ਧਾਰਮਿਕ ਰਸਮਾਂ ਨੂੰ ਪੂਰਿਆਂ ਕਰਨੇ ਲਈ ਸਫ਼ਾਈ ਅੱਤ ਮਹੱਤਵਪੂਰਨ ਹੈ? ਸਫ਼ਾਈ ਨੂੰ ਬਣਾਈ ਰੱਖਣਾ ਅਤੇ ਗੰਦਗੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਸਾਡੇ ਵਿੱਚੋਂ ਬਹੁਤ ਸਾਰੇ ਗੰਦਗੀ ਦੇ ਵੱਖੋ-ਵੱਖਰੇ ਰੂਪਾਂ ਤੋਂ ਬਚਣ ਜਾਂ ਇਸਨੂੰ ਘਟਾਉਣ ਲਈ ਸਖ਼ਤ ਮਿਹਨਤ ਕਰਦੇ ਹਨ, ਜਿਵੇਂ ਕਿ ਛੂਆ-ਛੂਤ, ਭਾਵ, ਇੱਕ ਦੂਜੇ ਦੀ ਗੰਦਗੀ ਤੋਂ ਬਚਣ ਲਈ ਲੋਕਾਂ ਵਿੱਚ ਆਪਸੀ ਸਹਿਮਤੀ ਦਾ ਹੋਣਾ ਕਿਉਂਕਿ ਇੱਕ ਦੂਏ ਨੂੰ ਛੂਹਣਾ ਗੰਦਗੀ ਫੈਲਾਉਂਦਾ ਹੈ। ਬਹੁਤ ਸਾਰੇ ਲੋਕ ਅਸ਼ੁੱਧ ਭੋਜਨ ਨੂੰ ਖਾਣ ਤੋਂ ਵੀ ਪਰਹੇਜ਼ ਕਰਦੇ ਹਨ, ਭਾਵ, ਅਪਵਿੱਤਰਤਾ ਦਾ ਇੱਕ ਰੂਪ ਜਿਹੜਾ ਖਾਣੇ ਨੂੰ ਅਸ਼ੁੱਧ ਬਣਾਉਂਦਾ ਹੈ ਕਿਉਂਕਿ ਇਹ ਕਿਸੇ ਅਸ਼ੁੱਧ ਵਿਅਕਤੀ ਦੁਆਰਾ ਬਣਾਇਆ ਗਿਆ ਹੁੰਦਾ ਹੈ।
ਸਫ਼ਾਈ ਨੂੰ ਬਣਾਈ ਰੱਖਣ ਲਈ ਧਾਰਮਿਕ ਕੰਮ
ਜਦੋਂ ਤੁਸੀਂ ਇਸਦੇ ਬਾਰੇ ਵਿੱਚ ਸੋਚਦੇ ਹੋ, ਤਾਂ ਅਸੀਂ ਧਾਰਨਾਵਾਂ ਦਾ ਸਹੀ ਢੰਗ ਨਾਲ ਪਾਲਣ ਕਰਨ ਲਈ ਬਹੁਤ ਜਿਆਦਾ ਕੋਸ਼ਿਸ਼ ਕਰ ਸੱਕਦੇ ਹਾਂ। ਜਣੇਪੇ ਤੋਂ ਬਾਅਦ, ਮਾਂ ਨੂੰ ਸੂਤਕ ਸੰਬੰਧਿਤ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਵਿੱਚ ਲੰਬੇ ਸਮੇਂ ਲਈ ਸਮਾਜਕ ਦੂਰੀ ਬਣਾਈ ਰੱਖਣਾ ਸ਼ਾਮਲ ਹੈ। ਕੁੱਝ ਪਰੰਪਰਾਵਾਂ ਵਿੱਚ, ਜੱਚਾ (ਨਵੀਂ ਮਾਤਾ) ਨੂੰ ਜਨਮ ਦੇ ਲਗਭਗ ਇੱਕ ਮਹੀਨੇ ਤੀਕੁਰ ਅਸ਼ੁੱਧ ਮੰਨਿਆ ਜਾਂਦਾ ਹੈ। ਕੇਵਲ ਇੱਕ ਸ਼ੁੱਧ ਹੋਣ ਦੀ ਪ੍ਰਕ੍ਰਿਆ (ਸੋਰ) ਵਿੱਚੋਂ ਲੰਘਣ ਤੋਂ ਬਾਅਦ ਹੀ ਇੱਕ ਮਾਤਾ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਜਿਸ ਵਿੱਚ ਇਸ਼ਨਾਨ ਅਤੇ ਮਾਲਸ਼ ਆਦਿਕ ਸ਼ਾਮਲ ਹੁੰਦੀ ਹੈ। ਬੱਚੇ ਨੂੰ ਜਨਮ ਦੇਣ ਤੋਂ ਇਲਾਵਾ, ਇੱਕ ਇਸਰਤੀ ਦੀ ਮਾਹਵਾਰੀ ਨੂੰ ਆਮ ਤੌਰ ਤੇ ਉਸ ਨੂੰ ਅਸ਼ੁੱਧ ਬਣਾਉਣ ਵਜੋਂ ਵੇਖਿਆ ਜਾਂਦਾ ਹੈ, ਇਸ ਲਈ ਉਸਨੂੰ ਰਸਮੀ ਸਾਫ ਸਫ਼ਾਈ ਦੁਆਰਾ ਵੀ ਸ਼ੁੱਧਤਾ ਹਾਸਲ ਕਰਨੀ ਚਾਹੀਦੀ ਹੈ। ਵਿਆਹ ਜਾਂ ਅੱਗ ਵਿੱਚ ਦਿੱਤੇ ਜਾਣ ਵਾਲੀਆਂ ਭੇਟਾਂ (ਹੋਮ ਜਾਂ ਯੱਗ) ਤੋਂ ਪਹਿਲਾਂ ਸਫ਼ਾਈ ਬਣਾਈ ਰੱਖਣ ਲਈ, ਬਹੁਤ ਸਾਰੇ ਲੋਕ ਪੁਨਯਾਹ ਵਚਨ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਰਸਮ ਨੂੰ ਪੂਰਿਆਂ ਕਰਦੇ ਹਨ, ਜਿਸ ਵਿੱਚ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ ਅਤੇ ਲੋਕਾਂ ਉੱਤੇ ਪਾਣੀ ਛਿੜਕਿਆ ਜਾਂਦਾ ਹੈ।
ਭਾਵੇਂ ਇਹ ਉਹ ਭੋਜਨ ਹੋਵੇ ਜਿਸਨੂੰ ਅਸੀਂ ਖਾਂਦੇ ਹਾਂ, ਜਾਂ ਚੀਜ਼ਾਂ ਜਾਂ ਲੋਕ ਜਿਨ੍ਹਾਂ ਨੂੰ ਅਸੀਂ ਛੂਹਦੇ ਹਾਂ, ਜਾਂ ਸਾਡੀਆਂ ਸਰੀਰਕ ਗਤੀਵਿਧੀਆਂ, ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਦੁਆਰਾ ਅਸੀਂ ਅਸ਼ੁੱਧ ਹੋ ਸੱਕਦੇ ਹਾਂ। ਇਸ ਲਈ ਬਹੁਤ ਸਾਰੇ ਲੋਕ ਸਫ਼ਾਈ ਲਈ ਸਖ਼ਤ ਮਿਹਨਤ ਕਰਦੇ ਹਨ। ਇਹੀ ਕਾਰਨ ਹੈ ਕਿ ਸ਼ੁੱਧ ਹੋਣ ਦੀਆਂ ਰਸਮ, ਜਿਨ੍ਹਾਂ ਨੂੰ ਸੰਸਕਾਰਾਂ (ਜਾਂ ਰੀਤੀ ਰਿਵਾਜਾਂ) ਵਜੋਂ ਜਾਣਿਆ ਜਾਂਦਾ ਹੈ, ਜੀਵਨ ਵਿੱਚ ਸੁੱਧਤਾ ਨਾਲ ਤਰੱਕੀ ਕਰਨ ਲਈ ਦਿੱਤੇ ਗਏ ਹਨ।
ਗੌਤਮ ਧਰਮ-ਸੂਤਰ
ਗੌਤਮ ਧਰਮ-ਸੂਤਰ ਸਭਨਾਂ ਤੋਂ ਪੁਰਾਣੇ ਸੰਸਕ੍ਰਿਤ ਧਰਮਸੂਤਰਾਂ ਵਿਚੋਂ ਇੱਕ ਹੈ। ਇਹ 40 ਬਾਹਰੀ ਸੰਸਕਾਰਾਂ ਦੀ ਸੂਚੀ ਦਿੰਦਾ ਹੈ (ਜਿਵੇਂ ਕਿ ਜਨਮ ਤੋਂ ਬਾਅਦ ਧਾਰਮਿਕ ਸਫ਼ਾਈ) ਪਰ ਨਾਲ ਹੀ ਅੱਠ ਅੰਦਰੂਨੀ ਸੰਸਕਾਰ ਵੀ ਇਸਦੇ ਵਿੱਚ ਸ਼ਾਮਲ ਹਨ ਤਾਂ ਜੋ ਅਸੀਂ ਸਫ਼ਾਈ ਬਣਾਈ ਰੱਖੀਏ। ਇਹਨਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:
