ਯਿਸੂ ਇੱਕ ਕਾਰ ਸੇਵਕ ਵਜੋਂ ਸੇਵਾ ਕਰਦਾ ਹੈ – ਅਯੁੱਧਿਆ ਦੀ ਤੁਲਨਾ ਵਿੱਚ ਲੰਬੇ ਸਮੇਂ ਤੀਕੁਰਚੱਲਣ ਵਾਲੇ ਝਗੜੇ ਨੂੰ ਅਰੰਭ ਕਰਨਾ

  • by

ਐਸਐਮ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਅਯੁੱਧਿਆ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਅਤੇ ਦੁੱਖਦਾਈ ਝਗੜਾ ਇੱਕ ਨਵੇਂ ਮੀਲ ਦੇ ਪੱਥਰ ਤੇ ਪਹੁੰਚ ਗਿਆ ਜਦੋਂ ਇਸਨੇ ਨਿਊਯਾਰਕ ਸਿਟੀ ਵਿੱਚ ਹੰਗਾਮਾ ਮਚਾ ਦਿੱਤਾ ਸੀ। ਅਯੁੱਧਿਆ ਦਾ ਝਗੜਾ ਸੈਂਕੜੇ ਸਾਲਾਂ ਪੁਰਾਣਾ ਰਾਜਨੀਤਿਕ, ਇਤਿਹਾਸਕ ਅਤੇ ਸਮਾਜਿਕ-ਧਾਰਮਿਕ ਝਗੜਾ ਹੈ, ਜਿਸ ਨੂੰ ਰਵਾਇਤੀ ਤੌਰ ‘ਤੇ ਰਾਮ (ਰਾਮ ਜਨਮ ਭੂਮੀ) ਦੇ ਜਨਮ ਅਸਥਾਨ ਵਜੋਂ ਜਾਣਿਆ ਜਾਂਦਾ ਹੈ, ਇਹ ਇਸ ਰਾਜ ਜਨਮ ਭੂਮੀ ਅਸਥਾਨ ਨੂੰ ਆਪਣੇ ਅਧੀਨ ਲੈਣ ਉੱਤੇ ਕੇਂਦ੍ਰਿਤ ਹੈ, ਜਿੱਥੇ ਪਹਿਲਾਂ ਤੋਂ ਹੀ ਬਾਬਰੀ ਮਸਜਿਦ ਮੌਜੂਦ ਹੈ।

ਬਾਬਰੀ ਮਸਜਿਦ ਦੇ ਸ਼ਿਲਾਲੇਖਾਂ ਅਨੁਸਾਰ, ਪਹਿਲੇ ਮੁਗਲ ਬਾਦਸ਼ਾਹ ਬਾਬਰ ਨੇ ਇਸ ਨੂੰ 1528-29 ਵਿੱਚ ਬਣਾਇਆ ਸੀ। ਪਰ ਬਾਬਰੀ ਮਸਜਿਦ ਸਦੀਆਂ ਤੋਂ ਵਿਵਾਦਾਂ ਵਿੱਚ ਰਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਬਾਬਰ ਨੇ ਇਸ ਨੂੰ ਰਾਮ ਦੇ ਜਨਮ ਅਸਥਾਨ ‘ਤੇ ਬਣੇ ਇੱਕ ਮੰਦਰ ਦੇ ਖੰਡਰਾਂ’ ਉੱਤੇ ਬਣਾਇਆ ਸੀ। ਸਦੀਆਂ ਤੋਂ ਚਲਦੇ ਆ ਰਹੇ ਇਸ ਝਗੜੇ ਦੇ ਸਿੱਟੇ ਵਜੋਂ ਅਕਸਰ ਹਿੰਸਕ ਦੰਗੇ ਅਤੇ ਗੋਲੀਬਾਰੀ ਹੁੰਦੀ ਰਹਿੰਦੀ ਸੀ।

ਅਯੁੱਧਿਆ ਵਿੱਚ ਕਾਰ ਸੇਵਕ

ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੁਆਰਾ 1992 ਵਿੱਚ ਕੀਤੀ ਗਈ ਰੈਲੀ ਵਿੱਚ 150,000 ਕਾਰ ਸੇਵਕ, ਜਾਂ ਧਾਰਮਿਕ ਕਾਮੇ ਇਕੱਠੇ ਹੋਏ। ਇਨ੍ਹਾਂ ਕਾਰ ਸੇਵਕਾਂ ਨੇ ਜਲੂਸ ਦੇ ਵੇਲੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ। ਮਸਜਿਦ ਦੇ ਢਾਹੇ ਜਾਣ ਨਾਲ ਸਾਰੇ ਭਾਰਤ ਵਿੱਚ ਦੰਗੇ ਫੈਲ ਗਏ। ਇੱਕਲੇ ਮੰਮਬਈ ਵਿੱਚ ਹੀ ਅੰਦਾਜ਼ਨ 2000 ਲੋਕ ਮਾਰੇ ਗਏ ਸਨ।

ਉਸ ਸਮੇਂ ਤੋਂ ਲੈ ਕੇ 2019 ਤੱਕ, ਦੇਸ਼ ਦੀ ਰਾਜਨੀਤੀ ਨੂੰ ਆਪਣੇ ਵਾਵਰੇਲੇ ਵਿੱਚ ਲਪੇਟ ਕੇ, ਅਤੇ ਸੜਕਾਂ ਉੱਤੇ ਦੰਗੇ ਕਰਵਾ ਕੇ ਸਬੰਧਤ ਝਗੜਾ ਅਦਾਲਤਾਂ ਰਾਹੀਂ ਅੱਗੇ ਵਧਿਆ। ਕਾਰ ਸੇਵਕਾਂ ਦੀ ਮੌਜੂਦਗੀ ਨੇ ਵੀਐਚਪੀ ਨੂੰ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ਲਈ ਪ੍ਰੇਰਿਆ।

