ਇਹ ਪਰਮ ਆਤਮਾ ਨੂੰ ਵੀ ਦਰਸਾਉਂਦਾ ਹੈ, ਜਿਸਦੇ ਸਿੱਟੇ ਵਜੋਂ ਸਰਿਸ਼ਟੀ ਦੀ ਰਚਨਾ ਹੋਈ ਹੈ।

ਹਾਲਾਂਕਿ ਇਕ ਵਿਅਕਤੀ ਲਈ ਬ੍ਰਹਮਣ ਨੂੰ ਸਮਝਣਾ ਉਸਦਾ ਮੁਢਲਾ ਟੀਚਾ ਹੁੰਦਾ ਹੈ, ਪਰ ਅਮਲ ਵਿੱਚ ਇਹ ਭੁਲੇਖਾ ਹੈ। ਭਗਤੀ ਅਤੇ ਪੂਜਾ ਦੇ ਸ਼ਬਦਾਂ ਵਿੱਚ, ਸ਼ਿਵ ਅਤੇ ਵਿਸ਼ਨੂੰ ਆਪਣੇ ਜੀਵਨ ਸਾਥੀਆਂ ਅਤੇ ਅਵਤਾਰਾਂ ਦੇ ਨਾਲ, ਬ੍ਰਹਮਾ ਤੋਂ ਕਿੱਤੇ ਜ਼ਿਆਦਾ ਧਿਆਨ ਖਿੱਚਦੇ ਹਨ। ਅਸੀਂ ਛੇਤੀ ਹੀ ਸ਼ਿਵ ਅਤੇ ਵਿਸ਼ਨੂੰ ਨਾਲ ਜੁੜੇ ਹੋਏ ਅਵਤਾਰਾਂ ਅਤੇ ਪਰੰਪਰਾਵਾਂ ਦਾ ਨਾਮਾਂ ਉੱਤੇ ਇੱਕ ਹੋ ਸੱਕਦੇ ਹਾਂ, ਪਰ ਅਸੀਂ ਬ੍ਰਹਮਾ ਨੂੰ ਲੈ ਕੇ ਕਮਜੋਰ ਪੈ ਜਾਂਦੇ ਹਾਂ।

ਕਿਉਂ?

ਬ੍ਰਹਮਾ, ਬ੍ਰਹਮਣ ਜਾਂ ਇਸ਼ਵਰਾ, ਹਾਲਾਂਕਿ ਸਿਰਜਣਹਾਰ ਹੈ, ਤਾਂ ਵੀ ਸਾਡੇ ਤੋਂ ਬਹੁਤ ਜਿਆਦਾ ਦੂਰ ਵਿਖਾਈ ਦਿੰਦਾ ਹੋਇਆ ਜਾਪਦਾ ਹੈ, ਅਤੇ ਸਾਡੀ ਪਹੁੰਚ ਤੋਂ ਬਹੁਤ ਜਿਆਦਾ ਦੂਰ ਹੈ ਕਿਉਂਕਿ ਅਸੀਂ ਪਾਪ, ਹਨੇਰੇ ਅਤੇ ਅਸਥਾਈ ਗੱਲਾਂ ਨਾਲ ਜੁੜੇ ਹੋਏ ਹਾਂ। ਹਾਲਾਂਕਿ ਬ੍ਰਹਮਣ ਸਾਰਿਆਂ ਦਾ ਸੋਮਾ ਹੈ, ਅਤੇ ਸਾਨੂੰ ਇਸ ਵੱਲ ਵਾਪਸ ਜਾਣ ਦੀ ਲੋੜ ਹੈ, ਇਸ ਇਸ਼ੁਰੀ ਸਿਧਾਂਤ ਨੂੰ ਸਮਝਣ ਲਈ ਸਾਡੀ ਯੋਗਤਾ ਨਾਕਾਫੀ ਹੈ। ਇਸ ਲਈ ਅਸੀਂ ਆਪਣੀ ਭਗਤੀ ਨੂੰ ਆਮ ਤੌਰ ਤੇ ਦਿਓਤਿਆਂ ਉੱਤੇ ਕੇਂਦ੍ਰਤ ਕਰਦੇ ਹਾਂ, ਜਿਹੜੇ ਸਾਨੂੰ ਵਧੇਰੇ ਮਨੁੱਖੀ ਜਾਪਦੇ ਹਨ, ਵਧੇਰੇ ਨੇੜੇ ਜਾਪਦੇ ਹਨ, ਅਤੇ ਸਾਨੂੰ ਉੱਤਰ ਦੇ ਸੱਕਦੇ ਹਨ। ਅਸੀਂ ਦੂਰੋਂ ਬ੍ਰਹਮਣ ਦੇ ਸੁਭਾਓ ਦਾ ਅੰਦਾਜ਼ਾ ਲਗਾਉਂਦੇ ਹਾਂ। ਅਸਲ ਵਿੱਚ, ਬ੍ਰਹਮਾ ਇੱਕ ਅਣਪਛਾਤਾ ਇਸ਼ੁਰ ਹੈ ਜਿਸਦਾ ਕਿਸੀ ਵੀ ਦੂਜੇ ਦੇਵਤਾ ਦੀ ਤੁਲਨਾ ਵਿੱਚ ਸ਼ਾਇਦ ਹੀ ਕੋਈ ਬੁੱਤ ਮਿਲਦਾ ਹੈ।