ਰਹਿਮ, ਸਬਰ, ਈਰਖਾ ਦੀ ਕਮੀ, ਸਫ਼ਾਈ, ਸ਼ਾਂਤੀ, ਇੱਕ ਸਕਾਰਾਤਮਕ ਸੁਭਾਓ, ਉਦਾਰਤਾ, ਅਤੇ ਸਾਰੇ ਜੀਵਾਂ ਉੱਤੇ ਦਇਆ ਵਿਖਾਉਣੀ।
ਗੌਤਮ ਧਰਮ-ਸੂਤਰ 8:23
ਸ਼ੁੱਧਤਾ ਅਤੇ ਸਫ਼ਾਈ ਉੱਤੇ ਯਿਸੂ
ਅਸੀਂ ਵੇਖਿਆ ਕਿ ਕਿਵੇਂ ਯਿਸੂ ਦੇ ਸ਼ਬਦ ਇਖ਼ਤਿਆਰ ਨਾਲ ਲੋਕਾਂ ਨੂੰ ਚੰਗਾ ਕਰਨ ਅਤੇ ਕੁਦਰਤ ਨੂੰ ਹੁਕਮ ਦੇਣ ਦੀ ਤਾਕਤ ਰੱਖਦੇ ਸਨ। ਯਿਸੂ ਸਾਨੂੰ ਸਿਰਫ਼ ਬਾਹਰਲੀ ਨਹੀਂ ਸਗੋਂ ਸਾਡੀ ਅੰਦਰੂਨੀ ਸਫ਼ਾਈ ਦੇ ਬਾਰੇ ਸੋਚਣ ਲਈ ਕਹਿੰਦਾ ਹੈ। ਹਾਲਾਂਕਿ ਅਸੀਂ ਸਿਰਫ਼ ਦੂਜੇ ਲੋਕਾਂ ਦੀ ਬਾਹਰੀ ਸਫ਼ਾਈ ਨੂੰ ਹੀ ਵੇਖ ਸੱਕਦੇ ਹਾਂ, ਪਰਮੇਸ਼ੁਰ ਲਈ ਇਹ ਇੱਕ ਵੱਖਰੀ ਗੱਲ ਹੈ – ਉਹ ਅੰਦਰਲੇ ਹਿੱਸੇ ਨੂੰ ਵੀ ਵੇਖਦਾ ਹੈ। ਜਦੋਂ ਇਸਰਾਏਲ ਦੇ ਬਹੁਤ ਸਾਰੇ ਰਾਜਿਆਂ ਵਿੱਚੋਂ ਇੱਕ ਨੇ ਬਾਹਰੀ ਸਫ਼ਾਈ ਨੂੰ ਬਣਾਈ ਰੱਖੀ, ਪਰ ਆਪਣਾ ਮਨ ਸ਼ੁੱਧ ਨਹੀਂ ਰੱਖਿਆ, ਤਾਂ ਉਸਦਾ ਗੁਰੂ ਉਸਦੇ ਲਈ ਪਰਮੇਸ਼ੁਰ ਵੱਲੋਂ ਇਹ ਸੰਦੇਸ਼ ਲੈ ਕੇ ਆਇਆ ਜਿਸਨੂੰ ਬਾਈਬਲ ਵਿੱਚ ਇੰਝ ਦਰਜ਼ ਕੀਤਾ ਗਿਆ ਹੈ:
ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।
2 ਇਤਹਾਸ 16:9ਓ
ਅੰਦਰੂਨੀ ਸਫ਼ਾਈ ਦਾ ਸਾਡੇ ‘ਮਨਾਂ’ ਨਾਲ ਸੰਬੰਧ ਹੈ – ਜਿਹੜੇ ਕਿ ‘ਤੁਸੀਂ’ ਹੋ ਅਰਥਾਤ ਜਿਹੜੇ ਸੋਚਦੇ ਹੋ, ਮਹਿਸੂਸ ਕਰਦੇ ਹੋ, ਫੈਸਲਾ ਲੈਂਦੇ ਹੋ, ਜਾਂ ਅਧੀਨ ਹੋ ਜਾਂਦੇ ਹੋ ਜਾਂ ਇਨਕਾਰ ਕਰ ਦਿੰਦੇ ਹੋ, ਅਤੇ ਜੀਭ ਨੂੰ ਕਾਬੂ ਵਿੱਚ ਰੱਖਦੇ ਹੋ। ਕੇਵਲ ਅੰਦਰੂਨੀ ਸਫ਼ਾਈ ਨਾਲ ਹੀ ਸਾਡੇ ਸੰਸਕਾਰ ਪ੍ਰਭਾਵਸ਼ਾਲੀ ਹੋਣਗੇ। ਇਸ ਲਈ, ਯਿਸੂ ਨੇ ਬਾਹਰੀ ਸਫ਼ਾਈ ਦੀ ਅੰਦਰੂਨੀ ਸਫ਼ਾਈ ਨਾਲ ਤੁਲਨਾ ਕਰਦੇ ਹੋਇਆਂ ਆਪਣੀ ਸਿੱਖਿਆ ਵਿੱਚ ਅੰਦਰੂਨੀ ਸਫ਼ਾਈ ਉੱਤੇ ਜ਼ੋਰ ਦਿੱਤਾ। ਅੰਦਰੂਨੀ ਤੋਂ ਭਾਵ ਅੰਦਰਲੀ ਸਫ਼ਾਈ ਦੇ ਬਾਰੇ ਹੈ ਜਿਸਦੇ ਉੱਤੇ ਇੰਜੀਲ ਵਿੱਚ ਉਸਦੀ ਸਿੱਖਿਆਵਾਂ ਇੰਝ ਲਿਖੀਆਂ ਹੋਈਆਂ ਹਨ:
37ਜਾਂ ਉਹ ਗੱਲ ਕਰਦਾ ਸੀ ਤਾਂ ਇੱਕ ਫ਼ਰੀਸੀ ਨੇ ਉਸ ਅੱਗੇ ਅਰਦਾਸ ਕੀਤੀ ਜੋ ਮੇਰੇ ਨਾਲ ਰੋਟੀ ਖਾਹ। ਸੋ ਉਹ ਅੰਦਰ ਆਣ ਕੇ ਖਾਣ ਬੈਠਾ 38ਅਤੇ ਫ਼ਰੀਸੀ ਨੇ ਇਹ ਵੇਖ ਕੇ ਅਚਰਜ ਮੰਨਿਆ ਜੋ ਉਸ ਨੇ ਪਹਿਲਾਂ ਖਾਣ ਤੋਂ ਅੱਗੇ ਆਪਣੇ ਆਪ ਨੂੰ ਨਹੀਂ ਧੋਤਾ 39ਪਰ ਪ੍ਰਭੁ ਨੇ ਉਹ ਨੂੰ ਆਖਿਆ, ਹੁਣ ਤੁਸੀਂ ਫ਼ਰੀਸੀ ਥਾਲੀ ਅਤੇ ਛੱਨੇ ਨੂੰ ਬਾਹਰੋਂ ਮਾਂਜਦੇ ਹੋ ਪਰ ਤੁਹਾਡਾ ਅੰਦਰ ਲੁੱਟ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈ 40ਹੇ ਮੂਰਖੋ, ਜਿਨ ਬਾਹਰ ਨੂੰ ਬਣਾਇਆ ਭਲਾ ਉਸ ਨੇ ਅੰਦਰ ਨੂੰ ਭੀ ਨਹੀਂ ਬਣਾਇਆ? 41ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ।। 42ਪਰ ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਪੂਦਨੇ ਅਤੇ ਹਰਮਲ ਅਤੇ ਹਰੇਕ ਸਾਗ ਦਾ ਦਸੌਂਧ ਦਿੰਦੇ ਹੋ ਅਤੇ ਨਿਆਉਂ ਤੇ ਪਰਮੇਸ਼ੁਰ ਦੀ ਪ੍ਰੀਤ ਨੂੰ ਉਲੰਘਦੇ ਹੋ ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ 43ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਸਮਾਜਾਂ ਵਿੱਚ ਅਗਲੀ ਕੁਰਸੀ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ 44ਤੁਹਾਡੇ ਉੱਤੇ ਹਾਇ ਹਾਇ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਹੜੀਆਂ ਮਲੂਮ ਨਹੀਂ ਦਿੰਦੀਆਂ ਅਤੇ ਮਨੁੱਖ ਉਨ੍ਹਾਂ ਦੇ ਉੱਤੋਂ ਦੀ ਅਣਜਾਣੇ ਚੱਲਦੇ ਹਨ।।
ਲੂਕਾ 11:37-44
ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਲੈ ਗਏ। ਤੁਸੀਂ ਆਪ ਨਹੀਂ ਵੜੇ ਅਤੇ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ।।