ਅਖੀਰ ਵਿੱਚ 2019 ਵਿੱਚ, ਸੁਪਰੀਮ ਕੋਰਟ ਨੇ ਅੰਤਮ ਅਪੀਲ ਮੁੱਕਦਮੇ ਵਿੱਚ ਆਪਣਾ ਫੈਸਲਾ ਸੁਣਾਇਆ। ਉਸਨੇ ਫੈਸਲਾ ਦਿੱਤਾ ਕਿ ਜ਼ਮੀਨ ਟੈਕਸ ਰਿਕਾਰਡਾਂ ਅਨੁਸਾਰ ਸਰਕਾਰ ਦੀ ਹੈ। ਉਸਨੇ ਅੱਗੇ ਹੁਕਮ ਦਿੱਤਾ ਕਿ ਇੱਕ ਟਰੱਸਟ ਨੂੰ ਹਿੰਦੂ ਮੰਦਰ ਬਣਾਉਣ ਲਈ ਜ਼ਮੀਨ ਦਿੱਤੇ ਜਾਵੇ। ਸਰਕਾਰ ਨੂੰ ਮਸਜਿਦ ਲਈ ਇੱਕ ਹੋਰ ਥਾਂ ਸੁੰਨੀ ਸੈਂਟ੍ਰਲ ਵਕਫ਼ ਬੋਰਡ ਨੂੰ ਦੇਣੀ ਪਵੇਗੀ।

5 ਫਰਵਰੀ 2020 ਨੂੰ, ਭਾਰਤ ਸਰਕਾਰ ਨੇ ਮੁਨਾਦੀ ਕੀਤਾ ਕਿ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਯੁੱਧਿਆ ਵਿੱਚ ਇੱਕ ਰਾਮ ਮੰਦਰ ਦੀ ਉਸਾਰੀ ਕਰੇਗਾ। 5 ਅਗਸਤ, 2020 ਦੇ ਭੂਮੀ-ਪੂਜਨ ਸਮਾਰੋਹ ਦਾ ਉਦਘਾਟਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਨਿਊ ਯਾਰਕ ਸ਼ਹਿਰ ਵਿੱਚ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੇ ਵੇਲੇ ਤਣਾਓ ਨੂੰ ਮਹਿਸੂਸ ਕੀਤਾ ਗਿਆ।

ਕਾਰ ਸੇਵਕ ਅਸਲ ਵਿੱਚ ਉਸ ਵਿਅਕਤੀ ਲਈ ਸਿੱਖ ਧਰਮ ਤੋਂ ਲਿਆ ਗਿਆ ਸ਼ਬਦ ਹੈ ਜਿਹੜਾ ਧਾਰਮਿਕ ਕਾਰਨਾਂ ਕਰਕੇ ਆਪਣੀਆਂ ਸੇਵਾਵਾਂ ਮੁਫਤ ਵਿੱਚ ਪੇਸ਼ ਕਰਦਾ ਹੈ। ਇਹ ਸ਼ਬਦ ਸੰਸਕ੍ਰਿਤ ਵਿੱਚ ਕਾਰ (ਹੱਥ) ਅਤੇ ਸੇਵਕ (ਨੌਕਰ) ਤੋਂ ਲਿਆ ਗਿਆ ਹੈ। ਅਯੁੱਧਿਆ ਦੇ ਝਗੜੇ ਵਿੱਚ, ਕਾਰ ਸੇਵਕਾਂ ਨੂੰ ਵੀਐਚਪੀ ਦੁਆਰਾ ਇੱਕਠਾ ਕੀਤਾ ਗਿਆ ਸੀ, ਜਿਨ੍ਹਾਂ ਨੇ ਇਸ ਸ਼ਬਦ ਨੂੰ ਸਿੱਖ ਪਰੰਪਰਾ ਤੋਂ ਵਰਤੋਂ ਵਿੱਚ ਲਿਆ ਸੀ।

ਯਿਸੂ ਇੱਕ (ਵੱਖਰੇ) ਕਾਰ ਸੇਵਕ ਵਜੋਂ

ਪਰ ਅਯੁੱਧਿਆ ਵਿੱਚ ਚਲਦੇ ਹੋਏ ਇਸ ਝਗੜੇ ਤੋਂ ਬਹੁਤ ਪਹਿਲਾਂ ਹੀ, ਯਿਸੂ ਨੇ ਇੱਕ ਕਾਰ ਸੇਵਕ ਦੀ ਭੂਮਿਕਾ, ਇੱਕ ਵਿਰੋਧੀ ਨਾਲ ਝਗੜੇ ਦੀ ਮੁਨਾਦੀ ਕਰਦੇ ਹੋਇਆਂ ਨਿਭਾਈ, ਜਿਸਨੇ ਮਨੁੱਖੀ ਜਿੰਦਗੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਕਬਜ਼ਾ ਕਰ ਲਿਆ ਸੀ, ਸਿੱਟੇ ਵਜੋਂ ਲੋਕਾਂ ਵਿੱਚ ਤਣਾਓ ਪੈਦਾ ਹੋ ਗਿਆ ਸੀ ਜਿਹੜਾ ਅੱਜੇ ਤੀਕੁਰ ਕਾਇਮ ਹੈ। ਇਹ ਝਗੜਾ ਵੀ ਇੱਕ ਅਸੀਸ ਦੇਣ ਵਾਲੇ ਮੰਦਰ ‘ਤੇ ਕੇਂਦ੍ਰਿਤ ਸੀ। ਪਰ ਇਹ ਇੱਕ ਨੇੜਲੇ ਪਿੰਡ ਵਿੱਚ ਸ਼ੁਰੂ ਹੋਇਆ ਜਦੋਂ ਇੱਕ ਕਾਰ ਸੇਵਕ ਵਜੋਂ ਯਿਸੂ ਨੇ ਸਵੈ-ਇੱਛਿਆ ਨਾਲ ਲੋੜ ਵਿੱਚ ਪਏ ਹੋਏ ਮਿਤਰਾਂ ਦੀ ਮਦਦ ਕੀਤੀ ਸੀ। ਇਸ ਤਰ੍ਹਾਂ ਦੇ ਦਇਆ ਨਾਲ ਭਰੇ ਹੋਏ ਕੰਮ ਨੇ ਅਯੁੱਧਿਆ ਦੇ ਝਗੜੇ ਦੀ ਤੁਲਨਾ ਵਿੱਚ ਬਹੁਤ ਸਾਰੀਆਂ ਘਟਨਾਵਾਂ, ਇਤਿਹਾਸ ਆਦਿਕ ਨੂੰ ਬਦਲਿਆ ਅਤੇ ਸਾਡੇ ਜੀਵਨ ਨੂੰ ਪ੍ਰਭਾਵਤ ਕੀਤਾ ਹੈ। ਕਾਰ ਸੇਵਕ ਦੇ ਰੂਪ ਵਿੱਚ ਯਿਸੂ ਦੀਆਂ ਮਿਸ਼ਨਰੀ ਗਤੀਵਿਧੀਆਂ ਉਸ ਦੇ ਕੇਂਦਰੀ ਮਿਸ਼ਨ ਨੂੰ ਪਰਗਟ ਕਰਦੀਆਂ ਹਨ।

ਯਿਸੂ ਦਾ ਮਿਸ਼ਨ ਕੀ ਸੀ?

