Skip to content
Home » ਆਪਣੇ ਰਾਜ ਦੇ ਪ੍ਰਗਟਾਵੇ ਲਈ – ਯਿਸੂ ਚੰਗਿਆ ਕਰਦਾ ਹੈ

ਆਪਣੇ ਰਾਜ ਦੇ ਪ੍ਰਗਟਾਵੇ ਲਈ – ਯਿਸੂ ਚੰਗਿਆ ਕਰਦਾ ਹੈ

  • by

ਰਾਜਸਥਾਨ ਦੇ ਮਹਿੰਦੀਪੁਰ ਪਿੰਡ ਦੇ ਨੇੜੇ ਬਾਲਾ ਜੀ ਦਾ ਮੰਦਿਰ ਦੁਸ਼ਟ ਆਤਮਾਵਾਂ, ਭਰਿਸ਼ਟ ਆਤਮਾਵਾਂ, ਭੂਤਾਂ ਜਾਂ ਪਿਸ਼ਾਚਾਂ ਤੋਂ ਛੁਟਕਾਰਾ ਦੇਣ ਲਈ ਜਾਣਿਆ ਜਾਂਦਾ ਹੈ, ਜਿਹੜੇ ਲੋਕਾਂ ਨੂੰ ਦੁਖੀ ਕਰਦੇ ਹਨ। ਹਨੂੰਮਾਨ ਜੀ (ਇੱਕ ਬੱਚੇ ਦੇ ਸਰੂਪ ਵਿੱਚ ਭਗਵਾਨ ਹਨੂੰਮਾਨ) ਨੂੰ ਬਾਲਾ ਜੀ ਜਾਂ ਬਾਲ ਜੀ ਵੀ ਕਿਹਾ ਜਾਂਦਾ ਹੈ। ਉਸਦਾ ਬਾਲਾ ਜੀ ਮੰਦਰ, ਜਾਂ ਦੇਵ ਅਸਥਾਨ, ਦੁਸ਼ਟ ਆਤਮਾਵਾਂ ਤੋਂ ਛੁਟਕਾਰੇ ਨੂੰ ਪਾਉਣ ਲਈ ਦੁਖੀ ਲੋਕਾਂ ਲਈ ਇੱਕ ਤੀਰਥ ਅਸਥਾਨ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ, ਭਗਤ ਅਤੇ ਆਤਮਿਕ ਤੌਰ ‘ਤੇ ਦੁਖੀ ਲੋਕ ਹਰ ਤਰ੍ਹਾਂ ਦੇ ਦੁੱਖਾਂ ਤੋਂ ਠੀਕ ਹੋਣ ਦੀ ਉਡੀਕ ਵਿੱਚ ਇਸ ਅਸਥਾਨ ਦੀ ਯਾਤਰਾ ਕਰਦੇ ਹਨ। ਮਹਿੰਦੀਪੁਰ ਬਾਲਾ ਜੀ ਤੀਰਥ ਅਸਥਾਨ ਜਾਂ ਹਨੂੰਮਾਨ ਜੀ ਦੇ ਇਸ ਮੰਦਰ ਵਿੱਚ, ਸ਼ੈਤਾਨੀ ਆਤਮਾਵਾਂ ਅਤੇ ਭੂਤਾਂ-ਪ੍ਰੇਤਾਂ, ਭਰਿਸ਼ਟ ਆਤਮਾਵਾਂ ਤੋਂ ਜਕੜੇ ਹੋਏ ਲੋਕ ਅਤੇ ਟੂਣਾ-ਟੋਟਕਾ ਤੋਂ ਸਤਾਏ ਹੋਏ ਲੋਕ ਤੀਰਥ ਯਾਤਰਾ ਦੇ ਲਈ ਆਉਂਦੇ ਹੋਏ ਵੇਖੇ ਜਾਂਦੇ ਹਨ, ਜਿਸਦੇ ਲਈ ਇਹ ਮੰਨਿਆ ਜਾਂਦਾ ਹੈ ਕਿ ਇਹ ਥਾਂ ਦੀ ਸ਼ਕਤੀ ਦੁਸ਼ਟ ਆਤਮਾਂ ਤੋਂ ਛੁਟਕਾਰਾ ਦਿੰਦੀ ਹੈ।

ਇਸ ਬਾਰੇ ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਮਿਲਦੀਆਂ ਹਨ, ਪਰ ਇਹ ਕਿਹਾ ਜਾਂਦਾ ਹੈ ਕਿ ਹਨੂੰਮਾਨ ਖ਼ੁਦ ਇਸ ਥਾਂਈ ‘ਤੇ ਇੱਕ ਮੂਰਤੀ ਵਿੱਚ ਪਰਗਟ ਹੋਏ ਸਨ, ਇਸ ਲਈ ਮੰਦਰ ਨੂੰ ਹਨੂੰਮਾਨ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਹ ਕਿਹਾ ਜਾਂਦਾ ਹੈ ਕਿ ਸ਼੍ਰੀ ਮਹਿੰਦੀਪੁਰ ਬਾਲਾ ਜੀ ਦੇ ਮੰਦਰ ਵਿੱਚ, ਲੋਕ ਬੇਹੋਸ਼ੀ, ਕਾਬੂ ਕੀਤੀ ਹੋਈ ਅਵਸਥਾ ਵਿੱਚ ਆਉਂਦੇ ਹਨ ਅਤੇ ਇੱਥੋਂ ਤੀਕੁਰ ਕਿ ਉਨ੍ਹਾਂ ਨੂੰ ਛੁਟਕਾਰਾ ਦੀ ਉਡੀਕ ਵਿੱਚ ਕੰਧਾਂ ਨਾਲ ਜੰਜ਼ੀਰਾਂ ਨਾਲ ਬੰਨ੍ਹਿਆ ਜਾਂਦਾ ਹੈ। ਇਸਦੇ ਲਈ, ਮੰਗਲਵਾਰ ਅਤੇ ਸ਼ਨੀਵਾਰ ਨੂੰ ਸ਼ਰਧਾਲੂ ਵੱਡੀ ਗਿਣਤੀ ਵਿੱਚ ਆਉਂਦੇ ਹਨ, ਕਿਉਂਕਿ ਇਹ ਦਿਨ ਬਾਲਾ ਜੀ ਦੀ ਪੂਜਾ ਲਈ ਰਾਖਵੇਂ ਹਨ। ਆਰਤੀ ਜਾਂ ਪੂਜਾ ਦੇ ਸਮੇਂ, ਭੂਤ ਚਿੰਬੜੇ ਹੋਏ ਲੋਕਾਂ ਦੀਆਂ ਚੀਕਾਂ ਸੁਣੀਆਂ ਜਾਂਦੀਆਂ ਹਨ, ਅਤੇ ਲੋਕ ਅੱਗ ਵਿੱਚ ਤੁਰਦੇ ਹਨ ਅਤੇ ਗਲਤ ਢੰਗ ਨਾਲ ਅਚਾਨਕ ਨੱਚਦੇ ਹੋਏ ਵੇਖੇ ਜਾ ਸੱਕਦੇ ਹਨ।