ਲੂਕਾ 11:52
(‘ਫ਼ਰੀਸੀ’ ਯਹੂਦੀ ਅਧਿਆਪਕ ਸਨ ਜੋ ਸੁਆਮੀ ਜਾਂ ਪੰਡਤਾਂ ਵਰਗੇ ਸਨ। ਯਿਸੂ ਨੇ ਪਰਮੇਸ਼ੁਰ ਨੂੰ ‘ਦਸਵਾਂ ਹਿੱਸਾ’ ਦੇਣ ਦਾ ਜ਼ਿਕਰ ਕੀਤਾ ਸੀ। ਇਹ ਧਾਰਮਿਕ ਖੈਰਾਤ ਦੇਣ ਵਾਂਙੁ ਸੀ।
ਯਹੂਦੀ ਬਿਵਸਥਾ ਵਿੱਚ ਲਾਸ਼ ਨੂੰ ਛੂਹਣ ਦਾ ਅਰਥ ਅਸ਼ੁੱਧ ਹੋਣਾ ਸੀ। ਜਦੋਂ ਯਿਸੂ ਨੇ ਕਿਹਾ ਕਿ ਉਹ ‘ਲੁਕੀਆਂ ਹੋਈਆਂ ਕਬਰਾਂ’ ਦੇ ਉੱਤੇ ਤੁਰਦੇ ਹਨ, ਤਾਂ ਉਸਦਾ ਅਰਥ ਇਹ ਸੀ ਕਿ ਉਹ ਅਣਜਾਣੇ ਵਿੱਚ ਹੀ ਅਸ਼ੁੱਧ ਸਨ, ਕਿਉਂਕਿ ਉਹ ਅੰਦਰੂਨੀ ਸਫ਼ਾਈ ਨੂੰ ਅਣਦੇਖਾ ਕਰ ਰਹੇ ਸਨ। ਅੰਦਰੂਨੀ ਸ਼ੁੱਧਤਾ ਦੀ ਅਣਦੇਖੀ ਕਰਨਾ ਕਿਸੇ ਲਾਸ਼ ਨੂੰ ਛੂਹਣ ਜਿੰਨ੍ਹਾਂ ਹੀ ਅਸ਼ੁੱਧ ਬਣਾ ਦਿੰਦਾ ਹੈ।
ਮਨ ਧਾਰਮਿਕ ਤੌਰ ਤੇ ਸ਼ੁੱਧ ਵਿਅਕਤੀ ਨੂੰ ਅਸ਼ੁੱਧ ਕਰਦਾ ਹੈ
ਹੇਠ ਲਿਖੀ ਸਿੱਖਿਆ ਵਿੱਚ, ਯਿਸੂ 750 ਈ. ਪੂ. ਰਹਿਣ ਵਾਲੇ ਭਵਿੱਖਵਕਤਾ ਯਸਾਯਾਹ ਦਾ ਹਵਾਲਾ ਦਿੰਦਾ ਹੈ
ਇਤਿਹਾਸਕ ਸਮਾਂ-ਰੇਖਾ ਵਿੱਚ ਰਿਸ਼ੀ ਯਸਾਯਾਹ ਅਤੇ ਹੋਰ ਇਬਰਾਨੀ ਰਿਸ਼ੀ (ਭਵਿੱਖਵਕਤਾ)
1ਤਦ ਫਰੀਸੀਆਂ ਅਰ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਣ ਕੇ ਕਿਹਾ 2ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ? 3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਨੂੰ ਉਲੰਘਣ ਕਰਦੇ ਹੋ? 4ਕਿਉਂ ਜੋ ਪਰਮੇਸ਼ੁਰ ਨੇ ਫ਼ਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਯਾ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ 5ਪਰ ਤੁਸੀਂ ਆਖਦੇ ਹੋ ਭਈ ਜਿਹੜਾ ਪਿਤਾ ਯਾ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸੱਕਦਾ ਸੀ ਸੋ ਭੇਟ ਹੋ ਗਿਆ, ਉਹ ਆਪਣੇ ਪਿਤਾ ਯਾ ਮਾਤਾ ਦਾ ਆਦਰ ਨਾ ਕਰੇ 6ਐਉਂ ਤੁਸਾਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ 7ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ 8ਏਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। 9ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।। 10ਉਸ ਨੇ ਲੋਕਾਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ, ਸੁਣੋ ਅਤੇ ਸਮਝੋ 11ਕੀ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਬਲਕਣ ਜੋ ਮੂੰਹੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ 12ਤਦ ਚੇਲਿਆਂ ਨੇ ਨੇੜੇ ਆਣ ਕੇ ਉਹ ਨੂੰ ਆਖਿਆ, ਭਲਾ, ਤੈਨੂੰ ਮਲੂਮ ਹੈ ਜੋ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ? 13ਉਹ ਨੇ ਉੱਤਰ ਦਿੱਤਾ ਭਈ ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜ੍ਹੋਂ ਪੁਟਿਆ ਜਾਵੇਗਾ 14ਉਨ੍ਹਾਂ ਨੂੰ ਜਾਣ ਦਿਓ, ਓਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ 15ਤਦ ਪਤਰਸ ਨੇ ਅੱਗੋਂ ਉਹ ਨੂੰ ਆਖਿਆ ਜੋ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ 16ਉਹ ਨੇ ਕਿਹਾ, ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ? 17ਕੀ ਤੁਸੀਂ ਨਹੀਂ ਸਮਝਦੇ ਭਈ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਢਿੱਡ ਵਿੱਚ ਪੈਂਦਾ ਅਤੇ ਬਾਹਰ ਸੇਦਖ਼ਾਨੇ ਵਿੱਚ ਸੁੱਟਿਆ ਜਾਂਦਾ ਹੈ? 18ਪਰ ਜਿਹੜੀਆਂ ਗੱਲਾਂ ਮੂੰਹੋਂ ਨਿੱਕਲਦੀਆਂ ਹਨ ਓਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ 19ਕਿਉਂਕਿ ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ 20ਏਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ।।