ਸਾਡੇ ਅਨੁਮਾਨ ਦਾ ਇੱਕ ਹਿੱਸਾ ਇਸ਼ੁਰ (ਬ੍ਰਹਮਣ) ਦਾ ਪ੍ਰਾਣ (ਆਤਮਾ) ਦੇ ਨਾਲ ਉਸਦੇ ਸੰਬੰਧ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈ। ਇਸ ਸਵਾਲ ਉੱਤੇ ਵੱਖੋ ਵੱਖਰੇ ਵਿਦਵਾਨਾਂ ਨੇ ਵੱਖੋ ਵੱਖਰਿਆਂ ਵਿਦਿਅਕ ਪ੍ਰਣਾਲੀਆਂ ਨੂੰ ਜਨਮ ਦਿੱਤਾ ਹੈ। ਇਸ ਅਰਥ ਵਿੱਚ, ਮਨੋਵਿਗਿਆਨ ਦਾ ਅਧਿਐਨ, ਅਰਥਾਤ ਸਾਡੇ ਪ੍ਰਾਣ ਜਾਂ ਆਤਮਾ ਉੱਤੇ ਕੀਤੇ ਜਾਣ ਵਾਲਾ ਅਧਿਐਨ, ਇਸ਼ੁਰੀ ਵਿਗਿਆਨ ਤੋਂ ਸੰਬੰਧਿਤ ਹੈ, ਭਾਵ, ਪਰਮੇਸ਼ੁਰ ਜਾਂ ਬ੍ਰਹਮਣ ਦੇ ਅਧਿਐਨ ਤੋਂ ਸੰਬੰਧਿਤ ਹੈ। ਹਾਲਾਂਕਿ ਵੱਖੋ-ਵੱਖਰੇ ਵਿਚਾਰ ਹੌਂਦ ਵਿੱਚ ਹਨ, ਕਿਉਂਕਿ ਅਸੀਂ ਵਿਗਿਆਨਕ ਢੰਗ ਨਾਲ ਪਰਮੇਸ਼ੁਰ ਦੀ ਜਾਂਚ ਨਹੀਂ ਕਰ ਸੱਕਦੇ ਹਾਂ, ਅਤੇ ਕਿਉਂਕਿ ਪਰਮੇਸ਼ੁਰ ਬਹੁਤ ਦੂਰ ਹੈ, ਇਸ ਲਈ ਸਭਨਾਂ ਤੋਂ ਸੂਝ ਵਾਲਾ ਦਰਸ਼ਨ ਵਿਗਿਆਨ ਵੀ ਹਨੇਰੇ ਵਿੱਚ ਤੀਰ ਚਲਾਉਣ ਵਾਂਙੁ ਹੀ ਹੈ।

