Skip to content
Home » ਸਰੀਰ ਵਿੱਚ ਓਮ – ਸ਼ਬਦ ਦੀ ਤਾਕਤ ਦੁਆਰਾ ਵਿਖਾਇਆ ਗਿਆ ਹੈ

ਸਰੀਰ ਵਿੱਚ ਓਮ – ਸ਼ਬਦ ਦੀ ਤਾਕਤ ਦੁਆਰਾ ਵਿਖਾਇਆ ਗਿਆ ਹੈ

  • by

ਅਵਾਜ਼ ਜਾਂ ਨਾਦ ਇੱਕ ਪੂਰੀ ਤਰ੍ਹਾਂ ਵੱਖਰਾ ਤਰੀਕਾ ਹੈ ਜਿਸਦੇ ਦੁਆਰਾ ਮਨੁੱਖ ਨੂੰ ਪਵਿੱਤਰ ਸਰੂਪਾਂ ਜਾਂ ਅਸਥਾਨਾਂ ਦੀ ਥਾਂਈਂ ਸ਼ਭਨਾਂ ਤੋਂ ਉੱਚੀ ਹਕੀਕਤ ਜਾਂ ਅੰਤਿਮ ਯਥਾਰਥ (ਬ੍ਰਹਮ) ਦਾ ਅਹਿਸਾਸ ਹੁੰਦਾ ਹੈ। ਅਵਾਜ਼ ਲਾਜ਼ਮੀ ਤੌਰ ਤੇ ਤਰੰਗਾਂ ਦੁਆਰਾ ਸੰਚਾਰਿਤ ਕੀਤੀ ਜਾਣ ਵਾਲੀ ਜਾਣਕਾਰੀ ਹੈ। ਆਵਾਜ਼ ਦੁਆਰਾ ਲੈ ਜਾਈ ਜਾਣ ਵਾਲੀ ਜਾਣਕਾਰੀ ਸੁੰਦਰ ਸੰਗੀਤ, ਨਿਰਦੇਸ਼ਾਂ ਦੀ ਸੂਚੀ, ਜਾਂ ਇੱਕ ਸੰਦੇਸ਼ ਹੋ ਸੱਕਦਾ ਹੈ ਜਿਸਨੂੰ ਇੱਕ ਵਿਅਕਤੀ ਕਿਸੇ ਨੂੰ ਭੇਜਣਾ ਚਾਹੁੰਦਾ ਹੈ।

ਓਮ ਦਾ ਨਿਸ਼ਾਨ। ਪ੍ਰਣਵ ਦੇ ਵਿੱਚ ਮਿਲਣ ਵਾਲੇ ਤਿੰਨ ਹਿੱਸੇ ਓ+ਅ+ਮ ਅਤੇ ਅੰਕ 3 ਨੂੰ ਵੇਖੋ।

ਜਦੋਂ ਕੋਈ ਅਵਾਜ਼ ਦੇ ਨਾਲ ਸੰਦੇਸ਼ ਬੋਲਦਾ ਹੈ, ਤਾਂ ਇਹ ਇਸ਼ੁਰੀਤਾਈ ਦੇ ਕੁੱਝ ਹਿੱਸੇ ਨੂੰ ਵਿਖਾਉਂਦਾ ਹੈ, ਜਾਂ ਇਸਦੇ ਵਿੱਚ ਕੁੱਝ ਇਸ਼ੁਰਤਾਈ ਵਾਲੀ ਗੱਲ ਹੁੰਦੀ ਹੈ। ਇਹ ਪਵਿੱਤਰ ਆਵਾਜ਼ ਅਰਥਾਤ ਅਨਹਦ ਨਾਦ ਅਤੇ ਨਿਸ਼ਾਨ ਓਮ (ਓਅੰਕਾਰ) ਵਿੱਚ ਮਿਲਦੇ ਹਨ, ਜਿਸ ਨੂੰ ਪ੍ਰਣਵ ਕਿਹਾ ਜਾਂਦਾ ਹੈ। ਓਮ (ਓਅੰਕਾਰ) ਦੋਵੇਂ ਇੱਕ ਪਵਿੱਤਰ ਮੰਤਰ ਅਤੇ ਇੱਕ ਤਿੰਨ ਹਿੱਸਿਆਂ ਵਾਲਾ ਨਿਸ਼ਾਨ ਹੈ। ਓਮ ਦੇ ਅਰਥ ਅਤੇ ਨਿਸ਼ਾਨ ਵੱਖ-ਵੱਖ ਪਰੰਪਰਵਾਂ ਦੀਆਂ ਵੱਖੋ-ਵੱਖਰੀਆਂ ਸਿੱਖਿਆਵਾਂ ਵਿੱਚ ਵੱਖ-ਵੱਖ ਮਿਲਦੇ ਹਨ। ਤਿੰਨ-ਹਿੱਸਿਆਂ ਵਾਲੇ ਪ੍ਰਣਵ ਦਾ ਨਿਸ਼ਾਨ ਪੂਰੇ ਭਾਰਤ ਵਿੱਚ ਪੁਰਾਣੇ ਹੱਥ-ਲਿਖਤਾਂ, ਮੰਦਰਾਂ, ਮੱਠਾਂ ਅਤੇ ਅਧਿਆਤਮਕ ਜਾਗ੍ਰਿਤੀ ਕੇਂਦਰਾਂ ਵਿੱਚ ਪ੍ਰਚਲਤ ਹੈ। ਪ੍ਰਣਵ ਮੰਤਰ ਨੂੰ ਸਭਨਾਂ ਤੋਂ ਉੱਚੀ ਹਕੀਕਤ (ਬ੍ਰਹਮ) ਦਾ ਅੰਤਮ ਰੂਪ ਸਮਝਿਆ ਗਿਆ ਹੈ। ਓਮ ਸ਼ਬਦ ਜਾਂ ਇੱਕ ਸ਼ਬਦ ਦੇ ਬਰਾਬਰ ਹੈ – ਅਰਥਾਤ ਉਹ ਇੱਕ ਅਬਿਨਾਸੀ ਯਥਾਰਥ ਹੈ।