ਮੱਤੀ 15:1-20
ਇਹ ਉਹ ਹੈ ਜਿਹੜਾ ਸਾਡੇ ਮਨੋਂ ਬਾਹਰ ਆਉਂਦਾ ਹੈ ਜਿਹੜਾ ਸਾਨੂੰ ਅਸ਼ੁੱਧ ਬਣਾਉਂਦਾ ਹੈ। ਯਿਸੂ ਦੁਆਰਾ ਦਿੱਤੀ ਗਈ ਅਸ਼ੁੱਧ ਵਿਚਾਰਾਂ ਦੀ ਸੂਚੀ ਗੌਤਮ ਧਰਮ ਸੂਤਰ ਵਿੱਚ ਲਿੱਖੇ ਹੋਏ ਸ਼ੁੱਧ ਵਿਚਾਰਾਂ ਦੀ ਸੂਚੀ ਦੇ ਬਿਲਕੁਲ ਉਲਟ ਹੈ। ਇਸ ਤਰ੍ਹਾਂ, ਉਹ ਇੱਕੋ ਜਿਹੀ ਸਿੱਖਿਆ ਦਿੰਦੇ ਹਨ।
23ਹੇ ਕਪਟੀ ਗ੍ਰੰਥੀਓ ਅਤੇ ਫ਼ਰਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਪੂਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ 24ਹੇ ਅੰਨ੍ਹੇ ਆਗੂਓ ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹੋ !।। 25ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਓਹ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ 26ਹੇ ਅੰਨ੍ਹੇ ਫ਼ਰੀਸੀ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਓਹ ਬਾਹਰੋਂ ਵੀ ਸਾਫ਼ ਹੋਣਗੇ।। 27ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਏ! ਕਿਉਂ ਜੋ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ 28ਇਸੇ ਤਰਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਰ ਕੁਧਰਮ ਨਾਲ ਭਰੇ ਹੋਏ ਹੋ।।
ਮੱਤੀ 23:23-28