ਇਸ਼ੁਰੀ ਸਿਰਜਣਹਾਰ ਨਾਲ ਜੁੜਣ ਦੇ ਵਿੱਚ ਅਸਫਲ ਹੋਣਾ ਜਿਹੜਾ ਬਹੁਤ ਜਿਆਦਾ ਦੂਰੀ ਤੇ ਰਹਿੰਦਾ ਸੀ ਪੁਰਾਣੇ ਸੰਸਾਰ ਵਿੱਚ ਵੱਡੇ ਪੱਧਰ ਤੇ ਜਾਣੇ ਜਾਣ ਵਾਲਾ ਵਿਚਾਰ ਸੀ। ਪ੍ਰਾਚੀਨ ਯੂਨਾਨੀਆਂ ਨੇ ਲੋਗੋਸ ਸ਼ਬਦ ਦੀ ਵਰਤੋਂ ਇਸ ਸਿਧਾਂਤ ਜਾਂ ਕਾਰਕ ਨੂੰ ਦਰਸਾਉਣ ਲਈ ਕੀਤੀ ਜਿਸਦੇ ਦੁਆਰਾ ਸੰਸਾਰ ਰਚਿਆ ਗਿਆ ਸੀ, ਅਤੇ ਉਨ੍ਹਾਂ ਦੀਆਂ ਲਿਖਤਾਂ ਵਿੱਚ ਲੋਗੋਸ ਦੀ ਚਰਚਾ ਕੀਤੀ ਗਈ ਹੈ। ਸ਼ਬਦ ਤਰਕ ਸ਼ਬਦ ਲੋਗੋਸ ਤੋਂ ਹੀ ਆਉਂਦਾ ਹੈ, ਅਤੇ ਇਸ ਲਈ ਵਿਗਿਆਨ ਦੀਆਂ ਸਾਰੀਆਂ ਵਿਦਿਅਕ ਪ੍ਰਣਾਲੀਆਂ ਸ਼ਬਦ ਵਿਗਿਆਨ ਨੂੰ ਦੱਸਣ ਲਈ ਪਿੱਛੇਤਰ ਦੀ ਵਰਤੋਂ ਕਰਦੀਆਂ ਹਨ (ਜਿਵੇਂ ਕਿ ਇਸ਼ੁਰੀ ਵਿਗਿਆਨ, ਮਨੋ ਵਿਗਿਆਨ, ਜੀਵ ਵਿਗਿਆਨ, ਆਦਿਕ) ਜਿਹੜਾ ਕਿ ਲੋਗੋਸ ਸ਼ਬਦ ਤੋਂ ਲਿਆ ਗਿਆ ਹੈ। ਲੋਗੋਸ ਬ੍ਰਹਮਾ ਜਾਂ ਬ੍ਰਹਮਣ ਦੀ ਬਰਾਬਰ ਤੇ ਹੈ।