ਯਿਸੂ ਨੇ ਬਹੁਤ ਸਾਰੇ ਅਚਰਜ਼ ਕੰਮ ਕੀਤੇ, ਲੋਕਾਂ ਨੂੰ ਚੰਗਾ ਕੀਤਾ, ਅਤੇ ਸਿੱਖਿਆ ਦਿੱਤੀ। ਪਰ ਇਹ ਪ੍ਰਸ਼ਨ ਅਜੇ ਵੀ ਉਸਦੇ ਚੇਲਿਆਂ, ਪਿੱਛੇ ਚੱਲਣ ਵਾਲਿਆਂ ਅਤੇ ਇੱਥੋਂ ਤੀਕੁਰ ਕਿ ਉਸਦੇ ਦੁਸ਼ਮਣਾਂ ਦੇ ਮਨਾਂ ਵਿੱਚ ਬਣਿਆ ਰਿਹਾ ਕਿ: ਉਹ ਕਿਉਂ ਆਇਆ ਸੀ? ਮੂਸਾ ਸਮੇਤ ਪਿਛਲੇ ਸਮੇਂ ਦੇ ਬਹੁਤ ਸਾਰੇ ਰਿਸ਼ੀਆਂ ਨੇ ਸ਼ਕਤੀਸ਼ਾਲੀ ਅਚਰਜ ਕੰਮ ਕੀਤੇ ਸਨ। ਕਿਉਂਕਿ ਮੂਸਾ ਨੇ ਪਹਿਲਾਂ ਹੀ ਧਰਮ-ਸ਼ਾਸਤਰੀ ਬਿਵਸਥਾ ਨੂੰ ਦੇ ਦਿੱਤਾ ਸੀ, ਅਤੇ ਯਿਸੂ “ਬਿਵਸਥਾ ਨੂੰ ਖ਼ਤਮ ਕਰਨ ਲਈ ਨਹੀਂ ਆਇਆ ਸੀ”, ਤਾਂ ਫਿਰ ਉਸਦਾ ਮਿਸ਼ਨ ਕੀ ਸੀ?

ਯਿਸੂ ਦਾ ਇੱਕ ਮਿਤਰ ਬਹੁਤ ਜਿਆਦਾ ਬਿਮਾਰ ਹੋ ਗਿਆ। ਉਸਦੇ ਚੇਲਿਆਂ ਨੂੰ ਆਸ ਸੀ ਕਿ ਯਿਸੂ ਆਪਣੇ ਮਿਤਰ ਨੂੰ ਚੰਗਾ ਕਰੇਗਾ, ਜਿਵੇਂ ਉਸਨੇ ਕਈ ਹੋਰਾਂ ਨੂੰ ਚੰਗਾ ਕੀਤਾ ਸੀ। ਇੰਜੀਲ ਵਿੱਚ ਦਰਜ ਹੈ ਕਿ ਕਿਵੇਂ ਉਸਨੇ ਆਪਣੇ ਮਿਤਰ ਦੀ ਮਦਦ ਉਸਨੂੰ ਬਸ ਇੰਝ ਹੀ ਚੰਗਿਆ ਕਰਨ ਦੀ ਥਾਂਈਂ ਵਧੇਰੇ ਹੈਰਾਰ ਕਰਨ ਵਾਲੇ ਤਰੀਕੇ ਨਾਲ ਕੀਤੀ। ਇਹ ਦੱਸਦੀ ਹੈ ਕਿ ਇੱਕ ਕਾਰ ਸੇਵਕ ਵਜੋਂ ਸਵੈ-ਇੱਛਿਆ ਨਾਲ ਉਸਦਾ ਮਿਸ਼ਨ ਕੀ ਸੀ। ਹੇਠਾਂ ਇਸਦਾ ਵੇਰਵਾ ਦਿੱਤਾ ਗਿਆ ਹੈ।

ਯਿਸੂ ਮੌਤ ਦਾ ਸਾਹਮਣਾ ਕਰਦਾ ਹੈ

1ਮਰਿਯਮ ਅਰ ਉਹ ਦੀ ਭੈਣ ਮਾਰਥਾ ਦੀ ਨਗਰੀ ਬੈਤਅਨਿਯਾ ਦਾ ਲਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ 2ਇਹ ਉਹੋ ਮਰਿਯਮ ਸੀ ਜਿਨ੍ਹ ਪ੍ਰਭੁ ਨੂੰ ਅਤਰ ਮਲਿਆ ਅਰ ਆਪਣਿਆਂ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਸਨ । ਉਸੇ ਦਾ ਭਰਾ ਲਾਜ਼ਰ ਬਿਮਾਰ ਸੀ 3ਇਸ ਲਈ ਦੋਹਾਂ ਭੈਣਾਂ ਨੇ ਉਹ ਨੂੰ ਕਹਾ ਭੇਜਿਆ ਕਿ ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ 4ਯਿਸੂ ਨੇ ਸੁਣ ਕੇ ਕਿਹਾ, ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਪਰਮੇਸ਼ੁਰ ਦੇ ਪੁੱਤ੍ਰ ਦੀ ਵਡਿਆਈ ਹੋਵੇ 5ਯਿਸੂ ਮਾਰਥਾ ਨੂੰ ਅਤੇ ਉਹ ਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ 6ਸੋ ਜਾਂ ਉਸ ਨੇ ਸੁਣਿਆ ਭਈ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸ ਵੇਲੇ ਦੋ ਦਿਨ ਉੱਥੇ ਹੀ ਰਿਹਾ 7ਤਦ ਇਹ ਦੇ ਪਿੱਛੇ ਉਸ ਨੇ ਚੇਲਿਆਂ ਨੂੰ ਆਖਿਆ, ਆਓ ਅਸੀਂ ਫੇਰ ਯਹੂਦਿਯਾ ਨੂੰ ਚੱਲੀਏ 8ਚੇਲਿਆਂ ਨੇ ਉਸ ਨੂੰ ਆਖਿਆ, ਸੁਆਮੀਂ ਜੀ ਯਹੂਦੀ ਤੈਨੂੰ ਹੁਣੇ ਪਥਰਾਹ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈਂ? 9ਯਿਸੂ ਨੇ ਉੱਤਰ ਦਿੱਤਾ, ਕੀ ਦਿਨ ਭਰ ਦੇ ਬਾਰਾਂ ਘੰਟੇ ਨਹੀਂ ਹਨ? ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ 10ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ ਕਿਉਂ ਜੋ ਉਹ ਦੇ ਵਿੱਚ ਚਾਨਣ ਨਹੀਂ ਹੈ 11ਉਸ ਨੇ ਇਹ ਗੱਲਾਂ ਆਖੀਆਂ ਅਤੇ ਇਹ ਦੇ ਮਗਰੋਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਮਿੱਤ੍ਰ ਲਾਜ਼ਰ ਸੌ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ 12ਉਪਰੰਤ ਚੇਲਿਆਂ ਨੇ ਉਸ ਨੂੰ ਆਖਿਆ, ਪ੍ਰਭੁ ਜੀ ਜੇ ਉਹ ਸੌ ਗਿਆ ਹੈ ਤਾਂ ਬਚ ਜਾਊ 13ਯਿਸੂ ਨੇ ਤਾਂ ਉਹ ਦੀ ਮੌਤ ਦੀ ਗੱਲ ਕੀਤੀ ਸੀ ਪਰ ਓਹ ਸਮਝੇ ਜੇ ਉਹ ਨੇ ਨੀਂਦ ਦੇ ਅਰਾਮ ਦੀ ਗੱਲ ਆਖੀ ਹੈ 14ਉਪਰੰਤ ਯਿਸੂ ਨੇ ਉਨ੍ਹਾਂ ਨੂੰ ਸਾਫ਼ ਸਾਫ਼ ਆਖ ਦਿੱਤਾ ਜੋ ਲਾਜ਼ਰ ਮਰ ਗਿਆ ਹੈ 15ਅਤੇ ਮੈਂ ਤੁਹਾਡੀ ਖਾਤਰ ਪਰਸਿੰਨ ਹਾਂ ਜੋ ਮੈਂ ਉੱਥੇ ਨਾ ਸਾਂ ਤਾਂ ਜੋ ਤੁਸੀਂ ਨਿਹਚਾ ਕਰੋ । ਪਰ ਆਓ, ਉਸ ਕੋਲ ਚੱਲੀਏ 16ਤਾਂ ਥੋਮਾਂ ਨੇ ਜਿਹੜਾ ਦੀਦੁਮੁਸ ਕਰਕੇ ਸੱਦੀਦਾ ਹੈ ਆਪਣੇ ਗੁਰਭਾਈਆਂ ਨੂੰ ਕਿਹਾ, ਆਓ ਅਸੀਂ ਭੀ ਚੱਲੀਏ ਭਈ ਉਹ ਦੇ ਨਾਲ ਮਰੀਏ।। 17ਫੇਰ ਯਿਸੂ ਨੇ ਆਣ ਕੇ ਮਲੂਮ ਕੀਤਾ ਜੋ ਉਹ ਨੂੰ ਕਬਰ ਵਿੱਚ ਪਏ ਚਾਰ ਦਿਨ ਹੋ ਚੁੱਕੇ ਹਨ 18ਬੈਤਅਨਿਯਾ ਯਰੂਸ਼ਲਮ ਦੇ ਨੇੜੇ ਕੋਹਕੁ ਵਾਟ ਸੀ 19ਅਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਜੋ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਦਾ ਮਨ ਧਰਾਵਾ ਕਰਨ 20ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ ਪਰ ਮਰਿਯਮ ਘਰ ਵਿਚ ਬੈਠੀ ਰਹੀ 21ਤਦ ਮਾਰਥਾ ਨੇ ਯਿਸੂ ਨੂੰ ਆਖਿਆ, ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ 22ਅਤੇ ਮੈਂ ਹੁਣ ਭੀ ਜਾਣਦੀ ਹਾਂ ਭਈ ਜੋ ਕੁਝ ਤੂੰ ਪਰਮੇਸ਼ੁਰ ਤੋਂ ਮੰਗੇਂ ਸੋ ਪਰਮੇਸ਼ੁਰ ਤੈਨੂੰ ਦੇਊ 23ਯਿਸੂ ਨੇ ਉਹ ਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ 24ਮਾਰਥਾ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ 25ਯਿਸੂ ਨੇ ਉਹ ਨੂੰ ਕਿਹਾ ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ 26ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।। ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ? 27ਉਨ ਉਸ ਨੂੰ ਆਖਿਆ, ਹਾਂ, ਪ੍ਰਭੁ ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸ਼ੁਰ ਦਾ ਪੁੱਤ੍ਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ 28ਇਹ ਕਹਿ ਕੇ ਉਹ ਚੱਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ, ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ 29ਜਾਂ ਉਹ ਨੇ ਇਹ ਗੱਲ ਸੁਣੀ ਤਾਂ ਝੱਟ ਉੱਠ ਕੇ ਉਸ ਦੇ ਕੋਲ ਗਈ 30ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ 31ਫੇਰ ਓਹ ਯਹੂਦੀ ਜਿਹੜੇ ਉਹ ਦੇ ਨਾਲ ਘਰ ਵਿੱਚ ਸਨ ਅਤੇ ਉਹ ਦਾ ਮਨ ਧਰਾਉਂਦੇ ਸਨ ਜਾਂ ਮਰਿਯਮ ਨੂੰ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਨੂੰ ਚੱਲੀ ਗਈ ਹੈ ਤਾਂ ਇਹ ਸਮਝ ਕੇ ਭਈ ਉਹ ਕਬਰ ਉੱਤੇ ਰੋਣ ਜਾਂਦੀ ਹੈ ਉਹ ਦੇ ਮਗਰ ਹੋ ਤੁਰੇ 32ਸੋ ਜਾਂ ਮਰਿਯਮ ਉਸ ਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਪੈਰੀਂ ਪਈ ਅਤੇ ਉਸ ਨੂੰ ਆਖਿਆ, ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ 33ਉਪਰੰਤ ਜਾਂ ਯਿਸੂ ਨੇ ਉਹ ਨੂੰ ਰੋਦਿਆਂ ਅਤੇ ਉਨ੍ਹਾਂ ਯਹੂਦੀਆਂ ਨੂੰ ਵੀ ਜੋ ਉਹ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ 34ਅਰ ਆਖਿਆ, ਤੁਸੀਂ ਉਹ ਨੂੰ ਕਿੱਥੇ ਰੱਖਿਆ ਹੈ? ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ ਆ ਵੇਖ 35ਯਿਸੂ ਰੋਇਆ 36ਇਸ ਤੇ ਯਹੂਦੀ ਬੋਲੇ ਵੇਖੋ ਇਹ ਉਸ ਨਾਲ ਕੇਡਾ ਹਿਤ ਕਰਦਾ ਸੀ! 37ਪਰ ਕਈ ਉਨ੍ਹਾਂ ਵਿੱਚੋਂ ਬੋਲੇ, ਕੀ ਇਹ ਜਿਹ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਐੱਨਾ ਭੀ ਨਾ ਕਰ ਸੱਕਿਆ ਜੋ ਇਹ ਮਨੁੱਖ ਨਾ ਮਰਦਾ? 38ਤਾਂ ਯਿਸੂ ਆਪਣੇ ਜੀ ਵਿੱਚ ਫਿਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫ਼ਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ 39ਯਿਸੂ ਨੇ ਆਖਿਆ, ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ, ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ 40ਯਿਸੂ ਨੇ ਉਹ ਨੂੰ ਕਿਹਾ, ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ? 41ਸੋ ਉਨ੍ਹਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਤਾਹਾਂ ਕਰ ਕੇ ਆਖਿਆ, ਹੇ ਪਿਤਾ, ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ 42ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ ਪਰ ਇਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਓਹ ਪਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ 43ਇਹ ਕਹਿ ਕੇ ਉੱਚੀ ਅਵਾਜ਼ ਮਾਰੀ ਕਿ ਲਾਜ਼ਰ, ਬਾਹਰ ਆ! 44ਉਹ ਜਿਹੜਾ ਮੋਇਆ ਹੋਇਆ ਸੀ ਕਫ਼ਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ ਅਰ ਉਹ ਦੇ ਮੂੰਹ ਉੱਤੇ ਰੁਮਾਲ ਵਲ੍ਹੇਟਿਆ ਹੋਇਆ ਸੀ! ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।।

