Skip to content
Home » ਪਰਮੇਸ਼ੁਰ ਦਾ ਰਾਜ? ਕਮਲ, ਸ਼ੰਖ਼ ਅਤੇ ਮੱਛੀ ਦੀ ਜੋੜੀ ਵਿੱਚ ਦਰਸਾਏ ਗਏ ਗੁਣ

ਪਰਮੇਸ਼ੁਰ ਦਾ ਰਾਜ? ਕਮਲ, ਸ਼ੰਖ਼ ਅਤੇ ਮੱਛੀ ਦੀ ਜੋੜੀ ਵਿੱਚ ਦਰਸਾਏ ਗਏ ਗੁਣ

  • by

ਕਮਲ ਦੱਖਣੀ ਏਸ਼ੀਆ ਵਿੱਚ ਮਿਲਣ ਵਾਲਾ ਇੱਕ ਸ਼ਾਨਦਾਰ ਫੁੱਲ ਹੈ। ਕਮਲ ਦਾ ਫੁੱਲ ਪਰਾਚੀਨ ਇਤਿਹਾਸ ਵਿੱਚ ਇੱਕ ਮੁੱਖ ਨਿਸ਼ਾਨ ਸੀ, ਅਤੇ ਇਹ ਅੱਜ ਤੀਕੁਰ ਵੀ ਹੈ। ਕਮਲ ਦੇ ਪੌਦਿਆਂ ਦੇ ਪੱਤਿਆਂ ਦੀ ਇੱਕ ਵਿਲੱਖਣ ਬਣਤਰ ਹੁੰਦੀ ਹੈ ਜਿਹੜੇ ਇਸਨੂੰ ਆਪਣੇ ਆਪ ਤੋਂ ਹੀ-ਸਫ਼ਾਈ ਦੀ ਯੋਗਤਾ ਪ੍ਰਦਾਨ ਕਰਦੇ ਹੋਏ, ਫੁੱਲ ਨੂੰ ਬਗੈਰ ਕਿਸੇ ਦਾਗ਼ ਦੇ ਚਿੱਕੜ ਵਿੱਚੋਂ ਬਾਹਰ ਆਉਣ ਦਿੰਦੇ ਹਨ। ਇਸ ਕੁਦਰਤੀ ਗੁਣ ਦੇ ਕਾਰਨ ਗੰਦਗੀ ਤੋਂ ਬੇਖਬਰ, ਚਿੱਕੜ ਵਿਚੋਂ ਪੁੰਗਰਦਾ ਹੋਇਆ ਫੁੱਲ ਹਵਾਲਾ ਦੇਣ ਲਈ ਇੱਕ ਨਿਸ਼ਾਨ ਬਣ ਜਾਂਦਾ ਹੈ। ਕਮਲ ਦਾ ਜ਼ਿਕਰ ਸਭਨਾਂ ਤੋਂ ਪਹਿਲਾਂ ਰਿਗਵੇਦ ਵਿੱਚ ਇੱਕ ਰੂਪਕ (ਰਿਗਵੇਦ 5.LXVIII.7-9) ਦੇ ਤੌਰ ਤੇ ਕੀਤਾ ਗਿਆ ਹੈ, ਜਿੱਥੇ ਇਹ ਇੱਕ ਬੱਚੇ ਦੇ ਸੁਰੱਖਿਅਤ ਜਨਮ ਦੀ ਆਸ ਦਾ ਬਿਆਨ ਕਰਦਾ ਹੈ।

ਜਦੋਂ ਵਿਸ਼ਨੂੰ ਇੱਕ ਗਿੱਠੇ ਵਾਮਣ ਭਾਵ ਬ੍ਰਾਹਮਣ ਸਨ, ਤਾਂ ਉਨ੍ਹਾਂ ਦੀ ਜੀਵਨ ਸਾਥੀ ਲਕਸ਼ਮੀ ਸਮੁੰਦਰ ਮੰਥਨ ਵਿੱਚ ਇੱਕ ਕਮਲ ਜਾਂ ਇੱਕ ਪਦਮ ਦੇ ਰੂਪ ਵਿੱਚ ਪਰਗਟ ਹੋਈ, ਜਿੰਨ੍ਹਾਂ ਦੋਵਾਂ ਦਾ ਅਰਥ “ਕਮਲ” ਹੀ ਹੈ। ਕਮਲ ਨਾਲ ਲਕਸ਼ਮੀ ਦਾ ਨੇੜਤਾ ਭਰੀਆ ਰਿਸ਼ਤਾ ਹੈ, ਉਹ ਫੁੱਲਾਂ ਵਿੱਚ ਹੀ ਰਹਿੰਦੀ ਹੈ।