ਵੇਦ ਪੁਸਤਕ ਵਿੱਚ ਭੂਤ ਅਤੇ ਦੁਸ਼ਟ ਆਤਮਾਵਾਂ

ਇਹ ਸੱਚ ਹੈ ਕਿ ਦੁਸ਼ਟ ਆਤਮਾਵਾਂ ਨੇ ਬੀਤੇ ਹੋਏ ਇਤਿਹਾਸ ਵਿੱਚ ਲੋਕਾਂ ਨੂੰ ਵੇਧੇਰੇ ਦੁੱਖ ਦਿੱਤਾ ਹੈ। ਕਿਉਂ? ਉਹ ਕਿੱਥੋਂ ਆਉਂਦੀਆਂ ਹਨ?

ਵੇਦ ਪੁਸਤਕ (ਬਾਈਬਲ) ਵਿਆਖਿਆ ਕਰਦੀ ਹੈ ਕਿ ਸ਼ਤਾਨ, ਜਿਸ ਨੇ ਯਿਸੂ ਨੂੰ ਉਜਾੜ ਵਿੱਚ ਪਰਤਾਇਆ ਸੀ, ਧਰਤੀ ਉੱਤੇ ਕਈ ਡਿੱਗੇ ਹੋਏ ਦੂਤਾਂ ਉੱਤੇ ਇਖ਼ਤਿਆਰ ਰੱਖਦਾ ਹੈ। ਜਦੋਂ ਤੋਂ ਪਹਿਲੇ ਮਨੁੱਖ ਨੇ ਸੱਪ ਦੀ ਗੱਲ ਸੁਣੀ ਹੈ, ਇਨ੍ਹਾਂ ਦੁਸ਼ਟ ਆਤਮਾਂ ਨੇ ਲੋਕਾਂ ਨੂੰ ਅੱਤ ਵੇਧੇਰੇ ਤਸੀਹੇ ਦਿੱਤੇ ਹਨ ਅਤੇ ਆਪਣੇ ਕਾਬੂ ਵਿੱਚ ਰੱਖਿਆ ਹੈ। ਜਦੋਂ ਪਹਿਲੇ ਮਨੁੱਖ ਨੇ ਸੱਪ ਦੀ ਗੱਲ ਸੁਣੀ, ਤਾਂ ਉਸ ਵੇਲੇ ਸਤਿਯੁਗ ਖ਼ਤਮ ਹੋ ਗਿਆ ਅਤੇ ਅਸੀਂ ਖੁਦ ਇਨ੍ਹਾਂ ਆਤਮਾਵਾਂ ਨੂੰ ਸਾਨੂੰ ਕਾਬੂ ਵਿੱਚ ਕਰਨ ਅਤੇ ਸਤਾਉਣ ਲਈ ਇਖ਼ਤਿਆਰ ਦੇ ਦਿੱਤਾ।

ਯਿਸੂ ਅਤੇ ਪਰਮੇਸ਼ੁਰ ਦਾ ਰਾਜ

ਯਿਸੂ ਨੇ ਪਰਮੇਸ਼ੁਰ ਦੇ ਰਾਜ ਦੇ ਬਾਰੇ ਇਖ਼ਤਿਆਰ ਨਾਲ ਸਿਖਾਇਆ। ਉਸਨੇ ਲੋਕਾਂ ਵਿੱਚੋਂ ਦੁਸ਼ਟ ਆਤਮਾਵਾਂ, ਭੂਤਾਂ ਅਤੇ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ ਅਤੇ ਇਹ ਵਿਖਾਇਆ ਕਿ ਉਸਦੇ ਕੋਲ ਇਹਨਾਂ ਉੱਤੇ ਇਖ਼ਤਿਆਰ ਹੈ।

ਯਿਸੂ ਦੁਸ਼ਟ ਆਤਮਾਵਾਂ ਦੇ ਨਾਲ ਜਕੜੇ ਹੋਏ ਨੂੰ ਚੰਗਾ ਕਰਦਾ ਹੈ

ਯਿਸੂ ਨੇ ਕਈ ਵਾਰ ਦੁਸ਼ਟ ਆਤਮਾਵਾਂ ਜਾਂ ਭੂਤਾਂ ਦਾ ਸਾਹਮਣਾ ਕੀਤਾ। ਹਾਲਾਂਕਿ ਉਹ ਇੱਕ ਅਧਿਆਪਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪਰ ਤਾਂ ਵੀ ਇੰਜੀਲ ਵਿੱਚ ਵੇਧੇਰੇ ਵਾਰੀ ਲਿਖਿਆ ਹੈ, ਜਦੋਂ ਉਸਨੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਲੋਕਾਂ ਨੂੰ ਚੰਗਾ ਕੀਤਾ। ਇੱਥੇ ਇਸ ਚੰਗਿਆਈ ਬਾਰੇ ਸਭਨਾਂ ਤੋਂ ਪਹਿਲੀ ਘਟਨਾ ਲਿਖੀ ਹੋਈ ਹੈ:

21ਤਾਂ ਓਹ ਕਫ਼ਰਨਾਹੂਮ ਵਿੱਚ ਵੜੇ ਅਰ ਸਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ 22ਅਤੇ ਓਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ 23ਅਤੇ ਉਸ ਵੇਲੇ ਉਨ੍ਹਾਂ ਦੀ ਸਮਾਜ ਵਿੱਚ ਇੱਕ ਮਨੁੱਖ ਸੀ ਜਿਹ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਅਤੇ ਇਉਂ ਕਹਿ ਕੇ ਉੱਚੀ ਅਵਾਜ਼ ਨਾਲ ਬੋਲ ਉੱਠਿਆ, 24ਹੇ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ ! 25ਤਾਂ ਯਿਸੂ ਨੇ ਉਹ ਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾਹ! 26ਸੋ ਉਹ ਭਰਿਸ਼ਟ ਆਤਮਾ ਉਸ ਨੂੰ ਮਰੋੜ ਮਰਾੜ ਕੇ ਵੱਡੀ ਅਵਾਜ਼ ਨਾਲ ਚੀਕਾਂ ਮਾਰਦਾ ਉਸ ਵਿੱਚੋਂ ਨਿੱਕਲ ਗਿਆ 27ਅਤੇ ਓਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ ਭਈ ਇਹ ਕੀ ਹੈ? ਇੱਕ ਨਵੀਂ ਸਿੱਖਿਆ! ਉਹ ਤਾਂ ਭਰਿਸ਼ਟ ਆਤਮਿਆਂ ਨੂੰ ਇਖ਼ਤਿਆਰ ਨਾਲ ਹੁਕਮ ਕਰਦਾ ਹੈ ਅਤੇ ਓਹ ਉਸ ਦੀ ਮੰਨ ਲੈਂਦੇ ਹਨ! 28ਓਵੇਂ ਹੀ ਗਲੀਲ ਦੇ ਸਾਰੇ ਇਲਾਕੇ ਵਿੱਚ ਉਹ ਦੀ ਧੁੰਮ ਪੈ ਗਈ।।

ਮਰਕੁਸ 1:21-28

ਇੰਜੀਲਾਂ ਬਾਅਦ ਵਿੱਚ ਇੱਕ ਹੋਰ ਚੰਗਿਆਈ ਦਾ ਬਿਆਨ ਕਰਦੀ ਹੈ, ਜਿੱਥੇ ਲੋਕ ਇੱਕ ਵਿਅਕਤੀ ਨੂੰ ਜ਼ੰਜੀਰਾਂ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਸਨ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮਹਿੰਦੀਪੁਰ ਬਾਲਾ ਜੀ ਦੇ ਮੰਦਰ ਵਿੱਚ ਹੁੰਦਾ ਹੈ, ਪਰ ਉਹ ਉਸ ਨੂੰ ਜੰਜ਼ੀਰਾਂ ਨਾਲ ਨਹੀਂ ਬਨ੍ਹਣ ਦੇ ਯੋਗ ਨਹੀਂ ਹੋਏ। ਇੰਜੀਲ ਇਸਦਾ ਬਿਆਨ ਕੁੱਝ ਇਸ ਤਰ੍ਹਾਂ ਕਰਦੀ ਹੈ