ਯੂਹੰਨਾ 11:1-44

ਯਿਸੂ ਨੇ ਸੇਵਾ ਕਰਨ ਲਈ ਆਪਣੇ ਆਪ ਨੂੰ ਦੇ ਦਿੱਤਾ…

ਭੈਣਾਂ ਨੂੰ ਉਡੀਕ ਸੀ ਕਿ ਯਿਸੂ ਛੇਤੀ ਹੀ ਉਨ੍ਹਾਂ ਦੇ ਭਰਾ ਨੂੰ ਚੰਗਿਆ ਕਰੇਗਾ। ਯਿਸੂ ਨੇ ਜਾਣ ਬੁੱਝ ਕੇ ਆਪਣੇ ਆਉਣ ਵਿੱਚ ਦੇਰੀ ਕੀਤੀ, ਸਿੱਟੇ ਵਜੋਂ ਲਾਜ਼ਰ ਨੂੰ ਮਰਨ ਵਿੱਚ ਮਦਦ ਕੀਤੀ, ਅਤੇ ਕੋਈ ਵੀ ਸਮਝ ਨਹੀਂ ਸਕਿਆ ਕਿ ਉਸਨੇ ਅਜਿਹਾ ਕਿਉਂ ਕੀਤਾ। ਬਿਰਤਾਂਤ ਦੋ ਵਾਰ ਕਹਿੰਦਾ ਹੈ ਕਿ ਯਿਸੂ ‘ਕਲਪਿਆ ਅਤੇ ਘਬਰਾਇਆ’ ਅਤੇ ਉਹ ਰੋਇਆ।

ਕਿਹੜੀ ਗੱਲ ਨੇ ਉਸਨੂੰ ਘਬਰਾ ਦਿੱਤਾ ਸੀ?

ਯਿਸੂ ਮੌਤ ਦੇ ਉੱਤੇ ਗੁੱਸਾ ਸੀ, ਖ਼ਾਸਕਰ ਉਦੋਂ ਜਦੋਂ ਉਸਨੇ ਉਸਦੇ ਮਿਤਰ ਨੂੰ ਆਪਣੀ ਕੈਦ ਵਿੱਚ ਲੈ ਲਿਆ ਸੀ।

ਉਸਨੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਆਉਣ ਵਿੱਚ ਦੇਰੀ ਕੀਤੀ ਸੀ – ਤਾਂ ਜੋ ਉਹ ਖੁਦ ਮੌਤ ਦਾ ਸਾਮ੍ਹਣਾ ਕਰੇਗਾ ਨਾ ਕਿ ਕਿਸੇ ਬਿਮਾਰੀ ਨੂੰ। ਯਿਸੂ ਨੇ ਚਾਰ ਦਿਨ ਇੰਤਜ਼ਾਰ ਕੀਤਾ ਤਾਂ ਜੋ – ਸਾਡੇ ਸਮੇਤ ਹਰੇਕ – ਨੂੰ ਇਹ ਯਕੀਨੀ ਤੌਰ ਤੇ ਪਤਾ ਹੋਣਾ ਚਲ ਜਾਵੇ ਕਿ ਲਾਜ਼ਰ ਮਰ ਗਿਆ ਸੀ, ਨਾ ਕਿ ਉਹ ਗੰਭੀਰ ਰੂਪ ਵਿੱਚ ਬਿਮਾਰ ਸੀ।