ਸ਼ੰਖ਼ ਰੀਤੀ ਰਿਵਾਜ ਦੀਆਂ ਰਸਮ ਅਤੇ ਧਾਰਮਿਕ ਮਹੱਤਤਾ ਵਾਲਾ ਇੱਕ ਸ਼ੰਪ ਹੈ। ਸ਼ੰਖ਼ ਇੱਕ ਵਿਸ਼ਾਲ ਸਮੁੰਦਰੀ ਘੋਗੇ ਦਾ ਪਿੱਠ ਵਾਲੀ ਖਲੜੀ ਹੈ, ਪਰ ਮਿਥਿਹਾਸਕ ਕਥਾਵਾਂ ਵਿੱਚ ਸ਼ੰਖ਼ ਵਿਸ਼ਨੂੰ ਦਾ ਨਿਸ਼ਾਨ ਹੈ ਅਤੇ ਅਕਸਰ ਬਿਗਲ ਜਾਂ ਤੁਰ੍ਹੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।

ਕਮਲ ਅਤੇ ਸ਼ੰਖ਼ ਅੱਠ ਅਸ਼ਟਮੰਗਲਾ (ਸ਼ੁਭ ਨਿਸ਼ਾਨ) ਵਿੱਚੋਂ ਦੋ ਅਜਿਹੇ ਸ਼ੰਖ਼ ਹਨ ਜਿਹੜੇ ਸਿੱਖਿਆ ਪ੍ਰਦਾਨ ਕਰਦੇ ਹਨ। ਉਹ ਸਦੀਵੀ ਯੋਗਤਾਵਾਂ ਜਾਂ ਗੁਣਾਂ ਲਈ ਚਿੱਤਰ ਜਾਂ ਨਿਸ਼ਾਨ ਵਜੋਂ ਕੰਮ ਕਰਦੇ ਹਨ। ਬਹੁਤ ਸਾਰੇ ਹਵਾਲੇ ਗੁਣਾਂ ਦੀ ਧਾਰਣਾ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ, ਇਹ ਅਜਿਹੀਆਂ ਸੁਭਾਵਕ ਕੁਦਰਤੀ ਸ਼ਕਤੀਆਂ ਹਨ ਜਿਹੜੀਆਂ ਇੱਕਠੇ ਮਿਲਕੇ ਸੰਸਾਰ ਨੂੰ ਬਦਲਦੀਆਂ ਅਤੇ ਇਸਨੂੰ ਬਣਾਈਂ ਰੱਖਦੀਆਂ ਹਨ। ਸਾਂਖਿਆ ਫ਼ਲਸਫ਼ੇ ਵਿੱਚ ਤਿੰਨ ਕਿਸਮਾਂ ਦੇ ਗੁਣ ਪਾਏ ਜਾਂਦੇ ਹਨ: ਸਤਵ (ਭਲਿਆਈ, ਰਚਨਾਤਮਕ, ਇੱਕਸੁਰਤਾ), ਰਜਸ (ਜਨੂੰਨੀ, ਕਿਰਿਆਸ਼ੀਲ, ਉਲਝਾਉਣ ਵਾਲੇ) ਅਤੇ ਤਮਸ (ਅਨ੍ਹੇਰਾ, ਵਿਨਾਸ਼ਕਾਰੀ, ਪਦਾਰਥਵਾਦੀ)। ਨਿਆਯਾ ਅਤੇ ਵੈਸਾਖਿਯਾ ਫ਼ਲਸਫ਼ੇ ਦੇ ਵਿਚਾਰਾਂ ਨੂੰ ਪਾਲਣਾ ਕਰਨ ਵਾਲੇ ਵਧੇਰੇ ਗੁਣਾਂ ਦੀ ਆਗਿਆ ਦਿੰਦੇ ਹਨ। ਇੱਕ ਗੁਣ ਦੇ ਰੂਪ ਵਿੱਚ ਪਰਮੇਸ਼ੁਰ ਦੇ ਰਾਜ ਦੇ ਵਿੱਖੇ ਕੀ ਕਹਿਆ ਜਾਵੇ?