1ਓਹ ਝੀਲ ਦੇ ਪਾਰ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ 2ਅਰ ਜਾਂ ਉਹ ਬੇੜੀ ਉੱਤੋਂ ਉੱਤਰਿਆ ਤਾਂ ਓਵੇਂ ਇੱਕ ਮਨੁੱਖ ਜਿਹ ਦੇ ਵਿੱਚ ਭਰਿਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਆ ਮਿਲਿਆ 3ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹ ਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸੱਕਦਾ 4ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਜਕੜਿਆ ਗਿਆ ਸੀ ਪਰ ਉਹ ਨੇ ਸੰਗਲ ਤੋੜ ਸੁੱਟੇ ਅਰ ਬੇੜੀਆਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹ ਨੂੰ ਕਾਬੂ ਨਹੀਂ ਕਰ ਸੱਕਦਾ ਸੀ 5ਉਹ ਰਾਤ ਦਿਨ ਨਿੱਤ ਕਬਰਾਂ ਅਤੇ ਪਹਾੜ੍ਹਾਂ ਵਿੱਚ ਚੀਕਾਂ ਮਾਰਦਾ ਅਰ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ 6ਜਾਂ ਉਸ ਨੇ ਯਿਸੂ ਨੂੰ ਦੂਰੋਂ ਡਿੱਠਾ ਤਾਂ ਦੌੜ ਕੇ ਆਇਆ ਅਤੇ ਉਹ ਨੂੰ ਮੱਥਾ ਟੇਕਿਆ 7ਅਰ ਉੱਚੀ ਆਵਾਜ਼ ਨਾਲ ਪੁਕਾਰ ਕੇ ਬੋਲਿਆ, ਹੇ ਯਿਸੂ ਮਹਾਂ ਪਰਮੇਸ਼ੁਰ ਦੇ ਪੁੱਤ੍ਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ, ਮੈਨੂੰ ਦੁਖ ਨਾ ਦਿਹ! 8ਕਿਉਂ ਜੋ ਉਸ ਨੇ ਉਹ ਨੂੰ ਕਿਹਾ ਸੀ ਕਿ ਹੇ ਭ੍ਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾਹ! 9ਫੇਰ ਉਸ ਨੇ ਉਹ ਨੂੰ ਪੁੱਛਿਆ, ਤੇਰਾ ਕੀ ਨਾਉਂ ਹੈ ਉਹ ਨੇ ਉਸ ਨੂੰ ਕਿਹਾ, ਮੇਰਾ ਨਾਉਂ ਲਸ਼ਕਰ ਹੈ ਕਿਉਂ ਜੋ ਅਸੀਂ ਬਹੁਤੇ ਹਾਂਗੇ 10ਅਤੇ ਉਹ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਭਈ ਸਾਨੂੰ ਇਸ ਦੇਸ ਵਿੱਚੋਂ ਨਾ ਕੱਢ! 11ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ 12ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਘੱਲ ਦਿਹ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ 13ਅਤੇ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ । ਤਾਂ ਭ੍ਰਿਸ਼ਟ ਆਤਮੇ ਨਿਕੱਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਇੱਜੜ ਢਾਹੇ ਉੱਤੋਂ ਸਿਰਤੋਂੜ ਭੱਜ ਕੇ ਝੀਲ ਵਿੱਚ ਜਾ ਪਿਆ । ਓਹ ਗਿਣਤੀ ਵਿੱਚ ਦੋਕੁ ਹਜ਼ਾਰ ਸਨ ਅਤੇ ਓਹ ਝੀਲ ਵਿੱਚ ਡੁੱਬ ਮੋਏ 14ਤਦ ਉਨ੍ਹਾਂ ਦੇ ਚੁਗਾਉਣ ਵਾਲਿਆਂ ਨੇ ਨੱਠ ਕੇ ਨਗਰ ਅਤੇ ਪਿੰਡਾਂ ਵਿੱਚ ਖਬਰ ਪੁਚਾਈ ਅਰ ਲੋਕ ਇਹ ਵੇਖਣ ਨਿੱਕਲੇ ਜੋ ਕੀ ਹੋਇਆ ਹੈ 15ਅਤੇ ਯਿਸੂ ਦੇ ਕੋਲ ਆਣ ਕੇ ਉਸ ਭੂਤ ਵਾਲੇ ਨੂੰ ਜਿਸ ਉੱਤੇ ਲਸ਼ਕਰ ਦਾ ਸਾਯਾ ਸੀ ਕੱਪੜੇ ਪਹਿਨੀ ਅਤੇ ਸੁਰਤ ਸਮ੍ਹਾਲੀ ਬੈਠਾ ਵੇਖਿਆ ਅਤੇ ਉਹ ਡਰ ਗਿਆ 16ਤਾਂ ਵੇਖਣ ਵਾਲਿਆਂ ਨੇ ਉਸ ਭੂਤ ਵਾਲੇ ਦੀ ਵਾਰਤਾ ਅਤੇ ਸੂਰਾਂ ਦਾ ਹਵਾਲਾ ਉਨ੍ਹਾਂ ਨੂੰ ਦੱਸਿਆ 17ਤਦ ਓਹ ਉਸ ਦੀ ਮਿੰਨਤ ਕਰਨ ਲੱਗੇ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ 18ਅਤੇ ਜਿਉਂ ਉਹ ਬੇੜੀ ਉੱਤੇ ਚੜਨ ਲੱਗਾ ਤਾਂ ਉਸ ਭੂਤ ਵਾਲੇ ਨੇ ਉਸ ਦੇ ਨਾਲ ਰਹਿਣ ਲਈ ਉਸ ਦੇ ਅੱਗੇ ਬੇਨਤੀ ਕੀਤੀ 19ਉਸ ਨੇ ਉਹ ਨੂੰ ਰਹਿਣ ਨਾ ਦਿੱਤਾ ਪਰ ਓਹ ਨੂੰ ਆਖਿਆ, ਆਪਣੇ ਘਰ ਆਪਣੇ ਸਾਕਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੁ ਨੇ ਤੇਰੇ ਲਈ ਕੇਡੇ ਕੰਮ ਕੀਤੇ ਹਨ ਅਰ ਤੇਰੇ ਉੱਤੇ ਦਯਾ ਕੀਤੀ 20ਤਾਂ ਉਹ ਚੱਲਿਆ ਗਿਆ ਅਰ ਦਿਕਾਪੁਲਿਸ ਵਿੱਚ ਪਰਚਾਰ ਕਰਨ ਲੱਗਾ ਜੋ ਯਿਸੂ ਨੇ ਮੇਰੇ ਲਈ ਕੇਡੇ ਕੰਮ ਕੀਤੇ ਤਾਂ ਸਾਰੇ ਲੋਕ ਹੈਰਾਨ ਹੋਏ।।

ਮਰਕੁਸ 5:1-20

ਮਨੁੱਖੀ ਸਰੀਰ ਵਿੱਚ ਪਰਮੇਸ਼ੁਰ ਦਾ ਪੁੱਤਰ ਹੋਣ ਦੇ ਨਾਤੇ, ਯਿਸੂ ਨੇ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਚੰਗਿਆ ਕਰਨ ਲਈ ਯਾਤਰਾਵਾਂ ਕੀਤੀਆਂ। ਉਹ ਜਿੱਥੇ ਵੀ ਲੋਕ ਰਹਿੰਦੇ ਸਨ ਉੱਥੇ ਹੀ ਚਲਿਆ ਗਿਆ, ਅਤੇ ਉਨ੍ਹਾਂ ਨੂੰ ਸਤਾਉਣ ਵਾਲੇ ਭੂਤਾਂ ਅਤੇ ਪ੍ਰੇਤਾਂ ਨੂੰ ਕੱਢਦੇ ਹੋਇਆਂ ਵੱਡੇ ਇਖ਼ਤਿਆਰ ਨਾਲ ਬਸ ਆਪਣੇ ਕਹੇ ਹੋਏ ਸ਼ਬਦ ਨਾਲ ਹੀ ਉਨ੍ਹਾਂ ਨੂੰ ਚੰਗਿਆ ਕਰ ਦਿੱਤਾ।