ਸਾਡੀ ਸਭਨਾਂ ਦੀ ਵੱਡੀ ਲੋੜ

ਬਿਮਾਰਾਂ ਨੂੰ ਚੰਗਾ ਕਰਨਾ ਆਪਣੇ ਆਪ ਵਿੱਚ ਚੰਗਾ ਹੈ, ਪਰ ਇਹ ਉਹਨਾਂ ਦੀ ਮੌਤ ਨੂੰ ਕੁੱਝ ਸਮੇਂ ਲਈ ਹੀ ਮੁਲਤਵੀ ਕਰਦਾ ਹੈ। ਚੰਗਾ ਹੋਣਾ ਜਾਂ ਨਹੀਂ, ਮੌਤ ਅਖੀਰ ਵਿੱਚ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਜਾਂਦੀ ਹੈ, ਭਾਵੇਂ ਉਹ ਚੰਗੇ ਹੋਣ ਜਾਂ ਮਾੜੇ, ਪੁਰਸ਼ ਜਾਂ ਇਸਤ੍ਰੀ, ਬੁੱਢਣੇ ਜਾਂ ਜੂਆਨ, ਧਰਮੀ ਜਾਂ ਅਧਰਮੀ। ਇਹ ਆਦਮ ਦੇ ਸਮੇਂ ਤੋਂ ਸੱਚ ਹੈ, ਜਿਹੜਾ ਆਪਣੇ ਅਣਆਗਿਆਕਾਰੀ ਹੋਣ ਕਰਕੇ ਨਾਸ਼ਵਾਨ ਬਣ ਗਿਆ ਸੀ। ਤੁਹਾਡੇ ਅਤੇ ਮੇਰੇ ਸਮੇਤ ਉਸਦੇ ਸਾਰੇ ਉੱਤਰਾਧਿਕਾਰੀਆਂ ਨੂੰ ਇੱਕ ਦੁਸ਼ਮਣ ਨੇ ਆਪਣੀ ਕੈਦ ਵਿੱਚ ਕਰ ਲਿਆ ਹੈ – ਜਿਸਨੂੰ ਮੌਤ ਕਹਿੰਦੇ ਹਾਂ। ਇੰਝ ਜਾਪਦਾ ਹੈ ਕਿ ਸਾਡੇ ਕੋਲ ਮੌਤ ਦੇ ਵਿਰੁੱਧ ਕੋਈ ਉੱਤਰ ਨਹੀਂ ਹੈ, ਕੋਈ ਆਸ ਨਹੀਂ। ਜਦੋਂ ਅਸੀਂ ਸਿਰਫ਼ ਬਿਮਾਰ ਹੁੰਦੇ ਹਾਂ, ਤਾਂ ਸਾਨੂੰ ਆਸ ਹੁੰਦੀ ਹੈ, ਇਸੇ ਕਰਕੇ ਲਾਜ਼ਰ ਦੀਆਂ ਭੈਣਾਂ ਨੇ ਉਸਦੇ ਚੰਗੇ ਹੋਣ ਦੀ ਆਸ ਕੀਤੀ। ਪਰ ਮੌਤ ਹੋਣ ਕਰਕੇ ਉਨ੍ਹਾਂ ਦੇ ਕੋਲ ਹੁਣ ਕੋਈ ਆਸ ਬਾਕੀ ਨਹੀਂ ਰਹਿ ਗਈ ਸੀ। ਇਹੋ ਸੱਚਿਆਈ ਸਾਡੇ ਨਾਲ ਵੀ ਹੈ। ਹਸਪਤਾਲ ਵਿੱਚ ਕੁੱਝ ਆਸ ਹੁੰਦੀ ਹੈ ਪਰ ਸੰਸਕਾਰ ਦੇ ਵੇਲੇ ਕੋਈ ਆਸ ਨਹੀਂ ਰਹਿ ਜਾਂਦੀ ਹੈ। ਮੌਤ ਸਾਡਾ ਆਖੀਰਲਾ ਦੁਸ਼ਮਣ ਹੈ। ਇਹ ਉਹ ਦੁਸ਼ਮਣ ਹੈ ਜਿਸਦੇ ਉੱਤੇ ਯਿਸੂ ਨੇ ਸਵੈ-ਇੱਛਿਆ ਨਾਲ ਕਾਬੂ ਪਾਉਣ ਲਈ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ, ਸਿੱਟੇ ਵਜੋਂ ਉਸਨੇ ਭੈਣਾਂ ਨੂੰ ਕਿਹਾ:

“ਕਿਆਮਤ ਅਤੇ ਜੀਉਣ ਮੈਂ ਹਾਂ।”

ਯੂਹੰਨਾ 11:25

ਯਿਸੂ ਮੌਤ ਦੀ ਤਾਕਤ ਨੂੰ ਤੋੜਨ ਅਤੇ ਉਨ੍ਹਾਂ ਸਾਰਿਆਂ ਨੂੰ ਜੀਵਨ ਦੇਣ ਆਇਆ ਜਿਹੜੇ ਇਸ ਨੂੰ ਚਾਹੁੰਦੇ ਸਨ। ਉਸਨੇ ਮੌਤ ਨੂੰ ਧਿਆਨ ਵਿੱਚ ਰੱਖਦੇ ਹੋਇਆ ਲਾਜ਼ਰ ਨੂੰ ਦੁਬਾਰਾ ਜੀਉਂਦਾ ਕਰਕੇ ਇਸ ਮਿਸ਼ਨ ਨੂੰ ਹਾਸਲ ਕਰਨ ਲਈ ਆਪਣੇ ਇਖ਼ਤਿਆਰ ਨੂੰ ਜਨਤਕ ਤੌਰ ਤੇ ਵਿਖਾਖਿਆ। ਉਹ ਉਨ੍ਹਾਂ ਸਭਨਾਂ ਲੋਕਾਂ ਲਈ ਵੀ ਅਜਿਹਾ ਕਰਨ ਦੀ ਪੇਸ਼ਕਸ਼ ਕਰਦਾ ਹੈ ਜਿਹੜੇ ਮੌਤ ਦੇ ਬਦਲੇ ਜੀਵਨ ਨੂੰ ਲੋਚਦੇ ਹਨ।