ਇਬਰਾਨੀ ਵੇਦਾਂ ਵਿੱਚ ਸਿਰਜਣਹਾਰ ਪਰਮੇਸ਼ੁਰ ਦੁਆਰਾ ਇਬਰਾਨੀਆਂ (ਜਾਂ ਯਹੂਦੀਆਂ) ਨਾਲ ਆਪਣੀ ਕੌਮ ਦੇ ਮੋਢੀ, ਸ੍ਰੀ ਅਬਰਾਹਾਮ ਤੋਂ ਅਰੰਭ ਕਰਦੇ ਹੋਇਆਂ ਸ੍ਰੀ ਮੂਸਾ ਤੀਕੁਰ, ਜਿਸ ਨੇ ਦਸ ਹੁਕਮ ਪ੍ਰਾਪਤ ਕੀਤੇ ਸਨ, ਸੰਬੰਧਾਂ ਦਾ ਵਰਣਨ ਕੀਤਾ ਗਿਆ ਹੈ। ਸਾਡੇ ਵਾਂਙੁ ਹੀ, ਉਨ੍ਹਾਂ ਦੇ ਇਤਿਹਾਸ ਵਿੱਚ, ਇਬਰਾਨੀ ਮਹਿਸੂਸ ਕਰਦੇ ਸਨ ਕਿ ਸਿਰਜਣਹਾਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ, ਅਤੇ ਇਸ ਲਈ ਉਹ ਦੂਜੇ ਦਿਓਤਿਆਂ ਦੀ ਪੂਜਾ ਕਰਨ ਲਈ ਤਿਆਰ ਹੋ ਗਏ, ਜਿਹੜੇ ਉਨ੍ਹਾਂ ਨੂੰ ਨੇੜਲੇ ਅਤੇ ਵਧੇਰੇ ਨਿੱਜੀ ਜਾਪਦੇ ਸਨ। ਇਸ ਲਈ, ਇਬਰਾਨੀ ਵੇਦਾਂ ਨੇ ਉਸਨੂੰ ਇਨ੍ਹਾਂ ਹੋਰ ਦਿਓਤਿਆਂ ਤੋਂ ਵੱਖ ਕਰਨ ਲਈ ਸਿਰਜਣਹਾਰ ਪਰਮ ਪ੍ਰਧਾਨ ਪਰਮੇਸ਼ੁਰ ਕਹਿ ਕੇ ਸੱਦਿਆ। ਅਸੀਂ ਅਨੁਮਾਨ ਲਗਾਇਆ ਹੈ ਕਿ ਪ੍ਰਜਾਪਤੀ ਤੋਂ ਬ੍ਰਹਮਾ ਵਿੱਚ ਤਬਦੀਲੀ ਦੀ ਪ੍ਰਕ੍ਰਿਆ 700 ਈ. ਪੂ. ਵਿੱਚ ਇਸਰਾਏਲੀਆਂ ਦੀ ਅਸੀਰੀ ਅਰਥਾਤ ਗ਼ੁਲਾਮੀ ਦੇ ਕਾਰਨ ਪੂਰੀ ਹੋ ਗਈ ਸੀ, ਕਿਉਂਕਿ ਇਸ ਪਰਮੇਸ਼ੁਰ ਨੂੰ ਉਨ੍ਹਾਂ ਦੇ ਪਿਊ ਦਾਦੇ, ਸ੍ਰੀ ਅਬਰਾਹਾਮ ਦੁਆਰਾ ਵਿਖਾਇਆ ਗਿਆ ਹੈ ਅਤੇ ਅਬਰਾਹਾਮ ਦੇ ਨਾਲ ਜੁੜਿਆ ਹੋਇਆ ਇਹ ਪਰਮੇਸੁਰ (ਅ)ਬ੍ਰਹਮ ਅਰਥਾਤ ਅਬਰਾਹਾਮ ਬਣ ਗਿਆ।

ਕਿਉਂਕਿ ਅਸੀਂ ਬ੍ਰਹਮਣ ਨੂੰ ਆਪਣੀਆਂ ਇੰਦਰੀਆਂ ਨਾਲ ਨਹੀਂ ਵੇਖ ਸੱਕਦੇ, ਨਾ ਹੀ ਅਸੀਂ ਆਪਣੀ ਆਤਮਾ ਤੋਂ ਸਮਝ ਸੱਕਦੇ ਹਾਂ, ਕੁੱਝ ਯਕੀਨੀ ਗਿਆਨ ਨੂੰ ਹਾਸਲ ਕਰਨ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਜੇ ਇਸਨੂੰ ਕੇਵਲ ਬ੍ਰਹਮਣ ਹੀ ਸਾਡੇ ਉੱਤੇ ਪ੍ਰਗਟ ਕਰੇ।

