Skip to content
Home » ਗੰਗਾ ਵਿੱਚ ਤੀਰਥ ਯਾਤਰਾ ਦੇ ਨਜ਼ਰੀਏ ਤੋਂ: ਅੰਮਿਤ੍ਰ ਜਲ

ਗੰਗਾ ਵਿੱਚ ਤੀਰਥ ਯਾਤਰਾ ਦੇ ਨਜ਼ਰੀਏ ਤੋਂ: ਅੰਮਿਤ੍ਰ ਜਲ

  • by

ਜੇ ਕੋਈ ਪਰਮੇਸ਼ੁਰ ਦੇ ਨਾਲ ਮਿਲਣ ਦੀ ਆਸ ਰੱਖਦਾ ਹੈ ਤਾਂ ਇੱਕ ਪ੍ਰਭਾਵਸ਼ਾਲੀ ਤੀਰਥ ਯਾਤਰਾ ਲੋੜੀਦੀ ਹੈ। ਤੀਰਥ (ਸੰਸਕ੍ਰਿਤ तीर्थ) ਦਾ ਅਰਥ ਹੈ “ਪਾਣੀ ਦਾ ਇੱਕ ਦੂਜੇ ਨਾਲ ਚੀਰਦੇ ਹੋਇਆ ਪਾਰ ਕਰਨਾ, ਘਾਟ”, ਆਦਿ, ਅਤੇ ਇਹ ਕਿਸੇ ਵੀ ਅਜਿਹੇ ਅਸਥਾਨ, ਧਰਮ ਗ੍ਰੰਥ ਜਾਂ ਵਿਅਕਤੀ ਨੂੰ ਦਰਸਾਉਂਦਾ ਹੈ ਜਿਹੜਾ ਪਵਿੱਤਰ ਹੈ। ਤੀਰਥ ਯਾਤਰਾ ਵੱਖੋ-ਵੱਖਰੇ ਸੰਸਾਰਾਂ ਵਿੱਚਕਾਰ ਇੱਕ ਪਵਿੱਤਰ ਲਾਂਘਾ ਹੈ ਜਿਹੜੇ ਇੱਕ ਦੂਜੇ ਨੂੰ ਛੂਹਦੇ ਹਨ ਅਤੇ ਫਿਰ ਵੀ ਇੱਕ ਦੂਜੇ ਤੋਂ ਵੱਖਰੇ ਹਨ। ਵੈਦਿਕ ਗ੍ਰੰਥਾਂ ਵਿੱਚ, ਤੀਰਥ (ਜਾਂ ਖੇਤਰ, ਗੋਪੀਤਾ ਅਤੇ ਮਹਲਯਾ) ਇੱਕ ਪਵਿੱਤਰ ਵਿਅਕਤੀ ਜਾਂ ਪਵਿੱਤਰ ਗ੍ਰੰਥ ਵੱਲ ਇਸ਼ਾਰਾ ਕਰਦਾ ਹੈ, ਜਿਹੜਾ ਹੋਂਦ ਦੀ ਇੱਕ ਅਵਸਥਾ ਨੂੰ ਦੂਜੀ ਹੋਂਦ ਵਿੱਚ ਤਬਦੀਲ ਕਰ ਸੱਕਦਾ ਹੈ।

ਤੀਰਥ-ਯਾਤਰਾ ਤੀਰਥ ਨਾਲ ਜੁੜੀ ਹੋਈ ਇੱਕ ਯਾਤਰਾ ਹੈ।

ਅਸੀਂ ਤੀਰਥ ਯਾਤਰਾਵਾਂ ‘ਤੇ ਆਪਣੇ ਅੰਦਰੂਨੀ ਆਪਣੇ ਆਪ ਨੂੰ ਮੁੜ ਸੁਰਜੀਤ ਅਤੇ ਸ਼ੁੱਧ ਕਰਨ ਲਈ ਜਾਂਦੇ ਹਾਂ, ਅਤੇ ਕਿਉਂਕਿ ਯਾਤਰਾ ਵਿੱਚ ਅਧਿਆਤਮਕ ਲਾਭ ਹਾਸਲ ਹੁੰਦੇ ਹਨ, ਜਿਸਦੀ ਪੁਸ਼ਟੀ ਵੈਦਿਕ ਗ੍ਰੰਥਾਂ ਵਿੱਚ ਕੀਤੀ ਗਈ ਹੈ। ਉਹ ਕਹਿੰਦੇ ਹਨ ਕਿ ਤੀਰਥ ਯਾਤਰਾ ਪਾਪਾਂ ਨੂੰ ਖ਼ਤਮ ਕਰ ਸੱਕਦੀ ਹੈ। ਤੀਰਥ ਯਾਤਰਾ ਅੰਦਰੂਨੀ ਧਿਆਨ ਦੀਆਂ ਯਾਤਰਾਵਾਂ ਤੋਂ ਭੌਤਿਕ ਰੂਪ ਵਿੱਚ ਮਸ਼ਹੂਰ ਮੰਦਰਾਂ ਦੇ ਦਰਸ਼ਨ ਜਾਂ ਗੰਗਾ ਵਰਗੀਆਂ ਨਦੀਆਂ ਵਿੱਚ ਨਹਾਉਣ ਲਈ ਹੋ ਸੱਕਦੀ ਹੈ, ਗੰਗਾ ਸ਼ਾਇਦ ਸਭਨਾਂ ਤੋਂ ਮਹੱਤਵਪੂਰਣ ਤੀਰਥ ਅਸਥਾਨ ਹੈ। ਖ਼ਾਸਕਰ ਭਾਰਤੀ ਪਰੰਪਰਾ ਵਿੱਚ ਗੰਗਾ ਦਾ ਪਾਣੀ ਸਭਨਾਂ ਤੋਂ ਪਵਿੱਤਰ ਨਿਸ਼ਾਨ ਹੈ। ਗੰਗਾ ਨਦੀ ਨੂੰ ਦੇਵੀ ਗੰਗਾ ਮਾਤਾ ਦੇ ਰੂਪ ਵਿੱਚ ਸਤਿਕਾਰਿਆ ਜਾਂਦਾ ਹੈ।

