Skip to content
Home » ਜੀਵਨ ਮੁਕਤਾ, ਯਿਸੂ, ਮੁਰਦਿਆਂ ਦੇ ਪਵਿੱਤਰ ਸ਼ਹਿਰ ਦੀ ਯਾਤਰਾ ਕਰਦਾ ਹੈ

ਜੀਵਨ ਮੁਕਤਾ, ਯਿਸੂ, ਮੁਰਦਿਆਂ ਦੇ ਪਵਿੱਤਰ ਸ਼ਹਿਰ ਦੀ ਯਾਤਰਾ ਕਰਦਾ ਹੈ

  • by

ਸੱਤ ਪਵਿੱਤਰ ਸ਼ਹਿਰਾਂ (ਸਪਤ ਪੁਰੀ) ਵਿੱਚੋਂ ਬਨਾਰਸ ਸਭਨਾਂ ਤੋਂ ਪਵਿੱਤਰ ਸ਼ਹਿਰ ਹੈ। ਇੱਥੇ ਹਰ ਸਾਲ ਦੱਸ ਲੱਖ ਤੋਂ ਵੱਧ ਸ਼ਰਧਾਲੂ ਤੀਰਥ ਯਾਤਰਾ ਕਰਨ ਲਈ ਆਉਂਦੇ ਹਨ, ਜਿੰਨ੍ਹਾਂ ਵਿੱਚੋਂ ਬਥੇਰੇ ਜੀਵਨ ਮੁਕਤਾ ਬਣ ਜਾਣ ਲਈ ਆਉਂਦੇ ਹਨ, ਕਿਉਂਕਿ ਇਹ ਅਜਿਹੀ ਥਾਂ ਉੱਤੇ ਹੈ, (ਜਿੱਥੇ ਵਰੁਣ ਅਤੇ ਅੱਸੀ ਨਦੀਆਂ ਗੰਗਾ ਵਿੱਚ ਰਲ ਜਾਂਦੀਆਂ ਹਨ), ਅਤੇ ਮਿਥਿਹਾਸਕ ਕਥਾਵਾਂ ਅਤੇ ਇਤਿਹਾਸ ਵਿੱਚ ਇਹ ਬੜ੍ਹੀ ਪ੍ਰਮੁੱਖਤਾ ਨਾਲ ਮਿਲਦਾ ਹੈ। ਬਨਾਰਸ, ਵਾਰਾਣਸੀ, ਅਵਿਮੁਕਤਾ ਜਾਂ ਕਾਸ਼ੀ (“ਚਾਨਣ ਦਾ ਸ਼ਹਿਰ”) ਵਜੋਂ ਵੀ ਜਾਣਿਆ ਜਾਂਦਾ, ਬਨਾਰਸ ਉਹ ਅਸਥਾਨ ਸੀ ਜਿੱਥੇ ਸ਼ਿਵ ਨੂੰ ਪਾਪਾਂ ਲਈ ਮੁਆਫੀ ਮਿਲੀ ਸੀ।

ਮੋਇਆਂ ਹੋਇਆਂ ਦਾ ਸੰਸਕਾਰ ਵਾਰਾਣਸੀ ਦੇ ਮਣੀਕਰਣਿਕ ਘਾਟ ਵਿੱਖੇ ਕੀਤਾ ਜਾਂਦਾ ਹੈ।

ਕਾਸ਼ੀ ਖੰਡ (ਮੁੱਖ ਤੀਰਥ ਯਾਤਰਾ ਅਸਥਾਨਾਂ ਲਈ ‘ਯਾਤਰਾ ਗਾਈਡ’ ਪੁਰਾਣ) ਦੇ ਅਨੁਸਾਰ, ਭੈਰਵ ਦੇ ਰੂਪ ਵਿੱਚ ਸ਼ਿਵ ਨੇ, ਬ੍ਰਹਮਾ ਨਾਲ ਇੱਕ ਗੁੱਸੇ ਨਾਲ ਭਰੀ ਹੋਈ ਬਹਿਸ ਵਿੱਚ, ਬ੍ਰਹਮਾ ਦੇ ਸਿਰ ਨੂੰ ਉਸਦੇ ਸਰੀਰ ਤੋਂ ਕੱਟ ਦਿੱਤਾ ਸੀ। ਉਸ ਦੇ ਇਸ ਗੰਭੀਰ ਅਪਰਾਧ ਕਾਰਨ, ਕੱਟਿਆ ਹੋਇਆ ਸਿਰ ਉਸਦੇ ਹੱਥ ਨਾਲ ਹੀ ਚਿੰਬੜਿਆ ਰਹਿ ਗਿਆ – ਦੋਸ਼ ਉਸ ਤੋਂ ਦੂਰ ਨਹੀਂ ਹੋ ਰਿਹਾ ਸੀ। ਸ਼ਿਵ/ਭੈਰਵ ਆਪਣੇ ਆਪ ਨੂੰ ਦੋਸ਼ (ਅਤੇ ਚਿੰਬੜੇ ਹੋਏ ਸਿਰ ਨਾਲ) ਤੋਂ ਛੁਟਕਾਰਾ ਅਰਥਾਤ ਮੁਕਤ ਹੋਣ ਲਈ ਬਥੇਰੀਆਂ ਥਾਵਾਂ ਦੀ ਯਾਤਰਾ ਕਰਦਾ ਰਿਹਾ, ਪਰੰਤੂ ਜਦੋਂ ਉਹ ਬਨਾਰਸ ਆਇਆ ਤਾਂ ਉਸਦੇ ਹੱਥ ਤੋਂ ਕੱਟਿਆ ਹੋਇਆ ਸਿਰ ਹੇਠਾਂ ਡਿੱਗ ਪਿਆ। ਇਸ ਲਈ, ਸ਼ਿਵ ਨੇ ਬਨਾਰਸ ਨੂੰ ਹੋਰ ਸਾਰੇ ਤੀਰਥ ਅਸਥਾਨਾਂ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਸਿੱਟੇ ਵਜੋਂ ਅੱਜ ਬਨਾਰਸ ਵਿੱਚ ਉਸਦੇ ਲਈ ਬਹੁਤ ਸਾਰੇ ਮੰਦਿਰ ਅਤੇ ਸ਼ਿਵਲਿੰਗ ਮਿਲਦੇ ਹਨ।