ਇੰਜੀਲਾਂ ਵਿੱਚ ਯਿਸੂ (ਯਿਸੂ ਸਤਿਸੰਗ) ਨੂੰ ਸਿਰਜਣਹਾਰ ਜਾਂ ਪਰਮ ਪ੍ਰਧਾਨ ਪਰਮੇਸ਼ੁਰ, ਬ੍ਰਹਮਣ ਜਾਂ ਲੋਗੋਸ ਦੇ ਦੇਹਧਾਰੀ ਹੋਣ ਵਜੋਂ ਦਰਸਾਇਆ ਗਿਆ ਹੈ। ਉਹ ਇਸ ਸੰਸਾਰ ਵਿੱਚ ਸਮੇਂ ਅਤੇ ਸਭਿਆਚਾਰਾਂ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਇਆ ਆਇਆ ਜਿਹੜੀਆਂ ਸਾਡੇ ਸਾਰਿਆਂ ਦੁਆਰਾ ਮਹਿਸੂਸ ਕੀਤੀਆਂ ਜਾਂਦੀਆਂ ਹਨ। ਯੂਹੰਨਾ ਦੀ ਇੰਜੀਲ ਯਿਸੂ ਨੂੰ ਇਸ ਤਰੀਕੇ ਨਾਲ ਪੇਸ਼ ਕਰਦੀ ਹੈ। ਜਿੱਥੇ ਅਸੀਂ ਇੰਨ੍ਹਾਂ ਅੱਖਰਾਂ ਅਰਥਾਤ ਸ਼ਬਦ  ਨੂੰ ਪੜ੍ਹਦੇ ਹਾਂ, ਜਿਹੜਾ ਸ਼ਬਦ ਲੋਗੋਸ ਦਾ ਅਨੁਵਾਦ ਹੈ, ਜਿਸਨੂੰ ਅਸਲ ਯੂਨਾਨੀ ਮੂਲਪਾਠ ਤੋਂ ਅਨੁਵਾਦ ਕੀਤਾ ਗਿਆ ਹੈ। ਸ਼ਬਦ/ਲੋਗੋਸ ਦੀ ਵਰਤੋਂ ਇਸ ਲਈ ਕੀਤੀ ਗਈ ਸੀ ਤਾਂ ਜੋ ਅਸੀਂ ਇਹ ਸਮਝ ਸਕੀਏ ਕਿ ਇਹ ਕਿਸੇ ਇੱਕ ਕੌਮ ਦੇ ਦੇਵਤੇ ਦੀ ਚਰਚਾ ਨਹੀਂ ਕਰ ਰਿਹਾ ਹੈ, ਸਗੋਂ ਇਹ ਉਹ ਸਿਧਾਂਤ ਜਾਂ ਕਾਰਕ ਹੈ ਜਿਸ ਤੋਂ ਅਸੀ ਸਾਰੇ ਹੌਂਦ ਵਿੱਚ ਆਏ ਹਾਂ। ਤੁਸੀਂ ਜਿੱਥੇ ਵੀ ਇਹ ਅੱਖਰ ਸ਼ਬਦ ਨੂੰ ਵੇਖਦੇ ਹੋ, ਉਸ ਦੀ ਥਾਈਂ ਅੱਖਰ ਬ੍ਰਹਮਣ ਦੀ ਵਰਤੋਂ ਕਰ ਸੱਕਦੇ ਹੋ, ਪਰ ਤਾਂ ਵੀ ਇਸ ਮੂਲਪਾਠ ਦਾ ਸੰਦੇਸ਼ ਨਹੀਂ ਬਦਲੇਗਾ।

1ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ 2ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ 3ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ 4ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ 5ਉਹ ਚਾਨਣ ਅਨ੍ਹੇਰੇ ਵਿੱਚ ਚਮਕਦਾ ਹੈ ਪਰ ਅਨ੍ਹੇਰੇ ਨੇ ਉਹ ਨੂੰ ਨਾ ਬੁਝਾਇਆ 6ਪਰਮੇਸ਼ੁਰ ਦੀ ਵੱਲੋਂ ਯੂਹੰਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ 7ਇਹ ਸਾਖੀ ਦੇ ਲਈ ਆਇਆ ਭਈ ਚਾਨਣ ਉੱਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਹ ਦੇ ਰਾਹੀਂ ਨਿਹਚਾ ਕਰਨ 8ਉਹ ਆਪ ਚਾਨਣ ਤਾਂ ਨਹੀਂ ਸੀ ਪਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ 9ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ 10ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ 11ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ 12ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ 13ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ 14ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ 15ਯੂਹੰਨਾ ਨੇ ਉਸ ਉਤੇ ਸਾਖੀ ਦਿੱਤੀ ਅਤੇ ਪੁਕਾਰ ਕੇ ਆਖਿਆ, ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਿਆ ਕਿ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਸੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ 16ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ 17ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ 18ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਇਕਲੌਤਾ ਪੁੱਤ੍ਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਹ ਨੂੰ ਪਰਗਟ ਕੀਤਾ।।