ਤੀਰਥ ਯਾਤਰਾ ਵਜੋਂ ਗੰਗਾ ਜਲ

ਗੰਗਾ ਆਪਣੀ ਲੰਬਾਈ ਵਿੱਚ ਪਵਿੱਤਰ ਹੈ। ਰੋਜ਼ਾਨਾ ਦੇ ਰੀਤੀ ਰਿਵਾਜ, ਮਿਥਿਹਾਸ, ਪੂਜਾ ਪਾਠ ਦੀਆਂ ਪ੍ਰਥਾਵਾਂ ਅਤੇ ਮਾਨਤਾਵਾਂ ਅਜੇ ਵੀ ਦੇਵੀ ਗੰਗਾ ਦੀ ਪੂਜਾ ਅਤੇ ਉਸ ਦੇ ਜੀਉਣ ਦੇਣ ਵਾਲੇ ਪਾਣੀ ਦੀ ਸ਼ਕਤੀ ਲਈ ਇੱਕ ਕੇਂਦਰੀ ਥਾਂ ਰੱਖਦੇ ਹਨ। ਮੌਤ ਤੋਂ ਸਬੰਧਤ ਕਈ ਰਸਮਾਂ ਲਈ ਗੰਗਾ ਦਾ ਪਾਣੀ ਲੋੜੀਂਦਾ ਹੈ। ਇਸ ਤਰ੍ਹਾਂ ਗੰਗਾ ਜੀਉਂਦੇ ਅਤੇ ਮੋਏ ਹੋਏ ਲੋਕਾਂ ਵਿੱਚਕਾਰ ਤੀਰਥ ਯਾਤਰਾ ਹੈ। ਇੰਝ ਕਿਹਾ ਜਾਂਦਾ ਹੈ ਕਿ ਗੰਗਾ ਤਿੰਨ ਸੰਸਾਰਾਂ: ਸੁਰਗ, ਧਰਤੀ ਅਤੇ ਪਾਤਾਲ ਵਿੱਚ ਵਗਦੀ ਹੈ, ਇਸ ਲਈ ਇਸਨੂੰ ਤ੍ਰਿਲੋਕ-ਪੱਥ-ਗਾਮਿਨੀ  ਕਿਹਾ ਜਾਂਦਾ ਹੈ। ਇਸ ਕਾਰਨ ਗੰਗਾ ਦਾ ਸੰਗਮ ਤ੍ਰਿਸ਼ਥਾਲੀ (“ਤਿੰਨ ਥਾਵਾਂ”) ਉਹ ਅਸਥਾਨ ਹੈ ਜਿੱਥੇ ਸ਼ਰਾਧਾ ਅਤੇ ਵਿਸ਼ਰਜਨ ਅਰਥਾਤ ਫੁੱਲਾਂ ਨੂੰ ਵਹਾਉਣ ਦੀਆਂ ਰਸਮਾਂ ਨੂੰ ਪੂਰਿਆਂ ਕੀਤਾ ਜਾਂਦਾ ਹੈ। ਕਈ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਅਸਥੀਆਂ ਨੂੰ ਗੰਗਾ ਨਦੀ ਵਿੱਚ ਵਹਾਇਆ ਜਾਵੇ।

 ਪਹਾੜਾਂ ਵਿੱਚ ਵਗਦੀ ਹੋਈ ਗੰਗਾ ਨਦੀ

ਗੰਗਾ ਸਬੰਧੀ ਮਿਥਕ ਕਹਾਣੀਆਂ

ਸ਼ਿਵ, ਗੰਗਾਧਰ ਜਾਂ “ਗੰਗਾ ਦੇ ਵਾਹਕ”, ਨੂੰ ਗੰਗਾ ਦਾ ਜੀਵਨ ਸਾਥੀ ਕਿਹਾ ਜਾਂਦਾ ਹੈ। ਵੈਦਿਕ ਗ੍ਰੰਥਾਂ ਵਿੱਚ ਗੰਗਾ ਦੇ ਆਉਣ ਵਿੱਚ ਸ਼ਿਵ ਦੀ ਭੂਮਿਕਾ ਬਾਰੇ ਦੱਸਿਆ ਗਿਆ ਹੈ। ਜਦੋਂ ਗੰਗਾ ਧਰਤੀ ਦੇ ਉੱਤੇ ਉਤਰੀ, ਤਾਂ ਸ਼ਿਵ ਨੇ ਇਸ ਨੂੰ ਆਪਣੇ ਸਿਰ ਵਿੱਚ ਫੜ੍ਹੀ ਰੱਖਣ ਦਾ ਵਾਅਦਾ ਕੀਤਾ, ਤਾਂ ਜੋ ਇਸਤੋਂ ਡਿੱਗਣ ਵਾਲੇ ਪਾਣੀ ਦੇ ਨਾਲ ਧਰਤੀ ਖਿਲਰ ਨਾ ਜਾਵੇ। ਜਦੋਂ ਗੰਗਾ ਸ਼ਿਵ ਦੇ ਸਿਰ ਤੇ ਡਿੱਗੀ, ਤਾਂ ਸ਼ਿਵ ਦੇ ਵਾਲਾਂ ਨੇ ਇਸ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਅਤੇ ਗੰਗਾ ਦੀ ਸੱਤ ਨਦੀਆਂ ਬਣਾ ਦਿੱਤੀਆਂ, ਹਰ ਇੱਕ ਨਦੀ ਭਾਰਤ ਦੇ ਇੱਕ ਵੱਖਰੇ ਹਿੱਸੇ ਵਿੱਚ ਵਗਦੀ ਹੈ। ਇਸ ਲਈ, ਜੇ ਕੋਈ ਗੰਗਾ ਨਦੀ ਦੀ ਤੀਰਥ ਯਾਤਰਾ ਨਹੀਂ ਕਰ ਸੱਕਦਾ, ਤਾਂ ਉਹ ਇਹਨਾਂ ਪਵਿੱਤਰ ਨਦੀਆਂ ਵਿੱਚੋਂ ਕਿਸੇ ਇੱਕ ਤੱਕ ਯਾਤਰਾ ਕਰ ਸੱਕਦਾ ਹੈ, ਜਿੰਨਾ ਵਾਸਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿੱਚ ਗੰਗਾ ਜਿੰਨ੍ਹੀ ਹੀ ਪਵਿੱਤਰਤਾਈ ਹੈ: ਇਹ ਨਦੀਆਂ ਯਮੁਨਾ, ਗੋਦਾਵਰੀ, ਸਰਸਵਤੀ, ਨਰਮਦਾ, ਸਿੰਧ ਅਤੇ ਕਾਵੇਰੀ ਹਨ।

ਗੰਗਾ ਦਾ ਹੇਠਾਂ ਉਤਰਨਾ ਲਗਾਤਾਰ ਮੰਨਿਆ ਜਾਂਦਾ ਹੈ; ਗੰਗਾ ਦੀ ਹਰ ਧਾਰਾ ਧਰਤੀ ਨੂੰ ਛੂਹਣ ਤੋਂ ਪਹਿਲਾਂ ਸ਼ਿਵ ਦੇ ਸਿਰ ਨੂੰ ਛੂੰਹਦੀ ਹੈ। ਗੰਗਾ ਸ਼ਿਵ ਦੀ ਸ਼ਕਤੀ, ਜਾਂ ਊਰਜਾ ਦਾ ਤਰਲ ਰੂਪ ਹੈ। ਇੱਕ ਤਰਲ ਸ਼ਕਤੀ ਹੋਣ ਕਰਕੇ, ਗੰਗਾ ਇਸ਼ੁਰ ਦਾ ਅਵਤਾਰ ਹੈ, ਉਹ ਪਰਮੇਸ਼ੁਰ ਦਾ ਇਸ਼ੁਰੀ ਹਿੱਸਾ ਹੈ, ਜਿਹੜਾ ਸਾਰਿਆਂ ਲਈ ਵਹਿ ਰਿਹਾ ਹੈ। ਧਰਤੀ ਤੇ ਉਤਰਨ ਤੋਂ ਬਾਅਦ, ਗੰਗਾ ਸ਼ਿਵ ਦੀ ਸਵਾਰੀ ਬਣ ਗਈ, ਜਿਸ ਨੂੰ ਉਸ ਦੀ ਸਵਾਰੀ (ਵਾਹਨ) ਮਗਰਮੱਛ (ਮਕੱਰ) ਦੇ ਸਿਰ ਉੱਤੇ ਬੈਠੇ ਹੋਇਆ ਵਿਖਾਇਆ ਗਿਆ ਹੈ, ਜਦੋਂ ਕਿ ਉਸਨੇ ਆਪਣੇ ਹੱਥਾਂ ਵਿੱਚ ਕੁੰਭ (ਬਹੁਤ ਸਾਰੇ ਫੁੱਲ) ਫੜਿਆ ਹੋਇਆ ਹੈ।