ਉੱਤਰ ਦੇਣਾ ਇੱਕ ਲੜਾਈ ਨੂੰ ਅਰੰਭ ਕਰਦੇ ਹਨ

ਹਾਲਾਂਕਿ ਮੌਤ ਸਾਰੇ ਲੋਕਾਂ ਦੀ ਅਖੀਰਲਾ ਦੁਸ਼ਮਣ ਹੈ, ਸਾਡੇ ਵਿੱਚੋਂ ਬਹੁਤ ਸਾਰੇ ਉਸ ਤੋਂ ਵੀ ਛੋਟੇ ਦੁਸ਼ਮਣਾਂ ਦੀ ਕੈਦ ਵਿੱਚ ਹਨ, ਜਿਹੜੇ ਅਜਿਹੇ ਵਿਵਾਦਾਂ (ਰਾਜਨੀਤਿਕ, ਧਾਰਮਿਕ, ਨਸਲੀ, ਆਦਿ) ਦੇ ਸਿੱਟੇ ਵਜੋਂ ਹਨ ਅਤੇ ਹਰ ਸਮੇਂ ਸਾਡੇ ਆਲੇ ਦੁਆਲੇ ਰਹਿੰਦੇ ਹਨ। ਅਸੀਂ ਇਸਨੂੰ ਅਯੁੱਧਿਆ ਦੇ ਝਗੜੇ ਵਿੱਚ ਵੇਖਦੇ ਹਾਂ। ਹਾਲਾਂਕਿ, ਇਸ ਅਤੇ ਹੋਰ ਲੜਾਈਆਂ ਵਿੱਚ, ਸਾਰੇ ਲੋਕ, ਭਾਵੇਂ ਉਨ੍ਹਾਂ ਦਾ ‘ਪੱਖ’ ਸਹੀ ਹੈ ਜਾਂ ਨਹੀਂ, ਮੌਤ ਦੇ ਵਿਰੁੱਧ ਸ਼ਕਤੀਹੀਣ ਹਨ। ਅਸੀਂ ਇਸਨੂੰ ਸਤੀ ਅਤੇ ਸ਼ਿਵ ਦੀ ਕਹਾਣੀ ਵਿੱਚ ਵੇਖ ਲਿਆ ਹੈ।

ਇਹ ਯਿਸੂ ਦੇ ਸਮੇਂ ਵਿੱਚ ਵੀ ਸੱਚ ਸੀ। ਇਸ ਅਚਰਜ਼ ਕੰਮ ਦੇ ਲਈ ਦਿੱਤੇ ਗਏ ਉਤਰਾਂ ਤੋਂ ਅਸੀਂ ਵੇਖ ਸੱਕਦੇ ਹਾਂ ਕਿ ਉੱਥੇ ਰਹਿਣ ਵਾਲੇ ਵੱਖੋ ਵੱਖਰੇ ਲੋਕਾਂ ਦੀਆਂ ਮੁੱਖ ਚਿੰਤਾਵਾਂ ਕਿਹੜੀਆਂ ਸਨ। ਇੰਜੀਲਾਂ ਨੇ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਦਾ ਵੇਰਵਾ ਦਿੱਤਾ ਹੈ।

45ਤਦੋਂ ਬਥੇਰਿਆਂ ਨੇ ਉਨ੍ਹਾਂ ਯਹੂਦੀਆਂ ਵਿੱਚੋਂ ਜਿਹੜੇ ਮਰਿਯਮ ਕੋਲ ਆਏ ਸਨ ਇਹ ਜੋ ਕੁਝ ਯਿਸੂ ਨੇ ਕੀਤਾ ਵੇਖ ਕੇ ਉਸ ਉੱਤੇ ਨਿਹਚਾ ਕੀਤੀ 46ਪਰ ਉਨ੍ਹਾਂ ਵਿੱਚੋਂ ਕਈਆਂ ਨੇ ਫ਼ਰੀਸੀਆਂ ਦੇ ਕੋਲ ਜਾ ਕੇ ਓਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ।।

ਯੂਹੰਨਾ 11:45-55

47ਇਸ ਲਈ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾ ਸਭਾ ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ? 48ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ 49ਅਰ ਉਨ੍ਹਾਂ ਵਿੱਚੋਂ ਕਯਾਫਾ ਨਾਮੇ ਇੱਕ ਨੇ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ ਉਨ੍ਹਾਂ ਨੂੰ ਆਖਿਆ, ਤੁਸੀਂ ਕੁਝ ਨਹੀਂ ਜਾਣਦੇ 50ਅਤੇ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ 51ਪਰ ਇਹ ਉਸ ਨੇ ਆਪਣੀ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ 52ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ੁਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ 53ਸੋ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋਂ ਮਾਰਨ।। 54ਇਸ ਕਾਰਨ ਯਿਸੂ ਫੇਰ ਯਹੂਦੀਆਂ ਵਿੱਚ ਖੁਲ੍ਹਮਖੁਲ੍ਹਾ ਨਾ ਫਿਰਿਆ ਪਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ ਵਿੱਚ ਇਫ਼ਰਾਈਮ ਕਰਕੇ ਇੱਕ ਨਗਰ ਨੂੰ ਗਿਆ। ਅਤੇ ਚੇਲਿਆਂ ਸਣੇ ਉੱਥੇ ਰਿਹਾ 55ਪਰ ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਉਹਾਰ ਤੋਂ ਪਹਿਲਾਂ ਪਿੰਡ ਪਿੰਡ ਤੋਂ ਯਰੂਸ਼ਲਮ ਨੂੰ ਗਏ