ਯਿਸੂ ਬਿਮਾਰਾਂ ਨੂੰ ਚੰਗਿਆ ਕਰਦਾ ਹੈ

17 ਮਾਰਚ 2020 ਵਿੱਚ, ਮਹਿੰਦੀਪੁਰ ਬਾਲਾ ਜੀ ਮੰਦਰ ਕੋਰੋਨਾਵਾਇਰਸ ਮਹਾਮਾਰੀ ਦੇ ਫੈਲਣ ਕਾਰਨ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਦੁਸ਼ਟ ਆਤਮਾਂ ਤੋਂ ਛੁਟਕਾਰਾ ਦੇਣ ਲਈ ਪ੍ਰਸਿੱਧ, ਮਹਿੰਦੀਪੁਰ ਬਾਲਾ ਜੀ ਦੇ ਸ਼ਰਧਾਲੂ ਵੀ ਇਸ ਨਵੀਂ ਛੂਤ ਵਾਲੀ ਬਿਮਾਰੀ ਤੋਂ ਦੁਖੀ ਹਨ। ਇਸਦੀ ਤੁਲਨਾ ਵਿੱਚ, ਯਿਸੂ ਨੇ ਨਾ ਸਿਰਫ਼ ਲੋਕਾਂ ਨੂੰ ਦੁਸ਼ਟ ਆਤਮਾਂਵਾਂ ਤੋਂ, ਸਗੋਂ ਛੂਤ ਦੀਆਂ ਬਿਮਾਰੀਆਂ ਤੋਂ ਵੀ ਅਜ਼ਾਦ ਕੀਤਾ। ਇਸ ਤਰ੍ਹਾਂ ਦੀ ਇੱਕ ਚੰਗਿਆਈ ਬਾਰੇ ਕੁੱਝ ਇੰਝ ਦਰਜ਼ ਕੀਤਾ ਗਿਆ ਹੈ:

40ਇੱਕ ਕੋੜ੍ਹੀ ਨੇ ਉਹ ਦੇ ਕੋਲ ਆਣ ਕੇ ਉਹ ਦੀ ਮਿੰਨਤ ਕੀਤੀ ਅਰ ਉਹ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਆਖਿਆ, ਜੇ ਤੂੰ ਚਾਹੇਂ ਤਾਂ ਮੈਂਨੂੰ ਸ਼ੁੱਧ ਕਰ ਸੱਕਦਾ ਹੈਂ 41ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੰਦਾ ਹਾਂ, ਤੂੰ ਸ਼ੁੱਧ ਹੋ ਜਾਹ 42ਤਾਂ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ! 43ਤਦ ਉਸ ਨੇ ਉਹ ਨੂੰ ਤਗੀਦ ਕਰ ਕੇ ਉਸੇ ਵੇਲੇ ਘੱਲ ਦਿੱਤਾ 44ਅਤੇ ਉਹ ਨੂੰ ਇਹ ਕਿਹਾ,ਵੇਖ ਕਿਸੇ ਨੂੰ ਕੁੱਝ ਨਾ ਦੱਸੀਂ ਪਰ ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਅਰ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਤਾਂ ਜੋ ਉਨ੍ਹਾਂ ਲਈ ਸਾਖੀ ਹੋਵੇ 45ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫੇਰ ਨਗਰ ਵਿੱਚ ਖੁਲ੍ਹਮਖੁਲ੍ਹਾ ਨਾ ਵੜ ਸੱਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫੇਰਿਓਂ ਉਹ ਦੇ ਕੋਲ ਆਉਦੇਂ ਜਾਂਦੇ ਸਨ।।

ਮਰਕੁਸ 1:40-45

ਯਿਸੂ ਚੰਗਿਆਈ ਦੇਣ ਦੇ ਕਾਰਨ ਮਸ਼ਹੂਰ ਹੁੰਦਾ ਚਲਿਆ ਗਿਆ ਸੀ ਇੱਥੋਂ ਤੀਕੁਰ ਕਿ ਭੀੜ ਉਸਦੇ ਆਲੇ ਦੁਆਲੇ ਇਕੱਠੀ ਹੋ ਜਾਂਦੀ ਸੀ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਲਾ ਜੀ ਦੇ ਮੰਦਰ ਵਿੱਚ (ਜਦੋਂ ਇਹ ਖੁੱਲ੍ਹਿਆ ਹੁੰਦੀ ਹੈ) ਹੁੰਦੀ ਹੈ।

38ਫੇਰ ਉਹ ਸਮਾਜ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ ਅਰ ਸ਼ਮਊਨ ਦੀ ਸੱਸ ਨੂੰ ਜ਼ੋਰ ਦਾ ਤਾਪ ਚੜ੍ਹਿਆ ਹੋਇਆ ਸੀ ਅਤੇ ਉਨ੍ਹਾਂ ਉਸ ਦੇ ਅੱਗੇ ਉਹ ਦੇ ਲਈ ਅਰਜ਼ ਕੀਤੀ।। 39ਤਦ ਉਸ ਨੇ ਉਹ ਦੇ ਕੋਲ ਖੜੋ ਕੇ ਤਾਪ ਨੂੰ ਦਬਕਾ ਦਿੱਤਾ ਅਤੇ ਉਹ ਲਹਿ ਗਿਆ ਅਰ ਓਵੇਂ ਉਹ ਨੇ ਉੱਠ ਕੇ ਉਨ੍ਹਾਂ ਦੀ ਖ਼ਾਤਰ ਕੀਤੀ।। 40ਫੇਰ ਆਥੁਣ ਵੇਲੇ ਓਹ ਸਾਰੇ ਜਿਨ੍ਹਾਂ ਦੇ ਭਾਂਤ ਭਾਂਤ ਦੇ ਰੋਗੀ ਸਨ ਉਨ੍ਹਾਂ ਨੂੰ ਉਸ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ 41ਅਰ ਬਹੁਤਿਆਂ ਵਿੱਚੋਂ ਭੂਤ ਭੀ ਚੀਕਾਂ ਮਾਰਦੇ ਅਤੇ ਇਹ ਆਖਦੇ ਨਿੱਕਲ ਆਏ ਭਈ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ! ਪਰ ਉਸ ਨੇ ਉਨ੍ਹਾਂ ਨੂੰ ਝਿੜਕ ਕੇ ਬੋਲਣ ਨਾ ਦਿੱਤਾ ਕਿਉਂ ਜੋ ਓਹ ਪਛਾਣਦੇ ਸਨ ਜੋ ਇਹ ਮਸੀਹ ਹੈ।।