ਗੰਗਾ ਦੁਸਹਿਰਾ

ਹਰ ਸਾਲ, ਇੱਕ ਤਿਉਹਾਰ, ਗੰਗਾ ਦੁਸਹਿਰਾ, ਗੰਗਾ ਸਬੰਧੀ ਇਹਨਾਂ ਮਿਥਕ ਕਹਾਣੀਆਂ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮਈ ਅਤੇ ਜੂਨ ਵਿੱਚ ਦਸ ਦਿਨਾਂ ਤੀਕੁਰ ਚਲਦਾ ਹੋਇਆ ਜੇਠ ਮਹੀਨੇ ਦੇ ਦਸਵੇਂ ਦਿਨ ਸਮਾਪਤ ਹੁੰਦਾ ਹੈ। ਇਸ ਦਿਨ, ਗੰਗਾ ਦੇ ਸੁਰਗ ਤੋਂ ਧਰਤੀ ਉੱਤੇ ਉਤਰ (ਅਵਤਾਰ ਲੈਣ) ਆਉਣ ਦੇ ਲਈ ਜਸ਼ਨ ਮਨਾਇਆ ਜਾਂਦਾ ਹੈ। ਇਸ ਦਿਨ ਗੰਗਾ ਜਾਂ ਹੋਰ ਪਵਿੱਤਰ ਨਦੀਆਂ ਦੇ ਪਾਣੀਆਂ ਵਿੱਚ ਤਪੱਸਿਆ ਕਰਦੇ ਹੋਇਆ ਦਸ ਪਾਪਾਂ (ਦੁਸਹਿਰਾ) ਜਾਂ ਦਸ ਜਨਮਾਂ ਦੇ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਚੁੱਭੀ ਮਾਰੀ ਜਾਂਦੀ ਹੈ।

ਯਿਸੂ: ਤੀਰਥ ਅਸਥਾਨ ਤੁਹਾਨੂੰ ਅੰਮ੍ਰਿਤ ਜਲ ਨੂੰ ਦੇਣ ਦੀ ਪੇਸ਼ਕਸ਼ ਕਰਦਾ ਹੈ

ਯਿਸੂ ਨੇ ਆਪਣੇ ਬਾਰੇ ਦੱਸਣ ਲਈ ਇਹੋ ਧਾਰਣਾਵਾਂ ਦੀ ਵਰਤੋਂ ਕੀਤੀ। ਉਸਨੇ ਮੁਨਾਦੀ ਕੀਤਾ ਕਿ ਉਹ ‘ਸਦੀਪਕ ਜੀਵਨ’ ਦੇਣ ਵਾਲਾ ‘ਜੀਉਣ ਦਾ ਜਲ’ ਹੈ। ਅਜਿਹਾ ਉਸਨੇ ਪਾਪਾਂ ਅਤੇ ਇੱਛਿਆਵਾਂ ਵਿੱਚ ਫਸੀ ਹੋਈ ਇੱਕ ਇਸਤ੍ਰੀ ਨੂੰ ਕਿਹਾ ਸੀ, ਨਤੀਜੇ ਵਜੋਂ ਸਾਡੇ ਸਾਰਿਆਂ ਨੂੰ ਕਿਹਾ ਜੋ ਉਹੀ ਜਿਹੀ ਅਵਸਥਾ ਵਿੱਚ ਹਨ। ਦਰਅਸਲ, ਉਹ ਕਹਿ ਰਿਹਾ ਸੀ ਕਿ ਉਹ ਆਪਣੇ ਆਪ ਵਿੱਚ ਹੀ ਇੱਕ ਤੀਰਥ ਸੀ ਇਸ ਲਈ ਸਭਨਾਂ ਤੋਂ ਮਹੱਤਵਪੂਰਣ ਤੀਰਥ ਯਾਤਰਾ ਜਿਹੜੀ ਅਸੀਂ ਕਰ ਸੱਕਦੇ ਹਾਂ ਉਹ ਉਸਦੇ ਕੋਲ ਆਉਣਾ ਹੈ। ਇਸ ਇਸਤ੍ਰੀ ਨੇ ਵੇਖਿਆ ਕਿ ਉਸਦੇ ਸਾਰੇ ਪਾਪ, ਸਿਰਫ਼ ਦਸ ਨਹੀਂ, ਸਗੋਂ ਸਾਰੇ ਦੇ ਸਾਰੇ ਇੱਕ ਵਾਰੀ ਵਿੱਚ ਹਮੇਸ਼ਾ ਲਈ ਸ਼ੁੱਧ ਕਰ ਦਿੱਤੇ ਗਏ ਸਨ। ਜੇ ਤੁਸੀਂ ਸ਼ੁੱਧ ਕਰਨ ਵਾਲੇ ਗੰਗਾ ਦਾ ਪਾਣੀ ਨੂੰ ਹਾਸਲ ਕਰਨ ਲਈ ਬਹੁਤ ਦੂਰ ਤੀਕੁਰ ਯਾਤਰਾ ਕਰਦੇ ਹੋ, ਤਾਂ ਤੁਸੀਂ ਯਿਸੂ ਦੁਆਰਾ ਪੇਸ਼ ਕੀਤੇ ਗਏ ‘ਜੀਉਣ ਦੇ ਜਲ’ ਨੂੰ ਸਮਝ ਜਾਵੋਗੇ। ਇਸ ਜਲ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਸਰੀਰਕ ਯਾਤਰਾ ਕਰਨ ਦੀ ਲੋੜ ਨਹੀਂ ਹੈ, ਪਰ ਜਿਵੇਂ ਕਿ ਇਸ ਇਸਤ੍ਰੀ ਨੂੰ ਪਤਾ ਚਲ ਗਿਆ ਸੀ, ਤੁਹਾਨੂੰ ਸ਼ੁੱਧ ਹੋਣ ਤੋਂ ਪਹਿਲਾਂ ਆਪਣੀ ਅੰਦਰੂਨੀ ਸ਼ੁੱਧਤਾ ਲਈ ਸਵੈ-ਗਿਆਨ ਦੀ ਯਾਤਰਾ ਵਿਚੋਂ ਲੰਘਣਾ ਪਏਗਾ।

ਇੰਜੀਲ ਵਿੱਚ ਇਸ ਘਟਨਾ ਦਾ ਵੇਰਵਾ ਦਰਜ਼ ਕੀਤਾ ਗਿਆ ਹੈ:

ਯਿਸੂ ਇੱਕ ਸਾਮਰੀ ਇਸਤ੍ਰੀ ਨਾਲ ਗੱਲਬਾਤ ਕਰਦਾ ਹੈ

1ਉਪਰੰਤ ਜਾਂ ਪ੍ਰਭੁ ਨੇ ਜਾਣਿਆ ਕਿ ਫ਼ਰੀਸੀਆਂ ਨੇ ਇਹ ਸੁਣਿਆ ਹੈ ਕਿ ਯਿਸੂ ਯੂਹੰਨਾ ਨਾਲੋਂ ਬਹੁਤ ਚੇਲੇ ਬਣਾਉਂਦਾ ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦਾ ਹੈ 2ਭਾਵੇਂ ਯਿਸੂ ਆਪੇ ਤਾਂ ਨਹੀਂ ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ 3ਤਦੋਂ ਉਹ ਯਹੂਦਿਯਾ ਨੂੰ ਛੱਡ ਕੇ ਗਲੀਲ ਵਿੱਚ ਗਿਆ 4ਅਤੇ ਉਸ ਨੂੰ ਸਾਮਰਿਯਾ ਦੇ ਵਿੱਚੋਂ ਦੀ ਲੰਘਣਾ ਪਿਆ 5ਉਹ ਸੁਖਾਰ ਨਾਮੇ ਸਾਮਰਿਯਾ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜਿਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ 6ਅਰ ਉੱਥੇ ਯਾਕੂਬ ਦਾ ਖੂਹ ਹੈਸੀ ਸੋ ਯਿਸੂ ਪੈਂਡੇ ਤੋਂ ਥੱਕ ਕੇ ਉਸ ਖੂਹ ਉੱਤੇ ਐਵੇਂ ਬੈਠ ਗਿਆ। ਉਹ ਦੁਪਹਿਰਕੁ ਦਾ ਵੇਲਾ ਸੀ 7ਤਦ ਸਾਮਰਿਯਾ ਦੀ ਇੱਕ ਤੀਵੀਂ ਪਾਣੀ ਭਰਨੇ ਆਈ। ਯਿਸੂ ਨੇ ਉਹ ਨੂੰ ਆਖਿਆ, ਮੈਨੂੰ ਜਲ ਪਿਆ 8ਕਿਉਂ ਜੋ ਉਸ ਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ 9ਤਾਂ ਉਸ ਸਾਮਰੀ ਤੀਵੀਂ ਨੇ ਉਹ ਨੂੰ ਆਖਿਆ, ਭਲਾ, ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀਂ ਹਾਂ ਪੀਣ ਨੂੰ ਕਿਵੇਂ ਮੰਗਦਾ ਹੈਂ? ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ 10ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ੁਰ ਦੀ ਬਖ਼ਸ਼ਿਸ਼ ਨੂੰ ਜਾਣਦੀ ਅਤੇ ਇਹ ਕੀ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ 11ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਤੇਰੇ ਕੋਲ ਕੋਈ ਡੋਲ ਭੀ ਨਹੀਂ ਹੈ ਅਤੇ ਨਾਲੇ ਖੂਹ ਭੀ ਡੂੰਘਾ ਹੈ ਫੇਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲਿਆ ਹੈ? 12ਭਲਾ, ਤੂੰ ਸਾਡੇ ਪਿਤਾ ਯਾਕੂਬ ਤੋਂ ਵਡਾ ਹੈਂ ਜਿਹ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਓਹ ਨੇ ਆਪ, ਨਾਲੇ ਉਹ ਦੇ ਪੁੱਤ੍ਰਾਂ ਅਤੇ ਉਹ ਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ? 13ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਤਿਹਾਇਆ ਹੋਵੇਗਾ 14ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ 15ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ, ਨਾ ਐਥੋਂ ਤਾਈਂ ਭਰਨ ਨੂੰ ਆਇਆ ਕਰਾਂ 16ਯਿਸੂ ਨੇ ਉਹ ਨੂੰ ਆਖਿਆ, ਜਾਹ ਆਪਣੇ ਪਤੀ ਨੂੰ ਐੱਥੇ ਸੱਦ ਲਿਆ 17ਤੀਵੀਂ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਹੈ ਨਹੀਂ । ਯਿਸੂ ਨੇ ਉਹ ਨੂੰ ਆਖਿਆ, ਤੈਂ ਠੀਕ ਆਖਿਆ ਜੋ ਮੇਰਾ ਪਤੀ ਹੈ ਨਹੀਂ 18ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ, ਤੈਂ ਇਹ ਸੱਤ ਆਖਿਆ ਹੈ! 19ਤੀਵੀਂ ਨੇ ਉਸ ਨੂੰ ਕਿਹਾ, ਪ੍ਰਭੁ ਜੀ ਮੈਨੂੰ ਸੁੱਝਦਾ ਹੈ ਜੋ ਤੁਸੀਂ ਕੋਈ ਨਬੀ ਹੋ 20ਸਾਡੇ ਪਿਉ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ 21ਯਿਸੂ ਨੇ ਉਹ ਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਪਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ 22ਤੁਸੀਂ ਜਿਹ ਨੂੰ ਨਹੀਂ ਜਾਣਦੇ ਉਸ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁੱਕਤੀ ਯਹੂਦੀਆਂ ਤੋਂ ਹੈ 23ਪਰ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ 24ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ 25ਤੀਵੀਂ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ ਜਿਹ ਨੂੰ ਖ੍ਰਿਸਟੁਸ ਕਰਕੇ ਸੱਦੀਦਾ ਹੈ। ਜਾਂ ਉਹ ਆਊਗਾ ਤਾਂ ਸਾਨੂੰ ਸੱਭੋ ਕੁਝ ਦੱਸੂ 26ਯਿਸੂ ਨੇ ਉਹ ਨੂੰ ਆਖਿਆ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ।। 27ਇੰਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਅਚਰਜ ਮੰਨਿਆ ਜੋ ਉਹ ਤੀਵੀਂ ਨਾਲ ਗੱਲਾਂ ਕਰਦਾ ਹੈ ਤਾਂ ਵੀ ਕਿਨੇ ਨਾ ਆਖਿਆ ਭਈ ਤੂੰ ਕੀ ਮੰਗਦਾ ਹੈਂ ਯਾ ਇਸ ਨਾਲ ਕਿਉਂ ਗੱਲਾਂ ਕਰਦਾ ਹੈਂ ? 28ਉਪਰੰਤ ਤੀਵੀਂ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਆਖਣ ਲੱਗੀ, 29ਚੱਲੋ, ਇੱਕ ਮਨੁੱਖ ਨੂੰ ਵੇਖੋ ਜਿਹ ਨੇ ਜੋ ਕੁਝ ਮੈਂ ਕੀਤਾ ਹੈ ਸੱਭੋ ਮੈਨੂੰ ਦੱਸ ਦਿੱਤਾ! ਇਹ ਕਿਤੇ ਮਸੀਹ ਤਾਂ ਨਹੀਂ? 30ਤਾਂ ਓਹ ਨਗਰੋਂ ਨਿੱਕਲ ਕੇ ਉਸ ਦੇ ਕੋਲ ਆਉਣ ਲੱਗੇ 31ਇੰਨੇ ਨੂੰ ਚੇਲਿਆਂ ਨੇ ਇਹ ਕਹਿ ਕੇ ਉਸ ਦੇ ਅੱਗੇ ਅਰਜ਼ ਕੀਤੀ ਕਿ ਸੁਆਮੀ ਜੀ, ਖਾਹ ਲੈ 32ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਖਾਣ ਲਈ ਮੇਰੇ ਕੋਲ ਭੋਜਨ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ 33ਇਸ ਕਾਰਨ ਚੇਲੇ ਆਪਸ ਵਿੱਚ ਕਹਿਣ ਲੱਗੇ, ਕੀ ਕੋਈ ਇਹ ਦੇ ਖਾਣ ਲਈ ਕੁਝ ਲਿਆਇਆ ਹੈ? 34ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਨ ਕਰਾਂ 35ਕੀ ਤੁਸੀਂ ਨਹੀਂ ਆਖਦੇ ਹੋ ਕਿ ਅਜੇ ਚਾਰ ਮਹੀਨੇ ਹਨ ਤਦ ਵਾਢੀ ਹੋਵੇਗੀ? ਵੇਖੋ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ 36ਜਿਹੜਾ ਵੱਢਦਾ ਹੈ ਉਹ ਮਜੂਰੀ ਲੈਂਦਾ ਅਤੇ ਸਦੀਪਕ ਜੀਉਣ ਲਈ ਫਲ ਇਕੱਠਾ ਕਰਦਾ ਹੈ ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਹੋਣ 37ਕਿਉਂ ਜੋ ਇਸ ਤੇ ਇਹ ਕਹਾਉਤ ਠੀਕ ਫੱਬਦੀ ਹੈ ਕਿ “ਬੀਜੇ ਕੋਈ ਅਤੇ ਵੱਢੇ ਕੋਈ” 38ਜਿਹ ਦੇ ਵਿੱਚ ਤੁਸਾਂ ਮਿਹਨਤ ਨਾ ਕੀਤੀ ਉਹ ਦੇ ਵੱਢਣ ਨੂੰ ਮੈਂ ਤੁਹਾਨੂੰ ਘੱਲਿਆ। ਹੋਰਨਾਂ ਨੇ ਮਿਹਨਤ ਕੀਤੀ ਅਰ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।। 39ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣੇ ਕਰਕੇ ਉਸ ਉੱਤੇ ਨਿਹਚਾ ਕੀਤੀ ਕਿ ਉਹ ਨੇ ਸਾਖੀ ਦਿੱਤੀ ਸੀ ਭਈ ਜੋ ਕੁਝ ਮੈਂ ਕੀਤਾ ਹੈ ਉਸ ਨੇ ਸੱਭੋ ਮੈਨੂੰ ਦੱਸ ਦਿੱਤਾ 40ਸੋ ਉਨ੍ਹਾਂ ਸਾਮਰਿਆਂ ਨੇ ਜਾਂ ਉਸ ਦੇ ਕੋਲ ਆਏ ਤਾਂ ਉਸ ਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲ ਹੀ ਰਹੇ। ਫੇਰ ਉਹ ਦੋ ਦਿਨ ਉੱਥੇ ਰਿਹਾ 41ਅਰ ਉਸ ਦੇ ਬਚਨ ਦੇ ਕਾਰਨ ਹੋਰ ਬਹੁਤਿਆਂ ਨੇ ਨਿਹਚਾ ਕੀਤੀ 42ਅਤੇ ਉਸ ਤੀਵੀਂ ਨੂੰ ਕਿਹਾ, ਹੁਣ ਜੋ ਅਸੀਂ ਨਿਹਚਾ ਕਰਦੇ ਹਾਂ ਸੋ ਤੇਰੇ ਕਹਿਣੇ ਕਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ।।