ਆਗੂ ਯਹੂਦੀ ਮੰਦਰ ਅਰਥਾਤ ਹੈਕਲ ਦੇ ਰੁੱਤਬੇ ਨੂੰ ਲੈ ਕੇ ਵਧੇਰੇ ਚਿੰਤਾ ਵਿੱਚ ਸਨ। ਇੱਕ ਖੁਸ਼ਹਾਲ ਮੰਦਰ ਸਮਾਜ ਵਿੱਚ ਇਸ ਦੇ ਇਖ਼ਤਿਆਰ ਨੂੰ ਯਕੀਨੀ ਬਣਾਉਂਦਾ ਹੈ। ਉਹ ਮੌਤ ਦੇ ਨਜ਼ਰੀਏ ਨਾਲੋਂ ਇਸ ਦੇ ਬਾਰੇ ਵਧੇਰੇ ਚਿੰਤਾ ਵਿੱਚ ਸਨ।

ਇਸ ਲਈ ਤਣਾਓ ਵਧਦਾ ਗਿਆ। ਯਿਸੂ ਨੇ ਮੁਨਾਦੀ ਕੀਤੀ ਕਿ ਉਹ ‘ਜੀਉਂਣ’ ਅਤੇ ‘ਕਿਆਮਤ’ ਸੀ ਅਤੇ ਉਹ ਆਪ ਮੌਤ ਨੂੰ ਹਰਾ ਦਵੇਗਾ। ਆਗੂਆਂ ਨੇ ਉਸਦੀ ਮੌਤ ਦੀ ਸਾਜਿਸ਼ ਰਚਦਿਆਂ ਹੋਇਆ ਉੱਤਰ ਦਿੱਤਾ। ਕਈਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ, ਪਰ ਕਈਆਂ ਨੂੰ ਨਹੀਂ ਪਤਾ ਸੀ ਕੀ ਕਿ ਵਿਸ਼ਵਾਸ ਕਰਨਾ ਚਾਹੀਦਾ ਹੈ।

ਆਪਣੇ ਆਪ ਤੋਂ ਇਹ ਪੁੱਛੋ …

ਜੇ ਤੁਸੀਂ ਲਾਜ਼ਰ ਦੇ ਜੀ ਉੱਠਣ ਦੇ ਗਵਾਹ ਹੁੰਦੇ, ਤਾਂ ਤੁਸੀਂ ਕੀ ਚੁਣਦੇ? ਕੀ ਤੁਸੀਂ ਫ਼ਰੀਸੀਆਂ ਦੀ ਤਰ੍ਹਾਂ ਚੋਣ ਕਰੋਗੇ, ਕੀ ਤੁਸੀਂ ਕੁੱਝ ਝਗੜਿਆਂ ਉੱਤੇ ਧਿਆਨ ਕੇਂਦਰਿਤ ਕਰੋਗੇ ਜਿਹੜੇ ਇਤਿਹਾਸ ਵਿੱਚ ਛੇਤੀ ਭੁੱਲਾ ਦਿੱਤੇ ਜਾਣਗੇ ਅਤੇ ਮੌਤ ਤੋਂ ਜੀਉਂਣ ਦੀ ਪੇਸ਼ਕਸ਼ ਲਈ ਨੁਕਸਾਨ ਚੁੱਕੋਗੇ? ਜਾਂ ਕੀ ਤੁਸੀਂ ਉਸ ਵਿੱਚ ‘ਭਰੋਸਾ’ ਕਰਦੇ ਹੋਇਆ, ਦੁਬਾਰਾ ਜੀ ਉੱਠਣ ਦੇ ਪ੍ਰਸਤਾਓ ਵਿੱਚ ਵਿਸ਼ਵਾਸ ਕਰੋਗੇ, ਭਾਵੇਂ ਤੁਸੀਂ ਅਜੇ ਇਸ ਸਭ ਨੂੰ ਨਹੀਂ ਸਮਝਦੇ ਹੋ? ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਇੰਜੀਲਾਂ ਵਿੱਚ ਲਿਖੀਆਂ ਗਈਆਂ ਹਨ ਅਤੇ ਉਸੇ ਵਰਗੀਆਂ ਹਨ ਜਿੰਨਾਂ ਪ੍ਰਤੀਕ੍ਰਿਆਵਾਂ ਨੂੰ ਅਸੀਂ ਅੱਜ ਜ਼ਾਹਰ ਕਰਦੇ ਹਾਂ। ਇਹ ਸਾਡੇ ਲਈ ਉਸੇ ਤਰ੍ਹਾਂ ਦਾ ਵਿਵਾਦ ਹੈ ਜਿਵੇਂ ਤਰ੍ਹਾਂ ਦਾ ਉਸ ਵੇਲੇ ਸੀ।

ਉਹ ਵਿਵਾਦ ਵੱਧਦੇ ਚਲੇ ਜਾ ਰਹੇ ਸਨ ਜਿਵੇਂ ਜਿਵੇਂ ਪਸਾਹ ਨੇੜ੍ਹੇ ਆ ਰਿਹਾ ਸੀ – ਅਜਿਹਾ ਤਿਉਹਾਰ ਜਿਹੜਾ 1500 ਸਾਲ ਪਹਿਲਾਂ ਬਚਾਉਣ ਲਈ ਮੌਤ ਦੇ ਨਿਸ਼ਾਨ ਨੂੰ ਵੇਖਦੇ ਹੋਇਆ ਅਰੰਭ ਹੋਇਆ ਸੀ। ਇੰਜੀਲ ਵਿਖਾਉਂਦੀ ਹੈ ਕਿ ਕਿਵੇਂ ਯਿਸੂ ਉਸ ਦਿਨ ਜਿਸਨੂੰ ਅਸੀਂ ਅੱਜ ਦੇ ਸਮੇਂ ਵਿੱਚ ਖਜੂਰੀ ਐਤਵਾਰ ਦੇ ਨਾਮ ਤੋਂ ਜਾਣਦੇ ਹਾਂ ਮੁਰਦਿਆਂ ਦੇ ਪਵਿੱਤਰ ਸ਼ਹਿਰ, ਵਾਰਾਣਸੀ ਵਿੱਚ ਮੌਤ ਦੇ ਵਿਰੁੱਧ ਇੱਕ ਕਾਰ ਸੇਵਕ ਦੇ ਸਰੂਪ ਵਿੱਚ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਦਾਖਲ ਹੋਇਆ।

Leave a Reply

Your email address will not be published. Required fields are marked *