ਬਨਾਰਸ: ਮੋਇਆਂ ਹੋਇਆ ਲਈ ਪਵਿੱਤਰ ਸ਼ਹਿਰ

ਕਾਲ ਭੈਰਵ ਸ਼ਿਵ ਦੇ ਡਰਾਉਣੇ ਗੁਣਾਂ ਦਾ ਪ੍ਰਗਟਾਵਾ ਹੈ, ਅਤੇ (ਸੰਸਕ੍ਰਿਤ ਸ਼ਬਦ: काल): ਕਾਲ ਦਾ ਅਰਥ ‘ਮੌਤ’ ਜਾਂ ‘ਕਾਲੇ’ ਦੋਵਾਂ ਵਿੱਚੋਂ ਕੋਈ ਵੀ ਇੱਕ ਹੋ ਸੱਕਦਾ ਹੈ। ਇਹ ਭੈਰਵ ਨੂੰ ਬਨਾਰਸ ਵਿੱਚ ਮੋਏ ਹੋਏ ਲੋਕਾਂ ਦਾ ਰਾਖਾ ਬਣਾ ਦਿੰਦਾ ਹੈ। ਯਮ, ਮੌਤ ਦਾ ਇੱਕ ਹੋਰ ਦੇਵਤਾ ਵਾਰਾਣਸੀ ਵਿੱਚ ਦਾਖਲ ਹੋਣ ਵਿੱਚ ਅਸਮਰੱਥ ਹੈ। ਇਸ ਤਰ੍ਹਾਂ ਭੈਰਵ ਆਤਮਾਵਾਂ ਨੂੰ ਸਜ਼ਾ ਦੇਣ ਅਤੇ ਉਨ੍ਹਾਂ ਨੂੰ ਇਕੱਠਾ ਕਰਨ ਦੀ ਭੂਮਿਕਾ ਨੂੰ ਪੂਰਿਆ ਕਰਦਾ ਹੈ। ਕਿਹਾ ਜਾਂਦਾ ਹੈ ਕਿ ਵਾਰਾਣਸੀ ਵਿੱਚ ਮਰਨ ਵਾਲਿਆਂ ਨੂੰ ਭੈਰਵ (ਭੈਰਵੀ ਤਸੀਹੇ) ਦਾ ਸਾਹਮਣਾ ਕਰਨਾ ਪਏਗਾ।

ਇਸ ਕਾਰਨ, ਬਨਾਰਸ ਮਰਨ ਲਈ ਅਤੇ ਸਸਕਾਰ ਕਰਨ ਲਈ ਇੱਕ ਮੁਬਾਰਕ ਅਸਥਾਨ ਹੈ, ਕਿਉਂਕਿ ਮੌਤ ਦਾ ਵਿਸ਼ਾ ਉੱਥੇ ਬਹੁਤ ਜਿਆਦਾ ਤਕੜਾਈ ਨਾਲ ਮਿਲਦਾ ਹੈ, ਅਤੇ ਮੌਤ ਅਤੇ ਸੰਸਾਰ ਤੋਂ ਛੁਟਕਾਰੇ ਦੀ ਆਸ ਵੱਧਦੀ ਚਲੀ ਜਾ ਰਹੀ ਹੈ। ਬਹੁਤ ਸਾਰੇ ਲੋਕ ਵਾਰਾਣਸੀ ਵਿੱਚ ਆਉਂਦੇ ਹਨ ਅਤੇ ਧਰਮਸ਼ਾਲਾ ਵਿੱਚ ਰਹਿ ਕੇ ਆਪਣੀ ਆਉਣ ਵਾਲੀ ਮੌਤ ਦਾ ਉਡੀਕ ਕਰਦੇ ਹਨ। ਇਸ ਅਰਥ ਵਿੱਚ, ਵਾਰਾਣਸੀ ਜੀਵਨ ਦੇ ਤੀਰਥ ਯਾਤਰਾ ਦੀ ਅੰਤਮ ਮੰਜ਼ਿਲ ਹੈ। ਬਨਾਰਸ, ਮਨੀਕਾਰਣਿਕ ਅਤੇ ਹਰੀਸ਼ਚੰਦਰ ਨਾਓ ਦੇ ਦੋ ਵੱਡੇ ਸ਼ਮਸ਼ਾਨ ਘਾਟ ਪਾਏ ਗਏ ਹਨ। ਦੋਹਾਂ ਵਿੱਚੋਂ ਵਧੇਰੇ ਪ੍ਰਸਿੱਧ ਮਣੀਕਾਰਣਿਕ, ਮੌਤ ਦੇ ਪਵਿੱਤਰ ਅਸਥਾਨ ਵਜੋਂ ਜਾਣਿਆ ਜਾਂਦਾ ਹੈ, ਜਿਸਨੂੰ ਨਦੀ ਦੇ ਘਾਟ ‘ਤੇ ਉਸਾਰਿਆ ਗਿਆ ਹੈ, ਜਿੱਥੇ ਸਸਕਾਰ ਵਾਲੀ ਅੱਗ ਲਗਾਤਾਰ ਬਲਦੀ ਰਹਿੰਦੀ ਹੈ। ਬਨਾਰਸ ਦੇ ਘਾਟ ਤੋਂ ਕਿਸੇ ਵੀ ਦਿਨ 30000 ਤੋਂ ਵੱਧ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕਰ ਸੱਕਦੇ ਹਨ।