ਯੂਹੰਨਾ 4:1-42

ਯਿਸੂ ਨੇ ਦੋ ਕਾਰਨਾਂ ਤੋਂ ਉਸ ਕੋਲੋਂ ਪਾਣੀ ਪੀਣ ਲਈ ਮੰਗਿਆ ਸੀ। ਪਹਿਲਾਂ, ਉਹ ਪਿਆਸਾ ਸੀ। ਪਰ ਉਹ (ਇੱਕ ਰਿਸ਼ੀ ਹੋਣ ਦੇ ਨਾਤੇ) ਜਾਣਦਾ ਸੀ ਕਿ ਇਸਤ੍ਰੀ ਨੂੰ ਇੱਕ ਵੱਖਰੀ ਤਰ੍ਹਾਂ ਦੀ ਪਿਆਸ ਸੀ। ਉਹ ਆਪਣੇ ਜੀਵਨ ਵਿੱਚ ਸੰਤੁਸ਼ਟੀ ਪ੍ਰਾਪਤੀ ਲਈ ਪਿਆਸੀ ਸੀ। ਉਸਨੇ ਸੋਚਿਆ ਕਿ ਉਹ ਵੱਖੋ-ਵੱਖਰੇ ਬੰਦਿਆਂ ਨਾਲ ਨਾਜਾਇਜ਼ ਸੰਬੰਧ ਬਣਾ ਕੇ ਇਸ ਪਿਆਸ ਨੂੰ ਬੁੱਝਾ ਸੱਕਦੀ ਹੈ। ਇਸ ਲਈ ਉਸਦੇ ਬਹੁਤ ਸਾਰੇ ਪਤੀ ਸਨ ਅਤੇ ਜਦੋਂ ਉਹ ਯਿਸੂ ਨਾਲ ਗੱਲ ਕਰ ਰਹੀ ਸੀ ਤਾਂ ਵੀ ਉਹ ਕਿਸੇ ਹੋਰ ਵਿਅਕਤੀ ਨਾਲ ਰਹਿੰਦੀ ਸੀ ਜਿਹੜਾ ਉਸਦਾ ਆਪਣਾ ਪਤੀ ਨਹੀਂ ਸੀ। ਉਸਦੇ ਗੁਆਂਢੀ ਉਸਨੂੰ ਅਨੈਤਿਕ ਸਮਝਦੇ ਸਨ। ਸ਼ਾਇਦ ਇਹੀ ਕਾਰਨ ਹੋ ਸੱਕਦਾ ਹੈ ਕਿ ਉਹ ਦੁਪਿਹਰ ਦੇ ਵੇਲੇ ਪਾਣੀ ਲੈਣ ਲਈ ਇਕੱਲਾ ਨਿਕਲੀ ਸੀ ਕਿਉਂਕਿ ਪਿੰਡ ਦੀਆਂ ਹੋਰ ਇਸਤ੍ਰੀਆਂ ਸਵੇਰ ਦੀ ਤਾਜ਼ਗੀ ਵਿੱਚ ਖੂਹ ਤੇ ਜਾਣ ਲਈ ਉਸਦੇ ਨਾਲ ਨਹੀਂ ਜਾਣਾ ਚਾਹੁੰਦੀਆਂ ਹੋਣ। ਇਸ ਇਸਤ੍ਰੀ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਨਾਜਾਇਜ਼ ਸੰਬੰਧ ਸਨ, ਸਿੱਟੇ ਵੱਜੋਂ ਇਸਨੇ ਉਸਨੂੰ ਪਿੰਡ ਦੀਆਂ ਹੋਰ ਇਸਤ੍ਰੀਆਂ ਤੋਂ ਅੱਡ ਕਰ ਦਿੱਤਾ ਸੀ।