ਇਸ ਸੰਬੰਧ ਵਿੱਚ, ਇਹ ਮਹੱਤਵਪੂਰਨ ਹੈ ਕਿ ਵੇਦ ਪੁਸਤਕ (ਬਾਈਬਲ) ਤਿੰਨ-ਹਿੱਸਿਆਂ ਵਾਲੇ ਵਿਚੋਲਗੇ ਦੇ ਸ਼ਬਦ ਦੁਆਰਾ ਸਰਿਸ਼ਟੀ ਦੀ ਰਚਨਾ ਦੇ ਹੋਣ ਦਾ ਬਿਆਨ ਕਰਦੀ ਹੈ। ਪਰਮੇਸ਼ੁਰ ‘ਬੋਲਿਆ’ [ਸੰਸਕ੍ਰਿਤ ਵਿੱਚ व्याहृति (ਵਿਯਾਹਰਤੀ)] ਅਤੇ ਸਾਰੀ ਲੋਕਾਈ ਵਿੱਚ ਲਹਿਰਾਂ ਦੇ ਰੂਪ ਵਿੱਚ ਫੈਲਦੀ ਹੋਈ ਜਾਣਕਾਰੀ ਦਾ ਪ੍ਰਸਾਰ ਅੱਜ ਵਿਯਾਹਰਤੀ ਦੇ ਗੁੰਝਲਦਾਰ ਬ੍ਰਹਿਮੰਡ ਦੇ ਢਾਂਚੇ ਅਤੇ ਊਰਜਾ ਨੂੰ ਹੋਂਦ ਵਿੱਚ ਲਿਆਉਣ ਦਾ ਕਾਰਨ ਬਣਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ‘ਪਰਮੇਸ਼ੁਰ ਦਾ ਆਤਮਾ’ ਇਸ ਪਦਾਰਥੀ ਸੰਸਾਰ ਦੇ ਉੱਤੇ ਸੇਉਂਦਾ ਜਾਂ ਹਿਲਦਾ ਸੀ। ਹਿਲਣਾ ਦੋਵੇਂ ਊਰਜਾ ਦਾ ਰੂਪ ਅਤੇ ਨਾਦ ਜਾਂ ਅਵਾਜ਼ ਦੇ ਸਰੋਤ ਨੂੰ ਬਣਾਉਂਦਾ ਹੈ। ਇਬਰਾਨੀ ਵੇਦ ਦੱਸਦੇ ਹਨ ਕਿ ਕਿਵੇਂ 3 ਹਿੱਸੇ: ਪਰਮੇਸ਼ੁਰ, ਪਰਮੇਸ਼ੁਰ ਦਾ ਸ਼ਬਦ, ਅਤੇ ਪਰਮੇਸ਼ੁਰ ਦਾ ਆਤਮਾ, ਨੇ ਆਪਣੇ ਸ਼ਬਦ (ਵਿਯਾਹਰਤੀ) ਨੂੰ ਬੋਲਿਆ, ਜਿਸਦੇ ਸਿੱਟੇ ਵਜੋਂ ਬ੍ਰਹਿਮੰਡ ਦੀ ਸਿਰਜਣਾ ਹੋਈ ਜਿਸ ਨੂੰ ਅਸੀਂ ਹੁਣ ਵੇਖਦੇ ਹਾਂ। ਇੱਥੇ ਬਿਰਤਾਂਤ ਦਿੱਤਾ ਗਿਆ ਹੈ।