ਲੂਕਾ 4:38-41

ਯਿਸੂ ਲੰਗੜੇ, ਅੰਨ੍ਹੇ ਅਤੇ ਬੋਲ਼ੇ ਨੂੰ ਚੰਗਾ ਕਰਦਾ ਹੈ

ਅੱਜੌਕੇ ਸਮੇਂ ਵਾਂਙੁ ਹੀ, ਯਿਸੂ ਦੇ ਸਮੇਂ ਵਿੱਚ, ਸ਼ਰਧਾਲੂ ਪਵਿੱਤਰ ਤੀਰਥ ਅਸਥਾਨਾਂ ਦੇ ਦਰਸ਼ਨ ਪੂਜਾ ਪਾਠ ਕਰਨ ਲਈ, ਆਪਣੀ ਸ਼ੁੱਧੀ ਅਤੇ ਚੰਗਿਆਈ ਦੀ ਆਸ ਵਿੱਚ ਕਰਦੇ ਸਨ। ਇੱਥੇ ਅਸੀਂ ਇਸੇ ਤਰ੍ਹਾਂ ਦੀਆਂ ਦਰਜ਼ ਕੀਤੀਆਂ ਗਈਆਂ ਦੋ ਚੰਗਿਆਈਆਂ ਬਾਰੇ ਵੇਖਾਂਗੇ:

1ਇਹ ਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ 2ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵੱਜੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੇਤਜ਼ਥਾ ਕਰਕੇ ਸਦਾਉਂਦਾ ਹੈ ਜਿਹ ਦੇ ਪੰਜ ਦਲਾਨ ਹਨ 3-4ਉਨ੍ਹਾਂ ਵਿੱਚੋਂ ਰੋਗੀ, ਅੰਨ੍ਹੇ, ਲੰਙੇ, ਅਤੇ ਲੂਲੇ ਬਹੁਤ ਸਾਰੇ ਪਏ ਸਨ 5ਅਰ ਉੱਥੇ ਇੱਕ ਮਨੁੱਖ ਸੀ ਜੋ ਅਠੱਤੀਆਂ ਵਰਿਹਾਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ 6ਯਿਸੂ ਨੇ ਉਹ ਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹ ਨੂੰ ਹੁਣ ਬਹੁਤ ਚਿਰ ਹੋ ਗਿਆ ਹੈ ਉਹ ਨੂੰ ਆਖਿਆ, ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈਂ? 7ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੁ ਜੀ ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉੱਤਾਰੇ ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਂਥੋਂ ਅੱਗੇ ਉੱਤਰ ਪੈਂਦਾ ਹੈ 8ਯਿਸੂ ਨੇ ਉਹ ਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਉ! 9ਅਤੇ ਓਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ।। ਉਹ ਸਬਤ ਦਾ ਦਿਨ ਸੀ 10ਇਸ ਕਰਕੇ ਯਹੂਦੀਆਂ ਨੇ ਉਸ ਨਿਰੋਏ ਕੀਤੇ ਹੋਏ ਮਨੁੱਖ ਨੂੰ ਆਖਿਆ ਭਈ ਇਹ ਸਬਤ ਦਾ ਦਿਨ ਹੈ ਅਤੇ ਤੈਨੂੰ ਮੰਜੀ ਚੁਕਣੀ ਜੋਗ ਨਹੀਂ ਹੈ 11ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਨੇ ਮੈਨੂੰ ਚੰਗਾ ਕੀਤਾ ਉਸੇ ਨੇ ਮੈਨੂੰ ਆਖਿਆ, ਆਪਣੀ ਮੰਜੀ ਚੁੱਕ ਤੇ ਤੁਰ ਪਓ 12ਉਨ੍ਹਾਂ ਨੇ ਉਸ ਤੋਂ ਪੁੱਛਿਆ, ਉਹ ਕਿਹੜਾ ਆਦਮੀ ਹੈ ਜਿਹ ਨੇ ਤੈਨੂੰ ਆਖਿਆ ਭਈ ਚੁੱਕ ਕੇ ਤੁਰ ਪਓ? 13ਪਰ ਉਹ ਜਿਹੜਾ ਚੰਗਾ ਹੋਇਆ ਸੀ ਨਹੀਂ ਸੀ ਜਾਣਦਾ ਕਿ ਉਹ ਕੌਣ ਹੈ ਕਿਉਂ ਜੋ ਉਸ ਥਾਂ ਦੀ ਭੀੜ ਦੇ ਹੋਣ ਕਰਕੇ ਯਿਸੂ ਉੱਥੋਂ ਟਲ ਗਿਆ ਸੀ 14ਇਹ ਦੇ ਪਿੱਛੋਂ ਯਿਸੂ ਉਹ ਨੂੰ ਹੈਕਲ ਵਿੱਚ ਮਿਲਿਆ ਅਤੇ ਉਹ ਨੂੰ ਕਿਹਾ, ਵੇਖ ਹੁਣ ਤੂੰ ਚੰਗਾ ਹੋ ਗਿਆ ਹੈਂ, ਫੇਰ ਪਾਪ ਨਾ ਕਰੀਂ ਕਿਤੇ ਐਉਂ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਬਿਪਤਾ ਤੇਰੇ ਉੱਤੇ ਆ ਪਵੇ 15ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਸੋ ਯਿਸੂ ਹੈ।