ਇਸੇ ਅਨੁਸਾਰ, ਪੂਰੇ ਭਾਰਤ ਤੋਂ ਲੋਕ ਬਨਾਰਸ ਵਿੱਚ ਮਰਨ ਲਈ ਆਉਂਦੇ ਹਨ ਤਾਂ ਜੋ ਉਨ੍ਹਾਂ ਦੀ ਮੌਤ ਦੇ ਸਮੇਂ ਉਨ੍ਹਾਂ ਨੂੰ ਸ਼ਿਵ ਵੱਲੋਂ ਨਿਰਦੇਸ਼ ਦਿੱਤਾ ਜਾਵੇ ਕਿ ਕਿਵੇਂ ਜਨਮ ਦੇ ਚੱਕਰ ਨੂੰ ਤੋੜਨਾ ਹੈ ਅਤੇ ਇਸ ਤਰ੍ਹਾਂ ਮੁਕਤੀ ਪ੍ਰਾਪਤ ਕੀਤੀ ਜਾ ਸੱਕਦੀ ਹੈ। ਸੰਖੇਪ ਵਿੱਚ, ਬਨਾਰਸ ਮੋਇਆਂ ਹੋਇਆਂ ਦਾ ਪਵਿੱਤਰ ਸ਼ਹਿਰ ਹੈ। ਪਰ ਇਸ ਤਰਾਂ ਦਾ ਇੱਕ ਹੋਰ ਸ਼ਹਿਰ ਵੀ ਹੈ ਅਤੇ ਇਹ ਉਨਾ ਹੀ ਪਵਿੱਤਰ ਹੈ ਜਿੰਨਾ ਕਿ ਇਹ ਪਰਾਚੀਨ ਹੈ …

ਯਰੂਸ਼ਲਮ: ਮੋਇਆਂ ਹੋਇਆਂ ਦਾ ਪਵਿੱਤਰ ਸ਼ਹਿਰ

ਯਰੂਸ਼ਲਮ ਇੱਕ ਹੋਰ ਪਵਿੱਤਰ ਸ਼ਹਿਰ ਹੈ, ਜਿਸ ਨੂੰ ਮੁਰਦਿਆਂ ਵੱਜੋਂ ਜਾਣਿਆ ਜਾਂਦਾ ਹੈ। ਉੱਥੇ ਕਬਰ ਬਣਾਉਣਾ ਮੁਬਾਰਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜੇ ਲੋਕ ਉੱਥੇ ਦਫ਼ਨਾਏ ਜਾਣਗੇ ਉਨ੍ਹਾਂ ਨੂੰ ਮੌਤ ਤੋਂ ਸਭਨਾਂ ਤੋਂ ਪਹਿਲਾਂ ਜੀਵਾਲਿਆ ਜਾਵੇਗਾ, ਉਹ ਉਸ ਗੁਲਾਮੀ ਤੋਂ ਛੁਟਕਾਰਾ ਪਾ ਲੈਣਗੇ ਜਿਹੜੀ ਮੌਤ ਦੇ ਕਾਰਨ ਉਨ੍ਹਾਂ ਉੱਤੇ ਹੈ। ਸਿੱਟੇ ਵਜੋਂ, ਇੱਕ ਪੂਰੀ ਸਦੀ ਤੋਂ, ਯਹੂਦੀ ਖੁਦ ਨੂੰ ਇਸ ਆਉਣ ਵਾਲੇ ਛੁਟਕਾਰੇ ਦੀ ਉਡੀਕ ਕਰਦਿਆਂ ਹੋਇਆਂ ਉੱਥੇ ਹੀ ਦਫ਼ਨਾਏ ਜਾਣ ਦੀ ਮੰਗ ਕਰਦੇ ਆਏ ਹਨ।

ਆਧੁਨਿਕ ਯਰੂਸ਼ਲਮ ਵਿੱਚ ਕਬਰਾਂ; ਮੌਤ ਤੋਂ ਛੁਟਕਾਰੇ ਦੀ ਉਡੀਕ ਕਰ ਰਹੀਆਂ ਹਨ

ਇਹ ਉਹੀ ਪਵਿੱਤਰ ਸ਼ਹਿਰ ਹੈ, ਜਿੱਥੇ ਯਿਸੂ ਆਇਆ ਸੀ, ਉਸ ਦਿਨ ਨੂੰ ਹੁਣ ਖਜ਼ੂਰੀ ਐਤਵਾਰ ਕਿਹਾ ਜਾਂਦਾ ਹੈ। ਜਿਸ ਤਰੀਕੇ ਨਾਲ ਉਹ ਇਸ ਵਿੱਚ ਆਇਆ, ਅਤੇ ਉਸਦੇ ਆਉਣ ਦੇ ਸਮੇਂ ਨੇ ਉਸਨੂੰ ਇੱਕ ਜੀਵਨ-ਮੁਕਤਾ ਦੇ ਰੂਪ ਵਿੱਚ ਵਿਖਾਇਆ (ਜੀਉਂਦੇ ਹੋਇਆਂ ਹੀ ਮੌਤ ਤੋਂ ਛੁਟਕਾਰਾ ਪਾਉਣਾ)। ਪਰ ਉਹ ਨਾ ਸਿਰਫ਼ ਆਪਣੇ ਲਈ ਜੀਵਨ-ਮੁਕਤਾ ਸੀ, ਸਗੋਂ ਉਹ ਤੁਹਾਨੂੰ ਅਤੇ ਮੈਨੂੰ ਵੀ ਜੀਵਨ-ਮੁਕਤਾ ਬਣ ਜਾਣ ਦਾ ਪ੍ਰਸਤਾਓ ਦਿੰਦਾ ਹੈ। ਅਸੀਂ ਸਿੱਖਦੇ ਹਾਂ ਕਿ ਉਸਨੇ ਅਜਿਹਾ ਕਿਵੇਂ ਕੀਤਾ ਜਦੋਂ ਉਹ ਲਾਜ਼ਰ ਨੂੰ ਜੀ ਉਠਾਉਣ ਤੋਂ ਬਾਅਦ ਪਵਿੱਤਰ ਸ਼ਹਿਰ ਵਿੱਚ ਆਇਆ ਸ਼ੀ। ਇੰਜੀਲ ਕਹਿੰਦੀ ਹੈ ਕਿ:

ਯਿਸੂ ਇੱਕ ਪਾਤਸ਼ਾਹ ਵਜੋਂ ਯਰੂਸ਼ਲਮ ਵਿੱਚ ਆਉਂਦਾ ਹੈ

12ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਸਨ ਜਦ ਉਨ੍ਹਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ 13ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿੱਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ ਹੋਸੰਨਾ! ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ! 14ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ 15ਸੀਯੋਨ ਦੀ ਬੇਟੀ, ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।।

16ਉਹ ਦੇ ਚੇਲਿਆਂ ਨੇ ਏਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੰਮ ਕੀਤੇ ਸਨ 17ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਸੀ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ ਸਾਖੀ ਦਿੱਤੀ 18ਇਸ ਕਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ 19ਤਾਂ ਫ਼ਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ। ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ!।।

ਯੂਹੰਨਾ 12:12–19

ਇਸ ਨੂੰ ਪੂਰੀ ਤਰ੍ਹਾਂ ਜਾਣਨ ਲਈ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਬਰਾਨੀ ਵੇਦਾਂ ਨੇ ਪੁਰਾਣੇ ਇਬਰਾਨੀ ਪਾਤਸ਼ਾਹਾਂ ਦੇ ਰੀਤੀ ਰਿਵਾਜਾਂ ਬਾਰੇ ਕੀ ਭਵਿੱਖਬਾਣੀ ਕੀਤੀ ਸੀ।

ਦਾਊਦ ਦੀ ਅਸ਼ਵਮੇਧਯੱਗ ਦੀ ਰਸਮ

ਪਿਊ ਦਾਦਿਆਂ ਵਿੱਚ ਮਿਲਣ ਵਾਲਾ ਪਾਤਸ਼ਾਹ ਦਾਊਦ (1000 ਈ. ਪੂ.) ਤੋਂ ਸ਼ੁਰੂ ਕਰਦੇ ਹੋਇਆਂ, ਇਬਰਾਨੀ ਪਾਤਸ਼ਾਹਾਂ ਨੇ ਹਰ ਸਾਲ ਪਵਿੱਤਰ ਸ਼ਹਿਰ ਯਰੂਸ਼ਲਮ ਦੀ ਜਲੂਸ ਦੀ ਅਗਵਾਈ ਕਰਨ ਲਈ ਆਪਣੇ ਸ਼ਾਹੀ ਘੋੜੇ ਉੱਤੇ ਸਵਾਰੀ ਕੀਤੀ ਸੀ। ਹਾਲਾਂਕਿ ਪਰਾਚੀਨ ਵੈਦਿਕ ਅਸ਼ਵਮੇਧਾ/ਅਸ਼ਵਮੇਧ ਯੱਗ ਦੇ ਘੋੜੇ ਦੀ ਬਲੀ ਦੇਣ ਵਜੋਂ ਅਤੇ ਪ੍ਰਕਿਰਿਆ ਵੀ ਇੱਕ ਦੂਜੇ ਤੋਂ ਵੱਖਰਾ ਸੀ, ਪਰ ਉਹਨਾਂ ਦਾ ਮਕਸਦ ਇੱਕੋ ਜਿਹਾ ਸੀ – ਆਪਣੀ ਸਿਆਣਪ ਅਤੇ ਆਪਣੀ ਸ਼ਾਹੀ ਪ੍ਰਭੁਸੱਤਾ ਨੂੰ ਦੂਜੇ ਰਾਜਿਆਂ ਉੱਤੇ ਸਹੀ ਸਾਬਤ ਕਰਨਾ।

ਜ਼ਕਰਯਾਹ ਇੱਕ ਵੱਖਰੀ ਤਰ੍ਹਾਂ ਦਾਖਲ ਹੋਣ ਦੀ ਭਵਿੱਖਬਾਣੀ ਕਰਦਾ ਹੈ।

ਜ਼ਕਰਯਾਹ, ਜਿਸਨੇ ਆਉਣ ਵਾਲੇ ਪਾਤਸ਼ਾਹ ਦੇ ਨਾਮ ਦੀ ਭਵਿੱਖਬਾਣੀ ਕੀਤੀ ਸੀ, ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਇਹ ਆਉਣ ਵਾਲਾ ਪਾਤਸ਼ਾਹ ਯਰੂਸ਼ਲਮ ਵਿੱਚ ਦਾਖਲ ਹੋਵੇਗਾ, ਪਰ ਸ਼ਾਹੀ ਘੋੜੇ ਦੀ ਥਾਂ ਇੱਕ ਗਧੇ ਉੱਤੇ ਸਵਾਰ ਹੋਵੇਗਾ। ਵੱਖੋ ਵੱਖਰੇ ਇਬਰਾਨੀ ਰਿਸ਼ੀਆਂ ਨੇ ਇਸ ਬਹੁਤ ਹੀ ਅਸਾਧਾਰਣ ਘਟਨਾ ਦੇ ਵੱਖੋ ਵੱਖਰੇ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਹੈ।

ਜ਼ਕਰਯਾਹ ਅਤੇ ਹੋਰ ਲੋਕ ਜਿੰਨ੍ਹਾਂ ਨੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਦਾਖਲ ਹੋਣ ਨੂੰ ਪਹਿਲਾਂ ਤੋਂ ਹੀ ਵੇਖ ਲਿਆ ਸੀ