ਇਬਰਾਨੀ ਵੇਦ: ਤਿੰਨ-ਭਾਗੀ ਸਿਰਜਣਹਾਰ ਸਿਰਜਣਾ ਕਰਦਾ ਹੈ

1ਸੱਪ ਸਭ ਜੰਗਲੀਂ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ? 2ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ 3ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ 4ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ 5ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ 6ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ 7ਤਦ ਦੋਹਾਂ ਦੀਆਂ ਅੱਖੀਆਂ ਖੁਲ੍ਹ ਗਈਆਂ ਅਤੇ ਉਨ੍ਹਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ ਸੋ ਉਨਾਂ ਨੇ ਫਗੂੜੀ ਦੇ ਪੱਤੇ ਸੀਉਂਕੇ ਆਪਣੇ ਲਈ ਤਹਿਮਦ ਬਣਾਏ 8ਤਾਂ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਅਤੇ ਉਸ ਮਰਦ ਅਰ ਉਹ ਦੀ ਤੀਵੀਂ ਨੇ ਬਾਗ ਦੇ ਬਿਰਛਾਂ ਵਿਚਕਾਰ ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾਇਆ 9ਤਦ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਪੁਕਾਰਕੇ ਆਖਿਆ ਕਿ ਤੂੰ ਕਿੱਥੇ ਹੈਂ? 10ਉਸ ਨੇ ਆਖਿਆ ਕਿ ਤੇਰੀ ਅਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ ਕਿਉਂਜੋ ਮੈਂ ਨੰਗਾ ਹਾਂ ਸੋ ਮੈਂ ਆਪਣੇ ਆਪ ਨੂੰ ਲੁਕਾਇਆ 11ਤਾਂ ਉਸ ਨੇ ਆਖਿਆ, ਕਿਨ ਤੈਨੂੰ ਦੱਸਿਆ ਭਈ ਤੂੰ ਨੰਗਾ ਹੈ? ਜਿਸ ਬਿਰਛ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਉਸ ਤੋਂ ਨਾ ਖਾਈਂ ਕੀ ਤੂੰ ਉਸ ਤੋਂ ਖਾਧਾ? 12ਫੇਰ ਆਦਮੀ ਨੇ ਆਖਿਆ ਕਿ ਜਿਸ ਤੀਵੀਂ ਨੂੰ ਤੂੰ ਮੈਨੂੰ ਦਿੱਤਾ ਸੀ ਉਸ ਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ 13ਤਦ ਯਹੋਵਾਹ ਪਰਮੇਸ਼ੁਰ ਨੇ ਤੀਵੀਂ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਤੀਵੀਂ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਧਾ 14ਫੇਰ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ ਭਈ ਏਸ ਲਈ ਕਿ ਤੂੰ ਇਹ ਕੀਤਾ ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈਂ। ਤੂੰ ਆਪਣੇ ਢਿੱਡ ਭਾਰ ਤੁਰੇਂਗਾ ਅਤੇ ਆਪਣੇ ਜੀਵਣ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਂਗਾ 15ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।।

16ਉਸ ਨੇ ਤੀਵੀਂ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।। 17ਫੇਰ ਉਸ ਨੇ ਆਦਮੀ ਨੂੰ ਆਖਿਆ ਕਿ ਏਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈਂ ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਣ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ 18ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ 19ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ। 20ਆਦਮੀ ਨੇ ਆਪਣੀ ਤੀਵੀਂ ਦਾ ਨਾਉਂ ਹੱਵਾਹ ਰੱਖਿਆ ਏਸ ਲਈ ਕਿ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੈ 21ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਉਹ ਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾਕੇ ਉਨ੍ਹਾਂ ਨੂੰ ਪਵਾਏ।। 22ਤਦ ਯਹੋਵਾਹ ਪਰਮੇਸ਼ੁਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਅਤੇ ਹੁਣ ਅਜੇਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾਕੇ ਜੀਵਣ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜੀਉਂਦਾ ਰਹੇ 23ਸੋ ਯਹੋਵਾਹ ਪਰਮੇਸ਼ੁਰ ਨੇ ਉਹ ਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ 24ਸੋ ਉਸ ਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸ ਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂਜੋ ਉਹ ਜੀਵਣ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ।

ਉਤਪਤ 1:1-25

ਇਸ ਤੋਂ ਬਾਅਦ ਇਬਰਾਨੀ ਵੇਦ ਇੰਝ ਦੱਸਦੇ ਹਨ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ‘ਆਪਣੇ ਸਰੂਪ’ ਉੱਤੇ ਰਚਿਆ ਤਾਂ ਜੋ ਅਸੀਂ ਸਿਰਜਣਹਾਰ ਦੇ ਪ੍ਰਤੀਬਿੰਬ ਨੂੰ ਵਿਖਾ ਸਕੀਏ। ਪਰ ਸਾਡਾ ਪ੍ਰਤੀਬਿੰਬ ਇਸ ਸਚਿਆਈ ਤੱਕ ਹੀ ਸੀਮਿਤ ਹੈ ਕਿ ਅਸੀਂ ਆਪਣੇ ਬੋਲਣ ਦੁਆਰਾ ਕੁਦਰਤ ਨੂੰ ਹੁਕਮ ਨਹੀਂ ਦੇ ਸੱਕਦੇ ਹਾਂ। ਪਰ ਯਿਸੂ ਨੇ ਅਜਿਹਾ ਕੀਤਾ ਹੈ। ਅਸੀਂ ਵੇਖਦੇ ਹਾਂ ਕਿ ਇੰਜੀਲਾਂ ਇਨ੍ਹਾਂ ਘਟਨਾਵਾਂ ਦਾ ਬਿਆਨ ਇੰਝ ਕਰਦੀਆਂ ਹਨ