ਯੂਹੰਨਾ 5:1-15

27ਜਾਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨ੍ਹੇ ਉਹ ਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ ਹੇ ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ! 28ਅਰ ਜਾਂ ਉਹ ਘਰ ਵਿੱਚ ਗਿਆ ਤਾਂ ਓਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਨਿਹਚਾ ਹੈ ਜੋ ਮੈਂ ਇਹ ਕੰਮ ਕਰ ਸੱਕਦਾ ਹਾਂ? ਉਨ੍ਹਾਂ ਉਹ ਨੂੰ ਆਖਿਆ, ਹਾਂ ਪ੍ਰਭੁ ਜੀ 29ਤਦ ਉਹ ਉਨ੍ਹਾਂ ਦੀਆਂ ਅੱਖੀਆਂ ਨੂੰ ਛੋਹ ਕੇ ਬੋਲਿਆ, ਜਿਹੀ ਤੁਹਾਡੀ ਨਿਹਚਾ ਹੈ ਤੁਹਾਡੇ ਲਈ ਤਿਹਾ ਹੀ ਹੋਵੇ 30ਅਤੇ ਉਨ੍ਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਤਾਂ ਯਿਸੂ ਨੇ ਤਗੀਦ ਨਾਲ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਕੋਈ ਨਾ ਜਾਣੇ! 31ਪਰ ਉਨ੍ਹਾਂ ਨੇ ਨਿੱਕਲ ਕੇ ਉਸ ਸਾਰੇ ਦੇਸ ਵਿੱਚ ਉਹ ਦਾ ਜਸ ਖਿੰਡਾਇਆ।। 32ਫੇਰ ਉਨ੍ਹਾਂ ਦੇ ਬਾਹਰ ਨਿੱਕਲਦਿਆਂ ਹੀ ਵੇਖੋ ਇੱਕ ਗੁੰਗੇ ਨੂੰ ਜਿਹ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਲਿਆਏ 33ਅਤੇ ਜਦ ਭੂਤ ਕੱਢਿਆ ਗਿਆ ਤਦ ਗੁੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ ਮੰਨ ਕੇ ਆਖਣ ਲੱਗੀ ਭਈ ਇਸਰਾਏਲ ਵਿੱਚ ਇਸ ਪਰਕਾਰ ਕਦੀ ਨਹੀਂ ਵੇਖਿਆ!

ਮੱਤੀ 9:27-33

ਯਿਸੂ ਮੁਰਦਿਆਂ ਨੂੰ ਜੀਉਂਦਾ ਕਰਦਾ ਹੈ

ਇੰਜੀਲਾਂ ਵਿੱਚ ਅਜਿਹੇ ਮੌਕਿਆਂ ਦਾ ਬਿਰਤਾਂਤ ਵੀ ਦਰਜ਼ ਹੈ ਜਦੋਂ ਯਿਸੂ ਨੇ ਮੁਰਦਿਆਂ ਨੂੰ ਜੀਵਾਲੀਆ ਸੀ। ਇੱਥੇ ਇਸੇ ਤਰਾਂ ਦਾ ਇੱਕ ਵੇਰਵਾ ਦਿੱਤਾ ਗਿਆ ਹੈ

21ਜਾਂ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇੱਕਠੀ ਹੋਈ ਅਤੇ ਉਹ ਝੀਲ ਦੇ ਕੰਢੇ ਉੱਤੇ ਸੀ 22ਅਰ ਸਮਾਜ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮੇਂ ਇੱਕ ਮਨੁੱਖ ਆਇਆ ਅਤੇ ਉਹ ਨੂੰ ਵੇਖ ਕੇ ਉਹ ਦੇ ਪੈਰੀਂ ਪੈ ਗਿਆ 23ਅਤੇ ਉਹ ਦੀ ਬਹੁਤ ਮਿੰਨਤ ਕੀਤੀ ਜੋ ਮੇਰੀ ਛੋਟੀ ਕਾਕੀ ਮਰਨਾਊ ਹੈ, ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ 24ਤਦ ਉਹ ਉਸ ਦੇ ਨਾਲ ਗਿਆ ਅਰ ਵੱਡੀ ਭੀੜ ਉਹ ਦੇ ਮਗਰ ਤੁਰ ਪਈ ਅਤੇ ਉਹ ਨੂੰ ਦਬਾਈ ਜਾਂਦੀ ਸੀ ।। 25ਤਦ ਇੱਕ ਜਨਾਨੀ ਜਿਹ ਨੂੰ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ 26ਅਰ ਜਿਨ੍ਹ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ, 27ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋਕੇ ਆਈ ਅਤੇ ਉਹ ਦਾ ਕੱਪੜਾ ਛੋਹ ਲਿਆ 28ਕਿਉਂ ਜੋ ਉਸ ਆਖਿਆ, ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਹੀ ਛੋਹਾਂ ਤਾਂ ਚੰਗੀ ਹੋ ਜਾਵਾਂਗੀ 29ਅਤੇ ਓਵੇਂ ਉਸ ਦੇ ਲਹੂ ਦਾ ਬਹਾਉ ਸੁੱਕ ਗਿਆ ਅਰ ਉਨ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਲਾ ਤੋਂ ਛੁੱਟੀ 30ਅਤੇ ਯਿਸੂ ਨੇ ਉਸ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਹ ਨੇ ਛੋਹਿਆ? 31ਉਹ ਦੇ ਚੇਲਿਆਂ ਨੇ ਉਹ ਨੂੰ ਆਖਿਆ, ਤੂੰ ਵੇਖਦਾ ਹੈਂ, ਜੋ ਲੋਕ ਤੈਨੂੰ ਦਬਾਂਉਦੇ ਹਨ,ਫੇਰ ਤੂੰ ਕਹਿੰਦਾ ਹੈਂ, ਮੈਨੂੰ ਕਿਹ ਨੇ ਛੋਹਿਆ? 32ਅਤੇ ਉਹ ਨੇ ਇੱਧਰ ਉੱਧਰ ਨਜ਼ਰ ਮਾਰੀ ਭਈ ਇਸ ਕੰਮ ਦੇ ਕਰਨ ਵਾਲੀ ਨੂੰ ਵੇਖੇ 33ਤਦ ਉਹ ਜਨਾਨੀ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਹਕੀਕਤ ਉਹ ਨੂੰ ਦੱਸ ਦਿੱਤੀ 34ਤਾਂ ਉਹ ਨੇ ਉਸ ਨੂੰ ਆਖਿਆ, ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੋ।। 35ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਨੂੰ ਕਿਉਂ ਹੋਰ ਖੇਚਲ ਪਾਉਂਦਾ ਹੈਂ? 36ਪਰ ਯਿਸੂ ਨੇ ਉਸ ਗੱਲ ਦੀ ਜੋ ਓਹ ਆਖਦੇ ਸਨ ਪਰਵਾਹ ਨਾ ਕਰਕੇ ਸਮਾਜ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਨਿਹਚਾ ਕਰ 37ਤਾਂ ਉਸ ਨੇ ਪਤਰਸ ਅਰ ਯਾਕੂਬ ਅਰ ਯਾਕੂਬ ਦੇ ਭਰਾ ਯੂਹੰਨਾ ਦੇ ਬਿਨਾ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ 38ਅਤੇ ਜਦ ਓਹ ਸਮਾਜ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਵੇਖਿਆ 39ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ,ਤੁਸੀਂ ਕਾਹ ਨੂੰ ਰੌਲਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ 40ਤਾਂ ਓਹ ਉਸ ਉੱਤੇ ਹੱਸੇ । ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ 41ਅਰ ਉਸ ਨੇ ਕੁੜੀ ਦਾ ਹੱਥ ਫੜ ਕੇ ਉਹ ਨੂੰ ਕਿਹਾ “ ਤਲੀਥਾ ਕੂਮੀ ” ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ! 42ਉਹ ਕੁੜੀ ਝੱਟ ਉੱਠ ਖੜੀ ਹੋਈ ਅਰ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਵਰਿਹਾਂ ਦੀ ਸੀ ਅਤੇ ਓਵੇਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ 43ਅਤੇ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਹੁਕਮ ਕੀਤਾ ਭਈ ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।।