ਸਾਂਖਿਆ ਫ਼ਲਸਫ਼ੇ ਵਿੱਚ ਸਤਵ, ਰਜਸ, ਤਮਸ ਗੁਣਾਂ ਨੂੰ ਦਰਸਾਉਂਦੇ ਹੋਇਆ ਫੁੱਲ ਕਮਲ

ਯਿਸੂ ਨੇ ਪਰਮੇਸ਼ੁਰ ਦੇ ਰਾਜ ਨੂੰ ਇੱਕ ਕਾਰਜਕਾਰੀ ਗੁਣ ਦੇ ਰੂਪ ਵਿੱਚ ਵੇਖਿਆ, ਇੱਕ ਗੁਣ ਦੇ ਰੂਪ ਵਿੱਚ ਇਹ ਸੰਸਾਰ ਆਰਜੀ ਤੌਰ ਤਬਦੀਲ ਕਰ ਰਿਹਾ ਹੈ ਅਤੇ ਇਸਦੇ ਉੱਤੇ ਜਿੱਤ ਹਾਸਲ ਕਰ ਰਿਹਾ ਹੈ। ਉਸਨੇ ਸਿੱਖਿਆ ਦਿੱਤੀ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਵਿੱਚ ਆਉਣ ਲਈ ਸੱਦਿਆ ਗਿਆ ਹੈ, ਪਰ ਅਜਿਹਾ ਕਰਨ ਲਈ, ਸਾਨੂੰ ਦਵਿਜ ਯਾਨੀ ਦੋ ਵਾਰੀ ਜਨਮ ਲੈਣ ਦੀ ਵੀ ਲੋੜ ਹੈ। ਫਿਰ ਉਸਨੇ ਪਰਮੇਸ਼ੁਰ ਦੇ ਰਾਜ ਦੇ ਸੁਭਾਓ ਜਾਂ ਗੁਣਾਂ ਬਾਰੇ ਕਈ ਕਹਾਣੀਆਂ (ਜਿਸ ਨੂੰ ਦ੍ਰਿਸ਼ਟਾਂਤ ਕਿਹਾ ਜਾਂਦਾ ਹੈ) ਦਿੱਤੀਆਂ, ਪਰਮੇਸ਼ੁਰ ਦੇ ਰਾਜ ਗੁਣਾਂ ਯਾਨੀ ਵਿਸ਼ੇਸ਼ਤਾਵਾਂ ਨੂੰ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਪੌਦਿਆਂ, ਸ਼ੰਖਾਂ ਅਤੇ ਇੱਕ ਜੋੜੀ ਮੱਛੀ (ਅਸ਼ਟਮੰਗਲਾ ਨਿਸ਼ਾਨ) ਦੀ ਵਰਤੋਂ ਕਰਨ ਵਾਲੇ ਸਿੱਖਿਆ ਵੱਜੋਂ ਇਹ ਉਸਦੇ ਸਾਧਨ ਹਨ। ਇੱਥੇ ਉਸਦੇ ਰਾਜ ਦੇ ਦ੍ਰਿਸ਼ਟਾਂਤ ਦਿੱਤੇ ਗਏ ਹਨ।

1ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ 2ਅਤੇ ਐਡੀ ਭੀੜ ਉਹ ਦੇ ਕੋਲ ਲੱਗ ਗਈ ਜੋ ਉਹ ਬੇੜੀ ਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ 3ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਕਿ ਵੇਖੋ ਇੱਕ ਬੀਜਣ ਵਾਲਾ ਬੀਜਣ ਨੂੰ ਨਿੱਕਲਿਆ 4ਅਤੇ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਕਿਰ ਪਿਆ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ 5ਅਤੇ ਕੁਝ ਪਥਰੇਲੀ ਜ਼ਮੀਨ ਵਿੱਚ ਕਿਰਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਰ ਡੂੰਘੀ ਮਿੱਟੀ ਨਾ ਮਿਲਨ ਕਰਕੇ ਉਹ ਛੇਤੀ ਉੱਗ ਪਿਆ 6ਪਰ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ 7ਅਤੇ ਕੁਝ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਵਧ ਕੇ ਉਹ ਨੂੰ ਦਬਾ ਲਿਆ 8ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਫਲਿਆ ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ 9ਜਿਹ ਦੇ ਕੰਨ ਹੋਣ ਸੋ ਸੁਣੇ।।

ਮੱਤੀ 13:1-9
ਕਮਲ ਦੇ ਬੀਜਾਂ ਵਿੱਚ ਅਜਿਹੀ ਜੀਵਨ-ਸ਼ਕਤੀ ਹੁੰਦੀ ਹੈ ਜਿਸ ਤੋਂ ਉਹ ਪੁੰਗਰਦੇ ਹਨ।

ਇਸ ਦ੍ਰਿਸ਼ਟਾਂਤ ਦਾ ਕੀ ਅਰਥ ਸੀ? ਸਾਨੂੰ ਇਸ ਦਾ ਅੰਦਾਜ਼ਾ ਲਗਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਸਨੇ ਇਸਦਾ ਅਰਥ ਉਨ੍ਹਾਂ ਲੋਕਾਂ ਨੂੰ ਦਿੱਤਾ ਜਿਹੜੇ ਉਸ ਤੋਂ ਇਸਦਾ ਅਰਥ ਪੁੱਛ ਰਹੇ ਸਨ:

18ਸੋ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ 19ਹਰ ਕੋਈ ਜੋ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹ ਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹ ਨੂੰ ਖੋਹ ਲੈਂਦਾ ਹੈ। ਇਹ ਉਹ ਹੈ ਜਿਹੜਾ ਪਹੇ ਵੱਲ ਬੀਜਿਆ ਗਿਆ ਸੀ।

ਮੱਤੀ 13:18–19
ਪਰ ਇਹ ਬੀਜ ਪੈਦਲ ਚੱਲਣ ਵਾਲੇ ਰਾਹ ‘ਤੇ ਨਹੀਂ ਪੁੰਗਰ ਨਹੀਂ ਸੱਕਦੇ

20ਅਤੇ ਜਿਹੜਾ ਪਥਰੇਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖ਼ੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ 21ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦਾ ਹੈ। ਤਾਂ ਵੀ ਥੋੜਾ ਚਿਰ ਰਹਿੰਦਾ ਹੈ ਪਰ ਜਾਂ ਬਚਨ ਦੇ ਕਾਰਨ ਦੁਖ ਯਾ ਜ਼ੁਲਮ ਹੁੰਦਾ ਤਾਂ ਉਹ ਝੱਟ ਠੋਕਰ ਖਾਂਦਾ ਹੈ।

ਮੱਤੀ 13:20-21
ਸੂਰਜ ਦੀ ਗਰਮੀ ਬੀਜ ਦੀ ਵਿੱਚਲੇ ਜੀਵਨ ਨੂੰ ਖ਼ਤਮ ਕਰ ਸੱਕਦੀ ਹੈ

ਅਤੇ ਜਿਹੜਾ ਕੰਡਿਆਲਿਆਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਅਫੱਲ ਰਹਿ ਜਾਦਾ ਹੈ।

ਮੱਤੀ 13:22
ਹੋਰ ਪੌਦੇ ਕਮਲ ਦੇ ਫੁੱਲਾਂ ਨੂੰ ਵੱਧਣ ਤੋਂ ਰੋਕ ਸੱਕਦੇ ਹਨ

ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜਰੂਰ ਫਲ ਦਿੰਦਾ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲਦਾ ਹੈ।।

ਮੱਤੀ 13:23
ਕਮਲ ਦਾ ਪੌਦਾ ਸਹੀ ਮਿੱਟੀ ਵਿੱਚ ਵਧੇਗਾ ਅਤੇ ਸੁੰਦਰਤਾ ਵਿੱਚ ਵੀ ਵਾਧਾ ਕਰੇਗਾ

ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਵੱਲ ਇਹ ਚਾਰ ਤਰ੍ਹਾਂ ਦੀ ਪ੍ਰਤੀਕ੍ਰਿਆਵਾਂ ਹਨ। ਪਹਿਲੇ ਕੋਲ ਕੋਈ ‘ਸਮਝ’ ਨਹੀਂ ਹੁੰਦੀ ਅਤੇ ਇਸ ਲਈ ਬੁਰਿਆਈ ਉਸਦੇ ਮਨ ਵਿੱਚੋਂ ਸੰਦੇਸ਼ ਨੂੰ ਦੂਰ ਲੈ ਜਾਂਦੀ ਹੈ। ਬਾਕੀ ਤਿੰਨ ਦੀ ਪ੍ਰਤੀਕ੍ਰਿਆ ਅਰੰਭ ਵਿੱਚ ਬਹੁਤ ਜਿਆਦਾ ਸਕਾਰਾਤਮਕ ਜਿਹੀ ਜਾਪਦੀ ਹੈ ਅਤੇ ਉਹ ਸੰਦੇਸ਼ ਨੂੰ ਬੜ੍ਹੀ ਖੁਸ਼ੀ ਨਾਲ ਸਵੀਕਾਰ ਕਰਦੇ ਹਨ। ਪਰ ਇਹ ਸੰਦੇਸ਼ ਸਾਡੇ ਮਨਾਂ ਵਿੱਚ ਔਖੇ ਸਮੇਂ ਵਿੱਚ ਵਾਧਾ ਕਰਨਾ ਚਾਹੀਦਾ ਹੈ। ਦਿਮਾਗ ਤੋਂ ਆਪਣੇ ਜੀਵਨ ਨੂੰ ਪ੍ਰਭਾਵਿਤ ਕੀਤੇ ਬਗੈਰ ਇਸਨੂੰ ਸਵੀਕਾਰ ਕਰਨਾ ਨਾਕਾਫ਼ੀ ਹੈ। ਇਸ ਲਈ ਇਹਨਾਂ ਵਿੱਚੋਂ ਦੋ ਪ੍ਰਤੀਕ੍ਰਿਆਵਾਂ, ਹਾਲਾਂਕਿ ਉਨ੍ਹਾਂ ਨੇ ਅਰੰਭ ਵਿੱਚ ਇਸ ਸੰਦੇਸ਼ ਨੂੰ ਸਵੀਕਾਰ ਕੀਤਾ, ਨੇ ਉਸਨੂੰ ਆਪਣੇ ਮਨ ਵਿੱਚ ਨਹੀਂ ਵਧਣ ਦਿੱਤਾ। ਕੇਵਲ ਤੀਜਾ ਮਨ, ‘ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ’, ਅਸਲ ਵਿੱਚ ਇਸਨੂੰ ਬਚਨ ਉਸੇ ਤਰ੍ਹਾਂ ਪ੍ਰਾਪਤ ਹੋਇਆ ਸੀ ਜਿਸ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਸੀ।