ਯਿਸੂ ਨੇ ਪਿਆਸ ਦੇ ਵਿਸ਼ੇ ਨੂੰ ਇਹ ਅਹਿਸਾਸ ਕਰਨ ਲਈ ਇਸਤੇਮਾਲ ਕੀਤਾ ਕਿ ਉਸਦੇ ਪਾਪ ਦੀ ਜੜ੍ਹ ਉਸਦੇ ਜੀਵਨ ਵਿੱਚ ਇੱਕ ਡੂੰਘੀ ਪਿਆਸ ਦਾ ਹੋਣਾ ਸੀ – ਅਜਿਹੀ ਪਿਆਸ ਜਿਸ ਨੂੰ ਬੁਝਾਉਣਾ ਚਾਹੀਦਾ ਸੀ। ਉਹ ਉਸਨੂੰ (ਅਤੇ ਸਾਨੂੰ) ਇਹ ਮੁਨਾਦੀ ਵੀ ਕਰ ਰਿਹਾ ਸੀ ਕਿ ਕੇਵਲ ਉਹੀ ਸਾਡੀ ਅੰਦਰੂਨੀ ਪਿਆਸ ਨੂੰ ਬੁਝਾ ਸੱਕਦਾ ਹੈ ਜਿਹੜੀ ਸਾਨੂੰ ਬੜ੍ਹੀ ਆਸਾਨੀ ਨਾਲ ਪਾਪ ਵੱਲ ਲੈ ਜਾਂਦੀ ਹੈ।

ਵਿਸ਼ਵਾਸ ਕਰਨ ਦਾ ਅਰਥ  – ਸੱਚਿਆਈ ਨੂੰ ਸਵੀਕਾਰ ਕਰਨਾ ਹੈ

ਪਰ ‘ਜੀਉਣ ਦੇ ਜਲ’ ਦੀ ਇਸ ਪੇਸ਼ਕਸ਼ ਨੇ ਉਸ ਇਸਤ੍ਰੀ ਨੂੰ ਮੁਸੀਬਤ ਵਿੱਚ ਪਾ ਦਿੱਤਾ। ਜਦੋਂ ਯਿਸੂ ਨੇ ਉਸ ਨੂੰ ਆਪਣੇ ਪਤੀ ਨੂੰ ਲਿਆਉਣ ਲਈ ਕਿਹਾ, ਤਾਂ ਉਹ ਜਾਣ ਬੁੱਝ ਕੇ ਉਸ ਨੂੰ ਉਸ ਦੇ ਪਾਪ ਨੂੰ ਪਛਾਣਣ ਅਤੇ ਉਸ ਦਾ – ਇੱਕਰਾਰ ਕਰਨ ਲਈ ਅਗਵਾਈ ਕਰ ਰਿਹਾ ਸੀ। ਅਸੀਂ ਇਸ ਤੋਂ ਹਰ ਕੀਮਤ ਤੇ ਬਚਦੇ ਹਾਂ! ਅਸੀਂ ਆਪਣੇ ਪਾਪਾਂ ਨੂੰ ਇਸ ਆਸ ਵਿੱਚ ਲੁਕਾਉਣਾ ਪਸੰਦ ਕਰਦੇ ਹਾਂ ਕਿ ਕੋਈ ਵੀ ਇਸ ਨੂੰ ਨਹੀਂ ਵੇਖੇਗਾ। ਜਾਂ ਅਸੀਂ ਦਲੀਲਾਂ ਪੇਸ਼ ਕਰਦੇ ਹੋਏ ਆਪਣੇ ਪਾਪਾਂ ਦੇ ਬਹਾਨੇ ਬਣਾਉਂਦੇ ਹਾਂ। ਪਰ ਜੇ ਅਸੀਂ ਪਰਮੇਸ਼ੁਰ ਦੀ ਸਚਿਆਈ ਦਾ ਅਨੁਭਵ ਕਰਨਾ ਚਾਹੁੰਦੇ ਹਾਂ ਜਿਹੜਾ ‘ਸਦੀਵੀ ਜੀਵਨ’ ਵੱਲ ਅਗਵਾਈ ਕਰਦਾ ਹੈ, ਤਾਂ ਸਾਨੂੰ ਲਾਜ਼ਮੀ ਤੌਰ ‘ਤੇ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਆਪਣੇ ਪਾਪਾਂ ਦਾ ਇੱਕਰਾਰ ਕਰਨਾ ਚਾਹੀਦਾ ਹੈ, ਕਿਉਂਕਿ ਇੰਜੀਲ ਅਜਿਹਾ ਵਾਅਦਾ ਕਰਦੀ ਹੈ ਕਿ:

8ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਹੈ ਨਹੀਂ 9ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।

ਯੂਹੰਨਾ 4:1-42

ਇਸੇ ਕਰਕੇ, ਜਦੋਂ ਯਿਸੂ ਨੇ ਸਾਮਰੀ ਇਸਤ੍ਰੀ ਨੂੰ ਕਿਹਾ ਕਿ

ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।

ਯੂਹੰਨਾ 4:24

ਤਾਂ ਉਸ ‘ਸੱਚਿਆਈ’ ਦਾ ਅਰਥ ਆਪਣੇ ਬਾਰੇ ਸੱਚੇ ਹੋਣ ਨੂੰ ਦਰਸਾਉਂਦਾ ਹੈ, ਨਾ ਕਿ ਆਪਣੀ ਗਲਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਜਾਂ ਇਸ ਲਈ ਕਿ ਕੋਈ ਬਹਾਨਾ ਬਣਾਇਆ ਜਾਵੇ। ਖੁਸ਼ਖਬਰੀ ਇਹ ਹੈ ਕਿ ਪਰਮੇਸ਼ੁਰ ਆਪ ਸਾਨੂੰ ‘ਭਾਲਦਾ’ ਹੈ ਅਤੇ ਉਹ ਅਜਿਹੇ ਭਗਤਾਂ ਵੱਲੋਂ ਆਪਣਾ ਮੂੰਹ ਨਹੀਂ ਮੋੜਦਾ ਜਿਹੜੇ ਇਸ ਤਰ੍ਹਾਂ ਦੀ ਇਮਾਨਦਾਰੀ ਨਾਲ ਉਸਦੇ ਕੋਲ ਆਉਂਦੇ ਹਨ – ਭਾਵੇਂ ਉਹ ਕਿੰਨੇ ਵੀ ਅਸ਼ੁੱਧ ਕਿਉਂ ਨਾ ਹੋਣ।