ਜਿਹੜੇ ਵੀ ਪਿਆਲੇ ਵਿੱਚੋਂ ਤੁਸੀਂ ਪੀਓ, ਤੁਸੀਂ ਇਸ ਨੂੰ ਸਿਰਫ਼ ਬਾਹਰੋਂ ਹੀ ਨਹੀਂ, ਅੰਦਰੋਂ ਵੀ ਸਾਫ ਕਰਨਾ ਚਾਹੋਗੇ। ਇਸ ਦ੍ਰਿਸਟਾਂਤ ਵਿੱਚ ਅਸੀਂ ਪਿਆਲੇ ਹਾਂ। ਪਰਮੇਸ਼ੁਰ ਇਹ ਵੀ ਚਾਹੁੰਦਾ ਹੈ ਕਿ ਅਸੀਂ ਸਿਰਫ਼ ਬਾਹਰੋਂ ਹੀ ਨਹੀਂ, ਸਗੋਂ ਅੰਦਰੋਂ ਵੀ ਸਾਫ ਕਰੀਏ।
ਯਿਸੂ ਉਹ ਕਹਿ ਰਿਹਾ ਹੈ ਜਿਸਨੂੰ ਅਸੀਂ ਸਭਨਾਂ ਨੇ ਵੇਖਿਆ ਹੈ। ਬਾਹਰੋਂ ਸਾਫ ਕਰਨਾ ਧਾਰਮਿਕ ਰਸਮਾਂ ਵਿੱਚ ਇੱਕ ਆਮ ਗੱਲ ਹੋ ਸੱਕਦੀ ਹੈ, ਪਰ ਬਹੁਤ ਸਾਰੇ ਲੋਕ ਅਜੇ ਵੀ ਅੰਦਰੋਂ ਲਾਲਚ ਅਤੇ ਬਦਮਾਸ਼ੀ ਨਾਲ ਭਰੇ ਹੋਏ ਹਨ – ਐਥੋਂ ਤੀਕੁਰ ਕਿ ਉਹ ਵੀ ਜਿਹੜੇ ਧਾਰਮਿਕ ਤੌਰ ਤੇ ਮਹੱਤਵਪੂਰਣ ਹਨ। ਅੰਦਰੂਨੀ ਸਫ਼ਾਈ ਨੂੰ ਹਾਸਲ ਕਰਨਾ ਅਤ ਜ਼ਰੂਰੀ ਹੈ – ਪਰ ਇਸਦੀ ਪ੍ਰਾਪਤੀ ਬਹੁਤ ਜਿਆਦਾ ਔਖੀ ਹੈ।
ਯਿਸੂ ਨੇ ਗੌਤਮ ਧਰਮ-ਸੂਤਰ ਦੇ ਵਾਂਙੁ ਹੀ ਬਹੁਤ ਕੁੱਝ ਸਿਖਾਇਆ ਹੈ, ਜਿਹੜਾ ਅੱਠ ਅੰਦਰਲੇ ਸੰਸਕਾਰਾਂ ਦੀ ਸੂਚੀ ਦੇਣ ਤੋਂ ਬਾਅਦ ਇਸ ਤਰ੍ਹਾਂ ਕਹਿੰਦਾ ਹੈ:
ਇਹ ਸੰਭਵ ਹੈ ਕਿ ਕਿਸੇ ਵਿਅਕਤੀ ਨੇ ਸਾਰੇ ਚਾਲ੍ਹੀ ਦੇ ਚਾਲ੍ਹੀ ਸੰਸਕਾਰ ਪੂਰੇ ਕਰ ਲਏ ਹੋਣ, ਪਰੰਤੂ ਜੇ ਉਸਦੇ ਕੋਲ ਇਹ ਅੱਠ ਗੁਣ ਨਹੀਂ ਹਨ, ਤਾਂ ਉਹ ਬ੍ਰਹਮਨ ਨਾਲ ਇੱਕ ਨਹੀਂ ਹੋ ਸੱਕਦਾ। (2.24)
ਇਹ ਸੰਭਵ ਹੈ ਕਿ ਕਿਸੇ ਵਿਅਕਤੀ ਨੇ ਚਾਲ੍ਹੀ ਸੰਸਕਾਰਾਂ ਵਿਚੋਂ ਸਿਰਫ਼ ਕੁੱਝ ਨੂੰ ਹੀ ਪੂਰਿਆਂ ਕੀਤਾ ਹੋਵੇ, ਪਰ ਜੇ ਉਸ ਵਿੱਚ ਇਹ ਅੱਠ ਗੁਣ ਹਨ, ਤਾਂ ਇਹ ਪੱਕੀ ਯਕੀਨੀ ਗੱਲ ਹੈ ਕਿ ਉਹ ਬ੍ਰਹਮਨ ਨਾਲ ਇੱਕ ਹੋ ਸੱਕਦਾ ਹੈ। (2.25)
ਗੌਤਮ ਧਰਮ-ਸੂਤਰ 8:24-25
ਇਸ ਤਰ੍ਹਾਂ, ਇਹ ਵਿਸ਼ਾ ਹੁਣ ਇਸ ਵਿਚਾਰ ਵਟਾਂਦਰੇ ਨੂੰ ਪੈਦਾ ਕਰਦਾ ਹੈ। ਅਸੀਂ ਆਪਣੇ ਮਨਾਂ ਨੂੰ ਕਿਵੇਂ ਸ਼ੁੱਧ ਕਰਦੇ ਹਾਂ ਤਾਂ ਜੋ ਅਸੀਂ ਬ੍ਰਹਮਨ ਦੇ ਨਾਲ ਸੁਰਗ ਦੇ ਰਾਜ ਵਿੱਚ ਦਾਖਲ ਹੋ ਸਕੀਏ? ਅਸੀਂ ਦਵਿਜ ਦੇ ਬਾਰੇ ਸਿੱਖਣ ਲਈ ਇੰਜੀਲ ਦਾ ਅਧਿਐਨ ਕਰਨਾ ਜਾਰੀ ਰੱਖਾਂਗੇ।