ਉੱਤੇ ਦਿੱਤੀ ਹੋਈ ਜ਼ਕਰਯਾਹ ਦੀ ਭਵਿੱਖਬਾਣੀ ਦਾ ਇੱਕ ਹਿੱਸਾ ਇੰਜੀਲ ਵਿੱਚ ਵੀ ਦੱਸਿਆ ਗਿਆ ਹੈ, ਦੇ ਹੇਠਾਂ ਲਕੀਰ ਖਿੱਚੀ ਗਈ ਹੈ। ਜ਼ਕਰਯਾਹ ਦੀ ਪੂਰੀ ਭਵਿੱਖਬਾਣੀ ਇਹ ਸੀ:

ਸੀਯੋਨ ਦੇ ਪਾਤਸ਼ਾਹ ਦੀ ਆਮਦ

9 ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ।

10 ਮੈਂ ਅਫਰਾਈਮ ਤੋਂ ਰਥ ਨੂੰ, ਅਤੇ ਯਰੂਸ਼ਲਮ ਤੋਂ ਘੋੜੇ ਨੂੰ ਕੱਟ ਸੁੱਟਾਂਗਾ, ਲੜਾਈ ਦਾ ਧਣੁਖ ਤੋੜਿਆ ਜਾਵੇਗਾ। ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੀਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੀਕ ਹੋਵੇਗੀ।

11 ਨਾਲੇ ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੇਰੇ ਅਸੀਰਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵਾਂਗਾ।

ਜ਼ਕਰਯਾਹ 9:9-11

ਜ਼ਕਰਯਾਹ ਨੇ ਇੱਕ ਪਾਤਸ਼ਾਹ ਦੇ ਆਉਣ ਦੀ ਭਵਿੱਖਬਾਣੀ ਕੀਤੀ ਜੋ ਹੋਰ ਪਾਤਸ਼ਾਹਾਂ ਤੋਂ ਵੱਖਰਾ ਹੋਵੇਗਾ। ਉਹ ‘ਰਥ’, ‘ਯੁੱਧ ਵਾਲੇ ਘੋੜੇ’ ਅਤੇ ‘ਲੜਨ ਲਈ ਧਣੁਖ’ ਦੀ ਵਰਤੋਂ ਕਰਦੇ ਹੋਇਆਂ ਪਾਤਸ਼ਾਹ ਨਹੀਂ ਬਣੇਗਾ। ਦਰਅਸਲ, ਇਹ ਪਾਤਸ਼ਾਹ ਇਹੋ ਜਿਹੇ ਹਥਿਆਰਾਂ ਨੂੰ ਹਟਾ ਦਵੇਗਾ ਅਤੇ ਉਸਦੀ ਥਾਂਈਂ ‘ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ’। ਹਾਲਾਂਕਿ, ਇਸ ਪਾਤਸ਼ਾਹ ਨੂੰ ਅਜੇ ਵੀ ਇੱਕ ਦੁਸ਼ਮਣ ਨੂੰ ਹਰਾਉਣਾ ਪਵੇਗਾ – ਜਿਹੜਾ ਕਿ ਸਭਨਾਂ ਤੋਂ ਵੱਡਾ ਦੁਸ਼ਮਣ ਹੈ।

ਇਹ ਉਦੋਂ ਹੋਰ ਜਿਆਦਾ ਸਪੱਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਮਝਦੇ ਹਾਂ ਕਿ ਇਸ ਪਾਤਸ਼ਾਹ ਨੂੰ ਕਿਸ ਗੱਲ ਦਾ ਸਾਹਮਣਾ ਕਰਨਾ ਪਵੇਗਾ। ਆਮ ਤੌਰ ‘ਤੇ, ਇੱਕ ਪਾਤਸ਼ਾਹ ਦੀ ਦੁਸ਼ਮਣ ਇੱਕ ਵਿਰੋਧੀ ਕੌਮ, ਜਾਂ ਕਿਸੇ ਹੋਰ ਪਾਤਸ਼ਾਹ ਦੀ ਸੈਨਾ, ਜਾਂ ਉਸਦੇ ਲੋਕਾਂ ਦੁਆਰਾ ਵਿਦਰੋਹ ਜਾਂ ਉਨ੍ਹਾਂ ਲੋਕਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਜਿਹੜੇ ਉਸਦੇ ਵਿਰੁੱਧ ਹੋਣ। ਪਰ ਭਵਿੱਖਵਕਤਾ ਜ਼ਕਰਯਾਹ ਨੇ ਲਿਖਿਆ ਕਿ ਇਹ ਪਾਤਸ਼ਾਹ ਇੱਕ ‘ਗਧੇ’ ਉੱਤੇ ਆਉਂਦੇ ਹੋਇਆਂ ਅਸੀਰਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵੇਗਾ (ਆਇਤ 11)। ਸ਼ਬਦ ‘ਟੋਇਆ’ ਕਬਰ ਜਾਂ ਮੌਤ ਦਾ ਬਿਆਨ ਕਰਨ ਲਈ ਇਬਰਾਨੀ ਤਰੀਕਾ ਸੀ। ਆਉਣ ਵਾਲਾ ਇਹ ਪਾਤਸ਼ਾਹ ਉਨ੍ਹਾਂ ਨੂੰ ਅਜ਼ਾਦ ਕਰਾਉਣ ਵਾਲਾ ਸੀ ਜਿਹੜੇ ਤਾਨਾਸ਼ਾਹ, ਭਰਿਸ਼ਟ ਰਾਜਨੇਤਾ, ਦੁਸ਼ਟ ਪਾਤਸ਼ਾਹ ਜਾਂ ਜੇਲ੍ਹਾਂ ਵਿੱਚ ਫਸੇ ਹੋਏ ਲੋਕਾਂ ਦੀ ਨਹੀਂ ਸਗੋਂ ਮੌਤ ਦੇ ‘ਕੈਦੀ’ ਸਨ।

ਜਦੋਂ ਅਸੀਂ ਲੋਕਾਂ ਨੂੰ ਮੌਤ ਤੋਂ ਬਚਾਉਣ ਦੀ ਗੱਲ ਕਰ ਰਹੇ ਹਾਂ, ਤਾਂ ਸਾਡਾ ਅਰਥ ਕਿਸੇ ਵਿਅਕਤੀ ਨੂੰ ਬਚਾਉਣ ਲਈ ਮੌਤ ਵਿੱਚ ਦੇਰੀ ਕਰਨ ਤੋਂ ਨਹੀਂ ਹੁੰਦਾ ਹੈ। ਉਦਾਹਰਣ ਵਜੋਂ, ਅਸੀਂ ਡੁੱਬ ਰਹੇ ਵਿਅਕਤੀ ਨੂੰ ਬਚਾ ਸੱਕਦੇ ਹਾਂ ਜਾਂ ਕਿਸੇ ਵਿਅਕਤੀ ਨੂੰ ਜੀਵਨ-ਬਚਾਉਣ ਵਾਲੀ ਦਵਾਈ ਦੇ ਸੱਕਦੇ ਹਾਂ। ਇਹ ਸਿਰਫ਼ ਮੌਤ ਨੂੰ ਮੁਲਤਵੀ ਕਰਦਾ ਹੈ ਕਿਉਂਕਿ ‘ਬਚਾਏ’ ਗਏ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਜਾਂਦੀ ਹੈ। ਪਰ ਜ਼ਕਰਯਾਹ ‘ਲੋਕਾਂ ਨੂੰ ਮੌਤ ਤੋਂ ਬਚਾਉਣ’ ਦੀ ਭਵਿੱਖਬਾਣੀ ਨਹੀਂ ਕਰ ਰਿਹਾ ਸੀ, ਸਗੋਂ ਉਹ ਉਨ੍ਹਾਂ ਨੂੰ ਮੌਤ ਦੀ ਕੌਦ ਵਿੱਚੋਂ ਬਚਾਉਣ ਦੀ ਭਵਿੱਖਵਾਣੀ ਕਰ ਰਿਹਾ ਸੀ – ਅਰਥਾਤ ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ। ਉਹ ਪਾਤਸ਼ਾਹ ਜਿਹੜਾ ਗਧੇ ਉੱਤੇ ਸਵਾਰ ਹੋ ਕੇ ਆ ਰਿਹਾ ਸੀ ਜਿਸਦੀ ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਸੀ, ਦਾ ਆਮਹੋ-ਸਾਮ੍ਹਣਾ – ਆਪਣੇ ਕੈਦੀਆਂ ਨੂੰ ਆਜ਼ਾਦ ਕਰਾਉਣ ਲਈ ਮੌਤ ਤੋਂ ਹੋਣਾ ਸੀ।

ਯਿਸੂ ਨੇ ਖਜ਼ੂਰੀ ਐਤਵਾਰ ਦੇ ਦਿਨ ਦੀ ਭਵਿੱਖਬਾਣੀ ਨੂੰ ਪੂਰਿਆਂ ਕੀਤਾ

ਜਦੋਂ ਯਿਸੂ ਉਸ ਦਿਨ ਯਰੂਸ਼ਲਮ ਵਿੱਚ ਦਾਖਲ ਹੋਇਆ ਸੀ, ਤਾਂ ਉਸਨੇ ਇਬਰਾਨੀ ਸ਼ਾਹੀ ‘ਅਸ਼ਵਮੇਧ’ ਯੱਗ ਦੇ ਜਲੂਸ ਨੂੰ ਜ਼ਕਰਯਾਹ ਵੱਲੋਂ ਕੀਤੀ ਹੋਈ ਭਵਿੱਖਬਾਣੀ ਨਾਲ ਪੂਰਿਆਂ ਕੀਤਾ, ਉਸ ਦਿਨ ਨੂੰ ਹੁਣ ਖਜ਼ੂਰੀ ਐਤਵਾਰ ਕਿਹਾ ਜਾਂਦਾ ਹੈ। ਉਹ ਯੁੱਧ ਦੇ ਘੋੜੇ ਦੀ ਥਾਂਈਂ ਇੱਕ ਗਧੇ ਉੱਤੇ ਸਵਾਰ ਹੋ ਕੇ ਆਇਆ। ਲੋਕਾਂ ਨੇ ਯਿਸੂ ਲਈ ਉਹੀ ਗੀਤ ਆਪਣੇ ਪਵਿਤਰ ਗੀਤਾ (ਜ਼ਬੂਰਾਂ ਦੀ ਪੋਥੀ) ਵਿੱਚੋਂ ਠੀਕ ਉਸੇ ਤਰ੍ਹਾਂ ਗਾਏ ਜਿਸ ਤਰ੍ਹਾਂ ਉਨ੍ਹਾਂ ਨੇ ਦਾਊਦ ਲਈ ਗਾਏ ਸਨ:

25 ਹੇ ਯਹੋਵਾਹ, ਬਿਨਤੀ ਹੈ, ਬਚਾ ਲੈ, ਹੇ ਯਹੋਵਾਹ, ਬਿਨਤੀ ਹੈ, ਨਿਹਾਲ ਕਰ!