ਯਿਸੂ ਨੇ ਇਹ ਦ੍ਰਿਸ਼ਟਾਂਤ ਸਿਖਾਇਆ ਤਾਂ ਜੋਂ ਅਸੀਂ ਆਪਣੇ ਆਪ ਤੋਂ ਪੁੱਛੀਏ: ‘ਮੈਂ ਇਨ੍ਹਾਂ ਵਿੱਚੋਂ ਕਿਹੜੀ ਮਿੱਟੀ ਹਾਂ?’

ਜੰਗਲੀ ਬੂਟੀ ਦਾ ਦ੍ਰਿਸ਼ਟਾਂਤ

ਇਸ ਦ੍ਰਿਸ਼ਟਾਂਤ ਦੀ ਵਿਆਖਿਆ ਕਰਨ ਤੋਂ ਬਾਅਦ, ਯਿਸੂ ਨੇ ਜੰਗਲੀ ਬੀਜ ਦੇ ਦ੍ਰਿਸ਼ਟਾਂਤ ਤੋਂ ਸਿੱਖਿਆ ਦਿੱਤੀ।

24ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਹ ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ 25ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ 26ਅਰ ਜਦ ਅੰਗੂਰੀ ਨਿੱਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ 27ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸਾਂ ਆਪਣੇ ਖੇਤ ਵਿੱਚ ਚੰਗਾ ਬੀ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ? 28ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹ ਨੂੰ ਆਖਿਆ, ਜੇ ਮਰਜੀ ਹੋਵੇ ਤਾਂ ਅਸੀਂ ਜਾਕੇ ਉਹ ਨੂੰ ਇਕੱਠਾ ਕਰੀਏ? 29ਪਰ ਉਹ ਨੇ ਕਿਹਾ, ਨਾ, ਮਤੇ ਤੁਸੀਂ ਜੰਗਲੀ ਬੂਟੀ ਨੂੰ ਇੱਕਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ 30ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ ਅਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ੍ਹੋ ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ।।

ਮੱਤੀ 13:24-30
ਕਣਕ ਅਤੇ ਜੰਗਲੀ ਬੂਟੀ∶ ਪੱਕਣ ਤੀਕੁਰ ਕਣਕ ਅਤੇ ਜੰਗਲੀ ਬੂਟੀ ਇੱਕੋ ਜਿਹੇ ਵਿਖਾਈ ਦਿੰਦੇ ਹਨ।

ਇੱਥੇ ਉਹ ਇਸ ਦ੍ਰਿਸ਼ਟਾਂਤ ਦੀ ਵਿਆਖਿਆ ਕਰਦਾ ਹੈ।

36ਤਦ ਉਹ ਭੀੜ ਨੂੰ ਛੱਡ ਕੇ ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ ਜੋ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ੍ਹ ਕੇ ਸਾਨੂੰ ਦੱਸ 37ਤਾਂ ਉਸ ਨੇ ਉੱਤਰ ਦਿੱਤਾ ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ 38ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤ੍ਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤ੍ਰ ਹਨ 39ਅਤੇ ਜਿਸ ਵੈਰੀ ਨੇ ਉਹ ਨੂੰ ਬੀਜਿਆ ਉਹ ਸ਼ਤਾਨ ਹੈ। ਵਾਢੀ ਦਾ ਵੇਲਾ ਜੁਗ ਦਾ ਅੰਤ ਹੈ ਅਰ ਵੱਢਣ ਵਾਲੇ ਦੂਤ ਹਨ 40ਸੋ ਜਿਸ ਪਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ ਉਸੇ ਪਰਕਾਰ ਇਸ ਜੁਗ ਦੇ ਅੰਤ ਦੇ ਸਮੇ ਹੋਵੇਗਾ 41ਮਨੁੱਖ ਦਾ ਪੁੱਤ੍ਰ ਆਪਣਿਆਂ ਦੂਤਾਂ ਨੂੰ ਘੱਲੇਗਾ ਅਤੇ ਓਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇੱਕਠਿਆ ਕਰਨਗੇ 42ਅਤੇ ਉਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ । ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ 43ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।।