ਯਿਸੂ ਕੁਦਰਤ ਨਾਲ ਗੱਲ ਕਰਦਾ ਹੈ

ਯਿਸੂ ਦੇ ਕੋਲ ਆਪਣੇ ਸ਼ਬਦ ਦੁਆਰਾ ਚੰਗਿਆਈ ਦੇਣ ਦਾ ਅਤੇ ਸਿੱਖਿਆ ਦੇਣ ਦਾ ਇਖ਼ਤਿਆਰ ਸੀ। ਖੁਸ਼ਖਬਰੀ ਬਿਆਨ ਕਰਦੀ ਹੈ ਕਿ ਉਸਨੇ ਕਿਵੇਂ ਆਪਣੀ ਤਾਕਤ ਨੂੰ ਪਰਗਟ ਕੀਤਾ ਸਿੱਟੇ ਵਜੋਂ ਉਸਦੇ ਚੇਲੇ ‘ਡਰ ਅਤੇ ਅਚਰਜ਼’ ਵਿੱਚ ਭਰ ਗਏ ਸਨ।

22ਫੇਰ ਇੱਕ ਦਿਨ ਐਉਂ ਹੋਇਆ ਜੋ ਉਹ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ ਦਿੱਤੀ 23ਪਰ ਜਾਂ ਬੇੜੀ ਚੱਲੀ ਜਾਂਦੀ ਸੀ ਤਾਂ ਉਹ ਸੌਂ ਗਿਆ ਅਤੇ ਝੀਲ ਵਿੱਚ ਅਨ੍ਹੇਰੀ ਆਈ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ ਅਰ ਓਹ ਖਤਰੇ ਵਿੱਚ ਸਨ 24ਤਾਂ ਉਨ੍ਹਾਂ ਨੇ ਕੋਲ ਆਣ ਕੇ ਉਸਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ! ਅਸੀਂ ਤਾਂ ਮਰ ਚੱਲੇ ਹਾਂ! ਉਸ ਨੇ ਉੱਠ ਕੇ ਪੌਣ ਅਤੇ ਪਾਣੀ ਦੀਆਂ ਠਾਠਾਂ ਨੂੰ ਦੱਬਕਾ ਦਿੱਤਾ ਅਰ ਓਹ ਥੰਮ ਗਈਆਂ ਅਤੇ ਚੈਨ ਹੋ ਗਿਆ 25ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੀ ਨਿਹਚਾ ਕਿੱਥੇ? ਅਤੇ ਓਹ ਡਰ ਗਏ ਅਰ ਹੈਰਾਨ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੌਣ ਹੈ ਜੋ ਪੌਣ ਅਤੇ ਪਾਣੀ ਉੱਤੇ ਭੀ ਹੁਕਮ ਕਰਦਾ ਹੈ ਅਰ ਓਹ ਉਸ ਦੀ ਮੰਨ ਲੈਂਦੇ ਹਨ? ।।

ਲੂਕਾ 8:22-25

ਯਿਸੂ ਦੇ ਸ਼ਬਦ ਨੇ ਹਵਾ ਅਤੇ ਐਥੋਂ ਤੀਕੁਰ ਕਿ ਲਹਿਰਾਂ ਨੂੰ ਵੀ ਹੁਕਮ ਦਿੱਤਾ! ਕੋਈ ਹੈਰਾਨੀ ਨਹੀਂ ਕਿ ਚੇਲੇ ਬਹੁਤ ਜਿਆਦਾ ਡਰ ਗਏ ਸਨ। ਇੱਕ ਹੋਰ ਮੌਕੇ ਤੇ, ਉਸਨੇ ਹਜ਼ਾਰਾਂ ਲੋਕਾਂ ਨੂੰ ਉਹੀ ਤਾਕਤ ਵਿਖਾਈ। ਇਸ ਵਾਰ ਉਸਨੇ ਹਵਾ ਅਤੇ ਲਹਿਰ ਨੂੰ ਨਹੀਂ – ਸਗੋਂ ਭੋਜਨ ਨੂੰ ਹੁਕਮ ਦਿੱਤਾ।