26 ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ, ਅਸਾਂ ਤੁਹਾਨੂੰ ਯਹੋਵਾਹ ਦੇ ਭਵਨ ਤੋਂ ਬਰਕਤ ਦਿੱਤੀ।

27 ਯਹੋਵਾਹ ਪਰਮੇਸ਼ੁਰ ਹੈ ਅਤੇ ਉਹ ਨੇ ਸਾਡੇ ਲਈ ਚਾਨਣ ਕੀਤਾ, ਜਗ ਪਸੂ ਨੂੰ ਰੱਸਿਆਂ ਨਾਲ ਬੰਨ੍ਹ ਦਿਓ, – ਜਗਵੇਦੀ ਦੇ ਸਿੰਙਾਂ ਤੀਕ।

ਜ਼ਬੂਰ 118:25-27

ਲੋਕਾਂ ਨੇ ਇਸ ਪਰਾਚੀਨ ਗੀਤ ਨੂੰ ਉਸ ਲਈ ਗਾਇਆ ਕਿਉਂਕਿ ਉਹ ਜਾਣਦੇ ਸਨ ਕਿ ਯਿਸੂ ਨੇ ਲਾਜ਼ਰ ਨੂੰ ਜਿਵਾਲਿਆ ਸੀ, ਅਤੇ ਉਨ੍ਹਾਂ ਨੇ ਉਸਦੇ ਯਰੂਸ਼ਲਮ ਵਿੱਚ ਆਉਣ ਦੀ ਉਡੀਕ ਕੀਤੀ ਸੀ। ਉਨ੍ਹਾਂ ਨੇ ਸ਼ਬਦ ਹੋਸ਼ਨਾ  ਉੱਚੀ ਅਵਾਜ਼ ਵਿੱਚ ਬੋਲਿਆ ਜਿਸਦਾ ਅਰਥ ‘ਬਚਾਓਣ’ ਤੋਂ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਜ਼ਬੂਰ 118:25 ਵਿੱਚ ਬਹੁਤ ਪਹਿਲਾਂ ਲਿਖਿਆ ਗਿਆ ਸੀ। ਯਿਸੂ ਉਨ੍ਹਾਂ ਨੂੰ ਕਿਸ ਤੋਂ ਬਚਾਉਣ ਵਾਲਾ ਸੀ? ਜ਼ਕਰਯਾਹ ਭਵਿੱਖਵਕਤਾ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ – ਮੌਤ ਤੋਂ। ਇਹ ਕਿੰਨਾ ਕੂ ਸਹੀ ਜਾਪਦਾ ਹੈ ਕਿ ਯਿਸੂ ਮੁਰਦਿਆਂ ਦੇ ਪਵਿੱਤਰ ਸ਼ਹਿਰ ਵਿੱਚ ਦਾਖਲ ਹੋਇਆ ਸੀ ਅਤੇ ਆਪਣੇ ਆਪ ਨੂੰ ਪਾਤਸ਼ਾਹ ਹੋਣ ਦਾ ਐਲਾਨ ਕੀਤਾ ਸੀ।

ਯਿਸੂ ਉਦਾਸ ਹੋ ਕੇ ਰੋਇਆ

ਖਜ਼ੂਰੀ ਐਤਵਾਰ ਦੇ ਦਿਨ, ਜਦੋਂ ਯਿਸੂ ਯਰੂਸ਼ਲਮ ਵਿੱਚ ਦਾਖਲ ਹੋਇਆ (ਜਿਸਨੂੰ ਜੇਤੂ ਦਾਖਲੇ  ਵਜੋਂ ਵੀ ਜਾਣਿਆ ਜਾਂਦਾ ਹੈ), ਤਾਂ ਧਾਰਮਿਕ ਆਗੂਆਂ ਨੇ ਉਸਦਾ ਵਿਰੋਧ ਕੀਤਾ। ਇੰਜੀਲ ਉਨ੍ਹਾਂ ਦੇ ਕੀਤੇ ਹੋਏ ਵਿਰੋਧਾਂ ਬਾਰੇ ਯਿਸੂ ਵੱਲੋਂ ਦਿੱਤੇ ਹੋਏ ਉੱਤਰ ਨੂੰ ਇੰਝ ਦਰਜ਼ ਕਰਦੀ ਹੈ।

41ਜਾਂ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ, 42ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ ਪਰ ਹੁਣ ਓਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ 43ਕਿਉਂਕਿ ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ 44ਅਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ ਇਸ ਲਈ ਜੋ ਤੈਂ ਆਪਣੀ ਭਲਿਆਈ ਦੇ ਮੌਕੇ ਨੂੰ ਨਾ ਜਾਣਿਆ।।

ਲੂਕਾ 19:41-44

ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੀ ਆਮਦ ਦੇ ਸਮੇਂ ਨੂੰ ਪਛਾਣਨ ਲਈ ਆਗੂਆਂ ਨੂੰ “ਇਸ ਦਿਨ” ਦੀ ਪਛਾਣ ਹੋਣੀ ਚਾਹੀਦੀ ਹੈ।

ਯਿਸੂ ਦੇ ਕਹਿਣ ਦਾ ਕੀ ਅਰਥ ਸੀ? ਉਨ੍ਹਾਂ ਨੂੰ ਕੀ ਸਮਝ ਨਹੀਂ ਆਇਆ?

ਉਹ 537 ਸਾਲ ਪਹਿਲਾਂ ਉਨ੍ਹਾਂ ਦੇ ਵੇਦਾਂ ਵਿੱਚ ਦਾਨੀਏਲ ਦੁਆਰਾ ਕੀਤੀ ਗਈ ਭਵਿੱਖਵਾਣੀ ਵਿੱਚ ਦੱਸੇ ਗਏ ਸੱਤਰ ਹਫ਼ਤਿਆਂ ਦੀ ਬੁਝਾਰਤ ਨੂੰ ਨਹੀਂ ਸਮਝ ਸਕੇ ਸਨ। ਸੱਤਰ ਹਫ਼ਤਿਆਂ ਦੀ ਇਸ ਪਹਿਲਾਂ ਤੋਂ ਕੀਤੀ ਗਈ ਭਵਿੱਖਬਾਣੀ ਵਿੱਚ, ਇਸ ਦਿਨ ਪਾਤਸ਼ਾਹ ਦੇ ਆਉਣ ਦੀ ਭਵਿੱਖਬਾਣੀ ਪੰਜ ਸੌ ਸਾਲ ਪਹਿਲਾਂ ਹੀ ਕਰ ਦਿੱਤੀ ਗਈ ਸੀ।