ਮੱਤੀ 13:36-43

ਰਾਈ ਦੇ ਬੀਜ ਅਤੇ ਖਮੀਰ ਦਾ ਦ੍ਰਿਸ਼ਟਾਂਤ

ਯਿਸੂ ਨੇ ਹੋਰ ਸਾਂਝੇ ਪੌਦਿਆਂ ਦੇ ਉਦਾਹਰਣਾਂ ਵਿੱਚੋਂ ਕੁੱਝ ਸੰਖੇਪ ਦ੍ਰਿਸ਼ਟਾਂਤ ਵੀ ਸਿਖਾਏ।

1ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜਿਹ ਨੂੰ ਕਿਸੇ ਮਨੁੱਖ ਨੇ ਲੈਕੇ ਆਪਣੇ ਖੇਤ ਵਿੱਚ ਬੀਜਿਆ 32ਉਹ ਤਾਂ ਸਭ ਬੀਆਂ ਨਾਲੋਂ ਛੋਟਾ ਹੈ ਪਰ ਜਦ ਉਗਦਾ ਹੈ ਤਾਂ ਸਬਜ਼ੀਆਂ ਨਾਲੋਂ ਵੱਡਾ ਹੁੰਦਾ ਹੈ ਅਰ ਰੁੱਖ ਜਿਹਾ ਹੋ ਜਾਂਦਾ ਹੈ ਕਿ ਅਕਾਸ਼ ਦੇ ਪੰਛੀ ਆਣ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ।। 33ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਜੋ ਸੁਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।।

ਮੱਤੀ 13:31-33
ਰਾਈ ਦਾ ਬੀਜ ਸਭਨਾਂ ਤੋਂ ਛੋਟਾ ਹੁੰਦਾ ਹੈ।
ਰਾਈ ਦੇ ਪੌਦੇ ਹਰੇ ਅਤੇ ਵੱਡੇ ਹੋ ਜਾਂਦੇ ਹਨ

ਪਰਮੇਸ਼ੁਰ ਦਾ ਰਾਜ ਇਸ ਸੰਸਾਰ ਵਿੱਚ ਇੱਕ ਛੋਟੇ ਅਤੇ ਮਾਮੂਲੀ ਜਿਹੇ ਰੂਪ ਵਿੱਚ ਅਰੰਭ ਹੋਵੇਗਾ, ਪਰ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਫੈਲ ਜਾਵੇਗਾ ਜਿਵੇਂ ਖਮੀਰਾ ਆਟਾ ਸਾਰੇ ਆਟੇ ਨੂੰ ਹੀ ਖਮੀਰ ਵਿੱਚ ਬਦਲ ਦਿੰਦਾ ਹੈ ਅਤੇ ਜਿਵੇਂ ਇੱਕ ਛੋਟਾ ਜਿਹਾ ਬੀਜ ਵੱਡੇ ਪੌਦੇ ਵਿੱਚ ਵੱਧਦਾ ਚਲਿਆ ਜਾਂਦਾ ਹੈ। ਇਹ ਕਿਸੇ ਤਾਕਤ ਨਾਲ ਜਾਂ ਅਚਾਨਕ ਨਹੀਂ ਹੁੰਦਾ, ਇਸਦਾ ਵਾਧਾ ਅਦਿੱਖ ਹੁੰਦਾ ਹੈ ਪਰ ਇਹ ਹਰ ਥਾਂਈਂ ਲਈ ਹੁੰਦਾ ਹੈ ਅਤੇ ਰੁਕਦਾ ਨਹੀਂ ਹੈ।

ਲੁਕਵੇਂ ਖਜ਼ਾਨੇ ਦੀ ਕਹਾਣੀ ਅਤੇ ਉੱਚੀ ਕੀਮਤ ਵਾਲੇ ਮੋਤੀ ਦਾ ਦ੍ਰਿਸ਼ਟਾਂਤ

44ਸੁਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖ਼ੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।। 45ਫੇਰ ਸੁਰਗ ਦਾ ਰਾਜ ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੌਤੀਆਂ ਨੂੰ ਲੱਭਦਾ ਫਿਰਦਾ ਸੀ 46ਜਦ ਉਹ ਨੂੰ ਇੱਕ ਮੌਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।।

ਮੱਤੀ 13:44-46
ਸਿੱਪੀ ਵਿੱਚ ਇੱਕ ਵੱਡਾ ਖਜ਼ਾਨਾ ਹੋ ਸੱਕਦਾ ਹੈ ਪਰ ਇਸਦਾ ਮੁੱਲ ਬਾਹਰੋਂ ਵਿਖਾਈ ਨਹੀਂ ਦੇ ਰਿਹਾ ਹੈ