ਯੂਹੰਨਾ 1:1-18

ਇੰਜੀਲਾਂ ਵਿੱਚ ਯਿਸੂ ਦੇ ਜੀਵਨ ਦੇ ਪੂਰੇ ਬਿਰਤਾਂਤ ਨੂੰ ਵਿਖਾਇਆ ਗਿਆ ਹੈ, ਤਾਂ ਜੋ ਅਸੀਂ ਸਮਝ ਸਕੀਏ ਕਿ ਉਹ ਕੌਣ ਹੈ, ਉਸ ਦੇ ਆਉਣ ਦਾ ਮਕਸਦ ਕੀ ਹੈ, ਅਤੇ ਸਾਡੇ ਲਈ ਇਸਦਾ ਕੀ ਅਰਥ ਹੈ। (‘ਯੂਹੰਨਾ’ ਦੀ ਵਿਆਖਿਆ ਇੱਥੇ ਕੀਤੀ ਗਈ ਹੈ।) ਕਿਉਂਕਿ ਇੰਜੀਲ ਯਿਸੂ ਨੂੰ ਪਰਮੇਸ਼ੁਰ ਦੇ ਲੋਗੋਸ ਵਜੋਂ ਪੇਸ਼ ਕਰਦੀ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਇਹ ਸਿਰਫ਼ ਮਸੀਹ ਵਿਸ਼ਵਾਸੀਆਂ ਲਈ ਨਹੀਂ ਲਿਖਿਆ ਗਿਆ ਹੈ, ਸਗੋਂ ਉਨ੍ਹਾਂ ਸਾਰਿਆਂ ਲਈ ਇੱਕ ਵਿਸ਼ਵਵਿਆਪੀ ਲਿਖਤ ਹੈ, ਜਿਹੜੇ ਪਰਮੇਸ਼ੁਰ ਨੂੰ ਜਾਂ ਬ੍ਰਹਮਣ ਨੂੰ ਇੱਕ ਢੁੱਕਵੇਂ ਰੂਪ ਵਿੱਚ ਅਤੇ ਨਾਲ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹਨ। ਕਿਉਂਕਿ ਸ਼ਬਦ ਲੋਗੋਸ  ਇਸ਼ੁਰੀ ਵਿਗਿਆਨ ਅਤੇ ਮਨੋ ਵਿਗਿਆਨ ਵਿੱਚ ਸਮਾਇਆ ਹੋਇਆ ਹੈ ਅਤੇ ਕਿਉਂਕਿ ‘ਕਿਸੇ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਵੇਖਿਆ’, ਇਸ ਕਾਰਨ ਸਾਡੇ ਵਾਸਤੇ ਆਪਣੇ ਪ੍ਰਾਣ (ਆਤਮਾ) ਅਤੇ ਪਰਮੇਸ਼ੁਰ (ਬ੍ਰਹਮਣ) ਨੂੰ ਸਮਝਣ ਲਈ ਯਿਸੂ ਨੂੰ ਛੱਡ ਹੋਰ ਕਿਹੜਾ ਵਧੀਆ ਤਰੀਕਾ ਹੋ ਸੱਕਦਾ ਹੈ? ਉਹ ਸਾਡੇ ਵਿੱਚਕਾਰ ਰਿਹਾ, ਚਲਦਾ-ਫਿਰਦਾ ਰਿਹਾ ਅਤੇ ਉਸਨੇ ਪੁਸ਼ਟੀ ਕੀਤੇ ਜਾਣ ਵਾਲੇ ਇਤਿਹਾਸ ਵਿੱਚ ਸਿੱਖਿਆ ਦਿੱਤੀ। ਅਸੀਂ ਉਸਦੇ ਜਨਮ ਤੋਂ ਅਰੰਭ ਕਰਦੇ ਹਾਂ, ਇਸ ਘਟਨਾ ਨੂੰ ਇੰਜੀਲ ਵਿੱਚ ‘ਸ਼ਬਦ ਦੇਹਧਾਰੀ ਹੋਇਆ’ ਦੁਆਰਾ ਵਰਣਨ ਕੀਤਾ ਗਿਆ ਹੈ।

Leave a Reply

Your email address will not be published. Required fields are marked *