ਦਾਨੀਏਲ ਦੇ ਸੱਤਰ ਹਫ਼ਤੇ ਅਰਥਾਤ ਸੱਤ ਸਾਤੇ ਉਸ ਦੇ ਆਉਣ ਦੇ ਦਿਨ ਦੀ ਭਵਿੱਖਬਾਣੀ ਕਰਦੇ ਹਨ

ਖਜ਼ੂਰੀ ਐਤਵਾਰ ਇੱਕ ਮੁਬਾਰਕ ਦਿਨ ਸੀ ਕਿਉਂਕਿ ਜ਼ਕਰਯਾਹ ਦੀਆਂ ਭਵਿੱਖਬਾਣੀਆਂ (ਮੌਤ ਨੂੰ ਹਰਾਉਣ ਲਈ ਇੱਕ ਗਧੇ ਉੱਤੇ ਇੱਕ ਪਾਤਸ਼ਾਹ ਦੇ ਆਉਣ ਬਾਰੇ) ਅਤੇ ਦਾਨੀਏਲ ਦੀਆਂ ਭਵਿੱਖਬਾਣੀਆਂ ਉਸੇ ਦਿਨ ਅਤੇ ਉਸੇ ਸ਼ਹਿਰ – ਯਰੂਸ਼ਲਮ ਵਿੱਚ, ਮੋਇਆਂ ਹੋਇਆਂ ਦੇ ਪਵਿੱਤਰ ਸ਼ਹਿਰ ਨਾਲ ਜੋੜੀਆਂ ਗਈਆਂ ਸਨ।

ਕੌਮਾਂ ਵਿੱਚ ਸਾਡੇ ਲਈ

ਬਨਾਰਸ ਆਪਣੇ ਪਵਿੱਤਰ ਅਸਥਾਨ ਦੇ ਕਾਰਨ ਮੋਇਆਂ ਹੋਇਆਂ ਲਈ ਇੱਕ ਮੁਬਾਰਕ ਤੀਰਥ ਅਸਥਾਨ ਹੈ। ਅਸੀਸਾਂ ਸ਼ਰਧਾਲੂਆਂ ‘ਤੇ ਆਉਂਦੀਆਂ ਹਨ ਜਦੋਂ ਉਹ ਇਸ ਥਾਂਈਂ ਤੀਰਥ ਯਾਤਰਾ ਕਰਨ ਆਉਂਦੇ ਹਨ ਜਿਸਦੇ ਬਾਰੇ ਉੱਤੇ ਭੈਰਵ ਦੀ ਕਹਾਣੀ ਵਿੱਚ ਦੱਸਿਆ ਗਿਆ ਹੈ। ਇਸੇ ਕਾਰਨ ਇਸਦਾ ਦੂਜਾ ਨਾਮ ਕਾਸ਼ੀ ਹੈ, ਅਰਥਾਤ ਚਾਨਣ ਦਾ ਸ਼ਹਿਰ।

ਸਾਡਾ ਜੀਵਨ-ਮੁਕਤਾ ਹੋਣ ਦੇ ਕਾਰਨ ਯਿਸੂ ਨਾਲ ਇਹ ਇੱਕ ਵੱਖਰੀ ਗੱਲ ਸੀ, ਕਿਉਂਕਿ ਯਰੂਸ਼ਲਮ ਵਿੱਚ ਉਸ ਦੀ ਮੌਤ ਤੋਂ ਬਾਅਦ, ਉਸਦੇ ਜੀ ਉੱਠਣ ਦੇ ਸਿੱਟੇ ਵਜੋਂ, ਜਿੱਤ ਯਰੂਸ਼ਲਮ ਤੋਂ ਹੋਰ ਸਾਰੀਆਂ ਕੌਮਾਂ ਵਿੱਚ ਫੈਲ ਜਾਵੇਗੀ।

ਕਿਉਂ?

ਕਿਉਂਕਿ ਉਸਨੇ ਆਪਣੇ ਆਪ ਨੂੰ ਸੰਸਾਰ ਦਾ ਚਾਨਣ’ ਹੋਣ ਦੀ ਮੁਨਾਦੀ ਕੀਤੀ ਸੀ, ਜਿਸਦੀ ਜਿੱਤ ਯਰੂਸ਼ਲਮ ਤੋਂ ਸਾਰੀਆਂ ਕੌਮਾਂ ਤੱਕ ਪਹੁੰਚੇਗੀ – ਕੋਈ ਗੱਲ ਨਹੀਂ ਮਾਇਨੇ ਨਹੀਂ ਰੱਖਦੀ ਕਿ ਤੁਸੀਂ ਅਤੇ ਮੈਂ ਕਿੱਥੇ ਰਹਿੰਦੇ ਹਾਂ। ਸਾਨੂੰ ਯਰੂਸ਼ਲਮ ਦੀ ਯਾਤਰਾ ‘ਤੇ ਜਾਣ ਦੀ ਲੋੜ ਨਹੀਂ ਹੈ ਤਾਂ ਜੋ ਯਿਸੂ ਦੀ ਜਿੱਤ ਤੋਂ ਅਸੀਸ ਹਾਸਲ ਕੀਤੀ ਜਾ ਸਕੇ। ਅਸੀਂ ਅਗਲੇ ਲੇਖ ਵਿੱਚ ਵੇਖਾਂਗੇ ਕਿ ਉਸ ਹਫ਼ਤੇ ਦੀਆਂ ਘਟਨਾਵਾਂ ਵਿੱਚ ਉਹ ਮੌਤ ਦਾ ਸਾਮ੍ਹਣਾ ਕਿਵੇਂ ਕਰਦਾ ਹੈ।

Leave a Reply

Your email address will not be published. Required fields are marked *