ਉੱਚੀ ਕੀਮਤ ਵਾਲੇ ਗੁਲਾਬੀ ਮੋਤੀ ਕੁੱਝ ਸਿੱਪੀਆਂ ਦੇ ਸ਼ੰਪਾਂ ਦੇ ਵਿੱਚ ਮਿਲਦੇ ਹਨ – ਜਿਹੜੇ ਲੁਕੇ ਹੋਏ ਹੁੰਦੇ ਹਨ

ਗੁਲਾਬੀ ਮੋਤੀ ਵੇਧੇਰੇ ਕੀਮਤੀ ਹੁੰਦੇ ਹਨ

ਇਹ ਦ੍ਰਿਸ਼ਟਾਂਤ ਪਰਮੇਸ਼ੁਰ ਦੇ ਰਾਜ ਦੇ ਮੁੱਲ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਇੱਕ ਖੇਤ ਵਿੱਚ ਦੱਬੇ ਹੋਏ ਖ਼ਜ਼ਾਨੇ ਦੇ ਬਾਰੇ ਸੋਚੋ। ਲੁੱਕੇ ਹੋਏ ਹੋਣ ਕਾਰਨ, ਖੇਤ ਵਿਚੋਂ ਲੰਘਦਾ ਹੋਇਆ ਹਰ ਇੱਕ ਵਿਅਕਤੀ ਇਹੋ ਮਹਿਸੂਸ ਕਰਦਾ ਹੈ ਕਿ ਇਸ ਖੇਤ ਦੀ ਕੀਮਤ ਬਹੁਤ ਜਿਆਦਾ ਘੱਟ ਹੈ ਅਤੇ ਇਸ ਤਰ੍ਹਾਂ ਕੋਈ ਵੀ ਇਸਦੇ ਵਿੱਚ ਦਿਲਚਸਪੀ ਨਹੀਂ ਲੈਂਦਾ। ਪਰ ਕਿਸੇ ਵਿਅਕਤੀ ਨੂੰ ਅਹਿਸਾਸ ਹੁੰਦਾ ਹੈ ਕਿ ਇੱਥੇ ਇੱਕ ਖਜ਼ਾਨਾ ਦਬਿਆ ਹੋਇਆ ਹੈ, ਜਿਹੜਾ ਉਸ ਖੇਤ ਨੂੰ ਬਹੁਤ ਜਿਆਦਾ ਮਹੱਤਵਪੂਰਣ ਬਣਾਉਂਦਾ ਹੈ – ਐਨਾ ਜਿਆਦਾ ਕੀਮਤੀ ਕਿ ਇਸ ਨੂੰ ਖਰੀਦਣ ਅਤੇ ਖਜ਼ਾਨਾ ਹਾਸਲ ਕਰਨ ਲਈ ਹਰ ਇੱਕ ਚੀਜ਼ ਨੂੰ ਵੇਚਿਆ ਜਾ ਜਾਂਦਾ ਹੈ। ਠੀਕ ਇਹੋ ਕੁੱਝ ਪਰਮੇਸ਼ੁਰ ਦੇ ਰਾਜ ਦੇ ਨਾਲ ਹੈ – ਇੱਕ ਅਜਿਹਾ ਮੁੱਲ ਜਿਸ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਪਰ ਕੁੱਝ ਅਜਿਹੇ ਵੀ ਹਨ ਜਿਹੜੇ ਇਸਦੀ ਉੱਚੀ ਕੀਮਤ ਨੂੰ ਵੇਖ ਲੈਂਦੇ ਹਨ।

ਜਾਲ ਦਾ ਦ੍ਰਿਸ਼ਟਾਂਤ

47ਫੇਰ ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛ ਕੱਛ ਸਮੇਟ ਲਿਆਇਆ 48ਸੋ ਜਾਂ ਉਹ ਭਰ ਗਿਆ ਤਾਂ ਲੋਕ ਕੰਢੇ ਉੱਤੇ ਖਿੱਚ ਕੇ ਲੈ ਆਏ ਅਤੇ ਬੈਠ ਕੇ ਖਰੀਆਂ ਨੂੰ ਭਾਂਡਿਆਂ ਵਿੱਚ ਜਮਾ ਕੀਤਾ ਅਤੇ ਨਿਕੰਮੀਆਂ ਨੂੰ ਪਰੇ ਸੁੱਟ ਦਿੱਤਾ 49ਸੋ ਜੁਗ ਦੇ ਅੰਤ ਦੇ ਸਮੇ ਅਜਿਹਾ ਹੀ ਹੋਵੇਗਾ। ਦੂਤ ਨਿੱਕਲ ਆਉਣਗੇ ਅਤੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ 50ਅਰ ਇਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ।।