1ਇਹ ਦੇ ਪਿੱਛੋਂ ਯਿਸੂ ਗਲੀਲ ਦੀ ਅਰਥਾਤ ਤਿਬਿਰਿਯਾਸ ਦੀ ਝੀਲੋਂ ਪਾਰ ਚੱਲਿਆ ਗਿਆ 2ਅਤੇ ਵੱਡੀ ਭੀੜ ਉਹ ਦੇ ਮਗਰ ਹੋ ਤੁਰੀ ਕਿਉਂਕਿ ਉਨ੍ਹਾਂ ਨੇ ਓਹ ਨਿਸ਼ਾਨ ਡਿੱਠੇ ਜਿਹੜੇ ਉਸ ਨੇ ਰੋਗੀਆਂ ਉੱਤੇ ਵਿਖਾਏ ਸਨ 3ਫੇਰ ਯਿਸੂ ਪਹਾੜ ਉੱਤੇ ਚੜ੍ਹਿਆ ਅਰ ਉੱਥੇ ਆਪਣੇ ਚੇਲਿਆਂ ਦੇ ਸੰਗ ਬੈਠ ਗਿਆ 4ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ 5ਉਪਰੰਤ ਯਿਸੂ ਨੇ ਜਾਂ ਅੱਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫ਼ਿਲਿਪੁੱਸ ਨੂੰ ਆਖਿਆ ਕਿ ਅਸੀਂ ਇਨ੍ਹਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ? 6ਪਰ ਉਸ ਨੇ ਉਹ ਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ 7ਫ਼ਿਲਿਪੁੱਸ ਨੇ ਉਸ ਨੂੰ ਉੱਤਰ ਦਿੱਤਾ ਕਿ ਸੌ ਰੁਪਏ ਦੀਆਂ ਰੋਟੀਆਂ ਨਾਲ ਭੀ ਉਨ੍ਹਾਂ ਦਾ ਪੂਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਭੀ ਮਿਲੇ 8ਉਸ ਨੇ ਚੇਲਿਆਂ ਵਿੱਚੋਂ ਇੱਕ ਸ਼ਮਊਨ ਪਤਰਸ ਦੇ ਭਰਾ ਅੰਦ੍ਰਿਯਾਸ ਨੇ ਉਸ ਨੂੰ ਕਿਹਾ 9ਐਥੇ ਇੱਕ ਮੁੰਡਾ ਹੈ ਜਿਹ ਦੇ ਕੋਲ ਜਵਾਂ ਦੀਆਂ ਪੰਜ ਰੋਟੀਆਂ ਅਤੇ ਦੋ ਛੋਟੀਆਂ ਜਹੀਆਂ ਮੱਛੀਆਂ ਹਨ ਪਰ ਇੰਨਿਆਂ ਲੋਕਾਂ ਲਈ ਏਹ ਕੀ ਹਨ? 10ਤਾਂ ਯਿਸੂ ਨੇ ਆਖਿਆ, ਲੋਕਾਂ ਨੂੰ ਬਿਠਾਲ ਦਿਓ । ਉਸ ਥਾਂ ਬਹੁਤ ਘਾਹ ਸੀ ਸੋ ਮਰਦ ਜੋ ਗਿਣਤੀ ਵਿੱਚ ਪੰਜਕੁ ਹਜ਼ਾਰ ਸਨ ਬੈਠ ਗਏ 11ਤਦ ਯਿਸੂ ਨੇ ਰੋਟੀਆਂ ਲੈ ਲਈਆਂ ਅਤੇ ਸ਼ੁਕਰ ਕਰ ਕੇ ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਰ ਉਸੇ ਤਰਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਓਹ ਚਾਹੁੰਦੇ ਸਨ 12ਅਤੇ ਜਾਂ ਓਹ ਰੱਜ ਗਏ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਬਚਿਆਂ ਹੋਇਆਂ ਟੁਕੜਿਆਂ ਨੂੰ ਇੱਕਠੇ ਕਰੋ ਭਈ ਕੁਝ ਖਰਾਬ ਨਾ ਹੋ ਜਾਵੇ 13ਸੋ ਉਨ੍ਹਾਂ ਨੇ ਇਕੱਠੇ ਕੀਤਾ ਅਤੇ ਜਵਾਂ ਦੀਆਂ ਉਨ੍ਹਾਂ ਪੰਜਾਂ ਰੋਟੀਆਂ ਦੇ ਟੁਕੜਿਆਂ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚ ਰਹੇ ਸਨ ਬਾਰਾਂ ਟੋਕਰੀਆਂ ਭਰ ਦਿੱਤੀਆਂ 14ਉਪਰੰਤ ਉਨ੍ਹਾਂ ਲੋਕਾਂ ਨੇ ਇਹ ਨਿਸ਼ਾਨ ਜਿਹੜੀ ਉਸ ਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ!।। 15ਸੋ ਜਾਂ ਯਿਸੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋ ਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚੱਲਿਆ ਗਿਆ।।

ਯੂਹੰਨਾ 6:1-15

ਜਦੋਂ ਲੋਕਾਂ ਨੇ ਵੇਖਿਆ ਕਿ ਯਿਸੂ ਕੇਵਲ ਧੰਨਵਾਦ ਦੇਣ ਦੇ ਨਾਲ ਹੀ ਭੋਜਨ ਵਿੱਚ ਕਈ ਗੁਣਾ ਵਧਾ ਸੱਕਦਾ ਹੈ, ਤਾਂ ਉਹ ਜਾਣ ਗਏ ਕਿ ਉਹ ਵਿਲੱਖਣ ਸੀ। ਉਹ ਵਾਗੀਸ਼ਾ (ਸੰਸਕ੍ਰਿਤ ਵਿੱਚ वागीशा, ਬੋਲਣ ਵਿੱਚ ਸੁਆਮੀ) ਸੀ। ਪਰ ਇਸਦਾ ਕੀ ਅਰਥ ਹੈ? ਬਾਅਦ ਵਿੱਚ ਯਿਸੂ ਨੇ ਆਪਣੇ ਸ਼ਬਦਾਂ ਦੀ ਸ਼ਕਤੀ ਜਾਂ ਜੀਵਨ ਬਾਰੇ ਦੱਸਿਆ।

ਜੀਉਂਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਨਾਲ ਹਨ ਅਤੇ ਜੀਉਣ ਹਨ।

ਯੂਹੰਨਾ 6:63

ਅਤੇ

ਜਿਸ ਤਰਾਂ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ ਉਸੇ ਤਰਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ।

ਯੂਹੰਨਾ 6:57

ਯਿਸੂ ਇਹ ਦਾਅਵਾ ਕਰ ਰਿਹਾ ਸੀ ਕਿ ਉਹ ਸਰੀਰ ਵਿੱਚ ਤਿੰਨ-ਭਾਗੀ ਸਿਰਜਣਹਾਰ (ਪਿਤਾ, ਸ਼ਬਦ, ਆਤਮਾ) ਸੀ ਜਿਸਨੇ ਬ੍ਰਹਿਮੰਡ ਨੂੰ ਹੋਂਦ ਵਿੱਚ ਆਉਣ ਲਈ ਆਪਣਾ ਸ਼ਬਦ ਬੋਲਿਆ। ਉਹ ਮਨੁੱਖੀ ਰੂਪ ਜੀਉਂਦਾ ਓਮ ਸੀ। ਉਹ ਜੀਉਂਦੇ ਸਰੀਰ ਵਿੱਚ ਇੱਕ ਪਵਿੱਤਰ ਤ੍ਰਿਏਕ ਦਾ ਨਿਸ਼ਾਨ ਸੀ। ਉਸਨੇ ਹਵਾ, ਲਹਿਰ ਅਤੇ ਪਦਾਰਥ ਉੱਤੇ ਜੀਵਨ-ਸ਼ਕਤੀ ਦਾ ਪ੍ਰਗਟਾਵਾ ਸ਼ਬਦ ਦੇ ਬੋਲਣ ਦੁਆਰਾ ਜੀਵਨ-ਸ਼ਕਤੀ (ਜਾਂ ਜੀਉਂਣ) ਨੂੰ ਹੋਂਦ ਵਿੱਚ ਲਿਆਉਂਦੇ ਹੋਇਆਂ ਕੀਤਾ।

ਇਹ ਕਿਵੇਂ ਹੋ ਸੱਕਦਾ ਹੈ? ਇਸਦਾ ਕੀ ਅਰਥ ਹੈ?

ਇਸਨੂੰ ਸਮਝਣਾ

ਯਿਸੂ ਦੇ ਚੇਲਿਆਂ ਲਈ ਇਸਨੂੰ ਸਮਝਣਾ ਔਖਾ ਹੋ ਗਿਆ ਸੀ। ਇੰਜੀਲ 5000 ਲੋਕਾਂ ਨੂੰ ਭੋਜਨ ਖੁਆਉਣ ਤੋਂ ਬਾਅਦ ਇਸ ਬਿਰਤਾਂਤ ਨੂੰ ਇੰਝ ਬਿਆਨ ਕਰਦੀ ਹੈ:

45ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਬੈਤਸੈਦਾ ਨੂੰ ਪਾਰ ਲੰਘੋ 46ਅਤੇ ਉਨ੍ਹਾਂ ਨੂੰ ਤੋਰ ਕੇ ਉਹ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ 47ਅਰ ਜਾਂ ਸੰਝ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ ਅਤੇ ਉਹ ਇਕੱਲਾ ਹੀ ਕੰਢੇ ਉੱਤੇ ਸੀ 48ਜਾਂ ਉਸ ਨੇ ਉਨ੍ਹਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ ਕਿਉਂ ਜੋ ਪੌਣ ਸਾਹਮਣੀ ਸੀ ਤਾਂ ਰਾਤ ਦੇ ਪਿਛਲੇ ਪਹਿਰ ਉਹ ਝੀਲ ਦੇ ਉੱਤੋਂ ਦੀ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ 49ਪਰ ਜਾਂ ਉਨ੍ਹਾਂ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤਨਾ ਜਾਣ ਕੇ ਡਡਿਆ ਉੱਠੇ 50ਕਿਉਂਕਿ ਓਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਓਵੇਂ ਉਨ੍ਹਾਂ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ! 51ਤਦ ਉਹ ਬੇੜੀ ਉੱਤੇ ਉਨ੍ਹਾਂ ਕੋਲ ਚੜ੍ਹ ਗਿਆ ਅਤੇ ਪੌਣ ਥੰਮ੍ਹ ਗਈ। ਤਦ ਓਹ ਆਪਣੇ ਮਨਾਂ ਵਿੱਚ ਡਾਢੇ ਅਚਰਜ ਹੋਏ।। 52ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਦਿਲ ਸੁੰਨ ਹੋਏ ਹੋਏ ਸਨ।। 53ਓਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ ਅਰ ਬੇੜੀ ਨੂੰ ਘਾਟ ਤੇ ਬੰਨ੍ਹਿਆਂ 54ਜਾਂ ਓਹ ਬੇੜੀ ਉੱਤੋਂ ਉੱਤਰੇ ਤਾਂ ਲੋਕਾਂ ਨੇ ਉਸ ਨੂੰ ਝੱਟ ਸਿਆਣ ਲਿਆ 55ਅਰ ਉਸ ਸਾਰੇ ਦੇਸ ਦੇ ਚੌਹੀਂ ਪਾਸੀਂ ਦੌੜੇ ਅਰ ਜਿੱਥੇ ਸੁਣਿਆ ਕਿ ਉਹ ਹੈ ਉੱਥੇ ਰੋਗੀਆਂ ਨੂੰ ਮੰਜੀਆਂ ਤੇ ਪਾ ਕੇ ਲੈ ਜਾਣ ਲੱਗੇ 56ਅਰ ਉਹ ਜਿੱਥੇ ਕਿਤੇ ਪਿੰਡਾਂ ਯਾ ਨਗਰਾਂ ਯਾ ਗਰਾਵਾਂ ਵਿੱਚ ਵੜਦਾ ਸੀ ਉੱਥੇ ਹੀ ਮਾਂਦਿਆਂ ਨੂੰ ਬਾਜਾਰਾਂ ਵਿੱਚ ਲਿਆ ਰੱਖਦੇ ਸਨ ਅਤੇ ਉਹ ਦੀ ਮਿੰਨਤ ਕਰਦੇ ਸਨ ਕਿ ਉਹ ਦੇ ਕੱਪੜੇ ਦਾ ਪੱਲਾ ਹੀ ਛੋਹਣਾ ਪਾਉਣ ਅਰ ਜਿੰਨਿਆਂ ਨੇ ਉਸ ਨੂੰ ਛੋਹਿਆ ਸੋ ਚੰਗੇ ਹੋ ਗਏ।।

ਮਰਕੁਸ 6:45-56

ਇਹ ਕਹਿੰਦੀ ਹੈ ਕਿ ਚੇਲੇ ਇਸ ਘਟਨਾ ਨੂੰ ਨਹੀਂ ‘ਸਮਝ’ ਸਕੇ ਸਨ। ਨਾ ਸਮਝਣ ਦਾ ਕਾਰਨ ਇਹ ਨਹੀਂ ਸੀ ਕਿ ਉਹ ਸਿਆਣੇ ਨਹੀਂ ਸਨ; ਅਜਿਹਾ ਇਸ ਲਈ ਨਹੀਂ ਸੀ ਕਿ ਉਨ੍ਹਾਂ ਨੇ ਨਹੀਂ ਵੇਖਿਆ ਕਿ ਕੀ ਹੋਇਆ ਸੀ; ਅਜਿਹਾ ਇਸ ਲਈ ਵੀ ਨਹੀਂ ਸੀ ਕਿ ਉਹ ਬੁਰੇ ਚੇਲੇ ਸਨ; ਨਾ ਹੀ ਅਜਿਹਾ ਇਹ ਇਸ ਲਈ ਸੀ ਕਿਉਂਕਿ ਉਹ ਪਰਮੇਸ਼ੁਰ ਨੂੰ ਨਹੀਂ ਮੰਨਦੇ ਸਨ। ਇਹ ਕਹਿੰਦਾ ਹੈ ਕਿ ਉਨ੍ਹਾਂ ਦੇ ਉਨ੍ਹਾਂ ਦੇ ਦਿਲ ਸੁੰਨ ਹੋਏ ਹੋਏ ਸਨ ਸਾਡੇ ਆਪਣੇ ਵੀ ਸੁੰਨ ਪਏ ਹੋਏ ਮਨ ਸਾਨੂੰ ਆਤਮਕ ਸੱਚਿਆਈ ਨੂੰ ਸਮਝਣ ਤੋਂ ਰੋਕਦੇ ਹਨ।

ਇਹ ਮੁੱਢਲਾ ਕਾਰਨ ਹੈ ਕਿ ਉਸ ਦੇ ਦਿਨਾਂ ਵਿੱਚ ਲੋਕ ਯਿਸੂ ਦੇ ਵਿੱਖੇ ਆਪਣੇ ਵਿਚਾਰਾਂ ਵਿੱਚ ਇੱਕੇ ਦੂਜੇ ਤੋਂ ਅੱਡ ਸਨ। ਵੈਦਿਕ ਪਰੰਪਰਾ ਵਿੱਚ ਅਸੀਂ ਕਹਾਂਗੇ ਕਿ ਉਹ ਪ੍ਰਣਵ ਜਾਂ ਓਮ, ਭਾਵ ਸ਼ਬਦ ਹੋਣ ਦਾ ਦਾਅਵਾ ਕਰ ਰਿਹਾ ਸੀ, ਜਿਸ ਨੇ ਸੰਸਾਰ ਨੂੰ ਹੋਂਦ ਵਿੱਚ ਆਉਣ ਲਈ ਕਿਹਾ ਸੀ, ਅਤੇ ਇਸ ਤੋਂ ਬਾਅਦ ਉਹ ਆਪ ਮਨੁੱਖ ਬਣ ਗਿਆ ਸੀ। ਇਸ ਨੂੰ ਆਪਣੀ ਬੁੱਧ ਤੋਂ ਸਮਝਣ ਦੀ ਬਜਾਏ, ਸਾਡੇ ਲਈ ਲੋੜੀਦਾ ਹੈ ਕਿ ਅਸੀਂ ਆਪਣੇ ਮਨਾਂ ਵਿੱਚ ਵੱਸਦੇ ਹੋਏ ਸੁੰਨਪੁਣੇ ਨੂੰ ਦੂਰ ਕਰੀਏ।