ਪਰ ਉਸਦੇ ਲਈ ਆਪਣੇ ਪਾਪਾਂ ਦਾ ਇੱਕਰਾਰ ਕਰਨਾ ਬਹੁਤ ਜਿਆਦਾ ਔਖਾ ਸੀ। ਬਚਣ ਦਾ ਇੱਕ ਢੁੱਕਵਾਂ ਤਰੀਕਾ ਇਹ ਹੈ ਕਿ ਅਸੀਂ ਆਪਏ ਪਾਪਾਂ ਦੇ ਵਿਸ਼ੇ ਨੂੰ ਇੱਕ ਧਾਰਮਿਕ ਵਿਵਾਦ ਵਿੱਚ ਬਦਲ ਦੇਈਏ। ਸੰਸਾਰ ਵਿੱਚ ਹਮੇਸ਼ਾਂ ਬਹੁਤ ਸਾਰੇ ਧਾਰਮਿਕ ਵਿਵਾਦ ਹੁੰਦੇ ਰਹੇ ਹਨ। ਉਨ੍ਹੀਂ ਦਿਨਾਂ ਵਿੱਚ ਸਾਮਰੀਆਂ ਅਤੇ ਯਹੂਦੀਆਂ ਵਿੱਚ ਅਰਾਧਨਾ ਕਰਨ ਦੇ ਲਈ ਸਹੀ ਥਾਂ ਨੂੰ ਲੈ ਕੇ ਇੱਕ ਧਾਰਮਿਕ ਝਗੜਾ ਹੋਇਆ ਸੀ। ਯਹੂਦੀਆਂ ਨੇ ਕਿਹਾ ਕਿ ਯਰੂਸ਼ਲਮ ਵਿੱਚ ਅਰਾਧਨਾ ਕੀਤੀ ਜਾਣੀ ਚਾਹੀਦੀ ਸੀ ਅਤੇ ਸਾਮਰੀਆਂ ਦੇ ਲੋਕਾਂ ਨੇ ਕਿਹਾ ਕਿ ਇਹ ਕਿਸੇ ਹੋਰ ਪਹਾੜ ਉੱਤੇ ਕੀਤੀ ਜਾਣੀ ਚਾਹੀਦੀ ਹੈ। ਉਹ ਗੱਲਬਾਤ ਨੂੰ ਇਸ ਧਾਰਮਿਕ ਵਿਵਾਦ ਵੱਲ ਮੋੜਦੀ ਹੋਈ ਵਿਸ਼ੇ ਨੂੰ ਆਪਣੇ ਪਾਪਾਂ ਤੋਂ ਦੂਰ ਕਰਨ ਦੀ ਉਮੀਦ ਰੱਖਦੀ ਸੀ। ਉਹ ਹੁਣ ਆਪਣੇ ਧਰਮ ਦੇ ਪਿੱਛੇ ਆਪਣੇ ਪਾਪਾਂ ਨੂੰ ਲੁਕਾ ਸੱਕਦੀ ਸੀ।

ਕਿੰਨੀ ਅਸਾਨੀ ਨਾਲ ਅਤੇ ਕੁਦਰਤੀ ਤਰੀਕੇ ਵਿੱਚ ਅਸੀਂ ਉਹੀ ਕੰਮ ਕਰਦੇ ਹਾਂ – ਖ਼ਾਸਕਰ ਜੇ ਅਸੀਂ ਧਾਰਮਿਕ ਹਾਂ। ਫਿਰ ਅਸੀਂ ਦੂਜਿਆਂ ਦੇ ਉੱਤੇ ਦੋਸ਼ ਲਗਾਉਂਦੇ ਹਾਂ ਕਿ ਦੂਜੇ ਕਿਵੇਂ ਗਲਤ ਹਨ ਜਾਂ ਅਸੀਂ ਕਿਵੇਂ ਸਹੀ ਹਾਂ – ਜਦੋਂ ਕਿ ਅਸੀਂ ਪਾਪ ਨੂੰ ਕਬੂਲ ਕਰਨ ਦੀ ਲੋੜ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ।

ਯਿਸੂ ਉਸਦੇ ਨਾਲ ਕਿਸੇ ਵੀ ਵਿਵਾਦ ਵਿੱਚ ਸ਼ਾਮਲ ਨਹੀਂ ਹੋਇਆ। ਉਸਨੇ ਜ਼ੋਰ ਦੇਕੇ ਕਿਹਾ ਕਿ ਅਰਾਧਨਾ ਦੀ ਥਾਂ ਤੋਂ ਕੋਈ ਫ਼ਰਕ ਨਹੀਂ ਪੈਂਦਾ, ਪਰ ਜਿਹੜੀ ਗੱਲ ਮਹੱਤਵ ਰੱਖਦੀ ਹੈ ਉਹ ਇਹ ਹੈ ਕਿ ਅਰਾਧਨਾ ਵਿੱਚ ਆਪਣੇ ਖੁਦ ਦੇ ਬਾਰੇ ਇਮਾਨਦਾਰ ਰਹਿਣਾ ਚਾਹੀਦਾ ਹੈ। ਉਹ ਪਰਮੇਸ਼ੁਰ ਦੇ ਅੱਗੇ ਕਿਸੇ ਵੀ ਥਾਂਈਂ ਤੋਂ ਆ ਸੱਕਦੀ ਹੈ (ਕਿਉਂਕਿ ਉਹ ਇੱਕ ਆਤਮਾ ਹੈ), ਪਰ ਉਸਨੂੰ ‘ਜੀਉਂਦੇ ਜਲ’ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਇਮਾਨਦਾਰੀ ਨਾਲ ਭਰਿਆ ਹੋਇਆ ਸਵੈ-ਗਿਆਨ ਹਾਸਲ ਕਰਨ ਦੀ ਲੋੜ ਸੀ।

ਉਹ ਫੈਸਲਾ ਜਿਹੜਾ ਸਾਨੂੰ ਸਾਰਿਆਂ ਨੂੰ ਲੈਣਾ ਚਾਹੀਦਾ ਹੈ

ਇਸ ਲਈ ਉਸ ਨੂੰ ਇੱਕ ਮਹੱਤਵਪੂਰਣ ਫੈਸਲਾ ਲੈਣਾ ਪਿਆ। ਉਹ ਧਾਰਮਿਕ ਝਗੜੇ ਦੇ ਪਿੱਛਾਂਹ ਲਗਾਤਾਰ ਲੁਕੀ ਰਹਿ ਸੱਕਦੀ ਸੀ ਜਾਂ ਸ਼ਾਇਦ ਇਸਨੂੰ ਛੱਡ ਦਿੰਦੀ। ਪਰ ਅਖੀਰ ਵਿੱਚ ਉਸਨੇ ਆਪਣੇ ਪਾਪਾਂ ਨੂੰ ਅੰਗੀਕਾਰ ਕਰਨ ਦੀ ਚੋਣ ਕੀਤੀ – ਇਸਨੂੰ ਸਵੀਕਾਰ ਕਰਨ ਦੀ ਚੋਣ ਕੀਤੀ – ਇੱਥੋਂ ਤੱਕ ਕਿ ਉਹ ਆਪਣੇ ਪਿੰਡ ਵਿੱਚ ਪਰਤ ਗਈ ਤਾਂ ਜੋ ਉਹ ਦੂਜਿਆਂ ਨੂੰ ਇਹ ਦੱਸ ਸਕੇ ਕਿ ਇਸ ਰਿਸ਼ੀ ਨੂੰ ਉਸਦੇ ਬਾਰੇ ਕਿਵੇਂ ਪਤਾ ਸੀ ਕਿ ਉਸਨੇ ਕੀ ਕੁੱਝ ਕੀਤਾ ਸੀ। ਉਹ ਹੋਰ ਅੱਗੇ ਲਈ ਲੁਕੀ ਨਹੀਂ ਰਹਿ ਸੱਕਦੀ ਸੀ। ਇਸ ਕਰਕੇ ਉਹ ‘ਵਿਸ਼ਵਾਸੀ’ ਬਣ ਗਈ। ਉਸਨੇ ਪਹਿਲਾਂ ਪੂਜਾ ਅਤੇ ਧਾਰਮਿਕ ਰਸਮਾਂ ਨੂੰ ਪੂਰਿਆਂ ਕੀਤਾ ਸੀ, ਪਰ ਹੁਣ ਉਹ ਅਤੇ ਉਸਦੇ ਪਿੰਡ ਦੇ ਲੋਕ ‘ਵਿਸ਼ਵਾਸੀ’ ਬਣ ਗਏ ਸਨ।