ਮੱਤੀ 13:47-50
ਪਰਮੇਸ਼ੁਰ ਦਾ ਰਾਜ ਲੋਕਾਂ ਨੂੰ ਵੱਖਰਿਆ ਕਰੇਗਾ ਜਿਵੇਂ ਗੋਆ ਵਿੱਚ ਇਹ ਮਛੇਰੇ ਕਰ ਰਹੇ ਹਨ

ਯਿਸੂ ਨੇ ਅਸ਼ਟਮੰਗਲਾ ਦੇ ਇੱਕ ਹੋਰ ਗੁਣ – ਮੱਛੀ ਦੇ ਜੋੜੇ – ਦੀ ਵਰਤੋਂ ਕਰਦੇ ਹੋਇਆਂ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦਿੱਤੀ। ਪਰਮੇਸ਼ੁਰ ਦਾ ਰਾਜ ਲੋਕਾਂ ਨੂੰ ਮਛੇਰਿਆਂ ਵਾਂਙੁ ਦੋ ਵੱਖ-ਵੱਖ ਸਮੂਹਾਂ ਵਿੱਚ ਵੰਡ ਦਵੇਗਾ। ਅਜਿਹਾ ਨਿਆਂ ਦੇ ਦਿਨ ਹੋਵੇਗਾ।

ਪਰਮੇਸ਼ੁਰ ਦਾ ਰਾਜ ਆਟੇ ਵਿੱਚ ਖਮੀਰ ਵਾਂਙੁ ਹੈ; ਬਹੁਤ ਜਿਆਦਾ ਮੁੱਲ ਵਾਲਾ ਪਰ ਬਥੇਰਿਆਂ ਲੋਕਾਂ ਤੋਂ ਲੁਕਿਆ ਹੋਇਆ; ਅਤੇ ਲੋਕਾਂ ਵਿੱਚ ਵੱਖੋਂ-ਵੱਖਰਿਆਂ ਪ੍ਰਤੀਕ੍ਰਿਯਾਵਾਂ ਨੂੰ ਪੈਦਾ ਕਰਨ ਵਾਲਾ। ਇਹ ਲੋਕਾਂ ਨੂੰ ਦੋ ਸਮੂਹਾਂ ਵਿੱਚ ਵੰਡ ਦਵੇਗਾ ਜਿਹੜੇ ਇਸਨੂੰ ਸਮਝਦੇ ਹਨ ਅਤੇ ਜਿਹੜੇ ਨਹੀਂ ਸਮਝਦੇ ਹਨ। ਇਨ੍ਹਾਂ ਦ੍ਰਿਸ਼ਟਾਂਤਾਂ ਦੀ ਵਰਤੋਂ ਕਰਦੇ ਹੋਇਆ ਸਿੱਖਿਆ ਦੇਣ ਤੋਂ ਬਾਅਦ, ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਇਹ ਸਵਾਲ ਪੁੱਛਿਆ।

ਕੀ ਤੁਸਾਂ ਇਹ ਸੱਭੋ ਕੁਝ ਸਮਝਿਆ?

ਮੱਤੀ 13:51

ਤੁਹਾਡੇ ਬਾਰੇ ਕੀ ਕਿਹਾ ਜਾਵੇ? ਜੇ ਪਰਮੇਸ਼ੁਰ ਦੇ ਰਾਜ ਨੂੰ ਇੱਕ ਗੁਣ ਵਜੋਂ ਸਮਝਿਆ ਜਾਵੇ ਜਿਹੜਾ ਇਸ ਸੰਸਾਰ ਵਿੱਚ ਕੰਮ ਕਰ ਰਿਹਾ ਹੈ, ਇਸ ਤੋਂ ਫਿਰ ਵੀ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ ਜਦੋਂ ਤੀਕੁਰ ਇਹ ਤੁਹਾਡੇ ਮਨ ਵਿੱਚ ਵੱਡਾ ਨਹੀਂ ਹੁੰਦਾ। ਪਰ ਕਿਵੇਂ?

ਯਿਸੂ ਨੇ ਗੰਗਾ ਤੀਰਥ ਵਾਂਙੁ ਅੰਮਿਤ੍ਰ ਜਲ ਦੇ ਆਪਣੇ ਦ੍ਰਿਸ਼ਟਾਂਤ ਵਿੱਚ ਇਸਦੀ ਵਿਆਖਿਆ ਕੀਤੀ ਹੈ।

Leave a Reply

Your email address will not be published. Required fields are marked *