ਇਸ ਲਈ ਯੂਹੰਨਾ ਦੇ ਲਈ ਤਿਆਰੀ ਦਾ ਕੰਮ ਮਹੱਤਵਪੂਰਣ ਸੀ। ਉਸਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਗੁਨਾਹ ਨੂੰ ਲੁਕਾਉਣ ਦੀ ਥਾਂਈਂ ਆਪਣੇ ਪਾਪਾਂ ਦਾ ਇੱਕਰਾਰ ਕਰਨ ਲਈ ਤੋਬਾ ਕਰਨ। ਜੇ ਯਿਸੂ ਦੇ ਚੇਲਿਆਂ ਦੇ ਦਿਲ ਸੁੰਨ ਪੈ ਗਏ ਸਨ ਜਿਨ੍ਹਾਂ ਨੂੰ ਤੋਬਾ ਕਰਨ ਅਤੇ ਪਾਪਾਂ ਦਾ ਇੱਕਰਾਰ ਕਰਨ ਦੀ ਲੋੜ ਸੀ, ਤਾਂ ਤੁਸੀਂ ਅਤੇ ਮੈਂ ਹੋਰ ਕਿੰਨਾ ਕੂ ਜਿਆਦਾ ਹੋ ਸੱਕਦੇ ਹਾਂ!

ਤਾਂ ਹੁਣ ਕੀ ਕਰੀਏ?

ਮਨ ਨੂੰ ਹਲੀਮ ਕਰਨ ਅਤੇ ਸਮਝ ਪ੍ਰਾਪਤ ਕਰਨ ਲਈ ਮੰਤਰ

ਮੈਂ ਇਬਰਾਨੀ ਵੇਦਾਂ ਵਿੱਚ ਦਿੱਤੇ ਹੋਏ ਇੱਕ ਮੰਤਰ ਦੇ ਰੂਪ ਵਿੱਚ ਹੇਠਾਂ ਦਿੱਤੇ ਗਏ ਇੱਕ ਇਕਰਾਰ ਨੂੰ ਪ੍ਰਾਪਤ ਕੀਤਾ ਹੈ, ਜਿਹੜਾ ਪਾਪਾਂ ਦਾ ਇਕਰਾਰ ਕਰਨ ਲਈ ਮਦਦ ਦੇ ਸੱਕਦਾ ਹੈ। ਹੋ ਸੱਕਦਾ ਹੈ ਕਿ ਓਮ ਦੇ ਨਾਲ-ਨਾਲ ਇਸਦਾ ਵੀ ਸਿਮਰਨ ਕਰਨਾ ਜਾਂ ਇਸ ਨੂੰ ਜਪਣਾ ਤੁਹਾਡੇ ਮਨ ਵਿੱਚ ਕੰਮ ਕਰੇ।

1ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਮਤਾਂ ਦੀ ਰੇਲ ਪੇਲ ਅਨੁਸਾਰ ਮੇਰੇ ਅਪਰਾਧ ਮਿਟਾ ਦੇਹ! 2ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, 3ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ,

ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। 4ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਏਹ ਬੁਰਿਆਈ ਕੀਤੀ,

ਤਾਂ ਜੋ ਤੂੰ ਆਪਣੇ ਫ਼ੈਸਲੇ ਵਿੱਚ ਧਰਮੀ ਠਹਿਰੇਂ, ਅਤੇ ਆਪਣੇ ਨਿਆਉਂ ਵਿੱਚ ਤੂੰ ਸਾਫ਼ ਨਿੱਕਲੇਂ।

10ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।

11ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ! 12ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇਹ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।।

ਜ਼ਬੂਰ 51:1-4, 10-12

ਸਾਨੂੰ ਇਸ ਪਛਤਾਵੇ ਨੂੰ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਇਸਦੇ ਅਰਥ ਨੂੰ ਸਮਝ ਜਾਈਏ ਕਿ ਜੀਉਂਦੇ ਬਚਨ ਵਜੋਂ ਯਿਸੂ ਪਰਮੇਸ਼ੁਰ ਦਾ ‘ਓਮ’ ਹੈ।

ਉਹ ਕਿਉਂ ਆਇਆ? ਅਸੀਂ ਇਸਨੂੰ ਅਗਲੇ ਲੇਖ ਵਿੱਚ ਵੇਖਾਂਗੇ।

Leave a Reply

Your email address will not be published. Required fields are marked *