ਵਿਸ਼ਵਾਸੀ ਬਣਨਾ ਸਿਰਫ਼ ਮਾਨਸਿਕ ਤੌਰ ਤੇ ਸਹੀ ਸਿੱਖਿਆ ਨਾਲ ਸਹਿਮਤ ਹੋਣਾ ਨਹੀਂ ਹੈ – ਹਾਲਾਂਕਿ ਇਹ ਮਹੱਤਵਪੂਰਣ ਹੈ। ਇਸ ਦੀ ਬਜਾਏ ਇਹ ਅਜਿਹੇ ਵਿਸ਼ਵਾਸ ਦੇ ਬਾਰੇ ਵਿੱਚ ਹੈ ਕਿ ਉਸਦੀ ਦਇਆ ਦੇ ਵਾਅਦੇ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ, ਅਤੇ ਇਸ ਲਈ ਤੁਹਾਨੂੰ ਪਾਪ ਨੂੰ ਹੋਰ ਵਧੇਰੇ ਲੁਕਾਉਣ ਦੀ ਲੋੜ ਨਹੀਂ ਹੈ। ਇਹੀ ਗੱਲ ਅਬਰਾਹਾਮ ਨੇ ਬਹੁਤ ਪਹਿਲਾਂ ਸਾਡੇ ਲਈ ਇੱਕ ਨਮੂਨੇ ਵਜੋਂ ਨਿਰਧਾਰਤ ਕੀਤੀ ਸੀ – ਉਸਨੇ ਇੱਕ ਵਾਅਦੇ ‘ਤੇ ਭਰੋਸਾ ਕੀਤਾ ਸੀ।

ਕੀ ਤੁਸੀਂ ਬਹਾਨਾ ਬਣਾਉਂਦੇ ਹੋ ਜਾਂ ਆਪਣੇ ਪਾਪ ਨੂੰ ਲੁਕਾਉਂਦੇ ਹੋ? ਕੀ ਤੁਸੀਂ ਇਸ ਨੂੰ ਸ਼ਰਧਾ ਦੇ ਧਾਰਮਿਕ ਅਭਿਆਸ ਜਾਂ ਧਾਰਮਿਕ ਵਿਵਾਦ ਨਾਲ ਲੁਕਾਉਂਦੇ ਹੋ? ਜਾਂ ਕੀ ਤੁਸੀਂ ਆਪਣੇ ਪਾਪਾਂ ਦਾ ਇੱਕਰਾਰ ਕਰਦੇ ਹੋ? ਅਸੀਂ ਆਪਣੇ ਸਿਰਜਣਹਾਰ ਦੇ ਅੱਗੇ ਕਿਉਂ ਨਾ ਆ ਜਾਈਏ ਅਤੇ ਆਪਣੇ ਪਾਪਾਂ ਦਾ ਇਮਾਨਦਾਰੀ ਨਾਲ ਕਿਉਂ ਨਾ ਇੱਕਰਾਰ ਕਰ ਲਈਏ ਕਿਉਂਕਿ ਇਹ ਸਾਡੇ ਲਈ ਦੋਸ਼ ਅਤੇ ਸ਼ਰਮ ਦਾ ਕਾਰਨ ਬਣਦੇ ਹਨ? ਉਸ ਤੋਂ ਬਾਅਦ ਅਨੰਦ ਮਨਾਈਏ ਕਿਉਂਕਿ ਉਹ ਤੁਹਾਨੂੰ ਹਰ ਬੁਰਿਆਈ ਤੋਂ ‘ਸ਼ੁੱਧ’ ਕਰੇਗਾ.

ਉਸ ਇਸਤ੍ਰੀ ਦਾ ਆਪਣੀ ਲੋੜ ਲਈ ਇਮਾਨਦਾਰੀ ਨਾਲ ਭਰਿਆ ਹੋਇਆ ਅੰਗੀਕਾਰ ਉਸਨੂੰ ਯਿਸੂ ਨੂੰ ‘ਮਸੀਹਾ’ ਵਜੋਂ ਸਮਝਣ ਵੱਲ ਲੈ ਗਿਆ ਅਤੇ ਯਿਸੂ ਦੇ ਉੱਥੇ ਦੋ ਦਿਨ ਹੋਰ ਰਹਿਣ ਤੋਂ ਬਾਅਦ ਉਨ੍ਹਾਂ ਨੇ ਉਸਨੂੰ ‘ਸੰਸਾਰ ਦਾ ਮੁਕਤੀਦਾਤਾ’ ਵਜੋਂ ਪਛਾਣ ਲਿਆ। ਸ਼ਾਇਦ ਅਸੀਂ ਅਜੇ ਇਸ ਨੂੰ ਪੂਰੀ ਤਰ੍ਹਾਂ ਨਾ ਸਮਝ ਸੱਕੀਏ। ਪਰ ਜਿਵੇਂ ਕਿ ਸੁਆਮੀ ਯੂਹੰਨਾ ਨੇ ਲੋਕਾਂ ਨੂੰ ਆਪਣੇ ਪਾਪਾਂ ਦਾ ਇੱਕਰਾਰ ਕਰਨ ਅਤੇ ਉਨ੍ਹਾਂ ਨੂੰ ਇਸਦੀ ਲੋੜ ਲਈ ਤਿਆਰ ਕੀਤਾ, ਇਹ ਸਾਨੂੰ ਇਹ ਜਾਣਨ ਲਈ ਤਿਆਰ ਕਰੇਗਾ ਕਿ ਅਸੀਂ ਕਿਵੇਂ ਗੁਆਚ ਹੋਏ ਹਾਂ ਅਤੇ ਸਾਨੂੰ ਉਸ ਤੋਂ ਅੰਮ੍ਰਿਤ ਜਲ ਨੂੰ ਕਿਵੇਂ ਪੀਣਾ ਹੈ।

Leave a Reply

Your email address will not be published. Required fields are marked *