ਮਰਕੁਸ 5:21-43

ਯਿਸੂ ਦੇ ਚੰਗਾ ਕਰਨ ਵਾਲੇ ਕੰਮਾਂ ਦਾ ਪ੍ਰਭਾਵ ਐਨਾ ਵੱਡਾ ਹੈ ਕਿ ਉਨ੍ਹਾਂ ਦੇਸ਼ਾਂ ਵਿੱਚ ਦੁਸ਼ਟ ਆਤਮਾਵਾਂ ਥੋੜ੍ਹੀਆਂ ਜਿਹੀਆਂ ਹੀ ਹਨ ਜਿੱਥੇ ਉਸਦੇ ਨਾਮ ਨੂੰ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ, ਨਤੀਜੇ ਵਜੋਂ, ਹੁਣ ਉੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਦੁਸ਼ਟ ਆਤਮਾਂ ਦੀ ਹੋਂਦ ਤੇ ਹੀ ਸ਼ੱਕ ਕਰਦੇ ਹਨ, ਕਿਉਂਕਿ ਉਨ੍ਹਾਂ ਵਿੱਚ ਬਹੁਤ ਸਾਰੀਆਂ ਪੀੜ੍ਹੀਆਂ ਵਿੱਚ ਇਹਨਾਂ ਦਾ ਪਰਗਟ ਹੋਣਾ ਬਹੁਤ ਹੀ ਘੱਟ ਰਿਹਾ ਹੈ।

ਸੁਰਗ ਦੇ ਰਾਜ ਦੀ ਝਲਕ

ਯਿਸੂ ਨੇ ਦੁਸ਼ਟ ਆਤਮਾਂ ਨੂੰ ਕੱਢਿਆ, ਬਿਮਾਰਾਂ ਨੂੰ ਚੰਗਿਆ ਕੀਤਾ, ਅਤੇ ਨਾ ਸਿਰਫ਼ ਮੋਏ ਹੋਏ ਲੋਕਾਂ ਨੂੰ ਜੀਉਂਦੇ ਕਰਦੇ ਹੋਇਆਂ ਲੋਕਾਂ ਦੀ ਮਦਦ ਕੀਤੀ, ਸਗੋਂ ਉਸਨੇ ਰਾਜ ਦੇ ਸੁਭਾਓ ਨੂੰ ਵੀ ਵਿਖਾਇਆ ਜਿਸਦੀ ਸਿੱਖਿਆ ਉਸਨੇ ਦਿੱਤੀ ਸੀ। ਉਸਦੇ ਆਉਣ ਵਾਲੇ ਰਾਜ ਵਿੱਚ

ਅਤੇ ਓਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।

ਪਰਕਾਸ਼ ਦੀ ਪੋਥੀ 21:4

ਚੰਗਿਆਈ ਇਸ ਰਾਜ ਦੀ ਝਲਕ ਵਾਂਙੁ ਸੀ, ਤਾਂ ਜੋ ਅਸੀਂ ਵੇਖ ਸੱਕੀਏ ਕਿ ਇਹਨਾਂ ‘ਪਹਿਲੀਆਂ ਗੱਲਾਂ’ ਦੇ ਉੱਤੇ ਫ਼ਤਹ ਕਿਵੇਂ ਵਿਖਾਈ ਦਿੰਦੀ ਹੈ।

ਕੀ ਤੁਸੀਂ ਰਾਜ ਦੀ ਅਜਿਹੀ ‘ਨਵੀਂ ਅਵਸਥਾ’ ਦੇ ਵਿੱਚ ਰਹਿਣਾ ਪਸੰਦ ਨਹੀਂ ਕਰੋਗੇ?

ਆਪਣੇ ਆਪ ਨੂੰ ਸਰੀਰ ਵਿੱਚ ਓਮ ਵਜੋਂ ਵਿਖਾਉਂਦੇ ਹੋਇਆ – ਯਿਸੂ ਕੁਦਰਤ ਦੇ ਉੱਤੇ ਹੁਕਮ ਦਿੰਦੇ ਹੋਇਆ ਲਗਾਤਾਰ ਆਪਣੇ ਰਾਜ ਨੂੰ ਵਿਖਾਉਂਦਾ ਹੈ।

Leave a Reply

Your email address will not be published. Required fields are marked *